ਗਲੈਕਸੀਆਂ (GALAXIES) ਤੇ ਆਕਾਸ਼ ਗੰਗਾ (THE MILKY WAY)
ਅਣਗਿਣਤ ਤਾਰੇ ਇਕੱਠੇ ਹੋ ਕੇ ਜਦ ਝੁੰਡ (ਸਮੁਦਾਇ) ਬਣਾਉਂਦੇ ਹਨ ਤਾਂ ਉਨ੍ਹਾਂ ਨੂੰ ਗਲੈਕਸੀਆਂ ਕਿਹਾ ਜਾਂਦਾ ਹੈ। ਹਰੇਕ ਗਲੈਕਸੀ ’ਚ ਕਰੋੜਾਂ ਤਾਰੇ ਇਕੱਠੇ ਹੋ ਜਾਂਦੇ ਹਨ ਪਰ ਦੋ ਗਲੈਕਸੀਆਂ ਆਪਸ ਵਿੱਚ ਘਟ ਹੀ ਇਕੱਠੀਆਂ ਹੁੰਦੀਆਂ ਹਨ। ਸਾਡਾ ਆਪਣਾ ਸੂਰਜ ਪਰਵਾਰ ਵੀ ਇੱਕ ਗਲੈਕਸੀ ਦਾ ਛੋਟਾ ਜਿਹਾ ਹਿੱਸਾ ਹੈ, ਜਿਸ ਨੂੰ ਆਕਾਸ਼ ਗੰਗਾ (Milky Way) ਕਿਹਾ ਜਾਂਦਾ ਹੈ, ਜੋ ਇੱਕ ਅਜਿਹੇ ਸਮੁਦਾਇ ਦਾ ਹਿੱਸਾ ਹੈ ਜਿਸ ਨੂੰ ਸਥਾਨਕ ਗਰੁੱਪ (Local Group) ਆਖਿਆ ਜਾਂਦਾ ਹੈ। ਇਸ ਵਿਚ 30 ਦੇ ਕਰੀਬ ਗਲੈਕਸੀਆਂ ਹਨ ਤੇ ਇਹ 50 ਲੱਖ (five million) ਪ੍ਰਕਾਸ਼ ਸਾਲਾਂ ਵਿੱਚ ਫੈਲਿਆ ਹੋਇਆ ਹੈ ਭਾਵ ਇਸ ਦਾ ਵਿਆਸ (ਗੋਲਾਈ) 5 ਮਿਲਿਅਨ ਪ੍ਰਕਾਸ਼ ਸਾਲ ਹੈ।
(ਨੋਟ: ਇੱਕ ਪ੍ਰਕਾਸ਼ ਸਾਲ ਦੀ ਲੰਬਾਈ ਦਾ ਮਤਲਬ ਹੈ, ਜਿਨ੍ਹੀਂ ਦੂਰੀ ਰੌਸ਼ਨੀ ਇੱਕ ਸਾਲ ’ਚ ਤਹਿ ਕਰੇ, ਜਿਸ ਦੀ ਰਫ਼ਤਾਰ ਇੱਕ ਸੈਕਿੰਡ ’ਚ 3 ਲੱਖ ਕਿਲੋਮੀਟਰ ਹੁੰਦੀ ਹੈ। ਇਸ ਅਨੁਪਾਤ ਅਨੁਸਾਰ ਇੱਕ ਪ੍ਰਕਾਸ਼ ਸਾਲ ਦੀ ਲੰਬਾਈ 9.46,000,00 ਕਰੋੜ ਕਿਲੋਮੀਟਰ ਬਣਦੀ ਹੈ।)
ਤਾਰਾ-ਸਮੂਹ (STAR CLUSTERS)- ਗਲੈਕਸੀਆਂ ਦੇ ਅੰਦਰ ਤਾਰਿਆਂ ਦੇ ਅਕਸਰ ਹੀ ਸਮੂਹ ਬਣ ਜਾਂਦੇ ਹਨ। ਇੱਕ ਸਮੂਹ ਦੇ ਤਾਰੇ ਇੱਕੋ ਦਿਸ਼ਾ ’ਚ ਤੇ ਇੱਕੋ ਰਫ਼ਤਾਰ ਨਾਲ਼ ਚਲਦੇ ਹਨ। ਤਾਰਿਆਂ ਦੇ ਇਹ ਸਮੂਹ ਦੋ ਪ੍ਰਕਾਰ ਦੇ ਹੁੰਦੇ ਹਨ।
(1). ਖੱਲ ਸਮੂਹ (Open clusters)– ਤਾਰਿਆਂ ਦੇ ਇਹ ਝੁੰਡ, ਪੁਲਾੜ (ਅੰਤਰਿਕਸ਼, ਸਪੇਸ) ਦੇ ਉਸ ਹਿੱਸੇ ਵਿੱਚ ਮਿਲਦੇ ਹਨ, ਜਿੱਥੇ ਗੈਸ ਤੇ ਗ਼ੁਬਾਰ
ਬਹੁਤਾਤ ’ਚ ਹੋਵੇ। ਇਨ੍ਹਾਂ ਵਿੱਚ ਕੁਝ ਦਰਜਨਾਂ ਤੋਂ ਲੈ ਕੇ ਹਜ਼ਾਰਾਂ ਚਮਕਦੇ ਤਾਰੇ ਹੁੰਦੇ ਹਨ, ਜੋ ਆਪਣੇ-ਆਪਣੇ ਸਮੁਦਾਇ ਵਿੱਚ ਖੁੱਲੇ ਤੌਰ ’ਤੇ ਬਿਖਰੇ ਹੋਏ ਹੁੰਦੇ ਹਨ ਭਾਵ ਇੱਕ ਤਾਰੇ ਤੋਂ ਦੂਸਰੇ ਤਾਰੇ ਦੀ ਦੂਰੀ ਕਾਫ਼ੀ ਹੁੰਦੀ ਹੈ।
(2). ਗੋਲਾਕਾਰ ਸਮੂਹ (Globular clusters)– ਤਾਰਿਆਂ ਦੇ ਇਹ ਝੁੰਡ,
ਇਹੋ ਜਿਹੀਆਂ ਗਲੋਬਲ ਖਿੱਤੀਆਂ ਖ਼ਾਲੀ ਅੱਖ ਨਾਲ਼ ਤਾਰਿਆਂ ਦੇ ਮੱਧਮ ਜਿਹੇ ਝੁੰਡ ਦੀ ਤਰ੍ਹਾਂ ਨਜ਼ਰ ਆਉਂਦੀਆਂ ਹਨ।
ਗਲੈਕਸੀਆਂ ਦੀਆਂ ਕਿਸਮਾਂ (TYPES OF GALAXIES)
ਗਲੈਕਸੀਆਂ ਵੱਖ-ਵੱਖ ਕਈ ਸ਼ਕਲਾਂ ਵਿੱਚ ਪਾਈਆਂ ਜਾਂਦੀਆਂ ਹਨ, ਜਿਨ੍ਹਾਂ ਵਿੱਚੋਂ ਚਾਰ ਸ਼ਕਲਾਂ (ਕੁੰਡਲਦਾਰ, ਬੰਦ ਕੁੰਡਲਦਾਰ, ਅੰਡਾਕਾਰ ਤੇ ਬੇਤਰਤੀਬੀ) ਖ਼ਾਸ ਗਲੈਕਸੀਆਂ ਹਨ।
(1). ਕੁੰਡਲਦਾਰ ਗਲੈਕਸੀ (spiral Galaxy)– ਇਸ ਦੇ ਵਿਚਕਾਰ ਚਮਕਦਾਰ ਗੋਲ਼ਾ ਹੁੰਦਾ ਹੈ ਤੇ ਇਸ ਦੇ ਬਾਹਰਲੇ ਪਾਸੇ ਤਾਰਿਆਂ ਦੀਆਂ ਦੋ ਜਾਂ ਦੋ ਤੋਂ ਵੱਧ ਗੋਲ਼ਾਕਾਰ ਬਾਹੀਆਂ ਹੁੰਦੀਆਂ ਹਨ।
(2). ਬੰਦ ਕੁੰਡਲਦਾਰ ਗਲੈਕਸੀ (harred spiral Galaxy)– ਇਸ ਦੇ ਕੇਂਦਰ ਵਿੱਚ ਤਾਰਿਆਂ ਦੀ ਇੱਕ ਛੜੀ (ਖੂੰਡੀ) ਹੁੰਦੀ ਹੈ ਤੇ ਹਰ ਇੱਕ ਕਿਨਾਰੇ ਉੱਪਰ ਤਾਰਿਆਂ ਦੇ ਝੁੰਡ ਦੀ ਬਣੀ ਇੱਕ ਇੱਕ ਬਾਹੀ ਹੁੰਦੀ ਹੈ।
(3). ਅੰਡਾਕਾਰ ਗਲੈਕਸੀਆਂ (Elliptical Galaxies) ਇਹ ਗਲੈਕਸੀਆਂ ਪੂਰਨ ਤੌਰ ’ਤੇ ਗੋਲ਼ ਵੀ ਹੁੰਦੀਆਂ ਹਨ ਤੇ ਅੰਡਾਕਾਰ ਸ਼ਕਲ ਦੀਆਂ ਵੀ ਹੁੰਦੀਆਂ ਹਨ। ਇਨ੍ਹਾਂ ਵਿੱਚ ਬਹੁਤ ਸਾਰੇ ਲਾਲ ਪੁਰਾਣੇ ਤਾਰੇ ਹੁੰਦੇ ਹਨ।
(4). ਬੇਤਰਤੀਬ ਗਲੈਕਸੀਆਂ (irregular Galaxies)– ਇਹ ਤਾਰਿਆਂ ਦਾ ਇੱਕ ਅਜਿਹਾ ਬੱਦਲ ਹੁੰਦਾ ਹੈ, ਜਿਸ ਦੀ ਕੋਈ ਸਥਿਰ ਸ਼ਕਲ ਨਹੀਂ ਹੁੰਦੀ।
ਵਿਗਿਆਨੀਆਂ ਦੁਆਰਾ ਖੋਜੀਆਂ ਗਈਆਂ ਤਮਾਮ ਗਲੈਕਸੀਆਂ ਦਾ ਇੱਕ ਤਿਹਾਈ ਭਾਗ, ਕੇਵਲ ਕੁੰਡਲਦਾਰ ਗਲੈਕਸੀਆਂ ਹੀ ਹਨ। ਤਾਰਾ ਵਿਗਿਆਨੀਆਂ ਨੇ ਬਹੁਤ ਹੀ ਸੂਖਮ ਕਿਸਮ ਦੀਆਂ ਦੂਰਬੀਨਾਂ ਦੀ ਵਰਤੋਂ ਨਾਲ਼ ਕੁਝ ਨਵੀਆਂ ਗਲੈਕਸੀਆਂ ਲੱਭੀਆਂ ਹਨ, ਜੋ ਹੁਣ ਤੱਕ ਵੇਖੀਆਂ ਗਲੈਕਸੀਆਂ ਨਾਲ਼ੋਂ ਬਹੁਤ ਵੱਡੀਆਂ ਤੇ ਭਿੰਨ ਹਨ ਕਿਉਂਕਿ ਉਨ੍ਹਾਂ ਦੇ ਤਾਰੇ ਵੀ ਆਪਸ ਵਿੱਚ ਬਹੁਤੇ ਸੰਘਣੇ ਨਹੀਂ, ਜਿਸ ਕਾਰਨ ਇਹ ਗਲੈਕਸੀਆਂ ਬਹੁਤੀ ਰੌਸ਼ਨੀ ਨਹੀਂ ਦਿੰਦੀਆਂ, ਇਸ ਲਈ ਇਨ੍ਹਾਂ ਨੂੰ ਘੱਟ ਸਤ੍ਹਈ ਚਮਕਦਾਰ ਗਲੈਕਸੀਆਂ (loy surface brightness Galaxies) ਕਿਹਾ ਜਾਂਦਾ ਹੈ।
ਗਾਡੀ ਪਹੀਆ ਗਲੈਕਸੀ (CARTWHEEL GALAXY)– ਇਹ ਗੱਡੀ ਦੇ ਪਹੀਏ ਵਰਗੀ ਗਲੈਕਸੀ, ਜੋ ਸਾਹਮਣੇ ਵਿਖਾਈ ਗਈ ਹੈ,
ਬਹੁਤ ਵੱਡ ਅਕਾਰੀ ਗਲੈਕਸੀ ਹੈ, ਜਿਸ ਦਾ ਦਾਇਰਾ (ਵਿਆਸ) 150,000 ਲੱਖ ਪ੍ਰਕਾਸ਼ ਸਾਲ ਦੂਰ ਹੈ। ਇਸ ਦੀ ਇਹ ਦੁਰਲੱਭ ਸ਼ਕਲ ਓਦੋਂ ਬਣੀ ਜਦੋਂ ਇੱਕ ਛੋਟੀ ਗਲੈਕਸੀ ਇਸ ਵਿੱਚ ਟਕਰਾ ਗਈ ਸੀ। ਇਸ ਦਾ ਬਾਹਰਲਾ ਘੇਰਾ, ਲੱਖਾਂ ਹੀ ਨਵੇਂ ਤਾਰਿਆਂ ਦਾ ਸਰਕਲ (ਇਲਾਕਾ) ਹੈ।
ਇਹ ਉਸ ਗੈਸ ਤੇ ਗਰਦ (ਗ਼ੁਬਾਰ) ਤੋਂ ਬਣੇ ਹਨ ਜੋ ਟਕਰਾਅ ਵੇਲ਼ੇ ਫੈਲੀ ਸੀ। ਇਸ ਦੀ ਅਸਲ ਕੁੰਡਲਦਾਰ ਸ਼ਕਲ ਹੁਣ ਬਣਨੀ ਸ਼ੁਰੂ ਹੋ ਰਹੀ ਹੈ।
ਨਜ਼ਦੀਕਤਰੀਨ ਗਲੈਕਸੀਆਂ (NEAREST GALAXIES)– ਸਾਡੀ ਆਕਾਸ਼ ਗੰਗਾ ਦੇ ਸਭ ਤੋਂ ਨੇੜੇ ਦੀਆਂ ਇਹ ਨਜ਼ਦੀਕਤਰੀਨ
ਗਲੈਕਸੀਆਂ ਵੱਡੇ ਤੇ ਛੋਟੇ ਜਾਦੂਈ ਬੱਦਲ ਹਨ, ਜਿਨ੍ਹਾਂ ਨੂੰ ਛੋਟੀਆਂ ਬੇਤਰਤੀਬੀਆਂ ਗਲੈਕਸੀਆਂ ਕਿਹਾ ਜਾਂਦਾ ਹੈ। ਸਭ ਤੋਂ ਨਜ਼ਦੀਕ ਦੀ ਵੱਡੀ ਗਲੈਕਸੀ, ਕੁੰਡਲਦਾਰ ਆਨਦਰੋਮੇਡਾ ਗਲੈਕਸੀ (Andomeda galaxy) ਹੈ, ਜੋ 50 ਲੱਖ ਪ੍ਰਕਾਸ਼ ਸਾਲ ਦੂਰ ਹੈ ਅਤੇ ਖ਼ਾਲੀ ਅੱਖ ਨਾਲ਼ ਵੇਖੀ ਜਾ ਸਕਣ ਵਾਲ਼ੀ ਸਭ ਤੋਂ ਦੂਰ ਦੀ ਚੀਜ਼ ਹੈ।
ਆਕਾਸ਼ ਗੰਗਾ (THE MILKY WAY)-
ਵੱਡਾ ਮੈਗੇਲੈਨਿਕ ਬੱਦਲ, ਸਾਡੀ ਆਕਾਸ਼ ਗੰਗਾ ਦੇ ਸਭ ਤੋਂ ਨੇੜਲੀ ਗਲੈਕਸੀ ਹੈ।
ਆਕਾਸ਼ ਗੰਗਾ– ਕਈ ਗਲੈਕਸੀਆਂ ਦੇ ਮੁਕਾਬਲੇ ਸਾਡੀ ਆਕਾਸ਼ ਗੰਗਾ ਵੱਡੀ ਹੈ, ਜਿਸ ਦੀ ਲੰਬਾਈ ਇੱਕ ਸਿਰੇ ਤੋਂ ਦੂਸਰੇ ਸਿਰੇ ਤੱਕ ਇੱਕ ਲੱਖ ਪ੍ਰਕਾਸ਼ ਸਾਲ ਹੈ। ਧਰਤੀ ਤੇ ਸਾਡਾ ਬਾਕੀ ਸੂਰਜੀ ਪਰਵਾਰ ਆਕਾਸ਼ ਗੰਗਾ ਦੇ ਕੇਂਦਰ ਤੋਂ ਮਾਤਰ 32,000 ਪ੍ਰਕਾਸ਼ ਸਾਲ ਦੂਰ ਹੈ।
ਜ਼ਿਆਦਾਤਰ ਵਿਗਿਆਨੀਆਂ ਦਾ ਵਿਸ਼ਵਾਸ ਹੈ ਕਿ ਸਾਡੀ ਆਕਾਸ਼ ਗੰਗਾ ਕੁੰਡਲਦਾਰ ਗਲੈਕਸੀ ਹੈ ਪਰ ਕੁੱਝ ਵਿਗਿਆਨੀ ਇਸ ਨੂੰ ਬੰਦ ਕੁੰਡਲਦਾਰ ਗਲੈਕਸੀ ਮੰਨਦੇ ਹਨ। ਇਸ ਦਾ ਨਾਂ ਮਿਲਕੀ ਵੇ (Milky Way) ਇਸ ਕਰਕੇ ਪਿਆ ਕਿ ਪ੍ਰਾਚੀਨ ਜ਼ਮਾਨੇ ਵਿੱਚ ਲੋਕੀਂ ਇਸ ਨੂੰ ਰਾਤ ਦੇ ਵਕਤ ਆਕਾਸ਼ ਵਿੱਚ ਡੁੱਲੇ ਹੋਏ ਦੁੱਧ ਦੀ ਸ਼ਕਲ ਵਾਙ ਵੇਖਦੇ ਸਨ।
ਆਕਾਸ਼ ਗੰਗਾ– ਇਹ ਘੱਟੋ ਘੱਟ 150 ਵੱਡੀਆਂ ਗੋਲ਼ਾਕਾਰ ਤਾਰਾ ਖਿੱਤੀਆਂ ਵਿੱਚੋਂ ਇੱਕ ਹੈ, ਜੋ (ਕੁੰਡਲਦਾਰ ਜਾਂ ਬੰਦ ਕੁੰਡਲਦਾਰ) ਗਲੈਕਸੀ ਦੇ ਉੱਪਰ ਜਾਂ ਦਰਮਿਆਨ (ਭਾਵ ਵਿਚਕਾਰ) ਘੁੰਮਦੀ ਹੈ, ਹੇਠਾਂ ਭਾਵ ਅੰਦਰਲੇ ਪਾਸੇ ਨਹੀਂ।
ਤਮਾਮ ਕੁੰਡਲਦਾਰ ਗਲੈਕਸੀਆਂ ਦੀ ਤਰ੍ਹਾਂ, ਸਾਡੀ ਆਕਾਸ਼ ਗੰਗਾ ਵੀ ਬਹੁਤ ਹੌਲੀ ਚਲਦੀ ਹੈ, ਜਿਸ ਦੇ ਬਾਹਰਲੇ ਕਿਨਾਰਿਆਂ ਦੇ ਮੁਕਾਬਲੇ ਅੰਦਰੂਨੀ ਭਾਗ
ਤੇਜ਼ ਘੁੰਮਦਾ ਹੈ। ਸਾਡਾ ਸੂਰਜੀ ਪਰਵਾਰ, ਆਪਣੀ ਗਲੈਕਸੀ ਦੇ ਕੇਂਦਰ ਦਾ ਇੱਕ ਚੱਕਰ 22 ਕਰੋੜ 50 ਲੱਖ ਸਾਲਾਂ ਵਿੱਚ ਲਾਉਂਦਾ ਹੈ। ਇਸ ਗਤੀ ਮੁਤਾਬਕ ਸਾਡੀ ਆਕਾਸ਼ ਗੰਗਾ ਨੇ ਜਦ ਤੋਂ ਧਰਤੀ ਉੱਤੇ ਡੈਨਾਸੋਰ ਰਹਿੰਦੇ ਸਨ ਤਦ ਤੋਂ ਕੇਵਲ ਇੱਕ ਚੱਕਰ ਹੀ ਪੂਰਾ ਕੀਤਾ ਹੈ।
Amazing Milky Way (ਅਦਭੁਤ ਅਕਾਸ਼ਗੰਗਾ)
ਹਿਦੂ ਮਿਥਿਹਾਸ ਦੀ ਇਹ ਧਾਰਨਾ, ਕਿ ਚਾਰੇ ਯੁੱਗਾਂ ਦੀ ਉਮਰ ਮਾਤਰ 43 ਲੱਖ 20 ਹਜ਼ਾਰ ਸਾਲ ਹੈ, ਬ੍ਰਹਿਮੰਡ ਦੀ ਕੁੱਲ ਆਯੂ (ਉਮਰ) ਦੇ ਮੁਕਾਬਲੇ ਤੁੱਛ ਜਾਪਦੀ ਹੈ। ਅਗਰ ਇਸ ਮਿੱਥ ਨੂੰ ਥੋੜ੍ਹਾ ਵਿਚਾਰ ਕੇ ਵੇਖਿਆ ਜਾਏ, ਤੋਂ ਜਾਪੇਗਾ ਕਿ ਕਲਿਯੁੱਗ ਦੀ ਉਮਰ 1200 ਸਾਲ, ਦੁਆਪਰ ਦੀ 2400 ਸਾਲ, ਤ੍ਰੇਤੇ ਦੀ 3600 ਸਾਲ ਤੇ ਸਤਿਯੁੱਗ ਦੀ ਉਮਰ 4800 ਸਾਲ ਹੈ, ਜੋ ਕੁੱਲ ਮਿਲਾ ਕੇ 12,000 ਸਾਲ ਬਣਦੀ ਹੈ। ਸ਼ਾਇਦ ਬਾਅਦ ’ਚ ਇਸ ਨੂੰ ਅਧੂਰਾ ਮੰਨਦਿਆਂ ਇਹ ਉਮਰ ਦੇਵਤਿਆਂ ਦੀ ਆਂਕ ਲਈ ਗਈ ਤੇ ਮਨੁੱਖਾ ਸਾਲਾਂ ਨਾਲ਼ ਮਿਲਾਉਣ ਲਈ ਇਸ ਦੀ ਗੁਣਾਂ 360 ਨਾਲ਼ ਕਰਕੇ 43 ਲੱਖ 20 ਹਜ਼ਾਰ ਬਣਾ ਲਈ ਗਈ।
ਵਿਚਾਰ ਦਾ ਵਿਸ਼ਾ ਇਹ ਹੈ ਕਿ ਅਗਰ ਦੇਵਤਿਆਂ ਦੇ ਇੱਕ ਦਿਨ ਨੂੰ ਮਨੁੱਖ ਦੇ ਇੱਕ ਸਾਲ ਨਾਲ਼ ਜੋੜੀਏ ਤਾਂ ਚੰਦ੍ਰਮਾ ਸਾਲ ਦੇ ਦਿਨ 356 ਨਾਲ਼ ਗੁਣਾਂ ਕਰਨੀ ਚਾਹੀਦੀ ਸੀ ਜਾਂ ਸੂਰਜੀ ਕੈਲੰਡਰ ਦੇ 365 ਦਿਨਾਂ ਨਾਲ ਗੁਣਾਂ ਕਰਨੀ ਸੀ ਪਰ ਉਕਤ ਗੁਣਾਂ 356 ਤੇ 365 ਦੀ ਬਜਾਏ 360 ਨਾਲ਼ ਕੀਤੀ ਗਈ, ਜੋ ਨਿਰਮੂਲ ਤੇ ਅਧਾਰਹੀਣ ਜਾਪਦੀ ਹੈ।
ਇੱਕ ਬਾਹੀ ਤੋਂ ਵੇਖਿਆਂ ਆਕਾਸ਼ ਗੰਗਾ ਕੇਂਦਰ ਵਿੱਚੋਂ ਫੁੱਲੀ ਹੋਈ ਲੱਗਦੀ ਹੈ; ਜਿਵੇਂ ਕਿ ਦੋ ਫਰਾਈ ਕੀਤੇ ਹੋਏ ਅੰਡੇ ਇੱਕ ਦੂਜੇ ਨਾਲ਼ ਜੋੜ ਕੇ ਰੱਖੇ ਗਏ ਹੋਣ।
ਜਿੱਥੇ ਨਵੇਂ ਤਾਰੇ ਬਣਦੇ ਹਨ (ਤਾਰਾ ਧੁੰਦ ਬਾਰੇ ਹੋਰ ਜਾਣਕਾਰੀ ਅਗਲੇ ਸਫੇ ’ਤੇ ਦਿੱਤੀ ਜਾਵੇਗੀ)।
ਆਪ ਕਰ ਕੇ ਵੇਖੋ
ਇਕ ਸਾਫ਼ (ਸ਼ਾਂਤ) ਰਾਤ ਨੂੰ ਆਕਾਸ਼ ਗੰਗਾ ਵੇਖਣੀ ਚਾਹੀਦੀ ਹੈ। ਉੱਤਰੀ ਅਰਧ ਗੋਲ਼ੇ ’ਚ ਇਸ ਨੂੰ ਵੇਖਣ ਦਾ ਵਧੀਆ ਵਕਤ ਜੁਲਾਈ ਤੋਂ ਸਤੰਬਰ ਦੇ ਵਿਚਕਾਰ ਹੁੰਦਾ ਹੈ ਤੇ ਸਰਦੀਆਂ ਦੇ ਵਿਚਕਾਰ ਦੀਆਂ ਹਨੇਰੀਆਂ ਰਾਤਾਂ ’ਚ ਵੀ ਵਧੀਆ ਨਜ਼ਾਰਾ ਵਿਖਾਈ ਦੇਂਦਾ ਹੈ।
ਦੱਖਣੀ ਅਰਧ ਗੋਲ਼ੇ ’ਚ ਆਕਾਸ਼ ਗੰਗਾ ਅਕਤੂਬਰ ਤੇ ਦਸੰਬਰ ਦੇ ਵਿਚਕਾਰ ਚੰਗੀ ਵਿਖਾਈ ਦੇਂਦੀ ਹੈ। ਇਹ ਚਮਕਦੀਆਂ ਰੌਸ਼ਨੀਆਂ ਦਾ ਇੱਕ ਝੁੰਡ ਵਿਖਾਈ ਦੇਵੇਗਾ।