21.7 C
Jalandhar
Monday, April 13, 2026
spot_img
Home Blog Page 132

ਬੇਸਹਾਰਾ ਬੱਚੀਆਂ ਦਾ ਸਹਾਰਾ ਬਣ ਰਿਹੈ ਡਾ. ਹਰਸ਼ ਚੈਰੀਟੇਬਲ ਟਰੱਸਟ

0

ਬੇਸਹਾਰਾ ਬੱਚੀਆਂ ਦਾ ਸਹਾਰਾ ਬਣ ਰਿਹੈ ਡਾ. ਹਰਸ਼ ਚੈਰੀਟੇਬਲ ਟਰੱਸਟ

ਸਾਰੀਆਂ ਬੱਚੀਆਂ ਪੜ੍ਹਨਗੀਆਂ ਪ੍ਰਾਈਵੇਟ ਸਕੂਲਾਂ ’ਚ

ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਿਰ, 28, ਪ੍ਰੀਤ ਨਗਰ, ਲੋਅਰ ਮਾਲ (ਪਟਿਆਲਾ)-0175-2216783

ਪਟਿਆਲਾ, ਸਤੰਬਰ (2017) : ਡਾ. ਹਰਸ਼ ਚੈਰੀਟੇਬਲ ਟਰੱਸਟ ਪਿਛਲੇ 10 ਸਾਲਾਂ ਤੋਂ ਲਗਾਤਾਰ ਗਰੀਬ ਬੱਚੀਆਂ ਦੀ ਪੜ੍ਹਾਈ ਦਾ ਖ਼ਰਚਾ ਚੁੱਕ ਰਿਹਾ ਹੈ। ਇਸ ਦੇ ਬਾਨੀ ਡਾ. ਹਰਸ਼ਿੰਦਰ ਕੌਰ ਅਤੇ ਡਾ. ਗੁਰਪਾਲ ਸਿੰਘ ਵੱਲੋਂ ਅੱਜ 65 ਗਰੀਬ ਬੇਸਹਾਰਾ ਬੱਚੀਆਂ ਨੂੰ ਪ੍ਰਾਈਵੇਟ ਸਕੂਲਾਂ ਵਿਚ ਪੜ੍ਹਨ ਵਾਸਤੇ ਚੈੱਕ ਵੰਡੇ ਗਏ। ਇਹ ਟਰੱਸਟ 2008 ਤੋਂ ਗਰੀਬ ਬੱਚੀਆਂ ਨੂੰ ਸਕੂਲ ਦੀ ਫੀਸ ਦੇ ਚੈੱਕ ਦੇ ਰਹੀ ਹੈ ਅਤੇ ਇਸ ਵਿਚ ਹੁਣ ਤੱਕ 362 ਬੱਚੀਆਂ ਮਦਦ ਲੈ ਚੁੱਕੀਆਂ ਹਨ। ਇਸ ਟਰੱਸਟ ਰਾਹੀਂ ਉਨ੍ਹਾਂ ਗਰੀਬ ਬੱਚੀਆਂ ਦੀ ਮਦਦ ਕੀਤੀ ਜਾਂਦੀ ਹੈ, ਜਿਨ੍ਹਾਂ ਦੇ ਪਿਤਾ ਦੀ ਮੌਤ ਹੋ ਚੁੱਕੀ ਹੋਵੇ ਤੇ ਉਨ੍ਹਾਂ ਕੋਲ ਕੋਈ ਕਮਾਈ ਦਾ ਸਾਧਨ ਨਾ ਹੋਵੇ। ਕੁੱਝ ਉਹ ਕਿਸਾਨ ਜੋ ਖ਼ੁਦਕੁਸ਼ੀ ਕਰ ਚੁੱਕੇ ਹਨ, ਉਨ੍ਹਾਂ ਦੀਆਂ ਧੀਆਂ ਵੀ ਇਸ ਟਰੱਸਟ ਰਾਹੀਂ ਮਦਦ ਲੈ ਰਹੀਆਂ ਹਨ ਤੇ ਆਪੋ ਆਪਣੇ ਘਰਾਂ ਵਿਚ ਰਹਿ ਕੇ ਪ੍ਰਾਈਵੇਟ ਸਕੂਲਾਂ ਵਿਚ ਪੜ੍ਹਾਈ ਕਰ ਰਹੀਆਂ ਹਨ।

ਡਾ. ਹਰਸ਼ਿੰਦਰ ਕੌਰ, ਜੋ ਇਸ ਟਰੱਸਟ ਦੇ ਪ੍ਰਧਾਨ ਹਨ, ਨੇ ਦੱਸਿਆ ਕਿ ਇਸ ਟਰੱਸਟ ਦਾ ਮਕਸਦ ਗਰੀਬ ਬੱਚੀਆਂ ਨੂੰ ਆਪਣੇ ਪੈਰਾਂ ਉੱਤੇ ਖੜ੍ਹੇ ਕਰਨਾ ਹੈ ਅਤੇ ਉਨ੍ਹਾਂ ਨੂੰ ਆਪਣੇ ਹੱਕਾਂ ਬਾਰੇ ਜਾਗਰੂਕ ਕਰ ਕੇ ਮਾਦਾ ਭਰੂਣ ਹੱਤਿਆ ਵਿਰੁਧ ਆਵਾਜ਼ ਬੁਲੰਦ ਕਰ ਸਕਣ ਲਈ ਮਾਨਸਿਕ ਪੱਖੋਂ ਤਿਆਰ ਵੀ ਕਰਨਾ ਹੈ।

ਡਾ. ਗੁਰਪਾਲ ਸਿੰਘ, ਜੋ ਇਸ ਟਰੱਸਟ ਦੇ ਜਨਰਲ ਸਕੱਤਰ ਹਨ, ਨੇ ਦੱਸਿਆ ਕਿ ਅੱਜ 2 ਲੱਖ ਰੁਪੈ ਦੇ ਚੈੱਕ ਦੀ ਰਾਸ਼ੀ ਵੰਡ ਕੇ ਇਨ੍ਹਾਂ ਬੱਚੀਆਂ ਦੀ ਪੜ੍ਹਾਈ ਉੱਤੇ ਖਰਚ ਕੀਤੇ ਗਏ। ਇਸ ਮੌਕੇ ਜਗਰਾਉਂ, ਗੁਰਦਾਸਪੁਰ, ਤਰਨਤਾਰਨ, ਨਵਾਂ ਸ਼ਹਿਰ, ਲੁਧਿਆਣਾ, ਜਲੰਧਰ, ਰੋਪੜ, ਪਟਿਆਲਾ, ਅੰਮ੍ਰਿਤਸਰ, ਆਨੰਦਪੁਰ ਸਾਹਿਬ, ਸੰਗਰੂਰ ਅਤੇ ਕੁਰਾਲੀ ਆਦਿ ਤੋਂ ਅਨੇਕ ਬੱਚੀਆਂ ਆਪਣੀ ਫੀਸ ਦੇ ਚੈੱਕ ਲੈਣ ਇੱਥੇ ਪਹੁੰਚੀਆਂ।

ਇਸ ਮੌਕੇ ਟਰੱਸਟ ਦੇ ਹੋਰ ਮੈਂਬਰ ਡਾ. ਸੁਖਮਨੀ ਕੌਰ, ਨਾਨਕਜੋਤ ਸਿੰਘ, ਰੌਬਿਨ ਗਰਗ, ਲਖਵਿੰਦਰ ਸਿੰਘ, ਰਵੀ, ਰਾਜੂ ਆਦਿ ਹਾਜ਼ਰ ਸਨ। ਇਸ ਮੌਕੇ ਸਾਰੀਆਂ ਬੱਚੀਆਂ ਨੂੰ ਖਾਣ-ਪੀਣ ਦੀਆਂ ਚੀਜ਼ਾਂ ਵੀ ਵੰਡੀਆਂ ਗਈਆਂ।

ਗੁਰਦਾਸਪੁਰ ਤੋਂ ਪਹੁੰਚੀ ਕਿਰਨਜੋਤ ਕੌਰ ਬੱਚੀ, ਜੋ ਇਸ ਟਰੱਸਟ ਰਾਹੀਂ ਮਦਦ ਲੈ ਕੇ ਸੱਤਵੀਂ ਜਮਾਤ ਵਿਚ ਪੜ੍ਹ ਰਹੀ ਹੈ, ਨੇ ਖਾਸ ਤੌਰ ਉੱਤੇ ਡਾ. ਹਰਸ਼ਿੰਦਰ ਕੌਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੇ ਇਸ ਟਰੱਸਟ ਰਾਹੀਂ ਮਦਦ ਨਾ ਮਿਲਦੀ ਤਾਂ ਸ਼ਾਇਦ ਉਹ ਕਦੇ ਪੜ੍ਹ ਨਾ ਸਕਦੀ। ਉਹ ਡਾ. ਹਰਸ਼ਿੰਦਰ ਕੌਰ ਲਈ ਆਪਣੇ ਹੱਥੀਂ ਬਣਾ ਕੇ ਮੋਮਬੱਤੀ ਵੀ ਲੈ ਕੇ ਆਈ। ਉਸ ਕਿਹਾ ਕਿ ਵੱਡੀ ਹੋ ਕੇ ਉਹ ਵੀ ਅੱਗੋਂ ਗ਼ਰੀਬ ਬੱਚੀਆਂ ਦੀ ਮਦਦ ਕਰਨਾ ਚਾਹੁੰਦੀ ਹੈ।

ਛੇਵੀਂ ਜਮਾਤ ਵਿਚ ਪੜ੍ਹਦੀ ਪਟਿਆਲੇ ਦੀ ਚਹਿਕ ਨੇ ਦੱਸਿਆ ਕਿ ਉਸ ਦੇ ਪਿਤਾ ਦੀ ਮੌਤ ਤੋਂ ਬਾਅਦ ਉਸ ਨੂੰ ਲੱਗਿਆ ਕਿ ਉਸ ਦੀ ਪੜ੍ਹਾਈ ਹਮੇਸ਼ਾ ਲਈ ਬੰਦ ਹੋ ਜਾਏਗੀ, ਪਰ ਡਾ. ਹਰਸ਼ ਚੈਰੀਟੇਬਲ ਟਰੱਸਟ ਦੀ ਮਦਦ ਨਾਲ ਉਸ ਦੀ ਪੜ੍ਹਾਈ ਵਾਪਸ ਸ਼ੁਰੂ ਹੋ ਸਕੀ ਹੈ।

ਪਰਨੀਤ ਕੌਰ ਬੇਟੀ ਸ੍ਰ. ਵਿਕਰਮਜੀਤ ਸਿੰਘ ਦੀ ਪੜ੍ਹਾਈ ਵੀ ਪਿਤਾ ਦੇ ਗੁਰਦੇ ਦੀ ਬੀਮਾਰੀ ਕਰ ਕੇ ਛੁਟ ਗਈ ਸੀ। ਹੁਣ ਅੱਠਵੀਂ ਵਿਚ ਪੜ੍ਹ ਰਹੀ ਇਸ ਬੱਚੀ ਨੇ ਡਾ. ਹਰਸ਼ਿੰਦਰ ਕੌਰ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਪਿਛਲੇ ਦੋ ਸਾਲਾਂ ਤੋਂ ਪੈਸੇ ਦੀ ਕਮੀ ਖੁਣੋਂ ਉਹ ਸਕੂਲ ਨਹੀਂ ਸੀ ਜਾ ਰਹੀ, ਪਰ ਹੁਣ ਡਾ. ਹਰਸ਼ ਚੈਰੀਟੇਬਲ ਟਰੱਸਟ ਰਾਹੀਂ ਫੀਸ ਦੇ ਪੈਸੇ ਮਿਲਣ ਨਾਲ ਉਹ ਵਾਪਸ ਸਕੂਲ ਜਾ ਰਹੀ ਹੈ।

ਸ੍ਰ. ਉਜਾਗਰ ਸਿੰਘ ਰਿਟਾ: ਲੋਕ ਸੰਪਰਕ ਅਫਸਰ ਅਤੇ ਸ੍ਰ. ਨਿਰਪਾਲ ਸਿੰਘ ਸ਼ੇਰਗਿਲ ਅੰਤਰਰਾਸ਼ਟਰੀ ਪ੍ਰਸਿੱਧੀ ਲੇਖਕ ਨੇ ਡਾ. ਗੁਰਪਾਲ ਸਿੰਘ ਤੇ ਡਾ. ਹਰਸ਼ਿੰਦਰ ਕੌਰ ਨਾਲ 65 ਗਰੀਬ ਬੱਚੀਆਂ ਨੂੰ ਚਾਰ-ਚਾਰ ਮਹੀਨੇ ਦੀਆਂ ਫੀਸਾਂ ਦੇ ਚੈੱਕ ਵੰਡੇ।

ਸ੍ਰ. ਉਜਾਗਰ ਸਿੰਘ ਤੇ ਨਿਰਪਾਲ ਸਿੰਘ ਸ਼ੇਰਗਿਲ ਨੇ ਡਾ. ਹਰਸ਼ ਚੈਰੀਟੇਬਲ ਟਰੱਸਟ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਟਰੱਸਟ ਬੇਸਹਾਰਾ ਬੱਚੀਆਂ ਦਾ ਸਹਾਰਾ ਬਣ ਰਹੀ ਹੈ। ਇਸ ਵਿਚ ਮਦਦ ਕਰਨ ਲਈ ਹੋਰ ਲੋਕਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ। ਡਾ. ਗੁਰਪਾਲ ਸਿੰਘ, ਸਕੱਤਰ ਡਾ. ਹਰਸ਼ ਚੈਰੀਟੇਬਲ ਟਰੱਸਟ ਨੇ ਦੱਸਿਆ ਕਿ ਟਰੱਸਟ ਵੱਲੋਂ ਪੜ੍ਹ ਰਹੀਆਂ ਇਸ ਸਾਲ ਦੱਸਵੀਂ ਪਾਸ ਕਰ ਚੁੱਕੀਆਂ 8 ਬੱਚੀਆਂ ਨੇ 85 ਫੀਸਦੀ ਤੋਂ ਵੱਧ ਨੰਬਰ ਲਏ ਹਨ।

ਡਾ. ਹਰਸ਼ਿੰਦਰ ਕੌਰ, ਪ੍ਰਧਾਨ ਡਾ. ਹਰਸ਼ ਚੈਰੀਟੇਬਲ ਟਰੱਸਟ ਨੇ ਦੱਸਿਆ ਕਿ ਜਿਹੜੀਆਂ ਗਰੀਬ ਬੱਚੀਆਂ ਦੇ ਪਿਤਾ ਦੀ ਮੌਤ ਹੋ ਚੁੱਕੀ ਹੋਵੇ ਤੇ ਘਰ ਵਿਚ ਕਮਾਈ ਦਾ ਸਾਧਨ ਨਾ ਹੋਵੇ ਜਾਂ ਮਾਪੇ ਗੰਭੀਰ ਬੀਮਾਰੀ ਦੇ ਸ਼ਿਕਾਰ ਹੋਣ, ਉਨ੍ਹਾਂ ਬੱਚੀਆਂ ਦੇ ਦੱਸਵੀਂ ਤੱਕ ਦੀ ਪ੍ਰਾਈਵੇਟ ਸਕੂਲਾਂ ਦੀ ਪੜ੍ਹਾਈ ਲਈ 98555-66345 ਉੱਤੇ ਸੰਪਰਕ ਕਰ ਕੇ ਮਦਦ ਲਈ ਜਾ ਸਕਦੀ ਹੈ। ਉਨ੍ਹਾਂ ਅਸਟ੍ਰੇਲੀਆ, ਕਨੇਡਾ, ਨਿਊਜ਼ੀਲੈਂਡ, ਯੂਰਪ ਤੇ ਅਮਰੀਕਾ ਦੇ ਐਨ. ਆਰ. ਆਈ. ਵੀਰਾਂ, ਭੈਣਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਦੀ ਮਦਦ ਸਦਕਾ ਇਹ ਕੰਮ ਹੁਣ ਤਕ ਲਗਾਤਾਰ ਜਾਰੀ ਰਹਿ ਸਕਿਆ ਹੈ।

Dr Harsh Charitable Trust –a haven for poor girls

All Girls studying in private schools

Patiala (3 Sept,2017 ): Dr Harsh Charitable trust is paying for education of poor girls for the past 10 years. The founder members, Dr Harshindar kaur , President and Dr Gurpal Singh Sachdeva, Honorary Secretary distributed cheques to 65 poor girls who are enrolled in the trust for their education in private schools. The Trust has been engaged in this activity since 2008 and till now 362 girls have been provided educational aid. Some of the girls who are enrolled in the trust are orphans whose fathers have died and they have no source of income.  Some are girls whose farmer fathers have committed suicide and they are also being helped by the trust. All of these girls are staying with their families and the trust is paying for the education of these girls in various private schools of Punjab.

                Dr Harshindar Kaur , President of the trust told that the aim of the trust is to make poor girls alive to their rights by opening up educational avenues for them ,to make them economically independent as also to make them aware about female feticide and to mentally make them strong to raise their voice against such evils.

                Dr Gurpal Singh , secretary of the trust told that cheques worth 2 lakh rupees have been distributed to the girls. Girls from various places of Punjab namely Jagraon, Gurdaspur, Taran Taran, Nawan Shahar, Ludhiana, Jalandhar,Ropar,Patiala,Amritsar,Sangrur and Kurali had come to collect their cheques.

                On the occasion, other members of the trust Sukhmani Kaur, Nanakjot Singh,  Robin Garg, Lakhwinder Singh, Ravi and Raju were also present. Refreshment was also provided to the children.

                Kiranjot Kaur for Gurdaspur, student of Class 7 especially thanked Dr Harshindar Kaur for the aid she is receiving from the trust. She had brought a handmade candle which she gifted to Dr Harshindar Kaur.She was sure that she would also help other poor girls in their education when she grows up.

                Chehak, from Patiala said that after the death of her father she was afraid that she would not be able to study further but Dr Harsh Charitable Trust has made it possible for her to continue with her education.

                Manpreet Kaur’s father S. Vikramjeet Singh had been afflicted  with kidney failure and had to undergo kidney transplant. Due to paucity of funds she had to leave school for 2 years but now with Dr Harsh Charitable Trust coming to her aid she has rejoined school and is studying in 8th standard.

Ujagar Singh,Retired DPRO and S. Nirpal Singh Shergill, Internationally acclaimed NRI writer applauded the activities of the trust. They said that more people should come forward to help the trust with donations. Dr Gurpal Singh told the audience that 8 girls who have passed out of school after matriculation have scored more than 85 % marks.

Dr Harshindar kaur said that if any poor girl of Punjab who has lost her father and the family is economically challenged, they can seek help from Dr Harsh Charitable Trust by calling on 98555-66345 and they can be helped to get quality education in private schools till matriculation. She thanked NRI’s settled in Australia, New Zealand, Europe, Canada and USA for their constant support ,with whose help the trust has been able to discharge its functions continuously.

                                                                                                                Dr Harshindar Kaur  98555-66345

ਨਿਊਜ਼ੀਲੈਂਡ ਜੋਤਿਸ਼ ਕੇਂਦਰ ਦੀ ਜੋਤਿਸ਼ ਮੰਡਲੀ ਦੇ ਜੋਤਸ਼ੀ ਦੱਸਣ ਕਿ ਹੁਣ ਤੱਕ ਉਨ੍ਹਾਂ ਵੱਲੋਂ ਦਿੱਤਾ ਗਿਆ ਕਿਹੜਾ ਨਜ਼ਰੀਆ ਕੌਮ ਲਈ ਲਾਹੇਬੰਦ ਸਾਬਤ ਸਿੱਧ ਹੋਇਆ ਹੈ ?

0

ਨਿਊਜ਼ੀਲੈਂਡ ਜੋਤਿਸ਼ ਕੇਂਦਰ ਦੀ ਜੋਤਿਸ਼ ਮੰਡਲੀ ਦੇ ਜੋਤਸ਼ੀ ਦੱਸਣ ਕਿ ਹੁਣ ਤੱਕ ਉਨ੍ਹਾਂ ਵੱਲੋਂ ਦਿੱਤਾ ਗਿਆ ਕਿਹੜਾ ਨਜ਼ਰੀਆ ਕੌਮ ਲਈ ਲਾਹੇਬੰਦ ਸਾਬਤ ਸਿੱਧ ਹੋਇਆ ਹੈ ?

ਕਿਰਪਾਲ ਸਿੰਘ ਬਠਿੰਡਾ

ਭਵਿੱਖ ਵਿੱਚ ਕੀ ਹੋਣ ਜਾ ਰਿਹਾ ਹੈ ਅਤੇ ਬਿਪਰ ਸੋਚ ਤੋਂ ਖਹਿੜਾ ਛੁਡਾ ਕੇ ਆਪਣੀ ਅਜ਼ਾਦ ਹਸਤੀ ਕਾਇਮ ਰੱਖਣ ਲਈ ਆਉਣ ਵਾਲੇ ਸਮੇਂ ਵਿੱਚ ਸਿੱਖ ਕੌਮ ਕਿਹੜੀ ਨੀਤੀ ਅਪਣਾਵੇ; ਇਸ ਦੀ ਭਵਿੱਖਬਾਣੀ ਦੱਸਣ/ਨਜ਼ਰੀਏ ਪੇਸ਼ ਕਰਨ ਦੇ ਮਾਹਰ ਬਣੇ ਪੰਡਿਤ ਹਰਨੇਕ ਸਿੰਘ ਜੀ ਨਿਊਜ਼ੀਲੈਂਡ ਦੀਆਂ ਨੇਕ ਸਲਾਹਾਂ ਸੁਣਨ ਅਤੇ ਮੰਨਣ ਤੋਂ ਪਹਿਲਾਂ ਉਨ੍ਹਾਂ ਤੋਂ ਇਹ ਜ਼ਰੂਰ ਪੁੱਛਣਾ ਬਣਦਾ ਹੈ ਕਿ ਹੁਣ ਤੱਕ ਉਨ੍ਹਾਂ ਵੱਲੋਂ ਅਪਣਾਈ ਗਈ ਕਿਹੜੀ ਨੀਤੀ ਨੇ ਕੌਮ ਦਾ ਕਿਤਨਾ ਕੰਮ ਸੰਵਾਰਿਆ ਹੈ ?  ਪੰਡਿਤ ਹਰਨੇਕ ਸਿੰਘ ਜੀ ਦੇ ਜੋਤਿਸ਼ ਕੇਂਦਰ ਦੀ ਜੋਤਿਸ਼ ਮੰਡਲੀ ਦਾ ਤਾਂ ਆਪਣਾ ਹੀ ਕਹਿਣਾ (ਮੰਨਣਾ) ਹੈ ਕਿ ਕਿਸੇ ਦੀ ਭਵਿੱਖਬਾਣੀ/ਨਜ਼ਰੀਏ ਨੂੰ ਐਵੇਂ ਕਿਸੇ ਨੇ ਸੱਚ ਥੋੜ੍ਹਾ ਮੰਨ ਲੈਣਾ ਹੈ; ਪਹਿਲਾਂ ਉਸ ਦੀਆਂ ਕੀਤੀਆਂ 15-20-50 ਭਵਿੱਖਬਾਣੀਆਂ ਸੱਚੀਆਂ ਸਾਬਤ ਹੋਣਗੀਆਂ ਤਾਂ ਹੀ ਤਾਂ ਉਸ ਵੱਲੋਂ ਕੀਤੀਆਂ ਹੋਰ ਭਵਿੱਖਬਾਣੀਆਂ ਨੂੰ ਕਿਸੇ ਨੇ ਸੱਚ ਮੰਨਣਾ ਹੈ ਪਰ ਇਸ ਯੂ-ਟਿਊਬ ਲਿੰਕ https://youtu.be/YDP7N1Str4c  ’ਤੇ ਪਈ ਕੇਵਲ 29.37 ਮਿੰਟ ਦੀ ਵੀਡੀਓ ਸੁਣੋਂ ਤਾਂ ਇਸ ਜੋਤਿਸ਼ ਮੰਡਲੀ ਦੇ ਮਹਾਂ ਪੰਡਿਤ ਜੀ ਤਾਂ ਖ਼ੁਦ ਹੀ ਮੰਨ ਰਹੇ ਹਨ ਕਿ ਪਹਿਲਾਂ ਕਾਲ਼ਾ ਅਫ਼ਗਾਨਾ ਜੀ ਤੇ ਜੋਗਿੰਦਰ ਸਿੰਘ ਸਪੋਕਸਮੈਨ, ਜਿਨ੍ਹਾਂ ਦਾ ਕਦੇ ਉਹ ਜੋਰਦਾਰ ਸਮਰਥਨ ਵੀ ਕਰ ਚੁੱਕੇ ਹਨ; ਵੱਲੋਂ ਅਪਣਾਈ ਗਈ ਨੀਤੀ ਫੇਲ੍ਹ ਹੋ ਚੁੱਕੀ ਸੀ ਇਸ ਲਈ ਪ੍ਰੋ: ਦਰਸ਼ਨ ਸਿੰਘ ਜੀ ਵੱਲੋਂ ਉਨ੍ਹਾਂ ਤੋਂ ਵੱਖਰੀ ਨੀਤੀ ਅਪਣਾਈ ਗਈ ਪਰ ਇਸ ਦੇ ਵੀ ਉਹੀ ਨਤੀਜੇ ਨਿਕਲੇ ਜੋ ਪਹਿਲਾਂ ਕੀਤੀਆਂ ਗਈਆਂ ਭਵਿਖਬਾਣੀਆਂ ਦੇ ਨਿਕਲੇ। ਪਿਛਲੇ ਨਤੀਜੇ ਵੇਖਦਿਆਂ ਭਾਈ ਧੂੰਦਾ ਜੀ ਵੇਲੇ ਜੋਗਿੰਦਰ ਸਿੰਘ ਸਪੋਕਸਮੈਨ ਜਾਂ ਪ੍ਰੋ: ਦਰਸ਼ਨ ਸਿੰਘ ਵਾਲੀ ਫੇਲ੍ਹ ਹੋਈ ਨੀਤੀ ਅਪਣਾਉਣੀ ਬੇਵਕੂਫ਼ੀ ਹੋਣੀ ਸੀ ਇਸ ਲਈ ਉਸ ਸਮੇਂ ਮੁਡ਼ ਵੱਖਰੀ ਨੀਤੀ ਬਾਰੇ ਸੋਚਿਆ ਗਿਆ ਪਰ ਉਹ ਵੀ ਫੇਲ੍ਹ ਹੋ ਗਈ ਇਸ ਲਈ ਹੁਣ ਆਪਾਂ ਨੂੰ (ਉਕਤ ਦੋਵਾਂ ਨੀਤੀਆਂ ਤੋਂ ਇਲਾਵਾ) ਕੋਈ ਹੋਰ ਨਵੀਂ ਨੀਤੀ ਅਪਣਾਉਣੀ ਚਾਹੀਦੀ ਹੈ।

ਕੀ ਇਸ ਆਪੋ ਬਣੀ ਜੋਤਿਸ਼ ਮੰਡਲੀ ਦੀਆਂ ਦਲੀਲਾਂ ਸੁਣ ਕੇ ਇੰਝ ਨਹੀਂ ਲੱਗਦਾ ਕਿ ਇਹ ਆਪਣੇ ਵੱਲੋਂ ਹੀ ਦਿੱਤੀ ਦਲੀਲ ਤੋਂ ਉਲਟ ਭਵਿੱਖਬਾਣੀ ਕਰਨ ਦੀ ਥਾਂ ਮੁਹੰਮਦ ਤੁਗਲਕੀ ਤਜਰਬੇ ਕਰਨ ਦੇ ਰਾਹ ਪੈ ਕੇ ਕੌਮੀ ਏਕਤਾ ਨੂੰ ਖੇਰੂੰ ਖੇਰੂੰ ਕਰਨ ’ਤੇ ਤੁਲੇ ਹੋਏ ਹਨ ?

 ਮੈਨੂੰ ਜਾਪਦਾ ਹੈ ਕਿ ਇੱਕੋ ਸਮੇਂ ’ਤੇ ਬਹੁਤੇ ਸਵਾਲ ਇਕੱਠੇ ਕਰਨ ਨਾਲ ਅਜੋਕੀ ਸਿੱਖ ਜੋਤਿਸ਼ ਮੰਡਲੀ ਦੇ ਟੇਵੇ ਆਪਸ ਵਿੱਚ ਰਲਗੱਡ ਹੋਣ ਕਰ ਕੇ ਇਹ ਵੀਚਾਰੇ ਆਪਾ ਵਿਰੋਧੀ ਬਿਆਨ ਦੇਣ ਲਈ ਮਜਬੂਰ ਜਾਪਦੇ ਹਨ । ਇਸ ਲਈ ਇਨ੍ਹਾਂ ਦੀ ਮਦਦ ਕਰਨ ਲਈ ਮੈਂ ਅਗਲੇ 2-3 ਦਿਨਾਂ ਵਿੱਚ ਕੇਵਲ ਪ੍ਰੋ: ਦਰਸ਼ਨ ਸਿੰਘ ਜੀ ਸਬੰਧੀ ਇਨ੍ਹਾਂ ਦੇ ਆਪਾ ਵਿਰੋਧੀ ਬਿਆਨਾਂ ਉੱਤੇ ਅਧਾਰਿਤ ਸਵਾਲ ਕਰਨ ਜਾ ਰਿਹਾ ਹਾਂ। ਆਪਾਂ ਸਾਰਿਆਂ ਨੂੰ ਕਿਉਂਕਿ ਇੱਕ ਦੂਜੇ ਦਾ ਅੰਨ੍ਹਾਂ ਵਿਰੋਧ ਕਰਨ ਦੀ ਬਜਾਇ ਇੱਕ ਦੂਜੇ ਦੇ ਸਹਾਇਕ ਬਣ ਕੇ ਕੌਮ ਲਈ ਚੰਗੇ ਭਵਿੱਖ ਦੀ ਆਸ ਲੈ ਕੇ ਤੁਰਨਾ ਚਾਹੀਦਾ ਹੈ ਇਸ ਲਈ ਪੰਡਿਤ ਹਰਨੇਕ ਸਿੰਘ ਜੀ ਦੀ ਜੋਤਿਸ਼ ਮੰਡਲੀ ਨੂੰ ਬੇਨਤੀ ਹੈ ਕਿ ਆਪਣੀ ਜੋਤਿਸ਼ ਮੰਡਲੀ ਵੱਲੋਂ ਹੁਣ ਤੱਕ ਦਿੱਤੀਆਂ ਸਾਰੀਆਂ ਸਟੇਟਮੈਂਟਾਂ ਨੂੰ ਧਿਆਨ ਨਾਲ ਦੁਬਾਰਾ ਪੜ੍ਹ/ਸੁਣ ਕੇ ਬਹੁਤ ਹੀ ਗੰਭੀਰਤਾ ਨਾਲ ਜਵਾਬ ਦੇਣ ਤਾਂ ਕਿ ਐਸਾ ਨਾ ਹੋਵੇ ਕਿ ਕਾਹਲ਼ੀ ਵਿੱਚ ਦਿੱਤੇ ਗਏ ਬਿਆਨ ਆਪਾ ਵਿਰੋਧੀ ਹੀ ਹੋ ਨਿਬੜਨ, ਜਿਨ੍ਹਾਂ ਨੂੰ ਸੁਣ ਕੇ ਸਿੱਖਾਂ, ਇਸ ਹਰਨੇਕ ਸਿੰਘ ਜੋਤਿਸ਼ ਮੰਡਲੀ ਦੀ ਭਵਿੱਖਬਾਣੀ (ਨਜ਼ਰੀਏ) ਤੋਂ ਹੀ ਵਿਸ਼ਵਾਸ ਉੱਠਾ ਲੈਣ ।  ਜੇ ਇਸ ਤਰ੍ਹਾਂ ਹੁੰਦਾ ਹੈ ਤਾਂ ਕੌਮ ਆਗੂ ਬਿਹੂਨੀ ਹੋ ਕੇ ਕਾਫੀ ਨੁਕਸਾਨ ਉੱਠਾ ਸਕਦੀ ਹੈ, ਇਹ ਮੇਰਾ ਮੰਨਣਾ ਹੈ।

ਚੰਗੇ ਦੀ ਆਸ ਵਿੱਚ

ਕਿਰਪਾਲ ਸਿੰਘ ਬਠਿੰਡਾ

‘ਬਾਬਾ’ ਰੁਤਬੇ ਦੀ ਸਿੱਖ ਜਗਤ ’ਚ ਮਹੱਤਤਾ

0

 ‘ਬਾਬਾ’ ਰੁਤਬੇ ਦੀ ਸਿੱਖ ਜਗਤ ’ਚ ਮਹੱਤਤਾ

ਗਿਆਨੀ ਅਮਰੀਕ ਸਿੰਘ ਚੰਡੀਗੜ੍ਹ

ਭਾਈ ਕਾਨ੍ਹ ਸਿੰਘ ਨਾਭਾ ਜੀ ਨੇ ਮਹਾਨਕੋਸ਼ ਵਿੱਚ, ਬਾਬਾ, ਸ਼ਬਦ ਦਾ ਅਰਥ ਕਰਦਿਆਂ ਇਸ ਨੂੰ ਫਾਰਸੀ ਪਿਛੋਕੜ ਦਾ ਦੱਸਿਆ ਹੈ। ਬਾਬਾ ਸ਼ਬਦ ਕਿਸੇ ਬਜ਼ੁਰਗ ਲਈ ਵਰਤਿਆ ਜਾਂਦਾ ਸੀ। ਬਜ਼ੁਰਗ ਦਾ ਅਰਥ ਵਡੇਰੀ ਉਮਰ ਵਾਲਾ ਜਾਂ ਸਿਆਣਾ ਹੁੰਦਾ ਹੈ। ਬਜ਼ੁਰਗ ਸ਼ਬਦ ਦਾ ਪਿਛੋਕੜ ਵੀ ਫਾਰਸੀ ਵਿੱਚੋਂ ਹੀ ਆਇਆ ਹੈ ਸ਼ਾਇਦ ਇਸ ਕਰ ਕੇ ਹੀ ਬਜ਼ੁਰਗ ਨੂੰ ਬਾਬਾ ਕਿਹਾ ਜਾਂਦਾ ਹੋਵੇ ਭਾਵ ਹੈ ਕਿ ਬਾਬਾ ਅਤੇ ਬਜ਼ੁਰਗ ਦੋਵੇਂ ਇੱਕੋ ਤਰ੍ਹਾਂ ਦੇ ਸ਼ਬਦ ਹਨ। ਸਾਡੀ ਸਮਾਜਿਕ ਜ਼ਿੰਦਗੀ ਵਿੱਚ ਬਾਬਾ ਸ਼ਬਦ ਆਮ ਕਰ ਕੇ ਪਿਤਾ ਦੇ ਪਿਤਾ ਨੂੰ ਕਿਹਾ ਜਾਂਦਾ ਹੈ ਜਾਂ ਹਰ ਇੱਕ ਰਿਸ਼ਤੇਦਾਰੀ ਦਾ ਆਖਰੀ ਪੜਾਅ ਬਾਬੇ ਦੇ ਰਿਸ਼ਤੇ ਵਿੱਚ ਬਦਲ ਜਾਂਦਾ ਹੈ। ਬਾਬੇ ਦੀ ਸਾਡੀਆਂ ਨਜ਼ਰਾਂ ਵਿੱਚ ਜਿਹੜੀ ਤਸਵੀਰ ਅਕਸਰ ਹੁੰਦੀ ਹੈ ਉਹ ਸਫੈਦ ਦਾੜਾ, ਚਾਂਦੀ ਰੰਗੇ ਕੇਸ ਤੇ ਵਡੇਰੀ ਉਮਰ ਵਿੱਚ ਕਮਜ਼ੋਰ ਜਿਹਾ ਸਰੀਰ ਹੁੰਦੀ ਹੈ ਪਰ ਗੁਰਮਤਿ ਨੇ ਬਾਬਾ ਸ਼ਬਦ ਨੂੰ ਕੇਵਲ ਸ਼ਕਲ ਨਾਲ ਹੀ ਨਹੀਂ ਸਗੋਂ ਅਕਲ ਨਾਲ ਜੋੜ ਕੇ ਦੇਖਿਆ ਹੈ।

ਜ਼ਮਾਨੇ ਨੇ ਅਕਲਾਂ ਵਾਲਿਆਂ ਨੂੰ ਹਮੇਸ਼ਾਂ ਹੀ ਸਨਮਾਨ ਬਖ਼ਸ਼ਿਸ਼ ਕੀਤਾ ਹੈ, ਸੋ ਬਾਬਾ ਸ਼ਬਦ ਸਤਿਕਾਰਯੋਗ ਬਣ ਗਿਆ। ਗੁਰਬਾਣੀ ਵਿੱਚ ਬਾਬਾ ਸ਼ਬਦ, ਰੱਬ ਲਈ ਆਇਆ ਹੈ; ਜਿਵੇਂ

ਆਦੇਸੁ ਬਾਬਾ ਆਦੇਸੁ ॥ ਆਦਿ ਪੁਰਖ  ! ਤੇਰਾ ਅੰਤੁ ਨ ਪਾਇਆ; ਕਰਿ ਕਰਿ ਦੇਖਹਿ ਵੇਸ ॥ (ਮ: ੧/੪੧੭)

ਬਾਬਾ  ! ਜਿਸੁ ਤੂ ਦੇਹਿ; ਸੋਈ ਜਨੁ ਪਾਵੈ ॥ ਪਾਵੈ ਤ ਸੋ ਜਨੁ, ਦੇਹਿ ਜਿਸ ਨੋ; ਹੋਰਿ ਕਿਆ ਕਰਹਿ ਵੇਚਾਰਿਆ ॥ (ਮ: ੩/੯੧੮)

ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚ ਸਤਿਗੁਰੂ ਜੀ ਲਈ ਵੀ ਬਾਬਾ ਸ਼ਬਦ ਕਈ ਥਾਵਾਂ ’ਤੇ ਵਰਤਿਆ ਹੋਇਆ ਹੈ; ਜਿਵੇਂ

ਪਹਿਲਾ ਬਾਬੇ ਪਾਯਾ ਬਖਸੁ ਦਰਿ; ਪਿਛੋ ਦੇ ਫਿਰਿ ਘਾਲਿ ਕਮਾਈ।

ਰੇਤੁ ਅਕੁ ਆਹਾਰੁ ਕਰਿ; ਰੋੜਾ ਕੀ ਗੁਰ ਕਰੀ ਵਿਛਾਈ।

ਭਾਰੀ ਕਰੀ ਤਪਸਿਆ; ਵਡੇ ਭਾਗੁ ਹਰਿ ਸਿਉ ਬਣਿ ਆਈ।

ਬਾਬਾ ਪੈਧਾ ਸਚਖੰਡਿ; ਨਉ ਨਿਧਿ ਨਾਮੁ ਗਰੀਬੀ ਪਾਈ।

ਬਾਬਾ ਦੇਖੈ ਧਿਆਨ ਧਰਿ; ਜਲਤੀ ਸਭਿ ਪ੍ਰਿਥਵੀ ਦਿਸਿ ਆਈ।

ਬਾਝਹੁ ਗੁਰੂ, ਗੁਬਾਰ ਹੈ; ਹੈ, ਹੈ, ਕਰਦੀ ਸੁਣੀ ਲੁਕਾਈ।

ਬਾਬੇ ਭੇਖ ਬਣਾਇਆ; ਉਦਾਸੀ ਕੀ ਰੀਤਿ ਚਲਾਈ।

ਚੜ੍ਹਿਆ ਸੋਧਣਿ; ਧਰਤਿ ਲੁਕਾਈ ॥੨੪॥ (ਭਾਈ ਗੁਰਦਾਸ ਜੀ/ਵਾਰ ੧ ਪਉੜੀ ੨੪)

ਇਸ ਤੋਂ ਬਾਅਦ ਵੀਚਾਰਦੇ ਹਾਂ ਤਾਂ ਸਿੱਖਾਂ ਲਈ ਜਾਂ ਜਗਿਆਸੂਆਂ ਲਈ ਵੀ ਗੁਰਬਾਣੀ ਵਿੱਚ ਬਾਬਾ ਸ਼ਬਦ ਵਰਤਿਆ ਗਿਆ ਹੈ।

ਬਾਬਾ  ! ਅਲਹੁ ਅਗਮ ਅਪਾਰੁ ॥ ਪਾਕੀ ਨਾਈ, ਪਾਕ ਥਾਇ; ਸਚਾ ਪਰਵਦਿਗਾਰੁ ॥ (ਮ: ੧/੫੩)

ਬਾਬਾ  ! ਮਾਇਆ ਰਚਨਾ ਧੋਹੁ ॥ ਅੰਧੈ, ਨਾਮੁ ਵਿਸਾਰਿਆ; ਨਾ ਤਿਸੁ ਏਹ, ਨ ਓਹੁ ॥ (ਮ: ੧/੧੫)

ਤਿਚਰੁ ਮੂਲਿ ਨ ਥੁੜਂੀਦੋ; ਜਿਚਰੁ ਆਪਿ ਕ੍ਰਿਪਾਲੁ ॥ ਸਬਦੁ ਅਖੁਟੁ ਬਾਬਾ ਨਾਨਕਾ  ! ਖਾਹਿ ਖਰਚਿ ਧਨੁ ਮਾਲੁ ॥ (ਮ: ੫/੧੪੨੬), ਆਦਿਕ।

ਇਤਿਹਾਸਿਕ ਪੰਨਿਆਂ ’ਤੇ ਝਾਤ ਮਾਰੀਏ ਤਾਂ ਬਾਬਾ ਸ਼ਬਦ ਸਤਿਗੁਰੂ ਜੀ ਦੀ ਔਲਾਦ ਵਾਸਤੇ ਸੰਗਤਾਂ ਵਰਤਦੀਆਂ ਸਨ। ਬਾਬਾ ਸ਼ੀ੍ਰ ਚੰਦ ਜੀ, ਬਾਬਾ ਦਾਤੂ ਜੀ, ਬਾਬਾ ਮੋਹਣ ਜੀ, ਬਾਬਾ ਪ੍ਰਿਥੀ ਚੰਦ ਜੀ, ਬਾਬਾ ਗੁਰਦਿੱਤਾ ਜੀ, ਬਾਬਾ ਰਾਮਰਾਇ ਜੀ, ਬਾਬਾ ਅਜੀਤ ਸਿੰਘ ਜੀ ਜਾਂ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦਿਆਂ ਲਈ ਸ਼ਰਧਾਲੂ ਪ੍ਰੇਮ ਨਾਲ ਆਖਦੇ ਹਨ। ਇਨ੍ਹਾਂ ਵਿੱਚੋਂ ਕੁਝ ਉਹ ਸਨ ਜਿਨ੍ਹਾਂ ਨੇ ਗੁਰੂ ਆਸ਼ੇ ਨੂੰ ਸੰਭਾਲ ਕੇ ਰੱਖਿਆ ਅਤੇ ਬਾਬਾ ਸ਼ਬਦ ਦੀ ਕਦਰ ਕੀਮਤ ਗੁਆਚਣ ਨਾ ਦਿੱਤੀ ਪਰ ਕੁਝ ਗੁਰੂ ਆਸ਼ੇ ਤੋਂ ਥਿੜਕੇ ਹੋਏ ਗੁਰੂ ਪੁੱਤਰਾਂ ਨੇ ਵੀ ਉਹੋ ਹੀ ਅਦਬ ਸਤਿਕਾਰ ਦੀ ਭਾਲ ਕੀਤੀ ਜੋ ਸੱਚ ਨਾਲ ਜੁੱੜੇ ਬਾਬਿਆਂ ਦੀ ਸੀ, ਜਿਹੜੀ ਕਿ ਕਈ ਤਰ੍ਹਾਂ ਦੇ ਕਰਮਕਾਂਡ ਕਰ ਕੇ ਵੀ ਪ੍ਰਾਪਤ ਨਾ ਹੋਈ। ਗੁਰੂ ਸਾਹਿਬ ਜੀ ਦੀਆਂ ਮਿਹਰਬਾਨੀਆਂ ਤੋਂ ਸਦਕੇ ਜਾਈਏ ਜਿਨ੍ਹਾਂ ਨੇ ਹਰ ਕਿਸਮ ਦੇ ਹਨ੍ਹੇਰੇ ਵਿੱਚੋਂ ਸਾਨੂੰ ਬਾਹਰ ਕੱਢਿਆ ਹੋਇਆ ਹੈ। ਜਦੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਿੱਲੀ ਵਿੱਖੇ ਜੋਤੀ ਜੋਤਿ ਸਮਾਉਣ ਲੱਗੇ ਤਾਂ ਉਨ੍ਹਾਂ ਨੇ ਸਿੱਖ ਜਗਤ ਦੀ ਅਗਵਾਈ ਲਈ ਨਾਵੇਂ ਗੁਰੂ ਜੀ ਦੀ ਚੋਣ ਲਈ ਸਿਰਫ਼ ਇਹ ਬਚਨ ਕਹੇ ਸਨ ਕਿ ਬਾਬਾ ਬਕਾਲੇ ਇਹ ਸ਼ਬਦ ਹਰ ਪਾਸੇ ਫੈਲ ਗਏ। ਇਨ੍ਹਾਂ ਸ਼ਬਦਾਂ ਦੇ ਓਟ ਆਸਰੇ ਵਿੱਚ ਕੁਝ ਨਕਲੀ ਬਾਬਿਆਂ ਨੇ ਆਪਣੇ ਆਪ ਨੂੰ ਸਹੀ ਬਾਬਾ ਸਿੱਧ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਬਾਈ ਬਾਬਿਆਂ ਨੇ ਆਪੋ ਆਪਣੀਆਂ ਕੂੜ ਦੀਆਂ ਦੁਕਾਨਾਂ ਬਕਾਲੇ ਦੀ ਧਰਤੀ ’ਤੇ ਖੋਲ੍ਹ ਲਈਆਂ ਜਿਨ੍ਹਾਂ ਨੂੰ ਬਾਈ ਨਕਲੀ ਮੰਜੀਆਂ ਦੇ ਨਾਂ ਨਾਲ ਇਤਿਹਾਸ ਨੇ ਯਾਦ ਰੱਖਿਆ ਹੋਇਆ ਹੈ।

ਬਾਬਾ ਮੱਖਣ ਸ਼ਾਹ ਲੁਬਾਣਾ ਨੇ ਇਨ੍ਹਾਂ ਬਾਈ ਹੀ ਮੰਜੀਆਂ ਵਿੱਚੋਂ ਅਸਲ ਬਾਬਾ (ਗੁਰੂ ਤੇਗ ਬਹਾਦਰ ਸਾਹਿਬ ਜੀ) ਲੱਭ ਕੇ ਗੁਰੂ ਲਾਧੋ ਰੇ ਦਾ ਹੋਕਾ ਲਾਇਆ ਸੀ। ਹੈਰਾਨ ਹੋ ਜਾਈਦਾ ਹੈ ਕਿ ਭਾਵੇਂ ਬਕਾਲੇ ਦੀ ਧਰਤੀ ਗੁਰੂ ਹਰਿਗੋਬਿੰਦ ਸਾਹਿਬ ਜੀ ਆਪਣੇ ਮਾਤਾ ਗੰਗਾ ਜੀ ਨਾਲ ਭਾਈ ਮਿਹਰੇ ਸਿੱਖ ਦੇ ਘਰ ਕੁਝ ਸਮਾਂ ਰਹਿ ਚੁੱਕੇ ਸਨ, ਗੁਰੂ ਤੇਗ ਬਹਾਦਰ ਸਾਹਿਬ ਵੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮਹਾਪ੍ਰਸਥਾਨ ਤੋਂ ਮਗਰੋਂ ਕਾਫ਼ੀ ਸਮਾਂ ਇੱਥੇ ਰਹਿ ਚੁੱਕੇ ਸਨ। ਇਸ ਧਰਤੀ ਨੂੰ ਇਹ ਮਾਣ ਪਹਿਲਾਂ ਵੀ ਹਾਸਿਲ ਸੀ, ਪਰ ਫਿਰ ਵੀ ਇਸ ਨੂੰ ਬਕਾਲੇ ਦੇ ਨਾਂ ਨਾਲ ਹੀ ਪੁਕਾਰਿਆ ਜਾਂਦਾ ਸੀ। ਬਾਬਾ ਮੱਖਣ ਸ਼ਾਹ ਜੀ ਨੇ ਜਦੋਂ ਇਨ੍ਹਾਂ ਬਾਈ ਮੰਜੀਆਂ ਵਿੱਚੋਂ ਗੁਰੂ ਤੇਗ ਬਹਾਦਰ ਸਾਹਿਬ ਦੀ ਪਹਿਚਾਣ ਕਰ ਕੇ ਹੋਕਾ ਲਾਇਆ ਸੀ ਤਾਂ ਉਸ ਤੋਂ ਬਾਅਦ ਇਸ ਦਾ ਨਾਂ ਹੀ ਬਕਾਲੇ ਦੀ ਥਾਂ ’ਤੇ ਬਾਬਾ ਬਕਾਲਾ ਪੈ ਗਿਆ ਸੀ। ਇਹ ਸ਼ਾਇਦ ਇਸ ਲਈ ਸੀ ਕਿ ਨਕਲੀ ਬਾਬੇ ਤਾਂ ਪੈਦਾ ਹੁੰਦੇ ਹੀ ਰਹਿਣੇ ਹਨ ਬਾਬੇ ਬਕਾਲੇ ਦੀ ਧਰਤੀ ਸਾਨੂੰ ਦੱਸੇਗੀ ਕਿ ਨਕਲੀ ਬਾਬਿਆਂ ਵਿੱਚੋਂ ਅਸੀਂ ਅਸਲੀ ਬਾਬਾ ਕਿਵੇਂ ਲੱਭਣਾ ਹੈ। ਸਾਨੂੰ ਆਪਣੀ ਹੀ ਬ੍ਰਿਤੀ ਮੱਖਣ ਸ਼ਾਹ ਵਰਗੀ ਬਣਾਉਣੀ ਚਾਹੀਦੀ ਹੈ। ਧੋਖਾ ਦੇਣ ਵਾਲੇ ਤਾਂ ਹਮੇਸ਼ਾਂ ਹੀ ਤਤਪਰ ਰਹਿੰਦੇ ਹਨ ਪਰ ਧੋਖੇ ਤੋਂ ਬਚਣਾ ਸਾਡਾ ਆਪਣਾ ਹੀ ਫਰਜ਼ ਹੈ। ਬਾਬਾ ਸ਼ਬਦ ਮਾੜਾ ਨਹੀਂ ਪਰ ਇਸ (ਬਾਬਾ) ਸ਼ਬਦ ਦੀ ਪਵਿੱਤਰ ਬੁੱਕਲ ਦਾ ਸਹਾਰਾ ਲੈ ਕੇ ਮਾੜੇ ਕੰਮ ਕਰਨਾ ਮਾੜਾ ਹੈ। ਜਿਸ ਨਾਲ ਬਾਬਾ ਸ਼ਬਦ ਦੀ ਮਹਾਨਤਾ ਨੂੰ ਵੀ ਮੈਲਾ ਕਰ ਦਿੱਤਾ ਹੈ।

ਗੁਰੂ ਨਾਨਕ ਸਾਹਿਬ ਜੀ ਨੂੰ ਇਹ ਸ਼ਬਦ ਬਹੁਤ ਪਸੰਦ ਹੋਵੇਗਾ ਤਦ ਹੀ ਉਨ੍ਹਾਂ ਨੇ ਆਪਣੇ ਮੁਖਾਰਬਿੰਦ ਤੋਂ ਸਿੱਖਾਂ ਨੂੰ ਬਖ਼ਸ਼ਿਸ਼ ਕੀਤਾ ਸੀ। ਜਿਸ ਵਿੱਚੋਂ ਬਾਬੇ ਬੁੱਢੇ ਦੀ ਮਿਸਾਲ ਇੱਕ ਨਿਰਾਲੀ ਜਿਹੀ ਮਿਸਾਲ ਹੈ। ਗੁਰੂ ਨਾਨਕ ਸਾਹਿਬ ਜੀ ਤੋਂ ਮਗਰੋਂ ਵੀ ਇਸ ਸ਼ਬਦ ਨੂੰ ਇਤਿਹਾਸ ਨੇ ਖਾਸ ਥਾਂ ਦਿੱਤੀ ਹੈ। ਬਾਬਾ ਦੀਪ ਸਿੰਘ ਜੀ, ਬਾਬਾ ਬੰਦਾ ਸਿੰਘ ਬਹਾਦਰ ਜੀ, ਆਦਿਕ ਅਤਿ ਸਤਿਕਾਰਿਤ ਹਸਤੀਆਂ ਹਨ ਜਿੰਨ੍ਹਾਂ ਨਾਲ ਜੁੜਿਆ ਬਾਬਾ ਸ਼ਬਦ ਪੂਰਨ ਤੌਰ ’ਤੇ ਪੂਰੀ ਮਹਾਨਤਾ ਦਾ ਮਾਲਿਕ ਹੈ। ਬਾਬਾ ਬੁੱਢਾ ਜੀ ਨੇ ਇਹ ਸ਼ਬਦ ਇੱਕ ਸੌ ਤੇਰਾਂ ਸਾਲ ਹੰਢਾਇਆ ਸੀ। ਕੇਵਲ ਨਾਂ ਦੇ ਹੀ ਬਾਬਾ ਜੀ ਨਹੀਂ ਸਨ ਸਗੋਂ ਹਰ ਕੰਮ ਵੀ ਬਾਬਿਆਂ ਵਾਲਾ ਹੀ ਕੀਤਾ ਸੀ। ਜਦੋਂ ਹਾਲੇ ਉਮਰ ਵੀ 33 ਸਾਲ ਦੀ ਸੀ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਬਹੁਤ ਘੋਖ ਪੜਤਾਲ ਕਰ ਕੇ ਬਾਬਾ ਲਹਿਣਾ ਜੀ ਨੂੰ ਗੁਰਗੱਦੀ ਲਈ ਚੁਣਿਆ ਸੀ ਤਾਂ ਗੁਰਗੱਦੀ ਦੀ ਰਸਮ ਅਦਾ ਕਰਨ ਲਈ ਵੀ ਬਹੁਤ ਗਹਿਰੀ ਸੋਚ ਨਾਲ ਬਾਬਾ ਬੁੱਢਾ ਜੀ ਦੀ ਚੋਣ ਕੀਤੀ ਗਈ ਸੀ। ਉਸ ਵਕਤ ਗੁਰੂ ਨਾਨਕ ਸਹਿਬ ਜੀ ਦੀ ਉਮਰ 70 ਸਾਲ, ਗੁਰੂ ਅੰਗਦ ਸਾਹਿਬ ਜੀ ਦੀ ਉਮਰ35 ਸਾਲ ਸੀ।

ਗੁਰੂ ਨਾਨਕ ਸਾਹਿਬ ਜੀ ਦੀ ਇਸ ਗਹਿਰ ਗੰਭੀਰ ਚੋਣ ਨੂੰ ਬਾਕੀ ਗੁਰੂ ਸਾਹਿਬਾਨ ਜੀ ਨੇ ਵੀ ਬਰਕਰਾਰ ਰੱਖਿਆ ਸੀ। ਬਾਬਾ ਬੁੱਢਾ ਜੀ ਨੇ ਪੰਜ ਗੁਰੂ ਸਾਹਿਬਾਨ ਜੀ ਨੂੰ ਗੁਰੁਗੱਦੀ ਦੇਣ ਵੇਲੇ ਰਸਮ ਨਿਭਾਈ ਸੀ। ਸਭ ਤੋਂ ਵੱਡੀ ਗੱਲ ਹੈ ਕਿ ਆਪਣੀ ਜ਼ਿੰਦਗੀ ਦੇ ਆਖਰੀ ਸਮੇਂ ਤੋਂ ਕੁਝ ਸਮਾਂ ਪਹਿਲਾਂ ਹੀ ਆਪਣੇ ਚਾਰੇ ਪੁੱਤਰਾਂ ਭਾਈ ਸੁਧਾਰੀ ਜੀ, ਭਾਈ ਭਿਖਾਰੀ ਜੀ, ਭਾਈ ਮਹਿਮੂ ਜੀ ਅਤੇ ਭਾਈ ਭਾਨਾ ਜੀ (ਪ੍ਰਿੰਸੀਪਲ ਸਤਿਬੀਰ ਸਿੰਘ ਜੀ ਪੁਰਾਤਨ ਇਤਿਹਾਸਿਕ ਜੀਵਨੀਆਂ ਪੰਨਾ 47 ’ਚ ਵਿੱਚੋਂ), ਭਾਈ ਭਾਨਾ ਜੀ ਦੀ ਬਾਂਹ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਪਕੜਾ ਕੇ ਕਿਹਾ ਸੀ ਕਿ ਦਾਤਾ ਜੀਓ ! ਮੇਰੀ ਨਿਭਾ ਦਿੱਤੀ ਹੈ ਇਸ ਤਰ੍ਹਾਂ ਹੀ ਮੇਰੇ ਪੁੱਤਰ ਦੀ ਨਿਭਾ ਦੇਣਾ ਜੀ। ਭਾਈ ਭਾਨਾ ਜੀ ਦੀ ਉਮਰ ਉਸ ਵਕਤ 95 ਸਾਲ ਦੀ ਸੀ। ਭਾਈ ਭਾਨਾ ਜੀ ਸੰਨ 1536ਤੋਂ 1644ਤੱਕ ਸਰੀਰਕ ਹਯਾਤੀ ਵਿੱਚ ਰਹੇ ਹਨ। ਭਾਈ ਭਾਨਾ ਜੀ ਨੇ ਵੀ ਅੱਗੇ ਆਪਣੇ ਪੋਤਰੇ ਭਾਈ ਝੰਡਾ ਜੀ ਦੀ ਬਾਂਹ ਪਕੜਾ ਕੇ ਇਹੋ ਹੀ ਬੇਨਤੀ ਫਿਰ ਕੀਤੀ ਸੀ ਕਿ ਸਾਡਾ ਪਰਿਵਾਰ ਤੁਹਾਡੇ ਦਰ ਦਾ ਸੇਵਕ ਰਿਹਾ ਹੈ ਤੇ ਸਾਨੂੰ ਲੋਕ ਬਾਬੇ ਦੀ ਅੋਲਾਦ ਕਰ ਕੇ ਯਾਦ ਕਰਦੇ ਹਨ, ਅਸੀਂ ਬਾਬਿਆਂ ਵਾਗੂੰ ਹੀ ਰਹੀਏ ਇਸ ਲਈ ਮੇਰੇ ਪੋਤਰੇ ਨੂੰ ਆਪਣੇ ਚਰਨਾਂ ਨਾਲ ਲਾ ਕੇ ਰੱਖਣਾ ਜੀ !

ਭਾਈ ਝੰਡਾ ਜੀ ਭਾਈ ਸਵਰਣ ਜੀ ਦੇ ਪੁੱਤਰ ਅਤੇ ਭਾਈ ਭਾਨਾ ਜੀ ਦੇ ਪੋਤਰੇ ਤੇ ਬਾਬਾ ਬੁੱਢਾ ਜੀ ਦੇ ਪੜਪੋਤਰੇ ਸਨ। ਭਾਈ ਝੰਡਾ ਜੀ ਨੇ ਵੀ ਆਪਣੀ ਬਾਬਿਆਂ ਵਾਲੀ ਰੀਤ ਨੂੰ ਜਿਉਂਦਿਆਂ ਰੱਖਦਿਆਂ ਹੋਇਆਂ ਅੱਗੇ ਆਪਣੇ ਪੁੱਤਰ ਭਾਈ ਗੁਰਦਿੱਤਾ ਜੀ ਦੀ ਬਾਂਹ ਪਕੜਾਈ ਸੀ। ਭਾਈ ਗੁਰਦਿੱਤਾ ਜੀ ਨੇ ਹੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਗੁਰਗੱਦੀ ਦੇਣ ਵੇਲੇ ਸਾਰੀ ਰਸਮ ਨਿਭਾਈ ਸੀ। ਜਦੋਂ ਗੁਰ ਤੇਗ ਬਹਾਦਰ ਸਾਹਿਬ ਜੀ ਦਿੱਲੀ ਵਿਖੇ ਸ਼ਹਾਦਤ ਦਾ ਜਾਮ ਪੀਣ ਲਈ ਗਏ ਸਨ ਤਾਂ ਭਾਈ ਗੁਰਦਿੱਤਾ ਜੀ ਨੇ ਆਪਣੇ ਨਿਕੜੇ ਜਿਹੇ ਪੁੱਤਰ ਭਾਈ ਰਾਮਕੁੰਵਰ ਦੀ ਬਾਂਹ ਗੁਰੂ ਗੋਬਿੰਦ ਸਿੰਘ ਜੀ ਨੂੰ ਪਕੜਾ ਦਿੱਤੀ ਸੀ। ਇਹੋ ਹੀ ਭਾਈ ਰਾਮਕੁੰਵਰ ਜੀ ਅਮ੍ਰਿਤ ਛੱਕ ਕੇ ਭਾਈ ਗੁਰਬਖਸ਼ ਸਿੰਘ ਬਣ ਕੇ ਸਿੱਖ ਸੰਗਤਾਂ ਦੀ ਸੇਵਾ ਕਰਦੇ ਰਹੇ ਹਨ। ਗੁਰੂ ਗੋਬਿੰਦ ਸਿੰਘ ਜੀ ਦੇ ਅਕਾਲ ਚਲਾਣੇ ਤੋਂ ਬਾਅਦ ਇਹੋ ਹੀ ਗੁਰੂ ਘਰ ਦੀ ਕਥਾ ਦੀ ਸੇਵਾ ਨਿਭਾਉਂਦੇ ਸਨ। ਇਹ ਸੀ ਅਸਲ ਬਾਬਿਆਂ ਵਾਲਾ ਕੰਮ, ਆਪਣੇ ਪੁੱਤਰਾਂ, ਧੀਆਂ ਨੂੰ ਲੋਕੀਂ ਧੰਨ ਦੌਲਤ ਤਾਂ ਬਹੁਤ ਦਿੰਦੇ ਹਨ ਪਰ ਆਪਣੇ ਜਿਉਂਦੇ ਜੀਅ ਹੀ ਆਪਣੀ ਔਲਾਦ ਨੂੰ ਗੁਰੂ ਲੜ੍ਹ ਲਾ ਜਾਣਾ ਇਹ ਕਿਸੇ ਦਾਨੀ ਸੋਚ ਵਾਲੇ ਦਾ ਹੀ ਕੰਮ ਹੋ ਸਕਦਾ ਹੈ। ਇਨ੍ਹਾਂ ਸਾਰਿਆਂ ਨੇ ਹੀ ਦੁਨੀਆਂ ਤੋਂ ਆਪਣਾ ਚੋਲਾ ਤਿਆਗਣ ਲੱਗਿਆਂ ਵੀ ਬਾਬਿਆਂ ਵਾਲਾ ਕੰਮ ਕੀਤਾ ਸੀ। (ਇਹ ਸਾਰੀ ਜਾਣਕਾਰੀ ਡਾ: ਰਤਨ ਸਿੰਘ ਜੱਗੀ ਜੀ ਦੇ ਸਿੱਖ ਪੰਥ ਵਿਸ਼ਵਕੋਸ਼ ਵਿੱਚ ਆਪੋ ਆਪਣੇ ਨਾਮਾਂ ਥੱਲੇ ਅੰਕਿਤ ਕੀਤੀ ਹੋਈ ਹੈ ਜਿਵੇਂ ਭਾਨਾ ਜੀ, ਝੰਡਾ ਜੀ ਆਦਿਕ)

ਸਾਡੀਆਂ ਅੱਖਾਂ ’ਤੇ ਬੰਨ੍ਹੀ ਹੋਈ ਅਗਿਆਨਤਾ ਦੀ ਜਾਂ ਸੁਆਰਥ ਦੀ ਪੱਟੀ ਨੇ ਸਾਨੂੰ ਸੱਚ ਨਾ ਹੀ ਦਿੱਸਣ ਦਿੱਤਾ ਅਤੇ ਨਾ ਹੀ ਸੱਚ ਨੂੰ ਸਮਝਣ ਦਿੱਤਾ ਹੈ। ਅਸੀਂ ਉਹ ਬਾਬੇ ਇਤਿਹਾਸ ਵਿੱਚੋਂ ਦੇਖ ਹੀ ਨਹੀਂ ਸਕੇ ਜਿਹੜੇ ਅਸਲ ਵਿੱਚ ਬਾਬਾ ਕਹਾਉਣ ਦੇ ਹੱਕਦਾਰ ਹਨ। ਅਸੀਂ ਦ੍ਰਿੜ੍ਹਤਾ ਨਾਲ ਪਰਖ ਕਰਨ ਦੀ ਥਾਂ ’ਤੇ ਸਗੋਂ ਨਿੰਦਾ ਦਾ ਡਰ ਬਹੁਤ ਮੰਨਦੇ ਹਾਂ। ਜਿਸ ਦਾ ਲਾਭ ਉੱਠਾ ਕੇ ਕੂੜ ਨੇ ਸੱਚ ਨੂੰ ਕਿਨਾਰੇ ਕਰ ਦਿੱਤਾ ਹੈ।

ਆਓ, ਪਹਿਲਾਂ ਇੱਕ ਪਰਖ ਲਈ ਦਲੇਰੀ ਦੀ ਮਿਸਾਲ ਦੇਖੀਏ। ਭਾਈ ਰਣਧੀਰ ਸਿੰਘ ਜੀ, ਜਦੋਂ ਪੜ੍ਹ ਰਹੇ ਸਨ ਤਾਂ ਉਨ੍ਹਾਂ ਦੇ ਪਿਤਾ ਜੀ ਨੇ ਇੱਕ ਗੁਰਬਾਣੀ ਦਾ ਗੁਟਕਾ ਭੇਜ ਕੇ ਹਦਾਇਤ ਕੀਤੀ ਕਿ ਪੁੱਤਰ ਜੀ  ! ਤੁਸੀਂ ਦੋ ਤਰ੍ਹਾਂ ਦੇ ਇਮਤਿਹਾਨ ਦੀ ਤਿਆਰੀ ਕਰ ਰਹੇ ਹੋ, ਇੱਕ ਬੀ ਏ ਦੀ ਦੂਜੀ ਵਕਾਲਤ ਲਈ ਵੀ ਤਿਆਰੀ ਕਰ ਰਹੇ ਹੋ। ਸੋ, ਤੁਸੀਂ ਧਿਆਨ ਨਾਲ ਪੜ੍ਹਦਿਆਂ ਹੋਇਆਂ ਨਾਲ ਨਾਲ ਸਵੇਰੇ ਜਪੁ ਜੀ ਸਾਹਿਬ ਤੇ ਸ਼ਾਮੀ ਰਹਰਾਸਿ ਸਾਹਿਬ ਜੀ ਦਾ ਪਾਠ ਵੀ ਜ਼ਰੂਰੀ ਕਰਨਾ ਹੈ ਤਾਂ ਕਿ ਸਤਿਗੁਰੂ ਜੀ ਦੀ ਕਿਰਪਾ ਦਾ ਸਦਕਾ ਕਾਮਯਾਬੀ ਮਿਲ ਜਾਵੇ। ਭਾਈ ਰਣਧੀਰ ਸਿੰਘ ਜੀ ਦੇ ਪਿਤਾ ਜੀ ਨਾਭਾ ਦੇ ਹਾਈ ਕੋਰਟ ਦੇ ਜੱਜ ਸਨ, ਇਸ ਲਈ ਉਹ ਆਪਣੇ ਪੁੱਤਰ ਦੀ ਕਾਮਯਾਬੀ ਦੇਖਣਾ ਚਾਹੁੰਦੇ ਸਨ। ਭਾਈ ਸਾਹਿਬ ਜੀ ਨੇ ਹਰ ਰੋਜ਼ ਨੇਮ ਨਾਲ ਜਪੁ ਜੀ ਸਾਹਿਬ ਤੇ ਰਹਰਾਸਿ ਦਾ ਪਾਠ ਕਰਨਾ। ਅਚਾਨਕ ਇੱਕ ਦਿਨ ਉਨ੍ਹਾਂ ਦਾ ਖਿਆਲ ‘‘ਭਈ ਪਰਾਪਤਿ ਮਾਨੁਖ ਦੇਹੁਰੀਆ ॥ ਗੋਬਿੰਦ ਮਿਲਣ ਕੀ; ਇਹ ਤੇਰੀ ਬਰੀਆ ॥’’ (ਮ: ੫/੧੨) ਬਚਨਾਂ ਵੱਲ ਚਲਾ ਗਿਆ, ਕੇਵਲ ਖਿਆਲ ਹੀ ਨਹੀਂ ਗਿਆ ਬਲਕਿ ਇਨ੍ਹਾਂ ਸ਼ਬਦਾਂ ਨੇ ਅੰਦਰ ਨੂੰ ਹੀ ਹਿਲਾ ਕੇ ਰੱਖ ਦਿੱਤਾ। ਭਾਈ ਸਾਹਿਬ ਜੀ ਦੇ ਅੰਦਰ ‘‘ਗੋਬਿੰਦ ਮਿਲਣ ਕੀ ’’ ਤਾਂਘ ਪੈਦਾ ਹੋ ਗਈ। ਇਸ ਤੜਫ ਦੀ ਪੂਰਤੀ ਲਈ, ਜਿਵੇਂ ਆਮ ਲੋਕਾਂ ਦੀ ਧਾਰਨਾ ਹੈ ਕਿ ਕਿਸੇ ਦਰਵੇਸ਼ ਦੀ ਮਦਦ ਲਈ ਜਾਵੇ, ਭਾਈ ਸਾਹਿਬ ਜੀ ਵੀ ਇੱਕ ਦਰਵੇਸ਼ ਤੋਂ ਬਹੁਤ ਪ੍ਰਭਾਵਿਤ ਹੋਏ। ਉਸ ਦੇ ਪ੍ਰਭਾਵ ਅਧੀਨ ਹੀ ਧਰਮ ਦੀ ਕਮਾਈ ਕਰਨ ਦਾ ਮਨ ਬਣਾ ਲਿਆ ਅਤੇ ਕੂੜੀ ਧਾਰਨਾ ਅਧੀਨ ਹੀ ਇੱਕ ਬਾਬੇ ਨੂੰ ਆਪਣਾ ਆਦਰਸ਼ ਮੰਨ ਕੇ ਚੱਲ ਪਏ, ਪਰ ਕੁਝ ਹੀ ਦਿਨਾਂ ਵਿੱਚ ਇਹ ਸਾਰਾ ਭਰਮ ਟੁੱਟ ਗਿਆ ਤੇ ਅਸਲੀਅਤ ਸਾਹਮਣੇ ਆ ਗਈ।

ਇਹ ਬਾਬਾ ਇੱਕ ਦਿਨ ਚਿਲਮ ਮੂੰਹ ਨੂੰ ਲਾ ਕੇ ਤਮਾਕੂ ਦੇ ਸੂਟੇ ਲਾ ਰਿਹਾ ਸੀ। ਭਾਈ ਸਾਹਿਬ ਜੀ ਨੇ ਜਦੋਂ ਦੇਖਿਆ ਤਾਂ ਬਹੁਤ ਦੁੱਖ ਮਨਾਇਆ ਇੱਥੋਂ ਤੱਕ ਕਿ ਬੇਹੋਸ਼ੀ ਦੀ ਹਾਲਤ ਹੋ ਗਈ। ਬਾਬੇ ਨੇ ਕਿਹਾ ਕਿ ਬੱਸ ਇਤਨੀ ਹੀ ਸ਼ਰਧਾ ਭਾਵਨਾ ਸੀ ਤਾਂ ਭਾਈ ਸਾਹਿਬ ਜੀ ਨੇ ਬੜਾ ਸਪਸ਼ਟ ਜਵਾਬ ਦਿੱਤਾ ਕਿ ਭਲਿਆ  ! ਮੈਂ ਸਮਝਿਆ ਕੁਝ ਹੋਰ ਸੀ ਪਰ ਤੂੰ ਨਿਕਲਿਆ ਕੁਝ ਹੋਰ ਹੀ ਹੈਂ।

ਮੈ ਜਾਨਿਆ ਵਡ ਹੰਸੁ ਹੈ; ਤਾ ਮੈ ਕੀਆ ਸੰਗੁ ॥ ਜੇ ਜਾਣਾ ਬਗੁ ਬਪੁੜਾ; ਤ ਜਨਮਿ ਨ ਦੇਦੀ ਅੰਗੁ ॥ (ਮ: ੩/੫੮੫)

ਭਾਈ ਸਾਹਿਬ ਜੀ ਨੇ ਉਸ ਦਿਨ ਹੀ ਪ੍ਰਣ ਕਰ ਲਿਆ ਕਿ ਗੁਰਬਾਣੀ ਤੋਂ ਬਿਨਾਂ ਇਨ੍ਹਾਂ ਝੂਠੇ ਬਾਬਿਆਂ ਦਾ ਲੜ ਨਹੀਂ ਪਕੜਨਾ। ਉਨ੍ਹਾਂ ਨੇ ਗੁਰਬਾਣੀ ਨਾਲ ਆਪਣੇ ਹੀ ਅੰਦਰ ਦੀ, ‘‘ਗੋਬਿੰਦ ਮਿਲਣ ਕੀ’’ ਤਾਂਘ ਪੂਰੀ ਹੀ ਨਹੀਂ ਕੀਤੀ ਬਲਕਿ ਭੁੱਲੜੇ ਲੋਕਾਂ ਨੂੰ ਵੀ ਸਮਝਾ ਦਿੱਤਾ ਕਿ ‘‘ਚਤੁਰਥਿ ਚਾਰੇ ਬੇਦ ਸੁਣਿ; ਸੋਧਿਓ ਤਤੁ ਬੀਚਾਰੁ ॥ ਸਰਬ ਖੇਮ ਕਲਿਆਣ ਨਿਧਿ; ਰਾਮ ਨਾਮੁ ਜਪਿ ਸਾਰੁ ॥ ਨਰਕ ਨਿਵਾਰੈ ਦੁਖ ਹਰੈ; ਤੂਟਹਿ ਅਨਿਕ ਕਲੇਸ ॥ ਮੀਚੁ ਹੁਟੈ, ਜਮ ਤੇ ਛੁਟੈ; ਹਰਿ ਕੀਰਤਨ ਪਰਵੇਸ ॥ ਭਉ ਬਿਨਸੈ, ਅੰਮ੍ਰਿਤੁ ਰਸੈ; ਰੰਗਿ ਰਤੇ ਨਿਰੰਕਾਰ ॥ ਦੁਖ, ਦਾਰਿਦ, ਅਪਵਿਤ੍ਰਤਾ; ਨਾਸਹਿ, ਨਾਮ ਅਧਾਰ ॥ ਸੁਰਿ ਨਰ, ਮੁਨਿ ਜਨ ਖੋਜਤੇ; ਸੁਖ ਸਾਗਰ ਗੋਪਾਲ ॥ ਮਨੁ ਨਿਰਮਲੁ, ਮੁਖੁ ਊਜਲਾ ਹੋਇ; ਨਾਨਕ  ! ਸਾਧ ਰਵਾਲ ॥’’ (ਮ: ੫/੨੯੭)

ਗੁਰਬਾਣੀ ਹੀ ਅਸਲ ਵਿੱਚ ਸਾਨੂੰ ਪ੍ਰਮੇਸ਼ਰ ਦੇ ਚਰਨਾਂ ਵਿੱਚ ਜੋੜ ਸਕਦੀ ਹੈ। ਇਹ ਨਕਲੀ ਬਾਬੇ ਤਾਂ ਮਨੁੱਖਾ ਜੀਵਨ ਦਾ ਖਲਵਾੜ ਹੀ ਕਰਦੇ ਹਨ ਤੇ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡ ਕੇ ਜੀਵਨ ਬਰਬਾਦ ਕਰ ਦਿੰਦੇ ਹਨ। (ਸਿੱਖ ਮਿਸ਼ਨਰੀ ਕਾਲਜ਼, ਚੋਣਵੀਆਂ ਜੀਵਨੀਆਂ ਪੰਨਾ 1)

ਇੱਥੇ ਹੀ ਬੱਸ ਨਹੀਂ ਸਿੱਖ ਇਤਿਹਾਸਿਕ ਪੰਨਿਆਂ ’ਤੇ ਕਰਨੀ ਵਾਲੇ ਅਨੇਕਾਂ ਹੀ ਬਾਬਿਆਂ ਦੀਆਂ ਸੱਚੀਆਂ ਕਥਾ ਕਹਾਣੀਆਂ ਅੰਕਿਤ ਹਨ। ਉਨ੍ਹਾਂ ਵਿੱਚੋਂ ਆਪਾਂ ਬਾਬਾ ਖੜਕ ਸਿੰਘ ਜੀ ਦੀ ਜੀਵਨੀ ਵਿੱਚੋਂ ਕੁਝ ਕੁ ਅੰਸ਼ ਦੇ ਦਰਸ਼ਨ ਕਰਦੇ ਹਾਂ। ਬਾਬਾ ਖੜਕ ਸਿੰਘ ਜੀ ਨੇ ਕਰੀਬ 15ਵਾਰੀ ਜ਼ੇਲ ਯਾਤਰਾ ਕੀਤੀ ਅਤੇ ਕਰੀਬ ਆਪਣੀ ਹਯਾਤੀ ਦੇ 20 ਸਾਲ ਜ਼ੇਲ ਵਿੱਚ ਗੁਜ਼ਾਰੇ ਸਨ। ਸੰਨ 1915 ਵਿੱਚ ਤਰਨ ਤਾਰਨ ਸਾਹਿਬ ਜੀ ਵਿੱਖੇ ਸਾਲਾਨਾ ਐੇਜ਼ੁਕੇਸ਼ਨਲ ਕਾਨਫਰੰਸ ਹੋ ਰਹੀ ਸੀ। ਉਸ ਵਕਤ ਬਾਕੀ ਸਾਰੇ ਹੀ ਲੀਡਰਾਂ ਨਾਲੋਂ ਬਾਬਾ ਖੜਕ ਸਿੰਘ ਜੀ ਦਾ ਵਕਾਰ ਬਹੁਤ ਹੀ ਸਾਫ਼ ਸੁੱਥਰਾ ਤੇ ਸੱਚਾ ਸੁੱਚਾ ਸੀ। ਇਸ ਲਈ ਸਰਬ ਸੰਮਤੀ ਨਾਲ ਇਨ੍ਹਾਂ ਨੂੰ ਕਾਨਫਰੰਸ ਦੀ ਪ੍ਰਧਾਨਗੀ ਲਈ ਚੁਣ ਲਿਆ ਗਿਆ। ਜਦੋਂ ਬਾਬਾ ਖੜਕ ਸਿੰਘ ਜੀ ਦੀ ਰੇਲ ਗੱਡੀ ਤਰਨ ਤਾਰਨ ਸਾਹਿਬ ਸਟੇਸ਼ਨ ’ਤੇ ਆਈ ਤਾਂ ਸਾਰੀ ਸੰਗਤ ਪਹਿਲਾਂ ਹੀ ਬਹੁਤ ਸਾਰੀ ਤਿਆਰੀ ਕਰ ਕੇ ਸਟੇਸ਼ਨ ’ਤੇ ਪਹੁੰਚੀ ਹੋਈ ਸੀ। ਸਿੱਖ ਸੰਗਤ ਨੇ ਇੱਕ ਛੇ ਘੋੜਿਆਂ ਵਾਲੀ ਬੱਘੀ ਵੀ ਬਾਬਾ ਖੜਕ ਸਿੰਘ ਜੀ ਵਾਸਤੇ ਲਿਆਂਦੀ ਹੋਈ ਸੀ। ਸਾਰੀਆਂ ਸੰਗਤਾਂ ਵਿੱਚ ਅਥਾਹ ਪਿਆਰ ਅਤੇ ਜੋਸ਼ ਭਰਿਆ ਪਿਆ ਸੀ ਸਾਰਾ ਅਸਮਾਨ ਹੀ ਜੈਕਾਰਿਆਂ ਨਾਲ ਗੂੰਜਣ ਲਾ ਦਿੱਤਾ ਸੀ। ਬਾਬਾ ਖੜਕ ਸਿੰਘ ਜੀ ਨੇ ਉਸ ਛੇ ਘੋੜਿਆਂ ਵਾਲੀ ਬੱਘੀ ਵਿੱਚ ਬੈਠਣ ਦੀ ਥਾਂ ’ਤੇ ਸਗੋਂ ਬਹੁਤ ਹੀ ਨਿਮ੍ਰਤਾ ਨਾਲ ਸਿੱਖ ਸੰਗਤ ਨੂੰ ਸਮਝਾਇਆ ਕਿ ਮੈਂ ਵੀ ਗੁਰੂ ਅਰਜਨ ਪਾਤਿਸ਼ਾਹ ਜੀ ਦੇ ਦਰ ਦਾ ਹੀ ਇੱਕ ਅਦਨਾ ਜਿਹਾ ਸੇਵਕ ਹਾਂ। ਮੈਂ ਇਸ ਬੱਘੀ ਵਿੱਚ ਬੈਠ ਕੇ ਨਹੀਂ ਬਲਕਿ ਸਿੱਖ ਸੰਗਤ ਨਾਲ ਰਲ ਕੇ ਪੈਦਲ ਹੀ ਚੱਲ ਕੇ ਜਾਵਾਂਗਾ। ਬਾਬਾ ਜੀ ਦੇ ਸੱਚੇ ਸੁੱਚੇ ਜੀਵਨ ਦੀ ਚੰਗੀ ਛਾਪ ਤਾਂ ਪਹਿਲਾਂ ਹੀ ਲੋਕਾਂ ਦੇ ਮਨਾਂ ਵਿੱਚ ਲੱਗੀ ਹੋਈ ਸੀ ਪਰ ਇਸ ਘਟਨਾ ਨੇ ਹੋਰ ਵੀ ਸਪਸ਼ਟ ਕਰ ਦਿੱਤਾ ਕਿ ਬਾਬਾ ਅਸਲ ਵਿੱਚ ਅਜਿਹੀ ਕਰਨੀ ਦਾ ਨਾਂ ਹੈ। ਇਸ ਬਾਬੇ ਦੀ ਹੀ ਮਹਾਨ ਕੁਰਬਾਨੀ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਵਿੱਚ ਵੀ ਅਹਿਮ ਭੂਮਿਕਾ ਨਿਭਾਹੀ ਸੀ। (ਉਹੀ ਪੰਨਾ 1)

ਭਾਈ ਸਾਹਿਬ ਭਾਈ ਨੰਦ ਲਾਲ ਸਿੰਘ ਜੀ ਦਾ ਵੀ ਇੱਕ ਸੁਨੇਹਾ ਸਾਨੂੰ ਚੰਗੀ ਤਰ੍ਹਾਂ ਆਪਣੀ ਯਾਦ ਦੇ ਲੜ ਬੰਨ੍ਹ ਲੈਣਾ ਚਾਹੀਦਾ ਹੈ ਕਿ ਇਹ ਦੁਨੀਆਂ ਅਤੇ ਮਾਇਆ ਦੇ ਵੇਸ, ਰੰਗ ਰਸ ਸਭ ਨਾਸ਼ਵਾਨ ਹਨ ਅਤੇ ਇਨ੍ਹਾਂ ਦੀ ਪਕੜ ਵਿੱਚ ਹੌਲ਼ਾਪਣ ਹੈ।

ਈਂ ਲਿਬਾਸਿ ਦੁਨਯਵੀ ਫਾਨੀ ਬਵੱਦ। ਬਰ ਖੁਦਵੰਦੀਸ਼ ਅਰਜ਼ਾਨੀ ਬਵੱਦ॥ (ਜ਼ਿੰਦਗੀਨਾਮਾ 40)

ਇੱਕ ਕੁਦਰਤੀ ਅਸੂਲ ਹੈ ਕਿ ਸੰਸਾਰ ਅੰਦਰ ਦੋ ਚੀਜ਼ਾਂ ਬਰਾਬਰ ਹੀ ਚੱਲਦੀਆਂ ਹਨ ‘ਸੱਚ ਤੇ ਕੂੜ’, ਹਨ੍ਹੇਰਾ ਤੇ ਚਾਨਣ, ਨੇਕੀ ਤੇ ਬਦੀ, ਫੁੱਲ ਤੇ ਕੰਡਾ, ਇਸ ਤਰ੍ਹਾਂ ਹੀ ਧਰਮੀ ਵੀ ਹਨ ਅਤੇ ਅਧਰਮੀ ਵੀ ਹਨ। ਬਾਬੇ ਬਕਾਲੇ ਨੂੰ ਫਿਰ ਯਾਦ ਕਰੀਏ ਇੱਥੇ ਨਕਲੀ ਬਾਬੇ ਵੀ ਹਨ ਅਤੇ ਅਸਲੀ ਬਾਬਾ ਗੁਰੂ ਤੇਗ ਬਹਾਦਰ ਸਾਹਿਬ ਵੀ ਹੈ। ਇਨ੍ਹਾਂ ਦੋ ਚੀਜ਼ਾਂ ਨੇ ਚੱਲਦਿਆਂ ਹੀ ਰਹਿਣਾ ਹੈ ਪਰ ਸਾਨੂੰ ਪਹਿਚਾਣ ਕਰਨੀ ਆਉਣੀ ਚਾਹੀਦੀ ਹੈ। ਦੁੱਖ ਇਹ ਨਹੀਂ ਕਿ ਇਹ ਨਕਲੀ ਬਾਬੇ ਕਿਉਂ ਹਨ ? ਦੁੱਖ ਇਹ ਹੈ ਕਿ ਸਿੱਖ ਹੀ ਪਹਿਚਾਣ ਭੁੱਲ ਗਿਆ ਹੈ। ਸਿੱਖ ਨੂੰ ਸਮੁੱਚੇ ਪਿਉ ਦਾਦੇ ਦੇ ਬਖਸ਼ੇ ਗੁਰਬਾਣੀ ਦੇ ਖਜ਼ਾਨੇ ਨਾਲੋਂ ਤੋੜ ਕੇ ਕੇਵਲ ਇੱਕ ਸੁਖਮਨੀ ਸਾਹਿਬ ਨਾਲ ਜੋੜ ਦਿੱਤਾ ਹੈ ਅਤੇ ਸੁਖਮਨੀ ਸਾਹਿਬ ਜੀ ਵਰਗੀ ਮਹਾਨ ਬਾਣੀ ਦਾ ਪਰਦਾ ਬਣਾ ਕੇ ਨਕਲੀ ਪਾਖੰਡੀ ਲੋਕ ਸਿੱਖੀ ਨੂੰ ਉਜਾੜਨ ਲੱਗੇ ਹੋਏ ਹਨ। ਸੁਖਮਨੀ ਸਾਹਿਬ ਪੜ੍ਹ ਕੇ ਸੰਤ ਦੀ ਨਿੰਦਾ ਵਾਲੀ ਵਿਚਾਰ ਦੇ ਨਾਲ ਨਾਲ ਇੱਹ ਵੀ ਸਿਖੀਏ ਕਿ ਸੰਤ ਕਿਹੋ ਜਿਹਾ ਹੁੰਦਾ ਹੈ ਜਾਂ ਸੰਤ ਕਿਸ ਨੂੰ ਕਿਹਾ ਗਿਆ ਹੈ। ਸੁਖਮਨੀ ਸਾਹਿਬ ਵਿੱਚ ਦਰਸਾਇਆ ਸੰਤ ਜਾਂ ਬਾਬਾ, ਬਾਬੇ ਬਕਾਲੇ ਵਿੱਚ ਬਿਰਾਜੇ ਗੁਰੂ ਤੇਗ ਬਹਾਦਰ ਸਾਹਿਬ ਜੀ ਵਰਗਾ ਹੀ ਹੋ ਸਕਦਾ ਹੈ। ਪੂਰਾ ਗੁਰੂ ਤਾਂ ਪਰਖ ਕਰਨੀ ਦੱਸਦਾ ਹੈ ਅਤੇ ਜੀਵਨ ਨੂੰ ਚਾਨਣ ਬਖ਼ਸ਼ਿਸ਼ ਕਰਦਾ ਹੈ। ਉਸ ਚਾਨਣ ਵਿੱਚ ਹੀ ਸਿੱਖ ਨੂੰ ਵਿਸ਼ਵਾਸ ਹੁੰਦਾ ਹੈ ਕਿ ਮੇਰੇ ਸਾਹਿਬ ਦੀ ਬਰਾਬਰੀ ਹੋਰ ਕੋਈ ਵੀ ਨਹੀਂ ਕਰ ਸਕਦਾ, ‘‘ਗੁਰੁ ਪੂਰਾ ਭੇਟਿਓ ਵਡਭਾਗੀ; ਮਨਹਿ ਭਇਆ ਪਰਗਾਸਾ ॥ ਕੋਇ ਨ ਪਹੁਚਨਹਾਰਾ ਦੂਜਾ; ਅਪੁਨੇ ਸਾਹਿਬ ਕਾ ਭਰਵਾਸਾ ॥’’ (ਮ: ੫/੬੦੯)

ਆਓ, ਇੱਕ ਪ੍ਰਣ ਕਰੀਏ ਕਿ ਮੈਂ ਕੂੜ ਦੀ ਪਾਲਿ ਵਿਚੋਂ ਨਿਕਲ ਕੇ ਸਚਿਆਰਾ ਹੋਣ ਲਈ ਨਿਰਮਲ ਪੰਥ ਦਾ ਪਾਂਧੀ ਬਣਨਾ ਹੈ। ਮੇਰੇ ਲਈ ਤਾਂ ਜ਼ਾਹਰ ਪੀਰ ਜਗਤ ਗੁਰ ਬਾਬਾ, ਗੁਰੂ ਨਾਨਕ ਸਾਹਿਬ ਜੀ ਜਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਹੀ ਹਨ। ਇੱਕ ਕਵਿਤਾ ਦੇ ਬੋਲ ਹਨ :

ਦੇਹਧਾਰੀ ਨੂੰ ਆਖਦੇ ਲੋਕ ਬਾਬਾ, ਮਰ ਜਾਏ ਤਾਂ ਨਵਾਂ ਬਣਾਵਦੇ ਨੇ।

ਗੁਰੂ ਗ੍ਰੰਥ ਸਾਹਿਬ ਭਾਵੇਂ ਪ੍ਰਕਾਸ਼ ਹੋਵੇ, ਬਾਬੇ ਬਿਨਾਂ ਨਾ ਓਸ ਥਾਂ ਜਾਂਵਦੇ ਨੇ,

ਆਪਾਂ ਭਰਮ ਇਹ ਦਿਲਾਂ ’ਚੋਂ ਦੂਰ ਕਰਨਾ, ਅਸੀਂ ਪੰਥ ਦੇ ਤੇ ਖਾਲਸਾ ਪੰਥ ਸਾਡਾ।

ਭਾਵੇਂ ਲੋਕਾਂ ਦੇ ਹੋਣ ਪਏ ਲੱਖ ਬਾਬੇ, ਬਾਬਾ ਇੱਕੋ ਏ ਗੁਰੂ ਗ੍ਰੰਥ ਸਾਡਾ।

ਗੁਰੂ ਗ੍ਰੰਥ ਜਿਹਾ ਬਾਬਾ ਜਹਾਨ ਉੱਤੇ, ਨਾ ਕੋਈ ਹੋਏਗਾ ਨਾ ਕੋਈ ਲੱਭਦਾ ਏ।

ਬਾਬੇ ਲੋਕਾਂ ਦੇ ਆਪੋ ਆਪਣੇ ਨੇ, ਸਾਡਾ ਬਾਬਾ ਤਾਂ ਸਾਰੇ ਜੱਗ ਏ। (ਸ : ਕਸ਼ਮੀਰਾ ਸਿੰਘ ਬਰਨਾ ਵਾਲਾ, ਅਣਖੀਲਾ ਪੰਥ, ਪੰਨਾ44)

ਇਤਿਹਾਸਿਕ ਤੌਰ ’ਤੇ ਨਿਰਮਲ ਕਰਨੀ ਵਾਲੇ ਬਾਬੇ ਚਾਰੇ ਸਾਹਿਬਜ਼ਾਦੇ, ਬਾਬਾ ਬੰਦਾ ਸਿੰਘ ਬਹਾਦਰ ਵਰਗੇ, ਬਾਬਾ ਦੀਪ ਸਿੰਘ ਜੀ ਜਾਂ ਮਹਾਨ ਗੁਰਸਿੱਖ ਬਾਬਾ ਬੁੱਢਾ ਜੀ ਵਰਗੇ ਹੀ ਅਸਲ ਵਿਚ ਬਾਬੇ ਹਨ ਮੈਂ ਤਾਂ ਉਨ੍ਹਾਂ ਨੂੰ ਸਿਜਦਾ ਕਰਦਾ ਹਾਂ ਅਤੇ ਉਨ੍ਹਾਂ ’ਤੇ ਹੀ ਸਿਦਕ ਰੱਖਦਾ ਹਾਂ। ਦੇਖੋ ! ! ! ਇਸ ਲੇਖ ਨੂੰ ਪੜ੍ਹ ਕੇ ਕਿੰਨੇ ਕੁ ਆਪਣੀ ਜ਼ਮੀਰ ਦੀ ਅਵਾਜ਼ ਸੁਣ ਕੇ ਸਤਿਗੁਰੂ ਜੀ ਦੀ ਬਖ਼ਸ਼ਿਸ਼ ਦਾ ਪੱਲਾ ਪਕੜਦੇ ਹਨ।

ਅੰਨਦਾਤਾ ਬਨਾਮ ਆਤਮ-ਹੱਤਿਆਵਾਂ

0

ਅੰਨਦਾਤਾ ਬਨਾਮ ਆਤਮ-ਹੱਤਿਆਵਾਂ

ਅਮਰਜੀਤ ਸਿੰਘ (ਵਾਇਸ ਚੇਅਰਮੈਨ, ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ, ਰੋਪੜ)-98157-03806

ਕਿਸੇ ਟੀ ਵੀ ਚੈਨਲ ਨੂੰ ਚਲਾਈਏ ਜਾਂ ਕਿਸੇ ਅਖ਼ਬਾਰ ਨੂੰ ਖੋਲ੍ਹ ਕੇ ਵੇਖੀਏ, ਲੰਬੇ ਸਮੇਂ ਤੋਂ ਬਸ ਇੱਕ ਖ਼ਬਰ ਪ੍ਰਮੁੱਖਤਾ ਨਾਲ ਛਪਦੀ ਆ ਰਹੀ ਹੈ ਕਿ ਅੱਜ ਪੰਜਾਬ ਦੇ ਇਸ ਇਲਾਕੇ ’ਚ 3, ਕਦੇ 4 ਜਾਂ ਕਦੇ 5 ਕਿਸਾਨਾਂ ਨੇ ਕਰਜ਼ੇ ਦੇ ਬੋਝ ਨੂੰ ਨਾ ਸਹਾਰਦਿਆਂ ਖ਼ੁਦਕੁਸ਼ੀ ਕਰ ਲਈ ਹੈ। ਗੁਰੂ ਪੀਰਾਂ ਦੀ ਇਸ ਧਰਤੀ ਉੱਤੇ ਬੰਦਾ ਇਨ੍ਹਾਂ ਨਿਰਬਲ ਹੋ ਗਿਆ, ਜੋ ਕਿ ਸਮਾਜਿਕ ਚੁਣੌਤੀਆਂ ਨੂੰ ਵੀ ਸਹਾਰਨ ਦੀ ਸ਼ਕਤੀ ਗੁਰੂ ਉਪਦੇਸ਼ ਰਾਹੀਂ ਆਪਣੇ ਅੰਦਰ ਇਕੱਠੀ ਨਾ ਕਰ ਸਕਿਆ, ਜਦੋਂ ਕਿ ਗੁਰੂ ਸਾਹਿਬਾਨ ਨੇ ਸਾਡੇ ਅੰਦਰ ਸਵਾ ਲੱਖ ਨਾਲ ਜੂਝਣ ਦੀ ਹਿੰਮਤ ਭਰੀ ਸੀ। ਸਾਡਾ ਇਤਿਹਾਸ ਵੀ ਬਹੁਤਾ ਪੁਰਾਣਾ ਨਹੀਂ, ਜਿਸ ਨੂੰ ਸਮਝਣਾ ਤੇ ਸਮਝਾਉਣਾ ਸਾਡੇ ਲਈ ਮੁਸ਼ਕਲ ਹੋ ਗਿਆ ਹੋਵੇ। ਅਜਿਹੀ ਜ਼ਮੀਨੀ ਸਥਿਤੀ ਨੂੰ ਵੇਖਦਿਆਂ ਹਰ ਪੰਥ ਦਰਦੀ ਨੂੰ ਚਿੰਤਤ ਹੋਣਾ ਤੇ ਇਸ ਦਾ ਹੱਲ ਲੱਭਣ ਵਾਸਤੇ ਸੋਚਣਾ ਸਮੇਂ ਦੀ ਮੁੱਖ ਮੰਗ ਹੈ।

ਸਾਡੀ ਜਵਾਨੀ (ਮੁੰਡੇ-ਕੁੜੀਆਂ) ਨਸ਼ਿਆਂ ਨਾਲ ਮਰ ਰਹੇ ਹਨ ਅਤੇ ਸਿਆਣੇ ਖ਼ੁਦਕੁਸ਼ੀਆਂ ਦੇ ਰਾਹ ਪਏ ਹੋਏ ਹਨ। ਆਖ਼ਿਰ ਹੋ ਕੀ ਗਿਆ ਹੈ ਪੰਜਾਬੀਆਂ ਨੂੰ  ? ਜਿਹੜਾ ਪੰਜਾਬ ਗੁਰੂਆਂ ਦੇ ਨਾਮ ’ਤੇ ਜਿਉਂਦਾ ਸੀ, ਜਿਸ ਪੰਜਾਬ ਦਾ ਦੇਸ਼ ਵਿਚ ਆਰਥਿਕ ਤੇ ਸਰੀਰਕ ਬਲ ਪੱਖੋਂ ਪਹਿਲਾ ਸਥਾਨ ਸੀ, ਉਸ ਪੰਜਾਬ ਦਾ ਮਾਣ ਹੀ ਨਹੀਂ ਖੁਸਿਆ, ਸਗੋਂ ਗੁਰਮਤਿ ਅਨੁਸਾਰੀ ਪ੍ਰਚਲਿਤ ਰਹੁ ਰੀਤਾਂ ਹੀ ਗੁਆਚ ਗਈਆਂ ਹਨ।

ਫ਼ਸਲਾਂ ਦੇ ਝਾੜ ਵੀ ਅੱਗੇ ਨਾਲੋਂ ਕਈ ਗੁਣਾਂ ਜ਼ਿਆਦਾ ਹੋ ਗਏ ਹਨ, ਦੁੱਧ ਦੀਆਂ ਬਾਲਟੀਆਂ ਵੀ ਭਰੀਆਂ ਵੇਖੀਦੀਆਂ ਹਨ, ਖਰਚਿਆਂ ਵੱਲ ਵੀ ਵੇਖੀਏ ਤਾਂ ਬਹੁਤਿਆਂ ਘਰਾਂ ਵਿਚ ਗੋਬਰ ਗੈਸ ਪਲਾਂਟ ਵੀ ਲੱਗੇ ਹੋਏ ਹਨ, ਘਰ ਦੀ ਸਬਜ਼ੀ, ਘਰ ਦੇ ਦਾਣੇ, ਘਰ ਦਾ ਦੁੱਧ, ਘਰ ਦੇ ਚਾਵਲ, ਫਿਰ ਵੀ ਸਿਰਾਂ ’ਤੇ ਕਰਜ਼ੇ ਦਿਨੋਂ-ਦਿਨ ਵਧ ਰਹੇ ਹਨ। ਮਰਨ ਵਾਲਾ ਇਕੱਲਾ ਆਪ ਹੀ ਨਹੀਂ ਮਰਦਾ, ਸਗੋਂ ਪਿੱਛਲੇ ਸਾਰੇ ਟੱਬਰ ਦਾ ਲੱਕ ਤੋੜ ਜਾਂਦਾ ਹੈ। ਇੰਨਾ ਸਮਝਦਿਆਂ ਹੋਇਆ ਵੀ ਸਾਡੇ ਕਿਸਾਨ ਭਰਾ ਹਰ ਰੋਜ਼ ਖ਼ੁਦਕੁਸ਼ੀਆਂ ਕਰ ਰਹੇ ਹਨ ਤੇ ਪਰਿਵਾਰ ਨੂੰ ਪਿੱਛੇ ਰੱਬ ਆਸਰੇ ਛੱਡ ਜਾਂਦੇ ਹਨ।

ਕਿਸੇ ਕੌਮ ਦਾ ਸਰਮਾਇਆ ਉਸ ਦੀ ਜੁਆਨੀ ਹੁੰਦੀ ਹੈ, ਜੋ ਪਿਤਾ-ਪੁਰਖੀ ਸੰਸਕਾਰਾਂ ਨੂੰ ਅਗਾਂਹ ਵਧਾਉਣ ਵਿਚ ਅਹਿਮ ਰੋਲ ਅਦਾ ਕਰਦੀ ਹੈ ਕਿਉਂਕਿ ਸਮਾਜ ਵਿੱਚ ਇਕ ਸਮੇਂ ਤਿੰਨ ਪੀੜੀਆਂ ਜੀਵਤ ਰਹਿੰਦੀਆਂ ਹਨ; ਬਜ਼ੁਰਗ ਪਿਤਾ, ਜੁਆਨ (ਸ਼ਾਦੀ ਸੁਦਾ) ਲੜਕਾ ਤੇ ਅਗਾਂਹ ਉਸ ਦੀ ਔਲਾਦ। ਅਜੋਕਾ ਯੁਗ ਤਕਨੀਕੀ ਯੁਗ ਹੈ, ਜਿੱਥੇ ਸਰੀਰਕ ਤਾਕਤ ਦੀ ਬਜਾਇ ਦਿਮਾਗ਼ ਦੀ ਵਧੇਰੇ ਜ਼ਰੂਰਤ ਹੈ। ਵਿੱਦਿਆ ਅਤੇ ਰੁਜ਼ਗਾਰ ਪਰਿਵਾਰ ਦੀ ਆਰਥਿਕਤਾ ਨੂੰ ਪ੍ਰਭਾਵਤ ਕਰਦੇ ਹਨ, ਜੋ ਖ਼ੁਸ਼ਹਾਲ ਜੀਵਨ ਲਈ ਅਤਿ ਜ਼ਰੂਰੀ ਹੁੰਦਾ ਹੈ।

ਭਗਤ ਕਬੀਰ ਜੀ ਜੁਲਾਹਾ ਜਾਤੀ (ਕਿੱਤੇ) ਨਾਲ ਸੰਬੰਧਿਤ ਸਨ, ਜਿਨ੍ਹਾਂ ਦੇ ਘਰ ਆਉਣ ਵਾਲੇ ਸਤਸੰਗੀਆਂ ਦੇ ਸਤਿਕਾਰ ਲਈ ਜ਼ਰੂਰੀ ਲੋੜਾਂ ਦੀ ਅਪੂਰਤੀ ਵੀ ਨਹੀਂ ਹੋ ਰਹੀ ਸੀ, ਉਨ੍ਹਾਂ ਆਪਣੀ ਜ਼ਰੂਰਤ ਅਨੁਸਾਰ ਮਾਇਆ ਦੀ ਲੋੜ ਨੂੰ ਘਰ ਦੀ ਸ਼ੋਭਾ (ਇੱਜ਼ਤ) ਕਹਿ ਕੇ ਬਿਆਨ ਕੀਤਾ ਜੋ ਘਰ ਆਏ ਮਹਿਮਾਨਾਂ ਸਾਹਮਣੇ ਪਰਿਵਾਰਕ ਆਰਥਿਕ ਤੰਗੀ ਨੂੰ ਜ਼ਾਹਰ ਨਹੀਂ ਹੋਣ ਦਿੰਦੀ। ਉਨ੍ਹਾਂ ਬਚਨ ਕੀਤੇ, ਕਿ ਜਿਸ ਘਰ ਆਰਥਿਕ ਤੰਗੀ ਹੋਵੇ ਉੱਥੇ ਆਉਣ ਵਾਲੇ ਪ੍ਰਾਹੁਣੇ (ਸਤਿਸੰਗੀ) ਵੀ ਭੁੱਖੇ ਵਾਪਸ ਪਰਤ ਜਾਂਦੇ ਹਨ, ਇਸ ਲਈ ਮਾਇਆ ਲੋੜ ਮੁਤਾਬਕ ਹੋਣਾ ਅਤਿ ਜ਼ਰੂਰੀ ਹੈ ਤਾਂ ਜੋ ਜੀਵਨ ’ਚ ਸਬਰ-ਸੰਤੋਖ ਬਣਿਆ ਰਹੇ ‘‘ਗ੍ਰਿਹਿ ਸੋਭਾ ਜਾ ਕੈ, ਰੇ  ! ਨਾਹਿ॥ ਆਵਤ ਪਹੀਆ; ਖੂਧੇ ਜਾਹਿ ॥ ਵਾ ਕੈ ਅੰਤਰਿ; ਨਹੀ ਸੰਤੋਖੁ ॥ ਬਿਨੁ ਸੋਹਾਗਨਿ; ਲਾਗੈ ਦੋਖੁ ॥’’ (ਭਗਤ ਕਬੀਰ/੮੭੨)

ਮਹਿੰਗੀ ਵਿੱਦਿਆ ਲੈਣ ਉਪਰੰਤ ਵੀ ਨੌਕਰੀ ਮਿਲਣੀ ਮੁਸ਼ਕਲ ਹੈ, ਕਰਜ਼ਾ ਚੁੱਕ ਕੇ ਪ੍ਰਾਪਤ ਕੀਤੀ ਅਜਿਹੀ ਵਿੱਦਿਆ ਵੀ ਸਮਾਜਕ ਲੋੜਾਂ ਨੂੰ ਪੂਰਾ ਕਰਨ ਦੀ ਬਜਾਇ ਆਰਥਿਕ ਤੰਗੀ ਨੂੰ ਹੋਰ ਵਧਾ ਦਿੰਦੀ ਹੈ। ਅਜਿਹੀ ਬੇਚੈਨ ਜ਼ਿੰਦਗੀ ਨੂੰ ‘‘ਰਾਜੇ ਸੀਹ ਮੁਕਦਮ ਕੁਤੇ॥’’ (ਮ: ੧/੧੨੮੮) ਨਸ਼ਿਆਂ ਦੀ ਦਲਦਲ ਵਿੱਚ ਫਸਾ ਲੈਂਦੇ ਹਨ ਕਿਉਂਕਿ ਇੱਥੇ ਵੀ ਉਨ੍ਹਾਂ ਦਾ ਹੀ ਵਾਪਾਰ ਕਾਰਜਸ਼ੀਲ ਹੁੰਦਾ ਹੈ। ਤੰਗੀ ਦੇ ਮਾਰੇ ਬਜ਼ੁਰਗ ਪਿਤਾ ਪਾਸ ਜਵਾਨ ਪੁੱਤਰ ਨੂੰ ਦੇਣ ਲਈ ਕੁਝ ਨਹੀਂ ਬਚਦਾ ਤੇ ਉਹ ਕਰਜ਼ੇ ਦੀ ਪੰਡ ਹੇਠ ਦਬਦਾ ਦਬਦਾ ਆਖ਼ਿਰ ਮੌਤ ਨੂੰ ਗਲੇ ਲਗਾ ਲੈਂਦਾ ਹੈ।

ਭਾਰਤੀ ਕਿਸਾਨ ਦੀ ਅਜਿਹੀ ਮੰਦਭਾਗੀ ਦਸ਼ਾ ਬਣਾਉਣ ਪਿੱਛੇ ਮੁੱਖ ਦੋਸ਼ੀ ਸਾਡੇ ਰਾਜਨੀਤਿਕ ਲੋਕ ਤੇ ਸਾਡੀਆਂ ਸਰਕਾਰੀ ਪਾਲਿਸੀਆਂ ਹਨ, ਜੋ ਅਮੀਰ ਨੂੰ ਗੱਡੀ ਖਰੀਦਣ ਲਈ ਕਾਰ ਲੋਨ 9% ਵਿਆਜ ਦਰ ’ਤੇ ਦਿੰਦਾ ਹੈ ਜਦੋਂ ਕਿ ਕਿਸਾਨ ਨੂੰ ਟਰੈਕਟਰ ਲੋਨ 16 ਤੋਂ 18% ਵਿਆਜ ਦਰ ਉੱਤੇ ਮਿਲਦਾ ਹੈ। ਫ਼ਸਲਾਂ ਦੀਆਂ ਕੀਮਤਾਂ ਮਿਲਣ ਨਾਲੋਂ ਉਸ ਉੱਤੇ ਕੀਤਾ ਗਿਆ ਖ਼ਰਚਾ (ਰੇਅ, ਸਪਰੇਅ, ਪਾਣੀ, ਆਦਿਕ) ਵਧ ਜਾਂਦਾ ਹੈ ਤੇ ਇਹ ਖ਼ਰਚਾ ਕਿਸਾਨ ਨੂੰ ਮੌਤ ਦੇ ਮੂੰਹ ਤਕ ਲੈ ਜਾਂਦਾ ਹੈ।

ਜਿਹੜਾ ਕਿਸਾਨ ਅੰਨਦਾਤਾ ਕਹਾਉਂਦਾ ਸੀ, ਜਿਹੜਾ ਕਿਸਾਨ ਪੂਰੇ ਦੇਸ਼ ਦੇ ਅੰਨ-ਭੰਡਾਰ ਵਿਚ 70-80% ਹਿੱਸਾ ਕੇਵਲ ਪੰਜਾਬ ਰਾਹੀਂ ਪਾਉਂਦਾ ਹੈ, ਜਿਸ ਦੇ ਦਰ ਤੋਂ ਗ਼ਰੀਬ ਤੇ ਲੋੜਵੰਦ ਖ਼ਾਲੀ ਨਹੀਂ ਸਨ ਜਾਂਦੇ, ਉਸ ਦਾਤੇ ਨੂੰ (ਸਰਕਾਰੀ ਰਿਆਇਤਾਂ ਰਾਹੀਂ) ਮੰਗਤਾ ਬਣਾ ਦਿੱਤਾ ਗਿਆ ਹੈ। ਸਰਕਾਰ ਕੋਈ ਵੀ ਆਏ, ਕਿਸਾਨਾਂ ਨੂੰ ਲਾਲਚ (ਮੁਫ਼ਤ ਬਿਜਲੀ, ਕਰਜ਼ੇ ਮਾਫ਼, ਆਦਿ) ਦਿੰਦੀਆਂ ਹਨ, ਇਨ੍ਹਾਂ ਰਿਆਇਤਾਂ ਲਈ ਕਿਸਾਨ ਅਗਲੇ ਪੰਜ ਸਾਲ ਤੱਕ ਊੱਠ ਦੇ ਬੁੱਲ੍ਹ ਡਿੱਗਣ ਦਾ ਇੰਤਜ਼ਾਰ ਕਰਦਾ ਰਹਿੰਦਾ ਹੈ। ਨਕਲੀ ਦਵਾਈਆਂ, ਨਕਲੀ ਬੀਜ ਵੇਚ ਕੇ ਕਿਸਾਨਾਂ ਦੀ ਮੌਤ ਲਈ ਰੱਸਾ ਵੱਟਣ ਵਾਲੇ ਹਰ ਸਰਕਾਰੀ ਵਿੱਚ ਭਾਈਵਾਲ ਬਣ ਬੈਠਦੇ ਹਨ। ਅਜਿਹੀ ਦੁਰਦਸ਼ਾ ਕਾਰਨ ਮਰੇ ਕਿਸਾਨ ਲਈ ਸਰਕਾਰ ਗਰਾਂਟ ਤਾਂ ਦਿੰਦੀ ਹੈ ਜੋ ਕਿ ਹੋਰਨਾ ਨੂੰ ਵੀ ਮਰਨ ਲਈ ਉਤਸ਼ਾਹਿਤ ਕਰਦੀ ਹੈ, ਪਰ ਕਿਸਾਨ ਦੇ ਮਸਲੇ ਹੱਲ ਕਰਨ ਲਈ ਕੋਈ ਠੋਸ ਨੀਤੀ ਜਾਂ ਪਾਲਿਸੀ ਫਿਰ ਵੀ ਨਹੀਂ ਬਣਾਈ ਜਾਂਦੀ।

ਕਿਸਾਨਾਂ ਨੂੰ ਵੀ ਥੋੜ੍ਹਾ ‘‘ਆਪਨੜੇ ਗਿਰੀਵਾਨ ਮਹਿ, ਸਿਰੁ ਨਂੀਵਾਂ ਕਰਿ ਦੇਖੁ ॥’’ (ਬਾਬਾ ਫਰੀਦ/੧੩੭੮) ਵਚਨਾਂ ਨੂੰ ਕਮਾਉਣ ਦੀ ਜ਼ਰੂਰਤ ਹੈ। ਜਿੰਨਾ ਪੰਜਾਬ ਦਾ ਕੁੱਲ ਵਾਹੀ ਯੋਗ ਰਕਬਾ ਹੈ, ਉਸ ਲਈ ਸਿਰਫ਼ 80,000 ਟਰੈਕਟਰ ਚਾਹੀਦੇ ਹਨ, ਪਰ ਅੱਜ ਤਕ 5 ਲੱਖ ਟਰੈਕਟਰਾਂ ਦਾ ਕਰਜ਼ਾ ਕੇਵਲ ਬੈਂਕਾਂ ਨੇ ਹੀ ਕਿਸਾਨਾਂ ਪਾਸੋਂ ਲੈਣਾ ਹੈ। ਮੋਗੇ ਸ਼ਹਿਰ ਵਿਚ ਲੱਗਣ ਵਾਲਾ ਨਵੇਂ ਖ਼ਰੀਦੇ ਗਏ ਟਰੈਕਟਰਾਂ ਦਾ ਮੇਲਾ (ਬਜ਼ਾਰ) ਇਹ ਦੱਸਦਾ ਹੈ ਕਿ ਨਵੇਂ ਟਰੈਕਟਰ ਵੇਚ ਕੇ ਇਨ੍ਹਾਂ ਪੈਸਿਆਂ ਦੀ ਵਰਤੋਂ ਕਿਸੇ ਧੀ ਦੇ ਵਿਆਹ ’ਤੇ ਜਾਂ ਨਵੀਂ ਕੋਠੀ ਬਣਾਉਣ ਲਈ ਕੀਤੀ ਜਾਣੀ ਹੈ। ਵਿਆਹ ’ਚ ਮਿਲਦੇ ਦਾਜ ਦੇ ਲਾਲਚ ਨਾਲ ਵੀ ਸਾਡੀ ਮਰਨ ਦਰ ਵਿਚ ਵਾਧਾ ਹੋਇਆ ਹੈ। ਗੱਡੀ ਨਾ ਦੇ ਸਕਣ ਵਾਲੇ ਮਾਪਿਆਂ ਦੀ ਧੀ ਕਿੰਨੀ ਔਖੀ ਵਸਦੀ ਹੈ, ਰੋਜ਼ ਖ਼ਬਰਾਂ ਦੱਸਦੀਆਂ ਹਨ ਅਤੇ ਨਵੀਂ ਗੱਡੀ ਲੈ ਕੇ ਆਈ ਧੀ ਕਿੰਨੀ ਔਖੀ ਵਸਦੀ ਹੈ, ਇਹ ਵੀ ਖਬਰਾਂ ਦੱਸਦੀਆਂ ਹਨ।

ਕਿਸਾਨ ਦੇ ਪੁੱਤਰ ਨੂੰ ਅੰਗਰੇਜ਼ੀ ਦੇ ਤਿੰਨ M ਲੈ ਬੈਠੇ ਹਨ: (1). ਮੋਬਾਇਲ (2). ਮੋਟਰ-ਸਾਇਕਲ (ਜਾਂ ਕਾਰ, ਗੱਡੀ) ਅਤੇ (3). ਮਿਊਜ਼ਿਕ (ਗੰਦੇ ਗੀਤ)। ਅੱਜ ਦਾ ਜਵਾਨ ਇਨ੍ਹਾਂ ਤਿੰਨੇ ਚੀਜ਼ਾਂ ਵਿਚ ਐਨਾ ਗ਼ਲਤਾਨ ਹੋ ਚੁੱਕਾ ਹੈ ਕਿ ਖੇਤੀ ਕਰਨੀ ਤਾ ਦੂਰ, ਮਾਤਾ-ਪਿਤਾ ਨੂੰ ਸਹਿਯੋਗ ਵੀ ਨਹੀਂ ਕਰਦਾ। ਅੱਜ ਜਿੰਨੇ ਮੋਟਰ-ਸਾਇਕਲ ਜਾਂ ਕਾਰਾਂ ਪੰਜਾਬ ਵਿਚ ਘੁੰਮਦੀਆਂ ਹਨ, ਓਨੇ ਹੀ ਐਕਸੀਡੈਂਟ ਵਧ ਗਏ ਹਨ, ਜੋ ਰਾਹ ਜਾਂਦੇ ਨਿਰਦੋਸ਼ਾਂ ਨੂੰ ਵੀ ਆਪਣਾ ਸ਼ਿਕਾਰ ਬਣਾ ਲੈਂਦੇ ਹਨ।

ਦੇਖਾ ਦੇਖੀ ਕਾਰਨ ਕੀਤੇ ਗਏ ਬੇਲੋੜੇ ਖ਼ਰਚਿਆਂ ਨੇ ਬਿਨਾਂ ਬੁਲਾਈ ਆਰਥਿਕ ਮੁਸੀਬਤ ਘਰ ਲੈ ਆਂਦੀ ਹੈ। ਦੇਖਾ ਦੇਖੀ ਆਪਣਾ ਰੁਤਬਾ ਉੱਚਾ ਚੁੱਕਣਾ, ਸ਼ਰੀਕੇ ਬਾਜ਼ੀ, ਮਹਿੰਗੇ ਵਿਆਹ, ਨਸ਼ਿਆਂ ਦੀ ਦੌੜ੍ਹ, ਮਹਿੰਗੀਆਂ ਗੱਡੀਆਂ, ਗ਼ਲਤ ਏਜੰਟਾਂ ਦੇ ਧੱਕੇ ਚੜ੍ਹ ਕੇ ਵਿਦੇਸ਼ਾਂ ਦੇ ਨਾਂ ’ਤੇ ਹੋ ਰਹੀ ਲੁੱਟ, ਸਾਨੂੰ ਦਿਨ-ਬ-ਦਿਨ ਢਹਿੰਦੀਆਂ ਕਲਾਂ ਵੱਲ ਲੈ ਜਾ ਰਹੀ ਹੈ । ਇਸ ਦੇਖਾ-ਦੇਖੀ ਨੇ ਜਿੱਥੇ ਬਜ਼ੁਰਗਾਂ ਦਾ ਸਤਿਕਾਰ ਘਟਾ ਦਿੱਤਾ ਉੱਥੇ ਸਮਾਜਿਕ ਡਰ ਨਾ ਹੋਣ ਕਾਰਨ ਮਾਤਾ-ਪਿਤਾ ਲਈ ਉਸ ਦਾ ਪੁੱਤਰ ਹੀ ਸਿਰਦਰਦ ਬਣ ਗਿਆ ਹੈ। ਪੰਜਾਬ ਦੇ ਬਿਰਧ ਆਸ਼ਰਮ, ਜੋ ਭਾਰਤ ’ਚ ਸਭ ਤੋਂ ਵਧ ਹਨ, ਅਜਿਹੀਆਂ ਕੁਰੀਤੀਆਂ ਦੀ ਇੱਕ ਭੱਦੀ ਮਿਸਾਲ ਹਨ।

ਸਾਡਾ ਸਮਾਜਿਕ ਅਤੇ ਆਰਥਿਕ ਤਾਣਾ-ਬਾਣਾ ਐਸਾ ਉਲਝ ਗਿਆ ਹੈ ਕਿ ਸਾਡੀਆਂ ਸਾਰੀਆਂ ਰਿਸ਼ਤੇਦਾਰੀਆਂ ਤੇ ਕਾਰੋਬਾਰ ਦਾ ਆਧਾਰ ਲਾਲਚ (ਬੇਈਮਾਨੀ) ਹੀ ਰਹਿ ਗਿਆ ਹੈ । ਆਪਸੀ ਧੜੇ-ਬੰਦੀਆਂ, ਇਕ ਦੂਜੇ ਤੋਂ ਅੱਗੇ ਲੰਘਣ ਦੀ ਹੋੜ ਨੇ ਸੰਸਾਰ ਨੂੰ ਇਕ ਤੀਸਰੇ ਉਜਾੜੇ ਦੇ ਰਾਹ ਵੱਲ ਪਾ ਦਿੱਤਾ ਹੈ, ਉਹ ਹੈ ‘ਹਥਿਆਰਾਂ ਦੀ ਦੌੜ’ । ਅੱਜ ਛੋਟੇ-ਛੋਟੇ ਕਿਸਾਨ ਵੀ ਆਪਣੇ ਘਰ ਲੱਖ, ਸਵਾ ਲੱਖ ਦਾ ਰਿਵਾਲਵਰ ਜਾਂ ਬੰਦੂਕ ਰੱਖਦੇ ਵੇਖੇ ਗਏ ਹਨ। ਇੱਕ ਗੱਲ ਪੱਕੀ ਹੈ ਕਿ ਇਨ੍ਹਾਂ ਹਥਿਆਰਾਂ ਵਿੱਚੋਂ ਸਿਰਫ਼ ਹੰਕਾਰ ਤੇ ਦੁਸ਼ਮਣੀ ਦੀ ਗੋਲੀ ਹੀ ਨਿਕਲਣੀ ਹੈ, ਫੁੱਲਾਂ ਦੀ ਵਰਖਾ ਤਾਂ ਹੋਣੋ ਰਹੀ। ਕਿਉਂ ਅਸੀਂ ਦੁਸ਼ਮਣੀਆਂ ਵਧਾ ਰਹੇ ਹਾਂ  ? ਅਜਿਹੇ ਫੁਕਰੇ ਕਿਰਦਾਰਾਂ ਨੂੰ ਰਾਜਨੀਤਿਕ ਲੀਡਰਾਂ ਦੀ ਸ਼ਹਿ ਘਰ ਉਜਾੜਨ ਦੇ ਔਝੜੇ ਰਾਹਾਂ ਦਾ ਪਾਂਧੀ ਬਣਾ ਰਹੀ ਹੈ। ਅੱਜ ਦੀਆਂ ਗੈਂਗਵਾਰਾਂ ਨੇ ਧੀਆਂ ਭੈਣਾਂ ਦੀ ਇੱਜ਼ਤ ਵੀ ਦਾਅ ’ਤੇ ਲਗਾ ਦਿੱਤੀ ਹੋਈ ਹੈ।

ਅਜਿਹੀ ਅਧੋਗਤੀ ਦਾ ਮੂਲ ਕਾਰਨ ਹੈ, ‘ਗੁਰੂ ਨਾਨਕ ਸਾਹਿਬ ਦੇ ਦਰਸਾਏ ਰਾਹ ਤੋਂ ਬੇਮੁੱਖ ਹੋਣਾ’। ਗੁਰੂ ਜੀ ਨੇ ਸਾਨੂੰ ਕਿਰਤ ਕਰਨੀ, ਨਾਮ ਜਪਣਾ ਤੇ ਵੰਡ-ਛਕਣ, ਵਾਲੀ ਅਤਿ ਸੁਖਾਲੀ ਰਹਿਣੀ ਬਖ਼ਸ਼ੀ ਸੀ। ਸਮੁੱਚੀ ਲੁਕਾਈ ਲਈ ਬਾਬਾ ਜੀ ਨੇ ਹਰ ਮਨੁੱਖ ਦੇ ਕਿਤੇ ਨੂੰ ਅਧਾਰ ਬਣਾ ਕੇ ਨਸੀਹਤ ਦੇਣ ਦਾ ਯਤਨ ਕੀਤਾ ਹੈ ਤਾਂ ਜੋ ਸਿੱਖਿਆ ਨੂੰ ਆਸਾਨੀ ਨਾਲ ਸਮਝਿਆ ਜਾ ਸਕੇ। ਇਸੇ ਫ਼ਾਰਮੂਲੇ ਮੁਤਾਬਕ ਕਿਸਾਨ ਲਈ ਬਚਨ ਉਚਾਰੇ, ਕਿ ਆਪਣੇ ਮਨ ਨੂੰ (ਅਨੁਸ਼ਾਸਨ ’ਚ ਚੱਲਣ ਵਾਲਾ) ਕਿਸਾਨ ਬਣਾ, ਉੱਚੇ ਆਚਰਣ ਨੂੰ ਖੇਤੀ (ਫਲ਼), ਮਿਹਨਤ ਦਾ ਪਾਣੀ ਦੇਹ ਤੇ ਸਰੀਰ ਨੂੰ ਬੀ ਬੀਜਣ ਲਈ ਖੇਤ ਬਣਾ, ਜਿੱਥੇ ਨਾਮ (ਰੱਬੀ ਯਾਦ) ਦਾ ਬੀ ਬੀਜ, ਸਬਰ ਸੰਤੋਖ ਰੂਪ ਸੁਹਾਗਾ ਫੇਰ ਭਾਵ ਜੋ ਨਾਮ ਬੀਜਿਆ ਹੈ ਉਸ ਦੀ ਸੰਭਾਲ ਕਰ ਤੇ ਸਾਦਗੀ ਵਾਲਾ ਜੀਵਨ ਬਤੀਤ ਕਰ, ‘‘ਮਨੁ ਹਾਲੀ, ਕਿਰਸਾਣੀ ਕਰਣੀ; ਸਰਮੁ ਪਾਣੀ, ਤਨੁ ਖੇਤੁ ॥ ਨਾਮੁ ਬੀਜੁ, ਸੰਤੋਖੁ ਸੁਹਾਗਾ; ਰਖੁ ਗਰੀਬੀ ਵੇਸੁ ॥’’ (ਮ: ੧/੫੯੫) ਇਹ ਵਚਨ ਗੁਰੂ ਜੀ ਨੇ ਕਿਸਾਨ ਦੀ ਬੋਲੀ ਵਿੱਚ ਕਿਸਾਨ ਲਈ ਹੀ ਕਹੇ ਹਨ, ਪਰ ਕੀ ਅਸੀਂ ‘‘ਆਪਨੜੇ ਗਿਰੀਵਾਨ ਮਹਿ, ਸਿਰੁ ਨਂੀਵਾਂ ਕਰਿ ਦੇਖੁ॥’’ ਵਾਲੇ ਜੀਵਨ ਬਣਾਏ ਹਨ ?

ਜਦ ਨਿਰਮਲ ਪਾਣੀ ਆਪਣੇ ਅਸਲੇ ਨਾਲੋਂ ਟੁੱਟ ਜਾਵੇ ਤਾਂ ਉਹ ਸੜਾਂਦ ਮਾਰਨ ਲੱਗ ਜਾਂਦਾ ਹੈ। ਨਦੀ ਦਾ ਨਿਰਮਲ ਜਲ ਵੀ ਛੱਪੜੀ ਬਣ ਜਾਂਦਾ ਹੈ। ਛੱਪੜ ਵਿੱਚ ਹਮੇਸ਼ਾਂ ਡੱਡਾਂ ਮਿਲਦੀਆਂ ਹਨ, ਹੀਰੇ ਮੋਤੀ ਨਹੀਂ, ਜੋ ਕਿ ਬਗਲਿਆਂ ਦੀ ਖ਼ੁਰਾਕ ਹਨ, ਹੰਸਾਂ ਦੀ ਨਹੀਂ; ਗੁਰੂ ਜੀ ਨੇ ਮਨੁੱਖ ਨੂੰ ਹੰਸ ਬਿਰਤੀ ਦਾ ਮਾਲਕ ਬਣਾਇਆ ਹੈ। ਬਗਲੇ ਤੇ ਹੰਸ ਦੀ ਸਰੀਰਕ ਪਹਿਚਾਣ ਕਰਨੀ ਮੁਸ਼ਕਲ ਹੁੰਦੀ ਹੈ ਕੇਵਲ ਉਨ੍ਹਾਂ ਦੀ ਖੁਰਾਕ ਹੀ ਉਨ੍ਹਾਂ ਨੂੰ ਪਹਿਚਾਨਣ ਵਿੱਚ ਮਦਦਗਾਰ ਹੁੰਦੀ ਹੈ। ਬਗਲਿਆਂ ਨੂੰ ਡੱਡਾਂ ਚਾਹੀਦੀਆਂ ਹਨ, ਜੋ ਹੰਸਾਂ ਦੀ ਖ਼ੁਰਾਕ ਨਹੀਂ ਹੁੰਦੀ ਤੇ ਇਨ੍ਹਾਂ (ਹੰਸਾਂ) ਦੀ ਖ਼ੁਰਾਕ (ਛੱਪੜ ’ਚ ਨਹੀਂ ਬਲਕਿ) ਸਰੋਵਰ ਵਿੱਚ ਹੈ, ‘‘ਸਰਵਰ ਅੰਦਰਿ ਹੀਰਾ ਮੋਤੀ; ਸੋ ਹੰਸਾ ਕਾ ਖਾਣਾ ॥ ਬਗੁਲਾ ਕਾਗੁ, ਨ ਰਹਈ ਸਰਵਰਿ; ਜੇ ਹੋਵੈ ਅਤਿ ਸਿਆਣਾ ॥ ਓਨਾ ਰਿਜਕੁ ਨ ਪਇਓ ਓਥੈ; ਓਨ੍ਾ ਹੋਰੋ ਖਾਣਾ ॥’’ (ਮ: ੧/੯੫੬)

ਅਤਿ ਕਠਿਨਾਈ ਸਹਿਨ ਕਰਦਿਆਂ ਗੁਰੂ ਸਾਹਿਬਾਨਾਂ ਨੇ ਮਾਨਵਤਾ ਲਈ ਰਚੇ ਇਨ੍ਹਾਂ ਬਹੁ ਕੀਮਤੀ ਵਚਨਾਂ ਨੂੰ ਅਸੀਂ ਆਪਣੀ ਜ਼ਿੰਦਗੀ ਵਿੱਚੋਂ ਭੁਲਾ ਚੁੱਕੇ ਹਾਂ। ਪਦਾਰਥਾਂ ਪਿੱਛੇ ਅੰਨ੍ਹੀ ਦੌੜ ਸਾਨੂੰ ਅਸੰਤੁਸ਼ਟੀ ਵੱਲ ਧਕੇਲ ਰਹੀ ਹੈ, ਜੋ ਆਤਮ-ਹੱਤਿਆ ਦਾ ਕਾਰਨ ਬਣਦੀ ਹੈ। ਦੁਨਿਆਂ ਦੇ ਕਿਸੇ ਵੀ ਖਿੱਤੇ ਵਿਚ ਬਿਪਤਾ ਵੇਲੇ ਲੋੜਵੰਦਾਂ ਦੀ ਸਹਾਇਤਾ ਕਰਨ ਵਾਲੇ ਸਿੱਖਾਂ ਦਾ ਖ਼ੁਦਕੁਸ਼ੀਆਂ ਦੇ ਰਾਹ ਪੈਣਾ, ਸਾਡੇ ਅੰਦਰੋਂ ਗੁਰੂ, ਗੁਰੂ ਪਿਆਰ ਅਤੇ ਸਿੱਖੀ ਸਿਧਾਂਤ ਨੂੰ ਮਨਫ਼ੀ ਹੋਇਆ ਬਿਆਨ ਕਰਦਾ ਹੈ।

ਅਜਿਹਾ ਵੀ ਨਹੀਂ ਕਿ ਅਸੀਂ ਗੁਰੂ ਦਾ ਆਸਰਾ ਭਾਵ ਦਰ ਨਹੀਂ ਲੈਂਦੇ। ਸਾਡੇ ਜੰਮਣ ਤੋਂ ਮਰਨ ਤੱਕ ਦੇ ਸਾਰੇ ਕਾਰਜ ਗੁਰੂ ਘਰਾਂ ਵਿੱਚ ਹੀ ਹੁੰਦੇ ਹਨ। ਸਾਡੇ ਖ਼ੁਸ਼ੀ ਗਮੀ ਦੇ ਹਰ ਤਿਉਹਾਰ ਵਿੱਚ ਵੀ ਗੁਰੂ ਆਸਰਾ ਲਿਆ ਜਾਂਦਾ ਹੈ ਪਰ ਇਹ ਸਭ ਕੁਝ ਆਪਣੇ ਜੀਵਨ ਨੂੰ ਉੱਚਾ ਚੁੱਕਣ ਲਈ ਨਹੀਂ ਬਲਕਿ ਲੋਕ ਵਿਖਾਵੇ ਲਈ ਇਹ ਰਸਮਾਂ ਕਰਨੀਆਂ ਜ਼ਰੂਰੀ ਬਣ ਗਈਆਂ ਹਨ ਤਾਂ ਜੋ ਲੋਕਾਂ ਨੂੰ ਇਕੱਠਾ ਕਰ ਕੇ ਆਪਣੀ ਹਉਮੈ ਦੀ ਪ੍ਰਦਰਸ਼ਨੀ ਲਗਾਈ ਜਾ ਸਕੇ। ਜਦ ਸਾਡਾ ਅੰਦਰਲਾ ਹੀ, ਗੁਰੂ ਉਪਦੇਸ਼ ਕਮਾਉਣ ਲਈ ਤਿਆਰ ਨਾ ਹੋਵੇ ਤਾਂ ਪਾਠੀ, ਗਰੰਥੀ, ਧਰਮ ਦੇ ਠੇਕੇਦਾਰਾਂ, ਆਦਿ ਨੂੰ ਕੀ ਪਈ ਹੈ ਕਿ ਸਾਡੇ ਨਾਲ ਮਗ਼ਜ਼ ਖਪਾਈ ਕਰਨ। ਇਨ੍ਹਾਂ ਵਿੱਚੋਂ ਬਹੁਤਿਆਂ ਲਈ ਧਰਮ ਪ੍ਰਚਾਰ ਕਰਨਾ ਇੱਕ ਆਰਥਿਕ ਮਜ਼ਬੂਰੀ ਹੈ। ਨੌਕਰੀ ਮਿਲਦੀ ਨਹੀਂ, ਪੜ੍ਹਾਈ ਮਹਿੰਗੀ ਹੈ ਤੇ ਕਿਰਤ ਕਰਨੀ ਔਖੀ ਹੈ, ਇਸ ਲਈ ਆਸਾਨ ਸਾਧਨ ਹੈ ਧਰਮ ਨੂੰ ਆਪਣੀ ਆਰਥਿਕਤਾ ਨਾਲ ਜੋੜ ਦਿਓ। ਨਾ ਟੈਕਸ ਭਰਨਾ, ਨਾ ਕਿਸੇ ਨੂੰ ਹਿਸਾਬ ਦੇਣਾ। ਡੇਰਿਆਂ ਵਿੱਚ ਅਣਗਿਣਤ ਗੁਰਮਤਿ ਵਿਰੋਧੀ ਕਾਰਜ ਹੁੰਦੇ ਹਨ, ਜੋ ਰੋਜ਼ਾਨਾ ਵੇਖਣ ਸੁਣਨ ਨੂੰ ਮਿਲਦੇ ਹਨ, ਪਰ ਆਰਥਿਕ ਤੰਗੀ ਕਾਰਨ ਆਤਮ ਹੱਤਿਆਂ ਕਰਨ ਵਾਲੇ ਮਨੁੱਖ ਪਾਸੋਂ ਕੀ ਉਮੀਦ ਰੱਖੀ ਜਾ ਸਕਦੀ ਹੈ ਕਿ ਉਹ ਅਜਿਹੀਆਂ ਬੁਰਿਆਈਆਂ ਨਾਲ ਲੜਨ ਲਈ ਸ਼ਕਤੀ ਇਕੱਤਰ ਕਰ ਸਕਦਾ ਹੈ, ਜੋ ਖ਼ੁਦ ਆਪਣੀ ਸਮਾਜਿਕ ਜ਼ਿੰਦਗੀ ਤੋਂ ਹੀ ਨਿਰਾਸ਼ ਹੋ ਚੁੱਕਾ ਹੈ।

ਮਨੁੱਖ; ਸਿੱਖੀ, ਸਿੱਦਕ, ਗੁਰੂ ਭਰੋਸੇ ਨੂੰ ਛੱਡ ਕੇ ਇਨ੍ਹਾਂ ਡੇਰੇਦਾਰਾਂ, ਸਾਧਾਂ ਦੇ ਪਿੱਛੇ ਲੱਗ ਕੇ ਆਪਣਾ ਅੰਦਰੂਨੀ ਬਲ ਪ੍ਰਾਪਤ ਕਰਨਾ ਚਾਹੁੰਦਾ ਹੈ ਤਾਂ ਜੋ ਜੀਵਨ ਕੁਝ ਸੁਖਾਲਾ ਹੋ ਸਕੇ, ਪਰ ਕਿੰਨਾ ਸੁਖਾਲਾ ਹੋਇਆ ਹੈ ਇਸ ਦਾ ਜਵਾਬ ਸਾਨੂੰ ਆਏ ਦਿਨ ਹੋ ਰਹੀਆਂ ਖ਼ੁਦਕੁਸ਼ੀਆਂ ਰਾਹੀਂ ਮਿਲ ਰਿਹਾ ਹੈ। ਫ਼ਸਲਾਂ ਪੱਕਣ ਤੋਂ ਪਹਿਲਾਂ ਹੀ ਸਾਡੇ ਘਰਾਂ ਵਿਚ ਖ਼ਾਲੀ ਬੋਰੀਆਂ ਸੁੱਟ ਜਾਣ ਵਾਲੇ ਅਖੌਤੀ ਸੇਵਾਦਾਰਾਂ ਨੂੰ ਇਸ ਗੱਲ ਨਾਲ ਕੋਈ ਸਰੋਕਾਰ ਨਹੀਂ ਕਿ ਸਾਡੇ ਭਰਾ ਕਿਉਂ ਖ਼ੁਦਕੁਸ਼ੀਆਂ ਕਰਨ ਲਈ ਮਜ਼ਬੂਰ ਹਨ। ਕਿਸੇ ਡੇਰੇ ਨੇ ਪਿੰਡਾਂ ’ਚ ਜਾ ਕੇ ਕਿਸਾਨਾਂ ਦਾ ਮਨੋਬਲ ਉੱਚਾ ਚੁੱਕਣ ਲਈ, ਉਨ੍ਹਾਂ ਨੂੰ ਖ਼ਰਚੇ ਘਟਾਉਣ ਲਈ, ਕਰਜ਼ਿਆਂ ਤੋਂ ਬਚਣ ਲਈ ਗੁਰਮਤਿ ਅਨੁਸਾਰੀ ਪ੍ਰੇਰਨਾ ਨਹੀਂ ਦਿੱਤੀ, ਜਿਸ ਦੀ ਅਤਿਅੰਤ ਜ਼ਰੂਰਤ ਸੀ। ਇਸ ਪ੍ਰਭਾਵਸ਼ਾਲੀ ਤੇ ਹਾਂ ਪੱਖੀ ਸਿੱਖਿਆ ਨੇ ਸਮਾਜ ਨੂੰ ਚੰਗੇ ਨਤੀਜੇ ਕੱਢ ਕੇ ਦੇਣੇ ਸਨ, ਪਰ ਅਜਿਹਾ ਕਰਨ ਲਈ ਕੇਵਲ ਬਾਹਰੀ ਪਹਿਰਾਵਾ ਨਹੀਂ ਬਲਕਿ ਪਹਿਲਾਂ ਆਪਣਾ ਕਿਰਦਾਰ ਵੀ ਉੱਚਾ ਚਾਹੀਏ, ਗੁਰੂ ਵਚਨ ਹਨ ‘‘ਪ੍ਰਥਮੇ ਮਨੁ ਪਰਬੋਧੈ ਅਪਨਾ; ਪਾਛੈ ਅਵਰ ਰੀਝਾਵੈ ॥’’ (ਮ: ੫/੩੮੧) ਸ਼ਾਇਦ ਇਹ ਘਾਟ ਵੀ ਸਾਡੇ ਜੀਵਨ ਵਿੱਚ ਮੌਜੂਦ ਹੈ।

ਸਰਕਾਰਾਂ, ਯੂਨੀਵਰਸਟੀਆਂ; ਕਿਸਾਨਾਂ ਨੂੰ ਕਣਕ, ਚਾਵਲ ਦੇ ਫ਼ਸਲੀ ਚੱਕਰ ’ਚੋਂ ਕੱਢਣ ਲਈ ਵੱਡੇ-ਵੱਡੇ ਪ੍ਰੋਗਰਾਮ ਉਲੀਕਦੀਆਂ ਤੇ ਪ੍ਰਚਾਰਦੀਆਂ ਹਨ, ਪਰ ਜੋ ਕਿਸਾਨ; ਦਾਲਾਂ, ਸੂਰਜਮੁਖੀ, ਜਵੈਨ, ਆਲੂ, ਮਟਰਾਂ, ਆਦਿ ਦੀ ਖੇਤੀ ਕਰਦਾ ਹੈ, ਉਹਨਾਂ ਨੂੰ ਫ਼ਸਲ ਦਾ ਉਚਿਤ ਭਾਅ ਨਹੀਂ ਮਿਲਦਾ । ਬਾਜ਼ਾਰ ਵਿਚ 100-150 ਰੁਪਏ ਕਿੱਲੋ ਵਿੱਕਣ ਵਾਲੀਆਂ ਦਾਲਾਂ, ਕਿਸਾਨਾਂ ਪਾਸੋਂ 25 ਜਾਂ 26 ਰੁ: ਕਿੱਲੋਂ ਖਰੀਦੀਆਂ ਜਾਂਦੀਆਂ ਹਨ । ਪਿੱਛਲੇ ਸਾਲ ਆਲੂ ਤੇ ਮਟਰਾਂ ਦੇ ਖ਼ਰਚੇ ਵੀ ਪੂਰੇ ਨਾ ਹੁੰਦੇ ਦੇਖ ਕੇ ਕਿਸਾਨਾਂ ਨੇ ਫ਼ਸਲ ਖੇਤਾਂ ਵਿੱਚ ਹੀ ਵਾਹ ਦਿੱਤੀ ਸੀ।

ਉਕਤ ਕੀਤੀ ਗਈ ਸੰਖੇਪ ਵਿਚਾਰ-ਚਰਚਾ ਉਪਰੰਤ ਸਾਹਮਣੇ ਆਉਂਦਾ ਹੈ ਕਿ ਕਿਸਾਨ ਨੂੰ ਖ਼ੁਦਕੁਸ਼ੀਆਂ ਲਈ ਮਜ਼ਬੂਰ ਕਰਨ ਵਾਸਤੇ ਕੋਈ ਇੱਕ ਕਾਰਨ ਜ਼ਿੰਮੇਵਾਰ ਨਹੀਂ ਮੰਨਿਆ ਜਾ ਸਕਦਾ। ਸਰਕਾਰ ਵੱਲੋਂ ਫ਼ਸਲਾਂ ਦਾ ਵਾਜਬ ਰੇਟ ਨਾ ਮਿਲਣਾ, ਧਰਮ ਤੋਂ ਮੁਨਕਰ ਹੋਣਾ, ਡੇਰੇਦਾਰਾਂ ਦੀ ਲੁੱਟ, ਨਸ਼ਿਆਂ ਦਾ ਬੋਲਬਾਲਾ, ਵਿਦੇਸ਼ ਜਾਣ ਦੀ ਲਾਲਸਾ, ਬੇਲੋੜਾ ਵਿਖਾਵਾ (ਮਹਿੰਗੇ ਹਥਿਆਰ, ਕਾਰਾਂ-ਗੱਡੀਆਂ, ਮੋਬਾਇਲ, ਆਦਿ), ਕਰਜ਼ਿਆਂ ਦੀ ਅਯੋਗ ਵਰਤੋਂ, ਪ੍ਰਵਾਸੀ ਮਜ਼ਦੂਰਾਂ ’ਤੇ ਨਿਰਭਰ ਹੋਣਾ, ਆਪਣੇ ਬੱਚਿਆਂ ਨੂੰ ਖੇਤੀਬਾੜੀ ਕਿੱਤੇ ਤੋਂ ਦੂਰ ਰੱਖਣਾ, ਆਦਿਕ (ਚੜ੍ਹਦੀਕਲਾ ਦੀ ਬਜਾਇ) ਢਹਿੰਦੀ ਕਲਾ ਵੱਲ ਲੈ ਜਾਣ ਵਾਲੀਆਂ ਸਕੀਮਾਂ ਹਨ, ਜੋ ਅਸੀਂ ਆਪ ਹੀ ਸਹੇੜੀਆਂ ਹਨ ਭਾਵ ਸਾਡੀਆਂ ਕਮਜ਼ੋਰੀਆਂ ਤੇ ਗ਼ਲਤੀਆਂ ਹਨ । ਇਹਨਾਂ ’ਚ ਸੁਧਾਰ ਕਰ ਕੇ ਹੀ ਅਸੀਂ ਚੜ੍ਹਦੀਕਲਾ ਵਾਲਾ ਜੀਵਨ ਬਤੀਤ ਕਰ ਸਕਦੇ ਹਾਂ । ਬੱਚਿਆਂ ਨੂੰ ਵਿੱਦਿਅਕ ਪੜ੍ਹਾਈ, ਖੇਤੀ (ਕਿੱਤੇ) ਨਾਲ ਜੁੜੇ ਵਿਸ਼ਿਆਂ ’ਚ ਕਰਾ ਕੇ ਵਧੇਰੇ ਲਾਹਾ ਲਿਆ ਜਾ ਸਕਦਾ ਹੈ। ਆਪਸੀ ਏਕਤਾ, ਸਹਿਕਾਰੀ ਗਰੁੱਪ ਬਣਾ ਕੇ ਇੱਕ ਦੂਜੇ ਦੀਆਂ ਬਾਹਵਾਂ (ਸਹਾਰਾ) ਬਣ ਸਕਦੇ ਹਾਂ। ਪੁਰਾਤਨ ਖੇਤੀ ਦਾ ਢੰਗ ‘ਮੰਗ ਪਾਉਣੀ’ ਭਾਵ ਖੇਤੀ ’ਚ ਇਕ ਦੂਜੇ ਦਾ ਹੱਥ ਵਟਾਉਣਾ ਸਾਨੂੰ ਫਿਰ ਤੋਂ ਅਪਣਾਉਣਾ ਪਵੇਗਾ, ਜੋ ਸਾਡੀ ਵਿਰਾਸਤ ਹੈ।

ਸਰਕਾਰਾਂ ਵਿੱਚ ਬੈਠੇ ਨੇਤਾਵਾਂ ਦਾ ਪਿਛੋਕੜ ਵੀ ਕਿਰਸਾਨੀ ਹੀ ਹੈ। ਜੇ ਉਹ ਇਮਾਨਦਾਰੀ ਨਾਲ ਕਿਸਾਨਾਂ ਦਾ ਦੁੱਖ ਵੰਡਣ ਤਾਂ ਕਿਸਾਨਾਂ ਨੂੰ (ਰਿਆਇਤਾਂ ਦੇ ਕੇ) ਮੰਗਤਾ ਨਾ ਬਣਾਉਣ ਬਲਕਿ ਉਨ੍ਹਾਂ ਲਈ ਰੋਜ਼ਗਾਰ ਦੇ ਸਾਧਨ ਪੈਦਾ ਕਰਨ। ਕਿਸਾਨਾਂ ਨੂੰ ਸਮਾਜਿਕ ਦਾਤਾ ਬਣਾਉਣ ਵਾਲੀਆਂ ਨੀਤੀਆਂ ਅਮਲ ਵਿੱਚ ਲਿਆਉਣ । ਕਿਸਾਨ ਦੇ ਵਧੇ ਖਰਚਿਆਂ ਨੂੰ ਧਿਆਨ ’ਚ ਰੱਖ ਕੇ ਉਨ੍ਹਾਂ ਦੀ ਫ਼ਸਲ ਦਾ ਪੂਰਾ ਮੁੱਲ ਮਿਲੇ।

ਕਿਸਾਨਾਂ ਨੂੰ ਵੀ ਚਾਹੀਦਾ ਹੈ ਕਿ ਜੇ ਆਪਣੇ ਮਨਾਂ ’ਤੇ ਦੁੱਖ ਭਾਰੂ ਵੀ ਹੋ ਜਾਏ ਤਾਂ ਉਸ ਨੂੰ ਸਤਿਗੁਰ ਜੀ ਦੇ ਚਰਨਾਂ ਦੀ ਓਟ (ਆਸਰਾ) ਲੈ ਕੇ ਉਸ ਵਿੱਚੋਂ ਬਾਹਰ ਨਿਕਲਣ ਦਾ ਯਤਨ ਕਰਨ, ਨਾ ਕਿ ਮੌਤ ਵਾਲੇ ਰਸਤੇ ਨੂੰ ਤਰਜੀਹ ਦੇਣ । ਇਹ ਮਨੁੱਖਾ ਦੇਹੀ ਵਾਰ-ਵਾਰ ਪ੍ਰਾਪਤ ਨਹੀਂ ਹੁੰਦੀ। ਇਸ ਮਨੁੱਖਾ ਸਰੀਰ ਨੂੰ ਹਾਸਲ ਕਰਨ ਲਈ ਦੇਵਤੇ ਵੀ ਤਰਸਦੇ ਹਨ ‘‘ਗੁਰ ਸੇਵਾ ਤੇ ਭਗਤਿ ਕਮਾਈ ॥ ਤਬ ਇਹ ਮਾਨਸ ਦੇਹੀ ਪਾਈ ॥ ਇਸ ਦੇਹੀ ਕਉ; ਸਿਮਰਹਿ ਦੇਵ ॥ ਸੋ ਦੇਹੀ; ਭਜੁ ਹਰਿ ਕੀ ਸੇਵ ॥’’ (ਭਗਤ ਕਬੀਰ/੧੧੫੯)

ਅੰਤ ’ਚ ਸਤਿਗੁਰ ਜੀ ਦੇ ਚਰਨਾਂ ’ਚ ਅਰਦਾਸ (ਬੇਨਤੀ) ਹੈ ਕਿ ਉਹ ਸਾਡੇ ਨਿਰਬਲ ਹੋਏ ਜੀਵਨ ਨੂੰ ਸਹਾਰਾ ਦੇ ਕੇ ਚੜ੍ਹਦੀ ਕਲਾ ਬਖਸ਼ਣ ਤਾਂ ਜੋ ਅਸੀਂ ਨਿਰਾਸ਼ਤਾ ਜਾਂ ਢਹਿੰਦੀ ਕਲਾ ਵੱਲ ਜਾਣ ਤੋਂ ਬਚ ਸਕੀਏ।

‘‘ਜਗਤੁ ਜਲੰਦਾ ਰਖਿ ਲੈ; ਆਪਣੀ ਕਿਰਪਾ ਧਾਰਿ ॥

ਜਿਤੁ ਦੁਆਰੈ ਉਬਰੈ, ਤਿਤੈ ਲੈਹੁ ਉਬਾਰਿ ॥’’ (ਮ: ੩/੮੫੩)

ਸੋ, ਧਰਮ ਦੇ ਖੇਤਰ ਵਿਚ ਵਿਚਰ ਰਹੇ ਪ੍ਰਚਾਰਕ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪੰਥਕ ਤਾਲਮੇਲ ਸੰਗਠਨ ਤੇ ਹੋਰ ਸਭ ਜ਼ਿੰਮੇਵਾਰ ਸੰਸਥਾਵਾਂ ਨੂੰ ਆਪਣਾ ਬਣਦਾ ਰੋਲ ਨਿਭਾਣਾ ਚਾਹੀਦਾ ਹੈ। ਪਿੰਡ-ਪਿੰਡ ਜਾ ਕੇ ਉਚੇਚੇ ਪ੍ਰੋਗਰਾਮ ਉਲੀਕ ਕੇ, ਗਰੁਪ ਬਣਾ ਕੇ, ਕਿਸਾਨ ਵੀਰਾਂ ਦਾ ਹੌਂਸਲਾ ਉੱਚਾ ਚੁੱਕਣ ’ਚ ਸਹਾਇਤਾ ਕਰਨੀ ਚਾਹੀਦੀ ਹੈ। ਕੀਰਤਨ ਕਥਾ ਪ੍ਰੋਗਰਾਮਾਂ ਵਿਚ ਇਨ੍ਹਾਂ ਸਮਾਜਿਕ ਵਿਸ਼ਿਆਂ ਨੂੰ ਵੀ ਗੰਭੀਰਤਾ ਨਾਲ ਵਿਚਾਰ ਕੇ ਕਿਸਾਨਾਂ ਦੇ ਡਿੱਗ ਰਹੇ ਮਨੋਬਲ ਨੂੰ ਕਾਇਮ ਕਰਨਾ ਜ਼ਰੂਰੀ ਹੈ।

ਨੀਤੀ

0

ਕਾਵਿ-ਵਿਅੰਗ                

 ਨੀਤੀ

ਨੀਤੀ ਰਾਜ ਦੀ ਗੁੰਝਲਦਾਰ ਹੋ ਗਈ, ਆਮ ਬੰਦੇ ਦੀ ਸਮਝ ਤੋਂ ਬਾਹਰ ਮੀਆਂ।

ਹੱਥ ਜੋੜ ਜੋ ‘ਸੇਵਾ’ ਦੀ ਗੱਲ ਕਰਦੇ, ਗੁੱਝੀ ਮਾਰਦੇ ਰਹਿੰਦੇ ਉਹ ਮਾਰ ਮੀਆਂ।

ਮਿਣਦੇ ਕੱਪੜਾ ਡਾਗਾਂ ਦੇ ਗਜ਼ ਲੈ ਕੇ, ਚੱਲਦੇ ਚੋਰਾਂ ਦੇ ਜਦੋਂ ਨੇ ਕਾਰੋਬਾਰ ਮੀਆਂ।

ਕਹਿੰਦਾ ਹੋਰ ਤੇ ਕਰੀ ਕੁੱਝ ਹੋਰ ਜਾਂਦਾ, ਹੈ ‘ਚੋਹਲੇ’ ਦਾ ਡਬਲ ਵਿਹਾਰ ਮੀਆਂ।

—-0—-

-ਰਮੇਸ਼ ਬੱਗਾ ਚੋਹਲਾ (ਲੁਧਿਆਣਾ)- 94631-32719

ਗੁਰਮਤਿ ਸਟੱਡੀਜ਼ ਉਪਰੰਤ ਨਿਪੁੰਨਤਾ ਸਿਖਲਾਈ – ਖੋਜ ਤੇ ਰੋਜ਼ਗਾਰ ਵੀ

0

ਗੁਰਮਤਿ ਸਟੱਡੀਜ਼ ਉਪਰੰਤ ਨਿਪੁੰਨਤਾ ਸਿਖਲਾਈ – ਖੋਜ ਤੇ ਰੋਜ਼ਗਾਰ ਵੀ

ਯੋਗਤਾ: ਗੁਰਮਤਿ ਡਿਪਲੋਮਾ ਕਾਲਜ ਜਾਂ ਸੰਪਰਦਾ ਤੋਂ। ਬੀ.ਏ. ਨੂੰ ਪਹਿਲ। ਉਮਰ 22 ਸਾਲ ਤੱਕ। ਸੀਟਾਂ-10 । 

ਨਿਪੁੰਨਤਾ ਖੇਤਰ: ਗੁਰਬਾਣੀ ਵਿਆਕਰਣ ਤੇ ਭਾਸ਼ਾਵਾਂ, ਇਤਿਹਾਸ ਤੇ ਧਰਮ ਤੁਲਨਾਤਮਿਕ ਅਧਿਐਨ, ਸੰਪਾਦਨਾ, ਅਨੁਵਾਦ, ਸਕ੍ਰਿਪਟ ਟਾਈਪਿੰਗ, ਐਂਕਰਿੰਗ, ਪੰਜਾਬੀ ਤੇ ਧਾਰਮਿਕ ਅਧਿਆਪਕ, ਕੀਰਤਨ ਤੰਤੀ ਸਾਜ਼ ਅਤੇ ਤਬਲਾ

ਸਹੂਲਤਾਂ: ਰਿਹਾਇਸ਼, ਭੋਜਨ, ਸਿਖਲਾਈ ਤੇ ਪ੍ਰਚਾਰ ਜਾਂ ਖੋਜ ਸਫ਼ਰ ਮੁਫ਼ਤ। ਹੋਰ ਉਚੇਰੀ ਵਿੱਦਿਆ ਲਈ ਸਹਿਯੋਗ।

ਰੋਜ਼ਗਾਰ ਸ਼ੁਰੂਆਤ : ਅਪਣਾਏ ਖੇਤਰ ਵਿਚ 3 ਮਹੀਨੇ ਜਾਂ 6 ਮਹੀਨੇ ਅੰਦਰ ਚੰਗੀ ਕਾਰਗੁਜ਼ਾਰੀ ਵਿਖਾਉਣ’ਤੇ ਪਹਿਲੇ ਸਾਲ 1500/- ਰੁਪਏ ਮਹੀਨਾ ਦਿੱਤਾ ਜਾਵੇਗਾ। ਦੂਸਰੇ ਸਾਲ 3000/-ਰੁਪਏ ਅਤੇ ਤੀਜੇ ਸਾਲ 5000/- ਰੁਪਏ ਕਾਰਗੁਜ਼ਾਰੀ ਦੀ ਸ਼ਰਤ ਨਾਲ ਦਿੱਤਾ ਜਾਵੇਗਾ।

ਨੋਟ-ਦਾਖਲੇ ਮੌਕੇ 5000/-ਰੁਪਏ ਸਕਿਉਰਟੀ ਜਮ੍ਹਾਂ ਕਰਵਾਈ ਜਾਵੇਗੀ।

ਇੰਟਰਵਿਊ: 9 ਸਤੰਬਰ 2017 ਸ਼ਨੀਵਾਰ। ਦਰਖਾਸਤਾਂ 4 ਸਤੰਬਰ ਸੋਮਵਾਰ ਤੱਕ ਈਮੇਲ ਜਾਂ ਡਾਕ ਰਾਹੀਂ ਭੇਜੋ।

ਪਤਾ- ਗੁਰਮਤਿ ਕਾਲਜ, ਸਾਹਮਣੇ: ਆਊਟਡੋਰ ਸਟੇਡੀਅਮ, ਟਾਂਡਾ ਰੋਡ (ਹੁਸ਼ਿਆਰਪੁਰ) 98554-40151, 95920-93472

ਨਿਪੁੰਨਤਾ ਸਿਖਲਾਈ-ਖੋਜ ਮੁਫ਼ਤ ਤੇ ਰੋਜ਼ਗਾਰ ਵੀ

ਯੋਗਤਾ: ਗੁਰਮਤਿ ਡਿਪਲੋਮਾ ਕਾਲਜ ਜਾਂ ਸੰਪਰਦਾ ਤੋਂ। ਬੀ.ਏ. ਨੂੰ ਪਹਿਲ। ਉਮਰ 22 ਸਾਲ ਤੱਕ। ਸੀਟਾਂ -10 ਇੰਟਰਵਿਊ: 9 ਸਤੰਬਰ 2017 । ਦਰਖਾਸਤਾਂ 4 ਸਤੰਬਰ ਤੱਕ ਈਮੇਲ ਜਾਂ ਡਾਕ।

ਗੁਰਮਤਿ ਕਾਲਜ, ਸਾਹਮਣੇ: ਸਟੇਡੀਅਮ, ਟਾਂਡਾ ਰੋਡ (ਹੁਸ਼ਿਆਰਪੁਰ)  98554-40151, 95920-93472            

ਗੁਰਮਤਿ ਡਿਪਲੋਮਾ ਕੋਰਸ ਪਾਸ ਵਿਦਿਆਰਥੀਆਂ ਨੂੰ ਖੋਜ ਕਾਰਜ ਤੇ ਰੋਜ਼ਗਾਰਮੁਖੀ ਨਿਪੁੰਨਤਾ ਪ੍ਰਦਾਨ ਕਰਨ ਲਈ ਹੋਵੇਗਾ ਦਾਖਲਾ

  ਗੁਰਮਤਿ ਕਾਲਜ ਹੁਸ਼ਿਆਰਪੁਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਿਪੁੰਨਤਾ ਤੇ ਖੋਜ ਸਿਖਲਾਈ ਅਤੇ ਰੋਜ਼ਗਾਰਮੁਖੀ ਪ੍ਰੋਗਰਾਮ ਦਾ ਐਲਾਨ ਕੀਤਾ ਹੈ। ਜਿਸ ਤਹਿਤ ਸਿਖਿਆਰਥੀਆਂ ਅੰਦਰ ਪਈ ਪ੍ਰਤਿਭਾ ਮੁਤਾਬਿਕ ਵੱਖ ਵੱਖ ਖੇਤਰਾਂ ਦੀਆਂ ਰੋਜ਼ਗਾਰ ਸੰਭਾਵਨਾਵਾਂ ਪ੍ਰਤੀ ਸਿੱਖਿਅਤ ਕੀਤਾ ਜਾਵੇਗਾ। ਕਾਲਜ ਦੇ ਜਨਰਲ ਸਕੱਤਰ ਤੇ ਨਿਰਦੇਸ਼ਕ ਭਾਈ ਰਸ਼ਪਾਲ ਸਿੰਘ ਅਤੇ ਚੇਅਰਮੈਨ ਪਿ੍ਰੰਸੀਪਲ ਗੁਰਦੇਵ ਸਿੰਘ ਬੈਂਚਾਂ ਨੇ ਦੱਸਿਆ ਕਿ ਕਿਸੇ ਵੀ ਮਿਸ਼ਨਰੀ ਕਾਲਜ ਜਾਂ ਸੰਪਰਦਾ ਤੋਂ ਗੁਰਮਤਿ ਸਟੱਡੀ ਜਾਂ ਸੰਗੀਤ ਦਾ ਡਿਪਲੋਮਾ ਕੋਰਸ ਪਾਸ ਕਰ ਚੁੱਕੇ ਵਿਦਿਆਰਥੀ ਇਹ ਸਿਖਲਾਈ ਲੈਣ ਦੇ ਯੋਗ ਹੋਣਗੇ । ਬੀ.ਏ. ਪਾਸ ਵਿਦਿਆਰਥੀਆਂ ਨੂੰ ਪਹਿਲ ਦਿੱਤੀ ਜਾਵੇਗੀ। ਕਾਲਜ ਵਲੋਂ ਸਥਾਨਕ ਸੰਗਤ ਤੇ ਸੇਵਾ- ਭਾਵੀ ਸ਼ਖ਼ਸੀਅਤਾਂ ਦੇ ਸਹਿਯੋਗ ਨਾਲ ਦੋ ਜਾਂ ਤਿੰਨ ਸਾਲਾ ਸਿਖਲਾਈ, ਲੰਗਰ ਅਤੇ ਰਿਹਾਇਸ਼ ਸਹੂਲਤ ਮੁਫ਼ਤ ਦਿੱਤੀ ਜਾਵੇਗੀ ਅਤੇ ਨਾਲ ਹੀ ਕਾਰਗੁਜ਼ਾਰੀ ਦੇ ਆਧਾਰ’ਤੇ ਜੇਬ ਖਰਚ ਦੇਣ ਦੀ ਸੇਵਾ ਵੀ ਨਿਭਾਈ ਜਾਵੇਗੀ। ਪਰ ਉਮੀਦਵਾਰ ਦਾ ਲੋੜਵੰਦ, ਹੁਸ਼ਿਆਰ ਤੇ ਹੁਨਰਮੁਖੀ ਹੋਣਾ ਜ਼ਰੂਰੀ ਹੈ। 6 ਸਤੰਬਰ ਤੱਕ ਗੁਰਮਤਿ ਕਾਲਜ ਟਾਂਡਾ ਰੋਡ ਹੁਸ਼ਿਆਰਪੁਰ ਵਿਖੇ ਜਾਂ gurmatcollegehsp@gmail.com ’ਤੇ ਦਰਖਾਸਤਾਂ ਭੇਜਣ ਵਾਲੇ 9 ਸਤੰਬਰ ਦੀ ਇੰਟਰਵਿਊ ਵਿਚ ਹਾਜ਼ਰ ਹੋ ਸਕਣਗੇ।

ਜਾਰੀ ਕਰਤਾ

ਰਸ਼ਪਾਲ ਸਿੰਘ 98554-40151

Most Viewed Posts