25.7 C
Jalandhar
Wednesday, April 22, 2026
spot_img
Home Blog Page 155

ਟੂਣੇ ਦਾ ਅਸਰ

1

ਟੂਣੇ ਦਾ ਅਸਰ

ਜਸਵਿੰਦਰ ਕੌਰ ਮਾਨਸਾ-ਮੋਬਾਈਲ: 98766-80517

ਮੈਂ ਤੇ ਮੇਰੀ ਇੱਕ ਸਾਥਣ ਸਵੇਰੇ ਲੰਬੀ ਸੈਰ ਕਰਨ ਜਾਂਦੀਆ ਹਾਂ। ਖੇਤਾਂ ਦੀ ਕੱਚੀ ਪਹੀ ’ਤੇ, ਠੰਢੀ ਰੁਮਕਦੀ ਪੌਣ, ਸ਼ੁੱਧ ਆਕਸੀਜ਼ਨ, ਪੰਛੀਆ ਦੀ ਸੁਰ ਮਈ ਮਿੱਠੀ ਆਵਾਜ਼ ਨਾਲ ਮਨ ਨੂੰ ਅੰਤਾਂ ਦਾ ਸਕੂਨ ਮਿਲਦਾ ਹੈ। ਖੇਤਾਂ ਦੀ ਹਰਿਆਵਲ ਦੇਖ ਕੇ ਮਨ ਖ਼ੁਸ਼ ਹੋ ਜਾਂਦਾ ਹੈ। ਹੁਣ ਸਾਨੂੰ ਹਰ ਰੋਜ਼ ਸੈਰ ਕਰਨ ਦਾ ਨਸ਼ਾ ਜਿਹਾ ਹੀ ਹੋ ਗਿਆ ਹੈ। ਜਿਸ ਦਿਨ ਅਸੀਂ ਕਿਸੇ ਕਾਰਨ ਸੈਰ ਕਰਨ ਨਹੀਂ ਜਾ ਸਕਦੀਆਂ ਉਸ ਦਿਨ ਮਨ ਅਤੇ ਸਰੀਰ ਥੱਕੇ ਥੱਕੇ ਰਹਿੰਦੇ। ਸੈਰ ਸਮੇਂ ਬਹੁਤ ਸਾਰੇ ਦਰੱਖਤ ਵੇਖ ਕੇ ਸਾਡਾ ਵੀ ਮਨ ਕੀਤਾ ਵਾਤਾਵਰਨ ਨੂੰ ਸ਼ੁੱਧ ਰੱਖਣ ਵਿੱਚ ਆਪਣਾ ਹਿੱਸਾ ਪਾਇਆ ਜਾਵੇ। ਅਸੀਂ ਸੋਚਿਆ ਕਿ ਬਰਸਾਤ ਦੇ ਦਿਨਾਂ ਵਿੱਚ ਇੱਕ ਇੱਕ ਪੌਦਾ ਲਗਾ ਦੇਈਏ ਅਤੇ ਹਰ ਰੋਜ਼ ਪਾਣੀ ਪਾ ਦਿਆ ਕਰਾਂਗੇ। ਅਸੀਂ ਆਪਣੇ ਸਕੂਲ ਵਿੱਚੋਂ ਇੱਕ ਪਿੱਪਲ ਦੇ ਪੌਦੇ ਦਾ ਚਾਕਲ ਕੱਢ ਲਿਆ ਅਤੇ ਦੂਰ ਰਾਹ ’ਤੇ ਟੋਭੇ ਦੇ ਕਿਨਾਰੇ ਲਗਾ ਦਿੱਤਾ। ਅਸੀਂ ਆਪਣੇ ਸਕੂਲ ਵਿੱਚ ਬਹੁਤ ਸਾਰੇ ਪੌਦੇ ਲਗਾ ਕੇ ਰੱਖਦੇ ਹਾਂ ਤਾਂ ਕਿ ਕੋਈ ਵੀ ਲੋੜਵੰਦ ਵਿਅਕਤੀ ਪੌਦਾ ਲਿਜਾ ਸਕੇ। ਸਾਡੇ ਸਕੂਲ ਵਿੱਚ ਵੀ ਬਹੁਤ ਸਾਰੇ ਦਰੱਖਤ ਲੱਗੇ ਹਨ ਜਿਵੇ ਬੋਹੜ, ਪਿੱਪਲ, ਬਹੁਤ ਸਾਰੇ ਨਿੰਮ, ਬੇਰੀ, ਅੰਬ, ਤੂਤ, ਕਨੇਰ ਅਤੇ ਹੋਰ ਕਈ ਨਿੱਕੇ ਵੱਡੇ ਫੁੱਲਾਂ ਵਾਲੇ ਬਹੁਤ ਸਾਰੇ ਪੌਦੇ। ਅਸੀਂ ਗਮਲਿਆਂ ਵਿੱਚ ਕੰਧਾ ਵਿੱਚ ਉੱਗੇ ਪਿੱਪਲ ਅਤੇ ਬੋਹੜ ਸਾਂਭ ਲੈਂਦੇ ਹਾਂ।

ਸਾਡੇ ਦੁਆਰਾ ਪੌਦਾ ਲਗਾਉਣ ਤੋਂ ਬਾਅਦ ਕੁਝ ਦਿਨ ਲਗਾਤਾਰ ਮੀਂਹ ਪੈਂਦਾ ਰਿਹਾ, ਇਸ ਲਈ ਸਾਨੂੰ ਆਪਣੇ ਲਾਏ ਪੌਦੇ ਵਿੱਚ ਪਾਣੀ ਪਾਉਣ ਦੀ ਜ਼ਰੂਰਤ ਹੀ ਨਾ ਪਈ। ਕੁਝ ਦਿਨ ਬੀਤਣ ਤੋਂ ਬਾਅਦ ਅਸੀਂ ਵੇਖਿਆ ਕਿ ਸਾਡੇ ਲਾਏ ਪੌਦੇ ਨੂੰ ਪਾਣੀ ਦੀ ਜ਼ਰੂਰਤ ਸੀ ਪਰ ਸਾਡੇ ਕੋਲ ਪਾਣੀ ਪਾਉਣ ਲਈ ਕੋਈ ਬਰਤਨ ਨਹੀਂ ਸੀ। ਸਾਡੀਆਂ ਅੱਖਾਂ ਕੁਝ ਲੱਭਣ ਲੱਗ ਗਈਆਂ, ਸਾਡੀ ਨਜ਼ਰ ਬੀਜ਼ਾ ਵਾਲੇ ਲਿਫ਼ਾਫ਼ਿਆ ਉੱਪਰ ਪਈ ਜੋ ਬਹੁਤ ਮੋਟੇ ਸਨ। ਅਸੀਂ ਤਿੰਨ ਲਿਫ਼ਾਫ਼ੇ ਚੁੱਕੇ ਅਤੇ ਨਲਕੇ ਤੋਂ ਪਾਣੀ ਦੇ ਭਰ ਕੇ ਪੌਦੇ ਵਿੱਚ ਪਾ ਦਿੱਤੇ। ਕੁਝ ਦਿਨ ਅਸੀਂ ਇਸ ਤਰ੍ਹਾਂ ਕੀਤਾ ਫਿਰ ਇੱਕ ਦਿਨ ਸਾਡੇ ਨਾਲ ਇੱਕ ਕੁੜੀ ਸੈਰ ਕਰਨ ਚਲੀ ਗਈ। ਉਸ ਨੇ ਸਾਨੂੰ ਲਿਫ਼ਾਫ਼ਿਆਂ ਨਾਲ ਪਾਣੀ ਪਾਉਂਦੇ ਵੇਖ ਕਿਹਾ ਕਿ ਸਾਡੇ ਘਰ ਬੀਜ਼ਾ ਵਾਲਾ ਝੋਲਾ ਪਿਆ ਹੈ, ਮੈਂ ਕੱਲ੍ਹ ਨੂੰ ਲੈ ਕੇ ਆਵਾਂਗੀ। ਦੂਜੇ ਦਿਨ ਕੁੜੀ ਤਾਂ ਨਹੀਂ ਆਈ ਪਰ ਉਸ ਨੇ ਝੋਲਾ ਭੇਜ ਦਿੱਤਾ, ਸਾਨੂੰ ਬਹੁਤ ਖ਼ੁਸ਼ੀ ਹੋਈ, ਅਸੀਂ ਆਪਣੇ ਬੂਟੇ ਵਿੱਚ ਪਾਣੀ ਪਾ ਝੋਲਾ ਅਤੇ ਲਿਫ਼ਾਫ਼ੇ ‘ਤੇ ਇੱਟ ਰੱਖ ਦੱਬ ਦਿੱਤੇ ਤਾਂ ਕਿ ਕਿਤੇ ਹਵਾ ਉਡਾ ਕੇ ਨਾ ਲੈ ਜਾਵੇ। ਪਰ ਦੂਜੇ ਦਿਨ ਨਾ ਸਾਡਾ ਪੌਦਾ ਸੀ ਤੇ ਨਾ ਲਿਫ਼ਾਫ਼ੇ ਸਨ। ਸ਼ਾਇਦ ਕੋਈ ਬਾਲਣ ਲੈਣ ਆਇਆ ਸਾਡਾ ਸਭ ਕੁਝ ਲੈ ਗਿਆ। ਸਾਡਾ ਮਨ ਬਹੁਤ ਉਦਾਸ ਹੋਇਆ ਪਰ ਅਸੀਂ ਹਿੰਮਤ ਨਾ ਹਾਰੀ, ਅਸੀਂ ਦੁਆਰਾ ਪੌਦਾ ਲਾਉਣ ਬਾਰੇ ਮਨ ਬਣਾ ਲਿਆ ਕਿਉਂਕਿ ਬੂਟੇ ਲਗਾਉਣ ਦਾ ਵਕਤ ਅਜੇ ਲੰਘਿਆ ਨਹੀਂ ਸੀ। ਹੁਣ ਅਸੀਂ ਤ੍ਰਵੈਣੀ ਲਗਾਈ। ਮੈਂ ਤੇ ਮੇਰੀ ਸਾਥਣ ਨੇ ਯੋਜਨਾ ਬਣਾਈ ਕੇ ਅਸੀਂ ਇਹ ਪੌਦੇ ਜ਼ਰੂਰ ਬਚਾਉਣੇ ਹਨ। ਅਸੀਂ ਦੂਜੇ ਦਿਨ ਖ਼ੰਮਣੀ ਅਤੇ ਸੰਧੂਰ ਲੈ ਗਈਆਂ ਅਤੇ ਅਸੀਂ ਆਪਣੇ ਪੌਦਿਆ ’ਤੇ ਝੂਠਾ-ਮੂਠਾ ਟੂਣਾ ਕਰ ਦਿੱਤਾ ਤਾਂ ਕਿ ਸਾਡੇ ਲਾਏ ਪੌਦਿਆਂ ਨੂੰ ਕੋਈ ਪੁੱਟਣ ਦੀ ਕੋਸ਼ਿਸ਼ ਨਾ ਕਰੇ। ਹੁਣ ਸਮੱਸਿਆ ਸੀ ਪਾਣੀ ਪਾਉਣ ਦੀ ਕਿਉਂਕਿ ਸਾਡੇ ਕੋਲ ਕੋਈ ਬਰਤਨ ਨਹੀਂ ਸੀ। ਅਸੀਂ ਵੇਖਿਆ ਕਿ ਦੂਰ ਖੇਤਾ ਵਿੱਚ ਇੱਕ ਚਮਕਦੀ ਬੋਤਲ ਪਈ ਸੀ। ਕੋਲ ਜਾ ਕੇ ਪਤਾ ਲੱਗਿਆ ਕਿ ਰਾਤ ਨੂੰ ਕਿਸੇ ਨੇ ਸ਼ਰਾਬ ਪੀਤੀ ਅਤੇ ਖਾਲੀ ਬੋਤਲ ਉੱਥੇ ਹੀ ਛੱਡ ਗਿਆ। ਪਹਿਲੀ ਵਾਰ ਸ਼ਰਾਬੀ ਚੰਗੇ ਲੱਗੇ ਕਿਉਂਕਿ ਸਾਡੇ ਪੌਦੇ ਲਈ ਪਾਣੀ ਦਾ ਪ੍ਰਬੰਧ ਹੋ ਗਿਆ ਸੀ। ਸਾਡੀ ਤ੍ਰਵੈਣੀ ਲੱਗ ਗਈ ਸੀ। ਅਸੀਂ ਹਰ ਰੋਜ਼ ਆਪਣੇ ਲਾਏ ਪੌਦਿਆਂ ਨੂੰ ਵੇਖਦੀਆਂ, ਇੱਕ ਇੱਕ ਪੱਤਾ ਕੱਢ ਕੇ ਪੌਦੇ ਵਧਣ ਲੱਗੇ ਸਨ। ਸਾਡੇ ਜੁਗਤੀ ਟੂਣੇ ਦਾ ਅਸਰ ਸੀ ਕਿ ਮੁੜ ਕੇ ਕਿਸੇ ਨਾ ਬੂਟਾ ਚੁਰਾਇਆ ਅਤੇ ਨਾ ਹੀ ਉਸ ਨੂੰ ਕੋਈ ਨੁਕਸਾਨ ਪਹੁੰਚਾਇਆ।

ਸ਼ੇਖਰ ਪਾਠਕ ਨੇ ਪਦਮ ਸ੍ਰੀ ਵਾਪਸ ਮੋੜਿਆ

0

ਸ਼ੇਖਰ ਪਾਠਕ ਨੇ ਪਦਮ ਸ੍ਰੀ ਵਾਪਸ ਮੋੜਿਆ

ਦੇਹਰਾਦੂਨ, 2 ਨਵੰਬਰ: ਉਤਰਾਖੰਡ ਦੇ ਉੱਘੇ ਇਤਿਹਾਸਕਾਰ ਸ਼ੇਖਰ ਪਾਠਕ ਨੇ ਦੇਸ਼ ਵਿੱਚ ਵਧਦੀ ਅਸਹਿਣਸ਼ੀਲਤਾ ਖਿਲਾਫ ਅੱਜ ਆਪਣਾ ਪਦਮ ਸ੍ਰੀ ਐਵਾਰਡ ਵਾਪਸ ਕਰ ਦਿੱਤਾ। ਉਹ ਨਯਨਤਾਰਾ ਸਹਿਗਲ ਤੋਂ ਬਾਅਦ ਸੂਬੇ ਵਿਚੋਂ ਐਵਾਰਡ ਵਾਪਸ ਕਰਨ ਵਾਲੀ ਦੂਜੀ ਸ਼ਖਸੀਅਤ ਹਨ। ਨੈਨੀਤਾਲ ਵਿੱਚ ਚਲ ਰਹੇ ਚੌਥੇ ਫਿਲਮ ਮੇਲੇ ਦੌਰਾਨ ਉਨ੍ਹਾਂ ਕਿਹਾ ਕਿ ਹਿਮਾਲਿਆ ਖੇਤਰ ਨੂੰ ਅਣਗੌਲਿਆ ਕਰਨ ਤੇ ਵਧ ਰਹੀ ਅਸਹਿਣਸ਼ੀਲਤਾ ਕਾਰਨ ਇਹ ਫੈਸਲਾ ਲੈਣ ਲਈ ਮਜਬੂਰ ਹੋਣਾ ਪਿਆ ਹੈ।

ਪੰਥਕ ਸਰਕਾਰ ਹੋਣ ਦੇ ਬਾਵਜੂਦ ਮਾਂ ਬੋਲੀ ਆਪਣੀ ਧਰਤ ’ਤੇ ਵੀ ਅਜੇ ਬੇਗਾਨੀ

0

ਪੰਥਕ ਸਰਕਾਰ ਹੋਣ ਦੇ ਬਾਵਜੂਦ ਮਾਂ ਬੋਲੀ ਆਪਣੀ ਧਰਤ ’ਤੇ ਵੀ ਅਜੇ ਬੇਗਾਨੀ

49 ਸਾਲਾਂ ਬਾਅਦ ਵੀ ਕਿਸੇ ਸਰਕਾਰ ਨੇ ਪੰਜਾਬੀ ਨੂੰ ਨਹੀਂ ਦਿੱਤੀ ਤਰਜੀਹ

ਤਰਲੋਚਨ ਸਿੰਘ

31 ਅਕਤੂਬਰ ਦਿਨ ਸਨੀਵਾਰ ਨੂੰ ਭਾਵੇਂ ਪੰਜਾਬ 49 ਸਾਲਾਂ ਦੀ ਉਮਰ ਪੂਰੀ ਕਰ ਚੁਕਾ ਹੈ ਪਰ ਹਾਲੇ ਵੀ ਮਾਂ ਬੋਲੀ ਪੰਜਾਬੀ ਆਪਣੀ ਹੀ ਧਰਤੀ ਉਪਰ ਬੇਗਾਨੀ ਬਣੀ ਪਈ ਹੈ। ਪੰਜਾਬ ਦੇ 1 ਨਵੰਬਰ 1966 ਨੂੰ ਜਨਮ ਲੈਣ ਤੋਂ ਲੈ ਕੇ ਹੁਣ ਤਕ ਇਥੇ ਬਣੀਆਂ ਵੱਖ-ਵੱਖ ਸਰਕਾਰਾਂ ਪੰਜਾਬੀ ਭਾਸ਼ਾ ਨੂੰ ਰਾਜ ਦੇ ਹਰੇਕ ਵਿਭਾਗ, ਅਦਾਰੇ, ਸਕੂਲਾਂ ਅਤੇ ਕੋਰਟ-ਕਚਹਿਰੀਆਂ ਵਿੱਚ ਮੁਕੰਮਲ ਰੂਪ ’ਚ ਲਾਗੂ ਕਰਨ ਤੋਂ ਅਸਮਰੱਥ ਰਹੀਆਂ ਹਨ।

ਰਾਜ ’ਚ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਹੋਰ ਛੋਟੀਆਂ-ਮੋਟੀਆਂ ਕੁਤਾਹੀਆਂ ਕਰਨ ’ਤੇ ਤਾਂ ਕਈ ਤਰ੍ਹਾਂ ਦੀ ਸਜ਼ਾ ਦੇਣ ਦੇ ਕਾਇਦੇ-ਕਾਨੂੰਨ ਬਣ ਚੁੱਕੇ ਹਨ ਪਰ ਮਾਂ ਬੋਲੀ ਨੂੰ ਨੁਕਰੇ ਲਾਉਣ ਵਾਲੇ ਅਧਿਕਾਰੀਆਂ ਨੂੰ ਸਜ਼ਾ ਦੇਣ ਦਾ ਅੱਜ ਤਕ ਕੋਈ ਕਾਨੂੰਨ ਨਹੀਂ ਬਣਿਆ। ਰਾਜਧਾਨੀ ਚੰਡੀਗੜ੍ਹ ਵਿੱਚੋਂ ਵੀ ਪੰਜਾਬੀ ਭਾਸ਼ਾ ਨੂੰ ਪੂਰੀ ਤਰ੍ਹਾਂ ਪ੍ਰਸ਼ਾਸਨ ਵੱਲੋਂ ਨਿਕਾਲਾ ਦਿੱਤਾ ਜਾ ਚੁੱਕਾ ਹੈ।

ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਨਿੱਜੀ ਦਿਲਚਸਪੀ ਲੈ ਕੇ ਰਾਜ ਭਾਸ਼ਾ ਸੋਧ ਕਾਨੂੰਨ-2008 ਵਿਧਾਨ ਸਭਾ ਤੋਂ ਪਾਸ ਕਰਵਾ ਕੇ ਨਵੀਂ ਸ਼ੁਰੂਆਤ ਕੀਤੀ ਸੀ ਪਰ ਇਸ ਵਿਚਲੀਆਂ ਤਰੁੱਟੀਆਂ ਦੂਰ ਨਾ ਕਰਨ ਕਾਰਨ ਇਹ ਕਾਨੂੰਨ ਵੀ ਪੰਜਾਬੀ ਭਾਸ਼ਾ ਲਈ ਢਾਲ ਬਣਨ ਦੀ ਥਾਂ ਪੰਜਾਬੀ ਵਿਰੋਧੀ ਅਧਿਕਾਰੀਆਂ ਤੇ ਮੁਲਾਜ਼ਮਾਂ ਲਈ ਵਰਦਾਨ ਸਾਬਤ ਹੋ ਰਿਹਾ ਹੈ। ਇਸ ਕਾਨੂੰਨ ਵਿਚਲੀ ਧਾਰਾ 8 ਡੀ (1) ਨਿਰੰਤਰ ਸਰਕਾਰੀ ਅਦਾਰਿਆਂ ਵਿੱਚ ਪੰਜਾਬੀ ਭਾਸ਼ਾ ਨੂੰ ਅੱਖੋਂ-ਪਰੋਖੇ ਕਰਨ ਵਾਲੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਲਈ ਢਾਲ ਬਣੀ ਪਈ ਹੈ। ਇਸ ਧਾਰਾ ’ਚ ਜੋੜਿਆ ਸ਼ਬਦ ‘ਲਗਾਤਾਰ’ ਪੰਜਾਬੀ ਵਿਰੋਧੀਆਂ ਨੂੰ ਕਿਸੇ ਤਰ੍ਹਾਂ ਦੀ ਸਜ਼ਾ ਦੇਣ ’ਚ ਕੰਧ ਵਾਂਗ ਰੁਕਾਵਟ ਬਣ ਕੇ ਖੜ੍ਹਾ ਹੈ।

ਕੇਂਦਰੀ ਪੰਜਾਬੀ ਲੇਖਕ ਸਭਾ ਵੀ ਸ਼ਾਇਦ ਹੁਣ ਕਾਨੂੰਨ ’ਚ ਸੋਧ ਅਤੇ ਪੰਜਾਬੀ ਰਾਜ ਭਾਸ਼ਾ ਟ੍ਰਿਬਿਊਨਲ ਦੀ ਸਥਾਪਨਾ ਕਰਨ ਜਿਹੀਆਂ ਅਹਿਮ ਮੰਗਾਂ ਨੂੰ ਲਾਗੂ ਕਰਵਾਉਣ ਲਈ ਧਰਨੇ ਮਾਰ-ਮਾਰ ਕੇ ਹੰਭ ਗਈ ਜਾਪਦੀ ਹੈ। ਸਭਾ ਪਿਛਲੇ ਕਈ ਸਾਲਾਂ ਤੋਂ ਮੰਗ ਕਰਦੀ ਆ ਰਹੀ ਹੈ ਕਿ ਪੰਜਾਬੀ ਭਾਸ਼ਾ ’ਚ ਕੰਮ ਨਾ ਕਰਨ ਵਾਲੇ ਅਧਿਕਾਰੀਆਂ ਨੂੰ ਸਜ਼ਾ ਦੇਣ ਲਈ ‘ਲਗਾਤਾਰ’ ਸ਼ਬਦ ਨੂੰ ਖ਼ਤਮ ਕੀਤਾ ਜਾਵੇ। ਉਨ੍ਹਾਂ ਦੀ ਇਹ ਵੀ ਮੰਗ ਹੈ ਕਿ ਅਜਿਹੇ ਮੁਲਾਜ਼ਮਾਂ ਨੂੰ ਪਹਿਲੀ ਵਾਰ ਕਾਨੂੰਨ ਦੀ ਉਲੰਘਣਾ ਕਰਨ ’ਤੇ ਇਕ ਇੰਕਰੀਮੈਂਟ ਰੋਕਣ, ਦੂਸਰੀ ਵਾਰ ਤਿੰਨ ਇੰਕਰੀਮੈਂਟਾਂ ਰੋਕਣ, ਤੀਸਰੀ ਵਾਰ ਮੁਅੱਤਲ ਕਰਨ ਅਤੇ ਚੌਥੀ ਵਾਰ ਬਰਖ਼ਾਸਤ ਕਰਨ ਲਈ ਟ੍ਰਿਬਿਊਨਲ ਨੂੰ ਅਧਿਕਾਰ ਦਿੱਤੇ ਜਾਣ। ਰਾਜ ਸਰਕਾਰ ਇਸ ਮੰਗ ਨੂੰ ਮੰਨਣ ਤੋਂ ਇਨਕਾਰੀ ਹੈ ਅਤੇ ਇਸ ਤੋਂ ਉਤਸ਼ਾਹਿਤ ਹੋ ਕੇ ਅਧਿਕਾਰੀ ਪੰਜਾਬੀ ਭਾਸ਼ਾ ਤੋਂ ਬੇਮੁੱਖ ਹੁੰਦੇ ਜਾ ਰਹੇ ਹਨ।

ਰਾਜ ਦੀਆਂ ਅਦਾਲਤਾਂ ਵਿੱਚ ਵੀ ਪੰਜਾਬੀ ਭਾਸ਼ਾ ਵਿੱਚ ਕੰਮ ਕਰਨਾ ਸ਼ੁਰੂ ਨਹੀਂ ਹੋ ਸਕਿਆ। ਵਿਗਿਆਨ, ਮੈਡੀਕਲ, ਇੰਜਨੀਅਰਿੰਗ ਅਤੇ ਹੋਰ ਤਕਨੀਕੀ ਵਿਸ਼ਿਆਂ ਦੀ ਮਾਂ ਬੋਲੀ ’ਚ ਵਿਦਿਆ ਮੁਹੱਈਆ ਕਰਨ ਦਾ ਗੰਭੀਰ ਮੁੱਦਾ ਹਾਲੇ ਤਕ ਸਰਕਾਰ ਦੇ ਏਜੰਡੇ ’ਤੇ ਹੀ ਨਹੀਂ ਹੈ। ਸਕੂਲਾਂ ’ਚ ਪੰਜਾਬੀ ਨੂੰ ਲਾਜ਼ਮੀ ਵਿਸ਼ੇ ਵਜੋਂ ਪੜ੍ਹਾਉਣ ਸਬੰਧੀ ਕਾਨੂੰਨ ਵੀ ਤਰੁੱਟੀਆਂ ਭਰਪੂਰ ਹੋਣ ਕਾਰਨ ਪ੍ਰਾਈਵੇਟ ਸਕੂਲ ਮਨਮਾਨੀਆਂ ਕਰ ਰਹੇ ਹਨ।

ਇਸੇ ਤਰ੍ਹਾਂ ਪੰਜਾਬ ਸਰਕਾਰ ਅੱਜ ਤਕ ਆਪਣੀ ਰਾਜਧਾਨੀ ਚੰਡੀਗੜ੍ਹ ’ਚ ਵੀ ਪੰਜਾਬੀ ਭਾਸ਼ਾ ਨੂੰ ਬਣਦਾ ਸਥਾਨ ਦੇਣ ਤੋਂ ਅਸਮਰੱਥ ਰਹੀ ਹੈ। ਪੰਜਾਬ ਵਿਧਾਨ ਸਭਾ ’ਚ 15 ਮਾਰਚ 2010 ਨੂੰ ਇਕਸੁਰ ’ਚ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ’ਚ ਪੰਜਾਬੀ ਭਾਸ਼ਾ ਨੂੰ ਪਹਿਲੀ ਭਾਸ਼ਾ ਦਾ ਦਰਜਾ ਦੇਣ ਦਾ ਇਤਿਹਾਸਕ ਮਤਾ ਪਾਸ ਕੀਤਾ ਗਿਆ ਸੀ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਆਪਣੀ ਸਰਕਾਰ ਹੋਣ ਦੇ ਬਾਵਜੂਦ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਕੋਲੋਂ ਇਹ ਮਤਾ ਲਾਗੂ ਕਰਵਾਉਣ ਤੋਂ ਵੀ ਅਸਮਰੱਥ ਰਹੇ ਹਨ। ਜ਼ਿਕਰਯੋਗ ਹੈ ਕਿ ਪੰਜਾਬ ਦੇ ਉਸ ਵੇਲੇ ਦੇ 28 ਪਿੰਡਾਂ ਦੀ 30 ਹਜ਼ਾਰ ਏਕੜ ਜ਼ਮੀਨ ਉਪਰ ਚੰਡੀਗੜ੍ਹ ਨੂੰ ਪੰਜਾਬ ਦੀ ਰਾਜਧਾਨੀ ਵਜੋਂ ਸਥਾਪਤ ਕੀਤਾ ਗਿਆ ਸੀ ਜਦਕਿ ਅੱਜ ਹਾਲਤ ਇਹ ਹੈ ਕਿ ਯੂਟੀ ਪ੍ਰਸ਼ਾਸਨ ਨੇ ਸਰਕਾਰੀ ਭਾਸ਼ਾ ਅੰਗਰੇਜ਼ੀ ਲਾਗੂ ਕਰਕੇ ਜ਼ਮੀਨਾਂ ਨਿਛਾਵਰ ਕਰਨ ਵਾਲੇ ਇਸ ਸ਼ਹਿਰ ਨੂੰ ਵਸਾਉਣ ਵਾਲੇ ਪੰਜਾਬੀਆਂ ਦੀ ਮਾਂ ਬੋਲੀ ਨੂੰ ਪੂਰੀ ਤਰ੍ਹਾਂ ਨੁਕਰੇ ਲਾਇਆ ਹੋਇਆ ਹੈ।

ਰਿਹਾਅ ਹੋਏ ਰੁਪਿੰਦਰ ਤੇ ਜਸਵਿੰਦਰ ਵੱਲੋਂ ਪੁਲਿਸ ਤਸ਼ੱਦਦ ਦੇ ਅਹਿਮ ਖੁਲਾਸਿਆਂ ਨੇ ਕੀਤੇ ਲੂ ਕੰਡੇ ਖੜੇ

0

ਰਿਹਾਅ ਹੋਏ ਰੁਪਿੰਦਰ ਤੇ ਜਸਵਿੰਦਰ ਵੱਲੋਂ ਪੁਲਿਸ ਤਸ਼ੱਦਦ ਦੇ ਅਹਿਮ ਖੁਲਾਸਿਆਂ ਨੇ ਕੀਤੇ ਲੂ ਕੰਡੇ ਖੜੇ

ਪੁਲਿਸ ਥਾਣਿਆਂ ’ਚ ਨਿਰਦੋਸ਼ ਸਿੱਖ ਨੌਜਵਾਨਾਂ ਉੱਪਰ ਢਾਹਿਆ ਗਿਆ ਅੰਨ੍ਹਾ ਤਸ਼ੱਦਦ!!

ਕੋਟਕਪੂਰਾ, 3 ਨਵੰਬਰ (ਗੁਰਿੰਦਰ ਸਿੰਘ ਮਹਿੰਦੀਰੱਤਾ ) : 1982 ਤੋਂ 1992 ਦੇ ਦਹਾਕੇ ’ਚ ਜਦੋਂ ਪੰਜਾਬ ’ਚ ਕਾਲੀ ਹਨ੍ਹੇਰੀ ਝੁੱਲੀ ਸੀ, ਉਸ ਸਮੇਂ ਸਿੱਖ ਨੌਜਵਾਨਾਂ ਉੱਪਰ ਪੁਲਿਸ ਥਾਣਿਆਂ ਅਤੇ ਸੀ.ਆਈ.ਏ.ਸਟਾਫ਼ ’ਚ ਹੁੰਦੇ ਘੋਰ ਤਸ਼ੱਦਦ ਨੂੰ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਹੋਂਦ ’ਚ ਆਈਆਂ ਜੱਥੇਬੰਦੀਆਂ ਅਤੇ ਸਿੱਖ ਸੰਸਥਾਵਾਂ ਪੁਲਿਸ ਖਿਲਾਫ਼ ਥਰੀ ਡਿਗਰੀ ਟਾਰਚਰ ਕਰਨ ਦੇ ਦੋਸ਼ ਲਾ ਕੇ ਪੰਜਾਬ ਭਰ ਦੇ ਸੀ.ਆਈ.ਏ.ਸਟਾਫ਼ਾਂ ਨੂੰ ਬੁੱਚੜਖਾਨਿਆਂ ਦਾ ਨਾਂਅ ਦਿੰਦੀਆਂ ਸਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਸਬੰਧ ’ਚ ਸੀ.ਆਈ.ਏ.ਸਟਾਫ਼ ਫਰੀਦਕੋਟ ਅਤੇ ਮਹਿਣਾ ਪੁਲਿਸ ਥਾਣੇ ਅੰਦਰ 3 ਸਿੱਖ ਨੌਜਵਾਨਾਂ ਉੱਪਰ ਹੋਏ ਬੇਤਹਾਸ਼ਾ ਤਸ਼ੱਦਦ ਦੀ ਘਟਨਾ ਨੇ ਆਮ ਸੰਗਤਾਂ ਦੇ ਲੂ ਕੰਡੇ ਖੜੇ ਕਰ ਦਿੱਤੇ। ਅੱਜ ਪਿੰਡ ਪੰਜਗਰਾਂਈ ਖੁਰਦ ਵਿਖੇ ਰਿਹਾਈ ਉਪਰੰਤ ਆਪਣੇ ਘਰ ਪੁੱਜੇ ਰੁਪਿੰਦਰ ਸਿੰਘ ਤੇ ਜਸਵਿੰਦਰ ਸਿੰਘ ਨੇ ਪੁਲਿਸ ਤਸ਼ੱਦਦ ਦੀ ਕਹਾਣੀ ਬਿਆਨ ਕੀਤੀ ਤਾਂ ਉਨ੍ਹਾਂ ਦੇ ਸਾਥੀਆਂ ਗੁਰਲਾਲ ਸਿੰਘ ਰਿੰਕੂ ਅਤੇ ਅਮਨਦੀਪ ਸਿੰਘ ਅਮਨਾ ਨੇ ਵੀ ਦੱਸਿਆ ਕਿ ਪੁਲਿਸ ਨੇ ਬਿਨ੍ਹਾਂ ਕਸੂਰੋਂ ਉਨ੍ਹਾਂ ਦੇ ਸਿਰ ’ਚ ਜੁੱਤੀਆਂ ਮਾਰੀਆਂ, ਕਕਾਰਾਂ ਦੀ ਬੇਅਦਬੀ ਕੀਤੀ, ਲੱਤਾਂ ਪਾੜਨ ਵਾਲੀ ਕੋਈ ਕਸਰ ਨਾ ਛੱਡੀ ਤੇ ਹਰ ਵਾਰ ਇਕੋ ਡਰਾਵਾ ਦਿੱਤਾ ਕਿ ਜੇਕਰ ਤੁਸੀਂ ਗੱਲ ਲੀਕ ਕੀਤੀ ਤਾਂ ਇਸ ਦਾ ਅੰਜ਼ਾਮ ਬਹੁਤ ਮਾੜਾ ਹੋਵੇਗਾ। ਪ੍ਰਿੰਟ ਤੇ ਬਿਜਲਈ ਮੀਡੀਏ ਨਾਲ ਜੁੜੇ ਅਨੇਕਾਂ ਪੱਤਰਕਾਰਾਂ ਦੇ ਕੈਮਰਿਆਂ ਸਾਹਮਣੇ ਖਚਾਖਚ ਭਰੀ ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਖੁਲਾਸਾ ਕੀਤਾ ਕਿ ਪੁਲਿਸ ਵਾਲਿਆਂ ਨੇ ਸਾਨੂੰ ਅੰਮ੍ਰਿਤਧਾਰੀ ਹੋਣ ਦੇ ਬਾਵਜੂਦ ਤੰਬਾਕੂ ਜਾਂ ਪੋਸਤ ਖਾਣ ਬਾਰੇ ਵਾਰ-ਵਾਰ ਪੁੱਛ ਕੇ ਜ਼ਲੀਲ ਕੀਤਾ। ਪੁਲਿਸ ਤਸ਼ੱਦਦ ਦਾ ਸ਼ਿਕਾਰ ਹੋਏ ਡਰ ਤੇ ਸਹਿਮ ਵਾਲੇ ਚਿਹਰੇ ਨਾਲ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਉਨ੍ਹਾਂ ਦੱਸਿਆ ਕਿ ਪੁਲਿਸ ਨੇ ਤਸ਼ੱਦਦ ਕਰਨ ਤੋਂ ਇਲਾਵਾ ਉਨ੍ਹਾਂ ਨੂੰ ਮਾਇਆ ਦੇ ਗੱਫਿਆਂ ਦੇ ਲਾਲਚ ਅਤੇ ਪੁਲਿਸ ’ਚ ਨੌਕਰੀ ਦੇਣ ਦੇ ਲਾਲਚ ਦੇ ਕੇ ਵਾਰ-ਵਾਰ ਆਖਿਆ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਾਲਾ ਦੋਸ਼ ਆਪਣੇ ਸਿਰ ਪ੍ਰਵਾਨ ਕਰ ਲੈਣ। ਹਰ ਵਾਰ ਨਾਂਹ ਦਾ ਜਵਾਬ ਸੁਣ ਕੇ ਉਨ੍ਹਾਂ ਨੂੰ ਵਾਰ-ਵਾਰ ਪੁਲਸੀਆ ਤਸ਼ੱਦਦ ਦਾ ਸਾਹਮਣਾ ਕਰਨਾ ਪੈਂਦਾ। ਉਨ੍ਹਾਂ ਮੰਨਿਆ ਕਿ ਪੁਲਿਸ ਵੱਲੋਂ ਦਿੱਤੇ ਅਨੇਕਾਂ ਪ੍ਰਕਾਰ ਦੇ ਤਸੀਹਿਆਂ ਦੇ ਬਾਵਜੂਦ ਉਹ ਸੱਚਾਈ ਤੋਂ ਨਹੀਂ ਡੋਲੇ। ਉਨ੍ਹਾਂ ਕਿਹਾ ਕਿ ਆਪਣੇ ਸਾਥੀਆਂ ਨਾਲ ਮਹਾਰਾਜ ਦੇ ਅੰਗ ਸੰਭਾਲਣ ਬਾਰੇ ਫੋਨ ਰਾਹੀਂ ਹੋਈ ਗੱਲਬਾਤ ਨੂੰ ਪੁਲਿਸ ਨੇ ਮੁੱਦਾ ਬਣਾ ਲਿਆ ਪਰ ਉਹ ਅੱਜ ਵੀ ਮਹਾਰਾਜ ਦੇ ਅੰਗਾਂ ਦਾ ਸਤਿਕਾਰ ਕਰਨ ਵਾਲੀਆਂ ਗੱਲਾਂ ’ਤੇ ਪੂਰੀ ਤਰ੍ਹਾਂ ਕਾਇਮ ਹਨ।

   ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਭਾਈ ਪੰਥਪ੍ਰੀਤ ਸਿੰਘ ਖਾਲਸਾ, ਬਲਜੀਤ ਸਿੰਘ ਦਾਦੂਵਾਲ, ਹਰਜਿੰਦਰ ਸਿੰਘ ਮਾਝੀ, ਗਿਆਨੀ ਕੇਵਲ ਸਿੰਘ, ਸਤਨਾਮ ਸਿੰਘ ਚੰਦੜ੍ਹ ਸਮੇਤ ਵੱਖ-ਵੱਖ ਪੰਥਕ ਧਿਰਾਂ ਨਾਲ ਜੁੜੇ ਆਗੂਆਂ ਨੇ ਦੱਸਿਆ ਕਿ ਸਿੱਖਾਂ ਨੂੰ ਬਦਨਾਮ ਕਰਨ ਦੀ ਏਜੰਸੀਆਂ ਦੀ ਸਾਜ਼ਿਸ਼ ਬੇਨਕਾਬ ਹੋ ਗਈ ਹੈ ਕਿਉਂਕਿ ਬਰਗਾੜੀ ਅਤੇ ਗੁਰੂਸਰ ਵਾਲੇ ਚੋਰੀ ਹੋਏ ਪਾਵਨ ਸਰੂਪ ਤਾਂ ਸਰਕਾਰ ਬਰਾਮਦ ਨਹੀਂ ਕਰ ਸਕੀ ਪਰ 100 ਫ਼ੀ ਸਦੀ ਝੂਠੇ ਦੋਸ਼ ਮੜ ਕੇ ਸਿੱਖ ਨੌਜਵਾਨਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ। ਸੀ.ਬੀ.ਆਈ. ਦੀ ਜਾਂਚ ਪ੍ਰਤੀ ਅਸੰਤੁਸ਼ਟੀ ਜ਼ਾਹਰ ਕਰਦਿਆਂ ਉਨ੍ਹਾਂ ਕਿਹਾ ਕਿ ਪਾਵਨ ਸਰੂਪ ਦੇ ਚੋਰੀ ਹੋਣ, ਇਤਰਾਜ਼ਯੋਗ ਪੋਸਟਰਾਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਾਲ ਜੁੜੇ ਤਿੰਨ ਪੁਲਿਸ ਕੇਸਾਂ ਦੀ ਜਾਂਚ ਸੀ.ਬੀ.ਆਈ. ਨੂੰ ਸੌਂਪੀ ਗਈ ਹੈ ਪਰ ਦੂਜੇ ਘਟਨਾਕ੍ਰਮ ਵੀ ਇਸ ਨਾਲ ਜੁੜੇ ਹੋਏ ਹਨ। ਫ਼ਿਰ ਸਰਕਾਰ ਨੂੰ ਬੱਤੀਆਂ ਵਾਲਾ ਚੌਂਕ ਕੋਟਕਪੂਰਾ ਅਤੇ ਬਹਿਬਲ ਕਲਾਂ ਵਿਖੇ ਵਾਪਰੇ ਗੋਲੀਕਾਂਡਾਂ ਦੀ ਜਾਂਚ ਵੀ ਸੀ.ਬੀ.ਆਈ. ਨੂੰ ਸੌਂਪਣੀ ਚਾਹੀਦੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਬਚਾਉਣਾ ਚਾਹੁੰਦੀ ਹੈ। ਉਨ੍ਹਾਂ ਖੁਲਾਸਾ ਕੀਤਾ ਕਿ ਸਿੱਖ ਵਿਰੋਧੀ ਲਾਬੀ ਪੰਥ ਦਾ ਪ੍ਰਚਾਰ ਕਰਨ ਵਾਲੇ ਪ੍ਰਚਾਰਕਾਂ, ਗੁਰਬਾਣੀ ਪੜ੍ਹਨ ਵਾਲੇ ਗ੍ਰੰਥੀਆਂ ਤੇ ਪਾਠੀਆਂ ਤੋਂ ਇਲਾਵਾ ਅੰਮ੍ਰਿਤਧਾਰੀ ਸਿੱਖਾਂ ਦੀਆਂ ਸੂਚੀਆਂ ਬਣਾ ਕੇ ਸਿੱਖ ਕੌਮ ਨੂੰ ਬਦਨਾਮ ਕਰਨਾ ਚਾਹੁੰਦੀ ਸੀ ਪਰ ਇਸ ਮਾਮਲੇ ’ਚ ਉਹ ਲਾਬੀ ਹਾਰ ਗਈ ਤੇ ਜਿੱਤ ਸੱਚਾਈ ਦੀ ਹੋਈ। ਉਨ੍ਹਾਂ ਮੰਗ ਕੀਤੀ ਕਿ ਉਕਤ ਲਾਬੀ ’ਚ ਸ਼ਾਮਲ ਜੋ ਵੀ ਸਖ਼ਸ਼ੀਅਤ ਜਾਂ ਸੰਸਥਾ ਹੈ, ਉਹ ਬੇਨਕਾਬ ਹੋਣੀ ਚਾਹੀਦੀ ਹੈ। ਭਾਵੇਂ ਉਹ ਆਈ.ਐਸ.ਆਈ., ਆਰ.ਐਸ.ਐਸ., ਸੌਦਾ ਸਾਧ ਜਾਂ ਅਜਿਹਾ ਕੋਈ ਹੋਰ ਡੇਰੇਦਾਰ ਹੀ ਕਿਉਂ ਨਾ ਹੋਵੇ। ਲਾਈ ਡਿਟੇਕਟਵ ਟੈਸਟ ਬਾਰੇ ਪੁੱਛੇ ਸਵਾਲ ਦੇ ਜਵਾਬ ’ਚ ਪੰਥਕ ਆਗੂਆਂ ਨੇ ਕਿਹਾ ਕਿ ਜੇਕਰ ਇਨ੍ਹਾਂ ਨੌਜਵਾਨਾਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਬਾਰੇ ਕੋਈ ਸੁਰਾਗ ਲੱਗਦਾ, ਫ਼ਿਰ ਤਾਂ ਲਾਈ ਡਿਟੇਕਟਵ ਟੈਸਟ ਬਾਰੇ ਵਿਚਾਰ ਕੀਤੀ ਜਾ ਸਕਦੀ ਸੀ ਪਰ ਇਨ੍ਹਾਂ ਕੋਲੋਂ ਕੋਈ ਸਬੂਤ ਜਾਂ ਸੁਰਾਗ ਨਹੀਂ ਲੱਗਾ ਅਤੇ 100 ਫ਼ੀ ਸਦੀ ਝੂਠੇ ਦੋਸ਼ ਹੋਣ ਦੇ ਬਾਵਜੂਦ ਪੁਲਿਸ ਦਾ ਲਾਈ ਟੈਸਟ ਕੋਈ ਮਾਇਨੇ ਨਹੀਂ ਸੀ ਰੱਖਦਾ। ਉਨ੍ਹਾਂ ਕਿਹਾ ਕਿ ਮਹਾਰਾਜ ਦੇ ਸੰਭਾਲੇ ਅੰਗਾਂ ਨੂੰ ਪਾਵਨ ਸਰੂਪ ਚੋਰੀ ਕਰਨ ਦੀ ਘਟਨਾ ਨਾਲ ਜੋੜ ਕੇ ਸਿੱਖ ਨੌਜਵਾਨਾਂ ਉੱਪਰ ਢਾਹਿਆ ਗਿਆ ਤਸ਼ੱਦਦ ਅਸਹਿ ਅਤੇ ਬਰਦਾਸ਼ਤ ਤੋਂ ਬਾਹਰ ਹੈ। ਉਨ੍ਹਾਂ ਵਕੀਲਾਂ ਨਾਲ ਸਲਾਹ ਕਰਕੇ ਅਤੇ ਕਾਨੂੰਨੀ ਰਾਇ ਲੈਣ ਉਪਰੰਤ ਸੁਖਬੀਰ ਸਿੰਘ ਬਾਦਲ ਉੱਪ ਮੁੱਖ ਮੰਤਰੀ, ਇਕਬਾਲਪ੍ਰੀਤ ਸਿੰਘ ਸਹੋਤਾ ਏ.ਡੀ.ਜੀ.ਪੀ. ਅਤੇ ਪੀ.ਟੀ.ਸੀ. ਨਿਊਜ਼ ਚੈੱਨਲ ਖਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਵਿਚਾਰ ਕਰਨ ਬਾਰੇ ਵੀ ਦੱਸਿਆ। ਉਨ੍ਹਾਂ ਸਿੱਖ ਕੌਮ ’ਤੇ ਆਏ ਸੰਕਟ ਦੇ ਮੱਦੇਨਜ਼ਰ ਸਿੱਖਾਂ ਨੂੰ ਕਾਲੀ ਦੀਵਾਲੀ ਮਨਾਉਣ, ਦੀਵਾਲੀ ਮੌਕੇ ਘਰਾਂ ’ਤੇ ਕਾਲੇ ਝੰਡੇ ਲਾਉਣ, ਸੁਪਰੀਮ ਕੋਰਟ ਤੋਂ ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਤੁਰਤ ਕਰਾਉਣ, ਸ਼ਹੀਦ ਕਿ੍ਰਸ਼ਨ ਸਿੰਘ ਤੇ ਸ਼ਹੀਦ ਗੁਰਜੀਤ ਸਿੰਘ ਸਰਾਵਾਂ ਦੇ ਕਾਤਲਾਂ ਨੂੰ ਨਾਮਜ਼ਦ ਕਰਕੇ ਗ੍ਰਿਫ਼ਤਾਰ ਕਰਨ, ਬੁਰਜ ਜਵਾਹਰ ਸਿੰਘ ਵਾਲਾ ਅਤੇ ਗੁਰੂਸਰ ਜਲਾਲ ਤੋਂ ਚੋਰੀ ਹੋਏ ਪਾਵਨ ਸਰੂਪਾਂ ਨੂੰ ਲੱਭਣ ਤੇ ਦੋਸ਼ੀਆਂ ਨੂੰ ਸਜਾਵਾਂ ਦੇਣ ਦੀ ਮੰਗ ਕਰਦਿਆਂ ਕਿਹਾ ਕਿ ਜੇਕਰ 15 ਨਵੰਬਰ ਤੱਕ ਉਕਤ ਮੰਗਾਂ ਨਾ ਮੰਨੀਆਂ ਗਈਆਂ, ਜੇਲ੍ਹਾਂ ’ਚ ਬੰਦ ਸਿੰਘਾਂ ਨੂੰ ਰਿਹਾਅ ਨਾ ਕੀਤਾ ਗਿਆ ਤਾਂ 15 ਨਵੰਬਰ ਤੋਂ ਬਾਅਦ ਅਕਾਲੀ ਦਲ ਬਾਦਲ ਦੇ ਐਮ.ਪੀਜ਼, ਵਿਧਾਇਕਾਂ ਅਤੇ ਸ਼੍ਰੋਮਣੀ ਕਮੇਟੀ ਮੈਂਬਰਾਂ ਦਾ ਘਿਰਾਓ ਕਰਕੇ ਉਨ੍ਹਾਂ ਵਿਰੁੱਧ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਇਸ ਮੌਕੇ ਉਪਰੋਕਤ ਤੋਂ ਇਲਾਵਾ ਰੁਪਿੰਦਰ ਤੇ ਜਸਵਿੰਦਰ ਦੇ ਪਿਤਾ ਦਰਸ਼ਨ ਸਿੰਘ ਦਰਦੀ, ਚਰਨਜੀਤ ਸਿੰਘ ਚੰਨੀ, ਅਵਤਾਰ ਸਿੰਘ ਸਾਧਾਂਵਾਲਾ, ਦਵਿੰਦਰ ਸਿੰਘ ਹਰੀਏਵਾਲਾ ਸਮੇਤ ਭਾਰੀ ਗਿਣਤੀ ’ਚ ਸਖ਼ਸ਼ੀਅਤਾਂ ਹਾਜ਼ਰ ਸਨ।

ਜਥੇਦਾਰ ਸਾਹਿਬਾਨ ਦੀ ਯੋਗਤਾ ਤੇ ਨਿਯੁਕਤੀ ਨਾਲ ਜੁੜੇ ਕੁਝ ਪਹਿਲੂ

0

ਜਥੇਦਾਰ ਸਾਹਿਬਾਨ ਦੀ ਯੋਗਤਾ ਤੇ ਨਿਯੁਕਤੀ ਨਾਲ ਜੁੜੇ ਕੁਝ ਪਹਿਲੂ

ਭਾਈ ਹਰਿਸਿਮਰਨ ਸਿੰਘ*

ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਡੇਰਾ ਸਿਰਸਾ ਮੁਖੀ ਨੂੰ ਲੋੜੀਂਦੀ ਪੰਥਕ ਵਿਧੀ ਅਪਣਾਉਣ ਤੋਂ ਬਿਨਾਂ ਅਚਾਨਕ ਮਾਫ਼ ਕਰਨ ਤੋਂ ਬਾਅਦ ਉਨ੍ਹਾਂ ਦੇ ਫ਼ੈਸਲੇ ਬਾਰੇ ਸਿੱਖ ਪੰਥ ਵਿੱਚ ਪੈਦਾ ਹੋਇਆ ਰੋਸ ਅਤੇ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਕਾਰਨ ਸਿੱਖ ਪੰਥ ਵਿੱਚ ਪੈਦਾ ਹੋਏ ਹਾਲਾਤ ਨਾਲ ਪੰਜਾਬ ਅਤੇ ਪੰਥ ਨੂੰ ਨਵੀਆਂ ਸਥਿਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਨ੍ਹਾਂ ਬਾਰੇ ਗੰਭੀਰ ਚਿੰਤਨ ਕਰਨ ਦੀ ਲੋੜ ਹੈ। ਪੰਥਕ ਸਫ਼ਾਂ ਦੀ ਹੋਈ ਏਕਤਾ ਅਤੇ ਨਵੇਂ ਪੰਥਕ ਸ਼ਕਤੀ ਕੇਂਦਰਾਂ ਦਾ ਉਭਾਰ, ਅਕਾਲ ਤਖ਼ਤ ਸਾਹਿਬ ਦੇ ਪੰਜ ਪਿਆਰਿਆਂ ਵੱਲੋਂ ਸਿੰਘ ਸਾਹਿਬਾਨ ਨੂੰ ਤਲਬ ਕਰਨ ਦਾ ਫ਼ੈਸਲਾ ਅਤੇ ਉਨ੍ਹਾਂ ਦੀ ਬਰਖ਼ਾਸਤਗੀ ਤੇ ਬਹਾਲ ਕਰਨ ਦਾ ਘਟਨਾਕ੍ਰਮ, ਜਥੇਦਾਰ ਸਾਹਿਬਾਨ ਦਾ ਸਿੱਖ ਸੰਗਤਾਂ ਨਾਲੋਂ ਟੁੱਟ ਚੁੱਕਾ ਸੰਪਰਕ, ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਸਾਹਮਣੇ ਖੜ੍ਹੇ ਸੰਕਟ ਅਤੇ ਇਨ੍ਹਾਂ ਸਾਰੇ ਘਟਨਾਕ੍ਰਮਾਂ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਅਤੇ ਪ੍ਰਕਾਸ਼ ਸਿੰਘ ਬਾਦਲ ਵੱਲੋਂ ਅਪਣਾਈ ਜਾ ਰਹੀ ਜੁਗਤ ਕੁਝ ਅਜਿਹੀਆਂ ਅਸਾਧਾਰਨ ਘਟਨਾਵਾਂ ਹਨ ਜਿਨ੍ਹਾਂ ਨਾਲ ਪੰਜਾਬ, ਭਾਰਤ ਅਤੇ ਵਿਦੇਸ਼ਾਂ ਵਿੱਚ ਬੈਠੇ ਸਿੱਖ ਪੰਥ ਦੇ ਹਾਲਾਤ ਵੱਡੇ ਮੰਥਨ ਵਿੱਚ ਪੈ ਗਏ ਹਨ। ਇਹ ਕੁਝ ਅਸਾਧਾਰਨ ਘਟਨਾਵਾਂ ਹਨ ਜਿਨ੍ਹਾਂ ਨਾਲ ਨਜਿੱਠਣ ਲਈ ਅਸਾਧਾਰਨ ਫ਼ੈਸਲੇ ਲੈਣ ਦੀ ਲੋੜ ਉਤਪੰਨ ਹੋ ਗਈ ਹੈ। ਭਵਿੱਖ ਵਿੱਚ ਨਵੇਂ ਧਾਰਮਿਕ, ਰਾਜਨੀਤਿਕ ਸਮੀਕਰਨ ਕਿਸ ਦਿਸ਼ਾ ਨੂੰ ਜਾਣਗੇ, ਉਹ ਪੰਥ ਅਤੇ ਪੰਜਾਬ ਦੇ ਭਵਿੱਖ ਦੀ ਦਿਸ਼ਾ ਨਿਰਧਾਰਿਤ ਕਰਨਗੇ।
ਇਨ੍ਹਾਂ ਸਾਰੇ ਹਾਲਾਤ ਵਿੱਚ ਸਿੱਖ ਪੰਥ ਅਤੇ ਇਸ ਦੇ ਆਗੂਆਂ ਅਤੇ ਵਿਦਵਾਨਾਂ ਲਈ ਇਤਿਹਾਸਕ ਵਿਕਾਸ ਤੇ ਉੱਤਪਤੀ ਨਾਲ ਸ਼ਕਤੀਸ਼ਾਲੀ ਹੋਈਆਂ ਸੰਸਥਾਵਾਂ ਅਤੇ ਉਨ੍ਹਾਂ ਦੇ ਆਗੂਆਂ ਦੀ ਪਦਵੀ ਦਾ ਮੁੱਦਾ ਵੀ ਮਹੱਤਵਪੂਰਨ ਬਣ ਗਿਆ ਹੈ। ਬਿਨਾਂ ਸ਼ੱਕ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਹੇਠ ਤਖ਼ਤ ਜਥੇਬੰਦੀ ਦਾ ਆਪਣਾ ਇਤਿਹਾਸਕ ਉਭਾਰ, ਸੰਸਾਰੀ-ਰੁਹਾਨੀ ਧਾਰਮਿਕ ਮਾਮਲਿਆਂ ਦੀ ਸਰਵਉੱਚਤਾ ਤਾਂ ਸਥਾਪਿਤ ਹੋ ਚੁੱਕੀ ਹੈ ਪਰ ਜਥੇਦਾਰ ਸਾਹਿਬਾਨ ਦੀ ਪਦਵੀ ਦਾ ਸਤਿਕਾਰ ਅਤੇ ਭੂਮਿਕਾ ਵੀ ਮਹੱਤਵਪੂਰਨ ਹੈ। ਅਕਾਲੀ ਦਲ ਜਾਂ ਸ਼੍ਰੋਮਣੀ ਕਮੇਟੀ ਜਿਵੇਂ ਜਥੇਦਾਰ ਸਾਹਿਬਾਨ ਉੱਤੇ ਬਾਹਰੀ ਅਤੇ ਅੰਦਰੂਨੀ ਦਬਾਅ ਪਾ ਕੇ ਉਨ੍ਹਾਂ ਤੋਂ ਬੀਤੇ ਸਮੇਂ ਵਿੱਚ ਜੋ ਫ਼ੈਸਲੇ ਕਰਵਾਉਂਦੇ ਰਹੇ ਹਨ, ਵਰਤਮਾਨ ਹਾਲਾਤ ਵਿੱਚ ਪੰਥ ਨੇ ਅਸਾਧਾਰਨ ਤਰੀਕੇ ਨਾਲ ਆਪਣਾ ਜਲੌਅ ਪ੍ਰਗਟ ਕਰਕੇ ਇਹ ਦਰਸਾ ਦਿੱਤਾ ਹੈ ਕਿ ਭਵਿੱਖ ਵਿੱਚ ਜਥੇਦਾਰ ਸਾਹਿਬਾਨ ਪੰਥਕ ਭਾਵਨਾਵਾਂ ਨੂੰ ਨਜ਼ਰ-ਅੰਦਾਜ਼ ਕਰਕੇ ਕੋਈ ਫ਼ੈਸਲੇ ਨਹੀਂ ਲੈ ਸਕਣਗੇ ਪਰ ਜਿਵੇਂ ਇਸ ਰੋਸ ਨੇ ਜਥੇਦਾਰ ਸਾਹਿਬਾਨ ਨੂੰ ਆਪਣੇ ਗੁੱਸੇ ਦਾ ਨਿਸ਼ਾਨਾ ਬਣਾਇਆ ਹੈ, ਉਸ ਦੇ ਸਾਹਮਣੇ ਜਥੇਦਾਰ ਸਾਹਿਬ ਦੀ ਪਦਵੀ ਦਾ ਸਤਿਕਾਰ ਬਹਾਲ ਕਰਨਾ ਜ਼ਰੂਰੀ ਹੋ ਗਿਆ ਹੈ। ਇਨ੍ਹਾਂ ਸਥਿਤੀਆਂ ਨਾਲ ਕਿਵੇਂ ਨਜਿੱਠਿਆ ਜਾਏ, ਇਹ ਨਾ ਕੇਵਲ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ, ਸਗੋਂ ਪੰਥਕ ਜਥੇਬੰਦੀਆਂ ਅਤੇ ਪੰਥਕ ਵਿਦਵਾਨਾਂ ਲਈ ਵੀ ਇੱਕ ਚੁਣੌਤੀ ਬਣ ਗਿਆ ਹੈ।
ਇਨ੍ਹਾਂ ਅਸਾਧਾਰਨ ਸਥਿਤੀਆਂ ਵਿੱਚ ਜਦੋਂ ਸਿੱਖ ਪੰਥ ਦਾ ਇੱਕ ਵੱਡਾ ਵਰਗ ਵਰਤਮਾਨ ਜਥੇਦਾਰ ਸਾਹਿਬਾਨ ਨੂੰ ਸਵੀਕਾਰ ਕਰਨ ਨੂੰ ਤਿਆਰ ਨਹੀਂ ਹੋ ਰਿਹਾ ਅਤੇ ਉਨ੍ਹਾਂ ਦੀ ਲੀਡਰਸ਼ਿਪ ਦੇ ਮਿਆਰ ਤੇ ਯੋਗਤਾ ਅੱਗੇ ਹੀ ਪ੍ਰਸ਼ਨ ਚਿੰਨ੍ਹ ਲਗ ਗਏ ਹਨ ਤਾਂ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਇਸ ਸਬੰਧੀ ਸੁਚੇਤ ਹੋ ਗਏ ਹਨ। ਪੰਜ ਪਿਆਰਿਆਂ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਜਥੇਦਾਰ ਸਾਹਿਬਾਨ ਨੂੰ ਹਟਾਉਣ ਲਈ ਦਿੱਤੇ ਗਏ ਆਦੇਸ਼ ਬਾਰੇ ਸ਼੍ਰੋਮਣੀ ਕਮੇਟੀ ਕੀ ਫ਼ੈਸਲਾ ਲਵੇਗੀ ਇਹ ਫ਼ੈਸਲਾ ਆਪਣੀ ਥਾਂ ਮਹੱਤਵਪੂਰਨ ਹੋਵੇਗਾ। ਹੁਣ ਸਿੱਖ ਪੰਥ ਦੇ ਹਾਲਾਤ, ਚੇਤਨਾ ਅਤੇ ਪੰਥਕ ਜਜ਼ਬੇ ਬਦਲਦੇ ਹਾਲਾਤ ਵਿੱਚ ਅਕਾਲ ਤਖ਼ਤ ਸਾਹਿਬ ਤੋਂ ਨਵੀਂ ਦਿਸ਼ਾ ਪ੍ਰਾਪਤ ਕਰਨਾ ਚਾਹੁੰਦੇ ਹਨ ਤਾਂ ਇਨ੍ਹਾਂ ਪਦਵੀਆਂ ਉੱਤੇ ਸੁਯੋਗ ਅਤੇ ਸਾਰੀਆਂ ਵਿਸ਼ਵ ਸਥਿਤੀਆਂ ਨੂੰ ਸਮਝਣ ਵਾਲੇ ਜਥੇਦਾਰ ਸਾਹਿਬਾਨ ਦੀ ਯੋਗਤਾ ਅਤੇ ਉਨ੍ਹਾਂ ਨੂੰ ਨਿਯੁਕਤ ਕਰਨ ਦੀ ਪੰਥ ਪ੍ਰਵਾਨਿਤ ਵਿਧੀ ਅਪਣਾਉਣੀ ਜ਼ਰੂਰੀ ਹੋ ਗਈ ਹੈ। ਹੁਣ ਜਦੋਂ ਨਵੇਂ ਜਥੇਦਾਰ ਸਾਹਿਬਾਨ ਦੀ ਨਿਯੁਕਤੀ ਕਰਨ ਦਾ ਵਿਚਾਰ ਪੰਥਕ ਮਨਾਂ ਉੱਤੇ ਭਾਰੂ ਹੁੰਦਾ ਜਾ ਰਿਹਾ ਹੈ ਤਾਂ ਕੀ ਉੱਪਰੋਂ ਨਿਯੁਕਤ ਕੀਤੇ ਜਾਣ ਵਾਲੇ ਜਥੇਦਾਰ ਸਾਹਿਬਾਨ ਨੂੰ ਪੰਥ ਸਵੀਕਾਰ ਕਰ ਲਏਗਾ, ਇਹ ਇੱਕ ਵੱਡਾ ਪ੍ਰਸ਼ਨ ਹੈ। ਇਸ ਲਈ ਜਦੋਂ ਤਕ ਨਵੇਂ ਜਥੇਦਾਰ ਸਾਹਿਬਾਨ ਨਿਯੁਕਤ ਕਰਨ ਲਈ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਸਾਰੀਆਂ ਪੰਥਕ ਧਿਰਾਂ ਤੇ ਪਤਵੰਤੇ ਵਿਦਵਾਨਾਂ ਨੂੰ ਸ਼ਾਮਿਲ ਕਰਕੇ ਕੋਈ ਸਰਵ ਪ੍ਰਵਾਣਿਤ ਜਥੇਦਾਰ ਨਿਯੁਕਤ ਨਹੀਂ ਕਰਦੇ, ਉਦੋਂ ਤਕ ਨਵੇਂ ਜਥੇਦਾਰ ਸਾਹਿਬਾਨ ਨੂੰ ਵੀ ਇਨ੍ਹਾਂ ਪਦਵੀਆਂ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਵਿੱਚ ਕਠਿਨਾਈ ਆ ਸਕਦੀ ਹੈ। ਅਜਿਹੇ ਹਾਲਾਤ ਵਿੱਚ ਜਥੇਦਾਰ ਦੀ ਯੋਗਤਾ, ਨਿਯੁਕਤੀ ਵਿਧੀ ਅਤੇ ਕਾਰਜ ਏਜੰਡਾ ਮਹੱਤਵਪੂਰਨ ਬਣ ਗਏ ਹਨ। ਇਹ ਇੱਕ ਅਜਿਹਾ ਪਹਿਲੂ ਹੈ ਜਿਸ ਨੂੰ ਸਥਾਪਿਤ ਅਕਾਲੀ ਦਲ ਤੇ ਹੋਰ ਜਥੇਬੰਦੀਆਂ ਨੂੰ ਮਿਲ ਕੇ ਨਜਿੱਠਣਾ ਹੋਵੇਗਾ। ਨਵੇਂ ਹਾਲਾਤ ਵਿੱਚ ਜਥੇਦਾਰ ਸਾਹਿਬ ਦੀ ਨਿਯੁਕਤੀ ਧਾਰਮਿਕ ਤੇ ਗ੍ਰੰਥੀ ਜਮਾਤ ਤੋਂ ਬਾਹਰ ਸਿੱਖ ਪੰਥ ਦੇ ਮਾਹਿਰ ਵਿਦਵਾਨਾਂ ਅਤੇ ਸਾਰੀ ਸਥਿਤੀ ਨੂੰ ਸਮਝਣ ਵਾਲੇ ਪੰਥਕ ਵਰਗ ਵਿੱਚੋਂ ਕੀਤੀ ਜਾਣੀ ਯੋਗ ਹੋਵੇਗੀ।

ਜਥੇਦਾਰ ਸਾਹਿਬ ਅਜਿਹੇ ਹੋਣ ਜੋ ਕੁਲ ਮਨੁੱਖਤਾ, ਸਿੱਖ ਧਰਮ, ਪੰਥ ਅਤੇ ਅਕਾਲ ਤਖ਼ਤ ਸਾਹਿਬ ਦੀ ਮਾਣ ਮਰਿਆਦਾਵਾਂ ਨੂੰ ਸਮਰਪਿਤ ਅਜਿਹੇ ਖ਼ਾਲਸਾ ਹੋਣ ਜਿਨ੍ਹਾਂ ਨੂੰ ਸਿੱਖ ਸਿਧਾਂਤਾਂ, ਅਕਾਲ ਤਖ਼ਤ ਸਾਹਿਬ ਦੇ ਸਿਧਾਂਤ, ਸੰਸਥਾ ਅਤੇ ਖ਼ਾਲਸਾ ਪੰਥ ਦੇ ਆਦਰਸ਼ਾਂ ਦਾ ਗਿਆਨ ਹੋਵੇ। ਉਨ੍ਹਾਂ ਦੀ ਸਿੱਖ ਪੰਥ ਅਤੇ ਇਸ ਦੇ ਸਮੁੱਚੇ ਸਰੋਕਾਰਾਂ ਪ੍ਰਤੀ ਵਚਨਬੱਧਤਾ, ਇਮਾਨਦਾਰੀ, ਕੁਰਬਾਨੀ, ਸਪਸ਼ਟਤਾ ਅਤੇ ਦਿੱਬ-ਦ੍ਰਿਸ਼ਟੀ ਉੱਤਮ ਦਰਜੇ ਦੀ ਹੋਵੇ। ਉਨ੍ਹਾਂ ਨੂੰ ਸਿੱਖ ਸਮੱਸਿਆਵਾਂ ਦੀ ਸਮਝ ਹੋਵੇ ਅਤੇ ਇਨ੍ਹਾਂ ਨੂੰ ਹੱਲ ਕਰਨ ਦੀ ਸਮਰੱਥਾ ਦੇ ਨਾਲ ਨਾਲ ਇਤਿਹਾਸ ਦਾ ਡੂੰਘਾ ਗਿਆਨ ਅਤੇ ਨੀਝ ਹੋਵੇ। ਉਹ ਪੰਥ ਦੇ ਉੱਜਵਲ ਭਵਿੱਖ ਦੀ ਘਾੜਤ ਘੜਨ ਦੀ ਸਮਰੱਥਾ ਅਤੇ ਯੋਗਤਾ ਰੱਖਦੇ ਹੋਣ। ਉਨ੍ਹਾਂ ਨੂੰ ਵਿਸ਼ਵ-ਏਸ਼ੀਆ ਦੇ ਭੂਗੋਲਿਕ-ਰਾਜਨੀਤਿਕ ਦ੍ਰਿਸ਼ਾਂ, ਮਸਲਿਆਂ, ਸਮੀਕਰਣਾਂ, ਰੁਝਾਨਾਂ ਅਤੇ ਪਰਿਸਥਿਤੀਆਂ ਆਦਿ ਦੀ ਸਮਝ ਹੋਵੇ ਅਤੇ ਉਨ੍ਹਾਂ ਨੇ ਸਿੱਖੀ ਅਤੇ ਸਿੱਖ ਪੰਥ ਲਈ ਵਿਸ਼ੇਸ਼ ਪ੍ਰਾਪਤੀਆਂ ਕੀਤੀਆਂ ਹੋਣ। ਜਥੇਦਾਰ ਸਾਹਿਬ ਦੀ ਨਿਯੁਕਤੀ ਸਮੇਂ ਉਮਰ  ਘੱਟੋ-ਘੱਟ 50 ਸਾਲ ਹੋਵੇ। ਉਨ੍ਹਾਂ ਦੀ ਨਿਯੁਕਤੀ 5 ਸਾਲ ਲਈ ਹੋਵੇ ਪਰ ਇਹ 15 ਸਾਲ ਤਕ ਵਧਾਈ ਜਾ ਸਕਦੀ ਹੈ। ਹਰ ਪੰਜ ਸਾਲ ਬਾਅਦ ਉਨ੍ਹਾਂ ਦੇ ਕਾਰਜਾਂ ਅਤੇ ਹੋਰ ਪ੍ਰਾਪਤੀਆਂ ਆਦਿ ਦੀ ਪੰਥ ਖ਼ਾਲਸਾ ਸਮੀਖਿਆ ਕਰੇ।
ਜਥੇਦਾਰ ਦੀ ਨਿਯੁਕਤੀ ਦੀ ਲੋੜ ਉਤਪੰਨ ਹੋਣ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਦੀ ਪਹਿਲਕਦਮੀ ਉੱਤੇ ਇਸ ਦੇ ਪ੍ਰਧਾਨ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪਟਨਾ ਸਾਹਿਬ ਤੇ ਹਜੂਰ ਸਾਹਿਬ ਗੁਰਦੁਆਰਿਆਂ ਦੇ ਪ੍ਰਬੰਧਕੀ ਬੋਰਡ ਸਮੇਤ ਸਿੱਖ ਪੰਥ ਦੀਆਂ ਵਿਸ਼ਵ ਵਿੱਚ ਫੈਲੀਆਂ ਹੋਰ ਨਾਮਵਰ ਪ੍ਰਤੀਨਿਧ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਸੂਝਵਾਨ ਪ੍ਰਤੀਨਿਧਾਂ, ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਧਾਰਮਿਕ ਜਥੇਬੰਦੀਆਂ, ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਸੰਤ ਸੰਸਥਾਵਾਂ, ਮਹੱਤਵਪੂਰਨ ਪੰਥਕ ਵਿਦਵਾਨਾਂ, ਗੁਰਮਤਿ ਵਿਆਖਿਆਕਾਰਾਂ ਅਤੇ ਦੇਸ਼-ਵਿਦੇਸ਼ ਵਿੱਚ ਸਿੱਖ ਪੰਥ ਦੀਆਂ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਯੋਗਤਾਪੂਰਨ ਪ੍ਰਤੀਨਿਧਾਂ ਉੱਤੇ ਆਧਾਰਿਤ ਇੱਕ 31 ਮੈਂਬਰੀ ‘ਖ਼ਾਲਸਾ ਸੰਗਤ’ ਦਾ ਗਠਨ ਕਰਨ। ਇਹ ਹਾਊਸ ਵਿਚਾਰ-ਵਟਾਂਦਰਾ ਕਰਨ ਉਪਰੰਤ ਤਖ਼ਤਾਂ ਦੇ ਜਥੇਦਾਰਾਂ ਦੀ ਚੋਣ ਕਰਨ ਅਤੇ ਇਸ ਸਬੰਧੀ ਜ਼ਰੂਰੀ ਵਿਸਥਾਰ ਉਲੀਕਣ ਲਈ ਅੱਗੇ ਇੱਕ ਤਿੰਨ ਮੈਂਬਰੀ ਖੋਜ ਕਮੇਟੀ ਦਾ ਗਠਨ ਕਰਕੇ ਉਨ੍ਹਾਂ ਜ਼ਿੰਮੇ ਪੰਥ ਵਿੱਚੋਂ ਜਥੇਦਾਰ ਦੀਆਂ ਯੋਗਤਾਵਾਂ ਅਨੁਸਾਰ ਅਜਿਹੇ ਵਿਅਕਤੀਆਂ ਦੀ ਖੋਜ ਕਰਨ ਦਾ ਜ਼ਿੰਮਾ ਲਗਾਏ ਜੋ ਤਖ਼ਤਾਂ ਦੀ ਸੇਵਾ ਕਰਨ ਦੇ ਲਾਇਕ ਹੋਣ। ਨਿਸ਼ਚਿਤ ਕੀਤੇ ਗਏ ਸਮੇਂ ਉਪਰੰਤ ਇਹ ਖੋਜ ਕਮੇਟੀ ਸਿੱਖ ਭਾਵਨਾਵਾਂ ਅਤੇ ਰਾਵਇਤਾਂ ਅਨੁਸਾਰ ਵਿਅਕਤੀਆਂ ਦੇ ਨਾਵਾਂ ਦੀ ਸੂਚੀ ‘ਖ਼ਾਲਸਾ ਸੰਗਤ’ ਅੱਗੇ ਪੇਸ਼ ਕਰੇ ਅਤੇ ਇਹ ਹਾਊਸ ਉਚਿਤ ਕਾਰਵਾਈ ਕਰਦਿਆਂ ਜਥੇਦਾਰ ਸਾਹਿਬ ਦੀ ਨਿਯੁਕਤੀ ਕਰੇ।

ਗੁਰੂ ਹਰਿਗੋਬਿੰਦ ਸਾਹਿਬ ਦੁਆਰਾ ਪ੍ਰਗਟ ਕੀਤਾ ਗਿਆ ਅਕਾਲ ਤਖ਼ਤ ਸਾਹਿਬ ਸਿੱਖ ਜ਼ਮੀਰ ਦੀ ਰੱਖਵਾਲੀ ਕਰਨ ਵਾਲੀ ਅਜਿਹੀ ਸੰਸਥਾ ਹੈ, ਜੋ ਸਿੱਖ ਧਰਮ ਵਿੱਚ ਵਿਸ਼ਵਾਸ ਰੱਖਣ ਵਾਲੇ ਹਰ ਸਿੱਖ ਦੀ ਮਾਨਸਿਕਤਾ ਵਿੱਚ ਗੁਰੂ ਸੰਸਥਾ ਦੀ ਪ੍ਰੰਪਰਾ ਦਾ ਬਿੰਬ ਵੀ ਹੈ। ਅਕਾਲ ਤਖ਼ਤ ਸਾਹਿਬ ਵਿੱਚ ਗੁਰੂ ਸਾਹਿਬਾਨ ਦੀ ਸ਼ਖ਼ਸੀਅਤ ਦਾ ਜਜ਼ਬਾ ਵਿਚਰਦਾ ਹੈ। ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗੁਰੂ ਖ਼ਾਲਸਾ ਪੰਥ ਦੇ ‘ਗੁਰੂ ਜਜ਼ਬੇ’ ਦੀ ਪ੍ਰਤੀਨਿਧਤਾ ਵੀ ਕਰਦੇ ਹਨ। ਉਹ ਸਰਬੱਤ ਦੇ ਭਲੇ, ਖ਼ਾਲਸਾ ਜੀ ਕੇ ਬੋਲ ਬਾਲਿਆਂ ਤੇ ਕੁਲ ਮਾਨਵ ਜਾਤੀ ਦੇ ਮੁੱਖ ਸਰੋਕਾਰਾਂ ਦੀ ਪੂਰਤੀ ਲਈ ਤੇ ਵਿਸ਼ਵ ਵਸ਼ਿਸ਼ਟਤਾ ਦੇ ਸਹਿਯੋਗ ਨਾਲ ਕਾਰਜ ਕਰਨ ਲਈ ਵਚਨਬੱਧ ਹਨ। ਅਕਾਲ ਤਖ਼ਤ ਸਾਹਿਬ ਨੇ ਗੁਰੂ ਸਾਹਿਬਾਨ ਵੱਲੋਂ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਦ੍ਰਿਸ਼ਟੀ ਨੂੰ ਇਸ ਦੇ ਪੂਰਨ ਜਜ਼ਬੇ ਅਨੁਸਾਰ ਵਿਸ਼ਵ ਵਿੱਚ ਪ੍ਰਕਾਸ਼ਿਤ ਕਰਨਾ ਹੈ। ਗੁਰੂ ਖ਼ਾਲਸਾ ਪੰਥ ਅਤੇ ਇਸ ਦੀਆਂ ਸੰਸਥਾਵਾਂ ਦੇ ਸਰਗਰਮ ਸਹਿਯੋਗ ਨਾਲ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਸਮੁੱਚੀ ਤਖ਼ਤ ਜਥੇਬੰਦੀ ਨੇ ਆਪਣੀ ਪੰਥਕ ਵਚਨਬੱਧਤਾ, ਯੋਗਤਾ ਤੇ ਦਿਬ-ਦ੍ਰਿਸ਼ਟੀ ਅਨੁਸਾਰ ਇਸ ਦੇ ਉਪਰੋਕਤ ਅਧਿਕਾਰ ਖੇਤਰ ਦੀ ਵਰਤੋਂ ਕਰਨੀ ਹੈ।

ਜਦੋਂ ਵੀ ਕਿਸੇ ਜਥੇਦਾਰ ਨੂੰ ਉਨ੍ਹਾਂ ਦੇ ਕਾਰਜ ਤੋਂ ਪਹਿਲਾਂ ਸੇਵਾਮੁਕਤ ਕਰਨ ਦੀ ਸਥਿਤੀ ਪੈਦਾ ਹੋ ਜਾਵੇ ਤਾਂ ਪਹਿਲੀ ਹਾਲਤ ਵਿੱਚ ਉਨ੍ਹਾਂ ਨੂੰ ਆਪਣੇ ਆਪ ਅਸਤੀਫ਼ਾ ਦੇਣ ਲਈ ਪ੍ਰੇਰਿਆ ਜਾਵੇ। ਜੇ ਉਹ ਅਜਿਹਾ ਨਹੀਂ ਕਰਦੇ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਹਿਲਾਂ ਕੀਤੀ ਗਈ ਨਿਯੁਕਤੀ ਵਾਂਗ ਖ਼ਾਲਸਾ ਸੰਗਤ ਦਾ ਸੈਸ਼ਨ ਬੁਲਾਏ। ਇਹ ਹਾਊਸ ਜਥੇਦਾਰ ਨੂੰ ਸੇਵਾ ਮੁਕਤ ਕਰਨ ਲਈ ਖੁੱਲ੍ਹੀ ਵਿਚਾਰ ਕਰੇ। ਇਹ ਹਾਊਸ ਇੱਕ ਪੰਜ ਮੈਂਬਰੀ ਮਹਾਂਦੋਸ਼ ਪੈਨਲ ਦਾ ਗਠਨ ਕਰੇ, ਜੋ ਸਬੰਧਿਤ ਜਥੇਦਾਰ ਸਾਹਿਬ ਉੱਤੇ ਮਹਾਂਦੋਸ਼ ਆਇਦ ਕਰੇ। ਜਥੇਦਾਰ ਸਾਹਿਬ ਇਸ ਮਹਾਂਦੋਸ਼ ਪੈਨਲ ਅੱਗੇ ਆਪਣੇ ਵਿਚਾਰ ਪੇਸ਼ ਕਰ ਸਕਦੇ ਹਨ। ਜਥੇਦਾਰ ਸਾਹਿਬ ਨੂੰ ਸੁਣਨ ਉਪਰੰਤ ਅਤੇ ਉਨ੍ਹਾਂ ਨੂੰ ਸੇਵਾਮੁਕਤ ਕਰਨ  ਸਬੰਧੀ ਫ਼ੈਸਲਾ ਹਾਜ਼ਰ ਮੈਂਬਰਾਂ ਦੀ ਸਰਬਸੰਮਤੀ ਜਾਂ ਦੋ ਤਿਹਾਈ ਮਤ ਨਾਲ ਕੀਤਾ ਜਾਵੇ। ਅਹੁਦੇ ਤੋਂ ਸੇਵਾਮੁਕਤ ਹੋਣ ਉਪਰੰਤ ਜਥੇਦਾਰ ਆਪਣੇ ਕਾਰਜ ਕਾਲ ਦੌਰਾਨ ਦੇ ਭੇਤਾਂ ਨੂੰ ਗੁਪਤ ਰੱਖਣ ਦੇ ਪਾਬੰਦ ਹੋਣਗੇ। ਉਹ ਸੇਵਾਮੁਕਤੀ ਉਪਰੰਤ ਕਿਸੇ ਹੋਰ ਸੰਸਥਾ ਜਾਂ ਜਥੇਬੰਦੀ ਦੇ ਕਿਸੇ ਵੀ ਅਹੁਦੇ ਉੱਤੇ ਕੰਮ ਨਹੀਂ ਕਰ ਸਕਣਗੇ।

ਅਕਾਲ ਤਖ਼ਤ ਸਾਹਿਬ ਸਿੱਖ ਪੰਥ ਦੇ ਰਾਜ ਸਿੰਘਾਸਣ ਹਨ ਅਤੇ ਮਾਨਵ ਜਾਤੀ ਦੇ ਰਾਹ ਦਸੇਰਾ ਹਨ। ਇਸ ਤਖ਼ਤ ਦੀ ਮਹਾਨਤਾ ਅਤੇ ਭਵਿੱਖ ਵਿੱਚ ਨਿਭਾਈ ਜਾਣ ਵਾਲੀ ਭੂਮਿਕਾ ਦੇ ਸਨਮੁੱਖ ਸਿੱਖ ਪੰਥ ਦੀਆਂ ਜ਼ਿੰਮੇਵਾਰ ਸੰਸਥਾਵਾਂ ਨੂੰ ਆਪਸੀ ਸੰਵਾਦ ਅਤੇ ਇਕਸੁਰਤਾ ਵਿੱਚ ਆ ਕੇ ਸਿੱਖ ਪੰਥ ਦੀ ਸ਼ਕਤੀ ਅਤੇ ਵੱਡੀਆਂ ਮੰਜ਼ਿਲਾਂ ਨਿਭਾਉਣ ਪ੍ਰਥਾਇ ਜਥੇਦਾਰ ਸਾਹਿਬਾਨ ਦੀ ਨਿਯੁਕਤੀ ਸਬੰਧੀ ਸਰਵ ਪ੍ਰਵਾਨਿਤ ਫ਼ੈਸਲੇ ਲੈਣ ਦਾ ਸਮਾਂ ਆ ਗਿਆ ਹੈ।

*ਡਾਇਰੈਕਟਰ, ਭਾਈ ਗੁਰਦਾਸ ਇੰਸਟੀਚਿਊਟ ਆਫ ਐਡਵਾਂਸ ਸਿੱਖ ਸਟੱਡੀਜ਼, ਆਨੰਦਪੁਰ ਸਾਹਿਬ।
ਮੋਬਾਈਲ: 98725-91713

ਵਿਦਿਆਰਥੀਆਂ ਦੇ ਹੱਕ ਵਿੱਚ ਦਸ ਫ਼ਿਲਮਸਾਜ਼ਾਂ ਨੇ ਮੋੜੇ ਕੌਮੀ ਐਵਾਰਡ

0

ਵਿਦਿਆਰਥੀਆਂ ਦੇ ਹੱਕ ਵਿੱਚ ਦਸ ਫ਼ਿਲਮਸਾਜ਼ਾਂ ਨੇ ਮੋੜੇ ਕੌਮੀ ਐਵਾਰਡ

28 ਅਕਤੂਬਰ

ਐਫ਼ ਟੀ ਆਈ ਆਈ (ਫ਼ਿਲਮ ਐਂਡ ਟੈਲੀਵਿਜ਼ਨ ਇੰਸਟੀਚਿਊਟ ਆਫ਼ ਇੰਡੀਆ) ਦੇ ਚੇਅਰਮੈਨ ਵਜੋਂ ਗਜੇਂਦਰ ਚੌਹਾਨ ਦੀ ਨਿਯੁਕਤੀ ਰੱਦ ਕਰਨ ਦੀ ਆਪਣੀ ਮੰਗ ਸਬੰਧੀ ਕੇਂਦਰ ਸਰਕਾਰ ਵੱਲੋਂ ਟੱਸ ਤੋਂ ਮੱਸ ਨਾ ਹੋਣ ਕਾਰਨ ਅੱਜ ਆਖ਼ਰ ਇਸ ਅਦਾਰੇ ਦੇ ਵਿਦਿਆਰਥੀਆਂ ਨੇ ਹੀ ਆਪਣੀ 139 ਦਿਨ ਪੁਰਾਣੀ ਹੜਤਾਲ ਵਾਪਸ ਲੈ ਲਈ ਪਰ ਉਨ੍ਹਾਂ ਆਪਣਾ ਵਿਰੋਧ ਜਾਰੀ ਰੱਖਣ ਦਾ ਐਲਾਨ ਕੀਤਾ ਹੈ। ਦੂਜੇ ਪਾਸੇ ਵਿਦਿਆਰਥੀਆਂ ਦੀ ਇਸ ਮੰਗ ਦੇ ਹੱਕ ਵਿੱਚ ਦਸ ਨਾਮੀ ਫ਼ਿਲਮਕਾਰਾਂ ਨੇ ਆਪਣੇ ਕੌਮੀ ਐਵਾਰਡ ਵਾਪਸ ਮੋੜ ਦਿੱਤੇ। ਉਨ੍ਹਾਂ ਦੇਸ਼ ਵਿੱਚ ਵਧ ਰਹੀ ਅਸਹਿਣਸ਼ੀਲਤਾ ਦਾ ਵਿਰੋਧ ਵੀ ਕੀਤਾ ਹੈ। ਇਨ੍ਹਾਂ ਵਿੱਚ ਦਿਵਾਕਰ ਬੈਨਰਜੀ ਤੇ ਆਨੰਦ ਪਟਵਰਧਨ ਸਣੇ ਵੱਖ-ਵੱਖ ਫਿਲਮਕਾਰ ਸ਼ਾਮਲ ਹਨ। ਰਾਸ਼ਟਰਪਤੀ ਪ੍ਰਣਬ ਮੁਖਰਜੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੇ ਪੱਤਰ ਵਿੱਚ ਉਨ੍ਹਾਂ ਕਿਹਾ, ‘‘ਬਤੌਰ ਫ਼ਿਲਮਕਾਰ ਅਸੀਂ ਐਫ਼ ਟੀ ਆਈ ਆਈ ਵਿਦਿਆਰਥੀਆਂ ਦੇ ਨਾਲ ਖੜੇ ਹਾਂ ਤੇ ਅਸਹਿਣਸ਼ੀਲਤਾ ਦੇ ਮਾਹੌਲ ਪ੍ਰਤੀ ਸਰਕਾਰ ਦੀ ਢਿੱਲ-ਮੱਠ ਦਾ ਵੀ ਵਿਰੋਧ ਕਰਦੇ ਹਾਂ।’’  ਦੂਜੇ ਪਾਸੇ ਵਿਦਿਆਰਥੀਆਂ ਦੇ ਆਗੂਆਂ ਨੇ ਪੁਣੇ ਵਿੱਚ ਦੱਸਿਆ, ‘‘ਅਸੀਂ ਸਰਬਸੰਮਤੀ ਨਾਲ ਹੜਤਾਲ ਵਾਪਸ ਲੈਣ ਦਾ ਫ਼ੈਸਲਾ ਕੀਤਾ ਹੈ ਤੇ ਵਿਦਿਆਰਥੀ ਆਪਣੀ ਪੜ੍ਹਾਈ ਸ਼ੁਰੂ ਕਰ ਦੇਣਗੇ। ਪਰ ਅਸੀਂ ਵਿਰੋਧ ਜਾਰੀ ਰੱਖਾਂਗੇ ਤੇ ਆਪਣੀ ਲੜਾਈ ਅੱਗੇ ਲਿਜਾਵਾਂਗੇ।’’

ਸ਼੍ਰੋਮਣੀ ਕਮੇਟੀ ਵੱਲੋਂ ਪੰਜ ਪਿਆਰੇ ਬਹਾਲ

0

ਸ਼੍ਰੋਮਣੀ ਕਮੇਟੀ ਵੱਲੋਂ ਪੰਜ ਪਿਆਰੇ ਬਹਾਲ

ਸਿੱਖ ਸੰਗਤ ਦੇ ਰੋਸ ਨੂੰ ਸ਼ਾਂਤ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੁਅੱਤਲ ਕੀਤੇ ਪੰਜ ਪਿਆਰਿਆਂ ਨੂੰ ਅੱਜ (25 ਅਕਤੂਬਰ ਨੂੰ) ਬਹਾਲ ਕਰ ਦਿੱਤਾ ਹੈ। ਇਸ ਨਾਲ ਮੁਅੱਤਲ ਕੀਤੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਬਹਾਲੀ ਦਾ ਰਾਹ ਵੀ ਪੱਧਰਾ ਕਰਨ ਦੀ ਸੰਭਾਵਨਾ ਹੈ।

ਅਕਾਲ ਤਖ਼ਤ ਸਾਹਿਬ ਦੇ ਪੰਜ ਪਿਆਰੇ, ਜਿਨ੍ਹਾਂ ਨੂੰ ਅੱਜ ਬਹਾਲ ਕੀਤਾ ਗਿਆ ਹੈ, ਉਨ੍ਹਾਂ ਵਿੱਚ ਭਾਈ ਮੇਜਰ ਸਿੰਘ, ਭਾਈ ਸਤਨਾਮ ਸਿੰਘ ਖੰਡਾ, ਭਾਈ ਮੰਗਲ ਸਿੰਘ, ਭਾਈ ਸਤਨਾਮ ਸਿੰਘ ਅਤੇ ਭਾਈ ਤਰਲੋਕ ਸਿੰਘ ਸ਼ਾਮਲ ਹਨ। ਇਨ੍ਹਾਂ ਨੇ 21 ਅਕਤੂਬਰ ਨੂੰ ਗੁਰਮਤਾ ਜਾਰੀ ਕੀਤਾ ਸੀ, ਜਿਸ ਰਾਹੀਂ ਅਕਾਲ ਤਖ਼ਤ ਦੇ ਜਥੇਦਾਰ ਸਮੇਤ ਪੰਜ ਤਖ਼ਤਾਂ ਦੇ ਜਥੇਦਾਰਾਂ ਨੂੰ 23 ਅਕਤੂਬਰ ਨੂੰ ਸਪੱਸ਼ਟੀਕਰਨ ਦੇਣ ਲਈ ਤਲਬ ਕੀਤਾ ਸੀ। ਇਸ ਕਾਰਵਾਈ ਤੋਂ ਤੁਰੰਤ ਬਾਅਦ ਸ਼੍ਰੋਮਣੀ ਕਮਟੀ ਨੇ ਇਨ੍ਹਾਂ ਪੰਜ ਪਿਆਰਿਆਂ ਨੂੰ ਮੁਅੱਤਲ ਕਰ ਦਿੱਤਾ ਸੀ। ਇਨ੍ਹਾਂ ਵਿੱਚੋਂ ਤਿੰਨ ਦਾ ਹਾਪੁੜ ਅਤੇ ਦੋ ਦਾ ਕੁਰੂਕਸ਼ੇਤਰ ਵਿੱਚ ਤਬਾਦਲਾ ਕਰ ਦਿੱਤਾ ਗਿਆ ਸੀ। ਸ਼੍ਰੋਮਣੀ ਕਮੇਟੀ ਦੇ ਇਸ ਫ਼ੈਸਲੇ ਨੂੰ ਅਣਦੇਖਿਆਂ ਕਰਦਿਆਂ ਪੰਜ ਪਿਆਰਿਆਂ ਨੇ 23 ਅਕਤੂਬਰ ਨੂੰ ਪਹਿਲਾਂ ਨਿਰਧਾਰਿਤ ਮੀਟਿੰਗ ਵਿੱਚ ਮੁੜ ਗੁਰਮਤਾ ਪਾਸ ਕਰਕੇ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਨੂੰ ਆਦੇਸ਼ ਕੀਤਾ ਸੀ ਕਿ ਉਹ ਪੰਜਾਂ ਤਖ਼ਤਾਂ ਦੇ ਜਥੇਦਾਰਾਂ ਦੀਆਂ ਸੇਵਾਵਾਂ ਖ਼ਤਮ ਕਰ ਦੇਵੇ ਕਿਉਂਕਿ ਇਹ ਜਥੇਦਾਰ ਸਪੱਸ਼ਟੀਕਰਨ ਦੇਣ ਲਈ ਹਾਜ਼ਰ ਨਹੀਂ ਹੋਏ ਸਨ। ਇਸ ਫ਼ੈਸਲੇ ਦੇ ਨਾਲ ਸੰਕਟ ਹੋਰ ਡੂੰਘਾ ਹੋ ਗਿਆ ਸੀ।

ਸ਼੍ਰੋਮਣੀ ਕਮੇਟੀ ਵੱਲੋਂ ਸਮੁੱਚੇ ਮਾਮਲੇ ਨੂੰ ਆਪਸੀ ਗੱਲਬਾਤ ਰਾਹੀਂ ਹੱਲ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਪਰ ਪੰਜ ਪਿਆਰਿਆਂ ਵਿੱਚ ਸ਼ਾਮਲ ਭਾਈ ਮੇਜਰ ਸਿੰਘ ਨੇ ਕਿਹਾ ਕਿ ਪੰਜਾਂ ਤਖ਼ਤਾਂ ਦੇ ਜਥੇਦਾਰਾਂ ਦੀਆਂ ਸੇਵਾਵਾਂ ਵਾਪਸ ਲੈਣ ਸਬੰਧੀ ਜਾਰੀ ਕੀਤਾ ਗੁਰਮਤਾ ਪਹਿਲਾਂ ਵਾਂਗ ਹੀ ਬਰਕਰਾਰ ਹੈ ਤੇ ਗੁਰਮਤੇ ਰਾਹੀਂ ਅੰਤ੍ਰਿੰਗ ਕਮੇਟੀ ਨੂੰ ਕਾਰਵਾਈ ਲਈ ਆਦੇਸ਼ ਦਿੱਤੇ ਹਨ। ਉਨ੍ਹਾਂ ਉਮੀਦ ਪ੍ਰਗਟਾਈ ਕਿ ਅੰਤ੍ਰਿੰਗ ਕਮੇਟੀ ਵੱਲੋਂ ਗੁਰਮਤੇ ਸਬੰਧੀ ਢੁੱਕਵੀਂ ਕਾਰਵਾਈ ਜਲਦੀ ਹੀ ਕੀਤੀ ਜਾਵੇਗੀ।

ਸੰਗਤਾਂ ਦੇ ਦਬਾਅ ਕਾਰਨ ਪੰਜ ਪਿਆਰਿਆਂ ਦੀ ਬਹਾਲੀ ਤੋਂ ਬਾਅਦ ਮੁਅੱਤਲ ਕੀਤੇ ਗਏ ਸ਼੍ਰੋਮਣੀ ਕਮੇਟੀ ਦੇ ਦੋ ਸਕੱਤਰ ਅਤੇ ਚਾਰ ਕਰਮਚਾਰੀਆਂ ਦੀ ਬਹਾਲੀ ਦੇ ਵੀ ਸੰਕੇਤ ਹਨ । ਇਕ ਹਜ਼ੂਰੀ ਰਾਗੀ ਦਾ ਕੀਤਾ ਤਬਾਦਲਾ ਵੀ ਰੱਦ ਹੋ ਸਕਦਾ ਹੈ।

24 ਅਕਤੂਬਰ ਨੂੰ ਚੰਡੀਗੜ੍ਹ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਦੇ ਆਗੂਆਂ ਵਿਚਾਲੇ ਮੀਟਿੰਗ ਹੋਈ ਸੀ, ਜਿਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ 26 ਅਕਤੂਬਰ ਨੂੰ ਹੋਣ ਵਾਲੀ ਇਕੱਤਰਤਾ ਰੱਦ ਕਰ ਦਿੱਤੀ ਗਈ ਸੀ। ਮੀਟਿੰਗ ਤੋਂ ਬਾਅਦ ਹੀ ਅੱਜ ਪੰਜ ਪਿਆਰਿਆਂ ਦੀ ਮੁਅੱਤਲੀ ਰੱਦ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।

ਹੁਣ ਤਖ਼ਤਾਂ ਦੇ ਜਥੇਦਾਰਾਂ ਨੂੰ ਵੀ ਲਾਂਭੇ ਕਰਨ ਦੀ ਤਿਆਰੀ

ਸ਼੍ਰੋਮਣੀ ਅਕਾਲੀ ਦਲ ਲੀਡਰਸ਼ਿਪ ਅਤੇ ਸ਼੍ਰੋਮਣੀ ਕਮੇਟੀ ਨੇ ਤਖ਼ਤਾਂ ਦੇ ਜਥੇਦਾਰਾਂ ਨੂੰ ਬਦਲਣ ਦਾ ਮਨ ਬਣਾ ਲਿਆ ਹੈ। ਸੂਤਰਾਂ ਮੁਤਾਬਕ ਸਹੀ ਮੌਕਾ ਆਉਣ ’ਤੇ ਜਥੇਦਾਰਾਂ ਨੂੰ ਤਬਦੀਲ ਕਰ ਦਿੱਤਾ ਜਾਵੇ। ਸ਼ਨਿੱਚਰਵਾਰ ਨੂੰ ਹੋਈ ਮੀਟਿੰਗ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਤੇ ਅੰਤ੍ਰਿੰਗ ਕਮੇਟੀ ਦੇ ਮੈਂਬਰ ਰਾਜਿੰਦਰ ਸਿੰਘ ਮਹਿਤਾ ਨੂੰ ਨਿਰਦੇਸ਼ ਦਿੱਤੇ ਸਨ ਕਿ ਪੰਜ ਪਿਆਰਿਆਂ ਦੇ ਮਸਲੇ ਨੂੰ ਤੁਰੰਤ ਨਿਬੇੜਿਆ ਜਾਵੇ। ਪਾਰਟੀ ਦੇ ਹੁਕਮਾਂ ’ਤੇ ਫੁੱਲ ਚੜਾਉਂਦਿਆਂ ਪੰਜ ਪਿਆਰਿਆਂ ਨੂੰ ਬਹਾਲ ਕਰਕੇ ਇੱਕ ਸੰਕਟ ਦਾ ਹੱਲ ਕਰ ਲਿਆ ਹੈ ਤੇ ਢੁਕਵਾਂ ਸਮਾਂ ਆਉਣ ’ਤੇ ਜਥੇਦਾਰਾਂ ਦੀ ਛੁੱਟੀ ਸੰਭਵ ਹੈ।

ਅੰਮ੍ਰਿਤਸਰ ਅਕਾਲੀ ਜਥੇ ਦੇ ਤਿੰਨ ਸਰਕਲ ਪ੍ਰਧਾਨਾਂ ਵੱਲੋਂ ਅਸਤੀਫ਼ੇ

0

ਅੰਮ੍ਰਿਤਸਰ ਅਕਾਲੀ ਜਥੇ ਦੇ ਤਿੰਨ ਸਰਕਲ ਪ੍ਰਧਾਨਾਂ ਵੱਲੋਂ ਅਸਤੀਫ਼ੇ

ਅੰਮ੍ਰਿਤਸਰ, 25 ਅਕਤੂਬਰ

ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫ਼ੀ ਦੇਣ ਅਤੇ ਪਾਵਨ ਸਰੂਪਾਂ ਦੀ ਬੇਅਦਬੀ ਤੋਂ ਬਾਅਦ ਪੈਦਾ ਹੋਏ ਪੰਥਕ ਸੰਕਟ ਦੌਰਾਨ ਸ਼੍ਰੋਮਣੀ ਅਕਾਲੀ ਦਲ ਵਿੱਚ ਅੰਦਰੂਨੀ ਵਿਰੋਧ ਤੇਜ਼ ਹੋ ਗਿਆ ਹੈ। ਅੱਜ ਇਥੇ ਜ਼ਿਲ੍ਹਾ ਅਕਾਲੀ ਜਥੇ ਦੇ ਤਿੰਨ ਸਰਕਲ ਪ੍ਰਧਾਨਾਂ, 7 ਵਾਰਡ ਪ੍ਰਧਾਨਾਂ ਤੇ ਹੋਰਨਾਂ ਨੇ ਅਹੁਦਿਆਂ ਤੋਂ ਅਸਤੀਫ਼ੇ ਦੇ ਦਿੱਤੇ ਹਨ। ਅਸਤੀਫ਼ੇ ਦੇਣ ਵਾਲਿਆਂ ਵਿੱਚ ਜ਼ਿਲ੍ਹਾ ਅਕਾਲੀ ਜਥੇ ਦੇ ਤਿੰਨ ਸਰਕਲ ਪ੍ਰਧਾਨਾਂ ਵਿੱਚ ਜਤਿੰਦਰ ਸਿੰਘ ਭੱਲਾ ਸਰਕਲ ਪ੍ਰਧਾਨ ਪੁਤਲੀਘਰ, ਬਖਸ਼ੀਸ਼ ਸਿੰਘ ਸੰਘਾ ਸਰਕਲ ਪ੍ਰਧਾਨ ਫਤਾਹਪੁਰ, ਹਰਵਿੰਦਰ ਸਿੰਘ ਸੰਧੂ ਸਰਕਲ ਪ੍ਰਧਾਨ ਸਿਵਲ ਲਾਈਨ ਸ਼ਾਮਲ ਹਨ ਜਦਕਿ 7 ਵਾਰਡ ਪ੍ਰਧਾਨਾਂ ਵਿੱਚ ਰਜੀਵ ਘਈ ਪ੍ਰਧਾਨ ਵਾਰਡ ਨੰ. 46, ਵਰਿਆਮ ਸਿੰਘ ਵਾਰਡ ਨੰ. 47, ਰਾਜ ਕੁਮਾਰ ਛਾਬੜਾ ਵਾਰਡ ਨੰ. 52, ਯਸ਼ਪਾਲ ਸਿੰਘ ਵਾਰਡ ਨੰ. 54, ਭੁਪਿੰਦਰ ਸਿੰਘ ਰੂਬਲ ਵਾਰਡ ਨੰ. 51, ਹਰਪਾਲ ਸਿੰਘ ਪੰਨੂ ਵਾਰਡ ਨੰ. 59 ਤੇ ਕੁਲਬੀਰ ਸਿੰਘ ਵਾਰਡ ਨੰ. 61 ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਸਤਿੰਦਰ ਸਿੰਘ ਜੱਜ ਜਨਰਲ ਸਕੱਤਰ ਪੁਤਲੀਘਰ ਸਰਕਲ, ਸੁਖਦੇਵ ਸਿੰਘ ਜਥੇਬੰਦਕ ਸਕੱਤਰ, ਰਛਪਾਲ ਸਿੰਘ    ਗਾਬੜੀਆ ਜ਼ਿਲ੍ਹਾ ਮੀਤ ਪ੍ਰਧਾਨ, ਨਿਰਮਲ ਸਿੰਘ ਮੈਂਬਰ ਐਡਵੋਕੇਟ ਸਲਾਹਕਾਰ ਕਮੇਟੀ ਲੀਗਲ, ਭੁਪਿੰਦਰ ਸਿੰਘ ਪ੍ਰਚਾਰ ਸਕੱਤਰ, ਕਰਤਾਰ ਸਿੰਘ ਸਕੱਤਰ, ਸੁਖਦੇਵ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ, ਅਤੂਲ ਸ਼ਰਮਾ ਮੈਂਬਰ ਪੰਚਾਇਤ, ਸਤਨਾਮ ਸਿੰਘ ਮੈਂਬਰ ਪੰਚਾਇਤ, ਅਮਨ ਮਹਾਜਨ ਸੀਨੀਅਰ ਮੀਤ ਸਕੱਤਰ, ਕੰਵਲਜੀਤ ਗੋਲਡੀ ਮੀਤ ਪ੍ਰਧਾਨ, ਮਨਮੋਹਨ ਸਿੰਘ ਬੰਟੀ ਪ੍ਰਧਾਨ ਟਰਾਂਸਪੋਰਟ, ਪਰਮਜੀਤ ਸਿੰਘ ਰਿੰਕੂ ਇੰਚਾਰਜ ਪੰਚਾਇਤਾਂ ਉਤਰੀ, ਅੰਮ੍ਰਿਤਪਾਲ ਸਿੰਘ ਬੱਬਲੂ ਪ੍ਰੈਸ ਸਕੱਤਰ ਅਸਤੀਫ਼ੇ ਦੇਣ ਵਾਲਿਆਂ ਵਿੱਚ ਸ਼ਾਮਲ ਹਨ। ਅਕਾਲੀ ਦਲ ਸਪੋਰਟਸ ਵਿੰਗ ਦੇ ਪ੍ਰਧਾਨ ਲਖਬੀਰ ਸਿੰਘ ਮੋਨੀ ਵੇਰਕਾ ਨੇ ਵੀ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਅਕਾਲੀ ਜਥੇ ਦੇ ਇਕ ਹੋਰ ਸਰਕਲ ਪ੍ਰਧਾਨ ਅਤੇ ਉਸ ਦੇ ਅਧਿਕਾਰ ਖੇਤਰ ਹੇਠ ਆਉਂਦੇ 3 ਵਾਰਡਾਂ ਦੇ ਸਮੂਹ ਅਕਾਲੀ ਅਹੁਦੇਦਾਰਾਂ ਨੇ ਵੀ ਅਸਤੀਫ਼ੇ ਦੇ ਦਿੱਤੇ ਹਨ।   ਅਸਤੀਫ਼ੇ ਦੇਣ ਵਾਲਿਆਂ ਵਿੱਚ ਸਰਕਲ ਮੋਹਕਮਪੁਰਾ ਦਾ ਪ੍ਰਧਾਨ ਪ੍ਰਿੰਸੀਪਲ ਕੁਲਦੀਪ ਸਿੰਘ ਸਮੇਤ ਵਾਰਡ ਨੰਬਰ 18 ਦੇ ਪ੍ਰਧਾਨ ਜਗਤਾਰ ਸਿੰਘ, ਵਾਰਡ ਨੰਬਰ 19 ਦੇ ਪ੍ਰਧਾਨ ਭਾਰਤ ਭੂਸ਼ਣ ਸ਼ਰਮਾ ਅਤੇ ਵਾਰਡ ਨੰਬਰ 28 ਦੇ ਪ੍ਰਧਾਨ ਕੁਲਦੀਪ ਸਿੰਘ ਚੌਹਾਨ ਸ਼ਾਮਲ ਹਨ। ਇਨ੍ਹਾਂ ਨਾਲ ਵੱਡੀ ਗਿਣਤੀ ਵਿੱਚ ਅਹੁਦੇਦਾਰ ਤੇ ਮੈਂਬਰ ਵੀ ਸ਼ਾਮਲ ਹਨ। ਅਸਤੀਫ਼ੇ ’ਤੇ ਦਸਤਖ਼ਤ ਕਰਨ ਵਾਲਿਆਂ ਵਿੱਚ ਸਰਕਲ ਪ੍ਰਧਾਨ ਪ੍ਰਿੰਸੀਪਲ ਕੁਲਦੀਪ ਸਿੰਘ ਦੇ ਨਾਲ 11 ਅਹੁਦੇਦਾਰ, ਵਾਰਡ ਪ੍ਰਧਾਨ ਕੁਲਦੀਪ ਸਿੰਘ ਚੌਹਾਨ ਦੇ ਨਾਲ 9 ਅਹੁਦੇਦਾਰ, ਵਾਰਡ ਨੰਬਰ 18 ਦੇ ਪ੍ਰਧਾਨ ਜਗਤਾਰ ਸਿੰਘ ਦੇ ਨਾਲ 7 ਅਹੁਦੇਦਾਰ ਅਤੇ ਵਾਰਡ ਨੰਬਰ 19 ਦੇ ਪ੍ਰਧਾਨ ਦੇ ਨਾਲ 8 ਅਹੁਦੇਦਾਰ ਸ਼ਾਮਲ ਹਨ।

ਭਾਈ ਰੁਪਿੰਦਰ ਸਿੰਘ ਜਸਵਿੰਦਰ ਸਿੰਘ ਵਿਰੁੱਧ ਸਾਜਿਸ ਅਧੀਨ ਦਰਜ ਕੀਤਾ ਗਿਆ ਝੂਠਾ ਕੇਸ ਵਾਪਿਸ ਲਿਆ ਜਾਵੇ: ਭਾਈ ਪੰਥਪ੍ਰੀਤ ਸਿੰਘ

0

ਭਾਈ ਰੁਪਿੰਦਰ ਸਿੰਘ ਜਸਵਿੰਦਰ ਸਿੰਘ ਵਿਰੁੱਧ ਸਾਜਿਸ ਅਧੀਨ ਦਰਜ ਕੀਤਾ ਗਿਆ ਝੂਠਾ ਕੇਸ ਵਾਪਿਸ ਲਿਆ ਜਾਵੇ: ਭਾਈ ਪੰਥਪ੍ਰੀਤ ਸਿੰਘ

ਬਠਿੰਡਾ, 26 ਅਕਤੂਬਰ (ਕਿਰਪਾਲ ਸਿੰਘ): ਭਾਈ ਰੁਪਿੰਦਰ ਸਿੰਘ ਜਸਵਿੰਦਰ ਸਿੰਘ ਵਿਰੁੱਧ ਸਾਜਿਸ ਅਧੀਨ ਦਰਜ ਕੀਤਾ ਗਿਆ ਝੂਠਾ ਕੇਸ ਤੁਰੰਤ ਵਾਪਿਸ ਲੈ ਕੇ ਉਨ੍ਹਾਂ ਨੂੰ ਰਿਹਾਅ ਕੀਤਾ ਜਾਵੇ। ਇਹ ਸ਼ਬਦ ਬਰਗਾੜੀ ਵਿਖੇ ਕਿਸੇ ਸ਼ਰਾਰਤੀ ਅਨਸਰ/ਏਜੰਸੀ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਕੀਤੀ ਬੇਅਦਬੀ ਦੇ ਸੰਬੰਧ ਵਿੱਚ ਝੂਠੇ ਇਲਜਾਮ ਲਾ ਕੇ ਗਿ੍ਰਫਤਾਰ ਕੀਤੇ ਭਾਈ ਰੁਪਿੰਦਰ ਸਿੰਘ ਜਸਵਿੰਦਰ ਸਿੰਘ ਨੂੰ ਅੱਜ ਫਰੀਦਕੋਟ ਜਿਲ੍ਹਾ ਕਚਹਿਰੀਆਂ ਵਿੱਚ ਪੇਸ਼ ਕਰਨ ਮੌਕੇ ਸੰਗਤਾਂ ਦੀ ਵੱਡੀ ਗਿਣਤੀ ਨਾਲ ਪਹੁੰਚੇ ਭਾਈ ਪੰਥਪ੍ਰੀਤ ਸਿੰਘ ਨੇ ਘਰ ਵਾਪਸ ਜਾਂਦੇ ਸਮੇਂ ਬਠਿੰਡਾ ਵਿਖੇ ਕਹੇ। ਇਹ ਦੱਸਣਯੋਗ ਹੈ ਕਿ ਭਾਈ ਰੁਪਿੰਦਰ ਸਿੰਘ, ਜਸਵਿੰਦਰ ਸਿੰਘ ਦੀ ਅਦਾਲਤ ਵਿੱਚ ਪੇਸ਼ੀ ਮੌਕੇ ਭਾਈ ਪੰਥਪ੍ਰੀਤ ਸਿੰਘ, ਭਾਈ ਹਰਜਿੰਦਰ ਸਿੰਘ ਮਾਂਝੀ, ਸਤਿਨਾਮ ਸਿੰਘ ਚੰਦੜ, ਭਾਈ ਹਰਜੀਤ ਸਿੰਘ ਢਪਾਲੀ, ਭਾਈ ਗੁਰਨੇਕ ਸਿੰਘ ਸੰਗਰੂਰ, ਭਾਈ ਨਿਰਮਲ ਸਿੰਘ ਧੂਰਕੋਟ ਭਾਈ ਸੁਖਜੀਤ ਸਿੰਘ ਖੋਸਾ ਆਦਿਕ ਪ੍ਰਚਾਰਕਾਂ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਸਿੱਖ ਸੰਗਤ ਪਹੁੰਚੀ ਸੀ।

ਭਾਈ ਰੁਪਿੰਦਰ ਸਿੰਘ, ਭਾਈ ਜਸਵਿੰਦਰ ਸਿੰਘ ਦੇ 6 ਦਿਨਾਂ ਪੁਲਿਸ ਰੀਮਾਂਡ ਅਤੇ ਚਾਰ ਦਿਨ ਗੈਰ ਸੰਵਿਧਾਨਕ ਹਿਰਾਸਤ ਭਾਵ ਕੁਲ 10 ਦਿਨਾਂ ਦੀ ਹਿਰਾਸਤ ਉਪ੍ਰੰਤ ਵੀ ਸਰਕਾਰ ਕੋਈ ਐਸਾ ਸਬੂਤ ਪੇਸ਼ ਨਹੀਂ ਕਰ ਸਕੀ ਜਿਸ ਨਾਲ ਭਾਈ ਰੁਪਿੰਦਰ ਸਿੰਘ ਜਸਵਿੰਦਰ ਸਿੰਘ ਦੋਸ਼ੀ ਸਿੱਧ ਹੁੰਦੇ ਹੋਣ। ਇਨ੍ਹਾਂ ਤੱਥਾਂ ਦੇ ਅਧਾਰ ’ਤੇ ਹੀ ਜੱਜ ਸਾਹਿਬ ਨੇ ਹੋਰ ਪੁਲਿਸ ਰੀਮਾਂਡ ਦੇਣ ਤੋਂ ਨਾਂਹ ਕਰਦਿਆਂ ਉਨ੍ਹਾਂ ਨੂੰ ਅਦਾਲਤੀ ਹਿਰਾਸਤ ’ਚ ਭੇਜਣ ਦੇ ਹੁਕਮ ਦੇ ਦਿੱਤੇ ਹਨ। ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਪੰਜਾਬ ਪੁਲਿਸ ਦਾ ਪਿਛਲੇ 30 ਸਾਲ ਦਾ ਰੀਕਾਰਡ ਦੱਸਦਾ ਹੈ ਕਿ ਇਹ ਝੂਠੇ ਕੇਸ ਬਣਾਉਣ ਵਿੱਚ ਮਾਹਰ ਹੈ ਅਤੇ ਆਪਣੇ ਇਸ ਮੁਹਾਰਤ ਨਾਲ ਹੀ ਗੁਰਮਤਿ ਦਾ ਸਿਧਾਂਤਕ ਪ੍ਰਚਾਰ ਕਰ ਰਹੇ ਸਿੱਖ ਪ੍ਰਚਾਰਕਾਂ ਦਾ ਪ੍ਰਚਾਰ ਬੰਦ ਕਰਾਉਣ ਹਿੱਤ ਉਨ੍ਹਾਂ ਦੇ ਜ਼ਜ਼ਬਾਤ ਭੜਕਾ ਕੇ ਉਨ੍ਹਾਂ ਨੂੰ ਸੰਘਰਸ਼ ਦੇ ਰਾਹ ਪਾਉਣ ਲਈ ਪਹਿਲਾਂ ਉਨ੍ਹਾਂ ਸਮੇਤ 14 ਪ੍ਰਚਾਰਕਾਂ ’ਤੇ ਬਾਈ ਨੇਮ ਅਤੇ ਸੈਂਕੜੇ ਹੋਰ ਅਣਪਛਾਤੇ ਸਿੱਖਾਂ ਵਿਰੁੱਧ 307 ਤੇ ਹੋਰ ਅਪ੍ਰਾਧਿਕ ਕਿਸਮ ਦੀਆਂ ਧਾਰਾਵਾਂ ਹੇਠ ਕੇਸ ਦਰਜ ਕੀਤੇ ਗਏ ਜੋ ਬਾਅਦ ਵਿੱਚ ਲੋਕ ਰੋਹ ਨੂੰ ਵੇਖਦੇ ਹੋਏ ਰੱਦ ਕਰਨੇ ਪਏ। ਇਸ ਉਪ੍ਰੰਤ ਸਿੱਖਾਂ ਨੂੰ ਹੀ ਬਦਨਾਮ ਕਰਕੇ ਲੋਕ ਰੋਹ ਨੂੰ ਸ਼ਾਂਤ ਕਰਨ ਲਈ ਭਾਈ ਰੁਪਿੰਦਰ ਸਿੰਘ, ਭਾਈ ਜਸਵਿੰਦਰ ਸਿੰਘ ਦੋ ਸਕੇ ਭਰਾਵਾਂ ਵਿਰੁੱਧ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦਾ ਝੂਠਾ ਕੇਸ ਦਰਜ ਕੀਤਾ ਗਿਆ। ਆਪਣੇ ਇਸ ਝੂਠ ਨੂੰ ਸੱਚਾ ਸਿੱਧ ਕਰਨ ਲਈ ਪੰਜਾਬ ਪੁਲਿਸ ਅਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪ੍ਰੈੱਸ ਕਾਨਫਰੰਸਾਂ ਦੌਰਾਨ ਤਿੰਨ ਵੱਡੇ ਝੂਠ ਬੋਲੇ। ਪਹਿਲਾ ਝੂਠ ਇਹ ਬੋਲਿਆ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਿੱਚ ਵਿਦੇਸ਼ੀ ਸਿੱਖਾਂ ਦਾ ਹੱਥ ਹੈ ਜੋ ਇਸ ਘਿਨਾਉਣੇ ਕਾਰਨਾਮੇ ਲਈ ਫੰਡ ਮੁਹਈਆ ਕਰਦੇ ਹਨ। ਸਰਕਾਰ ਇਸ ਦੋਸ਼ ਸਬੰਧੀ ਕੋਈ ਵੀ ਸਬੂਤ ਪੇਸ਼ ਨਹੀਂ ਕਰ ਸਕੀ ਅਤੇ ਸਰਕਾਰ ਅਨੁਸਾਰ ਦੱਸੇ ਜਾ ਰਹੇ ਆਸਟ੍ਰੇਲੀਆ ’ਚੋਂ ਪੈਸੇ ਭੇਜਣ ਵਾਲਿਆਂ ਨੇ ਸਪਸ਼ਟ ਕਰ ਦਿੱਤਾ ਹੈ ਕਿ ਉਨ੍ਹਾਂ ਨੇ ਮਾਮੂਲੀ ਰਕਮ ਸੰਘਰਸ਼ ਵਿੱਚ ਜਖ਼ਮੀ ਹੋਏ ਸਿੰਘਾਂ ਦੇ ਇਲਾਜ ਲਈ ਭੇਜੀ ਹੈ। ਦੂਸਰਾ ਝੂਠ ਬੋਲਿਆ ਕਿ ਗਿ੍ਰਫਤਰ ਕੀਤੇ ਕਥਿਤ ਦੋਸ਼ੀਆਂ ਨੇ ਪੰਚਾਇਤਾਂ ਦੇ ਸਾਹਮਣੇ ਆਪਣਾ ਦੋਸ਼ ਕਬੂਲ ਕਰ ਲਿਆ ਹੈ ਇਸ ਝੂਠ ਦਾ ਭਾਂਡਾ ਪਿੰਡ ਦੇ ਸਰਪੰਚ ਸਮੇਤ ਚਾਰ ਪੰਜ ਪਿੰਡਾਂ ਦੀਆਂ ਪੰਚਾਇਤਾਂ ਨੇ ਭੰਨ ਦਿੱਤਾ ਹੈ ਕਿ ਉਨ੍ਹਾਂ ਨੂੰ ਤਾਂ ਭਾਈ ਰੁਪਿੰਦਰ ਸਿੰਘ ਜਸਵਿੰਦਰ ਸਿੰਘ ਨਾਲ ਮਿਲਾਇਆ ਤੱਕ ਨਹੀਂ ਇਸ ਲਈ ਪੰਚਾਇਤਾਂ ਸਾਹਮਣੇ ਦੋਸ਼ ਕਬੂਲ ਕਰਨ ਦੀ ਗੱਲ ਵੀ ਪੂਰੀ ਤਰ੍ਹਾਂ ਗਲਤ ਸਾਬਤ ਹੋ ਗਈ। ਤੀਸਰਾ ਝੂਠ ਬੋਲਿਆ ਗਿਆ ਕਿ ਉਨ੍ਹਾਂ ਨੇ ਅੰਮ੍ਰਿਤ ਕੇਵਲ ਛੇ ਕੁ ਮਹੀਨੇ ਪਹਿਲਾਂ ਹੀ ਛਕਿਆ ਹੈ ਜਦੋਂ ਕਿ ਪਿੰਡ ਦੀ ਪੰਚਾਇਤ ਦੱਸ ਰਹੀ ਹੈ ਕਿ ਉਹ ਪਿਛਲੇ 10-12 ਸਾਲ ਤੋਂ ਅੰਮ੍ਰਿਤਧਾਰੀ ਹਨ ਅਤੇ ਸਮੁੱਚਾ ਪ੍ਰਵਾਰ ਗੁਰਮਤਿ ਦਾ ਧਾਰਨੀ ਅਤੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪੂਰਨ ਆਸਥਾ ਰੱਖਣ ਵਾਲਾ ਹੈ। ਸੋ ਸਰਕਾਰੀ ਪੱਖ ਵੱਲੋਂ ਦਿੱਤੀਆਂ ਸਾਰੀਆਂ ਦਲੀਲਾਂ ਝੂਠੀਆਂ ਸਿੱਧ ਹੋਣ ਕਾਰਣ ਹੀ ਅਦਾਲਤ ਨੇ ਹੋਰ ਪੁਲਿਸ ਰੀਮਾਂਡ ਦੇਣ ਤੋਂ ਨਾਂਹ ਕਰਕੇ ਜੁਡੀਸ਼ਲ ਹਿਰਾਸਤ ਵਿੱਚ ਭੇਜ ਦਿੱਤਾ ਹੈ। ਇਸ ਤੋਂ ਸਿੱਧ ਹੁੰਦਾ ਹੈ ਕਿ ਭਾਈ ਰੁਪਿੰਦਰ ਸਿੰਘ ’ਤੇ ਦਰਜ ਕੀਤਾ ਕੇਸ਼ ਉਸੇ ਤਰ੍ਹਾਂ ਹੀ ਝੂਠ ਦਾ ਪੁਲੰਦਾ ਹੈ ਜਿਸ ਤਰ੍ਹਾਂ ਸਮਝੌਤਾ ਐਕਸਪ੍ਰੈੱਸ ਗੱਡੀ ਅਤੇ ਮਸਜ਼ਿਦਾਂ ਵਿੱਚ ਬੰਬ ਧਮਾਕੇ ਤਾਂ ਆਰ. ਐੱਸ. ਐੱਸ ਦੇ ਕਿਰਿੰਦਿਆਂ ਨੇ ਕਰਵਾਏ, ਇਨ੍ਹਾਂ ਧਮਾਕਿਆਂ ਵਿੱਚ ਮਾਰੇ ਵੀ ਮੁਲਮਾਨ ਹੀ ਗਏ ਤੇ ਬਦਨਾਮ ਕਰਨ ਲਈ ਧਮਾਕਿਆਂ ਦੇ ਦੋਸ਼ ਤਹਿਤ ਕੇਸ ਵੀ ਮੁਸਲਮਾਨਾਂ ਵਿਰੁੱਧ ਹੀ ਕੀਤੇ ਗਏ; ਜਿਸ ਦੀ ਸੱਚਾਈ ਇਮਾਨਦਾਰ ਪੁਲਿਸ ਅਫਸਰ ਹੇਮੰਤ ਕਰਕਰੇ ਨੇ ਜੱਗ ਜ਼ਾਹਰ ਕੀਤੀ। ਠੀਕ ਉਸੇ ਤਰ੍ਹਾਂ ਪੰਜਾਬ ਵਿੱਚ ਸਿੱਖਾਂ ਦੇ ਧਾਰਮਿਕ ਜ਼ਜ਼ਬਾਤਾਂ ਨੂੰ ਠੇਸ ਪਹੁੰਚਾਉਣ ਲਈ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦਾ ਘੋਰ ਅਪ੍ਰਾਧ ਵੀ ਕਿਸੇ ਸਿੱਖ ਵਿਰੋਧੀ ਏਜੰਸੀ ਨੇ ਕੀਤਾ, ਲਾਠੀ ਚਾਰਜ ਅਤੇ ਗੋਲੀ ਵੀ ਸਿੱਖਾਂ ’ਤੇ ਚਲਾਈ, ਸ਼ਹੀਦ ਵੀ ਸਿੱਖ ਹੀ ਕੀਤੇ ਅਤੇ ਅਖੀਰ ਵਿੱਚ ਸਿੱਖਾਂ ਨੂੰ ਹੀ ਬਦਨਾਮ ਕਰਨ ਹਿੱਤ ਬੇਅਦਬੀ ਦਾ ਕੇਸ ਵੀ ਸਿੱਖਾਂ ਵਿਰੁਧ ਕੀਤਾ। ਭਾਈ ਪੰਥਪ੍ਰੀਤ ਸਿੰਘ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਭਾਈ ਰੁਪਿੰਦਰ ਸਿੰਘ ਭਾਈ ਜਸਵਿੰਦਰ ਸਿੰਘ ਵਿਰੁੱਧ ਦਰਜ ਝੂਠਾ ਕੇਸ ਤੁਰੰਤ ਰੱਦ ਕਰਕੇ ਉਨ੍ਹਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ ਅਤੇ ਕੋਈ ਹੇਮੰਤ ਕਰਕਰੇ ਵਰਗਾ ਇਮਾਨਦਾਰ ਪੁਲਿਸ ਅਫਸਰ ਨੂੰ ਪੜਤਾਲ ਦੀ ਜਿੰਮੇਵਾਰੀ ਸੌਂਪ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੀ ਏਜੰਸੀ ਦਾ ਪਰਦਾ ਫਾਸ਼ ਕਰਕੇ ਉਨ੍ਹਾਂ ਵਿਰੁਧ ਕਾਰਵਾਈ ਕਰਕੇ ਸਖਤ ਸਜਾਵਾਂ ਦਿੱਤੀਆਂ ਜਾਣ ਤਾ ਕਿ ਪੰਜਾਬ ਦਾ ਮਾਹੌਲ ਸ਼ਾਂਤ ਹੋ ਸਕੇ।

ਸੰਪਰਦਾਇਕ ਦੰਗਿਆਂ ਦੀਆਂ ਵਧ ਰਹੀਆਂ ਘਟਨਾਵਾਂ ਕਾਰਨ ਸਾਇੰਸਦਾਨ ਤੇ ਇਤਿਹਾਸਕਾਰ ਨੇ ਵੀ ਵਾਪਿਸ ਕੀਤੇ ਆਪਣੇ ਸਨਮਾਨ ਚਿੰਨ੍ਹ (ਐਵਾਰਡ)

0

ਸੰਪਰਦਾਇਕ ਦੰਗਿਆਂ ਦੀਆਂ ਵਧ ਰਹੀਆਂ ਘਟਨਾਵਾਂ ਕਾਰਨ ਸਾਇੰਸਦਾਨ ਤੇ ਇਤਿਹਾਸਕਾਰ ਨੇ ਵੀ ਵਾਪਿਸ ਕੀਤੇ ਆਪਣੇ ਸਨਮਾਨ ਚਿੰਨ੍ਹ (ਐਵਾਰਡ)

ਪੀ.ਐਮ. ਭਾਰਗਵ

ਵਿਗਿਆਨੀ ਪੀ.ਐਮ. ਭਾਰਗਵ ਵੱਲੋਂ ਆਪਣਾ ਪਦਮ ਭੂਸ਼ਨ ਮੋੜਨ ਦਾ ਐਲਾਨ

29 ਅਕਤੂਬਰ

ਦੇਸ਼ ਵਿੱਚ ‘ਅਸਹਿਣਸ਼ੀਲਤਾ ਵਾਲੇ ਮਾਹੌਲ’ ਦੇ ਵਧ ਰਹੇ ਵਿਰੋਧ ਨੂੰ ਅੱਜ ਉਦੋਂ ਹੋਰ ਹੁਲਾਰਾ ਮਿਲਿਆ ਜਦੋਂ ਇਸ ਵਿੱਚ ਲੇਖਕਾਂ, ਫ਼ਿਲਮਸਾਜ਼ਾਂ ਤੇ ਸਾਇੰਸਦਾਨਾਂ ਦੇ ਨਾਲ ਇਤਿਹਾਸਕਾਰ ਵੀ ਆਣ ਰਲੇ। ਚੋਟੀ ਦੇ ਸਾਇੰਸਦਾਨ ਪੀ.ਐਮ. ਭਾਰਗਵ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਉਤੇ ਭਾਰਤ ਨੂੰ ‘ਹਿੰਦੂ ਰਾਸ਼ਟਰ’ ਬਣਾਉਣ ਦੀਆਂ ਚਾਲਾਂ ਚੱਲਣ ਦੇ ਦੋਸ਼ ਲਾਉਂਦਿਆਂ ਆਪਣਾ ਪਦਮ ਭੂਸ਼ਣ ਐਵਾਰਡ ਵਾਪਸ ਮੋੜਨ ਦਾ ਐਲਾਨ ਕੀਤਾ ਹੈ।

ਬੁੱਧੀਜੀਵੀਆਂ ਵੱਲੋਂ ਛੇੜੀ ਗਈ ਇਸ ਮੁਹਿੰਮ ਵਿੱਚ ਸਾਇੰਸਦਾਨਾਂ ਦੇ ਦੂਜੇ ਸਮੂਹ ਦੀ ਸ਼ਮੂਲੀਅਤ ਦੇ ਨਾਲ ਹੀ ਰੋਮਿਲਾ ਥਾਪਰ, ਇਰਫ਼ਾਨ ਹਬੀਬ, ਕੇ.ਐਨ. ਪੰਨੀਕਰ ਤੇ ਮ੍ਰਿਦੁਲਾ ਮੁਖਰਜੀ ਸਣੇ 53 ਇਤਿਹਾਸਕਾਰਾਂ ਨੇ ਕਿਹਾ ਕਿ ਮੁਲਕ ਵਿੱਚ ਜਾਰੀ ‘ਬਹੁਤ ਹੀ ਮਾੜੇ ਮਾਹੌਲ’ ਦੇ ਬਾਵਜੂਦ ਸ੍ਰੀ ਮੋਦੀ ਇਕ ਵੀ ‘ਭਰੋਸਾ ਦਿਵਾਊ’ ਬਿਆਨ ਦੇਣ ਵਿੱਚ ਨਾਕਾਮ ਰਹੇ ਹਨ। ਇਤਿਹਾਸਕਾਰਾਂ ਨੇ ਆਪਣੇ ਬਿਆਨ ਵਿੱਚ ਕਿਹਾ, ‘ਵ਼ਿਚਾਰਾਂ ਦੇ ਮਦਭੇਦਾਂ ਦੇ ਨਿਬੇੜੇ ਜਿਸਮਾਨੀ ਹਿੰਸਾ ਨਾਲ ਕੀਤੇ ਜਾ ਰਹੇ ਹਨ। ਦਲੀਲਾਂ ਦਾ ਜਵਾਬ ਮੋੜਵੀਆਂ ਦਲੀਲਾਂ ਦੀ ਥਾਂ ਗੋਲੀਆਂ ਨਾਲ ਦਿੱਤਾ ਜਾ ਰਿਹਾ ਹੈ।’

ਹੈਦਰਾਬਾਦ ਦੇ ਨਾਮੀ ਸੈਂਟਰ ਫ਼ਾਰ ਸੈਲੂਲਰ ਐਂਡ ਮੋਲੇਕਿਊਲਰ ਬਾਇਓਲੋਜੀ ਦੇ ਬਾਨੀ ਸ੍ਰੀ ਭਾਰਗਵ (87 ਸਾਲ) ਨੇ ਕਿਹਾ ਕਿ ਉਹ 1986 ਵਿੱਚ ਮਿਲਿਆ ਆਪਣਾ ਐਵਾਰਡ ਵਾਪਸ ਮੋੜ ਰਹੇ ਹਨ। ਉਨ੍ਹਾਂ ਕਿਹਾ, ‘‘ਮੌਜੂਦਾ ਹਕੂਮਤ ਦੇਸ਼ ਨੂੰ ਲੋਕਤੰਤਰ ਤੋਂ ਲਾਂਭੇ ਲਿਜਾ ਰਹੀ ਹੈ ਤੇ ਮੁਲਕ ਨੂੰ ਹਿੰਦੂ ਧਾਰਮਿਕ ਤਾਨਾਸ਼ਾਹੀ ਬਣਾਉਣ ਵੱਲ ਵਧ ਰਹੀ ਹੈ, ਬਿਲਕੁਲ ਪਾਕਿਸਤਾਨ ਵਾਂਗ।’’ ਉਨ੍ਹਾਂ ਦੋਸ਼ ਲਾਇਆ ਕਿ ਅਸਲ ਵਿੱਚ ਦੇਸ਼ ਵਿੱਚ ਭਾਜਪਾ ਦੇ ਨਾਂ ਉਤੇ ਆਰ ਐਸ ਐਸ ਹੀ ਰਾਜ ਕਰ ਰਹੀ ਹੈ।  

Most Viewed Posts