ਡੁੱਬਣਾ ਆਪ ਮੈਂ ਤੇ ਡੋਬਣੀ ਹੈ ਕੌਮ ਸਾਰੀ

0
229

ਡੁੱਬਣਾ ਆਪ ਮੈਂ ਤੇ ਡੋਬਣੀ ਹੈ ਕੌਮ ਸਾਰੀ

ਨਿਰਮਲ ਸਿੰਘ ਕੰਧਾਲਵੀ

ਬਿਪਰਵਾਦੀਆਂ ਦੇ ਹੱਥੇ ਚੜ੍ਹ ਕੇ ਮੈਂ,
ਬੇਦਾਵਾ ਫਿਰ ਮੈਂ ਗੁਰੂ ਜੀ ਦੇਣ ਲੱਗਾਂ।
ਮਾਰਨ ਵਾਲ਼ਾ ਠੋਕਰਾਂ ਨਵਾਬੀਆਂ ਨੂੰ,
ਗੌਰਵ ਸਿੱਖੀ ਦੇ ਵਿੱਚੋਂ ਮਿਟਾਣ ਲੱਗਾਂ।
ਮੇਰੀ ਦੌੜ ਹੈ ਪ੍ਰਧਾਨਗੀ, ਸਕੱਤਰੀ ਦੀ,
ਨਾਮ ਆਪਣਾ ਮੈਂ ਚਮਕਾਉਣ ਲੱਗਾਂ।
ਅੰਮ੍ਰਿਤ ਸਰੋਵਰ ਨਹੀਂ ਮੈਨੂੰ ਰਾਸ ਆਇਆ,
ਮੁੜ ਛਪੜੀ ਦੇ ਵਿੱਚ ਮੈਂ ਨ੍ਹਾਉਣ ਲੱਗਾਂ।
ਜੜ੍ਹ ਸਿੱਖੀ ਦੀ ਬਿਪਰ ਬੇਫ਼ਿਕਰ ਵੱਢੇ,
ਦਸਤਾ ਕੁਹਾੜੇ ਦੇ ਵਿੱਚ ਮੈਂ ਪਾਉਣ ਲੱਗਾਂ।
ਮਹਿਲ ਸਿੱਖੀ ਤੂੰ ਗੁਰੂ ਜੋ ਉਸਾਰਿਆ ਸੀ,
ਕਰ ਕੇ ਇੱਟ ਇੱਟ ਮੈਂ ਹੁਣ ਢਾਉਣ ਲੱਗਾਂ।
ਡੁੱਬਣਾ ਆਪ ਮੈਂ ਤੇ ਡੋਬਣੀ ਹੈ ਕੌਮ ਸਾਰੀ,
ਵਿੱਚ ਫਾਹੀ ਦੇ ਮੈਂ ਸਿਰ ਫ਼ਸਾਉਣ ਲੱਗਾਂ।