ਬੋਲੀਆਂ

0
200

ਬੋਲੀਆਂ

ਮੇਜਰ ਸਿੰਘ ‘ਬੁਢਲਾਡਾ’, ਮੋਬਾ: 94176-42327, 90414-06713

ਮਾਇਆ, ਮਾਇਆ, ਮਾਇਆ, ਬੂਰੀ ਤਰਾਂ ਅਸੀਂ ਫਸਗੇ, ਜੋ ਸੀ ਭਰਮਾ ਦਾ ਜ਼ਾਲ ਵਿਛਾਇਆ।
ਨਿਕਲਣ ਨੂੰ ਅਸੀਂ ਤਿਆਰ ਨਾਂ, ਐਸਾ ਵਿੱਚ ਭਰਮਾ ਦੇ ਪਾਇਆ। ਲੋਕੋ! ਸਾਨੂੰ ‘ਮਨੂੰਵਾਦ’ ਨੇ, ਰੱਜ ਕੇ ਮੂਰਖ ਬਣਾਇਆ। ਲੋਕੋ! ਸਾਨੂੰ ‘ਮਨੂੰਵਾਦ’ ਨੇ………….।

ਮਾਇਆ, ਮਾਇਆ, ਮਾਇਆ, ਉਂਜ ਅਸੀ ਗੂਰੁਆਂ ਨੂੰ ਮੰਨੀਏ, ਪਰ ਮੰਨੀਏ ਨਾ ਜੋ ਸਮਝਾਇਆ।
ਵਹਿਮਾਂ ’ਚੋ ਕੱਢਣ ਲਈ, ਉਹਨਾ ਜੋਰ ਵਧੇਰਾ ਲਾਇਆ। ਭਰਮਾ ਦੇ ਵਿਚ ਫਸਿਆ, ਮਨੁੱਖ ਸਮਝੇ ਨਾ ਸਮਝਾਇਆ, ਭਰਮਾ ਦੇ ਵਿੱਚ……।

ਆਰੀ, ਆਰੀ, ਆਰੀ, ਹੋਣਾ ਬਰਬਾਦ ਓਸ ਨੇ, ਜੀਹਦੀ ਨਾਲ ਨਸ਼ਿਆਂ ਦੇ ਜਾਰੀ।
ਘੁੱਣ ਵਾਂਗ ਖਾ ਜਾਣਗੇ, ਲਾ ਦੇਣਗੇ ਚੰਦਰੀ ਬਿਮਾਰੀ। ਨਸ਼ਿਆਂ ਤੋਂ ਰਹੀਂ ਬਚਕੇ, ਨਾ ਲਾਈ ਨਸ਼ਿਆ ਨਾਲ ਯਾਰੀ। ਨਸ਼ਿਆ ਤੋ ਰਹੀ……….।

ਊਰੀ, ਊਰੀ, ਊਰੀ, ਯੁੱਗ ਆਇਆ ਵਿਗਿਆਨ ਦਾ, ਹਰ ਇਕ ਲਈ ਵਿਦਿਆ ਜਰੂਰੀ।
ਵਿਦਿਆ ਦੇ ਬਾਝ ਸਾਥੀਓ! ਪੈਣੀ ਕਦੇ ਨਾ ਪੂਰੀ। ਹੋ ਜਾਵੇ ਭਾਵੇਂ ਕੁੱਝ ਵੀ, ਕਦੇ ਵਿਦਿਆ ਤੋ ਰਖੀਏ ਨਾ ਦੂਰੀ। ਹੋ ਜਾਵੇ ਭਾਵੇਂ………।

ਅੜਿਆ, ਅੜਿਆ, ਅੜਿਆ, ਮੜੀਆਂ ਨੂੰ ਫਿਰੇ ਪੂਜਦਾ, ਤੂੰ ਕਾਹਦਾ ਲਿਖਿਆ-ਪੜ੍ਹਿਆ।
ਭੂਤਾਂ-ਭਾਤਾਂ ਦੀ ਹੌਂਦ ਕੋਈ ਨਾ, ਐਵੇਂ ਨਾ ਰਿਹਾ ਕਰ ਡਰਿਆ। ਸਾਧ ਪਖੰਡੀਆਂ ਕੋਲ, ਕੁੱਝ ਨੀ ‘ਮੇਜਰਾ’ ਧਰਿਆ। ਸਾਧ ਪਖੰਡੀਆਂ…..।