33 C
Jalandhar
Thursday, April 2, 2026
spot_img
Home Blog Page 241

ਸੇ ਵਡਭਾਗੀ ਜਿਨ੍ ਨਾਮੁ ਧਿਆਇਆ ॥

0

ਸੇ ਵਡਭਾਗੀ ਜਿਨ੍ ਨਾਮੁ ਧਿਆਇਆ ॥

ਡਾ. ਸੁਦਰਸ਼ਨ ਸਿੰਘ ਗਿੱਲ (ਐਮ. ਡੀ.), ਰਾਮਗੜ੍ਹ (ਝਾੜਖੰਡ) –099738-61183

ਇਹ ਜਨਮ; ਮਨੁੱਖ ਨੂੰ ਪਰਮ-ਪਦ ਦੀ ਪ੍ਰਾਪਤੀ ਲਈ ਮਿਲਿਆ ਹੋਇਆ ਹੈ, ਜੋ ਪ੍ਰਭੂ ਦੀ ਕਿਰਪਾ ਨਾਲ ਨਸੀਬ ਹੋਇਆ ਹੈ, ਇਸ ਲਈ ਗੋਬਿੰਦ (ਪ੍ਰਮਾਤਮਾ) ਦੀ ਪ੍ਰਾਪਤੀ ਦਾ ਇਹ ਇੱਕ ਸੁਨਿਹਰਾ ਮੌਕਾ ਹੈ: ‘‘ਭਈ ਪਰਾਪਤਿ, ਮਾਨੁਖ ਦੇਹੁਰੀਆ ॥ ਗੋਬਿੰਦ ਮਿਲਣ ਕੀ, ਇਹ ਤੇਰੀ ਬਰੀਆ ॥’’ (ਮ: ੫/੧੨) ਭਾਵ ਮਨੁੱਖਾ ਜਨਮ ਹੀ ਪ੍ਰਭੂ ਪ੍ਰਾਪਤੀ ਲਈ ਅਮੋਲਕ (ਢੁੱਕਵਾਂ) ਸਮਾਂ ਹੈ।

ਇਹ ਜਨਮ ਬਾਰ ਬਾਰ ਨਹੀਂ ਮਿਲਦਾ ਕਿਉਂਕਿ ਪੁਰਾਤਨ ਰਵਾਇਤ ਅਨੁਸਾਰ ਇਸ ਜਨਮ ਨੂੰ ਪ੍ਰਾਪਤ ਕਰਨ ਲਈ ਦੇਵੀ-ਦੇਵਤੇ ਵੀ ਤਰਸਦੇ ਰਹਿੰਦੇ ਹਨ: ‘‘ਇਸ ਦੇਹੀ ਕਉ, ਸਿਮਰਹਿ ਦੇਵ ॥ ਸੋ ਦੇਹੀ, ਭਜੁ ਹਰਿ ਕੀ ਸੇਵ ॥’’ (ਭਗਤ ਕਬੀਰ/੧੧੫੯)

ਭਗਤ ਕਬੀਰ ਜੀ ਦਾ ਤਾਂ ਇੱਥੋਂ ਤੱਕ ਕਹਿਣਾ ਹੈ ਕਿ ਅਗਰ ਇੱਕ ਵਾਰ ਦਰਖ਼ਤ ਤੋਂ ਪੱਕਿਆਂ ਹੋਇਆ ਫਲ ਹੇਠਾਂ ਡਿੱਗ ਪਏ ਤਾਂ ਉਹ ਮੁੜ ਕੇ ਟਹਿਣੀ ’ਤੇ ਨਹੀਂ ਲਗ ਸਕਦਾ, ਇਸ ਤਰ੍ਹਾਂ ਹੀ ਮਨੁੱਖਾ ਜਨਮ ਦੁਬਾਰਾ ਪ੍ਰਾਪਤ ਹੋਣ ਵਾਲਾ ਨਹੀਂ: ‘‘ਕਬੀਰ ! ਮਾਨਸ ਜਨਮੁ ਦੁਲੰਭੁ ਹੈ, ਹੋਇ ਨ ਬਾਰੈ ਬਾਰ ॥ ਜਿਉ ਬਨ ਫਲ ਪਾਕੇ ਭੁਇ ਗਿਰਹਿ, ਬਹੁਰਿ ਨ ਲਾਗਹਿ ਡਾਰ ॥’’ (ਭਗਤ ਕਬੀਰ/੧੩੬੬)

ਦੁਨਿਆਵੀ ਸੋਚ ਰੱਖਣ ਵਾਲਾ ਮਨੁੱਖ, ਆਪਣਾ ਕੀਮਤੀ ਸਮਾ ਕੇਵਲ ਦੁਨਿਆਵੀ ਮੋਹ-ਮਾਇਆ ’ਚ ਹੀ ਵਿਅਰਥ ਗਵਾ ਲੈਂਦਾ ਹੈ ਪਰ ਰੱਬੀ ਭਗਤ ਨੂੰ ਇਹ ਅਹਿਸਾਸ ਹੋ ਜਾਂਦਾ ਹੈ ਕਿ ਇਹ ਜਨਮ ਦੁਨਿਆਵੀ ਕਿਰਤ-ਕਾਰ ਕਰਦਿਆਂ ਪ੍ਰਮਾਤਮਾ ਦੀ ਪ੍ਰਾਪਤੀ ਲਈ ਵੀ ਮਿਲਿਆ ਹੈ ਭਾਵ ਪ੍ਰਮਾਤਮਾ ਦਾ ਨਾਮ ਧਿਆਉਣ ਲਈ ਤੇ ਪਰਮ-ਪਦ ਦੀ ਪ੍ਰਾਪਤੀ ਲਈ ਮਿਲਦਾ ਹੈ ਜਦਕਿ ਦੁਨਿਆਵੀ ਮਨੁੱਖ ਦੀ ਹਾਲਤ ਹੈ: ‘‘ਰੈਣਿ ਗਵਾਈ ਸੋਇ ਕੈ, ਦਿਵਸੁ ਗਵਾਇਆ ਖਾਇ ॥ ਹੀਰੇ ਜੈਸਾ ਜਨਮੁ ਹੈ, ਕਉਡੀ ਬਦਲੇ ਜਾਇ ॥’’ (ਮ: ੧/੧੫੬)

ਇਸ ਦਾ ਭਾਵ ਇਹ ਨਹੀਂ ਕਿ ਸੰਸਾਰ ਵਿੱਚ ਵਿਚਰਦਿਆਂ ਕੋਈ ਕੰਮ ਹੀ ਨਹੀਂ ਕਰਨਾ ਜਾਂ ਸੌਣਾ ਵੀ ਨਹੀਂ। ਭਗਤ ਦੀ ਜ਼ਿੰਦਗੀ ਸੰਸਾਰਕ ਕੰਮ ਕਾਰ ਕਰਦਿਆਂ ਪ੍ਰਮਾਤਮਾ ਨੂੰ ਚੇਤੇ ਕਰਦੀ ਰਹਿੰਦੀ ਹੈ; ਜਿਵੇਂ ਭਗਤ ਤਿ੍ਰਲੋਚਨ ਜੀ ਸਮਝਾ ਰਹੇ ਹਨ: ‘‘ਨਾਮਾ ਕਹੈ ਤਿਲੋਚਨਾ ! ਮੁਖ ਤੇ ਰਾਮੁ ਸੰਮ੍ਾਲਿ ॥ ਹਾਥ ਪਾਉ ਕਰਿ ਕਾਮੁ ਸਭੁ, ਚੀਤੁ ਨਿਰੰਜਨ ਨਾਲਿ ॥’’ (ਭਗਤ ਕਬੀਰ/੧੩੭੬) ਭਾਵ ‘ਹੱਥ ਕਾਰ ਵੱਲ ਤੇ ਚਿੱਤ ਕਰਤਾਰ ਵੱਲ’ ਦੀ ਆਦਤ ਬਣਾਉਣੀ ਚਾਹੀਦੀ ਹੈ, ਜੋ ਪੂਰਨ ਗੁਰੂ ਦੀ ਪ੍ਰਾਪਤੀ ਨਾਲ ਹੀ ਸੰਭਵ ਹੈ: ‘‘ਨਾਨਕ ! ਸਤਿਗੁਰਿ ਭੇਟਿਐ, ਪੂਰੀ ਹੋਵੈ ਜੁਗਤਿ ॥ ਹਸੰਦਿਆ, ਖੇਲੰਦਿਆ, ਪੈਨੰਦਿਆ, ਖਾਵੰਦਿਆ; ਵਿਚੇ ਹੋਵੈ ਮੁਕਤਿ ॥’’ (ਮ: ੫/੫੨੨)

ਮਨੁੱਖ ਇਸ ਜਗਤ ਪਸਾਰੇ ਵਿੱਚ ਆ ਕੇ ਸਿਰਜਨਹਾਰ (ਕਰਤਾਰ) ਨੂੰ ਭੁੱਲ ਜਾਂਦਾ ਹੈ, ਜੋ ਮਨੁੱਖ ਪ੍ਰਮਾਤਮਾ ਦਾ ਨਾਮ ਸਿਮਰਦਾ ਹੈ, ਉਹ ਰੱਬੀ ਦਰ ’ਤੇ ਪਰਵਾਣਿਆ ਜਾਂਦਾ ਹੈ। ਗੁਰੂ ਅਮਰਦਾਸ ਜੀ ਫ਼ੁਰਮਾਨ ਕਰਦੇ ਹਨ: ‘‘ਏ ਸਰੀਰਾ ਮੇਰਿਆ ! ਇਸੁ ਜਗ ਮਹਿ ਆਇ ਕੈ, ਕਿਆ ਤੁਧੁ ਕਰਮ ਕਮਾਇਆ ? ॥’’ (ਮ: ੩/੯੨੨), ‘‘ਕਹੈ ਨਾਨਕੁ ਏਹੁ ਸਰੀਰੁ ਪਰਵਾਣੁ ਹੋਆ; ਜਿਨਿ, ਸਤਿਗੁਰ ਸਿਉ ਚਿਤੁ ਲਾਇਆ ॥’’ (ਮ: ੩/੯੨੨) ਆਦਿ।

ਮਨੁੱਖ ਇਹ ਸੋਚਦਾ ਰਹਿੰਦਾ ਹੈ ਕਿ ਸਾਰੀਆਂ ਸਮਾਜਿਕ ਜ਼ਿੰਮੇਵਾਰੀਆਂ ਨਿਭਾਉਣ ਤੋਂ ਵਿਹਲਾ ਹੋ ਕੇ ਨਾਮ ਜਪਾਂਗਾ, ਸਿਮਰਨ ਕਰਾਂਗਾ। ਇਸ ਸੋਚ ਅਧੀਨ ਹੀ ਸਾਰੀ ਉਮਰ ਬਤੀਤ ਕਰ ਜਾਂਦਾ ਹੈ, ਜਿਸ ਕਾਰਨ ਨਾਮ ਨਹੀਂ ਜਪ ਸਕਦਾ। ਇਸ ਜਗਤ-ਮੰਡੀ ਵਿੱਚ ਮਨੁੱਖ ਨਾਮ ਰੂਪੀ ਵਾਪਾਰ ਕਰਨ ਲਈ ਆਉਂਦਾ ਹੈ ਪਰ ਦੁਚਿੱਤੀ ਵਿੱਚ ਹੀ ਸਾਰੀ ਉਮਰ ਲੰਘ ਜਾਂਦੀ ਹੈ। ਗੁਰਬਾਣੀ ਸਾਨੂੰ (ਗਾਫ਼ਲਾਂ) ਨੂੰ ਸੁਚੇਤ ਕਰਦੀ ਹੈ ਕਿ ‘‘ਪ੍ਰਾਣੀ ! ਤੂੰ ਆਇਆ ਲਾਹਾ ਲੈਣਿ ॥ ਲਗਾ ਕਿਤੁ ਕੁਫਕੜੇ ? ਸਭ ਮੁਕਦੀ ਚਲੀ ਰੈਣਿ ॥’’ (ਮ: ੫/੪੩) ਭਾਵ ਜਿਵੇਂ ਧਾਨ ਜਾਂ ਤਿਲ ਆਦਿ ਦਾ ਛਿਲਕਾ, ਦਾਣੇ (ਮੂਲ) ਤੋਂ ਬਿਨਾ ਖੋਖਲਾ ਹੁੰਦਾ ਹੈ, ਵੈਸੇ ਹੀ ਮਨੁੱਖਾ ਜੀਵਨ ਰੱਬੀ ਨਾਮ ਜਪਣ ਤੋਂ ਬਿਨਾ ਖੋਖਲਾ (ਹੌਲਾ, ਹੋਛਾ) ਹੁੰਦਾ ਹੈ: ‘‘ਕਣ ਬਿਨਾ, ਜੈਸੇ ਥੋਥਰ ਤੁਖਾ ॥ ਨਾਮ ਬਿਹੂਨ, ਸੂਨੇ ਸੇ ਮੁਖਾ ॥’’ (ਮ: ੫/੧੯੨)

ਆਦਿ ਕਾਲ ਤੋਂ ਮਨੁੱਖਾ ਸਰੀਰ ਤੋਂ ਬਿਨਾ ਤਮਾਮ ਪਸੂ-ਪੰਛੀਆਂ ਦੇ ਮਿਰਤਕ ਸਰੀਰ ਵੀ ਕਿਸੇ ਨਾ ਕਿਸੇ ਕੰਮ ਆ ਜਾਂਦੇ ਸਨ ਪਰ ਮਨੁੱਖਾ ਸਰੀਰ ਕਿਸੇ ਕੰਮ ਨਹੀਂ ਆਉਂਦਾ: ‘‘ਸਗਲ ਸਰੀਰ, ਆਵਤ ਸਭ ਕਾਮ ॥ ਨਿਹਫਲ ਮਾਨੁਖੁ, ਜਪੈ ਨਹੀ ਨਾਮ ॥’’ (ਮ: ੫/੧੯੦)

ਗੁਰੂ ਜੀ ਗੰਦੇ ਕੱਪੜਿਆਂ ਅਤੇ ਗੰਦੇ ਸਰੀਰਕ ਅੰਗਾਂ ਦੀ ਉਦਾਹਰਨ ਰਾਹੀਂ ਸਮਝਾ ਰਹੇ ਹਨ ਕਿ ਜਿਵੇਂ ਗੰਦੇ ਕੱਪੜੇ ਸਾਬਣ ਨਾਲ ਧੋ ਕੇ ਸਾਫ਼ ਕੀਤੇ ਜਾ ਸਕਦੇ ਹਨ ਤੇ ਗੰਦੇ ਸਰੀਰਕ ਅੰਗ (ਹਥ, ਪੈਰ, ਤਨ, ਕਾਇਆਂ ਆਦਿ) ਵੀ ਪਵਿੱਤਰ (ਸੁੱਚੇ) ਕੀਤੇ ਜਾ ਸਕਦੇ ਹਨ, ਉਸੇ ਤਰ੍ਹਾਂ ਹੀ ਵਿਕਾਰਾਂ ਨਾਲ ਗੰਦੀ ਹੋਈ ਮਨੁੱਖੀ ਮਾਨਸਿਕਤਾ ਵੀ ਰੱਬੀ ਨਾਮ-ਜਲ ਨਾਲ ਧੋ ਕੇ ਸਾਫ਼ (ਸ਼ੁੱਧ) ਕੀਤੀ ਜਾ ਸਕਦੀ ਹੈ ਭਾਵ ਉਸ ਦੀ ਮੈਲ ਉਤਰ ਜਾਂਦੀ ਹੈ: ‘‘ਭਰੀਐ; ਹਥੁ, ਪੈਰੁ, ਤਨੁ, ਦੇਹ ॥ ਪਾਣੀ ਧੋਤੈ; ਉਤਰਸੁ ਖੇਹ ॥ ਮੂਤ ਪਲੀਤੀ; ਕਪੜੁ ਹੋਇ ॥ ਦੇ ਸਾਬੂਣੁ, ਲਈਐ ਓਹੁ ਧੋਇ ॥ ਭਰੀਐ ਮਤਿ; ਪਾਪਾ ਕੈ ਸੰਗਿ ॥ ਓਹੁ ਧੋਪੈ, ਨਾਵੈ ਕੈ ਰੰਗਿ ॥’’ (ਜਪੁ /ਮ: ੧)

ਗੁਰੂ ਰਾਮਦਾਸ ਜੀ ਸਮਝਾ ਰਹੇ ਹਨ ਕਿ ਉਸ ਮਨੁੱਖ ਦਾ ਖਾਧਾ-ਪੀਤਾ ਸਭ ਕੁਝ ਪਵਿੱਤਰ ਹੋ ਜਾਂਦਾ ਹੈ ਜੋ ਰੱਬੀ ਨਾਮ ਵਿੱਚ ਰੰਗੇ ਰਹਿੰਦੇ ਹਨ: ‘‘ਤਿਨ ਕਾ ਖਾਧਾ ਪੈਧਾ ਮਾਇਆ ਸਭੁ ਪਵਿਤੁ ਹੈ, ਜੋ ਨਾਮਿ ਹਰਿ ਰਾਤੇ ॥’’ (ਮ: ੪/੬੪੮)

ਗੁਰੂ ਅਰਜਨ ਸਾਹਿਬ ਜੀ ਫ਼ੁਰਮਾਨ ਕਰ ਰਹੇ ਹਨ ਕਿ ਜਿੱਥੇ ਪ੍ਰਭੂ ਦਾ ਨਾਮ ਜਪਿਆ ਜਾਂਦਾ ਹੈ ਉਹ ਮਾਰੂਥਲ ਵੀ ਸੋਨੇ ਦੇ ਚੌਬਾਰਿਆਂ ਵਾਂਗ ਸੁੰਦਰ ਚਮਕਦੇ ਹਨ ਪਰ ਜਿੱਥੇ ਨਾਮ ਨਹੀਂ ਜਪਿਆ ਜਾਂਦਾ ਉਹ ਸ਼ਹਿਰ ਵੀ ਉਜਾੜ (ਮਾਰੂਥਲ ਵਾਂਗ) ਜਾਪਦਾ ਹੈ: ‘‘ਜਿਥੈ ਨਾਮੁ ਜਪੀਐ, ਪ੍ਰਭ ਪਿਆਰੇ ॥ ਸੇ ਅਸਥਲ ਸੋਇਨ ਚਉਬਾਰੇ ॥ ਜਿਥੈ ਨਾਮੁ ਨ ਜਪੀਐ ਮੇਰੇ ਗੋਇਦਾ, ਸੇਈ ਨਗਰ ਉਜਾੜੀ ਜੀਉ ॥’’ (ਮ: ੫/੧੦੫) ਕਿਉਂਕਿ ਗੁਰੂ ਜੀ ਦ੍ਰਿਸ਼ਟਾਂਤ ਦੇਂਦੇ ਹਨ ਕਿ ਜਿੱਥੇ ‘ਮਾਤਾ, ਪਿਤਾ, ਭੈਣ, ਭਰਾ’ ਆਦਿ ਸਾਥੀ ਵੀ ਮਦਦਗਾਰ ਨਹੀਂ ਹੁੰਦਾ ਉੱਥੇ ਰੱਬ ਆਪ ਸਹਾਈ ਹੁੰਦਾ ਹੈ: ‘‘ਜਿਥੈ ਪੁਤ੍ਰੁ ਕਲਤ੍ਰੁ ਨ ਬੇਲੀ ਕੋਈ, ਤਿਥੈ ਹਰਿ ਆਪਿ ਛਡਾਇਦਾ ॥’’ (ਮ: ੫/੧੦੭੬) ਗੁਰੂ ਸਾਹਿਬ ਜੀ ਇਹ ਵੀ ਸਮਝਾ ਰਹੇ ਹਨ ਕਿ ਜੋ ਰੱਬੀ ਨਾਮ ਸਿਮਰਦਾ ਹੈ, ਨਾਮ ਨੂੰ ਆਪਣੇ ਹਿਰਦੇ ’ਚ ਵਸਾ ਲੈਂਦਾ ਹੈ, ਨਾਮ ਨੂੰ ਆਪਣਾ ਸਾਥੀ ਬਣਾ ਲੈਂਦਾ ਹੈ ਉਹ ਸਾਰੀ ਹੀ ਸ੍ਰਿਸ਼ਟੀ ਦਾ ਰਾਜਾ ਬਣ ਜਾਂਦਾ ਹੈ: ‘‘ਰਾਜਾ ਸਗਲੀ ਸ੍ਰਿਸਟਿ ਕਾ, ਹਰਿ ਨਾਮਿ ਮਨੁ ਭਿੰਨਾ ॥’’ (ਮ: ੫/੭੦੭) ਭਾਵ ਉਹੀ ਮਨੁੱਖ ਸਭ ਤੋਂ ਉਤਮ ਹੈ, ਜੋ ਪ੍ਰਮਾਤਮਾ ਦੇ ਗੁਣ ਗਾਉਂਦਾ ਹੈ ਤੇ ਹਰੀ ਦਾ ਨਾਮ ਸਿਮਰਦਾ ਹੈ। ਸਮੁੱਚੀ ਬਾਣੀ ਹੀ ਪ੍ਰਭੂ ਦਾ ਨਾਮ ਜਪਣ ਦਾ ਉਪਦੇਸ ਦੇਂਦੀ ਹੈ, ਗੁਰੂ ਅਰਜਨ ਸਾਹਿਬ ਜੀ ਤਾਂ ਇੱਥੋਂ ਤੱਕ ਬਿਆਨ ਕਰ ਰਹੇ ਹਨ ਕਿ ਮੇਰਾ ਜੀਵਨ ਹੀ ਤਾਂ ਹੈ ਜੇ ਮੈ ਪ੍ਰਮਾਤਮਾ ਦਾ ਨਾਮ ਸਿਮਰਦਾ ਹਾਂ: ‘‘ਨਾਨਕ ! ਨਾਮੁ ਮਿਲੈ, ਤਾਂ ਜੀਵਾਂ; ਤਨੁ ਮਨੁ ਥੀਵੈ ਹਰਿਆ ॥’’ (ਮ: ੫/੧੪੨੯) ਭਾਵ ਗੁਰਬਾਣੀ ਦਾ ਕੋਈ ਵੀ ਅਜਿਹਾ ਸ਼ਬਦ ਨਹੀਂ ਜੋ ਨਾਮ ਜਪਣ ਦੀ ਪ੍ਰੇਰਨਾ ਨਾ ਦਿੰਦਾ ਹੋਵੇ।

ਜੋ ਮਨੁੱਖ ਪ੍ਰਭੂ ਦਾ ਨਾਮ ਜਪਦੇ ਹਨ ਉਹ ਭਾਗਾਂ ਵਾਲੇ ਹੋ ਜਾਂਦੇ ਹਨ ਪਰ ਪ੍ਰਭੂ ਦਾ ਨਾਮ ਹਰ ਇੱਕ ਮਨੁੱਖ ਨੂੰ ਨਹੀਂ ਮਿਲ ਸਕਦਾ ਕਿਉਂਕਿ ਪ੍ਰਭੂ ਦੀ ਕਿਰਪਾ ਨਾਲ ਹੀ ਨਾਮ ਮਿਲਦਾ ਹੈ, ਭਾਗਾਂ ਨਾਲ ਹੀ ਮਿਲਦਾ ਹੈ: ‘‘ਨਾਮੁ ਸੁਣੀ, ਨਾਮੋ ਮਨਿ ਭਾਵੈ ॥ ਵਡੈ ਭਾਗਿ, ਗੁਰਮੁਖਿ ਹਰਿ ਪਾਵੈ ॥੧॥ ਨਾਮੁ ਜਪਹੁ, ਗੁਰਮੁਖਿ ਪਰਗਾਸਾ ॥ ਨਾਮ ਬਿਨਾ, ਮੈ ਧਰ ਨਹੀ ਕਾਈ; ਨਾਮੁ ਰਵਿਆ ਸਭ ਸਾਸ ਗਿਰਾਸਾ ॥’’ (ਮ: ੪/੩੬੭)

ਨਾਮ ਸਿਮਰਨ ਨਾਲ ਮਨੁੱਖ, ਪ੍ਰਭੂ ਵਿੱਚ ਲੀਨ ਹੋ ਜਾਂਦਾ ਹੈ ਤੇ ਜਨਮ-ਮਰਨ ਦਾ ਗੇੜ ਕੱਟਿਆ ਜਾਂਦਾ ਹੈ; ਜਿਵੇਂ ਗੁਰਬਾਣੀ ਫ਼ੁਰਮਾਨ ਹਨ: ‘‘ਨਾਮੁ ਜਪਹੁ, ਤਉ ਕਟੀਅਹਿ ਫਾਸਾ ॥ ਫਿਰਿ ਫਿਰਿ, ਆਵਨ ਜਾਨੁ ਨ ਹੋਈ ॥ ਏਕਹਿ ਏਕ ਜਪਹੁ, ਜਪੁ ਸੋਈ ॥’’ (ਮ: ੫/੨੫੮), ‘‘ਹਰਿ ਏਕੁ ਸਿਮਰਿ, ਏਕੁ ਸਿਮਰਿ, ਏਕੁ ਸਿਮਰਿ ਪਿਆਰੇ ॥ ਕਲਿ ਕਲੇਸ, ਲੋਭ, ਮੋਹ; ਮਹਾ ਭਉਜਲੁ ਤਾਰੇ ॥’’ (ਮ: ੫/੬੭੯) ਆਦਿ, ਇਸ ਲਈ ਗੁਰੂ ਨਾਨਕ ਸਾਹਿਬ ਜੀ ਫ਼ੁਰਮਾਨ ਕਰ ਰਹੇ ਹਨ ਕਿ ਹੇ ਗਿਆਨਹੀਣ ਮਨੁੱਖ! ਰੱਬੀ ਨਾਮ ਨੂੰ ਸਿਮਰ, ਨਹੀਂ ਤਾਂ ਜੀਵਨ ਵਿਅਰਥ ਹੀ ਚਲਾ ਜਾਏਗਾ: ‘‘ਅੰਧੁਲੇ ! ਕਿਆ ਪਾਇਆ ਜਗਿ ਆਇ ? ॥ ਰਾਮੁ ਰਿਦੈ ਨਹੀ ਗੁਰ ਕੀ ਸੇਵਾ, ਚਾਲੇ ਮੂਲੁ ਗਵਾਇ ॥’’ (ਮ: ੧/੧੧੨੬)

ਉਪਰੋਕਤ ਤਮਾਮ ਗੁਰੂ ਉਪਦੇਸਾਂ ਦੀ ਵੀਚਾਰ ਸਾਂਝੀ ਕਰਦਿਆਂ ਹੁਣ ਫ਼ੈਸਲਾ ਮਨੁੱਖ ਨੇ ਹੀ ਕਰਨਾ ਹੈ ਕਿ ਉਹ ਲੋਕ-ਪ੍ਰਲੋਕ ’ਚ ਸੁਰਖਰੂ ਹੋਣ ਵਾਲਾ ਜੀਵਨ ਬਸਰ ਕਰਨਾ ਚਾਹੁੰਦਾ ਹੈ ਜਾਂ ਨਹੀਂ। ਗੁਰੂ ਤੇਗ਼ ਬਹਾਦਰ ਸਾਹਿਬ ਜੀ ਸਮਝਾ ਰਹੇ ਹਨ ਕਿ ਇਸ ਨਾਸ਼ਵਾਨ ਸੰਸਾਰ ਵਿੱਚ ਸਦੀਵੀ ਸਥਿਰ ਰੱਬੀ ਨਾਮ ਹੁੰਦਾ ਹੈ, ਗੁਰੂ (ਸਾਧੂ) ਹੁੰਦਾ ਹੈ ਜਾਂ ਜਿਸ ਨੇ ਗੁਰੂ (ਸਾਧੂ) ਦੀ ਰਾਹੀਂ ਸਥਿਰ ਮਾਲਕ ਦਾ ਨਾਮ ਜਪਿਆ ਹੈ ਉਹੀ ਸਥਿਰ ਹੁੰਦਾ ਹੈ ਭਾਵ ਪ੍ਰਭੂ ਵਿੱਚ ਲੀਨ ਰਹਿੰਦਾ ਹੈ, ਵਾਰ-ਵਾਰ ਜੂਨਾਂ ’ਚ ਜਨਮ ਲੈਂਦਾ ਤੇ ਮਰਦਾ ਨਹੀਂ; ਜਿਵੇਂ: ‘‘ਨਾਮੁ ਰਹਿਓ, ਸਾਧੂ ਰਹਿਓ, ਰਹਿਓ ਗੁਰੁ ਗੋਬਿੰਦੁ ॥ ਕਹੁ ਨਾਨਕ ! ਇਹ ਜਗਤ ਮੈ, ਕਿਨ ਜਪਿਓ ਗੁਰ ਮੰਤੁ ॥’’ (ਮ: ੯/੧੪੨੯)

ਹੇ ਮੇਰੇ ਮਨ! ਗੁਰੂ ਅਮਰਦਾਸ ਜੀ ਤੈਨੂੰ ਹੀ ਉਪਦੇਸ਼ ਕਰ ਰਹੇ ਹਨ ਕਿ ਤੂੰ ਭਾਗਾਂ ਵਾਲਾ ਬਣ ਜਾਹ ਕਿਉਂਕਿ ਜਿਨ੍ਹਾਂ ਨੇ ਰੱਬੀ ਨਾਮ ਨੂੰ ਜਪਿਆ ਹੈ ਉਨ੍ਹਾਂ ਨੇ ਹੀਸਦੀਵੀ ਸੁੱਖਾਂ ਦਾ ਘਰ ਮਾਲਕ (ਕਰਤਾਰ) ਆਪਣੇ ਮਨ ਵਿੱਚ ਸਦਾ ਵਸਾ ਕੇ ਰੱਖਿਆ ਹੈ, ਅਨੰਦ ਮਾਣਿਆ ਹੈ: ‘‘ਸੇ ਵਡਭਾਗੀ, ਜਿਨ੍ ਨਾਮੁ ਧਿਆਇਆ ॥ ਸਦਾ ਗੁਣਦਾਤਾ, ਮੰਨਿ ਵਸਾਇਆ ॥’’ (ਮ: ੩/੩੬੧)

‘ਸਤਿਸੰਗ’ ਬਨਾਮ ‘ਜਾਪ’

0

‘ਸਤਿਸੰਗ’ ਬਨਾਮ ‘ਜਾਪ’

ਸੁਖਦੇਵ ਸਿੰਘ, 1008, ਫੇਜ-2, ਅਰਬਨ ਅਸਟੇਟ, ਪਟਿਆਲਾ (ਪੰਜਾਬ)-94171-91916

‘ਸਤਿਸੰਗ’ (ਜਾਂ ‘ਸਤਿਸੰਗਤ’) ਤੇ ‘ਜਾਪ’ ਦੋਵੇਂ ਸ਼ਬਦ ਧਾਰਮਿਕ ਡਿਕਸ਼ਨਰੀ ’ਚ ਵੱਡਾ ਮਹੱਤਵ ਰੱਖਦੇ ਹਨ। ਇਨ੍ਹਾਂ ਦੇ ਪ੍ਰਚੱਲਤ ਅਰਥਾਂ ਬਾਰੇ (ਜੋ ਸਾਨੂੰ ਦੱਸੇ ਜਾਂਦੇ ਹਨ ਜਾਂ ਜੋ ਅਸਲ ਅਰਥ ਹੋਣੇ ਚਾਹੀਦੇ ਹਨ, ਬਾਰੇ) ਪਾਠਕਾਂ ਨਾਲ ਵਿਚਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ।

‘ਸਤਿਸੰਗ’ ਜਾਂ ‘ਸਤਿਸੰਗਤ’- ਧਾਰਮਿਕ ਅਸਥਾਨਾਂ ’ਤੇ ਜਾਂ ਧਾਰਮਿਕ ਸੰਮੇਲਨਾਂ ਵਿੱਚ ਇਕੱਠ ਦੇ ਰੂਪ ’ਚ ਪਹੁੰਚੇ ਵਿਅਕਤੀਆਂ ਨੂੰ ‘ਸਤਿਸੰਗਤ’ ਕਿਹਾ ਜਾਂਦਾ ਹੈ। ਇਹ ‘ਸਤਿਸੰਗਤ’ ਸ਼ਬਦ ਸੁੱਚੇ ਅਤੇ ਧਾਰਮਿਕ ਸੋਝੀ ਜਾਂ ਪ੍ਰੇਮ ਰੱਖਣ ਵਾਲਿਆਂ ਲਈ ਵਰਤਿਆ ਜਾਂਦਾ ਹੈ। ਉਸ ਵਕਤ ਉਹ ਆਪਣੇ ਆਪ ਨੂੰ ਦੂਸਰੇ ਲੋਕਾਂ ਤੋਂ ਵੱਖਰੇ ਸਮਝਣ ਦਾ ਭੁਲੇਖਾ ਪਾਲ ਰਹੇ ਹੁੰਦੇ ਹਨ।

ਧਾਰਮਿਕ ਇਕੱਠ ਵਿੱਚ ਸਾਡੇ ਵਿੱਚੋਂ ਬਹੁਤੇ ਸਰੀਰਕ ਤੌਰ ’ਤੇ ਹਾਜ਼ਰ ਹੁੰਦੇ ਹੋਏ ਵੀ ਮਨ ਜਾਂ ਆਤਮਾ ਕਰਕੇ ਉੱਥੋਂ ਗ਼ੈਰ ਹਾਜ਼ਰ ਹੀ ਹੁੰਦੇ ਹਨ। ਭਗਤੀ ਜਾਂ ਧਾਰਮਿਕ ਕਿਰਿਆ ਵਿੱਚ ਅਸਲੀ ਯੋਗਦਾਨ ਮਨ ਜਾਂ ਆਤਮਾ ਦਾ ਹੁੰਦਾ ਹੈ, ਨਾ ਕਿ ਸਰੀਰ ਦਾ। ਸਰੀਰ ਤਾਂ ਜੋ ਵੀ ਕਰਦਾ ਹੈ ਉਸ ਲਈ ਹਦਾਇਤ ਮਨ ਜਾਂ ਆਤਮਾ ਤੋਂ ਲੈਂਦਾ ਹੈ। ਬਹੁਤਵਾਰ ਧਾਰਮਿਕ ਇਕੱਠਾਂ ਵਿੱਚ ਜੇਬਾਂ ਕੱਟਣ ਅਤੇ ਸਮਾਨ ਚੋਰੀ ਹੋ ਜਾਣਦੀਆਂ ਵਾਰਦਾਤਾਂ ਵੀ ਸਾਨੂੰ ਸੁਣਨ ਲਈ ਮਿਲਦੀਆਂ ਰਹਿੰਦੀਆਂ ਹਨ। ਇਹ ਘਟੀਆ ਹਰਕਤਾਂ ਕਰਨ ਵਾਲੇ ਵੀ ਉਸੇ ‘ਸਤਿਸੰਗਤ’ ਦਾ ਹਿੱਸਾ ਹੁੰਦੇ ਹਨ।

‘ਸਤਿਸੰਗਤ’ ਵਿੱਚ ਘੰਟਾ ਜਾਂ ਥੋੜਾ ਵੱਧ ਸਮਾਂ ਜੋ ਵੀ ਅਸੀਂ ਗੁਜਾਰ ਆਉਂਦੇ ਹਾਂ ਤੇ ਬਾਕੀ ਤਕਰੀਬਨ 23 ਘੰਟਿਆਂ ਵਿੱਚ ਅਸੀਂ ਕੀ ਕਰਦੇ ਹਾਂ ? ਉਸ ਦਾ ਅਸਰ ਵੀ ਤਾਂ ਸਾਡੇ ਜੀਵਨ ’ਤੇ ਪੈਂਦਾ ਹੀ ਹੋਵੇਗਾ।

ਸੋ, ਇੱਕ ਘੰਟੇ ਲਈ ‘ਸਤਸੰਗੀ’ ਬਣਨ ਨਾਲ ਬਾਕੀ 23 ਘੰਟੇ ਦਾ ਘਾਟਾ ਕਿਵੇਂ ਪੂਰਾ ਹੋਵੇਗਾ? ਇੰਨਾਂ ਵੱਡਾ ਘਾਟਾ ਇੱਕ ਘੰਟੇ ਦੇ ‘ਸਤਿਸੰਗਤ’ ਨਾਲ ਪੂਰਾ ਹੁੰਦਾ ਨਜ਼ਰ ਨਹੀਂ ਆਉਂਦਾ। ਕੀ ਇਸ ਤਰ੍ਹਾਂ ਨਾਲ ‘ਸੱਤ’ ਦੀ ਸੰਗਤ ਦਾ ਹਿੱਸਾ ਬਣ ਸਕਾਂਗੇ ?

‘ਸਤਿਸੰਗਤ’ ਤੋਂ ਭਾਵ ਹੈ ‘ਸੱਚੀ ਸੰਗਤ’। ‘ਸੱਚੀ’ ਸ਼ਬਦ ‘ਸਚ’ ਜਾਂ ‘ਝੂਠ’ ਵਾਲਾ ਨਹੀਂ ਹੈ। ‘ਸੱਚੀ’ ਸੱਚੇ ਗੁਣਾਂ ਵਿੱਚ ਇੱਕ ਰਸ ਟਿਕੇ ਰਹਿਣ ਵਾਲੀ ਸਥਿੱਤੀ ਨੂੰ ਕਿਹਾ ਗਿਆ ਹੈ। ਹਰ ਵਕਤ ਸੱਚੇ ਗੁਣਾਂ ਵਿੱਚ ਵਿਚਰਨ ਜਾਂ ਹੰਢਾਉਣ ਨੂੰ ‘ਸੱਤ’ ਦਾ ਸੰਗ ਜਾਂ ‘ਸਤਿਸੰਗ’ ਕਿਹਾ ਗਿਆ ਹੈ। ਲਗਾਤਾਰ ਅਤੇ ਬਿਨਾ ਭੇਦ-ਭਾਵ ਪਿਆਰ ਵੰਡਣਾ, ਦਿਆਲਤਾ ਵਿਖਾਉਣੀ ਤੇ ਕਿਰਪਾਲਤਾ ਕਰਨੀ ਲੋੜਵੰਦ ਦੀ ਮਦਦ ਕਰਨਾ, ਨਫ਼ਰਤ, ਈਰਖਾ, ਬੇਈਮਾਨੀ ਤੇ ਕ੍ਰੋਧ ਦਾ ਤਿਆਗ ਕਰਨਾ ਆਦਿ ‘ਸੱਚ’ ਦਾ ਸੰਗ ਜਾਂ ‘ਸਤਿਸੰਗ’ ਅਖਵਾਉਂਦਾ ਹੈ। ਜਦ ਅਸੀਂ ਵਿਚਾਰਾਂ ਰਾਹੀਂ, ਖ਼ਿਆਲਾਂ ਰਾਹੀਂ ਤੇ ਕਾਰਜਾਂ ਰਾਹੀਂ ਸੱਚੇ ਗੁਣਾਂ ਨੂੰ ਅਪਣਾਉਣ ਜਾਂ ਕਮਾਉਣ ਦਾ ਉਪਰਾਲਾ ਕਰ ਰਹੇ ਹੁੰਦੇ ਹਾਂ ਤਾਂ ਉਹ ਸਮਾਂ ਸਾਡਾ ਸੱਤ ਦੇ ਸੰਗ ਦਾ ਹੁੰਦਾ ਹੈ। ਮੇਰਾ ਵਿਚਾਰ ਹੈ ਕਿ ਵਿਅਕਤੀਆਂ ਦਾ ਸੰਗ ਕਰਨ ਦੀ ਬਜਾਏ ‘ਸੱਚੇ’ ਗੁਣਾਂ ਦਾ ਸੰਗ ਕਰਨ ਲਈ ਸਾਨੂੰ ਪ੍ਰੇਰਿਆ ਗਿਆ ਹੋਵੇਗਾ। ਘੰਟਾ ਧਾਰਮਿਕ ਇਕੱਠ ਵਿੱਚ ਗੁਜਾਰਨ ਨਾਲ ‘ਸਤਿਸੰਗ’ ਦਾ ਭਰਮ ਪਾਲਣ ਲਈ ਨਹੀਂ ਕਿਹਾ ਗਿਆ ਹੋਵੇਗਾ।

ਘੰਟਾ-ਅੱਧਾ ਘੰਟਾ ਕਿਸੇ ਪ੍ਰੋਗਰਾਮ ਵਿੱਚ ਹਾਜ਼ਰੀ ਭਰ ਲੈਣੀ ਆਸਾਨ ਜਿਹਾ ਕੰਮ ਹੈ ਜਿਸ ਨੂੰ ਅਪਣਾਉਣ ਦੀ ਅਸੀਂ ਥੋੜੀ ਬਹੁਤ ਕੋਸ਼ਿਸ਼ ਕਰ ਲੈਂਦੇ ਹਾਂ ਪ੍ਰੰਤੂ ‘ਸੱਚੇ’ ਗੁਣਾਂ ਨੂੰ ਅਪਣਾਉਣ ਲਈ ਕਦਮ ਘੱਟ ਹੀ ਪੁੱਟਦੇ ਹਾਂ ਕਿਉਂਕਿ ਇਹ ਅਨੋਖਾ ਹੈ।

‘ਜਾਪ’- ਜਾਪ ਸ਼ਬਦ ਦਾ ਵੀ ਅਰਥ ਅਸੀਂ ਸਤਸੰਗ ਦੀ ਹੀ ਤਰ੍ਹਾਂ ਕੱਢਿਆ ਹੈ। 24 ਘੰਟੇ ਵਿੱਚੋਂ ਇੱਕ ਅੱਧਾ ਘੰਟਾ ਕਿਸੇ ‘ਨਾਮ’ ਦਾ ਰਟਨ ਕਰ ਲੈਣ ਨੂੰ ‘ਜਾਪ’ ਨਹੀਂ ਕਿਹਾ ਗਿਆ ਹੋਵੇਗਾ। ‘ਜਾਪ’ ਤਾਂ ਸੁਆਸ-ਸੁਆਸ ਤੇ ਸਾਰਾ ਜੀਵਨ ਕਰਨ ਲਈ ਉਪਦੇਸ਼ ਹੋਵੇਗਾ। ਜਿਸ ਤਰ੍ਹਾਂ ਅਸੀਂ ‘ਜਾਪ’ ਕਰਦੇ ਹਾਂ, ਕੀ ਇਸ ਤਰ੍ਹਾਂ ਸੁਆਸ-ਸੁਆਸ ‘ਜਾਪ’ ਹੋ ਸਕਦਾ ਹੈ ? ਫਿਰ ਪਰਿਵਾਰਾਂ ਦੀ ਪਾਲਣਾ ਕਿਵੇਂ ਹੋਵੇਗੀ ? ਪਰਿਵਾਰਾਂ ਦੀ ‘ਸੱਚੀ’ ਪਾਲਣਾ ਨੂੰ ਵੀ ਭਗਤੀ ਕਿਹਾ ਗਿਆ ਹੈ।

ਜਿਵੇਂ ਉੱਪਰ ‘ਸਤਿਸੰਗ’ ਵਿੱਚ ਲਿਖਿਆ ਗਿਆ ਹੈ, ‘ਜਾਪ’ ਵਿੱਚ ਵੀ ਸਾਨੂੰ ਹਰ ਵਕਤ, ਵਿਚਾਰਾਂ ਵਿੱਚ, ਖ਼ਿਆਲਾਂ ਵਿੱਚ, ਕਾਰਜਾਂ ਵਿੱਚ ‘ਸੱਚੇ’ ਗੁਣਾਂ ਨੂੰ ਕਮਾਉਂਦੇ ਹੋਏ ਅਸੀਂ ‘ਜਾਪ’ ਹੀ ਕਰ ਰਹੇ ਹੋਵਾਂਗੇ। ਨਾਲ-ਨਾਲ ਅਸੀਂ ਆਪਣੇ ਜੀਵਨ ਦੀਆਂ ਲੋੜਾਂ ਦੀ ਪੂਰਤੀ ਵੀ ਕਰ ਰਹੇ ਹੋਵਾਂਗੇ।

‘ਸਤਿਸੰਗ’ ਤੇ ‘ਜਾਪ’ ਦੋਵੇਂ ਹੀ ਹਾਲਾਤਾਂ ਵਿੱਚ ਪੈਂਡਾ ਔਖਾ ਹੈ: ‘‘ਆਖਣਿ ਅਉਖਾ, ਸਾਚਾ ਨਾਉ ॥’’ (ਮ: ੧/੯) ਪ੍ਰੰਤੂ ਸ਼ੁਰੂ ਕਰਨ ਨਾਲ ਅਨੰਦ ਅਤੇ ਸ਼ਾਂਤੀ ਦੀ ਪ੍ਰਾਪਤੀ ਹੁੰਦੀ ਨਜ਼ਰ ਆਉਣ ਲੱਗ ਜਾਵੇਗੀ।

‘ ਸਿੱਖ ਕੌਮ ‘

0

‘ ਸਿੱਖ ਕੌਮ ‘

ਮੇਜਰ ਸਿੰਘ ‘ਬੁਢਲਾਡਾ’-94176 42327

ਚੰਗੇ-ਮਾੜੇ  ਦੀ ਜੀਹਨੂੰ  ਪਛਾਣ  ਹੈਨੀ,

ਭੁੱਲੇ ਇਤਿਹਾਸ, ਨਾ ਰੱਖੇ ਯਾਦ ਲੋਕੋ !

‘ਮੇਜਰ’ ਸੂਝ-ਬੂਝ ਨਾਲ ਫੈਸਲੇ ਨਾ ਲੈਂਦੀ,

ਉਹ ਕੌਮ ਹੋ ਜਾਂਦੀ ਬਰਬਾਦ ਲੋਕੋ !

 

    ‘ਦਲਿਤ ਬਨਾਮ ਸਿੱਖ’

 ਦੁਸ਼ਮਣ  ਦਲਿਤਾਂ  ਤੇ  ਸਿੱਖਾਂ  ਤਾਂਈ,

ਰਿਹਾ  ਆਪਸ  ਵਿਚ  ਲੜਾ  ਲੋਕੋ !

ਰਹਿਬਰਾਂ  ਦੀ  ਸੋਚ ਦੇ  ਉਲਟ ਇਹ,

ਵਰਜੇ  ਕੰਮ  ਰਿਹਾ  ਕਰਵਾ  ਲੋਕੋ !

ਵਰਤੋ ਦਿਮਾਗ ਆਪਸ ਵਿਚ ਰਹੋ ਮਿਲ ਕੇ,

ਦਿਓ  ਦੁਸ਼ਮਣ  ਨੂੰ  ਭਾਜੜ ਪਾ ਲੋਕੋ!

ਮੇਜਰ ਸਾਨੂੰ ਆਪਸ ਦੇ ਵਿਚ ਤੋੜ ਕੇ,

ਕਰ  ਦੇਣਾ  ਨਹੀਂ  ਤਾਂ ਤਬਾਹ  ਲੋਕੋ !

ਮੇਜਰ ਸਿੰਘ ‘ਬੁਢਲਾਡਾ’ -94176 42327

ਲੋਕਤੰਤਰ ਦਾ ਚੌਥਾ ਥੰਮ (ਪ੍ਰੈਸ) ਹੋ ਰਿਹਾ ਹੈ ‘ਭ੍ਰਿਸ਼ਟਾਚਾਰ’ ਅਤੇ ‘ਘਟੀਆ ਰਾਜਨੀਤੀ ਦਾ ਸ਼ਿਕਾਰ’

0

ਲੋਕਤੰਤਰ ਦਾ ਚੌਥਾ ਥੰਮ (ਪ੍ਰੈਸ) ਹੋ ਰਿਹਾ ਹੈ ‘ਭ੍ਰਿਸ਼ਟਾਚਾਰ’ ਅਤੇ ‘ਘਟੀਆ ਰਾਜਨੀਤੀ ਦਾ ਸ਼ਿਕਾਰ’

ਕੁਲਦੀਪ ਚੰਦ (ਰੋਪੜ) 9417563054

ਪੱਤਰਕਾਰਿਤਾ ਆਜ਼ਾਦੀ ਤੋਂ ਪਹਿਲਾਂ ਇੱਕ ਮਿਸ਼ਨ ਸੀ, ਆਜ਼ਾਦੀ ਤੋਂ ਬਾਅਦ ਇਹ ਇੱਕ ਪ੍ਰੋਡਕਸ਼ਨ ਬਣ ਗਈ।

16 ਨਵੰਬਰ ਦਾ ਦਿਨ ਭਾਰਤ ਵਿੱਚ ਰਾਸ਼ਟਰੀ ਪ੍ਰੈਸ ਦਿਵਸ ਵਜੋਂ ਮਨਾਇਆ ਜਾਂਦਾ ਹੈ। ਪਹਿਲੇ ਪ੍ਰੈਸ ਆਯੋਗ ਨੇ ਭਾਰਤ ਵਿੱਚ ਪ੍ਰੈਸ ਦੀ ਆਜ਼ਾਦੀ ਦੀ ਰੱਖਿਆ ਅਤੇ ਪੱਤਰਕਾਰਿਤਾ ਵਿੱਚ ਉੱਚ ਆਦਰਸ਼ ਕਾਇਮ ਕਰਨ ਦੇ ਉਦੇਸ਼ ਨਾਲ ਇੱਕ ਪ੍ਰੈਸ ਪਰਿਸ਼ਦ ਦੀ ਕਲਪਨਾ ਕੀਤੀ ਸੀ। ਉਸ ਤੋਂ ਬਾਦ 4 ਜੁਲਾਈ 1966 ਨੂੰ ਭਾਰਤ ਵਿੱਚ ਪ੍ਰੈਸ ਪਰਿਸ਼ਦ ਦੀ ਸਥਾਪਨਾ ਕੀਤੀ ਗਈ ਜਿਸ ਨੇ 16 ਨਵੰਬਰ 1966 ਤੋਂ ਆਪਣਾ ਕੰਮ ਸ਼ੁਰੂ ਕੀਤਾ। ਉਦੋਂ ਤੋਂ ਲੈ ਕੇ ਅੱਜ ਤੱਕ ਹਰ ਸਾਲ 16 ਨਵੰਬਰ ਨੂੰ ਰਾਸ਼ਟਰੀ ਪ੍ਰੈਸ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਦੁਨੀਆਂ ਵਿੱਚ ਅੱਜ ਲਗਭੱਗ 50 ਦੇਸ਼ਾਂ ਵਿੱਚ ਪ੍ਰੈਸ ਪਰਿਸ਼ਦ ਜਾਂ ਮੀਡੀਆ ਪਰਿਸ਼ਦ ਹੈ। ਭਾਰਤ ਵਿੱਚ ਪ੍ਰੈਸ ਨੂੰ ਵਾਚਡਾੱਗ ਅਤੇ ਪ੍ਰੈਸ ਪਰਿਸ਼ਦ ਇੰਡੀਆ ਨੂੰ ਮੋਰਲ ਵਾਚਡਾੱਗ ਕਿਹਾ ਗਿਆ ਹੈ। ਰਾਸ਼ਟਰੀ ਪ੍ਰੈਸ ਦਿਵਸ, ਪ੍ਰੈਸ ਦੀ ਆਜ਼ਾਦੀ ਅਤੇ ਜਿੰਮੇਵਾਰੀਆਂ ਵੱਲ ਸਾਡਾ ਧਿਆਨ ਆਕਰਸ਼ਿਤ ਕਰਦਾ ਹੈ। ਅੱਜ ਪੱਤਰਕਾਰਿਤਾ ਦਾ ਖੇਤਰ ਵਿਆਪਕ ਹੋ ਗਿਆ ਹੈ। ਪੱਤਰਕਾਰਿਤਾ ਜਨ-ਜਨ ਤੱਕ ਸੂਚਨਾਤਮਕ, ਸਿੱਖਿਆਦਾਇਕ ਅਤੇ ਮਨੋਰੰਜਨਾਤਮਕ ਸੰਦੇਸ਼ ਪਹੁੰਚਾਣ ਦੀ ਕਲਾ ਅਤੇ ਵਿੱਦਿਆ ਹੈ। ਸਮਾਚਾਰ ਪੱਤਰ ਇੱਕ ਐਸੀ ਉੱਤਰ ਪੁਸਤਿਕਾ ਦੇ ਬਰਾਬਰ ਹੈ ਜਿਸ ਦੇ ਲੱਖਾਂ ਪੜ੍ਹਨ ਵਾਲੇ ਅਤੇ ਅਣਗਿਣਤ ਸਮੀਖਿਆ ਕਰਨ ਵਾਲੇ ਹੁੰਦੇ ਹਨ ਪਰੰਤੂ ਇਸ ਦੀਆਂ ਕਮੀਆਂ ਅੱਜ ਪੱਤਰਕਾਰਿਤਾ ਦੇ ਖੇਤਰ ਵਿੱਚ ਬਹੁਤ ਵੱਡੀ ਤ੍ਰਾਸਦੀ ਸਾਬਿਤ ਹੋਣ ਲੱਗੀਆਂ ਹਨ। ਤੱਥਾਂ ਨੂੰ ਤੋੜ-ਮਰੋੜ ਕੇ, ਵਧਾ-ਚੜ੍ਹਾ ਕੇ ਜਾਂ ਘਟਾ ਕੇ ਸਨਸਨੀ ਬਣਾਉਣ ਦੀ ਪ੍ਰਵਿਰਤੀ ਅੱਜ ਪੱਤਰਕਾਰਿਤਾ ਵਿੱਚ ਵੱਧਣ ਲੱਗੀ ਹੈ। ਖ਼ਬਰਾਂ ਵਿੱਚ ਪੱਖਪਾਤ ਅਤੇ ਅਸੰਤੁਲਨ ਵੀ ਆਮ ਦੇਖਣ ਨੂੰ ਮਿਲਦਾ ਹੈ। ਇਸ ਤਰ੍ਹਾਂ ਖ਼ਬਰਾਂ ਵਿੱਚ ਨਿੱਜੀ ਸਵਾਰਥ ਸਾਫ ਝਲਕਣ ਲੱਗ ਜਾਂਦਾ ਹੈ। ਅੱਜ ਖ਼ਬਰਾਂ ਵਿੱਚ ਵਿਚਾਰਾਂ ਨੂੰਮਿਸ਼ਰਿਤ ਕੀਤਾ ਜਾ ਰਿਹਾ ਹੈ। ਵਿਚਾਰਾਂ ਤੇ ਆਧਾਰਿਤ ਖ਼ਬਰਾਂ ਦੀ ਸੰਖਿਆ ਵੱਧਣ ਲੱਗੀ ਹੈ। ਖ਼ਬਰਾਂ ਤੇ ਆਧਾਰਿਤ ਵਿਚਾਰ ਤਾਂ ਸਵਾਗਤਯੋਗ ਹੋ ਸਕਦੇ ਹਨ ਪਰੰਤੂ ਵਿਚਾਰਾਂ ਤੇ ਆਧਾਰਿਤ ਖਬਰਾਂ ਸਮਾਜ ਲਈ ਖਤਰਨਾਕ ਹਨ।
ਮੀਡੀਆ ਨੂੰ ਸਮਾਜ ਦਾ ਦਰਪਣ ਅਤੇ ਦੀਪਕ ਦੋਨੋਂ ਮੰਨਿਆ ਜਾਂਦਾ ਹੈ। ਇਨ੍ਹਾਂ ਵਿੱਚ ਜੋ ਸਮਾਚਾਰ ਮੀਡੀਆ ਹੈ, ਭਾਵੇਂ ਉਹ ਸਮਾਚਾਰ ਪੱਤਰ ਹੋਣ ਜਾਂ ਸਮਾਚਾਰ ਚੈਨਲ, ਉਨ੍ਹਾਂ ਨੂੰ ਸਮਾਜ ਦਾ ਦਰਪਣ ਮੰਨਿਆ ਜਾਂਦਾ ਹੈ। ਦਰਪਣ ਦਾ ਕੰਮ ਹੈ ਸਮਤਲ ਦਰਪਣ ਦੀ ਤਰ੍ਹਾਂ ਕੰਮ ਕਰਨਾ ਤਾਂ ਕਿ ਸਮਾਜ ਦੀ ਹੂ-ਬ-ਹੂ ਤਸਵੀਰ ਸਮਾਜ ਦੇ ਸਾਹਮਣੇ ਪੇਸ਼ ਕਰ ਸਕੇ। ਪਰੰਤੂ ਕਦੀ-ਕਦੀ ਨਿੱਜੀ ਸਵਾਰਥਾਂ ਦੇ ਕਾਰਨ ਇਹ ਸਮਾਚਾਰ ਮੀਡੀਆ ਸਮਤਲ ਦਰਪਣ ਵਾਂਗ ਕੰਮ ਨਹੀਂ ਕਰਦਾ ਹੈ ਜਿਸ ਕਾਰਨ ਸਮਾਜ ਦੀ ਉਲਟੀ, ਝੂਠੀ, ਕਾਲਪਨਿਕ ਅਤੇ ਘਿਨੌਣੀ ਤਸਵੀਰ ਵੀ ਸਾਹਮਣੇ ਆ ਜਾਂਦੀ ਹੈ। ਮਤਲਬ ਇਹ ਹੈ ਕਿ ਖੋਜੀ ਪੱਤਰਕਾਰਿਤਾ ਦੇ ਨਾਮ ਤੇ ਅੱਜ ਪੀਲੀ ਅਤੇ ਨੀਲੀ ਪੱਤਰਕਾਰਿਤਾ ਸਾਡੇ ਕੁਝ ਪੱਤਰਕਾਰਾਂ ਦੇ ਜੀਵਨ ਦਾ ਅਭਿੰਨ ਅੰਗ ਬਣਦੀ ਜਾ ਰਹੀ ਹੈ। ਭਾਰਤੀ ਪ੍ਰੈਸ ਪਰਿਸ਼ਦ ਨੇ ਆਪਣੀ ਰਿਪੋਰਟ ਵਿੱਚ ਸਪੱਸ਼ਟ ਕਿਹਾ ਹੈ ਕਿ ਭਾਰਤ ਵਿੱਚ ਪ੍ਰੈਸ ਨੇ ਜ਼ਿਆਦਾ ਗਲਤੀਆ ਕੀਤੀਆਂ ਹਨ ਅਤੇ ਅਧਿਕਾਰੀਆਂ ਦੀ ਤੁਲਨਾ ਵਿੱਚ ਪ੍ਰੈਸ ਦੇ ਖਿਲਾਫ ਜ਼ਿਆਦਾ ਸ਼ਕਾਇਤਾਂਦਰਜ ਹਨ। ਪੱਤਰਕਾਰਿਤਾ ਆਜ਼ਾਦੀ ਤੋਂ ਪਹਿਲਾਂ ਇੱਕ ਮਿਸ਼ਨ ਸੀ। ਆਜ਼ਾਦੀ ਤੋਂ ਬਾਅਦ ਇਹ ਇੱਕ ਪ੍ਰੋਡਕਸ਼ਨ ਬਣ ਗਈ।
ਐਮਰਜੈਂਸੀ ਦੌਰਾਨ ਜਦੋਂ ਪ੍ਰੈਸ ਤੇ ਸੈਂਸਰ ਲੱਗਿਆ ਸੀ। ਉਦੋਂ ਪੱਤਰਕਾਰਿਤਾ ਇੱਕ ਵਾਰ ਫਿਰ ਥੋੜ੍ਹੇ ਸਮੇਂ ਦੇ ਲਈ ਭ੍ਰਿਸ਼ਟਾਚਾਰ ਮਿਟਾਓ ਅਭਿਆਨ ਨੂੰ ਲੈ ਕੇ ਮਿਸ਼ਨ ਬਣ ਗਈ ਸੀ। ਹੌਲੀ-ਹੌਲੀ ਪੱਤਰਕਾਰਿਤਾ ਪ੍ਰੋਡਕਸ਼ਨ ਤੋਂ ਸੈਨਸੇਸ਼ਨ ਅਤੇ ਸੈਨਸੇਸ਼ਨ ਤੋਂ ਕਮਿਸ਼ਨ ਬਣ ਗਈ ਹੈ। ਪਰ ਇਹਨਾਂ ਸਾਰੀਆਂ ਸਮਾਜਿਕ ਬੁਰਾਈਆਂ ਦੇ ਲਈ ਸਿਰਫ ਮੀਡੀਆ ਨੂੰ ਦੋਸ਼ੀ ਠਹਿਰਾਉਣਾ ਵੀ ਉਚਿਤ ਨਹੀਂ ਹੈ। ਜਦੋਂ ਗੱਡੀ ਦਾ ਇੱਕ ਪੁਰਜ਼ਾ ਟੁੱਟਦਾ ਹੈ ਤਾਂ ਦੂਸਰਾ ਪੁਰਜ਼ਾ ਵੀ ਟੁੱਟ ਜਾਂਦਾ ਹੈ ਅਤੇ ਹੌਲੀ-ਹੌਲੀ ਪੂਰੀ ਗੱਡੀ ਬੇਕਾਰ ਹੋ ਜਾਂਦੀ ਹੈ। ਸਮਾਜ ਵਿੱਚ ਕੁੱਝ ਅਜਿਹੀ ਹੀ ਸਥਿਤੀ ਲਾਗੂ ਹੋ ਰਹੀ ਹੈ। ਸਮਾਜ ਵਿੱਚ ਹਮੇਸ਼ਾਂ ਬਦਲਾਅ ਆਉਂਦਾ ਰਹਿੰਦਾ ਹੈ। ਅਜਿਹੀਸਥਿਤੀ ਵਿੱਚ ਸਮਾਜ ਭੰਬਲਭੁਸੇ ਦੀ ਸਥਿਤੀ ਵਿੱਚ ਆ ਜਾਂਦਾ ਹੈ। ਇਸ ਸਥਿਤੀ ਵਿੱਚ ਮੀਡੀਆ ਸਮਾਜ ਨੂੰ ਨਵੀਂ ਦਿਸ਼ਾ ਦਿੰਦਾ ਹੈ। ਮੀਡੀਆ ਸਮਾਜ ਨੂੰ ਪ੍ਰਭਾਵਿਤ ਕਰਦਾ ਹੈ, ਪਰ ਕਦੀ-ਕਦੀ ਮੀਡੀਆ ਸਮਾਜ ਤੋਂ ਪ੍ਰਭਾਵਿਤ ਹੋਣ ਲੱਗਦਾ ਹੈ।
ਰਾਸ਼ਟਰੀ ਪ੍ਰੈਸ ਦਿਵਸ ਦੇ ਮੌਕੇ ਤੇ ਦੇਸ਼ ਦੀ ਬਦਲਦੀ ਪੱਤਰਕਾਰਿਤਾ ਦਾ ਸਵਾਗਤ ਹੈ ਜੇਕਰ ਉਹ ਆਪਣੀਆਂ ਕਦਰ ਕੀਮਤਾਂ ਅਤੇ ਆਦਰਸ਼ਾਂ ਦੀ ਸੀਮਾ-ਰੇਖਾ ਕਾਇਮ ਰੱਖੇ। ਪ੍ਰੈਸ ਸਮਾਜ ਦਾ ਦਰਪਣ ਹੈ ਜਿਸ ਦਾ ਫਰਜ਼ ਸਮਾਜ ਦੀ ਸਹੀ ਤਸਵੀਰ ਲੋਕਾਂ ਸਾਹਮਣੇ ਪੇਸ਼ ਕਰਦਾ ਹੈ। ਪ੍ਰੈਸ ਦੀ ਅਜ਼ਾਦੀ ਸਮਾਜ ਅਤੇ ਦੇਸ਼ ਦੀ ਅਜ਼ਾਦੀ ਹੈ। ਜੇਕਰ ਪ੍ਰੈਸ ਹੀ ਅਜ਼ਾਦ ਕੰਮ ਨਹੀਂ ਕਰੇਗੀ ਤਾਂ ਉਹ ਸਮਾਜ ਵਿੱਚ ਹੋ ਰਹੀਆਂ ਕੋਤਾਹੀਆਂ ਅਤੇ ਘਟਨਾਵਾਂ ਨੂੰ ਸਹੀ ਤਰੀਕੇ ਨਾਲ ਪੇਸ਼ ਨਹੀਂ ਕਰਸਕਦੀ। ਗਲੋਬਲ ਪ੍ਰੈਸ ਫਰੀਡਮ ਰੈਂਕਿੰਗ ਅਨੁਸਾਰ ਦੁਨੀਆਂ ਦੇ ਕੁੱਲ 197 ਦੇਸ਼ਾਂ ਵਿੱਚੋਂ 63 ਦੇਸ਼ਾਂ ਵਿੱਚ ਪ੍ਰੈਸ ਨੂੰ ਸੰਪੂਰਨ ਆਜ਼ਾਦੀ ਪ੍ਰਾਪਤ ਹੈ, ਜਦਕਿ 70 ਦੇਸ਼ਾਂ ਵਿੱਚ ਪ੍ਰੈਸ ਨੂੰ ਅਧੂਰੀ ਅਜ਼ਾਦੀ ਪ੍ਰਾਪਤ ਹੈ ਅਤੇ 64 ਦੇਸ਼ਾਂ ਵਿੱਚ ਪ੍ਰੈਸ ਨੂੰ ਕੋਈ ਵੀ ਆਜ਼ਾਦੀ ਪ੍ਰਾਪਤ ਨਹੀਂ ਹੈ। ਮੀਡੀਆ ਵਿੱਚ ਵਪਾਰਕ ਪੱਖ ਭਾਰੂ ਹੋਣ ਕਾਰਨ ਬਹੁਤ ਸਾਰੇ ਅਦਾਰੇ ਸਮਾਜਿਕ ਸਰੋਕਾਰਾਂ ਤੋਂ ਦੂਰ ਹੁੰਦੇ ਜਾ ਰਹੇ ਹਨ। ਮੀਡੀਆ ਨੂੰ ਸਮਾਜ ਨਾਲ ਜੁੜ ਕੇ ਆਮ ਲੋਕਾਂ ਦੀ ਆਵਾਜ਼ ਬਣਨਾ ਚਾਹੀਦਾ ਹੈ। ਕੁੱਝ ਸਾਲ ਪਹਿਲਾਂ ਤੱਕ ਪੱਤਰਕਾਰਤਾ ਇੱਕ ਮਿਸ਼ਨ ਸੀ ਤੇ ਸਮਾਜ ਪ੍ਰਤੀ ਮੀਡੀਆ ਨਾਲ ਜੁੜ੍ਹੇ ਲੋਕਾਂ ਦੀ ਜਿੰਮੇਵਾਰੀ ਹੁੰਦੀ ਸੀ। ਪਰ ਅੱਜ ਵਪਾਰਕ ਪੱਖ ਭਾਰੂ ਹੋਣ ਕਾਰਨ ਸਮਾਜਿਕ ਸਰੋਕਾਰ ਹੋਲੀ ਹੋਲੀ ਗਾਇਬ ਹੋ ਰਹੇ ਹਨ। ਪੱਤਰਕਾਰਾਂ ਦੀ ਲੜਾਈ ਸਮਾਜ ਦੇ ਲੋਕਾਂ ਕਾਰਨ ਸਰਕਾਰ ਨਾਲ ਹੁੰਦੀ ਸੀ ਤੇ ਅਖ਼ਬਾਰਾਂ ਵਿੱਚ ਖ਼ਬਰਾਂ ਦੀ ਬਹੁਤਾਤ ਹੁੰਦੀ ਸੀ ਪਰ ਅੱਜ ਉਨ੍ਹਾਂ ਤੇ ਵਪਾਰਕ ਖੇਤਰ ਭਾਰੂ ਹੋ ਰਿਹਾ ਹੈ। ਕਈ ਅਖ਼ਬਾਰਾਂ ਤੇ ਹੋਰਨਾਂ ਮੀਡੀਆ ਅਦਾਰਿਆਂ ਨੇ ਵਪਾਰਕ ਹਿੱਤਾਂ ਨੂੰ ਪਹਿਲ ਨਾ ਦਿੰਦੇ ਹੋਏ ਜਿੱਥੇ ਆਪਣੀ ਸਾਖ ਬਣਾ ਕੇ ਰੱਖੀ ਹੋਈ ਹੈ ਉੱਥੇ ਸਮਾਜ ਪ੍ਰਤੀ ਆਪਣੇ ਫਰਜ਼ ਨਿਭਾਉਣ ਵਿੱਚ ਵੀ ਮੋਹਰੀ ਰੋਲ ਅਦਾ ਕੀਤਾ ਜਾ ਰਿਹਾ ਹੈ ਪਰੰਤੂ ਕੁੱਝ ਅਖਬਾਰਾਂ ਨੇ ਇਸ ਨੂੰ ਨਿਰੋਲ ਲਾਹੇਵੰਦ ਵਪਾਰ ਬਣਾ ਕੇ ਰੱਖਿਆ ਹੋਇਆ ਹੈ।
ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਸਾਡੇ ਦੇਸ਼ ਭਾਰਤ ਨੂੰ ਪ੍ਰੈਸ ਦੀ ਆਜ਼ਾਦੀ ਦੇ ਮਾਮਲੇ ਵਿੱਚ 79ਵਾਂ ਰੈਂਕ ਪ੍ਰਾਪਤ ਹੈ। ਸਾਡੇ ਦੇਸ਼ ਵਿੱਚ ਮੀਡੀਆ ਨੇ ਆਜ਼ਾਦੀ ਦੀ ਲੜਾਈ ਵਿੱਚ ਅੱਗੇ ਹੋ ਕੇ ਭੂਮਿਕਾ ਨਿਭਾਈ ਹੈ। ਮੀਡੀਆ ਨੇ ਹੀ ਜੋ ਕਿ ਉਦੋਂ ਸਿਰਫ ਪ੍ਰਿੰਟ ਮੀਡੀਆ ਹੀ ਸੀ ਨੇ ਦੇਸ਼ ਵਿੱਚ ਲੋਕਾਂ ਦੀ ਬਦਤਰ ਹਾਲਤ ਦੀਆਂ ਤਸਵੀਰਾਂ ਬਿਆਨ ਕਰਕੇ ਲੋਕਾਂ ਨੂੰ ਆਜ਼ਾਦੀ ਦੀ ਲੜਾਈ ਲੜਨ ਲਈ ਪ੍ਰੇਰਣਾ ਦਿੱਤੀ। ਸਾਡੇ ਦੇਸ਼ ਵਿੱਚ ਅਜ਼ਾਦੀ ਤੋਂ ਬਾਦ ਅਜ਼ਾਦ ਭਾਰਤ ਦੇ ਸੰਵਿਧਾਨ ਵਿੱਚ ਦਰਜ ਮੌਲਿਕ ਅਧਿਕਾਰਾਂ ਵਿੱਚ ਵਿਚਾਰ ਪ੍ਰਗਟਾਉਣ ਦੀ ਅਜ਼ਾਦੀ ਦਾ ਵਿਸ਼ੇਸ਼ ਜ਼ਿਕਰ ਕੀਤਾ ਗਿਆ ਹੈ ਜਿਸ ਵਿੱਚ ਪ੍ਰੈਸ ਦੀ ਅਜ਼ਾਦੀ ਵੀ ਸ਼ਾਮਿਲ ਹੈ। ਮੀਡੀਆ ਨੂੰ ਲੋਕਤੰਤਰ ਦਾ ਚੌਥਾ ਥੰਮ ਮੰਨਿਆ ਜਾਂਦਾ ਹੈ ਪਰ ਬਦ ਕਿਸਮਤੀ ਨਾਲ ਲੋਕਤੰਤਰ ਦੇ ਇਸ ਚੌਥੇ ਥੰਮ ਨੂੰ ਹੌਲੀ-ਹੌਲੀ ਗ੍ਰਹਿਣ ਲੱਗਦਾ ਨਜ਼ਰ ਆ ਰਿਹਾ ਹੈ।
ਕੁੱਝ ਦਹਾਕੇ ਪਹਿਲਾਂ ਤੱਕ ਮੀਡੀਆ ਅਤੇ ਮੀਡੀਆ ਕਰਮੀਆਂ ਦੀ ਵਿਸ਼ੇਸ਼ ਪਹਿਚਾਣ ਹੁੰਦੀ ਸੀ। ਮੀਡੀਆ ਵਿੱਚ ਆਈ ਘਟਨਾ ਦੇ ਆਧਾਰ ਤੇ ਪ੍ਰਸ਼ਾਸ਼ਨ ਅਤੇ ਸਰਕਾਰ ਵੱਲੋਂ ਸਖਤ ਕਾਰਵਾਈ ਕੀਤੀ ਜਾਂਦੀ ਸੀ ਪਰ ਪਿਛਲੇ ਕੁਝ ਸਾਲਾਂ ਦੌਰਾਨ ਹਾਲਾਤ ਬਿਲਕੁਲ ਹੀ ਬਦਲ ਗਏ ਹਨ। ਹੁਣ ਮੀਡੀਆ ਵਿੱਚ ਉਜਾਗਰ ਹੁੰਦੀਆਂ ਘਟਨਾਵਾਂ ਦਾ ਅਸਰ ਕੁੱਝ ਕੁ ਘੰਟੇ ਹੀ ਵੇਖਣ ਨੂੰ ਮਿਲਦਾ ਹੈ ਅਤੇ ਉਸ ਤੋਂ ਬਾਅਦ ਉਹ ਘਟਨਾ (ਖਬਰ) ਬਾਸੀ ਰੋਟੀ ਵਾਂਗ ਹੋ ਜਾਂਦੀ ਹੈ। ਅੱਜ ਸਾਡੇ ਸਮਾਜ ਅਤੇ ਦੇਸ਼ ਵਿੱਚ ਆਏ ਦਿਨ ਵੱਧ ਰਹੇ ਅਪਰਾਧ, ਸਰਕਾਰੀ ਅਧਿਕਾਰੀਆਂ ਦੀ ਲਾਪਰਵਾਹੀ ਕਾਰਨ ਲੋਕਾਂ ਦੀ ਹੋ ਰਹੀ ਖੱਜਲ ਖੁਆਰੀ ਨੂੰ ਵੇਖਦੇ ਹੋਏ ਮੀਡੀਆ ਦੀ ਭੂਮਿਕਾ ਹੋਰ ਵੀ ਵੱਧ ਸਿਆਣਪ ਅਤੇ ਤਨਦੇਹੀ ਨਾਲ ਕੰਮ ਕਰਨ ਦੀ ਹੈ। ਮੀਡੀਆ ਵਿੱਚ ਪਹੁੰਚੇ ਕੁੱਝ ਗਲਤ ਕਿਸਮ ਦੇ ਵਿਅਕਤੀਆਂ ਕਾਰਨ ਲੋਕਾਂ ਦਾ ਹੌਲੀ-ਹੌਲੀ ਮੀਡੀਆ ਤੋਂ ਵੀ ਵਿਸ਼ਵਾਸ਼ ਉਠਦਾ ਜਾ ਰਿਹਾ ਹੈ ਜੋ ਕਿ ਸਮਾਜ ਅਤੇ ਦੇਸ਼ ਲਈ ਇੱਕ ਖਤਰਨਾਕ ਸੰਕੇਤ ਹਨ। ਸਮਾਜ ਵਿੱਚ ਵੱਧ ਰਹੀਆਂ ਸਮਾਜਿਕ ਬੁਰਾਈਆਂ ਏਡਜ਼, ਸਮਾਜ ਵਿੱਚ ਲੜਕੀਆਂ ਦੀ ਘੱਟ ਰਹੀ ਗਿਣਤੀ, ਕੈਂਸਰ, ਮਹਿਲਾਵਾਂ ਤੇ ਹੋ ਰਹੇ ਅੱਤਿਆਚਾਰ, ਬਾਲ ਵਿਆਹ, ਦਾਜ ਪ੍ਰਥਾ, ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਮਾਮਲੇ, ਦਲਿਤਾਂ ਤੇ ਹੋ ਰਹੇ ਅੱਤਿਆਚਾਰਾਂ ਆਦਿ ਬਾਰੇ ਅਕਸਰ ਮੀਡੀਆ ਰਿਪੋਰਟਾਂ ਛੱਪਦੀਆਂ ਰਹਿੰਦੀਆਂ ਹਨ ਅਤੇ ਕਈ ਵਾਰ ਕੁੱਝ ਅਧਿਕਾਰੀਆਂ ਵੱਲੋਂ ਇਨ੍ਹਾਂ ਰਿਪੋਰਟਾਂ ਨੂੰ ਆਧਾਰ ਬਣਾ ਕੇ ਬਣਦੀ ਕਾਰਵਾਈ ਵੀ ਕੀਤੀ ਜਾਂਦੀ ਹੈ ਪਰ ਇਹ ਅਜੇ ਵੀ ਆਟੇ ਵਿੱਚ ਲੂਣ ਬਰਾਬਰ ਹੀ ਹੈ। ਬਦਲਦੇ ਹਾਲਤਾਂ ਕਾਰਨ ਕਈ ਵਾਰ ਮੀਡੀਆ ਨਾਲ ਜੁੜੇ ਵਿਅਕਤੀਆਂ ਨੂੰ ਹਾਲਤ ਨਾਲ ਸਮਝੌਤਾ ਕਰਕੇ ਕੰਮ ਕਰਨਾ ਪੈਂਦਾ ਹੈ ਅਤੇ ਕਈ ਵਾਰ ਹਾਲਤਾਂ ਨਾਲ ਸਮਝੌਤਾ ਨਾ ਕਰਨ ਵਾਲੇ ਮੀਡੀਆ ਕਰਮੀਆਂ ਨੂੰ ਇਸ ਦੀ ਸਜ਼ਾ ਵੀ ਭੁਗਤਣੀ ਪੈਂਦੀ ਹੈ।
ਦੇਸ਼ ਦੀ ਪ੍ਰੈਸ ਤੇ ਸਭ ਤੋਂ ਮਾੜਾ ਸਮਾਂ ਦੇਸ਼ ਵਿੱਚ ਲਗਾਈ ਗਈ ਐਮਰਜੇਂਸੀ ਦੇ ਸਮੇਂ ਆਇਆ ਸੀ। ਉਸ ਸਮੇਂ ਸਮੁੱਚੀ ਪ੍ਰੈਸ ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਸੀ। ਹੁਣ ਵੀ ਭਾਰਤ ਵਿੱਚ ਪ੍ਰੈਸ ਨੂੰ ਅੱਧੀ ਆਜ਼ਾਦੀ ਹੀ ਪ੍ਰਾਪਤ ਹੈ। ਭਾਰਤ ਜੋ ਕਿ ਦੁਨੀਆਂ ਦਾ ਸਭ ਤੋਂ ਵੱਡਾ ਲੋਕਤਾਂਤਰਿਕ ਦੇਸ਼ ਹੈ, ਵਿੱਚ ਪ੍ਰੈਸ ਦੀ ਅਜ਼ਾਦੀ ਵਿੱਚ ਸਰਕਾਰ ਵੱਲੋਂ ਵੀ ਰੋੜੇ ਅਟਕਾਏ ਜਾ ਰਹੇ ਹਨ। ਪਿਛਲੇ ਸਮੇਂ ਦੋਰਾਨ ਮੀਡੀਆ ਵਿਸ਼ੇਸ ਤੌਰ ‘ਤੇ ਅਖਬਾਰਾਂ ਵਿੱਚ ਕਈ ਸਰਕਾਰੀ ਵਿਭਾਗਾਂ ਦੇ ਕਰਮਚਾਰੀਆਂ ਨੇ ਕੰਮ ਕਰਨਾ ਸ਼ੁਰੂ ਕੀਤਾ ਹੈ ਜਿਸ ਕਾਰਨ ਬਹੁਤੀ ਵਾਰ ਇਹ ਸਰਕਾਰੀ ਕਰਮਚਾਰੀ ਬਣੇ ਪੱਤਰਕਾਰ ਅਪਣੇ ਅਖਬਾਰ ਲਈ ਨਿਰਪੱਖ ਹੋ ਕੇ ਕੰਮ ਨਹੀਂ ਕਰ ਪਾਂਦੇ ਹਨ। ਦੂਜੇ ਪਾਸੇ ਕਈ ਵਾਰ ਕਈ ਪੱਤਰਕਾਰ ਬਣੇ ਸਰਕਾਰੀ ਕਰਮਚਾਰੀ ਅਪਣੇ ਵਿਭਾਗ ਵਿੱਚ ਤਨਦੇਹੀ ਨਾਲ ਕੰਮ ਨਹੀਂ ਕਰਦੇ ਹਨ। ਪੰਜਾਬ ਸਰਕਾਰ ਨੇ ਅਜਿਹੇ ਪੱਤਰਕਾਰ ਬਣੇ ਸਰਕਾਰੀ ਕਰਮਚਾਰੀਆਂ ਖਿਲਾਫ ਕਾਰਵਾਈ ਵੀ ਸ਼ੁਰੂ ਕੀਤੀ ਸੀ। ਇਸ ਸਬੰਧੀ ਡਾਇਰੈਕਟਰ ਜਨਰਲ ਸਕੂਲਸਿੱਖਿਆ ਪੰਜਾਬ, ਚੰਡੀਗੜ੍ਹ ਨੇ ਸਮੂਹ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ ਸਿਖਿੱਆ, ਐਲੀਮੈਂਟਰੀ ਸਿਖਿਆ) ਪੰਜਾਬ ਨੂੰ ਪੱਤਰ ਨੰਬਰ ਐਸ.ਐਸ. ਏ./2012/ਐਡਮਨ/83234 ਮਿਤੀ 7.8.2012 ਰਾਹੀਂ ਸਿੱਖਿਆ ਵਿਭਾਗ ਦੇ ਕਰਮਚਾਰੀਆਂ ਵੱਲੋਂ ਪੱਤਰਕਾਰੀ ਕਰਨ ਬਾਰੇ ਲਿਖਿਆ ਸੀ। ਇਸ ਸਬੰਧੀ ਸਰਕਾਰੀ ਕਰਮਚਾਰੀ ਕੰਡਕਟ ਐਕਟ 1966 ਦੇ ਨਿਯਮ ਬੜੇ ਸਪੱਸ਼ਟ ਹਨ ਜਿਨ੍ਹਾਂ ਅਨੁਸਾਰ ਕੋਈ ਵੀ ਸਰਕਾਰੀ ਮੁਲਾਜ਼ਮ ਸਰਕਾਰ ਦੀ ਪੂਰਵ-ਪ੍ਰਵਾਨਗੀ ਤੋਂ ਬਿਨਾਂ ਅਖਬਾਰਾਂ ਲਈ ਆਰਟੀਕਲ ਨਹੀਂ ਲਿਖ ਸਕਦਾ ਅਤੇ ਇਸ ਤਰ੍ਹਾਂ ਉਕਤ ਰੂਲਾਂ ਅਨੁਸਾਰ ਸਰਕਾਰ ਦਾ ਮੁਲਾਜ਼ਮ ਆਪ ਜਾਂ ਕਿਸੇ ਹੋਰ ਨਾਮ ਤੇ ਅਖਬਾਰ ਦੇ ਪੱਤਰਕਾਰ ਦੇ ਤੌਰ ਤੇ ਕੰਮ ਨਹੀਂ ਕਰ ਸਕਦਾ। ਕਿਸੇ ਵੀ ਮੁਲਾਜ਼ਮ ਵੱਲੋਂ ਇਨ੍ਹਾਂ ਹਦਾਇਤਾਂ ਦੀ ਉਲੰਘਣਾ ਕਰਨ ਦੀ ਸੂਰਤ ਵਿੱਚ ਉਸ ਦੇ ਖਿਲਾਫ ਪੰਜਾਬ ਸਿਵਲ ਸਰਵਿਸਜ਼ (ਦੰਡ ਅਤੇ ਅਪੀਲ) ਰੂਲਜ਼ 1970 ਦੇ ਤਹਿਤ ਕਾਰਵਾਈ ਕੀਤੀ ਜਾ ਸਕਦੀ ਹੈ। ਅੱਜ ਮੀਡੀਆ ਦੀ ਅਜਾਦੀ ਖਤਰੇ ਵਿੱਚ ਹੈ ਕਿਉਂਕਿ ਹੁਣ ਬਹੁਤੇ ਮੀਡੀਆ ਤੇ ਰਾਜਨੀਤਿਕ ਨਿਯੰਤਰਣ ਹੈ। ਕਈ ਮੀਡੀਆ ਗਰੁੱਪ ਸਿੱਧੇ ਤੌਰ ਤੇ ਹੀ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਦੇ ਨਿਯੰਤਰਣ ਅਧੀਨ ਚੱਲ ਰਹੇ ਹਨ।
ਸਮਾਜ ਵਿੱਚ ਮੀਡੀਆ ਕਰਮੀਆਂ ਦੀ ਬਦਲ ਰਹੀ ਭੂਮਿਕਾ ਵਿਸ਼ੇਸ਼ ਤੌਰ ‘ਤੇ ਆਮ ਲੋਕਾਂ ਨਾਲ ਜੁੜ੍ਹੇ ਇਲੈਕਟ੍ਰਾਨਿਕ ਮੀਡੀਆਂ ਅਤੇ ਪ੍ਰਿੰਟ ਮੀਡੀਆ ਨਾਲ ਜੁੜ੍ਹੇ ਬਹੁਤੇ ਮੀਡੀਆ ਕਰਮੀ ਲੋਕਾਂ ਤੋਂ ਦੂਰ ਹੋ ਚੁੱਕੇ ਹਨ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਝਣ ਅਤੇ ਲੋਕਾਂ ਤੱਕ ਪਹੁੰਚਾਣ ਦੀ ਬਜਾਏ ਅਪਣੇ ਨਿੱਜੀ ਹਿੱਤਾਂ ਨੂੰ ਪਹਿਲ ਦਿੰਦੇ ਹਨ। ਸਥਾਨਕ ਮੀਡੀਆ ਵਿੱਚ ਬਹੁਤੇ ਮੀਡੀਆ ਕਰਮੀ ਅਜਿਹੇ ਆ ਗਏ ਹਨ ਜੋ ਸਿਰਫ ਪੈਸੇ ਦੇ ਅਧਾਰ ਤੇ ਹੀ ਪ੍ਰੈਸ ਦਾ ਨਾਮ ਵਰਤ ਰਹੇ ਹਨ। ਪੰਜਾਬੀ ਭਾਸਾ ਦੇ ਇੱਕ ਉਘੇ ਲੇਖਕ ਵਲੋਂ ਪਿਛਲੇ ਸਮੇਂ ਦੌਰਾਨ ਲਿਖੀ ਗਈ ਕਿਤਾਬ ਵਿੱਚ ਪੱਤਰਕਾਰਤਾ ਵਿੱਚ ਆ ਰਹੇ ਨਿਘਾਰ ਬਾਰੇ ਗੰਭੀਰ ਚਿੰਤਨ ਕੀਤਾ ਗਿਆ ਹੈ। ਪ੍ਰੈਸ ਕੌਂਸਲ ਆਫ ਇੰਡੀਆ ਦੇ ਸਾਬਕਾ ਚੇਅਰਮੈਨ ਮਾਣਯੋਗ ਮਾਰਕੰਡੇ ਕਟਾਜੂ ਰਿਟਾਇਰਡ ਜੱਜ ਸੁਪਰੀਮ ਕੌਰਟ ਆਫ ਇੰਡੀਆ ਨੇ ਵੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਇੱਕ ਸੈਮੀਨਾਰ ਦੌਰਾਨ ਮੀਡੀਆ ਨੂੰ ਅਪਣੀ ਭੂਮਿਕਾ ਸਹੀ ਤਰੀਕੇ ਨਾਲ ਨਿਭਾਉਣ ਲਈ ਕਿਹਾ ਸੀ ਤਾਂ ਜੋ ਸਮਾਜ ਦੇ ਪੱਛੜੇ ਅਤੇ ਲਿਤਾੜੇ ਵਰਗਾਂ ਦੀਆਂ ਮੁਸ਼ਕਿਲਾਂ ਬਾਰੇ ਦੇਸ਼ ਅਤੇ ਆਮ ਲੋਕਾਂ ਨੂੰ ਪਤਾ ਚੱਲ ਸਕੇ। ਪ੍ਰੈਸ ਕੌਂਸਲ ਆਫ ਇੰਡੀਆ ਦੀ 35 ਵੀਂ (01 ਅਪ੍ਰੈਲ 2013 ਤੋਂ 31 ਮਾਰਚ 2014 ਤੱਕ) ਰਿਪੋਰਟ ਅਨੁਸਾਰ ਵਿਸ਼ਵ ਦੀ ਅੱਧੀ ਆਬਾਦੀ 2.5 ਬਿਲੀਅਨ ਅਖ਼ਬਾਰਾਂ ਰੋਜ਼ ਪੜ੍ਹਦੀ ਹੈ ਅਤੇ 600 ਮਿਲੀਅਨ ਅਬਾਦੀ ਰੋਜ਼ ਇੰਟਰਨੈੱਟ ਤੇ ਅਖ਼ਬਾਰਾਂ ਪੜ੍ਹਦੀ ਹੈ। ਅਖ਼ਬਾਰਾਂ ਦੇ ਉਦਯੋਗ ਰਾਹੀਂ 200 ਬਿਲੀਅਨ ਡਾਲਰ ਹਰ ਸਾਲ ਇਸ਼ਤਿਹਾਰਾਂ ਰਾਹੀਂ ਅੰਤਰਰਾਸ਼ਟਰੀ ਪੱਧਰ ਤੇ ਕਮਾਏ ਜਾਂਦੇ ਹਨ। ਇਸ ਸਮੇਂ ਦੌਰਾਨ ਪ੍ਰੈਸ ਕੌਂਸਲ ਕੋਲ 199 ਸ਼ਕਾਇਤਾਂ ਸਰਕਾਰੀ ਅਧਿਕਾਰੀਆਂ ਜਾਂ ਹੋਰ ਅਧਿਕਾਰੀਆਂ ਖਿਲਾਫ ਪ੍ਰੈਸ ਦੀ ਆਜ਼ਾਦੀ ਵਿੱਚ ਦਖਲਅੰਦਾਜ਼ੀ ਲਈ ਪ੍ਰਾਪਤ ਹੋਈਆਂ ਹਨ ਅਤੇ ਪਿਛਲੇ ਸਾਲ ਦੀਆਂ 160 ਸ਼ਕਾਇਤਾਂ ਦਾ ਨਿਪਟਾਰਾ ਬਕਾਇਆ ਪਿਆ ਸੀ। ਇਸ ਤਰ੍ਹਾਂ ਕੁੱਲ ਮਿਲਾ ਕੇ 359 ਸ਼ਕਾਇਤਾਂ ਵਿੱਚੋਂ 52 ਸ਼ਕਾਇਤਾਂ ਨੂੰ ਆਪਸੀ ਗੱਲਬਾਤ ਰਾਹੀਂ ਖਤਮ ਕਰ ਦਿੱਤਾ ਗਿਆ ਹੈ ਜਦਕਿ 186 ਸ਼ਕਾਇਤਾਂ ਨੂੰ ਸ਼ੁਰੂਆਤੀ ਤੌਰ ਤੇ ਹੀ ਜਾਂਚ ਪੜਤਾਲ ਕਰਕੇ ਖਤਮ ਕਰ ਦਿੱਤਾ ਗਿਆ ਹੈ ਜਦਕਿ 121 ਸ਼ਕਾਇਤਾਂ ਤੇ ਸੁਣਵਾਈ ਅਤੇ ਕਾਰਵਾਈ ਦੀ ਪ੍ਰਕਿਰਿਆ ਜਾਰੀ ਹੈ। ਪ੍ਰੈਸ ਕੌਸਲ ਨੂੰ ਇਸ ਸਮੇਂ ਦੌਰਾਨ 1215 ਸ਼ਕਾਇਤਾਂ ਪ੍ਰੈਸ ਦੇ ਖਿਲਾਫ ਪ੍ਰਾਪਤ ਹੋਈਆਂ ਹਨ ਅਤੇ 710 ਸ਼ਕਾਇਤਾਂ ਪਿਛਲੇ ਸਮੇਂ ਦੀਆਂ ਬਕਾਇਆ ਪਈਆਂ ਹਨ। ਇਸ ਤਰ੍ਹਾਂ ਕੁੱਲ ਮਿਲਾ ਕੇ 1925 ਸ਼ਕਾਇਤਾਂ ਹਨ ਜਿਨ੍ਹਾਂ ਵਿੱਚੋਂ 188 ਸ਼ਕਾਇਤਾਂ ਨੂੰ ਆਪਸੀ ਗੱਲਬਾਤ ਰਾਹੀਂ ਨਿਪਟਾ ਲਿਆ ਗਿਆ ਹੈ ਜਦਕਿ 916 ਸ਼ਕਾਇਤਾਂ ਨੂੰ ਸ਼ੁਰੂਆਤੀ ਜਾਂਚ ਵਿੱਚ ਹੀ ਖਤਮ ਕਰ ਦਿੱਤਾ ਗਿਆ ਅਤੇ 821 ਸ਼ਕਾਇਤਾਂ ਤੇ ਸੁਣਵਾਈ ਅਤੇ ਕਾਰਵਾਈ ਦੀ ਪ੍ਰਕਿਰਿਆ ਚੱਲ ਰਹੀ ਹੈ। ਇਨ੍ਹਾਂ ਰਿਪੋਰਟਾਂ ਨੂੰ ਵੇਖ ਕੇ ਪਤਾ ਚੱਲਦਾ ਹੈ ਕਿ ਅੱਜ ਜਿੱਥੇ ਵੱਖ ਵੱਖ ਸਰਕਾਰੀ ਅਧਿਕਾਰੀਆਂ ਵਲੋਂ ਪ੍ਰੈਸ ਦੀ ਅਜਾਦੀ ਖਤਮ ਕਰਨ ਲਈ ਕੋਸਿਸ਼ਾਂ ਕੀਤੀਆਂ ਜਾ ਰਹੀਆਂ ਹਨ ਉਥੇ ਦੂਜੇ ਪਾਸੇ ਬਹੁਤੇ ਮੀਡੀਆ ਕਰਮੀ ਵੀ ਅਪਣੀ ਬਣਦੀ ਭੂਮਿਕਾ ਸਹੀ ਢੰਗ ਨਾਲ ਨਹੀਂ ਨਿਭਾ ਰਹੇ ਹਨ।
ਪਿਛਲੇ ਸਮੇਂ ਦੌਰਾਨ ਦੇਸ਼ ਦੇ ਵੱਖ ਵੱਖ ਭਾਗਾਂ ਵਿੱਚ ਹੋਈਆਂ ਚੋਣਾਂ ਦੌਰਾਨ ਸਾਹਮਣੇ ਆਏ ਪੇਡ ਨਿਊਜ਼ ਦੇ ਹਜ਼ਾਰਾਂ ਮਾਮਲਿਆਂ ਨੇ ਵੀ ਪ੍ਰੈਸ ਦੀ ਭੂਮਿਕਾ ਤੇ ਵੱਡਾ ਪ੍ਰਸ਼ਨ ਚਿੰਨ੍ਹ ਲਗਾਇਆ ਦਿਤਾ ਹੈ ਜੋ ਕਿ ਪ੍ਰੈਸ ਦੀ ਅਜ਼ਾਦੀ ਲਈ ਖਤਰਾ ਹੈ। ਪ੍ਰੈਸ ਕੌਂਸਲ ਆਫ ਇੰਡੀਆ ਦੀ ਮੀਟਿੰਗ 19 ਸਤੰਬਰ 2011 ਨੂੰ ਹੋਈ ਜਿਸ ਵਿੱਚ ਪੱਤਰਕਾਰਾਂ ਦੀ ਸੁਰੱਖਿਆ ਲਈ ਸਬ-ਕਮੇਟੀ ਬਣਾਉਣ ਦਾ ਫੈਸਲਾ ਕੀਤਾ ਗਿਆ। ਕੌਂਸਲ ਆਫ ਇੰਡੀਆ ਦੇ ਨਿਰਦੇਸ਼ਾਂ ਅਨੁਸਾਰ 17 ਅਕਤੂਬਰ 2011 ਨੂੰ 6 ਮੈਂਬਰੀ ਸਬ-ਕਮੇਟੀ ਦਾ ਐਲਾਨ ਕੀਤਾ ਗਿਆ ਜਿਸ ਵਿੱਚ ਸ਼੍ਰੀ ਕੇ ਅਮਰਨਾਥ ਨੂੰ ਕਨਵੀਨਰ ਬਣਾਇਆ ਗਿਆ ਅਤੇ ਸੰਜੇ ਦੀਨਾ ਪਾਟਿਲ ਐਮ ਪੀ, ਅਨਿਲ ਜੁਗਲ ਕਿਸ਼ੋਰ ਅਗਰਵਾਲ, ਅਰਵਿੰਦ ਐਸ ਟੈਂਗਸੇ, ਸੰਜੇ ਗੁਪਤਾ ਅਤੇ ਡਾਕਟਰ ਰਾਮਸੂਬਾ ਅਈਅਰ ਲਕਸ਼ਮੀਪਾਥੀ ਨੂੰ ਮੈਂਬਰ ਬਣਾਇਆ ਗਿਆ। ਬਾਦ ਵਿੱਚ ਇਸ ਵਿੱਚ ਚਾਰ ਹੋਰ ਮੈਂਬਰਾਂ ਕਲਿਆਣ ਬਰੂਹ, ਰਾਜੀਵ ਰਜਨ ਨਾਗ, ਅਰੁਣ ਕੁਮਾਰ, ਉਪਾਲਾ ਲਕਸ਼ਮਣ ਨੂੰ ਸ਼ਾਮਿਲ ਕੀਤਾ ਗਿਆ। ਇਹ ਸਬ-ਕਮੇਟੀ ਦੇਸ਼ ਦੇ ਉਹਨਾਂ 11 ਸੂਬਿਆਂ ਉਤੱਰ ਪ੍ਰਦੇਸ਼, ਮਹਾਂਰਾਸ਼ਟਰ, ਜੰਮੂ-ਕਸ਼ਮੀਰ, ਪੱਛਮੀ ਬੰਗਾਲ, ਕੇਰਲਾ, ਝਾਰਖੰਡ, ਤ੍ਰਿਪੁਰਾ, ਛਤੀਸਗੜ੍ਹ, ਅਸਾਮ, ਮੇਘਾਲਿਆ ਅਤੇ ਮਨੀਪੁਰ ਵਿੱਚ ਗਈ ਜਿੱਥੇ ਪੱਤਰਕਾਰਾਂ ਨਾਲ ਕਈ ਘਟਨਾਵਾਂ ਵਾਪਰੀਆਂ ਅਤੇ ਪੱਤਰਕਾਰੀ ਕਰਨਾ ਮੁਸ਼ਕਿਲ ਹੋ ਗਿਆ। ਇਸ ਸਬ-ਕਮੇਟੀ ਨੇ ਇਹਨਾਂ 11 ਸੂਬਿਆਂ ਦੇ 1200 ਦੇ ਕਰੀਬ ਪੱਤਰਕਾਰਾਂ, ਸੰਪਾਦਕਾਂ ਅਤੇ ਪੱਤਰਕਾਰਾਂ ਦੇ ਸੰਗਠਨਾਂ ਨਾਲ ਮਿਲ ਕੇ ਜਾਣਕਾਰੀ ਪ੍ਰਾਪਤ ਕੀਤੀ। ਇਸ ਸਬ ਕਮੇਟੀ ਨੇ ਇਹਨਾਂ ਸੂਬਿਆਂ ਦੇ ਵੱਡੇ ਸਿਵਲ ਅਧਿਕਾਰੀਆਂ ਅਤੇ ਉਚ ਪੁਲਿਸ ਅਫਸਰਾਂ ਨਾਲ ਵੀ ਮੁਲਕਾਤ ਕੀਤੀ। ਇਹ ਕਮੇਟੀ ਕੁੱਝ ਸੂਬਿਆਂ ਦੇ ਮੁੱਖ ਮੰਤਰੀਆਂ ਅਤੇ ਮੰਤਰੀਆਂ ਨੂੰ ਵੀ ਮਿਲੀ। ਇਸ ਕਮੇਟੀ ਦੀ ਰਿਪੋਰਟ ਦੇ ਅਧਾਰ ਤੇ ਪ੍ਰੈਸ ਕੌਂਸਲ ਆਫ ਇੰਡੀਆ ਨੇ ਲੋਕਤੰਤਰ ਦੇ ਚੌਥੇ ਥੰਮ ਦੀ ਰੱਖਿਆ ਲਈ ਸਰਕਾਰ ਨੂੰ ਸੁਝਾਅ ਦਿਤੇ ਹਨ ਕਿ ਪੱਤਰਕਾਰਾਂ ਦੀ ਸੁਰੱਖਿਆ ਲਈ ਇੱਕ ਕਨੂੰਨ ਬਣਾਇਆ ਜਾਵੇ ਜਿਸ ਵਿੱਚ ਇਹ ਸ਼ਾਮਿਲ ਕੀਤਾ ਜਾਵੇ ਕਿ ਜੋ ਵੀ ਵਿਅਕਤੀ ਕਿਸੇ ਕੰਮ ਕਰਦੇ ਪੱਤਰਕਾਰ ਜਾਂ ਸੰਪਾਦਕ ਤੇ ਕੋਈ ਹਮਲਾ ਕਰਦਾ ਹੈ ਤਾਂ ਉਸ ਨੂੰ ਸੱਖਤ ਸਜ਼ਾ ਦਿਤੀ ਜਾਵੇ, ਪੱਤਰਕਾਰਾਂ ਤੇ ਹਮਲਿਆਂ ਸਬੰਧੀ ਸੁਣਵਾਈ ਵਿਸ਼ੇਸ਼ ਅਦਾਲਤਾਂ ਵਿੱਚ ਕੀਤੀ ਜਾਵੇ, ਜਿੱਥੇ ਚਾਰਜ਼ਸ਼ੀਟ ਦਾਇਰ ਹੋਣ ਤੋਂ ਬਾਦ ਇੱਕ ਸਾਲ ਦੇ ਅੰਦਰ ਸੁਣਵਾਈ ਮੁਕੰਮਲ ਕੀਤੀ ਜਾਵੇ। ਜਦੋਂ ਵੀ ਕਿਸੇ ਪੱਤਰਕਾਰ ਦਾ ਕਤਲ ਹੋਵੇ ਤਾਂ ਸਾਰੀ ਜਾਂਚ ਸੀ ਵੀ ਆਈ ਤੋਂ ਕਰਵਾਈ ਜਾਵੇ ਜੋ ਕਿ ਤਿੰਨ ਮਹੀਨੇ ਦੇ ਵਿੱਚ ਮੁਕੰਮਲ ਕੀਤੀ ਜਾਵੇ, ਪੱਤਰਕਾਰ ਖਿਲਾਫ ਕਿਸੇ ਵੀ ਤਰਾਂ ਦੇ ਮਾਮਲੇ ਵਿੱਚ ਕਾਰਵਾਈ ਡੀ ਜੀ ਲੀ ਦੀ ਜਾਂਚ ਰਿਪੋਰਟ ਤੋਂ ਬਾਦ ਹੀ ਕੀਤੀ ਜਾਵੇ, ਜੇਕਰ ਕੋਈ ਪੱਤਰਕਾਰ ਜਾਂ ਸੰਪਾਦਕ ਮਾਰਿਆ ਜਾਂਦਾ ਹੈ ਤਾਂ ਰਾਜ ਸਰਕਾਰ ਉਸ ਦੇ ਵਾਰਿਸਾਂ ਨੂੰ 10 ਲੱਖ ਰੁਪਏ ਦਾ ਮੁਆਵਜ਼ਾਦੇਵੇ। ਪ੍ਰੈਸ ਕੌਂਸਲ ਆਫ ਇੰਡੀਆ ਨੇ ਹਰ ਸੁਬੇ ਵਿੱਚ ਰਾਜ ਪੱਧਰ ਦੀਆਂ ਕਮੇਟੀਆਂ ਬਣਾਉਣ ਦਾ ਵੀ ਸੁਝਾਅ ਦਿਤਾ ਜਿਸ ਵਿੱਚ ਪੱਤਰਕਾਰਾਂ ਦੀਆਂ ਪ੍ਰਤੀਨਿਧ ਸੰਸਥਾਵਾਂ ਦੇ ਨੁੰਮਾਇੰਦਿਆਂ ਨੂੰ ਵੀ ਸ਼ਾਮਿਲ ਕੀਤਾ ਜਾਵੇ। ਸਾਰੀ ਦੁਨੀਆਂ ਵਿੱਚ ਜਨਵਰੀ 1992 ਤੋਂ ਲੈ ਕੇ ਅਪ੍ਰੈਲ 2015 ਤੱਕ 1124 ਪੱਤਰਕਾਰਾਂ ਦਾ ਕਤਲ ਕੀਤਾ ਗਿਆ। ਭਾਰਤ ਵਿੱਚ ਵੀ ਪਿਛਲੇ 2 ਦਹਾਕਿਆਂ ਦੌਰਾਨ 80 ਪੱਤਰਕਾਰਾਂ ਦਾ ਕਤਲ ਕੀਤਾ ਗਿਆ। ਅੱਜ ਲੋੜ ਹੈ ਲੋਕਤੰਤਰ ਦੇ ਚੌਥੇ ਥੰਮ ਮੀਡੀਆ ਨੂੰਬਚਾਉਣ ਦੀ ਤਾਂ ਜੋ ਹੱਕ ਅਤੇ ਸੋਚ ਦੀ ਆਵਾਜ਼ ਬੁਲੰਦ ਰਹਿ ਸਕੇ। ਜੇਕਰ ਹੁਣ ਵੀ ਇਸ ਪ੍ਰਤੀ ਗੰਭੀਰਤਾ ਨਾਲ ਨਾ ਸੋਚਿਆ ਗਿਆ ਤਾਂ 16 ਨਵੰਬਰ ਦਾ ਦਿਹਾੜਾ ਜੋ ਕਿ ਰਾਸ਼ਟਰੀ ਪ੍ਰੈਸ ਦਿਹਾੜੇ ਵਜੋਂ ਮਨਾਇਆ ਜਾਂਦਾ ਹੈ, ਦੇ ਕੋਈ ਅਰਥ ਨਹੀਂ ਰਹਿ ਜਾਣਗੇ ਅਤੇ ਮੀਡੀਆ ਸੱਚਮੁੱਚ ਸਰਕਾਰ ਅਤੇ ਪ੍ਰਭਾਵਸ਼ਾਲੀ ਲੋਕਾਂ ਦੇ ਪ੍ਰਭਾਵ ਅਧੀਨ ਹੀ ਕੰਮ ਕਰੇਗਾ ਜੋ ਕਿ ਸਮਾਜ ਅਤੇ ਦੇਸ਼ ਲਈ ਖਤਰਨਾਕ ਸਾਬਿਤ ਹੋਵੇਗਾ।

ਸਰਬਤ ਖਾਲਸਾ ਤੋਂ ਪੰਜਾਬੀਆਂ ਖ਼ਾਸ ਤੌਰ ਤੇ ਸਿੱਖਾਂ ਨੇ ਕੀ ਖੱਟਿਆ ਤੇ ਕੀ ਗੁਆਇਆ ?

0

ਸਰਬਤ ਖਾਲਸਾ ਤੋਂ ਪੰਜਾਬੀਆਂ ਖ਼ਾਸ ਤੌਰ ਤੇ ਸਿੱਖਾਂ ਨੇ ਕੀ ਖੱਟਿਆ ਤੇ ਕੀ ਗੁਆਇਆ ?

ਉਜਾਗਰ ਸਿੰਘ-94178 13072

ਪੰਜਾਬੀਆਂ ਨੇ ਸਰਬਤ ਖਾਲਸਾ ਤੋਂ ਕੀ ਖੱਟਿਆ ਅਤੇ ਕੀ ਗੁਆਇਆ ਹੈ ? ਇਸ ਗੱਲ ਨੂੰ ਗੰਭੀਰਤਾ ਨਾਲ ਵਿਚਾਰਨ ਦੀ ਲੋੜ ਹੈ। ਜਦੋਂ ਵੀ ਪੰਜਾਬ ਵਿਚ ਸਿੱਖ ਧਰਮ ਵਿਚ ਕੋਈ ਸੰਕਟ ਆਉਂਦਾ ਹੈ ਤਾਂ ਸਰਬਤ ਖਾਲਸਾ ਬੁਲਾਉਣ ਸੰਬੰਧੀ ਚਰਚਾਵਾਂ ਸ਼ੁਰੂ ਹੋ ਜਾਂਦੀਆਂ ਹਨ। ਪੰਜਾਬ ਦੇਸ਼ ਦੀ ਖੜਗਭੁਜਾ ਹੈ। ਇਸ ਨੇ ਗੁਲਾਮੀ ਦੇ ਮੌਕੇ ਅਤੇ ਦੇਸ਼ ਦੇ ਅਜ਼ਾਦ ਹੋਣ ਤੋਂ ਬਾਅਦ ਅੰਦਰੂਨੀ ਅਤੇ ਬੈਰੂਨੀ ਤਾਕਤਾਂ ਨਾਲ ਜੰਗਾਂ ਲੜੀਆਂ ਹਨ। ਬਾਬਰ ਦੇ ਹਮਲੇ ਨੂੰ ਤਾਂ ਸਿੱਖ ਧਰਮ ਦੇ ਬਾਨੀ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਵੰਗਾਰਿਆ ਸੀ। ਚੀਨ ਅਤੇ ਪਾਕਿਸਤਾਨ ਵਰਗੇ ਗੁਆਂਢੀ ਦੇਸ਼ਾਂ ਦੇ ਹਮਲਿਆਂ ਨੂੰ ਪੰਜਾਬੀਆਂ ਨੇ ਆਪਣੀ ਧਰਤੀ ਤੇ ਲੜਿਆ ਅਤੇ ਜਿੱਤ ਪ੍ਰਾਪਤ ਕੀਤੀ । ਜਦੋਂ ਚੀਨ ਨੇ ਭਾਰਤ ਤੇ ਹਮਲਾ ਕਰਕੇ ਪੰਚਸ਼ੀਲ ਦੀ ਮੁਹਿੰਮ ਦਾ ਉਲੰਘਣ ਕੀਤਾ ਤਾਂ ਉਦਾਸ ਹੋਏ ਭਾਰਤ ਦੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਉਦੋਂ ਦੇ ਪੰਜਾਬ ਦੇ ਮੁੱਖ ਮੰਤਰੀ ਪਰਤਾਪ ਸਿੰਘ ਕੈਰੋਂ ਨੇ ਅੰਮ੍ਰਿਤਸਰ ਬੁਲਾ ਕੇ ਪੰਜਾਬੀਆਂ ਨੇ ਹੌਸਲਾ ਹੀ ਨਹੀਂ ਦਿੱਤਾ ਸਗੋਂ ਦੁਸ਼ਮਣਾਂ ਨਾਲ ਲੜਨ ਲਈ ਮਣਾ ਮੂੰਹੀ ਸੋਨਾ ਪੰਜਾਬਣਾਂ ਨੇ ਆਪਣੇ ਗਹਿਣੇ ਲਾਹ ਕੇ ਦਿੱਤੇ । ਕੀ ਅੱਜ ਪੰਜਾਬ ਨੂੰ ਆਪਣੇ ਵਿਰਸੇ ਤੇ ਝਾਤ ਨਹੀਂ ਮਾਰਨੀ ਚਾਹੀਦੀ ? ਅੱਜ ਦੇ ਹਾਲਾਤ ਅਤੇ ਸਰਬਤ ਖਾਲਸਾ ਦੇ ਅਜਿਹੇ ਫ਼ੈਸਲਿਆਂ ਲਈ ਕੌਣ ਕੌਣ ਜ਼ਿੰਮੇਵਾਰ ਹਨ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਵਿਰੋਧ ਵਿਚ ਸ਼ਾਂਤਮਈ ਧਰਨੇ ਤੇ ਬੈਠੇ 2 ਨਿਰਦੋਸ਼ ਨੌਜਵਾਨ ਪੁਲਿਸ ਦੀ ਗੋਲੀ ਨਾਲ ਸ਼ਹੀਦ ਹੋ ਗਏ। ਸਰਬਤ ਖਾਲਸਾ ਵਿਚ ਇੱਕ ਸ਼ਬਦ ਵੀ ਉਨ੍ਹਾਂ ਸੰਬੰਧੀ ਨਹੀਂ ਕਿਹਾ ਗਿਆ। ਇਸ ਸਵਾਲ ਤੇ ਵਿਚਾਰ ਕਰਨਾ ਬਣਦਾ ਹੈ। ਸਰਬਤ ਖਾਲਸਾ ਸਿਆਸਤ ਦੀ ਭੇਂਟ ਚੜ੍ਹ ਗਿਆ। ਇਸ ਸਰਬਤ ਖਾਲਸਾ ਵਿਚ ਲੋਕ ਵਰਤਮਾਨ ਸਰਕਾਰ ਦੇ ਵਿਰੋਧ ਕਰਕੇ ਆਏ ਸਨ। ਅਜਿਹੇ ਵਿਸਫੋਟਕ ਹਾਲਾਤ ਲਈ ਅਸੀਂ ਕਿਸੇ ਇੱਕ ਧਿਰ ਨੂੰ ਜ਼ਿੰਮੇਵਾਰ ਨਹੀਂ ਠਹਿਰਾ ਸਕਦੇ। ਇਨ੍ਹਾਂ ਹਾਲਾਤ ਦੇ ਅਸੀਂ ਸਾਰੇ ਪੰਜਾਬੀ ਖਾਸ ਤੌਰ ਤੇ ਸਿੱਖ ਹੀ ਜ਼ਿੰਮੇਵਾਰ ਹਨ। ਸਭ ਤੋਂ ਵੱਧ ਸਿੱਖ ਵਿਦਵਾਨਾ ਦਾ ਕਸੂਰ ਹੈ। ਉਹ ਹਰ ਮੌਕੇ ਆਪਸ ਵਿਚ ਹੀ ਉਲਝਦੇ ਰਹਿੰਦੇ ਹਨ। ਕੌਣ ਵੱਡਾ ਤੇ ਕੌਣ ਛੋਟਾ ਹੈ ? ਸਿੱਖ ਜਗਤ ਨੂੰ ਅਗਵਾਈ ਦੇਣ ਵਿਚ ਕੋਤਾਹੀ ਕਰਦੇ ਹਨ। ਪੰਜਾਬ ਨੇ ਕਿਹੜਾ ਸੰਤਾਪ ਨਹੀਂ ਭੋਗਿਆ। ਪੰਜਾਬ ਪੁਲਿਸ, ਕਥਿਤ ਅਤਵਾਦੀਆਂ, ਕੇਂਦਰ ਸਰਕਾਰ ਦੀਆਂ ਨੀਤੀਆਂ ਦਾ ਭਾਵੇਂ ਕੇਂਦਰ ਵਿਚ ਕਿਸੇ ਪਾਰਟੀ ਦੀ ਸਰਕਾਰ ਹੋਵੇ। ਸਿੱਖਾਂ ਵਿਚ ਖਾਨਾਜੰਗੀ ਚਲਦੀ ਰਹੀ। ਗਰਮ ਖਿਆਲੀ ਨੌਜਵਾਨਾ ਦੇ ਧੜੇ ਆਪਸ ਵਿਚ ਹੀ ਲੜਦੇ ਭਿੜਦੇ ਮਰਦੇ ਮਾਰਦੇ ਰਹੇ, ਪ੍ਰੰਤੂ ਨੁਕਸਾਨ ਕਿਸ ਦਾ ਹੋਇਆ। ਨਾ ਪੰਜਾਬ ਸਰਕਾਰ ਦਾ, ਨਾ ਕੇਂਦਰ ਸਰਕਾਰ ਦਾ, ਜੇਕਰ ਨੁਕਸਾਨ ਹੋਇਆ ਤਾਂ ਪੰਜਾਬੀਆਂ ਖਾਸ ਤੌਰ ਤੇ ਸਿੱਖਾਂ ਦਾ ਹੀ ਹੋਇਆ। ਸਭ ਤੋਂ ਵੱਧ ਨੁਕਸਾਨ ਪੰਜਾਬੀ ਭਾਈਚਾਰੇ ਦਾ ਹੋਇਆ ਜਿਹੜਾ ਭਾਈਚਾਰਾ ਸਦੀਆਂ ਤੋਂ ਇੱਕ ਦੂਜੇ ਪ੍ਰਤੀ ਜਾਨ ਵਾਰਨ ਲਈ ਤਿਆਰ ਹੁੰਦਾ ਸੀ, ਅੱਜ ਉਨ੍ਹਾਂ ਦੇ ਮਨਾਂ ਵਿਚ ਸ਼ੱਕ ਦੀ ਸੂਈ ਘੁੰਮਦੀ ਹੈ। ਭਾਈਚਾਰੇ ਵਿਚ ਅਵਿਸ਼ਵਾਸ਼ ਦੇ ਹਾਲਾਤ ਪੈਦਾ ਹੋ ਗਏ। ਕੀ ਕਦੀਂ ਅਸੀਂ ਆਪਣੀ ਅੰਤਹਕਰਨ ਦੀ ਅਵਾਜ਼ ਸੁਣਨ ਲਈ ਤਿਆਰ ਹੋਵਾਂਗੇ ਵੀ ਜਾਂ ਕਥਿਤ ਗੁਪਤਚਰ ਏਜੰਸੀਆਂ ਦੇ ਝਾਂਸੇ ਵਿਚ ਆ ਕੇ ਭਰਾ ਮਾਰੂ ਖ਼ਾਨਾਜੰਗੀ ਜਾਰੀ ਰੱਖਾਂਗੇ ? ਪੰਜਾਬੀਓ ਹੋਸ਼ ਤੋਂ ਕੰਮ ਲਓ। ਭੜਕਾਉਣ ਤੇ ਉਕਸਾਉਣ ਵਾਲਿਆਂ ਦਾ ਕੁਝ ਨਹੀਂ ਵਿਗੜਨਾ ਪ੍ਰੰਤੂ ਤੁਹਾਡਾ ਕੁਝ ਨਹੀਂ ਬਚਣਾ। ਸੋਚੋ ਵਿਚਾਰੋ ਤੇ ਫੈਸਲਾ ਕਰੋ। ਲਾਈਲੱਗ ਨਾ ਬਣੋ, ਸੁਣੇ ਸੁਣਾਏ ਤੇ ਵਿਸ਼ਵਾਸ਼ ਨਾ ਕਰੋ। ਭਾਵਨਾਵਾਂ ਵਿਚ ਬਹਿ ਕੇ ਜੈਕਾਰੇ ਨਾ ਛੱਡ ਦਿਆ ਕਰੋ। ਹਰ ਗੱਲ ਦੀ ਤਹਿ ਤੱਕ ਜਾਇਆ ਕਰੋ। ਤੁਹਾਨੂੰ ਗੁਮਰਾਹ ਕੀਤਾ ਜਾ ਰਿਹਾ। ਤੁਹਾਡੇ ਵਿਚ ਬੈਠੇ ਗ਼ਦਾਰਾਂ ਤੋਂ ਬਚੋ, ਉਹ ਤੁਹਾਡੇ ਵਿਚ ਘੁਸ ਪੈਠ ਕਰ ਚੁੱਕੇ ਹਨ। ਗੁਰੂ ਗੋਬਿੰਦ ਸਿੰਘ ਨੇ ਦੁਸ਼ਮਣ ਦਾ ਮੁਕਾਬਲਾ ਕਰਨ ਲਈ ਕਿਹਾ ਸੀ। ਭਰਾਵਾਂ ਤੇ ਭਾਈਚਾਰੇ ਦਾ ਕਤਲ ਕਰਨ ਲਈ ਨਹੀਂ। ਬਾਬਾ ਬੰਦਾ ਸਿੰਘ ਬਹਾਦਰ ਦੀ ਕੁਰਬਾਨੀ ਨੂੰ ਯਾਦ ਕਰੋ, ਜਿਹੜਾ ਮਹਾਰਾਸ਼ਟਰ ਤੋਂਚਲਕੇ ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਗਿਆ। ਗ਼ਦਾਰਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਤੇ ਵੀ ਉਂਗਲਾਂ ਉਠਾਉਣ ਦੀ ਕੋਸ਼ਿਸ਼ ਕੀਤੀ ਸੀ। ਸਚਾਈ ਇੱਕ ਦਿਨ ਸਾਹਮਣੇ ਆ ਹੀ ਜਾਂਦੀ ਹੈ। ਪੰਜਾਬ ਵਿਚੋਂ ਉਦੋਂ ਕਿਸੇ ਸਿੰਘ ਨੇ ਮਾਤਾ ਗੁਜਰੀ ਅਤੇ ਸਾਹਿਬਜਾਦਿਆਂ ਦੀ ਕੁਰਬਾਨੀ ਦਾ ਬਦਲਾ ਲੈਣ ਲਈ ਕਿਉਂ ਨਹੀਂ ਹੌਸਲਾ ਕੀਤਾ ? ਗੁਰੂ ਤੇ ਤਾਂ ਅਸੀਂ ਆਪਣਾ ਕਬਜਾ ਸਮਝਦੇ ਹਾਂ। ਸਾਹਿਬਜ਼ਾਦਿਆਂ ਦੀ ਕੁਰਬਾਨੀ ਦੀ ਸ਼ਲਾਘਾ ਕਰਦੇ ਹਾਂ। ਮਾਤਾ ਗੁਜਰੀ ਨੂੰ ਪ੍ਰਣਾਮ ਕਰਦੇ ਹਾਂ, ਕਿਥੇ ਸੀ ਅਸੀਂ ਜਦੋਂ ਗੁਰੂ ਦੇ ਪਰਿਵਾਰ ਨਾਲ ਅਨਿਆਂ ਹੋ ਰਿਹਾ ਸੀ। ਭਰਾਵੋ ਆਪਣੀ ਲਿਆਕਤ ਤੋਂ ਕੰਮ ਲਵੋ, ਮੈਂ ਇਹ ਨਹੀਂ ਕਹਿੰਦਾ ਕਿ ਸਰਕਾਰ ਜਾਂ ਸ਼ਰੋਮਣੀ ਪ੍ਰਬੰਧਕ ਕਮੇਟੀ ਗ਼ਲਤ ਨਹੀਂ ਕਰ ਰਹੀ । ਉਹ ਗ਼ਲਤ ਕਰ ਰਹੇ ਹਨ, ਇਸ ਦੀ ਵੀ ਸਾਡੀ ਜ਼ਿੰਮੇਵਾਰੀ ਹੈ। ਅਸੀਂ ਵੋਟਾਂ ਨਾਲ ਕਿਉਂ ਨਹੀਂ ਬਦਲਾ ਲੈ ਸਕਦੇ। ਗ਼ਲਤ ਕੰਮ ਨੂੰ ਗ਼ਲਤੀ ਕਰਕੇ ਠੀਕ ਕਰਨ ਦੀ ਕੋਸ਼ਿਸ਼ ਕਰਨਾ ਜਾਇਜ ਨਹੀਂ। ਲੋਕਤੰਤਰਿਕ ਢਾਂਚੇ ਵਿਚ ਆਪਣੇ ਵੋਟ ਦਾ ਅਧਿਕਾਰ ਵਰਤੋ। ਅਜਿਹੇ ਮੈਂਬਰ ਕਿਉਂ ਚੁਣਦੇ ਹੋ, ਜਿਹੜੇ ਗੁਰਮੁਖ ਨਹੀਂ ਹਨ ਅਤੇ ਗੁਰਮਤਿ ਅਨੁਸਾਰ ਕੰਮ ਨਹੀਂ ਕਰਦੇ ? ਲਾਲਚ, ਪੈਸਾ, ਭੁੱਕੀ ਅਤੇ ਹੋਰ ਅਨੈਤਿਕ ਗੱਲਾਂ ਤੋਂ ਖਹਿੜਾ ਛੁਡਾ ਕੇ ਸਿਆਣਿਆਂ ਅਤੇ ਇਮਾਨਦਾਰਾਂ ਨੂੰ ਚੁਣੋਂ ਅਤੇ ਫਿਰ ਵੇਖੋ ਕੀ ਨਤੀਜੇ ਨਿਕਲਦੇ ਹਨ। ਖ਼ੁਦਗਰਜ ਲੀਡਰਾਂ ਤੇ ਵਿਸ਼ਵਾਸ ਨਾ ਕਰੋ, ਸਾਰੇ ਤੁਹਾਡੀਆਂ ਭਾਵਨਾਵਾਂ ਨਾਲ ਖੇਡ ਕੇ ਆਪਣੀਆਂ ਸਿਆਸੀ ਰੋਟੀਆਂ ਸੇਕਦੇ ਹਨ। ਤੁਹਾਡੇ ਅਧਿਕਾਰ ਅਸੀਮ ਹਨ, ਤੁਸੀਂ ਉਨ੍ਹਾਂ ਤੇ ਪਹਿਰਾ ਨਹੀਂ ਦਿੰਦੇ , ਚੰਦ ਲੰਮਿਆਂ ਦਾ ਆਨੰਦ ਮਾਨਣ ਲਈ ਆਪਣੀ ਹੋਸ਼ ਗੁਆ ਕੇ ਗ਼ਲਤ ਵਿਅਕਤੀਆਂ ਨੂੰ ਚੁਣ ਲੈਂਦੇ ਹਾਂ। ਹੁਣ ਵਾਰ ਵਾਰ ਕਹਿੰਦੇ ਹਾਂ ਕਿ ਸਰਕਾਰ ਮਾੜੀ ਹੈ। ਜ਼ਿਆਦਤੀਆਂ ਕਰ ਰਹੀ ਹੈ, ਭਰਿਸ਼ਟਾਚਾਰੀ ਹੈ, ਜ਼ੋਰ ਜਬਰਦਸਤੀ ਕਰਦੀ ਹੈ। ਪਾਰਦਰਸ਼ਤਾ ਨਾਂ ਦੀ ਕੋਈ ਚੀਜ਼ ਨਹੀਂ। ਧਰਮ ਕਰਮ ਦਾ ਡਰ ਨਹੀਂ। ਇਹ ਸਰਕਾਰ ਚੁਣੀ ਤਾਂ ਤੁਸੀਂ ਹੀ ਹੈ, ਤੁਸੀਂ ਮਾੜੇ ਲੋਕਾਂ ਨੂੰ ਕਿਉਂ ਚੁਣਦੇ ਹੋ ? ਹਰ ਪੰਜ ਸਾਲ ਬਾਅਦ ਤੁਸੀਂ ਇਨ੍ਹਾਂ ਨੂੰ ਬਦਲ ਸਕਦੇ ਹੋ ਪ੍ਰੰਤੂ ਇਹ ਧਿਆਨ ਰੱਖਿਓ ਕਿ ਫਿਰ ਕੋਈ ਅਜਿਹੇ ਲੋਕ ਨਾ ਚੁਣਨ ਦੀ ਭੁਲ ਕਰ ਲੈਣਾ, ਜਿਹੜੇ ਵਰਤਮਾਨ ਨੇਤਾਵਾਂ ਦੀ ਤਰ੍ਹਾਂ ਗ਼ਲਤ ਕੰਮ ਕਰਨ ਲੱਗ ਜਾਣ, ਕਿਤੇ ਖੂਹ ਵਿਚੋਂ ਨਿਕਲ ਕੇ ਖਾਈ ਵਿਚ ਨਾ ਡਿਗ ਪਵੋ। ਸਿਆਸਤਦਾਨਾ ਵਿਚ ਨਿਘਾਰ ਆ ਗਿਆ ਹੈ। ਇੱਕ ਹੋਰ ਗੱਲ ਪਰਵਾਸੀ ਵੀਰਾਂ ਅਤੇ ਭੈਣਾਂ ਨੂੰ ਕਹਿਣੀ ਚਾਹੁੰਦਾ ਹਾਂ। ਤੁਸੀਂ ਬੜੇ ਸਿਆਣੇ ਹੋ, ਪੰਜਾਬੀਆਂ ਨਾਲੋਂ ਜ਼ਿਆਦਾ ਧਾਰਮਿਕ ਲੱਗਦੇ ਹੋ, ਕਾਨੂੰਨ ਦੇ ਪਾਬੰਦ ਹੋ, ਖ਼ੁਸ਼ਹਾਲ ਹੋ, ਤੁਹਾਡੇ ਕੋਲ ਪੈਸੇ ਵੀ ਹਨ, ਜਿਸ ਵੀ ਦੇਸ਼ ਵਿਚ ਰਹਿੰਦੇ ਹੋ ਉਥੋਂ ਦੇ ਹਰ ਕਾਨੂੰਨ ਅਨੁਸਾਰ ਕੰਮ ਕਰਦੇ ਤੇ ਵਿਚਰਦੇ ਹੋ। ਕਦੀਂ ਵੀ ਕਾਨੂੰਨ ਦੀ ਉਲੰਘਣਾ ਕਰਨ ਦੀ ਹਿੰਮਤ ਨਹੀਂ ਕਰਦੇ। ਗੁਰਮੁਖ ਪਿਆਰਿਓ, ਫਿਰ ਪੰਜਾਬ ਵਿਚ ਆਪਣੇ ਭੈਣਾਂ ਭਰਾਵਾਂ ਨੂੰ ਅਜਿਹਾ ਕਰਨ ਲਈ ਉਕਸਾਉਣ ਦੀ ਕੋਸ਼ਿਸ਼ ਕਿਉਂ ਕਰਦੇ ਹੋ ? ਕਿਰਪਾ ਕਰਕੇ ਇੰਝ ਨਾ ਕਰੋ। ਏਥੇ ਤੁਹਾਡੇ ਵਰਗਾ ਰਾਜ ਨਹੀਂ, ਇਥੇ ਤੁਹਾਡੇ ਭੈਣਾਂ ਭਰਾਵਾਂ ਤੇ ਸਰਕਾਰੀ ਤੰਤਰ ਦੀਆਂ ਜ਼ਿਆਦਤੀਆਂ ਸ਼ੁਰੂ ਹੋ ਜਾਂਦੀਆਂ ਹਨ। ਉਨ੍ਹਾਂ ਦਾ ਜੀਣਾ ਦੁੱਭਰ ਹੋ ਜਾਂਦਾ ਹੈ। ਕ੍ਰਿਪਾ ਕਰਕੇ ਪੰਜਾਬੀਆਂ ਨੂੰ ਪੰਜਾਬ ਵਿਚ ਸ਼ਾਂਤੀ ਤੇ ਸਦਭਾਵਨਾ ਦਾ ਮਾਹੌਲ ਕਾਇਮ ਰੱਖਣ ਦੀ ਪ੍ਰੇਰਨਾ ਕਰੋ, ਸਬਰ ਸੰਤੋਖ ਤੇ ਚਲਣ ਲਈ ਕਹੋ। ਪੰਜਾਬੀ ਤੁਹਾਡੇ ਆਪਣੇ ਸਾਕ ਸੰਬੰਧੀ, ਦੋਸਤ ਮਿੱਤਰ, ਭੈਣ ਭਰਾਹਨ, ਆਪਣਿਆਂ ਦਾ ਭਲਾ ਸੋਚਣਾ ਤੁਹਾਡਾ ਫਰਜ ਹੈ। ਤੁਹਾਡੀ ਹੱਲਾਸ਼ੇਰੀ ਨਾਲ ਇਹ ਸ਼ੇਰ ਬਣ ਜਾਂਦੇ ਹਨ। ਸ਼ੇਰ ਬਣਨਾ ਕੋਈ ਗ਼ਲਤ ਗੱਲ ਨਹੀਂ ਪ੍ਰੰਤੂ ਕੰਮ ਗ਼ਲਤ ਨਹੀਂ ਹੋਣਾ ਚਾਹੀਦਾ। ਭਾਵਨਾਵਾਂ ਵਿਚ ਵਹਿਣ ਨਾਲ ਕਈ ਵਾਰ ਅਮਨ ਕਾਨੂੰਨ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ।
10 ਨਵੰਬਰ 2015 ਨੂੰ ਅੰਮ੍ਰਿਤਸਰ ਦੇ ਚੱਬਾ ਪਿੰਡ ਵਿਚ ਪੰਥਕ ਜਥੇਬੰਦੀਆਂ ਅਤੇ ਕੁਝ ਕੁ ਅਕਾਲੀ ਦਲਾਂ ਨੇ ਰਲ ਕੇ ਪੰਥਕ ਇਕੱਠ ਕੀਤਾ, ਜਿਸ ਨੂੰ ਸਰਬਤ ਖਾਲਸਾ ਦਾ ਨਾਂ ਦਿੱਤਾ ਗਿਆ। ਆਪਾਂ ਇਸ ਗੱਲ ਵਿਚ ਨਹੀਂ ਪੈਂਦੇ ਕਿ ਇਹ ਪੰਥਕ ਇਕੱਠ ਸੀ ਜਾਂ ਸਰਬਤ ਖਾਲਸਾ। ਅਸਲ ਵਿਚ ਪਿਛੇ ਜਹੇ ਪੰਜਾਬ ਵਿਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦੇ ਵਿਰੋਧ ਅਤੇ ਇਨ੍ਹਾਂ ਘਟਨਾਵਾਂ ਦੀਆਂ ਪ੍ਰਤੀਕ੍ਰਿਆਵਾਂ ਵਿਰੁਧ ਰੋਸ ਪ੍ਰਗਟ ਕਰਨ ਲਈ ਸਿੱਖਾਂ ਦਾ ਇਕੱਠ ਸੀ। ਅਜਿਹੇ ਇਕੱਠ ਕਰਕੇ ਰੋਸ ਪ੍ਰਗਟ ਕਰਨਾ ਜਾਂ ਵਿਚਾਰ ਵਟਾਂਦਰਾ ਕਰਨਾ ਜਿਸ ਨੂੰ ਸੰਬਾਦ ਵੀ ਕਿਹਾ ਜਾ ਸਕਦਾ ਹੈ, ਚੰਗੀ ਗੱਲ ਹੈ, ਸੰਬਾਦ ਵਿਚੋਂ ਚੰਗੇ ਨਤੀਜੇ ਨਿਕਲ ਸਕਦੇ ਹਨ, ਪ੍ਰੰਤੂ ਪ੍ਰਬੰਧਕਾਂ ਅਤੇ ਲੋਕਾਂ ਦੀ ਭਾਵਨਾ ਅਤੇ ਨੀਅਤ ਸਾਫ਼ ਹੋਣੀ ਚਾਹੀਦੀ ਹੈ। ਜਿਵੇਂ ਪਹਿਲਾਂ ਕਿਹਾ ਗਿਆ ਸੀ ਕਿ ਇਸ ਸਰਬਤ ਖਾਲਸਾ ਵਿਚ ਸਿੱਖਾਂ ਦੇ ਤਖ਼ਤਾਂ ਦੇ ਜਥੇਦਾਰਾਂ ਦੀ ਨਿਯੁਕਤੀ ਦੀ ਪ੍ਰਣਾਲੀ ਬਾਰੇ ਸੰਬਾਦ ਕੀਤਾ ਜਾਵੇਗਾ ਤਾਂ ਜੋ ਜਥੇਦਾਰ ਆਪਣੇ ਅਧਿਕਾਰ ਸਹੀ ਢੰਗ ਨਾਲ ਨਿਰਪੱਖ ਹੋ ਕੇ ਬਿਨਾ ਕਿਸੇ ਦੀ ਦਖ਼ਲਅੰਦਾਜੀ ਦੇ ਵਰਤ ਸਕਣ। ਪਹਿਲੀ ਗੱਲ ਤਾਂ ਇਹ ਹੈ ਕਿ ਪ੍ਰਮੁੱਖ ਰਾਗੀ, ਕੀਰਤਨੀਏਂ ਜਿਨ੍ਹਾਂ ਵਿਚ ਰਣਜੀਤ ਸਿੰਘ ਢਡਰੀਆਂ ਵਾਲਾ, ਦਲੇਰ ਸਿੰਘ, ਪੰਥਪ੍ਰੀਤ ਸਿੰਘ ਅਤੇ ਪਿੰਦਰਪਾਲ ਸਿੰਘ ਇਸ ਸਰਬਤ ਖਾਲਸਾ ਵਿਚ ਸ਼ਾਮਲ ਹੀ ਨਹੀਂ ਹੋਏ, ਜਿਸ ਤੋਂ ਪੰਥ ਵਿਚ ਫੁੱਟ ਦੇ ਸੰਕੇਤ ਮਿਲ ਗਏ, ਉਨ੍ਹਾਂ ਨੂੰ ਪਹਿਲਾਂ ਹੀ ਪਤਾ ਲੱਗ ਗਿਆ ਸੀ ਕਿ ਇਸ ਸਮਾਗਮ ਵਿਚ ਕੀ ਐਲਾਨ ਹੋਣਾ ਹੈ। ਪ੍ਰੰਤੂ ਇਸ ਪਲੇਟਫਾਰਮ ਦੀ ਗ਼ਲਤ ਵਰਤੋਂ ਹੋਣ ਲੱਗ ਪਈ, ਹਰ ਬੁਲਾਰਾ ਸਿਰਫ ਤੇ ਸਿਰਫ ਵੱਖਵਾਦ ਦੀ ਗੱਲ ਕਰਨ ਲੱਗ ਪਿਆ । ਜੇਕਰ ਅਸੀਂ ਭਾਰਤ ਵਿਚ ਰਹਿਣਾ ਹੈ ਤਾਂ ਭਾਰਤ ਦੇ ਨਾਗਰਿਕ ਬਣ ਕੇ ਰਹਿਣਾ ਚਾਹੀਦਾ ਹੈ। ਭੜਕਾਊ ਅਤੇ ਉਕਸਾਊ ਗੱਲਾਂ ਦਾ ਪ੍ਰਭਾਵ ਆਮ ਸਿੱਖਾਂ ਤੇ ਪੈਂਦਾ ਹੈ ਜਿਨ੍ਹਾਂ ਨੇ ਅਜਿਹੀ ਸਿਆਸਤ ਤੋਂ ਕੁਝ ਵੀ ਲੈਣਾ ਦੇਣਾ ਨਹੀਂ। ਜਿਹੜੇ ਜਥੇਦਾਰ ਬਣਾਏ ਗਏ ਹਨ, ਉਨ੍ਹਾਂ ਦੀ ਕਾਬਲੀਅਤ ਤੇ ਸ਼ੰਕੇ ਐਲਾਨ ਮੌਕੇ ਹੀ ਵਿਰੋਧ ਵੱਜੋਂ ਖੜ੍ਹੇ ਹੋ ਗਏ। ਸਟੇਜ ਤੋਂ ਹੀ ਕੁਝ ਵਿਅਕਤੀਆਂ ਨੇ ਵਿਰੋਧ ਪ੍ਰਗਟ ਕੀਤਾ। ਪੰਜਾਬੀ ਤਾਂ ਪਹਿਲਾਂ ਹੀ ਬਹੁਤ ਸੰਤਾਪ ਹੰਢਾ ਚੁੱਕੇ ਹਨ। ਰੱਬ ਦਾ ਵਾਸਤਾ ਸਿਆਸਤ ਕਰਕੇ ਪੰਜਾਬੀਆਂ ਦੇ ਗਲ ਮਰਿਆ ਸੱਪ ਨਾ ਪਾਓ। ਪਹਿਲਾਂ ਹੀ ਪੰਜਾਬ ਤੋਂ ਬਾਹਰ ਪੰਜਾਬੀਆਂ ਦਾ ਆਉਣਾ ਜਾਣਾ ਸ਼ੱਕੀ ਦੇ ਤੌਰ ਤੇ ਵੇਖਿਆ ਜਾਂਦਾ ਹੈ। ਇਸ ਦੇ ਸਿੱਟੇ ਵਜੋਂ ਬਹੁਤ ਸਾਰੇ ਸਾਡੇ ਪਰਵਾਸੀ ਵੀਰ ਪਹਿਲਾਂ ਹੀ ਕਾਲੀ ਸੂਚੀ ਵਿਚ ਦਰਜ ਹੋਣ ਕਰਕੇ ਪੰਜਾਬ ਆ ਨਹੀਂ ਸਕਦੇ। ਅਸੀਂ ਤਾਂ ਉਸ ਸੂਚੀ ਨੂੰ ਖ਼ਤਮ ਕਰਵਾਉਣ ਦੇ ਉਪਰਾਲੇ ਕਰੀਏ, ਹੋਰ ਸੂਚੀ ਨਾ ਬਣਵਾਈਏ। ਨਤੀਜਾ ਕੀ ਨਿਕਲਿਆ ? ਦੇਸ਼ ਧਰੋਹੀ ਦੇ ਕੇਸ ਦਰਜ ਹੋ ਗਏ, ਇਨ੍ਹਾਂ ਵਿਚਕੁਝ ਕੁ ਪਰਵਾਸੀ ਵੀਰ ਵੀ ਸ਼ਾਮਲ ਹਨ। ਸਰਬਤ ਖਾਲਸਾ ਦੇ ਪ੍ਰਬੰਧਕ ਅਤੇ ਨਿਯੁਕਤ ਜਥੇਦਾਰ ਗ੍ਰਿਫ਼ਤਾਰ ਕਰ ਲਏ ਗਏ। ਹੁਣ ਨੌਜਵਾਨ ਗੁਮਰਾਹ ਹੋਣਗੇ। ਵਾਦ ਵਿਵਾਦ ਹੋਵੇਗਾ। ਜਲਸੇ ਮੁਜ਼ਾਹਰੇ, ਧਰਨੇ ਅਤੇ ਬੰਦ ਹੋਣਗੇ, ਪੰਜਾਬ ਦੀ ਆਰਥਿਕਤਾ ਨੂੰ ਢਾਹ ਲਗੇਗੀ। ਕੀ ਖੱਟਾਂਗੇ ਸਮਝ ਤੋਂ ਬਾਹਰ ਹੈ। ਹਵਾਈ ਅੱਡਿਆਂ ਤੇ ਸਿੱਖਾਂ ਨੂੰ ਹਮੇਸ਼ਾ ਸ਼ੱਕ ਦੀ ਨਿਗਾਹ ਨਾਲ ਵੇਖਿਆ ਜਾਂਦਾ ਹੈ। ਭਰਾਵੋ ਪੰਜਾਬੀਆਂ ਤੇ ਤਰਸ ਕਰੋ।
ਇਸ ਸਾਰੀ ਪਰੀਚਰਾ ਦਾ ਸਿੱਟਾ ਇਹ ਨਿਕਲਦਾ ਹੈ ਕਿ ਕਿਸੇ ਗ਼ਲਤੀ ਵਿਚ ਸੋਧ ਕਰਵਾਉਣ ਲਈ ਪਰਜਾਤੰਤਰਿਕ ਢੰਗ ਦੀ ਵਰਤੋਂ ਕਰੀਏ ਅਤੇ ਪੰਜਾਬ ਵਿਚ ਸਦਭਾਵਨਾ ਦਾ ਮਾਹੌਲ ਕਾਇਮ ਰੱਖਣ ਵਿਚ ਆਪੋ ਆਪਣਾ ਯੋਗਦਾਨ ਪਾਈਏ। ਇਸ ਤੋਂ ਇਲਾਵਾ ਚੋਣਾਂ ਦੌਰਾਨ ਲਾਲਚ, ਫਰੇਬ ਤੋਂ ਖਹਿੜਾ ਛੁਡਾ ਕੇ ਗੁਰਮੁਖ ਵਿਅਕਤੀਆਂ ਨੂੰ ਅੱਗੇ ਲਿਆਈਏ ਤਾਂ ਜੋ ਪ੍ਰਸ਼ਾਸ਼ਨ ਵਿਚ ਪਾਰਦਰਸ਼ਤਾ ਲਿਆ ਕੇ ਸਾਫ ਸੁਥਰਾ ਪ੍ਰਸ਼ਾਸ਼ਨ ਸਥਾਪਤ ਕਰ ਸਕੀਏ। ਸਹੀ ਚੋਣ ਸਾਰੇ ਮਸਲੇ ਹਲ ਕਰਨ ਵਿਚ ਸਹਾਈ ਹੋ ਸਕਦੀ ਹੈ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ, ਮੋਬਾਈਲ-94178 13072

ਭਾਈ ਹਰਮਿੰਦਰ ਸਿੰਘ ਸਮੇਤ ਤਿੰਨ ਸਿੱਖਾਂ ਨੂੰ ਅਸਲਾ-ਬਾਰੂਦ ਐਕਟ ਵਿੱਚ 5 ਸਾਲ ਸਜ਼ਾ

0

ਭਾਈ ਹਰਮਿੰਦਰ ਸਿੰਘ ਸਮੇਤ ਤਿੰਨ ਸਿੱਖਾਂ ਨੂੰ ਅਸਲਾ-ਬਾਰੂਦ ਐਕਟ ਵਿੱਚ 5 ਸਾਲ ਸਜ਼ਾ

ਐਡਵੋਕੇਟ ਜਸਪਾਲ ਸਿੰਘ ਮੰਝਪੁਰ

5 ਸਾਲ ਤੋਂ ਵੱਧ ਸਜ਼ਾ ਕੱਟਣ ਕਰਕੇ ਨਾਭਾ ਜੇਲ੍ਹ ’ਚੋਂ ਅੱਜ ਹੀ ਰਿਹਾਈ ਸੰਭਵ

ਲੁਧਿਆਣਾ, 17 ਨਵੰਬਰ 2015- ਖੰਨਾ ਪੁਲਿਸ ਵੱਲੋਂ 16 ਜੁਲਾਈ 2010 ਨੂੰ ਗਿ੍ਰਫਤਾਰ ਕੀਤੇ ਗਏ ਚਾਰ ਸਿੱਖਾਂ (ਭਾਈ ਹਰਮਿੰਦਰ ਸਿੰਘ, ਭਾਈ ਮਨਜਿੰਦਰ ਸਿੰਘ, ਭਾਈ ਜਸਵਿੰਦਰ ਸਿੰਘ, ਭਾਈ ਗੁਰਜੰਟ ਸਿੰਘ) ਨੂੰ ਅੱਜ ਇੱਥੇ ਐਡੀਸ਼ਨਲ ਸੈਸ਼ਨਜ਼ ਜੱਜ ਸ੍ਰੀ ਕਰੁਨੇਸ਼ ਕੁਮਾਰ ਦੀ ਅਦਾਲਤ ਵੱਲੋਂ ਚਾਰਾਂ ਨੂੰ ਬਾਰੂਦ ਐਕਟ ਦੀ ਧਾਰਾ 4 ਅਤੇ 5 ਵਿੱਚ 5-5 ਸਾਲ ਤੇ 2500-2500 ਰੁਪਏ ਜੁਰਮਾਨਾ, ਅਸਲਾ ਐਕਟ ਦੀ ਧਾਰਾ 25 ਵਿੱਚ ਹਰਮਿੰਦਰ ਸਿੰਘ ਤੇ ਜਸਵਿੰਦਰ ਸਿੰਘ ਨੂੰ 3-3 ਸਾਲ ਸਜ਼ਾ ਅਤੇ 1000 ਰੁਪਏ ਜੁਰਮਾਨਾ ਕੀਤਾ ਗਿਆ ਅਤੇ ਆਈ. ਪੀ. ਸੀ. ਧਾਰਾ 467/468 ਅਤੇ ਗੈਰ-ਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਵਿੱਚ ਬਰੀ ਕੀਤਾ ਗਿਆ। ਜਿਕਰਯੋਗ ਹੈ ਕਿ ਸਾਰੀਆਂ ਸਜ਼ਾਵਾਂ ਇਕੱਠੀਆਂ ਹੀ ਚੱਲਣ ਦਾ ਹੁਕਮ ਹੋਣ ਕਾਰਨ ਅੱਜ ਸ਼ਾਮ ਚਾਰਾਂ ਦੇ ਮੈਕਸੀਮਮ ਸਕਿਓਰਟੀ ਜੇਲ੍ਹ ਨਾਭਾ ਵਿੱਚੋਂ ਰਿਹਾਈ ਸੰਭਵ ਹੈ ਕਿਉਂਕਿ ਚਾਰੋਂ ਸਿੱਖ ਪਹਿਲਾਂ ਹੀ 5 ਸਾਲ ਤੋਂ ਵੱਧ ਸਜ਼ਾ ਕੱਟ ਚੁੱਕੇ ਹਨ। ਚਾਰਾਂ ਸਿੰਘਾਂ ਵੱਲੋਂ ਐਡਵੋਕੇਟ ਐੱਸ. ਸੀ. ਗੁਪਤਾ ਅਤੇ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਪੇਸ਼ ਹੋਏ।

ਜਿਕਰਯੋਗ ਹੈ ਕਿ ਖੰਨਾ ਪੁਲਿਸ ਵੱਲੋਂ ਮੁਕੱਦਮਾ ਨੰਬਰ 194 ਮਿਤੀ 16 ਜੁਲਾਈ, ਥਾਣਾ ਸਿਟੀ ਖੰਨਾ ਵਿੱਚ ਅਸਲਾ-ਬਾਰੂਦ ਐਕਟ ਤੇ ਆਈ. ਪੀ. ਸੀ ਧਾਰਾ 467/468 ਅਤੇ ਗੈਰ-ਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਵਿਚ ਦਰਜ਼ ਕੀਤਾ ਗਿਆ ਸੀ। ਕੇਸ ਵਿਚ ਬਰਾਮਦਗੀ ਵਜੋਂ ਭਾਈ ਹਰਮਿੰਦਰ ਸਿੰਘ ਕੋਲੋਂ 500 ਗਰਾਮ ਆਰ. ਡੀ. ਐਕਸ., ਇਕ ਡੈਟਾਨੇਟਰ, ਇਕ ਟਾਈਮਰ, ਇਕ ਏ. ਕੇ-47 ਰਾਈਫਲ-ਮੈਗਜ਼ੀਨ-50 ਰੌਂਦ, ਭਾਈ ਮਨਜਿੰਦਰ ਸਿੰਘ ਕੋਲੋਂ 600 ਗਰਾਮ ਆਰ. ਡੀ. ਐਕਸ., ਇਕ ਡੈਟਾਨੇਟਰ, ਇਕ ਟਾਈਮਰ, ਇਕ .30 ਬੋਰ ਪਿਸਟਲ-ਮੈਗਜ਼ੀਨ-68 ਰੌਂਦ, ਭਾਈ ਜਸਵਿੰਦਰ ਸਿੰਘ ਕੋਲੋਂ 1 ਕਿਲੋ ਆਰ. ਡੀ. ਐਕਸ., ਇਕ ਡੈਟਾਨੇਟਰ, ਇਕ ਟਾਈਮਰ ਅਤੇ ਭਾਈ ਗੁਰਜੰਟ ਸਿੰਘ ਕੋਲੋਂ 1 ਕਿਲੋ ਆਰ. ਡੀ. ਐਕਸ., ਇਕ ਡੈਟਾਨੇਟਰ, ਇਕ ਟਾਈਮਰ ਦੀ ਬਰਾਮਦਗੀ ਦਿਖਾਈ ਗਈ ਸੀ।

ਅੱਜ ਫੈਸਲੇ ਸਮੇਂ ਚਾਰਾਂ ਸਿੰਘਾਂ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਸਿੱਖ ਰਿਲੀਫ ਵਲੋਂ ਇਸ ਕੇਸ ਦੀ ਪੈਰਵਾਈ ਕਰਨ ਵਾਲੇ ਭਾਈ ਗੁਰਪ੍ਰੀਤ ਸਿੰਘ ਖਾਲਸਾ ਵੀ ਹਾਜ਼ਰ ਸਨ।

ਗੁਰਮਤਿ ਪ੍ਰਚਾਰਕਾਂ ਦੇ ਸੰਘਰਸ਼ ਨੂੰ ਖ਼ਤਮ ਕਰਨ ਲਈ ਗ਼ਰਮ ਖ਼ਿਆਲੀ ਰਾਜਨੀਤਿਕ ਬੰਦੇ ਅਪਣਾ ਰਹੇ ਹਨ: ‘ਹਥਕੰਡੇ’

0

ਗੁਰਮਤਿ ਪ੍ਰਚਾਰਕਾਂ ਦੇ ਸੰਘਰਸ਼ ਨੂੰ ਖ਼ਤਮ ਕਰਨ ਲਈ ਗ਼ਰਮ ਖ਼ਿਆਲੀ ਰਾਜਨੀਤਿਕ ਬੰਦੇ ਅਪਣਾ ਰਹੇ ਹਨ: ‘ਹਥਕੰਡੇ’

ਗਿਆਨੀ ਅਵਤਾਰ ਸਿੰਘ

ਪੰਜਾਬ ਦੇ ਜ਼ਮੀਨੀ ਹਾਲਾਤਾਂ ਨੂੰ ਆਪਣੇ ਹੱਕ ਵਿੱਚ ਭੁਗਤਾਉਣ ਵਾਲੀ ਮਨਸਾ ਨਾਲ ਸਿਮਰਨਜੀਤ ਸਿੰਘ ਮਾਨ ਤੇ ਯੂਨਾਈਟੇਡ ਅਕਾਲੀ ਦਲ ਨੇ ਮਿਲ ਕੇ ਜੋ ਮੁਹਿਮ ਸ਼ੁਰੂ ਕੀਤੀ ਸੀ, ਉਸ ਵਿੱਚ ਮਿਤੀ 25-10-2015 (ਸ਼ਹੀਦ ਹੋਏ 2 ਸਿੰਘਾਂ ਦੇ ਭੋਗ) ਤੋਂ ਮਾਤ੍ਰ ਕੁਝ ਕੁ ਦਿਨ ਪਹਿਲਾਂ ਹੀ ਆਏ ਬਦਲਾਅ ਕਿ ਅਸੀਂ ਗੁਰਮਤਿ ਪ੍ਰਚਾਰਕਾਂ ਨਾਲ ਮਿਲ ਕੇ ਸੰਘਰਸ਼ ਨੂੰ ਜਾਰੀ ਰੱਖਾਂਗੇ, ਇੱਕ ਸੰਦੇਹ ਪੂਰਵਕ ਕਦਮ ਸੀ ਕਿਉਂਕਿ ਰਾਜਨੀਤਿਕ ਬੰਦਿਆਂ ਨੇ ਕੁਝ ਕਦਮ ਆਮ ਸਹਿਮਤੀ ਤੋਂ ਬਿਨਾ ਵੀ ਉਠਾਏ; ਜਿਵੇਂ ਕਿ ‘ਸਰਬੱਤ ਖ਼ਾਲਸਾ’ ਬੁਲਾਉਣਾ, ਜਥੇਦਾਰਾਂ ਦੀਆਂ ਨਿਯੁਕਤੀਆਂ ਆਦਿ, ਰਾਜਨੀਤਿਕ ਬੰਦਿਆਂ ਦੇ ਗੁਪਤ ਏਜੰਡੇ ਵਿੱਚ ਸੀ, ਜਿਸ ਨੂੰ ਪ੍ਰਚਾਰਕਾਂ ਦੇ ਧਿਆਨ ’ਚੋਂ ਨਿਰੰਤਰ ਗੁਪਤ ਰੱਖਿਆ ਜਾ ਰਿਹਾ ਸੀ।

ਦੂਸਰੇ ਪਾਸੇ ਆਪਣੀਆਂ ਕੁਝ ਮੰਗਾਂ ਪ੍ਰਚਾਰਕਾਂ ਦੇ ਹੱਥ ’ਚ ਫੜਾਉਣ ਵਿੱਚ ਵੀ ਇਹ ਬੰਦੇ ਕਾਮਯਾਬ ਹੋ ਗਏ; ਜਿਵੇਂ ਕਿ ਖ਼ੂਨ ਦਾ ਪਿਆਲਾ ਬਾਦਲ ਨੂੰ ਭੇਟ ਕਰਨਾ, ਮੰਤ੍ਰੀਆਂ ਦਾ ਘਿਰਾਉ ਆਦਿ ਉਕਸਾਉਣ ਵਾਲੀਆਂ ਮੰਗਾਂ ਤਾਂ ਜੋ ਪੰਜਾਬ ਦੇ ਮਾਹੌਲ ਨੂੰ 2017 ਦੇ ਚੁਣਾਵ ਤੱਕ ਨਿਰੰਤਰ ਗ਼ਰਮ ਰੱਖਿਆ ਜਾ ਸਕੇ। ਅੱਜ ਵੀ ਇਨ੍ਹਾਂ ਦੇ ਕੁਝ ਕੁ ਗੁਪਤ ਏਜੰਡੇ ਹਨ; ਜਿਵੇਂ ਕਿ ਵਿਸਾਖੀ 2016 ਅਤੇ ਦਿਵਾਲੀ 2016 ’ਚ ‘ਸਰਬੱਤ ਖਾਲਸਾ’ ਦੇ ਨਾਂ ਹੇਠ ਵੱਡੇ ਇਕੱਠ ਕਰਨੇ ਅਤੇ ਕਾਂਗਰਸ ਪਾਰਟੀ ਨਾਲ ਮਿਲ ਕੇ ਅਗਲਾ ਚੁਣਾਵ ਲੜਨਾ । ਇਸ ਲਈ ਵੱਧ ਤੋਂ ਵੱਧ ਸੀਟਾਂ ’ਤੇ ਆਪਣੇ ਵਿਧਾਇਕਾਂ ਦੀ ਮੰਗ ਕਰਨ ਲਈ ਕਾਂਗਰਸ ਦੇ ਸਾਹਮਣੇ ਆਪਣਾ ਜਨਾਧਾਰ ਖੜ੍ਹਾ ਕਰਨ ਲਈ ਉਕਤ ‘ਸਰਬੱਤ ਖ਼ਾਲਸਾ’ ਬੁਲਾਉਣੇ ਅਤਿ ਜ਼ਰੂਰੀ ਜਾਪਦੇ ਹਨ ਕਿਉਂਕਿ ਘੱਟ ਖਰਚੇ ਨਾਲ ਵੱਧ ਬੰਦਿਆਂ ਤੱਕ ਆਪਣੀ ਗੱਲ ਪਹੁੰਚਾਉਣ ਲਈ ‘ਸਰਬੱਤ ਖ਼ਾਲਸਾ’ ਦਾ ਨਾਂ ਬੜਾ ਹੀ ਢੁੱਕਵਾਂ ਇਨ੍ਹਾਂ ਲਈ ਪ੍ਰਤੀਤ ਹੁੰਦਾ ਜਾਪਦਾ ਹੈ। ਇਹ ਵੀ ਹੋ ਸਕਦਾ ਹੈ ਕਿ ਇਹੀ ਤਰੀਕਾ ਹੋਰ ਵੀ ਰਾਜਨੀਤਿਕ ਪਾਰਟੀਆਂ ਵਾਲੇ ਅਪਣਾਉਣਾ ਸ਼ੁਰੂ ਕਰ ਦੇਣ।

ਲਗਭਗ ਪਿਛਲੇ 2 ਮਹੀਨਿਆਂ ਤੋਂ ਨਿਰੰਤਰ ਜੂਝ ਰਹੀ ਸਿੱਖ ਕੌਮ ਦੇ ਇਨ੍ਹਾਂ ਅਖੌਤੀ ਆਗੂਆਂ ਨੇ ਇੱਕ ਵਾਰ ਵੀ ਜਨਤਾ ਨੂੰ ਸ਼ਾਂਤਮਈ ਰਹਿਣ ਦਾ ਫ਼ੁਰਮਾਨ ਨਹੀਂ ਸੁਣਾਇਆ ਅਤੇ ਕਾਂਗਰਸ ਪ੍ਰਤਿ ਨਰਮ ਰਵੱਈਆ ਰੱਖ ਕੇ ਇਹ ਲੋਕ ਕੀ ਸੰਦੇਸ਼ ਕੌਮ ਨੂੰ ਦੇਣਾ ਚਾਹੁੰਦੇ ਹਨ ? ਕੀ ਸਿੱਖਾਂ ਉੱਪਰ ਹੋਏ ਅਤਿਆਚਾਰ ਲਈ ਕਾਂਗਰਸ ਪਾਰਟੀ ਜ਼ਿੰਮੇਵਾਰ ਨਹੀਂ ? ਇਨ੍ਹਾਂ ਬੰਦਿਆ ਦੁਆਰਾ ਸਿੱਖ ਪ੍ਰਚਾਰਕਾਂ ਅਤੇ ਬੰਦੀ ਸਿੰਘਾਂ ਦੇ ਨਾਂ, ਕੇਵਲ ਆਪਣੇ ਹਿਤਾਂ ਦੀ ਪੂਰਤੀ ਲਈ ਹੀ ਵਰਤੇ ਜਾ ਰਹੇ ਹਨ।

ਸਿੱਖਾਂ ਨੂੰ ਕੁਝ ਕਰਨ ਤੋਂ ਪਹਿਲਾਂ ਇਹ ਵੀਚਾਰਨਾ ਜ਼ਰੂਰੀ ਹੈ:

25-10-2015 ਨੂੰ ਪਾਸ ਕੀਤੇ ਗਏ ਮਤਿਆਂ ’ਚ 9 ਵੇਂ ਮਤੇ ’ਚ ਤਿੰਨ ਮੰਗਾਂ ਸ਼ਾਮਲ ਸਨ:

(1) ਗੁਰੂ ਗ੍ਰੰਥ ਸਾਹਿਬ ਜੀ ਦਾ ਅਪਮਾਨ ਕਰਨ ਵਾਲਿਆਂ ਨੂੰ ਗ੍ਰਿਫਤਾਰ ਕਰ ਕੇ ਸਜਾ ਦੇਣੀ (ਜੋ ਕਿ ਹੁਣ ਕੇਸ ਸੀ. ਬੀ. ਆਈ. ਕੋਲ ਹੈ)।

(2). ਸ਼ਾਂਤੀਮਈ ਬੈਠ ਕੇ ਸਿਮਰਨ ਕਰਨ ਵਾਲੀਆਂ ਸੰਗਤਾਂ ਉੱਪਰ ਕੀਤੇ ਗਏ ਫਾਇਰ ਦੌਰਾਨ 2 ਸਿੰਘਾਂ ਨੂੰ ਸ਼ਹੀਦ ਕਰਨ ਵਾਲੇ ਦੋਸ਼ੀ ਪੁਲਿਸ ਅਫਸਰਾਂ ਵਿਰੁਧ ਧਾਰਾ 302 ਦਾ ਮੁਕੱਦਮਾ ਦਰਜ ਕਰਨਾ (ਜੋ ਕਿ ਬਿਨਾ ਕਿਸੇ ਦੇ ਨਾਮ ਤੋਂ ਐੱਫ. ਆਈ. ਆਰ. ਨੰਬਰ 130, ਮਿਤੀ 21-10-2015 ਨੂੰ ਪਹਿਲਾਂ ਹੀ ਕੇਸ ਦਰਜ ਕੀਤਾ ਜਾ ਚੁੱਕਾ ਸੀ)।

(3). ਗ਼ਲਤ ਪਕੜੇ ਗਏ ਦੋ ਸਿੰਘਾਂ ਨੂੰ ਬਿਨਾ ਸ਼ਰਤ ਰਿਹਾ ਕਰਨਾ (ਜੋ ਕਿ ਰਿਹਾ ਹੋ ਚੁੱਕੇ ਹਨ)।

ਉਕਤ ਮੰਗਾਂ ਨਾ ਮੰਨਣ ’ਤੇ ਮਿਤੀ 15-11-2015 ਤੋਂ ਉਪਰੰਤ ਪੰਜਾਬ ਸਰਕਾਰ ਦੇ ਮੰਤ੍ਰੀਆਂ, ਸੰਸਦਾਂ ਦਾ ਘਿਰਾਉ ਕੀਤਾ ਜਾਣਾ ਸ਼ਾਮਲ ਸੀ, ਇਨ੍ਹਾਂ ਮੰਗਾਂ ਬਾਰੇ ਸਿੱਖ ਕੌਮ ਨੂੰ ਚਾਹੀਦਾ ਹੈ ਕਿ ਉਹ ਕੁਝ ਸਮਾਂ ਬਾਦਲ ਸਰਕਾਰ ਨੂੰ ਹੋਰ ਦੇਵੇ ਜਿਸ ਨਾਲ ਸਾਡਾ ਕੇਸ ਮਜ਼ਬੂਤ ਹੋਵੇਗਾ ਕਿਉਂਕਿ ਉਕਤ ਕੇਸ ਦੇ ਅਸਲ ਦੋਸ਼ੀ ਕੌਣ ਹਨ? ਇਸ ਬਾਰੇ ਸਿੱਖ ਕੌਮ ਤੋਂ ਇਲਾਵਾ ਸਭ ਨੂੰ ਪਤਾ ਹੈ, ਇਸ ਲਈ ਇਨ੍ਹਾਂ ਕੇਸਾਂ ਦਾ ਸੱਚ ਵੀ ਸਿੱਖ ਕੌਮ ਕਦੇ ਨਹੀਂ ਜਾਣ ਸਕੇਗੀ। ਗ਼ਰਮ ਖਿਆਲੀ ਰਾਜਨੀਤਿਕ ਬੰਦੇ ਵੀ ਇੱਕ ਤਰ੍ਹਾਂ ਨਾਲ ਇਨ੍ਹਾਂ ਮਸਲਿਆਂ ਬਾਰੇ ਪੰਜਾਬ ਸਰਕਾਰ ਦੇ ਹੀ ਹੱਥ ਮਜ਼ਬੂਤ ਕਰ ਰਹੇ ਹਨ ਕਿਉਂਕਿ ਜੋ ਸਿੱਖ ਕੌਮ ਦੇ ਵੀਚਾਰਾਂ ’ਚ ਉਛਾਲ ਆਇਆ ਸੀ ਉਸ ਨੂੰ ਬਾਦਲ ਸ਼ਾਂਤ ਨਹੀਂ ਕਰ ਸਕਿਆ ਪਰ ‘ਸਰਬੱਤ ਖ਼ਾਲਸੇ’ ਰਾਹੀਂ ਬਾਦਲ ਉਹ ਕੰਮ ਕਰ ਗਿਆ ਜੋ ਕਦੇ ਵੀ ਨਹੀਂ ਕਰ ਸਕਦਾ ਸੀ; ਜਿਵੇਂ ਬਾਦਲ ਨੂੰ ਛੱਡ ਕੇ ਜਾਣ ਵਾਲਿਆਂ ਨੂੰ ਰੋਕਣਾ, ਜਨਤਾ ਦਾ ਮੂੰਹ ਬੰਦ ਕਰਨਾ ਆਦਿ।

ਸਿੱਖ ਸਮਾਜ ਲਈ ਇਹ ਵੀ ਵੀਚਾਰ ਦਾ ਵਿਸ਼ਾ ਹੈ ਕਿ ਸਿਮਰਨਜੀਤ ਸਿੰਘ ਮਾਨ ਦਾ ‘ਸਰਬੱਤ ਖਾਲਸਾ’ ਸਟੇਜ ਤੋਂ ਭਾਸ਼ਨ ਨਾ ਦੇ ਕੇ ਇਹ ਸਿੱਧ ਕਰਨਾ ਕਿ ਉਹ ਤਾਂ ਕੇਵਲ ਕੌਮ ’ਚ ਏਕਤਾ ਨੂੰ ਬਣਾਏ ਰੱਖਣ ਲਈ ਹੀ ਸੰਘਰਸ਼ ਦੀ ਅਗਵਾਈ ਕਰ ਰਹੇ ਹਨ, ਜਿਸ ਵਿੱਚ ਉਨ੍ਹਾਂ ਦਾ ਨਿਜੀ ਕੋਈ ਲਾਭ ਨਹੀਂ ਪਰ ਹੋ ਇਸ ਦੇ ਵਿਪਰੀਤ ਹੀ ਸਭ ਕੁਝ ਰਿਹਾ ਹੈ ਜਿਸ ਵਿੱਚ ਉਨ੍ਹਾਂ ਦਾ ਕੇਵਲ ਰਾਜਨੀਤਿਕ ਸੁਆਰਥ ਹੀ ਸੁਆਰਥ ਛੁਪਿਆ ਵਿਖਾਈ ਦੇ ਰਿਹਾ ਹੈ।

‘ਸਰਬੱਤ ਖ਼ਾਲਸਾ’ ਰੂਪੀ ਮੁਹਿਮ ਨੂੰ ਖੜ੍ਹਾ ਕਰਨ ਵਾਲੇ ਪ੍ਰਮੁੱਖ ਵਿਅਕਤੀ ਮਾਨ ਸਾਹਿਬ ਵਿਰੁਧ ਦੇਸ਼-ਦਰੋਹ ਦਾ ਕੇਸ ਦਰਜ ਨਾ ਕਰਨਾ, ਕੀ ਇਹ ਸੰਦੇਸ਼ ਨਹੀਂ ਦੇਂਦਾ ਕਿ ਬਾਦਲ ਸਾਹਿਬ ਖ਼ੁਦ ਹੀ ਉਨ੍ਹਾਂ ਨੂੰ ਅਗਲੇ ਉਲੀਕੇ ਗਏ ਪ੍ਰੋਗਰਾਮਾ ਨੂੰ ਮੁਕੰਬਲ ਕਰਨ ਲਈ ਅਸਿੱਧੀ ਮਦਦ ਕਰ ਰਹੇ ਹਨ ਕਿਉਂਕਿ ਪੰਜਾਬ ਦਾ ਮਾਹੌਲ ਗ਼ਰਮ ਰੱਖਣ ’ਚ ਜਿੱਥੇ ਮਾਨ ਨੂੰ ਕੁਝ ਮਿਲਦਾ ਵਿਖਾਈ ਦੇਂਦਾ ਹੈ ਉੱਥੇ ਬਾਦਲ ਨੂੰ ਵੀ ਵਿਰੋਧੀ ਵੋਟ ’ਚ ਫੁੱਟ ਪਾਉਣ ਵਾਲੀ (ਭੇਦ) ਕੂਟਨੀਤੀ ਕਾਰਨ ਲਾਭ ਹੀ ਲਾਭ ਮਿਲਦਾ ਵਿਖਾਈ ਦੇ ਰਿਹਾ ਹੈ।

ਮੈਕਸੀਮਮ ਸਕਿਓਰਟੀ ਜੇਲ੍ਹ ਨਾਭਾ ਵਿਚ ਬੰਦ ਕੌਮੀ ਸੰਘਰਸ਼ ਦੇ ਖਾੜਕੂ ਸਿੰਘਾਂ ਵਲੋਂ ਸਿੱਖ ਕੌਮ ਦੇ ਨਾਂ ਸੁਨੇਹਾ

0

ਮੈਕਸੀਮਮ ਸਕਿਓਰਟੀ ਜੇਲ੍ਹ ਨਾਭਾ ਵਿਚ ਬੰਦ ਕੌਮੀ ਸੰਘਰਸ਼ ਦੇ ਖਾੜਕੂ ਸਿੰਘਾਂ ਵਲੋਂ ਸਿੱਖ ਕੌਮ ਦੇ ਨਾਂ ਸੁਨੇਹਾ

ਸਮੂਹ ਬੰਦੀ ਸਿੰਘ

 ਗੁਰੂਆਂ ਭਗਤਾਂ ਸ਼ਹੀਦਾਂ ਦੀ ਪਾਵਨ ਪਵਿੱਤਰ ਚਰਨ ਛੋਹ ਪ੍ਰਾਪਤ ਪੰਜਾਬ ਦੀ ਧਰਤੀ ’ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵੱਖ-ਵੱਖ ਇਲਾਕਿਆਂ ਵਿੱਚ ਮਾੜੇ ਸਮਾਜਿਕ ਅਨਸਰਾਂ ਵੱਲੋਂ ਹੋਈ ਘੋਰ ਬੇਅਦਬੀ ਦੀ ਅਸੀਂ ਪੁਰਜ਼ੋਰ ਨਿਖੇਧੀ ਕਰਦੇ ਹਾਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਰੋਸ ਵਜੋਂ ਸ਼ਾਤਮਈ ਸੰਘਰਸ਼ ਕਰ ਰਹੀਆਂ ਸੰਗਤਾਂ ਉੱਪਰ ਪੰਜਾਬ ਦੇ ਤਾਨਾਸ਼ਾਹੀ ਰਾਜੇ ਪ੍ਰਕਾਸ਼ ਸਿੰਹੁ ਬਾਦਲ ਅਤੇ ਸੈਂਕੜੈ ਸ਼ਹੀਦ ਸਿੰਘਾਂ ਦੇ ਖੂਨ ਨਾਲ ਲਿਬੜੇ ਸੁਮੇਧ ਸੈਣੀ ਵਲੋਂ ਅੰਨੇਵਾਹ ਕੀਤੀ ਫਾਇਰਿੰਗ ਨਾਲ ਦੋ ਸਿੰਘ ਸ਼ਹੀਦ ਅਤੇ ਸੈਂਕੜੇ ਸੰਗਤਾਂ ਫੱਟੜ ਹੋਣ ਦੀ ਪਰਜ਼ੋਰ ਨਿਖੇਧੀ ਕਰਦੇ ਹਾਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਾਰ-ਵਾਰ ਹੋਈ ਬੇ-ਅਦਬੀ ਨੂੰ ਰੋਕਣ ਵਿੱਚ ਨਾਕਾਮ ਹੋਈ ਸਰਕਾਰ ਤੇ ਪ੍ਰਸ਼ਾਸਮਿਕ ਅਹੁਦੇਦਾਰਾਂ, ਤਖ਼ਤ ਸਾਹਿਬਾਨ ਦੇ ਜਥੇਦਾਰਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਅਤੇ ਅਹੁਦੇਦਾਰਾਂ ਨੂੰ ਆਪਣੇ ਅਹੁਦਿਆਂ ’ਤੇ ਰਹਿਣ ਦਾ ਕੋਈ ਅਧਿਕਾਰ ਨਹੀਂ।

ਇਸੇ ਹੀ ਸੰਦਰਭ ਵਿੱਚ ਕੌਮੀ ਜਜਬਾ ਰੱਖਣ ਵਾਲੀਆਂ ਸਿੱਖ ਸੰਗਤਾਂ ਵਿੱਚੋਂ ਇਕ-ਦੋ ਜਥੇਬੰਦੀਆਂ ਵੱਲੋਂ ਰੱਖੇ ਗਏ ਪ੍ਰੋਗਰਾਮ ‘ਸਰਬੱਤ ਖਾਲਸਾ’ ਦੇ ਨਾਂ ’ਤੇ ਸਿੱਖ ਸੰਗਤਾਂ ਨੇ ਬਹੁਤ ਹੀ ਏਕਤਾ ਦਾ ਸਬੁਤ ਦਿੰਦਿਆਂ ਇਕੱਠ ਕੀਤਾ। ਇਸ ਪ੍ਰੋਗਰਾਮ ਦੇ ਪ੍ਰਬੰਧਕਾਂ ਨੇ ਵਿਸ਼ਵ ਭਰ ਵਿੱਚ ਰਹਿ ਰਹੇ ਕੌਮੀ ਜਜਬੇ ਵਾਲੇ ਸਿੱਖਾਂ ਨੂੰ ਗੁੰਮਰਾਹ ਕੀਤਾ ਹੈ। ‘ਸਰਬਤ ਖਾਲਸਾ’ ਸਿੱਖਾਂ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਾਅਦ ਇਕ ਵਿਸ਼ੇਸ਼ ਸੰਸਥਾ ਹੈ, ਜਿਹੜੀ ਸਿੱਖ ਕੌਮ ਨੂੰ ਦਰਪੇਸ਼ ਚੁਣੌਤੀਆਂ ਦਾ ਟਾਕਰਾ ਕਰਨ ਲਈ, ਕੌਮੀ ਮਸਲਿਆਂ ਨੂੰ ਨਜਿੱਠਣ ਲਈ, ਸਨਮਾਨਯੋਗ ਤਖਤਾਂ ਦੇ ਜਥੇਦਾਰਾਂ ਦੀ ਨਿਯੁਕਤੀ, ਅਧਿਕਾਰ ਖੇਤਰ, ਸੇਵਾ, ਕਾਰਜਕਾਲ ਅਦਿ ਵਾਸਤੇ ਇਕੋ-ਇਕ ਅਤੇ ਅਹਿਮ ਰੋਲ ਅਦਾ ਕਰਦੀ ਹੈ। ਇਸ ਸਰਬੱਤ ਖਾਲਸਾ ਲਫਜ਼ ਦੀ ਕੀਤੀ ਗਈ ਕਿਸੇ ਵੀ ਸੰਸਥਾ ਵੱਲੋਂ ਦੁਰਵਰਤੋਂ ਸਿੱਖ ਕੌਮ ਨੂੰ ਹੋਰ ਭਾਰੀ ਸੰਕਟ ਵਿੱਚ ਪਾ ਸਕਦੀ ਹੈ, ਜਿਸ ਦੇ ਨਤੀਜੇ ਕਈ ਪੀੜੀਆਂ ਤਕ ਭੁਗਤਣੇ ਪੈਣੇ ਹਨ। ਸੋ, ਇਸ ਸੰਸਥਾ ਦਾ ਇਕ ਖਾਸ ਵਿਧੀ-ਵਿਧਾਨ ਹੈ। ਇਸ ਸੰਸਥਾ ਦੀ ਇਕੱਤਰਤਾ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਸਿਧਾਂਤ ਨੂੰ ਮੰਨਣ ਵਾਲੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਖੰਡੇ ਬਾਟੇ ਦੇ ਪਾਹੁਲ ’ਤੇ ਨਿਸਚਾ ਰੱਖਣ ਵਾਲੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਰਹਿਤ ਮਰਿਆਦਾ ਨੂੰ ਮੰਨਣ ਵਾਲੀ ਖਾਲਸਾਈ ਨਿਸ਼ਾਨ ਸਾਹਿਬ ਦੇ ਥੱਲੇ ਇਕੱਤਰ ਹੋਣ ਵਾਲੀ ਹਰ ਸੰਸਥਾ ਨੂੰ ਇਸ ਸਰਬੱਤ ਖਾਲਸਾ ਦੇ ਪ੍ਰਬੰਧਕਾਂ ਵੱਲੋਂ ਏਜੰਡਾ ਅਤੇ ਪਾਸ ਕਰਨ ਵਾਲੇ ਮਤਿਆਂ ਨੂੰ ਦੋ ਮਹੀਨੇ ਪਹਿਲਾਂ ਭੇਜਣਾ ਜਰੂਰੀ ਹੈ, ਤਾਂ ਜੋ ਉਹਨਾਂ ਸੰਸਥਾਵਾਂ ਦੇ ਮੁਖੀ ਉਸ ਏਜੰਡੇ ਬਾਰੇ ਆਪੋ-ਆਪਣੇ ਵਿਚਾਰ ਲਿਖਤੀ ਭੇਜ ਸਕਣ। ਦੇਸ਼-ਵਿਦੇਸ਼ ਦੀਆਂ ਸੰਗਤਾਂ ਨੂੰ ਪ੍ਰੋਗਰਾਮ ਵਾਲੇ ਦਿਨ ਬਾਰੇ ਘੱਟ ਤੋਂ ਘੱਟ ਦੋ ਮਹੀਨੇ ਪਹਿਲਾਂ ਜਾਣਕਾਰੀ ਦੇਣੀ ਜਰੂਰੀ ਹੈ। ਸਰਬੱਤ ਖਾਲਸਾ ਕਿਸੇ ਵੀ ਤਖਤ ਜਾਂ ਸੰਗਤਾਂ ਦੀ ਸਹੂਲਤ ਨੂੰ ਪ੍ਰਮੁੱਖ ਰੱਖਦਿਆਂ ਕਿਸੇ ਵੀ ਥਾਂ ’ਤੇ ਹੋ ਸਕਦਾ ਹੈ।

ਚੱਬਾ (ਅੰਮ੍ਰਿਤਸਰ) ਵਿਖੇ ਪ੍ਰਬੰਧਕਾਂ ਨੇ ‘ਸਰਬਤ ਖਾਲਸਾ’ ਨਾਂ ਦਾ ਪ੍ਰੋਗਰਾਮ ਉਲੀਕਿਆਂ, ਜਿਸ ਵਿਚ ਸੰਗਤਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਅੰਤਰੀਵ ਦੁਖ ਦੇ ਰੋਸ ਵੱਜੋਂ ਬਹੁਤ ਜਿਆਦਾ ਇਕੱਤਰਤਾ ਕੀਤੀ। ਇਹਨਾਂ ਪ੍ਰਬੰਧਕਾਂ ਨੇ ਸੰਗਤਾਂ ਨੂੰ ਭਰੋਸੇ ਵਿਚ ਲੈਣ ਤੋਂ ਬਿਨਾਂ ਜੋ ਮਤੇ ਪਾਸ ਕੀਤੇ, ਵਿਸ਼ੇਸ਼ ਤੌਰ ’ਤੇ ਤਿੰਨਾਂ ਤਖ਼ਤਾਂ ਦੇ ਜਥੇਦਾਰਾਂ ਦੀ ਨਿਯੁਕਤੀ ਕੀਤੀ, ਇਹ ਪਰੰਪਰਾ ਬਿਲਕੁਲ ਗ਼ਲਤ ਹੈ, ਅਸੀਂ ਇਸ ਨੂੰ ਰੱਦ ਕਰਦੇ ਹਾਂ ਤਾਂ ਜੋ ਅੱਗੇ ਤੋਂ ਕੋਈ ਵੀ ਇਸ ਤਰ੍ਹਾਂ ਇਕੱਠ ਕਰਕੇ, ਸੰਗਤਾਂ ਨਾਲ ਵਿਸ਼ਵਾਸਘਾਤ ਕਰਕੇ, ਗ਼ਲਤ ਫੈਸਲੇ ਲੈ ਕੇ ਸਿੱਖ ਕੌਮ ਨੂੰ ਨੁਕਸਾਨ ਨਾ ਪਹੁੰਚਾਵੇ। ਸੋ, ਦੇਸ਼-ਵਿਦੇਸ਼ ਵਿੱਚ ਬੈਠੀ ਸਿੱਖ ਸੰਗਤ ਨੂੰ ਬੇਨਤੀ ਹੈ ਕਿ ਜੋ ਵੀ ਕੌਮੀ ਸਮਸਿਆਵਾਂ ਹਨ ਉਹਨਾਂ ਲਈ ‘ਸਰਬੱਤ ਖਾਲਸਾ’ ਵਿਧੀ ਵਿਧਾਨ ਅਨੁਸਾਰ ਸੱਦ ਕੇ ਸਾਰੀਆਂ ਸਿੱਖ ਸੰਸਥਾਵਾਂ, ਗੁਰੂ ਨਾਨਕ ਨਾਮ ਲੇਵਾ ਸਿੱਖਾਂ ਨੂੰ ਭਰੋਸੇ ਵਿੱਚ ਲੈ ਕੇ ਫ਼ੈਸਲੇ ਲਏ ਜਾਣ। ਸਿੱਖ ਪੰਥ ਲਈ ਇਕ ਅਹਿਮ ਮਸਲਾ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਰਾਜਨੀਤਕ ਗਲਬੇ ਤੋਂ ਮੁਕਤ ਕਰਾਉਣਾ ਹੈ। ਇਹ ਤਾਂ ਹੀ ਹੋ ਸਕਦਾ ਹੈ ਜੇ ਸਾਰੀਆਂ ਸਿੱਖ ਸੰਗਤਾਂ ਗੰਭੀਰਤਾ ਨਾਲ ਇਸ ਸਮਸਿਆ ਬਾਰੇ ਸੋਚਣ। ਕਿਸੇ ਵੀ ਗੁਰਦੁਆਰਾ ਸਾਹਿਬ ਦਾ ਪ੍ਰਬੰਧਕ ਕਿਸੇ ਵੀ ਰਾਜਨੀਤਕ ਪਾਰਟੀ ਦਾ ਮੈਂਬਰ ਨਹੀਂ ਹੋਣਾ ਚਾਹੀਦਾ। ਸਾਰੇ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਉੱਤੇ ਰਾਜਨੀਤਕ ਪਾਰਟੀਆਂ ਦੀਆਂ ਸਰਗਰਮੀਆਂ ’ਤੇ ਪੂਰੀ ਤਰ੍ਹਾਂ ਪਾਬੰਦੀ ਹੋਣੀ ਚਾਹੀਦੀ ਹੈ ਤਾਂ ਜੋ ਉਹ ਸਿੱਖ ਕੌਮ ਦੀ ਚੜਦੀ ਕਲਾ ਲਈ ਕੰਮ ਕਰ ਸਕਣ ਅਤੇ ਕਿਸੇ ਨਾਲ ਵੀ ਪੱਖਪਾਤ ਨਾ ਕੀਤਾ ਜਾ ਸਕੇ।

ਜਿੰਨੀ ਦੇਰ ਸਮੁੱਚੀ ਸੰਗਤ ਵੱਲੋਂ ਵਿਧੀ-ਵਿਧਾਨ ਅਨੁਸਾਰ ‘ਸਰਬੱਤ ਖਾਲਸਾ’ ਨਹੀਂ ਹੁੰਦਾ ਓਨਾ ਚਿਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਵਰੋਸਾਏ ਅੰਮ੍ਰਿਤ ਸੰਚਾਰ ਕਰਨ ਵਾਲੇ ਪੰਜ ਪਿਆਰੇ ਹੀ ਅਗਲੇ ਪ੍ਰੋਗਰਾਮਾਂ ਦੀ ਅਗਵਾਈ ਕਰਨ।

ਗੁਰੂ ਪੰਥ ਦੇ ਦਾਸ

ਮੱਖਣ ਸਿੰਘ ਬੱਬਰ                                                 ਜਸਵਿੰਦਰ ਸਿੰਘ ਰਾਜਪੁਰਾ

ਹਰਮਿੰਦਰ ਸਿੰਘ (ਲੁਧਿਆਣਾ)                              ਕਸ਼ਮੀਰ ਸਿੰਘ ਗਲਵੱਡੀ

ਗੁਰਜੰਟ ਸਿੰਘ (ਜੰਗਪੁਰਾ)                                           ਪਾਲ ਸਿੰਘ (ਫਰਾਂਸ)

ਬਲਬੀਰ ਸਿੰਘ (ਭੂਤਨਾ)                                             ਮਨਜਿੰਦਰ ਸਿੰਘ ਹੁਸੈਨਪੁਰਾ

ਸਰਵਨ ਸਿੰਘ                                                         ਜਗਮੋਹਨ ਸਿੰਘ

ਦਿਲਬਾਗ ਸਿੰਘ (ਬਾਘਾ)                                             ਹਰਮਿੰਦਰ ਸਿੰਘ (ਨਿਹੰਗ)

ਰਤਨਦੀਪ ਸਿੰਘ                                                      ਸੁਖਵਿੰਦਰ ਸਿੰਘ ਸੁੱਖੀ

ਹਰਜਿੰਦਰ ਸਿੰਘ ਕਾਲੀ                                                      ਹਰਪ੍ਰੀਤ ਸਿੰਘ (ਜੰਮੂ)

ਇੰਦਰਪਾਲ ਸਿੰਘ (ਗੁਰਦਾਸਪੁਰ)                                    ਸਤਿੰਦਰਜੀਤ ਸਿੰਘ

ਨਵੇਂ ਤਿੰਨੇ ਅਖੌਤੀ ਜਥੇਦਾਰਾਂ ਸਮੇਤ 20 ਖ਼ਿਲਾਫ਼ ਦੇਸ਼ ਧਰੋਹ ਦਾ ਕੇਸ ਦਰਜ

0

ਨਵੇਂ ਤਿੰਨੇ ਅਖੌਤੀ ਜਥੇਦਾਰਾਂ ਸਮੇਤ 20 ਖ਼ਿਲਾਫ਼ ਦੇਸ਼ ਧਰੋਹ ਦਾ ਕੇਸ ਦਰਜ

ਗਿਆਨੀ ਅਵਤਾਰ ਸਿੰਘ

ਸਰਬੱਤ ਖਾਲਸਾ ਸੱਦਣ ਵਾਲੀਆਂ ਸਿੱਖ ਜਥੇਬੰਦੀਆਂ ਦੇ ਆਗੂਆਂ ਅਤੇ ਨਿਯੁਕਤ ਕੀਤੇ ਗਏ ਤਿੰਨੇ ਜਥੇਦਾਰਾਂ ਸਮੇਤ ਲਗਭਗ 20 ਵਿਅਕਤੀਆਂ ਖ਼ਿਲਾਫ਼ ਪੁਲੀਸ ਵਲੋਂ ਦੇਸ਼ ਧਰੋਹ ਦਾ ਮਾਮਲਾ (ਚਾਟੀਵਿੰਡ ਪੁਲੀਸ ਥਾਣੇ ਵਿਖੇ) ਦਰਜ ਕੀਤਾ ਗਿਆ ਹੈ। ਜਿਨ੍ਹਾਂ ਵਿੱਚ ਧਿਆਨ ਸਿੰਘ ਮੰਡ, ਅਮਰੀਕ ਸਿੰਘ ਅਜਨਾਲਾ, ਬਲਜੀਤ ਸਿੰਘ ਦਾਦੂਵਾਲ, ਸਿਮਰਨਜੀਤ ਸਿੰਘ ਮਾਨ, ਮੋਹਕਮ ਸਿੰਘ, ਗੁਰਦੀਪ ਸਿੰਘ ਬਠਿੰਡਾ, ਵੱਸਣ ਸਿੰਘ ਜ਼ਫ਼ਰਵਾਲ ਆਦਿ ਸ਼ਾਮਲ ਹਨ। ਸਮਾਗਮ ਵਿੱਚ ਦਿੱਤੇ ਗਏ ਭਾਸ਼ਣਾਂ ਤੇ ਹੋਰ ਗਤੀਵਿਧੀਆਂ ਦੀ ਵੀ ਘੋਖ ਕੀਤੀ ਜਾ ਰਹੀ ਹੈ।

ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਪੰਥਕ ਆਗੂਆਂ ਦੀ  ਤੁਰੰਤ ਰਿਹਾਈ ਦੀ ਮੰਗ ਕਰਦਿਆਂ ਕਿਹਾ ਕਿ ਬਾਦਲ ਸਰਕਾਰ ਨੇ ਬੁਖਲਾਹਟ ਵਿੱਚ ਆ ਕੇ ਇਹ ਗ੍ਰਿਫ਼ਤਾਰੀਆਂ ਕੀਤੀਆਂ ਹਨ।  ਉਨ੍ਹਾਂ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਬੇਮਿਸਾਲ ਪੰਥਕ ਇਕੱਠ  ਨੇ ਸਾਬਤ ਕਰ ਦਿੱਤਾ ਕਿ ਪੰਜਾਬ ਦੇ ਲੋਕ ਬਾਦਲ ਸਰਕਾਰ ਤੋ ਦੁਖੀ ਹਨ ਅਤੇ ਸਰਕਾਰ ਨੂੰ ਵਾਪਸੀ ਦਾ ਰਾਹ ਵਿਖਾਉਣਾ ਚਾਹੁੰਦੇ ਹਨ।

ਸਰਬੱਤ ਖਾਲਸਾ 2015

0

ਸਰਬੱਤ ਖਾਲਸਾ 2015

ਸੁਰਿੰਦਰ ਸਿੰਘ ‘ਖਾਲਸਾ‘–94662 66708, 97287 43287

ਆ ਰਹੀ ਤਰੀਕ ਦਸ ਨਵੰਬਰ ਦੋ ਹਜਾਰ ਪੰਦਰਾਂ ਦੀ, ਸਰਬੱਤ ਖਾਲਸਾ ਅੰਮਿਤ੍ਰਸਰ ਵਿਖੇ ਹੋ ਰਹਿਆ ਏ।
ਬਹੁਤ ਆਸਾਂ ਨੇ ਸਿੱਖਾਂ ਨੂੰ ਸਰਬੱਤ ਖਾਲਸਾ ਤੋਂ, ਪਰ ਖਾਲਸਾ ਜੀ ਤੁਹਾਡੇ ਨਾਂ ਤੇ ਇਹ ਕੀ ਹੋ ਰਹਿਆ ਏ।
ਉਹੀ ਚੇਹਰੇ ਨੇ ਬਾਰ-ਬਾਰ ਪਹਿਚਾਨੇ ਹੋਏ, ਜਿਹਨਾਂ ਦੇ ਤਾਰ ਪਿੱਛੇ ਬੈਠਾ ਕੋਈ ਹੋਰ ਹਿਲਾਅ ਰਹਿਆ ਏ।
ਫਜ਼ੂਲ ਐ ਸਾਰਥਕ ਸਿੱਟੇ ਦੀ ਕੋਈ ਆਸ ਰਖਣੀ, ਇਤਿਹਾਸ ਹੀ ਅਪਣੇ ਆਪ ਨੂੰ ਦੁਹਰਾਅ ਰਹਿਆ ਏ।
ਏਥੋਂ ਵੀ ਹੱਥ ਪੱਲੇ ਸਿੱਖਾਂ ਦੇ ਕੁੱਝ ਵੀ ਨਹੀਂ ਪੈਣਾ, ਇਹ ਕੌੜਾ ਸੱਚ ਸਾਹਮਣੇ ਹੀ ਨਜ਼ਰ ਆ ਰਹਿਆ ਏ।

ਸਰਬੱਤ ਖਾਲਸਾ ਲੰਘੇ ਤੋਂ ਬਾਅਦ।

ਸ਼ਰਬੱਤ ਖਾਲਸਾ ਦਾ ਰੌਲਾ ਕਈ ਦਿਨਾਂ ਤੋਂ ਪਾ ਰਹੇ ਸੀ, ਪਰ ਉਹ ਵੀ ਫਲਾਪ ਸ਼ੋ ਹੋ ਕਿ ਰਹਿ ਗਿਆ ਏ।
ਪੰਥ ਦਰਦੀਆਂ ਦੇ ਹੱਥੋਂ ਵਾਗਡੋਰ ਖਿਸਕੀ, ਇਹ ‘ਅੰਦੋਲਣ’ ਵੀ ਹਾਈ ਜੈਕ ਹੋਣਾ ਹੀ ਸੀ ਹੋ ਗਿਆ ਏ।
ਪੰਥਪ੍ਰੀਤ ਤੇ ਢਡਰੀਆਂ ਵਾਲੇ ਆਏ ਹੀ ਨਹੀਂ, ਕਿਉਂ ਨਹੀਂ? ਇਹ ਇਸ਼ਾਰਾ ਹੀ ਸਭ ਕੁੱਝ ਕਹਿ ਗਿਆ ਏ।
ਬਿਨਾਂ ਪ੍ਰਾਪਤੀ ਤੋਂ ਹੋਏ ਐਲਾਨ ਨਾਮੇ, ਇੱਟ-ਇੱਟ ਕਰਕੇ ਉਸਾਰਿਆ ਕਿਲਾ ਇਕੋ ਝੱਟਕੇ ਢਹਿ ਗਿਆ ਏ।
ਕੀਤੇ ਤੇਰਾਂ ਐਲਾਨ ਨਾਮੇ ਸਰਬਤ ਖਾਲਸਾ ਜੀ ਨੇ, ਪਰ ਮੁਖ ਮਸਲਾ ਤਾਂ ਉਥੇ ਦਾ ਉਥੇ ਹੀ ਰਹਿ ਗਿਆ ਏ।
ਗੋਟੀਆਂ ਫਿੱਟ ਹੋਈਆਂ ਫਿਰ ਤੋਂ ਸ਼ਤਰੰਜ ਦੀਆਂ, ‘ਪੰਥ ਦੋਖੀ’ ਬਾਦਲ ਫੇਰ ਪੰਥ ਦੇ ਹਡੀਂ ਬਹਿ ਗਿਆ ਏ।
ਸਿੱਖਾਂ ਨੂੰ ਊਲੂ ਬਣਾਉਣਾ ਸੀ ਫਿਰ ਬਣਾ ਗਏ ਨੇ, ਇੱਕ ਵਾਰੀ ਫੇਰ ਦੁਸ਼ਮਨ ਮੈਦਾਨ ਮਾਰ ਕੇ ਲੈ ਗਿਆ ਏ।
ਵਿਦੇਸ਼ੀਂ ਵਸੇ ਸਿੱਖਾਂ ਤੋਂ ਕੁੱਝ ਆਸ ਸੀ, ਸਭ ਨੂੰ, ਪਰ ਉਨ੍ਹਾਂ ਦਾ ਮੁਲ੍ਹਮਾਂ ਵੀ ਕੁੱਝ ਨਾ ਕੁੱਝ ਲਹਿ ਗਿਆ ਏ।
ਜਗਤਾਰ ਸਿੰਘ ਹਵਾਰੇ ਦੇ ਨਾਮ ਨੂੰ ਵਰਤ ਲਿਆ ਏ, ਬਾਕੀਆਂ ਬਾਰੇ ਮੀਡੀਆ ਬਹੁਤ ਕੁੱਝ ਕਹਿ ਰਿਹਾ ਏ।
ਕੋਈ ਉਸਾਰੂ ਸੇਧ ਨਹੀਂ ਸਿੱਖਾਂ ਨੂੰ ਦੇ ਸਕਿਆ, ਇੱਕ ਗਧਾਰ ਦੀ ਗੱਦੀ ਕੋਈ ਦੂਜਾ ਹੋਰ ਬਹਿ ਗਿਆ ਏ।
ਕੌਣ ਨਫੇ `ਚ ਰਿਹਾ ਕੌਣ ਫਾਇਦਾ ਉਠਾ ਗਿਆ ਮੌਕੇ ਦਾ, ਪਰ ਸਿੱਖ ਕੌਮ ਨੂੰ ਤਾਂ ਘਾਟਾ ਹੀ ਪੈ ਗਿਆ ਏ।
ਸਿੱਖ ਕੌਮ `ਚ ਜ਼ੋਸ਼ ਤਾਂ ਕਦੇ ਵੀ ਘਟਿਆ ਨਹੀਂ, ਪਰ ਹਮੇਸ਼ਾ ਹੀ ਲੀਡਰਸ਼ਿੱਪ ਦਾ ਹੀ ਭੱਠਾ ਬਹਿ ਗਿਆ ਏ।
ਸ਼ਰਕਾਰ ਤੇ ਐਸ. ਜੀ. ਪੀ. ਸੀ ਕਿਉਂ ਇਨ੍ਹਾਂ ਦੀ ਗੱਲ ਮਨੇਂ, ‘ਮੱਕੜ’ ਤਾਂ ਸ਼ਰੇਆਮ ਪ੍ਰੈਸ `ਚ ਕਹਿ ਰਿਹਾ ਏ।
ਕਿਤੇ ਫੇਰ ਨਾ ਸਿੱਖ, ਸਿੱਖਾਂ ਭਰਾਵਾਂ ਦਾ ਲਹੂ ਡੋਲ੍ਹਣ, ਇਸ ਖਦਸ਼ੇ ਦਾ ਅਲਾਰਮ. ਅੱਜ ਸਮਾਂ ਦੇ ਰਿਹਾ ਏ।
‘ਸੁਰਿੰਦਰ ਸਿੰਘਾ’ ਸਿੱਖਾਂ ਦੀ ਏਹੋ ਟ੍ਰੇਜ਼ਡੀ ਏ, ਹੱਥ ਆਇਆ ਮੌਕਾ ਬਿਨਾਂ ਵਰਤਿਆਂ ਹਮੇਸ਼ਾ ਰਹਿ ਗਿਆ ਏ।

Most Viewed Posts