ਯੋਗਾ, ਦਵਾਈ ਦੋਨਾਂ, ਨਾ ਕੰਮ ਕੀਤਾ
‘ਯੋਗੇ’ ਨਾਲ ਸਾਰੇ ਰੋਗ ਦੂਰ ਕਰਨ ਵਾਲੇ,
‘ਪੰਤਜ਼ਲੀ’ ਲਿਆਏ ਦਵਾਈਆਂ ਦੇ ਬੋਹਲ਼ ਲੋਕੋ !
ਗ਼ੌਰ ਨਾਲ ਵੇਖੋ ਇਹਦੀ ਅੱਖ ਖੱਬੀ,
ਇਹ ‘ਰਾਮਦੇਵ’ ਦੀ ਖੋਲਦੀ ਪੋਲ਼ ਲੋਕੋ !
ਯੋਗਾ, ਦਵਾਈ ਦੋਨਾਂ, ਨਾ ਕੰਮ ਕੀਤਾ,
ਅੱਖੀਂ ਵੇਖਲੋ, ਨਹੀਂ ਮਖੌਲ ਲੋਕੋ !
ਸਦੀ ਇੱਕੀਵੀਂ ਵਿਗਿਆਨਕ ਯੁੱਗ ਇਹ,
ਮੇਜਰ ਆਖਦਾ ਚਲੋ ਅੱਖਾਂ ਖੋਲ਼ ਲੋਕੋ !