ਸਭ ਦੇ ਸਾਂਝੇ ਗੁਰੂ ਗ੍ਰੰਥ

0
3

ਸਭ ਦੇ ਸਾਂਝੇ ਗੁਰੂ ਗ੍ਰੰਥ

ਗੁਰ ਬਿਨੁ ਕੋਈ ਨਾ ਪੱਤ ਗਤਿ ਪਾਵੈ, ਕਹਿ ਗਏ ਪੁਰਸ਼ ਮਹਾਨ,

ਲੇਕਿਨ ਕੌਣ ਹੈ ਪੂਰਨ ਸਤਿਗੁਰੂ, ਜਿਸ ਨੂੰ ਦੇਈਏ ਮਾਣ ?

ਕੌਣ ਹੈ ਸੱਚਾ, ਕੌਣ ਹੈ ਝੂਠਾ, ਕੌਣ ਹਰੀ ਦੀ ਸ਼ਾਨ,

ਸਭ ਦੇ ਸਾਂਝੇ ਗੁਰੂ ਗ੍ਰੰਥ ਨੇ, ਇਹੋ ਸੰਤ ਮਹਾਨ।

ਸਾਰੇ ਜਗ ਤੋਂ ਵੱਖਰੀ ਸ਼ੋਭਾ, ਵੱਖਰੀ ਇਸ ਦੀ ਸ਼ਾਨ,

ਵੱਖਰੇ ਰਸਤੇ ਵੱਖਰੇ ਰਾਹੀ, ਵੱਖਰੀ ਜੀਵਨ ਤਾਨ,

ਨਾ ਕੋਈ ਭਰਮ ਭੁਲੇਖਾ ਰੱਖਿਆ, ਨਾ ਕਿਸੇ ਦੀ ਕਾਣ,

ਸਭ ਦੇ ਸਾਂਝੇ ਗੁਰੂ ਗ੍ਰੰਥ ਨੇ, ਪਰਮੇਸ਼ਰ ਦਾ ਥਾਨ।

ਘਰ ਘਰ ਹੋਇ ਬਹੇਂਗੇ ਰਾਮਾ, ਕਹਿ ਗਏ ਗੁਰ ਦਸਮੇਸ਼,

ਸਤਿਗੁਰ ਬਾਣੀ ਬਾਣੀ ਸਤਿਗੁਰ, ਜੁਗ ਜੁਗ ਰਹੁ ਹਮੇਸ਼।

ਏਹੋ ਸੂਰਜ ਏਹੋ ਚਾਨਣ, ਇਹ ਅੰਮ੍ਰਿਤ ਦੀ ਖਾਨ,

ਸਭ ਦੇ ਸਾਂਝੇ ਗੁਰੂ ਗ੍ਰੰਥ ਨੇ, ਇਹੋ ਸੰਤ ਮਹਾਨ।

ਗੁਰਬਾਣੀ ਇਸੁ ਜਗ ਮਹਿ ਚਾਨਣ, ਹਿਰਦੇ ਰੌਸ਼ਨ ਕਰਦੀ,

ਉੱਚੀ ਜੀਵਨ ਜਾਚ ਸਿਖਾਵੇ, ਮੱਤ ਵਿੱਚ ਮੋਤੀ ਭਰਦੀ।

ਇਹ ਰਤਨਾਂ ਦਾ ਗਹਿਰਾ ਸਾਗਰ, ਕੁੱਲ ਸ੍ਰਿਸ਼ਟੀ ਦਾ ਮਾਣ,

ਸਭ ਦੇ ਸਾਂਝੇ ਗੁਰੂ ਗ੍ਰੰਥ ਨੇ, ਕੁੱਲ ਦੁਨੀਆਂ ਦੀ ਸ਼ਾਨ।

ਚਹੁੰ ਵਰਨਾਂ ਲਈ ਖੁੱਲ੍ਹੇ ਬੂਹੇ, ਗੁਰ ਸ਼ਰਣੀ ਜੋ ਆਵੇ,

ਮੁੱਕਣ ਸੋਚਾਂ, ਪੂਰਨ ਲੋਚਾ, ਜੋ ਚਾਹੇ ਸੋ ਪਾਵੇ।

ਸੱਚੇ ਮਾਲਕ ਦੀ ਕਰ ਸੇਵਾ, ਮੁਕਤੀ ਦਾ ਦਰ ਪਾਵੇ,

‘ਸਹਿਜ’ ਫਕੀਰਾਂ ਸੰਤਾਂ ਪੀਰਾਂ ਤੇ ਭਗਤਾਂ ਦਾ ਤਾਣ,

ਸਭ ਦੇ ਸਾਂਝੇ ਗੁਰੂ ਗ੍ਰੰਥ ਨੇ, ਪਰਮੇਸ਼ਰ ਦਾ ਥਾਨ।

ਮੁਕਤੀ ਭੁਗਤੀ ਜੁਗਤੀ ਬਖ਼ਸ਼ੇ, ਪੂਰਨ ਬ੍ਰਹਮ ਗਿਆਨ,

ਪੜ੍ਹੋ ਸੁਣੋ ਨਿਤ ਗਾਵਹੁ ਬਾਣੀ, ਹੋਵੈ ਸਰਬ ਕਲਿਆਣ।

ਸਭ ਦੇ ਸਾਂਝੇ ਗੁਰੂ ਗ੍ਰੰਥ ਨੇ, ਕੁੱਲ ਦੁਨੀਆਂ ਦੀ ਸ਼ਾਨ।

ਸਭ ਦੇ ਸਾਂਝੇ ਗੁਰੂ ਗ੍ਰੰਥ ਨੇ, ਇਹੋ ਸੰਤ ਮਹਾਨ।

ਸਭ ਦੇ ਸਾਂਝੇ ਗੁਰੂ ਗ੍ਰੰਥ ਨੇ, ਪਰਮੇਸ਼ਰ ਦਾ ਥਾਨ।

ਡਾ. ਹਰਮਿੰਦਰ ਸਿੰਘ ‘ਸਹਿਜ’ ਹੁਸ਼ਿਆਰਪੁਰ

LEAVE A REPLY

Please enter your comment!
Please enter your name here