ਗਰੀਬਾਂ ਨਾਲ ਪਿਆਰ
ਡਾ. ਪੁਸ਼ਪਿੰਦਰ ਸਿੰਘ
ਗੁਰੂ ਹਰਿ ਰਾਇ ਸਾਹਿਬ ਜੀ ਦੀ ਗੁਰਗੱਦੀ ਦੇ ਸਮੇਂ ਦੀ ਇੱਕ ਬੜੀ ਪਿਆਰੀ ਤੇ ਸੁੰਦਰ ਘਟਨਾ ਹੈ, ਜਿਸ ਤੋਂ ਗੁਰੂ ਸਾਹਿਬ ਜੀ ਦਾ ਗਰੀਬਾਂ ਅਤੇ ਬਿਮਾਰਾਂ ਪ੍ਰਤੀਪਿਆਰ ਦਾ ਪਤਾ ਲੱਗਦਾ ਹੈ।
ਇੱਕ ਮਾਈ ਜਿਸ ਦਾ ਨਾਂ ਤਾਬੋ ਸੀ ਅਤੇ ਬੜੀ ਗਰੀਬ ਸੀ । ਉਹ ਗੁਰੂ ਘਰ ਵਿੱਚ ਗਾਹੇ–ਬਗਾਹੇ ਹਾਜ਼ਰੀ ਭਰਦੀ ਸੀ। ਬਜ਼ੁਰਗ ਹੋਣ ਕਰਕੇ ਉਸ ਕੋਲੋਂ ਕਾਫ਼ੀਦਿਨ ਗੁਰੂ ਘਰ ਜਾਇਆ ਨਹੀਂ ਗਿਆ ਕਿਉਂਕਿ ਉਸ ਦਾ ਪਿੰਡ ਕੀਰਤਪੁਰ ਸਾਹਿਬ ਤੋਂ ਕੁਝ ਦੂਰ ਸੀ। ਗੁਰੂ ਸਾਹਿਬ ਸਮੂੰਹ ਸਤਸੰਗੀਆਂ ਨੂੰ ਆਪਣੀ ਹੀ ਔਲਾਦਸਮਝਦੇ ਸਨ। ਕਿਸੇ ਪ੍ਰਤੀ ਵੀ ਕਦੀ ਵੀ ਲਾਪਰਵਾਹ ਨਹੀਂ ਸਨ ਹੁੰਦੇ। ਮਾਈ ਦੇ ਕੁਝ ਦਿਨ ਨਾ ਆਉਣ ’ਤੇ ਆਪ ਜੀ ਵਿਚਾਰਨ ਲੱਗੇ ਕਿ ਪਤਾ ਕਰਨਾ ਚਾਹੀਦਾਹੈ ਕਿ ਮਾਈ ਕੁਝ ਦਿਨਾਂ ਤੋਂ ਦਰਬਾਰ ਵਿੱਚ ਹਾਜ਼ਰੀ ਕਿਉਂ ਨਹੀਂ ਭਰ ਰਹੀ। ਇੱਕ ਦਿਨ ਦੁਪਹਿਰੋਂ ਬਾਅਦ ਵੇਲੇ ਸ਼ਿਕਾਰ ਖੇਡਦੇ–ਖੇਡਦੇ ਹੋਰ ਗੁਰਸਿੱਖਾਂ ਸਮੇਤ ਉਸਮਾਈ ਦੇ ਘਰ ਜਾ ਪਹੁੰਚੇ, ਉਸ ਨੂੰ ਦਰਸ਼ਨ ਵੀ ਦਿੱਤੇ ਅਤੇ ਨਾਲ ਹੀ ਮਾਈ ਦੇ ਹੱਥਾਂ ਦੇ ਪੱਕੇ ਮਿੱਸੇ ਪ੍ਰਸ਼ਾਦੇ ਇਹ ਕਹਿ ਕੇ ਮੰਗ ਲਏ, ‘ਮਾਈ ! ਸ਼ਿਕਾਰ ਖੇਡਣਆਏ ਸਾਂ, ਭੁੱਖ ਲੱਗੀ ਹੈ, ਜੋ ਵੀ ਤਿਆਰ ਹੈ ਛਕਾ ਦਿਉ।’
ਮਾਈ ਸਤਿ ਬਚਨ ਕਹਿ ਕੇ ਤਿਆਰ ਕੀਤੇ ਪ੍ਰਸ਼ਾਦੇ ਲੈ ਆਈ ਤੇ ਗੁਰੂ ਸਾਹਿਬ ਜੀ ਨੇ ਬੜੇ ਪ੍ਰੇਮ ਨਾਲ ਛਕੇ। ਨਾਲ ਆਏ ਗੁਰਸਿੱਖ ਗੁਰੂ ਸਾਹਿਬ ਜੀ ਦਾ ਇਹਗਰੀਬ ਨਿਵਾਜ਼ ਸੁਭਾਅ ਵੇਖ ਕੇ ਹੈਰਾਨ ਹੋ ਰਹੇ ਸਨ।
ਅਗਲੇ ਦਿਨ ਨਾਲ ਦੇ ਸੁਆਰ ਗੁਰਸਿੱਖਾਂ ਨੇ ਸ਼ਿਕਾਰ ’ਤੇ ਜਾਣ ਸਮੇਂ ਪ੍ਰਸ਼ਾਦੇ ਤਿਆਰ ਕਰ ਲਏ ਕਿ ਸ਼ਾਇਦ ਗੁਰੂ ਸਾਹਿਬ ਜੀ ਨੂੰ ਇਸ ਵਕਤ ਭੁੱਖ ਲਗਦੀਹੋਵੇਗੀ, ਪਰ ਗੁਰੂ ਸਾਹਿਬ ਜੀ ਨੇ ਬੇਵਕਤ ਖਾਣਾ ਖਾਣ ਤੋਂ ਇਨਕਾਰ ਕਰ ਦਿੱਤਾ, ਇਸ ’ਤੇ ਸੇਵਾਦਾਰ ਹੋਰ ਹੈਰਾਨ ਹੋਏ। ਅਸਲ ਵਿੱਚ ਗੁਰੂ ਸਾਹਿਬ ਜੀ ਤਾਂਆਪਣੀ ਔਲਾਦ ਸਮਾਨ ਪਿਆਰੀ ਸਤਸੰਗਣ ਮਾਈ ਨੂੰ ਉਸ ਦੇ ਘਰ ਦਰਸ਼ਨ ਦੇਣ ਲਈ ਹੀ ਗਏ ਸਨ ਕਿਉਂਕਿ ਉਹ ਬਿਮਾਰ ਅਤੇ ਬਜ਼ੁਰਗ ਹੋਣ ਕਾਰਨ ਆਨਹੀਂ ਸਕੀ ਤੇ ਗੁਰੂ ਘਰ ਲਈ ਉਸ ਦੇ ਮਨ ਵਿੱਚ ਬਹੁਤ ਤੀਬਰ ਖਿੱਚ ਤੇ ਪਿਆਰ ਸੀ।