ਕਾਵਿ-ਵਿਅੰਗ
ਨੋਟ ਬੰਦੀ
–ਰਮੇਸ਼ ਬੱਗਾ ਚੋਹਲਾ
ਲੰਮੀਆਂ ਲਾਇਨਾਂ ਦੇ ਵਿਚ ਨੇ ਲੋਕ ਲੱਗੇ, ਪੈਸੇ ਆਪਣੇ ਹੀ ਲੈਣ ਲਈ ਤਰਸ ਰਹੇ ਨੇ।
ਮਗਰੋਂ ਆਣ ਕੇ ਗਿਆ ਤੂੰ ਲੱਗ ਮੂਹਰੇ, ਇੱਕ ਦੂਸਰੇ ਦੇ ਉਪਰ ਪਏ ਬਰਸ ਰਹੇ ਨੇ।
ਬੈਕਾਂ ਵਾਲਿਆਂ ਕੀਤੇ ਹਨ ਬੰਦ ਬੂਹੇ, ਹੋ ਮਾਇਆ ਦੇ ਕਿਤੇ ਵੀ ਨਹੀਂ ਦਰਸ ਰਹੇ ਨੇ।
ਨੋਟਬੰਦੀ ਨੇ ਬਹੁਤ ਕੁਝ ਬੰਦ ਕਰਤਾ,‘ਚੋਹਲੇ’ ਵਾਲਿਆ ਖਾਲੀ ਹੋ ਪਰਸ ਰਹੇ ਨੇ।