ਸਮੁੱਚੀ ਗੁਰਬਾਣੀ ਦੇ ਲਿਖਤ ਨਿਯਮਾਂ ਦੀ ਸੰਖੇਪ ਵਿਚਾਰ (ਭਾਗ ਚੌਥਾ)

0
1528

ਸਮੁੱਚੀ ਗੁਰਬਾਣੀ ਦੇ ਲਿਖਤ ਨਿਯਮਾਂ ਦੀ ਸੰਖੇਪ ਵਿਚਾਰ (ਭਾਗ ਚੌਥਾ)

ਗਿਆਨੀ ਅਵਤਾਰ ਸਿੰਘ

ਸਮੁੱਚੀ ਗੁਰਬਾਣੀ ਦੇ ਲਿਖਤ ਨਿਯਮਾਂ ਦੀ ਸੰਖੇਪ ਵਿਚਾਰ (ਭਾਗ ਪਹਿਲਾ)

ਸਮੁੱਚੀ ਗੁਰਬਾਣੀ ਦੇ ਲਿਖਤ ਨਿਯਮਾਂ ਦੀ ਸੰਖੇਪ ਵਿਚਾਰ (ਭਾਗ ਦੂਜਾ)

ਸਮੁੱਚੀ ਗੁਰਬਾਣੀ ਦੇ ਲਿਖਤ ਨਿਯਮਾਂ ਦੀ ਸੰਖੇਪ ਵਿਚਾਰ (ਭਾਗ ਤੀਜਾ)

ਭਾਗ ਚੌਥਾ

(6). ਸੰਬੰਧ ਕਾਰਕ: ਕਿਸੇ ‘ਨਾਂਵ/ਪੜਨਾਂਵ’ ਦਾ, ਦੂਸਰੇ ‘ਨਾਂਵ/ਪੜਨਾਂਵ’ ਉੱਤੇ ਮਾਲਕੀ ਦਾ ਹੱਕ ਜਤਾਉਣਾ; ‘ਸੰਬੰਧ ਕਾਰਕ’ ਅਖਵਾਉਂਦਾ ਹੈ; ਜਿਵੇਂ ‘ਮੋਹਨ ਦੀ ਕਿਤਾਬ ਹੈ। ਇਹ, ਰੱਬ ਦਾ ਸੇਵਕ ਹੈ।’ ਵਾਕਾਂ ’ਚ ‘ਮੋਹਨ’ ਅਤੇ ‘ਰੱਬ’; ਸੰਬੰਧ ਕਾਰਕ ਹਨ।

ਗੁਰਬਾਣੀ ’ਚ ਸੰਬੰਧ ਕਾਰਕੀ ਚਿੰਨ੍ਹ ਹਨ : ‘ਕਾ, ਕੇ, ਕੈ, ਕੋ (ਦਾ), ਕੀਆ/ਕੀਆਂ, ਦਾ, ਦੇ, ਦੀ, ਦੀਆ, ਚ/ਚੋ (ਦੀ/ਦਾ), ਕੇਰਾ (ਦਾ), ਕੇਰੀ (ਦੀ), ਕੇਰੇ (ਦੇ), ਕੇਰੀਆ (ਦੀਆਂ), ਸੰਦਾ (ਦਾ), ਸੰਦੇ (ਦੇ), ਸੰਦੀ/ਹੰਦੀ (ਦੀ), ਸੰਦੀਆ (ਦੀਆਂ), ਸੰਦੜਾ (ਦਾ), ਸੰਦੜੀ (ਦੀ), ਸੰਦੜੇ/ਸੰਦੜੈ (ਦੇ), ਰੋ (ਦਾ)’।

ਇਹ ਸੰਬੰਧਕ; ਗੁਰਬਾਣੀ ’ਚ ਲੁਪਤ ਅਤੇ ਪ੍ਰਗਟ ਰੂਪ ’ਚ ਮਿਲਦਾ ਹੈ। ਇਸ ਦੀ ਵਰਤੋਂ ਵੀ ਵਧੇਰੇ ਹੈ, ਇਸ ਲਈ ਥੋੜ੍ਹਾ ਵੱਧ ਸਮਝਣ ਦੀ ਜ਼ਰੂਰਤ ਹੈ। ਲੁਪਤ ਰੂਪ ’ਚ; ਜਿਵੇਂ ‘ਗੁਰ ਪ੍ਰਸਾਦਿ’ ਭਾਵ ਗੁਰੂ ਦੀ ਕਿਰਪਾ ਨਾਲ’; ਵਾਕ ’ਚ ‘ਗੁਰ’; ਸੰਬੰਧ ਕਾਰਕ ਹੈ। ਇਸ ਨੂੰ ਲੁਪਤ ‘ਦੀ’ ਨੇ ਅੰਤ ਮੁਕਤਾ ਕਰ ਦਿੱਤਾ।

ਹੇਠਲੇ ਵਾਕਾਂਗੁਰ ਸਬਦੁਹੋਵੇ ਜਾਂਗੁਰ ਕਾ ਸਬਦੁ’, ‘ਗੁਰ ਕਿਰਪਾਹੋਵੇ ਜਾਂਗੁਰ ਕੀ ਕ੍ਰਿਪਾ’; ਅਰਥ ਇੱਕ ਸਮਾਨ ਹੀ ਹਨ ਅਤੇਗੁਰੁਨੂੰ ਦੋਵੇਂ ਤਰ੍ਹਾਂ ਦੇ ਸੰਬੰਧਕਾਂ (ਲੁਪਤ ਅਤੇ ਪ੍ਰਗਟ) ਨੇ ਅੰਤ ਮੁਕਤਾ ਕਰ ਦਿੱਤਾ (ਚੇਤੇ ਰਹੇ ਕਿ ਜਿੱਥੇ ਹੇਠਲੇ ਵਾਕਾਂਸਬਦੁ’ ’ਚੋਂਨੂੰਮਿਲ ਰਿਹਾ ਹੈ ਓਥੇਗੁਰ ਸਬਦੁਹੈ, ਪਰ ਜਿੱਥੇਸਬਦੁ’ ’ਚੋਂਨੂੰਨਹੀਂ ਮਿਲਦਾ ਓਥੇਗੁਰ ਕਾ ਸਬਦੁਹੈ) :

ਗੁਰ ਕਾ ਸਬਦੁ ਅੰਤਰਿ ਵਸੈ; ਤਾ ਹਰਿ ਵਿਸਰਿ ਨ ਜਾਈ ॥ (ਮਹਲਾ ੩/੩੧) (ਇੱਥੇ ‘ਸਬਦੁ’ ’ਚੋਂ ਨੂੰ ਨਹੀਂ ਮਿਲਦਾ)

ਸੋ ਉਬਰੈ; ਗੁਰ ਸਬਦੁ ਬੀਚਾਰੈ ॥ (ਮਹਲਾ ੧/੨੨੫) (ਗੁਰ ਸਬਦੁ ਭਾਵ ਗੁਰ ਦੇ ਸ਼ਬਦ ਨੂੰ)

ਸੋ ਪੰਡਿਤੁ; ਗੁਰ ਸਬਦੁ ਕਮਾਇ ॥ (ਮਹਲਾ ੫/੮੮੮) (ਗੁਰ ਸਬਦੁ ਭਾਵ ਗੁਰ ਦੇ ਸ਼ਬਦ ਨੂੰ)

ਗੁਰ ਕਾ ਸਬਦੁ ਅੰਮ੍ਰਿਤੁ ਹੈ; ਜਿਤੁ+ਪੀਤੈ (ਨਾਲ) ਤਿਖ ਜਾਇ ॥ (ਮਹਲਾ ੩/੩੫) (ਇੱਥੇ ‘ਸਬਦੁ’ ’ਚੋਂ ਨੂੰ ਨਹੀਂ ਮਿਲਦਾ)

ਜੀਵਤੁ ਮਰੈ ਗੁਰ ਸਬਦੁ ਬੀਚਾਰੈ; ਹਉਮੈ ਮੈਲੁ ਚੁਕਾਵਣਿਆ ॥ (ਮਹਲਾ ੩/੧੨੯) (ਇੱਥੇ ‘ਸਬਦੁ’ ’ਚੋਂ ਨੂੰ ਮਿਲਦਾ ਹੈ)

ਗੁਰ ਕਿਰਪਾ ਤੇ ਬੂਝੀਐ; ਸਭੁ ਬ੍ਰਹਮੁ ਸਮਾਇਆ ॥ (ਮਹਲਾ ੧/੨੨੯) (ਗੁਰ ਕਿਰਪਾ ਤੇ ਭਾਵ ਗੁਰੂ ਦੀ ਕਿਰਪਾ ਨਾਲ)

ਸਾਧਸੰਗਤਿ ਅਰੁ ਗੁਰ ਕੀ ਕ੍ਰਿਪਾ ਤੇ; ਪਕਰਿਓ ਗਢ ਕੋ ਰਾਜਾ ॥ (ਭਗਤ ਕਬੀਰ/੧੧੬੧) (ਗੁਰ ਕੀ ਕਿਰਪਾ ਤੇ ਭਾਵ ਗੁਰੂ ਦੀ ਕਿਰਪਾ ਨਾਲ)

ਨੋਟ: ਚੇਤੇ ਰਹੇ ਕਿ ਲੁਪਤ ਸੰਬੰਧਕ; ਕੇਵਲ ਇੱਕ ਵਚਨ ਪੁਲਿੰਗ ਨਾਂਵ (ਅੰਤ ਔਂਕੜ) ਨੂੰ ਹੀ ਅੰਤ ਮੁਕਤਾ ਕਰਦੇ ਹਨ, ਕਿਸੇ ਪੜਨਾਂਵ ਜਾਂ ਪੜਨਾਂਵੀ ਵਿਸ਼ੇਸ਼ਣ ਨੂੰ ਨਹੀਂ; ਜਿਵੇਂਤਿਸੁ, ਜਿਸੁ, ਇਸੁ, ਏਸੁ, ਕਿਸੁ, ਉਸੁ, ਇਸੁ, ਓਸੁ, ਤਿਤੁ, ਜਿਤੁ, ਕਿਤੁ, ਉਤੁ, ਓਤੁਆਦਿਕ ਸ਼ਬਦਾਂ ਨੂੰ ਕੋਈ ਭੀ ਲੁਪਤ ਸੰਬੰਧਕ; ਅੰਤ ਮੁਕਤਾ ਨਹੀਂ ਕਰਦਾ; ਜਿਵੇਂ ਕਿ

ਕਿਸੁ (ਨੂੰ) ਪੂਛਉ ? ਕਿਸੁ (ਦੇ) ਲਾਗਉ ਪਾਇ  ?॥ (ਮਹਲਾ ੧/੨੨੧) (ਇੱਥੇ ‘ਕਿਸੁ’ ਨਾਲ ਦੋ ਲੁਪਤ ਸੰਬੰਧਕ (ਨੂੰ/ਦੇ) ਹਨ, ਪਰ ‘ਕਿਸੁ’ ਨੂੰ ਅੰਤ ਮੁਕਤਾ ਨਹੀਂ ਕਰ ਸਕੇ।)

ਜਿਸੁ (ਦੇ) ਹਥਿ ਜੋਰੁ; ਕਰਿ ਵੇਖੈ ਸੋਇ ॥ (ਜਪੁ)

ਉਕਤ ਤੁਕ ’ਚ ‘ਦੇ’ ਲੁਪਤ ਨੇ ਵੀ ‘ਜਿਸੁ’ ਨੂੰ ਅੰਤ ਮੁਕਤਾ ਨਹੀਂ ਕੀਤਾ ਜਦ ਕਿ ਇਹੀ ਲੁਪਤ ਸੰਬੰਧਕ; ਇੱਕ ਵਚਨ ਪੁਲਿੰਗ ਨਾਂਵਾਂ ਨੂੰ ਅੰਤ ਮੁਕਤਾ ਕਰਦੇ ਹਨ। ਹੇਠਲੇ ਵਾਕਾਂ ’ਚ ਬਹੁਤੇ ਪ੍ਰਗਟ ਸੰਬੰਧਕੀ ਵੀ ਪੜਨਾਂਵਾਂ/ਪੜਨਾਂਵੀ ਵਿਸ਼ੇਸ਼ਣਾਂ ਨੂੰ ਅੰਤ ਮੁਕਤਾ ਨਹੀਂ ਕਰਦੇ :

ਜਿਸੁ ਨਾਲਿ ਜੋਰੁ ਨ ਚਲਈ; ਖਲੇ ਕੀਚੈ ਅਰਦਾਸਿ ॥ (ਮਹਲਾ ੩/੯੯੪)

ਤਿਸੁ ਵਿਚਿ, ਧਰਤੀ ਥਾਪਿ ਰਖੀ; ਧਰਮਸਾਲ ॥ (ਜਪੁ)

ਪ੍ਰਭੁ ਹਰਿਮੰਦਰੁ ਸੋਹਣਾ; ਤਿਸੁ ਮਹਿ ਮਾਣਕ ਲਾਲ ॥ (ਮਹਲਾ ੧/੧੭)

ਤਿਸੁ ਸਿਉ ਨੇਹੁ ਨ ਕੀਜਈ; ਜੋ ਦੀਸੈ ਚਲਣਹਾਰੁ ॥ (ਮਹਲਾ ੧/੨੧)

ਇਸੁ ਊਪਰਿ ਲੇ ਰਾਖਿਓ ਗੁਮਾਨ ॥ (ਮਹਲਾ ੫/੩੭੪)

ਕਿਸੁ ਪਹਿ ਖੋਲ੍ਉ ਗੰਠੜੀ; ਦੂਖੀ ਭਰਿ ਆਇਆ ॥(ਮਹਲਾ ੧/੭੬੭)

ਇਹ ਬਾਣੀ ਜੋ ਜੀਅਹੁ ਜਾਣੈ; ਤਿਸੁ ਅੰਤਰਿ ਰਵੈ ਹਰਿ ਨਾਮਾ ॥ (ਮਹਲਾ ੩/੭੯੭)

ਏਕੋ ਰਵਿ ਰਹਿਆ ਸਭ ਅੰਤਰਿ; ਤਿਸੁ ਬਿਨੁ ਅਵਰੁ ਨ ਕੋਈ ਹੇ ॥ (ਮਹਲਾ ੩/੧੦੪੪)

ਜਿਸੁ ਅੰਦਰਿ ਰੰਗੁ; ਸੋਈ ਗੁਣ ਗਾਵੈ ॥ (ਮਹਲਾ ੩/੧੧੪)

ਓਸੁ ਬਿਨਾ;  ਕੋਊ ਮੁਖੁ ਨਹੀ ਜੋਰੈ ॥ (ਮਹਲਾ ੫/੩੯੦)

ਕੇਵਲ ਹੇਠਲੇ ਪੂਰਨ ਸੰਬੰਧਕ  ਜਾਂ ਕ੍ਰਿਆ ਵਿਸ਼ੇਸ਼ਣ ‘ਹੀ’ ਹੀ ਇਨ੍ਹਾਂ ਨੂੰ ਅੰਤ ਮੁਕਤਾ ਕਰਦੇ ਹਨ :

ਜਿਸ ਨੋ ਤੂ ਜਾਣਾਇਹਿ; ਸੋਈ ਜਨੁ ਜਾਣੈ ॥ (ਸੋ ਪੁਰਖੁ/ਮਹਲਾ ੪/੧੧)

ਤਿਸ ਦੈ ਚਾਨਣਿ (ਨਾਲ); ਸਭ ਮਹਿ ਚਾਨਣੁ ਹੋਇ ॥ (ਸੋਹਿਲਾ/ਮਹਲਾ ੧/੧੩)

ਤਿਸ ਕੈ ਦਰਸਿ (ਨਾਲ); ਸਭ ਪਾਪ ਮਿਟਾਵਹਿ ॥ (ਸੁਖਮਨੀ/ਮਹਲਾ ੫/੨੮੬)

ਗੁਰਮਤੀ ਸਚੁ ਸਲਾਹਣਾ; ਜਿਸ ਦਾ ਅੰਤੁ ਨ ਪਾਰਾਵਾਰੁ ॥ (ਮਹਲਾ ੩/੩੭)

ਕਿਸ ਹੀ ਧੜਾ ਕੀਆ; ਮਿਤ੍ਰ ਸੁਤ ਨਾਲਿ ਭਾਈ ॥(ਮਹਲਾ ੪/੩੬੬)

ਏਸ ਨਉ ਹੋਰੁ ਥਾਉ ਨਾਹੀ; ਸਬਦਿ ਲਾਗਿ ਸਵਾਰੀਆ ॥ (ਮਹਲਾ ੩/੯੧੭)

ਜਿਸ ਕੀ ਵਸਤੁ, ਤਿਸੁ ਚੇਤਹੁ ਪ੍ਰਾਣੀ ! ਕਰਿ ਹਿਰਦੈ ਗੁਰਮੁਖਿ ਬੀਚਾਰਿ ॥ (ਮਹਲਾ ੪/੭੬)

ਤਿਸ ਕੀ ਸਰਨੀ ਪਰੁ ਮਨਾ ! ਜਿਸੁ ਜੇਵਡੁ ਅਵਰੁ ਨ ਕੋਇ ॥ (ਮਹਲਾ ੫/੪੪)

ਉਸੁ ਖੇਤ ਕਾਰਣਿ; ਰਾਖਾ ਕੜੈ ॥ ਤਿਸ ਕੈ ਪਾਲੈ (ਪੱਲੇ ’ਚ); ਕਛੂ ਨ ਪੜੈ ॥ (ਮਹਲਾ ੫/੧੭੯)

ਅੰਤਰਜਾਮੀ ਸਭੁ ਕਿਛੁ ਜਾਨੈ; ਉਸ ਤੇ ਕਹਾ ਛਪਾਇਆ  ?॥ (ਮਹਲਾ ੫/੩੮੧)

ਕਿਆ ਹੋਵੈ ਕਿਸੈ ਹੀ ਦੈ ਕੀਤੈ; ਜਾਂ ਧੁਰਿ (ਤੋਂ) ਕਿਰਤੁ ਓਸ ਦਾ ਏਹੋ ਜੇਹਾ ਪਇਆ ॥ (ਮਹਲਾ ੪/੬੫੩)

ਸਭ ਘਟ ਤਿਸ ਕੇ; ਓਹੁ ਕਰਨੈਹਾਰੁ ॥ (ਸੁਖਮਨੀ/ਮਹਲਾ ੫/੨੮੦)

ਜੇ ਕੋ ਓਸ ਦੀ ਰੀਸ ਕਰੇ; ਸੋ ਮੂੜ ਅਜਾਣੀ ॥ (ਮਹਲਾ ੪/੩੦੨)

ਨੋਟ: ਹੇਠਲੇ ਤਿੰਨੇ ਵਾਕਾਂ ਇੱਕੋ ਸ਼ਬਦ; ਲੁਪਤ ਅਤੇ ਪ੍ਰਗਟ ਸੰਬੰਧਕਾਂ ਸਮੇਤ ਹੈ :

ਨਾਨਕ !  ਜੋ ਤਿਸੁ (ਉਸ ਨੂੰ) ਭਾਵੈ, ਸੋ ਕਰੇ; ਜਿਉ ਤਿਸ ਕੀ ਰਜਾਇ ॥ (ਮਹਲਾ ੩/੪੯੨) (ਲੁਪਤਨੂੰਨੇਤਿਸੁਨੂੰ ਅੰਤ ਮੁਕਤਾ ਨਹੀਂ ਕੀਤਾ ਪਰ ਪ੍ਰਗਟਕੀਨੇਤਿਸੁਨੂੰ ਅੰਤ ਮੁਕਤਾ ਕਰ ਦਿੱਤਾ)

ਇਸ ਕਾ  ਬਲੁ; ਨਾਹੀ ਇਸੁ (ਦੇ) ਹਾਥ ॥ (ਸੁਖਮਨੀ/ਮਹਲਾ ੫/੨੭੭) (ਪ੍ਰਗਟਕਾਨੇਇਸੁਨੂੰ ਅੰਤ ਮੁਕਤਾ ਕਰ ਦਿੱਤਾ ਪਰ ਲੁਪਤਦੇਨੇਇਸੁਨੂੰ ਅੰਤ ਮੁਕਤਾ ਨਹੀਂ ਕੀਤਾ)

ਓਸੁ ਅੰਦਰਿ ਕੂੜੁ, ਕੂੜੋ ਕਰਿ ਬੁਝੈ; ਅਣਹੋਦੇ ਝਗੜੇ, ਦਯਿ ਓਸ ਦੈ ਗਲਿ (’ਚ) ਪਾਇਆ ॥ (ਮਹਲਾ ੪/੩੦੩) (ਪ੍ਰਗਟ ਰੂਪਅੰਦਰਿਨੇ ਵੀਓਸੁਨੂੰ ਅੰਤ ਮੁਕਤਾ ਨਹੀਂ ਕੀਤਾ ਪਰ ਪ੍ਰਗਟ ਰੂਪਦੈਨੇਓਸੁਨੂੰ ਅੰਤ ਮੁਕਤਾ ਕਰ ਦਿੱਤਾ)

ਸੋ ਗੁਰਬਾਣੀ ਇੱਕ ਅੱਖਰ ਵਾਲੇ ਸੰਬੰਧਕ (ਕਾ, ਕੇ, ਕੀ, ਕੈ, ਦਾ, ਦੇ, ਦੀ, ਦੈ, ਨੋ, ਕਉ (ਨੂੰ), ਨਉ (ਨੂੰ), ਤੇ ਜਾਂ ਕ੍ਰਿਆ ਵਿਸ਼ੇਸ਼ਣ ‘ਹੀ’) ਹੀ ਪ੍ਰਗਟ ਰੂਪ ਪੜਨਾਂਵਾਂ ਨੂੰ ਅੰਤ ਮੁਕਤਾ ਕਰਦੇ ਹਨ ਇਨ੍ਹਾਂ ਨੂੰ ਹੀ ਪੂਰਨ ਸੰਬੰਧਕ ਕਿਹਾ ਜਾਂਦਾ ਹੈ ਇਨ੍ਹਾਂਚੋਂਤੇਅਤੇਹੀਤੋਂ ਬਿਨਾਂ ਸਾਰੇ ਲੁਪਤ ਰੂਪ ਕੇ ਇੱਕ ਵਚਨ ਪੁਲਿੰਗ ਨਾਂਵ (ਅੰਤ ਔਂਕੜ) ਨੂੰ ਅੰਤ ਮੁਕਤਾ ਕਰਦੇ ਹਨ ਜਦ ਕਿ ਪ੍ਰਗਟ ਰੂਪ ਹਰ ਤਰ੍ਹਾਂ ਦਾ ਸੰਬੰਧਕ ਹੀ ਇੱਕ ਵਚਨ ਪੁਲਿੰਗ ਨਾਂਵ ਨੂੰ ਅੰਤ ਮੁਕਤਾ ਕਰਦਾ ਹੈ; ਜਿਵੇਂ ਹੇਠਲੇ ਵਾਕਾਂਅਲਹੁ, ਖਸੰਮੁ, ਨਾਨਕੁ, ਗੁਰੁ, ਖੇਤੁ, ਨਾਮੁ, ਪ੍ਰਭੁ, ਮਨੁ, ਸਤਿਗੁਰੁ, ਸਾਹਿਬੁ, ਰਬੁ, ਕਿਰਸਾਣੁ, ਪਿੰਡੁ, ਸਹਜੁ, ਸਤੁ, ਮਨੁ, ਸੰਤੁਨੂੰ ਅੰਤ ਮੁਕਤਾ ਕੀਤਾ ਗਿਆ ਹੈ :

ਭਗਤਿ ਨਿਰਾਲੀ ਅਲਾਹ ਦੀ; ਜਾਪੈ ਗੁਰ ਵੀਚਾਰਿ ॥ (ਮਹਲਾ ੩/੪੩੦)

ਹੋਵੈ ਸਿਫਤਿ ਖਸੰਮ ਦੀ; ਨੂਰੁ ਅਰਸਹੁ ਕੁਰਸਹੁ ਝਟੀਐ ॥ (ਬਲਵੰਡ ਸਤਾ/੯੬੭)

ਨਾਨਕ ਕੀ ਪ੍ਰਭ ! ਬੇਨਤੀ; ਅਪਨੀ ਭਗਤੀ ਲਾਇ ॥ (ਸੁਖਮਨੀ/ਮਹਲਾ ੫/੨੮੯)

ਸਾਝੀ ਗੁਰ ਨਾਲਿ ਬਹਾਲਿਆ; ਸਰਬ ਸੁਖ ਪਾਇਕ ॥ (ਮਹਲਾ ੫/੧੧੦੨)

ਜਿਉ ਰਾਖਾ; ਖੇਤ ਊਪਰਿ ਪਰਾਏ ॥ (ਮਹਲਾ ੫/੧੭੯)

ਰਾਮ ਨਾਮ ਬਿਨੁ, ਕੋ ਥਿਰੁ ਨਾਹੀ; ਜੀਉ ਬਾਜੀ ਹੈ ਸੰਸਾਰਾ ॥ (ਮਹਲਾ ੩/੨੪੬)

ਪ੍ਰਭ ਸਿਉ ਲਾਗਿ ਰਹਿਓ; ਮੇਰਾ ਚੀਤੁ ॥ (ਮਹਲਾ ੫/੬੮੨)

ਜਾ ਹੋਆ ਹੁਕਮੁ ਕਿਰਸਾਣ ਦਾ; ਤਾ ਲੁਣਿ ਮਿਣਿਆ ਖੇਤਾਰੁ ॥ (ਮਹਲਾ ੫/੪੩)

ਹਉ ਹੋਆ ਮਾਹਰੁ ਪਿੰਡ ਦਾ; ਬੰਨਿ ਆਦੇ ਪੰਜਿ ਸਰੀਕ ਜੀਉ ॥ (ਮਹਲਾ ੫/੭੩)

ਘੋੜਾ ਕੀਤੋ ਸਹਜ ਦਾ; ਜਤੁ ਕੀਓ ਪਲਾਣੁ ॥ (ਬਲਵੰਡ ਸਤਾ/੯੬੮)

ਧਣਖੁ ਚੜਾਇਓ ਸਤ ਦਾ; ਜਸ ਹੰਦਾ (ਦਾ) ਬਾਣੁ (ਤੀਰ)॥ (ਬਲਵੰਡ ਸਤਾ/੯੬੮)

ਸਚੁ, ਮਨ ਅੰਦਰਿ; ਰਹਿਆ ਸਮਾਇ ॥ (ਮਹਲਾ ੩/੧੨੦)

ਸਤਿਗੁਰ ਵਿਚਿ ਆਪਿ ਵਰਤਦਾ; ਹਰਿ ਆਪੇ ਰਖਣਹਾਰੁ ॥ (ਮਹਲਾ ੪/੩੦੨)

ਫਰੀਦਾ ! ਸਾਹਿਬ ਦੀ ਕਰਿ ਚਾਕਰੀ; ਦਿਲ ਦੀ ਲਾਹਿ ਭਰਾਂਦਿ ॥ (ਬਾਬਾ ਫਰੀਦ/੧੩੮੧)

ਫਰੀਦਾ !  ਜੋ ਡੋਹਾਗਣਿ ਰਬ ਦੀ; ਝੂਰੇਦੀ ਝੂਰੇਇ ॥ (ਬਾਬਾ ਫਰੀਦ/੧੩੮੧)

ਮਨ ਕੀਆ ਇਛਾਂ ਪੂਰੀਆ; ਪਾਇਆ ਨਾਮੁ ਨਿਧਾਨੁ ॥ (ਮਹਲਾ ੫/੪੬)

ਦੂਜੈ, ਬਹੁਤੇ ਰਾਹ; ਮਨ ਕੀਆ ਮਤੀ ਖਿੰਡੀਆ ॥ (ਮਹਲਾ ੧/੧੪੫)

ਸਭ ਕਿਛੁ ਪ੍ਰਭ ਕਾ; ਪ੍ਰਭ ਕੀਆ ਜਾਈ (ਥਾਵਾਂ) ਜੀਉ ॥ (ਮਹਲਾ ੫/੨੧੭)

ਸੰਤ ਆਚਰਣ ਸੰਤ ਚੋ  (ਦਾ) ਮਾਰਗੁ; ਸੰਤ (ਦੀ) ਓਲ੍ਹਗ ਓਲ੍ਹਗਣੀ ॥ (ਭਗਤ ਰਵਿਦਾਸ/੪੮੬)

ਭਾਵ (ਹੇ ਪ੍ਰਭੂ ! ਮੈਨੂੰ) ਸੰਤਾਂ ਦੀ ਰਹਿਣੀ, ਸੰਤਾਂ ਦਾ ਮਾਰਗ, ਸੰਤਾਂ ਦੀ ਜੂਠ ਮਾਂਜਨ ਵਾਲੀ ਸੇਵਾ ਬਖ਼ਸ਼।)

ਸਾਵਧਾਨੀ: ਹੇਠਲੇ ਵਾਕਾਂ ਜੇਕੀਆ/ਦੀਆਸੰਬੰਧਕ ਹੁੰਦੇ ਤਾਂ ਇੱਕ ਵਚਨ ਪੁਲਿੰਗ ਨਾਂਵ (ਗਰਬੁ, ਪਰਪੰਚੁ (ਜਗਤ ਖਿਲਾਰਾ), ਮੋਹੁ, ਦਾਨੁ, ਅੰਗੀਕਾਰੁ, ਅਨੁਗ੍ਰਹ, ਮਨੁ, ਪ੍ਰਭੁ, ਪਿੰਡੁ) ਨੂੰ ਅੰਤ ਮੁਕਤਾ ਕਰਦੇ ਭਾਵ ਇੱਥੇਕੀਆ/ਦੀਆ’; ਕ੍ਰਿਆਵਾਂ ਹਨ ਅਤੇ ਇਨ੍ਹਾਂ ਦੇ ਅਰਥ ਹਨ : ‘ਕੀਤਾ/ਦਿੱਤਾ

ਬ੍ਰਹਮੈ (ਨੇ) ਗਰਬੁ ਕੀਆ; ਨਹੀ ਜਾਨਿਆ ॥ (ਮਹਲਾ ੧/੨੨੪)

ਪਪੈ; ਪਾਤਿਸਾਹੁ ਪਰਮੇਸਰੁ; ਵੇਖਣ ਕਉ ਪਰਪੰਚੁ ਕੀਆ ॥ (ਮਹਲਾ ੧/੪੩੩)

ਲਲੈ; ਲਾਇ ਧੰਧੈ ਜਿਨਿ ਛੋਡੀ; ਮੀਠਾ ਮਾਇਆ ਮੋਹੁ ਕੀਆ ॥ (ਮਹਲਾ ੧/੪੩੪)

ਨਾਨਕ ! ਦਾਨੁ ਕੀਆ ਦੁਖ ਭੰਜਨਿ (ਨੇ); ਰਤੇ ਰੰਗਿ ਰਸਾਲੀ ਜੀਉ ॥ (ਮਹਲਾ ੫/੧੦੬)

ਅੰਗੀਕਾਰੁ ਕੀਆ ਤਿਨਿ ਕਰਤੈ (ਨੇ); ਦੁਖ ਕਾ ਡੇਰਾ ਢਾਹਿਆ ਜੀਉ ॥ (ਮਹਲਾ ੫/੧੦੭)

ਹਰਿ ਦੀਨ ਦਇਆਲਿ (ਨੇ) ਅਨੁਗ੍ਰਹੁ ਕੀਆ; ਹਰਿ ਗੁਰ ਸਬਦੀ ਚਖਿ ਡੀਠਾ ॥ (ਮਹਲਾ ੪/੧੭੧)

ਤਨੁ ਮਨੁ ਗੁਰ ਪਹਿ ਵੇਚਿਆ; ਮਨੁ ਦੀਆ ਸਿਰੁ, ਨਾਲਿ ॥ (ਮ: ੧/੨੦)

(ਨੋਟ : ਇੱਥੇਨਾਲਿਕ੍ਰਿਆਵਿਸ਼ੇਸ਼ਣ ਹੈ ਜੇ ਸੰਬੰਧਕ ਹੁੰਦਾ ਤਾਂਸਿਰੁਨੂੰ ਅੰਤ ਮੁਕਤਾ ਕਰਦਾ)

ਹਉ ਸਤਿਗੁਰ ਵਿਟਹੁ ਵਾਰਿਆ; ਜਿਨਿ ਹਰਿ ਪ੍ਰਭੁ ਦੀਆ ਦਿਖਾਇ ॥ (ਮ: ੪/੪੧)

ਕਦ ਹੀ ਚਿਤਿ ਨ ਆਇਓ; ਜਿਨਿ ਜੀਉ ਪਿੰਡੁ ਦੀਆ ॥ (ਮ: ੫/੪੩)

ਗੁਰਬਾਣੀਕੈਸ਼ਬਦ; ਸੰਬੰਧਕ ਤੋਂ ਇਲਾਵਾਪੜਨਾਂਵਤੇਯੋਜਕਵੀ ਹੈ ਓਥੇ ਅਰਥ ਹਨ : ‘ਜਿਸਅਤੇਜਾਂ’, ਇਸ ਲਈਕੈਸੰਬੰਧਕ ਨੂੰ ਪਛਾਣਨ ਲਈ ਹੇਠਲੇ ਵਾਕਾਂ ਇਸ ਨੇ ਸੰਬੰਧਕ ਵਜੋਂਗੁਰੁ, ਪ੍ਰਭੁਨੂੰ ਅੰਤ ਮੁਕਤਾ ਕੀਤਾ ਹੈ ਅਤੇ ਇਸ ਦੇ ਨਾਲ ਹੀ ਇੱਕ ਵਚਨ ਪੁਲਿੰਗ ਨਾਂਵ; ਅੰਤ ਸਿਹਾਰੀ ਜਾਂ ਅੰਤ ਦੁਲਾਵਾਂ ਕੇਨਾਲਜਾਂਵਿੱਚ’; ਲੁਪਤ ਅਰਥ ਦੇਵੇਗਾ ਜਦ ਕਿਪੜਨਾਂਵਅਤੇਯੋਜਕਸਮੇਂਕੈਦੇ ਅਗੇਤਰ ਅਤੇ ਪਿਛੇਤਰ ਅਜਿਹੇ ਸ਼ਬਦ ਨਹੀਂ ਹੁੰਦੇ :

ਗੁਰ ਕੈ ਭਾਣੈ (’ਚ) ਜੋ ਚਲੈ; ਦੁਖੁ ਨ ਪਾਵੈ ਕੋਇ ॥ (ਮਹਲਾ ੩/੩੧)

ਗੁਰ ਕੈ ਸਬਦਿ (ਨਾਲ) ਜੀਵਤੁ ਮਰੈ; ਹਰਿ ਨਾਮੁ ਵਸੈ ਮਨਿ ਆਇ ॥ (ਮਹਲਾ ੩/੩੩)

ਗੁਰ ਕੈ ਬਚਨਿ (ਨਾਲ); ਮਿਟਿਆ ਮੇਰਾ ਭਰਮੁ ॥ (ਮਹਲਾ ੫/੨੩੯)

ਗੁਰ ਕੈ ਭਾਣੈ (’ਚ) ਜੋ ਚਲੈ; ਤਾਂ ਜੀਵਣ ਪਦਵੀ ਪਾਹਿ ॥ (ਮਹਲਾ ੩/੫੦੮)

ਗੁਰ ਕੈ ਭੈ (ਨਾਲ) ਕੇਤੇ ਨਿਸਤਰੇ; ਭੈ ਵਿਚਿ ਨਿਰਭਉ ਪਾਇ ॥ (ਮਹਲਾ ੩/੫੫੧)

ਗੁਰ ਕੈ ਤਕੀਐ (ਭਰੋਸੇ ਨਾਲ); ਸਾਚੈ ਤਾਣਿ ॥ (ਮਹਲਾ ੧/੧੨੭੫)

ਪ੍ਰਭ ਕੈ ਸਿਮਰਨਿ (ਨਾਲ); ਗਰਭਿ ਨ ਬਸੈ ॥ (ਮਹਲਾ ੫/੨੬੨)

ਪ੍ਰਭ ਕੈ ਸਿਮਰਨਿ (ਨਾਲ); ਦੁਖੁ ਨ ਸੰਤਾਪੈ ॥ (ਮਹਲਾ ੫/੨੬੨)

ਜੋ ਜਨੁ ਰਾਤਾ; ਪ੍ਰਭ ਕੈ ਰੰਗਿ (’ਚ) ॥ (ਮਹਲਾ ੫/੧੩੩੭)

ਨੋਟ: ਗੁਰਬਾਣੀਕੈਤੋਂ ਬਾਅਦ; ਅੰਤ ਸਿਹਾਰੀ ਜਾਂ ਅੰਤ ਦੁਲਾਵਾਂ ਸ਼ਬਦ ਹੁੰਦਾ ਹੈ ਜਦ ਕਿਕੇ’ (ਸੰਬੰਧਕ) ਤੋਂ ਬਾਅਦ ਬਹੁ ਵਚਨ ਨਾਂਵ (ਅੰਤ ਮੁਕਤਾ); ਜਿਵੇਂ ਕਿ ਹੇਠਲੇ ਵਾਕਾਂ ਹੈ :

ਗੁਰ ਕੇ ਚਰਨ; ਮਨ ਮਹਿ ਧਿਆਇ ॥ (ਮਹਲਾ ੫/੫੧)

ਕਾਰਜ ਸਭਿ ਸਵਾਰਿ ਲੈ; ਨਿਤ ਪੂਜਹੁ, ਗੁਰ ਕੇ ਪਾਵ ਜੀਉ ॥ (ਮਹਲਾ ੫/੧੩੨)

ਗੁਰ ਕੇ ਬਚਨ; ਸਤਿ (ਕਰ) ਜੀਅ (’ਚ) ਧਾਰਹੁ ॥ (ਭਟ ਗਯੰਦ/੧੪੦੧)

ਨਾਨਕ  ! ਓਇ ਪਰਮੇਸੁਰ ਕੇ ਪਿਆਰੇ ॥ (ਮਹਲਾ ੫/੨੭੬)

ਨਾਨਕ  !  ਭਉਜਲੁ ਪਾਰਿ ਪਰੈ; ਜਉ ਗਾਵੈ ਪ੍ਰਭ ਕੇ ਗੀਤ ॥ (ਮਹਲਾ ੯/੫੩੬)

ਰਾਖਹੁ ਰਾਖਨਹਾਰ ਦਇਆਲਾ !  ਨਾਨਕ, (ਭਗਤ ਤੇਰੇ) ਘਰ ਕੇ ਗੋਲੇ ॥ (ਮਹਲਾ ੫/੬੭੪)

ਖੂਨ ਕੇ ਸੋਹਿਲੇ ਗਾਵੀਅਹਿ ਨਾਨਕ  !  ਰਤੁ ਕਾ ਕੁੰਗੂ ਪਾਇ ਵੇ ਲਾਲੋ  !॥ (ਮਹਲਾ ੧/੭੨੩)

ਗੁਰਬਾਣੀਕੋਸੰਬੰਧਕ ਦਾ ਅਰਥ ਹੈ: ‘ਦਾਅਤੇ ਇਹਪੜਨਾਂਵਵੀ ਹੈ, ਓਥੇ ਅਰਥ ਹੈ: ‘ਕੋਈਕੋਸੰਬੰਧਕ ਦੀ ਪਛਾਣ ਲਈ ਹੇਠਲੇ ਵਾਕਾਂ ਇਸ ਨੇ, ਇੱਕ ਵਚਨ ਪੁਲਿੰਗ ਨਾਂਵਾਂ (ਨਾਮੁ, ਸੂਖੁ, ਕਾਲੁ, ਧਨੁ, ਜੀਉ, ਕਬੀਰੁ, ਸਹਿਰੁ, ਰਾਮੁ, ਦਾਸੁ, ਮਨੁ, ਸੰਤੁ, ਗੋਪਾਲੁ) ਨੂੰ ਅੰਤ ਮੁਕਤਾ ਕੀਤਾ ਹੈ :

ਮਨ ਰੇ ! ਨਾਮ ਕੋ  ਸੁਖ ਸਾਰ (ਸ੍ਰੇਸ਼ਟ)॥ (ਮਹਲਾ ੫/੧੨੨੩)

ਸਰਬ ਸੂਖ ਕੋ ਨਾਇਕੋ; ਰਾਮ ਨਾਮ ਰਸੁ ਪੀਉ ॥ (ਭਗਤ ਕਬੀਰ/੧੩੬੪)

ਸਭੁ ਜਗੁ ਬਾਧੋ ਕਾਲ ਕੋ; ਬਿਨੁ ਗੁਰ ਕਾਲੁ ਅਫਾਰੁ ॥ (ਮਹਲਾ ੧/੫੫)

ਇਸੁ ਤਨ ਧਨ ਕੋ; ਕਿਆ ਗਰਬਈਆ ? ॥ (ਭਗਤ ਕਬੀਰ/੩੩੦)

ਕਬੀਰ ਕੋ ਸੁਆਮੀ; ਗਰੀਬ ਨਿਵਾਜ ॥ (ਭਗਤ ਕਬੀਰ/੩੩੧)

ਬੇਗਮ ਪੁਰਾ; ਸਹਰ ਕੋ ਨਾਉ ॥ (ਭਗਤ ਰਵਿਦਾਸ/੩੪੫)

ਰਾਮ ਕੋ ਨਾਮੁ; ਜਪਉ ਦਿਨ ਰਾਤੀ ॥ (ਭਗਤ ਨਾਮਦੇਵ/੪੮੫)

ਅਪਨੇ ਦਾਸ ਕੋ ਭਇਓ ਸਹਾਈ ॥ (ਮਹਲਾ ੫/੬੨੫)

ਮਾਈ ! ਮੇਰੇ ਮਨ ਕੋ ਸੁਖੁ ॥ ਕੋਟਿ ਅਨੰਦ ਰਾਜ ਸੁਖੁ ਭੁਗਵੈ; ਹਰਿ ਸਿਮਰਤ ਬਿਨਸੈ ਸਭ ਦੁਖੁ ॥ (ਮਹਲਾ ੫/੭੧੭)

ਨਾਰਾਇਣ; ਸੰਤ ਕੋ  (ਦਾ) ਮਾਈ ਬਾਪ ॥ (ਮਹਲਾ ੫/੮੬੮)

ਗੋਪਾਲ ਕੋ ਜਸੁ; ਗਾਉ ਪ੍ਰਾਣੀ ! ॥ (ਮਹਲਾ ੫/੮੯੭)

ਸਹਜੇ ਕੀਨੋ ਜੀਅ ਕੋ ਦਾਨੁ ॥ (ਮਹਲਾ ੫/੨੩੭)

ਨੋਟ: ਗੁਰਬਾਣੀਭਉ, ਭਾਉ, ਜੀਉ, ਨਾਉਭਾਵ ਅੰਤਵਾਲੇ ਇੱਕ ਵਚਨ ਪੁਲਿੰਗ ਨਾਂਵ; ਸੰਬੰਧਕ ਨਾਲ ਅੰਤ’ (ਜੀਅ) ਜਾਂ ਅੰਤ’ (ਭਾਵ) ਜਾਂ ਅੰਤ ਦੁਲਾਵਾਂ (ਭੈ) ਜਾਂ ਅੰਤ’ (ਨਾਮ) ਹੋ ਜਾਂਦੇ ਹਨ :

ਕਹਤੁ ਨਾਨਕੁ ਭੈ ਭਾਵ ਕਾ ਕਰੇ ਸੀਗਾਰੁ (ਮਹਲਾ /੩੫੭) (ਭਉ/ਭਾਉ ਨੂੰਕਾਨੇਭੈ/ਭਾਵਕਰ ਦਿੱਤਾ)

ਮਨਮੁਖ, ਭੈ ਕੀ ਸਾਰ ਜਾਣਨੀ; ਤ੍ਰਿਸਨਾ ਜਲਤੇ ਕਰਹਿ ਪੁਕਾਰ (ਮਹਲਾ /੧੨੮੮) (ਰੱਬ ਦਾ ਭਉ; ਇੱਕ ਵਚਨ ਨਾਂਵ ਨੂੰਕੀਸੰਬੰਧਕ ਨੇਭੈਬਣਾ ਦਿੱਤਾ ਭਾਵ ਮਨਮੁਖ ਲੋਕ; ਰੱਬੀ ਡਰਅਦਬ ਦੀ ਕਦਰ ਨਹੀਂ ਜਾਣਦੇ, ਤ੍ਰਿਸ਼ਨਾ ਜਲ਼ਦੇ ਦੁਖੀ ਹੋਈ ਜਾਂਦੇ ਹਨ)

ਸਤਿਗੁਰੁ ਦਾਤਾ ਹਰਿ ਨਾਮ ਕਾ; ਪ੍ਰਭੁ ਆਪਿ ਮਿਲਾਵੈ, ਸੋਇ (ਉਸ ਸਤਿਗੁਰੂ ਨੂੰ) (ਮਹਲਾ /੩੯) (‘ਨਾਉਨੂੰਕਾਨੇਨਾਮਕਰ ਦਿੱਤਾ)

ਸਾਵਧਾਨੀ: ਗੁਰਬਾਣੀਭੈ, ਭਾਵ, ਜੀਅ, ਨਾਮ’; ਬਹੁ ਵਚਨ ਨਾਂਵ ਵੀ ਹਨ, ਪਰ ਤਦ ਇਨ੍ਹਾਂ ਨਾਲ ਸੰਬੰਧਕੀ ਸ਼ਬਦ ਨਹੀਂ ਹੋਵੇਗਾ; ਜਿਵੇਂ ਕਿ

ਮੋਹਨੀ ਮਹਾ ਬਚਿਤ੍ਰਿ ਚੰਚਲਿ; ਅਨਿਕ ਭਾਵ (ਨਖ਼ਰੇ) ਦਿਖਾਵਏ ॥ (ਮਹਲਾ ੫/੮੪੭)

ਅਗਮ ਰੂਪੁ ਗੋਬਿੰਦ ਕਾ; ਅਨਿਕ ਨਾਮ ਅਪਾਰ ॥ (ਮਹਲਾ ੫/੯੮੬)

ਭੈ ਕਾਹੂ ਕਉ ਦੇਤ ਨਹਿ; ਨਹਿ ਭੈ ਮਾਨਤ ਆਨ ॥ (ਮਹਲਾ ੯/੧੪੨੭) 

ਗਾਵੈ ਕੋ; ਜੀਅ (ਜਿੰਦਾਂ) ਲੈ (ਕੇ) ਫਿਰਿ ਦੇਹ ॥ (ਜਪੁ)

ਨੋਟ : ਹੇਠਲੇ ਵਾਕਾਂ ਜੇਕੋ’; ਸੰਬੰਧਕ ਹੁੰਦਾ ਤਾਂ ਇੱਕ ਵਚਨ ਪੁਲਿੰਗ ਨਾਂਵਾਂ (ਹੁਕਮੁ, ਗੁਣੁ, ਸਹਜੁ, ਸਬਦੁ, ਰਤਨੁ) ਨੂੰ ਅੰਤ ਮੁਕਤਾ ਕਰਦਾ  ਸੋ ਇੱਥੇਕੋ’; ਪੜਨਾਂਵ ਹੈ ਅਤੇ ਅਰਥ ਹੈ: ‘ਕੋਈ’ (ਇੱਕ ਵਚਨ), ਇਸ ਲਈਕੋਤੋਂ ਪਹਿਲਾਂ ਥੋੜ੍ਹਾ ਵਿਸਰਾਮ ਦੇਣ ਨਾਲ ਅਰਥ ਵਧੇਰੇ ਸਪਸ਼ਟ ਹੁੰਦੇ ਹਨ :

ਨਾਨਕ ! ਹੁਕਮੁ ਕੋ ਗੁਰਮੁਖਿ ਬੁਝੈ; ਜਿਸ ਨੋ ਕਿਰਪਾ ਕਰੇ ਰਜਾਇ ॥ (ਮਹਲਾ ੪/੫੫੬)

ਅਉਗੁਣਵੰਤੀ ਗੁਣੁ ਕੋ ਨਹੀ; ਬਹਣਿ ਨ ਮਿਲੈ ਹਦੂਰਿ ॥ (ਮਹਲਾ ੩/੩੭)

ਗੁਰ ਪਰਸਾਦੀ; ਸਹਜੁ ਕੋ ਪਾਏ ॥ (ਮਹਲਾ ੩/੧੧੯)

ਗੁਰ ਕਾ ਸਬਦੁ, ਕੋ ਵਿਰਲਾ ਬੂਝੈ ॥ (ਮਹਲਾ ੩/੧੨੦)

ਗੁਰਮੁਖਿ (ਗੁਰੂ ਰਾਹੀਂ); ਰਤਨੁ ਕੋ ਵਿਰਲਾ ਲੇਵੈ ॥ (ਮਹਲਾ ੩/੨੩੩)

ਗੁਰਬਾਣੀਦੇ’ 208 ਵਾਰ ਹੈ, ਜੋ ਸੰਬੰਧਕ ਤੋਂ ਇਲਾਵਾਕ੍ਰਿਆਵਿਸ਼ੇਸ਼ਣਅਤੇਕ੍ਰਿਆਵੀ ਹੈ ਸੰਬੰਧਕ ਵਜੋਂ ਇਹ ਕੇਵਲ 5 ਵਾਰ ਹੀ ਹੈ ਇੱਕ ਵਾਰ ਇੱਕ ਵਚਨ ਪੁਲਿੰਗ ਨਾਂਵ (ਰਬੁ) ਨੂੰ ਅੰਤ ਮੁਕਤਾ ਕਰਦਾ ਹੈ ਅਤੇ 4 ਵਾਰ ਪੜਨਾਂਵ (ਜਿਸੁ, ਤਿਸੁ) ਨੂੰ ਅੰਤ ਮੁਕਤਾ ਕਰਦਾ ਹੈ :

ਬਾਜ ਪਏ ਤਿਸੁ ਰਬ ਦੇ; ਕੇਲਾਂ (ਰੰਗ-ਰਲੀਆਂ) ਵਿਸਰੀਆਂ ॥ (ਬਾਬਾ ਫਰੀਦ/੧੩੮੩)

ਪਰਵਦਗਾਰੁ ਸਾਲਾਹੀਐ; ਜਿਸ ਦੇ ਚਲਤ (ਕੌਤਕ) ਅਨੇਕ ॥ (ਮਹਲਾ ੫/੪੯)

ਜਨ ਨਾਨਕ  !  ਜਿਸ ਦੇ ਏਹਿ ਚਲਤ ਹਹਿ; ਸੋ ਜੀਵਉ ਦੇਵਣਹਾਰੁ ॥ (ਮਹਲਾ ੩/੯੫੧)

ਜੀਅ ਜੰਤ ਸਭਿ ਤਿਸ ਦੇ; ਸਭਨਾ ਕਾ ਸੋਈ ॥ (ਮਹਲਾ ੩/੪੨੫)

ਗੁਰਮੁਖਿ ਸਦਾ ਸਲਾਹੀਐ; ਸਭਿ ਤਿਸ ਦੇ  ਜਚਾ (ਕੌਤਕ)॥ (ਮਹਲਾ ੩/੧੦੯੪)

ਸਾਵਧਾਨੀ: ਹੇਠਲੇ ਵਾਕਾਂ ਜੇਦੇ’; ਸੰਬੰਧਕ ਹੁੰਦਾ ਤਾਂ ਇੱਕ ਵਚਨ ਪੁਲਿੰਗ ਨਾਂਵਾਂ (ਪਿੰਡੁ, ਹਾਥੁ, ਮਨੁ, ਸਿਰੁ, ਸਿਮਰਨੁ, ਦਾਨੁ) ਵੀ ਅੰਤ ਮੁਕਤਾ ਹੁੰਦੇ ਸੋ ਇੱਥੇ ਇਹ ਕ੍ਰਿਆਵਿਸ਼ੇਸ਼ਣ ਹੈ ਅਰਥ ਹੈ: ‘ਦੇ ਕੇ’ (ਚੇਤੇ ਰਹੇ ਕਿ ਇੱਥੇ ਵਾਕ ਮੂਲ ਕ੍ਰਿਆਲਈਐ, ਸਾਜਿਆ, ਰਾਖਾ, ਲੀਆ, ਲਾਇਨਿਹਨ, ਇਸ ਲਈ ਹੀ ਇਹ ਕ੍ਰਿਆਵਿਸ਼ੇਸ਼ਣ ਬਣਿਆ ਹੈ) :

ਦੇ ਸਾਬੂਣੁ; ਲਈਐ ਓਹੁ ਧੋਇ ॥ (ਜਪੁ) (ਦੇ ਭਾਵ ਦੇ ਕੇ)

ਜੀਉ ਪਿੰਡੁ ਦੇ , (ਸਰੀਰ) ਸਾਜਿਆ ॥ (ਮਹਲਾ ੧/੭੨) (ਦੇ ਭਾਵ ਦੇ ਕੇ)

ਮਹਾ ਅਗਨਿ ਤੇ; ਹਾਥੁ ਦੇ  ਰਾਖਾ ॥ (ਮਹਲਾ ੫/੨੩੯) (ਦੇ ਭਾਵ ਦੇ ਕੇ)

ਮਨੁ ਦੇ, ਰਾਮੁ ਲੀਆ ਹੈ ਮੋਲਿ ॥ (ਭਗਤ ਕਬੀਰ/੩੨੭) (ਦੇ ਭਾਵ ਦੇ ਕੇ)

ਜੀਅ ਦਾਨੁ ਦੇ, ਭਗਤੀ ਲਾਇਨਿ; ਹਰਿ ਸਿਉ ਲੈਨਿ ਮਿਲਾਏ ॥ (ਮਹਲਾ ੫/੭੪੯) (ਦੇ ਭਾਵ ਦੇ ਕੇ)

ਹੇਠਲੇ ਵਾਕਾਂ ਕੋਈ ਮੂਲ ਕ੍ਰਿਆ ਨਾ ਹੋਣ ਕਾਰਨਦੇਹੀ ਮੂਲ ਕ੍ਰਿਆ ਬਣ ਗਿਆ ਅਤੇ ਅਰਥ ਹੈਦੇਂਦਾ ਹੈ’ :

ਪਹਿਲਾ ਧਰਤੀ ਸਾਧਿ ਕੈ; ਸਚੁ ਨਾਮੁ ਦੇ ਦਾਣੁ ॥ (ਮਹਲਾ ੧/੧੯) (ਦੇ ਭਾਵ ਦਿੰਦਾ ਹੈ)

ਪੂਰਬ ਲਿਖੇ ਪਾਵਣੇ; ਸਾਚੁ ਨਾਮੁ ਦੇ  ਰਾਸਿ ॥ (ਮਹਲਾ ੫/੫੨) (ਦੇ ਭਾਵ ਦਿੰਦਾ ਹੈ)

ਨਾਨਕ ! ਸੋਭਾ ਸੁਰਤਿ ਦੇਇ ਪ੍ਰਭੁ ਆਪੇ; ਗੁਰਮੁਖਿ ਦੇ  ਵਡਿਆਈ ॥ (ਮਹਲਾ ੩/੩੨) (ਦੇ ਭਾਵ ਦਿੰਦਾ ਹੈ)

ਦੇਦਾ ਦੇ; ਲੈਦੇ ਥਕਿ ਪਾਹਿ ॥ (ਜਪੁ) (ਦੇ ਭਾਵ ਦਿੰਦਾ ਹੈ)

ਹੇਠਲੇ ਵਾਕਾਂਕਾਰਨਿ/ਕਾਰਣਿਦਾ ਅਰਥ ਇੱਕੋ ਹੈ ਪਰ ਆਪਣੇ ਨਾਲ ਸੰਬੰਧਿਤ ਸ਼ਬਦਾਂਤੇ ਇੱਕ ਸਮਾਨ ਅਸਰ ਨਹੀਂ ਪਾਉਂਦੇ :

ਏਕ ਬਸਤੁ ਕਾਰਨਿ;  ਬਿਖੋਟਿ ਗਵਾਵੈ ॥ (ਸੁਖਮਨੀ/ਮਹਲਾ ੫/੨੬੮) (ਕਾਰਨਿ; ਸੰਬੰਧਕ। ਅਰਥ ਹੈ: ‘ਲਈ’। ‘ਬਸਤੁ’ ਦੀ ਅੰਤ ਔਂਕੜ ਮੂਲਕ ਹੋਣ ਕਾਰਨ ਨਹੀਂ ਹਟੀ।)

ਅੰਤ ਕਾਰਣਿ ; ਕੇਤੇ ਬਿਲਲਾਹਿ ॥ (ਜਪੁ) (ਕਾਰਣਿ; ਸੰਬੰਧਕ। ਅਰਥ ਹੈ: ‘ਲਈ’ ਭਾਵ ਅੰਤ (ਪਾਉਣ) ਲਈ। ਇਸ ਨੇ ‘ਅੰਤੁ’ ਨੂੰ ਅੰਤ ਮੁਕਤਾ ਕਰ ਦਿੱਤਾ।)

ਉਸੁ ਖੇਤ ਕਾਰਣਿ;  ਰਾਖਾ ਕੜੈ ॥ (ਮਹਲਾ ੫/੧੭੯) (ਕਾਰਣਿ; ਸੰਬੰਧਕ। ਅਰਥ ਹੈ: ‘ਲਈ’। ਇਸ ਨੇ ‘ਖੇਤੁ’ ਨੂੰ ਅੰਤ ਮੁਕਤਾ ਕਰ ਦਿੱਤਾ।)

ਨਿਮਖ ਕਾਮ ਸੁਆਦ ਕਾਰਣਿ;  ਕੋਟਿ ਦਿਨਸ ਦੁਖੁ ਪਾਵਹਿ ॥ (ਮਹਲਾ ੫/੪੦੩) (ਕਾਰਣਿ; ਸੰਬੰਧਕ। ਅਰਥ ਹੈ: ‘ਲਈ’। ਇਸ ਨੇ ‘ਸੁਆਦੁ’ ਨੂੰ ਅੰਤ ਮੁਕਤਾ ਕਰ ਦਿੱਤਾ।)

ਕਿਸੁ ਕਾਰਣਿ ? ਗ੍ਰਿਹੁ ਤਜਿਓ ਉਦਾਸੀ ॥ (ਮਹਲਾ ੧/੯੩੯) (ਕਾਰਣਿ; ਸੰਬੰਧਕ। ਅਰਥ ਹੈ: ‘ਲਈ’। ਇਸ ਨੇ ‘ਕਿਸੁ’ ਪੜਨਾਂਵ ਨੂੰ ਅੰਤ ਮੁਕਤਾ ਨਹੀਂ ਕੀਤਾ।)

ਸੋ ਗੁਰਬਾਣੀ ’ਚ ਇੱਕ ਵਚਨ ਪੁਲਿੰਗ ਨਾਂਵ (ਅੰਤ ਔਂਕੜ) ਨੂੰ ਸੰਬੰਧ ਕਾਰਕ ਵੀ ਅੰਤ ਮੁਕਤਾ ਕਰ ਰਿਹਾ ਹੈ।

(7). ਅਧਿਕਰਣ ਕਾਰਕ : ਜਿਸ ‘ਨਾਂਵ/ਪੜਨਾਂਵ’ ਦੇ ਆਸਰੇ ਕ੍ਰਿਆ ਦਾ ਕੰਮ ਹੋਵੇ ਜਾਂ ਜਿਸ ਥਾਂ ਕ੍ਰਿਆ ਵਾਪਰੇ; ਉਹ ਅਧਿਕਰਣ ਕਾਰਕ ਹੁੰਦਾ ਹੈ; ਜਿਵੇਂ ‘ਗੁਰੂ; ਸ਼ਬਦ ਵਿੱਚ ਵਸਦਾ ਹੈ। ਪੈਰ; ਪੱਥਰ ਉੱਤੇ ਰੱਖੋ। ਛਾਂ; ਦਰਖ਼ਤ ਹੇਠਾਂ ਹੈ। ਘਰ; ਦੁਕਾਨ ਪਿੱਛੇ ਹੈ। ਖੂਹ; ਰਸਤੇ ਵਿਚਕਾਰ ਹੈ। ਮੁਸਾਫ਼ਰ; ਬਸ ਅੰਦਰ ਹਨ।’ ਵਾਕਾਂ ’ਚ ‘ਸਬਦ, ਪੱਥਰ, ਦਰਖ਼ਤ, ਦੁਕਾਨ, ਰਸਤੇ, ਬਸ’; ਅਧਿਕਰਣ ਕਾਰਕ ਹਨ। ਇਸ ਦੇ ਚਿੰਨ੍ਹ ਹਨ : ‘ਵਿੱਚ, ਉੱਤੇ, ਹੇਠਾਂ, ਅੱਗੇ, ਪਿੱਛੇ, ਵਿਚਕਾਰ, ਅੰਦਰ’।

ਗੁਰਬਾਣੀ ’ਚ ਅਧਿਕਰਣ ਕਾਰਕੀ ਚਿੰਨ੍ਹ ਹਨ: ‘ਵਿਚਿ/ਬਿਚਿ/ਬੀਚਿ/ਬੀਚੇ, ਅੰਤਰਿ/ਅੰਤਰੇ/ਅੰਦਰਿ/ਅੰਦਰੇ, ਮਧਿ/ਮਧੇ/ਮੰਧੇ (ਵਿੱਚ), ਮਹਿ/ਮਾਹਿ/ਮਾਹੀ, ਮਾਝੈ/ਮੰਝਿ/ਮਾਝਿ/ਮਝਾਰਿ/ਮੰਝਾਰਿ/ਮਝਰੀਆ/ਮਝੂਰਿ (ਵਿੱਚ), ਮੈ (ਵਿੱਚ, ਬਹੁਤ ਘੱਟ), ਮੋ (ਵਿੱਚ, ਜੋ 1 ਵਾਰ ਹੀ ਹੈ), ਭੀਤਰਿ/ਭੀਤਰੇ, ਉਪਰਿ/ਊਪਰਿ, ਪਰਿ (ਉੱਤੇ), ਉਤੈ, ਤਲਿ/ਤਲੈ//ਹੇਠਿ, ਪਾਸਿ/ਪਾਸੇ, ਆਗੈ/ਆਗੇ, ਪਾਛੈ/ਪਿਛੈ/ਪੀਛੈ, ਮ੍ਹਿਾਨੇ/ਮਿਆਨੇ (ਵਿੱਚ)’।

ਅਧਿਕਰਣ ਕਾਰਕੀ ਚਿੰਨ੍ਹ ਇੱਕ ਵਚਨ ਪੁਲਿੰਗ ਨਾਂਵ ਨੂੰ ਅੰਤ ਮੁਕਤਾ ਕਰ ਦਿੰਦੇ ਹਨ। ਇਨ੍ਹਾਂ ਸੰਬੰਧਕਾਂ ਨੂੰ ਅਪੂਰਨ ਸੰਬੰਧਕ ਕਿਹਾ ਜਾਂਦਾ ਹੈ ਕਿਉਂਕਿ ਇਹ ਪੂਰਨ ਸੰਬੰਧਕ (ਦਾ, ਦੇ, ਦੀ) ਤੋਂ ਮਦਦ ਲੈਂਦੇ ਹਨ; ਜਿਵੇਂ

ਹਰਿ ਓਟ ਗਹੀ ਮਨ ਅੰਦਰੇ; ਜਪਿ ਜਪਿ ਜੀਵਾਂ ਨਾਂਵ ॥ (ਮਹਲਾ ੫/੧੩੭) (ਮਨ ਅੰਦਰੇ ਭਾਵ ਮਨ ਦੇ ਵਿੱਚ)

ਸਗਲ ਤਿਆਗਿ; ਬਨ ਮਧੇ ਫਿਰਿਆ ॥ (ਮਹਲਾ ੫/੨੬੫) (ਬਨ ਮਧੇ ਭਾਵ ਜੰਗਲ਼ ਦੇ ਵਿੱਚ)

ਮਾਨ ਅਭਿਮਾਨ ਮੰਧੇ (ਵਿਚਕਾਰ); ਸੋ ਸੇਵਕੁ ਨਾਹੀ ॥ (ਮਹਲਾ ੫/੫੧) (ਮਾਨ ਅਭਿਮਾਨ ਮੰਧੇ ਭਾਵ ਆਦਰ ਨਿਰਾਦਰ ਦੇ ਵਿਚਕਾਰ)

ਜਿਨਿ ਏਹੁ ਮੇਘੁ ਪਠਾਇਆ (ਬੱਦਲ ਭੇਜਿਆ); ਤਿਸੁ ਰਾਖਹੁ ਮਨ ਮਾਂਹਿ ॥ (ਮਹਲਾ ੩/੧੨੮੦) (ਮਨ ਮਾਂਹਿ ਭਾਵ ਮਨ ਦੇ ਵਿੱਚ)

ਜਿਉ ਜਲ ਮਾਝੈ ਮਾਛਲੋ (ਮੱਛੀ); ਮਾਰਗੁ ਪੇਖਣੋ ਨ ਜਾਈ ॥ (ਭਗਤ ਨਾਮਦੇਵ/੫੨੫) (ਜਲ ਮਾਝੈ ਭਾਵ ਜਲ ਦੇ ਵਿੱਚ)

ਸੰਤ ਸਭਾ ਜਹ; ਬੈਸਹਿ ਪ੍ਰਭ ਪਾਸੇ (ਦੇ ਨੇੜੇ) ॥ (ਮਹਲਾ ੫/੧੦੭੭) (ਪ੍ਰਭ ਪਾਸੇ ਭਾਵ ਪ੍ਰਭੂ ਦੇ ਨੇੜੇ)

ਗੁਰ ਆਗੈ ਕਰਿ ਜੋਦੜੀ; ਜਨ ਨਾਨਕ ! ਹਰਿ ਮੇਲਾਇ ॥ (ਮਹਲਾ ੪/੨੩੪) (ਗੁਰ ਆਗੈ ਭਾਵ ਗੁਰੂ ਦੇ ਅੱਗੇ)

ਪਾਛੈ ਕਛੂ ਨ ਹੋਇਗਾ; ਜਉ ਸਿਰ ਪਰਿ ਆਵੈ ਕਾਲੁ ॥ (ਭਗਤ ਕਬੀਰ/੧੩੭੧) (ਸਿਰ ਪਰਿ ਭਾਵ ਸਿਰ ਦੇ ਉੱਤੇ)

ਗੁਰਬਾਣੀ ’ਚ ‘ਪਰਿ’;  ‘ਕ੍ਰਿਆ’ ਵੀ ਹੈ ਤੇ ਅਰਥ ਹੈ : ‘ਪੈ ਗਈ’

ਕਬੀਰ  ! ਨਿਰਮਲ ਬੂੰਦ ਅਕਾਸ ਕੀ; ਪਰਿ ਗਈ ਭੂਮਿ ਬਿਕਾਰ ॥ (ਭਗਤ ਕਬੀਰ/੧੩੭੪) (ਪਰਿ ਗਈ ਭਾਵ ਪੈ ਗਈ)

ਹੇਠਲੇ ਵਾਕਾਂ ’ਚ ਇੱਕ ਵਚਨ ਪੁਲਿੰਗ ਨਾਂਵ;  ਅੰਤ ਸਿਹਾਰੀ ਹੋ ਕੇ ਅਧਿਕਰਣ ਕਾਰਕੀ ਚਿੰਨ੍ਹ ਲੁਪਤ ਦੇਂਦਾ ਹੈ :

ਗਾਵੀਐ, ਸੁਣੀਐ; ਮਨਿ ਰਖੀਐ ਭਾਉ ॥ (ਜਪੁ) (ਮਨਿ ਭਾਵ ਮਨ ਵਿੱਚ)

ਹੋਰਿ ਕੇਤੇ ਗਾਵਨਿ, ਸੇ ਮੈ ਚਿਤਿ ਨ ਆਵਨਿ; ਨਾਨਕੁ ਕਿਆ ਵਿਚਾਰੇ  ?॥ (ਜਪੁ) (ਚਿਤਿ ਭਾਵ ਚਿੱਤ ਵਿੱਚ)

ਸਤਿਗੁਰ ਚਰਣ ਕਵਲ; ਰਿਦਿ ਧਾਰੰ ॥ (ਭਟ ਕਲ੍/੧੪੦੬) (ਰਿਦਿ ਭਾਵ ਹਿਰਦੇ ਵਿੱਚ)

ਕਾਹੇ ਰੇ ਮਨ  !  ਚਿਤਵਹਿ ਉਦਮੁ; ਜਾ ਆਹਰਿ ਹਰਿ ਜੀਉ ਪਰਿਆ ॥ (ਮਹਲਾ ੫/੧੦) (ਜਾ ਆਹਰਿ ਭਾਵ ਜਿਸ ਉਦਮ ਵਿੱਚ)

ਨਾਨਕ ! ਸਬਦਿ ਰਤੇ, ਹਰਿ ਨਾਮਿ ਰੰਗਾਏ; ਬਿਨੁ ਭੈ ਕੇਹੀ ਲਾਗਿ  ?॥ (ਮਹਲਾ ੩/੨੯) (ਸਬਦਿ ਭਾਵ ਸ਼ਬਦ ਵਿੱਚ)

ਨੋਟ: ਹੇਠਲੇ ਵਾਕਾਂ ’ਚ ‘ਵਿਚਿ’ ਅਤੇ ‘ਸਰਿ’ ਦੇ ਅਰਥ ਵਾਚਣਯੋਗ ਹਨ :

ਸਤਿਗੁਰ ਵਿਚਿ ਨਾਮੁ ਨਿਧਾਨੁ ਹੈ; ਕਰਮਿ ਪਰਾਪਤਿ ਹੋਇ ॥ (ਮਹਲਾ ੩/੮੮) (ਵਿਚਿ; ਸੰਬੰਧਕ ਹੈ ਤਾਹੀਓਂ ‘ਸਤਿਗੁਰ’ ਅੰਤ ਮੁਕਤਾ ਹੈ।)

ਦੀਵਾ ਮੇਰਾ ਏਕੁ ਨਾਮੁ; ਦੁਖੁ, ਵਿਚਿ ਪਾਇਆ ਤੇਲੁ ॥ (ਮਹਲਾ ੧/੩੫੮) (ਵਿਚਿ; ਸੰਬੰਧਕ ਹੈ ‘ਦੀਵਾ’ ਦਾ, ਨਾ ਕਿ ‘ਦੁਖੁ’ ਦਾ, ਨਹੀਂ ਤਾਂ ‘ਦੁਖੁ’ ਨੂੰ ਅੰਤ ਮੁਕਤਾ ਕਰਨਾ ਸੀ।)

ਧ੍ਰੰਮ ਧਨਖੁ ਕਰ ਗਹਿਓ; ਭਗਤ ਸੀਲਹ ਸਰਿ ਲੜਿਅਉ ॥ (ਭਟ ਭਿਖਾ/੧੩੯੬) (ਸਰਿ; ਕਰਣ ਕਾਰਕ ਹੈ। ਅਰਥ ਹੈ: ‘ਤੀਰ ਨਾਲ’; ਭਾਵ ਧਰਮ ਦਾ ਧਨੁਖ; ਹੱਥਾਂ ’ਚ ਫੜ ਕੇ (ਗੁਰੂ ਅਮਰਦਾਸ ਜੀ) ਭਗਤਾਂ ਵਾਲੇ ਸੀਲ-ਸੁਭਾਅ ਤੀਰ ਨਾਲ (ਵਿਕਾਰ ਵੈਰੀਆਂ ਦੇ ਟਾਕਰੇ) ਲੜੇ ਹਨ।

ਅਬ ਨਾਹਿ ਅਵਰ ਸਰਿ ਕਾਮੁ; ਬਾਰੰਤਰਿ ਪੂਰੀ ਪੜੀ ॥ (ਭਟ ਕਲੵ/੧੪੦੮) (ਸਰਿ; ਸੰਬੰਧਕ ਹੈ। ਅਰਥ ਹੈ: ‘ਨਾਲ’; ਭਾਵ (ਹੇ ਗੁਰੂ ਅਰਜਨ ਜੀ !) ਤੇਰੇ ਦਰ ’ਤੇ ਪੂਰੀ ਪੈ ਗਈ ਹੈ, ਹੁਣ ਹੋਰ ਕਿਸੇ ਨਾਲ ਕੋਈ ਵਾਸਤਾ ਨਹੀਂ।)

ਤੀਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ! ਸਰਿ  ਹੰਸ ਉਲਥੜੇ ਆਇ ॥ (ਮਹਲਾ ੧/੭੫) (ਸਰਿ; ਅਪਾਦਾਨ ਕਾਰਕ ਹੈ। ਅਰਥ ਹੈ: ‘ਸਿਰ ਉੱਤੇ’; ਭਾਵ ਉਮਰ ਦੇ ਤੀਜੇ ਪੜਾਅ ’ਚ ਸਿਰ ਉੱਤੇ ਧੌਲੇ ਆ ਗਏ।)

ਅੰਮ੍ਰਿਤ ਪ੍ਰਵਾਹ ਸਰਿ ਅਤੁਲ ਭੰਡਾਰ ਭਰਿ; ਪਰੈ ਹੀ ਤੇ ਪਰੈ ਅਪਰ ਅਪਾਰ ਪਰਿ ॥ (ਮਹਲਾ ੫/੧੩੮੫) (ਸਰਿ; ਕ੍ਰਿਆ ਹੈ। ਅਰਥ ਹੈ: ‘ਚਲਦੇ ਹਨ’ ਭਾਵ ਹੇ ਪ੍ਰਭੂ ! (ਤੈਥੋਂ) ਅੰਮ੍ਰਿਤ ਦੇ ਝਰਨੇ ਚਲਦੇ ਹਨ। ਤੇਰੇ ਅਤੁਲ ਖ਼ਜ਼ਾਨੇ ਪਰੇ ਤੋਂ ਪਰੇ ਅਪਾਰ ਭਰੇ ਪਏ ਹਨ।)

ਉਦਮੁ ਕਰੇ ਭਲਕੇ ਪਰਭਾਤੀ; ਇਸਨਾਨੁ ਕਰੇ ਅੰਮ੍ਰਿਤ (ਦੇ) ਸਰਿ ਨ੍ਾਵੈ ॥ (ਮਹਲਾ ੪/੩੦੫) (ਸਰਿ; ਅਧਿਕਰਣ ਕਾਰਕ ਹੈ। ਅਰਥ ਹੈ: ‘ਸਰੋਵਰ ਵਿੱਚ’।)

ਬਿਆਸ ਬਿਚਾਰਿ ਕਹਿਓ ਪਰਮਾਰਥੁ; ਰਾਮ ਨਾਮ ਸਰਿ ਨਾਹੀ ॥ (ਭਗਤ ਰਵਿਦਾਸ/੬੫੮) (ਸਰਿ; ਸੰਬੰਧਕ ਹੈ। ਅਰਥ ਹੈ: ਰਾਮ ਦੇ ਨਾਮ ‘ਵਰਗਾ’ (ਸੁਖਦਾਈ); ਕੋਈ ਪਦਾਰਥ ਨਹੀਂ । ਇਸ ਨੇ ‘ਨਾਮੁ’ ਨੂੰ ਅੰਤ ਮੁਕਤਾ ਕਰ ਦਿੱਤਾ।)

ਸੋ ਇੱਕ ਵਚਨ ਪੁਲਿੰਗ ਨਾਂਵ (ਅੰਤ ਔਂਕੜ); ਪ੍ਰਗਟ ਅਧਿਕਰਣ ਕਾਰਕੀ ਚਿੰਨਾਂ (ਵਿਚਿ/ਨਾਲਿ/ਅੰਦਰਿ/ਪਰਿ) ਨਾਲ ਅੰਤ ਮੁਕਤਾ ਹੋ ਜਾਂਦਾ ਹੈ ਅਤੇ ਅੰਤ ਸਿਹਾਰੀ (ਮਨਿ/ਨਾਮਿ/ਰਿਦਿ/ਸਬਦਿ) ਲਗਾ ਕੇ ਲੁਪਤ ਅਧਿਕਰਣ ਕਾਰਕੀ ਚਿੰਨ (ਵਿੱਚ) ਦਿੰਦਾ ਹੈ।

 (8). ਸੰਬੋਧਨ ਕਾਰਕ : ਨਾਂਵ ਦਾ ਉਹ ਰੂਪ ਜੋ ਕਿਸੇ ਨੂੰ ਬੁਲਾਉਣ ਲਈ ਵਰਤਿਆ ਜਾਵੇ; ਸੰਬੋਧਨ ਕਾਰਕ ਹੁੰਦਾ ਹੈ; ਜਿਵੇਂ ‘ਓਏ ਮੂਰਖ !, ਨੀ ਕੁੜੀਏ !’ ਵਾਕਾਂ ’ਚ ‘ਮੂਰਖ’ ਅਤੇ ‘ਕੁੜੀਏ’; ਸੰਬੋਧਨ ਕਾਰਕ ਹਨ। ਇਸ ਦੇ ਕਾਰਕੀ ਚਿੰਨ੍ਹ ਹਨ : ‘ਹੇ, ਓਏ, ਨੀ, ਅਰੇ, ਵੇ’ ਭਾਵ ਦੂਸਰੇ ਦਾ ਧਿਆਨ ਆਪਣੇ ਵੱਲ ਖਿੱਚਣ ਲਈ ਵਰਤੇ ਜਾਣ ਵਾਲੇ ਸ਼ਬਦ।

ਗੁਰਬਾਣੀ ’ਚ ਇਹ ਕਾਰਕ; ਇੱਕ ਵਚਨ ਪੁਲਿੰਗ ਨਾਂਵ ਨੂੰ ਅੰਤ ਮੁਕਤਾ ਕਰ ਦਿੰਦਾ ਹੈ। ਰੱਬ ਜਾਂ ਗੁਰੂ ਅੱਗੇ ਬੇਨਤੀ ਕਰਨੀ ਹੋਵੇ। ਮਨ ਨੂੰ ਹੁਕਮ ਸੁਣਾਉਣਾ ਹੋਵੇ। ਲਿਖਾਰੀ ਦਾ ਨਾਂ ਦਰਜ ਕਰਨਾ ਹੋਵੇ ਤਾਂ ਸੰਬੋਧਨ ਕਾਰਕ ਹੀ ਇਸਤੇਮਾਲ ਹੁੰਦਾ ਹੈ, ਪਰ ਇਸ ਕਾਰਕ ਦੇ ਪ੍ਰਗਟ ਚਿੰਨ੍ਹ ਬਹੁਤ ਘੱਟ ਹਨ; ਜਿਵੇਂ ‘ਹੇ, ਏ, ਵੇ, ਓਇ, ਰੀ, ਅਰੀ’। ਹੇਠਲੇ ਵਾਕਾਂ ’ਚ ਇਹ ਚਿੰਨ੍ਹ; ਇੱਕ ਵਚਨ ਪੁਲਿੰਗ ਨਾਂਵ (ਮਨੁ, ਸਾਜਨੁ, ਨਰ, ਅਚੁਤੁ, ਪਾਰਬ੍ਰਹਮੁ, ਪੂਰਨੁ, ਗੋਬਿੰਦੁ, ਪੰਡਿਤੁ ਆਦਿਕ) ਨੂੰ ਅੰਤ ਮੁਕਤਾ ਕਰ ਰਹੇ ਹਨ :

ਮਨ !  ਆਲਸੁ ਕਿਆ ਕਰਹਿ  ? ਗੁਰਮੁਖਿ ਨਾਮੁ ਧਿਆਇ ॥ (ਮਹਲਾ ੩/੨੮)

ਸਾਜਨ !  ਕਛੁ ਕਹਹੁ ਉਪਾਇਆ ॥ (ਮਹਲਾ ੫/੨੫੧)

ਹੇ ਅਚੁਤ ! ਹੇ ਪਾਰਬ੍ਰਹਮ ! ਅਬਿਨਾਸੀ ਅਘਨਾਸ ! ॥ (ਮਹਲਾ ੫/੨੬੧)

ਹੇ ਪੂਰਨ  ! ਹੇ ਸਰਬ ਮੈ !  ਦੁਖ ਭੰਜਨ ਗੁਣਤਾਸ  !॥ (ਮਹਲਾ ੫/੨੬੧)

ਹੇ ਗੋਬਿਦ  ! ਹੇ ਗੁਣ ਨਿਧਾਨ  !  ਜਾ ਕੈ ਸਦਾ ਬਿਬੇਕ ॥ (ਮਹਲਾ ੫/੨੬੧)

ਕਾਹੇ ਰੇ ਮਨ !  ਚਿਤਵਹਿ ਉਦਮੁ; ਜਾ, ਆਹਰਿ ਹਰਿ ਜੀਉ ਪਰਿਆ ॥ (ਮਹਲਾ ੫/੧੦)

ਰੇ ਮਨ !  ਐਸੀ ਹਰਿ ਸਿਉ ਪ੍ਰੀਤਿ ਕਰਿ; ਜੈਸੀ ਜਲ ਦੁਧ ਹੋਇ ॥ (ਮਹਲਾ ੧/੬੦)

ਕਾਹੇ ਰੇ ਨਰ !  ਗਰਬੁ ਕਰਤ ਹਹੁ; ਬਿਨਸਿ ਜਾਇ ਝੂਠੀ ਦੇਹੀ ॥ (ਭਗਤ ਨਾਮਦੇਵ/੬੯੨)

ਕਹੁ ਰੇ ਪੰਡਿਤ  !  ਅੰਬਰੁ (ਅਕਾਸ਼), ਕਾ ਸਿਉ ਲਾਗਾ ? ॥ (ਭਗਤ ਕਬੀਰ/੩੨੯)

ਸਾਵਧਾਨੀ: ਉਕਤ ਸ਼ਬਦ; ਸੰਬੋਧਨ ਤੋਂ ਇਲਾਵਾ ਪੜਨਾਂਵ ਜਾਂ ਪੜਨਾਂਵੀ ਵਿਸ਼ੇਸ਼ਣ ਜਾਂ ਵਿਸਮਿਕ ਵੀ ਹੁੰਦੇ ਹਨ; ਜਿਵੇਂ

ਜੈਸੇ ਮੇਂਡੁਕ, ਤੈਸੇ ਓਇ ਨਰ; ਫਿਰਿ ਫਿਰਿ ਜੋਨੀ ਆਵਹਿ ॥ (ਭਗਤ ਕਬੀਰ/੪੮੪) (‘ਓਇ’ ਪੜਨਾਂਵੀ ਵਿਸ਼ੇਸ਼ਣ ਹੈ। ਅਰਥ ਹੈ ‘ਉਹ ਮਨੁੱਖ’।)

ਰੇ ਰੇ ਦਰਗਹ; ਕਹੈ ਨ ਕੋਊ ॥ ਆਉ ਬੈਠੁ; ਆਦਰੁ ਸੁਭ ਦੇਊ ॥ (ਮਹਲਾ ੫/੨੫੨) (ਰੇ ਰੇ; ਫਿਟਕਾਰ-ਵਾਚਕ ਵਿਸਮਿਕ ਹੈ।)

ਅਖਰ ਖਿਰਿ ਜਾਹਿਗੇ; ਓਇ ਅਖਰ,  ਇਨ ਮਹਿ ਨਾਹਿ ॥ (ਭਗਤ ਕਬੀਰ/੩੪੦) (ਏ/ਉਇ; ਪੜਨਾਂਵੀ ਵਿਸ਼ੇਸ਼ਣ ਹਨ। ਅਰਥ ਹਨ: ‘ਇਹ ਅੱਖਰ/ਉਹ ਅੱਖਰ’।)

ਭੂਪਤਿ ਸਭ ਦਿਵਸ ਚਾਰਿ ਕੇ; ਝੂਠੇ ਕਰਤ ਦਿਵਾਜਾ ॥ (ਭਗਤ ਕਬੀਰ/੮੫੬) (ਏ; ਪੜਨਾਂਵੀ ਵਿਸ਼ੇਸ਼ਣ ਹੈ। ਅਰਥ ਹੈ: ‘ਇਹ ਰਾਜੇ’।)

ਨੋਟ: ਗੁਰਬਾਣੀਰੇਪੁਲਿੰਗ ਹੈਰੀ/ਅਰੀਇਸਤਰੀ ਲਿੰਗ; ਜਿਵੇਂ

ਕਿਆ ਜਾਨਾ  ? ਕਿਆ ਹੋਇਗਾ  ? ਰੀ ਮਾਈ  ! ॥ (ਮਹਲਾ ੧/੩੫੭) (ਰੀ ਮਾਈ ਭਾਵ ਹੇ ਮਾਈ !)

ਸੁਨਿ ਰੀ ਸਖੀ  ! ਇਹ ਹਮਰੀ ਘਾਲ ॥ (ਮਹਲਾ ੫/੩੮੪)

ਅਰੀ ਬਾਈ  ! ਗੋਬਿਦ ਨਾਮੁ ਮਤਿ ਬੀਸਰੈ ॥ (ਭਗਤ ਤ੍ਰਿਲੋਚਨ/੫੨੬)

ਇਨ੍ਹਾਂ ਲਿਖਤ ਨਿਯਮਾਂ ਨੂੰ ਸਮਝਣ ਵਾਲੇ ਟੀਕਾਕਾਰਾਂ ਨੇ ਹੇਠਲੀ ਤੁਕਰੇ ਲੋਈਦਾ ਅਰਥਹੇ ਲੋਈ !’ (ਕਬੀਰ ਜੀ ਦੀ ਸੁਪਤਨੀ) ਨਹੀਂ ਕੀਤਾ ਕਿਉਂਕਿ ਤਦਰੇ ਲੋਈਦੀ ਥਾਂਰੀ ਲੋਈਹੋਣਾ ਸੀ :

ਕਹਤੁ ਕਬੀਰੁ ਸੁਨਹੁ ਰੇ ਲੋਈ  ! ਭਰਮਿ ਨ ਭੂਲਹੁ ਕੋਈ ॥ (ਭਗਤ ਕਬੀਰ/੬੯੨) (‘ਰੇ ਲੋਈ’ ਭਾਵ ‘ਹੇ ਲੋਕੋ !’, ਨਾ ਕਿ ਹੇ ਲੋਈ !)

ਸਾਵਧਾਨੀ: ਗੁਰਬਾਣੀਹੇਸੰਬੋਧਨ ਕਾਰਕ ਤੋਂ ਇਲਾਵਾ ਸੈਂਕੜੇ ਵਾਰ ਹਰ ਪੰਕਤੀ ਦੇ ਅੰਤ ਕੇਵਲ ਕਾਵਿ ਤੋਲ ਪੂਰਾ ਕਰਨ ਲਈ ਵਰਤਿਆ ਮਿਲਦਾ ਹੈ ਜੇ ਹੇਠਲੇ ਵਾਕਾਂਹੇਸੰਬੋਧਨ ਕਾਰਕੀ ਚਿੰਨ੍ਹ ਹੁੰਦਾ ਤਾਂਸਚੁ, ਰਾਮੁ, ਪੁਨੁਨੂੰ ਅੰਤ ਮੁਕਤਾ ਕਰਨਾ ਸੀ :

ਕਰਿ ਸਾਧੂ ਅੰਜੁਲੀ; ਪੁਨੁ ਵਡਾ ਹੇ ॥ ਕਰਿ ਡੰਡਉਤ; ਪੁਨੁ ਵਡਾ ਹੇ ॥ (ਸੋਹਿਲਾ/ਮਹਲਾ ੪/੧੩)

ਜਹਾ ਦਾਣੇ ਤਹਾਂ ਖਾਣੇ; ਨਾਨਕਾ !  ਸਚੁ ਹੇ ॥ (ਮਹਲਾ ੨/੬੫੩)

ਵੈਦੋ ਨ ਵਾਈ; ਭੈਣੋ ਨ ਭਾਈ; ਏਕੋ ਸਹਾਈ ਰਾਮੁ ਹੇ ॥ (ਮਹਲਾ ੫/੧੦੦੮)

ਨੋਟ: ਗੁਰਬਾਣੀ ਸਤਿਕਾਰਬੋਧਕ ਸੰਬੋਧਨ ਕਾਰਕੀ ਚਿੰਨ੍ਹਹੇਹੈ, ਜੋਰੱਬਜਾਂਗੁਰੂਲਈ ਵਰਤਿਆ ਮਿਲਦਾ ਹੈ ਜਦ ਕਿ ਮਨੁੱਖ ਜਾਂ ਮਨ ਲਈ/ਰੇ/ਵੇਸੰਬੋਧਨ ਕਾਰਕੀ ਚਿੰਨ੍ਹ ਵਰਤੇ ਗਏ ਹਨ; ਜਿਵੇਂ ਕਿ

ਹੇ ਪੂਰਨ  ! ਹੇ ਸਰਬ ਮੈ !  ਦੁਖ ਭੰਜਨ ਗੁਣਤਾਸ  !॥ (ਮਹਲਾ ੫/੨੬੧)

ਹੇ ਗੋਬਿਦ  ! ਹੇ ਗੁਣ ਨਿਧਾਨ  !  ਜਾ ਕੈ ਸਦਾ ਬਿਬੇਕ ॥ (ਮਹਲਾ ੫/੨੬੧)

ਸਰੀਰਾ ਮੇਰਿਆ ! ਹਰਿ ਤੁਮ ਮਹਿ ਜੋਤਿ ਰਖੀ; ਤਾ ਤੂ ਜਗ ਮਹਿ ਆਇਆ ॥ (ਮਹਲਾ ੩/੯੨੧)

ਮਨ !  ਹਰਿ ਜੀਉ ਚੇਤਿ ਤੂ; ਮਨਹੁ ਤਜਿ ਵਿਕਾਰ ॥ (ਮਹਲਾ ੩/੯੯੪)

ਭਾਈ ਰੇ  ! ਰਾਮੁ ਕਹਹੁ ਚਿਤੁ ਲਾਇ ॥ (ਮਹਲਾ ੧/੨੨)

ਭਾਈ ਰੇ  !  ਜਗੁ ਦੁਖੀਆ ਦੂਜੈ ਭਾਇ ॥ (ਮਹਲਾ ੩/੨੯)

ਰੇ ਮੂੜੇ  ! ਤੂ ਹੋਛੈ ਰਸਿ (’ਚ) ਲਪਟਾਇਓ ॥ (ਮਹਲਾ ੫/੧੦੧੭)

ਮਨ ਰੇ  ! ਕਉਨੁ ਕੁਮਤਿ ਤੈ ਲੀਨੀ  ?॥  ਪਰ ਦਾਰਾ ਨਿੰਦਿਆ ਰਸ ਰਚਿਓ; ਰਾਮ ਭਗਤਿ ਨਹਿ ਕੀਨੀ ॥ (ਮਹਲਾ ੯/੬੩੧)

ਕਹੁ ਰੇ ਪੰਡਿਤ  ! ਬਾਮਨ ਕਬ ਕੇ ਹੋਏ  ?॥ (ਭਗਤ ਕਬੀਰ/੩੨੪)

ਸਹੁ ਵੇ ਜੀਆ !  ਅਪਣਾ ਕੀਆ ॥ (ਮਹਲਾ ੧/੪੬੭)

ਜੈਸੀ ਮੈ ਆਵੈ ਖਸਮ ਕੀ ਬਾਣੀ; ਤੈਸੜਾ ਕਰੀ ਗਿਆਨੁ, ਵੇ ਲਾਲੋ  ! ॥ (ਮਹਲਾ ੧/੭੨੨)

ਗੁਰੁ ਪਾਇਆ ਵੇ ਸੰਤ ਜਨੋ  !  ਮਨਿ ਆਸ ਪੂਰੀ ਹਰਿ ਚਉਦਿਆ ॥ (ਮਹਲਾ ੪/੭੭੬)

ਸਾਵਧਾਨੀ : ਹੇਠਲੇ ਵਾਕਾਂਹੇਸੰਬੋਧਨ ਨਹੀਂ ਤਾਂ ਜੋਹੇ ਭਾਈ !’ ਅਰਥ ਕਰ ਲਈਏ ਇੱਥੇਭਾਈਦਾ ਅਰਥ ਵੀਪਸੰਦ’ (ਭਾਵ ਕ੍ਰਿਆ) ਹੈ ਜਾਂ ਕੇਵਲ ਕਾਵਿ ਤੋਲ ਪੂਰਤੀ ਲਈ (ਭਾਈ ਹੇ) ਵਰਤਿਆ ਗਿਆ ਹੈ :

ਆਪੇ ਮੁਕਤਿ ਤ੍ਰਿਪਤਿ ਵਰਦਾਤਾ; ਭਗਤਿ ਭਾਇ ਮਨਿ, ਭਾਈ ਹੇ ॥ (ਮਹਲਾ ੧/੧੦੨੧)

ਆਪੇ ਕਿਸ ਹੀ ਕਸਿ (ਕਸੌਟੀ ਲਾ ਕੇ) ਬਖਸੇ; ਆਪੇ ਦੇ ਲੈ (‘ਗੁਣ’ ਦਿੰਦਾ, ਲੈਂਦਾ ਹੈ), ਭਾਈ ਹੇ ॥ (ਮਹਲਾ ੧/੧੦੨੧)

ਮਨਮੁਖ ਸੋਇ ਰਹੇ, ਸੇ ਲੂਟੇ; ਗੁਰਮੁਖਿ ਸਾਬਤੁ, ਭਾਈ ਹੇ ॥ (ਮਹਲਾ ੧/੧੦੨੪)

ਸਤਿਗੁਰ ਸਰਣਿ ਪਰਹੁ ਤਾ ਉਬਰਹੁ; ਇਉ ਤਰੀਐ ਭਵਜਲੁ, ਭਾਈ ਹੇ ॥ (ਮਹਲਾ ੧/੧੦੨੬)

ਸਤਿਗੁਰ ਤੇ ਨਾਮੁ ਰਤਨ ਧਨੁ ਪਾਇਆ; ਸਤਿਗੁਰ ਕੀ ਸੇਵਾ ਭਾਈ (ਪਸੰਦ) ਹੇ ॥ (ਮਹਲਾ ੪/੧੦੬੯)

ਅਗਨਿ ਉਪਾਇ ਈਧਨ ਮਹਿ ਬਾਧੀ; ਸੋ ਪ੍ਰਭੁ ਰਾਖੈ, ਭਾਈ ਹੇ ॥ (ਮਹਲਾ ੫/੧੦੭੧)

ਨੋਟ: ਗੁਰਬਾਣੀਭਾਈਨੂੰ ਸੰਬੋਧਨ ਵਜੋਂ 41 ਵਾਰਭਾਈ ਰੇਜਾਂਰੇ ਭਾਈ’; ਲਿਖਿਆ ਹੈ, ਨਾ ਕਿਹੇ ਭਾਈ’ :

ਭਾਈ ਰੇ !  ਗੁਰ ਬਿਨੁ ਭਗਤਿ ਨ ਹੋਇ ॥ (ਮਹਲਾ ੩/੩੧)

ਭਾਈ ਰੇ  !  ਭਗਤਿਹੀਣੁ ਕਾਹੇ ਜਗਿ (’ਚ) ਆਇਆ ? ॥ (ਮਹਲਾ ੩/੩੨)

ਭਾਈ ਰੇ  !  ਗੁਰਮੁਖਿ ਬੂਝੈ ਕੋਇ ॥ (ਮਹਲਾ ੩/੩੩)

ਭਾਈ ਰੇ  !  ਗੁਰ ਬਿਨੁ ਭਗਤਿ ਨ ਹੋਇ ॥ (ਮਹਲਾ ੩/੩੧)

ਭਾਈ ਰੇ !  ਮੈ ਮੀਤੁ ਸਖਾ ਪ੍ਰਭੁ ਸੋਇ ॥ (ਮਹਲਾ ੪/੪੧)

ਅਚਰਜੁ ਏਕੁ ਸੁਨਹੁ ਰੇ ਭਾਈ !  ਗੁਰਿ (ਨੇ) ਐਸੀ ਬੂਝ ਬੁਝਾਈ ॥ (ਮਹਲਾ ੫/੨੧੫)

ਅਬ ਮਨ ਜਾਗਤ ਰਹੁ; ਰੇ ਭਾਈ ! ॥ (ਭਗਤ ਕਬੀਰ/੩੩੯)

ਜਿਨਿ ਕੀਆ ਤਿਨਿ (ਨੇ) ਦੇਖਿਆ; ਕਿਆ ਕਹੀਐ  ? ਰੇ ਭਾਈ  !॥ (ਮਹਲਾ ੧/੭੨੪)

ਹਰਿ ਧਨੁ ਸੰਚਹੁ; ਰੇ ਜਨ ਭਾਈ ! ॥ (ਮਹਲਾ ੧/੧੦੩੯)

ਉਕਤ ਸੰਬੋਧਨ ਕਾਰਕ ਤੋਂ ਇਲਾਵਾ ਗੁਰਬਾਣੀ ਅਕਸਰ ਹੀ ਸੰਬੋਧਨ, ਇੱਕ ਵਚਨ ਪੁਲਿੰਗ ਨਾਂਵ; ਅੰਤ ਮੁਕਤਾ ਹੁੰਦੇ ਹਨਹੇਆਪਣੇ ਕੋਲ਼ੋਂ ਲਗਾਉਣਾ ਪੈਂਦਾ ਹੈ ਹੇਠਲੇ ਵਾਕਾਂ ਸਾਰੇ ਹੀ ਇੱਕ ਵਚਨ ਪੁਲਿੰਗ ਨਾਂਵ (ਨਾਨਕੁ, ਠਾਕੁਰੁ, ਪ੍ਰਭੁ, ਅਗੰਮੁ, ਰਾਮੁ, ਅਲਹੁ, ਦਯੁ, ਗੁਪਾਲੁ, ਗੁਰੁ, ਮੂਰਖੁ) ਸੰਬੋਧਨ ਕਾਰਕ ਕਾਰਨ ਅੰਤ ਮੁਕਤਾ ਹੋਏ ਹਨ :

ਹੈ ਭੀ ਸਚੁ; ਨਾਨਕ ! ਹੋਸੀ ਭੀ ਸਚੁ ॥ (ਜਪੁ)

ਨਾਨਕ !  ਭਗਤਾ ਸਦਾ ਵਿਗਾਸੁ ॥ (ਜਪੁ)

ਨਾਨਕ !  ਉਤਮੁ ਨੀਚੁ, ਨ ਕੋਇ ॥ (ਜਪੁ)

ਮੇਰੇ ਠਾਕੁਰ !  ਰਖਿ ਲੇਵਹੁ ਕਿਰਪਾ ਧਾਰੀ ॥ (ਮਹਲਾ ੫/੪੯੫)

ਕਰਿ ਕਿਰਪਾ; ਦੀਜੈ ਪ੍ਰਭ !  ਦਾਨੁ ॥ (ਮਹਲਾ ੫/੧੯੩)

ਨਾਨਕ ਕਉ ਪ੍ਰਭ !  ਮਇਆ ਕਰਿ; ਸਚੁ ਦੇਵਹੁ ਅਪੁਣਾ ਨਾਉ ॥ (ਮਹਲਾ ੫/੪੪)

ਨਿਤ ਦੇਵਹੁ ਦਾਨੁ ਦਇਆਲ ਪ੍ਰਭ !  ਹਰਿ ਨਾਮੁ ਧਿਆਇਆ ॥ (ਮਹਲਾ ੪/੯੧)

ਅਗਮ ਅਗੋਚਰਾ  !  ਤੇਰਾ ਅੰਤੁ ਨ ਪਾਇਆ ॥ (ਮਹਲਾ ੩/੯੧੮)

ਕਿਰਤਿ ਕਰਮ ਕੇ ਵੀਛੁੜੇ; ਕਰਿ ਕਿਰਪਾ ਮੇਲਹੁ ਰਾਮ ! ॥ (ਮਹਲਾ ੫/੧੩੩)

ਅਲਹ  ! ਰਾਮ !  ਜੀਵਉ ਤੇਰੇ ਨਾਈ (ਤੇਰੇ ਨਾਮ ਰਾਹੀਂ)॥ (ਭਗਤ ਕਬੀਰ/੧੩੪੯)

ਦਯ  !  ਗੁਸਾਈ ਮੀਤੁਲਾ ! ਤੂੰ ਸੰਗਿ ਹਮਾਰੈ, ਬਾਸੁ ਜੀਉ ॥ (ਮਹਲਾ ੫/੨੦੩)

ਅਨਾਥ ਨਾਥ  ! ਗੋਬਿੰਦ ਗੁਪਾਲ  ! ॥ ਸਰਬ ਘਟਾ ਕਰਤ ਪ੍ਰਤਿਪਾਲ ॥ (ਮਹਲਾ ੫/੨੯੦)

ਤੂ ਪ੍ਰਭ  !  ਦਾਤਾ, ਦਾਨਿ ਮਤਿ ਪੂਰਾ; ਹਮ ਥਾਰੇ ਭੇਖਾਰੀ ਜੀਉ ॥ (ਮਹਲਾ ੧/੫੯੭)

ਪ੍ਰਭ ਜੀਉ !  ਪੇਖਉ ਦਰਸੁ ਤੁਮਾਰਾ ॥ (ਮਹਲਾ ੫/੫੩੨)

ਗੁਰ ਜੀਉ !  ਸੰਗਿ ਤੁਹਾਰੈ ਜਾਨਿਓ ॥ (ਮਹਲਾ ੫/੧੨੧੬)

ਹਰਿ ਜੂ !  ਰਾਖਿ ਲੇਹੁ ਪਤਿ ਮੇਰੀ ॥(ਮਹਲਾ ੯/੭੦੩)

ਪ੍ਰਭ ਜੀ !  ਤਉ ਪ੍ਰਸਾਦਿ ਭ੍ਰਮੁ ਡਾਰਿਓ ॥ (ਮਹਲਾ ੫/੫੨੯)

ਮੂਰਖ ਬਾਮਣ !  ਪ੍ਰਭੂ ਸਮਾਲਿ ॥ (ਮਹਲਾ ੫/੩੭੨)

ਸੋ ਗੁਰਬਾਣੀ ਇੱਕ ਵਚਨ ਪੁਲਿੰਗ ਨਾਂਵ; ਸੰਬੋਧਨ ਕਾਰਕ ਵਜੋਂ ਵੀ ਅੰਤ ਮੁਕਤਾ ਹੁੰਦਾ ਹੈ

ਉਕਤ ਨਾਂਵ ਦੇ ਕਾਰਕ ਵਿਸ਼ਾ ਕਿ ਇੱਕ ਵਚਨ ਪੁਲਿੰਗ ਨਾਂਵ; ‘ਅੰਤ ਔਂਕੜ, ਅੰਤ ਮੁਕਤਾ ਜਾਂ ਅੰਤ ਸਿਹਾਰੀ’ ਕਿਉਂ ਹੁੰਦੇ ਹਨ, ਇਨ੍ਹਾਂ 8 ਕਾਰਕਾਂ ਰਾਹੀਂ ਵਿਚਾਰਿਆ ਗਿਆ ਹੈ। ਅੱਠੇ ਕਾਰਕ ਇੱਕੋ ਵਾਕ ’ਚ ਰੱਖ ਕੇ ਸਮੁੱਚੀ ਵਿਚਾਰ ਨੂੰ ਮੁੜ ਤਾਜ਼ਾ ਕਰਦੇ ਹਾਂ :ਬਾਪ ਨੇ ਪੁੱਤਰ ਨੂੰ ਪਿਆਰ ਨਾਲ (ਕਿਹਾ ਕਿ) ਮਹਿਮਾਨ ਲਈ ਹੱਟ ਤੋਂ ਮੱਝ ਦਾ (ਦੁੱਧ) ਬਰਤਨ ਵਿੱਚ (ਲੈ ਆਵੀਂ) ਓਇ ਪੁੱਤ !’

ਉਕਤ ਵਾਕ ’ਚ ਬਾਪ; ਕਰਤਾ ਕਾਰਕ ਹੈ। ਪੁੱਤਰ; ਕਰਮ ਕਾਰਕ। ਪਿਆਰ; ਕਰਣ ਕਾਰਕ। ਮਹਿਮਾਨ; ਸੰਪ੍ਰਦਾਨ ਕਾਰਕ। ਹੱਟ; ਅਪਾਦਾਨ ਕਾਰਕ। ਮੱਝ; ਸੰਬੰਧ ਕਾਰਕ। ਬਰਤਨ; ਅਧਿਕਰਣ ਕਾਰਕ। ਪੁੱਤ; ਸੰਬੋਧਨ ਕਾਰਕ ਹੈ। ਇਨ੍ਹਾਂ ਸਾਰਿਆਂ ਨੂੰ ਇੱਕ ਵਚਨ ਪੁਲਿੰਗ ਨਾਂਵ ਮੰਨ ਕੇ ਗੁਰਬਾਣੀ ਵਾਲੀ ਲਿਖਤ ’ਚ ਇਉਂ ਲਿਖਾਂਗੇ : ਬਾਪਿ (ਨੇ), ਪੁਤਰੁ (ਨੂੰ), ਪਿਆਰਿ (ਨਾਲ), ਮਹਿਮਾਨ (ਲਈ), ਹਟਿ (ਤੋਂ), ਮਝ (ਦਾ), ਬਰਤਨਿ (ਵਿੱਚ), (ਹੇ) ਪੁਤ !’ ਭਾਵ ਕਰਤਾ ਕਾਰਕ/ਕਰਣ ਕਾਰਕ/ਅਪਾਦਾਨ ਕਾਰਕ/ਅਧਿਕਰਣ ਕਾਰਕ; ਅੰਤ ਸਿਹਾਰੀ। ਕਰਮ ਕਾਰਕ; ਅੰਤ ਔਂਕੜ। ਸੰਪ੍ਰਦਾਨ ਕਾਰਕ/ਸੰਬੰਧ ਕਾਰਕ/ਸੰਬੋਧਨ ਕਾਰਕ; ਅੰਤ ਮੁਕਤਾ।

ਸੋ ਗੁਰਬਾਣੀ; ਕਈ ਭਾਸ਼ਾਵਾਂ ਦਾ ਕਾਵਿਕ ਸੰਗ੍ਰਹਿ ਹੈ ਫਿਰ ਵੀ ਇਸ ਦੇ ਲਿਖਤੀ ਨਿਯਮ; ਗੁਰਮਤਿ ਸਿਧਾਂਤ ਨੂੰ ਸਪਸ਼ਟ ਕਰਨ ਦੇ ਸਮਰੱਥ ਹਨ  ਇਨ੍ਹਾਂ ਲਿਖਤੀ ਨਿਯਮਾਂਚੋਂ ਪ੍ਰਮੁੱਖ ਨਿਯਮ ਇਹ ਹਨ :

(1).  ਗੁਰਬਾਣੀ ’ਚ ਦੂਜੀਆਂ ਭਾਸ਼ਾਵਾਂ ਦੇ ਸ਼ਬਦਾਂ ਨੂੰ ‘ਤਤਸਮ’ ਅਤੇ ‘ਤਦਭਵ’ ਰੂਪਾਂ ’ਚ ਅਪਣਾਇਆ ਗਿਆ ਹੈ।

(2). ਤਤਸਮ ਸ਼ਬਦ; ਆਪਣੇ ਅਸਲ ਸਰੂਪ ’ਚ ਹਨ ਜਦ ਕਿ ਤਦਭਵ ਸ਼ਬਦ; ਤਤਸਮ ਸ਼ਬਦਾਂ ਦਾ ਕੁਝ ਬਦਲਿਆ ਰੂਪ ਹੈ।

(3). ਤਦਭਵ ਅਤੇ ਗੁਰਮੁਖੀ ਸ਼ਬਦ; ਲਿਖਤੀ ਨਿਯਮਾਂ ਅਧੀਨ ਲਿਖੇ ਗਏ ਹਨ। ਇਨ੍ਹਾਂ ਦੀ ਬਣਤਰ (ਅੰਤ ਔਂਕੜ/ਅੰਤ ਮੁਕਤਾ/ਅੰਤ ਸਿਹਾਰੀ) ਨਾਲ ਅਰਥ ਕਰਨ ’ਚ ਵਿਸ਼ੇਸ਼ ਮਦਦ ਮਿਲਦੀ ਹੈ, ਪਰ ਇਸ ਪੱਖੋਂ ਤਤਸਮ ਸ਼ਬਦ; ਆਪਣੇ ਮੂਲ ਸਰੂਪ ਨੂੰ ਹੀ ਪ੍ਰਗਟਾਉਂਦੇ ਹਨ। ਲੁਪਤ ਅਰਥ ਦੇਣ ’ਚ ਇਨ੍ਹਾਂ ਦਾ ਕੋਈ ਯੋਗਦਾਨ ਨਹੀਂ।

(4). ਗੁਰਬਾਣੀ ਭਾਵੇਂ ਕਾਵਿ ਰੂਪ ਹੈ ਪਰ ‘ਰਾਹ, ਰਾਹੁ, ਰਾਹਿ’ ਨੂੰ ‘ਰਾਹ’ ਪੜ੍ਹਨ ਨਾਲ ਕਾਵਿ ਤੋਲ ਦਾ ਨੁਕਸਾਨ ਨਹੀਂ ਹੁੰਦਾ ਕਿਉਂਕਿ ਇਹ ਤਿੰਨੇ ਲਗਾਂ (ਮੁਕਤਾ/ਔਂਕੜ/ਸਿਹਾਰੀ) ਲਘੂ ਧੁਨੀਆਂ ’ਚ ਹੀ ਆਉਂਦੀਆਂ ਹਨ।

(5). ਗੁਰਬਾਣੀ ’ਚ ਇਸਤਰੀ ਲਿੰਗ ਨਾਂਵ; ਤਿੰਨ ਰੂਪਾਂ ’ਚ ਹਨ: ‘ਅੰਤ ਔਂਕੜ, ਅੰਤ ਮੁਕਤਾ, ਅੰਤ ਸਿਹਾਰੀ’। ਬਹੁ ਵਚਨ ਪੁਲਿੰਗ ਨਾਂਵ; ਅੰਤ ਮੁਕਤਾ ਹਨ ਅਤੇ ਇੱਕ ਵਚਨ ਪੁਲਿੰਗ ਨਾਂਵ; ਅੰਤ ਔਂਕੜ ਹਨ।  ਅੰਤ ਔਂਕੜ ਲਿਖਤ ਨਿਯਮ ਹੀ ਅਜੋਕੀ ਪੰਜਾਬੀ ਲਿਖਤ ਤੋਂ ਗੁਰਬਾਣੀ ਲਿਖਤ ਨੂੰ ਵੱਖਰਾ ਕਰਦੇ ਹਨ।

(6). ਇੱਕ ਵਚਨ ਪੁਲਿੰਗ ਨਾਂਵ ਦੀ ਅੰਤ ਔਂਕੜ ’ਚੋਂ ਕਰਮ ਕਾਰਕੀ ਚਿੰਨ੍ਹ (ਨੂੰ) ਲੁਪਤ ਮਿਲਦਾ ਹੈ।

(7). ਇੱਕ ਵਚਨ ਪੁਲਿੰਗ ਨਾਂਵ (ਅੰਤ ਔਂਕੜ); 4 ਕਾਰਨਾਂ ਕਰਕੇ ਅੰਤ ਸਿਹਾਰੀ ਹੁੰਦਾ ਹੈ :

(ੳ). ਕਰਤਾ ਕਾਰਕੀ ਚਿੰਨ੍ਹ (ਨੇ) ਦੇਣ ਲਈ।

(ਅ). ਕਰਣ ਕਾਰਕੀ ਚਿੰਨ੍ਹ (ਨਾਲ/ਰਾਹੀਂ/ਦਆਰਾ) ਦੇਣ ਲਈ।

(ੲ). ਅਪਾਦਾਨ ਕਾਰਕੀ ਚਿੰਨ੍ਹ (ਤੋਂ/’ਚੋਂ) ਦੇਣ ਲਈ।

(ਸ). ਅਧਿਕਰਣ ਕਾਰਕੀ ਚਿੰਨ੍ਹ (ਵਿੱਚ) ਦੇਣ ਲਈ।

ਨੋਟ: ਗੁਰਬਾਣੀ ਇੱਕ ਵਚਨ ਪੁਲਿੰਗ ਨਾਂਵ; ਅੰਤ ਸਿਹਾਰੀ ਹੋਣ ਜਾਂ ਅੰਤ ਦੁਲਾਵਾਂ; ਇਨ੍ਹਾਂ ਦੇ ਅਰਥ ਇੱਕ ਸਮਾਨ ਹੀ ਹੁੰਦੇ ਹਨ ਭਾਵ ਜੇ ਅੰਤ ਸਿਹਾਰੀ 4 ਲੁਪਤ ਅਰਥ ਦਿੰਦੀ ਹੈ ਤਾਂ ਅੰਤ ਦੁਲਾਵਾਂ ਵੀ ਓਹੀ 4 ਲੁਪਤ ਅਰਥ ਦਿੰਦੀਆਂ ਹਨ

(8). ਇੱਕ ਵਚਨ ਪੁਲਿੰਗ ਨਾਂਵ; 3 ਕਾਰਨਾਂ ਕਰਕੇ ਅੰਤ ਔਂਕੜ ਤੋਂ ਅੰਤ ਮੁਕਤਾ ਹੋ ਜਾਂਦਾ ਹੈ :

(ੳ). ਸੰਪ੍ਰਦਾਨ ਕਾਰਕੀ ਚਿੰਨ੍ਹ (ਨੂੰ/ਲਈ) ਦੇਣ ਲਈ।

(ਅ). ਸੰਬੰਧ ਕਾਰਕੀ ਚਿੰਨ੍ਹ (ਦਾ/ਦੇ/ਦੀ) ਦੇਣ ਲਈ।

(ੲ). ਸੰਬੋਧਨ ਕਾਰਕੀ ਚਿੰਨ੍ਹ (ਹੇ) ਦੇਣ ਲਈ।

ਨੋਟ: ਸੰਪ੍ਰਦਾਨ ਕਾਰਕ ਦੇ ਪ੍ਰਗਟ ਚਿੰਨ੍ਹ (ਕਉ, ਨੋ, ਤੇ ਆਦਿ), ਸੰਬੰਧ ਕਾਰਕ ਦੇ ਪ੍ਰਗਟ ਚਿੰਨ੍ਹ (ਕਾ, ਕੇ, ਕੀ, ਕੈ, ਕੋ ਆਦਿ), ਅਪਾਦਾਨ ਕਾਰਕ ਦੇ ਪ੍ਰਗਟ ਚਿੰਨ੍ਹ (ਵਿਟਹੁ, ਕਉ ਆਦਿ) ਅਧਿਕਰਣ ਕਾਰਕ ਦੇ ਪ੍ਰਗਟ ਚਿੰਨ੍ਹ (ਵਿਚਿ, ਨਾਲਿ, ਅੰਦਰਿ ਆਦਿ) ਵੀ ਇੱਕ ਵਚਨ ਪੁਲਿੰਗ ਨਾਂਵ ਨੂੰ ਅੰਤ ਮੁਕਤਾ ਕਰਦੇ ਹਨ

(9). ਤਤਸਮ ਸ਼ਬਦਾਂ ਉੱਤੇ ਨੰਬਰ 8 ਵਾਲੇ ਨਿਯਮ ਲਾਗੂ ਨਹੀਂ ਹੁੰਦੇ ਭਾਵ ਕਿਸੇ ਲੁਪਤ ਜਾਂ ਪ੍ਰਗਟ ਸੰਬੰਧਕੀ ਚਿੰਨ੍ਹ ਨਾਲ ਤਤਸਮ ਸ਼ਬਦ ਅੰਤ ਮੁਕਤਾ ਨਹੀਂ ਹੁੰਦੇ; ਜਿਵੇਂ

ਹਰਿ ਕੇ ਨਾਮ ਕੋ ਆਧਾਰੁ ॥ (ਮਹਲਾ ੫/੧੧੨੧) (‘ਕੇ’ ਨੇ ‘ਹਰਿ’ ਨੂੰ ਅੰਤ ਮੁਕਤਾ ਨਹੀਂ ਕੀਤਾ ਜਦ ਕਿ ‘ਕੋ’ ਨੇ ‘ਨਾਮੁ’ ਨੂੰ ਅੰਤ ਮੁਕਤਾ ਕਰ ਦਿੱਤਾ। ‘ਕੋ’ ਦਾ ਅਰਥ ਹੈ: ‘ਦਾ’।)

ਫਰੀਦਾ ! ਰਹੀ ਸੁ ਬੇੜੀ ਹਿੰਙੁ ਦੀ; ਗਈ ਕਥੂਰੀ ਗੰਧੁ ॥ (ਬਾਬਾ ਫਰੀਦ/੧੩੭੯) (‘ਦੀ’ ਨੇ ‘ਹਿੰਙੁ’ ਨੂੰ ਅੰਤ ਮੁਕਤਾ ਨਹੀਂ ਕੀਤਾ)

ਸਾਵਧਾਨੀ: ਉਕਤ ਕੀਤੀ ਗਈ ਸਮੁੱਚੀ ਵਿਚਾਰ ਕੇਵਲ ਕਰਮ ਕਾਰਕ ਚਿੰਨ੍ਹਨੂੰਹੀ ਹੈ, ਜੋ ਇੱਕ ਵਚਨ ਪੁਲਿੰਗ ਨਾਂਵ ਦੀ ਅੰਤ ਔਂਕੜਚੋਂ ਮਿਲਦਾ ਹੈ ਇਸ ਦਾ ਇਹ ਮਤਲਬ ਨਹੀਂ ਕਿ ਗੁਰਬਾਣੀ ਸਾਰੇ ਹੀ ਅੰਤ ਔਂਕੜ (ਇੱਕ ਵਚਨ ਪੁਲਿੰਗ ਨਾਂਵ); ਲੁਪਤ ਸੰਬੰਧਕਨੂੰਦੇਂਦੇ ਹਨ; ਜਿਵੇਂ ਕਿ ਗੁਰਬਾਣੀ ਨਾਨਕੁ 530 ਵਾਰ, ਰਾਮੁ 244 ਵਾਰ, ਪ੍ਰਭੁ 908 ਵਾਰ, ਗੁਰੁ 669 ਵਾਰ, ਸਬਦੁ 594 ਵਾਰ, ਦੁਖੁ 533 ਵਾਰ, ਸੁਖੁ 905 ਵਾਰ, ਅਨੰਦੁ 62 ਵਾਰ, ਗੁਣੁ 41 ਵਾਰ ਹੈ ਇਨ੍ਹਾਂ ਸਾਰਿਆਂ ਦੇ ਅੰਤ ਔਂਕੜਚੋਂਨੂੰਨਹੀਂ ਮਿਲੇਗਾ ਕਿਉਂ ?

ਜਵਾਬ: ਹਥਲਾ ਵਿਸ਼ਾਨਾਂਵ ਦਾ ਰੂਪਾਂਤਰਸਿਰਲੇਖ ਹੇਠ ਚਲਦਾ ਰਿਹਾ ਹੈ ਭਾਵ ਨਾਂਵ ਸ਼ਬਦਾਂ ਦੀ ਬਣਤਰ ਤਬਦੀਲੀ ਹੋਣ ਦੇ ਕਾਰਨ, ਜੋ ਤਿੰਨ ਹਨ: ‘ਲਿੰਗ ਕਾਰਨ (ਪੁਲਿੰਗ/ਇਸਤਰੀ ਲਿੰਗ), ਵਚਨ ਕਾਰਨ (ਇੱਕ ਵਚਨ/ਬਹੁ ਵਚਨ) ਅਤੇ ਕਾਰਕਾਂ ਕਾਰਨ (ਜਿਨ੍ਹਾਂ ਦੀ ਗਿਣਤੀ ਅੱਠ ਹੈ), ਇਸ ਲਈ ਸੰਬੰਧਿਤ ਵਿਸ਼ੇ ਦਾ ਦਾਇਰਾ ਇੱਕ ਵਚਨ ਪੁਲਿੰਗ ਨਾਂਵ ਦੀ ਬਣਤਰ ਆਉਣ ਵਾਲੀ ਤਬਦੀਲੀ ਤੱਕ ਹੈ ਬਾਕੀ ਸਾਰੇ ਅੰਤ ਔਂਕੜ ਸ਼ਬਦਾਂ ਬਾਰੇ ਇੰਨਾ ਕੁ ਬੋਧ ਕਾਫ਼ੀ ਹੈ ਕਿ ਉਨ੍ਹਾਂ ਵਿੱਚੋਂ ਕੋਈ ਵੀ ਲੁਪਤ ਸੰਬੰਧਕ ਨਹੀਂ ਮਿਲਦਾ ਅਤੇ ਪ੍ਰਗਟ ਸੰਬੰਧਕੀ ਉਨ੍ਹਾਂ ਨਾਲ ਹੋਵੇਗਾ ਹੀ ਨਹੀਂ ਗੁਰਬਾਣੀ ਇੱਕ ਵਚਨ ਪੁਲਿੰਗ ਨਾਂਵ; ਬੇਅੰਤ ਹਨ, ਇਨ੍ਹਾਂ ਦੀ ਅੰਤ ਔਂਕੜ ਹੀ ਇਨ੍ਹਾਂ ਦਾ ਲਿੰਗ ਅਤੇ ਵਚਨ ਸਮਝਾ ਕੇ ਦਰੁਸਤ ਸ਼ਬਦਾਰਥ ਕਰਵਾਉਂਦੀ ਹੈ

ਚਾਰ ਭਾਗਾਂ ਵਾਲੇ ਹਥਲੇ ਲੇਖ ਦੇ ਦੂਜੇ ਭਾਗ ’ਚ ਅਰਬੀ/ਫ਼ਾਰਸੀ, ਸੰਸਕ੍ਰਿਤ ਅਤੇ ਪ੍ਰਾਕ੍ਰਿਤ ਭਾਸ਼ਾ ਦੇ ਇਸਤ੍ਰੀ ਲਿੰਗ ਤਤਸਮ ਨਾਂਵਾਂ (ਸ਼ਬਦਾਂ) ਦਾ ਵੇਰਵਾ ਦਿੱਤਾ ਗਿਆ ਸੀ, ਜੋ ਅੰਤ ਔਂਕੜ ਅਤੇ ਅੰਤ ਸਿਹਾਰੀ ਸਮੇਤ ਸਨ। ਤੀਜੇ ਅਤੇ ਚੌਥੇ ਭਾਗ ’ਚ ਤਦਭਵ ਨਾਂਵ ਅਤੇ ਗੁਰਮੁਖੀ ਭਾਸ਼ਾਂ ਦੇ ਅੰਤ ਮੁਕਤਾ, ਅੰਤ ਔਂਕੜ ਅਤੇ ਅੰਤ ਸਿਹਾਰੀ ਨਾਂਵਾਂ (ਸ਼ਬਦਾਂ) ਦੀ ਵਿਚਾਰ ਕੀਤੀ ਗਈ ਹੈ। ਹੁਣ ਅੰਤ ’ਚ ਅਨਭਾਸ਼ਾ ਦੇ ਕੁਝ ਕੁ ਉਹ ਤਤਸਮ ਪੁਲਿੰਗ ਨਾਂਵ ਅਤੇ ਤਤਸਮ ਵਿਸ਼ੇਸ਼ਣ ਵੀ ਹੇਠਾਂ ਦਿੱਤੇ ਗਏ ਹਨ, ਜਿਨ੍ਹਾਂ ਦੀ ਅੰਤ ਸਿਹਾਰੀ ਮੂਲਕ ਹੈ ਭਾਵ ਕੋਈ ਕਾਰਕੀ ਲੁਪਤ ਅਰਥ ਨਹੀਂ ਦਿੰਦੀ (ਚੇਤੇ ਰਹੇ ਕਿ ਬਰੈਕਟ ’ਚ ਬੰਦ; ਤਤਸਮ ਸ਼ਬਦਾਂ ਦੇ ਅਰਥ ਹਨ ਤਾਂ ਜੋ ਗੁਰਬਾਣੀ ਸ਼ਬਦ ਸੰਗ੍ਰਹਿ ’ਚ ਹੋਰ ਅਰਥਾਂ ਲਈ ਆਏ ਅਜਿਹੇ ਕਿਸੇ ਵੀ ਸ਼ਬਦ ਸਰੂਪ ਦਾ ਭੁਲੇਖਾ ਨਾ ਪਵੇ; ਜਿਵੇਂ ‘ਤਾਮਿ’ ਦਾ ਅਰਥ ‘ਰੋਟੀ’ ਵੀ ਹੈ ਤੇ ‘ਤਦੋਂ’ ਵੀ) :

ਫ਼ਾਰਸੀ ਭਾਸ਼ਾ ਦੇ ਪੁਲਿੰਗ ਨਾਂਵ : ‘ਖੁਦਾਇ, ਤਾਮਿ (ਰੋਟੀ)’।

ਵਿਸ਼ੇਸ਼ਣ : ਅਸਲਿ, ਸਤਰਿ (ਗੁਪਤ), ਫਨਾਇ (ਫ਼ਨਾਇ), ਬਹਤਰਿ (72), ਬਰਾਬਰਿ’।  ਪੜਨਾਂਵ : ‘ਖੁਦਿ’ (ਖ਼ੁਦਿ,ਆਪ ਹੀ)।

ਸੰਸਕ੍ਰਿਤ ਭਾਸ਼ਾ ਦੇ ਪੁਲਿੰਗ ਨਾਂਵ : ‘ਉਦਧਿ/ਜਲਧਿ (ਸਮੁੰਦਰ), ਅਹਿ (ਸੱਪ/ਅਹੰਕਾਰ), ਸਸਿ (ਚੰਦ), ਸਾਰਥਿ (ਰਥਵਾਹ), ਸੁਰਪਤਿ (ਰਾਜਾ), ਸਾਸਤ੍ਰਗਿ (ਸ਼ਾਸਤ੍ਰ ਜਾਣਨਹਾਰ), ਹਸਤਿ (ਹਾਥੀ), ਹਰਿ, ਕਪਿ (ਬਾਂਦਰ), ਕਲਿ (ਕਲਿਯੁਗ), ਕਵਿ, ਗੋਬਿਦਰਾਇ, ਗਿਰਿ (ਪਹਾੜ), ਚਕ੍ਰਪਾਣਿ (ਸੁਦਰਸ਼ਨ ਚੱਕ੍ਰਧਾਰੀ/ਵਿਸਨੁ), ਚਿੰਤਾਮਨਿ, ਛਤ੍ਰਪਤਿ, ਜਮਦਗਨਿ (ਪਰਸਰਾਮ ਦਾ ਪਿਤਾ), ਜਲਨਿਧਿ, ਦਧਿ (ਦਹੀ), ਨਿਧਿ, ਨਰਹਰਿ (ਰੱਬ), ਨਰਪਤਿ/ਨ੍ਰਿਪਤਿ (ਰਾਜੇ), ਪਤਿ, ਪੁਰਖ ਪਤਿ, ਬਨਸਪਤਿ, ਬਿਰੰਚਿ (ਬ੍ਰਹਮਾ), ਬਲਿ (ਪ੍ਰਹਲਾਦ ਦਾ ਪੜਪੋਤਾ), ਬ੍ਰਿਹਸਪਤਿ (ਇੱਕ ਤਾਰਾ), ਭੂਪਤਿ, ਭਰਥਰਿ, ਮਣਿ, ਮੁਨਿ, ਮੋਨਿ, ਮੁਰਾਰਿ (ਕ੍ਰਿਸ਼ਨ), ਰਿਖਿ, ਰਵਿ (ਸੂਰਜ)’।

ਵਿਸ਼ੇਸ਼ਣ : ‘ਅਮਿਤਿ, ਸਿਰੋਮਣਿ, ਕੋਟਿ (ਕ੍ਰੋੜ), ਚਾਰਿ (4), ਸਠਿ (60), ਤੀਨਿ (3), ਤ੍ਰਿਬਿਧਿ (ਤਿੰਨ ਤਰ੍ਹਾਂ ਦੇ/ਰਜੋ, ਤਮੋ, ਸਤੋ), ਬਿਬਧਿ (ਕਈ ਕਿਸਮਾਂ ਦੇ)’।

ਪ੍ਰਾਕ੍ਰਿਤ ਭਾਸ਼ਾ ਦੇ ਪੁਲਿੰਗ ਨਾਂਵ : ‘ਓਦਧਿ, ਕਬਿ, ਨਖਿਆਤਿ (ਤਾਰੇ), ਪੰਖਿ, ਬੇਣਿ, ਬਨਰਾਇ, ਬਨਾਰਸਿ, ਰਾਇ’।

ਵਿਸ਼ੇਸ਼ਣ : ‘ਅਠਸਠਿ, ਅਨੰਨਿ (ਇੱਕ ’ਤੇ ਭਰੋਸਾ ਰੱਖਣ ਵਾਲਾ), ਆਦਿ (ਰਚਨਾ ਦਾ ਮੁੱਢ), ਕੋਰਿ/ਕਰੋੜਿ, ਘਟਿ (ਘੜੀ), ਘੁਘਿ (ਸੰਘਣੀ ਆਬਾਦੀ ਵਾਲਾ), ਚਉਸਠਿ (64), ਚਾਰਿ, ਚਿਲਮਿਲਿ/ਝਿਲਮਿਲਿ (ਬਿਜਲੀ ਦੀ ਰੌਸ਼ਨੀ), ਤੀਨਿ, ਧਨਾਢਿ (ਧਨ ਵਾਲਾ), ਬਿਰਧਿ (ਵਾਧਾ), ਬਿਪਰੀਤਿ, ਭਾਗਠਿ (ਭਾਗਾਂ ਵਾਲਾ), ਮਸਟਿ (ਚੁੱਪ)’।