ਸਭ ਤੇਰੀ ਕੁਦਰਤਿ
ਵਾਹ ! ਸ਼ਹਿਦ ਕਿੰਨਾ ਮਿਠਾਸ ਭਰਿਆ ਹੈ !
ਮੱਖੀ ਗਾਵੇ, ਸਭ ਮੈਂ ਹੀ ਤਾਂ ਕਰਿਆ ਹੈ।
ਫੁੱਲ ਹੱਸਿਆ, ਸਾਰਾ ਮੇਰੇ ਵਿੱਚ ਹੀ ਭਰਿਆ ਹੈ।
ਬੂਟਾ ਕਹਿੰਦਾ, ਪਰ ਤੂੰ ਮੇਰੇ ’ਤੇ ਹੀ ਧਰਿਆ ਹੈ !
ਮਿੱਟੀ ਗਰਜੀ, ਚੁੱਪ ਕਰੋ; ਮੈਂ ਹੀ ਤੁਹਾਨੂੰ ਜਣਿਆ ਹੈ।
ਪਾਣੀ ਝੂਮੇ, ਮੇਰੇ ਬਗ਼ੈਰ ਕੁਝ ਵੀ ਨਹੀਂ ਹਰਿਆ ਹੈ।
ਸੂਰਜ ਚਮਕੇ, ਮੇਰੇ ਬਿਨਾਂ ਤਾਂ ਸਭ ਕੁਝ ਹੀ ਗਲ਼ਿਆ ਹੈ।
ਸ਼ਹਿਦਾ ! ਤੂੰ ਕਿਉਂ ਚੁੱਪ ਹੈਂ ? ਕੁਝ ਬੋਲ ਅੜਿਆ !
ਕਰੇ ਕੌਣ ਯਕੀਨ ‘ਪ੍ਰੀਤ’ ਮੈਨੂੰ ਕਿਸੇ ਹੋਰ ਹੈ ਘੜਿਆ।
—————————————————————–
ਸਭ ਵਿੱਚ ਵਰਤੇ ਤੇਰੀ ਹੀ ਕੁਦਰਤ,
ਕਰਤੇ ਹੈ ਇੱਕ ਖੇਲ ਰਚਾਇਆ।
ਸਿੱਧ, ਸਾਧਿਕ, ਜੋਗੀ ਭਿੱੜ ਥੱਕੇ,
ਤਿਲ ਭਰ ਵੀ ਅੰਤ ਨਾ ਪਾਇਆ।
ਕੁਦਰਤ ਰਾਹੀਂ, ਕਾਦਰ ਨੂੰ;
ਜੀ ਸਦਕੇ ਜਾਣੋ !
ਕੁਦਰਤ ਹੀ ਰੱਬ ਨਹੀਂ ਹੈ, ਸਾਧ ਜੀ !
ਗੁਰਬਾਣੀ ਦੇ ਤੁਸੀਂ ਬੋਲ ਪਛਾਣੋ।
-ਗੁਰਪ੍ਰੀਤ ਸਿੰਘ (USA)