41.5 C
Jalandhar
Wednesday, April 22, 2026
spot_img
Home Blog Page 164

ਮਹਿਲਾ ਦਿਵਸ ‘ਤੇ ਵਿਸ਼ੇਸ਼

0

ਮਹਿਲਾ ਦਿਵਸ ‘ਤੇ ਵਿਸ਼ੇਸ਼

ਹਰਪ੍ਰੀਤ ਕੌਰ ਖਾਲਸਾ, ਮਾਨਸਾ (ਪੰਜਾਬ)- 9876643243

ਅੱਜ ਸਾਡੇ ਦੇਸ਼ ਅੰਦਰ ਮਾਦਾ ਭਰੂਣ ਹੱਤਿਆਵਾਂ ਕਾਰਨ ਲੜਕੀਆਂ ਦੀ ਘੱਟ ਰਹੀ ਗਿਣਤੀ ਨੂੰ ਠੱਲ ਪਾਉਣ ਲਈ ਵੱਡੇ ਵੱਡੇ ਅਡੰਬਰ ਹੋ ਰਹੇ ਹਨ। ਕੇਂਦਰ ਸਰਕਾਰਾਂ, ਸੂਬਾ ਸਰਕਾਰਾਂ, ਪ੍ਰਸ਼ਾਸ਼ਨ, ਧਾਰਮਿਕ ਜਥੇਬੰਦੀਆਂ, ਸਮਾਜਿਕ ਜਥੇਬੰਦੀਆਂ ਆਦਿ ਮੰਨ ਲਉ ਕਿ ਹਰ ਇੱਕ ਹੀ ਮਾਦਾ ਭਰੂਣ ਹੱਤਿਆ ਦਾ ਵਿਰੋਧ ਕਰ ਰਿਹਾ ਹੈ, ਪਰ ਫਿਰ ਵੀ ਲੜਕੀਆਂ ਦੀ ਗਿਣਤੀ ਘੱਟ ਹੀ ਹੈ। ਸਾਡੇ ਮਰਦ ਪ੍ਰਧਾਨ ਦੇਸ਼ ਵਿੱਚ ਲੜਕੀਆਂ ਨੂੰ ਮਾਰਨ ਦੀ ਇਹ ਬਿਮਾਰੀ ਕੋਈ ਨਵੀਂ ਪੈਦਾ ਨਹੀਂ ਹੋਈ, ਇਹ ਤਾਂ ਮੁੱਢ ਤੋਂ ਹੀ ਚੱਲੀ ਆ ਰਹੀ ਹੈ। ਅਜੋਕੇ ਸਮੇਂ ਵਿੱਚ ਇਸ ਦਾ ਸਿਰਫ ਢੰਗ ਹੀ ਬਦਲਿਆ ਹੈ। ਮਾਦਾ ਭਰੂਣ ਹੱਤਿਆ ਦਾ ਮੁੱਖ ਕਾਰਣ ਇਸਤਰੀ ਦੀ ਨਾ ਬਰਾਬਰੀ ਹੀ ਹੈ। ਕਹਿਣ ਨੂੰ ਤਾਂ ਭਾਵੇਂ ਇਸਤਰੀ ਨੂੰ ਬਰਾਬਰਤਾ ਦਾ ਹੱਕ ਪ੍ਰਾਪਤ ਹੈ, ਪਰ ਅਸਲੀਅਤ ਇਸ ਦੇ ਉਲਟ ਹੈ, ਇਸਤਰੀ ਨਾਲ ਤਾਂ ਇੱਥੋਂ ਦੇ ਕਹੇ ਜਾਂਦੇ ਧਾਰਮਿਕ ਰਹਿਬਰਾਂ ਨੇ ਵੀ ਘੱਟ ਨਹੀਂ ਗੁਜਾਰੀ। ਮਹਾਂਭਾਰਤ ਦੇ ਨਾਇਕਾਂ ਨੇ ਆਪਣੀ ਪਤਨੀ ਦਰੋਪਤਾਂ ਨੂੰ ਆਪਣੀ ਵਸਤੂ ਸਮਝ ਕੇ ਜੂਏ ਵਿੱਚ ਹੀ ਹਾਰ ਦਿੱਤਾ ਸੀ, ਕਹੇ ਜਾਂਦੇ ਰਾਮ ਚੰਦਰ ਅਵਤਾਰ ਨੇ ਆਪਣੀ ਘਰ ਵਾਲੀ ਸੀਤਾ ਨੂੰ ਆਪਣੇ ਘਰੋਂ ਹੀ ਕੱਢ ਦਿੱਤਾ ਸੀ, ਤੁਲਸੀ ਜੀ ਰਮਾਇਣ ਵਿੱਚ ਲਿਖਦੇ ਹਨ ਕਿ ਢੋਰ, ਸੂਦਰ, ਪਸ਼ੂ ਔਰ ਨਾਰੀ ਚਾਰੋਂ ਤਾੜਨ ਕੇ ਅਧਿਕਾਰੀ। ਕਿਸੇ ਨੇ ਇਸਤਰੀ ਨੂੰ ਪੈਰ ਦੀ ਜੁੱਤੀ ਕਿਹਾ, ਕਿਸੇ ਨੇ ਨਰਕ ਦਾ ਦਰਵਾਜਾ। ਬੇਸ਼ੱਕ ਸਾਡੇ ਹਿੰਦੂ ਸਮਾਜ ਵਿੱਚ ਦੇਵੀਆਂ ਦੀ ਪੂਜਾ ਵੀ ਕੀਤੀ ਜਾਂਦੀ ਹੈ, ਪਰ ਸਭ ਤੋਂ ਵੱਧ ਇਸਤਰੀ ਦਾ ਸ਼ੋਸ਼ਣ ਵੀ ਹਿੰਦੂ ਸਮਾਜ ਵਿੱਚ ਹੀ ਹੋਇਆ ਹੈ। ਮੁਸਲਿਮ ਸਮਾਜ ਵਿੱਚ ਵੀ ਔਰਤਾਂ ਨੂੰ ਬਰਾਬਰਤਾ ਦਾ ਹੱਕ ਹਾਸਲ ਨਹੀਂ ਹੈ। ਸਿੱਖ ਮੱਤ ਦੇ ਮੋਢੀ ਬਾਬੇ ਨਾਨਕ ਜੀ ਨੇ ਔਰਤਾਂ ਦੇ ਹੱਕ ਵਿੱਚ ਅਵਾਜ ਉਠਾਉਦਿਆਂ ਕਿਹਾ ਸੀ :- ”ਭੰਡਿ ਜੰਮੀਐ ਭੰਡਿ ਨਿੰਮੀਐ, ਭੰਡਿ ਮੰਗਣ ਵੀਅਹੁ।। ਭੰਡਹੁ ਹੋਵੈ ਦੋਸਤੀ, ਭੰਡਹੁ ਚਲੈ ਰਾਹੁ।। ਭੰਡੁ ਮੁਆ ਭੰਡੁ ਭਾਲੀਐ, ਭੰਡਿ ਹੋਵੈ ਬੰਧਾਨ।। ਸੋ ਕਿਉਂ ਮੰਦਾ ਆਖੀਐ, ਜਿਤੁ ਜੰਮਹਿ ਰਾਜਾਨ।।”(ਪੰਨਾ ਨੰ: 473) ਪ੍ਰੋ: ਸਾਹਿਬ ਸਿੰਘ ਨੇ ਇਸ ਸ਼ਬਦ ਦੇ ਅਰਥ ਕਰਦਿਆਂ ਲਿਖਿਆ ਹੈ ਕਿ ਇਸਤਰੀ ਤੋਂ ਜਨਮ ਲਈਂਦਾ ਹੈ, ਇਸਤਰੀ ਦੇ ਪੇਟ ਵਿੱਚ ਹੀ ਪ੍ਰਾਣੀ ਦਾ ਸਰੀਰ ਬਣਦਾ ਹੈ, ਇਸਤਰੀ ਰਾਹੀਂ ਹੀ ਕੁੜਮਾਈ ਤੇ ਵਿਆਹ ਹੁੰਦਾ ਹੈ, ਇਸਤਰੀ ਰਾਹੀਂ ਹੀ ਹੋਰ ਲੋਕਾਂ ਨਾਲ ਸਬੰਧ ਬਣਦਾ ਹੈ, ਇਸਤਰੀ ਤੋਂ ਹੀ ਜਗਤ ਦੀ ਉਤਪਤੀ ਦਾ ਰਾਸਤਾ ਚੱਲਦਾ ਹੈ, ਜੇ ਇਸਤਰੀ ਮਰ ਜਾਏ ਤਾਂ ਹੋਰ ਇਸਤਰੀ ਦੀ ਭਾਲ ਕਰੀਂਦੀ ਹੈ, ਇਸਤਰੀ ਤੋਂ ਹੀ ਹੋਰਨਾਂ ਨਾਲ ਰਿਸ਼ਤੇਦਾਰੀ ਬਣਦੀ ਹੈ, ਜਿਸ ਇਸਤਰੀ ਜਾਤੀ ਤੋਂ ਰਾਜੇ ਭੀ ਜੰਮਦੇ ਹਨ ਉਸ ਨੂੰ ਮੰਦਾ ਆਖਣਾ ਠੀਕ ਨਹੀਂ ਹੈ। (ਸ਼੍ਰੀ ਗੁਰੂ ਗ੍ਰੰਥ ਸਾਹਿਬ ਦਰਪਣ, ਪੋਥੀ ਤੀਜੀ ਪੰਨਾ ਨੰ: 680)। ਪਰ ਅਜੋਕੀ ਸਿੱਖ ਮੱਤ ਵੀ ਬਾਬੇ ਨਾਨਕ ਦੇ ਸ਼ਬਦਾਂ ਨੂੰ ਰੱਟੇ ਲਾ ਕੇ ਪੜਨ ਤੱਕ ਹੀ ਸੀਮਿਤ ਹੈ, ਅਸਲੀਅਤ ਵਿੱਚ ਬਰਾਬਰਤਾ ਔਰਤਾਂ ਨੂੰ ਸਿੱਖ ਮੱਤ ਵਿੱਚ ਵੀ ਨਹੀਂ ਮਿਲ ਰਹੀ। ਜਿਵੇਂ ਕਿ ਖੰਡੇ ਦੀ ਪਹੁਲ ਤਿਆਰ ਕਰਨ ਸਮੇਂ ਇਸਤਰੀ ਨੂੰ ਪੰਜ ਪਿਆਰਿਆਂ ਵਿੱਚ ਸ਼ਾਮਿਲ ਨਾ ਕਰਨਾ, ਹਰਿਮੰਦਰ ਸਾਹਿਬ ਵਿਖੇ ਸਿੱਖ ਬੀਬੀਆਂ ਨੂੰ ਕੀਰਤਨ ਨਾ ਕਰਨ ਦੇਣਾ, ਗੁਰਦੁਆਰਿਆਂ ਵਿੱਚ ਪੁੱਤਰ ਪ੍ਰਾਪਤੀ ਦੀਆਂ ਅਰਦਾਸਾਂ ਕਰਨੀਆਂ, ਪੁੱਤਰ ਦੇ ਜਨਮ ਦੀ ਖੁਸ਼ੀ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਕਰਵਾਉਣੇ, ਅਨੰਦ ਕਾਰਜਾਂ ਸਮੇਂ ਲੜਕੀ ਦਾ ਪੱਲਾ ਲੜਕੇ ਹੱਥ ਫੜਾਉਣਾ, ਲੜਕੀ ਨੂੰ ਲੜਕੇ ਦੇ ਖੱਬੇ ਹੱਥ ਬਹਾਉਣਾ ਆਦਿ ਰਸਮਾਂ ਨਾ ਬਰਾਬਰੀ ਦੀਆਂ ਪਰਤੱਖ ਉਦਹਾਰਣਾਂ ਹਨ। ਬੇਸ਼ੱਕ ਕੁੱਝ ਗਿਣਤੀ ਦੀਆਂ ਔਰਤਾਂ ਨੇ ਆਪਣੀ ਯੋਗਤਾ ਸਦਕਾ ਉੱਚ ਮੁਕਾਮ ਹਾਸਿਲ ਕੀਤੇ ਹਨ, ਪਰ ਮਰਦ ਪ੍ਰਧਾਨ ਸਮਾਜ ਇਸਤਰੀ ਨੂੰ ਆਪਣੀ ਗੁਲਾਮ ਤੋਂ ਵੱਧ ਕੁੱਝ ਵੀ ਨਹੀਂ ਸਮਝਦਾ। ਸਾਡੇ ਲੋਕਾਂ ਦੇ ਚਹੇਤੇ ਮਸ਼ਹੂਰ ਕਲਾਕਾਰ ਵੀ ਔਰਤਾਂ ਦੀ ਨਿਰਾਦਰੀ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਦੇ, ਕੋਈ ਕਲਾਕਾਰ ਗਾ ਰਿਹਾ ਹੁੰਦਾ ਹੈ ਕਿ ‘ਮੁੱਢ ਕਦੀਮੋ ਹੁੰਦੀਆਂ ਰੰਨਾਂ ਬਦਕਾਰਾਂ’ ਜਾਂ ‘ਕੀ ਏ ਰੰਨਾਂ ਦਾ ਇਤਬਾਰ’, ਕੋਈ ਗਾ ਰਿਹਾ ਹੁੰਦਾ ਹੈ ‘ਸੜਕਾਂ ਤੇ ਅੱਗ ਤੁਰੀ ਜਾਂਦੀ ਏ।’ ਜਿਸ ਤਰਾਂ ਇਸਤਰੀ ਨੂੰ ਅਜੋਕੇ ਗਾਣਿਆਂ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਉਸ ਨੂੰ ਸੁਣ ਕੇ ਤਾਂ ਸ਼ੈਤਾਨ ਵੀ ਸ਼ਰਮਾਉਣ ਲੱਗ ਪੈਂਦੇ ਹਨ। ਹੁਣ ਤਾਂ ਮਾਰਕੀਟ ਵਿੱਚ ਅਜਿਹੇ ਗੀਤ ਆ ਚੁੱਕੇ ਹਨ ਜਿੰਨਾਂ ਨੂੰ ਲਿਖਦਿਆਂ ਵੀ ਸ਼ਰਮ ਆਉਂਦੀ ਹੈ, ਵੇਸ਼ਵਾਪੁਣੇ ਦਾ ਧੰਦਾ ਕਰਦੀਆਂ ਔਰਤਾਂ ਪਤਾ ਨਹੀਂ ਕਿਸ ਮਜਬੂਰੀ ਬੱਸ ਨਰਕ ਭਰੀ ਜਿੰਦਗੀ ਜਿਉਣ ਲਈ ਮਜਬੂਰ ਹੁੰਦੀਆਂ ਹਨ, ਪਰ ਉਨਾਂ ਦੇ ਵੀ ਅੱਡੇ (ਟਿਕਾਣੇ) ਹੁੰਦੇ ਹਨ ਜਿੱਥੇ ਉਹ ਮਰਦਾਂ ਦੀ ਹਵਸ ਪੂਰੀ ਕਰਦੀਆਂ ਦਿਨ ਕਟੀ ਕਰਦੀਆਂ ਹਨ। ਪਰ ਅਜੋਕੇ ਕਮੀਣੇ ਕਲਾਕਾਰਾਂ ਨੇ ਤਾਂ ‘ਚਿੱਟੇ ਸੂਟ ਤੇ ਦਾਗ਼ ਪੈ ਗਏ, ਗਲੀਆਂ ਦੇ ਵਿੱਚ ਗਾਰਾ’ ਜਿਹੇ (ਜਾਂ ਹੁਣ ਹੋਰ ਵੀ ਲੱਚਰ) ਗੀਤ ਗਾ ਕੇ ਔਰਤਾਂ ਨੂੰ ਗਲੀ ਗਲੀ ਫਿਰਦੀਆਂ ਵੇਸ਼ਵਾਵਾਂ ਦੇ ਰੂਪ ਵਿੱਚ ਪੇਸ਼ ਕਰਕੇ ਆਪਣੀ ਨੀਚ ਸੋਚ ਦਾ ਪ੍ਰਗਟਾਵਾ ਕਰਦਿਆਂ ਔਰਤਾਂ ਦੇ ਚਿੱਟੇ ਪਹਿਰਾਵੇ ਨੂੰ ਵੀ ਕਲੰਕਿਤ ਕਰਕੇ ਰੱਖ ਦਿੱਤਾ ਹੈ। ਚਿੱਟੇ ਕੱਪੜੇ ਸਾਦਗੀ ਦਾ ਪ੍ਰਤੀਕ ਹੁੰਦੇ ਹਨ, ਪਰ ਜਦ ਹੁਣ ਕੁੜੀਆਂ ਚਿੱਟੇ ਕੱਪੜੇ ਪਾ ਕੇ ਕਿਸੇ ਪਾਸੇ ਜਾਣਗੀਆਂ ਜਾਂ ਅਜਿਹੇ ਗਾਣਿਆਂ ਦੇ ਚਲਦੇ ਬੱਸਾਂ ਵਿੱਚ ਸਫਰ ਕਰਨਗੀਆਂ ਤਾਂ ਉਨਾਂ ‘ਤੇ ਕੀ ਪ੍ਰਭਾਵ ਜਾਏਗਾ? ਅਜੋਕੇ ਕਲਾਕਾਰਾਂ ਨੂੰ ਹਰੇਕ ਲੜਕੀ ਬਦਚਲਣ ਜਾਂ ਮਾਸ਼ੂਕ ਹੀ ਨਜ਼ਰ ਆਉਂਦੀ ਹੈ, ਜੇ ਇੰਨਾਂ ਨੂੰ ਹਰ ਲੜਕੀ ਵਿੱਚੋਂ ਆਪਣੀ ਧੀ, ਭੈਣ ਜਾਂ ਮਾਂ ਨਜ਼ਰ ਆਉਂਦੀ ਹੋਵੇ ਤਾਂ ਇਹ ਔਰਤ ਜਾਤੀ ਨੂੰ ਅਪਮਾਨਿਤ ਕਰਦੇ ਅਜਿਹੇ ਗੀਤ ਸ਼ਾਇਦ ਨਾ ਗਾਉਣ। ਇਸਤਰੀ ਜਾਤੀ ਦੀ ਥਾਂ ਥਾਂ ਹੋ ਰਹੀ ਦੁਰਦਸ਼ਾ ਨੂੰ ਰੋਕਣ ਲਈ ਕੋਈ ਵੀ ਠੋਸ ਉਪਰਾਲਾ ਨਹੀਂ ਕੀਤਾ ਜਾਂਦਾ। ਬੱਸਾਂ, ਟਰੈਕਟਰਾਂ ‘ਤੇ ਚੱਲਦੇ ਅਸ਼ਲੀਲ ਗਾਣੇ ਜਿੰਨਾਂ ਰਾਹੀਂ ਔਰਤਾਂ ਨੂੰ ਅੱਤ ਨਿੰਦਣ ਯੋਗ ਅਤੇ ਘਟੀਆ ਕਿਰਦਾਰ ਵਾਲੀਆਂ ਪੇਸ਼ ਕੀਤਾ ਗਿਆ ਹੁੰਦਾ ਹੈ। ਮਰਦ ਮਨੁੱਖ ਅੰਦਰੋਂ ਖਤਮ ਹੋਈ ਇਨਸਾਨੀਅਤ ਦੇ ਸੂਚਕ ਹਨ, ਸਾਡੀਆਂ ਸਰਕਾਰਾਂ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਜੋ ਇਸਤਰੀ ਪ੍ਰਤੀ ਹਮਦਰਦੀ ਦਾ ਪ੍ਰਗਟਾਵਾ ਕਰਦੀਆਂ ਹਨ, ਉਹ ਇਸਤਰੀ ਦੀ ਨਿਰਾਦਰੀ ਕਰਨ ਵਾਲੇ ਬੱਸਾਂ ਵਿੱਚ ਨਜਾਇਜ ਤੌਰ ‘ਤੇ ਚੱਲਦੇ ਗੰਦੇ ਗਾਣਿਆਂ ਨੂੰ ਵੀ ਬੰਦ ਨਹੀਂ ਕਰਵਾ ਸਕਦੇ, ਕਲਾਕਾਰਾਂ ਅਤੇ ਕੈਸੇਟ ਕੰਪਨੀਆਂ ਨੂੰ ਰੋਕਣਾ ਤਾਂ ਦੂਰ ਦੀ ਗੱਲ ਹੈ। ਸਿੱਖ ਮੱਤ ਹੀ ਇੱਕ ਐਸੀ ਮੱਤ ਸੀ ਜਿਸ ਦੇ ਬਾਨੀਆਂ ਨੇ ਔਰਤ ਦੇ ਹੱਕ ਵਿੱਚ ਅਵਾਜ ਉਠਾਈ ਸੀ। ਕਦੇ ਸਿੱਖ ਹੁੰਦੇ ਸਨ ਜੋ ਜੰਗਲ ਬੇਲਿਆਂ ਵਿੱਚ ਰਹਿੰਦੇ ਹੋਏ ਵੀ ਦੇਸੀ ਵਿਦੇਸ਼ੀ ਜਰਵਾਣਿਆਂ ਤੋਂ ਔਰਤਾਂ ਉਤੇ ਕੀਤੇ ਜਾਂਦੇ ਅੱਤਿਆਚਾਰਾਂ ਵਿਰੁੱਧ ਮੈਦਾਨ ਵਿੱਚ ਨਿਤਰਦੇ ਹੁੰਦੇ ਸਨ, ਉਹ ਆਪਣੀਆਂ ਜਾਨਾਂ ਨੂੰ ਜੋਖਮ ਵਿੱਚ ਪਾ ਕੇ ਔਰਤਾਂ ਉਪਰ ਜੁਲਮ ਕਰਨ ਵਾਲੇ ਜਾਲਮਾਂ ਨੂੰ ਸੋਧ ਕੇ ਬੰਦੀ ਬਣਾਈਆਂ ਔਰਤਾਂ ਨੂੰ ਜਾਲਮਾਂ ਦੇ ਪੰਜਿਆਂ ਵਿੱਚੋਂ ਛੁਡਵਾ ਕੇ ਸਤਿਕਾਰ ਸਹਿਤ ਉਨਾਂ ਨੂੰ ਘਰੋਂ ਘਰੀਂ ਪਹੁੰਚਾ ਕੇ ਆਉਂਦੇ ਸਨ। ਪਰ ਅਜੋਕੇ ਸਿੱਖਾਂ (ਜੋ ਇਸਤਰੀ ਨੂੰ ਅੱਤ ਘਟੀਆ ਚਰਿੱਤਰਾਂ ਵਿੱਚ ਪੇਸ਼ ਕਰਨ ਵਾਲੀ ਅਸ਼ਲੀਲ ਕਵਿਤਾ (ਅਖੌਤੀ ਦਸ਼ਮ ਗ੍ਰੰਥ) ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਰੱਖ ਕੇ ”ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ।।” ਦਾ ਹੋਕਾ ਦੇਣ ਵਾਲੇ ਬਾਬੇ ਨਾਨਕ ਜੀ ਦਾ ਮੂੰਹ ਚਿੜਾ ਰਹੇ ਹਨ) ਤੋਂ ਔਰਤਾਂ ਪ੍ਰਤੀ ਧੀ ਭੈਣ ਵਾਲੀ ਸਾਂਝ ਜਾਂ ਔਰਤਾਂ ਨੂੰ ਬਰਾਬਰਤਾ ਮਿਲਣ ਦੀ ਆਸ ਰੱਖਣੀ ਵੀ ਮੂਰਖਤਾ ਤੋਂ ਵੱਧ ਕੁੱਝ ਨਹੀਂ ਹੋਵੇਗਾ। ਸ਼ਾਇਦ ਕੋਈ ਵੀਰ ਜਾਂ ਭੈਣ ਇਹ ਸੋਚੇਗਾ ਕਿ ਮਹਿਲਾ ਦਿਵਸ ਬਾਰੇ ਲੇਖ ਵਿੱਚ ‘ਅਖੌਤੀ ਦਸ਼ਮ ਗ੍ਰੰਥ’ ਕਿਉਂ ਵਾੜ ਲਿਆ ਹੈ। ਇਸ ਬਾਰੇ ਮੈਂ ਦੱਸ ਦੇਣਾ ਚਾਹੁੰਦੀ ਹਾਂ ਕਿ ਇਸ ਗ੍ਰੰਥ ਵਿੱਚ ਇਸਤਰੀਆਂ ਨੂੰ ਬਦਨਾਮ ਕਰਦੀਆਂ 400 ਤੋਂ ਵੱਧ ਕਹਾਣੀਆਂ ਲਿਖੀਆਂ ਹੋਈਆਂ ਹਨ। ਜਿੰਨਾਂ ਦਾ ਨਾਮ ਵੀ ਤ੍ਰਿਆ ਚਰਿਤ੍ਰ ਲਿਖਿਆ ਹੋਇਆ ਹੈ। ਕਿਸੇ ਵੀਰ-ਭੈਣ ਨੂੰ ਸ਼ੱਕ ਹੋਵੇ ਉਹ ਖੁਦ ਅਖੌਤੀ ਦਸ਼ਮ ਗ੍ਰੰਥ ਨੂੰ ਪੜ ਕੇ ਵੇਖ ਸਕਦਾ ਹੈ। ਇਸਤਰੀਆਂ ਪ੍ਰਤੀ ਜਿੰਨੀ ਲੱਚਰਤਾ ਗੁਰੁ ਗੋਬਿੰਦ ਸਿੰਘ ਜੀ ਦੇ ਨਾਮ ‘ਤੇ ਇਸ ਅਖੌਤੀ ਦਸ਼ਮ ਗ੍ਰੰਥ ਵਿੱਚ ਲਿਖੀ ਹੋਈ ਹੈ, ਇੰਨੀ ਲੱਚਰਤਾ ਤਾਂ ਅਜੋਕੇ ਮਾੜੇ ਤੋਂ ਮਾੜੇ ਕਲਾਕਾਰਾਂ ਨੇ ਵੀ ਪੇਸ਼ ਨਹੀਂ ਕੀਤੀ ਹੋਣੀ। ਇਸ ਲਈ ਇਹ ਅਖੌਤੀ ਦਸ਼ਮ ਗ੍ਰੰਥ ਇਸਤਰੀ ਜਾਤੀ ਦਾ ਸਭ ਤੋਂ ਵੱਡਾ ਦੁਸ਼ਮਣ ਹੈ। ਜਿੱਥੇ ਇਸਤਰੀਆਂ ਦੇ ਮਾਨ-ਸਨਮਾਨ ਜਾਂ ਹੱਕਾਂ ਦੀ ਗੱਲ ਹੋਵੇਗੀ ਉੱਥੇ ਇਸਤਰੀਆਂ ਨੂੰ ਘਟੀਆ ਕਿਰਦਾਰ ਵਾਲੀਆਂ ਬਣਾ ਕੇ ਅਪਮਾਨਿਤ ਕਰਨ ਵਾਲੇ ਇਸ ਗ੍ਰੰਥ ਨੂੰ ਅੱਖੋਂ ਓਹਲੇ ਕਰਨਾ ਠੀਕ ਨਹੀਂ ਹੈ। ਸਕੂਲਾਂ, ਕਾਲਜਾਂ ਵਿੱਚ ਜਾਂਦੀਆਂ ਕੁੜੀਆਂ ਨੂੰ ਸੜਕਾਂ ਅਤੇ ਬੱਸਾਂ ਵਿੱਚ ਗਲਤ ਅਨਸਰਾਂ ਵੱਲੋਂ ਕੀਤੀ ਜਾਂਦੀ ਛੇੜ ਛਾੜ ਦਾ ਜੋ ਸਾਹਮਣਾ ਕਰਨਾ ਪੈਂਦਾ ਹੈ ਉਹ ਕਿਸੇ ਤੋਂ ਲੁਕਿਆ ਛਿਪਿਆ ਨਹੀਂ ਹੈ, ਕੁੜੀਆਂ ਦੇ ਮਾਪਿਆਂ ਨੂੰ ਇੱਜਤਦਾਰ ਹੁੰਦੇ ਹੋਏ ਵੀ ਬੇਗ਼ੈਰਤੀ ਜਿੰਦਗੀ ਜਿਉਣੀ ਪੈਂਦੀ ਹੈ, ਜਿੰਨਾ ਚਿਰ ਲੜਕੀਆਂ ਸਕੂਲ ਕਾਲਜਾਂ ਜਾਂ ਕਿਸੇ ਆਪਣੇ ਹੋਰ ਕੰਮ ਤੋਂ ਵਾਪਿਸ ਘਰ ਨਹੀਂ ਪਹੁੰਚਦੀਆਂ, ਉਨਾ ਚਿਰ ਮਾਪਿਆਂ ਦੀ ਜਾਨ ਫੜੀ ਰਹਿੰਦੀ ਹੈ, ਆਪਣੀ ਧੀ ਨੂੰ ਪਾਲ ਪਲੋਸ ਕੇ ਪੜਾਉਣ ਉਪਰੰਤ ਉਸ ਦਾ ਦਾਨ ਕਰਨ ਲਈ ਵੀ ਧੀ ਵਾਲਿਆਂ ਨੂੰ ਪੁੱਤ ਵਾਲਿਆਂ ਅੱਗੇ ਮਿੰਨਤਾਂ ਕਰਨੀਆਂ ਪੈਂਦੀਆਂ ਹਨ, ਆਪਣੀ ਧੀ ਦੇਣ ਦੇ ਨਾਲ ਨਾਲ ਪੁੱਤ ਵਾਲਿਆਂ ਵੱਲੋਂ ਕੀਤੀ ਜਾਂਦੀ ਹਰ ਨਜਾਇਜ ਮੰਗ ਵੀ ਪੂਰੀ ਕਰਨੀ ਪੈਂਦੀ ਹੈ, ਪੁੱਤ ਵਾਲਿਆਂ ਦੀ ਹਰ ਮੰਗ ਪੂਰੀ ਕਰਨ ਦੇ ਬਾਵਜੂਦ ਵੀ ਲੜਕੀ ਆਪਣੇ ਸਹੁਰੇ ਘਰ ਬੇਗਾਨੀ ਹੀ ਰਹਿੰਦੀ ਹੈ। ਅਜੋਕੇ ਬੇਕਾਰੇ ਅਤੇ ਨਸ਼ੇੜੀ ਲੜਕਿਆਂ ਪਿੱਛੇ ਲਾਈਆਂ ਲੜਕੀਆਂ ਨੂੰ ਸਾਰੀ ਜਿੰਦਗੀ ਹੀ ਤਿਲ ਤਿਲ ਪਲ ਪਲ ਮਰਨਾ ਪੈਂਦਾ ਹੈ, ਅਖੀਰ ਮੌਤ ਹੀ ਉਨਾਂ ਨੂੰ ਨਰਕ ਭਰੀ ਜਿੰਦਗੀ ਤੋਂ ਛੁਟਕਾਰਾ ਦਿਵਾਉਂਦੀ ਹੈ। ਪਰ ਦੁੱਖ ਦੀ ਗੱਲ ਹੈ ਕਿ ਮਰਦ ਔਰਤ ਨੂੰ ਮਰਨ ਵੀ ਨਹੀਂ ਦਿੰਦਾ ਅਤੇ ਜਿਉਣ ਵੀ ਨਹੀਂ ਦਿੰਦਾ, ਭਾਵ ਕਿ ਔਰਤ ਨੂੰ ਬਰਾਬਰਤਾ ਦੇ ਹੱਕ ਦੇਣ ਦਾ ਰੌਲਾ ਪਾਉਣ ਵਾਲਾ ਮਰਦ ਪ੍ਰਧਾਨ ਸਮਾਜ, ਮਾਦਾ ਭਰੂਣ ਹੱਤਿਆ ਦੇ ਵਿਰੋਧ ਵਿੱਚ ਲਿਖੇ ਨਾਅਰੇ ‘ਜੇ ਧੀਆਂ ਮਾਰ ਮੁਕਾਉਂਗੇ ਤਾਂ ਬਹੁਆਂ ਕਿੱਥੋਂ ਲਿਆਉਗੇ’ ਬੋਲਣ ਤੱਕ ਸੀਮਤ ਹੈ ਜਿਸ ਨੂੰ ਪੜ ਕੇ ਹੈਰਾਨੀ ਹੁੰਦੀ ਹੈ ਕਿ ਮਰਦ ਪ੍ਰਧਾਨ ਸਮਾਜ ਆਪਣੇ ਲਈ ਬਹੂਆਂ (ਪਤਨੀਆਂ) ਦੀ ਹੋ ਰਹੀ ਘਾਟ ਕਾਰਨ ਹੀ ਕਾਵਾਂ ਰੌਲੀ ਪਾ ਰਿਹਾ ਹੈ ਕਿ ਲੜਕਿਆਂ ਲਈ ਲੜਕੀਆਂ ਦੀ ਗਿਣਤੀ ਘੱਟ ਰਹੀ ਹੈ, ਉਂਝ ਇਸ ਦੀ ਲੜਕੀਆਂ ਪ੍ਰਤੀ ਕੋਈ ਹਮਦਰਦੀ ਨਹੀਂ ਹੈ। ਜੇਕਰ ਲੜਕੀਆਂ ਦੀ ਗਿਣਤੀ ਲੜਕਿਆਂ ਨਾਲੋਂ ਦੁੱਗਣੀ ਹੋ ਜਾਵੇ, ਫਿਰ ਤਾਂ ਮਾਦਾ ਭਰੂਣ ਹੱਤਿਆ ਕਰਨਾ ਕੋਈ ਗੁਨਾਹ ਨਹੀਂ ਹੋਵੇਗਾ? ਜਾਂ ਫਿਰ ਇੱਕ ਲੜਕੇ ਨੂੰ ਦੋ ਦੋ ਬਹੂਆਂ ਦਿੱਤੀਆਂ ਜਾ ਸਕਦੀਆਂ ਹਨ? ਜਾਂ ਕੀ ਜੇ ਲੜਕੀਆਂ ਬਹੂਆਂ ਬਨਣ ਤੋਂ ਇਨਕਾਰ ਕਰ ਦੇਣ ਤਾਂ ਮਾਦਾ ਭਰੂਣ ਹੱਤਿਆ ਕੀਤੀ ਜਾ ਸਕਦੀ ਹੈ? ਅੱਜ ਵੱਡੀ ਪੱਧਰ ‘ਤੇ ਸ਼ੋਰ ਪਾਇਆ ਜਾ ਰਿਹਾ ਹੈ ਕਿ ਇੱਕ ਹਜਾਰ ਲੜਕਿਆਂ ਦੇ ਪਿੱਛੇ ਲੜਕੀਆਂ ਦੀ ਗਿਣਤੀ ਅੱਠ ਸੌ ਰਹਿ ਗਈ ਹੈ ਆਦਿ ਆਦਿ। ਅੱਜ ਇੰਨਾਂ ਮਾਦਾ ਭਰੂਣਾਂ (ਲੜਕੀਆਂ) ਦੇ ਹਮਦਰਦਾਂ ਨੂੰ ਕੋਈ ਪੁੱਛੇ ਕਿ ਕੀ ਸਾਡੇ ਦੇਸ਼ ਖਾਸ ਕਰਕੇ ਅਜੋਕੇ ਪੰਜਾਬ ਅੰਦਰ ਸੌ ਪ੍ਰਤੀਸ਼ਤ ਲੜਕੇ ਵਿਆਹ ਦੇ ਯੋਗ ਹਨ? ਅੱਜ ਲੜਕੀਆਂ ਦੀ ਗਿਣਤੀ ਘੱਟ ਹੋਣ ਦੇ ਬਾਵਜੂਦ ਵੀ ਲੜਕੀਆਂ ਵਾਲਿਆਂ ਨੂੰ ਵੱਡੀ ਪੱਧਰ ਤੇ ਭਾਲ ਕਰਨ ਉਪਰੰਤ ਵੀ ਨਸ਼ਿਆਂ ਤੋਂ ਰਹਿਤ ਲੜਕੇ ਨਹੀਂ ਮਿਲਦੇ। ਅੱਜ ਲਗਭਗ 50% ਲੜਕੇ ਨਸ਼ਿਆਂ ਦੇ ਆਦੀ ਹੋ ਚੁੱਕੇ ਹਨ ਜਿੰਨਾਂ ਵਿੱਚੋਂ 20% ਲੜਕੇ ਤਾਂ ਵਿਆਹੁਣ ਦੇ ਯੋਗ ਵੀ ਨਹੀਂ ਹਨ। ਇਸਤਰੀ ਨੂੰ ਅਖੌਤੀ ਬਰਾਬਰਤਾ ਦੇਣ ਦੇ ਨਾਅਰੇ ਲਾਉਣ ਵਾਲੇ ਠੇਕੇਦਾਰ ਜੋ ਹਜਾਰ ਲੜਕੀ ਪੈਦਾ ਕਰਵਾਉਣੀ ਚਾਹੁੰਦੇ ਹਨ ਉਹ ਦੋ ਸੌ ਲੜਕੀ ਵਾਸਤੇ ਕੀ ਪ੍ਰਬੰਧ ਕਰਨਗੇ? ਜਾਂ ਕੀ 200 ਲੜਕੀ ਨੂੰ ਦੋ ਸੌ ਨਸ਼ੇੜੀ ਲੜਕਿਆਂ ਦੀ ਹਵਸ ਪੂਰੀ ਕਰਨ ਅਤੇ ਉਨਾਂ ਤੋਂ ਕੁੱਟ ਖਾ ਖਾ ਕੇ ਨਰਕ ਭਰੀ ਜਿੰਦਗੀ ਜਿਉਣ ਲਈ ਛੱਡ ਦਿੱਤਾ ਜਾਵੇਗਾ? ਮਾਦਾ ਭਰੂਣਾਂ ਦੇ ਹਮਾਇਤੀਆਂ ਨੂੰ ਜਨਮੀਆਂ ਹੋਈਆਂ ਲੜਕੀਆਂ ਦੇ ਜਿਉਣ ਅਤੇ ਸੁਰੱਖਿਆ ਦਾ ਪ੍ਰਬੰਧ ਵੀ ਕਰਨਾ ਚਾਹੀਦਾ ਹੈ। ਇੱਥੇ ਤਾਂ ਜੇ ਕੋਈ ਗਰੀਬ ਮਾਂ ਬਾਪ ਨਾ ਚਾਹੁੰਦੇ ਹੋਏ ਵੀ ਆਪਣੀ ਲੜਕੀ ਦਾ ਰਿਸ਼ਤਾ ਕੁੱਝ ਕੁ ਨਾ ਮਾਤਰ ਪੈਸੇ ਲੈ ਕੇ ਕਰ ਦਿੰਦਾ ਹੈ ਤਾਂ ਉਸ ਨੂੰ ਸਾਡੇ ਸਮਾਜ ਵਿੱਚ ਬਹੁਤ ਮਾੜਾ ਗਿਣਿਆ ਜਾਂਦਾ ਹੈ ਅਤੇ ਕਈ ਪੀਹੜੀਆਂ ਉਨਾਂ ਨੂੰ ਕੁੜੀਆਂ ਦੇ ਪੈਸੇ ਲੈਣ ਦੇ ਮੇਹਣੇ ਦਾ ਸਾਹਮਣਾ ਕਰਨਾ ਪੈਂਦਾ ਹੈ, ਪਰ ਮੁੰਡੇ ਵਾਲੇ ਅਮੀਰ ਹੁੰਦੇ ਹੋਏ ਵੀ ਬਗੈਰ ਲੋੜ ਤੋਂ ਧੀਆਂ ਵਾਲਿਆਂ ਤੋਂ ਸ਼ਰੇਆਮ ਲੱਖਾਂ ਰੁਪਏ ਲੈ ਕੇ ਵੀ ਇੱਜਤਦਾਰ ਕਹਾਉਂਦੇ ਹਨ। ਦੇਖੋ ਮਰਦ ਪ੍ਰਧਾਨ ਸਮਾਜ ਦੀ ਦੋਗਲੀ ਨੀਤੀ, ਧੀਆਂ ਦੇ ਪੈਸੇ ਲੈਣ ਵਾਲੇ ਬੇਇੱਜਤੇ ਅਤੇ ਪੁੱਤਾਂ ਦੇ ਪੈਸੇ ਲੈਣ ਵਾਲੇ ਇੱਜਤਦਾਰ ਵਾਹ ਕਿਆ ਬਾਤ ਹੈ! ਮਰਦ ਪ੍ਰਧਾਨ ਸਮਾਜ ਵਿੱਚ ਔਰਤ ਨੂੰ ਮਿਲੀ ਬਰਾਬਰਤਾ ਇੱਥੇ ਸਪੱਸ਼ਟ ਹੁੰਦੀ ਹੈ ਜਿੱਥੇ ਚੰਗੀਆਂ ਧੀਆਂ ਦੇ ਮਾਪੇ ਇੱਜਤਦਾਰ ਨਹੀਂ ਹੋ ਸਕਦੇ ਅਤੇ ਮਾੜੇ ਪੁੱਤਰਾਂ ਦੇ ਮਾਪੇ ਬੇਇੱਜਤੇ ਨਹੀਂ ਹੋ ਸਕਦੇ। ਫਿਰ ਕੌਣ ਧੀਆਂ ਨੂੰ ਪੈਦਾ ਕਰਕੇ ਬੇਇੱਜਤੀ ਕਰਵਾਉਣੀ ਚਾਹੇਗਾ? ਅੱਜ ਲੜਕੀਆਂ ਕਿਤੇ ਵੀ ਸੁਰੱਖਿਅਤ ਨਹੀਂ ਹਨ। ਅੰਮ੍ਰਿਤਸਰ ਦੇ ਛੇਹਰਟਾ ਥਾਣੇ ਨੇੜੇ ਸਹਾਇਕ ਸਬ ਇੰਸਪੈਕਟਰ ਰਵਿੰਦਰਪਾਲ ਸਿੰਘ ਨੂੰ ਗੁੰਡਿਆਂ ਨੇ 5 ਦਸੰਬਰ 2012 ਨੂੰ ਇਸ ਕਰਕੇ ਗੋਲੀ ਮਾਰ ਦਿੱਤੀ ਸੀ ਕਿ ਉਹ ਆਪਣੀ ਧੀ ਰੌਬਿਨਜੀਤ ਕੌਰ ਨਾਲ ਹੋ ਰਹੀ ਛੇੜਛਾੜ ਨੂੰ ਰੋਕਦਾ ਸੀ। ਕੀ ਦੋਸ਼ ਸੀ ਰਵਿੰਦਰਪਾਲ ਸਿੰਘ ਦਾ? ਬੱਸ ਇਹੀ ਦੋਸ਼ ਸੀ ਕਿ ਉਹ ਇੱਕ ਜਵਾਨ ਦੀ ਦਾ ਪਿਉ ਸੀ। ਉਸ ਨੇ ਮਾਦਾ ਭਰੂਣ ਹੱਤਿਆ ਕਰਾਉਣ ਦੀ ਥਾਂ ਆਪਣੀ ਧੀ ਨੂੰ ਪੜਾ-ਲਿਖਾ ਕੇ ਪੁੱਤਰਾਂ ਵਾਂਗ ਪਾਲਿਆ ਸੀ। ਇਸ ਦੀ ਕੀਮਤ ਉਸ ਨੂੰ ਆਪਣੀ ਜਾਨ ਦੇ ਕੇ ਚੁਕਾਉਣੀ ਪਈ। ਅੱਜ ਜਦੋਂ ਇੱਕ ਪੁਲਿਸ ਅਫਸਰ ਦੀ ਧੀ ਵੀ ਸੁਰੱਖਿਅਤ ਨਹੀਂ ਹੈ, ਫਿਰ ਆਮ ਜਾਂ ਗਰੀਬ ਦੀ ਧੀ ਦੀ ਕੀ ਹਾਲਤ ਹੋਵੇਗੀ, ਇਸ ਦਾ ਅੰਦਾਜਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ। ਛੇੜ ਛਾੜ ਅਤੇ ਬਲਾਤਕਾਰ ਆਦਿ ਇਸਤਰੀਆਂ ਨਾਲ ਹੁੰਦੇ ਧੱਕਿਆਂ ਦੀਆਂ ਮਨੁੱਖਤਾ ਨੂੰ ਸ਼ਰਮਸਾਰ ਕਰਦੀਆਂ ਘਟਨਾਵਾਂ ਹਰ ਰੋਜ ਹੀ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਹਨ। ਘਰਾਂ ਤੋਂ ਲੈ ਕੇ ਸਕੂਲਾਂ, ਕਾਲਜਾਂ, ਬੱਸਾਂ, ਰਸਤਿਆਂ, ਥਾਣਿਆਂ, ਜੇਲਾਂ, ਗੁਰਦੁਆਰਿਆਂ, ਮੰਦਰਾਂ, ਡੇਰਿਆਂ ਆਦਿ ਵਿੱਚ ਔਰਤਾਂ ਕਿਤੇ ਵੀ ਸੁਰੱਖਿਅਤ ਨਹੀਂ ਹਨ। ਜਦੋਂ ਸਾਡੀਆਂ ਸਰਕਾਰਾਂ ਪੁਲਿਸ ਪ੍ਰਸ਼ਾਸ਼ਨ ਅਤੇ ਸਮਾਜ 800 ਲੜਕੀ ਨੂੰ ਸੁਰੱਖਿਆ ਨਹੀਂ ਦੇ ਸਕਦਾ ਫਿਰ ਇਨਾਂ ਨੂੰ ਕੀ ਹੱਕ ਹੈ ਕਿ ਇਹ 1000 ਲੜਕੀ ਪੈਦਾ ਕਰਨ ਦੀ ਵਕਾਲਤ ਕਰਨ? ਮੇਰੇ ਇਸ ਲੇਖ ਦਾ ਮਕਸਦ ਇਹ ਨਹੀਂ ਹੈ ਕਿ ਮਾਦਾ ਭਰੂਣ ਹੱਤਿਆ ਹੋਣੀ ਚਾਹੀਦੀ ਹੈ, ਮਾਦਾ ਭਰੂਣ ਹੱਤਿਆ ਇੱਕ ਬਹੁਤ ਵੱਡਾ ਗੁਨਾਹ ਹੈ ਜਿਸ ਦਾ ਡੱਟ ਕੇ ਵਿਰੋਧ ਵੀ ਹੋਣਾ ਚਾਹੀਦਾ ਹੈ ਪਰ ਸਾਨੂੰ ਅਣਜੰਮੀਆਂ ਧੀਆਂ (ਮਾਦਾ ਭਰੂਣਾਂ) ਦੇ ਹਮਦਰਦਾਂ ਨੂੰ ਜਨਮ ਤੋਂ ਬਾਅਦ ਵਾਲੀਆਂ ਧੀਆਂ ਦੀ ਦਰਦਾਂ ਭਰੀ ਕੁਰਲਾਹਟ ਕਿਉਂ ਨਹੀਂ ਸੁਣਾਈ ਦਿੰਦੀ। ਮਰਦ ਅਤੇ ਔਰਤ ਗ੍ਰਿਹਸਤੀ ਗੱਡੀ ਦੇ ਦੋ ਪਹੀਏ ਹਨ, ਦੋਹਾਂ ਵਿੱਚ ਹਰ ਪਹਿਲੂ ਤੇ ਬਰਾਬਰਤਾ ਹੋਣੀ ਅੱਤ ਜਰੂਰੀ ਹੈ। ਇਹ ਬਰਾਬਰਤਾ ਸਿਰਫ ਲਿੰਗ ਅਨੁਪਾਤ ਲਈ ਹੀ ਹੋਣੀ ਜਰੂਰੀ ਨਹੀਂ ਸਗੋਂ ਬਰਾਬਰਤਾ ਦੇ ਅਧਿਕਾਰਾਂ ਲਈ ਵੀ ਜਰੂਰੀ ਹੈ। ਲੜਕੀ ਦਾ ਆਪਣਾ ਕਿਤੇ ਵੀ ਘਰ ਨਹੀਂ ਹੁੰਦਾ, ਮਾਪਿਆਂ ਦੇ ਘਰ ਲੜਕੀ ਬੇਗਾਨਾ ਧਨ ਹੁੰਦੀ ਹੈ ਅਤੇ ਸੁਹਰਿਆਂ ਦੇ ਘਰ ਬੇਗਾਨੀ ਧੀ ਹੀ ਰਹਿੰਦੀ ਹੈ। ਅੱਜ ਲੋੜ ਹੈ ਲੜਕੀਆਂ (ਇਸਤਰੀ ਜਾਤੀ) ਨੂੰ ਅਸਲੀਅਤ ਵਿੱਚ ਸਮਾਜਿਕ, ਆਰਥਿਕ ਅਤੇ ਧਾਰਮਿਕ ਬਰਾਬਰਤਾ ਦੇਣ ਦੀ ਅਤੇ ਲੜਕੀਆਂ ਪ੍ਰਤੀ ਆਪਣੀ ਮਾਨਸਿਕਤਾ ਬਦਲਣ ਦੀ। ਜਦੋਂ ਧੀਆਂ ਮਾਪਿਆਂ ਲਈ ਕਿਸੇ ਕਿਸਮ ਦਾ ਬੋਝ ਨਹੀਂ ਰਹਿਣਗੀਆਂ ਫਿਰ ਕੋਈ ਵੀ ਮਾਂ ਬਾਪ ਮਾਦਾ ਭਰੂਣ ਹੱਤਿਆ ਕਰਵਾਉਣ ਬਾਰੇ ਸੋਚੇਗਾ ਵੀ ਨਹੀਂ। ਜਿੰਨਾ ਚਿਰ ਗੁੰਡੇ ਅਨਸਰਾਂ ਤੋਂ ਆਪਣੀ ਧੀ ਦੀ ਇੱਜਤ ਬਚਾਉਣ ਲਈ ਬਾਪ ਨੂੰ ਗੁੰਡੇ ਅਨਸਰਾਂ ਤੋਂ ਗੋਲੀਆਂ ਖਾ ਕੇ ਮਰਨਾ ਪਵੇਗਾ ਅਤੇ ਲੜਕੀ ਦਾ ਵਿਆਹ ਕਰਨ ਸਮੇਂ ਦਾਜ (ਦਹੇਜ) ਰੂਪੀ ਦੰਡ ਭਰਨਾ ਪਵੇਗਾ, ਉਨਾ ਚਿਰ ਮਾਦਾ ਭਰੂਣ ਹੱਤਿਆ ਬੰਦ ਨਹੀਂ ਹੋਵੇਗੀ ਕਿਉਂਕਿ ਕੌਣ ਚਾਹੁੰਦਾ ਹੈ ਕਿ ਗੁੰਡੇ ਅਨਸਰ ਉਸ ਦੀ ਧੀ ਨੂੰ ਚੁੱਕ ਕੇ ਲੈ ਜਾਣ ਜਾਂ ਲੜਕੀ ਪੈਦਾ ਕਰਕੇ ਪਾਲ ਪਲੋਸ ਕੇ ਕਿਸੇ ਨੂੰ ਦੇਣ ਲਈ ਵੀ ਉਸ ਨੂੰ ਕਿਸੇ ਦਾ ਹਾੜੇ ਕੱਢਣੇ ਪੈਣ ਅਤੇ ਧੀ ਜੰਮਣ ਦੇ ਗੁਨਾਹ ਵਿੱਚ ਉਸ ਨੂੰ ਲੜਕੇ ਵਾਲਿਆਂ ਨੂੰ ਧੀ ਦੇ ਨਾਲ ਨਾਲ ਲੱਖਾਂ ਰੁਪਏ ਦੇ ਕੇ ਵੀ ਨੀਵਾਂ ਹੋਣਾ ਪਵੇ। ਇਸ ਲਈ ਜਿੰਨਾ ਚਿਰ ਮਾਦਾ ਭਰੂਣ ਹੱਤਿਆ ਦੇ ਕਾਰਨ ਔਰਤਾਂ ਦੀ ਨਾ ਬਰਾਬਰੀ ਨੂੰ ਖਤਮ ਕਰਕੇ ਲੜਕੀਆਂ ਨੂੰ ਲੜਕਿਆਂ ਵਾਂਗ ਹਰ ਪੱਖ ਤੋਂ ਬਰਾਬਰਤਾ ਨਹੀਂ ਦਿੱਤੀ ਜਾਂਦੀ ਉਨਾ ਚਿਰ ਮਾਦਾ ਭਰੂਣ ਹੱਤਿਆਵਾਂ ਨੂੰ ਰੋਕਣਾ ਸੰਭਵ ਨਹੀਂ ਹੋਵੇਗਾ। ਅਲਟਰਾ ਸਾਊਂਡ ਮਸ਼ੀਨਾਂ ਰਾਹੀਂ ਕੀਤੀ ਜਾਂਦੀ ਲਿੰਗ ਜਾਂਚ ‘ਤੇ ਪਾਬੰਦੀ ਲਾਉਣ ਜਾਂ ਮਾਦਾ ਭਰੂਣ ਹੱਤਿਆ ਕਰਨ ਅਤੇ ਕਰਵਾਉਣ ਵਾਲਿਆਂ ਵਿਰੁੱਧ ਕੇਸ ਦਰਜ ਕਰਕੇ, ਅਜਿਹੇ ਕਾਨੂੰਨੀ ਧੱਕੇ ਨਾਲ ਲੜਕੀਆਂ ਨੂੰ ਕਿਸੇ ਦੇ ਘਰ ਜਬਰਦਸਤੀ ਪੈਦਾ ਨਹੀਂ ਕਰਵਾਇਆ ਜਾ ਸਕਦਾ। ਅਜਿਹੇ ਧੱਕੇ ਦਾ ਖਮਿਆਜਾ ਵੀ ਗਰੀਬ ਪਰਿਵਾਰਾਂ (ਲੋਕਾਂ) ਨੂੰ ਹੀ ਭੁਗਤਣਾ ਪੈਂਦਾ ਹੈ ਕਿਉਂਕਿ ਅਲਟਰਾ ਸਾਉਂਡ ਮਸ਼ੀਨਾਂ ਵਾਲੇ ਆਮ ਖਾਸ ਗਰੀਬਾਂ ਦੀ ਤਾਂ ਅਜਿਹੀ ਜਾਂਚ ਕਰਦੇ ਹੀ ਨਹੀਂ, ਜੇ ਕੋਈ ਚਾਹੁੰਦਾ ਵੀ ਹੋਵੇ ਤਾਂ ਉਹ ਲਿੰਗ ਜਾਂਚ ‘ਤੇ ਪਾਬੰਦੀ ਲੱਗਣ ਕਾਰਨ ਇਸ ਦੀ ਮਹਿੰਗੀ ਹੋਈ ਫੀਸ ਦੇਣ ਤੋਂ ਅਸਮੱਰਥ ਹੋਣ ਕਾਰਨ, ਮਜਬੂਰੀ ਵੱਸ ਹੋਣ ਵਾਲੇ ਬੱਚੇ ਨੂੰ ਪੈਦਾ ਕਰਨਾ ਹੀ ਠੀਕ ਸਮਝਦਾ ਹੈ ਬਾਅਦ ਵਿੱਚ ਭਾਵੇਂ ਉਸ ਨੂੰ ਬੱਚਾ ਰੂੜੀਆਂ ਜਾਂ ਝਾੜੀਆਂ ਵਿੱਚ ਹੀ ਕਿਉਂ ਨਾ ਸੁੱਟਣਾ ਪਵੇ। ਅਮੀਰ ਲੋਕਾਂ ‘ਤੇ ਅਜਿਹੀਆਂ ਕਾਨੂੰਨੀ ਪਾਬੰਦੀਆਂ ਦਾ ਕੋਈ ਅਸਰ ਨਹੀਂ ਹੁੰਦਾ ਕਿਉਂਕਿ ਉਹ ਪੈਸੇ ਦੇ ਜੋਰ ਨਾਲ ਸਭ ਕੁੱਝ ਖਰੀਦਣ ਅਤੇ ਦਾਜ ਦੇਣ ਦੇ ਸਮੱਰਥ ਹੁੰਦੇ ਹਨ। ਫਿਰ ਵੀ ਜੇ ਅਸੀਂ ਅਸਲੀਅਤ ਨੂੰ ਸਮਝੇ ਬਗੈਰ ਅਜਿਹੀਆਂ ਕਾਨੂੰਨੀ ਪਾਬੰਦੀਆਂ ਦੇ ਸਹਾਰੇ ਲੜਕੀਆਂ ਦੀ ਗਿਣਤੀ ਵਿੱਚ ਵਾਧਾ ਕਰ ਵੀ ਲਵਾਂਗੇ (ਕੁੱਝ ਵਾਧਾ ਹੋਇਆ ਵੀ ਹੈ) ਤਾਂ ਵੀ ਇਹ ਕੋਈ ਵੱਡੀ ਪ੍ਰਾਪਤੀ ਨਹੀਂ ਹੋਵੇਗੀ, ਪ੍ਰਾਪਤੀ ਤਾਂ ਇਸ ਵਿੱਚ ਹੈ ਕਿ ਅਸੀਂ ਸਮਾਜ ਦੀ ਮਾਨਸਿਕਤਾ ਬਦਲ ਕੇ ਇਸ ਵਿੱਚੋਂ ਮੁੰਡੇ ਕੁੜੀ ਦੇ ਅੰਤਰ ਨੂੰ ਹੀ ਖਤਮ ਕਰ ਦੇਈਏ। ਧੀਆਂ ਦੇ ਮਾਪੇ ਸਮਾਜ ਵਿੱਚ ਨੀਵੇਂ ਨਾ ਹੋਣ, ਪੁੱਤਾਂ ਦੇ ਮਾਪੇ ਸਮਾਜ ਵਿੱਚ ਉੱਚੇ ਨਾ ਹੋਣ, ਕੋਈ ਕਿਸੇ ਦਾ ਗੁਲਾਮ ਨਾ ਹੋਵੇ ਕੋਈ ਕਿਸੇ ‘ਤੇ ਨਿਰਭਰ ਨਾ ਹੋਵੇ, ਇਸਤਰੀ ਅਤੇ ਪੁਰਸ਼ ਇੱਕ ਦੂਜੇ ਦੇ ਪੂਰਕ ਹੁੰਦੇ ਹੋਏ ਹਰ ਪੱਖ ਤੋਂ ਬਰਾਬਰਤਾ ਦਾ ਆਨੰਦ ਮਾਨਣ ਫਿਰ ਨਾ ਹੀ ਕੋਈ ਮਾਦਾ ਭਰੂਣ ਹੱਤਿਆ ਕਰਵਾਉਣ ਵਾਰੇ ਸੋਚੇਗਾ ਅਤੇ ਨਾ ਹੀ ਮਾਦਾ ਭਰੂਣ ਹੱਤਿਆ ‘ਤੇ ਪਾਬੰਦੀ ਲਾਉਣੀ ਪਵੇਗੀ।
ਅਖੀਰ ਵਿੱਚ ਮੇਰੀਆਂ ਭੈਣਾਂ ਨੂੰ ਵੀ ਬੇਨਤੀ ਕਰਨੀ ਚਾਹਾਂਗੀ ਕਿਉਂਕਿ ਕੁੱਝ ਘਾਟਾਂ ਮੇਰੀਆਂ ਭੈਣਾਂ ਅਤੇ ਧੀਆਂ ਵਿੱਚ ਵੀ ਹਨ। ਬਹੁਤ ਸਾਰੀਆਂ ਸਾਡੀਆਂ ਬੱਚੀਆਂ ਵੀ ਨਸ਼ਿਆਂ ਦੀ ਦਲਦਲ ਵਿੱਚ ਗਰਕ ਹੋ ਚੁੱਕੀਆਂ ਹਨ। ਬਹੁਤ ਸਾਰੀਆਂ ਕਾਮ ਵੱਸ ਹੋ ਕੇ ਆਪਣੀਆਂ ਇੱਜਤਾਂ ਗੁਆ ਬੈਠਦੀਆਂ ਹਨ। ਫਿਰ ਆਪਣੇ ਔਗੁਣ ਛੁਪਾਉਣ ਲਈ ਬਲਾਤਕਾਰ ਜਾਂ ਦਾਜ ਦੇ ਝੂਠੇ ਪਰਚੇ ਦਰਜ ਕਰਵਾ ਦਿੰਦੀਆਂ ਹਨ। ਇਹ ਵੀ ਬਹੁਤ ਮਾੜੀਆਂ ਗੱਲਾਂ ਹਨ। ਇਸਤਰੀਆਂ ਨੂੰ ਵੀ ਚਾਹੀਦਾ ਹੈ ਕਿ ਉੇਹ ਵੀ ਆਪਣੀਆਂ ਕਮੀਆਂ ਨੂੰ ਦੂਰ ਕਰਨ ਅਤੇ ਅਣਖ ਵਾਲੀ ਜਿੰਦਗੀ ਜਿਉਣ। ਬੇਸ਼ੱਕ ਮਰਦ ਅੱਜ ਇਸਤਰੀ ‘ਤੇ ਭਾਰੂ ਹੈ, ਪਰ ਮਰਦ ਵੀ ਪਲਦਾ ਤਾਂ ਇਸਤਰੀ ਦੀ ਗੋਦ (ਬੁੱਕਲ) ਵਿੱਚ ਹੀ ਹੈ। ਹਰ ਇੱਕ ਨੇ ਇਸਤਰੀ ਦੀ ਗੋਦ ਵਿੱਚੋਂ ਹੀ ਉੱਠ ਕੇ ਅੱਗੇ ਵੱਧਣਾ ਹੈ। ਇਸ ਲਈ ਮੇਰੀਆਂ ਭੈਣਾਂ ਨੂੰ ਚਾਹੀਂਦਾ ਹੈ ਕਿ ਮਰਦਾਂ ਲਈ ਨੁਮਾਇਸ਼ੀ ਵਸਤੂਆਂ ਬਣ ਕੇ ਨਾ ਜਿਉਣ, ਆਪਣੀ ਜਿੰਮੇਵਾਰੀ ਨੂੰ ਸੰਭਾਲਣ, ਆਪਣੇ ਬੱਚਿਆਂ ਨੂੰ ਬੁੱਕਲ ਵਿੱਚ ਬਹਾ ਕੇ ਗੰਦੀਆਂ ਫਿਲਮਾਂ, ਗੰਦੇ ਗੀਤ ਸੁਨਾਉਣ ਦੀ ਥਾਂ ਗੁਰਬਾਣੀ, ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਅਤੇ ਸਾਹਿਬਜਾਦੇ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਵਰਗਿਆਂ ਦੀਆਂ ਸਿੱਖਿਆਵਾਂ ਦ੍ਰਿੜ ਕਰਵਾਉਣ। ਫਿਰ ਦੇਖੋ ਸਮਾਜ ਕਿਵੇਂ ਬਦਲਦਾ ਹੈ।
ਭੈਣੋ ਜਾਗੋ ! ਸੰਭਾਲੋ! ਸਾਰਾ ਸਮਾਜ ਜਿਹੋ ਜਿਹਾ ਵੀ ਚੰਗਾ ਮਾੜਾ ਹੈ, ਉਹ ਤੁਹਾਡੀ ਹੀ ਬੁੱਕਲ ਵਿੱਚੋਂ ਪੈਦਾ ਹੋਇਆ ਹੈ। ਸਮਾਜ ਦੀ ਨੀਂਹ ਤੁਹਾਡੀ ਬੁੱਕਲ ਵਿੱਚ ਹੀ ਹੈ। ਮਾਈ ਭਾਗੋਆਂ ਬਣ ਕੇ ਸਮਾਜ ਦੀ ਅਗਵਾਈ ਕਰੋ। ਤੁਹਾਡੀ ਸੁਚੱਜੀ ਅਗਵਾਈ ਸਮਾਜ ਨੂੰ ਗ਼ਰਕ ਹੋਣ ਤੋਂ ਬਚਾਅ ਸਕਦੀ ਹੈ। ਹੁਣ ਇਸਤਰੀ ਜਾਗ੍ਰਿਤੀ ਮੰਚ ਵੱਲੋਂ ਲੱਚਰ ਗਾਇਕੀ ਦੇ ਵਿਰੋਧ ਵਿੱਚ ਕਮੀਨੇ ਕਲਾਕਾਰਾਂ ਦੇ ਪੁਤਲੇ ਸਾੜਨਾ ਬਹੁਤ ਚੰਗਾ ਉਪਰਾਲਾ ਹੈ। ਇਹ ਨਿਰੰਤਰ ਜਾਰੀ ਰਹਿਣਾ ਚਾਹੀਦਾ ਹੈ ਅਤੇ ਟੀਮਾਂ (ਟੋਲੀਆਂ) ਬਣਾ ਕੇ ਬੱਸਾਂ ਵਿੱਚ ਚੱਲਦੇ ਅਸ਼ਲੀਲ ਗਾਣਿਆਂ ਨੂੰ ਵੀ ਰੋਕਣਾ ਚਾਹੀਦਾ ਹੈ ਅਤੇ ਅਸ਼ਲੀਲ ਗੀਤ ਗਾਉਣ ਵਾਲੇ ਕਲਾਕਾਰਾਂ ਦੇ ਨਾਲ-ਨਾਲ ਅਖੌਤੀ ਦਸ਼ਮ ਗ੍ਰੰਥ ਵਿਚਲੇ ਤ੍ਰਿਆ ਚਰਿਤ੍ਰਾਂ ਦੀ ਅਸਲੀਅਤ ਨੂੰ ਵੀ ਜਾਨਣਾ ਚਾਹੀਦਾ ਹੈ ਕਿਉਂਕਿ ਇਹ ਤ੍ਰਿਆ ਚਰਿਤ੍ਰ ਇਸਤਰੀ ਜਾਤੀ ਲਈ ਅਜੋਕੇ ਕਲਾਕਾਰਾਂ ਨਾਲੋਂ ਵੀ ਵੱਧ ਖਤਰਨਾਕ ਹਨ। ਸਰਕਾਰਾਂ ਅਤੇ ਮਰਦਾਂ ਤੋਂ ਬਹੁਤੀ ਆਸ ਨਹੀਂ ਰੱਖਣੀ ਚਾਹੀਦੀ। ਜੋ ਕੋਈ ਭਲਾ ਪੁਰਸ਼ ਸਹਿਯੋਗ ਦੇਣਾ ਚਾਹੇ ਤਾਂ ਲੈ ਲੈਣਾ ਚਾਹੀਦਾ ਹੈ। ਬੀਬੀਆਂ ਵੱਲੋਂ ਕੀਤੇ ਇਸ ਉਪਰਾਲੇ ਦੀ ਮੈਂ ਬੀਬੀਆਂ ਨੂੰ ਦਿਲੋਂ ਵਧਾਈ ਦਿੰਦੀ ਹਾਂ ਅਤੇ ਪ੍ਰਮਾਤਮਾ ਅੱਗੇ ਅਰਦਾਸ ਕਰਦੀ ਹਾਂ ਕਿ ਉਹ ਬੀਬੀਆਂ ਨੂੰ ਇਸ ਕਾਰਜ ਵਿੱਚ ਸਫਲਤਾ ਬਖਸ਼ੇ।

ਪੰਜਾਬੀ ਕਿਉਂ ਨਹੀਂ ਹੋ ਸਕਦੀ ਅਦਾਲਤ ਦੀ ਭਾਸ਼ਾ ?

0

ਪੰਜਾਬੀ ਕਿਉਂ ਨਹੀਂ ਹੋ ਸਕਦੀ ਅਦਾਲਤ ਦੀ ਭਾਸ਼ਾ ?

ਡਾ. ਧਰਮਪਾਲ ਸਾਹਿਲ (ਪ੍ਰਿੰਸੀਪਲ) -98761-56964

ਰੂਸ ਦੇ ਮਹਾਨ ਸਾਹਿਤਕਾਰ ਰਸੂਲ ਹਮਜਾਤੋਵ ਦਾ ਕਥਨ ਹੈ ਕਿ ਜੀਵਨ ਦੀ ਔਖੀ ਤੋਂ ਔਖੀ ਗੱਲ ਜਿੰਨੀ ਅਸਾਨੀ ਨਾਲ ਆਪਣੀ ਮਾਂ ਬੋਲੀ ਵਿੱਚ ਸਮਝੀ ਤੇ ਸਮਝਾਈ ਜਾ ਸਕਦੀ ਹੈ ਉਨੀ ਕਿਸੇ ਵੀ ਹੋਰ ਭਾਸ਼ਾ ਵਿੱਚ ਨਹੀਂ। ਪੰਜਾਬ ਸਰਕਾਰ ਨੇ ਭਾਸ਼ਾ ਐਕਟ ਰਾਹੀਂ ਹਰੇਕ ਕਰਮਚਾਰੀ ਤੇ ਅਧਿਕਾਰੀ ਨੂੰ ਸਰਕਾਰੀ ਕੰਮ ਕਾਜ ਪੰਜਾਬੀ ਵਿੱਚ ਕਰਨ ਦੇ ਆਦੇਸ਼ ਜਾਰੀ ਕੀਤੇ ਹੋਏ ਹਨ। ਇੱਥੋਂ ਤੱਕ ਕਿ ਸਰਕਾਰੀ ਕਰਮਚਾਰੀ/ਅਧਿਕਾਰੀ ਦੀ ਏ. ਸੀ. ਆਰ. ਵਿਚ ਵੀ ਇਹ ਕਾਲਮ ਦਰਜ ਕੀਤਾ ਗਿਆ ਹੈ ਪਰ ‘ਕੀ ਕਰਮਚਾਰੀ ਪੰਜਾਬੀ ਵਿਚ ਕੰਮ ਕਰਦਾ ਹੈ?’ ਪੰਜਾਬੀ ਦੀਆਂ ਸਿਰਮੌਰ ਲੇਖਕ ਜੱਥੇਬੰਦੀਆਂ ਵੀ ਪੰਜਾਬੀ ਭਾਸ਼ਾ ਨੂੰ ਪੂਰੀ ਤਰਾਂ ਲਾਗੂ ਕਰਾਉਣ ਹਿਤ ਧਰਨੇ, ਮੁਜਾਹਰੇ , ਰੈਲੀਆਂ, ਮਾਰਚ ਤੇ ਸੈਮੀਨਾਰ ਆਦਿ ਕਰ ਰਹੀਆਂ ਹਨ। ਇਸ ਸਭ ਦੇ ਪ੍ਰਭਾਵ ਸਦਕਾ ਹੀ ਕੁਝ ਸਰਕਾਰੀ ਦਫਤਰਾਂ ਵਿਚ ਕੰਮ ਕਾਜ ਪੰਜਾਬੀ ਵਿਚ ਹੋ ਰਿਹਾ ਹੈ।
ਪਰ ਸਾਡੀਆਂ ਅਦਾਲਤਾਂ ਵਿਚ ਸਾਰਾ ਕੰਮ ਕਾਜ ਅੰਗਰੇਜੀ ਵਿਚ ਹੋਣ ਕਾਰਣ ਇੱਕ ਸਰਵੇ ਮੁਤਾਬਕ ਲੱਖਾ ਲੋਕੀ ਸਹੀ ਨਿਆਂ ਤੋਂ ਵਾਝੇ ਰਹਿ ਜਾਂਦੇ ਹਨ ਅਤੇ ਪੰਜਾਬ ਦੀਆਂ ਲੋਅਰ, ਸ਼ੈਸ਼ਨ ਤੇ ਹਾਈ ਕੋਰਟ ਤੱਕ ਇੰਨੇ ਕੁ ਮੁਕਦਮੇ ਵਿਚਾਰ ਅਧੀਨ ਹਨ ਕਿ ਉਨਾਂ ਨੂੰ ਨਿਪਟਾਉਣ ਲਈ 100 ਤੋਂ 150 ਸਾਲ ਲੱਗ ਸਕਦੇ ਹਨ। ਇਸ ਲਈ ਭਾਵੇਂ ਜੱਜਾਂ ਦੀ ਘਾਟ ਜਾਂ ਵਿਰੋਧੀ ਵਕੀਲਾਂ ਵਲੋਂ ਜਾਣ ਬੁੱਝ ਕੇ ਕੇਸਾਂ ਨੂੰ ਲਮਕਾਉਣ ਦੇ ਹੱਥ ਕੰਡੇ ਕਹਿ ਲਵੋ: ਪਰ ਨਿਆਂ ਵਿਚ ਦੇਰੀ ਦਾ ਇੱਕ ਵੱਡਾ ਕਾਰਣ ਸਾਰੀ ਅਦਾਲਤੀ ਕਾਰਵਾਈ ਦਾ ਅੰਗਰੇਜੀ ਵਿੱਚ ਹੋਣਾ ਵੀ ਹੈ। ਵਕੀਲ ਤੋਂ ਲੈ ਕੇ ਜੱਜ ਤੱਕ ਸਾਰੀ ਪ੍ਰਕ੍ਰਿਆ ਅੰਗਰੇਜੀ ਵਿਚ ਹੀ ਚਲਦੀ ਹੈ। ਜਿਹੜਾ ਵਿਅਕਤੀ ਅੰਗਰੇਜੀ ਘੱਟ ਜਾਣਦਾ ਹੈ ਜਾਂ ਬਿਲਕੁਲ ਹੀ ਨਹੀਂ ਜਾਣਦਾ ਉਹ ਕਾਨੂਨ ਦੀ ਜਾਣਕਾਰੀ ਤੋਂ ਕੋਰਾ ਰਹਿ ਜਾਂਦਾ ਹੈ ਉਜ ਵੀ ਕਾਨੂੰਨੀ ਭਾਸ਼ਾ ਆਪਣੇ ਆਪ ਵਿਚ ਬਹੁਤ ਹੀ ਗੁੰਝਲਦਾਰ ਤੇ ਬਹੁਅਰਥੀ ਹੁੰਦੀ ਹੈ, ਜਿਸ ਨੂੰ ਠੀਕ-ਠੀਕ ਤੇ ਜਲਦੀ ਸਮਝਣਾ ਹਾਰੀ-ਸਾਰੀ ਦਾ ਕੰਮ ਨਹੀਂ ਹੁੰਦਾ ਹੈ। ਪੰਜਾਬੀ ਦੇ ਸਿਰਮੋਰ ਸ਼ਾਇਰ ਸੁਰਜੀਤ ਪਾਤਰ ਦੀਆਂ ਇਹ ਸਤਰਾਂ ਉਪਰੋਕਤ ਕਥਨ ਦੀ ਤਰਜ਼ਮਾਨੀ ਹੀ ਤਾਂ ਕਰਦੀਆਂ ਹਨ-
‘ਇਸ ਅਦਾਲਤ’ਚ ਬੰਦੇ ਵੀ ਰੁੱਖ ਹੋ ਗਏ, ਫੈਸਲੇ ਸੁਣਦਿਆ-ਸੁਣਦਿਆਂ ਸੁੱਕ ਗਏ।
ਆਖੋ ਇਨਾਂ ਨੂੰ ਉਜੜੇ ਘਰੀ ਜਾਣ ਹੁਣ, ਕਦੋਂ ਤੀਕ ਇਥੇ ਖੜੇ ਰਹਿਣਗੇ।’
ਕਿਉਂਕਿ ਪੰਜਾਬ ਵਿਚ ਪੰਜਾਬੀ ਆਸਾਨੀ ਨਾਲ ਬੋਲੀ, ਸਮਝੀ ਤੇ ਲਿਖੀ ਜਾਂਦੀ ਹੈ, ਇਸ ਲਈ ਜੋ ਕਨੂੰਨੀ ਪ੍ਰਕ੍ਰਿਆ ਪੰਜਾਬੀ ਵਿਚ ਹੋਵੇ ਤਾਂ ਆਮ ਆਦਮੀ ਨੂੰ ਮੁਕੱਦਮਾ ਫਾਇਲ ਹੋਣਾ, ਉਸ ਨੂੰ ਸਮਝਣਾ ਜਾਂ ਆਪਣੇ ਖ਼ਿਲਾਫ ਮੁਕੱਦਮਾ ਦਰਜ਼ ਹੋਣ ਤੇ ਉਸ ਤੋਂ ਬਚਾਉ ਕਰਨਾ ਇਹ ਸਾਰਿਆਂ ਲਈ ਪੀ ਸੌਖਾ ਹੋਵੇਗਾ। ਮੋਜੂਦਾ ਹਾਲ ਵਿਚ ਵਕੀਲ, ਮੁਵੱਕਿਲ ਦੇ ਕੰਮ ਨੂੰ ਅੰਗਰੇਜੀ ਵਿਚ ਸਮਝਦਾ ਹੈ। ਅੰਗਰੇਜੀ ਵਿਚ ਹੀ ਕਾਗਜ਼ ਪੱਤਰ ਤਿਆਰ ਕਰਦਾ ਹੈ। ਉਹ ਆਪਣੇ ਮੁਵੱਕਿਲ ਨੂੰ ਅੰਗਰੇਜੀ ਵਿਚ ਹੀ ਸਮਝਾਉਂਦਾ ਹੈ। ਜਿਸ ਨੂੰ ਅੰਗਰੇਜੀ ਉੱਕਾ ਹੀ ਨਹੀਂ ਆਉਂਦੀ ਜਾਂ ਫਿਰ ਉਨਾਂ ਨੂੰ ਅੰਗਰੇਜੀ ਦਾ ਨਾ-ਮਾਤਰ ਅੱਖਰ ਗਿਆਨ ਹੁੰਦਾ ਹੈ। ਉਹ ਵਕੀਲਾਂ ‘ਤੇ ਵਿਸ਼ਵਾਸ ਕਰਕੇ ਦੱਸੀ ਥਾਂ ਤੇ ਅੰਗੂਠਾ ਜਾਂ ਦਸਤਖ਼ਤ ਚੇਪ ਦਿੰਦਾ ਹੈ। ਜੱਜ ਮੁਹਰੇ ਵੀ ਅੰਗਰੇਜੀ ਵਿਚ ਦਲੀਲਾਂ ਦੇ ਕੇ ਬਹਿਸ ਕਰਦੇ ਵਕੀਲ ਨੂੰ ਮੁਵੱਕਿਲ ਬਿਟਰ-ਬਿਟਰ ਵੇਖੀ ਜਾਂਦਾ ਹੁੰਦਾ ਹੈ। ਸਾਰੀ ਕਾਰਵਾਈ ਅੰਗਰੇਜੀ ਵਿਚ ਚਲਦੀ ਰਹਿੰਦੀ ਹੈ। ਉਸ ਦੇ ਵਕੀਲ ਨੇ ਕੀ ਦਲੀਲ ਦਿੱਤੀ? ਦੂਸਰੇ ਵਕੀਲ ਨੇ ਕੀ ਜਬਾਬ ਦਿੱਤਾ? ਜੱਜ ਨੇ ਕੀ ਪੁੱਛਿਆ ਕੀ ਕਿਹਾ? ਰੀਡਰ ਨੇ ਕੀ ਨੋਟ ਕੀਤਾ ਤੇ ਟਾਇਪ ਕਰਾਇਆ? ਇਹ ਸਭ ਕੁਝ ਉਸ ਦੀ ਸਮਝ ਤੋਂ ਪਰੇ-ਪਰੇ ਰਹਿੰਦਾ ਹੈ। ਜਿਨਾਂ ਅੰਗਰੇਜੀ ਵਿਚ ਲਿਖੇ ਕਾਗਜ਼ਾਂ ‘ਤੇ ਉਹ ਅੱਖਾਂ ਬੰਦ ਕਰਕੇ ਦਸਤਖ਼ਤ ਕਰਦਾ ਹੈ ਉਸ ਨੂੰ ਨਹੀਂ ਪਤਾ ਲਗਦਾ ਕਿ ਕਾਗਜ ‘ਤੇ ਕਿੰਨਾਂ ਕੁਝ ਉਸ ਦੇ ਹੱਕ ਵਿਚ ਲਿਖਿਆ ਗਿਆ ਹੈ ਜਾਂ ਦੂਸਰੀ ਧਿਰ ਨੂੰ ਫਾਇਦਾ ਪਹੁੰਚਾਉਣ ਲਈ ਦਰਜ਼ ਕੀਤਾ ਗਿਆ ਹੈ। ਮਾਨਯੋਗ ਹਾਈ ਕੋਰਟ ਵਿਚ ਵਕਾਲਤਨਾਮਾ ਵੀ ਪੰਜਾਬੀ ਵਿਚ ਕਬੂਲ ਨਹੀਂ ਕੀਤਾ ਜਾਂਦਾ। ਕੇਸ ਨਾਲ ਸਬੰਧਤ ਸਰਕਾਰੀ/ਗ਼ੈਰਸਰਕਾਰੀ ਦਸਤਾਵੇਜ ਪਹਿਲੋਂ ਪੰਜਾਬੀ ਤੋਂ ਅੰਗਰੇਜੀ ਵਿਚ ਅਨੁਵਾਦ ਕਰਵਾਏ ਜਾਂਦੇ ਹਨ। ਇੱਕ ਤਾਂ ਅਨੁਵਾਦਕ ਇਨਾਂ ਦਸਤਾਵੇਜਾਂ ਦੇ ਅਨੁਵਾਦ ਦਾ ਮੋਟਾ ਮਿਹਨਤਾਨਾ ਵਸੂਲਦਾ ਹੈ ਦੂਸਰੇ ਪੰਜਾਬੀ ਤੋਂ ਅੰਗਰੇਜੀ ਵਿਚ ਕੀਤਾ ਗਿਆ ਅਨੁਵਾਦ ਕਿੰਨਾ ਠੀਕ ਹੋਇਆ ਹੈ ਇਸ ਦਾ ਘੱਟ ਜਾਂ ਅਨਪੜ ਮੁਵੱਕਿਲ ਨੂੰ ਉੱਕਾ ਹੀ ਪੱਤਾ ਨਹੀਂ ਲੱਗਦਾ। ਇੱਕ ਸ਼ਬਦ ਦਾ ਸਹੀ ਤਰਜਮਾ ਨਾ ਹੋਣ ਤੇ ਅਰਥ ਦਾ ਅਨਰਥ ਹੋ ਸਕਦਾ ਹੈ ਤੇ ਬਾਜੀ ਪਲਟ ਜਾਂਦੀ ਹੈ। ਜੇ ਇਹੋ ਦਸਤਾਵੇਜ ਅਦਾਲਤ ਵਲੋਂ ਮੂਲ ਪੰਜਾਬੀ ਵਿਚ ਹੀ ਕਬੂਲ ਕਰ ਲਏ ਜਾਣ ਤਾਂ ਪਹਿਲੋਂ ਹੀ ਕਿਸਮਤ ਦੇ ਮਾਰੇ ਲੋਕੀ ਅੰਗ੍ਰੇਜੀ ਭਾਸ਼ਾ ਦੀ ਮਾਰ ਤੋਂ ਬਚ ਸਕਦੇ ਹਨ।
ਇਹ ਗੱਲ ਵੀ ਕਾਬਲੇ ਗ਼ੌਰ ਹੈ ਕਿ ਜਦੋਂ ਕਿਸੇ ਨਾਲ ਮਾਰ ਕੁਟਾਈ ਹੁੰਦੀ ਹੈ ਤਾਂ ਇਕ ਦੂਸਰੇ ਨੂੰ ਧਮਕੀਆਂ ਤੇ ਗਾਲ਼ਾਂ ਪੰਜਾਬੀ ਵਿਚ ਕੱਢੀਆਂ ਜਾਂਦੀਆਂ ਹਨ। ਕੁੱਟ ਖਾਣ ਵਾਲਾ ਪੰਜਾਬੀ ਵਿਚ ਹੀ ਹਾੜੇ ਕੱਢਦਾ ਹੈ। ਜੇ ਕਿਧਰੇ ਕਤਲ ਹੋ ਜਾਵੇ ਤਾਂ ਮਗਰੋਂ ਉਸ ਦੇ ਰਿਸ਼ਤੇਦਾਰ ਪੰਜਾਬੀ ਵਿਚ ਹੀ ਹਾਏ ਤੌਬਾ ਮਚਾਉਂਦੇ ਹਨ। ਪੰਜਾਬੀ ਵਿਚ ਹੀ ਵੈਣ ਪਾਉਂਦੇ ਹਨ। ਪੰਜਾਬੀ ਵਿਚ ਹੀ ਸਿਆਪਾ ਕਰਦੇ ਹਨ। ਜਦਂੋ ਕਿਸੇ ਧੀ ਭੈਣ ਨੂੰ ਸਹੁਰਿਆਂ ਹੱਥੋਂ ਦਾਜ ਨਾ ਲਿਆਉਣ ਜਾਂ ਘੱਟ ਲਿਆਉਣ ‘ਤੇ ਤਾਨੇ ਮਿਹਣੇ ਮਾਰੇ ਜਾਂਦੇ ਹਨ ਜਾਂ ਹੋਰ ਦਾਜ ਲਿਆਉਣ ਲਈ ਧਮਕਾਇਆ ਜਾ ਤਸੀਹੇ ਦਿੱਤੇ ਜਾਂਦੇ ਹਨ। ਸਹੁਰਿਆਂ ਘਰੋਂ ਤਸੀਹਿਆਂ ਤੋਂ ਤੰਗ ਆ ਕੇ ਜਦੋ ਮਾਂ-ਭੈਣ ਭਰਾ ਦੇ ਗੱਲ ਲੱਗ ਕੇ ਕੁਰਲਾਦੀ ਹੈ ਜਾਂ ਕਿਸੇ ਦੀ ਧੀ ਭੈਣ ਸਹੁਰਿਆ ਘਰ ਹੀ ਦਾਜ ਕਾਰਣ ਮਾਰ ਦਿੱਤੀ ਜਾਂਦੀ ਹੈ ਜਾਂ ਮਰਨ ਲਈ ਮਜਬੂਰ ਕਰ ਦਿੱਤੀ ਜਾਂਦੀ ਹੈ ਤਾਂ ਕੀ ਇਹ ਸਭ ਵਰਤਾਰਾ ਅੰਗ੍ਰੇਜੀ ਵਿਚ ਹੁੰਦਾ ਹੈ? ਪੰਜਾਬੀ ਵਿਚ ਹੋਇਆ ਰੋਣਾ, ਕੁਰਲਾਣਾ, ਤਾਨੇ-ਮਿਹਣੇ, ਗਾਲੀ ਗਲੋਜ, ਪਿਟ ਸਿਆਪਾ, ਕੀਰਣੇ, ਵੈਣ ਨੂੰ ਜੱਜ ਮੁਹਰੇ ਇੱਕ ਵਕੀਲ ਅੰਗ੍ਰੇਜੀ ਵਿਚ ਪੇਸ਼ ਕਰਦਾ ਹੈ ਦੂਸਰਾ ਅੰਗ੍ਰੇਜੀ ਵਿਚ ਦਾ ਕਾਊਂਟਰ ਕਰਦਾ ਹੈ ਤੇ ਜੱਜ ਵੀ ਅੰਗ੍ਰੇਜੀ ਵਿਚ ਸਭ ਕੁਝ ਸੁਣ ਸਮਝ ਕੇ ਆਪਣਾ ਫ਼ੈਸਲਾ ਸੁਣਾਉਂਦਾ ਹੈ। ਇਹ ਕਿੰਨਾਂ ਕੁ ਨਿਆਂ ਸੰਗਤ ਹੋ ਸਕਦਾ ਹੈ ਇਸ ਨੂੰ ਹਰ ਕੋਈ ਜਾਣਦਾ ਸਮਝਦਾ ਹੈ। ਬਾਰ ਕੌਂਸਲਾਂ ਵਿਚ ਹਜ਼ਾਰਾਂ ਸ਼ਿਕਾਇਤਾਂ ਇਸ ਸੰਬੰਧ ਵਿਚ ਜ਼ੇਰੇ ਪੜਤਾਲ ਹਨ ਜਿਨਾਂ ਵਿਚ ਵਕੀਲਾਂ ਵਲੋਂ ਆਪਣੇ ਮੁਵੱਕਿਲਾਂ ਨੂੰ ਅੰਗ੍ਰੇਜੀ ਦੀ ਆੜ ‘ਚ ਹਨੇਰੇ ਵਿਚ ਰੱਖ ਕੇ ਸ਼ੋਸ਼ਣ ਕੀਤਾ ਗਿਆ ਉਸ ਦੇ ਹੀ ਖੂਨ ਪਸੀਨੇ ਦੀ ਕਮਾਈੇ ਲੈ ਕੇ ਉਸ ਨੂੰ ਹੀ ਧੋਖਾ ਦਿੱਤਾ ਗਿਆ ਤੇ ਨਾ ਜ਼ਾਇਜ਼ ਫ਼ਾਇਦਾ ਉਠਾਇਆ ਗਿਆ।
ਭਾਸ਼ਾ ਨਾਲ ਸੰਬੰਧਤ ਇਹ ਦੁਖਾਂਤ ਸਿਰਫ ਪੰਜਾਬ ਵਿਚ ਹੀ ਨਹੀਂ, ਹਿੰਦੀ ਨੂੰ ਰਾਸ਼ਟਰ ਭਾਸ਼ਾ ਦਾ ਸੰਵਿਧਾਨਕ ਦਰਜ਼ਾ ਪ੍ਰਾਪਤ ਹੋਣ ਉਪਰੰਤ ਵੀ, ਹਿੰਦੀ ਭਾਸ਼ੀ ਖੇਤਰਾਂ ਵਿਚ ਅਦਾਲਤੀ ਕੰਮ ਕਾਜ ਹਿੰਦੀ ਵਿਚ ਨਹੀਂ ਹੋ ਰਿਹਾ। ਇੰਜ ਮੁਲਕ ਤੇ ਕਰੋੜਾਂ ਲੋਕ ਅੰਗ੍ਰੇਜੀ ਦੀ ਘੱਟ ਜਾਣਕਾਰੀ ਕਾਰਣ ਨਿਆਂ ਦੀ ਆਸ ਵਿਚ ਵਰਿਆਂ ਤੋਂ ਮਾਰ ਖਾ ਰਹੇ ਹਨ ਅਤੇ ਧੋਖੇ ਦਾ ਸ਼ਿਕਾਰ ਹੋ ਰਹੇ ਹਨ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਭਾਰਤ ਵਿਚ ਵਕੀਲਾਂ ਤੇ ਜੱਜਾਂ ਦਾ ਇੱਕ ਵਰਗ ਅੰਗ੍ਰੇਜੀ ਪੜਣ, ਲਿਖਣ, ਬੋਲਣ ਤੇ ਸਮਝਣ ਦਾ ਆਦੀ ਹੋ ਗਿਆ ਹੈ। ਅੰਗ੍ਰੇਜੀ ਉਨਾਂ ਦਾ ਸਟੇਟਸ ਸਿੰਬਲ ਹੈ। ਪੰਜਾਬੀ ਜਾਂ ਹਿੰਦੀ ਵਿਚ ਗੱਲਬਾਤ ਕਰਨੀ ਵੀ ਆਪਣੇ ਸਟੇਟਸ ਨੂੰ ਡਾਊਨ ਕਰਨਾ ਸਮਝਦੇ ਹਨ। ਇੰਜ ਉਨਾਂ ਵਿਚ ਹੀਨ ਭਾਵਨਾ ਆਉਂਦੀ ਹੈ। ਉਹ ਮੰਨਦੇ ਹਨ ਕਿ ਅੰਗ੍ਰੇਜੀ ਕਰਕੇ ਹੀ ਉਨਾਂ ਨੂੰ ਸਮਾਜ ਵਿਚ ਵੱਖਰਾ ਤੇ ਉੱਚਾ ਸਥਾਨ ਪ੍ਰਾਪਤ ਹੋਇਆ ਹੈ। ਇਹ ਸਭ ਸਾਰੇ ਸਮਾਜ ਦੀ ਮਾਨਸਿਕ ਗੁਲਾਮੀ ਤੋਂ ਛੁੱਟ ਹੋਰ ਕੁਝ ਵੀ ਨਹੀਂ ਹੈ। ਇੱਜ ਉਹ ਆਮ ਲੋਕਾਂ ਤੋਂ ਇਕ ਪਰਦਾ ਤੇ ਵੱਖਰੇਵਾਂ ਰੱਖਣ ਵਿਚ ਕਾਮਯਾਬ ਹੋ ਗਏ ਹਨ।
ਨਾਂ ਤਾਂ ਸਾਡੇ ਰਾਜਨੇਤਾਵਾਂ ਅਤੇ ਨਾ ਹੀ ਸਮਾਜ ਸ਼ਾਸ਼ਤਰੀਆਂ ਨੇ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ ਕਿ ਲੋਕਾਂ ਦਾ ਨਿਆਂਪਾਲਕਾ ਤੋਂ ਵਿਸ਼ਵਾਸ਼ ਕਿਉਂ ਉੱਠਦਾ ਜਾ ਰਿਹਾ ਹੈ? ਅਦਾਲਤੀ ਫ਼ੈਸਲੇ ਆਉਣ ਵਿਚ ਇੰਨੀ ਦੇਰੀ ਕਿਉਂ ਹੁੰਦੀ ਹੈ? ਕਿਉਂ ਸਾਰੀ ਉਮਰ ਮੁਕੱਦਮਾ ਲੜਦਿਆਂ ਲੰਘ ਜਾਂਦੀ ਹੈ? ਕਿਉਂ ਫ਼ੈਸਲਾ ਹੱਕ ਵਿਚ ਹੋਣ ‘ਤੇ ਵੀ ਇੰਜ ਲਗਦਾ ਹੈ ਕਿ ਉਹ ਜਿੱਤ ਕੇ ਵੀ ਹਾਰ ਗਿਆ ਹੈ। ਕਈ ਸਿਰਫ਼ ਭਾਸ਼ਾ ਦੀ ਅਗਿਆਨਤਾ ਕਰਕੇ ਹੀ ਸਬੂਤਾਂ, ਗਵਾਹਾਂ ਤੇ ਤੱਥਾਂ ਦੇ ਹੁੰਦਿਆਂ ਵੀ ਕੇਸ ਹਾਰ ਜਾਂਦੇ ਹਨ।
ਅੰਗ੍ਰੇਜੀ ਵਿੱਚ ਲਿਖੀਆਂ ਦਲੀਲਾਂ ਤੇ ਕਾਰਵਾਈਆਂ ਨੂੰ ਸਮਝਣ-ਸਮਝਾਉਣ ਵਿਚ ਜਿੱਥੇ ਮੁਵੱਕਿਲ ਕਈ ਦਿਨ ਟੱਕਰਾਂ ਮਾਰਦਾ ਰਹਿੰਦਾ ਹੈ, ਉੱਥੇ ਪੰਜਾਬੀ ਵਿਚ ਲਿਖੇ ਨੂੰ ਉਹ ਕੁਝ ਮਿੰਟਾਂ ਵਿਚ ਹੀ ਆਸਾਨੀ ਨਾਲ ਸਮਝ ਸਕਦਾ ਹੈ। ਇੰਜ ਮੁਕੱਦਮਾ ਲੜਣ ਵਾਲੇ ਨੂੰ ਵੀ ਪਤਾ ਹੋਵੇਗਾ ਕਿ ਕਿੱਥੇ ਅਦਾਲਤੀ ਕਾਰਵਾਈ ਗ਼ਲਤ ਹੁੰਦੀ ਪਈ ਸੀ, ਉਹ ਵਿਚਾਲੇ ਹੀ ਟੋਕ ਕੇ ਸਹੀ ਤੱਥ ਸਾਹਮਣੇ ਲਿਆ ਸਕਦਾ ਹੈ। ਉਸ ਨੂੰ ਪਤਾ ਹੋਵੇਗਾ ਕਿ ਉਸ ਵੱਲੋਂ ਰੱਖੇ ਸਹੀ ਤੱਥਾਂ ਦੇ ਅਧਾਰ ਤੇ ਫ਼ੈਸਲਾ ਸਹੀ ਆਇਆ ਹੈ ਜਾਂ ਗ਼ਲਤ। ਉਸ ਨੂੰ ਸੰਤੁਸ਼ਟੀ ਤੇ ਵਿਸ਼ਵਾਸ ਹੋਵੇਗਾ ਕਿ ਅਦਾਲਤੀ ਕਾਰਵਾਈ ਤੇ ਉਸ ਵਿਚਾਲੇ ਵਿਦੇਸ਼ੀ ਭਾਸ਼ਾ ਦੀ ਕੰਧ ਨਹੀਂ ਸੀ, ਜਿੱਥੇ ਉਹ ਚੁਪਚਾਪ ਮੂਰਖਾਂ ਵਾਂਗ ਬਿਨਾਂ ਬੋਲੇ-ਸਮਝੇ ਬੇਬਸ ਖੜੋਤਾ ਸੀ।
ਅਦਾਲਤਾਂ ਦੀ ਕਾਰਵਾਈ ਮੁਖ ਤੌਰ ‘ਤੇ ਉਸੇ ਮੁਲਕ ਦੇ ਲੋਕਾਂ ਲਈ ਹੁੰਦੀ ਹੈ, ਤਾਂ ਉਹ ਨਿਸ਼ਚਤ ਤੌਰ ‘ਤੇ ਉਸ ਭਾਸ਼ਾ ਵਿਚ ਹੀ ਹੋਣੀ ਚਾਹੀਦੀ ਹੈ ਜਿਸ ਨੂੰ ਆਸਾਨੀ ਨਾਲ ਸਮਝਿਆ ਜਾ ਸਕਦਾ ਹੋਵੇ, ਮੁਵੱਕਿਲ ਪੜ, ਲਿਖ ਤੇ ਬੋਲ ਸਕਦਾ ਹੋਵੇ, ਅਦਾਲਤਾਂ ਤੇ ਆਮ ਲੋਕਾਂ ਵਿਚਕਾਰ ਸੰਬਧ ਸਥਾਪਿਤ ਹੋ ਸਕਦਾ ਹੋਵੇ। ਇਸ ਦਾ ਇਕ ਹੋਰ ਸਾਰਥਕ ਪੱਖ ਇਹ ਵੀ ਹੈ ਕਿ ਕਾਨੂੰਨ ਬਾਰੇ ਹਰ ਆਮ ਤੇ ਖ਼ਾਸ ਵਿਅਕਤੀ ਨੂੰ ਵਧੇਰੇ ਜਾਣਕਾਰੀ ਹੋਣ ਕਰਕੇ ਉਹ ਕਾਨੂੰਨ ਨੂੰ ਆਪਣੇ ਹੱਥ ਵਿਚ ਲੈਣ ਤੋਂ ਗੁਰੇਜ਼ ਕਰੇਗਾ।
ਇਸ ਲਈ ਵਿਸ਼ੇਸ਼ ਕਰਕੇ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿਉਂਕਿ ਪੰਜਾਬੀ ਸਾਡੀ ਆਮ ਬੋਲ ਚਾਲ ਦੀ ਭਾਸ਼ਾ ਹੈ ਅਤੇ ਅੰਗ੍ਰੇਜੀ ਨਾਲੋਂ ਆਸਾਨੀ ਨਾਲ ਸਮਝੀ ਬੋਲੀ, ਲਿਖੀ ਤੇ ਪੜੀ ਜਾ ਸਕਦੀ ਹੈ, ਉਹ ਪੰਜਾਬ ਵਿਚ ਅੰਗ੍ਰੇਜੀ ਦੇ ਨਾਲ-ਨਾਲ ਕਾਨੂੰਨ ਦੀ ਭਾਸ਼ਾ, ਕਾਨੂੰਨ ਦੀਆਂ ਪੁਸਤਕਾਂ, ਕਾਨੂੰਨ ਦੀ ਪੜਾਈ, ਪ੍ਰੀਖਿਆਵਾਂ, ਸ਼ਿਕਾਇਤਾਂ, ਦਲੀਲਾਂ, ਗਵਾਹੀਆਂ, ਬਹਿਸਾਂ ਤੇ ਫੈਸਲਿਆਂ ਲਈ ਪੰਜਾਬੀ ਭਾਸ਼ਾ ਨੂੰ ਵੀ ਲਾਜ਼ਮੀ ਤੌਰ ‘ਤੇ ਲਾਗੂ ਕਰੇ। ਉਹ ਹਰ ਹੀਲੇ ਪੰਜਾਬੀ ਨੂੰ ਅਦਾਲਤੀ ਭਾਸ਼ਾ ਬਣਾਏ ਤਾਂ ਹੀ ਇਸ ਨਿਆਂ ਦੇ ਮੰਦਰ ਦੀ ਸਭ ਤੋਂ ਵੱਡੀ ਸੇਵਾ ਮੰਨੀ ਜਾਵੇਗੀ। ਅੰਗ੍ਰੇਜੀ ਦੇ ਜਿਹੜੇ ਸ਼ਬਦ ਆਮ-ਖ਼ਾਸ ਲੋਕਾਂ ਦੀ ਜਬਾਨ ‘ਤੇ ਚੜ ਗਏ ਹਨ। ਪੰਜਾਬੀ ਵਿਚ ਰਚਮਿਚ ਗਏ ਹਨ ਤੇ ਪ੍ਰਚੱਲਤ ਹੋ ਚੁੱਕੇ ਹਨ ਉਨਾਂ ਨੂੰ ਪੰਜਾਬੀ ਲਿਪੀ ਵਿਚ ਹੂਬਹੂ ਰੱਖਿਆ ਜਾ ਸਕਦਾ ਹੈ। ਵਕੀਲ ਤੇ ਜੱਜ ਮੁਵੱਕਿਲਾਂ ਸਾਹਮਣੇ ਪੰਜਾਬੀ ਵਿਚ ਬੋਲਦਿਆਂ ਹੀਨ ਭਾਵਨਾ ਨਾ ਮਹਿਸੂਸ਼ ਕਰਨ ਤਾਂ ਨਿਸ਼ਚਿਤ ਤੌਰ ‘ਤੇ ਆਮ ਲੌਕਾਂ ਦਾ ਨਿਆਂ ਪਾਲਕਾ ਤੋਂ ਉੱਠ ਰਿਹਾ ਵਿਸ਼ਵਾਸ ਮੁੜ ਬਹਾਲ ਹੋ ਸਕੇਗਾ। ਇਹ ਅਦਾਲਤਾਂ ਆਦਰ ਦੀਆਂ ਪਾਤਰ ਬਨਣਗੀਆਂ। ਸੰਵਿਧਾਨ ਵਲੋਂ ਹਰੇਕ ਨਾਗਰਿਕ ਨੂੰ ਸਮਾਨ ਮੌਕੇ ਤੇ ਸਮਾਨ ਨਿਆਂ ਦਾ ਕੀਤਾ ਵਾਇਦਾ ਵੀ ਪੂਰਾ ਹੋ ਸਕੇਗਾ।
ਪੰਜਾਬੀ ਸਪਤਾਹ, ਪੰਜਾਬੀ ਮਾਤ ਦਿਵਸ, ਵਿਸ਼ਵ ਪੰਜਾਬੀ ਕਾਨਫਰੈਂਸ ਆਦਿ ਮਨਾਉਣ ਦਾ ਫ਼ਾਇਦਾ ਤਾਂ ਹੀ ਹੋ ਸਕੇਗਾ ਜਦੋਂ ਪੰਜਾਬੀ ਅਦਾਲਤੀ ਭਾਸ਼ਾ ਬਣੇਗੀ ਅਤੇ ਲੱਖਾਂ ਲੋਕਾਂ ਲਈ ਰਾਹਤ ਤੇ ਸਹੀ ਨਿਆਂ ਪਾ੍ਰਪਤ ਕਰਨ ਵਿਚ ਮਦਦਗਾਰ ਸਾਬਤ ਹੋ ਸਕੇਗੀ। ਬਿਨਾਂ ਸ਼ੱਕ ਪੰਜਾਬੀ ਭਾਸ਼ਾ ਇੰਨੀ ਕੁ ਅਮੀਰ ਹੈ ਕਿ ਇਹ ਆਸਾਨੀ ਨਾਲ ਅਦਾਲਤ ਦੀ ਭਾਸ਼ਾ ਬਣ ਸਕਦੀ ਹੈ।

ਭਾਰਤ ਵਿਚ ਬ੍ਰਾਹਮਣਵਾਦ ਤੇ ਸਰਕਾਰ ਨੂੰ ਮਾਨਸਿਕਤਾ ਬਦਲਣ ਦੀ ਲੋੜ।

0

ਭਾਰਤ ਵਿਚ ਬ੍ਰਾਹਮਣਵਾਦ ਤੇ ਸਰਕਾਰ ਨੂੰ ਮਾਨਸਿਕਤਾ ਬਦਲਣ ਦੀ ਲੋੜ।

ਹਰਨਾਮ ਦਾਸ ਮਹੇ- 94654-66905

ਭਗਵਾਨ ਬੁੱਧ ਨੇ ਕਰੀਬ 2500 ਸਾਲ ਪਹਿਲਾਂ ਬ੍ਰਾਹਮਵਾਦ ਨੂੰ ਬਦੱਲਣ ਦੀ ਕੋਸ਼ਿਸ਼ ਕੀਤੀ। ਮਨੁੱਖਤਾ ਵਿੱਚ ਸਮਾਨਤਾ ਤੇ ਬਰਾਬਰਤਾ ਦਾ ਸੰਦੇਸ਼ ਦਿੱਤਾ। ਚੀਨ ਕਰੀਬ ਬੁੱਧ ਦੇ ਮੂਲ ਸਿਧਾਂਤਾਂ ਅਧਾਰਿਤ ਕਾਰਣ ਦੁਨੀਆਂ ਦਾ ਸੁੱਪਰ ਸ਼ਕਤੀ ਬਣਨ ਜਾ ਰਿਹਾ ਹੈ। ਜਪਾਨ ਵੀ ਬੁੱਧ ਦੇ ਮੂਲ ਸਿਧਾਂਤਾ ਕਾਰਣ ਦੋ ਵਾਰ ਤਬਾਹੀ ਦੇ ਬਾਵਜੂਦ ਵੀ ਅੱਜ ਵਿਕਸਿਤ ਦੇਸ਼ ਹੈ। ਫਿਰ ਭਾਰਤ ਵਿੱਚ ਅਨੇਕਾਂ ਮਹਾਂਪੁਰਖ ਬਾਬਾ ਨਾਮਦੇਵ, ਸੰਤ ਕਬੀਰ, ਗੁਰੂ ਰਵਿਦਾਸ, ਸੂਫੀ ਮੱਤ, ਬਾਬਾ ਨਾਨਕ ਨੇ ਵੀ ਅੰਧਵਿਸ਼ਵਾਸ਼, ਪੱਖਪਾਤ, ਕਰਮਕਾਂਢਾਂ ‘ਤੇ ਸੱਟ ਮਾਰੀ। ਮੂਰਤੀ ਪੂਜਾ ਦਾ ਖੰਡਨ ਕੀਤਾ। ਸਵਾਮੀ ਦਇਆਨੰਦ ਸਰਸਵਤੀ, ਸਵਾਮੀ ਵਿਵੇਕਾਨੰਦ ਅਤੇ ਹੋਰ ਕਈ ਬੁੱਧਜੀਵੀਆਂ ਨੇ ਕਰਮਕਾਂਢਾਂ ਤੇ ਪਖੰਡਾਂ ਨੂੰ ਨਕਾਰਿਆ। ਪਰ ਅੱਜ ਵੀ ਸਧਾਰਣ ਪੱਥਰ, ਗਰੀਬ ਕਾਰੀਗਰਾਂ ਦੇ ਹੱਥਾਂ ਪੈਰਾਂ ਦੁਆਰਾ ਤਰਾਸ਼ਿਆ ਮੰਦਰ ਵਿੱਚ ਭਗਵਾਨ ਬਣ ਜਾਂਦਾ ਹੈ। ਉਸੇ ਕਾਰੀਗਰ ਨੂੰ ਅਛੂਤ ਕਹਿ ਕੇ ਮੰਦਰ ਵਿਚ ਪ੍ਰਵੇਸ਼ ਕਰਨ ਤੋਂ ਰੋਕੇ ਜਾਣ ਦੀ ਮਾਨਸਿਕਤਾ ਕਾਇਮ ਹੈ। ਭਾਰਤ ਨੂੰ ਭਾਰਤੀਆਂ ਦੀ ਸੋਚ ਮੁਤਾਬਿਕ ਦੇਵਤਿਆਂ, ਰਿਸ਼ੀਆਂ ਮੁਨੀਆਂ, ਪੀਰਾਂ, ਗੁਰੂਆਂ ਦੀ ਧਰਤੀ ਕਿਹਾ ਜਾਂਦਾ ਹੈ। ਅਨੇਕਾਂ ਮੰਦਰ, ਮਸਜਿਦਾਂ, ਗੁਰਦੁਆਰੇ, ਸਾਧੂਆਂ ਅਤੇ ਮਹਾਂ-ਪੁਰਖਾਂ ਦੇ ਡੇਰੇ ਚੱਲ ਰਹੇ ਹਨ। ਭਾਰਤ ਵਿੱਚ ਮੰਦਰ ਗੁਰੂਦਵਾਰੇ ਵਧ ਰਹੇ ਹਨ। ਭਾਵੇਂ ਮਹੀਨਾ ਪਹਿਲਾਂ ਮੰਦਰ ਬਣਿਆ ਹੋਵੇ, ਲਿਖਦੇ ਹਨ, ਪ੍ਰਾਚੀਨ ਮੰਦਰ। ਮੰਦਰਾਂ ਵਿੱਚ ਭੀੜ ਵੱਧ ਰਹੀ ਹੈ। ਕਈ ਵਾਰ ਭਗਦੜ ਵਿੱਚ ਅਨੇਕਾਂ ਵਿਅੱਕਤੀ ਮਰਦੇ ਹਨ। ਕਈ ਕਿਸਮ ਦੇ ਉਪਦੇਸ਼ ਦੇਣ ਵਾਲੇ ਬਾਬੇ ਅਤੇ ਸਵਾਮੀ ਡੇਰੇ ਜਮਾਏ ਬੈਠੇ ਅਤੇ ਘੁੰਮ ਵੀ ਰਹੇ ਹਨ। ਭਾਰਤ ਪੂਜਾ ਪਾਠ, ਕਰਮਕਾਂਢਾਂ ਅਤੇ ਪਖੰਡਾਂ ਦੀ ਮਾਨਸਿਕਤਾ ਕਾਰਣ ਇਕ ਪਾਗ਼ਲਖਾਨੇ ਦੀ ਤਰਾਂ ਬਣ ਰਿਹਾ ਹੈ। ਭ੍ਰਿਸ਼ਟਾਚਾਰ, ਮਿਲਾਵਟਖੋਰੀ, ਧੋਖਾਧੜੀ, ਨਫ਼ਰਤ ਅਤੇ ਪਾਪ ਵੱਧ ਰਿਹਾ ਹੈ। ਦਾਰਸ਼ਨਿਕ ਅਚਾਰੀਆ ਰਜਨੀਸ਼ ਨੂੰ ਪੁੱਛਿਆ ਕਿ ਇਸ ਦਾ ਕੀ ਕਾਰਨ ਹੈ ਤਾਂ ਅਚਾਰੀਆ ਨੇ ਹੱਸ ਕੇ ਕਿਹਾ ‘ਕਿ ਹਿੰਦੂਆਂ ਵਾਸਤੇ ਇੱਥੇ ਗੰਗਾ ਮਈਆਂ ਨਦੀ ਜੁ ਹੈ। 364 ਦਿਨ ਮਾੜੇ ਕਰਮ ਕਰਕੇ, ਇਕ ਦਿਨ ਗੰਗਾ ਵਿੱਚ ਡੁੱਬਕੀ ਨਾਲ ਸਾਰੇ ਪਾਪ ਧੁੱਲ ਜੁ ਜਾਂਦੇ ਹਨ।’
ਦੇਸ਼ ਨੂੰ ਅਜ਼ਾਦ ਤੇ ਸੰਵਿਧਾਨ ਲਾਗੂ ਹੋਇਆਂ 67-65 ਸਾਲ ਹੋ ਗਏ ਹਨ। ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਨੇ ਸੰਵਿਧਾਨ ਨੂੰ ਧਰਮਨਿਰਪਖੱਤਾ ਦਾ ਮੂਲ ਰੂਪ ਦਿੱਤਾ। ਸਮਾਨਤਾ, ਬਰਾਬਰੀ ਤੇ ਆਪਸੀ ਭਾਈਚਾਰੇ ਵਾਸਤੇ ਕਾਨੂੰਨ ਲਾਗੂ ਕੀਤੇ। ਬਾਬਾ ਸਾਹਿਬ ਨੇ ਵੀ ਬ੍ਰਾਹਮਣਵਾਦ ਦੀ ਆਲੋਚਨਾ ਕੀਤੀ, ਮਨੂੰ ਸਿਮ੍ਰਤੀਆਂ ਸਾੜੀਆਂ ਅਤੇ ਵਰਣਵੰਡ ਨੂੰ ਖ਼ਤਮ ਕਰਨ ਦੇ ਬਾਰੇ ਵਿੱਚ ਲਿਖਿਆ। ਉਨਾਂ ਨੇ ਐਨਾ ਸਾਹਿਤ ਰੱਚ ਦਿੱਤਾ ਕਿ ਸਰਕਾਰਾਂ ਵਾਸਤੇ ਵੀ ਉਸ ਨੂੰ ਛੁਪਵਾ ਕੇ ਜਨਤਾ ਤੱਕ ਪਹੁੰਚਾਉਣਾ ਅਸੰਭਵ ਜਿਹਾ ਪ੍ਰਤੀਤ ਹੋਇਆ। ਸਭ ਤੋਂ ਪਹਿਲਾਂ ਮਹਾਰਾਸ਼ਟਰ ਸਰਕਾਰ ‘ਤੇ ਦਬਾਅ ਪੈਣ ਕਾਰਨ ਇਹ ਕੰਮ ਸ਼ੁਰੂ ਹੋਇਆ ਤੇ ਅੱਜ ਭਾਰਤ ਸਰਕਾਰ ਵੀ ਬਾਬਾ ਸਾਹਿਬ ਦੀਆਂ ਲਿਖਤਾਂ ਛਿਪਵਾ ਰਹੀ ਹੈ।
ਇਸੇ ਸਾਲ ਦੁਸਹਿਰੇ ਤੋਂ ਪਹਿਲਾਂ ਹਿਮਾਚਲ ਪ੍ਰਦੇਸ਼ ਦੀ ਹਾਈ ਕੋਰਟ ਨੇ ਮੰਦਰਾਂ ਤੇ ਹੋਰ ਧਾਰਮਿਕ ਸਥਾਨਾਂ ‘ਚ ਪੰਛੀਆਂ, ਜਾਨਵਰਾਂ ਅਤੇ ਪਸ਼ੂਆਂ ਦੀ ਬਲੀ ਦੇਣ ਤੇ ਰੋਕ ਲਗਾਈ। ਅੱਜ ਵੀ ਭਾਰਤ ਦੇ ਉੱਤਰ ਪੂਰਵੀ ਰਾਜਾਂ ਵਿੱਚ ਪਸ਼ੂਆਂ ਦੀ ਬਲੀ ਕਿਸਮ ਦੇ ਕਰਮਕਾਂਢ ਪ੍ਰਚੱਲਤ ਹਨ। ਭਾਰਤ ਦਾ ਰਾਸ਼ਟਰਪਤੀ ਵੀ ਮੰਦਰਾਂ ਦੇ ਨੀਂਹ ਪੱਥਰ ਰੱਖਣ ਜਾਂਦਾ ਹੈ। ਪਰ ਹਾਲੇ ਵੀ ਦਲਿਤਾਂ ਨੂੰ ਕਈਆਂ ਮੰਦਰਾਂ ਵਿੱਚ ਜਾਣ ਦੀ ਮਨਾਹੀ ਹੈ। ਹਿੰਦੂਆਂ ਦੀਆਂ ਧਰਮਸ਼ਾਲਾਵਾਂ ਵਿੱਚ ਦਲਿਤਾਂ ਨੂੰ ਠਹਿਰਨ ਵਾਸਤੇ ਕਮਰੇ ਨਹੀਂ ਦਿੱਤੇ ਜਾਂਦੇ। ਕੇਰਲਾ ਤੇ ਦੱਖਣ ਦੇ ਰਾਜਾਂ ਵਿੱਚ ਹਾਲੇ ਵੀ ਮੰਦਰਾਂ ਵਿੱਚ ਪ੍ਰਵੇਸ਼ ਕਰਨ ਦੀਆਂ ਵਿਲੱਖਣ ਮਰਿਆਦਾਵਾਂ ਹਨ, ਜਿਵੇਂ ਧੋਤੀ ਲਾ ਕੇ ਅੰਦਰ ਜਾਣਾ, ਕਮੀਜ਼ ਅਤੇ ਬਨੈਣ ਵੀ ਲਾਉਣੀ ਪੈਂਦੀ ਹੈ। ਭਾਰਤ ਦੀ ਵਿਗਿਆਨਕ ਸੰਸਥਾ ਇਸਰੋ ਜਦੋਂ ਰਾਕੇਟ ਛੱਡਦਾ ਹੈ ਤਾਂ ਹਿੰਦੂ ਧਾਰਮਿਕ ਰੀਤੀ ਰਿਵਾਜਾਂ ਤੇ ਮੰਤਰ ਉਚਾਰ ਕੇ ਨਾਰੀਅਲ ਤੋੜਿਆ ਜਾਂਦਾ ਹੈ। ਅਜਿਹਾ ਬਹੁਤਿਆਂ ਸਮਾਗਮਾਂ ਦੇ ਆਰੰਭ ਵਿੱਚ ਕੀਤਾ ਜਾਂਦਾ ਹੈ। ਪਿੱਛੇ ਜਿਹੇ ਨੋਵਲ ਇਨਾਮ ਪ੍ਰਾਪਤ ਭਾਰਤੀ ਨੇ ਵੀ ਇਨਾਂ ਕਰਮਕਾਂਢਾਂ ‘ਤੇ ਵਿਰੋਧ ਜਤਾਇਆ ਸੀ।
ਸੋ, ਸਾਡੇ ਸਾਇੰਸਦਾਨ ਵੀ ਹਿੰਦੂਆਂ ਦੇ ਕਰਮਕਾਂਢਾ ਤੋਂ ਅਛੂਤੇ ਨਹੀਂ। ਰਾਜਨੀਤਿਕ ਨੇਤਾ ਤਾਂ ਹਾਲੇ ਵੀ ਬਾਬਿਆਂ, ਜੋਤਸ਼ੀਆਂ ਤੋਂ ਆਸ਼ੀਰਵਾਦ ਲੈਣ ਜਾਂਦੇ ਹਨ, ਮੰਤਰੀ ਪਦ ਵਾਸਤੇ ਬਾਬਿਆਂ ਦੀਆਂ ਸਿਫਾਰਿਸ਼ਾਂ ਚਲਦੀਆਂ ਹਨ। ਬਾਬਰੀ-ਮਸਜਿਦ-ਮੰਦਿਰ ਦਾ ਰੌਲਾ ਇਕ ਵਾਰ ਫਿਰ ਸਰਗਰਮ ਹੋਣ ਜਾ ਰਿਹਾ ਹੈ। ਭਗਵਤ ਗੀਤਾ ਨੂੰ ਤਾਂ ਰਾਸ਼ਟਰੀ ਪੁਸਤਕ/ਗ੍ਰੰਥ ਘੋਸ਼ਿਤ ਕਰਨ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਗੱਲ ਕਰ ਰਹੀ ਹੈ। ਲੇਖਕ ਨੂੰ ਦੂਜੇ ਪ੍ਰਾਤਾਂ ਤੇ ਵਿਦੇਸ਼ਾਂ ਵਿੱਚ ਜਾਣ ਦਾ ਮੌਕਾ ਮਿਲਿਆ। ਭਾਰਤ ਤੋਂ ਕਿੱਤੇ ਛੋਟੇ ਛੋਟੇ ਦੇਸ਼ ਸਾਫ ਸੁਥਰੇ, ਭ੍ਰਿਸ਼ਟਾਚਾਰ, ਮਿਲਾਵਟ, ਨਫਰਤ ਅਤੇ ਪਾਪਾਂ ਤੋਂ ਮੁਕਤ ਹਨ। ਕਈਆਂ ਫੀਲਡਾਂ ਵਿੱਚ ਤਾਂ ਕਿਤੇ ਅੱਗੇ ਵੀ ਜਾ ਰਹੇ ਹਨ। ਪਰ ਭਾਰਤੀ ਅਜੇ ਵੀ ਮੱਥੇ ਟੇਕੀ ਜਾ ਰਹੇ ਹਨ। ਭ੍ਰਿਸ਼ਟਾਚਾਰ, ਬੇਈਮਾਨੀ, ਮਿਲਾਵਟ, ਨਫ਼ਰਤ ਤੇ ਪਾਪ ਨੂੰ ਰੋਕਣ ਦੀ ਹਾਲੇ ਤੱਕ ਸਰਕਾਰ ਕੋਲ ਵੀ ਕੋਈ ਠੋਸ ਰਣਨੀਤੀ ਨਹੀਂ ਹੈ।
ਭਾਰਤ ਵਿੱਚ ਮੁਸਲਮਾਨਾਂ ਦਾ ਆਗਮਨ ਮੁਹੰਮਦ ਬਿਨ ਕਾਸਿਮ 711ਈ. ਵਿੱਚ ਇਰਾਨ ਤੋਂ ਸਿੰਧ ‘ਤੇ ਹਮਲਿਆਂ ਕਾਰਨ ਹੋਇਆ। ਦੇਸ਼ ਜਾਤਪਾਤ ਵਰਣਵੰਡ ਅਤੇ ਹਿੰਦੂ ਬ੍ਰਾਹਮਣਾਂ ਦੇ ਪ੍ਰਭਾਵ ਕਾਰਣ ਕਮਜ਼ੋਰ ਸੀ। ਖੱਤਰੀ ਜਾਤ ਹੀ ਸ਼ਾਸ਼ਤਰ ਵਿੱਦਿਆ ਲੈ ਸਕਦੇ ਸਨ। ਜੇਕਰ ਖੱਤਰੀ ਕਿਸੇ ਬਾਹਰੀ ਹਮਲਿਆਂ ਕਾਰਨ ਮਰ ਜਾਂਦੇ ਤਾਂ ਉਨਾਂ ਦੀ ਜਗਾਹ ਹੋਰ ਕਿਸੇ ਜਾਤੀ ਵਾਲਾ ਸ਼ਾਸਤਰ ਵਿਦਿਆ ਨਹੀਂ ਸੀ ਲੈ ਸਕਦਾ। ਅਨੇਕਾਂ ਕਮਜ਼ੋਰੀਆਂ ਕਾਰਣ ਇਸਲਾਮੀ ਰਾਜ ਵਧਦਾ ਵਧਦਾ ਰਿਆਸਤਾਂ ਵਿੱਚ ਵੰਡਿਆਂ ਗਿਆ। ਸਿੱਖ ਰਾਜ, ਮਰਾਠੇ, ਜਾਟ, ਰਾਜਪੂਤ ਵਗੈਰਾ ਦੀਆਂ ਰਿਆਸਤਾਂ ਵੀ ਸਨ। ਇਨਾਂ ਮੁਗਲਾਂ ਨੂੰ ਕਮਜ਼ੋਰ ਕੀਤਾ। ਇਸ ਮਗਰੋਂ ਫਰਾਂਸੀਸੀਆਂ ਤੇ ਪੁਰਤਗਾਲੀਆਂ ਨੇ ਵੀ ਭਾਰਤ ਵਿੱਚ ਅੱਡੇ ਜਮਾਉਣ ਦੇ ਯਤਨ ਕੀਤੇ। 1765ਈ. ਵਿੱਚ ਬੰਗਾਲ ਪਾਸਿਓਂ ਵਿਉਪਾਰੀ ਬਣ ਦੇ ਗੋਰਿਆਂ ਦਾ ਆਉਣਾ ਸ਼ੁਰੂ ਹੋਇਆ। ਹੌਲੀ ਹੌਲੀ ਸ਼ਾਸ਼ਕ ਬਣਦੇ ਬਣਦੇ ਸਾਰੇ ਭਾਰਤ ਤੇ ਰਾਜ ਜਮਾਂ ਲਿਆ। ਪਰ ਗੋਰਿਆਂ ਨੇ ਵੀ ਕੋਈ ਸਮਾਜਿਕ ਤੌਰ ‘ਤੇ ਚੇਤਨਾ ਲਿਆਉਣ ਦੀ ਖੇਚਲ ਨਹੀਂ ਸੀ ਕੀਤੀ। ਕੁਝ ਸਮਾਜ ਸੁਧਾਰਕਾਂ ਨੇ ਅੰਦੋਲਨਾਂ ਦੁਆਰਾ ਜਾਗਰੂਪਤਾ ਜਰੂਰ ਲਿਆਂਦੀ ਸੀ। ਹਾਂ, ਕੁਝ ਈਸਾਈ ਮਿਸ਼ਨਰੀਆਂ ਨੇ ਜਰੂਰ ਸਮਾਜ ਦੀ ਮਾਨਸਿਕਤਾ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਸੀ। ਇਨਾਂ ਵਿੱਦਿਆ ਫੈਲਾਈ, ਸਿਹਤ ਸੰਬੰਧੀ ਸਹੂਲਤਾਂ ਦਿੱਤੀਆਂ। ਕਾਰਖਾਨੇ ਖੁਲਵਾਏ, ਰੋਜ਼ਗਾਰ ਵੀ ਦਿੱਤਾ। ਨਾਲ ਨਾਲ ਈਸਾਈ ਮਤ ਦਾ ਪ੍ਰਚਾਰ ਵੀ ਹੋਇਆ। 1947 ਤੱਕ ਭਾਰਤ ਬਰਤਾਨੀਆ ਦਾ ਗੁਲਾਮ ਰਿਹਾ। ਐਨਾਂ ਕੁਝ ਹੋਣ ਦੇ ਬਾਵਜੂਦ ਵੀ ਬ੍ਰਾਹਮਣ ਹਿੰਦੂਆਂ ਦੀ ਸੰਕੀਰਣ ਸੋਚ ਨਹੀਂ ਬਦਲੀ।
ਜੇਕਰ ਅਜ਼ਾਦੀ ਦੇ ਨਾਲ ਹੀ ਬ੍ਰਾਹਮਣਵਾਦ ਖਤਮ ਹੋ ਜਾਂਦਾ ਜਿਵੇਂ ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਦੀ ਸੋਚ ਸੀ ਤਾਂ ਅੱਜ ਭਾਰਤ ਵੀ ਦੁਨੀਆਂ ਦੀ ਸੁਪਰ ਸ਼ਕਤੀ ਬਣਿਆ ਹੁੰਦਾ। ਬਾਬਾ ਸਾਹਿਬ ਨੇ ਡੱਟ ਕੇ ਹਿੰਦੂਵਾਦ ਤੇ ਬ੍ਰਾਹਮਣਵਾਦ ਦੀ ਵਿਰੋਧਤਾ ਕੀਤੀ। ਬਾਬਾ ਸਾਹਿਬ ਐਡੇ ਵੱਡੇ ਖੋਜੀ, ਅਲੋਚਕ, ਦਾਰਸ਼ਨਿਕ, ਇਤਿਹਾਸਕਾਰ ਤੇ ਰਾਜਨੀਤਿਕ ਹੁੰਦੇ ਹੋਏ ਵੀ ਆਪ ਉਸ ਸਮੇਂ 20000 ਰੁਪਏ ਦੇ ਕਰਜ਼ਾਈ ਮਰੇ।
ਧਰਮ ਦਾ ਸੌਖਾ ਤੇ ਸਹੀ ਮਤਲਬ ਹੈ, ਫਰਜ਼ ਨਿਭਾਉਣੇ- ਪ੍ਰਮਾਤਮਾ ਪ੍ਰਤੀ, ਮਨੁੱਖਤਾ ਪ੍ਰਤੀ, ਸ੍ਰਿਸ਼ਟੀ ਪ੍ਰਤੀ ਫਰਜ਼ ਨਿਭਾਉਣੇ ਹੀ ਧਰਮ ਹੈ। ਧਰਮ ਇਨਸਾਨੀਅਤ ਤੇ ਮਾਨਵਤਾਵਾਦ ਦਾ ਪਾਠ ਪੜਾਉਂਦਾ ਹੈ।
ਹਿੰਦੂਆਂ ਦੀਆਂ ਸੰਸਥਾਵਾਂ ਆਰ.ਐਸ.ਐਸ. ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਕਹਿ ਰਹੀਆਂ ਹਨ ਕਿ ਹੁਣ ਤਾਂ ਦਲਿਤਾਂ ਵਿਚੋਂ ਵੀ ਮੰਦਰਾਂ ਦੇ ਪੁਜਾਰੀ ਬਣਾ ਰਹੇ ਹਾਂ, ਪਰ ਸੰਸਕ੍ਰਿਤੀ/ਸਭਿਅੱਤਾ ਤਾਂ ਬ੍ਰਾਹਮਣਵਾਦ ਤੇ ਹਿੰਦੂ ਦੀ ਹੀ ਫੈਲ ਰਹੀ ਹੈ।
ਭਾਰਤ ਦੇ ਮੰਦਰਾਂ ਵਿੱਚ ਕਰੀਬ 2000 ਟਨ ਤੋਂ ਵੱਧ ਸੋਨਾ ਹੈ। ਅਗਰ ਇਹੀ ਪੈਸਾ ਸੜਕਾਂ ਬਣਾਉਣ, ਵਿਦਿਅਕ ਅਦਾਰੇ ਖੋਲਣ ਤੇ ਸਿਹਤ ਸੇਵਾਵਾਂ ‘ਤੇ, ਗਰੀਬ ਦੀ ਦੁਰਦਸ਼ਾ ਸੁਧਾਰਨ, ਰੋਜੀ ਰੋਟੀ/ ਰੋਜ਼ਗਾਰ ਦੇਣ ਵਾਸਤੇ ਵਰਤਿਆ ਜਾਵੇ ਤਾਂ ਕਾਫੀ ਹੱਦ ਤੱਕ ਸਾਡੇ ਦੇਸ਼ ਵਿਚੋਂ ਗਰੀਬੀ, ਭੁੱਖਮਰੀ ਅਤੇ ਅਨਪੜਤਾ ਦੂਰ ਹੋ ਸਕਦੀ ਹੈ ਅਤੇ ਬੇ-ਘਰਾ ਵੀ ਕੋਈ ਨਹੀਂ ਰਹੇਗਾ। ਦੋਸ਼ ਹੈ, ਮੁਗਲ ਆਏ, ਲੁੱਟ ਕੇ ਲੈ ਗਏ, ਬ੍ਰਿਟਿਸ਼ ਆਏ ਲੁੱਟ ਕੇ ਚਲੇ ਗਏ। ਪਰ ਅੱਜ ਤਾਂ ਲੁਟੇਰੇ ਦੇਸ਼ ਵਿੱਚ ਪੱਕੇ ਅੱਡੇ ਜਮਾਈ ਬੈਠੇ ਹਨ। ਇਨਾਂ ਤਾਂ ਕਿਤੇ ਜਾਣਾ ਜਾਂ ਨਿਕਲਣਾ ਹੀ ਨਹੀਂ। ਇਹ ਤਾਂ ਗਰੀਬ ਨੂੰ ਕੁੱਚਲ ਰਹੇ ਹਨ। ਵਿਦੇਸ਼ਾਂ ਵਿੱਚ ਧੰਨ ਭੇਜੀ ਜਾ ਰਹੇ ਹਨ। ਭਾਰਤ ਲੁਟੇਰਿਆਂ ਦਾ ਦੇਸ਼ ਬਣ ਕੇ ਰਹਿ ਗਿਆ ਹੈ। ਅਜ਼ਾਦੀ ਤੋਂ ਬਾਅਦ ਲੁੱਟ ਕਈ ਗੁਣਾਂ ਵੱਧਦੀ ਜਾ ਰਹੀ ਹੈ। ਇਹ ਸਾਰਾ ਮਾਨਸਿਕਤਾ ਦਾ ਹੀ ਦੋਸ਼ ਹੈ।
ਅੱਜ ਵੀ ਹਿੰਦੂ ਧਰਮ ਨਾਲ ਸੰਬੰਧਿਤ ਸੰਗਠਨ, ਰਾਮਕ੍ਰਿਸ਼ਨ ਮਿਸ਼ਨ, ਆਰੀਆ ਸਮਾਜ਼, ਆਰਟ ਆਫ ਲਿਵਿੰਗ ਰਚਨਾਤਮਕ ਕੰਮ ਕਰ ਰਹੇ ਹਨ। ਪਰ ਦੇਸ਼ ਦੀ ਜਨਤਾ ਸੁਧਰ ਨਹੀਂ ਰਹੀਂ। ਦੇਸ਼ ਲੁੱਟਿਆ ਜਾ ਰਿਹਾ ਹੈ। ਫਿਰ ਵੀ ਅਸੀਂ ਧਰਮ ਦਾ ਪ੍ਰਸਾਰ ਕਰ ਰਹੇ ਹਾਂ। ਪੂਜਾ ਇਕ ਧੰਦਾ/ਵਿਉਪਾਰ ਬਣ ਗਿਆ ਹੈ। ਦੁਨੀਆਂ ਦੀਆਂ ਨਜ਼ਰਾਂ ਵਿਚ ਵੀ ਭਾਰਤ ਬਹੁਤ ਭ੍ਰਿਸ਼ਟ ਦੇਸ਼ ਗਿਣਿਆ ਜਾਂਦਾ ਹੈ। ਲੋਕਾਂ ਨੂੰ ਜੋ ਵੀ ਅੱਜ ਭ੍ਰਿਸ਼ਟਾਚਾਰ, ਰਿਸ਼ਵਤਖੋਰੀ, ਮਿਲਾਵਟ, ਨਫ਼ਰਤ ਤੇ ਧੋਖਾਧੜੀ ਦਿਸ ਰਹੀ ਹੈ, ਇਹ ਤਾਂ ਮਾਤਰ ਕਿਲ ਦੀ ਨੋਕ ਹੀ ਦਿਸ ਰਹੀ ਹੈ। ਪਿਛੋਂ ਕਿਲ ਤਾਂ ਬਹੁਤ ਵੱਡਾ ਹੈ ਜੋ ਦਿਸ ਨਹੀਂ ਰਿਹਾ।

ਲੇਖਕ.. ਹਰਨਾਮ ਦਾਸ ਮਹੇ, ਮੈਨੇਜਰ (ਰਿਟਾਰਿਡ), ਸਟੇਟ ਬੈਂਕ ਆਫ ਇੰਡੀਆਂ – 94654-66905

KHALSA: THE UNIVERSAL BEING

0

KHALSA: THE UNIVERSAL BEING

Bibi Birendra Kaur

The Khalsa did not evolve merely in response to Indian culture; its concern encompasses the entire world. The creation of the Khalsa by Guru Gobind Singh was, in fact, personification of the universalism preached by Guru Nanak and nurtured by the successive Gurus. Not only did he sculpture the Khalsa by the ideology of Guru Nanak’s guidelines (Jauteupremkhelankachau, sir dhar tail galimeriaao – if you want to play elatedly theexultedgame ofardour, fervourlove of God. Then come unto my lane with the head on the palm) i.e. adopt the way of life, as propagated by Guru Nanak. He bowed i.e. surrendered to the panjpiaras (Five beloved), in his lifetime. Also significant is the fact that he coincided the day of birth of the Khalsa with Guru Nanak’s birthday.

The Khalsa is the ideal person for any society of the world, for all times to come, The Khalsa was not created to oppose any religion, as the Guru had sent out a call to all to assemble at Anandpur Sahib on Vaisakhi of 1699, irrespective of caste, colour, or gender. Its aim was to oppose oppression, injustice, etc., from whichever quarter it originated, and to liberate humanity at large, elevating it to spiritual heights. With this main objective, it had a lot to offer to rigid misconceptions that led to various complexes.

The Mughals considered it their divine right to force conversions, and the Hindus had a caste-ridden society, Amongst the latter, there being four castes, every caste has certain advantages over the lower caste (s), which only ensures that the exploited castes would never unite against the oppressors. Moreover, the oppressors never had to use the strength

of material force to keep the lower castes suppressed, as the lower castes were made to believe that as a religious obligation, they had to toil and sweat in this earthly life because of sins committed by them in their previous birth, and the upper castes were the lords of heaven and earth because of the meritorious deeds performed by them in their previous birth. Thus, there was no possibility of liberation from servitude, the only path of uplift for them being the performance of stipulated deeds of serving the higher castes dutifully and without murmur in this life. This alone would ensure a climb up on the Varna (caste) ladder and birth in a higher caste after death. Such is the theory of karma and punar-janma (of duty performed according to the laws of Chaturvarnaand its reward in the next birth).

How were the masses to revolt against this kind of exploitation and oppression? They were influenced in such a manner that they could not see the upper castes as their suppressors. They were made to feel that they were suffering a fate for which no one else but they themselves were to blame. How could one revolt against oneself ?

The theory of karma and punar-janma is a masterstroke and a remarkable ideology, unparalleled in the entire world as it achieved its aim so permanently and effectively by exploiting the fears of human nature to serve the purpose of the few. But these chosen few too were at a loss at the hands of the invading Mughals. To combat this exploitation of man by man, the Guru offered another superb and an equally remarkable ideology in the Khalsa – only the aim this time was to liberate man. Where; the lower castes needed to be encouraged to lead a respectable life, the upper castes and the Mughals needed to be checked from committing crimes in the name of religion. It is striking that such a revolution was brought about by the Gurus who themselves belonged to the (so called) ruling class.

The event enacted by Guru Gobind Singh on Vaisakhi of 1699 that brought the Khalsa into being is unique and only one of its kind in the entire history of mankind. With every action he performed and with every word he spoke, the Guru rooted out the fears and complexes from the minds of those very people who had been haunted and daunted by these for centuries, and instilled in them confidence, vigour and purpose. It was the fruition of the sapling planted by Guru Nanak, and watered and nurtured by the successive Gurus. It enabled the world to experience the heights that can be attained in love, courage, sacrifice, and dedication. It culminated in the creation of a dynamic role model in the Khalsa. Some of the unprecedented achievements of this day are:

NEW MODE OF GOVERNANCE

On this day, the Guru put forth a new mode of governance, subjecting himself to that mode too.

He invested the leadership from one into five. And the requisite qualities of those five were evident from the manner in which he selected them. They should be ready to sacrifice their all. It may be recalled here that all the Guru’s sons were alive at this time, to any one of whom he could have passed on the mantle of Guruship. But being a true Guru, his aim was to make his followers independent; he felt it was time to make Khalsa stand on its own feet. He gave the Khalsa collective leadership of its own choice, with selection of the deserving ones.

NEW BIRTH

On this day, the Guru introduced an initiation ceremony (Amrit i.e. Khande-Baate di Pahul), and in one stroke removed all divisions of the society on the basis of birth. Amrit (i.e. Khande-Baate di Pahul) offered an opportunity to be reborn again in all streams of life religious, social, economic etcin one’s own lifetime, to start life as an equal all over again. He, thus, offered something that was unthinkable/inconceivable/even unimaginable by the people in their lifetime. And thus practically demonstrated his words-Manaskijaatsabbe eke pehchanbo (recognise all human race as one).

Rather, Khalsa is the institution to which even the Sikhs cannot lay claim by virtue of birth. Nobody can be a Khalsa by birth. Guru’s invitation is open to one and all alike, whether Sikhs or non-Sikhs.

FREEDOM OF RELIGION

The Amrit (i.e. Khande-Baate di Pahul) ceremony stood for the freedom to practice a religion of one’s choice. It was not to be forced on people; it was to be asked for by one’s free will. Neither was it a routine ceremony performed at a particular age to a particular people of a particular gender. It was for anyone and for any age, the only condition being one’s readiness to love the entire creation as an expression of love for Almighty.

MIRI-PIRI (TEMPORAL-SPIRITUAL)

Through the choice of the double-edged sword to prepare Amrit (i.e. Khande-Baate di Pahul), the Guru conveyed the concept of Sant-Sipahi (saint-soldier) to his Khalsa. Each is to integrate the qualities of a saint as well as a soldier.

UNTOUCHABILTY ERADICATED

The worst form of discrimination, untouchability was eradicated root and branch, when the Guru sought Amrit (i.e. Khande-Baate di Pahul) from the Panj Piaras belonging to (so called) different castes. Nothing else could have successfully erased the deep-rooted complex generated by untouchability, as did this loving gesture.

NEW NOMENCLATURE

On this day, the Guru gave the title ‘Singh’ to males and ‘Kaur’ to females, which not only replaced the earlier system of naming the indicated caste, but also conveyed to the bearer his/her new status and role.

Further, this nomenclature, in addition to wiping out distinctions on the basis of caste, also took care of the patriarchal set-up of the Indian culture. In such a set-up, the child gets the father’s surname, ignoring the contribution of mother altogether, who actually gives birth to the child. Also, the woman after marriage is given the husband’s name, with no identity of her own. Thus, in the patriarchal system, or the matriarchal system for that matter as in some parts of the world, one of the genders enjoys supremacy over the other. But when all men male offspring add only ‘Singh’ to their names and all females (married/unmarried) and female offspring add only ‘Kaur’, the question of superiority of one gender over the other does not arise.

Another drawback of the nomenclature of the patriarchal set-up is that it leads to a maddening craze for a son(s), so that the family name may live on through him. Even female foeticide/infanticide is practiced to ensure this. The Guru, on the other hand, not only banned any association with people practicing female infanticide, he also did not compromise his ideals just to ensure the continuation of his own lineage; all the Sahibzadas (Guru-sons) laid down their lives for cause of Sikhi. Thereby, setting an example, he taught his Khalsa to rise above personal interests/attachments in the interest of humanity at large.

EQUALITY TO WOMEN

The Guru offered the same initiation to womenfolk as to men. As opposed to her Hindu and Muslim counterparts, who either would not be (theJaneoo ceremony is only for upper caste Hindu men) or could not be initiated (circumcision cannot be performed on women);a Khalsa woman came to be at par with the Khalsa man. She was as much a Sikh of the Guru as was he. She was freed from humiliating and disgusting labels such as a temptress, paapa-yoni (born of sin, hence impure), etc; in certain contexts, she was bracketed together, not only with the lowest caste, but even with dogs and swine.

That the Guru expected much form her and reposed confidence in her abilities; also comes clear from the fact that instead of simply calling her a lioness (following Singh for men), he specially coined the word Kaur for her, which means ‘crown prince’-on whom lies great responsibility. Neither did he call her a ‘princess’; she was not for mere kanya-daan (gifting daughter in marriage). She now had a creative and positive role to play, in bringing God’s Kingdom on earth.

Women are also referred to as Bibi (wise); its masculine gender Biba is also used for women.

BROTHERHOOD

In addition to the title Singh, the Guru referred to the Panj Piaras as Bhai (brother), declaring the brotherhood of all, thus implying the common parentage of all, i.e.Waheguru- God, the Creator of all.

But, today, we have replaced the humility and equality in Bhai with Sardar, which means ‘chief’. Unawares, we have let ego creep into us which has been pointed out as the main cause of our separation from the Lord.

DIRECT COMMUNION WITH GOD

To bring out equality between Guru and Chela (disciple), the Guru transferred Guruship to the people as he sought initiation for himself from the Panj Piaras. He did not wish to be worshipped, which people so easily tend to do out of ignorance. He wanted them to realize the True Lord, Waheguru——Guru Nanak’s Guru, who is Ajuni (outside birth and death). Thus, by stepping aside himself, he placed his Khalsa in God’s care, leaving no place for the exploiting classes/people that claim spiritual supremacy. He thus debunked the belief that God incarnates as mortals. And established that none is a prophet and none a disciple; all stand equal before the Lord.

SUPREMACY OF WORD

Long before he declared Granth Sahib to be Guru, he established the supremacy of the Word over physical self, as Amrit (i.e. Khande-Baate di Pahul) was prepared by recitation of Bani. This was the only way in which Amrit (i.e. Khande-Baate di Pahul) could be prepared in times to come, his touch would not be available for ever. The Guru’s spirit now pervades the Khalsa, just as the Creator pervades His creation.

LIVING IN TUNE WITH NATURE

By asking his followers to refrain from cutting hair, he stressed to live in tune with nature, submitting to His Will. The fact that maintaining a nature form gives an identity, only shows how far man has gone away from nature, If the Guru’s aim in keeping unshorn hair was merely to differ from Hindus and Muslims, he would have demarcated a different a area of the head for retaining of hair, in contrast to the location of Shikha (tuft of hair on crown) of Pundits, or another style of beard/moustache to stand out from that of the Muslims. His approach being universal, he ordained to respect the human body in its natural form as created by Almighty. And, in order to obviate shaving or cutting or matting of hair, at the cost of interference with nature, the Guru prescribed Kangha (wooden comb).

RESISTANCE TO OPPRESSION

Equipping his Khalsa with a Kirpan (sword), the Guru gave divine sanction to the use of arms to fight injustice, irrespective of caste, gender, etc., and negated the concept of ahinsa (non-violence). The talwar (sword) a weapon for attack was renamed & called a Kirpan, a word which comes from kirpa (compassion) and aan (honour), so that the Guru’s Khalsa would never use it for suppression or aggression. He was neither to fear anyone, nor to frighten anyone (Bhaykahukaudetnah(i), nah(i)bhaymanataan). Khalsa was to have the attributes of God- Nirbhau (without fear) and Nirvair (without enmity). It was thus Akal Purakh kifauj (an army of the Almighty) in the real sense. The Kachhchh (drawers) was an ideal garment for the Khalsa on the Guru’s mission, and the Karha (iron bangle) was a constant reminder of one’s commitment to the Guru.

SOCIAL COMMITMENT

The Guru crowned his Khalsa with a Dastaar also called asKeski (turban), thus making him aware of the responsibilities that go with the crown. The Guru wanted the Khalsa to commit himself socially, and never even contemplate escaping from social duties as an alternative. The turbaned head stands out among crowds, and cannot but act as per Guru’s expectations. But, a turban and unshorn hair are not enough to be a Khalsa. It may be mentioned here that the Guru promised his courage and strength only to a Khalsa committed internally as well as externally. Mere physical identity without the Guru’s spirit, as he once demonstrated, is comparable to a donkey in a lion’s skin; sooner or later it brays!

IRRELEVANCE OF IDOL WORSHIP AND RITUALISM

The creation of the Khalsa in the absence of idol of any deity, including that of Durga or Shiva, and without performance of any yajna (sacrificial fire), very clearly indicate the status of such practices in the Guru’s views. Surely, there was no dearth of idols or pundits on the Vaisakhi of 1699. And, had the Guru asked for sacrifice in front of or in the name of a demi god/goddess, he would have made the Panj Piarasbow to that idol. On the contrary, he himself bowed (Surrendered) to Panj Piaras, projecting their supreme status.

Rather, the day of creation of the Khalsa followed the demonstration of the futility of havans or invocation ofdemi gods and goddesses (habhesaakkuravedithey tau palletaidelagee). His unswerving and undaunted faith in the One Lord also comes clear from the greeting:

Waheguru ji ka Khalsa; Waheguru ji ki Fateh.

(Khalsa belongs to God; Victory is His.)

The Guru, thus, infused the spirit of Charhdi Kala (high spirits), as Khalsa is an instrument of God to carry out His Will.

A Khalsa is, thus, a citizen of the universe, whose love for God and His creation knows no man-made boundaries, creedal, cultural or geographic.

ਕਲਯੁੱਗ ਦਾ ਪਹਿਰਾ

0

ਕਲਯੁੱਗ ਦਾ ਪਹਿਰਾ

ਕਥਾਵਾਂ ਬਿਸਤ ਦੁਆਬ ਦੀਆਂ

ਵਲੋਂ- ਹਰਨਾਮ ਦਾਸ ਮਹੇ- 94654-66905

ਬਜ਼ੁਰਗਾਂ ਦਾ ਕਹਿਣਾ ਹੈ ਕਿ ਸਤਯੁੱਗ, ਤਰੇਤਾ, ਦੁਆਪਰ ਅਤੇ ਕਲਯੁੱਗ ਚਾਰੇ ਭਾਈ ਹਨ। ਵੱਡਾ ਸਤਯੁੱਗ ਤੇ ਛੋਟਾ ਕਲਯੁੱਗ ਹੈ। ਵੱਡੇ ਤਿੰਨੇ ਭਰਾ ਨੇਕ, ਸਚਾਈ ‘ਤੇ ਚਲਣ ਵਾਲੇ, ਭਲਾ ਸੋਚਣ ਤੇ ਭਲਾ ਕਰਨ ਵਾਲੇ ਹਨ। ਕਲਯੁੱਗ ਸ਼ੈਤਾਨ ਦੀ ਟੁੱਟੀ , ਬੇਈਮਾਨ, ਧੋਖੇਬਾਜ਼ ਅਤੇ ਛਲ-ਕਪਟ ਕਰਨ ਵਾਲਾ ਹੈ। ਪਹਿਲੇ ਤਿੰਨੇ ਭਰਾ ਸਦਾਚਾਰ ਕਾਰਣ ਪਹਿਚਾਣੇ ਜਾਂਦੇ ਅਤੇ ਛੋਟਾ ਕਲਯੁੱਗ ਆਪਣੀ ਝੂਠੀਆਂ ਅਤੇ ਘਟੀਆਂ ਗਲਾਂ ਮਨਾਉਣ ਵਾਸਤੇ ਅੜ ਜਾਇਆ ਕਰਦਾ। ਕਈ ਵਾਰ ਇਨਾ ਵਿੱਚ ਤਕਰਾਰ ਵੀ ਹੋ ਜਾਂਦਾ ਹੈ। ਵੱਡੇ ਤਿੰਨ ਭਰਾ ਇਕ ਪਾਸੇ ਹੋ ਜਾਂਦੇ ਤੇ ਛੋਟਾ ਦੂਜੇ ਪਾਸੇ। ਦੁਆਪਰ ਕਦੀ-ਕਦੀ ਕਲਯੁੱਗ ਨਾਲ ਹਾਂ ‘ਚ ਹਾਂ ਮਿਲਾ ਦਿੰਦਾ, ਪਰ ਵਡੇ ਭਰਾਵਾਂ ਦੀ ਸ਼ਰਮ ਖਾਂਦਾ ਕਰਕੇ ਕਲਯੁੱਗ ਦਾ ਸਾਥ ਦੇਣ ਤੋਂ ਕੰਨੀ ਕਤਰਾਉਂਦਾ ਰਹਿੰਦਾ। ਇਕ ਦਿਨ ਕੁਝ ਜਿਆਦਾ ਹੀ ਬਹਿਸ-ਬਸਾਈ ਤੇ ਗਰਮਾ ਗਰਮੀ ਹੋ ਗਈ। ਵੱਡੇ ਤਿੰਨੇ ਕਹਿੰਦੇ, ਅਸੀਂ ਸੱਚੇਂ ਹਾਂ, ਪਰ ਛੋਟਾ ਉਨਾਂ ਦੀ ਪੇਸ਼ ਨਹੀਂ ਜਾਣ ਦਿੰਦਾ। ਕਲਯੁੱਗ ਸ਼ਰਾਰਤੀ ਤੇ ਝੂਠ ਨੂੰ ਤੁਲ ਦੇਣ ਵਾਲਾ ਹੈ। ਕਹਿੰਦੇ ਹਨ ਕਿ ਇਕ ਪਾਸੇ ਧਰਮੀ ਕਰਮੀ ਪ੍ਰਮਾਤਮਾ ਨੂੰ ਮੰਨਣ ਵਾਲੇ ਲੋਕ ਤੇ ਦੂਜੇ ਪਾਸੇ ਬੇਈਮਾਨ ਝੂਠੇ ਲੋਕ, ਪਰ ਬਹੁਤ ਵਾਰੀ ਝੂਠ ਵੀ ਚਲ ਜਾਂਦਾ ਹੈ। ਸ਼ੈਤਾਨ ਵੀ ਤਾਕਤਵਰ ਹੈ। ਸਤਯੁੱਗ, ਤਰੇਤਾ ਤੇ ਦੁਆਪਰ ਦਾ ਆਪਣਾ ਆਪਣਾ ਪਹਿਰਾ ਤੇ ਕਲਯੁੱਗ ਦਾ ਆਪਣਾ ਪਹਿਰਾ ਹੈ। ਜੋ ਚਾਹੁਣ ਆਪਣੇ ਪਹਿਰੇ ਵਿਚ ਕਰ ਸਕਦੇ ਹਨ। ਜਦੋਂ ਤਿੱਖੀ ਨੋਕ-ਝੋਕ ਹੋਈ ਤਾਂ ਕਲਯੁੱਗ ਨੇ ਕਿਹਾ ਤੁਸੀਂ ਇਕ ਦਿਨ ਮੇਰੇ ਪਹਿਰੇ ਵਿੱਚ ਜਾਉਂਗੇ ਤਾਂ ਤੁਹਾਨੂੰ ਤਿੰਨਾਂ ਨੂੰ ਮੇਰੇ ਸਾਹਮਣੇ ਹਾਰ ਮੰਨਣੀ ਪਵੇਗੀ, ਮੇਰੇ ਸਹਾਮਣੇ ਝੁਕਣਾ ਪਵੇਗਾ ਅਤੇ ਮੈਨੂੰ ਗੁਰੂ ਵੀ ਮੰਨਣਾ ਪਵੇਗਾ। ਪਰ ਵੱਡੇ ਭਾਈਆਂ ਨੇ ਸੋਚ ਕੇ ਕਿਹਾ ਕਿ ਦੇਖ ਲਵਾਂਗੇ ਉਹ ਦਿਨ। ਵੱਡਿਆਂ ਦੀ ਸੋਚ ਹੁੰਦੀ ਹੈ ਕਿ ਅਸੀਂ ਸਿਆਣੇ ਤੇ ਸਮਝਦਾਰ ਹਾਂ, ਅਸੀਂ ਇਸ ਦੀ ਹਰ ਗੱਲ ਦਾ ਤੋੜ ਲੱਭ ਲਵਾਂਗੇ।
ਵਡੇ ਤਿੰਨੇ ਭਰਾਵਾਂ ਨੂੰ ਕਿਤੇ ਕਿਤੇ ਲੰਬੀ ਸੈਰ ਕਰਨ ਦੀ ਆਦਤ ਹੈ। ਮੌਕਾ ਤਾੜ ਕੇ ਕਲਯੁੱਗ ਨੇ, ਜਿੱਧਰ ਨੂੰ ਦੂਰ ਸੈਰ ਕਰਨ ਨਿਕਲੇ, ਤਾਂ ਕਲਯੁੱਗ ਨੇ ਜਾ ਕੇ ਆਪਣੇ ਪਹਿਰੇ ਵਿੱਚ ਇਕ ਮੰਦਰ, ਮਸਜਿਦ/ਗਿਰਜੇ ਦੀ ਸ਼ਕਲ ਦੀ ਇਕ ਵਡੀ ਇਮਾਰਤ ਖੜੀ ਕਰ ਲਈ। ਦੂਰ ਸੈਰ ਕਰਦੇ ਕਰਦੇ ਵੱਡੇ ਤਿੰਨਾਂ ਭਰਾਵਾਂ ਦਾ ਧਿਆਨ ਉਸ ਮੰਦਰ/ਗਿਰਜੇ ‘ਤੇ ਪਿਆ। ਸੱਚੇ ਸੁੱਚੇ ਹੋਣ ਕਰਕੇ ਇਨਾਂ ਦਾ ਧਿਆਨ ਖਿਚਿਆ ਗਿਆ। ਇਮਾਰਤ ਅੰਦਰ ਜਾ ਕੇ ਬੰਦਗੀ ਅਤੇ ਮੱਥਾ ਟੇਕਣ ਦਾ ਵਿਚਾਰ ਆਇਆ। ਜਦ ਤਿੰਨੇ ਇਮਾਰਤ ਦੇ ਗੇਟ ਤੋਂ ਅੰਦਰ ਵੜਨ ਲੱਗੇ ਖੁੰਡੇ ਵਾਲੇ ਸੰਤਰੀ ਨੇ ਤਿੰਨਾ ਨੂੰ ਰੋਕ ਲਿਆ ਕਿ ਇਸ ਮੰਦਿਰ/ਗਿਰਜੇ ਨੂੰ ਅੰਦਰੋਂ ਦੇਖਣ ਵਾਸਤੇ ਕੁਝ ਸ਼ਰਤਾਂ ਹਨ। ਜੇਕਰ ਤੁਹਾਨੂੰ ਸ਼ਰਤਾਂ ਪੁਗਣਗੀਆਂ ਤਾਂ ਤੁਸੀਂ ਅੰਦਰ ਦੇਖ ਸਕਦੇ ਹੋ। ਤਿੰਨੇ ਜਣੇ ਸ਼ਰਤਾਂ ਮੰਨਣ ਨੂੰ ਤਿਆਰ ਹੋ ਗਏ। ਸੰਤਰੀ ਨੇ ਪਹਿਲੀ ਸ਼ਰਤ ਰੱਖੀ ਕਿ ਇਸ ਇਮਾਰਤ ਵਿਚ ਅੰਦਰ ਜਾ ਕੇ ਜੋ ਵੀ ਤੁਸੀਂ ਦੇਖੋਗੇ, ਉਹ ਵਾਪਸ ਆ ਕੇ ਮੈਨੂੰ ਇੱਥੇ ਦਸਣਾ ਹੈ। ਇਹ ਕੋਈ ਖਾਸ ਸ਼ਰਤ ਤਾਂ ਨਹੀਂ ਸੀ, ਸੱਚੇ ਹਨ, ਤਿੰਨੇ ਕਹਿੰਦੇ ਠੀਕ ਹੈ, ਜੋ ਦੇਖਾਂਗੇ ਉਹੀ ਦੱਸਾਂਗੇ! ਸੰਤਰੀ ਦੀ ਦੂਜੀ ਸ਼ਰਤ ਇਹ ਸੀ ਕਿ ਜੋ ਵੀ ਤੁਸੀਂ ਅੰਦਰ ਦੇਖੋਗੇ, ਉਹਨਾਂ ਸੀਨਾਂ ਦੇ ਮਤਲੱਬ ਕੱਢ ਕੇ ਦੱਸਣੇ ਹੋਣਗੇ। ਤਿੰਨਾਂ ਨੇ ਸਲਾਹ ਕੀਤੀ ਕਿ ਅਸੀਂ ਸਿਆਣੇ, ਸਮਝਦਾਰ ਤੇ ਗਿਆਨੀ ਹਾਂ। ਮਤਲੱਬ ਵੀ ਕੱਢ ਕੇ ਦੱਸ ਦੇਵਾਂਗੇ। ਤਿੰਨੇ ਕਹਿੰਦੇ ਠੀਕ ਹੈ, ਸਾਨੂੰ ਸ਼ਰਤ ਮਨਜ਼ੂਰ ਹੈ।
ਸੰਤਰੀ ਨੇ ਤੀਜੀ ਸ਼ਰਤ ਇਹ ਰੱਖੀ ਕਿ ਜੇਕਰ ਉਨਾਂ ਸੀਨਾਂ ਦਾ ਮਤਲੱਬ ਨਹੀਂ ਦੱਸ ਸਕੇ ਤਾਂ ਇਹ ਤੀਜੀ ਸ਼ਰਤ ਉਦੋਂ ਹੀ ਦੱਸਾਂਗਾ। ਮਤਲੱਬ ਨਾ ਦੱਸਣ ਦੀ ਸ਼ਰਤ ਵਿਚ ਤੁਹਾਨੂੰ ਝੁਕਣਾ ਪਵੇਗਾ। ਤਿੰਨਾਂ ਪਰੇ ਜਾ ਕੇ ਸਲਾਹ ਕੀਤੀ ਕਿ ਜੇਕਰ ਅਸੀਂ ਸੀਨਾਂ ਦੇਖਿਆਂ ਦਾ ਮਤਲੱਬ ਨਹੀਂ ਦਸ ਸਕਾਂਗੇ ਤਾਂ ਹੀ ਇਹ ਸ਼ਰਤ ਹੈ। ਪੂਰੇ ਭਰੋਸੇ ਨਾਲ ਕਿਹਾ ਕਿ ਅਸੀਂ ਕਿਹੜੇ ਨਲਾਇਕ ਹਾਂ, ਇਹ ਤਾਂ ਨੌਬਤ ਹੀ ਨਹੀਂ ਆਏਗੀ। ਸੋ, ਤਿੰਨੇ ਸ਼ਰਤਾਂ ਮੰਨ ਗਏ ਤਾਂ ਸੰਤਰੀ ਨੇ ਅੰਦਰ ਜਾਣ ਦੀ ਇਜਾਜ਼ਤ ਦੇ ਦਿੱਤੀ ਤਾਂ ਕਿ ਸਾਰਾ ਕੁਝ ਦੇਖ ਸਕਣ।
ਤਿੰਨੇ ਭਾਈਆਂ ਨੇ ਅੰਦਰ ਜਾ ਕੇ ਇਕ ਪਾਸੇ ਤੋਂ ਦੇਖਣਾ ਸ਼ੁਰੂ ਕਰ ਦਿੱਤਾ। ਪਹਿਲਾ ਸੀਨ ਉਨਾਂ ਦੇਖਿਆ ਕਿ ਇਕ ਗਾਂ ਸੂਈ ਹੋਈ ਹੈ। ਉਸ ਨੇ ਵਛੜੀ ਦਿੱਤੀ ਹੋਈ ਹੈ। ਗਾਂ ਆਪਣੀ ਵਛੜੀ ਦਾ ਦੁੱਧ ਚੁੰਘਣ ਲਗੀ ਹੋਈ ਹੈ। ਤਿੰਨੇ ਦੇਖਦੇ ਹਨ ਕਿ ਇਹ ਤਾਂ ਉਲੱਟ ਕੰਮ ਹੈ। ਤਿੰਨੇ ਹੈਰਾਨ ਪ੍ਰੇਸ਼ਾਨ ਹੋ ਗਏ। ਸੋਚਣ ਲਗੇ ਕਿ ਇਹ ਕਿਸ ਤਰਾਂ ਹੋ ਸਕਦਾ ਹੈ? ਐਸਾ ਤਾਂ ਅਸੀਂ ਕਦੀ ਸੁਣਿਆ ਤੱਕ ਵੀ ਨਹੀਂ ਹੈ। ਉਨਾਂ ਦੀ ਅਕਲ ਖਾਨੇ ਤੋਂ ਲੈਹ ਗਈ।
ਅੱਗੇ ਵਧੇ ਤਾਂ ਉਹਨਾਂ ਦੇਖਿਆ ਕਿ ਇਕ ਨਹਿਰ ਵਗ ਰਹੀ ਹੈ। ਉਸ ਪਾਣੀ ਵਾਲੀ ਨਹਿਰ ਵਿਚ ਇਕ ਪੱਥਰ ਤਰ ਰਿਹਾ ਹੈ ਤੇ ਇਕ ਲੱਕੜ ਡੁੱਬੀ ਹੋਈ ਹੈ। ਇਸ ਦੇ ਇਲਾਵਾ ਨਹਿਰ ਦੇ ਕਿਨਾਰੇ ਬਾਹਰ ਇਕ ਹੋਰ ਪੱਥਰ ਤੇ ਇਕ ਲੱਕੜ ਪਈ ਹੋਈ ਹੈ। ਉਨਾਂ ਸਮਝਿਆ ਕਿ ਜੋ ਪਹਿਲਾਂ ਹੀ ਲੱਕੜ ਡੁੱਬੀ ਹੋਈ ਹੈ, ਸ਼ਾਇਦ ਉਹ ਪੱਥਰ ਹੋਵੇ, ਜੋ ਪੱਥਰ ਤਰਦਾ ਹੈ, ਸ਼ਾਇਦ ਉਹ ਲੱਕੜ ਹੋਵੇ। ਰੂਪ/ਭੇਸ ਬਦਲਿਆ ਹੋਵੇ। ਉਨਾਂ ਜੋ ਬਾਹਰ ਪੱਥਰ ਪਿਆ, ਜਾਂਚ ਪਰਖ ਕੇ ਨਹਿਰ ਦੇ ਪਾਣੀ ਵਿੱਚ ਸੁੱਟ ਦਿਤਾ, ਉਹ ਪੱਥਰ ਵੀ ਤਰਨ ਲਗ ਪਿਆ। ਤੇ ਬਾਹਰ ਪਈ ਲੱਕੜ ਵੀ ਪਰਖ ਕੇ ਸੁੱਟ ਦਿੱਤੀ. ਉਹ ਲੱਕੜ ਵੀ ਡੁੱਬ ਗਈ। ਤਿੰਨੇ ਬੜੇ ਹੈਰਾਨ ਪ੍ਰੇਸ਼ਾਨ ਹੋ ਗਏ। ਇਹ ਅਜੀਬ ਘਟਨਾ ਉਨਾਂ ਦੇ ਸਮਝ ਤੋਂ ਬਾਹਰ ਹੋ ਗਈ।
ਅੱਗੇ ਵਧੇ ਤਾਂ ਤੀਸਰਾ ਸੀਨ ਦੇਖਦੇ ਹਨ ਕਿ ਗੱਭੇ (ਵਿਚਕਾਰ) ਇਕ ਖੂਹ ਹੈ ਤੇ ਉਸ ਦੇ ਆਲੇ ਦੁਆਲੇ ਸੱਤ ਖੂਹ ਹਨ। ਗੱਭੇ ਖੂਹ ਵਿੱਚੋਂ ਸੱਤ ਪਾਇਪਾਂ ਰਾਹੀਂ ਆਲੇ ਦੁਆਲੇ ਦੇ ਖੂਹਾਂ ਵਿੱਚ ਪਾਣੀ ਪੈ ਰਿਹਾ ਹੈ। ਵਿਚਕਾਰਲਾ ਖੂਹ ਵੀ ਖਾਲੀ ਨਹੀਂ ਹੋ ਰਿਹਾ ਅਤੇ ਆਲੇ ਦੁਆਲੇ ਦੇ ਸੱਤ ਖੂਹ ਵੀ ਭਰੀ ਜਾ ਰਹੇ ਹਨ। ਅੱਗੇ ਇਸ ਦੇ ਨਾਲ ਹੀ ਇਸੇ ਤਰਾਂ ਦਾ ਸੀਨ ਇਸ ਦੇ ਉਲਟ ਹੈ ਭਾਵ ਆਲੇ ਦੁਆਲੇ ਦੇ ਸੱਤਾਂ ਖੂਹਾਂ ਵਿੱਚੋਂ ਪਾਇਪਾਂ ਰਾਹੀਂ ਗੱਭਲੇ (ਵਿਚਕਾਰਲੇ) ਖੂਹ ਵਿੱਚ ਪਾਣੀ ਡਿੱਗ ਰਿਹਾ ਹੈ। ਜਿੰਨਾਂ ਸੱਤਾਂ ਖੂਹਾਂ ਵਿੱਚੋਂ ਪਾਣੀ ਜਾ ਰਿਹਾ ਹੈ ਉਹ ਸੱਤੇ ਖੂਹ ਖਾਲੀ ਹੋ ਰਹੇ ਅਤੇ ਗੱਭਲਾ ਖੂਹ ਵੀ ਨਹੀਂ ਭਰ ਰਿਹਾ। ਇਹ ਸੀਨ ਵੀ ਦੇਖ ਕੇ ਤਿੰਨੇ ਭਾਈ ਹੈਰਾਨ ਪ੍ਰੇਸ਼ਾਨ ਹੋ ਗਏ। ਸਮਝੋ ਇੱਕ ਤਰਾਂ ਦਾ ਉਨਾਂ ਤਿੰਨਾਂ ਦਾ ਦਿਮਾਗ਼ ਹਿੱਲ ਗਿਆ।
ਤਿੰਨੇ (ਉਪਰੋਕਤ) ਚਾਰੇ ਸੀਨ ਦੇਖ ਕੇ ਸੋਚੀਂ ਪੈਂਦੇ ਪੈਂਦੇ ਪ੍ਰੇਸ਼ਾਨ ਹੋ ਕੇ ਗੇਟ ‘ਤੇ ਆ ਗਏ। ਸੰਤਰੀ ਨੇ ਆਪਣਾ ਖੁੰਡਾ ਖੜਕਾ ਕੇ ਤਿੰਨਾਂ ਨੂੰ ਖੁੰਡੇ ਨਾਲ ਰੋਕ ਲਿਆ ਤੇ ਆਪਣੀਆਂ ਸ਼ਰਤਾਂ ਯਾਦ ਕਰਵਾਈਆਂ। ਪਹਿਲੀ ਸ਼ਰਤ ਯਾਦ ਕਰਵਾਈ ਕਿ ਦੱਸੋਂ ਤੁਸੀਂ ਅੰਦਰ ਕੀ ਕੀ ਦੇਖਿਆ। ਸ਼ਰਤ ਸੌਖੀ ਸੀ ਜੋ ਵੀ ਸੀਨ ਦੇਖੋ, ਸੱਚ ਦੱਸ ਦਿੱਤਾ। ਪਹਿਲੀ ਸ਼ਰਤ ਪਾਸ ਹੋ ਗਈ।
ਦੂਜੀ ਸ਼ਰਤ ਸੀ ਕਿ ਜੋ ਵੀ ਸੀਨ ਦੇਖੇ, ਉਨਾਂ ਦੇ ਮਤਲੱਬ ਕੱਢ ਕੇ ਵਿਆਖਿਆ ਕਰੋ। ਪਰ ਤਿੰਨੇ ਸੱਚੇ ਸੁੱਚੇ ਭਰਾ ਮਤਲੱਬ ਕੱਢ ਕੇ ਵਿਆਖਿਆ ਕਰਨ ਵਿੱਚ ਅਸਮਰਥ ਰਹੇ। ਸਿਆਣਪ ਤੇ ਸਚਾਈ ਕੰਮ ਨਹੀਂ ਆਈ। ਅਗਲੀ ਤੀਜੀ ਸ਼ਰਤ ਸੀ ਕਿ ਅਗਰ ਮਤੱਲਬ ਨਹੀਂ ਦੱਸ ਸਕੇ ਤਾਂ ਤਿੰਨਾਂ ਨੂੰ ਸੰਤਰੀ ਪਾਸ ਝੁੱਕ ਕੇ ਕੁਝ ਮੰਨਣਾ ਪਵੇਗਾ। ਤਿੰਨੇ ਝੁੱਕ ਗਏ ਤਾਂ ਉਸ ਸੰਤਰੀ ਨੇ ਮੁੱਛਾਂ ਨੂੰ ਤਾਅ ਦੇ ਕੇ ਕਿਹਾ, ‘ਮੈਂ ਤੁਹਾਡਾ ਛੋਟਾ ਭਾਈ ਕਲਯੁੱਗ ਹਾਂ, ਇਸ ਮੰਦਰ/ਗਿਰਜਾ ਰੂਪੀ ਇਮਾਰਤ ਦੇ ਅੰਦਰ ਮੇਰਾ ਪਹਿਰਾ ਹੈ, ਮੇਰਾ ਰਾਜ ਹੈ। ਤੁਸੀਂ ਸੀਨਾਂ ਦਾ ਮਤਲੱਬ ਨਹੀਂ ਦਸ ਸਕੇ। ਵਿਆਖਿਆ ਤਾਂ ਦੂਰ ਦੀ ਗੱਲ ਹੈ। ਮੈਂ ਤੁਹਾਨੂੰ ਸਾਰੇ ਸੀਨਾਂ ਦਾ ਮਤਲੱਬ ਦੱਸਦਾ ਹਾਂ। ਮੰਨੋ ਮੈਨੂੰ ਗੁਰੂ।’ ਤਿੰਨੇ ਵੱਡੇ ਭਰਾ ਝੁੱਕ ਕੇ ਗੁਰੂ ਮੰਨਣ ਨੂੰ ਤਿਆਰ ਹੋ ਗਏ, ਕਿਉਂਕਿ ਸੱਚੇ ਸੁੱਚੇ ਹਨ, ਵਾਧਾ ਕੀਤਾ ਹੋਇਆ ਸੀ। ਸੰਤਰੀ ਕਲਯੁੱਗ ਨੇ ਪਹਿਲੇ ਸੀਨ ਬਾਰੇ ਦੱਸਿਆ ਕਿ ਤੁਹਾਡੇ ਯੁੱਗ/ਪਹਿਰੇ, ਰਾਜ ਵਿੱਚ ਵਛੜੀ ਗਾਂ ਨੂੰ ਚੁੰਘਦੀ ਹੈ। ਪਰ ਮੇਰੇ ਪਹਿਰੇ-ਰਾਜ ਵਿੱਚ ਗਾਂ ਵਛੜੀ ਨੂੰ ਚੁੰਘਦੀ ਹੈ। ਮਤਲੱਬ ਜਦੋਂ ਮੇਰਾ ਰਾਜ-ਪਹਿਰਾ ਦੇਖੋਗੇ, ਮਾਪੇ ਆਪਣੀ ਧੀ-ਜਵਾਈ ਦੀ ਕਮਾਈ ‘ਤੇ ਆਸ ਰੱਖ ਕੇ ਖਾਇਆ ਕਰਨਗੇ। ਇੱਥੇ ਹੁਣ ਮੇਰਾ ਪਹਿਰਾ ਹੈ।
ਦੂਜੇ ਸੀਨ ਵਿੱਚ ਤੁਹਾਡੇ ਰਾਜ/ਪਹਿਰੇ ਵਿੱਚ ਪੱਥਰ ਡੁੱਬਦਾ ਹੈ ਤੇ ਲੱਕੜ ਤਰਦੀ ਹੈ, ਮਤੱਲਬ ਝੂਠ ਡੁੱਬਦਾ ਤੇ ਸੱਚ ਤਰਦਾ। ਪਰ ਮੇਰੇ ਰਾਜ ਵਿੱਚ ਤੁਸਾਂ ਅੰਦਰ ਦੇਖ ਕੇ ਆਏ ਹੋ। ਇੱਥੇ ਪੱਥਰ ਤਰਦਾ ਤੇ ਲੱਕੜ ਡੁੱਬੀ ਹੋਈ ਹੈ। ਮਤਲੱਬ ਮੇਰੇ ਰਾਜ ਵਿੱਚ ਸੱਚ ਡੁੱਬੇਗਾ ਤੇ ਝੂਠ ਤਰੇਗਾ, ਕਿਉਂਕਿ ਇੱਥੇ ਮੇਰਾ ਪਹਿਰਾ ਹੈ।
ਤੀਸਰਾ ਸੀਨ ਖੂਹਾਂ ਦਾ ਹੈ। ਤੁਹਾਡੇ ਪਹਿਰਿਆਂ ਵਿਚ ਇਕ ਮਾਂ-ਬਾਪ ਸੱਤਾਂ ਬੱਚਿਆਂ ਨੂੰ ਪਾਲਿਆ ਪਲੋਸਿਆ ਕਰਦਾ ਹੈ। ਮਾਂ ਬਾਪ ਵੀ ਬੱਚਿਆ ਨੂੰ ਖੁਆਉਂਦੇ ਖਾਲੀ ਨਹੀਂ ਹੁੰਦੇ ਤੇ ਪੁੱਤਰ ਧੀਆਂ ਵੀ ਰੱਜਦੇ ਦਿਖਾਈ ਦਿੰਦੇ ਹਨ। ਸੰਤੁਸ਼ਟੀ ਰੱਖਦੇ ਹਨ ਤੇ ਔਲਾਦ ਵੀ ਰੱਜੀ ਪੁੱਜੀ ਸਮਝਦੀ ਹੈ। ਵਿਚਲਾ ਖੂਹ ਵੀ ਖਾਲੀ ਨਹੀਂ ਹੋਇਆ ਤੇ ਆਲੇ ਦੁਆਲੇ ਔਲਾਦ ਦੇ ਖੂਹ ਭਰੀ ਜਾ ਰਹੇ ਹਨ। ਪਰ ਮੇਰੇ ਪਹਿਰੇ ਵਿੱਚ ਉਲੱਟ ਸੱਤ ਪੁੱਤਰ ਧੀਆਂ ਆਪਣੇ ਮਾਂ ਬਾਪ ਨੂੰ ਰੋਟੀ ਦਿੰਦਿਆਂ/ਸੇਵਾ ਕਰਦਿਆਂ ਮਹਿਸੂਸ ਕਰਨਗੇ ਕਿ ਅਸੀਂ ਤਾਂ ਸੇਵਾ ਕਰਦੇ ਕਰਦੇ ਖਾਲੀ ਹੋ ਰਹੇ ਹਾਂ, ਤੇ ਮਾਂ ਬਾਪ ਕਹਿਣਗੇ ਕਿ ਸਾਡਾ ਔਲਾਦ ਨੇ ਕੀ ਕੀਤਾ ਹੈ? ਸਾਡੀ ਸੇਵਾ ਹੀ ਨਹੀਂ ਕਰਦੇ, ਪੂਰੀ ਖੁਰਾਕ ਹੀ ਨਹੀਂ ਦਿੰਦੇ। ਅਸੀਂ ਤਾਂ ਭੁੱਖੇ ਹੀ ਰਹਿੰਦੇ ਹਾਂ। ਕਲਯੁੱਗ ਨੇ ਕਿਹਾ ਕਿ ਜਦੋਂ ਮੇਰਾ ਪਹਿਰਾ/ਰਾਜ ਆਵੇਗਾ, ਸਭ ਇਵੇਂ ਉਲੱਟ ਹੀ ਹੋਏਗਾ। ਸੋ ਤਿੰਨੇ ਵਡੇ ਭਾਈ, ਛੋਟੇ ਭਾਈ ਸ਼ੈਤਾਨ ਤੇ ਬੇਈਮਾਨ ਕਲਯੁੱਗ ਨੂੰ ਗੁਰੂ ਮੰਨ ਕੇ ਮੂੰਹ ਲਟਕਾ ਕੇ ਵਾਪਸ ਆਉਂਦੇ ਕੁਝ ਇਸ ਤਰਾਂ ਬੁੜਬੁੜਾ ਕੇ ਕਹਿ ਰਹੇ ਹਨ-
‘ਅਸੀਂ ਤਾਂ ਸੁਣਿਆ ਹੈ ਕਿ ਅੰਤ ਨੂੰ ਸੱਚ ਜਿਤਦਾ ਹੈ— ਪਰ ਕਲਯੁੱਗ ਦੇ ਰਾਜ ਵਿੱਚ ਐਥੇ ਸੱਚ ਹਾਰਦਾ ਹੈ– ਕੁਝ ਸੋਚੋ—ਉਪਰਾਲਾ ਕਰੋ, ਸੱਚ ਨੂੰ ਹਾਰਨ ਨਾ ਦਿਓ,— ਕਲਯੁੱਗ! ਤੂੰ, ਜਿਵੇਂ ਤੇਰਾ ਜੋਰ ਚਲੇ ਆਪਣੇ ਯੁੱਗ ਵਿਚ ਉਵੇਂ ਕਰ, ਪਰ ਸਾਡੇ ਰਾਜ ਵਿੱਚ ਤੇਰੇ ਪਹਿਰੇ ਵਰਗੇ ਪੁੱਠੇ ਕੰਮਾਂ ਲਈ ਕੋਈ ਥਾਂ ਨਹੀਂ। ਅਸੀਂ ਤੇਰੇ ਖੁੰਡੇ ਤੋਂ ਨਹੀਂ ਡਰਦੇ—- ਤੂੰ ਸਾਡਾ ਰਾਹ ਨਹੀਂ ਰੋਕ ਸਕਦਾ। ਇਸ ਦਾ ਕੋਈ ਹੱਲ ਵੀ ਲੱਭਣਾ ਪਉ।’

(ਇਹ ਇਕ ਇਸ਼ਾਰਾ ਮਾਤਰ ਹੈ।)

ਲੇਖਕ – ਹਰਨਾਮ ਦਾਸ ਮਹੇ, ਮੈਨੇਜਰ (ਰਿਟਾਇਰਡ), (ਸਟੇਟ ਬੈਂਕ ਆਫ ਇੰਡੀਆ), ਜਿਲਾ ਜਲੰਧਰ- 144004 (ਪੰਜਾਬ)

ਜੇਹਾ ਬੀਜੈ ਸੁ ਲੁਣੈ

0

ਜੇਹਾ ਬੀਜੈ ਸੁ ਲੁਣੈ

ਬੀਬੀ ਮਨਰਾਜ ਕੌਰ-98555-61976

ਪਿਆਰੇ ਬੱਚਿਓ !
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ।

ਇਸ ਵਾਰ ਅਸੀਂ ਗੁਰਬਾਣੀ ਦੀ ਇਸ ਤੁਕ ‘‘ਜੇਹਾ ਬੀਜੈ ਸੁ ਲੁਣੈ, ਕਰਮਾ ਸੰਦੜਾ ਖੇਤੁ॥’’ ਦੀ ਵੀਚਾਰ ਕਰਕੇ ਦੇਖਦੇ ਹਾਂ ਕਿ ਅਸੀਂ ਇਸ ਨੂੰ ਜੀਵਨ ਵਿੱਚ ਕਿਵੇਂ ਅਪਣਾਉਂਦੇ ਹਾਂ ਜਾਂ ਫਿਰ ਇਹ ਤੁਕ ਆਪਣੇ ਆਪ ਹੀ ਸਾਡੇ ਜੀਵਨ ਵਿੱਚ ਕਿਵੇਂ ਕੰਮ ਕਰਦੀ ਹੈ। ਇਸ ਤੁਕ ਦਾ ਭਾਵ ਇਹ ਹੈ ਕਿ ਅਸੀਂ ਜੋ ਵੀ ਬੀਜਦੇ ਹਾਂ ਉਹ ਹੀ ਵੱਢਦੇ ਹਾਂ ਅਤੇ ਜੈਸੇ ਵੀ ਕੰਮ ਕਰਦੇ ਹਾਂ, ਉਸੇ ਤਰ੍ਹਾਂ ਦੇ ਫ਼ਲ ਮਿਲਦੇ ਹਨ। ਪੜ੍ਹ-ਸੁਣ ਲੈਣਾ ਬਹੁਤ ਆਸਾਨ ਹੈ ਪਰ ਲਗਾਤਾਰ ਆਪਣੇ ਕੰਮਾਂ ਉਤੇ ਧਿਆਨ ਰੱਖਣਾ ਬੜਾ ਔਖਾ ਹੈ ਪਰ ਜੇ ਅਸੀਂ ਆਪਣੇ ਆਪ ਉੱਤੇ ਧਿਆਨ ਰੱਖਣ ਦਾ ਸੁਭਾਅ ਬਣਾ ਲਈਏ ਤਾਂ ਅਸੀਂ ਜੋ ਵੀ ਸੰਸਾਰ ਨੂੰ ਦੇ ਰਹੇ ਹਾਂ ਉਹ ਦੁਗਣਾ ਚੌਗੁਣਾ ਹੋ ਕੇ ਸਾਨੂੰ ਵਾਪਿਸ ਮਿਲਣਾ ਸ਼ੁਰੂ ਹੋ ਜਾਵੇਗਾ। ਆਉ ਦੇਖਦੇ ਹਾਂ ਕਿਵੇਂ:-
ਸੁੰਦਰ ਸਿੰਘ:-ਨਵੀਨ ਸਿੰਘ ਜੀ! ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ।
ਨਵੀਨ ਸਿੰਘ:- ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ। ਵੀਰ ਸੁੰਦਰ ਸਿੰਘ ਜੀ। ਅੱਜ ਕਿਵੇਂ ਆਉਣਾ ਹੋਇਆ? ਬਹੁਤ ਦਿਨਾਂ ਬਾਅਦ ਦਿਖਾਈ ਦਿੱਤੇ ਹੋ? ਕਿੱਥੇ ਹੋ ?
ਸੁੰਦਰ ਸਿੰਘ:-ਕੁਝ ਨਹੀਂ ਵੀਰ ਜੀ। ਬੱਸ ਜ਼ਰਾ ਇਮਤਿਹਾਨਾਂ ਵਿੱਚ ਰੁੱਝਾ ਹੋਇਆ ਸਾਂ। ਇਸ ਕਰਕੇ ਮਿਲਣ ਦਾ ਵਕਤ ਨਹੀਂ ਕੱਢ ਸਕਿਆ।
ਨਵੀਨ ਸਿੰਘ:-ਬਿਲਕੁਲ ਠੀਕ! ਮੈਂ ਵੀ ਪਿਛਲੇ ਕੁਝ ਦਿਨਾਂ ਤੋਂ ਇਸੇ ਕੰਮ ਵਿੱਚ ਲੱਗਾ ਸਾਂ। ਹੋਰ ਸਭ ਕੁਝ ਤਾਂ ਭੁੱਲ ਹੀ ਜਾਂਦਾ ਹੈ, ਪੇਪਰਾਂ ਦੇ ਦਿਨਾਂ ਵਿੱਚ।
ਸੁੰਦਰ ਸਿੰਘ:-ਭੁੱਲ ਤਾਂ ਨਹੀਂ ਜਾਂਦਾ ਪਰ ਵਕਤ ਕੱਢਣਾ ਥੋੜਾ ਔਖਾ ਹੋ ਜਾਂਦਾ ਹੈ।
ਨਵੀਨ ਸਿੰਘ:-ਹਾਂ! ਇਹ ਗੱਲ ਵੀ ਠੀਕ ਹੈ ਕਿ ਯਾਦ ਤਾਂ ਹੋਰ ਸਭ ਕੁਝ ਹੁੰਦਾ ਹੈ ਪਰ ਪੇਪਰ ਜ਼ਰਾ ਪਹਿਲ ਦੇ ਆਧਾਰ ’ਤੇ ਸਾਹਮਣੇ ਆਉਂਦੇ ਹਨ।
ਸੁੰਦਰ ਸਿੰਘ:-ਹਾਂ ਜੀ, ਵੀਰ ਜੀ! ਪੇਪਰਾਂ ਸਾਹਮਣੇ ਹੋਰ ਸਭ ਕੁਝ ਨੂੰ ਅਸੀਂ ਦੂਜੇ ਜਾਂ ਤੀਜੇ ਨੰਬਰ ’ਤੇ ਕਰ ਦਿੰਦੇ ਹਾਂ। ਇੱਥੋਂ ਤੱਕ ਕਿ ਆਪਣੀ ਸਿਹਤ, ਮਾਂ-ਬਾਪ, ਭੈਣ-ਭਰਾ, ਦੋਸਤ-ਮਿੱਤਰ ਸਭ ਨੂੰ ਹੀ ਪੇਪਰਾਂ ਤੋਂ ਥੱਲੇ ਕਰ ਦਿੰਦੇ ਹਾਂ।
ਨਵੀਨ ਸਿੰਘ:-ਬਿਲਕੁਲ ਠੀਕ, ਨਤੀਜਾ ਇਹੀ ਹੁੰਦਾ ਹੈ ਕਿ ਉਤਨੇ ਦਿਨ ਅਸੀਂ ਸਭ ਵੱਲੋਂ ਕੱਟੇ ਜਿਹੇ ਜਾਂਦੇ ਹਾਂ।
ਸੁੰਦਰ ਸਿੰਘ:-ਬਿਲਕੁਲ, ਪਰ ਪਤਾ ਨਹੀਂ ਇਹ ਰੁਝਾਨ ਕਿਵੇਂ ਬਣ ਗਿਆ ਹੈ?
ਨਵੀਨ ਸਿੰਘ:-ਕੁਝ ਨਹੀਂ ਐਵੈਂ ਰਿਵਾਜ ਜਿਹਾ ਬਣ ਗਿਆ ਹੈ। ਹਰ ਗੱਲ ਵਿੱਚ ਇਹ ਕਹਿਣ ਦਾ ਕਿ ਮੇਰੇ ਪੇਪਰ ਚੱਲ ਰਹੇ ਹਨ। ਪੇਪਰ ਤੋਂ ਬਾਅਦ ਗੱਲ ਕਰਾਂਗੇ।
ਸੁੰਦਰ ਸਿੰਘ:-ਪਰ ਐਸਾ ਹੋ ਕਿਉਂ ਰਿਹਾ ਹੈ?
ਨਵੀਨ ਸਿੰਘ:-ਇਸ ਤਰ੍ਹਾਂ ਹੈ ਕਿ ਪਿਛਲੀਆਂ ਦੋ ਤਿੰਨ ਪੀੜ੍ਹੀਆਂ ਤੋਂ ਜਦੋਂ ਤੋਂ ਲੋਕਾਂ ਨੇ ਸਕੂਲਾਂ ਕਾਲਜਾਂ ਵਿੱਚ ਜਾ ਕੇ ਪੜ੍ਹਨਾ ਸ਼ੁਰੂ ਕੀਤਾ ਹੈ ਤਾਂ ਸਾਲਾਨਾ ਇਮਤਿਹਾਨਾਂ ਦਾ ਹਊਆ ਸਿਰ ਚੜ੍ਹ ਕੇ ਬੋਲਣਾ ਸ਼ੁਰੂ ਹੋ ਗਿਆ ਹੈ।
ਸੁੰਦਰ ਸਿੰਘ:-ਉਹ ਕਿਵੇਂ?
ਨਵੀਨ ਸਿੰਘ:-ਉਹ ਇਸ ਤਰ੍ਹਾਂ ਕਿ ਸਾਰਾ ਸਾਲ ਤਾਂ ਫ਼ੇਲ੍ਹ ਹੋਣ ਦਾ ਕੋਈ ਡਰ ਨਹੀਂ ਹੁੰਦਾ ਪਰ ਸਾਲਾਨਾ ਇਮਤਿਹਾਨਾਂ ਵਿਚ ਫ਼ੇਲ੍ਹ ਹੋ ਕੇ ਸਾਲ ਖ਼ਰਾਬ ਹੋਣ ਦਾ ਡਰ ਹੁੰਦਾ ਹੈ। ਇਸ ਲਈ ਜਿਹੜੇ ਸਾਰਾ ਸਾਲ ਕਿਤਾਬਾਂ ਨੂੰ ਹੱਥ ਵੀ ਨਹੀਂ ਲਾਉਂਦੇ। ਇਮਤਿਹਾਨਾਂ ਵਿਚ ਉਹ ਵੀ ਕਿਤਾਬੀ ਕੀੜੇ ਬਣ ਜਾਂਦੇ ਹਨ।
ਸੁੰਦਰ ਸਿੰਘ:-ਬਿਲਕੁਲ ਠੀਕ, ਵੀਰ ਜੀ। ਫ਼ੇਲ੍ਹ ਪਾਸ ਹੋਣਾ ਤਾਂ ਜੀਊਣ ਮਰਣ ਦਾ ਸਵਾਲ ਬਣ ਹੀ ਚੁੱਕਾ ਸੀ। ਹੁਣ ਤਾਂ ਨੰਬਰਾਂ ਦਾ ਪ੍ਰਤੀਸ਼ਤ ਵੀ ਜਿਊਣ ਮਰਣ ਦਾ ਸੁਆਲ ਬਣ ਚੁੱਕਾ ਹੈ। ਹਰ ਕੋਈ 90% ਤੋਂ 95% ਤੱਕ ਦੇ ਗੇੜ ਵਿੱਚ ਫਸਿਆ ਪਿਆ ਹੈ। ਇਸ ਤੋਂ ਘੱਟ ਨੰਬਰਾਂ ਵਾਲਾ ਤਾਂ ਫ਼ੇਲ੍ਹ ਹੀ ਸਮਝਿਆ ਜਾਣ ਲੱਗ ਪਿਆ ਹੈ।
ਨਵੀਨ ਸਿੰਘ:-ਪਰ ਸਭ ਦੇ ਇਤਨੇ ਨੰਬਰ ਨਹੀਂ ਆ ਸਕਦੇ। ਸਾਰੇ ਇੱਕੋ ਜਿਹੇ ਨਹੀਂ ਹੁੰਦੇ। ਇਹ ਗੱਲ ਅਸੀਂ ਸਮਝਦੇ ਹੀ ਨਹੀਂ।
ਸੁੰਦਰ ਸਿੰਘ:-ਨਾ ਸਮਝਣ ਕਰਕੇ ਹੀ ਤਾਂ ਜਿਸ ਦਿਨ ਨਤੀਜਾ ਨਿਕਲਦਾ ਹੈ। ਅਖ਼ਬਾਰਾਂ ਦੇ ਪਹਿਲੇ ਪੰਨਿਆਂ ’ਤੇ ਮੋਟੇ ਅੱਖ਼ਰਾਂ ਵਿਚ ਇਕ ਪਾਸੇ ਮੈਰਿਟ ਵਾਲਿਆਂ ਦੀ ਲਿਸਟ ਹੁੰਦੀ ਹੈ ਅਤੇ ਦੂਜੇ ਪਾਸੇ ਆਤਮ ਹੱਤਿਆ ਕਰਕੇ ਮਰਨ ਵਾਲਿਆਂ ਦੀ, ਜਿਨ੍ਹਾਂ ਦੇ ਨੰਬਰ ਉਹਨਾਂ ਦੀ ਮਰਜ਼ੀ ਅਨੁਸਾਰ ਨਹੀਂ ਆਏ ਹੁੰਦੇ।
ਨਵੀਨ ਸਿੰਘ:-ਬਿਲਕੁਲ ਠੀਕ, ਇਹ ਇਸੇ ਕਰਕੇ ਹੈ ਕਿ ਕੋਈ ਵੀ ਆਪਣੇ ਆਪ ਨੂੰ ਕਿਸੇ ਤੋਂ ਘੱਟ ਨਹੀਂ ਸਮਝਣਾ ਚਾਹੁੰਦਾ ਅਤੇ ਨਾ ਹੀ ਦਿਖਣਾ ਚਾਹੁੰਦਾ ਹੈ।
ਸੁੰਦਰ ਸਿੰਘ:-ਇਸੇ ਰੁਝਾਨ ਨੇ ਨਕਲ ਨੂੰ ਉਤਸ਼ਾਹ ਦਿੱਤਾ ਹੈ। ਨਾ ਵੀ ਪੜ੍ਹੇ ਹੋਵੋ ਤਾਂ ਨਕਲ ਮਾਰ ਕੇ ਵੱਧ ਨੰਬਰ ਲੈ ਕੇ ਆਪਣਾ ਰੋਅਬ ਬਣਾਓ।
ਨਵੀਨ ਸਿੰਘ:-ਪਰ ਮੈਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਦੇ ਨੰਬਰ ਲੈਣਾ ਆਪਣੇ ਆਪ ਨੂੰ ਤਾਂ ਪਤਾ ਹੀ ਹੁੰਦਾ ਹੈ ਕਿ ਮੈਂ ਕਿਸ ਤਰ੍ਹਾਂ ਨੰਬਰ ਲਏ ਹਨ।
ਸੁੰਦਰ ਸਿੰਘ:-ਬੇਈਮਾਨੀ ਕੋਈ ਵੀ ਹੋਵੇ। ਆਪਣੇ ਆਪ ਨੂੰ ਤਾਂ ਪਤਾ ਹੁੰਦਾ ਹੀ ਹੈ।
ਨਵੀਨ ਸਿੰਘ:-ਪਤਾ ਤਾਂ ਹੁੰਦਾ ਹੈ ਪਰ ਬੰਦਾ ਕਦੋਂ ਮੰਨਦਾ ਹੈ?
ਸੁੰਦਰ ਸਿੰਘ:-ਨਾਂ ਵੀ ਮੰਨੇ ਪਰ ਆਪਣੀ ਆਤਮਾ ਤਾਂ ਬਾਰ-ਬਾਰ ਅਹਿਸਾਸ ਕਰਾਉਂਦੀ ਹੀ ਹੈ।
ਨਵੀਨ ਸਿੰਘ:-ਆਤਮਾ ਵੀ ਅਹਿਸਾਸ ਕਰਾਉਂਦੀ ਹੈ ਤੇ ਐਸੀ ਸਫ਼ਲਤਾ ਦੀ ਖ਼ੁਸ਼ੀ ਵੀ ਕੋਈ ਨਹੀਂ ਹੁੰਦੀ।
ਸੁੰਦਰ ਸਿੰਘ:-ਹਾਂ, ਸਗੋਂ ਉਲਟਾ ਇਨਸਾਨ ਆਪਣੇ ਆਪ ਤੋਂ ਸਦਾ ਸ਼ਰਮਿੰਦਾ ਰਹਿੰਦਾ ਹੈ।
ਨਵੀਨ ਸਿੰਘ:-ਇਸ ਤੋਂ ਵੀ ਅੱਗੇ ਵੱਧ ਕੇ ਵੀਰ ਜੀ। ਕਦੀ ਵੀ ਉਹ ਆਪਣੇ ਬੱਚਿਆਂ ਸਾਹਮਣੇ ਆਪਣੇ ਜੀਵਨ ਦੀ ਇਸ ਸੱਚਾਈ ਨੂੰ ਖੁੱਲ੍ਹ ਕੇ ਨਹੀਂ ਦੱਸ ਸਕਦਾ।
ਸੁੰਦਰ ਸਿੰਘ:-ਜਦੋਂ ਕੋਈ ਆਪਣੇ ਬੱਚਿਆਂ ਨਾਲ ਖੁੱਲ੍ਹ ਕੇ ਗੱਲ ਹੀ ਨਾ ਕਰ ਸਕੇ ਤਾਂ ਉਸ ਦਾ ਰਿਸ਼ਤਾ ਆਪਣੇ ਬੱਚਿਆਂ ਨਾਲ ਕਿਹੋ ਜਿਹਾ ਹੋ ਸਕਦਾ ਹੈ?
ਨਵੀਨ ਸਿੰਘ:-ਕਦੀ ਵੀ ਐਸੇ ਇਨਸਾਨ ਦੀ ਬੱਚਿਆਂ ਨਾਲ ਵਧੀਆ ਸਾਂਝ ਨਹੀਂ ਬਣ ਸਕਦੀ ਕਿਉਂਕਿ ਜੀਵਨ ਵਿੱਚ ਲਗਾਤਾਰ ਝੂਠ ਬਣਿਆ ਰਹਿੰਦਾ ਹੈ।
ਸੁੰਦਰ ਸਿੰਘ:-ਇਸ ਤੋਂ ਚੰਗਾ ਇਹ ਨਹੀਂ ਕਿ ਅਸੀਂ ਜੋ ਵੀ ਪਾਈਏ। ਆਪਣੀ ਮਿਹਨਤ ਨਾਲ ਪਾਈਏ।
ਨਵੀਨ ਸਿੰਘ:-ਬਿਲਕੁਲ। ਸਾਰਾ ਸਾਲ ਰੋਜ਼ਾਨਾ ਥੋੜੀ ਥੋੜੀ ਕੀਤੀ ਮਿਹਨਤ ਸਾਨੂੰ ਪੇਪਰਾਂ ਵਿੱਚ ਬੇਈਮਾਨ ਬਣਾਉਣ ਤੋਂ ਵੀ ਬਚਾਉਂਦੀ ਹੈ ਅਤੇ ਗਧਿਆਂ ਦੀ ਤਰ੍ਹਾਂ ਪੜ੍ਹਾਈ ਦਾ ਬੋਝ ਚੁੱਕਣ ਤੋਂ ਵੀ।
ਸੁੰਦਰ ਸਿੰਘ:-ਇਹ ਗੱਲ ਬਹੁਤ ਵਧੀਆ ਹੈ। ਮੈਂ ਤਾਂ ਹੁਣ ਤੋਂ ਹਮੇਸ਼ਾਂ ਰੋਜ਼ਾਨਾ ਹੀ ਸਾਰਾ ਸਕੂਲ ਦਾ ਕੰਮ ਅਤੇ ਪੜ੍ਹਾਏ ਗਏ ਸਬਕ ਨੂੰ ਯਾਦ ਕਰਨਾ ਸ਼ੁਰੂ ਕਰ ਦੇਣਾ ਹੈ।
ਨਵੀਨ ਸਿੰਘ:-ਵੀਰੇ! ਸਿਰਫ਼ ਆਪ ਹੀ ਨਹੀਂ ਕਰਨਾ ਸਗੋਂ ਆਪਣੇ ਹੋਰ ਵੀਰਾਂ ਭੈਣਾਂ ਨੂੰ ਵੀ ਜਾਗਰੂਕ ਕਰਨਾ ਹੈ। ਸਾਨੂੰ ‘ਵੰਡ ਛਕਣ’ ਤੇ ‘ਸਰਬੱਤ ਦੇ ਭਲੇ’ ਦਾ ਹੁਕਮ ਹੈ।
ਸੁੰਦਰ ਸਿੰਘ:-ਬਿਲਕੁਲ ਠੀਕ ਵੀਰ ਜੀ। ਜੇ ਅਸੀਂ ਹੁਣ ਤੋਂ ਹੀ ਇਹਨਾਂ ਵਿਚਾਰਾਂ ਦਾ ਪ੍ਰਚਾਰ ਕਰੀਏ ਤਾਂ ਕਿਤਨੇ ਹੀ ਵਿਦਿਆਰਥੀ ਸਾਲ ਦੇ ਅਖ਼ੀਰ ਵਿੱਚ ਨਿਸ਼ਚਿੰਤ ਹੋ ਕੇ ਪੇਪਰ ਦੇ ਸਕਣਗੇ।
ਨਵੀਨ ਸਿੰਘ:-ਆਓ! ਰਲ ਕੇ ਉਦਮ ਕਰੀਏ ।

ਸਿੱਖੀ ਪਛਾਣ ਦੇ ਸਰੋਕਾਰ

0

ਸਿੱਖੀ ਪਛਾਣ ਦੇ ਸਰੋਕਾਰ

ਡਾ. ਗੁਰਬਖ਼ਸ਼ ਸਿੰਘ ਭੰਡਾਲ

ਸਿੱਖ ਦੀ ਪਛਾਣ ਦੇ ਮੂਲ ਸਿਧਾਂਤ, ਗੁਰਬਾਣੀ ਰਾਹੀਂ ਸਾਡੇ ਮਨ-ਮਸਤਕ ਵਿੱਚ ਦਸਤਕ ਦਿੰਦੇ ਹਨ। ਇਸ ‘ਤੇ ਚਲਦਿਆਂ ਜਿੱਥੇ ਅਸੀਂ ਸਮੁੱਚੀ ਮਾਨਵਤਾ ਲਈ ਇੱਕ ਉਸਾਰੂ ਭੁਮਿਕਾ ਨਿਭਾ ਕੇ, ਸਿੱਖ ਧਰਮ ਅਤੇ ਇਸ ਦੀਆਂ ਸਿਖਿਆਵਾਂ ਦੇ ਫੈਲਾਅ ਦਾ ਸੁਚੱਜਾ ਸਬੱਬ ਬਣ ਸਕੇ ਹਾਂ, ਉੱਥੇ ਅਸੀਂ ਵਧੀਆ ਪਛਾਣ ਰਾਹੀਂ ਸਮੁੱਚੀ ਸਿੱਖ ਕਮਿਊਨਿਟੀ ਦਾ ਨਾਮ ਵੀ ਰੌਸ਼ਨ ਕਰ ਸਕਦੇ ਹਾਂ। ਦਰਅਸਲ, ਸਿੱਖੀ ਸਰੂਪ ਵਿੱਚ ਵਿਚਰ ਰਿਹਾ ਹਰ ਵਿਅਕਤੀ ਆਪਣੀ ਨੌਕਰੀ, ਬਿਜ਼ਨਿੱਸ ਜਾਂ ਸਮਾਜ ਸੇਵਾ ਨੂੰ ਨਿਪੁੰਨਤਾ ਨਾਲ ਕਰਦਿਆਂ ਨਵੀਆਂ ਬੁਲੰਦੀਆਂ ਨੂੰ ਸਰ ਕਰਦਾ, ਇੱਕ ਰੋਲ ਮਾਡਲ ਹੁੰਦਾ ਹੈ ਜਿਸ ‘ਤੇ ਸਾਰੀ ਕਮਿਊਨਿਟੀ ਮਾਣ ਕਰਦੀ ਹੈ।
ਖਾਲਸਾ ਸਾਜਣ ਸਮੇਂ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਦੀ ਦਾਤ ਨਾਲ ਸਿੱਖਾਂ ਨੂੰ ਵਰਸੋਇਆ ਤਾਂ ਇਹ ਮੂਲ ਰੂਪ ਵਿੱਚ ਸਿੱਖ ਦੀ ਸੰਤ-ਸਿਪਾਹੀ ਦੇ ਰੂਪ ‘ਚ ਪਛਾਣ ਸਿਰਜਣ ਦੀ ਸ਼ੁਭ ਸ਼ੁਰੂਆਤ ਸੀ। ਯਾਨੀ ਕਿ ਗੁਰਬਾਣੀ ਦੇ ਰੰਗ ਵਿੱਚ ਆਤਮਾ ਨੂੰ ਰੰਗਣਾ ਅਤੇ ਉਸ ਅਨੁਸਾਰ ਆਪਣੇ ਜੀਵਨ ਨੂੰ ਢਾਲਣਾ, ਇਹ ਅੰਤਰੀਵੀ ਪਛਾਣ ਦਾ ਕੇਂਦਰ ਬਿੰਦੂ ਸੀ। ਜਿੱਥੇ ਪੰਜ ਕਕਾਰ (ਕੇਸ, ਕੜਾ, ਕੰਘਾ, ਕਿਰਪਾਨ ਅਤੇ ਕਛਹਿਰਾ), ਜਿੱਥੇ ਬਾਹਰੀ ਪਛਾਣ ਨੂੰ ਦਰਸਾਉਂਦੇ ਹਨ ਉੱਥੇ ਇਹ ਸੁੰਦਰ ਅਤੇ ਸੰਤੁਲਿਨ ਸਖਸ਼ੀਅਤ ਉਸਾਰੀ ਦੇ ਵੀ ਜਾਮਨ ਹਨ। ਆਪਣੇ ਅੰਤਰੀਵ ਅਤੇ ਬਾਹਰੀ ਦਿਖ ‘ਚ ਸਾਵਾਂਪਣ ਪੈਦਾ ਕਰਕੇ, ਸੱਚੇ ਸਿੱਖ ਦਾ ਸਰੂਪ ਧਾਰ, ਬੰਦਿਆਈ ਦਾ ਮਾਰਗ-ਦਰਸ਼ਕ ਬਣਨ ਦੇ ਸਮਰੱਥ ਹੁੰਦਾ ਹੈ। ਯਾਦ ਰਹੇ ਕਿ ਪਛਾਣ ਕਾਰਨ ਹੀ ਕੁਝ ਕੌਮਾਂ ਸਦਾ ਜਿਉਂਦੀਆਂ ਰਹਿੰਦੀਆਂ ਹਨ। ਪਛਾਣ ਨੂੰ ਅਸੀਂ ਕਿਹੜੇ ਅਰਥਾਂ ਅਤੇ ਸੰਦਰਭ ਵਿੱਚ ਆਪਣੇ ਜੀਵਨ ਵਿੱਚ ਲਾਗੂ ਕਰਨਾ ਹੈ, ਇਹ ਸਾਡੀ ਵਿਰਾਸਤ, ਸੋਚ, ਸੰਸਕਾਰ, ਮਾਪਿਆ ਦਾ ਅਸਰ ਅਤੇ ਜਿੰਦਗੀ ਦੇ ਮੁੱਢਲੇ ਕਦਮਾਂ ਦੌਰਾਨ ਬਾਹਰੀ ਪ੍ਰਭਾਵਾਂ ‘ਤੇ ਨਿਰਭਰ ਕਰਦਾ ਹੈ।
ਵਕਤ ਬਦਲਦਾ ਹੈ ਜਿਸ ਕਾਰਨ ਮਨੁੱਖ ਨੂੰ ਦਰਪੇਸ਼ ਸਮੱਸਿਆਵਾਂ ਤੇ ਉਸ ਦੇ ਸਰੋਕਾਰ ਵੀ ਬਦਲਦੇ ਹਨ। ਬਦਲਦੇ ਸਮਿਆਂ ਵਿੱਚ ਆਪਣੇ ਮੂਲ ਨਾਲ ਜੁੜੇ ਰਹਿ ਕੇ ਇਸ ਦੀ ਮੂਲ ਧਾਰਨਾ ਨੂੰ ਅੱਖੋਂ ਪਰੋਖੇ ਕੀਤੇ ਬਗੈਰ, ਸਿੱਖੀ ਪਛਾਣ ਨੂੰ ਨਵੇਂ ਅਰਥ ਦੇਣਾ, ਵਿਦੇਸਾਂ ਵਿੱਚ ਵੱਸਦੇ ਸਿੱਖਾਂ ਦੀ ਸਭ ਤੋਂ ਪਹਿਲੀ ਲੋੜ ਹੋਣੀ ਚਾਹੀਦੀ ਹੈ। ਸੋਚਣ ਵਾਲੀ ਗੱਲ ਇਹ ਹੈ ਕਿ ਅਸੀਂ ਇਸ ਦਿਸ਼ਾ ਵੱਲ ਕਦੇ ਸਾਰਥਿਕ ਕਦਮ ਉੱਠਾਏ ਹਨ? ਕੀ ਸਾਡੀਆਂ ਧਾਰਮਿਕ ਸੰਸਥਾਵਾਂ ਅਤੇ ਅਸਥਾਨ ਇਸ ਪ੍ਰਤੀ ਫ਼ਿਕਰਮੰਦ ਹਨ? ਵਿਦੇਸ਼ਾਂ ਵਿੱਚ ਵੱਸਦੇ ਸਿੱਖਾਂ ਨੇ ਸਥਾਪਤ ਹੋਣ ‘ਤੇ, ਹਰ ਜਗਾ ਸਭ ਤੋਂ ਪਹਿਲਾਂ ਗੁਰਦੁਆਰਾ ਬਣਾਏ ਹਨ, ਜੋ ਸਾਡੀ ਧਾਰਮਿਕ ਅਕੀਦਤ ਦੀ ਪੂਰਤੀ ਦਾ ਪ੍ਰਥਮ ਸਥਾਨ ਬਣਿਆ। ਸਾਡੇ ਸਮਾਜਿਕ ਤਿਉਹਾਰਾਂ, ਪਰਿਵਾਰਕ ਸਮਾਗਮਾਂ, ਧਾਰਮਿਕ ਇਕੱਠਾਂ ਅਤੇ ਖ਼ੁਸੀਆਂ ਗ਼ਮੀਆਂ ਨੂੰ ਸਾਂਝੇ ਰੂਪ ‘ਚ ਮਨਾਉਣ ਦਾ ਕੇਂਦਰ ਵੀ ਬਣੇ। ਇਸ ਤੋਂ ਵੀ ਅਹਿਮ ਹੈ ਕਿ ਸਾਡੇ ਵਿਚਰਨ, ਕਾਰਗੁਜਾਰੀ, ਅਦਾਰਿਆਂ ਵਿੱਚ ਕੰਮ-ਕਾਜ, ਦੂਸਰੀਆਂ ਕਮਿਊਨਿਟੀਆਂ ਨਾਲ ਵਿਵਹਾਰ, ਗੱਲ ਕਰਨ ਅਤੇ ਮਿਲਣ ਦਾ ਲਹਿਜਾ, ਦੂਸਰੀ ਕਮਿਊਨਿਟੀਆਂ ਦੇ ਲੋਕਾਂ ਨੂੰ ਆਪਣੇ ਕਾਰ-ਵਿਵਹਾਰ ਜਾਂ ਸਮਾਜ ਸੇਵਾ ਕਰਨ ਆਦਿ ਰਾਹੀਂ ਸਿੱਖ ਧਰਮ ਦੇ ਸੱਚੇ-ਸੁੱਚੇ ਅਸੂਲਾਂ ਦਾ ਪ੍ਰਤੱਕ ਪ੍ਰਮਾਣ ਪੇਸ਼ ਕਰਨਾ, ਬਹੁਤ ਹੀ ਪ੍ਰਮੁੱਖ ਹੈ। ਸਿੱਖ ਨੌਜਵਾਨਾਂ ਵੱਲੋਂ ਸੇਵਾ ਫੂਡ ਬੈਂਕ, ਪੰਜਾਬ ਚੈਰਿਟੀ ਵੱਲੋਂ ਖ਼ੂਨ ਦਾਨ ਅਤੇ ਨਾਇਟ ਟੇਬਲ ਵਿੱਚ ਨਿਰੰਤਰ ਯੋਗਦਾਨ, ਅੰਗ ਦਾਨ, ਓਪਰੇਸ਼ਨ ਰੈਡ ਰੋਜ਼, ਫ਼੍ਰੀ ਕਿਚਨ ਵਿੱਚ ਭਾਗੀਦਾਰੀ ਆਦਿ ਬਹੁਤ ਸਾਰੇ ਕਾਰਜ ਸਿੱਖਾਂ ਦੀ ਵਧੀਆ ਪਛਾਣ ਸਿਰਜਣ ਵਿੱਚ ਪ੍ਰਭਾਵਸ਼ਾਲੀ ਭੂਮਿਕਾ ਨਿਭਾ ਰਹੇ ਹਨ।
ਆਪਣੀ ਪਛਾਣ ਬਾਰੇ, ਸੁਚੇਤ ਅਤੇ ਸੁਹਿਰਦ ਲੋਕ ਹਰ ਪਲ ਸਾਵਧਾਨ ਰਹਿੰਦੇ ਹਨ। ਪਿਛਲੇ ਦਿਨੀਂ ਇੱਕ ਦੋਸਤ ਨੇ ਬਹੁਤ ਹੀ ਅਰਥ ਭਰਪੂਰ ਵਾਰਤਾਲਾਪ ਸੁਣਾਈ, ‘ਕਿ ਕਿਸੇ ਸੈਮੀਨਾਰ ਵਿੱਚ ਲੰਚ ਬ੍ਰੇਕ ਤੋਂ ਬਾਅਦ ਖਾਲੀ ਕੁਰਸੀਆਂ ‘ਤੇ ਗੋਰੀਆਂ ਲੜਕੀਆਂ ਬੈਠ ਗਈਆਂ। ਜਦ ਕੁਝ ਪੰਜਾਬੀ ਆਏ (ਜਿਹੜੇ ਇਨਾਂ ਸੀਟਾਂ ‘ਤੇ ਪਹਿਲਾਂ ਬੈਠੇ ਹੋਣਗੇ।) ਤਾਂ ਉਨਾਂ ਨੇ ਇਨਾਂ ਲੜਕੀਆਂ ਨੂੰ ਸੀਟਾਂ ਛੱਡਣ ਲਈ ਮਜਬੂਰ ਕੀਤਾ ਅਤੇ ਉਹ ਖੜੀਆਂ ਹੋ ਕੇ ਸੈਮੀਨਾਰ ਵਿੱਚ ਭਾਗ ਲੈਣ ਲਈ ਮਜਬੂਰ ਹੋ ਗਈਆਂ ਕਿਉਂਕਿ ਕੁਰਸੀਆਂ ਕੁਝ ਘੱਟ ਸਨ। ਉਨਾਂ ਲੜਕੀਆਂ ਨੇ ਪੰਜਾਬੀਆਂ ਦੇ ਇਸ ਵਰਤੀਰੇ ਦਾ ਬਹੁਤ ਬੁਰਾ ਵੀ ਮਨਾਇਆ। ਇਸ ਮੌਕੇ ‘ਤੇ ਕੁਝ ਦਸਤਾਰਧਾਰੀ ਦੋਸਤਾਂ ਨੇ ਕੁਰਸੀਆਂ ਖਾਲੀ ਕਰਕੇ ਲੜਕੀਆਂ ਨੂੰ ਬੈਠਣ ਲਈ ਬੇਨਤੀ ਕੀਤੀ। ਜਦ ਉਹ ਕੁਰਸੀਆਂ ‘ਤੇ ਬੈਠ ਗਈਆਂ ਤਾਂ ਉਨਾਂ ਦੇ ਮੁਖੜੇ ‘ਤੇ ਜਿੱਥੇ ਦਸਤਾਰ ਬਾਰੇ ਇੱਕ ਸੁਚਾਰੂ ਪ੍ਰਭਾਵ ਬਣ ਗਿਆ।’ ਨਾਲ ਹੀ ਉਨਾਂ ਨੂੰ ਇਹ ਵੀ ਸਕੂਨ ਮਿਲਿਆ ਕਿ ਸਿੱਖ ਕੌਮ ਔਰਤਾਂ ਨੂੰ ਬਹੁਤ ਹੀ ਮਹੱਤਵ ਦਿੰਦੀ ਹੈ ਅਤੇ ਉਨਾਂ ਦਾ ਅਦਬ ਕਰਦੀ ਹੈ। ਇਹ ਨਿੱਕੀ ਜਿਹੀ ਘਟਨਾ, ਸਾਡੀ ਕਮਿਊਨਿਟੀ ਲਈ ਬਹੁਤ ਵੱਡੇ ਅਰਥਾਂ ਦਾ ਇੱਕ ਸਦੀਵੀ ਸੁਨੇਹਾ ਛੱਡ ਗਈ।
ਜਦ ਅਸੀਂ ਚੁਫੇਰੇ ਆਪਣੀ ਮਹਿਕ ਛੱਡਾਂਗੇ, ਆਪਣੀ ਕਰਮਸ਼ੈਲੀ ਦੇ ਪ੍ਰਭਾਵ ਰਾਹੀਂ ਮਾਨਵੀ-ਰੂਪੀ ਸੋਚਾਂ ‘ਤੇ ਪਹਿਰਾ ਦੇਵਾਂਗੇ ਅਤੇ ਆਪਣੇ ਸੁਚੱਜੇ ਜੀਵਨ ਵਿੱਚੋਂ ‘ਕਿਰਤ ਕਰੋ, ਨਾਮ ਜਪੋ ਅਤੇ ਵੰਡ ਕੇ ਛਕੋ’ ਦੇ ਨਿੱਤਨੇਮ ਵਰਗਾ ਕਿਰਦਾਰ ਸਾਡੀ ਪਹਿਲ ਬਣੇਗਾ ਤਾਂ ਸਿੱਖ ਅਤੇ ਇਸ ਦੀ ਪਛਾਣ ਦਾ ਅਭਾਵ, ਸਾਡੀ ਮਾਣਮੱਤੀ ਸੰਸਕ੍ਰਿਤੀ ਦਾ ਵੱਡਭਾਗ ਹੋਵੇਗਾ। ਵਿਦੇਸ਼ਾਂ ਵਿੱਚ ਵੱਸਦੇ ਸਿੱਖ ਆਪਣੀ ਪਛਾਣ ਅਤੇ ਹੋਂਦ ਬਾਰੇ ਬਹੁਤ ਫ਼ਿਕਰਮੰਦ ਹਨ ਜਿਸ ਕਰਕੇ ਸਿੱਖ ਪਛਾਣ ਨੂੰ ਹਰ ਪਾਸੇ ਪ੍ਰਵਾਨਗੀ ਮਿਲ ਰਹੀ ਹੈ। ਭਾਵੇਂ ਉਹ ਸਰਕਾਰੀ ਅਦਾਰੇ ਹੋਣ, ਪੁਲਿਸ ਜਾਂ ਫੌਜ ਵਿੱਚ ਸਿੱਖੀ ਪਛਾਣ ਦਾ ਮੁੱਦਾ ਹੋਵੇ ਜਾਂ ਰਾਜਸੀ ਪੱਧਰ ‘ਤੇ ਨੁਮਾਇੰਦਗੀ ਦਾ ਸਵਾਲ ਹੋਵੇ ਜਾਂ ਰਾਜਸੀ ਪਾਰਟੀਆਂ ਵੱਲੋਂ ਦਿੱਤੀ ਗਈ ਵਿਸ਼ੇਸ਼ ਤਵੱਜੋਂ ਹੋਵੇ। ਸਿੱਖਾਂ ਨੇ ਆਪਣੀ ਹੋਂਦ ਦਾ ਪ੍ਰਚੱਮ ਉੱਚਾ ਉਠਾਇਆ ਹੈ ਪਰ ਅਜੇ ਹੋਰ ਬਹੁਤ ਕੁਝ ਕਰਨਾ ਬਾਕੀ ਹੈ ਕਿਉਂਕਿ ਇਹ ਉਪਰਾਲੇ ਆਮ ਤੌਰ ‘ਤੇ ਨਿਜੀ ਉਪਰਾਲੇ ਹੀ ਹਨ। ਲੋੜ ਹੈ ਕਿ ਧਾਰਮਿਕ ਸੰਸਥਾਵਾਂ ਦਾ ਇੱਕ ਸਰਗਰਮ ਕੋਰ ਗਰੁੱਪ ਹੋਵੇ ਜਿਹੜਾ ਸਿੱਖੀ ਦੀ ਮਾਣਮੱਤੀ ਪਛਾਣ ਨੂੰ ਗੂੜਾ ਕਰਨ ਅਤੇ ਇਸ ਦੀ ਪ੍ਰਸੰਗਤਾ ਨੂੰ ਅਜੋਕੇ ਵਰਤਾਰੇ ਵਿੱਚ ਹੋਰ ਵੀ ਪ੍ਰਭਾਵੀ ਬਣਾਉਣ ਲਈ ਤਰਕੀਬਾਂ ਬਣਾਵੇ। ਇਨਾਂ ਵਿੱਚ ‘ਸਰਬੱਤ ਦੇ ਭਲੇ’ ਦੇ ਮੂਲ ਸਿਧਾਂਤ ਅਨੁਸਾਰ ਵਸੀਲੇ ਜੁਟਾਉਣ ਅਤੇ ਉਪਰਾਲੇ ਕਰਨ ਦੀ ਲੋੜ ਹੈ, ਜਿਸ ਵਿੱਚ ਸਾਰੀਆਂ ਕਮਿਊਨਿਟੀਆਂ ਦੀ ਸ਼ਮੂਲੀਅਤ ਹੋਵੇ ਪਰ ਸਿੱਖਾਂ ਦੀ ਪ੍ਰਭਾਵੀ ਭੂਮਿਕਾ ਹੋਵੇ। ਸਿੱਖ ਬਹੁਤ ਵੱਡੇ ਦਾਨੀ ਹਨ, ਉਹ ਦਾਨ ਕਰਨ ਲਈ ਹਰ ਵਕਤ ਤਿਆਰ ਰਹਿੰਦੇ ਹਨ ਬਸ਼ਰਤੇ ਕਿ ਉਨਾਂ ਦੇ ਦਾਨ ਦੀ ਸਾਰਥਿਕ ਵਰਤੋਂ ਹੋਵੇ ਜਿਸ ਨਾਲ ਕਿਸੇ ਦੇ ਮਨ-ਮਸਤਕ ਵਿੱਚ ਗਿਆਨ ਜੋਤ ਜਗੇ, ਧਾਰਮਿਕਤਾ ਦਾ ਗਿਆਨ ਵਿਗਸੇ, ਸਿੱਖੀ ਸੰਗੀਤ ਗੂੰਜੇ, ਜੀਵਨ ਜਾਚ ਦੀ ਗੁੜਤੀ ਮਿਲੇ, ਸਮਾਜ ਸੇਵਾ ਦੇ ਵਲਵਲੇ ਮਨ ਵਿੱਚ ਪੈਦਾ ਹੋਣ, ਸਰਕਾਰੀ ਅਦਾਰਿਆਂ ਵਿੱਚ ਆਪਣੀ ਆਦਰਯੋਗ ਜਗਾ ਬਣਾਉਣੀ ਜਾਂ ਆਪਣੀ ਅਹਿਮੀਅਤ ਰਾਹੀਂ ਕਿਸੇ ਅਦਾਰੇ ਦੀ ਕਿਸਮਤ ਜਗਾਉਣੀ ਆਦਿ ਕਰਮ ਕਰਨੇ ਜ਼ਰੂਰੀ ਹਨ।
ਸਿੱਖੀ ਪਛਾਣ ਜਦ ਬਾਣੀ ਅਤੇ ਬਾਣੇ ਨਾਲ ਇਕਸੁਰ ਹੁੰਦੀ ਹੈ ਤਾਂ ਇਸ ਦੀ ਸੂਰਜੀ ਲੋਅ ਵਿੱਚ ਚੌਗਿਰਦਾ ਸੁੱਚੀ ਭਾਅ ਮਾਰਦਾ ਹੈ। ਜਦ ਬਾਣੀ-ਰੂਪੀ ਪਛਾਣ ਸਾਡੀ ਕਰਮ-ਧਾਰਨਾ ਅਤੇ ਕਰਮ—ਸਾਧਨਾ ਵਿੱਚ ਸਮਾ ਜਾਵੇ ਤਾਂ ਸਮੁੱਚੀ ਕਾਇਨਾਤ ਅਤੇ ਕਮਿਊਨਿਟੀ ਇਸ ‘ਤੇ ਮਾਣ ਕਰਦੀ ਹੈ। ਭਾਵੇਂ ਇਹ ਗੁਰੂਆਂ ਦੀ ਵਾਤਾਵਰਣ ਪ੍ਰਤੀ ਸੰਵੇਦਨਸ਼ੀਲ ਸੋਚ ਹੋਵੇ, ਔਰਤ ਜਾਤ ਨੂੰ ਦਿੱਤੀ ਜਾਂਦੀ ਅਹਿਮੀਅਤ ਹੋਵੇ, ਕਿਰਤ ਨੂੰ ਸਭ ਤੋਂ ਉੱਚੇ ਅਤੇ ਸੁੱਚੇ ਮਰਤਬੇ ਦਾ ਮਾਣ ਹੋਵੇ, ਵਰਣਾਂ, ਜਾਤਾਂ ਤੇ ਧਰਮਾਂ ਦੇ ਸੌੜੇ ਦਾਇਰਿਆਂ ‘ਚੋਂ ਬਾਹਰ ਨਿਕਲ ਕੇ ਸਾਂਝੀਵਾਲਤਾ ਦਾ ਪੈਗਾਮ ਹੋਵੇ, ਹਰ ਮਨੁੱਖ ਵਿੱਚੋਂ ਰੱਬ ਦੇ ਦੀਦਾਰੇ ਪਾਉਣਾ ਹੋਵੇ ਜਾਂ ਉਸ ਦੀ ਰਜ਼ਾ ਵਿੱਚ ਰਹਿੰਦਿਆਂ, ਸਰਬ-ਸੁੱਖਨ ਅਤੇ ਸ਼ੁਭ-ਕਾਮਨਾ ਵਾਲੀ ਜੀਵਨ ਜਾਚ ਦਾ ਮਾਰਗੀ ਹੋਣਾ ਹੋਵੇ। ਇਹ ਸਭ ਸਿੱਖੀ ਸਰੋਕਾਰ ਦੇ ਸੁੱਚੇ ਸਰੂਪ ਹਨ ਜਿਨਾਂ ਨੇ ਸਿੱਖ, ਸਿੱਖੀ ਅਤੇ ਸਿੱਖ ਧਰਮ ਦੀ ਪਹਿਚਾਣ ਨੂੰ ਨਵੇਂ ਅਰਥ ਅਤੇ ਨਵੀਆਂ ਤਰਜੀਹਾਂ ਦੇਣੀਆਂ ਹੁੰਦੀਆਂ ਹਨ।
ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੀਆਂ ਆਉਣ ਵਾਲੀਆਂ ਪੀੜੀਆਂ ਨੂੰ ਆਪਣੀ ਬੋਲੀ, ਧਰਮ, ਸੰਸਕਾਰਾਂ ਅਤੇ ਵਿਰਸੇ ਨਾਲ ਜੋੜੀਏ ਤਾਂ ਹੀ ਸਾਡੀ ਵਿਰਾਸਤ ਦਾ ਸੁੱਚਾ ਹਰਫ਼, ਭਵਿੱਖ ਦੇ ਮੱਥੇ ਦਾ ਸੂਹਾ ਸੂਰਜ ਬਣ, ਮਾਨਵਤਾ ਦਾ ਵਿਹੜਾ ਰੁੱਸ਼ਨਾਏਗਾ।

ਜਿਨ੍ਹਾਂ ਲੋਕਾਂ ਕੋਲ ਕੋਈ ਦਲੀਲ ਨਹੀਂ ਹੁੰਦੀ ਉਹ ਬੁਖਲਾਹਟ ਵਿੱਚ ਆ ਕੇ ਹੱਥੋਪਾਈ ਦੀ ਕੋਸ਼ਿਸ ਕਰਦੇ ਹਨ।

0

ਜਿਨ੍ਹਾਂ ਲੋਕਾਂ ਕੋਲ ਕੋਈ ਦਲੀਲ ਨਹੀਂ ਹੁੰਦੀ ਉਹ ਬੁਖਲਾਹਟ ਵਿੱਚ ਆ ਕੇ ਹੱਥੋਪਾਈ ਦੀ ਕੋਸ਼ਿਸ ਕਰਦੇ ਹਨ।

ਅਜੇਹੇ ਬੇਦਲੀਲੇ ਗੁੰਡਾ ਟਾਈਪ ਲੋਕਾਂ ਨੂੰ ਸਰਕਾਰ ਨੇ ਨੱਥ ਨਾ ਪਾਈ ਤਾਂ ਸਮਝਿਆ ਜਾਵੇਗਾ ਕਿ ਸਰਕਾਰ ਉਨ੍ਹਾਂ ਨੂੰ ਸਿੱਧੇ ਤੌਰ ’ਤੇ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈਣ ਲਈ ਉਤਸ਼ਾਹਤ ਕਰ ਰਹੀ ਹੈ: ਗਿਆਨੀ ਨੰਦਗੜ੍ਹ

ਬਠਿੰਡਾ, 15 ਮਾਰਚ (ਕਿਰਪਾਲ ਸਿੰਘ): ਜਿਨ੍ਹਾਂ ਲੋਕਾਂ ਕੋਲ ਕੋਈ ਦਲੀਲ ਨਹੀਂ ਹੁੰਦੀ ਉਹ ਬੁਖ਼ਲਾਹਟ ਵਿੱਚ ਆ ਕੇ ਹੱਥੋਪਾਈ ਦੀ ਕੋਸ਼ਿਸ ਕਰਦੇ ਹਨ। ਅਜੇਹੇ ਬੇਦਲੀਲੇ ਗੁੰਡਾ ਟਾਈਪ ਲੋਕਾਂ ਨੂੰ ਸਰਕਾਰ ਨੇ ਨੱਥ ਨਾ ਪਾਈ ਤਾਂ ਸਮਝਿਆ ਜਾਵੇਗਾ ਕਿ ਸਰਕਾਰ ਉਨ੍ਹਾਂ ਨੂੰ ਸਿੱਧੇ ਤੌਰ ’ਤੇ ਕਾਨੂੰਨ ਆਪਣੇ ਹੱਥ ਵਿੱਚ ਲੈਣ ਲਈ ਉਤਸ਼ਾਹਤ ਕਰ ਰਹੀ ਹੈ। ਸਰਕਾਰ ਦੀ ਅਪਰਾਧਿਕ ਕਿਸਮ ਦੀ ਇਸ ਨੀਤੀ ਕਾਰਨ ਜੇ ਸਿੱਖ ਕੌਮ ਖਾਨਾਜੰਗੀ ਦਾ ਸ਼ਿਕਾਰ ਹੋਈ ਤਾਂ ਇਸ ਲਈ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਸਿੱਧੇ ਤੌਰ ’ਤੇ ਜ਼ਿੰਮੇਵਾਰ ਹੋਵੇਗੀ। ਇਹ ਸ਼ਬਦ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੇ ਬੀਤੇ ਦਿਨ ਫਰੀਦਕੋਟ ਨੇੜੇ ਪਿੰਡ ਮੋਰਾਂਵਾਲੀ ਵਿਖੇ ਚੱਲ ਰਹੇ ਗੁਰਮਤਿ ਸਮਾਗਮ ਵਿੱਚ ਡੇਰੇਦਾਰਾਂ ਦੇ ਕੁਝ ਚੇਲਿਆਂ ਵੱਲੋਂ ਵਿਘਨ ਪਾਉਣ ਅਤੇ ਸਮਾਪਤੀ ਉਪ੍ਰੰਤ ਭਾਈ ਪੰਥਪ੍ਰੀਤ ਸਿੰਘ ਖ਼ਾਲਸਾ ਜੀ ਦਾ ਰਸਤਾ ਰੋਕਣ ਵਾਲੀ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹੋਏ ਕਹੇ।

ਦੱਸਣਯੋਗ ਹੈ ਕਿ ਪਿੰਡ ਮੋਰਾਂਵਾਲੀ ਵਿਖੇ 13, 14, 15 ਮਾਰਚ ਦੇ ਤਿੰਨ ਦਿਨਾਂ ਗੁਰਮਤਿ ਸਮਾਗਮ ਚੱਲ ਰਹੇ ਹਨ ਜਿਸ ਦੇ ਦੂਸਰੇ ਦਿਨ ਵਾਲੇ ਸਮਾਗਮ ’ਚ ਅੱਜ ਭਾਈ ਪੰਥਪ੍ਰੀਤ ਸਿੰਘ ਖ਼ਾਲਸਾ ਜੀ ਗੁਰਮਤਿ ਵੀਚਾਰਾਂ ਅਤੇ ਪੰਥ ਦੇ ਅਹਿਮ ਚਲੰਤ ਮਸਲੇ ਨਾਨਕਸ਼ਾਹੀ ਕੈਲੰਡਰ ਸਬੰਧੀ ਵੀਚਾਰਾਂ ਕਰ ਰਹੇ ਸਨ। ਭਾਈ ਪੰਥਪ੍ਰੀਤ ਸਿੰਘ, ਨਾਨਕਸ਼ਾਹੀ ਕੈਲੰਡਰ ਦੀ ਸਿੱਖ ਕੌਮ ਨੂੰ ਲੋੜ ਅਤੇ ਅਹਿਮੀਅਤ ਸਬੰਧੀ ਵਿਸਥਾਰਤ ਜਾਣਕਾਰੀ ਦੇ ਰਹੇ ਸਨ। ਉਨ੍ਹਾਂ ਦੱਸਿਆ ਕਿ ਪੰਥ ਦੋਖੀ ਤਾਕਤਾਂ ਨਹੀਂ ਚਾਹੁੰਦੀਆਂ ਕਿ ਸਿੱਖਾਂ ਦਾ ਆਪਣਾ ਵੱਖਰਾ ਕੈਲੰਡਰ ਹੋਵੇ ਇਸ ਲਈ ਉਨ੍ਹਾਂ ਦੇ ਇਸ਼ਾਰੇ ’ਤੇ ਸਾਡੇ ਡੇਰੇਦਾਰਾਂ, ਜਥੇਦਾਰਾਂ ਅਤੇ ਸਿਆਸਤਦਾਨਾਂ ਨੇ ਮਿਲ ਕੇ ਨਾਨਕਸ਼ਾਹੀ ਕੈਲੰਡਰ ਦਾ ਕਤਲ ਕਰ ਦਿੱਤਾ ਹੈ ਜਿਸ ਨੂੰ ਜਾਗਰੂਕ ਹੋਈ ਸਿੱਖ ਕੌਮ ਕਦੀ ਵੀ ਬਰਦਾਸ਼ਤ ਨਹੀਂ ਕਰੇਗੀ। ਭਾਈ ਸਾਹਿਬ ਜੀ ਦੇ ਇਹ ਸ਼ਬਦ ਬਿਕ੍ਰਮੀ ਕੈਲੰਡਰ ਦੇ ਇੱਕ ਸਮਰਥਕ ਨੂੰ ਸੂਲਾਂ ਵਾਂਗ ਚੁਭੇ ਜਿਸ ਕਾਰਨ ਉਹ ਚਲਦੇ ਦੀਵਾਨ ਦੌਰਾਨ ਹੀ ਖੜ੍ਹਾ ਹੋ ਕੇ ਭਾਈ ਪੰਥਪ੍ਰੀਤ ਸਿੰਘ ਜੀ ਨੂੰ ਧਮਕੀ ਭਰੇ ਲਹਿਜੇ ਵਿੱਚ ਕਹਿਣ ਲੱਗਾ ਕਿ ਸਿਰਫ ਗੁਰਬਾਣੀ ਸਬੰਧੀ ਹੀ ਗੱਲ ਕਰੋ, ਨਾਨਕਸ਼ਾਹੀ ਕੈਲੰਡਰ ਸਬੰਧੀ ਕੋਈ ਗੱਲ ਨਾ ਕੀਤੀ ਜਾਵੇ। ਭਾਈ ਪੰਥਪ੍ਰੀਤ ਸਿੰਘ ਖ਼ਾਲਸਾ ਨੇ ਮੋੜਵਾਂ ਉੱਤਰ ਦਿੰਦਿਆਂ ਕਿਹਾ ਕਿ ਇਸ ਵੇਲੇ ਨਾਨਕਸ਼ਾਹੀ ਕੈਲੰਡਰ ਪੰਥਕ ਮਸਲਾ ਹੈ ਅਤੇ ਪੰਥਕ ਮਸਲੇ ਸਬੰਧੀ ਬੋਲਣਾ ਹਰ ਸਿੱਖ ਦਾ ਫਰਜ਼ ਬਣਦਾ ਹੈ। ਇਸ ਲਈ ਨਾਨਕਸ਼ਾਹੀ ਕੈਲੰਡਰ ਸਬੰਧੀ ਪੂਰੀ ਜਾਣਕਾਰੀ ਸਿੱਖ ਸੰਗਤਾਂ ਨੂੰ ਹਰ ਹਾਲਤ ’ਚ ਦਿੱਤੀ ਜਾਵੇਗੀ; ਜੇ ਤੁਹਾਨੂੰ ਕੋਈ ਇਤਰਾਜ਼ ਹੈ ਜਾਂ ਇਸ ਸਬੰਧੀ ਕੋਈ ਵੀਚਾਰ ਕਰਨੀ ਚਾਹੋ ਤਾਂ ਦੀਵਾਨ ਦੀ ਸਮਾਪਤੀ ਉਪ੍ਰੰਤ ਬੜੀ ਖੁਸ਼ੀ ਨਾਲ ਕਰ ਸਕਦੇ ਹੋ? ਦੀਵਾਨ ਵਿੱਚ ਭਾਈ ਪੰਥਪ੍ਰੀਤ ਸਿੰਘ ਖ਼ਾਲਸਾ ਦੇ ਗੁਰਮਤਿ ਵੀਚਾਰਾਂ ਅਤੇ ਨਾਨਕਸ਼ਾਹੀ ਕੈਲੰਡਰ ਦੇ ਹਮਾਇਤੀਆਂ ਦੀ ਵੱਡੀ ਗਿਣਤੀ ਵੇਖ ਕੇ ਇੱਕ ਵਾਰ ਤਾਂ ਉਹ ਵਾਪਸ ਚਲਾ ਗਿਆ ਪਰ ਸਮਾਗਮ ਦੀ ਸਮਾਪਤੀ ਉਪ੍ਰੰਤ ਉਸ ਨੇ ਆਪਣੇ ਕੁਝ ਹੋਰ ਹਮਾਇਤੀ ਲੈ ਕੇ ਭਾਈ ਸਾਹਿਬ ਜੀ ਦੀ ਗੱਡੀ ਦਾ ਵਾਪਸੀ ਸਮੇਂ ਰਸਤਾ ਰੋਕ ਲਿਆ। ਅੱਗੋਂ ਭਾਈ ਪੰਥਪ੍ਰੀਤ ਸਿੰਘ ਖ਼ਾਲਸਾ ਵੀ ਗੱਡੀ ਤੋਂ ਉੱਤਰ ਕੇ ਬਾਹਰ ਆ ਗਏ ਤੇ ਉਨ੍ਹਾਂ ਨੂੰ ਚੁਣੌਤੀ ਦਿੱਤੀ ਕਿ ਜੇ ਤੱਥਾਂ ਦੇ ਅਧਾਰ ’ਤੇ ਬਾ-ਦਲੀਲ ਵੀਚਾਰ ਕਰਨੀ ਹੈ ਤਾਂ ਤੁਹਾਡਾ ਸੁਆਗਤ ਹੈ ਪਰ ਜੇ ਬਾਹੂ-ਬਲ ਦੇ ਜੋਰ ਸਾਡੀ ਆਵਾਜ਼ ਬੰਦ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਬਹੁਤ ਵੱਡੇ ਭੁਲੇਖੇ ਵਿੱਚ ਹੋ ਅਤੇ ਤੁਹਾਨੂੰ ਆਪਣਾ ਭੁਲੇਖਾ ਦੂਰ ਕਰਨ ਦੀ ਖੁੱਲ੍ਹ ਹੈ। ਬੁਖਲਾਏ ਹੋਏ ਡੇਰਾਵਾਦੀ ਸਮਰਥਕਾਂ ਨੇ ਕਿਹਾ ਕਿ ਠੀਕ ਹੈ ਅੱਜ ਤਾਂ ਤੁਸੀਂ ਆਪਣਾ ਸਮਾਗਮ ਕਰ ਲਿਆ ਹੈ ਪਰ ਕੱਲ੍ਹ ਨੂੰ ਤੁਹਾਨੂੰ ਬਿਲਕੁਲ ਇਜ਼ਾਜਤ ਨਹੀਂ ਦਿੱਤੀ ਜਾਵੇਗੀ। ਭਾਈ ਪੰਥਪ੍ਰੀਤ ਸਿੰਘ ਖ਼ਾਲਸਾ ਨੇ ਡੇਰੇਦਾਰਾਂ ਦੀ ਚੁਣੌਤੀ ਕਬੂਲਦੇ ਹੋਏ ਕਿਹਾ ਕਿ ਕੱਲ੍ਹ ਨੂੰ ਰੌਟੀਨ ਦੇ ਤੌਰ ’ਤੇ ਦੀਵਾਨ ਚੱਲੇਗਾ ਜਿਸ ਵਿੱਚ ਉਹ ਹਰ ਹਾਲਤ ਹਾਜ਼ਰੀ ਭਰਨਗੇ। ਜੇ ਤੁਹਾਡੇ ਵਿੱਚ ਹਿੰਮਤ ਹੋਈ ਤਾਂ ਤੁਸੀਂ ਰੋਕ ਸਕਦੇ ਹੋ।

ਗਿਆਨੀ ਨੰਦਗੜ੍ਹ ਨੇ ਉਪ੍ਰੋਕਤ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹੋਏ ਕਿਹਾ ਕਿ ਪੰਥ ਦੋਖੀਆਂ ਅਤੇ ਸਰਕਾਰ ਦੀ ਸ਼ਹਿ ’ਤੇ ਇਨ੍ਹਾਂ ਗੁੰਡਿਆਂ ਨੂੰ ਧਾਰਮਿਕ ਦੀਵਾਨਾਂ ਵਿੱਚ ਵਿਘਨ ਪਾਉਣ ਅਤੇ ਗੁਰਮਤਿ ਦੀ ਸਹੀ ਜਾਣਕਾਰੀ ਦੇ ਰਹੇ ਪ੍ਰਚਾਰਕਾਂ ਨੂੰ ਡਰਾਉਣ ਦੀ ਹਰਗਿਜ਼ ਇਜ਼ਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਗੁਰੂ ਨਾਨਕ ਸਾਹਿਬ ਜੀ ਨੇ ਜਗਨ ਨਾਥ ਪੁਰੀ ਜਾ ਕੇ ਹਿੰਦੂ ਪੁਜਾਰੀਆਂ ਵੱਲੋਂ ਕੀਤੀ ਜਾ ਰਹੀ ਆਰਤੀ ਦਾ ਖੰਡਨ ਕੀਤਾ, ਹਰਦੁਆਰ ਜਾ ਕੇ ਸ਼ਰਾਧਾਂ ਰਾਹੀਂ ਪੁਜਾਰੀਆਂ ਵੱਲੋਂ ਪਿੱਤਰਾਂ ਨੂੰ ਮਾਲ ਪਹੁੰਚਾਉਣ ਦਾ ਖੰਡਨ ਕੀਤਾ ਅਤੇ ਮੱਕੇ ਜਾ ਕੇ ਸਿੱਧ ਕੀਤਾ ਕਿ ਅੱਲ੍ਹਾ ਨੂੰ ਸਿਰਫ ਮੱਕੇ ਦੀ ਮਹਿਰਾਬ ਵਿੱਚ ਹੀ ਮੰਨ ਲੈਣਾ ਮੌਲਾਣਿਆਂ ਦੀ ਭਾਰੀ ਭੁੱਲ ਹੈ ਕਿਉਂਕਿ ਅੱਲ੍ਹਾ ਤਾਂ ਜ਼ਰੇ-ਜ਼ਰੇ ਵਿੱਚ ਮੌਜੂਦ ਹੈ। ਕਰਮਕਾਂਡੀ ਹਿੰਦੂ ਅਤੇ ਮੁਸਲਾਮਨ ਪੁਜਾਰੀਆਂ ਨੂੰ ਭਗਤ ਨਾਮਦੇਵ ਜੀ ਨੇ ਵੰਗਾਰ ਕੇ ਕਿਹਾ: ‘‘ਹਿੰਦੂ ਅੰਨ੍ਹਾ ਤੁਰਕੂ ਕਾਣਾ॥ ਦੁਹਾਂ ਤੇ ਗਿਆਨੀ ਸਿਆਣਾ॥ ਹਿੰਦੂ ਪੂਜੈ ਦੇਹੁਰਾ ਮੁਸਲਮਾਣੁ ਮਸੀਤਿ॥ ਨਾਮੇ ਸੋਈ ਸੇਵਿਆ ਜਹ ਦੇਹੁਰਾ ਨ ਮਸੀਤਿ॥’ (ਪੰਨਾ 875) ਪਰ ਇਤਿਹਾਸ ਵਿੱਚ ਕਿਸੇ ਥਾਂ ਵੀ ਦਰਜ ਨਹੀਂ ਹੈ ਕਿ ਹਿੰਦੂ ਜਾਂ ਮੁਸਲਮਾਨ ਪੁਜਾਰੀਆਂ ਨੇ ਗੁਰੂ ਨਾਨਕ ਸਾਹਿਬ ਜੀ, ਜਾਂ ਭਗਤ ਨਾਮਦੇਵ ਜੀ ਨਾਲ ਸਿੱਧੇ ਤੌਰ ’ਤੇ ਹੱਥੋਪਾਈ ਹੋਏ ਹੋਣ ਪਰ ਸਾਡੇ ਡੇਰੇਦਾਰ ਦਲੀਲ ਨਾਲ ਗੱਲ ਕਰਨ ਦੀ ਬਜਾਏ ਹੱਥੋਪਾਈ ’ਤੇ ਉੱਤਰ ਕੇ ਸਿੱਖ ਧਰਮ ਨੂੰ ਬਦਨਾਮ ਕਰ ਰਹੇ ਹਨ ਜਿਨ੍ਹਾਂ ਨੂੰ ਸੰਗਤਾਂ ਵਿੱਚ ਬਾ-ਦਲੀਲ ਨੰਗਾ ਕੀਤਾ ਜਾਵੇਗਾ।

ਜੇ ਇਕਬਾਲ ਸਿੰਘ ਦੀ ਪਤਨੀ ਦੀ ਸੁਣੀਏ ਤਾਂ ਉਸ ਨੂੰ ਸਿੱਖ ਕਹਿਣਾ ਵੀ ਸ਼ੋਭਾ ਨਹੀਂ ਦਿੰਦਾ, ਪਰ ਅਫਸੋਸ ਕਿ ਸਿੱਖ ਕੌਮ ਉਸ ਨੂੰ ਜਥੇਦਾਰ ਮੰਨੀ ਬੈਠੀ ਹੈ

0

ਜੇ ਇਕਬਾਲ ਸਿੰਘ ਦੀ ਪਤਨੀ ਦੀ ਸੁਣੀਏ ਤਾਂ ਉਸ ਨੂੰ ਸਿੱਖ ਕਹਿਣਾ ਵੀ ਸ਼ੋਭਾ ਨਹੀਂ ਦਿੰਦਾ, ਪਰ ਅਫਸੋਸ ਕਿ ਸਿੱਖ ਕੌਮ ਉਸ ਨੂੰ ਜਥੇਦਾਰ ਮੰਨੀ ਬੈਠੀ ਹੈ

ਐਸੇ ਜਥੇਦਾਰਾਂ ਵੱਲੋਂ ਬਣਾਈ ਇਕ ਪਾਸੜ ਕਮੇਟੀ ਨੂੰ ਅਸੀਂ ਮੁੱਢੋਂ ਰੱਦ ਕਰਦੇ ਹਾਂ -: ਭਾਈ ਪੰਥਪ੍ਰੀਤ ਸਿੰਘ

ਬਠਿੰਡਾ, 12 ਮਾਰਚ (ਕਿਰਪਾਲ ਸਿੰਘ): ਜੇ ਇਕਬਾਲ ਸਿੰਘ ਦੀ ਪਤਨੀ ਦੀ ਸੁਣੀਏ ਤਾਂ ਉਸ ਨੂੰ ਸਿੱਖ ਕਹਿਣਾ ਵੀ ਸ਼ੋਭਾ ਨਹੀਂ ਦਿੰਦਾ ਪਰ ਅਫਸੋਸ ਕਿ ਸਿੱਖ ਕੌਮ ਉਸ ਨੂੰ ਜਥੇਦਾਰ ਮੰਨੀ ਬੈਠੀ ਹੈ। ਇਹ ਸ਼ਬਦ ਗੁਰਮਤ ਸੇਵਾ ਲਹਿਰ ਦੇ ਮੁਖੀ ਭਾਈ ਪੰਥਪ੍ਰੀਤ ਸਿੰਘ ਖ਼ਾਲਸਾ ਭਾਈ ਬਖ਼ਤੌਰ ਵਾਲਿਆਂ ਨੇ ਪਿਛਲੇ ਦਿਨੀ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਮੁੱਖ ਸੇਵਾਦਾਰਾਂ ਦੀ ਹੋਈ ਮੀਟਿੰਗ ਵਿੱਚ ਨਾਨਕਸ਼ਾਹੀ ਕੈਲੰਡਰ ਦੇ ਵਿਵਾਦ ਦਾ ਹੱਲ ਲੱਭਣ ਲਈ ਬਣਾਈ ਗਈ ਕਮੇਟੀ ਸਬੰਧੀ ਆਪਣੇ ਵੀਚਾਰ ਪ੍ਰਗਟ ਕਰਦੇ ਹੋਏ ਕਹੇ।

ਉਨ੍ਹਾਂ ਕਿਹਾ ਇਕਬਾਲ ਸਿੰਘ ਦੀ ਪਤਨੀ ਨੇ ਉਸ ’ਤੇ ਐਸੇ ਗੰਭੀਰ ਦੋਸ਼ ਲਾਏ ਹਨ ਜਿਨ੍ਹਾਂ ਨਾਲ ਦੋਸ਼ੀ ਸਿੱਖ ਪਤਿਤ ਸ਼੍ਰੇਣੀ ਵਿੱਚ ਮੰਨਿਆ ਜਾਂਦਾ ਹੈ ਭਾਵ ਉਹ ਸਿੱਖੀ ਵਿੱਚੋਂ ਖਾਰਜ ਮੰਨਿਆਂ ਜਾਂਦਾ ਹੈ। ਅਜੇਹਾ ਪਤਿਤ ਸਿੱਖ ਜੇ ਮੁੜ ਸਿੱਖੀ ਵਿੱਚ ਸ਼ਾਮਲ ਹੋਣਾ ਚਾਹੇ ਤਾਂ ਉਸ ਨੂੰ ਪੰਜ ਪਿਆਰਿਆਂ ਦੇ ਸਨਮੁਖ ਪੇਸ਼ ਹੋ ਕੇ ਆਪਣਾ ਦੋਸ਼ ਕਬੂਲ ਕਰਕੇ ਤਨਖਾਹ ਲਵਾਉਣੀ ਪੈਂਦੀ ਤੇ ਮੁੜ ਖੰਡੇ ਬਾਟੇ ਦੀ ਪਾਹੁਲ ਛਕ ਕੇ ਸਿੱਖੀ ਵਿੱਚ ਸ਼ਾਮਲ ਹੋ ਸਕਦਾ ਹੈ। ਕਈ ਵਿਅਕਤੀਆਂ ਨੇ ਇਕਬਾਲ ਸਿੰਘ ’ਤੇ ਗਬਨ ਕਰਨ ਦੇ ਦੋਸ਼ ਵੀ ਲਾਏ ਹਨ। ਇਸ ਤੋਂ ਇਲਾਵਾ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਝਗੜਾ ਕਰਕੇ ਆਪਣੀ ਪੱਗ ਲਹਾਉਣ ਅਤੇ ਹੋਰਨਾਂ ਸਿੱਖਾਂ ਦੀਆਂ ਦਸਤਾਰਾਂ ਉਤਾਰਨ ਦਾ ਦੋਸ਼ੀ ਹੈ। ਸਿੱਖਾਂ ਦੇ ਇਸ ਆਪਸੀ ਝਗੜੇ ਨੂੰ ਆਪਸ ਵਿੱਚ ਮਿਲ ਬੈਠ ਕੇ ਗੁਰਮਤ ਅਨੁਸਾਰ ਨਜਿਠਣ ਦੀ ਬਜਾਏ ਝਗੜੇ ਨੂੰ ਠਾਣੇ ਕਚਹਿਰੀਆਂ ਵਿੱਚ ਲਿਜਾ ਕੇ ਇਸ ਨੇ ਤਖ਼ਤ ਸਾਹਿਬ ਦੇ ਅਹੁਦੇ ਦੀ ਮਾਣ ਮਰਯਾਦਾ ਨੂੰ ਠੇਸ ਪਹੁੰਚਾਈ ਹੈ। ਅਕਾਲ ਤਖ਼ਤ ਦੀ ਸਿਫਾਰਸ਼ ’ਤੇ ਸ਼੍ਰੋਮਣੀ ਕਮੇਟੀ ਵੱਲੋਂ ਨਿਯੁਕਤ ਪੜਤਾਲੀਆ ਕਮੇਟੀ ਨੇ ਮੌਕੇ ’ਤੇ ਜਾ ਕੇ ਇਸ ਅਖੌਤੀ ਜਥੇਦਾਰ ਅਤੇ ਹਾਜਰ ਸਿੱਖਾਂ ਤੋਂ ਪੁੱਛ ਪੜਤਾਲ ਕਰਕੇ ਜੋ ਰੀਪੋਰਟ ਤਿਆਰ ਕੀਤੀ ਸੀ ਉਸ ਵਿੱਚ ਇਕਬਾਲ ਸਿੰਘ ਨੂੰ ਦੋਸ਼ੀ ਪਾਇਆ ਗਿਆ ਸੀ। ਇਸ ਘਟਨਾ ਪਿੱਛੋਂ ਤਖ਼ਤ ਸ਼੍ਰੀ ਪਟਨਾ ਸਾਹਿਬ ਦੀ ਪਿਛਲੀ ਪ੍ਰਬੰਧਕੀ ਕਮੇਟੀ ਨੇ ਆਪਹੁਦਰੀਆਂ ਕਰਨ ਵਾਲੇ ਅਤੇ ਤਖ਼ਤ ਸਾਹਿਬ ਦੀ ਮਾਣ ਮਰਯਾਦਾ ਨੂੰ ਢਾਹ ਲਾਉਣ ਵਾਲੇ ਇਸ ਅਖੌਤੀ ਜਥੇਦਾਰ ਨੂੰ ਅਹੁਦੇ ਤੋਂ ਲਾਂਭੇ ਕਰ ਦਿੱਤਾ ਸੀ। ਦੁੱਖ ਇਸ ਗੱਲ ਦਾ ਹੈ ਕਿ ਜਦੋਂ ਕੁਝ ਮੈਂਬਰਾਂ ਦੀ ਖ੍ਰੀਦੋ ਫ਼ਰੋਖਤ ਕਰਕੇ ਅਵਤਾਰ ਸਿੰਘ ਮੱਕੜ ਪਟਨਾ ਕਮੇਟੀ ਦਾ ਪ੍ਰਧਾਨ ਬਣ ਗਿਆ, ਤਾਂ ਉਸ ਨੇ ਅਕਾਲ ਤਖ਼ਤ ਦੀ ਸਿਫਾਰਸ਼ ’ਤੇ ਆਪਣੇ ਵੱਲੋਂ ਹੀ ਨਿਯੁਕਤ ਪੜਤਾਲੀਆ ਕਮੇਟੀ ਦੀ ਰੀਪੋਰਟ ਨੂੰ ਛਿੱਕੇ ਟੰਗਦਿਆਂ, ਪਹਿਲੀ ਹੀ ਮੀਟਿੰਗ ਵਿੱਚ ਇਸ ਪਤਿਤ ਸਿੱਖ ਨੂੰ ਜਥੇਦਾਰੀ ਦੇ ਅਹੁੱਦੇ ’ਤੇ ਮੁੜ ਬਹਾਲ ਕਰ ਦਿੱਤਾ।

ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਐਸੇ ਜਥੇਦਾਰਾਂ ਵੱਲੋਂ ਬਣਾਈ ਇਕ ਪਾਸੜ ਕਮੇਟੀ ਨੂੰ ਅਸੀਂ ਮੁੱਢੋਂ ਰੱਦ ਕਰਦੇ ਹਾਂ। ਉਨ੍ਹਾਂ ਕਿਹਾ ਜੇ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ਼੍ਰੀ ਅਕਾਲ ਤਖ਼ਤ; ਪੰਥਕ ਏਕਤਾ ਦੇ ਹਾਮੀ ਹਨ ਤਾਂ ਉਨ੍ਹਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਜਦ ਤੱਕ ਉਹ ਅਜੇਹੇ ਜਥੇਦਾਰਾਂ; ਜਿਹੜੇ ਪੰਥ ਪ੍ਰਵਾਨਤ ਸਿੱਖ ਰਹਿਤ ਮਰਯਾਦਾ ਮੰਨਣ ਤੋਂ ਇਨਕਾਰੀ ਹੋਣ, ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆ ਦੇ ਉਲਟ ਥਾਲੀਆਂ ’ਚ ਦੀਵੇ ਰੱਖ ਕੇ ਹਿੰਦੂ ਪੁਜਾਰੀਆਂ ਵਾਂਗ ਆਰਤੀ ਉਤਾਰਦੇ ਹੋਣ, ਮੱਥਿਆਂ ’ਤੇ ਤਿਲਕ ਲਗਾਉਂਦੇ ਹੋਣ, ਬਕਰਿਆਂ ਦੀਆਂ ਬਲੀਆਂ ਦਿੰਦੇ ਹੋਣ, ਭੰਗ ਨੂੰ ਸ਼ਹੀਦੀ ਦੇਗ ਕਹਿ ਕੇ ਛਕਦੇ ਅਤੇ ਸੰਗਤ ਨੂੰ ਛਕਾਉਂਦੇ ਹੋਣ, ਸੰਪਟ ਲਾ ਕੇ ਆਪਣੇ ਆਪ ਨੂੰ ਗੁਰੂ ਤੋਂ ਵੀ ਸਿਆਣਾ ਸਿੱਧ ਕਰਨ ਦੇ ਨਿਰਅਰਥਕ ਯਤਨ ਕਰਨ ਤੋਂ ਇਲਾਵਾ ਅਨੇਕਾਂ ਹੋਰ ਮਨਮਤਾਂ ਕਰਦੇ ਹੋਣ; ਉਨ੍ਹਾਂ ਨੂੰ ਪੰਥ ਦੀ ਨਿਆਰੀ ਹੋਂਦ ਦੇ ਪ੍ਰਤੀਕ ਨਾਨਕਸ਼ਾਹੀ ਕੈਲੰਡਰ ਦੀ ਹੋਂਦ ਖਤਮ ਕਰਨ ਲਈ ਪੰਜਾਂ ਦੀ ਮੀਟਿੰਗਾਂ ਵਿੱਚ ਸ਼ਾਮਲ ਕਰਦੇ ਰਹਿਣਗੇ; ਉਨ੍ਹਾਂ ਚਿਰ ਬਿਕ੍ਰਮੀ ਕੈਲੰਡਰ ਦੇ ਹਾਮੀਆਂ ਦੀ ਇੱਕ ਪਾਸੜ ਬਣਾਈ ਅਜੇਹੀ ਕਮੇਟੀ ਕਦੀ ਵੀ ਪੰਥਕ ਏਕਤਾ ਲਈ ਕੋਈ ਕਦਮ ਨਹੀਂ ਪੁੱਟ ਸਕਦੀ, ਬਲਕਿ ਹੋਰ ਵਿਵਾਦ ਪੈਦਾ ਕਰੇਗੀ।

ਭਾਈ ਪੰਥਪ੍ਰੀਤ ਸਿੰਘ ਜੀ ਨੇ ਕਿਹਾ ਕਿ ਜਿਹੜੇ ਸਿੱਖ ਰਹਿਤ ਮਰਯਾਦਾ ਨਹੀਂ ਮੰਨਦੇ ਉਹ ਕਦੀ ਵੀ ਨਾਨਕਸ਼ਾਹੀ ਕੈਲੰਡਰ ਦੇ ਮਸਲੇ ’ਤੇ ਸਮੁੱਚੇ ਪੰਥ ਦੀ ਭਾਵਨਾ ਅਨੁਸਾਰ ਨਾਨਕਸ਼ਾਹੀ ਕੈਲੰਡਰ ਲਾਗੂ ਕਰਨ ਲਈ ਸਹਿਮਤ ਨਹੀਂ ਹੋ ਸਕਦੇ। ਉਨ੍ਹਾਂ ਕਿਹਾ ਜਿਸ ਤਰ੍ਹਾਂ ਦੋ ਤਖ਼ਤਾਂ ਅਤੇ ਡੇਰੇਦਾਰਾਂ ਦੇ ਡੇਰਿਆਂ ’ਤੇ ਲਾਗੂ ਰਹਿਤ ਮਰਯਾਦਾ ਵਿੱਚ ਗੁਰਮਤਿ ਘੱਟ ਅਤੇ ਬਿਪ੍ਰਵਾਦ ਵੱਧ ਹੁੰਦਾ ਹੈ ਉਸੇ ਤਰ੍ਹਾਂ ਇਹ ਚਾਹੁੰਦੇ ਹਨ ਕਿ ਬਿਪ੍ਰਵਾਦੀ ਸੋਚ ਅਨੁਸਾਰ ਸਿੱਖਾਂ ਨੂੰ ਸੰਗਰਾਂਦਾਂ, ਮੱਸਿਆ ਅਤੇ ਪੂਰਨਮਾਸ਼ੀਆਂ ਦਾ ਸ਼੍ਰਧਾਲੂ ਬਣਾ ਕੇ ਸਿੱਖਾਂ ਦੇ ਨਿਆਰੇਪਨ ’ਤੇ ਪ੍ਰਸ਼ਨ ਲੱਗਿਆ ਰਹੇ ਤਾਂ ਕਿ ਸੰਵਿਧਾਨ ਦੀ ਧਾਰਾ 25 ਵਿੱਚ ਸੋਧ ਕਰਵਾ ਕੇ ਸਿੱਖ ਵੱਖਰੀ ਕੌਮ ਦੀ ਕੀਤੀ ਜਾ ਰਹੀ ਮੰਗ ਦਾ ਪ੍ਰਭਾਵ ਖਤਮ ਕੀਤਾ ਜਾ ਸਕੇ। ਇਸ ਲਈ ਜਥੇਦਾਰ ਅਕਾਲ ਤਖ਼ਤ ਨੂੰ ਚਾਹੀਦਾ ਹੈ ਕਿ ਪੰਥ ਵਿੱਚ ਸਿਧਾਂਤਕ ਏਕਤਾ ਲਈ ਅਤੇ ਸਿੱਖ ਪੰਥ ਦੇ ਨਿਆਰੇਪਨ ਦੀ ਹੋਂਦ ਬਚਾਉਣ ਲਈ ਪਹਿਲਾਂ ਉਹ ਪੰਜਾਂ ਦੀਆਂ ਮੀਟਿੰਗਾਂ ਵਿੱਚ ਸ਼ਾਮਲ ਹੋਣ ਵਾਲਿਆਂ ਦੇ ਤਖ਼ਤਾਂ ’ਤੇ ਸਿੱਖ ਰਹਿਤ ਮਰਯਾਦਾ ਲਾਗੂ ਕਰਵਾਉਣ।

ਭਾਈ ਪੰਥਪ੍ਰੀਤ ਸਿੰਘ ਜੀ ਨੇ ਸੁਝਾਉ ਦਿੱਤਾ ਕਿ ਨਾਨਕਸ਼ਾਹੀ ਕੈਲੰਡਰ ਵਿਵਾਦ ਦਾ ਸਹੀ ਹੱਲ ਇਹ ਹੈ ਕਿ 2003 ਵਾਲਾ ਨਾਨਕਸ਼ਾਹੀ ਕੈਲੰਡਰ ਫੌਰੀ ਤੌਰ ’ਤੇ ਬਹਾਲ ਕੀਤਾ ਜਾਵੇ ਕਿਉਂਕਿ ਇਸ ਦੇ ਲਾਗੂ ਹੋਣ ਸਮੇਂ ਸਾਰੀਆਂ ਪੰਥਕ ਅਤੇ ਸੰਵਿਧਾਨਕ ਮਰਯਾਦਾਵਾਂ/ਕਿਰਿਆਵਾਂ ਪੂਰੀਆਂ ਕੀਤੀਆਂ ਗਈਆਂ ਸਨ। ਜੇ ਇਸ ਵਿੱਚ ਕਿਸੇ ਧਿਰ ਵੱਲੋਂ ਸੋਧ ਦੀ ਮੰਗ ਕੀਤੀ ਜਾਂਦੀ ਹੈ ਉਸ ਦੇ ਸੁਝਾਵਾਂ ਸਬੰਧੀ ਵੀਚਾਰ ਕਰਨ ਲਈ ਕੇਵਲ ਬਿਕ੍ਰਮੀ ਕੈਲੰਡਰ ਦੇ ਹਾਮੀ ਡੇਰੇਦਾਰਾਂ ਦੀ ਨਹੀਂ ਬਲਕਿ ਦੋਵਾਂ ਧਿਰਾਂ ਦੇ ਬਰਾਬਰ ਦੀ ਗਿਣਤੀ ਵਿੱਚ ਕੈਲੰਡਰ ਦੇ ਮਾਹਰ ਵਿਦਵਾਨਾਂ ਦੀ ਇਕ ਕਮੇਟੀ ਬਣਾਈ ਜਾਵੇ ਜਿਨ੍ਹਾਂ ਦੀਆਂ ਮੀਟਿੰਗਾਂ ਸਾਬਕਾ ਜਸਟਿਸ ਕੁਲਦੀਪ ਸਿੰਘ ਵਰਗੀ ਦਿਆਨਤਦਾਰ ਸੋਚ ਵਾਲੀ ਅਤੇ ਸਿੱਖ ਮਸਲਿਆਂ ਨਾਲ ਲਗਾਉ ਰੱਖਣ ਵਾਲੀ ਸਖ਼ਸ਼ੀਅਤ ਦੀ ਦੇਖ ਰੇਖ ਹੇਠ ਹੋਣ।

ਕਮੇਟੀ ਵੀਚਾਰ ਸਿਰਫ ਉਨ੍ਹਾਂ ਸੁਝਾਵਾਂ ’ਤੇ ਹੀ ਕਰੇ ਜਿਹੜੇ ਸਿੱਖ ਰਹਿਤ ਮਰਯਾਦਾ ਮੰਨਣ ਵਾਲੀਆਂ ਧਿਰਾਂ ਵੱਲੋਂ ਆਉਣ। ਜਦ ਤੱਕ ਇਹ ਕਮੇਟੀ ਗੁਰਬਾਣੀ, ਸਿੱਖ ਇਤਿਹਾਸ, ਅਤੇ ਕੈਲੰਡਰ ਵਿਗਿਆਨ ’ਤੇ ਪੂਰੀਆਂ ਉਤਰਨ ਵਾਲੀਆਂ ਸੋਧਾਂ ਸਰਬ ਸੰਮਤੀ ਜਾਂ ਦੋ ਤਿਹਾਈ ਬਹੁਸੰਮਤੀ ਨਾਲ ਪ੍ਰਵਾਨ ਨਹੀਂ ਕਰਦੀ ਉਨਾਂ ਚਿਰ 2003 ਵਾਲਾ ਨਾਨਕਸ਼ਾਹੀ ਕੈਲੰਡਰ ਹੀ ਲਾਗੂ ਰਹਿਣਾ ਚਾਹੀਦਾ ਹੈ। ਇਹ ਵੀ ਧਿਆਨ ਰੱਖਿਆ ਜਾਵੇ ਕਿ ਸੋਧ ਨਾਨਕਸ਼ਾਹੀ ਕੈਲੰਡਰ ਨੂੰ ਮੁੱਖ ਰੱਖ ਕੇ ਹੀ ਹੋਣੀ ਚਾਹੀਦੀ ਹੈ ਨਾ ਕਿ ਇਸ ਨੂੰ ਮੁੱਢੋਂ ਰੱਦ ਕਰਕੇ ਮੁੜ ਬਿਕ੍ਰਮੀ ਕੈਲੰਡਰ ਲਾਗੂ ਕਰਨ ਲਈ। ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਉਪ੍ਰੋਕਤ ਢੰਗ ਤਰੀਕਾ ਅਪਨਾਉਣ ਤੋਂ ਬਿਨਾ ਬਣਾਈ ਗਈ ਇੱਕ ਪਾਸੜ ਸੋਚ ਵਾਲੀ ਕਮੇਟੀ ਤੋਂ ਕੋਈ ਆਸ ਨਹੀਂ ਹੈ ਕਿ ਇਹ ਸਿੱਖ ਪੰਥ ਦੀਆਂ ਭਾਵਨਾਵਾਂ ਅਨੁਸਾਰ ਕੋਈ ਫੈਸਲਾ ਲਵੇ, ਇਸ ਲਈ ਇਸ ਕਮੇਟੀ ਨੂੰ ਗੁਰਮਤਿ ਸੇਵਾ ਲਹਿਰ ਸੰਸਥਾ ਅਤੇ ਹੋਰ ਜਾਗਰੂਕ ਧਿਰਾਂ ਵੱਲੋਂ ਅਸੀਂ ਪੂਰਨ ਤੌਰ ’ਤੇ ਰੱਦ ਕਰਦੇ ਹਾਂ।

ਆਓ ! ਊੜੇ ਤੇ ਜੂੜੇ ਨੂੰ ਸਾਂਭਣ ਦੇ ਯਤਨ ਕਰੀਏ

0

ਆਓ ! ਊੜੇ ਤੇ ਜੂੜੇ ਨੂੰ ਸਾਂਭਣ ਦੇ ਯਤਨ ਕਰੀਏ

ਬਲਵੀਰ ਸਿੰਘ ਬੱਬੀ, ਪਿੰਡ ਤੱਖਰਾਂ-92175-92531

ਸਮੁੱਚੀ ਦੁਨੀਆਂ ਵਿਚ ਵਸ ਰਹੇ ਲੋਕ ਅਨੇਕਾਂ ਧਰਮਾਂ, ਨਸਲਾਂ ਵਿਚ ਮੁੱਢ ਤੋਂ ਹੀ ਚੱਲੇ ਆ ਰਹੇ ਹਨ ਇੱਕ ਨਹੀਂ ਅਨੇਕਾਂ ਗੱਲਾਂ-ਬਾਤਾਂ ਪੁਰਾਤਨ ਸਮੇਂ ਤੋਂ ਹੀ ਆਪਣੀ-2 ਸੋਚ ਰਾਹੀਂ ਆਪਣੇ ਨਾਲ ਲਈ ਆ ਰਹੇ ਹਨ। ਪੁਰਖਿਆਂ ਤੋਂ ਚੱਲੀ ਆ ਰਹੀ ਵਿਰਾਸਤ ਵਿਚ ਬਹੁਤ ਕੁਝ ਦੇਖਣ ਨੂੰ ਮਿਲਦਾ ਆ ਰਿਹਾ ਹੈ। ਇਸ ਵਿਰਾਸਤ ਵਿੱਚੋਂ ਹੀ ਵਿਰਸਾ ਨਿਕਲਦਾ ਹੈ। ਇਸ ਵਿਰਸੇ ਵਿੱਚੋਂ ਹੀ ਮੁੱਖ ਰੂਪ ਵਿਚ ਧਾਰਮਿਕ ਤੇ ਹੋਰ ਸੱਭਿਆਚਾਰਕ ਰੰਗ ਨਿਕਲਦੇ ਹਨ। ਜਿਸ ਤੋਂ ਹਰ ਕੌਮ, ਮਜ੍ਹਬ ਦਾ ਰਹਿਣ-ਸਹਿਣ, ਖਾਣ-ਪੀਣ, ਪਹਿਨ-ਪੱਚਰਨ ਤੇ ਧਾਰਮਿਕ ਪੱਖ ਸਾਡੇ ਅੱਗੇ ਆਉਂਦਾ ਹੈ। ਇਹਨਾਂ ਗੱਲਾਂ ਤੋਂ ਹੀ ਹਰ ਇੱਕ ਦੀ ਕੌਮੀ ਪਹਿਚਾਣ ਵੀ ਬਣਦੀ ਹੈ। ਕਈਆਂ ਦੀ ਅੱਡਰੀ ਪਛਾਣ ਤੋਂ ਹੀ ਬੰਦਾ ਝੱਟ ਪਛਾਣਿਆ ਜਾਂਦਾ ਹੈ। ਇਸ ਤੋਂ ਬਿਨਾਂ ਹਰ ਕੌਮ ਦੀ ਭਾਸ਼ਾ ਤੇ ਜੁਬਾਨ ਦੇ ਨਾਲ-ਨਾਲ ਪਹਿਰਾਵਾ ਵੀ ਅਲੱਗ ਪਛਾਣ ਰੱਖਦਾ ਹੈ, ਜਿਸ ਦਾ ਸਬੰਧ ਵੀ ਵਿਰਸੇ ’ਤੇ ਪੁਰਾਤਨਤਾ ਨਾਲ ਹੁੰਦਾ ਹੈ। ਪਿਛਲੇ ਸਮਿਆਂ ’ਚ ਇਸ ਵਿਰਾਸਤ ਦਾ ਮਹੱਤਵ ਜਿਆਦਾ ਸੀ ਪਰ ਅੱਜ ਹਰ ਪਾਸੇ ਹੀ ਇਸ ਵਿਸ਼ੇ ਤੇ ਘਾਲ਼ਾਮਾਲ਼ਾ ਹੀ ਜਾਪਦਾ ਹੈ। ਅਧੁਨਿਕਤਾ ਦੇ ਯੁੱਗ ਵਿਚ ਕਈ ਕੌਮਾਂ ਜੁਬਾਨ, ਭਾਸ਼ਾ, ਧਾਰਮਿਕ ਪੱਖ, ਇੱਥੋਂ ਤੱਕ ਕਿ ਅੱਡਰੇ ਪਹਿਰਾਵੇ ਨੂੰ ਵੀ ਤਿਲਾਂਜਲੀ ਦੇ ਕੇ ਆਪਣੇ ਆਪ ਨੂੰ ਅਗਾਂਹ ਵਧੂ ਕਹਾਉਂਦੇ ਹਨ। ਵਿਰਸੇ ਨਾਲ ਜੁੜੇ ਰਹਿਣਾ ਹੀ ਆਪਣੀ ਪਛਾਣ ਆਪ ਹੈ।

ਦੁਨੀਆਂ ਦੀਆਂ ਤਮਾਮ ਇਨ੍ਹਾਂ ਗੱਲਾਂ ਨੂੰ ਛੱਡ ਕੇਵਲ ਪੰਜਾਬ ਦੀ ਹੀ ਗੱਲ ਕਰੀਏ ਤਾਂ ਇੱਥੇ ਵੀ ਸਭ ਕੁਝ ਅੱਛਾ ਨਹੀਂ ਹੈ। ਸਭ ਤੋਂ ਪਹਿਲਾਂ ਗੱਲ ਮਾਤ-ਭਾਸ਼ਾ ਜਾਂ ਜੁਬਾਨ ਦੀ ਕਰੀਏ ਤਾਂ ਪੰਜਾਬ ਵਿਚ ਅੱਜ ਹੋਰ ਕੁਝ ਹੀ ਦੇਖਣ ਨੂੰ ਮਿਲ ਰਿਹਾ ਹੈ। ਸਾਡੀ ਪੰਜਾਬੀ ਭਾਸ਼ਾ ਭਾਵ ਊੜੇ ਨੂੰ ਪੰਜਾਬੀ ਲੋਕ ਹੀ ਭੁੱਲਣ ਲੱਗ ਪਏ ਹਨ। ਪੰਜਾਬੀ ਭਾਸ਼ਾ ਤੇ ਜੁਬਾਨ ਸਾਡੇ ਗੁਰੂਆਂ, ਪੀਰਾਂ, ਫਕੀਰਾਂ ਤੇ ਸਾਡੇ ਮਹਾਨ ਫਨਕਾਰਾਂ ਦੀ ਭਾਸ਼ਾ ਹੈ। ਜ਼ਰੂਰੀ ਗੱਲ ਇਹ ਹੈ ਕਿ ਸਾਨੂੰ ਧਾਰਮਿਕ ਤੌਰ ਤੇ ਸਭ ਤੋਂ ਪਹਿਲਾਂ ਪੰਜਾਬੀ ਨਾਲ ਹੀ ਜੋੜਿਆ ਗਿਆ ਹੈ। ਸਿੱਖ ਧਰਮ ਦੇ ਬਾਨੀ ਜਗਤ ਗੁਰੂ ਨਾਨਕ ਦੇਵ ਜੀ ਨੇ ਜੋ ਰੱਬੀ ਬਾਣੀ ਰਚਣੀ ਸ਼ੁਰੂ ਕੀਤੀ, ਉਹ ਪੰਜਾਬੀ ’ਚ ਹੀ ਸੀ ਜਿਸ ਨੂੰ ਅੱਗੋਂ ਹੋਰ ਗੁਰੂਆਂ, ਪੀਰਾਂ, ਫ਼ਕੀਰਾਂ ਤੇ ਭਗਤਾਂ ਨੇ ਵੀ ਆਪਣੀ ਬਾਣੀ ’ਚ ਹੀ ਅਪਣਾਇਆ ਤੇ ਸਮੁੱਚਾ ਗੰ੍ਰਥ ਸਾਹਿਬ ਪੰਜਾਬੀ (ਗੁਰਮੁਖੀ) ਵਿਚ ਹੀ ਸੰਪੂਰਨ ਹੋਇਆ। ਪੰਜਾਬੀ ਰਚਣ ਵਾਲਿਆ ਨੇ ਬੜੇ ਦੁੱਖ-ਸੁੱਖ ਝੱਲੇ, ਪਰ ਇਹ ਸਾਡੀ ਮਾਤ ਭਾਸ਼ਾ ਦੁੱਖੜੇ ਸਹਿ ਕੇ ਵੀ ਸਾਡੇ ਨਾਲ ਚੱਲਦੀ ਆ ਰਹੀ ਹੈ।

ਅੱਜ ਪੰਜਾਬੀ ਲਈ ਅਨੇਕਾਂ ਕਾਰਜ ਕੀਤੇ ਜਾ ਰਹੇ ਹਨ ਪੰਜਾਬੀ ’ਚ ਅਨੇਕਾਂ ਹੀ ਕੀਮਤੀ ਕਿਤਾਬਾਂ, ਮਹਾਨਕੋਸ਼ ਤੇ ਹੋਰ ਬੜਾ ਕੁਝ ਸਾਡੇ ਸਾਹਮਣੇ ਹੈ। ਸਮੇਂ ਦੀ ਮੰਗ ਅਨੁਸਾਰ ਕੰਪਿਊਟਰ ਯੁੱਗ ਵਿਚ ਵੀ ਪੰਜਾਬੀ ਪਿਆਰਿਆਂ ਨੇ ਅਨੇਕਾਂ ਰੰਗ ਬਿਖੇਰ ਦਿੱਤੇ ਹਨ। ਦੁੱਖ ਆਉਂਦਾ ਹੈ ਕਿ ਇੰਨਾਂ ਕੁਝ ਹੋਣ ਦੇ ਬਾਵਜੂਦ ਵੀ ਪੰਜਾਬੀ ਆਪਣੇ ਘਰ ਵਿਚ ਹੀ ਬੇਗਾਨੀ ਹੈ, ਦੁੱਖੀ ਹੈ। ਇਸ ਦੇ ਕਈ ਆਪਣੇ ਜਾਏ ਹੀ ਇਸ ਤੋਂ ਮੁੱਖ ਮੋੜ ਰਹੇ ਹਨ। ਆਓ ਕੁਝ ਰੰਗ ਤੱਕੀਏ, ਜੇ ਬੱਚਿਆਂ ਤੋਂ ਹੀ ਸ਼ੁਰੂ ਕਰੀਏ ਤਾ ਅੱਜ ਤਿੰਨ ਕੁ ਸਾਲ ਦਾ ਬੱਚਾ ਹੀ ਸਕੂਲ ਭੇਜਣਾ ਸ਼ੁਰੂ ਕਰ ਦਿੱਤਾ ਜਾਂਦਾ ਹੈ। ਅੱਜ ਬੱਚਾ ਸਭ ਤੋਂ ਪਹਿਲਾਂ ਦੁਕਾਨ ਰੂਪੀ ਅੰਗਰੇਜੀ ਸਕੂਲ ਵਿਚ ਪਾਇਆ ਜਾਂਦਾ ਹੈ। ਜਿਸ ਨੂੰ ਨਰਸਰੀ ਜਾਂ ਪਲੇਅ ਵੇਅ ਸਕੂਲ ਨਾਮ ਦਿੱਤਾ ਜਾਂਦਾ ਹੈ। ਜਿਸ ਦੇ ਤਿੰਨ ਚਾਰ ਸਾਲ ਪਹਿਲੀ ਜਮਾਤ ਤੱਕ ਹੀ ਅੱਪੜਨ ਲਈ ਲੱਗ ਜਾਂਦੇ ਹਨ। ਬਹੁਗਿਣਤੀ ਇਹਨਾਂ ਸਕੂਲਾਂ ਵਿਚ ਪੜਾਈ ਤੋਂ ਬਿਨਾਂ ਆਮ ਗੱਲ ਬਾਤ ਵੀ ਹਿੰਦੀ ਮਿਕਸ ਪੰਜਾਬੀ ਅੰਗਰੇਜੀ ਵਿਚ ਹੁੰਦੀ ਹੈ। ਇੱਥੇ ਸ਼ੁਰੂਆਤੀ ਦੌਰ ਤੋਂ ਹੀ ਬੱਚੇ ਮਾਤ ਭਾਸ਼ਾ ਪੰਜਾਬੀ ਤੋਂ ਦੂਰ ਹੋ ਰਹੇ ਹਨ। ਇਹ ਰਿਵਾਜ਼ ਛੋਟੇ ਵਰਗ ਤੋਂ ਲੈ ਕੇ ਵੱਡੇ ਵਰਗ ਤੱਕ ਆਮ ਹੋ ਗਿਆ ਹੈ। ਅਤਿ ਦਰਜੇ ਦੇ ਗਰੀਬ ਪਰਿਵਾਰ ਦੇ ਬੱਚੇ ਹੀ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਹਨ ਜੋ ਉਹਨਾਂ ਦੀ ਮਜ਼ਬੂਰੀ ਹੈ। ਕਈ ਥਾਂ ਕਾਨਵੈਂਟ ਸਕੂਲਾਂ ’ਚ ਪੰਜਾਬੀ ਬੋਲਣ ਤੇ ਪਾਬੰਦੀ ਤਾਂ ਹੈ ਹੀ, ਸਾਡੇ ਧਾਰਮਿਕ ਚਿੰਨ੍ਹ ਕੜਾ ਤੇ ਪੱਗ ਦਾ ਰੌਲਾ ਵੀ ਕਿਸੇ ਨਾ ਕਿਸੇ ਪਾਸੇ ਪੈਂਦਾ ਹੀ ਰਹਿੰਦਾ ਹੈ। ਉੱਥੋਂ ਪੰਜਾਬੀ ਪ੍ਰਤੀ ਕੀ ਆਸ ਰੱਖੀ ਜਾ ਸਕਦੀ ਹੈ, ਫਿਰ ਕਦੋਂ ਬੱਚਾ ਪੰਜਾਬੀ ਪੜ੍ਹ ਗੁਰਬਾਣੀ ਨਾਲ ਜੁੜੇਗਾ ਤੇ ਚੰਗੇ ਸਾਹਿਤ ਨਾਲ ਸੰਬੰਧ ਬਣਾਵੇਗਾ।

ਇਸ ਤੋਂ ਬਿਨਾਂ ਉਹ ਗੱਲਾਂ ਵੀ ਹਨ ਜੋ ਸਾਡੇ ਵਸ ਵਿਚ ਹਨ ਪਰ ਅਸੀਂ ਪੰਜਾਬੀ ਨਾਲ ਆਪ ਹੀ ਧ੍ਰੋਹ ਕਮਾ ਰਹੇ ਹਾਂ। ਅੱਜ ਹਰ ਵੱਡੇ ਤੇ ਛੋਟੇ ਸ਼ਹਿਰਾਂ ਵਿਚ ਬਹੁਤੀਆਂ ਦੁਕਾਨਾਂ ਦੇ ਬੋਰਡ ਵਗੈਰਾ ਅੰਗਰੇਜ਼ੀ ਤੇ ਹਿੰਦੀ ਵਿਚ ਆਮ ਹਨ। ਦੁਕਾਨਾਂ ਤੋਂ ਖ੍ਰੀਦੇ ਸਮਾਨ ਵਾਲੇ ਲਿਫ਼ਾਫ਼ੇ ਅੰਗਰੇਜ਼ੀ ਵਿਚ ਪ੍ਰਿੰਟ ਹਨ। ਸਰਦਾਰ ਜੀ ਹੋਰਾਂ ਦੀ ਕੋਠੀ ਦੇ ਬਾਹਰ ਨੇਮ ਪਲੇਟ ਅੰਗਰੇਜ਼ੀ ਵਿਚ ਤੱਕੀ ਦੀ ਹੈ। ਕਾਰ ਦੇ ਸ਼ੀਸ਼ੇ ਤੇ ਜਾਤ ਗੋਤ ਘੋਟ ਕੇ ਅੰਗਰੇਜ਼ੀ ਡਿਜਾਇਨ ’ਚ, ਅੱਜ ਤਾਂ ਕਈ ਘਰਾਂ ’ਚ ਬੱਚਿਆ ਤੋਂ ਲੈ ਕੇ ਵੱਡਿਆਂ ਦੇ ਨਾਮ ਵੀ ਅੰਗਰੇਜ਼ੀ ਸ਼ਬਦਾਂ ਦੇ ਸੁਣਦੇ ਹਾਂ। ਵਿਆਹ-ਸ਼ਾਦੀਆਂ ਆਦਿ ਦੇ ਕਾਰਡ ਛਪਣੇ ਅੰਗਰੇਜ਼ੀ ਵਿਚ ਪ੍ਰਚੱਲਤ ਹੋ ਗਏ ਹਨ, ਜਿੱਥੇ ਘਰ ਦੇ ਕਈ ਮੈਂਬਰ ਇਹ ਕਾਰਡ ਪੜ੍ਹ ਵੀ ਨਹੀਂ ਸਕਦੇ। ਹੋਰ ਤਾਂ ਹੋਰ ਪਿੰਡਾਂ ’ਚ ਟਰਾਲੀਆਂ ਦੇ ਡਾਲੇ ਤੇ ਵੀ ਅੰਗਰੇਜ਼ੀ ਘੋਟੀ ਮਿਲਦੀ ਹੈ। ਸਰਕਾਰ ਨੇ ਰਾਜਨੀਤਕ ਸੋਚ ਨਾਲ ਪੰਜਾਬੀ ਪ੍ਰਸਾਰ ਨੂੰ ਹਰ ਪਾਸੇ ਹੀ ਲਾਗੂ ਕਰ ਦਿੱਤਾ, ਕਿਹਾ ਸੁਣੀਦਾ ਹੈ ਪਰ ਸਰਕਾਰੀ ਕੰਮਕਾਰ ਅੰਗਰੇਜ਼ੀ ਵਿਚ ਹੀ ਹੋ ਰਹੇ ਹਨ। ਬੜਾ ਦੁੱਖ ਹੁੰਦਾ ਹੈ ਜਦੋਂ ਪੰਜਾਬੀ ਵਿਚ ਭਰੇ ਫਾਰਮ ’ਤੇ ਦਸਤਖ਼ਤ ਅੰਗਰੇਜ਼ੀ ਵਿਚ ਹੁੰਦੇ ਹਨ। ਅੱਜ ਦੇ ਬੱਚਿਆਂ ਨੂੰ ਜੋ ਅੱਠਵੀਂ, ਦਸਵੀਂ ਦੇ ਹਨ ਬਿਆਲੀ, ਪਚਵੰਜਾ, ਅਠੱਤਰ, ਬਾਨਵੇਂ ਆਦਿ ਦਾ ਪੰਜਾਬੀ ਵਿਚ ਕੋਈ ਪਤਾ ਹੀ ਨਹੀਂ ਹੈ। ਅੱਜ ਪੇਪਰ ਦੇ ਰਹੇ ਬੱਚਿਆਂ ਦਾ ਪੰਜਾਬੀ ਵਿਚ ਲਿਖਿਆ ਨਾਮ ਵੀ ਸਹੀ ਨਹੀਂ ਹੁੰਦਾ, ਪੂਰੇ ਪੇਪਰ ਦੀ ਗੱਲ ਕੀ ਕਰੀਏ। ਫਿਰ ਕਿੱਥੋਂ ਸ਼ੁੱਧ ਗੁਰਬਾਣੀ ਪੜ੍ਹ ਚੰਗੇ ਜੀਵਨ ਦੀ ਸੇਧ ਲਵਾਂਗੇ ਤੇ ਪੰਜਾਬੀ ਦੇ ਮਹਾਨ ਸਾਹਿਤ ਤੋਂ ਜਾਣੂ ਹੋਵਾਂਗੇ। ਇਹ ਹਨ, ਕੁਝ ਕੁ ਗੱਲਾਂ ਜੋ ਸਾਨੂੰ ਤੇ ਸਾਡੇ ਬੱਚਿਆ ਨੂੰ ਊੜੇ ਤੋਂ ਦੂਰ ਕਰ ਰਹੀਆਂ ਹਨ।

ਅਗਲੀ ਗੱਲ ਹੋਰ ਵੀ ਬਹੁਤ ਜ਼ਰੂਰੀ ਹੈ ਜਿਸ ਦਾ ਸੰਬੰਧ ਸਾਡੇ ਧਰਮ ਤੇ ਪੰਜਾਬੀ ਨਾਲ ਤਾਂ ਹੈ ਹੀ ਸਗੋਂ ਉਹ ਸਾਡੇ ਵਿਰਸੇ ਨਾਲ ਵੀ ਜੁੜੀ ਹੈ। ਉਹ ਹੈ ਉੱੜੇ ਤੋਂ ਬਾਅਦ ਜੂੜਾ। ਸਾਡੇ ਸਿੱਖ ਗੁਰੂਆਂ ਨੇ ਸਾਡੀ ਸਿੱਖਾਂ ਦੀ ਪਛਾਣ ਪੂਰੀ ਦੁਨੀਆਂ ਤੋਂ ਅਲੱਗ ਹੀ ਬਣਾਈ ਹੈ ਉਹ ਹੈ ਸਿਰ ਦੇ ਵਾਲ ਭਾਵ ਜੂੜਾ, ਜਿਸ ਤੋਂ ਪਤਾ ਲੱਗਦਾ ਹੈ ਕਿ ਇਹ ਪੰਜਾਬੀ ਹੈ, ਸਿੱਖ ਹੈ। ਉੱੜੇ ਦੇ ਨਾਲ ਅੱਜ ਜੂੜੇ ਵੱਲ ਵੀ ਦੇਖ ਦੁੱਖ ਹੋ ਰਿਹਾ ਹੈ। ਕਹਿਣ ਨੂੰ ਤਾਂ ਕਿਹਾ ਜਾਂਦਾ ਹੈ ਕਿ ਜੋ ਕੌਮਾਂ ਧਰਮ ਤੇ ਵਿਰਸੇ ਨੂੰ ਛੱਡ ਦੇਣ ਉਹ ਹੌਲੀ ਹੌਲੀ ਮਰ ਹੀ ਜਾਂਦੀਆਂ ਹਨ, ਹੁਣ ਅਸੀਂ ਕਿਹੜਾ ਜਿਉਂਦੇ ਹਾਂ ਜਦੋਂ ਧਰਮ ਤੇ ਵਿਰਸਾ ਹੀ ਛੱਡਣ ਦੇ ਰਾਹ ਪੈ ਗਏ ਹਾਂ। ਪਿਛਲੇ ਦਸ ਕੁ ਸਾਲਾਂ ਤੋਂ ਪੰਜਾਬ ਵਿਚ ਪਤਿਤਪੁਣੇ ਦੀ ਐਸੀ ਹਨੇਰੀ, ਵਗੀ ਹੈ ਜੋ ਕਿ ਰੁਕਣ ਦਾ ਨਾਮ ਹੀ ਨਹੀਂ ਲੈ ਰਹੀ ਸਭ ਸੂਝਵਾਨਾਂ ਦੇ ਅੱਥਰੂ ਨਿਕਲਦੇ ਹਨ ਕਿ ਗੁਰਾਂ ਦੇ ਨਾਮ ’ਤੇ ਵੱਸਣ ਵਾਲਾ ਪੰਜਾਬ ਕਿਹੜੇ ਰਾਹ ਤੁਰ ਪਿਆ ਹੈ। ਅੱਜ ਛੋਟੇ ਬੱਚਿਆਂ ਤੋਂ ਲੈ ਕੇ ਨੌਜਆਨ ਤਾਂ ਕੀ ਬੁਢੇਪੇ ਵਿਚ ਪੁੱਜੇ ਸਿੱਖ ਵੀ ਘੋਨ ਮੋਨ ਸਿਰ ਮੂੰਹ ਇੱਕ ਕਰਨ ਵਿਚ ਹੀ ਪਤਾ ਨਹੀਂ ਕੀ ਮਾਣ ਸਮਝ ਰਹੇ ਹਨ। ਜੋ ਖ਼ੁਦ ਵਾਲ ਨਹੀਂ ਰੱਖ ਰਹੇ, ਉਹ ਆਪਣੇ ਹੀ ਬੱਚਿਆਂ ਨੂੰ ਕਿਵੇਂ ਸਿੱਖੀ ਬਾਰੇ ਪ੍ਰੇਰਿਤ ਕਰਨਗੇ। ਅੱਜ ਨੌਜਵਾਨ ਤਾਂ ਕੀ ਛੋਟੇ ਬੱਚਿਆਂ ਦੇ ਵਾਲ ਵੀ ਮਾਤਾਵਾਂ ਨਹੀਂ ਸਾਂਭ ਸਕਦੀਆਂ, ਯਾਦ ਕਰੋ ਉਹਨਾਂ ਮਾਤਾਵਾਂ ਨੂੰ ਜੋ ਗਲ਼ਾਂ ਵਿਚ ਬੱਚਿਆ ਦੇ ਟੋਟੇ ਪਾ ਕੇ ਵੀ ਸਿੱਖੀ ਸਿਦਕ ’ਤੇ ਕਾਇਮ ਰਹੀਆਂ। ਅੱਜ ਸਿੱਖ ਬੀਬੀਆਂ ਵੀ ਫੈਸਨ ਪ੍ਰਸਤੀ ਵਿਚ ਬਹੁਤ ਅੱਗੇ ਲੰਘ ਗਈਆਂ ਹਨ।

ਮੁੱਖ ਤੌਰ ’ਤੇ ਪੰਜਾਬ ਵਿਚ ਦੋ ਚੀਜ਼ਾ ਨੇ ਪਤਿਤਪੁਣਾ ਫੈਲਾਉਣ ਦਾ ਪੂਰਾ ਕੰਮ ਕੀਤਾ ਹੈ। ਪਹਿਲੇ ਨੰਬਰ ਤੇ ਹੈ ਅੱਜ ਚੱਲ ਰਹੀ ‘ਗਲਤ ਤੇ ਲੱਚਰ ਗਾਇਕੀ’ ਤੇ ਦੂਜੀ ਹੈ ‘ਕਬੱਡੀ’। ਪੰਜਾਬੀ ਗਇਕੀ ਪੇਸ਼ ਕਰ ਰਹੇ ਬਹੁਤੇ ਕਲਾਕਾਰ ਖੁਦ ਹੀ ਸਿਰ ਮੂੰਹ ਤੋਂ ਮੋਨੇ ਹਨ ਤੇ ਉਹ ਅੱਜ ਦੇ ਗੀਤ ਸੰਗੀਤ ਵਿਚ ਵੀ ਬਕਵਾਸ ਜਿਹਾ ਦਿਖਾਈ ਜਾ ਰਹੇ ਹਨ। ਅੱਜ ਜ਼ਿਆਦਤਾਰ ਜੁਆਨੀ ਇਹਨਾਂ ਦੀ ਦੀਵਾਨੀ ਹੈ ਤੇ ਇਹਨਾਂ ਨੂੰ ਹੀ ਰੋਲ ਮਾਡਲ ਸਮਝ, ਇਹਨਾਂ ਦੀ ਨਕਲ ਕਰਦੀ ਹੀ ਵਿਚਰ ਰਹੀ ਹੈ। ਅੱਜ ਪੰਜਾਬੀ ਗੀਤਾਂ ਵਿਚਲੇ ਪਾਤਰਾਂ ਨੂੰ ਤੱਕ ਕੇ ਜੁਆਨੀ ਘੋਨ ਮੋਨ ਹੋਈ, ਗੀਤਾਂ ਵਾਂਗ ਹੀ ਮੋਟਰ ਸਾਇਕਲ, ਮੋਬਾਇਲ ਤੇ ਕਾਰਾਂ ਲੈ ਕੇ ਰਫ਼ਲਾ ਬੰਦੂਕਾਂ ਫੜ ਇਕ ਦੂਜੇ ’ਤੇ ਹਮਲੇ ਕਰਦੀ, ਆਸ਼ਕੀ ਵਿਚ ਲੜਾਈਆਂ ਕਰ ਰਹੀ ਹੈ ਜੋ ਕਿ ਪੂਰਨ ਸੱਚ ਹੈ।

ਕਬੱਡੀ ਸਾਡੀ ਮਾਂ-ਖੇਡ ਹੈ ਜੋ ਤਰੱਕੀ ਵਿੱਚ ਹੈ ਤੇ ਚੰਗਾ ਹੈ ਪਰ ਪੰਜਾਬੀਆਂ ਦੀ ਖੇਡ ਵਿੱਚ ਜੂੜੇ ਵੀ ਗਾਇਬ ਹਨ। ਅੱਜ ਕਈ ਨੌਜਵਾਨ ਕਬੱਡੀ ਖੇਡਣ ਕਾਰਨ ਹੀ ਵਾਲ਼ ਨਹੀਂ ਰੱਖ ਰਹੇ। ਮੈਂ ਅਜਿਹੇ ਨੌਜਵਾਨ ਵੀ ਤੱਕੇ ਹਨ ਜੋ ਕਹਿ ਰਹੇ ਹਨ ਕਿ ਕਬੱਡੀ ਕਾਰਨ ਹੀ ਵਾਲ਼ ਕੱਟੇ ਹਨ ਪਰ ਵੜੇ ਕਦੀ ਉਹ ਗਰਾਊਂਡ ਵਿੱਚ ਵੀ ਨਹੀਂ। ਕੀ ਮਹਾਨ ਕਬੱਡੀ ਖਿਡਾਰੀ ਬਲਵਿੰਦਰ ਫਿੱਡਾ ਤੇ ਹੋਰ ਜੂੜੇ ਨਾਲ ਨਾਮ ਨਹੀਂ ਕਮਾ ਕੇ ਗਏ।

ਪੰਜਾਬੀਓ! ਯਾਦ ਕਰੋ ਉਹ ਵੇਲਾ, ਜਦੋਂ ਮਿਲਖਾ ਸਿੰਘ ਦੌੜਦਾ ਭਾਵ ਉੱਡਦਾ ਸੀ ਤਾਂ ਸਮੁੱਚੀ ਦੁਨੀਆਂ ਦੀ ਅੱਖ ’ਤੇ ਉਸ ਦੀ ਪਛਾਣ, ਉਸ ਦੇ ਜੂੜੇ ਕਾਰਨ ਸੀ। ਉਹ ਦਿ੍ਰਸ਼ ਅੱਖਾਂ ਅੱਗੇ ਲਿਆਓ, ਜਦੋਂ ਵਿਸ਼ਵ ਜੇਤੂ ਸਾਡੀ ਹਾਕੀ ਟੀਮ, ਹਾਕੀ ਨਾਲ ਬਾਲ ਨੂੰ ਰੇੜਦੀ ਸੀ ਤਾਂ ਦਰਸ਼ਕਾਂ ਦੀਆਂ ਅੱਖਾਂ ਵਿੱਚ ਖਿਡਾਰੀਆਂ ਦੇ ਸਿਰ ਦੇ ਜੂੜੇ ਚਿੱਟੇ ਰੁਮਾਲਾਂ ਨਾਲ ਗਰਾਊਂਡ ਵਿੱਚ ਘੁੰਮ ਕੇ ਅਜੀਬ ਦਿ੍ਰਸ਼ ਪੇਸ਼ ਕਰਦੇ ਸਨ। ਉਹ ਖਿਡਾਰੀ ਵੀ ਮਹਾਨ ਬਣੇ ਤੇ ਜੂੜੇ ਦਾ ਵੀ ਕੋਈ ਅੜਿੱਕਾ ਨਹੀਂ ਸੀ ਪਰ ਅੱਜ?

ਇੱਕ ਪਾਸੇ ਤਾਂ ਪੰਜਾਬ ਵਿੱਚ ਧਾਰਮਿਕ ਪ੍ਰਚਾਰ ਜੋਰਾਂ ’ਤੇ ਪ੍ਰਚਾਰਿਆ ਜਾ ਰਿਹਾ ਹੈ। ਸ਼ੋ੍ਰਮਣੀ ਕਮੇਟੀ, ਡੇਰੇਦਾਰ, ਬਾਬੇ, ਕੀਰਤਨੀਏ, ਢਾਡੀ, ਕਵੀਸ਼ਰ, ਸਿੱਖ ਸੁਸਾਇਟੀਆਂ ਤੇ ਹੋਰ ਧਾਰਮਿਕ ਸੰਸਥਾਵਾਂ ਦੇ ਵੱਡੇ-ਵੱਡੇ ਪ੍ਰੋਗਰਾਮ ਤੱਕਦੇ ਸੁਣਦੇ ਹਾਂ। ਦੂਜੇ ਪਾਸੇ ਇਸ ਪ੍ਰਚਾਰ ਦਾ ਅਸਰ ਪੂਰੇ ਪੰਜਾਬ ਵਿੱਚ ਨਾ-ਮਾਤਰ ਹੀ ਦਿਖ ਰਿਹਾ ਹੈ ਕਿਸੇ ਪਾਸੇ ਵੀ ਪਤਿਤਪੁਣੇ ਨੂੰ ਠੱਲ ਨਹੀਂ ਪੈ ਰਹੀ ਸਗੋਂ ਇਹ ਕੰਮ ਵੱਧਦਾ ਹੀ ਜਾ ਰਿਹਾ, ਜਾਪਦਾ ਹੈ। ਕਈ ਥਾਂਈ ਤਾਂ ਸਿੱਖ ਪ੍ਰਚਾਰਕਾਂ, ਬਾਬਿਆਂ, ਕੀਰਤਨੀ-ਢਾਡੀ, ਸ਼੍ਰੋਮਣੀ ਕਮੇਟੀ ਮੈਂਬਰਾਂ, ਇੱਥੋਂ ਤੱਕ ਕਿ ਗ੍ਰੰਥੀ ਸਿੰਘਾਂ ਦੇ ਬੱਚੇ ਵੀ ਪਤਿਤ ਤੱਕੇ ਹਨ। ਹੁਣ ਤਾਂ ਸਾਡੀ ਔਲਾਦ ਵੀ ਸਾਡੇ ਕਹਿਣੇ ਵਿੱਚ ਨਹੀਂ ਹੈ। ਸ਼ਹਿਰਾਂ ਤੋਂ ਇਲਾਵਾ ਅੱਜ ਪਿੰਡਾਂ ਵਿੱਚ ਵੀ ਮੰਗ ਅਨੁਸਾਰ ਵਾਲ਼-ਕਟਿੰਗ ਤੇ ਬਿਊਟੀ ਪਾਰਲਰ ਦੀਆਂ ਦੁਕਾਨਾਂ ਦੀ ਭਰਮਾਰ ਹੈ ਤੇ ਉਹ ਵੱਧ-ਫੁੱਲ ਰਹੇ ਹਨ।

ਮੈਨੂੰ ਬੜੀ ਨਮੋਸ਼ੀ ਹੁੰਦੀ ਹੈ ਜਦੋਂ ਕਾਰ ਵਿੱਚ ਪਿਤਾ ਜੀ ਚਿੱਟਾ ਦਾੜ੍ਹਾ ਤੇ ਉਤੋਂ ਦੀ ਕ੍ਰਿਪਾਨ ਪਾਈ ਬੈਠਾ ਹੁੰਦਾ ਹੈ ਤੇ ਪੁੱਤਰ ਕੰਨ ’ਚ ਮੁੰਦਰ, ਦਾੜੀ ਤੇ ਸਿਰ ਦੇ ਵਾਲ਼ਾਂ ਦੇ ਅਜੀਬ ਕੱਟ ਬਣਾਈ ਕਾਰ ਚਲਾ ਰਿਹਾ ਹੁੰਦਾ ਹੈ, ਇਹ ਸੱਚ ਪੰਜਾਬ ’ਚ ਆਮ ਹੈ।

ਇੱਕ ਹੋਰ ਚੱਲੇ ਨਵੇਂ ਰਿਵਾਜ ਨਾਲ ਲੇਖ ਦੀ ਸਮਾਪਤੀ ਕਰੀਏ। ਜਦੋਂ ਕੋਈ ਬਰਾਤ ਚੜਦੀ ਹੈ ਤੇ ਲਾੜਾ ਸੱਜ ਧੱਜ ਸੁੰਦਰ ਪੱਗ ਬੰਨ੍ਹ, ਹਲਕੀ ਦਾੜੀ ਰੱਖ ਵਿਆਹੁਣ ਜਾਂਦਾ ਹੈ ਅਤੇ ਉਹੀ ਲੜਕਾ ਆਨੰਦ-ਕਾਰਜ ਤੋਂ ਬਾਅਦ ਸਾਡੇ ਅੱਗੇ ਕਿਵੇਂ ਨਵ-ਵਿਆਹੀ ਲੜਕੀ ਨਾਲ ਆਉਂਦਾ ਹੈ, ਦਾੜੀ-ਮੁੱਛ ਰਗੜਾ ਤੇ ਪੱਗ ਕਿਤੇ ਸੁੱਟ, ਵਾਲਾਂ ਨੂੰ ਜੈੱਲ ਲਾ ਕੇ ਸਟੇਜ ’ਤੇ ਆਉਂਦਾ ਹੈ। ਯਕੀਨ ਹੀ ਨਹੀਂ ਆਉਂਦਾ ਕਿ ਇਹ ਉਹੀ ਕਾਕਾ ਹੈ ਜੋ ਸਵੇਰੇ ਸਰਦਾਰ ਬਣ ਸਜ ਕੇ ਆਇਆ ਸੀ ਤੇ ਹੁਣ…..?

ਇਹ ਵਰਤਾਰਾ ਆਮ ਹੋ ਰਿਹਾ ਹੈ ਕਰਨ ਵਾਲੇ ਸਾਡੇ ਬੱਚੇ ਹਨ ਤੇ ਦੇਖਣ ਵਾਲੇ ਅਸੀਂ ਸਭ। ਫਿਰ ਹੋਰ ਕੌਣ ਰੋਕੂ ਇਨ੍ਹਾਂ ਹਰਕਤਾਂ ਨੂੰ, ਜੋ ਸਿੱਖੀ ਅਤੇ ਸਾਡੇ ਵਿਰਸੇ ਨਾਲ ਮੇਲ ਹੀ ਨਹੀਂ ਖਾਂਦੀਆਂ।

ਉਪਰੋਕਤ ਗੱਲਾਂ ਤੋਂ ਇਹ ਤਾਂ ਭਲੀ-ਭਾਂਤ ਹੀ ਸਿੱਧ ਹੋ ਰਿਹਾ ਹੈ ਕਿ ਅੱਜ ਅਸੀਂ ਊੜੇ ਤੇ ਜੂੜੇ ਨੂੰ ਬਿਨ-ਮਤਲਬ ਵਿਸਾਰ ਹੀ ਨਹੀਂ ਰਹੇ, ਸਗੋਂ ਹੌਲੀ-ਹੌਲੀ ਆਪ ਹੀ ਖ਼ਤਮ ਜਿਹਾ ਕਰੀ ਜਾ ਰਹੇ ਹਾਂ। ਜੋ ਕਿ ਚੰਗੀਆਂ ਤੇ ਸੁਚੇਤ ਕੌਮਾਂ ਦੇ ਹਿੱਤ ਵਿੱਚ ਨਹੀਂ ਹੈ। ਸਾਨੂੰ ਆਪਣੇ ਮਹਾਨ ਇਤਿਹਾਸ ’ਤੇ ਝਾਤੀ ਮਾਰਨੀ ਚਾਹੀਦੀ ਹੈ, ਜਿਸ ਇਤਿਹਾਸ ਵਰਗਾ ਦੁਨੀਆਂ ’ਤੇ ਕੁਝ ਵੀ ਨਹੀਂ ਹੈ। ਧਾਰਮਿਕ ਤੇ ਸੱਭਿਆਚਾਰ ਵਾਲੇ ਪੱਖ ਤੋਂ ਟੁੱਟ ਕੇ ਅਸੀਂ ਦੁੱਖ ਭੋਗਾਂਗੇ ਤੇ ਭੋਗ ਵੀ ਰਹੇ ਹਾਂ। ਮੇਰੀ ਸਭ ਨੂੰ ਅਰਜੋਈ ਹੈ ਕਿ ਆਓ! ਇੱਕ ਜੁਟ ਹੋ ਕੇ ਸਾਡੀ ਮਹਾਨ ਵਿਰਾਸਤ ਨੂੰ ਸਾਂਭੀਏ ਤੇ ਮਹਾਨ ਵਿਰਸੇ ਨਾਲ ਜੁੜ ਸੁਰਜੀਤ ਹੋਈਏ ਤੇ ਸਦਾ ਰਹੀਏ। ਅਜਿਹਾ ਮਾਹੌਲ ਨਾ ਬਣੇ ਕਿ ਸਾਡੀਆਂ ਆਉਣ ਵਾਲੀਆਂ ਨਸਲਾਂ ਉੱਕਾ ਹੀ ਇਨ੍ਹਾਂ ਗੱਲਾਂ ਨੂੰ ਵਿਸਾਰ ਦੇਣ। ਸਾਡੀ ਭਾਸ਼ਾ ਮਾਂ-ਬੋਲੀ ਤੇ ਅੱਡਰੀ ਪਛਾਣ ਹੀ ਗੁੰਮ ਹੋ ਨਾ ਰਹਿ ਜਾਏ।

ਸੋ, ਕਰੋ ਯਤਨ ਊੜੇ ਤੇ ਜੂੜੇ ਨੂੰ ਸਾਂਭਣ ਦੇ….।

Most Viewed Posts