35.7 C
Jalandhar
Tuesday, April 21, 2026
spot_img
Home Blog Page 186

ਆਓ ! ਵਾਤਾਵਰਣ ਪ੍ਰਦੂਸ਼ਣ ਰੋਕੀਏ

0

ਆਓ ! ਵਾਤਾਵਰਣ ਪ੍ਰਦੂਸ਼ਣ ਰੋਕੀਏ

ਬੀਬੀ ਲਖਵੀਰ ਕੌਰ

ਮਨੁੱਖ ਨੇ ਵਾਤਾਵਰਣ ਦੇ ਕੁਦਰਤੀ ਸੋਮਿਆਂ ਦੀ ਅਸਮਾਨ ਤੱਕ ਵਰਤੋਂ ਕਰਕੇ ਆਪਣੇ ਲਈ ਬਹੁਤ ਸਾਰੀਆਂ ਸਮੱਸਿਆਵਾਂ ਖੜ੍ਹੀਆਂ ਕਰ ਲਈਆਂ ਹਨ। ਭਾਵੇਂ ਕਿ ਉਸ ਦੇ ਇਸ ਤਰ੍ਹਾਂ ਲਗਾਤਾਰ ਕਰਨ ਨਾਲ ਧਰਤੀ ਦਾ ਤਾਪਮਾਨ ਲਗਾਤਾਰ ਵਧ ਰਿਹਾ ਹੈ। ਕਿਤੇ ਹੜ੍ਹ ਆ ਰਹੇ ਹਨ, ਕਿਤੇ ਸੋਕਾ ਪੈ ਰਿਹਾ ਹੈ, ਧਰੁਵਾਂ ’ਤੇ ਬਰਫ਼ ਪਿਘਲ ਰਹੀ ਹੈ, ਸਮੁੰਦਰ ਦੀ ਜਲ ਸਤਹ ਵਧ ਰਹੀ ਹੈ, ਆਦਿ।

ਪਿਛਲੇ ਕੁਝ ਸਮੇਂ ਤੋਂ ਕੁਦਰਤੀ ਆਫ਼ਤਾਂ ਜਿਵੇਂ ਕਿ ਸੁਨਾਮੀ, ਭੂਚਾਲ ਆਦਿ ਦੀ ਗਿਣਤੀ ਵਿਚ ਵੀ ਵਾਧਾ ਹੋਇਆ ਹੈ। ਭਾਵੇਂ ਕਿ ਇਨ੍ਹਾਂ ਕੁਦਰਤੀ ਆਫ਼ਤਾਂ ਨੂੰ ਕੰਟਰੋਲ ਤਾਂ ਨਹੀਂ ਕੀਤਾ ਜਾ ਸਕਦਾ ਪਰ ਇਨ੍ਹਾਂ ਦੇ ਮਾਰੂ ਪ੍ਰਭਾਵਾਂ ਨੂੰ ਘੱਟ ਜ਼ਰੂਰ ਕੀਤਾ ਜਾ ਸਕਦਾ ਹੈ। ਵਾਤਾਵਰਣ ਦਾ ਪ੍ਰਦੂਸ਼ਣ ਪਿਛਲੇ ਕਈ ਸਾਲਾਂ ਤੋਂ ਗੰਭੀਰ ਸਮੱਸਿਆ ਬਣ ਕੇ ਸਾਨੂੰ ਚੇਤਾਵਨੀਆਂ ਦੇ ਰਿਹਾ ਹੈ ਪਰ ਮਨੁੱਖ ਨੇ ਆਪਣੇ ਸੁਆਰਥਾਂ ਦੀ ਖਾਤਰ ਇਸ ਨੂੰ ਅਣਗੌਲਿਆ ਹੀ ਕਰ ਛੱਡਿਆ ਹੈ। ਸਦੀਆਂ ਤੋਂ ਵਾਤਾਵਰਣ ਦਾ ਕੁਦਰਤੀ ਸੰਤੁਲਨ ਵਿਗੜ ਰਿਹਾ ਹੈ।

ਪ੍ਰਦੂਸ਼ਣ; ਹਵਾ, ਧਰਤੀ ਅਤੇ ਪਾਣੀ ਦੇ ਭੌਤਿਕ, ਰਸਾਇਣਕ ਜੀਵਕ ਗੁਣਾਂ ਵਿੱਚ ਬੇਲੋੜੀ ਤਬਦੀਲੀ ਕਾਰਨ ਹੁੰਦਾ ਹੈ। ਵਾਤਾਵਰਣ ਵਿੱਚ ਵਧ ਰਹੇ ਪ੍ਰਦੂਸ਼ਣ ਲਈ ਕੋਈ ਇੱਕ ਵਿਅਕਤੀ ਜਾਂ ਕੋਈ ਇੱਕ ਪ੍ਰਕਿਰਿਆ ਜ਼ਿੰਮੇਵਾਰ ਨਹੀਂ ਹੈ। ਧਰਤੀ ਨੂੰ ਪਲੀਤ ਕਰਨ ਪਿੱਛੇ ਸਭ ਤੋਂ ਵੱਡਾ ਹੱਥ ਰਸਾਇਣਕ ਜ਼ਹਿਰਾਂ ਦਾ ਹੈ ਅਤੇ ਹਵਾ ਨੂੰ ਪ੍ਰਦੂਸ਼ਿਤ ਕਰਨ ਲਈ ਉਦਯੋਗਿਕ ਇਕਾਈਆਂ ਅਤੇ ਲੋੜ ਤੋਂ ਵੱਧ ਖਾਧਾਂ ਦੀ ਵਰਤੋਂ ਵੀ ਜ਼ਿੰਮੇਵਾਰ ਹੈ। ਵਾਤਾਵਰਣ ਦੀ ਅਸ਼ੁੱਧਤਾ ਕਾਰਨ ਜੀਵਨ ਨੂੰ ਹੀ ਗੰਭੀਰ ਖਤਰਾ ਪੈਦਾ ਹੋ ਗਿਆ ਹੈ।

ਵਾਯੂਮੰਡਲ ਦੀ ਬਣਤਰ ਵਿੱਚ 78% ਨਾਈਟ੍ਰੋਜਨ, 21% ਆਕਸੀਜਨ ਅਤੇ 1% ਹੋਰ ਗੈਂਸਾਂ ਹਨ, ਜਿਸ ਵਿੱਚ 003% ਕਾਰਬਨ ਡਾਈਕਸਾਈਡ ਹੈ। ਪਿਛਲੇ ਕੁਝ ਕੁ ਸਾਲਾਂ ਤੋਂ ਗ੍ਰੀਨ ਹਾੳੂਸ ਗੈਂਸਾਂ ਜਿਵੇਂ ਕਿ ਕਾਰਬਨ ਡਾਈਕਸਾਈਡ, ਮੀਥੇਨ, ਨਾਈਟਰਸ ਆਕਸਾਈਡ ਅਤੇ ਕਲੋਰੋਫਲੋਰੋਕਾਰਬਨ ਦੀ ਮਾਤਰਾ ਵਾਯੂ ਮੰਡਲ ਵਿੱਚ ਲਗਾਤਾਰ ਵਧ ਰਹੀ ਹੈ। ਗ੍ਰੀਨ ਹਾੳੂਸ ਗੈਂਸਾਂ ਦੇ ਵਾਯੂ ਮੰਡਲ ਵਿੱਚ ਵਧਣ ਦਾ ਕਾਰਨ ਵਾਹਨਾਂ ਦਾ ਧੂੰਆਂ, ਜੰਗਲਾਂ ਦੀ ਅੰਨ੍ਹੇਵਾਹ ਕਟਾਈ ਅਤੇ ਖਾਧਾਂ ਦੀ ਅਸੰਤੁਲਿਤ ਮਾਤਰਾ ਵਿੱਚ ਵਰਤੋਂ ਹੈ। ਇਸ ਸਭ ਦੇ ਕਾਰਨ ਤਾਪਮਾਨ ਵੀ ਵਧ ਰਿਹਾ ਹੈ ਕਿਉਂਕਿ ਸੂਰਜ ਦੀ ਗਰਮੀ ਰਾਹੀਂ ਗਰਮ ਹੋਈ ਧਰਤੀ, ਜਦ ਠੰਡੀ ਹੋਣ ਲੱਗਦੀ ਹੈ ਤਾਂ ਗਰਮੀ, ਧਰਤੀ ਤੋਂ ਬਾਹਰ ਵੱਲ ਫੈਲਦੀ ਹੈ, ਪਰ ਇਹ ਗੈਂਸਾਂ ਇਸ (ਗਰਮੀ) ਨੂੰ ਵਾਯੂਮੰਡਲ ਵਿੱਚ ਨਹੀਂ ਜਾਣ ਦਿੰਦੀਆਂ ਅਤੇ ਇਸ ਗਰਮੀ ਦਾ ਕਾਫੀ ਵੱਡਾ ਹਿੱਸਾ ਵਾਪਸ ਧਰਤੀ ਵੱਲ ਹੀ ਵਾਪਿਸ ਭੇਜ ਦਿੰਦੀਆਂ ਹਨ ਜਿਸ ਨਾਲ ਵਾਯੂ ਮੰਡਲ ਦਾ ਤਾਪਮਾਨ ਵਧ ਰਿਹਾ ਹੈ ਅਤੇ ਇਸੇ ਨੂੰ ਹੀ ਗ੍ਰੀਨ ਹਾੳੂਸ ਪ੍ਰਭਾਵ ਕਿਹਾ ਜਾਂਦਾ ਹੈ।

ਵਿਗਿਆਨੀਆਂ ਦਾ ਅਨੁਮਾਨ ਹੈ ਕਿ ਇਨ੍ਹਾਂ ਗ੍ਰੀਨ ਹਾਉਸ ਗੈਂਸਾਂ ਦੇ ਵਧਣ ਨਾਲ ਸਾਡੇ ਦੇਸ਼ ਵਿੱਚ ਗਰਮੀਆਂ ਵਿੱਚ (ਸੰਨ 2050 ਤੱਕ) 32 ਡਿਗਰੀ ਸੈਂਟੀਗ੍ਰੇਡ ਅਤੇ ਸੰਨ 2080 ਤੱਕ 45 ਡਿਗਰੀ ਸੈਂਟੀਗ੍ਰੇਡ ਤੱਕ ਤਾਪਮਾਨ ਵੱਧ ਸਕਦਾ ਹੈ। ਵਧੇਰੀ ਗਰਮੀ ਅਤੇ ਵੱਧ ਤਾਪਮਾਨ ਉੱਤਰੀ ਭਾਰਤ ’ਚ ਪਹਿਲਾਂ ਹੀ ਆਪਣੇ ਰੰਗ ਵਿਖਾ ਰਿਹਾ ਹੈ। ਇਨ੍ਹਾਂ ਬਦਲਾਵਾਂ ਕਾਰਨ ਫਸਲਾਂ ਉੱਪਰ ਕੀੜਿਆਂ ਅਤੇ ਬੀਮਾਰੀਆਂ ਦਾ ਹਮਲਾ ਵਧ ਰਿਹਾ ਹੈ। ਫਸਲਾਂ ਦੇ ਝਾੜ ਵਿੱਚ ਅਸੰਤੁਲਨ ਪੈਦਾ ਹੋ ਗਿਆ ਹੈ। ਖੇਤੀਬਾੜੀ ਵਿਗਿਆਨੀਆਂ ਦੀ ਖੋਜ ਅਨੁਸਾਰ ਕਿਹਾ ਗਿਆ ਹੈ ਕਿ ਜੇਕਰ ਪੰਜਾਬ ਅੰਦਰ ਕਣਕ ਪੱਕਣ ਦੇ ਸਮੇਂ ਦਾ ਤਾਪਮਾਨ ਕੇਵਲ 0.5 ਡਿਗਰੀ ਸੈਂਟੀਗ੍ਰੇਡ ਵੱਧ ਜਾਂ ਘੱਟ ਹੋ ਜਾਵੇ ਤਾਂ ਕਣਕ ਦਾ ਝਾੜ 5% ਤੱਕ ਘੱਟ ਜਾਂਦਾ ਹੈ।

ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਅਤੇ ਕਣਕ-ਝੋਨਾ ਪੰਜਾਬ ਦਾ ਮੁੱਖ ਫਸਲੀ ਚੱਕਰ ਹੈ। ਪੰਜਾਬ ਵਿੱਚ ਹਾੜ੍ਹੀ ਦੀ ਰੁਤ ਵਿੱਚ ਕਣਕ ਅਤੇ ਝੋਨੇ ਦੀ ਵਾਢੀ ਤੋਂ ਬਾਅਦ, ਕਿਸਾਨ ਵੀਰ ਕਣਕ ਅਤੇ ਝੋਨੇ ਦੇ ਮੁੱਢਾਂ ਨੂੰ ਸਾੜ ਦਿੰਦੇ ਹਨ ਅਤੇ ਇਸ ਕਰਕੇ ਅਕਸਰ ਹੀ ਸਾਰੇ ਪੰਜਾਬ ਵਿੱਚ ਆਸਮਾਨ ’ਤੇ ਇੱਕ ਗਹਿਰ ਜਿਹੀ ਚੜ੍ਹ ਜਾਂਦੀ ਹੈ ਜਿਸ ਕਾਰਨ ਬਹੁਤ ਸਾਰੇ ਲੋਕਾਂ ਨੂੰ ਸਾਹ ਦੀਆਂ ਬੀਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਖੇਤੀ ਵਿਗਿਆਨੀ, ਕਿਸਾਨਾਂ ਨੂੰ ਨਾੜ ਤੇ ਪਰਾਲੀ ਸਾੜਨ ਤੋਂ ਹਰ ਵਾਰ ਸੁਚੇਤ ਕਰਦੇ ਹਨ ਪਰ ਕਿਸਾਨ ਉਹੀ ਕੰਮ ਕਰਦੇ ਰਹਿੰਦੇ ਹਨ ਜੋ ਉਨ੍ਹਾਂ ਨੂੰ ਸੌਖਾ ਲੱਗਦਾ ਹੋਵੇ। ਇਸ ਤਰ੍ਹਾਂ ਹੀ ਕਿਸਾਨ ਵੀਰ ਸੌਣੀ ਦੀ ਫਸਲ ਦੌਰਾਨ ਝੋਨੇ ਦੀ ਫਸਲ ਵਿੱਚ ਕਈ-2 ਦਿਨ ਤੱਕ ਪਾਣੀ ਖੜ੍ਹਾ ਕਰਕੇ ਰੱਖਦੇ ਹਨ ਤਾਂ ਜੋ ਝੋਨੇ ਦੀ ਫਸਲ ’ਚ ਫਾਲਤੂ ਨਦੀਨ (ਕੱਖ) ਨਾ ਪੈਦਾ ਹੋਣ, ਜਿਸ ਕਾਰਨ ਹਵਾ ਵਿੱਚ ਮੀਥੇਨ ਗੈਂਸ ਦੀ ਮਾਤਰਾ ਵਧ ਜਾਂਦੀ ਹੈ। ਗਲੋਬਲ ਵਾਰਮਿੰਗ ਵਿੱਚ ਇਹ ਗੈਂਸ ਅਹਿਮ ਹਿੱਸਾ ਪਾਉਂਦੀ ਹੈ। ਝੋਨੇ ਦੀ ਲਗਾਤਾਰ ਬਿਜਾਈ ਕਰਕੇ ਪੰਜਾਬ ਅੰਦਰ ਧਰਤੀ ਹੇਠਲੇ ਪਾਣੀ ਦਾ ਪੱਧਰ ਵੀ ਲਗਾਤਾਰ ਡਿੱਗ ਰਿਹਾ ਹੈ ਜੋ ਕਿ ਬਹੁਤ ਹੀ ਖਤਰਨਾਕ ਸਾਬਿਤ ਹੋ ਰਿਹਾ ਹੈ। ਕਿਸਾਨ ਵੀਰਾਂ ਨੂੰ ਚਾਹੀਦਾ ਹੈ ਕਿ ਉਹ ਝੋਨੇ ਦੇ ਨਾਲ-ਨਾਲ ਬਾਸਮਤੀ ਅਤੇ ਦਾਲਾਂ ਦੇ ਥੱਲੇ ਵੀ ਰਕਬਾ ਵਧਾ ਲੈਣ। ਇਸ ਤੋਂ ਇਲਾਵਾ ਜ਼ਰੂਰਤ ਤੋਂ ਵੱਧ ਖਾਧਾਂ ਦੀ ਵਰਤੋਂ ਕਰਕੇ ਹਵਾ ਵਿੱਚ ਨਾਈਟਰੋਜਨ ਦੀ ਮਾਤਰਾ ਵੀ ਵਧ ਰਹੀ ਹੈ, ਜੋ ਹਵਾ ਵਿੱਚ ਪਹਿਲਾਂ ਤੋਂ ਮੌਜੂਦ ਆਕਸੀਜਨ ਨਾਲ ਮਿਲ ਕੇ ਨਾਈਟਰਸ ਆਕਸਾਈਡ ਦੇ ਰੂਪ ਵਿੱਚ ਸਾਡੇ ਜੀਵਨ ’ਤੇ ਹਾਨੀਕਾਰਕ ਪ੍ਰਭਾਵ ਪਾ ਰਹੀ ਹੈ। ਫ਼ਸਲਾਂ ਨੂੰ ਕੀੜਿਆਂ ਤੋਂ ਬਚਾਉਣ ਲਈ ਸਰਬਪੱਖੀ ਕੀਟ ਕੰਟਰੋਲ ਵਿਧੀ ਦੀ ਵਰਤੋਂ ਕਰਕੇ ਵੀ ਅਸੀਂ ਆਪਣੀ ਫ਼ਸਲ ਨੂੰ ਕੀੜਿਆਂ ਤੋਂ ਅਤੇ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾ ਸਕਦੇ ਹਾਂ।

ਖੇਤੀਬਾੜੀ ਤੋਂ ਇਲਾਵਾ ਸਾਡੀ ਜ਼ਿੰਦਗੀ ਜੀਵਣ ਦੇ ਢੰਗ-ਤਰੀਕੇ ਵੀ ਪ੍ਰਦੂਸ਼ਣ ਵਿੱਚ ਵਾਧਾ ਕਰ ਰਹੇ ਹਨ। ਜਿਵੇਂ ਕਿ ਗਰਮੀਆਂ ਵਿੱਚ ਅਸੀਂ ਗਰਮੀ ਤੋਂ ਬਚਣ ਲਈ ਏਅਰ ਕੰਡੀਸ਼ਨਰ ਦੀ ਮਦਦ ਲੈਂਦੇ ਹਾਂ। ਏਅਰ ਕੰਡੀਸ਼ਨਰ ਦੇ ਲਗਾਤਾਰ ਚੱਲਣ ਨਾਲ ਹਵਾ ਵਿੱਚ ਕਈ ਹਾਨੀਕਾਰਕ ਗੈਂਸਾਂ ਦੀ ਮਾਤਰਾ ਵਧ ਜਾਂਦੀ ਹੈ। ਇਸ ਤਰ੍ਹਾਂ ਹੀ ਸਰਦੀਆਂ ਵਿੱਚ ਹੀਟਰ ਜਾਂ ਘਰਾਂ ਵਿੱਚ ਅੰਗੀਠੀਆਂ ਦੀ ਵਰਤੋਂ ਕਰਨ ਕਰਕੇ ਵੀ ਹਵਾ ਪ੍ਰਦੂਸ਼ਿਤ ਹੁੰਦੀ ਹੈ। ਇਸ ਤੋਂ ਇਲਾਵਾ ਦਿਨੋਂ ਦਿਨ ਵਧ ਰਹੀਆਂ ਕਾਰਾਂ, ਗੱਡੀਆਂ ਆਦਿ, ਵੀ ਹਵਾ ਵਿੱਚ ਪ੍ਰਦੂਸ਼ਣ ਵਧਾ ਰਹੀਆਂ ਹਨ। ਵਧ ਰਹੇ ਉਦਯੋਗੀਕਰਣ, ਸ਼ਹਿਰੀਕਰਣ ਆਦਿ ਦੇ ਕਾਰਨ ਵੀ ਪ੍ਰਦੂਸ਼ਣ ਵਿੱਚ ਵਾਧਾ ਹੋ ਰਿਹਾ ਹੈ। ਅੱਜ ਕੱਲ ਵਧ ਰਹੇ ਟ੍ਰੈਫਿਕ ਨੂੰ ਕੰਟਰੋਲ ਕਰਨ ਲਈ ਚੌੜੀਆਂ ਕੀਤੀਆਂ ਜਾ ਰਹੀਆਂ ਸੜਕਾਂ ਕਾਰਨ ਵੀ ਸੜਕਾਂ ਦੇ ਦੋਵੇਂ ਪਾਸੇ ਦਰੱਖ਼ਤਾਂ ਦੀ ਕਟਾਈ ਕੀਤੀ ਜਾ ਰਹੀ ਹੈ ਜਿਸ ਦਾ ਪ੍ਰਦੂਸ਼ਣ ਵਧਾਉਣ ਵਿੱਚ ਵੀ ਹੱਥ ਹੈ ਕਿਉਂਕਿ ਰੁੱਖ, ਹਵਾ ਵਿੱਚੋਂ ਹਾਨੀਕਾਰਕ ਗੈਂਸਾਂ ਨੂੰ ਚੂਸ ਕੇ ਵਾਤਾਵਰਨ ਨੂੰ ਸਾਡੇ ਲਈ ਸਾਫ਼ ਕਰਦੇ ਹਨ।

ਇਸ ਕੰਪਿਉਟਰ ਯੁੱਗ ਵਿੱਚ ਤਕਨੀਕੀ ਤਰੱਕੀ ਦੇ ਜਿੱਥੇ ਫਾਇਦੇ ਹੋਏ ਹਨ ਉੱਥੇ ਨੁਕਸਾਨ ਵੀ ਬਹੁਤ ਹੋ ਰਹੇ ਹਨ। ਅਸੀਂ ਇਸ ਗੱਲ ਤੋਂ ਮੁਨਕਰ ਨਹੀਂ ਹੋ ਸਕਦੇ ਕਿ ਅਸੀਂ ਸਾਰਿਆਂ ਨੇ ਆਪ ਹੀ ਵਾਤਾਵਰਣ ਦਾ ਅਸੰਤੁਲਨ ਪੈਦਾ ਕਰਨ ਵਿੱਚ ਰੋਲ ਅਦਾ ਕੀਤਾ ਹੈ ਪਰ ਅਜੇ ਵੀ ਡੁਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਸੰਤ ਬਲਵੀਰ ਸਿੰਘ ਸੀਚੇਵਾਲ ਅਤੇ ਸੰਤ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਦੇ ਯਤਨਾਂ ਤੋਂ ਇਲਾਵਾ ਪੰਜਾਬ ਵਿੱਚ ਵਾਤਾਵਰਣ ਦੀ ਸੰਭਾਲ ਲਈ ਨੰਨ੍ਹੀ ਛਾਂ ਵਰਗੇ ਪ੍ਰੋਜੈਕਟ ਵੀ ਚੱਲ ਰਹੇ ਹਨ ਪਰ ਸਾਨੂੰ ਚਾਹੀਦਾ ਹੈ ਕਿ ਅਸੀਂ ਸਿਰਫ ਰੁੱਖ ਲਗਾਉਣ ਤੱਕ ਹੀ ਸੀਮਤ ਨਾ ਰਹੀਏ ਸਗੋਂ ਇਨ੍ਹਾਂ ਰੁੱਖਾਂ ਨੂੰ ਪਾਲ-ਪਲੋਸ ਕੇ ਵੱਡਾ ਕਰੀਏ ਅਤੇ ਆਪਣੇ ਵਾਤਾਵਰਣ ਨੂੰ ਸੰਭਾਲੀਏ।

ਅੱਜ ਦਾ ਦਿਨ ਸਾਰੀ ਦੁਨੀਆਂ ਵਿੱਚ ਵਿਸ਼ਵ ਵਾਤਾਵਰਣ ਦੇ ਤੌਰ ’ਤੇ ਮਨਾਇਆ ਜਾਂਦਾ ਹੈ। ਸੰਯੁਕਤ ਸੰਘ ਵੱਲੋਂ ਸਾਲ 1972 ਤੋਂ ‘ਵਿਸ਼ਵ ਵਾਤਾਵਰਣ ਦਿਵਸ’ ਮਨਾਉਣਾ ਸ਼ੁਰੂ ਕੀਤਾ ਗਿਆ ਸੀ। ਇਸ ਦਿਨ ਨੂੰ ਮਨਾਉਣ ਪਿੱਛੇ ਸੋਵੀਅਤ ਸੰਘ ਦਾ ਮੁੱਖ ਮੰਤਵ ਸਾਰੀ ਦੁਨੀਆਂ ਦਾ ਧਿਆਨ ਵਾਤਾਵਰਣ ਦੀ ਸ਼ੁੱਧਤਾ ਵੱਲ ਦਿਵਾਉਣਾ ਸੀ। ਤਦ ਤੋਂ ਹਰ ਸਾਲ ਇਸ ਦਿਨ ਵੱਖ-2 ਸ਼ਹਿਰਾਂ ’ਚ ਵਾਤਾਵਰਣ ਦੀ ਸੰਭਾਲ ਲਈ ਗੋਸਟੀਆਂ ਕਰਵਾਈਆਂ ਜਾਂਦੀਆਂ ਹਨ। ਹਰ ਨਾਗਰਿਕ ਨੂੰ ਹਰ ਇੱਕ ਸਾਲ ਦਾ ਹਰ ਦਿਨ ‘ਵਿਸ਼ਵ ਵਾਤਾਵਰਣ ਦਿਵਸ’ ਹੀ ਲੱਗਣਾ ਚਾਹੀਦਾ ਹੈ। ਇਕੱਲੀ ਸਰਕਾਰ ਵੀ ਵਾਤਾਵਰਣ ਦੀ ਸਾਂਭ ਸੰਭਾਲ ਬਾਰੇ ਕੁਝ ਨਹੀਂ ਕਰ ਸਕਦੀ। ਸਾਨੂੰ ਸਾਰਿਆਂ ਨੂੰ ਵਾਤਾਵਰਣ ਦੇ ਪ੍ਰਤੀ ਸੁਹਿਰਦ ਹੋਣ ਦੀ ਜ਼ਰੂਰਤ ਹੈ। ਅੱਜ ਦੇ ਦਿਨ ਸਾਨੂੰ ਸਭ ਨੂੰ ਸੰਕਲਪ ਕਰਨਾ ਚਾਹੀਦਾ ਹੈ ਕਿ ਅਸੀਂ ਆਪਣੇ ਵਾਤਾਵਰਣ ਨੂੰ ਪ੍ਰਦੂਸ਼ਿਤ ਰਹਿਤ ਕਰਨ ਲਈ ਆਪਣੇ ਪੱਧਰ ’ਤੇ ਕਦਮ ਚੁੱਕਾਂਗੇ ਅਤੇ ਆਪਣੀ ਆਉਣ ਵਾਲੀ ਪੀੜੀ ਨੂੰ ਸੁੱਧ ਹਵਾ ਵਿੱਚ ਸਾਹ ਲੈਣ ਦਾ ਮੌਕਾ ਦੇਵਾਂਗੇ।

ਜਲਵਾਯੂ ਪਰਿਵਰਤਨ

0

ਜਲਵਾਯੂ ਪਰਿਵਰਤਨ

ਡਾ. ਸੁਰਿੰਦਰ ਕੁਮਾਰ ਜਿੰਦਲ- 94171-29623

ਇਸ ਬ੍ਰਹਿਮੰਡ ਵਿਚ ਧਰਤੀ ਹੀ ਅਜਿਹਾ ਇਕ ਅਕਾਸ਼ੀ ਪਿੰਡ ਹੈ ਜਿਸ ਉੱਪਰ ਜੀਵਨ ਪਾਇਆ ਗਿਆ ਹੈ। ਧਰਤੀ ਉਪਰ ਅਣਗਿਣਤ ਕਿਸਮਾਂ ਦੇ ਜਾਨਵਰ, ਜੰਤੂ, ਪੌਦੇ, ਰੁੱਖ, ਝਾੜੀਆਂ, ਬੂਟੀਆਂ, ਸੂਖਮ ਜੀਵ, ਉੱਲੀਆਂ, ਕਾਈਆਂ ਆਦਿ ਦੀ ਇਕ ਵੱਡੀ ਗਿਣਤੀ ਮੌਜੂਦ ਹੈ। ਜੀਵਨ ਦੀਆਂ ਇਹ ਭਿੰਨ-ਭਿੰਨ ਕਿਸਮਾਂ ਇਕ ਦੂਜੇ ਨਾਲ ਆਡੇ-ਤਿਰਛੇ ਜੁੜੀਆਂ ਹੋਈਆਂ ਹਨ। ਇਨ੍ਹਾਂ ਨੂੰ ਆਪਸ ਵਿਚ ਜੋੜਣ ਵਾਲੇ ਇਹ ਸਬੰਧ/ਬੰਧਨ ਬੜੇ ਹੀ ਗੁੰਝਲਦਾਰ ਪਰ ਓਨੇ ਹੀ ਕੋਮਲ ਹੁੰਦੇ ਹਨ।

ਧਰਤੀ ਉਪਰ ਭਿੰਨ-ਭਿੰਨ ਸਥਾਨਾਂ ਦੇ ਹਾਲਾਤ ਭਿੰਨ-ਭਿੰਨ ਹੁੰਦੇ ਹਨ। ਕੁਝ ਸਥਾਨ ਬਹੁਤ ਸੁੱਕੇ ਤਾਂ ਕੁਝ ਬਹੁਤ ਨਮੀ ਵਾਲੇ / ਗਿੱਲੇ ਹੁੰਦੇ ਹਨ, ਕੁਝ ਸਥਾਨ ਬਹੁਤ ਗਰਮ ਤਾਂ ਕੁਝ ਬਹੁਤ ਠੰਡੇ ਹੁੰਦੇ ਹਨ, ਕੁਝ ਥਾਵਾਂ ’ਤੇ ਅੱਗ ਵਰ੍ਹਦੀ ਹੈ ਤਾਂ ਕੁਝ ਸਥਾਨ ਬਰਫ਼ ਨਾਲੋਂ ਵੀ ਵੱਧ ਠੰਡੇ ਹੁੰਦੇ ਹਨ। ਇਹ ਸਭ ਜਲਵਾਯੂ ਉੱਪਰ ਨਿਰਭਰ ਕਰਦਾ ਹੈ।

ਜਲਵਾਯੂ ਹੈ ਕੀ=;ਵਸ ਤਕਨੀਕੀ ਤੌਰ ’ਤੇ ਜੇਕਰ ਜਲਵਾਯੂ ਦੀ ਪਰਿਭਾਸ਼ਾ ’ਤੇ ਨਿਗ੍ਹਾ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਕਿਸੇ ਸਥਾਨ ਦੇ ਦੀਰਘ ਅਵਧੀ ਮੌਸਮ ਨੂੰ ਉਸ ਸਥਾਨ ਦਾ ਜਲਵਾਯੂ (ਅੰਗਰੇਜੀ ਵਿਚ ‘ਕਲਾਈਮੇਟ’) ਕਿਹਾ ਜਾਂਦਾ ਹੈ। ਇਹ ਉਸ ਸਥਾਨ ਦੀਆਂ ਪਿਛਲੇ ਘੱਟੋ ਘੱਟ ਤੀਹ ਸਾਲਾਂ ਦੀਆਂ ਮੌਸਮੀ ਹਾਲਾਤਾਂ ਦੀ ਔਸਤ ਤੇ ਅਧਾਰਤ ਹੁੰਦਾ ਹੈ। ਇਹ ਉਸ ਸਥਾਨ ਦੀਆਂ ਮੌਸਮ / ਰੁੱਤਾਂ ਦੀਆਂ ਆਮ ਹਾਲਤਾਂ, ਝੱਖੜਾਂ, ਹਨੇਰੀਆਂ, ਬਰਸਾਤਾਂ, ਸੋਕਿਆਂ, ਚੱਕਰਵਾਤਾਂ ਆਦਿ ਹਾਲਤਾਂ ਦਾ ਮੱਧਮਾਨ ਹੁੰਦਾ ਹੈ।

ਇਤਿਹਾਸ ਗਵਾਹ ਹੈ ਕਿ ਕਿਸੇ ਵੀ ਸਥਾਨ ਦੇ ਜਲਵਾਯੂ ਨੇ ਉਥੋਂ ਦੀ ਖੇਤੀ, ਆਵਾਜਾਈ ਅਤੇ ਮਨੁੱਖੀ ਰਿਹਾਇਸ਼ਾਂ ਉੱਪਰ ਡੂੰਘਾ ਅਸਰ ਪਾਇਆ ਹੈ। ਜਲਵਾਯੂ ਦੇ ਅਧਿਐਨ ਨੂੰ ‘ਜਲਵਾਯੂ ਵਿਗਿਆਨ’ (ਕਲਾਈਮੇਟਾਲੌਜੀ) ਕਿਹਾ ਜਾਂਦਾ ਹੈ। ਵਿਗਿਆਨ ਦੀ ਵੱਖਰੀ ਸ਼ਾਖਾ ਦੇ ਰੂਪ ਵਿਚ ਇਸ ਦਾ ਇਤਿਹਾਸ ਮੱਧ 19ਵੀਂ ਸਦੀ ਤੋਂ ਸ਼ੁਰੂ ਹੁੰਦਾ ਹੈ। ‘ਜਲਵਾਯੂ ਪਰਿਵਰਤਨ’ ਬਾਰੇ ਗੱਲ ਕਰਦਿਆਂ ਜ਼ਰੂਰੀ ਹੈ – ਸਮਝਿਆ ਜਾਵੇ ਕਿ ਜਲਵਾਯੂ ਤੇ ਮੌਸਮ ਵਿਚਕਾਰ ਅਤੇ ਜਲਵਾਯੂ ਤੇ ਰੁੱਤਾਂ ਵਿਚਕਾਰ ਕੀ ਅੰਤਰ ਹੈ।

ਪਹਿਲਾਂ ਜਲਵਾਯੂ ਬਨਾਮ ਮੌਸਮ – ‘ਜਲਵਾਯੂ’ ਕਿਸੇ ਸਥਾਨ ਦੀਆਂ ਪਿਛਲੇ ਘੱਟੋ-ਘੱਟ 30 ਸਾਲਾਂ ਦੀਆਂ ਮੌਸਮੀ ਹਾਲਤਾਂ ਦਾ ਮੱਧਮਾਨ ਹੈ ਜਦ ਕਿ ‘ਮੌਸਮ’ ਕਿਸੇ ਸਥਾਨ ਦੀਆਂ ਕਿਸੇ ਖ਼ਾਸ ਪਲ ਦੀਆ ਮੌਸਮੀ ਹਾਲਤਾਂ ਦੱਸਦਾ ਹੈ। ਕਿਸੇ ਸਥਾਨ ਦਾ ਮੌਸਮ ਇਕ ਦਿਨ ਵਿਚ ਵੀ ਕਈ-ਕਈ ਵਾਰ ਬਦਲ ਸਕਦਾ ਹੈ – ਮੌਸਮ ਕਦੇ ਬੱਦਲਵਾਈ ਵਾਲਾ, ਕਦੇ ਧੁੱਪ ਵਾਲਾ, ਕਦੇ ਰੁਮਕਦੀ ਹਵਾ ਵਾਲਾ, ਕਦੇ ਹਨੇਰੀ ਵਾਲਾ ਆਦਿ ਹੋ ਸਕਦਾ ਹੈ।

ਹੁਣ ਜਲਵਾਯੂ ਬਨਾਮ ਰੁੱਤਾਂ- ਜਿਵੇਂ ਕਿ ਪਹਿਲਾਂ ਹੀ ਗੱਲ ਹੋ ਚੁੱਕੀ ਹੈ ਕਿ ਕਿਸੇ ਸਥਾਨ ਦਾ ਜਲਵਾਯੂ ਉਸ ਸਥਾਨ ਦੀਆਂ ਪਿਛਲੇ ਘੱਟੋ-ਘੱਟ ਤੀਹ ਸਾਲਾਂ ਦੀਆਂ ਮੌਸਤੀ ਹਾਲਤਾਂ ਦਾ ਮੱਧਮਾਨ ਹੁੰਦਾ ਹੈ। ਦੂਜੇ ਪਾਸੇ ਰੁੱਤਾਂ ਇਕ ਨਿਸਚਿਤ ਵਕਫ਼ੇ ਤੋਂ ਬਾਅਦ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ ਜਿਵੇਂ ਕਿ ਗਰਮੀ, ਸਰਦੀ, ਬਸੰਤ ਅਤੇ ਪੱਤਝੜ ਦੀ ਰੁੱਤ। ਜਦੋਂ ਮੌਸਮੀ ਬੁਲੇਟਿਨਾਂ ਵਿਚ ਕਿਸੇ ਸਥਾਨ ਦਾ ਤਾਪਮਾਨ ‘ਆਮ’ ਨਾਲੋਂ ਕੁਝ ਡਿਗਰੀ ਘੱਟ ਜਾਂ ਵੱਧ ਦੱਸਿਆ ਜਾਦਾ ਹੈ ਤਾਂ ਇਹ ‘ਆਮ ਤਾਪਮਾਨ’ ਉਨ੍ਹਾਂ ਦਿਨਾਂ ਦੌਰਾਨ ਰਿਕਾਰਡ ਕੀਤੇ ਤਾਪਮਾਨਾਂ ਦੀ ਪਿਛਲੇ ਤੀਹ ਸਾਲਾਂ ਦੀ ਔਸਤ ਹੁੰਦਾ ਹੈ।

ਕਿਸੇ ਸਥਾਨ ਦਾ ਜਲਵਾਯੂ ਮੁੱਖ ਰੂਪ ਨਾਲ ਤਿੰਨ ਗੱਲਾਂ ਉੱਪਰ ਨਿਰਭਰ ਕਰਦਾ ਹੈ – ਭੂ-ਮੱਧ ਰੇਖਾ ਤੋਂ ਦੂਰੀ, ਉਸ ਸਥਾਨ ’ਤੇ ਪੈਣ ਵਾਲੀਆਂ ਸੂਰਜੀ ਕਿਰਨਾਂ ਅਤੇ ਉਥੋਂ ਦੀਆਂ ਹਵਾਵਾਂ ਦਾ ਰੁਖ। ਜਲਵਾਯੂ ਵਿਗਿਆਨੀਆਂ ਨੇ ਬਰਫ਼-ਕੋਰਾਂ, ਬੋਰ-ਸੁਰਾਖਾਂ, ਦਰਖਤੀ ਛੱਲਿਆਂ, ਗਲੇਸ਼ੀਅਰਾਂ ਦੀਆਂ ਲੰਬਾਈਆਂ, ਪਰਾਗ ਕਣਾਂ ਦੇ ਅਵਸ਼ੇਸ਼ਾਂ, ਸਮੁੰਦਰੀ ਤਲਛੱਟਾਂ ਅਤੇ ਸੂਰਜ ਦੁਆਲੇ ਧਰਤੀ ਦੀ ਫੇਰੀ ਦੇ ਪੰਧ ਵਰਗੇ ਕਈ ਅਸਿੱਧੇ ਸੂਚਕਾਂ ਦੇ ਅਧਿਐਨ ਰਾਹੀਂ ਪੁਰਾਤਨ ਧਰਤੀ ਦੇ ਜਲਵਾਯੂਜ਼ਦਾ ਇਕ ਖਾਕਾ ਤਿਆਰ ਕੀਤਾ ਹੈ ਜੋ ਕਿ ਕੁਝ ਦਹਾਕਿਆਂ ਤੋਂ ਲੈ ਕੇ ਲੱਖਾਂ ਸਾਲਾਂ ਪੁਰਾਣੇ ਧਰਤੀਲੇ ਜਲਵਾਯੂ ਦੀ ਇਕ ਤਸਵੀਰ ਪੇਸ਼ ਕਰਦਾ ਹੈ।

ਇਨ੍ਹਾਂ ਸਾਰੇ ਅਧਿਐਨਾਂ / ਪ੍ਰੇਖਣਾਂ ਦੇ ਅਧਾਰ ’ਤੇ ਕਿਹਾ ਜਾਂਦਾ ਹੈ ਕਿ ਸ਼ੁਰੂ-ਸ਼ੁਰੂ ਵਿਚ ਧਰਤੀ ਐਨੀ ਠੰਡੀ ਸੀ ਕਿ ਐਥੇ ਜੀਵਨ ਸੰਭਵ ਨਹੀਂ ਸੀ। ਹੌਲੀ-ਹੌਲੀ ਹਰਾ ਘਰ ਪ੍ਰਭਾਵ ਕਾਰਨ ਇਹ ਗਰਮ ਹੋਣ ਲੱਗੀ (ਯਾਦ ਰਹੇ ਹਰਾ ਘਰ ਪ੍ਰਭਾਵ ਇਕ ਅਜਿਹੀ ਘਟਨਾ ਹੈ ਜਿਸ ਕਾਰਨ ਗਰਮੀ ਧਰਤੀ ਦੇ ਵਾਯੂਮੰਡਲ ਵਿਚ ਵੜ ਤਾਂ ਸਕਦੀ ਹੈ ਪਰ ਨਿੱਕਲ ਨਹੀਂ ਸਕਦੀ)। ਇਸੇ ਪ੍ਰਭਾਵ ਕਾਰਨ ਧੁੱਪ ਵਿਚ ਖੜ੍ਹੇ ਬੰਦ ਸੀਸ਼ਿਆਂ ਵਾਲੇ ਵਾਹਨ ਅੰਦਰ ਇਸ ਦੇ ਬਾਹਰ ਦੇ ਮੁਕਾਬਲੇ ਗਰਮੀ ਬਹੁਤ ਵਧ ਜਾਂਦੀ ਹੈ। ਵਾਹਨਾਂ ਲਈ ਹਰਾ ਘਰ ਪ੍ਰਭਾਵ ਸ਼ੀਸ਼ੇ ਕਰਦੇ ਹਨ ਜਦ ਕਿ ਧਰਤੀ ਉੱਪਰ ਇਹ ਪ੍ਰਭਾਵ ਕਾਰਬਨ ਡਾਈਅਕਸਾਈਡ ਵਰਗੀਆਂ ਗੈਸਾਂ ਕਰਦੀਆਂ ਹਨ।

ਧਰਤੀ ਦੇ ਗਰਮਾਉਣ ਅਤੇ ਕਾਰਬਨ ਡਾਈਆਕਸਾਈਡ ਵਿਚਕਾਰ ਸਬੰਧ ਦੀ ਗੱਲ ਕਰਨ ਵਾਲੇ ਪਹਿਲੇ ਵਿਅਕਤੀਆਂ ਵਿਚ ਬਰਤਾਨਵੀਂ ਇੰਜੀਨੀਅਰ ਜੀ. ਐਸ. ਕੈਲੰਡਰ ਸੀ। ਅਸਲ ਵਿਚ ਲੰਬੇ ਸਮੇਂ ਤੋਂ ਇਹ ਮੰਨਿਆ ਜਾਂਦਾ ਆ ਰਿਹਾ ਹੈ ਕਿ ਮਨੁੱਖ ਕਿਰਿਆਵਾਂ ਜਿਵੇਂ ਕਿ ਜੰਗਲਾਂ ਦੀ ਕਟਾਈ, ਦਲਦਲਾਂ ਨੂੰ ਸੁਕਾਉਣਾ, ਖੇਤੀਬਾੜੀ ਲਈ ਜਲ-ਸ੍ਰੋਤਾਂ ਨੂੰ ਮਿੱਟੀ ਨਾਲ ਭਰ ਦੇਣਾ ਆਦਿ ਨਾਲ ਜਲਵਾਯੂ’ਤੇ ਮਾੜਾ ਅਸਰ ਪੈਂਦਾ ਹੈ। ਪੁਰਾਤਨ ਯੂਨਾਨੀ ਲੋਕ ਵੀ ਮੰਨਦੇ ਸਨ ਕਿ ਕਿਸੇ ਜੰਗਲ ਨੂੰ ਕੱਟਣ, ਮਾਰੂਥਲ ਨੂੰ ਸਿੰਜਣ, ਦਲਦਲਾਂ ਦਾ ਪਾਣੀ ਸੁਕਾਉਣ ਅਤੇ ਜ਼ਿਆਦਾ ਪਸ਼ੂ ਚਾਰਨ (ਐਨਾ ਜ਼ਿਆਦਾ ਕਿ ਘਾਹ ਹੇਠੋਂ ਮਿੱਟੀ ਦਿਸਣ ਲੱਗ ਪਏ) ਨਾਲ ਉਸ ਸਥਾਨ ਅਤੇ ਨੇੜਲੀਆਂ ਥਾਵਾਂ ਉਪਰ ਤਾਪਮਾਨ ਅਤੇ ਵਰਖਾ ਦਾ ਸੁਭਾਅ ਬਦਲ ਜਾਂਦਾ ਹੈ ਪਰ ਇਸ ਸਬੰਧੀ ਅਸਲ ਸਬੂਤ ਕੇਵਲ 1960ਵਿਆਂ ਵਿੱਚ ਮਿਲੇ।

1970ਵਿਆਂ’ਚ ਇਹ ਸਪਸ਼ਟ ਹੋਇਆ ਕਿ ਜੰਗਲ ਹਵਾ ਵਿਚੋਂ ਕਾਰਬਨ ਡਾਈਆਕਸਾਈਡ ਗੈਸ ਸੋਖ ਕੇ ਹਰਾ ਘਰ ਪ੍ਰਭਾਵ ਘਟਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਜਿਸ ਕਾਰਨ ਧਰਤੀ ਜ਼ਿਆਦਾ ਨਹੀਂ ਤਪਦੀ। ਧਰਤੀ ਨੁੰ ਗਰਮ ਰੱਖਣ ਵਾਲਾ ਹਰਾ ਘਰ ਪ੍ਰਭਾਵ ਅੱਜ ਮੁੱਖ ਤੌਰ ’ਤੇ ਕਾਰਬਨ ਡਾਈਆਕਸਾਈਡ ਗੈਸ ਅਤੇ ਜਲ-ਵਾਸ਼ਪਾਂ ਕਾਰਨ ਹੋ ਰਿਹਾ ਹੈ। ਭਾਵੇਂ ਜਲ-ਵਾਸ਼ਪਾਂ ਦਾ ਇਹ ਪ੍ਰਭਾਵ ਬਹੁਤ ਵੱਧ ਹੁੰਦਾ ਹੈ ਪਰ ਹਵਾ ਵਿਚ ਇਨ੍ਹਾਂ ਦੀ ਸੰਘਣਤਾ ਪਿਛਲੇ ਲੱਖਾਂ ਸਾਲਾਂ ਤੋਂ ਲੱਗਪੱਗ ਸਥਿਰ ਹੈ। ਸੋ, ਧਰਤੀ ਦਾ ਤਾਪਮਾਨ ਵਧਣ ਦੀ ਮੌਜੂਦਾ ਕਿਰਿਆ ਲਈ ਮੁੱਖ ਰੂਪ ਨਾਲ ਕਾਰਬਨ ਡਾਈਆਕਸਾਈਡ ਗੈਸ ਹੀ ਜ਼ਿੰਮੇਵਾਰ ਹੈ।

ਸਾਡੇ ਵਾਯੂ ਮੰਡਲ ਵਿਚ ਕਾਰਬਨ ਡਾਈਆਕਸਾਈਡ ਗੈਸ ਦੋ ਸਰੋਤਾਂ ਤੋਂ ਆਉਂਦੀ ਹੈ – ਕੁਦਰਤੀ ਅਤੇ ਮਾਨਵ ਸਿਰਜਿਤ। ਹਵਾ ਵਿਚ ਕਾਰਬਨ ਡਾਈਆਕਸਾਈਡ ਗੈਸ ਭੇਜਣ ਵਾਲੇ ਮੁੱਖ ਕੁਦਰਤੀ ਸਾਧਨ ਹਨ – ਜਵਾਲਾਮੁੱਖੀਆਂ ਦਾ ਫਟਣਾ, ਕਾਰਬਨਿਕ ਮਾਦੇ ਦਾ ਖੈਅ ਅਤੇ ਸਜੀਵਾਂ ਦੀ ਸਾਹ ਕਿਰਿਆ। ਕੁਦਰਤ ਕੋਲ ਆਪਣੇ ਦੁਆਰਾ ਉਤਪਾਦਿਤ ਕਾਰਬਨ ਡਾਈਆਕਸਾਈਡ ਗੈਸ ਨੂੰ ਹਵਾ ਵਿਚੋਂ ਹਟਾਉਣ ਦਾ ਬੜਾ ਸੁੰਦਰ ਪ੍ਰਬੰਧ (ਕਾਰਬਨ ਚੱਕਰ) ਮੌਜੂਦ ਹੈ।

ਇਹ ਮਾਨਵ ਸਿਰਜਿਤ ਕਾਰਬਨ ਡਾਈਆਕਸਾਈਡ ਗੈਸ ਹੀ ਹੈ ਜੋ ਅੱਜ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਹਵਾ ਵਿਚ ਕਾਰਬਨ ਡਾਈਆਕਸਾਈਡ ਗੈਸ ਮੁੱਖ ਤੌਰ ’ਤੇ ਉਦਯੋਗਿਕ ਕ੍ਰਾਂਤੀ (18ਵੀਂ ਸਦੀ ਦੇ ਅੰਤ ’ਚ) ਆਉਣ ਨਾਲ ਵਧਣੀ ਸ਼ੁਰੂ ਹੋਈ। ਉਦਯੋਗਿਕ ਕ੍ਰਾਂਤੀ ਤੋਂ ਪਹਿਲਾਂ ਹਵਾ ਵਿਚ ਕਾਰਬਨ ਡਾਈਆਕਸਾਈਡ ਗੈਸ ਦੀ ਸੰਘਣਤਾ 280 ਪੀ. ਪੀ. ਐਮ. (ਹਿੱਸੇ ਪ੍ਰਤੀ ਦਸ ਲੱਖ) ਸੀ। ਅੱਜ ਇਹ 382 ਪੀ. ਪੀ. ਐਮ. ਹੈ ਅਤੇ ਲਗਾਤਾਰ ਵਧ ਰਹੀ ਹੈ। ਅੰਦਾਜ਼ਾ ਹੈ ਕਿ 2050 ਤੱਕ ਇਹ 450-550 ਪੀ. ਪੀ. ਐਮ. ਹੋ ਜਾਵੇਗੀ।

ਕਾਰਬਨ ਡਾਈਆਕਸਾਈਡ ਗੈਸ ਕਾਰਨ ਹਰਾ ਘਰ ਪ੍ਰਭਾਵ ਵਧ ਰਿਹਾ ਹੈ ਜਿਸ ਕਾਰਨ ਧਰਤੀ ਦਾ ਔਸਤ ਤਾਪਮਾਨ ਗੜਬੜਾ ਰਿਹਾ ਹੈ। ਇਹੀ ਜਲਵਾਯੂ ਪਰਿਵਰਤਨ ਹੈ।

ਵਿਗਿਆਨੀ ਗਲੇਸ਼ੀਅਰਾਂ ਨੂੰ ਜਲਵਾਯੂ ਪਰਿਵਰਤਨ ਦੇ ਸਰਵੋਤਮ ਸੂਚਕ ਮੰਨਦੇ ਹਨ। ਅੱਜ ਹਿਮਾਲਿਅਈ ਗਲੇਸ਼ੀਅਰ ਅਤੇ ਅਲਪਾਈਨ ਗਲੇਸ਼ੀਅਰ ਤੇਜ਼ੀ ਨਾਲ ਪਿਘਲਣ ਕਰਕੇ ਖ਼ਤਰੇ ਹੇਠ ਘੋਸ਼ਿਤ ਹੋ ਚੁਕੇ ਹਨ। ਸਵਿਟਜ਼ਰਲੈਂਡ ਦੀ ਜ਼ਿਊਰਿਚ ਯੂਨੀਵਰਸਿਟੀ ਦੇ ਵਿਗਿਆਨੀਆਂ ਦੁਆਰਾ ਕੀਤੇ ਗਏ ਨਿਊਮੈਰੀਕਲ ਮਾਡਲਿੰਗ ਪ੍ਰਯੋਗਾਂ ਤੋਂ ਪਤਾ ਲੱਗਾ ਹੈ ਕਿ ਜੇਕਰ ਸਾਡਾ ਇਹੀ ਵਰਤਾਰਾ ਜਾਰੀ ਰਿਹਾ ਤਾਂ ਇਸ ਸਦੀ ਦੇ ਅੰਤ ਤੱਕ ਯੂਰਪੀ ਐਲਪ ਆਪਣੇ 80% ਗਲੇਸ਼ੀਅਰ ਗੁਆ ਚੁਕੇ ਹੋਣਗੇ।

ਇਕ ਗੱਲ ਜੋ ਸਾਨੂੰ ਸਭ ਨੂੰ ਚੇਤੇ ਰੱਖਣੀ ਚਾਹੀਦੀ ਹੈ ਉਹ ਇਹ ਹੈ ਕਿ ਗਲੇਸ਼ੀਅਰਾਂ ਦਾ ਤੇਜ਼ੀ ਨਾਲ ਪਿਘਲਣਾ ਸਾਡੇ ਲਈ ਜਿਉਣਾ ਦੁੱਭਰ ਕਰ ਦੇਵੇਗਾ। ਕੇਵਲ ਹਿਮਾਲਿਆਈ ਗਲੇਸ਼ੀਅਰ ਹੀ ਗੰਗਾ, ਸਿੰਧੂ, ਬ੍ਰਹਮਪੁੱਤਰ, ਮੈਕੌਂਗ, ਥੈਨਲਵਿਨ, ਯੰਗਜੀ ਅਤੇ ਯੈਲੋ ਰਿਵਰ ਵਰਗੇ ਮਹੱਤਵਪੂਰਨ ਦਰਿਆਵਾਂ ਨੂੰ ਪਾਣੀ ਦਿੰਦੇ ਹਨ। ਇਹ ਦਰਿਆ ਭਾਰਤ, ਚੀਨ ਅਤੇ ਨੇਪਾਲ ਵਿਚ ਅਰਬਾਂ ਲੋਕਾਂ ਦੀ ਜੀਵਨ ਰੇਖਾ ਹਨ। ਤੇਜ਼ੀ ਨਾਲ ਪਿਘਲਦੇ ਗਲੇਸ਼ੀਅਰਾਂ ਤੋਂ ਆ ਰਿਹਾ ਪਾਣੀ ਦਰਿਆਵਾਂ ਵਿਚ ਇਕ ਵਾਰ ਤਾਂ ਹੜ੍ਹ ਲਿਆ ਦੇਵੇਗਾ ਪਰ ਕੁਝ ਅਰਸੇ ਪਿਛੋਂ ਇਹ ਦਰਿਆ ਸੁੱਕ ਜਾਣਗੇ। (ਕਿਉਂਕਿ ਇਨ੍ਹਾਂ ਨੂੰ ਸੁਰਜੀਤ ਰੱਖਣ ਵਾਲੇ ਗਲੇਸ਼ੀਅਰ ਸੁੱਕ ਚੁੱਕੇ ਹੋਣਗੇ)। ਹੜ੍ਹਾਂ ਅਤੇ ਸੋਕਿਆਂ ਦੀਆਂ ਇਹ ਸਥਿਤੀਆਂ ਭੋਜਨ ਅਤੇ ਚਾਰੇ ਦੀ ਘਾਟ ਪੈਦਾ ਕਰ ਦੇਣਗੀਆਂ। ਨਾਲ ਹੀ ਪੈਦਾ ਹੋਣ ਵਾਲੀਆਂ ਅਨੇਕਾਂ ਹੋਰ ਸਮੱਸਿਆਵਾਂ ਕਾਰਨ ਅਨੇਕਾਂ ਲੋਕਾਂ ਨੂੰ ਆਪਣਾ ਘਰ-ਬਾਰ ਛੱਡ ਕੇ ਸ਼ਰਨਾਰਥੀ ਬਣਨਾ ਪਵੇਗਾ।

ਇਸ ਤੋਂ ਇਲਾਵਾ ਜਲਵਾਯੂ-ਪਰਿਵਰਤਨ ਕਾਰਨ ਭਿਆਨਕ ਚੱਕਰਵਾਤ ਆਉਣ ਦੇ ਅੰਦਾਜ਼ੇ ਹਨ। ਨਵੀਂ ਤਰ੍ਹਾਂ ਦੇ ਕੀਟ ਪੈਦਾ ਹੋ ਜਾਣਗੇ ਜੋ ਨਵੀਂ ਕਿਸਮ ਦੀਆਂ ਬਿਮਾਰੀਆਂ ਕਰਨ ਅਤੇ ਫੈਲਾਉਣ ਦਾ ਕਾਰਨ ਬਣਿਆ ਕਰਨਗੇ – ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਸ ਸਭ ਕਾਸੇ ਕਾਰਨ ਮੌਤਾਂ ਦੀ ਦਰ ਵਧੇਗੀ ਜਿਸ ਕਾਰਨ ਸਮਾਜਕ ਤਾਣਾ-ਬਾਣਾ ਉਲਝ ਕੇ ਰਹਿ ਸਕਦਾ ਹੈ। ਨਿਸਚੇ ਹੀ ਅਸੀਂ ਅਜਿਹੀ ਸਥਿਤੀ ਦਾ ਸਾਹਮਣਾ ਕਰਨ ਲਈ ਤਿਆਰ ਨਹੀਂ ਹਾਂ । ਅਜਿਹੀਆਂ ਆਪਦਾਵਾਂ ਸਮੇਂ ਕੌਣ ਕਿਸ ਨੂੰ ਸੰਭਾਲੇਗਾ – ਸੋਚ ਕੇ ਮਨ ਕੰਬ ਉੱਠਦਾ ਹੈ।

ਅਜਿਹੀ ਸਥਿਤੀ ਨਾਲ ਨਜਿੱਠਣ ਦੀ ਤਿਆਰੀ ਵਜੋਂ ਸੰਨ 1997 ਵਿਚ ਸੰਸਾਰ ਦੇ ਕੁਝ ਦੇਸ਼ਾਂ ਨੇ ਮਿਲ-ਬੈਠ ਕੇ‘ਕਯੋਟੋ ਸੰਧੀ’ ਨਾਂ ਦੇ ਇਕ ਸਮਝੋਤੇ ਉੱਪਰ ਸਹੀ ਪਾਈ। ਇਸੇ ਤਰ੍ਹਾਂ ਯੂ. ਐਨ. ਐਫ. ਸੀ. ਸੀ. ਸੀ. ਦੀ ਸਿਰਜਣਾ ਕੀਤੀ ਗਈ। ਜੁਲਾਈ 2002 ਵਿਚ ਹੋਇਆ ਬੌਨ ਸਮਝੋਤਾ ਵੀ ਜਲਵਾਯੂ ਪਰਿਵਰਤਨ ਨਾਲ ਨਜਿੱਠਣ ਦੀਆਂ ਉਨ੍ਹਾਂ ਮਨੁੱਖੀ ਕੋਸ਼ਿਸ਼ਾਂ ਵਿਚੋਂ ਇੱਕ ਹੈ ਜੋ ਅੰਤਰਰਾਸ਼ਟਰੀ ਪੱਧਰ ਉੱਪਰ ਕੀਤੀਆਂ ਜਾ ਰਹੀਆਂ ਹਨ। ਇਸੇ ਤਰ੍ਹਾਂ ‘ਕਾਰਬਨ ਟਰੇਡਿੰਗ’ ਅਤੇ ‘ਕਲੀਨ ਡਿਵੈਲਪਮੈਂਟ ਮਕੈਨਿਜ਼ਮ’ ਨਾਮੀ ਧਾਰਨਾਵਾਂ ਵੀ ਅੰਤਰਰਾਸ਼ਟਰੀ ਪੱਧਰ ਉੱਪਰ ਵਿਕਸਿਤ ਕੀਤੀਆਂ ਗਈਆਂ ਹਨ ਤਾਂ ਜੋ ਵਾਤਾਵਰਨ ਦੀ ਸੰਭਾਲ ਅਤੇ ਸਮਾਜਕ ਵਿਕਾਸ ਨਾਲੋ ਨਾਲ ਚੱਲਦੇ ਰਹਿ ਸਕਣ।

ਜਲਵਾਯੂ ਪਰਿਵਰਤਨ ਦਾ ਪ੍ਰਭਾਵ ਮੱਠਾ ਕਰਨ ਲਈ ਅੰਤਰਰਾਸ਼ਟਰੀ ਪੱਧਰ ਉੱਪਰ ਹੋਏ ਸਮਝੋਤੇ ਜ਼ਿਆਦਾਤਰ ਪੱਖਪਾਤੀ ਹਨ ਕਿਉਂਕਿ ਅਮੀਰ ਮੁਲਕਾਂ ਨੇ ਆਪਣੀਆਂ ਪ੍ਰਦੂਸ਼ਣਕਾਰੀ ਕਿਰਿਆਵਾਂ ਦਾ ਪ੍ਰਭਾਵ ਘੱਟ ਕਰਨ ਦੀ ਜ਼ਿੰਮੇਵਾਰੀ ਗਰੀਬ ਮੁਲਕਾਂ ਉੱਪਰ ਪਾਈ ਹੈ। ਇਹ ਇਕ ਅਲੱਗ ਚਰਚਾ ਦਾ ਵਿਸ਼ਾ ਹੈ।

ਜਦੋਂ ਤੱਕ ਅੰਤਰਰਾਸ਼ਟਰੀ ਪੱਧਰ ਉੱਪਰ ਨਿਰਪੱਖ ਉਪਾਅ ਸ਼ੁਰੂ ਨਹੀਂ ਹੁੰਦੇ, ਤਦ ਤੱਕ ਸਾਨੂੰ ਹੱਥ ਉੱਪਰ ਹੱਥ ਰੱਖ ਕੇ ਨਹੀਂ ਬੈਠਣਾ ਚਾਹੀਦਾ। ਜਲਵਾਯੂ ਪਰਿਵਰਤਨ ਦੀ ਚਾਲ ਨੂੰ ਮੱਠਾ ਕਰਨ ਲਈ ਸਾਨੂੰ ਸਥਾਨਕ, ਪ੍ਰਾਂਤਕ ਅਤੇ ਰਾਸ਼ਟਰੀ ਪੱਧਰ ਉੱਪਰ ਹਰ ਸੰਭਵ ਉਪਰਾਲਾ ਕਰਨਾ ਚਾਹੀਦਾ ਹੈ ਜਿਵੇਂ ਕਿ ਵੱਧ ਤੋਂ ਵੱਧ ਰੁੱਖ ਲਾਉਣੇ, ਰੁੱਖਾਂ ਦੀ ਸੰਭਾਲ ਕਰਨਾ, ਬਿਜਲੀ ਦੀ ਵਰਤੋਂ ਅਤੇ ਬਰਬਾਦੀ ਘੱਟ ਤੋਂ ਘੱਟ ਕਰਨਾ, ਕਾਗਜ਼ ਦੀ ਬਰਬਾਦੀ ਘਟਾਉਣਾ, ਰਸੋਈ ਘਰਾਂ ਤੇ ਆਵਾਜਾਈ ਵਿਚ ਬਾਲਣ ਦੀ ਖਪਤ ਘੱਟ ਤੋਂ ਘੱਟ ਰੱਖਣ ਦੇ ਉਪਰਾਲੇ ਕਰਨਾ, ਜੈਵ ਅਪਘਟਿਤ ਸਮਾਨ ਦੀ ਵਰਤੋਂ ਵਧਾਉਣਾ, ਵਰਤੇ ਗਏ ਸਮਾਨ ਦੀ ਮੁੜ ਵਰਤੋਂ ਜਾਂ ਮੁੜ ਨਿਰਮਾਣ ਲਈ ਢਲਾਈ ਕਰਨਾ , ਆਦਿ।

ਵਾਤਾਵਰਨ ਪੱਖੀ ਇਨ੍ਹਾਂ ਉਪਰਾਲਿਆਂ ਦਾ ਢੁਕਵਾਂ ਪ੍ਰਚਾਰ-ਪ੍ਰਸਾਰ ਵੀ ਕਰਨਾ ਚਾਹੀਦਾ ਹੈ। ਅਧਿੱਕ ਤੋਂ ਅਧਿੱਕ ਲੋਕਾਂ ਨੂੰ ਵਾਤਾਵਰਨ ਪੱਖੀ ਜੀਵਨ ਸ਼ੈਲੀ ਅਪਨਾਉਣੀ ਚਾਹੀਦੀ ਹੈ ਅਤੇ ਹੋਰਨਾਂ ਨੂੰ ਅਜਿਹਾ ਕਰਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਸਰਕਾਰਾਂ ਅਤੇ ਸਮਾਜਕ ਸੰਸਥਾਵਾਂ ਨੂੰ ਅਜਿਹੀ ਸੋਚ ਅਤੇ ਜੀਵਨ ਸ਼ੈਲੀ ਅਪਨਾਉਣ ਵਾਲੇ ਵਿਅਕਤੀਆਂ / ਸੰਸਥਾਵਾਂ ਨੂੰ ਸਨਮਾਨਿਤ ਕਰਨਾ ਚਾਹੀਦਾ ਹੈ। ‘ਕਾਰਬਨ ਕਰੈਡਿਟ’ ਵਾਲੀ ਵਿਚਾਰਧਾਰਾ ਅਨੁਸਾਰ ਜਲਵਾਯੂ ਪਰਿਵਰਤਨ ਵਿਰੋਧੀ ਜੀਵਨ ਸ਼ੈਲੀ ਅਪਨਾਉਣ ਵਾਲੇ ਕਰਮਚਾਰੀਆਂ ਲਈ ਲੋਨ ਆਦਿ ਦੀ ਵਿਸ਼ੇਸ਼ ਸਹੂਲਤ ਹੋਣੀ ਚਾਹੀਦੀ ਹੈ। ਨਵੀਂ ਪੀੜ੍ਹੀ ਨੂੰ ਜਲਵਾਯੂ ਪਰਿਵਰਤਨ ਦੇ ਕਾਰਨਾਂ, ਨਤੀਜਿਆਂ ਅਤੇ ਉਪਾਆਂ ਪ੍ਰਤੀ ਜਾਗਰੂਕ ਕਰਨ ਲਈ ਵਿਸ਼ੇਸ਼ ਉਪਰਾਲੇ ਹੋਣੇ ਚਾਹੀਦੇ ਹਨ। ਯਾਦ ਰੱਖਣਾ ਚਾਹੀਦਾ ਹੈ ਕਿ ਵਾਤਾਵਰਨ ਅਤੇ ਪ੍ਰਦੂਸ਼ਣ ਅੰਤਰਰਾਸ਼ਟਰੀ ਅਤੇ ਹੋਰ ਭੂਗੋਲਿਕ ਸੀਮਾਵਾਂ ਅੰਦਰ ਕੈਦ ਨਹੀਂ ਕੀਤੇ ਜਾ ਸਕਦੇ।

ਅਜੋਕੇ ਸਮੇਂ ’ਚ ਕੁਦਰਤੀ ਖੇਤੀ ਦਾ ਮਹੱਤਵ

0

ਅਜੋਕੇ ਸਮੇਂ ’ਚ ਕੁਦਰਤੀ ਖੇਤੀ ਦਾ ਮਹੱਤਵ

ਵਰਿੰਦਰਜੀਤ ਸਿੰਘ ਜਾਗੋਵਾਲ (ਗੁਰਦਾਸਪੁਰ) 98552-03852

ਅੱਜ ਤੋਂ 5-6 ਦਹਾਕੇ ਪਹਿਲਾਂ ਸਾਡੀ ਖੇਤੀ ਬਿਨਾਂ ਕਿਸੇ ਰਸਾਇਣ (ਕੈਮੀਕਲ) ਤੋਂ ਹੁੰਦੀ ਸੀ। ਸਾਡੀ ਖੇਤੀ ਨਿਰੋਲ ਕੁਦਰਤੀ ਨਿਯਮਾਂ ਉੱਤੇ ਅਧਾਰਤ ਹੋਣ ਕਾਰਨ ਉੱਪਜ ਮਿਕਦਾਰ ਦੇ ਪੱਖ ਚੰਗੀ ਹੋਣ ਦੇ ਨਾਲ ਨਾਲ ਬਹੁਤ ਪੋਸ਼ਟਕ ਵੀ ਸੀ, ਜਿਸ ਕਾਰਨ ਸਡੀਆਂ ਸਹਿਤਾਂ ਤੰਦਰੁਸਤ ਸਨ ਅਤੇ ਵਾਤਾਵਰਨ ਵੀ ਸਾਫ ਸੁਥਰਾ ਸੀ। ਸਾਡਾ ਕਿਸਾਨ ਅੰਨ ਦਾਤਾ ਕਹਿਲਾਉਂਦਾ ਸੀ। ਪਰ ਦੂਸਰੀ ਸੰਸਾਰ ਜੰਗ ਖ਼ਤਮ ਹੋਣ ਉਪਰੰਤ ਰਸਾਇਕ ਯੁੱਧ ਦਾ ਸਮਾਨ ਬਣਾਉਣ ਵਾਲੀਆਂ ਫੈਕਟਰੀਆਂ ਨੂੰ ਚਲਾਏਮਾਨ ਰੱਖਣ ਲਈ ਯੂਰਪ ਅਤੇ ਅਮਰੀਕਾ ਵਰਗੇ ਦੇਸਾਂ ਦੀਆਂ ਵੱਡੀਆਂ ਕੰਪਨੀਆਂ ਅਤੇ ਸਰਕਾਰਾਂ ਨੇ ਇੱਕ ਚਲਾਕੀ ਭਰੀ ਸਾਜਿਸ ਰਚੀ। ਉਹਨਾਂ ਨੇ ਫਸਲਾਂ ਨੂੰ ਹਾਨੀ ਪਹੰੁਚਾਉਣ ਵਾਲੇ ਕੀਟਾਂ ਤੋਂ ਛੁੱਟਕਾਰੇ ਦੇ ਨਾਹਰੇ ਤਹਿਤ ਯੁੱਧ ਲਈ ਵਿਕਸਤ ਕੀਤੇ ਜਹਿਰੀਲੇ ਰਸਾਇਣਾਂ ਨੂੰ ਖੇਤੀ ਤਕਨੀਕਾਂ ਵਿੱਚ ਵਾੜ ਦਿੱਤਾ ਅਤੇ ਪਰਚਾਰ ਕੀਤਾ ਗਿਆ ਕਿ ਇਹ ਕੈਮੀਕਲ ਜਹਿਰ ਸਿਰਫ ਕੀਟਾਂ ਨੂੰ ਮਾਰਦੇ ਹਨ, ਮਨੁੱਖਾਂ ਅਤੇ ਜਨਵਰਾਂ ਉੱਤੇ ਇਸ ਦਾ ਕੋਈ ਅਸਰ ਨਹੀਂ ਹੁੰਦਾ। ਇਹ ਵੱਡਾ ਝੂਠ ਸੀ, ਇਸ ਨੂੰ ਵਾਰ ਵਾਰ ਬੋਲਿਆ ਗਿਆ ਅਤੇ ਹੌਲੀ ਹੌਲੀ ਲੋਕ ਇਸ ਨੂੰ ਸੱਚ ਮੰਨਣ ਲੱਗ ਪਏ। ਇਸ ਦੇ ਨਾਲ ਹੀ ਰਸਾਇਣਕ ਖਾਦਾਂ ਅਤੇ ਨਦੀਨ ਨਾਸ਼ਕ ਜਹਿਰਾਂ ਵੀ ਖੇਤੀ ਵਿੱਚ ਉਤਾਰ ਦਿੱਤੇ ਗਏ। ਜਿਸ ਨੇ ਪੂਰੀ ਦੁਨੀਆਂ ਦਾ ਖੇਤੀ ਨਕਸਾ ਹੀ ਬਦਲ ਕੇ ਰੱਖ ਦਿੱਤਾ। ਹਰੀ ਕ੍ਰਾਂਤੀ ਦੇ ਨਾਮ ਹੇਠ ਪੰਜਾਬ ਉੱਤੇ ਵੀ ਇਹ ਜਹਿਰੀਲਾ ਖੇਤੀ ਮਾਡਲ ਥੋਪ ਦਿੱਤਾ ਗਿਆ। ਹਾਲਾਂ ਕਿ ਪੂਰੇ ਦੇਸ਼ ਦੇ ਮੁਕਾਬਲੇ ਪੰਜਾਬ ਅਧੀਨ ਖੇਤੀਯੋਗ ਭੂਮੀ ਦਾ ਸਿਰਫ ਡੇਢ ਫੀਸਦੀ ਹੈ ਪਰ ਇਸ ਸੂਬੇ ਵਿੱਚ ਪੂਰੇ ਦੇਸ਼ ਦੇ ਮੁਕਾਬਲੇ ਖਪਤ ਹੋਣ ਵਾਲੀਆਂ 12 ਫੀਸਦੀ ਰਸਾਇਣਕ ਖਾਦਾਂ ਅਤੇ 15 ਫੀਸਦੀ ਕੀਟ ਤੇ ਨਦੀਨ ਨਾਸ਼ਕ ਜਹਿਰਾਂ ਪੰਜਾਬ ਦੀ ਖੇਤੀਬਾੜੀ ਵਿੱਚ ਖਪਾ ਦਿੱਤੀਆਂ ਜਾਂਦੀਆਂ ਹਨ।

ਦਹਾਕਿਆਂ ਤੱਕ ਚੱਲੇ ਅਜੋਕੇ ਰਸਾਇਣਕ ਖੇਤੀ ਮਾਡਲ ਕਾਰਨ ਸਾਡਾ ਵਾਤਾਵਰਣ ਵੱਡੀ ਪੱਧਰ ਤੇ ਪਲੀਤ ਹੰੁਦਾ ਗਿਆ ਅਤੇ ਸਾਡਾ ਵਾਤਾਵਰਣ ਖਤਰਨਾਕ ਹੱਦ ਤੱਕ ਵਿਗੜ ਗਿਆ ਹੈ। ਪੌਣ ਪਾਣੀ ਅਤੇ ਸਮੁੱਚੀ ਭੋਜਣ ਲੜੀ ਵਿੱਚ ਫੈਲੇ ਜਹਿਰਾਂ ਨਾਲ ਕਈ ਤਰ੍ਹਾਂ ਦੇ ਪੰਛੀਆਂ ਅਤੇ ਜਾਨਵਰਾਂ ਦੀਆਂ ਅਨੇਕਾਂ ਨਸਲਾਂ ਅਲੋਪ ਹੋ ਗਈਆਂ ਹਨ। ਜਮੀਨ ਵਿਚਲੇ ਛੋਟੇ ਜੀਵ ਜੰਤੂ ਅਤੇ ਸੂਖਮ ਮਿੱਤਰ ਬੈਕਟੀਰੀਆ ਤੇ ਉੱਲੀਆਂ ਬਹੁਤ ਘੱਟ ਗਈਆਂ ਹਨ। ਇਸ ਜਹਿਰੀਲੇ ਭੋਜਨ ਅਤੇ ਪਲੀਤ ਵਾਤਾਵਰਣ ਕਾਰਨ ਮਨੁੱਖੀ ਸਿਹਤ ਉੱਪਰ ਇਸ ਦੇ ਬਹੁਤ ਮਾਰੂ ਅਸਰ ਪੈ ਰਹੇ ਹਨ। ਇਹਨਾਂ ਮਾਰੂ ਅਸਰਾਂ ਕਾਰਨ ਸਰੀਰ ਵਿੱਚ ਰੋਗ ਪ੍ਰਤੀਰੋਗੀ ਸ਼ਕਤੀ ਬਹੁਤ ਕਮਜੋਰ ਪੈ ਚੁੱਕੀ ਹੈ, ਕੈਂਸਰ ਦੀਆਂ ਬੀਮਾਰੀਆਂ ਵਿੱਚ ਭਾਰੀ ਵਾਧਾ ਹੋਇਆ ਹੈ। ਮਨੁੱਖਾਂ ਅਤੇ ਪਸ਼ੂਆਂ ਦੇ ਪ੍ਰਜਨਣ ਅੰਗਾਂ ਉੱਤੇ ਬਹੁਤ ਮਾੜਾ ਅਸਰ ਹੋਇਆ ਹੈ। ਅਪੰਗ ਬੱਚਿਆਂ ਦੀ ਗਿਣਤੀ ਵਿੱਚ ਭਾਰੀ ਵਾਧਾ ਹੋਇਆ ਹੈ। ਲਾਇਲਾਜ ਬੀਮਾਰੀਆਂ ਸ਼ੂਗਰ, ਬੱਲਡ ਪ੍ਰੈਸ਼ਰ, ਮੋਟਾਪਾ, ਦਮਾਂ, ਮਿਰਗੀ, ਅਲਰਜੀ, ਜੋੜਾਂ ਦੇ ਰੋਗ,

ਜੈਵਿਕ ਖੇਤੀ-2

ਮਨਸਿਕ ਰੋਗ, ਗੁਰਦਿਆਂ ਅਤੇ ਜਿਗਰ ਦੇ ਰੋਗ ਆਦਿ ਸੱਭ ਪ੍ਰਦੂਸ਼ਨ ਅਤੇ ਅਜੋਕੇ ਖੇਤੀ ਮਾਡਲ ਕਾਰਨ ਹੋ ਰਿਹਾ ਹੈ। ਹੁਣ ਸਾਡੀ ਅਣ ਸਰਦੀ ਲੋੜ ਹੈ ਕੋਈ ਅਜਿਹਾ ਖੇਤੀ ਮਾਡਲ ਅਪਨਾਉਣ ਦੀ ਜਿਸ ਨਾਲ ਸਾਡਾ ਵਾਤਾਵਰਣ ਅਤੇ ਸਿਹਤ ਫਿਰ ਤੋਂ ਪੈਰਾਂ ਸਿਰ ਹੋ ਸਕੇ। ਇਹ ਲਈ ਸਾਡੇ ਵਾਤਾਵਰਣ ਪੱਖੀ ਖੇਤੀ ਮਾਹਿਰਾਂ ਨੇ ਕੁਦਰਤੀ ਖੇਤੀ ਮਾਡਲ ਨੂੰ ਵਿਕਸਤ ਕੀਤਾ ਹੈ, ਜਿਸ ਤਹਿਤ ਫਸਲਾਂ ਨੂੰ ਬਿਨਾਂ ਕਿਸੇ ਰਸਾਇਣਕ ਖਾਦ ਅਤੇ ਨਦੀਨ ਨਾਸ਼ਕ ਤੇ ਕੀਟ ਨਾਸ਼ਕ ਜਿਹਰਾਂ ਦੀ ਵਰਤੋਂ ਕੀਤੇ ਕੁਦਰਤੀ ਢੰਗ ਤਰੀਕਿਆਂ ਨਾਲ ਚੰਗੀ ਅਤੇ ਪੌਸਟਿਕ ਭਰਪੂਰ ਉੱਪਜ ਲਈ ਜਾ ਸਕਦੀ ਹੈ। ਅਜਿਹੇ ਖੇਤੀ ਮਾਡਲ ਨੂੰ ਅਸੀਂ ਆਪਣੀ ਜੀਵਨ ਜਾਂਚ ਬਣਾ ਕੇ ਆਪਣੇ ਖੇਤਾਂ ਨੂੰ ਜਹਿਰ ਮੁਕਤ ਕਰ ਸਕਦੇ ਹਾਂ ਅਤੇ ਮਨੁੱੱਖੀ ਸਿਹਤ ਦੇ ਹੋ ਰਹੇ ਘਾਣ ਨੂੰ ਰੋਕ ਸਕਦੇ ਹਾਂ। ਕੁਦਰਤ ਪੱਖੀ ਖੇਤੀ ਮਾਡਲ ਵਜੋਂ ਮਹਾਂਰਾਸਟਰ ਦੇ ਖੇਤੀ ਵਿਗਿਆਨੀ ਸ੍ਰੀ ਸੁਭਾਸ਼ ਪਾਲਿਕਰ ਵੱਲੋਂ ‘ਜੀਰੋਬਜਟ ਕੁਦਰਤੀ ਖੇਤੀ’ ਦਾ ਇਕ ਬਹੁਤ ਹੀ ਸੁਚੱਜਾ ਮਾਡਲ ਪੇਸ਼ ਕੀਤਾ ਗਿਆ ਹੈ। ਜਿੱਥੇ ਇਸ ਖੇਤੀ ਮਾਡਲ ਨੂੰ ਪੰਜਾਬ ਵਿੱਚ ਭਗਤਪੂਰਨ ਸਿੰਘ ਫਾਰਮ ਧੀਰਾ ਕੋਟ ਜ਼ਿਲ੍ਹਾ ਅੰਮਿ੍ਰਤਸਰ ਵਿੱਚ ਬਾਖੂਬੀ ਲਾਗੂ ਕਰਕੇ ਇੱਕ ਮਿਸਾਲ ਪੇਸ਼ ਕੀਤਾ ਗਿਆ ਹੈ। ਉੱਥੇ ‘ਜੀਰੋ ਬਜਟ ਕੁਦਰਤੀ ਖੇਤੀ ਮਾਡਲ’ ਨੂੰ ਅਪਣਾ ਕੇ ਪੰਜਾਬ ਦੇ ਸੈਂਕੜ ਕਿਸਾਨਾਂ ਦੇ ਨਾਲ ਨਾਲ ਦੇਸ਼ ਭਰ ਦੇ ਲੱਖਾਂ ਕਿਸਾਨ ਬਹੁਤ ਹੀ ਉਸਾਰੂ ਅਤੇ ਕਾਮਜਾਬ ਤਜਰਬੇ ਕਰ ਰਹੇ ਹਨ। ਅਜਿਹੀ ਖੇਤੀ ਨੂੰ ਅਪਣਾ ਕੇ ਜਿੱਥੇ ਅਸੀਂ ਆਪਣੇ ਪਰਿਵਾਰ ਲਈ ਜ਼ਹਿਰ ਮੁਕਤ ਅਤੇ ਪੋਸ਼ਟਿਕ ਉੱਪਜ ਲੈ ਸਕਦੇ ਹਾਂ ਉੱਥੇ ਅਸੀਂ ਪਲੀਤ ਹੋ ਹਰੇ ਵਾਤਾਵਰਨ ਨੂੰ ਵੀ ਸ਼ੁੱਧ ਰੱਖਣ ਵਿੱਚ ਵੀ ਆਪਣਾ ਯੋਗਦਾਨ ਪਾ ਸਕਦੇ ਹਾਂ।

ਉਪਰ ਫੋਟੋ ਵੇਰਵੇ – ਭਗਤ ਪੂਰਨ ਸਿੰਘ ਕੁਦਰਤੀ ਖੇਤੀ ਫਾਰਮ ਧੀਰਾ ਕੋਟ ਵਿੱਚ ਕਿਸਾਨ ਕੁਦਰਤੀ ਕਾਸ਼ਤ ਕੀਤੀਆਂ ਜਾ ਰਹੀਆਂ ਫਸਲਾਂ ਦਾ ਨਰੀਖਣ ਕਰਦੇ ਹੋਏ।

ਰਸਾਇਣਕ ਖੇਤੀ (1)
ਰਸਾਇਣਕ ਖੇਤ-(2)

ਕੀ ਔਲਾਦ ਦੇ ਵਿਗੜਨ ’ਚ ਮਾਪਿਆਂ ਦਾ ਹੱਥ ਹੁੰਦਾ ਹੈ ?

0

ਕੀ ਔਲਾਦ ਦੇ ਵਿਗੜਨ ’ਚ ਮਾਪਿਆਂ ਦਾ ਹੱਥ ਹੁੰਦਾ ਹੈ ?

ਸਤਪਾਲ ਸਿੰਘ ਜੌਹਲ

ਮਾਪੇ ਸਦਾ ਔਲਾਦ ਦਾ ਭਲਾ ਚਾਹੁੰਦੇ ਹਨ। ਜੋ ਦਿਸਹੱਦੇ ਉਹ ਆਪ ਨਹੀਂ ਛੂਹ ਪਾਉਂਦੇ ਉਨ੍ਹਾਂ ਦੇ ਸ਼ਾਹ-ਅਸਵਾਰ ਆਪਣੀ ਔਲਾਦ ਨੂੰ ਹੋਏ ਦੇਖਣਾ ਲੋਚਦੇ ਹਨ। ਮਾਪਿਆਂ ਦੀਆਂ ਔਲਾਦ ਤੋਂ ਆਸਾਂ ਅਤੇ ਇਛਾਵਾਂ ਬਹੁਤ ਹੁੰਦੀਆਂ ਹਨ ਪਰ ਚੁਫੇਰੇ ਨਜ਼ਰ ਮਾਰ ਕੇ ਇਹ ਆਸਾਨੀ ਨਾਲ ਕਿਹਾ ਜਾ ਸਕਦਾ ਹੈ ਕਿ ਬਹੁਤ ਸਾਰਿਆਂ ਦੀਆਂ ਸੱਧਰਾਂ ਧਰੀਆਂ-ਧਰਾਈਆਂ ਰਹਿ ਰਹੀਆਂ ਹਨ ਅਤੇ ਸਮਾਂ ਗੁਜ਼ਰਨ ਤੋਂ ਬਾਅਦ ਉਹ ਸੱਧਰਾਂ ਕਿਤੇ ਉੱਡ- ਪੁੱਡ ਜਾਂਦੀਆਂ ਹਨ। ਅਜੋਕੇ ਯੁੱਗ ਵਿੱਚ ਤਰ੍ਹਾਂ-ਤਰ੍ਹਾਂ ਦੇ ਜ਼ੁਰਮ ਕਰਨ ਵਾਲ਼ਿਆਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਜੇਲ੍ਹਾਂ ਵਿੱਚ ਅੱਲ੍ਹੜ ਉਮਰ ਦੇ ਮੁੰਡੇ ਬੰਦ ਹੀ ਨਹੀਂ ਹਨ ਸਗੋਂ ਉਹ ਜ਼ੁਰਮ ਕਰਕੇ ਵਾਰ-ਵਾਰ ਜੇਲ੍ਹਾਂ ਵਿਚ ਜਾ ਰਹੇ ਹਨ। ਕਈ ਲੜਕੀਆਂ ਦਾ ਵੀ ਇਹੋ ਹਾਲ ਹੁੰਦਾ ਜਾ ਰਿਹਾ ਹੈ। ਇਹ ਵਰਤਾਰਾ ਭਾਰਤ ਸਮੇਤ ਦੁਨੀਆਂ ਦੇ ਕਈ ਦੇਸ਼ਾਂ ਵਿੱਚ ਇਕਸਾਰਤਾ ਨਾਲ ਜਾਰੀ ਹੈ ਅਤੇ ਅਜੇ ਹੋਰ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ।

ਯਾਦ ਰੱਖਣ ਵਾਲੀ ਗੱਲ ਇਹ ਹੈ ਕਿ ਕੋਈ ਬੱਚਾ ਜਨਮ ਤੋਂ ਬੁਰਾਈਆਂ ਜਾਂ ਚੰਗਿਆਈਆਂ ਲੈ ਕੇ ਸੰਸਾਰ ਵਿੱਚ ਨਹੀਂ ਆਉਂਦਾ ਸਗੋਂ ਉਸ ਨੂੰ ਆਲੇ-ਦੁਆਲੇ ਵਿੱਚ ਮਿਲਦਾ ਮਾਹੌਲ ਉਸ ਦੀ ਮਾਨਸਿਕਤਾ ਦੀ ਘਾੜਤ ਘੜਨ ’ਚ ਸਹਾਈ ਹੁੰਦਾ ਹੈ। ਜੇਕਰ ਹੁਣ ਇੰਟਰਨੈਟ ’ਤੇ ਗੱਪਾਂ ਮਾਰਨ ਵਾਲ਼ੇ/ਵਾਲ਼ੀਆਂ ਵੱਧ ਰਹੇ ਹਨ ਤਾਂ ਇਹ ਉਨ੍ਹਾਂ ਨੂੰ ਮਿਲ਼ ਰਹੇ ਮੌਕੇ ’ਤੇ ਅਤੇ ਮਾਹੌਲ ਦੇ ਸਦਕਾ ਹੀ ਹੋ ਪਾ ਰਿਹਾ ਹੈ। ਹਾਲਾਂ ਕਿ ਸਹੂਲਤਾਂ ਅਤੇ ਵਿਦਿਆ ਦੇ ਮੌਕੇ ਵੱਧਣ ਨਾਲ ਬੁਰਾਈਆਂ ਖਤਮ ਹੋਣੀਆਂ ਚਾਹੀਦੀਆਂ ਸਨ ਪਰ ਵਾਪਰ ਇਸ ਦੇ ਉਲਟ ਰਿਹਾ ਹੈ ਅਤੇ ਸਿੱਟੇ ਵਜੋਂ ਜੇਲ੍ਹਾਂ ਨੱਕੋ-ਨੱਕ ਤੂੜੀਆਂ ਹੋਈਆਂ ਹਨ। ਸੋਚਿਆ ਜਾਵੇ ਤਾਂ ਸਹਿਜੇ ਹੀ ਅਹਿਸਾਸ ਹੋ ਜਾਂਦਾ ਹੈ ਕਿ ਜਨਮ ਸਮੇਂ ਤਾਂ ਸਾਰੇ ਬੱਚੇ ਇਕੋ ਜਹੇ ਹੁੰਦੇ ਹਨ। ਬੀਬੇ, ਭੋਲੇ-ਭਾਲੇ ਅਤੇ ਤੋਤਲੀਆਂ ਗੱਲਾਂ ਕਰਨ ਵਾਲੇ ਬੱਚਿਆਂ ਨੂੰ ਦੇਖ ਕੇ ਕਦੇ ਨਹੀਂ ਲੱਗਦਾ ਕਿ ਉਹ ਵੱਡੇ ਹੋ ਕੇ ਅਪਰਾਧੀ ਬਣ ਸਕਦੇ ਹਨ ਪਰ ਸਦੀਵ ਕਾਲ ਤੋਂ ਵਾਪਰ ਇਹੀ ਰਿਹਾ ਹੈ ਕਿ ਬੱਚੇ ਹੀ ਵੱਡੇ ਹੋ ਕੇ ਚੰਗੇ ਜਾਂ ਮੰਦੇ ਇਨਸਾਨ ਬਣਦੇ ਹਨ। ਚੰਗੇ ਬੱਚੇ ਮੰਦੇ ਇਨਸਾਨ ਕਿਵੇਂ ਬਣ ਜਾਂਦੇ ਹਨ? ਇਸ ਦਾ ਜਵਾਬ ਹੈ ਸ਼ਾਇਦ ਉਨ੍ਹਾਂ ਦੇ ਮਾਪਿਆਂ ਦੇ ਜੀਵਨ ਅਤੇ ਉਨ੍ਹਾਂ ਦੇ ਆਲੇ ਦੁਆਲੇ ਦੇ ਹਾਲਾਤਾਂ ਵਿੱਚੋਂ ਲੱਭਿਆ ਜਾ ਸਕਦਾ ਹੈ। ਘਰ, ਸਮਾਜ, ਅਤੇ ਵਿਦਿਅਕ ਅਦਾਰਿਆਂ ਵਿੱਚ ਮਿਲਦੇ ਹਾਲਾਤਾਂ ਦਾ ਬੱਚੇ ਦੀਆਂ ਆਦਤਾਂ ’ਤੇ ਡੂੰਘਾ ਅਸਰ ਪੈਂਦਾ ਹੈ। ਉਸ ਅਸਰ ਨਾਲ ਹੀ ਉਹ ਗ੍ਰਹਿਣ ਕੀਤੀ ਵਿਦਿਆ ਨੂੰ ਵਿਚਾਰਨ ਦੇ ਸਮਰੱਥ ਜਾਂ ਅਸਮਰੱਥ ਹੁੰਦੇ ਹਨ। ਗ੍ਰਹਿਣ ਕੀਤੀ ਹੋਈ ਵਿਦਿਆ ਨੂੰ ਵਿਚਾਰ ਸਕਣ ਵਾਲੇ ਬੱਚਿਆਂ ਦੇ ਮਨਾਂ ਅੰਦਰ ਚੰਗੇ ਗੁਣਾਂ ਦਾ ਜਨਮ ਹੁੰਦਾ ਹੈ ਅਤੇ ਉਹ ਭੈੜਾਂ ਤੋਂ ਨਿਰਲੇਪ ਰਹਿ ਕੇ ਤਰੱਕੀ ਕਰਨ ਲੱਗਦੇ ਹਨ ਪਰ ਅਜਿਹਾ ਨਾ ਕਰ ਪਾਉਣ ਵਾਲਿਆਂ ਦਾ ਜੀਵਨ ਲੀਹੋਂ ਲਹਿਣ ਲੱਗਦਾ ਹੈ।

ਜੇਕਰ ਜ਼ਰਾ ਗਹੁ ਨਾਲ ਵੇਖੀਏ ਤਾਂ ਲੀਹੋਂ ਲਹਿਣ ਦੀ ਜ਼ਿੰਮੇਵਾਰੀ ਸਿਰਫ ਬੱਚਿਆਂ ਦੀ ਨਹੀਂ ਹੈ। ਬੱਚੇ ਉਹੀ ਗੁਣ-ਔਗੁਣ ਗ੍ਰਹਿਣ ਕਰਦੇ ਹਨ ਜੋ ਉਨ੍ਹਾਂ ਨੂੰ ਮਾਪੇ ਵਿਰਸੇ ’ਚ ਦਿੰਦੇ ਹਨ। ਜਿਵੇਂ ਕਿਸੇ ਵਿਆਹੇ ਜੋੜੇ ਦਾ ਮਾਮਲਾ ਵਿਗੜ ਜਾਣ ਤੋਂ ਬਾਅਦ ਵਿਚੋਲੇ ਹੱਥ ਖੜ੍ਹੇ ਕਰ ਦਿੰਦੇ ਹਨ, ਓਸੇ ਤਰ੍ਹਾਂ ਅਜਿਹਾ ਵੀ ਵਾਪਰ ਰਿਹਾ ਹੈ ਕਿ ਜਿਨ੍ਹਾਂ ਮਾਪਿਆਂ ਦੀ ਔਲਾਦ ਠੱਗ, ਚੋਰ, ਮੱਕਾਰ, ਕਾਤਲ, ਲੁਟੇਰੇ, ਬਲਾਤਕਾਰੀ, ਅਮਲੀ ਆਦਿਕ ਬਣਦੀ ਹੈ ਉਹ ਵੀ ਆਪਾ ਛੁਡਾਉਣ ਲਈ ਆਖ ਦਿੰਦੇ ਹਨ ਕਿ ਪਤਾ ਹੀਂ ਨਹੀਂ ਲੱਗਾ ਇਹ ਸਭ ਕਿਵੇਂ ਹੋ ਗਿਆ। ਜਦੋਂ ਤੱਕ ਔਲਾਦ ਵਲੋਂ ਚੰਦ ਚਾੜ੍ਹ’ ਨਹੀਂ ਦਿੱਤਾ ਜਾਂਦਾ ਉਦੋਂ ਤੱਕ ਮਾਪੇ ਇਹੀ ਸਮਝਦੇ ਹਨ ਕਿ ਉਨ੍ਹਾਂ ਦੇ ਬੱਚੇ ਵਰਗਾ ਦੁੱਧ-ਧੋਤਾ’ ਤਾਂ ਹੋਰ ਕਿਸੇ ਦਾ ਬੱਚਾ ਹੋ ਹੀ ਨਹੀਂ ਸਕਦਾ। ਉਹ ਇਸ ਭਰਮ ਵਿੱਚ ਹੀ ਦੂਣ-ਸਿਵਾਏ ਹੋਏ ਰਹਿੰਦੇ ਹਨ ਕਿ ਵਿਗੜੇ ਬੱਚੇ ਤਾਂ ਕਿਸੇ ਹੋਰ ਦੇ ਹੋਣਗੇ ਉਨ੍ਹਾਂ ਦੇ ਬੱਚਿਆਂ ’ਚ ਖੋਟ ਨਹੀਂ ਹੋ ਸਕਦੀ। ਚੇਤੇ ਰਹੇ ਕਿ ਚਕਾਚੌਂਧ ਵਾਲੇ ਇਸ ਜਗਤ ਦਾ ਸੱਚ ਇਹ ਹੈ ਕਿ ਬਹੁਤ ਘੱਟ ਮਾਪੇ ਹਨ ਜਿਨ੍ਹਾਂ ਦਾ ਆਪਣੀ ਔਲਾਦ ਦੇ ਵਿਗੜਨ ਵਿੱਚ ਅਚੇਤ ਜਾਂ ਸੁਚੇਤ ਰੂਪ ਵਿੱਚ ਹੱਥ ਨਾ ਹੁੰਦਾ ਹੋਵੇ। ਆਪਣੀ ਧੌਂਸ ਨਾਲ ਔਲਾਦ ਤੋਂ ਮਨ ਆਈਆਂ ਕਰਵਾਉਣ ਵਾਲੇ ਮਾਪੇ ਤਾਂ ਔਲਾਦ ਦੇ ਮਨੋ ਵੀ ਲਹਿ ਜਾਂਦੇ ਹਨ ਜਿਸ ਕਰਕੇ ਅਨੇਕਾਂ ਬਜ਼ੁਰਗਾਂ ਦੀ ਮਾਨਸਿਕ ਦਸ਼ਾ ਬਹੁਤ ਵਿਚਾਰਗੀ ਵਾਲੀ ਬਣੀ ਰਹਿੰਦੀ ਹੈ। ਪਦਾਰਥਕ ਪੱਖੋਂ ਸਭ ਕੁਝ ਕੋਲ ਹੁੰਦੇ ਹੋਏ ਵੀ ਉਹ ਅਤਿਅੰਤ ਦੁੱਖੀ ਅਤੇ ਰੁਲ਼ਦੇ ਫਿਰਦੇ ਹਨ।

ਆਲ਼ੇ-ਦੁਆਲ਼ੇ ਵਿੱਚ ਆਮ ਵਾਪਰ ਰਿਹਾ ਹੈ ਕਿ ਮਾਪੇ ਆਪਣੀ ਔਲਾਦ ਨੂੰ ਚੰਗੇ ਪਾਸੇ ਲਗਾਉਣ ਵਿੱਚ ਕਾਮਯਾਬ ਹੋਣ ਭਾਵੇਂ ਨਾ ਪਰ ਉਹ ਔਲਾਦ ਨੂੰ ਆਪਣੀ ਹੁਕਮ-ਅਦੂਲੀ ਕਰਨ ਦੀ ਜੁਅਰਤ ਕਰਦਿਆਂ ਸਬਰ ਦਾ ਘੁੱਟ ਨਹੀਂ ਪੀਅ ਸਕਦੇ। ਸੰਨ 2000 ਵਿੱਚ ਵਾਪਰਿਆ ਜੱਸੀ ਸਿੱਧੂ ਕਤਲ ਕੇਸ ਇਹੀ ਇਸ਼ਾਰਾ ਦਿੰਦਾ ਲੱਗਦਾ ਹੈ। ਜਿਸ ਵਿੱਚ ਕੈਨੇਡਾ ਦੀ ਜੰਮਪਲ ਜਸਵਿੰਦਰ ਕੌਰ ਉਰਫ ਜੱਸੀ ਸਿੱਧੂ ਨੇ ਲੁਧਿਆਣਾ ’ਚ ਆਪਣੀ ਮਰਜ਼ੀ ਨਾਲ ਮਿੱਠੂ ਨਾਮਕ ਰਿਕਸ਼ਾ ਚਾਲਕ ਨਾਲ ਵਿਆਹ ਕਰਵਾ ਲਿਆ ਸੀ ਅਤੇ 8 ਜੂਨ 2000 ਨੂੰ ਹੋਏ ਉਸ ਕਤਲ ਦੇ 7 ਦੋਸ਼ੀ ਪੰਜਾਬ ’ਚ ਕੈਦ ਭੁਗਤ ਰਹੇ ਹਨ। ਜੱਸੀ ਦਾ ਸੁਪਾਰੀ ਦੇ ਕੇ ਕਤਲ ਕਰਵਾਉਣ ਦੇ ਦੋਸ਼ ਵਿੱਚ ਉਸ ਦੀ ਮਾਂ ਮਲਕੀਤ ਕੌਰ ਸਿੱਧੂ ਅਤੇ ਮਾਮਾ ਸੁਰਜੀਤ ਸਿੰਘ ਬਦੇਸ਼ਾ ਅਜੇ ਵੀ ਬਿ੍ਰਟਿਸ਼ ਕੋਲੰਬੀਆ ਵਿਖੇ ਜੇਲ੍ਹ ਕੱਟ ਰਹੇ ਹਨ ਅਤੇ ਉਨ੍ਹਾਂ ਦਾ ਭਾਰਤ ਹਵਾਲੇ ਕੀਤੇ ਜਾਣਾ ਲੱਗਭੱਗ ਤਹਿ ਹੈ ਜਿੱਥੇ ਉਨ੍ਹਾਂ ਵਿਰੁੱਧ ਮੁਕੱਦਮਾ ਚਲਾਇਆ ਜਾਣਾ ਹੈ। ਇਸ ਮਾਮਲੇ ’ਚ ਗਵਾਹਾਂ ਦੇ ਬਿਆਨ ਹੋ ਚੁੱਕੇ ਹਨ। ਇਕ ਗਵਾਹ ਅਨੁਸਾਰ ਜੱਸੀ ਸਿੱਧੂ ਨੇ ਕੈਨੇਡਾ ਤੋਂ ਪੰਜਾਬ ਜਾਣ ਤੋਂ ਪਹਿਲਾਂ ਉਸ ਨੂੰ ਆਪ ਦੱਸਿਆ ਸੀ ਕਿ ਉਸ ਦਾ ਪਿਤਾ ਮਾਨਸਿਕ ਰੋਗੀ ਅਤੇ ਅਪਾਹਜ ਹੋਣ ਕਰਕੇ ਘਰ ’ਚ ਉਸ ਦੇ ਮਾਮੇ ਦਾ ਹੁਕਮ’ ਚੱਲਦਾ ਹੈ। ਜੱਸੀ ਦਾ ਮਾਮਾ ਉਸ ਦੇ ਮਿੱਠੂ ਨਾਲ ਵਿਆਹ ਤੋਂ ਸਖ਼ਤ ਨਰਾਜ਼ ਸੀ ਅਤੇ ਉਸ ਨਰਾਜ਼ਗੀ ਨੇ ਜੱਸੀ ਦੀ ਜਾਨ ਲੈ ਲਈ।

ਹੁਕਮ’ ਨਾ ਮੰਨਣ ਵਾਲੀ ਔਲਾਦ ਦੇ ਮਾਪੇ ਆਪਣੇ ਘੁਮੰਡ ਦੇ ਫਤੂਰ ’ਚ ਕੁ-ਮਾਪੇ ਹੋਣ ਲੱਗਿਆਂ ਦੇਰ ਨਹੀਂ ਲਗਾਉਂਦੇ। ਉਹ ਆਪਣੀ ਹਊਮੈ ਨੂੰ ਪੱਠੇ ਪਾਉਣ ਲਈ ਔਲਾਦ ਦਾ ਕਤਲ ਕਰਨ ਅਤੇ ਕਰਵਾਉਣ ਤੱਕ ਦੀ ਸਿਤਮਜ਼ਰੀਫ਼ੀ ਕਰ ਜਾਂਦੇ ਹਨ। ਇਸ ਸਿਤਮ ਤੋਂ ਲਵ-ਮੈਰਿਜਾਂ ਕਰਨ ਵਾਲੇ ਜੋੜਿਆਂ ਨੂੰ ਬਚਾਉਣ ਲਈ ਭਾਰਤ ਦੀਆਂ ਸੂਬਾਈ ਸਰਕਾਰਾਂ ਨੂੰ ਕਈ ਪਾਪੜ ਵੇਲਣੇ’ ਪੈ ਰਹੇ ਹਨ। ਕਈ ਤਾਂ ਆਪਣੀ ਜਾਨ ਬਚਾਉਣ ਲਈ ਦੇਸ਼ ਛੱਡਣ ਲਈ ਵੀ ਮਜ਼ਬੂਰ ਹੋ ਜਾਂਦੇ ਹਨ। ਬੀਤੇ ਮਹੀਨੇ ਪੰਜਾਬ ’ਚ ਆਪਣੇ ਚਾਚੇ ਹੱਥੋਂ ਕਤਲ ਹੋਣ ਤੋਂ ਬਚਣ ਲਈ ਇਕ 27 ਸਾਲਾ ਪੰਜਾਬਣ ਮੁਟਿਆਰ ਨੇ ਕੈਨੇਡਾ ’ਚ ਪਨਾਹ ਮੰਗੀ ਹੈ। ਉਹ ਦਿੱਲੀ ਤੋਂ ਕਿਸੇ ਤਰ੍ਹਾਂ ਟੋਰਾਂਟੋ ਵਿਖੇ ਏਅਰਪੋਰਟ ’ਤੇ ਪੁੱਜੀ ਅਤੇ ਸ਼ਰਨਾਰਥੀ ਕੇਸ ਅਪਲਾਈ ਕੀਤਾ। ਉਸ ਨੇ ਮੁੱਢਲੀ ਪੁੱਛਗਿੱਛ ਦੌਰਾਨ ਕਿਹਾ ਕਿ ਪੰਜਾਬ ਵਿੱਚ ਮਾਪਿਆਂ/ਰਿਸ਼ਤੇਦਾਰਾਂ ਵਲੋਂ ਆਪਣੀ ਹਾਊਮੈ ਖ਼ਾਤਿਰ ਲੜਕੀਆਂ ਦਾ ਕਤਲ ਕਰ ਦੇਣਾ ਜਾਂ ਕਰਵਾ ਦੇਣਾ ਆਮ ਜਿਹੀ ਗੱਲ ਹੈ। ਇਸ ਕਰਕੇ ਉਸ ਦੀ ਜਾਨ ਨੂੰ ਖਤਰਾ ਸੀ। ਉਸ ਨੇ ਦੱਸਿਆ ਕਿ ਉਸ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ ਪਰ ਉਸ ਦਾ ਚਾਚਾ ਉਸ ਨੂੰ ਇਕ ਅਮਲੀ ਨਾਲ ਵਿਆਹੁਣ ਲਈ ਪੇਸ਼ ਪਿਆ ਹੋਇਆ ਸੀ ਅਤੇ ਇਨਕਾਰ ਕਰਨ ’ਤੇ ਉਹ ਉਸ ਨੂੰ ਕਤਲ ਕਰ ਦੇਣ ਦੀਆਂ ਧਮਕੀਆ ਦਿੰਦਾ ਸੀ। ਇਸ ਦੇ ਨਾਲ ਹੀ ਉਸ ਨੇ ਆਖਿਆ ਕਿ ਪੰਜਾਬ ਪੁਲਿਸ ਨੇ ਵੀ ਉਸ ਦੇ ਚਾਚੇ ਖਿਲਾਫ ਕਾਰਵਾਈ ਕਰਨ ਲਈ ਲੜਪੱਲਾ ਨਾ ਫੜਾਇਆ।

ਇਕ ਘਟਨਾ ਬੀਤੇ ਦਿਨੀਂ ਕੈਨੇਡਾ ਅਤੇ ਅਮਰੀਕਾ ਦੇ ਵਿੰਡਸਰ/ਡਿਰੋਇਟ ਸਰਹੱਦੀ ਲਾਂਘੇ ’ਤੇ ਵਾਪਰੀ ਸੀ ਜਿਸ ਵਿੱਚ ਆਪ ਤਾਂ ਮਰੇ ਨਾਲ ਜਜਮਾਨ ਨੂੰ ਵੀ ਲੈ ਬੈਠੇ’ ਵਾਲੀ ਗੱਲ ਬਣੀ ਹੈ। ਸੁਚੇਤ ਰੂਪ ਵਿੱਚ ਔਲਾਦ ਨੂੰ ਗਲਤ ਰਾਹ ’ਤੇ ਤੋਰਨ ਵਾਲੀ ਇਕ ਮਾਂ ਦੀ ਗੱਲ ਇਥੇ ਕਰਨੀ ਬਣਦੀ ਹੈ ਜੋ ਕਿਸੇ ਸਮੇਂ ਲਿਬਨਾਨ ਤੋਂ ਖਾਲੀ ਹੱਥ ਬੜੀ ਵਿਚਾਰੀ ਅਤੇ ਮਜ਼ਲੂਮ ਬਣ ਕੇ ਕੈਨੇਡਾ ਪੁੱਜੀ ਸੀ। ਮਾਂ ਅਤੇ ਧੀ ਨੂੰ ਡਿਟਰੋਇਟ (ਮਿਸ਼ੀਗਨ) ’ਚ ਅਮਰੀਕੀ ਅਧਿਕਾਰੀਆਂ ਵਲੋਂ ਗ੍ਰਿਫਤਾਰ ਕੀਤਾ ਗਿਆ ਹੈ। ਉਹ ਦੋਵੇਂ ਦੱਖਣੀ ਉਂਟੇਰੀਓ ’ਚ ਵਿੰਡਸਰ ਸ਼ਹਿਰ ਦੀਆਂ ਵਸਨੀਕ ਹਨ। ਉਹ ਦੋਵੇਂ 70000 ਡਾਲਰ ਤੋਂ ਵੱਧ ਨਕਦ ਰਕਮ ਲੁਕੋ ਕੇ ਸਰਹੱਦ ਪਾਰ ਲਿਜਾ ਰਹੀਆਂ ਸਨ। 51 ਸਾਲਾ ਮੌਰਾ ਅਲ-ਅਸਮਰ ਅਤੇ ਉਸ ਦੀ 16 ਸਾਲਾ ਬੇਟੀ ਜਸਿੰਟਾ ਕੈਨੇਡੀਅਨ ਸਿਟੀਜ਼ਨ ਹਨ। ਮੌਰਾ ਲਿਬਨਾਨ ਦੀ ਜੰਮਪਲ ਹੈ ਅਤੇ ਉਸ ਨੇ ਜਸਿੰਟਾ ਨੂੰ ਕੈਨੇਡਾ ’ਚ ਜਨਮ ਦਿੱਤਾ ਸੀ। ਮੌਰਾ ਨੇ ਆਪਣੀ ਬਰਾਅ ਵਿੱਚ ਦਸ ਹਜ਼ਾਰ ਡਾਲਰਾਂ ਅਤੇ ਨੌਂ ਹਜ਼ਾਰ ਡਾਲਰਾਂ ਦੇ ਚਾਰ ਪੈਕੇਟ ਸੀਤੇ ਹੋਏ ਸਨ। ਜਸਿੰਟਾ ਨੇ ਵੀ ਉਸੇ ਤਕਨੀਕ’ ਨਾਲ 20 ਹਜ਼ਾਰ ਡਾਲਰ ਲੁਕੋਏ ਹੋਏ ਸਨ। ਯੂ.ਐਸ ਕਸਟਮਜ਼ ਅਧਿਕਾਰੀਆ ਨੇ ਦੋਵਾਂ ਤੋਂ ਕੁਲ ਮਿਲਾ ਕੇ ਤਕਰੀਬਨ 73000 ਡਾਲਰ ਬਰਾਮਦ ਕਰਨ ਦਾ ਦਾਅਵਾ ਮਿਸ਼ੀਗਨ ਦੀ ਅਦਾਲਤ ਵਿੱਚ ਕੀਤਾ ਗਿਆ।

16 ਸਾਲਾ ਜਸਿੰਟਾ ਨੇ ਕਿਹਾ ਕਿ ਉਸ ਦੀ ਮਾਂ ਨੇ ਜਿਵੇਂ ਕਰਨ ਨੂੰ ਕਿਹਾ ਉਸ ਨੇ ਉਵੇਂ ਹੀ ਕੀਤਾ। ਮੌਰਾ ਦਾ ਕ੍ਰਿਮੀਨਲ ਬੈਕਗਰਾਊਂਡ ਚੈਕ ਕਰਨ ’ਤੇ ਪਤਾ ਲੱਗਾ ਕਿ ਉਹ 1992 ਅਤੇ 1993 ’ਚ ਸਟੋਰਾਂ ਵਿੱਚੋਂ ਸਮਾਨ ਚੋਰੀ ਕਰਦੀ ਫੜੀ ਗਈ ਸੀ ਅਤੇ ਸਜ਼ਾ ਵੀ ਹੋਈ ਸੀ। ਇਸ ਆਧਾਰ ’ਤੇ ਉਹ ਅਮਰੀਕਾ ’ਚ ਦਾਖਿਲ ਹੋਣ ਯੋਗ ਨਹੀਂ। ਅਮਰੀਕਾ ਅਤੇ ਕੈਨੇਡਾ ਵਿੱਚ 10 ਹਜ਼ਾਰ ਡਾਲਰ ਤੋਂ ਜ਼ਿਆਦਾ ਰਕਮ ਡਿਕਲੇਅਰ ਕੀਤੇ ਬਿਨਾਂ ਲਿਜਾਈ ਅਤੇ ਲਿਆਂਦੀ ਨਹੀਂ ਜਾ ਸਕਦੀ। ਮੌਰਾ ਅਜੇ ਜੇਲ੍ਹ ’ਚ ਬੰਦ ਹੈ ਜਦ ਕਿ ਉਸ ਦੀ ਕੁੜੀ ਜਸਿੰਟਾ ਵਿਰੁੱਧ ਕੋਈ ਕੇਸ ਦਰਜ ਨਹੀਂ ਕੀਤਾ ਗਿਆ। ਉਨ੍ਹਾਂ ਦੋਵਾਂ ਦਾ ਪ੍ਰੋਗਰਾਮ ਤਾਂ ਬੀਤੀ 9 ਜੂਨ ਨੂੰ ਕੈਨੇਡਾ ਤੋਂ ਸੜਕੀ ਰਸਤੇ ਅਮਰੀਕਾ ਪੁੱਜ ਕੇ ਸ਼ਿਕਾਗੋ ਤੋਂ ਲਿਬਨਾਨ ਜਾਣ ਵਾਲੇ ਜਹਾਜ਼ ਵਿੱਚ ਬੈਠਣ ਦਾ ਸੀ। ਪਰ ਪਕੜੇ ਜਾਣ ’ਤੇ ਰੰਗ ਵਿੱਚ ਭੰਗ’ ਪੈ ਗਿਆ ਅਤੇ ਉਨ੍ਹਾਂ ਦੇ ਪਰਿਵਾਰਕ ਜੀਅ ਬੈਰੂਤ ’ਚ ਉਡੀਕਦੇ ਰਹਿ ਗਏ। ਇਸ ਦੇ ਨਾਲ਼ ਹੀ ਉਸ ਨੂੰ ਕੈਨੇਡਾ ਵਿੱਚੋਂ ਜੋ ਕੁਝ ਮਿਲ਼ਦਾ ਸੀ ਉਹ ਪਿੱਛੇ ਢੋਈ ਜਾਣ’ ਦਾ ਇਰਾਦਾ ਵੀ ਧਰਿਆ-ਧਰਾਇਆ ਰਹਿ ਗਿਆ। ਕਾਨੂੰਨ ਦੀ ਪਕੜ ਵਿੱਚੋਂ ਬਚ ਕੇ ਆਈ ਉਸ ਦੀ ਕੁੜੀ ਜਸਿੰਟਾ ਦੇ ਮਨ ਵਿੱਚ ਜੋ ਕਸ਼ਮਕਸ਼ ਚੱਲ ਰਹੀ ਹੈ ਉਸ ਦਾ ਕਿਆਸ ਕਰਨਾ ਔਖਾ ਨਹੀਂ। ਪੁਲਿਸ ਦੇ ਰਿਕਾਰਡ ਵਿੱਚ ਇਸ ਘਟਨਾ ਦਾ ਵੇਰਵਾ ਸਦਾ ਪਿਆ ਰਹੇਗਾ ਜਿਸ ਕਾਰਨ 16 ਸਾਲਾ ਜਸਿੰਟਾ ਸ਼ਾਇਦ ਉਮਰ ਭਰ ਕੋਈ ਬਹੁਤਾ ਵੱਡਾ ਮੁਕਾਮ/ਅਹੁਦਾ ਪ੍ਰਾਪਤ ਕਰਨ ਤੋਂ ਵਾਂਝੀ ਰਹੇਗੀ। ਇਸ ਗੱਲ ਦਾ ਅਹਿਸਾਸ ਉਸ ਨੂੰ ਇਸ ਉਮਰ ਵਿੱਚ ਨਾ ਹੋਇਆ ਤਾਂ ਅੱਗੇ ਚੱਲ ਕੇ ਜਰੂਰ ਮਹਿਸੂਸ ਹੋ ਜਾਣਾ ਹੈ।

ਅਮਰੀਕਾ ਦੇ ਸੂਬੇ ਲੁਈਸੀਆਨਾ ਵਿੱਚ ਇਕ ਦਾਦੀ ਅਤੇ ਉਸ ਦੀ ਦੋਸਤ ਔਰਤ ਗ੍ਰਿਫਤਾਰ ਹੋਈਆਂ ਹਨ। ਪੁਲਿਸ ਮੁਤਾਬਿਕ ਦਾਦੀ ਅਤੇ ਉਸ ਦੀ ਸਹੇਲੀ ਸ਼ਰਾਬੀ ਸਨ। ਅੱਧੀ ਰਾਤ ਤੋਂ ਬਾਅਦ ਰੈਸਟੋਰੈਂਟ ਤੋਂ ਘਰ ਜਾਣ ਲਈ ਉਸ ਨੇ ਆਪਣੇ 10 ਸਾਲਾ ਪੋਤੇ ਨੂੰ ਗੱਡੀ ਚਲਾਉਣ ਲਗਾ ਦਿੱਤਾ। ਉਸ ਬੱਚੇ ਦੀ ਉਮਰ ਗੱਡੀ ਚਲਾਉਣ ਯੋਗ ਨਾ ਹੋਣ ਕਰਕੇ ਉਸ ਕੋਲ ਲਾਇਸੈਂਸ ਤਾਂ ਹੋ ਹੀ ਨਹੀਂ ਸੀ ਸਕਦਾ। ਜਦੋਂ ਹਾਈਵੇ ’ਤੇ ਗੱਡੀ ਡਿੱਕੇ-ਡੋਲੇ ਖਾਣ ਲੱਗੀ ਤਾਂ ਲੋਕਾਂ ਨੇ ਪੁਲਿਸ ਸੱਦ ਲਈ। ਪੁਲਿਸ ਵਾਲੇ 10 ਸਾਲਾ ਬੱਚੇ ਨੂੰ ਡਰਾਇਵਰ ਵਾਲੀ ਸੀਟ ’ਤੇ ਦੇਖ ਕੇ ਦੰਗ ਰਹਿ ਗਏ। ਉਸ ਦਾ 15 ਸਾਲਾ ਭਰਾ ਨਾਲ ਦੀ ਸੀਟ ’ਤੇ ਬੈਠਾ ਸੀ। ਉਨ੍ਹਾਂ ਦੀ 54 ਸਾਲਾ ਦਾਦੀ ਅਤੇ ਉਸ ਦੀ 48 ਸਾਲਾ ਸਹੇਲੀ ਮਗਰਲੀ ਸੀਟ ’ਤੇ ਬਿਰਾਜਮਾਨ ਸਨ। ਪੁਲਿਸ ਨੂੰ ਦਾਦੀ ਨੇ ਬੇਬਾਕੀ ਨਾਲ ਦੱਸਿਆ ਕਿ ਸ਼ਰਾਬ ਕਾਰਨ ਉਹ ਆਪ ਗੱਡੀ ਚਲਾ ਨਹੀਂ ਸਕਦੀ ਸੀ ਜਿਸ ਕਰਕੇ ਘਰ ਪਹੁੰਚਣ ਲਈ ਉਸ ਨੇ 10 ਸਾਲਾ ਪੋਤੇ ਦੀ ਮਦਦ ਲੈ ਲਈ। ਜਿਹੜੀ ਦਾਦੀ ਰਾਤ ਨੂੰ 1 ਵਜੇ ਸ਼ਰਾਬੀ ਹਾਲਤ ’ਚ ਆਪਣੇ ਪੋਤਿਆਂ ਨੂੰ ਸੜਕਾਂ ’ਤੇ ਖੱਜਲ਼-ਖੁਆਰ ਕਰ ਰਹੀ ਹੈ ਉਸ ਤੋਂ ਪੋਤੇ ਕੁਝ ਚੰਗਾ ਸਿੱਖਣ ਦੀ ਆਸ ਘੱਟ ਹੀ ਰੱਖ ਸਕਦੇ ਹਨ।

ਪੰਜਾਬੀ ਮਾਪਿਆਂ ਤੋਂ ਜਿਸ ਰੋਲ ਮਾਡਲ ਬਣ ਕੇ ਬੱਚਿਆਂ ਨੂੰ ਅਗਵਾਈ ਦੇਣ ਦੀ ਆਸ ਰੱਖੀ ਜਾਂਦੀ ਹੈ ਉਹ ਪੂਰੀ ਨਹੀਂ ਕੀਤੀ ਜਾ ਪਾ ਰਹੀ ਮੈਰਿਜ ਪੈਲੇਸਾਂ ’ਚ ਖ਼ਰਮਸਤੀਆਂ ਦੇ ਕਲਚਰ ਨਾਲ ਤਾਂ ਲੋਕਾਂ ਦੇ ਆਚਰਣ ਵਿੱਚੋਂ ਚੰਗੇ ਗੁਣ ਪੰਖੇਰੂ ਹੋ ਕੇ ਰਹਿੰਦੇ ਜਾ ਰਹੇ ਹਨ ਬਹੁਤ ਸਾਰੇ ਬੱਚਿਆਂ ਦੇ ਵੱਡੇ ਹੋ ਕੇ ਚੋਰ ਲੁਟੇਰੇ, ਸਰਾਬੀ ਅਤੇ ਵੱਡੇ ਅਪਰਾਧੀ ਬਣਨ ਦਾ ਵੱਡਾ ਸਮਾਜਿਕ ਕਾਰਨ ਇਹ ਸਾਹਮਣੇ ਆ ਰਿਹਾ ਹੈ ਕਿ ਉਨ੍ਹਾਂ ਦੇ ਮਾਪੇ ਯੋਗ ਅਗਵਾਈ ਕਰਨ ਤੋਂ ਅਸਮਰੱਥ ਰਹਿ ਰਹੇ ਹਨ ਮਾਪੇ ਬੱਚਿਆਂ ਤੋਂ ਚੰਗਿਆਈਆਂ ਦੀ ਆਸ ਤਾਂ ਰੱਖਦੇ ਹਨ ਪਰ ਅਕਸਰ ਖ਼ੁਦ ਅੱਛੇ ਗੁਣਾਂ ਦੇ ਧਾਰਨੀ ਨਹੀਂ ਹੁੰਦੇ ਸਾਨੂੰ ਲੱਗਦਾ ਹੈ ਕਿ ਉਪਰੋਕਤ ਐਸੇ ਉਹ ਲੋਕ ਹਨ ਜਿਨ੍ਹਾਂ ਦੀਆਂ ਖ਼ਰਮਸਤੀਆਂ ਕਾਰਨ ਮਾਡਰਨ ਯੁੱਗ ਦੇ ਬੱਚੇ ਲੀਹੋਂ ਲੱਥ ਰਹੇ ਹਨ। ਬੱਚਿਆਂ ਨੂੰ ਜਿਸ ਅਗਵਾਈ ਦੀ ਮਾਪਿਆਂ ਤੋਂ ਲੋੜ ਹੈ ਜਦੋਂ ਉਹ ਅਗਵਾਈ ਨਹੀਂ ਮਿਲਦੀ ਅਤੇ ਉਹ ਨਿੱਤ-ਦਿਨ ਆਪਣੇ ਮਾਪਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਐਸ਼-ਓ-ਇਸ਼ਰਤ ’ਚ ਗਲਤਾਨ ਹੋਏ ਦੇਖਦੇ ਹਨ ਤਾਂ ਉਨ੍ਹਾਂ ਦੇ ਮਨਾਂ ’ਚ ਚੰਗਿਆਈਆਂ ਦਾ ਜਨਮ ਹੋਣ ਦੀ ਸੰਭਾਵਨਾ ਖਤਮ ਹੋਣ ਲੱਗਦੀ ਹੈ। ਬੱਚਿਆਂ ਨੂੰ ਵੱਡਿਆਂ ਦੀ ਰਹਿਨੁਮਾਈ ਦੀ ਹਮੇਸ਼ਾਂ ਲੋੜ ਹੁੰਦੀ ਹੈ। ਚੰਗੇ ਰਹਿਨੁਮਾ ਉਹ ਮਾਪੇ ਹੀ ਹੋ ਸਕਦੇ ਹਨ ਜੋ ਖ਼ੁਦ ਰੋਲ ਮਾਡਲ ਬਣ ਸਕਦੇ ਹੋਣ। ਅਸੀਂ ਸਮਝਦੇ ਹਾਂ ਕਿ ਗੱਲਾਂ ਅਤੇ ਅਮਲਾਂ ਵਿੱਚ ਫਰਕ ਮਿਟਾ ਕੇ ਰੋਲ ਮਾਡਲ ਬਣਿਆ ਜਾ ਸਕਦਾ ਹੈ। ਬੁਰੀਆਂ ਆਦਤਾਂ (ਸ਼ਰਾਬ, ਨਸ਼ੇ, ਛੱਲ-ਕੱਪਟ ਆਦਿਕ) ਦੇ ਧਾਰਨੀ ਮਾਪੇ ਆਪਣੇ ਬੱਚਿਆਂ ਨੂੰ ਕੁਝ ਚੰਗਾ ਕਰਨ ਦੀ ਪ੍ਰੇਰਨਾ ਦੇਣ ਤੋਂ ਅਸਮਰੱਥ ਰਹਿ ਰਹੇ ਹਨ ਕਿਉਂਕਿ ਬੱਚੇ ਉਨ੍ਹਾਂ ਦੀਆਂ ਗੱਲਾਂ ਅਤੇ ਕੰਮਾਂ ਵਿੱਚ ਸੁਮੇਲ ਨਹੀਂ ਲੱਭ ਪਾਉਂਦੇ। ਇਸ ਕਰਕੇ ਬੱਚਿਆਂ ਦੇ ਚੰਗੇਰੇ ਭਵਿੱਖ ਲਈ ਉਨ੍ਹਾਂ ਦੇ ਮਾਪਿਆਂ ਨੂੰ ਆਪਣਾ ਵਰਤਮਾਨ ਸੰਵਾਰਨ ਲਈ ਸੰਜੀਦਗੀ ਨਾਲ ਯਤਨਸ਼ੀਲ ਰਹਿਣ ਦੀ ਲੋੜ ਹੈ।

ਆਖ਼ਿਰ ਕੀ ਬਲਾ ਹੈ ਕੈਂਸਰ ?

0

ਆਖ਼ਿਰ ਕੀ ਬਲਾ ਹੈ ਕੈਂਸਰ ?

ਡਾ. ਅਮਨਦੀਪ ਸਿੰਘ ਟੱਲੇਵਾਲੀਆ-98146-99446

ਕੈਂਸਰ ਦਾ ਨਾਂਅ ਸੁਣਦਿਆਂ ਹੀ ਪਸੀਨੇ ਛੁੱਟਣ ਲੱਗ ਜਾਂਦੇ ਹਨ। ਕੈਂਸਰ ’ਤੋਂ ਪੀੜਤ ਮਰੀਜ਼ ਦੀ ਰੋਟੀ ਤਾਂ ਛੁੱਟਦੀ ਹੀ ਹੈ, ਸਗੋਂ ਪੀੜਤ ਦੇ ਪਰਿਵਾਰ ਵਾਲਿਆਂ ਅਤੇ ਰਿਸ਼ਤੇਦਾਰਾਂ ਦੀ ਵੀ ਨੀਂਦ ਹਰਾਮ ਹੋ ਜਾਂਦੀ ਹੈ। ਫਿਰ ਜਿੰਨਾ ਕੁ ਕਿਸੇ ਦਾ ਜ਼ੋਰ ਲੱਗਦਾ ਹੈ, ਹਰ ਕੋਈ ਆਪਣੇ-ਆਪਣੇ ਪੱਧਰ ’ਤੇ ਇਸ ਰੋਗ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰਦਾ ਹੈ। ਕਈ ਵਿਚਾਰੇ ਤਾਂ ਨੀਮਾਂ-ਹਕੀਮਾਂ ਦੇ ਧੱਕੇ ਚੜ੍ਹ ਜਾਂਦੇ ਹਨ ਅਤੇ ਕਈ ਡਾਕਟਰਾਂ ਦੇ। ਕਈ ਇਸ ਨੂੰ ਪੂਰਬਲੇ ਕਰਮਾਂ ਦੀ ਸਜ਼ਾ ਸਮਝ ਕੇ ਸਾਧਾਂ-ਸੰਤਾਂ ’ਤੋਂ ਆਪਣਾ ਇਲਾਜ ਕਰਵਾਉਣਾ ਸ਼ੁਰੂ ਕਰ ਦਿੰਦੇ ਹਨ ਪਰ ਨਤੀਜਾ ਕੀ ਨਿਕਲਦਾ ਹੈ, ਸਾਨੂੰ ਸਭ ਨੂੰ ਪਤਾ ਹੈ।

ਕੈਂਸਰ ’ਤੋਂ ਭਾਵ ਹੈ ਸਾਡੇ ਸਰੀਰ ਦੇ ਸੈੱਲਾਂ ਦਾ ਅਨਿਸ਼ਚਿਤ ਰੂਪ ਵਿਚ ਵਧਣਾ। ਬੇਸ਼ਕ ਹਰ ਪਲ ਸਾਡੇ ਸਰੀਰ ਦੇ ਸੈੱਲ ਟੁੱਟਦੇ ਅਤੇ ਬਣਦੇ ਹਨ ਪਰ ਜਦੋਂ ਕਿਸੇ ਹਿੱਸੇ ਵਿਚ ਸਰੀਰਕ ਸੈੱਲਾਂ ਦਾ ਵਧਣਾ ਇਕ ਅਨਿਸ਼ਚਿਤ ਰੂਪ ਧਾਰਨ ਕਰ ਲਵੇ ਤਾਂ ਉਸ ਨੂੰ ਕੈਂਸਰ ਕਹਿੰਦੇ ਹਨ, ਜੋ ਹੌਲੀ-ਹੌਲੀ ਆਲੇ-ਦੁਆਲੇ ਦੇ ਸੈੱਲਾਂ ਨੂੰ ਜਾਂ ਅੰਗਾਂ ਨੂੰ ਆਪਣੀ ਲਪੇਟ ਵਿਚ ਲੈ ਲੈਂਦਾ ਹੈ, ਜਿਸ ਨੂੰ ਅਸੀਂ ਆਮ ਤੌਰ ’ਤੇ ‘ਕੈਂਸਰ ਫੈਲ ਗਿਆ’ ਕਹਿੰਦੇ ਹਾਂ।

ਮਨੁੱਖੀ ਸਰੀਰ ਵਿਚ ਕਿਸੇ ਵੀ ਹਿੱਸੇ ਦਾ ਕੈਂਸਰ ਹੋ ਸਕਦਾ ਹੈ ਪਰ ਔਰਤਾਂ ਵਿਚ ਜ਼ਿਆਦਾਤਰ ਛਾਤੀ, ਬੱਚੇਦਾਨੀ ਅਤੇ ਅੰਡੇਦਾਨੀ ਦਾ ਕੈਂਸਰ ਆਮ ਵੇਖਣ ਨੂੰ ਮਿਲਦਾ ਹੈ। ਇਸੇ ਤਰ੍ਹਾਂ ਮਰਦਾਂ ਵਿਚ ਗਦੂਦਾਂ, ਜਿਗਰ ਅਤੇ ਫੇਫੜਿਆਂ ਦਾ ਕੈਂਸਰ ਆਮ ਪਾਇਆ ਜਾਂਦਾ ਹੈ। ਬਾਕੀ ਕੈਂਸਰ ਦਾ ਹੋਣਾ ਸਾਡੇ ਖਾਣ-ਪੀਣ ਅਤੇ ਕੰਮ ਕਰਨ ਦੇ ਢੰਗਾਂ ’ਤੇ ਵੀ ਨਿਰਭਰ ਕਰਦਾ ਹੈ।

ਕਾਰਨ : ਬੇਸ਼ਕ ਸਾਇੰਸ ਨੇ ਬਹੁਤ ਤਰੱਕੀ ਕਰ ਲਈ ਹੈ ਪਰ ਫਿਰ ਵੀ ਬਹੁਤ ਸਾਰੀਆਂ ਬਿਮਾਰੀਆਂ ਅਜਿਹੀਆਂ ਹਨ, ਜਿਨ੍ਹਾਂ ਦੇ ਇਲਾਜ ਦੀ ਤਾਂ ਗੱਲ ਦੂਰ, ਕਾਰਨਾਂ ਦਾ ਵੀ ਪਤਾ ਨਹੀਂ ਚਲਦਾ। ਇਸੇ ਤਰ੍ਹਾਂ ਕੈਂਸਰ ਦੇ ਮੁੱਖ ਕਾਰਨਾਂ ਦਾ ਤਾਂ ਅਜੇ ਤੱਕ ਪਤਾ ਨਹੀਂ ਚਲ ਸਕਿਆ ਪਰ ਫਿਰ ਵੀ ਹੇਠ ਲਿਖੇ ਕੁਝ ਕਾਰਨ ਮੰਨੇ ਗਏ ਹਨ, ਜੋ ਕੈਂਸਰ ਪੈਦਾ ਕਰ ਸਕਦੇ ਹਨ।

ਪ੍ਰਦੂਸ਼ਿਤ ਵਾਤਾਵਰਣ: ਫੈਕਟਰੀਆਂ ਦਾ ਧੂੰਆਂ, ਵਾਹਨਾਂ ਦਾ ਧੂੰਆਂ, ਪਰਾਲੀ ਸਾੜਨ ’ਤੋਂ ਪਿੱਛੋਂ ਪੈਦਾ ਹੋਇਆ ਪ੍ਰਦੂਸ਼ਣ ਆਦਿ, ਜਿਸ ਵਿਚ ਕੈਮੀਕਲ ਜ਼ਿਆਦਾ ਮਾਤਰਾ ਵਿਚ ਹੁੰਦੇ ਹਨ, ਨਾਲ ਕੈਂਸਰ ਹੋਣ ਦੀ ਸੰਭਾਵਨਾ ਹੁੰਦੀ ਹੈ।

ਸ਼ਰਾਬ, ਮੀਟ, ਮੱਛੀ ਅਤੇ ਤੰਬਾਕੂ : ਸ਼ਰਾਬ ਦੀ ਦੁਰਵਰਤੋਂ ਕਰਨ ਵਾਲਿਆਂ ਨੂੰ ਜਿਗਰ ਦਾ ਅਤੇ ਖਾਣੇ ਵਾਲੀ ਨਾਲੀ ਦਾ ਕੈਂਸਰ ਹੋਣ ਦੀ ਸੰਭਾਵਨਾ ਹੁੰਦੀ ਹੈ, ਜ਼ਿਆਦਾਤਰ ਮੱਛੀ ਖਾਣ ਨਾਲ ਮਿਹਦੇ ਦਾ ਅਤੇ ਮੀਟ ਖਾਣ ਨਾਲ ਅੰਤੜੀਆਂ ਦਾ ਕੈਂਸਰ ਹੋ ਸਕਦਾ ਹੈ। ਸਿਗਰਟ, ਤੰਬਾਕੂ, ਜਰਦਾ, ਨਸਵਾਰ, ਹੁੱਕਾ, ਖੈਨੀ ਨਾਲ ਮਸੂੜੇ, ਮੂੰਹ, ਗਲਾ, ਫੇਫੜੇ, ਸਾਹ ਨਲੀ ਅਤੇ ਖਾਣੇ ਵਾਲੀ ਨਾਲੀ ਦਾ ਕੈਂਸਰ ਹੋਣ ਦੀ ਸੰਭਾਵਨਾ ਵਧਦੀ ਹੈ।

ਕੈਡਮੀਅਮ ਅਤੇ ਆਰਸੈਨਿਕ ਧਾਤਾਂ ਦੀਆਂ ਫੈਕਟਰੀਆਂ ਵਿਚ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਚਮੜੀ ਜਾਂ ਫੇਫੜਿਆਂ ਦਾ ਕੈਂਸਰ ਹੋਣ ਦਾ ਖ਼ਤਰਾ ਵੱਧ ਹੁੰਦਾ ਹੈ।

ਹਾਰਮੋਨਜ਼ ਅਤੇ ਦਵਾਈਆਂ: ਜਿਹੜੀਆਂ ਔਰਤਾਂ ਆਪਣੇ ਬੱਚਿਆਂ ਨੂੰ ਦੁੱਧ ਚੁੰਘਾਉਣ ’ਤੋਂ ਗੁਰੇਜ਼ ਕਰਦੀਆਂ ਹਨ ਜਾਂ ਜਿਹੜੀਆਂ ਔਰਤਾਂ ਆਪਣੇ ਨਿੱਤ ਦੇ ਖਾਣੇ ਵਿਚ ਫੈਟ ਵਾਲੀਆਂ ਚੀਜ਼ਾਂ ਦੀ ਵਧੇਰੇ ਵਰਤੋਂ ਕਰਦੀਆਂ ਹਨ ਜਾਂ ਗਰਭ-ਰੋਕੂ ਗੋਲੀਆਂ, ਜਿਨ੍ਹਾਂ ਵਿਚ ਓਸਟਰੋਜਿਨ ਦੀ ਮਾਤਰਾ ਵਧੇਰੇ ਹੁੰਦੀ ਹੈ ਅਤੇ ਪਸ਼ੂਆਂ ਨੂੰ ਦੁੱਧ ਚੋਣ ਵੇਲੇ ਲਾਇਆ ਜਾਣ ਵਾਲਾ ਟੀਕਾ ਛਾਤੀ ਦਾ ਕੈਂਸਰ ਹੋਣ ਦਾ ਖ਼ਤਰਾ ਵਧਾਉਦਾ ਹੈ।

ਬਹੁਤੀਆਂ ਤੇਜ਼ ਦਵਾਈਆਂ, ਜਿਵੇਂ ਕਿ ਆਰਸੈਨਿਕ, ਬੈਨਜੀਨ ਵਗੈਰਾ ਨਾਲ ਬਲੱਡ ਕੈਂਸਰ ਦੀ ਸੰਭਾਵਨਾ ਵਧੇਰੇ ਵਧ ਜਾਂਦੀ ਹੈ।

ਪਰਾਵੈਂਗਣੀ ਕਿਰਨਾਂ : ਬਾਹਰਲੇ ਮੁਲਕਾਂ ਜਿਵੇਂ ਕੈਨੇਡਾ ਆਦਿ ਜਿੱਥੇ ਓਜ਼ੋਨ ਪਰਤ ਵਿਚ ਛੇਕ ਹੋਣ ਕਾਰਨ ਪਰਾਵੈਂਗਣੀ ਕਿਰਨਾਂ ਸਿੱਧੇ ਰੂਪ ਵਿਚ ਪੈਦਾ ਹੁੰਦੀਆਂ ਹਨ, ਉਥੇ ਚਮੜੀ ਦਾ ਕੈਂਸਰ ਵਧੇਰੇ ਪਾਇਆ ਜਾਂਦਾ ਹੈ।

ਇਸੇ ਤਰ੍ਹਾਂ ਮਨੁੱਖੀ ਸਰੀਰ ਦੀ ਜਾਂਚ ਕਰਨ ਲਈ ਆਈਆਂ ਆਧੁਨਿਕ ਤਕਨੀਕਾਂ ਜਿਵੇਂ ਕਿ ਐਕਸ-ਰੇਅ ਜਾਂ ਕੰਪਿੳੂਟਰ, ਮੋਬਾਈਲ ’ਤੋਂ ਪੈਦਾ ਹੋਣ ਵਾਲੀਆਂ ਤਰੰਗਾਂ ਵੀ ਕੈਂਸਰ ਨੂੰ ਸੱਦਾ ਦਿੰਦੀਆਂ ਹਨ।

ਹੈਪੇਟਾਈਟਸ-ਸੀ ਅਤੇ ਏਡਜ਼ ਵਰਗੀਆਂ ਬਿਮਾਰੀਆਂ ਵੀ ਕੈਂਸਰ ਦਾ ਕਾਰਨ ਬਣ ਸਕਦੀਆਂ ਹਨ।

ਕੀਟਨਾਸ਼ਕ ਦਵਾਈਆਂ ਦੀ ਹੋ ਰਹੀ ਅੰਨ੍ਹੇਵਾਹ ਦੁਰਵਰਤੋਂ ਕੈਂਸਰ ਦਾ ਸਭ ’ਤੋਂ ਵੱਡਾ ਕਾਰਨ ਮੰਨੀ ਜਾ ਰਹੀ ਹੈ। ਖ਼ਾਸ ਕਰਕੇ ਮਾਲਵੇ ਇਲਾਕੇ ਦੇ ਨਰਮਾ ਪੱਟੀ ਵਾਲੇ ਖੇਤਰਾਂ ਵਿਚ ਜਿੰਨੇ ਵੀ ਕੈਂਸਰ ਦੇ ਕੇਸ ਪਾਏ ਗਏ ਹਨ, ਉਨ੍ਹਾਂ ਦਾ ਸਭ ਤੋਂ ਵੱਡਾ ਕਾਰਨ ਕੀਟਨਾਸ਼ਕ ਦਵਾਈਆਂ ਦੀ ਹੋ ਰਹੀ ਦੁਰਵਰਤੋਂ ਨੂੰ ਹੀ ਮੰਨਿਆ ਗਿਆ ਹੈ।

ਫ਼ਿਕਰ, ਚਿੰਤਾ, ਹਉਂਕੇ, ਜੋ ਹਰੇਕ ਬਿਮਾਰੀ ਦਾ ਕਾਰਨ ਹਨ ਪਰ ਮਾਹਿਰਾਂ ਅਨੁਸਾਰ ਦਿਮਾਗ਼ ਦਾ ਕੈਂਸਰ ਅਤੇ ਸਾਹ ਨਾਲੀ ਦਾ ਕੈਂਸਰ ਬਹੁਤਾ ਫ਼ਿਕਰ ਕਰਨ ਨਾਲ ਬਣ ਸਕਦਾ ਹੈ ਕਿਉਕਿ ਜਦੋਂ ਅਸੀਂ ਹਉਂਕਾ ਲੈਂਦੇ ਹਾਂ ਤਾਂ ਸਭ ’ਤੋਂ ਵੱਧ ਖਿੱਚ ਸਾਹ ਨਾਲੀ ’ਤੇ ਪੈਂਦੀ ਹੈ, ਜਿਸ ਕਾਰਨ ਸਾਹ ਨਾਲੀ ਤੰਗ ਹੋ ਜਾਂਦੀ ਹੈ ਜਾਂ ਇਸ ਦੇ ਨਾਲ-ਨਾਲ ਖਾਣੇ ਵਾਲੀ ਨਾਲੀ ’ਤੇ ਵੀ ਦਬਾਅ ਵਧ ਸਕਦਾ ਹੈ, ਜਿਸ ਕਾਰਨ ਖਾਣੇ ਵਾਲੀ ਨਾਲੀ ਦਾ ਤੰਗ ਹੋਣਾ ਵੀ ਸੁਭਾਵਿਕ ਹੈ।

ਏਅਰਪੋਰਟ ਵਿਸ਼ਵ ਕੈਂਸਰ ਖੋਜ ਫੰਡ ਅਤੇ ਅਮਰੀਕਨ ਕੈਂਸਰ ਖੋਜ ਸੰਸਥਾ ਦੇ ਵਿਗਿਆਨੀਆਂ ਦੀ ਟੀਮ ਨੇ ਇਕ ਅਧਿਐਨ ਅਨੁਸਾਰ ਨਤੀਜਾ ਕੱਢਿਆ ਹੈ ਕਿ ਮਾਸਾਹਾਰੀਆਂ ਵਿਚ ਸ਼ਾਕਾਹਾਰੀਆਂ ਨਾਲੋਂ ਕੈਂਸਰ ਹੋਣ ਦਾ ਖ਼ਤਰਾ ਵਧੇਰੇ ਹੁੰਦਾ ਹੈ। ਜਿਹੜੇ ਲੋਕ ਮਸਾਲੇ ਰਹਿਤ ਫਲਾਂ ਅਤੇ ਸਪਰੇਅ ਰਹਿਤ ਸਬਜ਼ੀਆਂ ਦੀ ਵਰਤੋਂ ਕਰਦੇ ਹਨ, ਉਨ੍ਹਾਂ ਨੂੰ ਕੈਂਸਰ ਦੀ ਸੰਭਾਵਨਾ ਬਹੁਤ ਘੱਟ ਹੁੰਦੀ ਹੈ। ਸੰਸਥਾ ਮੁਤਾਬਿਕ ਭਾਰੀ ਵਜ਼ਨ ਵਾਲੇ ਅਤੇ ਲੰਬੇ ਕੱਦ ਵਾਲੇ ਲੋਕਾਂ ਵਿਚ ਕੈਂਸਰ ਹੋਣ ਦਾ ਖ਼ਤਰਾ ਵੱਧ ਹੁੰਦਾ ਹੈ।

ਕੀ ਕੈਂਸਰ ਸਾਰਿਆਂ ਨੂੰ ਹੋ ਸਕਦਾ ਹੈ? : ਜਿਸ ਤਰ੍ਹਾਂ ਨਾਰੀਅਲ ਦਾ ਪੋੜ ਮਾਰੂਥਲ ਵਿਚ ਨਹੀਂ ਉੱਗ ਸਕਦਾ ਜਾਂ ਨਮੀ ਵਾਲੀ ਜ਼ਮੀਨ ਵਿਚ ਛੋਲੇ ਨਹੀਂ ਹੁੰਦੇ, ਉਸੇ ਤਰ੍ਹਾਂ ਕੈਂਸਰ ਵੀ ਹਰੇਕ ਮਨੁੱਖ ਨੂੰ ਨਹੀਂ ਹੋ ਸਕਦਾ। ਜਦੋਂ ਕਿਸੇ ਮਨੁੱਖ ਅੰਦਰ ਕੈਂਸਰ ਨੂੰ ਪੈਦਾ ਕਰਨ ਅਤੇ ਵਧਾਉਣ-ਫੈਲਾਉਣ ਵਾਲੇ ਹਾਲਾਤ ਬਣ ਜਾਂਦੇ ਹਨ ਤਾਂ ਕੈਂਸਰ ਪੈਦਾ ਹੋ ਸਕਦਾ ਹੈ। ਉਦਾਹਰਣ ਦੇ ਤੌਰ ’ਤੇ ਅਸੀਂ ਆਪਣੇ ਰੋਜ਼ਾਨਾ ਜੀਵਨ ਵਿਚ ਵੇਖਦੇ ਹਾਂ ਕਿ ਕੀ ਸਾਰੇ ਸ਼ਰਾਬ ਪੀਣ ਵਾਲੇ ਕੈਂਸਰ ਨਾਲ ਹੀ ਮਰਦੇ ਹਨ? ਨਹੀਂ! ਕਈਆਂ ਨੂੰ ਤਾਂ ਹਾਰਟ ਅਟੈਕ ਹੁੰਦਾ ਹੈ। ਕਈਆਂ ਦੇ ਗੁਰਦੇ ਫੇਲ੍ਹ ਹੋ ਜਾਂਦੇ ਹਨ। ਕਈਆਂ ਨੂੰ ਬਰੇਨ ਹੈਮਰੇਜ਼ ਵਗੈਰਾ। ਸੋ ਇਹੀ ਕਹਿਣਾ ਵਾਜਿਬ ਹੋਵੇਗਾ ਕਿ ਅਗਰ ਕੋਈ ਇਨਸਾਨ ਕੈਂਸਰ ਦੀ ਖੇਤੀ ਲਈ ਜ਼ਮੀਨ ਤਿਆਰ ਕਰੀ ਬੈਠਾ ਹੈ ਤਾਂ ਹੀ ਉਸ ਜ਼ਮੀਨ ’ਤੇ ਕੈਂਸਰ ਦਾ ਬੀਜ ਉੱਗ ਸਕੇਗਾ।

ਹਰੇਕ ਰਸੌਲੀ ਕੈਂਸਰ ਨਹੀਂ ਹੁੰਦੀ ਅਤੇ ਮਾਮੂਲੀ ਰਿਸਦਾ ਜ਼ਖ਼ਮ ਵੀ ਕੈਂਸਰ ਹੋ ਸਕਦਾ ਹੈ: ਅੱਜਕੱਲ੍ਹ ਕੈਂਸਰ ਦਾ ਐਨਾ ਸਹਿਮ ਲੋਕ ਮਨਾਂ ਵਿਚ ਪਾਇਆ ਜਾ ਰਿਹਾ ਹੈ ਕਿ ਜੇਕਰ ਕਿਸੇ ਦੇ ਮਾਮੂਲੀ ਜਿਹੀ ਕਿਤੇ ਕੋਈ ਗੰਢ ਬਣ ਜਾਵੇ ਤਾਂ ਫੱਟ ਮਨ ਵਿਚ ਉਲਟੇ ਖ਼ਿਆਲ ਆਉਣੇ ਸ਼ੁਰੂ ਹੋ ਜਾਂਦੇ ਹਨ। ਬਹੁਤੇ ਲੋਕੀਂ ਤਾਂ ਕੈਂਸਰ ਦਾ ਨਾਮ ਲੈਣ ’ਤੋਂ ਵੀ ਡਰਦੇ ਹਨ। ਉਹ ਡਾਕਟਰ ਨੂੰ ਆਪਣੀ ਭਾਸ਼ਾ ਵਿਚ ਇੰਝ ਸੰਬੋਧਿਤ ਹੁੰਦੇ ਹਨ ਕਿ ‘ਡਾਕਟਰ ਸਾਹਿਬ, ਮੇਰੇ ਇਹ ਗੰਢ ਬਣ ਗਈ ਹੈ। ਕਿਤੇ ਇਹ ਦੂਜਾ ਹੀ ਨਾ ਹੋਵੇ?’ ਮਤਲਬ ਕਿ ਕੈਂਸਰ ਦਾ ਨਾਮ ਲੈਣਾ ਵੀ ਬੁਰਾ ਮੰਨਿਆ ਜਾਂਦਾ ਹੈ। ਰੋਜ਼ਾਨਾ ਜੀਵਨ ਵਿਚ ਕਈ ਲੋਕ ਅਜਿਹੇ ਵੀ ਮਿਲ ਜਾਣਗੇ, ਜਿਨ੍ਹਾਂ ਨੂੰ ਕੈਂਸਰ ਤਾਂ ਨਹੀਂ ਹੁੰਦਾ ਪਰ ਉਨ੍ਹਾਂ ਅੰਦਰ ਕੈਂਸਰ ਦਾ ਡਰ ਬੈਠ ਜਾਂਦਾ ਹੈ, ਜੋ ਹੌਲੀ-ਹੌਲੀ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਹਨ ਕਿਉਕਿ ਅੱਜ ਕੱਲ੍ਹ ਲੋਕ ਮਨਾਂ ਵਿਚ ਕੈਂਸਰ ਦਾ ਡਰ ਸਭ ’ਤੋਂ ਭਿਆਨਕ ਰੂਪ ਧਾਰਨ ਕਰ ਰਿਹਾ ਹੈ। ਇਸ ’ਤੋਂ ਉਲਟ ਕਈ ਵਾਰ ਇਹ ਵੀ ਦੇਖਣ ਨੂੰ ਮਿਲ ਜਾਂਦਾ ਹੈ ਕਿ ਕਿਸੇ ਮਰੀਜ਼ ਦੇ ਮਾੜੀ-ਮੋਟੀ ਸੱਟ ਲੱਗ ਗਈ, ਜ਼ਖ਼ਮ ਰਿਸਦਾ ਰਿਹਾ, ਜੋ ਬਾਅਦ ਵਿਚ ਕੈਂਸਰ ਬਣ ਗਿਆ।

ਕੀ ਕੈਂਸਰ ਦਾ ਇਲਾਜ ਸੰਭਵ ਹੈ: ਮਾਹਿਰਾਂ ਅਨੁਸਾਰ ਕੈਂਸਰ ਦੇ ਤਿੰਨ ਜਾਂ ਕਈਆਂ ਅਨੁਸਾਰ ਚਾਰ ਪੜਾਅ ਨਿਸ਼ਚਿਤ ਕੀਤੇ ਹਨ। ਪਹਿਲੇ ਪੜਾਅ ਵਿਚ ਕੈਂਸਰ ਜਿੱਥੇ ਉੱਗਦਾ ਹੈ, ਉੱਥੇ ਹੀ ਖੜ੍ਹਾ ਰਹਿੰਦਾ ਹੈ। ਦੂਜੇ ਪੜਾਅ ਵਿਚ ਕੈਂਸਰ ਨੇੜੇ-ਤੇੜੇ ਦੇ ਸੈੱਲਾਂ ਨੂੰ ਆਪਣੀ ਲਪੇਟ ਵਿਚ ਲੈ ਲੈਂਦਾ ਹੈ। ਤੀਸਰੇ ਪੜਾਅ ਵਿਚ ਜਾਂ ਕਈਆਂ ਅਨੁਸਾਰ ਚੌਥੇ ਪੜਾਅ ਵਿਚ ਕੈਂਸਰ ਫੈਲਦਾ-ਫੈਲਦਾ ਸਰੀਰ ਦੇ ਜ਼ਰੂਰੀ ਅੰਗਾਂ ਜਿਵੇਂਕਿ ਜਿਗਰ, ਫੇਫੜੇ ਅਤੇ ਫਿਰ ਹੱਡੀਆਂ ਨੂੰ ਆਪਣੀ ਲਪੇਟ ਵਿਚ ਲੈ ਲੈਂਦਾ ਹੈ। ਕੈਂਸਰ ਦਾ ਇਲਾਜ ਇਸ ਦੀ ਸਟੇਜ (ਪੜਾਅ) ’ਤੇ ਨਿਰਭਰ ਕਰਦਾ ਹੈ। ਅਗਰ ਤਾਂ ਕੈਂਸਰ ਪਹਿਲੇ ਪੜਾਅ ਵਿਚ ਹੈ ਤਾਂ ਇਸ ਦਾ ਇਲਾਜ ਸੰਭਵ ਹੈ ਪਰ ਕੋਈ ਕਰਮਾਂ ਵਾਲਾ ਹੀ ਹੁੰਦਾ ਹੈ, ਜਿਸ ਨੂੰ ਕੈਂਸਰ ਦੀ ਪਹਿਲੀ ਅਵਸਥਾ ਵਿਚ ਕੈਂਸਰ ਦਾ ਪਤਾ ਲੱਗ ਜਾਂਦਾ ਹੈ। ਨਹੀਂ ਤਾਂ ਸਮਾਂ ਲੰਘੇ ’ਤੋਂ ਹੀ ਇਸ ਦੇ ਲੱਛਣ ਆਉਣੇ ਸ਼ੁਰੂ ਹੁੰਦੇ ਹਨ। ਦੂਸਰੇ ਪੜਾਅ ਵਿਚ ਕੈਂਸਰ ਦਾ ਕੋਈ ਬਹੁਤਾ ਇਲਾਜ ਸੰਭਵ ਨਹੀਂ। ਉਦਾਹਰਣ ਦੇ ਤੌਰ ’ਤੇ ਅਗਰ ਕਿਸੇ ਔਰਤ ਦੀ ਇਕ ਛਾਤੀ ਵਿਚ ਕੈਂਸਰ ਹੈ ਤਾਂ ਉਸ ਦੀ ਛਾਤੀ ਕੱਟ ਦਿੱਤੀ ਜਾਂਦੀ ਹੈ ਪਰ ਪੰਜ ਜਾਂ ਦਸ ਸਾਲ ਪਿੱਛੋਂ ਉਹੀ ਕੈਂਸਰ ਦੂਜੀ ਛਾਤੀ ਵਿਚ ਆ ਜਾਂਦਾ ਹੈ। ਫਿਰ ਦੂਜੀ ਛਾਤੀ ਨੂੰ ਕੱਟ ਦਿੱਤਾ ਜਾਂਦਾ ਹੈ। ਸੋ ਕੈਂਸਰ ਪੂਰੀ ਤਰ੍ਹਾਂ ਸਾਡੇ ਸਰੀਰ ਵਿਚੋਂ ਖ਼ਤਮ ਨਹੀਂ ਹੋ ਸਕਦਾ। ਸਿਰਫ਼ ਕੁਝ ਸਮੇਂ ਲਈ ਰੁਕ ਸਕਦਾ ਹੈ। ਭਾਵੇਂ ਲੱਖ ਕੀਮੋਥਰੈਪੀ ਜਾਂ ਰੇਡੀਓਥਰੈਪੀ ਕਰ ਲਵੋ। ਤੀਸਰੇ ਜਾਂ ਚੌਥੇ ਪੜਾਅ ਵਿਚ ਤਾਂ ਇਲਾਜ ਕਰਵਾਉਣਾ ਸਿਰਫ਼ ਪੈਸੇ ਪੱਟਣ ਵਾਲੀ ਗੱਲ ਹੁੰਦੀ ਹੈ। ਪਤਾ ਤਾਂ ਮਰੀਜ਼ ਦੇ ਵਾਰਿਸਾਂ ਨੂੰ ਵੀ ਹੁੰਦਾ ਹੈ ਪਰ ਉਹ ਸਿਰਫ਼ ਸਮਾਜਿਕ ਤਾਅਨਿਆਂ-ਮਿਹਣਿਆਂ ’ਤੋਂ ਡਰਦੇ ਮਰੀਜ਼ ਨੂੰ ਵੱਡੇ-ਵੱਡੇ ਹਸਪਤਾਲਾਂ ਵਿਚ ਚੱਕੀ ਫਿਰਦੇ ਹਨ ਪਰ ਪੱਲੇ ਕੁਝ ਨਹੀਂ ਪੈਂਦਾ। ਇਸ ਪੜਾਅ ’ਤੇ ਮਰੀਜ਼ ਨੂੰ ਸਿਰਫ਼ ਦਰਦ ਰਹਿਤ ਮੌਤ ਹੀ ਦਿੱਤੀ ਜਾ ਸਕਦੀ ਹੈ।

ਬੇਸ਼ਕ ਸੁਣਨ ਜਾਂ ਵੇਖਣ ਵਿਚ ਆਉਦਾ ਹੈ ਕਿ ਬਹੁਤ ਸਾਰੇ ਡਾਕਟਰ ਜਾਂ ਵੈਦ ਆਪਣੇ ਆਪ ਨੂੰ ਕੈਂਸਰ ਮਾਹਿਰ ਦੱਸ ਕੇ ਕੈਂਸਰ ਦੇ ਇਲਾਜ ਦਾ ਦਾਅਵਾ ਕਰਦੇ ਹਨ ਪਰ ਜੇਕਰ ਬਾਰੀਕੀ ਨਾਲ ਇਸ ਦੀ ਜਾਂਚ ਕੀਤੀ ਜਾਵੇ ਤਾਂ ਜੋ ਤੱਥ ਸਾਹਮਣੇ ਆਉਦੇ ਹਨ, ਉਹ ਬੜੇ ਨਿਰਾਸ਼ਾਜਨਕ ਹੁੰਦੇ ਹਨ। ਫ਼ਰਜ਼ ਕਰੋ ਕਿਸੇ ਡਾਕਟਰ ਜਾਂ ਵੈਦ ਕੋਲੋਂ ਕੋਈ ਇਕ ਅੱਧਾ ਕੈਂਸਰ ਦਾ ਰੋਗੀ ਠੀਕ ਹੋ ਵੀ ਗਿਆ ਤਾਂ ਉਹ ਕੈਂਸਰ ਦਾ ਮਾਹਿਰ ਬਣ ਬਹਿੰਦਾ ਹੈ।

ਇੱਥੇ ਵੀ ਮੈਂ ਇਕ ਗੱਲ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਕਈ ਵਾਰ ਕਿਸੇ ਮਰੀਜ਼ ਨੂੰ ਕੈਂਸਰ ਹੁੰਦਾ ਹੀ ਨਹੀਂ। ਉਸ ਨੂੰ ਸਿਰਫ਼ ਸ਼ੱਕ ਦੇ ਘੇਰੇ ਵਿਚ ਹੀ ਕੈਂਸਰ ਦਾ ਇਲਾਜ ਸ਼ੁਰੂ ਕਰ ਦਿੱਤਾ ਜਾਂਦਾ ਹੈ। ਜਿਸ ਨੂੰ ਕੈਂਸਰ ਹੈ ਹੀ ਨਹੀਂ, ਉਸ ਨੇ ਤਾਂ ਠੀਕ ਹੋਣਾ ਹੀ ਹੈ। ਬਾਕੀ ਜਿਸ ਤਰ੍ਹਾਂ ਪਹਿਲਾਂ ਲਿਖ ਚੁੱਕੇ ਹਾਂ ਕਿ ਕੈਂਸਰ ਰੁਕ ਸਕਦਾ ਹੈ ਪਰ ਇਸ ਦਾ ਜੜ੍ਹੋਂ ਖ਼ਤਮ ਹੋਣ ਦਾ ਦਾਅਵਾ ਖੋਖਲਾ ਸਾਬਿਤ ਹੁੰਦਾ ਹੈ। ਬੇਸ਼ੱਕ ਮਾਡਰਨ ਸਾਇੰਸ ਨੇ ਬਹੁਤ ਖੋਜਾਂ ਕਰਕੇ ਕੈਂਸਰ ਦੇ ਹੱਲ ਲਈ ਨਵੀਆਂ ਤਕਨੀਕਾਂ ਕੱਢੀਆਂ ਹਨ ਪਰ ਬਹੁਤੀਆਂ ਕਾਰਗਰ ਸਾਬਿਤ ਨਹੀਂ ਹੋ ਸਕੀਆਂ। ਦਿਨ-ਬ-ਦਿਨ ਕੈਂਸਰ ਨਾਲ ਮਰਨ ਵਾਲੇ ਮਰੀਜ਼ਾਂ ਦੀ ਗਿਣਤੀ ਵਿਚ ਵਾਧਾ ਹੁੰਦਾ ਜਾ ਰਿਹਾ ਹੈ। ਜੇਕਰ ਇਨ੍ਹਾਂ ਤਕਨੀਕਾਂ ਵਿਚ ਦਮ ਹੁੰਦਾ ਤਾਂ ਐਨੀਆਂ ਕੀਮਤੀ ਜਾਨਾਂ ਅਜਾਈਂ ਮੌਤ ਦੇ ਮੂੰਹ ’ਚ ਨਾ ਪੈਂਦੀਆਂ।

ਕੈਂਸਰ ਦੇ ਨਾਮ ’ਤੇ ਬਹੁਤ ਸਾਰੇ ਨੀਮ-ਹਕੀਮਾਂ ਨੇ ਆਪਣੇ ਡੇਰੇ ਚਲਾਏ ਹੋਏ ਹਨ। ਹਿਮਾਚਲ ਪ੍ਰਦੇਸ਼ ਵਿਚ ਪਹਾੜੀਆਂ ’ਤੇ ਇਕ ਸਾਧ ਰਹਿੰਦਾ ਹੈ, ਜੋ ਦਵਾਈ ਲਾ ਕੇ ਕੈਂਸਰ ਦਾ ਇਲਾਜ ਕਰਦਾ ਹੈ ਜਾਂ ਇਸੇ ਤਰ੍ਹਾਂ ਕਿਸੇ ਜਗ੍ਹਾ ਇਸ਼ਨਾਨ ਕਰਕੇ ਜਾਂ ਕਿਸੇ ਜਗ੍ਹਾ ਜਿੱਥੇ ਸੱਤ ਵਾਰ ਫੇਰਾ ਪਾਉਣ ਨਾਲ ਕੈਂਸਰ ਖ਼ਤਮ ਹੋ ਜਾਂਦਾ ਹੈ, ਦੀਆਂ ਅਫਵਾਹਾਂ ਸੁਣਦੇ ਹਾਂ। ਮਜ਼ਬੂਰੀ ਵੱਸ ਲੋਕ ਆਪਣਾ ਇਲਾਜ ਕਰਵਾਉਣ ਲਈ ਕੁਝ ਵੀ ਕਰਨ ਨੂੰ ਤਿਆਰ ਹੁੰਦੇ ਹਨ। ਜਦ ਵੱਡੇ-ਵੱਡੇ ਹਸਪਤਾਲਾਂ ਵਿਚ ਲੁੱਟ ਕਰਵਾ ਕੇ ਕੁਝ ਵੀ ਪੱਲੇ ਨਹੀਂ ਪੈਂਦਾ ਤਾਂ ਲੋਕ ਇਨ੍ਹਾਂ ਸਾਧਾਂ-ਸੰਤਾਂ ਦੇ ਡੇਰਿਆਂ ’ਤੇ ਚੱਕਰ ਕੱਟਣ ਲਈ ਮਜ਼ਬੂਰ ਹੋ ਜਾਂਦੇ ਹਨ ਪਰ ਮੇਰੀ ਕੈਂਸਰ ਦੇ ਮਰੀਜ਼ਾਂ ਨੂੰ ਨਿੱਜੀ ਰਾਇ ਹੈ ਕਿ ਕੈਂਸਰ ਦਾ ਨਾਮ ਸੁਣ ਕੇ ਘਬਰਾਓ ਨਾ, ਜਿਹੜੀ ਬਿਮਾਰੀ ਸਰੀਰ ਵਿਚ ਵੜ ਗਈ, ਉਸ ਨੂੰ ਦੇਖ ਕੇ ਡਰੋ ਨਾ, ਸਗੋਂ ਲੜਨ ਦੀ ਹਿੰਮਤ ਰੱਖੋ। ਆਪਣੇ ਆਤਮ-ਵਿਸ਼ਵਾਸ ਨੂੰ ਵਧਾਓ, ਨਾ ਕਿ ਕੈਂਸਰ ਦਾ ਨਾਮ ਸੁਣ ਕੇ ਹੀ ਮਰ ਜਾਓ। ਬਿਮਾਰੀਆਂ ਨਾਲ ਲੜਨਾ ਸਿੱਖੋ। ਹੋ ਸਕਦਾ ਹੈ ਕਿ ਤੁਸੀਂ ਕੈਂਸਰ ਨਾਲ ਜੂਝਦੇ-ਜੂਝਦੇ ਦਸ ਜਾਂ ਵੀਹ ਸਾਲ ਕੱਟ ਜਾਓ ਪਰ ਜੇਕਰ ਆਤਮ-ਵਿਸ਼ਵਾਸ ਛੱਡ ਦਿੱਤਾ ਤਾਂ ਦੁਨੀਆਂ ਦੀ ਕੋਈ ਦਵਾਈ ਤੁਹਾਨੂੰ ਠੀਕ ਨਹੀਂ ਕਰ ਸਕਦੀ।

ਪਾਖੰਡੀ ਸਾਧਾਂ ਦੇ ਜਾਲ ਚ ਫਸਦੀਆਂ ਔਰਤਾਂ

0

ਪਾਖੰਡੀ ਸਾਧਾਂ ਦੇ ਜਾਲ ਚ ਫਸਦੀਆਂ ਔਰਤਾਂ

ਬਿ੍ਰਸ ਭਾਨ ਬੁਜਰਕ,ਪਾਤੜਾਂ (ਪਟਿਆਲਾ)- 98761-01698

ਦੇਸ ਅੰਦਰ ਦਿਨੋ-ਦਿਨ ਤੰਤਰਾਂ-ਮੰਤਰਾਂ ਦੇ ਨਾਂ ’ਤੇ ਲੁੱਟਣ ਵਾਲੇ ਟੋਲੇ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ। ਜਿਹੜੇ ਹਜਾਰਾਂ ਹੀ ਅਵਿਗਿਆਨਕ ਸਾਧਨਾਂ ਰਾਹੀਂ ਆਮ ਲੋਕਾਂ ਦਾ ਸੋਸਣ ਕਰ ਰਹੇ ਹਨ। ਹੈਰਾਨੀ ਭਰੀ ਗੱਲ ਇਹ ਹੈ ਕਿ ਹਿੰਦੂ ਧਰਮ ਵਿੱਚ ਅਜਿਹੇ ਪਾਖੰਡ ਸਦੀਆਂ ’ਤੋਂ ਚਲਦੇ ਆ ਰਹੇ ਸਨ ਪਰ ਪਾਖੰਡਾਂ ’ਤੋਂ ਰਹਿਤ ਸਿੱਖ ਧਰਮ ਵਿੱਚ ਅਜਿਹੀਆਂ ਮਨਮੱਤਾਂ ਨੇ ਜਨਮ ਲੈ ਲਿਆ ਹੈ। ਜਿਨ੍ਹਾਂ ਵਿੱਚ ਸੱਤ ਵਾਰਾਂ ਦੇ ਵਰਤ ਰੱਖਣੇ, ਫਿਰ ਪੱਥਰਾਂ ਦੀ ਪੂਜਾ ਕਰਨੀ, ਮੰਗਲੀਕ ਹੋਣ ਜਾਂ ਨਾ ਹੋਣ ਦੇ ਚੱਕਰਾਂ ਵਿੱਚ ਪੈਣਾ ਤਾਂ ਆਮ ਜਿਹੀ ਗੱਲ ਹੋ ਗਈ ਹੈ। ਦਿੱਲੀ ’ਤੋ ਫੜੇ ਗਏ ਇਛਾਧਾਰੀ ਅਤੇ ਨਿੱਤਿਆ ਨੰਦ ਵਰਗੇ ਦਰਜਨਾਂ ਹੀ ਢੌਗੀ ਸਾਧ-ਸਿਆਣੇ ਲੋਕਾਂ ਨੂੰ ਮੂਰਖ ਬਣਾਉਣ ’ਤੇ ਲੱਗੇ ਹੋਏ ਹਨ। ਜਿਹੜੇ ਆਪਣੀ ਰਾਜਨੀਤਕ ਪਹੁੰਚ ਬਣਾ ਕੇ ਹਰ ਗੈਰ ਸਮਾਜਿਕ ਧੰਦਾ ਕਰਦੇ ਹਨ। ਜਦੋ ਦਿੱਲੀ ਪੁਲਿਸ ਨੇ ਇਛਾਧਾਰੀ ਬਾਬੇ ਨੂੰ ਫੜਿਆ ਤਾਂ ਉਹ ਦੇਸ ਦਾ ਸਭ ’ਤੋ ਵਧੀਆ ਧਾਰਮਿਕ ਵਿਅਕਤੀ ਨਿਕਲਣ ਦੀ ਬਜਾਏ ਔਰਤਾਂ ਦਾ ਸੋਸਣ ਕਰਨ ਵਾਲਾ ਨਿਕਲਿਆ, ਇਸ ਇੱਛਾਧਾਰੀ ਉਰਫ ਭੀਮਾ ਨੰਦ ਦੁਆਲੇ ਰਾਜਨੀਤਕ ਲੋਕਾਂ ਦਾ ਇਹੋ ਜਿਹਾ ਝੁੰਡ ਬਣਿਆ ਹੋਇਆ ਸੀ ਕਿ ਬਹੁਤੇ ਲੋਕ ਸਭ ਕੁਝ ਜਾਣਦੇ ਹੋਏ ਵੀ ਇਸ ਪਾਖੰਡੀ ਖਿਲਾਫ ਉਸ ਦੀ ਰਾਜਨੀਤਕ ਪਹੁੰਚ ਕਰਕੇ ਨਹੀ ਬੋਲ ਰਹੇ ਸਨ। ਇਹਨਾਂ ਘਟਨਾਵਾਂ ਲਈ ਸਾਧ ਅਤੇ ਸਿਆਸਤਦਾਨ ਦੋਨੋ ਹੀ ਬਰਾਬਰ ਦੇ ਜਿੰਮੇਵਾਰ ਹਨ। ਪੁਲਸ ਵੱਲੋ ਗਿ੍ਰਫਤਾਰ ਕੀਤੇ ਗਏ ਅਖੌਤੀ ਸਾਧ ਭੀਮਾ ਨੰਦ ਦਾ ਕਾਲਾ ਕਾਰੋਬਾਰ ਦੇਖ ਕੇ ਪੁਲਿਸ ਹੀ ਨਹੀਂ ਸਗੋ ਲੋਕ ਵੀ ਹੈਰਾਨ ਹੋ ਗਏ ਕਿ ਸਾੲੀਂ ਬਾਬੇ ਦਾ ਉਪਦੇਸ ਦੇਣ ਵਾਲਾ ਵਿਅਕਤੀ ਭਗਵੇ ਬਾਣੇ ਵਿੱਚ ਦੇਹ ਵਪਾਰ ਦਾ ਧੰਦਾ ਚਲਾ ਰਿਹਾ ਸੀ। ਜਿੱਥੇ ਅਮੀਰ ਘਰਾਣਿਆਂ ਦੀਆਂ ਕੁੜੀਆਂ ਸਿਆਸਤਦਾਨਾਂ ਅਤੇ ਕਰੋੜ ਪਤੀ ਲੋਕਾਂ ਨੂੰ ਸਪਲਾਈ ਕੀਤੀਆਂ ਜਾਦੀਆਂ ਸਨ। ਤੰਤਰਾਂ-ਮੰਤਰਾਂ ਦੇ ਨਾਮ ਹੇਠ ਔਰਤਾਂ ਨੂੰ ਗੁੰਮਰਾਹ ਕਰਨ ਵਾਲੇ ਇਸ ਭੀਮਾਂ ਨੰਦ ਦਾ ਦੇਹ ਵਪਾਰ ਨਾਲ ਜੁੜਿਆ ਕਾਰੋਬਾਰ ਸਲਾਨਾ ਇੱਕ ਹਜਾਰ ਕਰੋੜ ’ਤੋ ਵੀ ਜਿਆਦਾ ਸੀ। ਇਸ ਕਾਰੋਬਾਰ ਨਾਲ ਫਿਲਮਾਂ ਦੀਆਂ ਹੀਰੋਇਨਾਂ, ਏਅਰ ਹੋਸਟਸ ਅਤੇ ਵੱਡੀਆਂ-ਵੱਡੀਆਂ ਸਿੱਖਿਆ ਸੰਸਥਾਵਾਂ ਵਿੱਚ ਪੜ੍ਹਨ ਅਤੇ ਪੜਾਉਣ ਵਾਲੀਆਂ ਕੁੜੀਆਂ ਜੁੜੀਆਂ ਹੋਈਆਂ ਸਨ। 9 ਮਾਰਚ 2010 ਨੂੰ ਗਿ੍ਰਫਤਾਰ ਕੀਤੇ ਗਏ ਇਛਾਧਾਰੀ ਬਾਬੇ ਦਾ ਪੁਲਿਸ ਨੇ ਰਿਮਾਂਡ ਲਿਆ, ਤਾਂ ਪਤਾ ਲੱਗਿਆ ਕਿ ਬਾਬੇ ਨੇ ਲਗਭਗ ਇੱਕ ਹਜਾਰ ਕੁੜੀਆਂ ਦੇਹ ਵਪਾਰ ਦੇ ਧੰਦੇ ਵਾਸਤੇ ਰੱਖੀਆਂ ਹਈਆ ਸਨ। ਜਿਹਨਾਂ ਨੂੰ ਸਪਲਾਈ ਕਰਨ ਲਈ 100 ਏਜੰਟ ਕੰਮ ਕਰਦੇ ਸਨ। ਦੇਹ ਵਪਾਰ ਲਈ ਕੁੜੀਆਂ ਨੂੰ ਵਿਦੇਸਾਂ ਵਿੱਚ ਵੀ ਭੇਜਿਆ ਜਾਂਦਾ ਸੀ ਇਛਾਧਾਰੀ ਬਾਬਾ ਹਰ ਕਿਸੇ ਦੀ ਇੱਛਾ ਪੂਰੀ ਕਰਦਾ ਸੀ। ਸਰਕਾਰੀ ਅਫਸਰਾਂ ਦੀਆਂ ਰਾਜਨੀਤਕ ਪਹੁੰਚ ਨਾਲ ਬਦਲੀਆਂ, ਅਮੀਰ ਅਤੇ ਰਾਜਨੀਤਕ ਲੋਕਾਂ ਨੂੰ ਉਹਨਾਂ ਦੀ ਇੱਛਾ ਮੁਤਾਬਕ ਕੁੜੀਆਂ ਭੇਜ ਦਿੰਦਾ ਸੀ। ਜਿਸ ਕਰਕੇ ਇਸ ਦਾ ਨਾਂ ਇੱਛਾਧਾਰੀ ਚਲਦਾ ਰਿਹਾ, ਬਾਬੇ ਨੇ ਮੁੰਬਈ, ਨੋਇਡਾ, ਕਲਕੱਤਾ, ਬਾਰਾਨਸੀ, ਗੋਵਰਧਨ ਆਦਿ ਵਿੱਚ ਕਰੋੜਾਂ ਰੁਪਏ ਦੀ ਜਾਈਦਾਦ ਬਣਾ ਰੱਖੀ ਹੈ। ਪੁਲਿਸ ਨੇ ਉਸ ਕੋਲੋਂ ਬਰਾਮਦ ਅੱਠ ਡਾਇਰੀਆਂ ਅਤੇ ਪੰਜ ਸੀਡੀਆਂ ਅਦਾਲਤ ’ਚ ਪੇਸ ਕੀਤੀਆਂ। ਪੁਲਿਸ ਨੇ ਦਿੱਲੀ, ਉਤਰ ਪ੍ਰਦੇਸ ਅਤੇ ਮੱਧ ਪ੍ਰਦੇਸ ਵਿੱਚ ਵੀ ਭੀਮਾਂ ਨੰਦ ਦੀ ਅਨੰਤ ਦੀ ਜਾਇਦਾਦ ਹੋਣ ਦਾ ਦਾਅਵਾ ਕੀਤਾ ਹੈ। ਉਤਰ ਪ੍ਰਦੇਸ ਦੇ ਚਿੱਤਰਕੂਟ ਜਿਲੇ ਦੇ ਇੱਕ ਛੋਟੇ ਜਿਹੇ ਪਿੰਡ ਵਿੱਚੋ ਨਿਕਲ ਕੇ ਭਗਵੇ ਬਾਣੇ ਦੀ ਆੜ ਹੇਠ ਇੱਕ ਦਹਾਕੇ ਦੇ ਅੰਦਰ ਹੀ ਸਿਮਲਾ, ਗੋਆ, ਬੰਗਲੌਰ, ਦਿੱਲੀ ਆਦਿ ਵਿੱਚ ਆਸਰਮਾਂ ਦੇ ਨਾਮ ਹੇਠ ਦੇਹ ਵਪਾਰ ਦੇ ਮਹਿਲ ਉਸਾਰ ਦਿੱਤੇ। ਜਿੱਥੇ ਸਵੇਰ-ਸਾਮ ਚਲਦੇ ਅਧਿਆਤਮਿਕ ਪ੍ਰਬਚਨਾਂ ਰਾਹੀਂ ਮਾਇਆ-ਮੋਹ ਤਿਆਗ ਕੇ ਪ੍ਰ੍ਰਭੂ-ਪ੍ਰਮੇਸਰ ਨਾਲ ਜੁੜਨ ਦਾ ਉਪਦੇਸ ਦਿੱਤਾ ਜਾਂਦਾ। ਰਾਤ ਸਮੇਂ ਦੇਹ ਵਪਾਰ ਦਾ ਧੰਦਾ ਸੁਰੂ ਹੋ ਜਾਂਦਾ। ਜਿੱਥੇ ਔਰਤਾਂ ਦੇ ਸਰੀਰ ਵੇਚ ਕੇ ਮਾਇਆ ਇਕੱਠੀ ਕੀਤੀ ਜਾਂਦੀ। ਰਾਤ ਵੇਲੇ ਆਸਰਮਾਂ ਅੱਗੇ ਖੜੀਆਂ ਰਾਜਨੇਤਾਵਾਂ ਦੀਆਂ ਗੱਡੀਆਂ ਵੇਖ ਕੇ ਹਰ ਕੋਈ ਚੱਕਰ ਵਿੱਚ ਪੈ ਜਾਂਦਾ ਕਿ ਰਾਜਨੀਤਕ ਲੀਡਰਾਂ ਸਮੇਤ ਪੂੰਜੀਪਤੀ ਲੋਕਾਂ ਕੋਲ ਦਿਨ ਵੇਲੇ ਸਮਾਂ ਨਹੀ ਹੁੰਦਾ। ਜਿਸ ਕਰਕੇ ਰਾਤ ਨੂੰ ਇੱਛਾਧਾਰੀ ਬਾਬੇ ਭੀਮਾ ਨੰਦ ਦੇ ਪ੍ਰਬਚਨ ਸੁਣਨ ਆਉਂਦੇ ਹਨ ਪਰ ਮਾਮਲਾ ਕੁਝ ਹੋਰ ਨਿਕਲਿਆ ਆਸਰਮਾਂ ਦੇ ਅੰਦਰ ਚਲਦੇ ਇਸ ਧੰਦੇ ਨਾਲ ਹਰ ਰੋਜ ਪੰਜ ’ਤੋ ਅੱਠ ਲੱਖ ਰੁਪਏ ਦੀ ਕਮਾਈ ਦੱਸੀ ਗਈ ਹੈ ਇਸ ਤਰ੍ਹਾਂ ਦਾ ਹੀ ਇੱਕ ਹੋਰ ਢੌਂਗੀ ਬਾਬਾ ਨਿੱਤਿਆਨੰਦ ਫੜਿਆ ਗਿਆ ਜਿਸ ਦੇ ਆਸਰਮ ਵਿੱਚ ਮਹਿੰਗੇ ਹੋਟਲਾਂ ਵਰਗੀਆਂ ਸਹੂਲਤਾਂ ਸਨ ਜਿਸ ਦੇ ਇੱਕ ਤਮਿਲ ਅਭਿਨੇਤਰੀ ਨਾਲ ਨਜਾਇਜ ਸਬੰਧਾਂ ਦੀ ਵੀਡਿਉ ਪ੍ਰਕਾਸਤ ਹੋਣ ’ਤੋ ਬਾਅਦ ਬਾਬਾ ਫਰਾਰ ਹੋ ਗਿਆ। ਬਹੁਤ ਗਿਣਤੀ ਆਸਰਮਾਂ ਅਤੇ ਡੇਰਿਆਂ ਦੀ ਸੁਰੂਆਤ ਧਾਰਮਿਕ ਪ੍ਰਚਾਰ ਲਈ ਕੀਤੀ ਜਾਂਦੀ ਹੈ। ਦਾਨੀ ਸੱਜਣਾਂ ਵੱਲੋ ਚੜਾਏ ਜਾਂਦੇ ਟੈਕਸ ਰਹਿਤ ਪੈਸੇ ਨਾਲ ਵੱਡੇ-ਵੱਡੇ ਭਵਨਾਂ ਦੀ ਉਸਾਰੀ ਸੁਰੂ ਹੋ ਜਾਂਦੀ ਹੈ ਜਿੱਥੇ ਰੋਟੀ ’ਤੋ ਬਾਅਦ ਮਹਿਲ, ਮਹਿਲਾਂ ’ਤੋ ਬਾਅਦ ਕਾਰਾਂ ਅਤੇ ਕਾਰਾਂ ’ਤੋ ਬਾਅਦ ਸਿੱਧਾ ਹੀ ਸੁਨੱਖੀਆਂ ਨਾਰਾਂ (ਔਰਤਾਂ) ਵੱਲ ਆ ਜਾਂਦੇ ਹਨ ਇਹੋ-ਜਿਹੇ ਮਾਮਲੇ ਇਕੱਲੇ ਭੀਮਾ ਨੰਦ ਜਾਂ ਫਿਰ ਨਿੱਤਿਆਨੰਦ ਵਰਗਿਆਂ ਦੇ ਆਸਰਮਾਂ ਵਿੱਚ ਹੀ ਨਹੀਂ ਸਗੋਂ ਕਹਿੰਦੇ-ਕਹਾਉਂਦੇ ਡੇਰਿਆਂ ਵਿੱਚ ਵੀ ਇਹੋ-ਜਿਹੀਆਂ ਕਰਤੂਤਾਂ ਆਮ ਹੀ ਚਲਦੀਆਂ ਰਹਿੰਦੀਆਂ ਹਨ ਸਵਰਗਾਂ ਦੇ ਲਾਲਚ, ਨਰਕਾਂ ਦੇ ਡਰਾਬੇ, ਜੰਤਰਾਂ-ਮੰਤਰਾਂ ਨਾਲ ਲੱਖਪਤੀ ਬਣਾਉਣ ਦੇ ਲਾਲਚ ਦੇ ਕੇ ਲੋਕਾਂ ਨੂੰ ਲੁੱਟਿਆ ਜਾਂਦਾ ਹੈ। ਅਖੌਤੀ ਸਾਧ ਨਿਤਿਆ ਨੰਦ ਨੇ ਆਪਣੀਆਂ ਕਰਤੂਤਾਂ ਦਾ ਪਰਦਾਫਾਸ ਹੋਣ ’ਤੇ ਸੱਚਾ ਸਾਬਤ ਕਰਨ ਲਈ ਆਪਣੇ ਟਰੱਸਟ ’ਤੋ ਅਸਤੀਫਾ ਦੇ ਕੇ ਇਕਾਂਤਵਾਸ ਵਿੱਚ ਜਾਣ ਦਾ ਫੈਸਲਾ ਲਿਆ ਇਸ ਨਿੱਤ ਆਨੰਦ ਮਾਨਣ ਵਾਲੇ ਸਾਧ ਉਪਰ ਵੀ ਬਲਾਤਕਾਰ ਸਣੇ ਕਈ ਅਪਰਾਧਕ ਮਾਮਲੇ ਦਰਜ ਸਨ। ਰੱਬ ਦੇ ਨਾਂ ’ਤੇ ਡੇਰੇ ਖੋਲੀ ਬੈਠੇ ਪਿਤਾ ਜੀ, ਸਵਾਮੀ ਜੀ, ਬਾਪੂ ਜੀ, ਇਹੋੋ ਜਿਹੇ ਕੰਮ ਕਰਨ ਲੱਗੇ ਹੋਏ ਹਨ। ਬਾਪੂ ਆਸਾਰਾਮ ਦਾ ਆਸਰਮ ਕਾਲਾ ਜਾਦੂ ਚਲਾਉਣ, ਜੰਤਰ-ਮੰਤਰ ਦੇ ਧੰਦਿਆਂ ਕਾਰਨ ਹੀ ਚਰਚਾ ਵਿੱਚ ਨਹੀਂ ਰਿਹਾ ਸਗੋਂ ਅਹਿਮਦਾਬਾਦ ਅਤੇ ਛਿੰਦਵਾੜਾ ਆਸਰਮ ਵਿੱਚ ਹੋਈ ਚਾਰ ਬੱਚਿਆ ਦੀ ਮੌਤ ਨੇ ਨਵਾਂ ਵਿਵਾਦ ਪੈਦਾ ਕਰ ਦਿੱਤਾ। ਆਸਰਮ ਦੀ ਇੱਕ ਸਾਧਵੀ ਨੇ ਦੋਸ ਲਾਇਆ ਕਿ ਕਤਲ ਤਾਂ ਆਮ ਜਿਹੀ ਗੱਲ ਹੈ। ਇੱਥੇ ਬਲਾਤਕਾਰ, ਤਸੀਹੇ, ਗੁਲਾਮੀ ਆਦਿ ਵਰਗੇ ਕੰਮ ਹੁੰਦੇ ਹੀ ਰਹਿੰਦੇ ਹਨ। ਕਤਲ ਕਰਕੇ ਲਾਸਾਂ ਨੂੰ ਖੁਰਦ-ਬੁਰਦ ਕਰ ਦਿੱਤਾ ਜਾਂਦਾ ਹੈ। ਪਿਛਲੇ ਛੇ ਕੁ ਸਾਲਾਂ ਵਿੱਚ ਹੀ ਇਸ ਆਸਰਮ ਅੰਦਰੋਂ ਗਾਈਬ ਹੋਏ 100 ਦੇ ਕਰੀਬ ਲੋਕਾਂ ਦਾ ਪਤਾ ਹੀ ਨਹੀਂ ਲੱਗਿਆ ਬਾਪੂ ਆਸਾਰਾਮ ਦੇ ਚੇਲਿਆਂ ਖਿਲਾਫ ਕਰੋੜਾਂ ਰੁਪਏ ਦੀ ਹੇਰਾਫੇਰੀ ਦੇ ਮਾਮਲੇ ਦਰਜ ਹਨ। ਸਮਾਜ ਵਿੱਚ ਪਸਰ ਰਹੇ ਦੇਹ ਵਪਾਰ ਦੇ ਧੰਦੇ ਨੂੰ ਵਧਦਾ-ਫੁਲਦਾ ਕਰਨ ਲਈ ਡੇਰਿਆਂ ਵਿੱਚ ਬੈਠੇ ਸਾਧ, ਆਪਣੇ ਘਰਾਂ ਵਿੱਚ ਪੁੱਛਾ ਦੇਣ ਵਾਲੀਆਂ ਤੀਵੀਆਂ, ਪਤੀਆਂ ਨੂੰ ਕਾਬੂ ’ਚ ਰੱਖਣ ਦੇ ਨਾਮ ਹੇਠ ਸਹਿਰਾਂਕਸਬਿਆਂ ਅੰਦਰ ਬੈਠੇ ਜੋਤਸੀ ਬਹੁਤ ਵੱਡਾ ਯੋਗਦਾਨ ਪਾ ਰਹੇ ਹਨ। ਜੰਤਰਾਂ-ਤੰਤਰਾਂ, ਮੰਤਰਾਂ ਦੇ ਨਾਂ ਉਪਰ ਇਹੋ ਜਿਹੀਆਂ ਠੱਗੀਆਂ ਠੋਰੀਆਂ ਦਾ ਧੰਦਾ ਚੱਲ ਰਿਹਾ ਹੈ ਜਿਸ ਨਾਲ ਹਰ ਦਿਨ ਅਖਬਾਰਾਂ ਦੇ ਕਈ-ਕਈ ਪੰਨੇ ਭਰੇ ਜਾਂਦੇ ਹਨ ਜਿਹਨਾਂ ਵਿੱਚ ਤੰਤਰਾਂ-ਮੰਤਰਾਂ ਨਾਲ ਹਰ ਮਸਲੇ ਦਾ ਹੱਲ ਕੱਢੇ ਜਾਣ ਦਾ ਦਾਅਵਾ ਕੀਤਾ ਹੁੰਦਾ ਹੈ। ਬਹੁਤ ਗਿਣਤੀ ਔਰਤਾਂ ਇਹਨਾਂ ਇਸਤਿਹਾਰਾਂ ਨੂੰ ਪੜ੍ਹ ਕੇ ਗੁੰਮਰਾਹ ਹੋ ਜਾਂਦੀਆਂ ਹਨ। ਇੱਛਾਧਾਰੀ ਅਤੇ ਨਿਤਿਆਨੰਦ ਵਾਂਗ ਤੀਵੀਆਂ ਨੂੰ ਗੁੰਮਰਾਹ ਕਰਨ ਦੇ ਨਵੇਂ ’ਤੋ ਨਵੇਂ ਢੰਗ ਹੀ ਨਹੀਂ ਲੱਭਦੇ ਸਗੋਂ ਸਮੱਸਿਆ ਦਾ ਹੱਲ ਕਰਵਾਉਣ ਦੀ ਫੀਸ ਬੈਂਕ ਖਾਤੇ ਵਿੱਚ ਜਮਾਂ ਕਰਵਾ ਲਈ ਜਾਂਦੀ ਹੈ। ਪਟਿਆਲੇ ਸਹਿਰ ਵਿੱਚ ਬੈਠਾ ਜੋਤਸੀ ਆਪਣੇ ਆਪ ਨੂੰ ਜਲੰਧਰ ’ਤੋ ਬੋਲਦਾ ਦਸਦਾ ਹੈ। ਪਿੱਛੇ ਜਿਹੇ ਇੱਕ ਜੋਤਸੀ ਕਿਸੇ ਪਰਵਾਰ ਨਾਲ ਸਿਉਨਾ ਦੁੱਗਣਾ ਕਰਨ ਦੇ ਚੱਕਰ ਵਿੱਚ ਠੱਗੀ ਮਾਰ ਗਿਆ। ਜਦੋਂ ਉਸ ਵੱਲ ਛਪਵਾਏ ਇਸਤਿਹਾਰਾਂ ’ਤੇ ਦਿੱਤੇ ਨੰਬਰਾਂ ਦੀ ਸੂਚੀ ਕਢਵਾਈ ਗਈ ਤਾਂ ਨਵਾਂ ਹੀ ਮਾਮਲਾ ਸਾਹਮਣੇ ਆਇਆ, ਇੱਕ ਵੀ ਨੰਬਰ ਉਸ ਦੇ ਆਪਣੇ ਨਾਮ ਉੱਪਰ ਨਹੀਂ ਸੀ ਬਲਕਿ ਮਾਨਸਾ ਜਿਲੇ ਦੇ ਅਕਲੀਆ ਪਿੰਡ ’ਤੋਂ ਲੈ ਕੇ ਹੋਰ ਕਈ ਪੇਂਡੂ ਲੋਕਾਂ ਦੇ ਨਾਮ ’ਤੇ ਸਿਮ ਚੱਲ ਰਹੇ ਸਨ। ਪੜਤਾਲ ਕਰਨ ’ਤੇ ਅਸਲ ਕਹਾਣੀ ਸਾਹਮਣੇ ਆਈ ਕਿ ਬਾਹਰਲੇ ਰਾਜਾਂ ਵਿੱਚੋ ਆਏ ਜੋਤਸੀ ਲੋਕਾਂ ਕੋਲੋ ਜੰਤਰ ਤਿਆਰ ਕਰਕੇ ਦੇਣ ਲਈ ਰਾਸਨ ਕਾਰਡ, ਵੋਟਰ ਕਾਰਡ ਆਦਿ ਦੀਆਂ ਫੋਟੋ ਕਾਪੀਆਂ ਮੰਗਵਾ ਲੈਂਦੇ ਹਨ ਜਿਸ ਨੂੰ ਬਾਅਦ ਵਿੱਚ ਮੋਬਾਇਲ ਕੂਨੈਕਸਨ ਲੈਣ ਲਈ ਵਰਤਿਆ ਜਾਂਦਾ ਹੈ। ਠੱਗੀ-ਠੋਰੀ ਮਾਰ ਕੇ ਗਏ ਜਾਂ ਕਿਸੇ ਔਰਤ ਨੂੰ ਭਜਾ ਕੇ ਲੈ ਗਏ ਜੋਤਸੀ, ਤਾਂਤਰਿਕ, ਸਾਧ ਆਦਿ ਦਾ ਪਤਾ ਹੀ ਨਹੀਂ ਲਗਦਾ ਕਿ ਕਿੱਥੋਂ ਦਾ ਰਹਿਣ ਵਾਲਾ ਸੀ ਜੇਕਰ ਕਤਲ ਵੀ ਕਰਕੇ ਭੱਜ ਜਾਵੇ ਫੇਰ ਵੀ ਨਹੀਂ ਲੱਭਿਆ ਜਾ ਸਕਦਾ ਕਿਉਂਕਿ ਜੋਤਸੀ ਵਾਲਾ ਮੋਬਾਇਲ ਤਾਂ ਕੈਲੇ, ਜੈਲੇ ਜਾਂ ਨਿਹਾਲੇ ਦੇ ਨਾਮ ਚੱਲ ਰਿਹਾ ਹੁੰਦਾ ਹੈ ਭਾਵੇਂ ਪੰਜਾਬ ਵਿੱਚ ਤਰਕਸੀਲ ਲਹਿਰ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ। ਜਿਹਨਾਂ ਨੇ ਜੋਤਸੀਆਂ, ਤਾਤਰਿਕਾਂ, ਅਤੇ ਜੰਤਰਾਂ-ਮੰਤਰਾਂ ਵਾਲਿਆਂ ਖਿਲਾਫ ਜਨਤਾ ਨੂੰ ਨਾਟਕਾਂ, ਕਿਤਾਬਾਂ ਅਤੇ ਹੋਰ ਸਾਧਨਾਂ ਰਾਹੀਂ ਜਾਗ੍ਰਤਿ ਕਰਨ ਦਾ ਉਪਰਾਲਾ ਕੀਤਾ ਹੈ ਫੇਰ ਵੀ ਪ੍ਰਸਾਸਨ ਨੂੰ ਜਗ੍ਹਾ-ਜਗ੍ਹਾ ਬੈਠੇ ਇਹਨਾ ਪਾਖੰਡੀ ਬਾਬਿਆਂ ਵਿਰੁਧ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਕਿ ਇਹਨਾ ਨੂੰ ਨਿੱਤਿਆ ਨੰਦ ਅਤੇ ਇੱਛਾਧਾਰੀ ਸਾਧ ਬਣਨ ’ਤੋਂ ਪਹਿਲਾਂ ਹੀ ਰੋਕਿਆ ਜਾ ਸਕੇ।

ਜਿਲ੍ਹਾ ਸੰਗਰੂਰ ਦੇ ਸਹਿਰ ਧੂਰੀ ਨੇੜੇ ਇੱਕ ਤਾਂਤਰਿਕ ਵੱਲੋਂ ਔਰਤ ਨੂੰ ਮਾਰ ਕੇ ਡੇਰੇ ਵਿੱਚ ਦੱਬਣ ਦੀ ਘਟਨਾ ਨੇ ਇਸ ਗੱਲ ਨੂੰ ਉਜਾਗਰ ਕੀਤਾ ਸੀ ਕਿ ਮਾਲਵੇ ਖਿੱਤੇ ਵਿੱਚ ਅਜੇ ਵੀ ਅੰਧ ਵਿਸਵਾਸ ਜਿਉਂ ਦਾ ਤਿਉਂ ਕਾਇਮ ਹੈ। ਵਿਗਿਆਨਕ ਪਸਾਰਾ ਹੋਣ ਦੇ ਬਾਵਜੂਦ ਵੀ ਕੋਈ ਬਹੁਤਾ ਫ਼ਰਕ ਨਹੀਂ ਪਿਆ। ਮਨੋ ਵਿਗਿਆਨੀਆਂ ਦਾ ਕਹਿਣਾ ਹੈ ਕਿ ਹਰ ਵਰਗ ਨਾਲ ਜੂੜੀ ਹੋਈ ਔਰਤ ਅੰਧ ਵਿਸਵਾਸਾਂ ਵਿੱਚ ਫਸੀ ਹੋਈ ਹੈ। ਅਮੀਰ ਘਰਾਂ ਦੀਆਂ ਔਰਤਾਂ ਆਪਣੀ ਸੈਕਸ ਦੀ ਪੂਰਤੀ ਕਰਨ ਲਈ ਸਾਧਾਂ-ਸੰਤਾਂ, ਤਾਂਤਰਿਕਾਂ ਆਦਿ ਦੇ ਚੱਕਰ ਵਿੱਚ ਪੈ ਜਾਂਦੀਆਂ ਹਨ। ਜਦੋਂ ਕਿ ਮੱਧ ਵਰਗੀ ਅਤੇ ਗਰੀਬ ਪਰਿਵਾਰਾਂ ਨਾਲ ਸਬੰਧਤ ਔਰਤਾਂ ਆਪਣੀ ਆਰਥਿਕ ਸਥਿਤੀ ਨੂੰ ਮਜਬੂਤ ਕਰਨ ਜਾਂ ਘਰ ਦੇ ਕਲੇਸ ਅਤੇ ਬੀਮਾਰੀਆਂ ਨੂੰ ਮਿਟਾਉਣ ਲਈ ਇਹਨਾਂ ਚੱਕਰਾਂ ਵਿੱਚ ਪੈ ਜਾਂਦੀਆਂ ਹਨ। ਜਿੱਥੇ ਇਹਨਾਂ ਅਖੌਤੀ ਸਾਧਾਂ ਵੱਲੋਂ ਔਰਤਾਂ ਦਾ ਧੱਕੇ ਨਾਲ ਸਰੀਰਕ ਸੋਸਣ ਕੀਤਾ ਜਾਂਦਾ ਹੈ ਅਤੇ ਮਾਮਲਾ ਸਮਾਜਿਕ ਤੌਰ ’ਤੇ ਬਾਹਰ ਜਾਣ ਦੇ ਡਰੋਂ ਇਹਨਾਂ ਔਰਤਾਂ ਦਾ ਕਤਲ ਵੀ ਕਰ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਦੇ ਕਤਲ ਹੋਣੇ ਜਾਂ ਕਰਨੇ ਇੱਕ ਡੇਰੇ ਦੀ ਕਹਾਣੀ ਨਹੀਂ ਹੈ। ਸਗੋਂ ਵੱਡੇ-ਛੋਟੇ ਡੇਰਿਆਂ ਵਿੱਚ ਅਜਿਹੀਆਂ ਘਟਨਾਵਾਂ ਵਾਪਰਦੀਆਂ ਹੀ ਰਹਿੰਦੀਆਂ ਹਨ। ਪਿਛਲੇ ਸਾਲਾਂ ਦੌਰਾਨ ਪੰਜਾਬ, ਹਰਿਆਣਾ, ਦਿੱਲੀ ਅਤੇ ਹੋਰ ਕਈ ਰਾਜਾਂ ਵਿੱਚ ਬਣੇ ਡੇਰਿਆਂ ਅੰਦਰ ਔਰਤਾਂ ਦਾ ਸੋਸਣ ਹੋਣ ਦੀਆਂ ਘਟਨਾਵਾਂ ਚਰਚਾ ਦਾ ਵਿਸ਼ਾ ਬਣੀਆਂ ਰਹੀਆਂ ਹਨ। ਜਿਹਨਾਂ ਵਿੱਚੋਂ ਕਈ ਡੇਰਿਆਂ ਦੀ ਇਸ ਮਾਮਲੇ ਵਿੱਚ ਪੜਤਾਲ ਵੀ ਚੱਲ ਰਹੀ ਹੈ। ਪੰਜਾਬ ਦੇ ਮਾਲਵੇ ਖਿੱਤੇ ਦੇ ਹਲਾਤ ਇਹ ਹਨ ਕਿ ਜ਼ਿਆਦਾਤਰ ਲੋਕ ਤਾਂਤਰਿਕ ਅਤੇ ਜੋਤਸੀਆਂ ਦੇ ਰੂਪ ਵਿੱਚ ਬਾਹਰਲੇ ਰਾਜਾਂ ਵਿੱਚੋਂ ਆ ਰਹੇ ਹਨ। ਜਿਹੜੇ ਕਈ ਨਾਬਾਲਿਗ ਕੁੜੀਆਂ ਅਤੇ ਔਰਤਾਂ ਨੂੰ ਵੀ ਭਜਾ ਕੇ ਲੈ ਗਏ। ਅਜਿਹੇ ਵਿਅਕਤੀਆਂ ਦਾ ਕੋਈ ਪੱਕਾ ਠਿਕਾਣਾ ਵੀ ਨਹੀਂ ਹੁੰਦਾ ਅਤੇ ਪੁਲਿਸ ਪ੍ਰਸਾਸਨ ਵੀ ਕੋਈ ਬਹੁਤੀ ਪੜਤਾਲ ਨਹੀਂ ਕਰਦਾ। ਹੈਰਾਨੀ ਭਰੀ ਗੱਲ ਇਹ ਹੈ ਕਿ ਘਰ ਵਿੱਚ ਨੌਕਰ ਰੱਖਣ ’ਤੋਂ ਪਹਿਲਾਂ ਪੁਲਿਸ ਨੂੰ ਸੂਚਿਤ ਕਰਨਾ ਬਹੁਤ ਜ਼ਰੂਰੀ ਹੈ ਪਰ ਸਹਿਰਾਂ ਅਤੇ ਪਿੰਡਾਂ ਵਿੱਚ ਜੋਤਸੀਆਂ ਅਤੇ ਤਾਂਤਰਿਕ ਵਿੱਦਿਆ ਦਾ ਕਾਰੋਬਾਰ ਕਰ ਰਹੇ ਲੋਕਾਂ ਦੇ ਠਿਕਾਣਿਆਂ ਬਾਰੇ ਕੁਝ ਨਹੀਂ ਪੁੱਛਿਆ ਜਾਂਦਾ। ਪ੍ਰਸਾਸਨ ਅਤੇ ਸਰਕਾਰਾਂ ਨੂੰ ਅਜਿਹੇ ਮਾਮਲਿਆਂ ਦੀ ਗਹਿਰਾਈ ਨਾਲ ਪੜਤਾਲ ਕਰਨ ਦੇ ਨਾਲ ਹੀ ਮਿਸ਼ਨਰੀਆਂ ਵੱਲੋਂ ਕੀਤੇ ਜਾ ਰਹੇ ਕਾਰਜਾਂ ਨੂੰ ਹੋਰ ਮਜਬੂਤ ਕਰਨ ਦੀ ਲੋੜ੍ਹ ਹੈ।

ਮਾਤਾ-ਪਿਤਾ ਇਕ ਰੋਲ ਮਾਡਲ

0

ਮਾਤਾ-ਪਿਤਾ ਇਕ ਰੋਲ ਮਾਡਲ

ਸ.ਪਰਮਜੀਤ ਸਿੰਘ-9915197110¸

ਬਹੁਤ ਵਾਰ ਇਹ ਦੇਖਣ ‘ਚ ਆਇਆ ਹੈ ਕਿ ਮਾਤਾ-ਪਿਤਾ ਬੱਚਿਆਂ ਨੂੰ ਸਮਝਾਉਂਦੇ-ਸਮਝਾਉਂਦੇ ਥੱਕ ਜਾਂਦੇ ਹਨ, ਪਰ ਬੱਚੇ ਸਮਝਦੇ ਨਹੀਂ। ਮਾਤਾ-ਪਿਤਾ ਕੁਝ ਹੋਰ ਕਰਨ ਲਈ ਕਹਿੰਦੇ ਹਨ, ਬੱਚੇ ਕੁਝ ਹੋਰ ਹੀ ਕਰਕੇ ਆ ਜਾਂਦੇ ਹਨ। ਕਈ ਵਾਰ ਤਾਂ ਬੱਚੇ ਉਸ ਤੋਂ ਬਿਲਕੁਲ ਉਲਟ ਕਰਕੇ ਆਉਂਦੇ ਹਨ ਜੋ ਮਾਤਾ-ਪਿਤਾ ਨੇ ਸਮਝਾਇਆ ਹੁੰਦਾ ਹੈ। ਇਸ ਦਾ ਮੁੱਖ ਕਾਰਨ ਹੁੰਦਾ ਹੈ, ਮਾਤਾ-ਪਿਤਾ ਦੀ ਕਥਨੀ ਤੇ ਕਰਨੀ ‘ਚ ਵੱਡਾ ਫਰਕ। ਇਹ ਫਰਕ ਜਿੰਨਾ ਛੋਟਾ ਹੋਵੇਗਾ, ਉੱਨਾ ਹੀ ਮਾਤਾ-ਪਿਤਾ ਦੀ ਗੱਲ ਦਾ ਅਸਰ ਜ਼ਿਆਦਾ ਹੋਵੇਗਾ, ਜਿੰਨਾ ਇਹ ਫਰਕ ਵਧਦਾ ਜਾਵੇਗਾ, ਮਾਤਾ-ਪਿਤਾ ਦੀ ਗੱਲ ਦਾ ਪ੍ਰਭਾਵ ਬੱਚਿਆਂ ‘ਤੇ ਉੱਨਾ ਹੀ ਘੱਟ ਹੁੰਦਾ ਜਾਵੇਗਾ।
ਹੁਣ ਜੇ ਮਾਤਾ-ਪਿਤਾ ਆਪ ਪਾਠ ਨਹੀਂ ਕਰਦੇ ਤੇ ਉਹ ਬੱਚਿਆਂ ਨੂੰ ਸਵੇਰੇ ਸ਼ਾਮ ਪਾਠ ਕਰਨ ਲਈ ਕਹੀ ਜਾਣਗੇ ਤਾਂ ਬੱਚਿਆਂ ‘ਤੇ ਇਸ ਦਾ ਪ੍ਰਭਾਵ ਨਾ ਮਾਤਰ ਹੀ ਹੋਵੇਗਾ, ਇਸੇ ਤਰਾਂ ਹੀ ਜੇ ਮਾਤਾ-ਪਿਤਾ ਆਪ ਤਾਂ ਸਾਰਾ ਸਾਰਾ ਦਿਨ ਟੀ. ਵੀ. ਦੇਖਦੇ ਰਹਿਣ ਤੇ ਬੱਚਿਆਂ ਨੂੰ ਕਹਿਣ ਟੀ. ਵੀ. ਨਾ ਦੇਖੋ ਤਾਂ ਬੱਚੇ ਨਹੀਂ ਮੰਨਣਗੇ। ਬੱਚਿਆਂ ਲਈ ਮਾਤਾ-ਪਿਤਾ ਹੀ ਸਭ ਤੋਂ ਵੱਡੇ ਰੋਲ ਮਾਡਲ ਹੁੰਦੇ ਹਨ। ਜੇ ਮਾਤਾ-ਪਿਤਾ ਚਾਹੁੰਦੇ ਹਨ ਕਿ ਸਾਡੇ ਬੱਚੇ ਸਾਰਿਆਂ ਦਾ ਸਤਿਕਾਰ ਕਰਨ, ਇਮਾਨਦਾਰ ਬਣਨ, ਕਿਸੇ ਨਾਲ ਧੋਖਾ ਨਾ ਕਰਨ, ਝੂਠ ਨਾ ਬੋਲਣ, ਨਸ਼ੇ ਨਾ ਕਰਨ, ਪਤਿਤ ਨਾ ਹੋਣ, ਨੈਤਿਕ ਕਦਰਾਂ ਕੀਮਤਾਂ ਦੇ ਧਾਰਨੀ ਹੋਣ, ਕਿਸੇ ਦਾ ਦਿਲ ਨਾ ਦੁਖਾਉਣ, ਕਿਸੇ ਨਾਲ ਵਾਅਦਾ ਖਿਲਾਫੀ ਨਾ ਕਰਨ, ਗਰੀਬਾਂ ਦੀ ਭਲਾਈ ਲਈ ਤਤਪਰ ਰਹਿਣ, ਅਨੁਸ਼ਾਸਨ ਵਿਚ ਰਹਿਣ, ਸਵੇਰੇ ਜਲਦੀ ਉੱਠਣ, ਸੱਭਿਅਕ ਭਾਸ਼ਾ ਦੀ ਵਰਤੋਂ ਕਰਨ, ਜ਼ਿੰਮੇਵਾਰ ਬਣਨ ਤਾਂ ਪਹਿਲਾਂ ਉਹਨਾਂ ਨੂੰ ਆਪ ਇਕ ਰੋਲ ਮਾਡਲ ਵਜੋਂ ਮਿਸਾਲ ਸਥਾਪਿਤ ਕਰਨੀ ਪਵੇਗੀ। ਇਸ ਲਈ ਮਾਤਾ-ਪਿਤਾ ਨੂੰ ਚਾਹੀਦਾ ਹੈ ਕਿ ਉਹ ਜਿਹੜੀ ਆਸ ਆਪਣੇ ਬੱਚਿਆਂ ਕੋਲੋਂ ਰੱਖਦੇ ਹਨ, ਪਹਿਲਾਂ ਆਪ ਉਹੋ ਜਿਹਾ ਬਣ ਕੇ ਦਿਖਾਉਣ, ਤਦੇ ਹੀ ਇਸ ਦੇ ਹਾਂ-ਪੱਖੀ ਸਿੱਟੇ ਨਿਕਲਣਗੇ।

ਸ.ਪਰਮਜੀਤ ਸਿੰਘ-9915197110¸ ਸਾਗਰ ਫੀਚਰ ਸਰਵਿਸ,8, ਸੋਨਾ ਮਾਰਕੀਟ, ਕਰੀਮਪੁਰਾ ਬਜ਼ਾਰ, ਲੁਧਿਆਣਾ

ਤੇਜ਼ ਬੁਖ਼ਾਰ ਕਾਰਨ ਬੱਚੇ ਨੂੰ ਦੌਰਾ ਪੈਣਾ

0

ਤੇਜ਼ ਬੁਖ਼ਾਰ ਕਾਰਨ ਬੱਚੇ ਨੂੰ ਦੌਰਾ ਪੈਣਾ

ਡਾ: ਹਰਸ਼ਿੰਦਰ ਕੌਰ, ਐਮ ਡੀ, ਬੱਚਿਆਂ ਦੀ ਮਾਹਿਰ, 28, ਪ੍ਰੀਤ ਨਗਰ, ਲੋਅਰ ਮਾਲ (ਪਟਿਆਲਾ)-0175-2216783

ਛੇ ਮਹੀਨੇ ਤੋਂ ਪੰਜ ਸਾਲ ਦੀ ਉਮਰ ਤੱਕ ਦੇ ਬੱਚੇ ਕਈ ਵਾਰ ਗਲਾ ਖ਼ਰਾਬ ਜਾਂ ਵਾਇਰਲ ਬੁਖ਼ਾਰ ਦੀ ਤਾਬ ਝੱਲ ਨਹੀਂ ਸਕਦੇ। ਭਾਵੇਂ ਦਿਮਾਗ਼ ਵਿੱਚ ਕੀਟਾਣੂਆਂ ਦਾ ਹਮਲਾ ਨਹੀਂ ਹੋਇਆ ਹੁੰਦਾ, ਫੇਰ ਵੀ ਬੁਖ਼ਾਰ ਕਾਰਨ ਉਨ੍ਹਾਂ ਨੂੰ ਦੌਰਾ ਪੈ ਜਾਂਦਾ ਹੈ। ਇਹ ਦਿਮਾਗ਼ੀ ਬੁਖ਼ਾਰ ਨਹੀਂ ਹੁੰਦਾ। ਇਸ ਨੂੰ ‘ਬੁਖ਼ਾਰੀ ਦੌਰਾ’ (ਫੀਬਰਾਈਲ ਸੀਜ਼ਰ) ਕਿਹਾ ਜਾਂਦਾ ਹੈ।

ਅਮਰੀਕਾ ਵਿੱਚ ਲਗਭਗ ਪੰਜ ਪ੍ਰਤੀਸ਼ਤ ਬੱਚਿਆਂ ਵਿੱਚ ਇਹ ਬੀਮਾਰੀ ਵੇਖੀ ਜਾਂਦੀ ਹੈ ਜਦਕਿ ਹਿੰਦੁਸਤਾਨ ਵਿਚ 10 ਪ੍ਰਤੀਸ਼ਤ ਤਕ ਬੱਚੇ ਬੁਖ਼ਾਰੀ ਦੌਰੇ ਦੇ ਸ਼ਿਕਾਰ ਹੋ ਜਾਂਦੇ ਹਨ।

ਇਹ ਬੀਮਾਰੀ ਜ਼ਿਆਦਾਤਰ ਉਨ੍ਹਾਂ ਬੱਚਿਆਂ ਨੂੰ ਹੁੰਦੀ ਹੈ :-

(1). ਜਿਸ ਟੱਬਰ ਵਿਚ ਪਹਿਲਾਂ ਵੀ ਕਿਸੇ ਨੂੰ ਇਹ ਬੀਮਾਰੀ ਹੋਵੇ।

(2). ਜੇ ਜੱਚਾ ਨੂੰ ਬਲੱਡ ਪ੍ਰੈਸ਼ਰ ਦੀ ਬੀਮਾਰੀ ਹੋਵੇ, ਉਸ ਦੇ ਪਿਸ਼ਾਬ ਵਿੱਚ ਪ੍ਰੋਟੀਨ ਆ ਰਹੀ ਹੋਵੇ, ਫੇਫੜਿਆਂ ਵਿੱਚ ਕੀਟਾਣੂਆਂ ਦਾ ਹਮਲਾ ਹੋਇਆ ਹੋਵੇ, ਜੱਚਾ ਸਿਗਰਟ ਪੀਂਦੀ ਹੋਵੇ ਜਾਂ ਛੋਟੀ ਉਮਰ ਦੀ ਹੋਵੇ ਤਾਂ ਉਸ ਦੇ ਬੱਚੇ ਨੂੰ ਇਸ ਬੀਮਾਰੀ ਦਾ ਖ਼ਤਰਾ ਵਧ ਹੁੰਦਾ ਹੈ।

(3). ਬੱਚਾ ਪੂਰੇ ਵਕਤ ਤੋਂ ਪਹਿਲਾ ਜੰਮ ਪਿਆ ਹੋਵੇ, ਜਨਮ ਸਮੇਂ ਬਹੁਤ ਜ਼ਿਆਦਾ ਵਧਿਆ ਹੋਇਆ ਪੀਲੀਆ ਹੋਵੇ, ਬੱਚਾ ਘੱਟ ਭਾਰ ਦਾ ਜੰਮਿਆ ਹੋਵੇ, ਬੱਚਾ ਜੰਮਣ ਤੋਂ ਇਕਦਮ ਬਾਅਦ ਨਾ ਰੋਇਆ ਹੋਵੇ, ਜਨਮ ਵੇਲੇ ਸਿਰ ’ਤੇ ਸੱਟ ਵਜ ਜਾਵੇ, ਜਨਮ ਤੋਂ ਬਾਅਦ 28 ਦਿਨ ਤੱਕ ਹਸਪਤਾਲ ਦਾਖਲ ਰਹਿਣਾ ਪਿਆ ਹੋਵੇ, ਆਦਿ ਕਾਰਨ ਵੀ ਬੁਖ਼ਾਰੀ ਦੌਰੇ ਦਾ ਖ਼ਤਰਾ ਵਧ ਜਾਂਦਾ ਹੈ।

(4). ਜੇ ਬੱਚਾ ਇਕ ਸਾਲ ਵਿਚ ਸੱਤ ਜਾਂ ਅੱਠ ਵਾਰ ਬੀਮਾਰ ਹੁੰਦਾ ਹੋਵੇ।

(5). ਜੇ ਬੱਚੇ ’ਤੇ ਹਰਪੀਜ਼ ਵਾਇਰਸ – ਕਿਸਮ 6 ਦਾ ਹਮਲਾ ਹੋਇਆ ਹੋਵੇ।

(6). ਲਹੂ ਦੀ ਬਹੁਤੀ ਕਮੀ ਹੋਵੇ, ਤਾਂ ਵੀ ਇਸ ਦੌਰੇ ਦਾ ਖ਼ਤਰਾ ਵਧ ਜਾਂਦਾ ਹੈ।

(7). ਕਈ ਵਾਰ ਡੀ. ਪੀ. ਟੀ ਜਾਂ ਐਮ. ਐਮ. ਆਰ. ਦੇ ਟੀਕੇ ਲੱਗਣ ਤੋਂ ਬਾਅਦ ਵੀ ਇਹ ਬੀਮਾਰੀ ਵੇਖੀ ਗਈ ਹੈ।

ਜਦੋਂ ਬੱਚੇ ਨੂੰ ਬੁਖ਼ਾਰ ਤੇਜ਼ੀ ਨਾਲ ਚੜ੍ਹਦਾ ਜਾਂ ਉਤਰਦਾ ਹੈ ਤਾਂ ਦਿਮਾਗ਼ ਵਿਚ ਗਲੂਟਾਮੇਟ ਦੀ ਮਾਤਰਾ ਵਧ ਜਾਂਦੀ ਹੈ ਜਿਸ ਕਾਰਨ ਦੌਰਾ ਪੈਣ ਦਾ ਖ਼ਤਰਾ ਵਧ ਜਾਂਦਾ ਹੈ। ਕੁੱਝ ਵਿਗਿਆਨੀ ਜ਼ਿੰਕ ਦੀ ਕਮੀ ਨੂੰ ਵੀ ਇਸ ਦਾ ਕਾਰਨ ਮੰਨਦੇ ਹਨ।

ਇੱਕ ਗੱਲ ਤਾਂ ਪੱਕੀ ਹੈ ਕਿ ਬੁਖ਼ਾਰੀ ਦੌਰੇ ਵਾਲੇ ਚਾਲੀ ਪ੍ਰਤੀਸ਼ਤ ਬੱਚਿਆਂ ਦੇ ਟੱਬਰ ਵਿੱਚ ਕਿਸੇ ਨਾ ਕਿਸੇ ਨੂੰ ਇਹ ਬੀਮਾਰੀ ਜ਼ਰੂਰ ਹੁੰਦੀ ਹੈ। ਇਸੇ ਕਰਕੇ ਇਸ ਨੂੰ ‘ਜੀਨ’ ਰਾਹੀਂ ਪੁਸ਼ਤ ਦਰ ਪੁਸ਼ਤ ਚੱਲਣ ਵਾਲਾ ਰੋਗ ਵੀ ਮੰਨ ਲਿਆ ਗਿਆ ਹੈ।

ਇਕ ਵਾਰ ਦੌਰਾ ਪੈਣ ਤੋਂ ਬਾਅਦ 37% ਬੱਚਿਆਂ ਨੂੰ ਦੁਬਾਰਾ ਇਕ ਦੌਰਾ ਪੈ ਜਾਂਦਾ ਹੈ। 30 ਕੁ ਪ੍ਰਤੀਸ਼ਤ ਬੱਚਿਆਂ ਨੂੰ ਦੁਬਾਰਾ ਦੋ ਵਾਰ ਦੌਰੇ ਪੈ ਸਕਦੇ ਹਨ ਤੇ 17% ਬੱਚਿਆਂ ਨੂੰ ਬਾਅਦ ਦੀ ਉਮਰ ਵਿਚ ਬੁਖ਼ਾਰੀ ਦੌਰਾ ਤਿੰਨ ਜਾਂ ਵੱਧ ਵਾਰ ਵੀ ਪੈ ਸਕਦਾ ਹੈ।

ਆਮ ਤੌਰ ’ਤੇ ਪਹਿਲਾ ਬੁਖ਼ਾਰੀ ਦੌਰਾ ਪੈਣ ਤੋਂ 6 ਮਹੀਨੇ ਦੇ ਵਿੱਚ ਵਿੱਚ ਇਹ ਦੌਰਾ ਦੁਬਾਰਾ ਪੈਣ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ ਤੇ ਦੋ ਸਾਲ ਤੱਕ ਖ਼ਤਰਾ ਕਾਇਮ ਵੀ ਰਹਿੰਦਾ ਹੈ। ਜਿਨ੍ਹਾਂ ਬੱਚਿਆਂ ਦੇ ਟੱਬਰ ਵਿੱਚ ਅੱਗੇ ਬੁਖ਼ਾਰੀ ਦੌਰੇ ਦਾ ਕੋਈ ਮਰੀਜ਼ ਹੋਵੇ, ਉਨ੍ਹਾਂ ਵਿੱਚ ਬਾਰ ਬਾਰ ਬੁਖ਼ਾਰੀ ਦੌਰੇ ਪੈਣ ਦਾ ਖ਼ਤਰਾ ਵਧ ਜਾਂਦਾ ਹੈ।

ਜੇ ਬੱਚੇ ਨੂੰ ਪਹਿਲਾ ਦੌਰਾ ਡੇਢ ਸਾਲ ਦੀ ਉਮਰ ਤੋਂ ਪਹਿਲਾਂ ਪਿਆ ਹੋਵੇ ਜਾਂ ਢਾਈ ਸਾਲ ਦੀ ਉਮਰ ਤੋਂ ਬਾਅਦ ਪਿਆ ਹੋਵੇ, ਤਾਂ ਵੀ ਦੁਬਾਰਾ ਬੁਖ਼ਾਰੀ ਦੌਰਾ ਪੈਣ ਦੇ ਆਸਾਰ ਵਧ ਜਾਂਦੇ ਹਨ। ਜੇ ਬਹੁਤ ਘੱਟ ਬੁਖ਼ਾਰ ’ਤੇ ਵੀ ਬੱਚੇ ਨੂੰ ਦੌਰਾ ਪੈ ਜਾਵੇ ਤਾਂ ਦੁਬਾਰਾ ਦੌਰਾ ਪੈਣ ਦਾ ਖ਼ਤਰਾ ਵਧ ਜਾਂਦਾ ਹੈ।

ਬੁਖ਼ਾਰੀ ਦੌਰਾ ਤਿੰਨ ਕਿਸਮਾਂ ਦਾ ਹੁੰਦਾ ਹੈ। ਪਹਿਲੀ ਕਿਸਮ ਵਿੱਚ ਇਕ ਦੌਰਾ ਪੰਦਰਾਂ ਮਿੰਟ ਤੋਂ ਘਟ ਰਹਿੰਦਾ ਹੈ ਤੇ ਇਸ ਵਿੱਚ ਹੱਥਾਂ ਪੈਰਾਂ ਦੇ ਝਟਕੇ ਵਜਦੇ ਹਨ। ਮੂੰਹ ਵਿੱਚੋਂ ਝੱਗ ਆਉਂਦੀ ਹੈ। ਟੱਟੀ ਪਿਸ਼ਾਬ ਪਜਾਮੀ ਵਿੱਚ ਨਿਕਲ ਜਾਂਦਾ ਹੈ ਤੇ ਦੌਰਾ ਰੁਕਣ ਤੋਂ ਬਾਅਦ ਬੱਚਾ ਕੁੱਝ ਦੇਰ ਲਈ ਸੁਸਤ ਪੈ ਜਾਂਦਾ ਹੈ। ਇਹ ਦੌਰਾ ਬੁਖ਼ਾਰ ਦੇ ਦੌਰਾਨ ਵੀ ਚੌਵੀ ਘੰਟਿਆਂ ਵਿੱਚ ਇਕ ਵਾਰ ਤੋਂ ਵਧ ਨਹੀਂ ਪੈਂਦਾ।

ਦੂਜੀ ਕਿਸਮ ਦੇ ਦੌਰੇ ਵਿਚ ਸਰੀਰ ਦੇ ਇਕ ਪਾਸੇ ਦਾ ਦੌਰਾ ਪੈ ਜਾਂਦਾ ਹੈ ਤੇ ਇਕ ਦੌਰਾ ਪੰਦਰਾਂ ਮਿੰਟ ਤੋਂ ਵਧ ਰਹਿ ਸਕਦਾ ਹੈ। ਕਈ ਵਾਰ ਤਾਂ ਅਜਿਹਾ ਦੌਰਾ ਚੌਵੀ ਘੰਟਿਆਂ ਵਿੱਚ ਦੁਬਾਰਾ ਵੀ ਪੈ ਜਾਂਦਾ ਹੈ। ਇਸ ਦੌਰੇ ਵਿੱਚ ਸਰੀਰ ਦੇ ਇਕ ਪਾਸੇ ਦੀ ਥੋੜੀ ਦੇਰ ਲਈ ਕਮਜ਼ੋਰੀ ਵੀ ਹੋ ਜਾਂਦੀ ਹੈ।

ਤੀਜੀ ਕਿਸਮ ਦਾ ਦੌਰਾ ਲਗਾਤਾਰ ਅੱਧਾ ਘੰਟਾ ਪੈਂਦਾ ਰਹਿੰਦਾ ਹੈ।

ਜੇ ਬੱਚੇ ਨੂੰ ਦੌਰਾ ਦੂਜੀ ਤਾਂ ਤੀਜੀ ਕਿਸਮ ਦਾ ਪਿਆ ਹੋਵੇ ਤਾਂ ਦੁਬਾਰਾ ਦੌਰਾ ਪੈਣ ਦਾ ਖ਼ਤਰਾ ਕਾਫ਼ੀ ਵਧ ਹੁੰਦਾ ਹੈ।

ਜਿਸ ਬੱਚੇ ਦੀ ਗਰਦਨ ਵਿਚ ਅਕੜਾਓ ਹੋ ਰਿਹਾ ਹੋਵੇ, ਦੌਰਾ ਪੈਣ ਤੋਂ ਪਹਿਲਾਂ ਹੀ ਬੇਸੁਰਤ ਹੋ ਰਿਹਾ ਹੋਵੇ ਜਾਂ ਚਿੜਚਿੜਾ ਹੋਵੇ, ਉਲਟੀਆਂ ਲੱਗੀਆਂ ਹੋਣ, ਸਰੀਰ ’ਤੇ ਦਾਣੇ ਨਿਕਲੇ ਹੋਣ ਜਾਂ ਦੌਰੇ ਤੋਂ ਕਾਫੀ ਬਾਅਦ ਤੱਕ ਵੀ ਹੋਸ਼ ਵਿੱਚ ਨਾ ਆਵੇ ਤਾਂ ਬੱਚੇ ਦੀ ਰੀੜ ਦੀ ਹੱਡੀ ਵਿੱਚੋਂ ਪਾਣੀ ਕੱਢ ਕੇ ਟੈਸਟ ਕਰਨਾ ਜ਼ਰੂਰੀ ਹੁੰਦਾ ਹੈ ਕਿ ਕਿਤੇ ਉਸ ਨੂੰ ਦਿਮਾਗ਼ੀ ਬੁਖ਼ਾਰ ਜਾਂ ਉਸ ਦੇ ਦਿਮਾਗ਼ ਵਿੱਚ ਕੀਟਾਣੂਆਂ ਦਾ ਹਮਲਾ ਤਾਂ ਨਹੀਂ ਹੋ ਗਿਆ ?

ਦੌਰਾ ਪੈਣ ’ਤੇ ਬੱਚੇ ਨੂੰ ਪਾਸਾ ਦੁਆ ਦੇਣਾ ਚਾਹੀਦਾ ਹੈ ਅਤੇ ਠੰਡੇ ਪਾਣੀ ਦੀਆਂ ਪੱਟੀਆਂ ਕਰਨੀਆਂ ਚਾਹੀਦੀਆਂ ਹਨ। ਬੱਚੇ ਦਾ ਮੂੰਹ ਇੱਕ ਪਾਸੇ ਕਰਨਾ ਜ਼ਰੂਰੀ ਹੁੰਦਾ ਹੈ ਤਾਂ ਜੋ ਮੂੰਹ ਅੰਦਰਲੀ ਥੁੱਕ ਸਾਹ ਦੀ ਨਾਲੀ ਵੱਲ ਨਾ ਲੰਘ ਜਾਏ ਤੇ ਬੱਚੇ ਨੂੰ ਸਾਹ ਲੈਣ ਵਿਚ ਔਖਿਆਈ ਨਾ ਆਵੇ ਜੋ ਜਾਨਲੇਵਾ ਸਾਬਤ ਹੋ ਸਕਦੀ ਹੈ।

ਦੌਰਾ ਰੁਕ ਜਾਣ ’ਤੇ ਬੱਚੇ ਨੂੰ ਇਕਦਮ ਡਾਕਟਰ ਕੋਲ ਲੈ ਜਾਣਾ ਚਾਹੀਦਾ ਹੈ ਤਾਂ ਜੋ ਬੁਖ਼ਾਰ ਦਾ ਇਲਾਜ ਕੀਤਾ ਜਾ ਸਕੇ। ਆਮ ਤੌਰ ’ਤੇ ਦੌਰਾ ਰੋਕਣ ਦੀਆਂ ਦਵਾਈਆਂ ਜ਼ਿਆਦਾ ਦੇਰ ਤੱਕ ਦੇਣ ਦੀ ਲੋੜ ਨਹੀਂ ਪੈਂਦੀ। ਪਰ, ਜੇ ਚਾਰ ਵਾਰ ਬੁਖ਼ਾਰੀ ਦੌਰਾ ਪੈ ਜਾਏ ਤਾਂ ਅਗਲੇਰੀ ਜ਼ਿੰਦਗੀ ਵਿੱਚ ਮਿਰਗ਼ੀ ਦਾ ਦੌਰਾ ਪੈਣ ਦਾ ਆਸਾਰ ਵਧ ਹੁੰਦਾ ਹੈ ਤੇ ਦੌਰੇ ਰੋਕਣ ਦੀ ਦਵਾਈ ਵੀ ਤਿੰਨ ਸਾਲ ਖੁਆਉਣੀ ਪੈਂਦੀ ਹੈ।

ਬੁਖ਼ਾਰੀ ਦੌਰੇ ਵਾਲੇ ਬੱਚਿਆਂ ਦੇ ਮਾਪਿਆਂ ਨੂੰ ਬੁਖ਼ਾਰ ਲਾਹੁਣ ਵਾਲੀ ਦਵਾਈ ਹਮੇਸ਼ਾਂ ਕੋਲ ਰੱਖਣੀ ਚਾਹੀਦੀ ਹੈ ਤਾਂ ਜੋ ਬੱਚੇ ਨੂੰ ਤੇਜ਼ ਬੁਖ਼ਾਰ ਚੜ੍ਹਨ ਹੀ ਨਾ ਦਿੱਤਾ ਜਾਵੇ ਤੇ ਠੰਡੀਆਂ ਪੱਟੀਆਂ ਕਰ ਕੇ ਬੁਖ਼ਾਰ ਉਤਾਰਨਾ ਚਾਹੀਦਾ ਹੈ।

ਕੁੱਝ ਅਜਿਹੇ ਵਹਿਮ ਹਨ ਜੋ ਦੌਰੇ ਵਾਲੇ ਬੱਚਿਆਂ ਵਾਸਤੇ ਜਾਨਲੇਵਾ ਸਾਬਤ ਹੋ ਸਕਦੇ ਹਨ; ਜਿਵੇਂ ਕਿ :

(1). ਦੌਰੇ ਦੇ ਦੌਰਾਨ ਬੱਚੇ ਦੇ ਮੂੰਹ ਵਿਚ ਪਾਣੀ ਪਾਉਣਾ।

(2). ਦੌਰੇ ਦੇ ਦੌਰਾਨ ਬੱਚੇ ਦਾ ਨੱਕ ਬੰਦ ਕਰ ਦੇਣਾ।

(3). ਦੰਦਲ ਪੈਣ ’ਤੇ ਚਮਚਾ ਦੰਦਾਂ ਵਿੱਚ ਫਸਾ ਕੇ ਮੂੰਹ ਖੋਲ੍ਹਣਾ।

(4). ਬੁਖ਼ਾਰ ਦੌਰਾਨ ਪੱਖਾ ਬੰਦ ਕਰ ਕੇ ਕੰਬਲ ਜਾਂ ਰਜਾਈ ਵਿੱਚ ਲਪੇਟ ਦੇਣਾ।

(5). ਦਵਾਈ ਦੇਣ ਦੀ ਥਾਂ ਝਾੜਾ ਕਰਵਾਉਣਾ।

(6). ਹਸਪਤਾਲ ਲਿਜਾਉਣ ਦੀ ਬਜਾਏ ਜੁੱਤੀ ਸੁੰਘਾਉਂਦੇ ਰਹਿਣਾ, ਆਦਿ।

ਇੱਕ ਬੁਖ਼ਾਰੀ ਦੌਰੇ ਤੋਂ ਪੀੜ੍ਹਤ ਦੋ ਸਾਲ ਦੇ ਬੱਚੇ ਦੀ ਲਾਸ਼ ਲੈ ਕੇ ਜਦੋਂ ਮਾਪੇ ਹਸਪਤਾਲ ਆਏ ਤਾਂ ਪੁੱਛਣ ’ਤੇ ਪਤਾ ਲੱਗਾ ਕਿ ਉਨ੍ਹਾਂ ਦੇ ਗੁਆਂਢੀ ਨੇ ਬੱਚੇ ਨੂੰ ਦੌਰਾ ਪੈਣ ’ਤੇ ਮੂਧੇ ਮੂੰਹ ਮੰਜੇ ’ਤੇ ਪਾਉਣ ਲਈ ਕਹਿ ਦਿੱਤਾ ਸੀ। ਬੱਚੇ ਦੇ ਸਿਰ ਵਾਲੇ ਪਾਸੇ ਲਾਲ ਮਿਰਚਾਂ, ਹਲਦੀ, ਪਿਆਜ਼ ਤੇ ਨਿੰਬੂ ਰੱਖ ਦਿੱਤਾ ਗਿਆ। ਤੀਲਾਂ ਵਾਲੇ ਝਾੜੂ ਨਾਲ ਬੱਚੇ ਦੇ ਪੈਰਾਂ ਨੂੰ ਕੁੱਟਿਆ ਗਿਆ।

ਨਤੀਜੇ ਵਜੋਂ ਮੂੰਹ ਵਿੱਚ ਆਈ ਝੱਗ ਤੇ ਨੱਕ ਦੱਬੇ ਹੋਣ ਨਾਲ ਬੰਦ ਹੋਣ ਕਾਰਨ ਬੱਚੇ ਤੋਂ ਸਾਹ ਹੀ ਨਹੀਂ ਲਿਆ ਗਿਆ ਤੇ ਉਸ ਦੀ ਮੌਤ ਹੋ ਗਈ।

ਜੇ ਡਾਕਟਰ ਦੀ ਅਣਗਹਿਲੀ ਕਾਰਨ ਉਸ ਨੂੰ ਜੱਜ ਸਾਹਿਬਾਨ ਸਜ਼ਾ ਸੁਣਾ ਸਕਦੇ ਹਨ ਤਾਂ ਇਸ ਤਰ੍ਹਾਂ ਦੇ ਗਵਾਂਢੀਆਂ ਲਈ ਸਜ਼ਾ ਤਜਵੀਜ਼ ਕਿਉਂ ਨਹੀਂ ਹੋ ਸਕਦੀ ?

ਜ਼ਬਾਨ ਦੀ ਮਹੱਤਤਾ ਤੇ ਪਸਾਰ

0

ਜ਼ਬਾਨ ਦੀ ਮਹੱਤਤਾ ਤੇ ਪਸਾਰ

ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਿਰ, 28, ਪ੍ਰੀਤ ਨਗਰ, ਲੋਅਰ ਮਾਲ (ਪਟਿਆਲਾ)-0175-2216783

ਜੀਵ-ਵਿਗਿਆਨ ਵਿਚ ਕੀੜਿਆਂ ਦੀਆਂ ਕਿਸਮਾਂ ਪੜ੍ਹਾਉਣ ਲੱਗਿਆਂ ਕਈ ਗਰੁੱਪ ਪੜ੍ਹਾਏ ਜਾਂਦੇ ਹਨ। ਹਰ ਗਰੁੱਪ ਵਿਚਲੇਕੀੜਿਆਂ ਨੂੰ ਵੱਖੋ-ਵੱਖ ਮੰਨ ਕੇ ਸਿਰਫ਼ ਇਕ ਕੀੜੇ ਬਾਰੇ ਪੂਰੀ ਜਾਣਕਾਰੀ ਦੱਸਣ ਬਾਅਦ ਕਿ ਇਸ ਦੇ ਖੰਭ, ਆਵਾਜ਼, ਮੂੰਹ, ਲੱਤਾਂ, ਸਰੀਰ ਉੱਪਰਲੇ ਵਾਲ, ਮਾਦਾ ਨੂੰ ਰਿਝਾਉਣ ਦੇ ਤਰੀਕੇ ਆਦਿ ਸਮਝ ਕੇ, ਉਸੇ ਗਰੁੱਪ ਦੇ ਹੋਰ ਕੀੜਿਆਂ ਨੂੰ ਵੱਖ-ਵੱਖ ਨਹੀਂ ਪੜ੍ਹਿਆ ਜਾਂਦਾ। ਇੰਜ ਹੀ ਦੂਜੇ ਗਰੁੱਪ ਦੇ ਕੀੜਿਆਂ ਵਿੱਚੋਂ ਇਕ ਬਾਰੇ ਸਮਝ ਕੇ ਉਸ ਦੇ ਬਾਕੀ ਗਰੁੱਪਾਂ ਨਾਲੋਂ ਕੀ ਵੱਖ ਗੁਣ ਹਨ, ਉਸ ਬਾਰੇ ਪੜ੍ਹਿਆ ਜਾਂਦਾ ਹੈ। ਨਤੀਜਾ ਇਹ ਹੁੰਦਾ ਹੈ ਕਿ ਹਨ੍ਹੇਰੇ ਵਿਚ ਵੀ ਇਕੱਲੀ ਆਵਾਜ਼ ਰਾਹੀਂ ਪਤਾ ਲਾਇਆਜਾ ਸਕਦਾ ਹੈ ਕਿ ਇਹ ਕਿਹੜਾ ਕੀੜਾ ਹੈ।

ਬਿਲਕੁਲ ਇੰਜ ਹੀ ਘੋੜਿਆਂ ਦੀਆਂ ਨਸਲਾਂ, ਖੱਚਰ, ਗਾਂ, ਮੱਝ, ਕਾਂ, ਚਿੜੀ, ਬਟੇਰ, ਘੁੱਗੀ ਆਦਿ ਦੇ ਵੱਖੋ-ਵੱਖ ਗਰੁੱਪ ਉਨ੍ਹਾਂ ਦੀ ਬਾਹਰੀ ਦਿਖ ਤੇ ਉਨ੍ਹਾਂ ਦੇ ਖਾਣ-ਪੀਣ, ਜੀਣ ਆਦਿ ਦੇ ਢੰਗ ਤੋਂ ਬਣਾਏ ਗਏ ਹਨ। ਸਾਹਮਣੇ ਨਾ ਵੀ ਦਿਸ ਰਹੇ ਹੋਣ, ਫਿਰ ਵੀ ਉਨ੍ਹਾਂ ਦੀ ਆਵਾਜ਼ ਤੋਂ ਹੀ ਪਛਾਣੇ ਜਾ ਸਕਦੇ ਹਨ ਕਿ ਹਿਣਕ ਰਿਹਾ ਹੈ ਤਾਂ ਕੀ ਹੈ, ਭੌਂਕ ਰਿਹਾ ਹੈ ਤਾਂ ਕੀ ਹੈ, ਆਦਿ।

ਜੇ ਸਾਰੇ ਕੀੜੇ ਇੱਕੋ ਤਰ੍ਹਾਂ ਦੇ ਹੋਣ ਤੇ ਸਭ ਦਾ ਖਾਣਾ ਪੀਣਾ ਇੱਕੋ ਜਿਹਾ ਹੋਵੇ ਅਤੇ ਜੀਣ ਦਾ ਇੱਕੋ ਢੰਗ ਹੋਵੇ ਤਾਂ ਬਹੁਤੀ ਦੇਰ ਜ਼ਿੰਦਾ ਨਹੀਂ ਰਹਿ ਸਕਣ ਲੱਗੇ ਕਿਉਂਕਿ ਖਾਣਾ ਪੀਣਾ ਖ਼ਤਮ ਹੁੰਦੇ ਸਾਰ ਸਭ ਇਕ ਦੂਜੇ ਨੂੰ ਮਾਰ ਕੇ ਆਪ ਜ਼ਿੰਦਾ ਰਹਿਣ ਲਈ ਢਿੱਡ ਭਰਨ ਬਾਰੇ ਸੋਚਣ ਲੱਗ ਪੈਣਗੇ। ਇੰਜ ਹੀ ਜੇ ਸਾਰੇ ਸਿਰਫ਼ ਸ਼ੇਰ ਹੀ ਹੋਣਗੇ ਤੇ ਹੋਰ ਕੋਈ ਜਾਨਵਰ ਨਹੀਂ ਹੋਏਗਾ ਤਾਂ ਇਕ ਦੂਜੇ ਨੂੰ ਮਾਰ ਘੱਤਣਗੇ।

ਇਸੇ ਲਈ ਕੁਦਰਤ ਨੇ ਸਭ ਨੂੰ ਵੱਖਰਾ ਦਰਸਾਉਣ ਲਈ ਉਨ੍ਹਾਂ ਦੀ ਆਵਾਜ਼, ਉਨ੍ਹਾਂ ਦੇ ਖਾਣ-ਪੀਣ ਤੋਂ ਲੈ ਕੇ ਬੱਚੇ ਜੰਮਣ ਜਾਂ ਅੰਡਾ ਦੇਣ ਤੱਕ ਦਾ ਢੰਗ ਵੱਖ ਕੀਤਾ ਹੋਇਆ ਹੈ। ਕੁਦਰਤ ਦਾ ਕਮਾਲ ਵੇਖੋ ਕਿ ਸੁੰਡੀਆਂ ਖਾਣ ਵਾਲੇ ਪੰਛੀ ਦੇ ਮਰਨ ਬਾਅਦ ਹੋਰ ਸੁੰਡੀਆਂ ਉਸੇ ਪੰਛੀ ਨੂੰ ਖਾ ਜਾਂਦੀਆਂ ਹਨ। ਸਭ ਵੱਖ ਹੁੰਦੇ ਹੋਏ ਵੀ ਇਕ ਦੂਜੇ ਦੇ ਪੂਰਕ ਬਣੇ ਹੋਏ ਹਨ, ਇਸੇ ਲਈ ਸਭ ਜ਼ਿੰਦੇ ਹਨ ਤੇ ਵਧ ਫੁੱਲ ਰਹੇ ਹਨ।

ਇਹੋ ਕੁੱਝ ਮਨੁੱਖ ਉੱਤੇ ਲਾਗੂ ਹੁੰਦਾ ਹੈ। ਵੱਖ ਪਛਾਣ, ਵੱਖ ਰੀਤ-ਰਿਵਾਜ਼, ਵੱਖ ਖਾਣ ਪੀਣ, ਸਾਹਿਤ, ਸੱਭਿਆਚਾਰ ਆਦਿ ਇਨ੍ਹਾਂ ਨੂੰ ਵੱਖੋ-ਵੱਖ ਗਰੁੱਪਾਂ ਵਿਚ ਵੰਡ ਚੁੱਕਿਆ ਹੈ। ਇਨ੍ਹਾਂ ਵਿੱਚੋਂ ਜਦੋਂ ਕੋਈ ਸਾਹਮਣੇ ਨਾ ਵੀ ਦਿਸ ਰਿਹਾ ਹੋਵੇ ਤਾਂ ਪਛਾਣ ਰਹਿ ਜਾਂਦੀ ਹੈ ਸਿਰਫ ਆਵਾਜ਼ ਯਾਨੀ ‘ਜ਼ਬਾਨ’।

ਜੀਉਣ ਦੇ ਵੱਖੋ-ਵੱਖ ਢੰਗ ਤਰੀਕੇ, ਜ਼ਬਾਨ ਤੇ ਸੱਭਿਆਚਾਰ ਹੀ ਇਕ ਗਰੁੱਪ ਦੇ ਮਨੁੱਖਾਂ ਨੂੰ ਦੂਜੇ ਗਰੁੱਪ ਪ੍ਰਤੀ ਖਿੱਚ ਦਰਸਾਉਣ ਦਾ ਕਾਰਨ ਹੈ ਕਿ ਇਨ੍ਹਾਂ ਵਿਚ ਕੀ ਵੱਖ ਹੈ, ਉਹ ਸਮਝਿਆ ਜਾਵੇ, ਜਿਵੇਂ ਕੀੜਿਆਂ ਦੇ ਗਰੁੱਪ ਪੜ੍ਹੇ ਜਾਂਦੇ ਹਨ !

ਜੇ ਇਹ ਸਾਰੇ ਮਨੁੱਖ ਆਪੋ ਆਪਣੀ ਪਛਾਣ ਗੁਆ ਕੇ ਸਿਰਫ਼ ਇੱਕੋ ਸੱਭਿਆਚਾਰ, ਇੱਕੋ ਜ਼ਬਾਨ, ਇੱਕੋ ਪਹਿਰਾਵਾ, ਰੀਤ-ਰਿਵਾਜ਼, ਖਾਣ-ਪੀਣ ਤੇ ਸਾਹਿਤ ਅਪਣਾ ਲੈਣ ਤਾਂ ਸਾਰਿਆਂ ਦਾ ਅਗਾਂਹ ਵਧਣ ਦਾ ਇੱਕੋ ਨਿਸ਼ਾਨਾ ਹੋਵੇਗਾ ਤੇ ਸਾਰੇ ਇਕ ਦੂਜੇ ਨੂੰ ਦੁਸ਼ਮਨ ਮੰਨ, ਦੂਜੇ ਨੂੰ ਢਾਅ ਕੇ ਅਗਾਂਹ ਲੰਘਣ ਦੀ ਕੋਸ਼ਿਸ਼ ਵਿਚ ਜੁੱਟਜਾਣਗੇ।

ਯਾਨੀ, ਇਕ ਦੂਜੇ ਨੂੰ ਜਾਣਨ ਦੀ ਖਿੱਚ ਖ਼ਤਮ ਹੁੰਦੇ ਸਾਰ ਸਿਰਫ਼ ਕੰਪੀਟੀਸ਼ਨ ਕਰਨ ਵਾਲਾ ਇਕ ਜੀਅ ਦਿਸਣਾ ਸ਼ੁਰੂ ਹੋ ਜਾਂਦਾ ਹੈ।

ਦੁਨੀਆਂ ਭਰ ਦੇ ਚਿੰਤਕ ਸਿਰਫ਼ ਇਹੀ ਨੁਕਤਾ ਸਮਝਾਉਣ ਵਿਚ ਜੁਟੇ ਹਨ ਕਿ ਜ਼ਬਾਨ ਨੂੰ ਸੰਭਾਲ ਕੇ ਰੱਖਣ ਨਾਲ ਜਿੱਥੇ ਵਿਰਸਾ ਸੁਰੱਖਿਅਤ ਰਹਿੰਦਾ ਹੈ, ਉੱਥੇ ਵੱਖ ਪਛਾਣ ਵੀ ਬਚ ਜਾਂਦੀ ਹੈ ਜੋ ਦੂਜੇ ਗਰੁੱਪ ਨੂੰ ਦੁਸ਼ਮਨ ਬਣਾਉਣ ਦੀ ਥਾਂ ਉਸ ਨਾਲ ਸਾਂਝ ਗੰਢਣ ਦਾ ਕੰਮ ਕਰਦੀ ਹੈ।

ਮਸਲਨ, ਪੰਜਾਬੀ ਤੇ ਤਾਮਿਲ ਮਿਲ ਜਾਣ ਤਾਂ ਇਕ ਦੂਜੇ ਤੋਂ ਉਨ੍ਹਾਂ ਦੇ ਵੱਖ ਤਿਉਹਾਰਾਂ, ਵੱਖ ਸਾਹਿਤ, ਵੱਖ ਖਾਣ-ਪੀਣ ਤੇ ਜੀਊਣ ਦਾ ਢੰਗ ਪੁੱਛਣ, ਤਾਂ ਕੋਈ ਤਾਂ ਹਲ ਹੋ ਸਕਦਾ ਹੈ ਪਰ, ਜੇ ਦੁਨੀਆਂ ਭਰ ਵਿਚ ਸਾਰੇ ਹੀ ਅੰਗਰੇਜ਼ ਬਣਨ ਦੀ ਕੋਸ਼ਿਸ਼ ਵਿਚ ਜੁਟੇ ਹੋਣ, ਸਭ ਉਹੀ ਪਹਿਰਾਵੇ ਨੂੰ ਤਰਜੀਹ ਦੇਣ, ਇੱਕੋ ਜ਼ਬਾਨ ਬੋਲਣ ਤੇ ਇੱਕੋ ਟੀਚੇ ਤੱਕ ਪਹੁੰਚਣ ਨੂੰ ਤਰਜੀਹ ਦੇਣ ਲੱਗ ਪੈਣ ਤਾਂ ਆਪੋ ਵਿਚ ਕੌੜ ਪੈਦਾ ਹੋਣੀ ਸੁਭਾਵਿਕ ਹੈ ਕਿ ਦੂਜਾ ਜਣਾ ਮੇਰਾ ਹੱਕ ਖੋਹਣ ਲੱਗ ਪਿਆ ਹੈ !

ਕਿਸੇ ਗਰੁੱਪ ਦੇ ਮਨੁੱਖ ਦੂਜੇ ਤੋਂ ਨੀਵੇਂ ਨਹੀਂ ਹੁੰਦੇ ਕਿਉਂਕਿ ਉਹ ਆਪੋ ਆਪਣੀ ਵੱਖ ਪਛਾਣ ਸਦਕਾ ਕਿਸੇ ਮੁਕਾਬਲੇ ਵਿਚ ਹਨ ਹੀ ਨਹੀਂ।

ਕੋਈ ਪੰਜਾਬੀ ਫਰਾਂਸੀਸੀ ਸਿੱਖੇ, ਚੀਨੀ ਜ਼ਬਾਨ ਸਿੱਖੇ, ਅੰਗਰੇਜ਼ੀ, ਰੂਸੀ ਆਦਿ ਕੋਈ ਵੀ ਸਿੱਖ ਲਵੇ, ਆਪਣੇ ਗਿਆਨ ਵਿਚ ਵਾਧਾ ਕਰ ਰਿਹਾ ਹੋਵੇਗਾ ਤੇ ਦੂਜੇ ਗਰੁੱਪ ਵਾਲਿਆਂ ਲਈ ਸਾਂਝ ਗੰਢਣ ਦਾ ਕੰਮ ਵੀ ਕਰੇਗਾ ਪਰ, ਜਿਉਂ ਹੀ ਉਹ ਆਪਣੀ ਪਛਾਣ ਗੁਆ ਕੇ ਅਜਿਹੇ ਗਰੁੱਪ ਵਿਚ ਵੜੇਗਾ, ਉਹ ਮੁਕਾਬਲੇ ਵਿਚਗਿਣਿਆ ਜਾਏਗਾ। ਇਸੇ ਲਈ ਆਪਣੀ ਜ਼ਬਾਨ ਤੇ ਪਛਾਣ ਰੱਖਣੀ ਇਸ ਵੇਲੇ ਦੀ ਲੋੜ ਬਣ ਚੁੱਕੀ ਹੈ। ਦੁਨੀਆਂ ਭਰ ਦੇ ਭਾਸ਼ਾ ਵਿਗਿਆਨੀ ਇਸੇ ਲਈ ਜ਼ੋਰ ਪਾ ਰਹੇ ਹਨ ਕਿ ਆਪੋ ਆਪਣੀ ਜ਼ਬਾਨ ਨੂੰ ਬਚਾਉਣ ਤੇ ਪ੍ਰਫੁਲਿਤ ਕਰਨ ਉੱਤੇ ਤਵੱਜੋ ਦਿਓ, ਤਾਂ ਜੋ ਤੁਸੀਂ ਸਭ ਵਰਗੇ ਹੁੰਦੇ ਹੋਏ ਵੀ ਆਪਣੀ ਵੱਖ ਪਛਾਣ ਕਾਇਮ ਰੱਖ ਸਕੋ।

ਜਿਵੇਂ ਰੋਜ਼ ਕੋਈ ਨਾ ਕੋਈ ਜ਼ਬਾਨ ਮਰਨ ਵੱਲ ਚਾਲੇ ਪਾ ਰਹੀ ਹੈ, ਉਸ ਗਰੁੱਪ ਦੀ ਕੋਈ ਅਲੱਗ ਪਛਾਣ ਬਚਣੀ ਹੀ ਨਹੀਂ ਤੇ ਅਜਿਹੇ ਮਨੁੱਖ ਬਿਨ੍ਹਾਂ ਜੜ੍ਹ ਦਾ ਰੁਖ ਬਣ ਕੇ ਰਹਿ ਜਾਣੇ ਹਨ।

ਮਨੁੱਖੀ ਗਰੁੱਪ ਵਿਚਲੀ ਜ਼ਬਾਨ ਬਚਾਉਣ ਦੇ ਪੰਜ ਤਰੀਕੇ ਹਨ- ਉਹ ਜ਼ਬਾਨ ‘ਪੜ੍ਹੀ’, ‘ਲਿਖੀ’, ‘ਬੋਲੀ’, ‘ਸੁਣੀ’ ਤੇ ‘ਵੇਖੀ’ ਜਾ ਰਹੀ ਹੋਵੇ। ਇਨ੍ਹਾਂ ਪੰਜਾਂ ਤਰੀਕਿਆਂ ਵਿੱਚੋਂ ਇਕ ਵੀ ਤਰੀਕਾ ਜੇ ਘੱਟ ਰਹਿ ਜਾਵੇ ਤਾਂ ਉਸ ਜ਼ਬਾਨ ਦਾ ਘੇਰਾ ਭੀੜਾ ਹੋ ਜਾਂਦਾ ਹੈ। ਮਸਲਨ, ਸਿਰਫ਼ ਸੁਣੀ ਤੇ ਬੋਲੀ ਜਾ ਰਹੀ ਹੋਵੇ ਪਰ ਪੜ੍ਹਨ, ਲਿਖਣ, ਵੇਖਣ ਖੁਣੋਂ ਰਹਿ ਜਾਣ ਕਾਰਨ ਪਹਿਲੀ ਪੁਸ਼ਤ ਤੋਂ ਹੀ ਲਗਭਗ 25 ਪ੍ਰਤੀਸ਼ਤ ਸ਼ਬਦ ਲੋਪ ਹੋ ਜਾਂਦੇ ਹਨ ਜੋ ਸਿਰਫ਼ ਸਾਹਿਤ ਰਾਹੀਂ ਰਚੇ ਜਾ ਰਹੇ ਹੋਣ। ਦੂਜੀ ਪੁਸ਼ਤ ਵਿਚ 60 ਪ੍ਰਤੀਸ਼ਤ ਤੇ ਤੀਜੀ ਉੱਤੇ ਲਗਭਗ ਖ਼ਤਮ।

ਕਿਸੇ ਵੀ ਜ਼ਬਾਨ ਦਾ ਪਸਾਰ ਦਾ ਮਤਲਬ ਹੁੰਦਾ ਹੈ ਕਿ ਹੋਰ ਗਰੁੱਪਾਂ ਵਾਲੇ ਵੀ ਉਸ ਨੂੰ ਪੜ੍ਹਨਾ ਚਾਹੁਣ। ਇਸ ਲਈ ਜ਼ਰੂਰੀ ਹੈ ਕਿ ਸ਼ੁਰੂ ਵਿਚ ਇਕ ਗਰੁੱਪ ਵਿਚਲਾ ਸਾਹਿਤ ਦੂਜੇ ਗਰੁੱਪ ਦੀ ਜ਼ਬਾਨ ਵਿਚ ਤਰਜਮਾ ਕਰ ਕੇ ਛਾਪਿਆ ਜਾਵੇ।

ਜੇ ਜ਼ਬਾਨ ਦਾ ਪਸਾਰ ਹੀ ਨਾ ਹੋ ਰਿਹਾ ਹੋਵੇ ਤੇ ਗਰੁੱਪ ਅੰਦਰ ਵੀ ਜ਼ਬਾਨ ਹਰ ਬੱਚੇ ਵੱਲੋਂ ਲਿਖੀ, ਪੜ੍ਹੀ ਅਤੇ ਬੋਲੀ ਨਾ ਜਾ ਰਹੀ ਹੋਵੇ ਤਾਂ ਪੂਰੇ ਗਰੁੱਪ ਦਾ ਹੀ ਘੇਰਾ ਸੁੰਗੜਨਾ ਸ਼ੁਰੂ ਹੋ ਜਾਂਦਾ ਹੈ। ਜਿੰਨੇ ਪੜ੍ਹਨ, ਲਿਖਣ ਤੇ ਬੋਲਣ ਵਾਲੇ ਘਟਦੇ ਜਾਣ, ਉਸ ਗਰੁੱਪ ਦੀ ਵੱਖ ਪਛਾਣ ਦੇ ਖ਼ਤਮ ਹੋਣ ਦਾ ਖ਼ਤਰਾ ਪੈਦਾ ਹੋ ਜਾਂਦਾ ਹੈ।

ਪੰਜਾਬੀ ਜ਼ਬਾਨ ਸਮੇਤ ਸੈਂਕੜੇ ਹੋਰ ਜ਼ਬਾਨਾਂ ਨੂੰ ਇਸੇ ਲਈ ਖ਼ਤਰੇ ਦੀ ਨਿਸ਼ਾਨਦੇਹੀ ਕਰ ਦਿੱਤੀ ਗਈ ਹੈ ਕਿਉਂਕਿ ਇਸ ਜ਼ਬਾਨ ਵਿਚ ਬਹੁਗਿਣਤੀ ਬੱਚੇ ਲਿਖ ਤੇ ਪੜ੍ਹ ਨਹੀਂ ਰਹੇ। ਨਿਰੀ ਬੋਲਣ ਚਾਲਣ ਨਾਲ ਇਸ ਦਾ ਘੇਰਾ ਪੁਸ਼ਤ-ਦਰ-ਪੁਸ਼ਤ ਘਟਦਾ ਜਾਣਾ ਹੈ। ਉੱਤੋਂ ਮਾਰ ਇਹ ਕਿ ਕਿਤਾਬਾਂ ਤੋਂ ਬਾਹਰ ਵੇਖਣ ਨੂੰ ਵੀ ਇਹ ਜ਼ਬਾਨ ਕਿਤੇ-ਕਿਤੇ ਹੀ ਦਿਸਦੀ ਹੈ, ਬਾਕੀ ਹਰ ਬੋਰਡ ਉੱਤੇ ਪੰਜਾਬੀ ਦਾ ਸੰਸਕ੍ਰਿਤੀਕਰਨ ਜਾਂ ਹਿੰਦੀ ਤੇ ਅੰਗਰੇਜ਼ੀ ਹੀ ਦਿਸ ਰਹੇ ਹਨ।

ਦਿਮਾਗ਼ ਵਿਚ ਅੱਖਾਂ ਰਾਹੀਂ ਛਪਣ ਵਾਲੇ ਬੋਲੀ ਦੇ ਅੱਖ਼ਰ ਲੋਪ ਹੁੰਦੇ ਸਾਰ ਦਿਮਾਗ਼ ਦੀ ਹਾਰਡ ਡਿਸਕ ਉਨ੍ਹਾਂ ਅੱਖਰਾਂ ਨੂੰ ਬੇਲੋੜੇ ਸਮਝ ਛੱਡ ਦਿੰਦੀ ਹੈ ਤੇ ਦੂਜੀ ਜ਼ਬਾਨ ਦੇ ਅੱਖਰ ਸਮੋ ਲੈਂਦੀ ਹੈ।

ਜ਼ਬਾਨ ਬਚਣ ਦੇ ਆਸਾਰ ਬਾਰੇ ਮੌਜੂਦਾ ਪੁਸ਼ਤ ਵਾਲੇ ਨਹੀਂ ਸਮਝ ਸਕਦੇ ਕਿਉਂਕਿ ਉਹ ਤੀਜੀ ਪੁਸ਼ਤ ਤੱਕ ਜ਼ਬਾਨ ਦੇ ਪਸਾਰ ਬਾਰੇ ਨਹੀਂ ਸੋਚਦੇ ਤੇ ਅਣਜਾਣ ਬਣੇ ਸੰਤੁਸ਼ਟ ਰਹਿੰਦੇ ਹਨ ਕਿ ਉਨ੍ਹਾਂ ਦੇ ਬੱਚੇ ਹੋਰ ਜ਼ਬਾਨਾਂ ਰਾਹੀਂ ਤਰੱਕੀ ਦੀਆਂ ਪੌੜੀਆਂ ਚੜ੍ਹਦੇ ਰਹਿਣਗੇ।

ਹੋਰ ਜ਼ਬਾਨਾਂ ਮਾਂ ਬੋਲੀ ਦੇ ਨਾਲੋ ਨਾਲ ਸਿੱਖੀਆਂ ਜਾਣ ਤਾਂ ਤਰੱਕੀ ਹੁੰਦੀ ਹੈ ਪਰ ਹੋਰ ਜ਼ਬਾਨਾਂ ਮਾਂ ਬੋਲੀ ਨੂੰ ਮਿੱਝ ਕੇ ਸਿੱਖੀਆਂ ਜਾਣ ਤਾਂ ਦੂਜੇ ਗਰੁੱਪ ਦੀਆਂ ਅੱਖਾਂ ਵਿਚ ਰੜਕ ਪੈਦਾ ਕਰ ਦਿੰਦੀਆਂ ਹਨ ਕਿ ਇਹ ਕਿਸੇ ਵਖ ਪਛਾਣ ਵਾਲਾ ਨਹੀਂ ਬਲਕਿ ਸਾਡੇ ਵਿਚਲਾ ਹੀ ਇਕ ਬਣ ਕੇ ਮੁਕਾਬਲੇ ਲਈ ਆ ਖਲੋਤਾ ਹੈ !

ਏਨੇ ਕੁ ਨੁਕਤੇ ਜੇ ਸਮਝ ਆ ਗਏ ਹੋਣ ਤਾਂ ਪੰਜਾਬੀ ਜ਼ਬਾਨ ਦੇ ਚਿੰਤਕਾਂ ਨੂੰ ਹੰਭਲਾ ਮਾਰਨ ਦੀ ਲੋੜ ਭਾਸਦੀ ਹੈ।

ਇਸ ਲਈ :-

(1). ਆਪਣੀ ਜ਼ਬਾਨ ਵਿਚ ਰਚਿਆ ਸਾਹਿਤ ਹੋਰਨਾਂ ਜ਼ਬਾਨਾਂ ਵਿਚ ਤਰਜਮਾ ਕਰ ਕੇ ਛਾਪਿਆ ਜਾਏ।

(2). ਬੋਰਡਾਂ ਉੱਤੇ ਹਮੇਸ਼ਾ ਪਹਿਲੇ ਨੰਬਰ ਉੱਤੇ ਪੰਜਾਬੀ ਜ਼ਬਾਨ ਹੋਵੇ। ਉਸ ਦੇ ਨਾਲ ਹੇਠਾਂ ਭਾਵੇਂ ਹੋਰ ਜ਼ਬਾਨ ਵੀ ਸ਼ਾਮਲ ਕਰ ਲਈ ਜਾਏ।

(3). ਬੱਚਿਆਂ ਨੂੰ ਪੰਜਾਬੀ ਵਿਚ ਸਾਹਿਤ ਰਚਣ ਤੇ ਪੜ੍ਹਨ ਵੱਲ ਪ੍ਰੇਰਿਤ ਕੀਤਾ ਜਾਵੇ।

(4). ਘਰਾਂ ਵਿਚ ਤੇ ਸਕੂਲਾਂ ਦੇ ਫਰੀ ਪੀਰੀਅਡਾਂ ਵਿਚ ਬੱਚਿਆਂ ਨੂੰ ਸਿਰਫ਼ ਪੰਜਾਬੀ ਭਾਸ਼ਾ ਵਿਚ ਬੋਲਣ ਲਈ ਉਤਸਾਹਿਤ ਕੀਤਾ ਜਾਵੇ।

(5). ਪੰਜਾਬੀ ਜ਼ਬਾਨ ਵਿਚ ਕਵਿਤਾ ਤੇ ਲੇਖ ਮੁਕਾਬਲੇ ਕਰਵਾਏ ਜਾਣ। ਅੰਤਰ ਕਾਲਜ ਡੀਬੇਟ ਅਤੇ ਡੈਕਲਾਮੇਸ਼ਨ ਪੰਜਾਬੀ ਵਿਚ ਹੋਣ। ਇੰਜ ਲੋਪ ਹੁੰਦੇ ਜਾਂਦੇ ਸ਼ਬਦਾਂ ਵਿਚ ਨਵੀਂ ਰੂਹ ਫੂਕੀ ਜਾਂਦੀ ਹੈ।

(6). ਪੰਜਾਬੀ ਜ਼ਬਾਨ ਕਿੱਤਾ ਮੁਹੱਈਆ ਕਰਵਾਉਣ ਜੋਗੀ ਹੋਵੇ ਤੇ ਪੰਜਾਬੀ ਦੇ ਅਧਿਆਪਿਕਾਂ ਨੂੰ ਬਾਕੀਆਂ ਨਾਲੋਂ ਕੁੱਝ ਵੱਧ ਤਨਖ਼ਾਹ ਦਿੱਤੀ ਜਾਵੇ।

(7). ਬੈਂਕਾਂ, ਕੋਰਟਾਂ ਦਾ ਕੰਮ ਪੰਜਾਬੀ ਵਿਚ ਹੋਵੇ।

(8). ਪੰਜਾਬੀ ਦੇ ਬਾਲ ਰਸਾਲਿਆਂ ਲਈ ਸਰਕਾਰ ਵੱਲੋਂ ਛੋਟ ਹੋਵੇ ਤੇ ਹਰ ਸਕੂਲ ਵਿਚ ਰੱਖਣੇ ਲਾਜ਼ਮੀ ਕੀਤੇ ਜਾਣ।

(9). ਚੌਥੀ ਜਮਾਤ ਤੱਕ ਹੋਰ ਕਿਸੇ ਜ਼ਬਾਨ ਦੇ ਆਧਾਰ ਉੱਤੇ ਗਣਿਤ ਜਾਂ ਸਾਇੰਸ ਨਾ ਪੜ੍ਹਾਈ ਜਾਵੇ।

ਇਸ ਵੇਲੇ ਦੇ ਅੰਕੜੇ ਕੁੱਝ ਗੰਭੀਰ ਹਨ ਤੇ ਚਿੰਤਾ ਦਾ ਵਿਸ਼ਾ ਇਸ ਲਈ ਬਣ ਚੁੱਕੇ ਹਨ ਕਿ ਪੰਜਾਬ ਅੰਦਰਲੇ ਕਾਲਜਾਂ ਤੇ ਯੂਨੀਵਰਸਿਟੀਆਂ ਵਿਚਲੇ ਬੱਚਿਆਂ ਵਿੱਚੋਂ ਸਿਰਫ਼ 18 ਕੁ ਪ੍ਰਤੀਸ਼ਤ ਨੂੰ ਹੀ ਪੰਜਾਬੀ ਦੀ ਪੂਰੀ ਪੈਂਤੀ ਅੱਖਰੀ ਆਉਂਦੀ ਹੈ। ਦੂਜੇ ਪਾਸੇ 100 ਪ੍ਰਤੀਸ਼ਤ ਨੂੰ ਅੰਗਰੇਜ਼ੀ ਦੀ ਏ, ਬੀ, ਸੀ ਰਟੀ ਪਈ ਹੈ।

ਵਿਕਸਿਤ ਦੇਸਾਂ ਵਿਚ ਬਾਹਰੋਂ ਆ ਕੇ ਵਸਣ ਵਾਲਿਆਂ ਲਈ ਉੱਥੋਂ ਦੀ ਬੋਲੀ ਸਿੱਖਣੀ ਲਾਜ਼ਮੀ ਕੀਤੀ ਗਈ ਹੈ। ਇਸ ਦਾ ਮਕਸਦ ਇਹੋ ਹੈ ਕਿ ਬਾਹਰੋਂ ਆ ਕੇ ਉੱਥੇ ਵੱਸਣ ਵਾਲੇ ਕਿਤੇ ਆਪੋ ਆਪਣੀ ਬੋਲੀ ਨੂੰ ਪ੍ਰਫੁਲਿਤ ਕਰਨ ਲੱਗ ਪਏ ਅਤੇ ਰੁਜ਼ਗਾਰ ਦਾ ਵਧੀਆ ਸਾਧਨ ਵੀ ਜੁਟਾ ਗਏ ਤਾਂ ਉੱਥੋਂ ਦੇ ਵਸਨੀਕਾਂ ਦੀ ਜ਼ਬਾਨ ਕਿਤੇਗੁੰਮ ਨਾ ਹੋ ਜਾਏ।

ਪੰਜਾਬ ਅੰਦਰ ਨਿਰੋਲ ਪੰਜਾਬੀ ਬਾਲ ਰਸਾਲੇ ਉਂਗਲਾਂ ਉੱਤੇ ਗਿਣੇ ਜਾਣ ਵਾਲੇ ਹਨ। ਬਾਕੀਆਂ ਵਿਚ ਅੰਗਰੇਜ਼ੀ ਹਿੰਦੀ ਬਦੋਬਦੀ ਠੂਸ ਕੇ ਸਿਰਫ਼ ਵਿਕਰੀ ਵਧਾਉਣ ਉੱਤੇ ਜ਼ੋਰ ਦਿੱਤਾ ਜਾ ਰਿਹਾ ਹੈ। ਇਸ ਦਾ ਬੱਚੇ ਦੇ ਮਨ ਉੱਤੇ ਕੀ ਸਦੀਵੀ ਅਸਰ ਪੈਣਾ ਹੈ, ਉਸ ਬਾਰੇ ਕੋਈ ਚਿੰਤਿਤ ਨਹੀਂ ?

ਪ੍ਰੀ-ਨਰਸਰੀ ਸਕੂਲਾਂ ਵਿਚ ਅੰਗਰੇਜ਼ੀ ਦੀਆਂ ਕਵਿਤਾਵਾਂ ਰਟਾਈਆਂ ਜਾਂਦੀਆਂ ਹਨ ਤੇ ਏ, ਬੀ, ਸੀ ਹੀ ਸਿਖਾਇਆ ਜਾ ਰਿਹਾ ਹੈ। ਇਹੀ ਕਾਰਨ ਹੈ ਕਿ ਪੰਜਾਬੀ ਬੱਚੇ ਪੈਂਤੀ ਅੱਖਰੀ ਲੰਮੇ ਸਮੇਂ ਤੱਕ ਯਾਦ ਨਹੀਂ ਰੱਖ ਸਕਦੇ। ਬਥੇਰੇ ਬੱਚੇ ਲਿਖੇ ਅੱਖਰ ਪਛਾਨਣ ਵਿਚ ਵੀ ਗੜਬੜ ਕਰ ਜਾਂਦੇ ਹਨ।

ਏਨਾ ਕੁੱਝ ਜਾਣ ਲੈਣ ਬਾਅਦ ਕੁੱਝ ਹੋਰ ਸਪਸ਼ਟ ਕਰਨ ਨੂੰ ਨਹੀਂ ਰਹਿ ਜਾਂਦਾ ਕਿ ਕਿਉਂ ਵਿਸ਼ਵ ਪੱਧਰ ਦੇ ਭਾਸ਼ਾ ਵਿਗਿਆਨੀਆਂ ਨੇ ਪੰਜਾਬੀ ਜ਼ਬਾਨ ਨੂੰ ਖ਼ਤਰੇ ਦੇ ਦਾਇਰੇ ਅੰਦਰ ਮੰਨ ਲਿਆ ਹੈ ਤੇ ਇਸ ਨੂੰ ਬਚਾਉਣ ਲਈ ਕੀ ਯਤਨ ਤੁਰੰਤ ਕਰਨ ਦੀ ਲੋੜ ਹੈ ? ਇਹ ਵੀ ਸਪਸ਼ਟ ਹੋ ਚੁੱਕਿਆ ਹੈ।

ਬੱਚੇ ਦਾ ਪਹਿਲਾ ਸਾਹ

0

ਬੱਚੇ ਦਾ ਪਹਿਲਾ ਸਾਹ

ਡਾ: ਹਰਸ਼ਿੰਦਰ ਕੌਰ, ਐਮ ਡੀ, ਬੱਚਿਆਂ ਦੀ ਮਾਹਿਰ, 28, ਪ੍ਰੀਤ ਨਗਰ, ਲੋਅਰ ਮਾਲ (ਪਟਿਆਲਾ)- 0175-2216783

ਬੱਚੇ ਦੇ ਜੰਮਦੇ ਸਾਰ ਉਸ ਦੇ ਰੋਣ ਦੀ ਆਵਾਜ਼ ਸੁਣ ਕੇ ਸਾਰਾ ਘਰ ਖੁਸ਼ੀਆਂ ਨਾਲ ਭਰ ਜਾਂਦਾ ਹੈ। ਜੇ ਇਹ ਰੋਣ ਦੀ ਆਵਾਜ਼ ਨਾ ਸੁਣੋ ਤਾਂ ਸਾਰਾ ਟੱਬਰ ਰੋਣਹਾਕਾ ਹੋ ਜਾਂਦਾ ਹੈ। ਇੱਕ ਇਹੀ ਰੋਣਾ ਹੈ ਜਿਸ ਦੀ ਆਵਾਜ਼ ਕੰਨੀਂ ਪੈਣ ਤੇ ਖੁਸ਼ੀ ਦਾ ਇਜ਼ਹਾਰ ਕੀਤਾ ਜਾਂਦਾ ਹੈ ਪਰ ਇਹ ਜ਼ਿੰਦਗੀ ਦਾ ਪਹਿਲਾ ਸਾਹ ਉਸ ਨਿੱਕੀ ਜਿਹੀ ਜਾਨ ਲਈ ਕਿੰਨਾ ਕੀਮਤੀ ਹੈ ਇਸ ਦਾ ਅੰਦਾਜ਼ਾ ਲਗਾਉਣਾ ਔਖਾ ਨਹੀਂ।

ਕੁੱਝ ਕਵੀਆਂ ਨੇ ਤਾਂ ਮਜ਼ਾਕ ਉਡਾਉਂਦਿਆਂ ਇਹ ਵੀ ਕਹਿ ਦਿੱਤਾ ਹੈ ਕਿ ਨਵ-ਜੰਮਿਆ ਬੱਚਾ ਇਸ ਲਈ ਰੌਂਦਾ ਹੈ ਕਿ ਉਹ ਇਸ ਦੁਨੀਆ ਵਿਚ ਆ ਕੇ ਪਛਤਾ ਰਿਹਾ ਹੈ ਤੇ ਆਪਣੀ ਕਿਸਮਤ ’ਤੇ ਰੋ ਰਿਹਾ ਹੈ ਕਿ ਸਵਰਗ ਲੋਕ ਛੱਡ ਕੇ ਮੈਂ ਭੈੜੇ ਲੋਕਾਂ ਵਿਚ ਆ ਕੇ ਫਸ ਗਿਆ ਹਾਂ।

ਪਰ ਡਾਕਟਰੀ ਨਜ਼ਰੀਆ ਕੁੱਝ ਹੋਰ ਹੈ। ਮਾਂ ਦੇ ਢਿੱਡ ਵਿਚ ਪਾਣੀ ਵਿਚ ਪੁੱਠਾ ਲਟਕਿਆ ਬੱਚਾ ਸਾਹ ਨਹੀਂ ਲੈਦਾ ਕਿਉਂਕਿ ਫੇਫੜੇ ਪਾਣੀ ਦੇ ਭਰੇ ਹੁੰਦੇ ਹਨ। ਜੰਮਣ ਲੱਗਿਆਂ ਉਸ ਦੀ ਛਾਤੀ ’ਤੇ ਦਬਾਅ ਪੈਣ ਨਾਲ ਫੇਫੜਿਆਂ ਵਿੱਚੋਂ ਪਾਣੀ ਬਾਹਰ ਨਿੱਕਲ ਆਉਂਦਾ ਹੈ ਤੇ ਜ਼ਿੰਦਗੀ ਦਾ ਪਹਿਲਾ ਸਾਹ ਖਿੱਚ ਕੇ ਨਵ-ਜੰਮਿਆ ਬੱਚਾ ਆਪਣਾ ਪੂਰਾ ਜ਼ੋਰ ਲਾ ਕੇ ਰੋਂਦਾ ਹੈ ਤਾਂ ਕਿ ਬਚਿਆ ਹੋਇਆ ਪਾਣੀ ਵੀ ਫੇਫੜਿਆਂ ਵਿੱਚੋਂ ਬਾਹਰ ਨਿੱਕਲ ਜਾਵੇ ਤੇ ਸਾਫ਼ ਸੁਥਰੀ ਆਕਸੀਜਨ ਵਾਲੀ ਹਵਾ ਆਪਣੇ ਸਰੀਰ ਅੰਦਰ ਖਿੱਚ ਸਕੇ ਜੋ ਉਸ ਦੇ ਦਿਲ ਅਤੇ ਦਿਮਾਗ਼ ਦੇ ਕੰਮ-ਕਾਰ ਲਈ ਬਹੁਤ ਜ਼ਰੂਰੀ ਹੁੰਦੀ ਹੈ।

ਦੁਨੀਆਂ ਭਰ ਵਿਚ ਚਾਲੀ ਲੱਖ ਨਵ-ਜੰਮੇਂ ਬੱਚੇ ਇਕ ਮਹੀਨੇ ਦੀ ਉਮਰ ਪੂਰੀ ਕਰਨ ਤੋਂ ਪਹਿਲਾਂ ਹੀ ਰੱਬ ਨੂੰ ਪਿਆਰੇ ਹੋ ਜਾਂਦੇ ਹਨ। ਇਨ੍ਹਾਂ ਵਿੱਚੋਂ 29 ਪ੍ਰਤੀਸ਼ਤ ਬੱਚੇ ਪਹਿਲਾ ਸਾਹ ਲੇਟ ਲੈਣ ਕਰਕੇ ਮਰ ਜਾਂਦੇ ਹਨ। ਜੇ ਨਵਜੰਮੇ ਬੱਚੇ ਦੇ ਫੇਫੜਿਆਂ ਵਿੱਚੋਂ ਪਾਣੀ ਪੂਰੀ ਤਰ੍ਹਾਂ ਨਾਲ ਨਾ ਨਿਕਲ ਸਕੇ ਜਾਂ ਕੋਈ ਜਮਾਂਦਰੂ ਨੁਕਸ ਸਾਹ ਦੀਆਂ ਨਾਲੀਆਂ, ਫੇਫੜਿਆਂ, ਗਲੇ, ਖਾਣ ਵਾਲੀ ਨਾਲੀ ਜਾਂ ਅੰਤੜੀਆਂ ਵਿਚ ਹੋਵੇ ਤਾਂ ਇਹ ਪਹਿਲਾ ਸਾਹ ਹੁਣ ਸਾਹ ਦੀ ਤਕਲੀਫ਼ ਵਿਚ ਤਬਦੀਲ ਹੋ ਜਾਂਦਾ ਹੈ। ਜ਼ਿੰਦਗੀ ਦਾ ਪਹਿਲਾ ਸਾਹ ਜੇ ਅੱਧਾ ਮਿੰਟ ਵੀ ਲੇਟ ਹੋ ਜਾਵੇ ਤਾਂ ਬੱਚੇ ਦੇ ਦਿਮਾਗ਼ ਵੱਲ ਆਕਸੀਜਨ ਨਾ ਪਹੁੰਚਣ ਕਾਰਣ ਹਮੇਸ਼ਾਂ ਲਈ ਦਿਮਾਗ਼ ਵਿਚ ਨੁਕਸ ਪੈਦਾ ਹੋ ਸਕਦੇ ਹਨ, ਜਿਵੇਂ ਮਾਨਸਿਕ ਨਿਤਾਣਾਪਣ, ਨਜ਼ਰ ਦੀ ਕਮਜ਼ੋਰੀ, ਬਾਂਹ ਜਾਂ ਲੱਤ ਦਾ ਲਕਵਾ/ਅਧਰੰਗ, ਥੋੜ੍ਹਾ ਜਾਂ ਬਹੁਤਾ ਬੋਲਾਪਣ, ਦੌਰੇ ਪੈਣੇ ਆਦਿ। ਮੈਂ ਇਹ ਸਾਰੇ ਖਤਰਨਾਕ ਰੋਗ ਬੱਚਿਆਂ ਦੇ ਮਾਪਿਆਂ ਨੂੰ ਡਰਾਉਣ ਲਈ ਨਹੀਂ ਲਿਖ ਰਹੀ, ਸਗੋਂ ਉਨ੍ਹਾਂ ਦੀ ਸੂਚਨਾ ਲਈ ਜੋ ਕੁੱਝ ਡਾਕਟਰੀ ਦੀਆਂ ਸਭ ਤੋਂ ਪ੍ਰਮਾਣਿਕ ਕਿਤਾਬਾਂ ਵਿਚ ਅਨੇਕ ਤਜਰਬਿਆਂ ਦੇ ਬਾਅਦ ਦਰਜ ਕੀਤਾ ਮਿਲਦਾ ਹੈ, ਉਸ ਦਾ ਹੀ ਸਾਰ ਦੇ ਰਹੀ ਹਾਂ।

ਜੇ ਨਵ-ਜੰਮਿਆ ਬੱਚਾ ਇਕ ਮਿੰਟ ਵਿਚ 60 ਵਾਰ ਤੋਂ ਵੱਧ ਸਾਹ ਲੈ ਰਿਹਾ ਹੋਵੇ ਤੇ ਛਾਤੀ ਬੜੀ ਤੇਜ਼ੀ ਨਾਲ ਉੱਪਰ-ਹੇਠਾਂ ਹੋ ਰਹੀ ਹੋਵੇ, ਬੱਚਾ ਨੀਲਾ ਪੈ ਰਿਹਾ ਹੋਵੇ, ਮੂੰਹ ਵਿੱਚੋਂ ਝੱਗ ਨਿੱਕਲ ਰਹੀ ਹੋਵੇ, ਸਾਹ ਲੈਣ ਲੱਗਿਆਂ ਘਰੜ-ਘਰੜ ਦੀ ਆਵਾਜ਼ ਆ ਰਹੀ ਹੋਵੇ ਤੇ ਢਿੱਡ ਫੁੱਲਣਾ ਸ਼ੁਰੂ ਹੋ ਗਿਆ ਹੋਵੇ ਤਾਂ ਇਕ ਮਿੰਟ ਦੀ ਵੀ ਦੇਰ ਕੀਤੇ ਬਗ਼ੈਰ ਫਟਾਫਟ ਬੱਚਿਆਂ ਦੇ ਡਾਕਟਰ ਕੋਲ ਬੱਚਾ ਲੈ ਕੇ ਪਹੁੰਚ ਜਾਣਾ ਚਾਹੀਦਾ ਹੈ।

ਅੱਜ ਕੱਲ੍ਹ ਬਹੁਤੇ ਬੱਚੇ ਤਾਂ ਹਸਪਤਾਲਾਂ ਵਿਚ ਹੀ ਪੈਦਾ ਹੁੰਦੇ ਹਨ ਪਰ ਜਿਹੜੇ ਬੱਚੇ ਘਰਾਂ ਵਿਚ ਜਨਮ ਲੈਂਦੇ ਹਨ, ਉਨ੍ਹਾਂ ਵਾਸਤੇ ਘੱਟੋ ਘੱਟ ਜਨਮ ਦੇ ਕਮਰੇ ਵਿਚ ਚੰਗਾ ਨਿੱਘ ਚਾਹੀਦਾ ਹੈ, ਸਾਫ ਸੁਥਰੇ ਗਰਮ ਕੱਪੜੇ ਨਾਲ ਸਰੀਰ ਪੂੰਝ ਕੇ ਨਿੱਘੇ ਕੱਪੜਿਆਂ ਵਿਚ ਇਕਦਮ ਲਪੇਟ ਲੈਣਾ ਚਾਹੀਦਾ ਹੈ, ਇਕਦਮ ਨਵ੍ਹਾਉਣਾ ਨਹੀਂ ਚਾਹੀਦਾ ਤੇ ਨਾ ਹੀ ਪੁੱਠਾ ਲਟਕਾ ਕੇ ਪਿੱਠ ਥਾਪੜਨੀ ਚਾਹੀਦੀ ਹੈ, ਇਸ ਨਾਲ ਸਿਰ ਅੰਦਰ ਖੂਨ ਦੀ ਨਸ ਫਟਣ ਦਾ ਖ਼ਤਰਾ ਵਧ ਜਾਂਦਾ ਹੈ।

ਇਹ ਪਹਿਲਾ ਸਾਹ ਜੇ ਲੇਟ ਹੋ ਜਾਏ ਤਾਂ ਦਿਮਾਗ਼ੀ ਨੁਕਸਾਂ ਤੋਂ ਛੁੱਟ ਸਰੀਰ ਦੇ ਬਾਕੀ ਅੰਗਾਂ ਉੱਤੇ ਵੀ ਮਾੜੇ ਅਸਰ ਪੈ ਸਕਦੇ ਹਨ ਜਿਵੇਂ, ਗੁਰਦੇ ਹਮੇਸ਼ਾ ਲਈ ਫੇਲ੍ਹ ਹੋ ਜਾਣੇ, ਦਿਲ ਫੇਲ੍ਹ ਹੋ ਜਾਣਾ, ਜਿਗਰ ਖ਼ਰਾਬ ਹੋ ਜਾਣਾ, ਅੰਤੜੀਆਂ ਗਲ ਜਾਣੀਆਂ ਜਾਂ ਸਰੀਰ ਵਿੱਚੋਂ ਖੂਨ ਵਗਣਾ ਸ਼ੁਰੂ ਹੋ ਜਾਣਾ। ਏਨੇ ਨੁਕਸ ਜੇ ਇਸ ਪਹਿਲੇ ਸਾਹ ਨਾਲ ਹੀ ਜੁੜੇ ਪਏ ਹਨ ਤਾਂ ਭਲਾ ਇਹ ਸਭ ਤੋਂ ਕੀਮਤੀ ਸਾਹ ਨਾ ਹੋਇਆ ਜ਼ਿੰਦਗੀ ਦਾ ?

ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਮਾਪਿਆਂ ਨੂੰ ਕਿਵੇਂ ਪਤਾ ਲੱਗੇ ਕਿ ਬੱਚੇ ਦੀ ਜ਼ਿੰਦਗੀ ਦਾ ਪਹਿਲਾ ਸਾਹ ਲੇਟ ਹੋਇਆ ਹੈ ਕਿ ਨਹੀਂ ? ਨਵ ਜੰਮਿਆਂ ਬੱਚਾ ਸਰੀਰ ਢਿੱਲਾ ਛੱਡ ਦਿੰਦਾ ਹੈ ਤੇ ਮਾਂ ਦਾ ਦੁੱਧ ਨਹੀਂ ਫੜਦਾ ਤੇ ਰੋਂਦਾ ਚੀਂਕਦਾ ਰਹਿੰਦਾ ਹੈ। ਜੇ ਸਾਹ ਕੁੱਝ ਹੋਰ ਲੇਟ ਸ਼ੁਰੂ ਹੋਇਆ ਹੋਵੇ ਤਾਂ ਬੱਚਾ ਬਿਲਕੁਲ ਸੁਸਤ ਪੈ ਜਾਂਦਾ ਹੈ ਦੌਰੇ ਪੈਣੇ ਸ਼ੁਰੂ ਹੋ ਜਾਂਦੇ ਹਨ। ਜੇ ਦਿਮਾਗ਼ ਦੇ ਸੈੱਲਾਂ ਵਿਚ ਨੁਕਸ ਕੁੱਝ ਜ਼ਿਆਦਾ ਪੈ ਜਾਏ ਤਾਂ ਬੱਚਾ ਬੇਹੋਸ਼ ਹੋ ਜਾਂਦਾ ਹੈ ਤੇ ਦੌਰੇ ਕਾਫੀ ਵਧ ਜਾਂਦੇ ਹਨ ਤੇ ਸਾਹ ਬੰਦ ਹੋਣਾ ਸ਼ੁਰੂ ਹੋ ਜਾਂਦਾ ਹੈ।

ਇਹੋ ਜਿਹੀ ਹਾਲਤ ਵਿਚ ਘਰੇਲੂ ਇਲਾਜ ਬਿਲਕੁਲ ਹੀ ਨਹੀਂ ਕਰਨਾ ਚਾਹੀਦਾ ਤੇ ਨਾ ਹੀ ਬੱਚੇ ਦੇ ਮੂੰਹ ਵਿਚ ਪਾਣੀ ਜਾਂ ਸ਼ਹਿਦ ਪਾਉਣਾ ਚਾਹੀਦਾ ਹੈ, ਬਲਕਿ ਨਿੱਘ ਵਿਚ ਰੱਖ ਕੇ ਬੱਚੇ ਨੂੰ ਝਟਪਟ ਹਸਪਤਾਲ ਵਿਚ ਭਰਤੀ ਕਰਵਾ ਦੇਣਾ ਚਾਹੀਦਾ ਹੈ।

ਏਨੀ ਭੈੜੀ ਹਾਲਤ ਵਿੱਚੋਂ ਹਰ ਬੱਚਾ ਵਧੀਆ ਤੋਂ ਵਧੀਆ ਡਾਕਟਰੀ ਇਲਾਜ ਤੋਂ ਬਾਅਦ ਨਾਰਮਲ ਨਹੀਂ ਨਿਕਲ ਸਕਦਾ। ਕੁੱਝ ਨਾ ਕੁੱਝ ਨੁਕਸ ਸਾਰੀ ਉਮਰ ਲਈ ਰਹਿ ਹੀ ਜਾਂਦੇ ਹਨ। ਜੇ ਸਾਰੇ ਅੱਜ ਕੱਲ੍ਹ ਇਕ ਜਾਂ ਦੋ ਬੱਚੇ ਹੀ ਕਰਨ ਦੇ ਹੱਕ ਵਿਚ ਹਨ ਤਾਂ ਕੀ ਮਾਪੇ ਇਹ ਨਹੀਂ ਚਾਹੁਣਗੇ ਕਿ ਉਨ੍ਹਾਂ ਦੀ ਔਲਾਦ ਨੌਂ-ਬਰ-ਨੌਂ ਹੋਵੇ ? ਇਸ ਲਈ ਬੱਚੇ ਦਾ ਜਨਮ ਹਮੇਸ਼ਾ ਚੰਗੇ ਹਸਪਤਾਲ ਵਿਚ ਕਾਬਿਲ ਡਾਕਟਰਾਂ ਹੱਥੋਂ ਹੀ ਹੋਣਾ ਚਾਹੀਦਾ ਹੈ ਤਾਂ ਕਿ ਉਹ ਪਹਿਲਾ ਜ਼ਿੰਦਗੀ ਦਾ ਕੀਮਤੀ ਸਾਹ ਯਾਦਗਾਰੀ ਬਣ ਜਾਵੇ।

Most Viewed Posts