(ਕਾਵਿ-ਵਿਅੰਗ) ਅੱਜ ਦੀ ਗੱਲ
ਵੋਟਰ ਵੀਰ ਜੀ! ਸਮਝ ਤੋਂ ਕੰਮ ਲੈਣਾ, ਗੱਲ ਵਿਚ ਨਹੀਂ ਹੋਣਾ ਗਿ੍ਰਫਤਾਰ ਬੀਬਾ।
ਜਿਹੜੀ ਪਾਰਟੀ ਪੰਜਾਬ ਦਾ ਭਲਾ ਮੰਗੇ, ਚੁਣੋ ਵੋਟ ਨਾਲ ਉਹਦੀ ਸਰਕਾਰ ਬੀਬਾ।
ਕਹਿੰਦੇ ਹੋਰ ਤੇ ਕਰਦੇ ਕੁੱਝ ਹੋਰ ਨੇਤਾ, ਰਿਹਾ ਇਹਨਾਂ ਦਾ ਨਹੀਂ ਇਤਬਾਰ ਬੀਬਾ।
ਰਾਜਨੀਤੀ ਦਾ ਭਿ੍ਰਸ਼ਟ ਸੁਭਾਅ ‘ਚੋਹਲਾ’, ਕਰਦੀ ਜਨਤਾ ਨੂੰ ਖਜਲ ਖੁਆਰ ਬੀਬਾ।
ਰਮੇਸ਼ ਬੱਗਾ ਚੋਹਲਾ (ਲੁਧਿਆਣਾ)-94631-32719