33 C
Jalandhar
Thursday, April 2, 2026
spot_img
Home Blog Page 2

੬ ਕੱਤਕ ਬਨਾਮ ਕੱਤਕ ਵਦੀ ੯

0

ਗੁਰਿਆਈ ਦਿਵਸ ਗੁਰੂ ਹਰਿਕ੍ਰਸ਼ਨ ਸਾਹਿਬ ਜੀ

੬ ਕੱਤਕ ਬਨਾਮ ਕੱਤਕ ਵਦੀ ੯

 ਸਰਬਜੀਤ ਸਿੰਘ ਸੈਕਰਾਮੈਂਟੋ

ਸਿੱਖ ਇਤਿਹਾਸ ਦੇ ਸਾਰੇ ਵਸੀਲੇ ਇਕ ਮੱਤ ਹਨ ਕਿ ਗੁਰੂ ਹਰਿਰਾਇ ਜੀ ੬ ਕੱਤਕ, ਕੱਤਕ ਵਦੀ ੯ ਸੰਮਤ ੧੭੧੮ ਬਿਕ੍ਰਮੀ ਨੂੰ ਜੋਤੀ ਜੋਤ ਸਮਾਏ ਸਨ। ਇਸ ਦਿਨ ਹੀ ਗੁਰੂ ਹਰਿਕ੍ਰਸ਼ਨ ਜੀ ਗੁਰਤਾ ਗੱਦੀ ’ਤੇ ਬਿਰਾਜਮਾਨ ਹੋਏ ਸਨ। ਅੰਗਰੇਜ਼ਾਂ ਦੇ ਭਰਤ ’ਚ ਆਉਣ ਤੋਂ ਪਿਛੋਂ ਜਦੋਂ ਅੰਗਰੇਜ਼ੀ ਤਾਰੀਖਾਂ ਲਿਖਣ ਦਾ ਰਿਵਾਜ ਪਿਆ ਤਾਂ ਇਹ 6 ਅਕਤੂਬਰ 1661 ਈ: (ਜੂਲੀਅਨ) ਲਿਖੀ ਗਈ।

ਸਿੱਖ ਇਤਿਹਾਸ ਦੀਆਂ ਕਈ ਤਾਰੀਖਾਂ ਬਾਰੇ ਵਿਦਵਾਨਾਂ ਵਿੱਚ ਮਤਭੇਦ ਹਨ, ਪਰ ਇਨ੍ਹਾਂ ਦੋਵਾਂ ਤਾਰੀਖਾਂ ਬਾਰੇ ਤਕਰੀਬਨ ਸਾਰੇ ਹੀ ਵਿਦਵਾਨ (ਇਕ-ਦੋ ਨੂੰ ਛੱਡ ਕੇ) ਸਹਿਮਤ ਹਨ। ਉਸ ਵੇਲੇ ਦੇ ਪ੍ਰਚਲਿਤ ਕੈਲੰਡਰ (ਚੰਦਰ-ਸੂਰਜੀ ਬਿਕ੍ਰਮੀ, ਸੂਰਜੀ ਸਿਧਾਂਤ, ਚੇਤ੍ਰਾਦੀ, ਪੂਰਨਮੰਤਾ) ਮੁਤਾਬਕ ਇਤਿਹਾਸ ਨਾਲ ਸਬੰਧਿਤ ਤਾਰੀਖਾਂ ਦੋਵੇਂ ਤਰ੍ਹਾਂ ਹੀ (ਵਦੀ-ਸੁਦੀ ਅਤੇ ਪ੍ਰਵਿਸ਼ਟੇ) ਲਿਖੀਆਂ ਜਾਂਦੀਆਂ ਸਨ, ਪਰ ਦੋਹਾਂ ਵਿੱਚ ਫ਼ਰਕ ਬਹੁਤ ਹੈ। ਜੇ ਅਸੀਂ ਪ੍ਰਵਿਸ਼ਟਿਆਂ ਨੂੰ ਮੁੱਖ ਰੱਖਦੇ ਹਾਂ ਤਾਂ ਹਰ ਸਾਲ (ਭਾਵ 365 ਦਿਨ); ਉਸੇ ਪ੍ਰਵਿਸ਼ਟੇ ਨੂੰ ਆਵੇਗਾ, ਪਰ ਜੇ ਅਸੀਂ ਵਦੀ-ਸੁਦੀ ਨੂੰ ਮੁਖ ਰੱਖਦੇ ਹਾਂ ਤਾਂ ਇਹ ਦਿਹਾੜਾ ਦੋ-ਤਿੰਨ ਸਾਲ ਤਾਂ 354 ਦਿਨਾਂ ਪਿਛੋਂ ਅਤੇ ਤੀਜੇ-ਚੋਥੇ ਸਾਲ 384 ਦਿਨਾਂ ਪਿਛੋਂ ਆਵੇਗਾ। ਭਾਵ ਪਿਛਲੇ ਸਾਲ ਤੋਂ 11 ਦਿਨ ਪਹਿਲਾਂ ਜਾਂ 18-19 ਦਿਨ ਪਿੱਛੋਂ।

ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ, ਨਾਨਕਸ਼ਾਹੀ ਕੈਲੰਡਰ ਦੇ ਨਾਂ ਹੇਠ ਛਾਪੇ ਜਾਂਦੇ ਧੁਮੱਕੜਸ਼ਾਹੀ ਕੈਲੰਡਰ ਮੁਤਾਬਕ, ਇਸ ਸਾਲ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਗੁਰਗੱਦੀ ਦਿਵਸ ਅਤੇ ਗੁਰੂ ਹਰਿਰਾਇ ਜੀ ਦਾ ਜੋਤੀ ਜੋਤ ਦਿਹਾੜਾ ੩੦ ਅੱਸੂ (15 ਅਕਤੂਬਰ) ਨੂੰ ਹੈ। ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅੱਜ-ਕੱਲ੍ਹ ਦੋਵਾਂ ਕੈਲੰਡਰਾਂ ਮੁਤਾਬਕ ਹੀ (354 ਦਿਨਾਂ ਵਾਲਾ ਸਾਲ ਅਤੇ 365 ਦਿਨਾਂ ਵਾਲਾ ਸਾਲ) ਕੈਲੰਡਰ ਛਾਪਦੀ ਹੈ। ਸਾਰੇ ਦਿਹਾੜੇ ਸੂਰਜੀ ਸਾਲ (365 ਦਿਨ) ਮੁਤਾਬਕ ਕਿਉਂ ਨਹੀਂ ਮਨਾ ਸਕਦੇ ? ਇਸ ਸਵਾਲ ਦਾ ਤਸੱਲੀ ਬਖਸ਼ ਜਵਾਬ ਅੱਜ ਤੱਕ ਪੜ੍ਹਨ/ਸੁਣਨ ਨੂੰ ਨਹੀਂ ਮਿਲਿਆ।

ਸ਼੍ਰੋਮਣੀ ਕਮੇਟੀ ਵੱਲੋਂ ਧਾਰਮਿਕ ਪ੍ਰੀਖਿਆ ਲਈ ਨਿਰਧਾਰਿਤ ਕੀਤੀ ਗਈ ਪੁਸਤਕ, ‘ਗੁਰਮਤਿ ਗਿਆਨ’ (ਦਰਜਾ ਦੂਜਾ) ’ਚ ਦੋਵੇਂ ਦਿਹਾੜਿਆਂ ਦੀ ਤਾਰੀਖ 6 ਅਕਤੂਬਰ 1661 ਈ: ਹੀ ਦਰਜ ਕੀਤੀ ਹੋਈ ਹੈ। ਸ਼੍ਰੋਮਣੀ ਕਮੇਟੀ ਦੀ ਵੈੱਬਸਾਇਟ ਉੱਪਰ, “Knowing that the end was near, Sri Guru Har Rai Ji installed his younger son Har Krishna as the Eighth Nanak and passed away on Kartik Vadi ੯ (੫ Kartik), Bikrami Samvat ੧੭੧੮, (6th October, 1661) at Kiratpur Sahib.(sgpc.net) ਇਥੇ ਕੱਤਕ ਵਦੀ ੯ ਸੰਮਤ 1718 ਬਿਕ੍ਰਮੀ ਅਤੇ 6 ਅਕਤੂਬਰ 1661 ਈ: (ਜੂਲੀਅਨ) ਤਾਂ ਸਹੀ ਹੈ, ਪਰ ੫ ਕੱਤਕ ਠੀਕ ਨਹੀਂ ਕਿਉਂਕਿ ੬ ਕੱਤਕ ਚਾਹੀਦਾ ਹੈ।

ਸ਼੍ਰੋਮਣੀ ਕਮੇਟੀ ਦੀ ਡਾਇਰੀ 1965-66 (ਸਿੱਖ ਕੈਲੰਡਰ) ਵਿੱਚ ਗੁਰੂ ਹਰਿਰਾਇ ਜੀ ਦਾ ਜੋਤੀ ਜੋਤ ਦਿਹਾੜਾ ੭ ਕੱਤਕ/6 ਅਕਤੂਬਰ ਦਰਜ ਹੈ ਅਤੇ ਗੁਰੂ ਹਰਿਕ੍ਰਿਸ਼ਨ ਜੀ ਦਾ ਗੁਰਗੱਦੀ ਦਿਵਸ, ੬ ਕੱਤਕ (7 ਅਕਤੂਬਰ) ਦਰਜ ਹੈ।

ਸਿੱਖ ਡਾਇਰੀ 1969 ’ਚ ਇਹ ਦੋਵੇਂ ਦਿਹਾੜੇ 3 ਨਵੰਬਰ ਦੇ ਦਰਜ ਹਨ। 1969 ਈ: ’ਚ 3 ਨਵੰਬਰ ਵਾਲੇ ਦਿਨ ਕੱਤਕ ਵਦੀ ੯ ਸੀ।

ਕੱਤਕ ਵਦੀ ੯, ਕੱਤਕ ਪ੍ਰਵਿਸ਼ਟੇ ੫ ਸੰਮਤ 1718 ਬਿ:, 6 ਅਕਤੂਬਰ ਸੰਨ 1661 ਈ: (ਖਾਲਸਾ ਡਾਇਰੀ 1975-76)

ਸ਼੍ਰੋਮਣੀ ਡਾਇਰੀ 1991 ਈ: ਜੋਤੀ ਜੋਤ ਗੁਰੂ ਹਰਿਰਾਇ ਜੀ ਕੱਤਕ ਵਦੀ ੯, 6 ਅਕਤੂਬਰ ਹੀ ਦਰਜ ਹੈ, ਪਰ ਗੁਰਗੱਦੀ ਦਿਵਸ ਗੁਰੂ ਹਰਿਕ੍ਰਿਸ਼ਨ ਜੀ; ਕੱਤਕ ਵਦੀ ੧੦ , 7 ਅਕਤੂਬਰ ਦਰਜ ਹੈ।

ਸ਼੍ਰੋਮਣੀ ਡਾਇਰੀ 1992 ਈ: ’ਚ ਜੋਤੀ ਜੋਤ ਗੁਰੂ ਹਰਿਰਾਇ ਜੀ ਕੱਤਕ ਵਦੀ ੯, 6 ਅਕਤੂਬਰ ਹੀ ਦਰਜ ਹੈ, ਪਰ ਗੁਰਗੱਦੀ ਦਿਵਸ ਗੁਰੂ ਹਰਿਕ੍ਰਿਸ਼ਨ ਜੀ ਕੱਤਕ ਵਦੀ ੯ , 7 ਅਕਤੂਬਰ ਦਰਜ ਹੈ।

ਨਾਨਕਸ਼ਾਹੀ ਕੈਲੰਡਰ ਦਾ ਬਿਨਾਂ ਕਿਸੇ ਖਾਸ ਕਾਰਨ ਦੇ, ਸਿਰਫ ਵਿਰੋਧ ਕਰਨ ਲਈ ਵਿਰੋਧ ਕਰਨ ਵਾਲਾ, ਲੈ: ਕਰਨਲ ਸੁਰਜੀਤ ਸਿੰਘ ਨਿਸ਼ਾਨ ਵੀ ਇਨ੍ਹਾਂ ਤਾਰੀਖਾਂ (੬ ਕੱਤਕ, ਕੱਤਕ ਵਦੀ ੯ ਸੰਮਤ ੧੭੧੮ ਬਿਕ੍ਰਮੀ, 6 ਅਕਤੂਬਰ 1666 ਈ:) ਨਾਲ ਸਹਿਮਤ ਹੈ।

ਡਾ. ਸੁਖਦਿਆਨ ਸਿੰਘ ਲਿਖਦਾ ਹੈ, ‘ਪਰ ਗੁਰੂ ਹਰਿਰਾਇ ਜੀ ਨੇ ਆਪਣੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਆਪਣੇ ਛੋਟੇ ਪੁੱਤਰ ਹਰਿ ਕਰਿਸ਼ਨ ਜੀ ਨੂੰ ਆਪਣਾ ਉਤਰ ਅਧਿਕਾਰੀ ਥਾਪ ਦਿੱਤਾ। ਇਸ ਤਰ੍ਹਾਂ ਗੁਰੂ ਜੀ ਨੇ ਲੀਡਰਸ਼ਿਪ ਦਾ ਸੰਕਟ ਪੈਦਾ ਨਹੀਂ ਹੋਣ ਦਿੱਤਾ। ਇਸੇ ਸਮੇਂ ਦੌਰਾਨ ਗੁਰੂ ਹਰਿਰਾਇ ਜੀ 31 ਸਾਲਾਂ ਦੀ ਭਰ ਜੁਆਨੀ ਦੀ ਉਮਰ ਵਿੱਚ 6 ਅਕਤੂਬਰ 1661 ਈ: ਨੂੰ ਜੋਤੀ ਜੋਤ ਸਮਾ ਗਏ’। (ਪੰਨਾ 187)

ਡਾ. ਹਰਜਿੰਦਰ ਸਿੰਘ ਦਿਲਗੀਰ ਵੀ 6 ਅਕਤੂਬਰ 1661 ਈ: ਨਾਲ ਸਹਿਮਤ ਹੈ।

ਦਮਦਮੀ ਟਕਸਾਲ ਦੀ ਵੱਡ ਆਕਾਰੀ ਪੁਸਤਕ ‘ਗੁਰਬਾਣੀ ਪਾਠ ਦਰਪਣ’ ’ਚ ਕੱਤਕ ਵਦੀ ੯ ਸੰਮਤ ੧੭੧੮ ਬਿਕ੍ਰਮੀ, ਤਾਂ ਠੀਕ ਹੈ, ਪਰ ਹੋਰ ਬਹੁਤ ਸਾਰੀਆਂ ਤਾਰੀਖਾਂ ਵਾਂਗ, ਅੰਗਰੇਜ਼ੀ ਤਾਰੀਖ਼ ਲਿਖਣ ਵੇਲੇ ਇਥੇ ਵੀ ਉਹੀ ਗਲਤੀ ਕੀਤੀ ਹੋਈ ਹੈ। ਕੱਤਕ ਵਦੀ ੯ ਸੰਮਤ ੧੭੧੮ ਬਿਕ੍ਰਮੀ, 8 ਨਵੰਬਰ 1661 ਈ: ਲਿਖੀ ਹੋਈ ਹੈ। ਹੁਣ ਜੇ 8 ਨਵੰਬਰ 1661 ਈ: (ਜੂਲੀਅਨ) ਨੂੰ ਮੁੱਖ ਰੱਖ ਕੇ ਵੇਖੀਏ ਤਾਂ ਇਹ ੯ ਮੱਘਰ, ਮੱਘਰ ਵਦੀ ੧੨, ਸੰਮਤ ੧੭੧੮ ਬਿਕ੍ਰਮੀ, ਦਿਨ ਸ਼ੁੱਕਰਵਾਰ ਬਣਦੀ ਹੈ। ਅਜੇਹੀ ਗਲਤੀ ਟਕਸਾਲ ਸਣੇ ਹੋਰ ਵੀ ਬਹੁਤ ਸਾਰੇ ਲੇਖਕਾਂ ਨੇ ਕੀਤੀ। ਇਸ ਦਾ ਕਾਰਨ ਇਹ ਹੈ ਕਿ ਕੱਤਕ ਵਦੀ ੯ ਨੂੰ ਅੰਗਰੇਜ਼ੀ ਤਾਰੀਖ਼ ’ਚ ਬਦਲੀ ਕਰਨ ਵੇਲੇ ਮੌਜੂਦਾ ਸਾਲ ਦੀ ਜੰਤਰੀ ਨਹੀਂ, ਬਲਕਿ ਸੰਮਤ ੧੭੧੮ ਬਿਕ੍ਰਮੀ ਦੀ ਜੰਤਰੀ ਵੇਖਣੀ ਪਵੇਗੀ। ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਜਦੋਂ ‘ਗੁਰਬਾਣੀ ਪਾਠ ਦਰਪਣ’ ਦੇ ਲਿਖਾਰੀ ਨੇ ਇਹ ਕਿਤਾਬ ਲਿਖੀ ਗਈ ਹੋਵੇਗੀ, ਉਨ੍ਹਾਂ ਉਸ ਸਾਲ ਦੀ ਜੰਤਰੀ ਵੇਖ ਲਈ ਹੋਵੇ। ਕੱਤਕ ਵਦੀ 9 ਵਾਲੇ ਦਿਨ 8 ਨਵੰਬਰ; 1955 ਈ: ’ਚ ਆਈ ਸੀ। ਹੋ ਸਕਦਾ ਹੈ ਟਕਸਾਲ ਨੇ ਗੁਰਪ੍ਰਨਾਲੀ 1955 ਈ: ’ਚ ਤਿਆਰ ਕੀਤੀ ਹੋਵੇ।

ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਅਤੇ ਗੁਰੂ ਹਰਿਰਾਇ ਸਾਹਿਬ ਜੀ ਦਾ ਜੋਤੀ-ਜੋਤ ਪੁਰਬ; ਬਿਕ੍ਰਮੀ ਕੈਲੰਡਰ ਅਤੇ ਨਾਨਕਸ਼ਾਹੀ ਕੈਲੰਡਰ ਮੁਤਾਬਕ ਸੰਮਤ ੫੪੮ ਤੋਂ ੫੫੭ ਦੌਰਾਨ ਹੇਠਾਂ ਦਿੱਤੇ ਟੇਬਲ ਅਨੁਸਾਰ ਆਇਆ :

ਡਾ. ਤ੍ਰਿਲੋਚਨ ਸਿੰਘ ਜੀ ਲਿਖਦੇ ਹਨ, “A day before the Dussehra festival Guru Hari Rai announced that Hari Krishan would be installed his successor and the Eighth Guru of the Sikh Community, the next day.

Early the next morning, Asu Vadi ੧੦, Samvat ੧੭੧੮, 23rd September 1661 A.D. prayers were performed and a large congregation sang Psalms and Hymns for the joyful occasion. A special durbar was held in the place known as Takhat Asthan in Kiratpur…Thus Sri Hari Krishan was installed the Guru on 23rd September 1661”. (Life of Guru Hari Krishan, Page 86)

ਹੁਣ ਇਥੇ ਸਾਡੇ ਸਾਮ੍ਹਣੇ ਗੁਰੂ ਹਰਿਕ੍ਰਿਸ਼ਨ ਜੀ ਦੇ ਗੁਰਗੱਦੀ ਦਿਹਾੜੇ ਦੀ ਇਕ ਨਵੀਂ ਤਾਰੀਖ ਅੱਸੂ ਵਦੀ ੧੦, ਸੰਮਤ ੧੭੧੮ ਬਿਕ੍ਰਮੀ 23 ਸਤੰਬਰ 1661 ਈ: (ਜੂਲੀਅਨ) ਆ ਗਈ ਹੈ। ਗੁਰੂ ਹਰਿਰਾਇ ਜੀ ਵੱਲੋਂ ਆਪਣੇ ਉੱਤਰਾਧਿਕਾਰੀ ਦਾ ਐਲਾਨ, ਦੁਸ਼ਹਿਰੇ ਤੋਂ ਇਕ ਦਿਨ ਪਹਿਲਾਂ ਭਾਵ ਅੱਸੂ ਵਦੀ ੯, 22 ਸਤੰਬਰ 1661 ਈ: ਨੂੰ ਕੀਤਾ ਗਿਆ ਸੀ। ਹੁਣ ਜੇ ਅੱਸੂ ਵਦੀ ੧੦ ਸੰਮਤ ੧੭੧੮ ਬਿਕ੍ਰਮੀ ਨੂੰ ਜੂਲੀਅਨ ’ਚ ਬਦਲੀ ਕਰੀਏ ਤਾਂ ਇਹ 8 ਸਤੰਬਰ 1661 ਈ: ਬਣਦੀ ਹੈ। ਜੇ 23 ਸਤੰਬਰ 1661 ਈ: (ਜੂਲੀਅਨ) ਨੂੰ ਬਿਕ੍ਰਮੀ ’ਚ ਬਦਲੀ ਕਰੀਏ ਤਾਂ ਇਹ ਅੱਸੂ ਸੁਦੀ ੧੦ ਸੰਮਤ ੧੭੧੮ ਬਿਕ੍ਰਮੀ ਬਣਦੀ ਹੈ। ਇੱਥੇ ਡਾ. ਤ੍ਰਿਲੋਚਨ ਸਿੰਘ ਦੀ ਕੈਲੰਡਰ ਬਾਰੇ ਜਾਣਕਾਰੀ ਦਾ ਪਤਾ ਲੱਗਦਾ ਹੈ। ਉਹ ਅੱਸੂ ਵਦੀ ੧੦ ਅਤੇ ਅੱਸੂ ਸੁਦੀ ੧੦ ਦੇ ਅੰਤਰ ਨੂੰ ਸਮਝਣ ਤੋਂ ਅਸਮਰੱਥ ਹਨ। ਉਨ੍ਹਾਂ ਨੂੰ ਇਹ ਵੀ ਨਹੀਂ ਪਤਾ ਕਿ ਦੁਸ਼ਹਿਰਾ ਅੱਸੂ ਵਦੀ ੧੦ ਨੂੰ ਹੁੰਦਾ ਹੈ ਜਾਂ ਅੱਸੂ ਸੁਦੀ ੧੦ ਨੂੰ ? ਹੁਣ ਇੱਥੇ ਇਕ ਹੋਰ ਸਵਾਲ ਸਾਮ੍ਹਣੇ ਆ ਖੜ੍ਹਾ ਹੋਇਆ ਹੈ ਕਿ ਅੱਸੂ ਵਦੀ ੧੦ ਤੋਂ ਕੱਤਕ ਵਦੀ ੯ ਤੱਕ, ਕਿਹੜੇ ਗੁਰੂ ਸਾਹਿਬ ਜੀ ਬਿਰਾਜਮਾਨ ਸਨ ?

 ਬਹੁਤ ਸਾਰੇ ਲੋਕ ਡਾ. ਤਰਲੋਚਨ ਸਿੰਘ ਨੂੰ ਵੱਡਾ ਇਤਿਹਾਸਕਾਰ ਮੰਨੀ ਬੈਠੇ ਹਨ ਅਤੇ ਉਨ੍ਹਾਂ ਦਾ ਪੁੱਤਰ ਹੋਣ ਦੇ ਨਾਤੇ ਤੁੱਕਾਕਾਰ ਅਨੁਰਾਗ ਸਿੰਘ ਵੀ ਆਪਣੇ ਆਪ ਨੂੰ ਖਾਨਦਾਨੀ ਇਤਿਹਾਸਕਾਰ ਹੋਣ ਦਾ ਭਰਮ ਪਾਲ਼ੀ ਬੈਠਾ ਹੈ। ਅਖੇ ਨਾਨਕਸ਼ਾਹੀ ਕੈਲੰਡਰ; ਸਿੱਖ ਇਤਿਹਾਸ ਵਿਗਾੜ ਰਿਹਾ ਹੈ। ਹੁਣ ਸੂਝਵਾਨ ਸੱਜਣਾਂ ਲਈ ਸੋਚਣ ਦਾ ਵਿਸ਼ਾ ਹੈ ਕਿ ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ ਦੀਆਂ ਵਦੀ-ਸੁਦੀ ਦੀਆਂ ਤਿੱਥਾਂ ਦੇ ਅੰਤਰ ਤੋਂ ਕੋਰੇ, ਪਰ ਇਸ ਨੂੰ ‘ਗੁਰੂ ਸਾਹਿਬਾਂ ਵੱਲੋਂ ਸਥਾਪਿਤ ਕੀਤਾ ਮੂਲ ਸਿੱਖ ਕੈਲੰਡਰ’ ਮੰਨਣ ਵਾਲੇ ਤੁੱਕਾਕਾਰਾਂ ਕਾਰਨ ਇਤਿਹਾਸ ਵਿਗੜ ਰਿਹਾ ਹੈ ਜਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ’ਤੇ ਆਧਾਰਿਤ ‘ਨਾਨਕਸ਼ਾਹੀ ਕੈਲੰਡਰ’ ਕਾਰਨ ?

ਉਪਰੋਕਤ ਸਾਰੇ ਹਵਾਲਿਆਂ ’ਚ (ਡਾ. ਤ੍ਰਿਲੋਚਨ ਸਿੰਘ ਤੋਂ ਬਿਨਾਂ) ਗੁਰਿਆਈ ਦਿਵਸ ਗੁਰੂ ਹਰਿਕ੍ਰਸ਼ਨ ਸਾਹਿਬ ਜੀ ਕੱਤਕ ਵਦੀ ੯, 6 ਅਕਤੂਬਰ 1661 ਈ: ਤਾਰੀਖ ਸਾਂਝੀ ਹੈ। ਇਸੇ ਦਿਨ ਹੀ ੬ ਕੱਤਕ ਸੀ, ਜੋ ਕਿ ਨਾਨਕਸ਼ਾਹੀ ਕੈਲੰਡਰ ’ਚ ਸ਼ਾਮਲ ਹੈ। ਦੱਸੋ ਕਿ ਇਤਿਹਾਸ ਕਿਵੇਂ ਵਿਗੜ ਗਿਆ ? ਖਾਨਦਾਨੀ ਤੁੱਕਾਕਾਰਾ ਲਿਖਦਾ ਹੈ, ‘ਸ਼ੁਧ ਤਾਰੀਕਾਂ ਨੂੰ ਕਰੂਪ ਕਰਕੇ 15-18 ਦਿਨਾਂ ਦਾ ਫਰਕ ਪਾ ਦਿੱਤਾ ਹੈ’ (ਮੂਲ ਸਿੱਖ ਕੈਲੰਡਰ-ਪੰਨਾ 9)

ਹੁਣ ਇੱਕ ਸਵਾਲ; ਜੇ ਹਰ ਸਾਲ ਸੂਰਜੀ ਕੈਲੰਡਰ ਮੁਤਾਬਕ ਗੁਰੂ ਹਰਿਕ੍ਰਸ਼ਨ ਸਾਹਿਬ ਜੀ ਦਾ ਗੁਰਿਆਈ ਦਿਵਸ ਅਤੇ ਗੁਰੂ ਹਰਿਰਾਇ ਜੀ ਦਾ ਜੋਤੀ ਜੋਤ ਦਿਹਾੜਾ, 6 ਕੱਤਕ ਨੂੰ ਹੀ ਮਨਾ ਲਿਆ ਜਾਵੇ ਤਾਂ ਗੁਰਮਿਤ ਅਤੇ ਇਤਹਾਸ ਦੇ ਕਿਹੜੇ ਨਿਯਮ ਦੀ ਅਵੱਗਿਆ ਹੁੰਦੀ ਹੈ ? ਇਹ ਦੋਵੇਂ ਦਿਹਾੜੇ ਸੰਮਤ ੫੫੧ ਨਾਨਕਸ਼ਾਹੀ ਕੈਲੰਡਰ ਵਿੱਚ ੬ ਕੱਤਕ ਨੂੰ ਮਨਾਉਣ ਨਾਲ, ਜੇ ਭੁਚਾਲ ਨਹੀਂ ਆਇਆ ਤਾਂ ਹਰ ਸਾਲ ਇਹ ਦਿਹਾੜੇ ੬ ਕੱਤਕ ਨੂੰ ਮਨਾਉਣ ਨਾਲ ਕਿਹੜੀ ਸੁਨਾਮੀ ਆ ਜਾਵੇਗੀ ?

ਖ਼ੁਦ ਆਪਣਾ ਘਰ ਲੁਟਾ ਦਿੱਤਾ

0

ਖ਼ੁਦ ਆਪਣਾ ਘਰ ਲੁਟਾ ਦਿੱਤਾ

ਹੋ ਕੇ ਸਨਮੁਖ ਬੋਲੇ ਦੁਖਿਆਰਿਆਂ ਨੂੰ, ਤੁਸੀਂ ਦਿੱਲੀ ਸੁਨੇਹਾ ਪਹੁੰਚਾ ਦੇਵੋ।

ਅਸੀਂ ਮੰਨਾਂਗੇ ਦੀਨ ਇਸਲਾਮ ਪਿਛੋਂ, ਪਹਿਲਾਂ ਗੁਰਾਂ ਨੂੰ ਦੀਨ ਮਨਾ ਦੇਵੋ।

ਸੁਣ ਕੇ ਦਿੱਲੀ ਸਰਕਾਰ ਨੇ ਹੁਕਮ ਭੇਜੇ, ਆ ਕੇ ਦਿੱਲੀ ਵਿੱਚ ਦੀਦਾਰ ਦੇਵੋ।

ਕਾਫਰ ਇਕ ਭੀ ਅਸਾਂ ਨਹੀਂ ਰਹਿਣ ਦੇਣਾ, ਜਵਾਬ ਆਪਣਾ ਵਿੱਚ ਦਰਬਾਰ ਦੇਵੋ।

ਹੁਕਮ ਸੁਣ ਕੇ ਗੁਰਾਂ ਨੇ ਚਾਈਂ ਚਾਈਂ, ਦਿੱਲੀ ਵੱਲ ਨੂੰ ਕੀਤੀਆਂ ਤਿਆਰੀਆਂ ਨੇ।

ਨੈਨ ਛਲਕਦੇ, ਤੜਫਦੇ ਕਾਲਜੇ ਨੇ, ਵਿਦਾ ਕਰ ਰਹੀਆਂ ਸੰਗਤਾਂ ਪਿਆਰੀਆਂ ਨੇ।

ਕਰ ਕੇ ਪਿਆਰ-ਦੁਲਾਰ ਪੁੱਤਰ ਲਾਡਲੇ ਨੂੰ, ਸਦਾ-ਸਦਾ ਲਈ ਸਾਥ ਛੁਡਾਉਣ ਲੱਗੇ।

ਮਾਤਾ ਗੁਜਰੀ ਦੀ ਝੋਲ਼ੀ ਪਾ ਗੋਬਿੰਦ, ਖੜ੍ਹ ਕੇ ਸੰਗਤਾਂ ਨੂੰ ਇੰਝ ਫ਼ੁਰਮਾਣ ਲੱਗੇ।

ਅਸੀਂ ਚੱਲੇ ਹਾਂ ਮੌਤ ਦੇ ਦੇਸ ਵੱਲੇ, ਜਿਉਂਦੇ ਮੁੜ ਅਨੰਦਪੁਰ ਆਵਣਾ ਨਹੀਂ।

ਮਿੱਠਾ ਭਾਣਾ ਕਰਤਾਰ ਦਾ ਮੰਨਣਾ ਏ, ਤੁਸੀਂ ਡਰਨਾ ਨਹੀਂ, ਚਿਤ ਡੁਲਾਵਣਾ ਨਹੀਂ।

ਕੋਈ ਭੈਅ ਨਹੀਂ, ਮੱਥੇ ਜਲਾਲ ਦਿਸਦਾ, ਦੇਖੋ ਪਾਉਣ ਸ਼ਹੀਦੀਆਂ ਜਾ ਰਹੇ ਨੇ।

ਲੋਕੀਂ ਡਰਦੇ ਮੌਤ ਦੇ ਨਾਮ ਕੋਲੋਂ, ਸਤਿਗੁਰ ਮੌਤ ਵਿਆਹਵਣ ਜਾ ਰਹੇ ਨੇ।

ਜਬਰ ਸਬਰ ਦਾ ਹੋ ਗਿਆ ਜੰਗ ਡਾਢਾ, ਵਹਿਣ ਜ਼ੁਲਮ ਦਾ ਗੁਰਾਂ ਨੇ ਮੋੜ ਦਿੱਤਾ।

ਜ਼ਾਲਮ ਦਿੱਲੀ ਸਰਕਾਰ ਦੇ ਸਿਰ ਉੱਤੇ, ਕੱਚੇ ਠੀਕਰੇ ਨੂੰ ਜਾ ਕੇ ਤੋੜ ਦਿੱਤਾ।

ਧਨੀ ਤੇਗ਼ ਦੇ ਚਾਦਰ ਹਿੰਦ ਵਾਲੀ, ਬੇੜਾ ਹਿੰਦ ਦਾ ਬੰਨੇ ਲਾ ਦਿੱਤਾ।

‘ਸਹਿਜ’ ਲੋਕਾਂ ਦੇ ਘਰ ਵਸਾਵਣੇ ਲਈ, ਖ਼ੁਦ ਆਪਣਾ ਘਰ ਲੁਟਾ ਦਿੱਤਾ।

ਡਾ. ਹਰਮਿੰਦਰ ਸਿੰਘ ‘ਸਹਿਜ’ ਹੁਸ਼ਿਆਰਪੁਰ-97819-93037

ਹੋਰ ਕਚੀ ਹੈ ਬਾਣੀ ॥

0

ਹੋਰ ਕਚੀ ਹੈ ਬਾਣੀ

ਗਿਆਨੀ ਰਣਜੋਧ ਸਿੰਘ (ਫਗਵਾੜਾ)

ਜੀਵਨ ’ਚ ਸਫਲ ਹੋਣ ਲਈ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਬਹੁਤ ਹੀ ਗਹਿਰੇ ਅਤੇ ਕੀਮਤੀ ਵਚਨ ਹਨ, ‘‘ਸੁਣਿ ਮੁੰਧੇ ਹਰਣਾਖੀਏ ! ਗੂੜਾ ਵੈਣੁ ਅਪਾਰੁ   ਪਹਿਲਾ ਵਸਤੁ ਸਿਞਾਣਿ ਕੈ; ਤਾਂ ਕੀਚੈ ਵਾਪਾਰੁ ’’ (ਮਹਲਾ ੧/੧੪੧੦) ਭਾਵ ਜਦੋਂ ਵੀ ਕੋਈ ਵਣਜ ਵਿਹਾਰ ਕਰਨਾ ਹੈ ਤਾਂ ਪਹਿਲਾਂ ਚੰਗੀ ਤਰ੍ਹਾਂ ਵਸਤੂ (ਚੀਜ਼) ਦੀ ਪਛਾਣ ਕਰ, ਪਰਖ ਕਰ। ਪਰਖ ਕਰਕੇ ਫਿਰ ਉਸ ਚੀਜ਼ ਦਾ ਵਣਜ ਵਿਵਹਾਰ ਕਰ ਤਾਂ ਹੀ ਤੂੰ ਜੀਵਨ ’ਚ ਸਫਲ ਹੋਏਂਗਾ। ਜੇ ਸਿਆਣਾ ਪਹਿਲਾਂ ਹੈ, ਪਰ ਵਣਜ ਕਰਨ ਸਮੇਂ ਪਰਖ ਨਾ ਕੀਤੀ, ਪਛਾਣ ਨਾ ਕੀਤੀ, ਫਿਰ ਜੀਵਨ ’ਚ ਸਫਲ ਨਹੀਂ ਹੋਏਂਗਾ, ਅਸਫਲ ਹੋ ਜਾਏਂਗਾ। ਲੋਕਾਂ ਦੀਆਂ ਨਜ਼ਰਾਂ ’ਚ ਅਣਜਾਣ ਵੀ ਹੋਏਂਗਾ, ਘਾਟਾ ਵੀ ਪਵੇਗਾ ਤੇ ਬਰਬਾਦ ਹੋ ਜਾਏਂਗਾ, ਇਸ ਲਈ ਸਫਲ ਜੀਵਨ ਲਈ ਪਹਿਲਾਂ ਪਰਖ ਅਤੇ ਪਛਾਣ ਕਰਨੀ ਬਹੁਤ ਜ਼ਰੂਰੀ ਹੈ। ਐਸਾ ਕਿਉਂ ਕਰਨਾ ਜ਼ਰੂਰੀ ਹੈ ਕਿਉਂਕਿ ਸੰਸਾਰ ’ਚ ਅਕਸਰ ਅਸਲ ਦੀ ਨਕਲ ਚੱਲ ਹੀ ਪੈਂਦੀ ਹੈ। ਕੋਈ ਚੀਜ਼ ਜਿੰਨੀ ਵਧੀਆ ਕੀਮਤੀ ਅਤੇ ਅਸਰਦਾਰ ਹੋਵੇਗੀ, ਉਸ ਦੀ ਨਕਲ ਚੱਲ ਪਏਗੀ। ਨਕਲ ਕਰਨ ਦਾ ਇਹ ਸਿਲਸਿਲਾ ਹਰ ਥਾਂ, ਹਰ ਖੇਤਰ ’ਚ ਵਾਪਰਦਾ ਹੈ। ਇਹ ਨਕਲੀ ਦਾ ਸਿਲਸਿਲਾ ਕਿਉਂ ਚੱਲਦਾ ਹੈ  ? ਇਸ ਦੀ ਕੀ ਵਜਾਅ ਹੈ। ਇਸ ਦੇ ਤੱਤ ਇਹੀ ਮਿਲਦੇ ਹਨ ਕਿ ਸੁਆਰਥੀ ਅਤੇ ਲੋਭੀ ਲੋਕ; ਰਾਤੋ ਰਾਤ ਅਮੀਰ ਬਣਨ ਵਾਸਤੇ ਲੋਕਾਂ ਨੂੰ ਧੋਖਾ ਦੇਣ ਲਈ ਅਸਲ ਦੀ ਨਕਲ ਬਣਾ ਲੈਂਦੇ ਹਨ। ਚੀਜ਼ ਨਕਲੀ ਹੁੰਦੀ ਹੈ ਤੇ ਮੋਹਰ ਅਸਲੀ ਹੁੰਦੀ ਹੈ। ਐਸੇ ਅਨਸਰ; ਸਮਾਜ ਅਤੇ ਕਾਨੂੰਨ ਦੀਆਂ ਨਜ਼ਰਾਂ ’ਚ ਗੁਨਾਹਗਾਰ (ਦੋਸ਼ੀ) ਹੁੰਦੇ ਹਨ। ਜਦੋਂ ਕਦੇ ਇਹ ਫਸਦੇ ਹਨ ਤਾਂ ਇਨ੍ਹਾਂ ਨੂੰ ਕੈਦ ਅਤੇ ਜੁਰਮਾਨਾ ਹੁੰਦਾ ਹੈ ਕਿਉਂਕਿ ਇਹ ਲੋਕ ਧੋਖੇਬਾਜ਼ ਹੁੰਦੇ ਹਨ। ਇਸੇ ਕਰਕੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਆਖਦੇ ਹਨ ‘‘ਸੁਣਿ ਮੁੰਧੇ ਹਰਣਾਖੀਏ !’’

ਧਰਮ ਦੀ ਦੁਨੀਆ ਅੰਦਰ ਵੀ ਇਹ ਸਿਲਸਿਲਾ ‘ਆਦਿ ਕਾਲ’ ਤੋਂ ਚਲਿਆ ਆ ਰਿਹਾ ਹੈ। ਜੇਕਰ ਪਦਾਰਥ ਦੀ ਦੁਨੀਆਂ ’ਚ ਅਸਲ ਦੀ ਨਕਲ ਹੋ ਰਹੀ ਹੈ ਤਾਂ ਪਰਮਾਰਥ ਦੀ ਦੁਨੀਆ ’ਚ ਵੀ ਅਸਲ ਦੀ ਨਕਲ ਦਾ ਬਹੁਤ ਬੋਲਬਾਲਾ ਹੈ। ਪਦਾਰਥ ਅਤੇ ਪਰਮਾਰਥ ਦੇ ਖੇਤਰ ’ਚ ਨਕਲ ਦਾ ਸਿਲਸਿਲਾ ਦਿਨ ਬ ਦਿਨ ਵਧਦਾ ਹੀ ਜਾ ਰਿਹਾ ਹੈ। ਨਕਲੀ ਭਗਵਾਨ, ਨਕਲੀ ਗੁਰੂ, ਨਕਲੀ ਸਾਧ, ਨਕਲੀ ਸੰਤ, ਨਕਲੀ ਬ੍ਰਹਮਗਿਆਨੀ, ਨਕਲੀ ਧਰਮ, ਨਕਲੀ ਧਾਰਮਿਕ ਗ੍ਰੰਥ, ਆਦਿ। ਭਗਵਾਨ ਰਜਨੀਸ਼, ਭਗਵਾਨ ਕ੍ਰਿਸ਼ਨ, ਭਗਵਾਨ ਰਾਮ; ਫਿਰ ਅੱਗੋਂ ਨਕਲ ਦੀ ਹੋਰ ਨਕਲ ਹੋ ਰਹੀ ਹੈ। ਨਾਟਕਾਂ, ਸੀਰੀਅਲਾਂ, ਰਾਮ ਲੀਲਾ, ਕ੍ਰਿਸ਼ਨ ਲੀਲਾ, ਆਦਿ ਸਭ ਨਕਲੀ ਹੁੰਦੇ ਹਨ। ਨਕਲੀਆਂ ਦੇ ਨਕਲੀ ਬਣਦੇ ਹਨ। ਨਾਮਧਾਰੀਆਂ ’ਚ ਅੱਜ ਦੀ ਤਾਰੀਖ ’ਚ 14ਵੇਂ ਗੁਰੂ ਦੀ ਗੱਦੀ ਚੱਲ ਰਹੀ ਹੈ। ਇਸ ਨਕਲੀ ਗੁਰਗੱਦੀ ਵਾਸਤੇ ਗੋਲੀਆਂ ਚੱਲ ਰਹੀਆਂ ਹਨ। ਨਕਲੀ ਨਿਰੰਕਾਰੀਆਂ ’ਚ ਨਕਲੀ ਗੁਰੂ ਬਹੁਤ ਹਨ। ਨੂਰ ਮਹਿਲ ’ਚ ਬਿਹਾਰ ਦਾ ਭਈਆ ਮਹੇਸ਼ ਕੁਮਾਰ ਝਾਅ (ਪੁੱਤਰ ਦਲੀਪ ਕੁਮਾਰ ਝਾਅ) ਨੇ ਨਕਲੀ ਨਾਮ ਰੱਖਿਆ ਹੈ ‘ਅਸ਼ੂਤੋਸ਼’। ਲੋਕਾਂ ਦੀਆਂ ਲਾਈਟਾਂ ਜਗਾਉਣ ਦਾ ਦਾਅਵਾ ਕਰਨ ਵਾਲੇ ਦੀਆਂ ਐਸੀਆਂ ਲਾਈਟਾਂ ਬੁਝੀਆਂ ਕਿ ਲੋਕਾਂ ਨੇ ਫਰਿਜ਼ ਵਿੱਚ ਹੀ ਲਾ ਦਿੱਤਾ। ਸਿਰਸੇ ’ਚ ਰਾਧਾ ਸਵਾਮੀਆਂ ’ਚੋਂ ਨਿਕਲਿਆ ‘ਗੁਰਮੀਤ ਸਿੰਘ’; ਨਕਲੀ ਨਾਂ ਰੱਖਿਆ ‘ਰਾਮ ਰਹੀਮ ਗੁਰਮੀਤ’; ਫਿਲਮ ‘Messager of GOD’ ’ਚ ਬਾਂਦਰਾਂ ਵਾਂਗ ਟਪੂਸੀਆਂ ਮਾਰਨ ਵਾਲਾ ਆਪਣੇ ਆਪ ਨੂੰ ਰੱਬ ਦਾ ਪੈਗ਼ੰਬਰ ਕਹਾਉਂਦਾ ਹੈ। ਗੁਰੂ ਗੋਬਿੰਦ ਸਿੰਘ ਜੀ ਦੀ ਨਕਲੀ ਪੋਸ਼ਾਕ ਪਾ ਕੇ ‘ਜਾਮਿ-ਏ-ਇਨਸਾ’ ਦੇ ਨਾਂ ਹੇਠ ‘ਜਾਮਿ-ਏ-ਸ਼ੈਤਾਨ’ ਪਿਲਾਉਂਦਾ ਹੈ। ਭਨਿਆਰੇ ’ਚ ‘ਪਿਆਰਾ ਰਾਮ’ ਨਕਲੀ ਗੁਰੂ ਬਣ ਗਿਆ। ਸੋ ਨਕਲੀਆਂ ਦੀ ਬਹੁਤ ਪਰਮਾਰ ਹੈ। ਨਕਲੀ ਹਨੁਮਾਨ; ਮੈਂ ਆਪ ਬਾਜ਼ਾਰਾਂ ’ਚ ਟਪੂਸੀਆਂ ਲਾਉਂਦੇ ਦੇਖਿਆ ਹੈ। ਇੱਕ ਕਵੀ ਨਸੀਹਤ ਦਿੰਦਾ ਆਖਦਾ ਹੈ ‘ਲਿਬਾਸਿ ਖ਼ਿਜ਼ਰ ਮੇਂ, ਜਹਾਂ ਸੈਂਕੜੇ ਰਾਹਜਨ ਭੀ ਮਿਲਤੇ ਹੈਂ ਅਗਰ ਦੁਨੀਆ ਮੇਂ ਰਹਿਣਾ ਹੈ ਤੋ ਕੁਛ ਪਹਿਚਾਣ ਪੈਦਾ ਕਰ ਅਕੀਬ ਯਾਨੀ ਧਾਰਮਿਕ ਲਿਬਾਸ ’ਚ ਹਜ਼ਾਰਾਂ ਹੀ ਰਾਹਜਨ (ਚੋਰ, ਡਾਕੂ) ਫਿਰਦੇ ਹਨ। ਅਗਰ ਦੁਨੀਆ ’ਚ ਧੋਖੇ ਤੋਂ ਬਚਣਾ ਹੈ ਤਾਂ ਗੁਰਬਾਣੀ ਦੀ ਬਰਕਤ ਨਾਲ ਕੁਝ ਪਛਾਣ ਅਤੇ ਪਰਖ ਜ਼ਰੂਰ ਕਰ ਵਰਨਾ ਇੱਥੇ ਨਿਰਮਲ ਬਾਬਾ, ਡਾਕੂ ਆਸਾਰਾਮ, ਚੰਦ੍ਰਾ ਸੁਆਮੀ, ਰਾਮ ਪਾਲ, ਪ੍ਰਗਿਆ ਪ੍ਰਾਚੀ, ਸ੍ਰੀ ਸ੍ਰੀ ਸ੍ਰੀ ਵਰਗੇ ਅਨੇਕ ਬਦਕਾਰ ਫਿਰਦੇ ਹਨ। ਇਹ ਸਭ ਗੁਰੂ ਦੀ ਰੀਸ ਕਰਦੇ ਹਨ। ਗੁਰੂ ਦੇ ਗੁਣ ਧਾਰਨ ਨਹੀਂ ਕਰਦੇ, ਰੀਸਾਂ ਕਰਦੇ ਹਨ। ਗੁਰਦੁਆਰਿਆਂ ਦੇ ਥਾਂ ਠਾਠ, ਡੇਰੇ, ਟਕਸਾਲਾਂ ਬਣਾਉਂਦੇ ਹਨ। ਸਿੱਖ ਰਹਿਤ ਮਰਿਆਦਾ ਦੇ ਮੁਕਾਬਲੇ ’ਤੇ ਆਪਣੀ ਵੱਖਰੀ ਮਰਿਆਦਾ ਬਣਾਉਂਦੇ ਹਨ। ਚੇਲੇ ਰੱਖਦੇ ਹਨ। ਵੱਖਰੀ ਕਿਸਮ ਦੇ ਚੋਲ਼ੇ ਪਾਉਂਦੇ ਹਨ। ਇੱਕ ਹੱਥ ’ਚ ਮਾਲਾ ਰੱਖਦੇ ਹਨ ਤੇ ਦੂਸਰੇ ਹੱਥ ’ਚ ਖੂੰਡੀ, ਕਿਰਪਾਨ, ਤੀਰ ਜਾਂ ਹੋਰ ਕੁਝ ਵੱਖਰਾ ਜਿਹਾ ਰੱਖਦੇ ਹਨ। ਫ਼ਤਿਹ ਦੀ ਥਾਂ ‘ਸਤਿਨਾਮ’ ਆਖਦੇ ਹਨ। ਬੁਲ੍ਹ ਫਰਕਦੇ ਹਨ ਤਾਂ ਕਿ ਲੋਕ ਸਮਝਣ ਕਿ ਸ਼ਾਇਦ ਇਹ ਸਿਮਰਨ ਕਰ ਰਹੇ ਹਨ। ਫਿਰ ਗੁਰੂ ਦੀ ਰੀਚ ਕਰਕੇ ਬਾਣੀ ਦੇ ਨਾਂ ਤੇ ਕਵਿਤਾਵਾਂ ਰਚਦੇ ਹਨ। ਫਿਰ ਉਨ੍ਹਾਂ ਦਾ ਕੱਚੀਆਂ ਧਾਰਨਾਵਾਂ ’ਤੇ ਕੀਰਤਨ ਕਰਦੇ ਹਨ। ਇਹ ਵੱਡੇ ਹੋਣ ਦਾ ਨਾਟਕ (ਰੀਸ) ਕਰਦੇ ਹਨ। ਗੁਰੂ ਸਾਹਿਬ ਇਨ੍ਹਾਂ ਪ੍ਰਥਾਏ ਬਚਨ ਕਰਦੇ ਹਨ, ‘‘ਜਿਸ ਨੋ ਸਾਹਿਬੁ ਵਡਾ ਕਰੇ; ਸੋਈ ਵਡ ਜਾਣੀ   ਜਿਸੁ ਸਾਹਿਬ ਭਾਵੈ, ਤਿਸੁ ਬਖਸਿ ਲਏ; ਸੋ ਸਾਹਿਬ ਮਨਿ ਭਾਣੀ   ਜੇ ਕੋ ਓਸ ਦੀ ਰੀਸ ਕਰੇ; ਸੋ ਮੂੜ ਅਜਾਣੀ ’’ (ਮਹਲਾ ੪/੩੦੨) ਅਕਾਲ ਪੁਰਖ ਆਪਣੇ ਹੁਕਮ (ਨਿਯਮ) ’ਚ ਜਿਸ ਨੂੰ ਮਹਾਨਤਾ ਬਖਸ਼ਦਾ ਹੈ, ਉਹੀ ਪੁਰਖ; ਜਸ ਦਾ ਪਾਤਰ ਬਣਦਾ ਹੈ। ਅਕਾਲ ਪੁਰਖ ਨੇ ਗੁਰੂ ਨਾਨਕ ਸਾਹਿਬ ’ਤੇ ਬਖਸ਼ਸ਼ ਕੀਤੀ, ਗੁਰੂ ਸਾਹਿਬ ਜੀ ਦੀ ਮਹਿਮਾ ਚਾਰੇ ਕੁੰਡਾਂ ’ਚ ਫੈਲ ਗਈ। ਗੁਰੂ ਨਾਨਕ ਸਾਹਿਬ ਨੇ ਭਾਈ ਲਹਿਣਾ ਜੀ ’ਤੇ ਬਖਸ਼ਸ਼ ਕੀਤੀ ਤਾਂ ਭਾਈ ਲਹਿਣਾ ਜੀ; ਗੁਰੂ ਅੰਗਦ ਸਾਹਿਬ ਹੋ ਗਏ। ਗੁਰੂ ਅੰਗਦ ਸਾਹਿਬ ਜੀ ਨੇ ਬਾਬਾ ਅਮਰਦਾਸ ਜੀ ’ਤੇ ਬਖਸ਼ਸ਼ ਕੀਤੀ ਤਾਂ ਬਾਬਾ ਅਮਰਦਾਸ ਜੀ; ਗੁਰੂ ਅਮਰਦਾਸ ਜੀ ਹੋ ਗਏ। ਗੁਰੂ ਅਮਰਦਾਸ ਜੀ ਨੇ ਭਾਈ ਜੇਠਾ ਜੀ ਉੱਪਰ ਬਖਸ਼ਸ਼ ਕੀਤੀ ਤਾਂ ਉਹ ਗੁਰੂ ਰਾਮਦਾਸ ਪਾਤਿਸ਼ਾਹ ਹੋਏ। ਅੱਗੋਂ ਇਹ ਸਿਲਸਿਲਾ ਜਾਰੀ ਰਿਹਾ। ਇਨ੍ਹਾਂ ’ਤੇ ਕਿਉਂ ਬਖਸ਼ਸ਼ ਹੋਈ  ? ਕਿਉਂਕਿ ਇਹ ਸਾਰੇ ਇਲਾਹੀ ਮਾਰਗ ’ਤੇ ਚੱਲੇ, ਪਰ ਜੋ ਉਸ ਮਾਰਗ ’ਤੇ ਨਹੀਂ ਚੱਲਦੇ, ਪ੍ਰਿਥਵੀ ਚੰਦ ਵਾਂਗ, ਰਾਮ ਰਾਏ ਵਾਂਗ, ਗੁਰੂ ਦੀ ਰੀਸ ਕਰਦੇ ਰਹੇ, ਉਹ ਮੂੜ ਅਜਾਣੀ ਅਤੇ ਮੂਰਖ ਹੁੰਦੇ ਹਨ। ਐਸਿਆਂ ਬਾਰੇ ਹੀ ਜ਼ਿਕਰ ਹੈ, ‘‘ਗਲਂੀ ਅਸੀ ਚੰਗੀਆ; ਆਚਾਰੀ ਬੁਰੀਆਹ   ਮਨਹੁ ਕੁਸੁਧਾ ਕਾਲੀਆ; ਬਾਹਰਿ ਚਿਟਵੀਆਹ   ਰੀਸਾ ਕਰਿਹ ਤਿਨਾੜੀਆ; ਜੋ ਸੇਵਹਿ ਦਰੁ ਖੜੀਆਹ ’’ (ਮਹਲਾ ੧/੮੫) ਰੀਸ ਕਰਨ ਵਾਲੇ ਗੱਲਾਂ ਦੇ ਬਾਦਿਸ਼ਾਹ ਹੁੰਦੇ ਹਨ, ਪਰ ਅੰਦਰਲੇ ਇਖਲਾਕ ਪੱਖੋਂ ਕੰਗਾਲ ਹੁੰਦੇ ਹਨ। ਬਾਹਰੋਂ ਹੰਸ ਜਾਪਦੇ ਹਨ, ਪਰ ਅੰਦਰ ਬਿਰਤੀ ਬਗਲਿਆਂ ਵਾਲੀ ਹੁੰਦੀ ਹੈ। ਬਾਹਰੋਂ ਸੰਤ ਲੱਗਦੇ ਹਨ, ਪਰ ਅੰਦਰੋਂ ਚੋਰ, ਠੱਗ, ਲੁੱਚੇ ਹੁੰਦੇ ਹਨ। ਗੁਰੂ ਦੀ ਰੀਸ ਕਰਦੇ ਹਨ। ਰੀਸ ਕਰਕੇ ਬਾਣੀ ਰਚਨ ਦਾ ਡਰਾਮਾ ਕਰਦੇ ਹਨ। ਐਸਿਆਂ ਪ੍ਰਥਾਇ ਗੁਰਬਾਣੀ ਦੇ ਬਚਨ ਹਨ, ‘‘ਸਤਿਗੁਰ ਕੀ ਬਾਣੀ ਸਤਿ ਸਰੂਪੁ ਹੈ; ਗੁਰਬਾਣੀ ਬਣੀਐ   ਸਤਿਗੁਰ ਕੀ ਰੀਸੈ, ਹੋਰਿ ਕਚੁ ਪਿਚੁ ਬੋਲਦੇ; ਸੇ ਕੂੜਿਆਰ, ਕੂੜੇ ਝੜਿ ਪੜੀਐ   ਓਨ੍ਾ ਅੰਦਰਿ ਹੋਰੁ, ਮੁਖਿ ਹੋਰੁ ਹੈ; ਬਿਖੁ ਮਾਇਆ ਨੋ ਝਖਿ ਮਰਦੇ ਕੜੀਐ ’’ (ਮਹਲਾ ੪/੩੦੪) ਰੀਸ ਕਰਨ ਦੀ ਥਾਂ ਸੱਤ ਸਰੂਪ ਗੁਰਬਾਣੀ ਵਰਗੇ ਬਣਨਾ ਚਾਹੀਦਾ ਹੈ। ਸੱਚ ਇਹ ਹੈ ਕਿ ਗੁਰੂ ਸਾਹਿਬ ਜੀ ਦੀ ਰੀਸ ਕਰਨ ਕਾਰਨ ਇਹ ਚੋਰ ਕਿਸਮ ਦੇ ਤਥਾ ਕਥਿਤ ਸਾਧ; ਕਚ ਕੜੱਚ ਸਾਖੀਆਂ ਸੁਣਾਉਂਦੇ ਹਨ। ਇਹ ਲੋਕ ਝੂਠੇ ਹੁੰਦੇ ਹਨ। ਸਮਾਂ ਪਾ ਕੇ ਇਨ੍ਹਾਂ ਦਾ ਪਾਜ ਉਤਰ ਜਾਂਦਾ ਹੈ; ਜਿਵੇਂ ਪਤਝੜ ’ਚ ਪੱਤੇ ਚੜ੍ਹ ਜਾਂਦੇ ਹਨ। ਇਨ੍ਹ ਦਾ ਨਾਮੋ ਨਿਸ਼ਾਨ ਮਿਟ ਜਾਂਦਾ ਹੈ ਕਿਉਂਕਿ ਅੰਦਰ ਲੋਭ ਦੀ ਕਾਲਖ ਹੁੰਦੀ ਹੈ ਤੇ ਮੂੰਹੋਂ ਕਹਿੰਦੇ ਹਨ ਕਿ ਅਸੀਂ ਤਾਂ ਤਿਆਗੀ, ਵੈਰਾਗੀ ਹਾਂ। ਇਹ ਸਿਰਫ਼ ਮਾਇਆ ਲਈ ਤਰ੍ਹਾਂ ਤਰ੍ਹਾਂ ਦੇ ਡਰਾਮੇ ਰਚਦੇ ਹਨ। ਇਸੇ ਮਾਇਆ ਕਾਰਨ ਡੇਰਿਆਂ ’ਚ ਫਸਾਦ ਹੁੰਦੇ ਹਨ। ਗੋਲੀਆਂ ਚੱਲਦੀਆਂ ਹਨ। ਮਾਇਆ ਲਈ ਬਹੁਤ ਤਪਦੇ, ਖਪਦੇ ਹਨ; ਸੱਚ ਕੀ ਬਾਣੀ ’ਚ ਇਨ੍ਹਾਂ ਬਾਰੇ ਸਾਹਿਬ ਫ਼ੁਰਮਾਉਂਦੇ ਹਨ ਕਿ ਰੀਸਾਂ ਕਰਨ ਵਾਲਿਆਂ ਦਾ ਹਸ਼ਰ ਬਹੁਤ ਮਾੜਾ ਹੁੰਦਾ ਹੈ। ਗੁਰੂ ਸਾਹਿਬ ਉਦਾਹਰਨ ਦੇ ਕੇ ਸਮਝਾਉਂਦੇ ਹਨ ਕਿ ਇੱਕ ਦਿਨ ਹੰਸ; ਸਰੋਵਰ ’ਚ ਤੈਰਦੇ ਸਨ। ਬਗਲਿਆਂ ਨੇ ਉਨ੍ਹਾਂ ਤੈਰਦਿਆਂ ਨੂੰ ਵੇਖ ਲਿਆ ਤੇ ਇਨ੍ਹਾਂ ਦੇ ਮਨ ’ਚ ਭੀ ਤੈਰਨ ਦਾ ਚਾਅ ਪੈਦਾ ਹੋ ਗਿਆ ਕਿ ਅਸੀਂ ਪਾਣੀ ’ਚ ਤਾਰੀਆਂ ਲਾਈਏ। ਅਸੀਂ ਵੀ ਤਾਂ ਇਨ੍ਹਾਂ ਵਰਗੇ ਹਾਂ। ਸਾਡੇ ਖੰਭ ਵੀ ਇਨ੍ਹਾਂ ਵਾਂਗ ਚਿੱਟੇ ਹਨ। ਇਨ੍ਹਾਂ ਵਾਂਗ ਅਸੀਂ ਵੀ ਤਾਂ ਦੁੱਧ ਵਰਗੇ ਚਿੱਟੇ ਹਾਂ। ਇਹ ਬਗਲੇ ਸਰੋਵਰ ’ਚ ਉਤਰ ਗਏ। ਸਰੋਵਰ ਦਾ ਪਾਣੀ ਗਹਿਰਾ ਸੀ। ਇਨ੍ਹਾਂ ਨੂੰ ਹੰਸ ਵਾਂਗ ਤੈਰਨਾ ਆਉਂਦਾ ਨਹੀਂ ਸੀ। ਫਿਰ ਕੀ ਹੋਇਆ, ਗੁਰੂ ਸਾਹਿਬ ਦੱਸਦੇ ਹਨ, ‘‘ਹੰਸਾ ਵੇਖਿ ਤਰੰਦਿਆ; ਬਗਾਂ ਭਿ ਆਯਾ ਚਾਉ   ਡੁਬਿ ਮੁਏ ਬਗ ਬਪੁੜੇ; ਸਿਰੁ ਤਲਿ ਉਪਰਿ ਪਾਉ ’’ (ਮਹਲਾ ੩/੫੮੫) ਬਾਬਾ ਫ਼ਰੀਦ ਜੀ ਭੀ ਇਹੀ ਮਿਸਾਲ ਦਿੰਦੇ ਹਨ, ‘‘ਹੰਸਾ ਦੇਖਿ ਤਰੰਦਿਆ; ਬਗਾ ਆਇਆ ਚਾਉ   ਡੁਬਿ ਮੁਏ ਬਗ ਬਪੁੜੇ; ਸਿਰੁ ਤਲਿ ਉਪਰਿ ਪਾਉ ’’ (ਬਾਬਾ ਫਰੀਦ/੧੩੮੪) ਬਗਲੇ ਪਾਣੀ ’ਚ ਡੁੱਬ ਗਏ। ਉਨ੍ਹਾਂ ਦਾ ਸਿਰ; ਪਾਣੀ ’ਚ ਚਲਾ ਗਿਆ ਤੇ ਪੈਰ ਉੱਪਰ ਹੋ ਗਏ। ਵਿਚਾਰੇ ਮਰ ਗਏ। ਕਿੰਨਾ ਚੰਗਾ ਹੁੰਦਾ ਜੇਕਰ ਪਾਣੀ ’ਚ ਪਹਿਲਾਂ ਤੈਰਨਾ ਸਿੱਖ ਲੈਂਦੇ। ਫਿਰ ਪਾਣੀ ’ਚ ਉਤਰਨਾ ਠੀਕ ਹੁੰਦਾ, ਪਰ ਸਿਰਫ਼ ਰੀਸ ਕਰਨੀ, ਨਕਲ ਕਰਨੀ; ਗ਼ਲਤ ਹੁੰਦਾ ਹੈ।

ਭਾਈ ਕਾਨ੍ਹ ਸਿੰਘ ਜੀ ਨਾਭਾ ਨੇ ਗੁਰਮਤ ਮਾਰਤੰਡ ਦੇ ਦੂਸਰੇ ਭਾਗ ’ਚ ‘ਰੀਸ’ ਸਿਰਲੇਖ ਹੇਠ ਲਿਖਿਆ ਹੈ ਕਿ ‘ਗੁਣ’ ਅਤੇ ‘ਸਮਰੱਥਾਹੀਣ’ ਹੋ ਕੇ, ਆਪਣੇ ਆਪ ਨੂੰ ਯੋਗ ਸਮਝ ਕੇ ਝੂਠੀ ਰੀਸ ਕਰਨੀ; ਮੂਰਖਤਾ ਦਾ ਕੰਮ ਹੈ। ਜੋਗ ਪੁਰਖ ਨਾਲੋਂ ਵੀ ਵੱਧ ਕੇ ਦਿਖਾਉਣਾ ਹੈ, ਜੋ ਬੜਾ ਖਤਰਨਾਕ ਹੁੰਦਾ ਹੈ; ਜਿਵੇਂ ਕਿ ਗੁਰੂ ਅੰਗਦ ਸਾਹਿਬ ਜੀ ਦੇ ਬਚਨ ਹਨ, ‘‘ਮੰਤ੍ਰੀ ਹੋਇ ਅਠੂਹਿਆ; ਨਾਗੀ ਲਗੈ ਜਾਇ   ਆਪਣ ਹਥੀ ਆਪਣੈ; ਦੇ ਕੂਚਾ ਆਪੇ ਲਾਇ ’’ (ਮਹਲਾ ੨/੧੪੮) ਭਾਵ ਇਕ ਆਦਮੀ ਬਿਸੂਆਂ ਨੂੰ ਫੜਨ ’ਚ ਮਾਹਰ ਸੀ। ਉਹ ਬਿਸੂ ਫੜ ਲੈਂਦਾ ਸੀ। ਇੱਕ ਦਿਨ ਉਸ ਨੇ ਸਪੇਰੇ ਨੂੰ ਸੱਪ ਫੜਦੇ ਦੇਖ ਲਿਆ। ਬਸ ਫਿਰ ਕੀ ਸੀ, ਮਨ ’ਚ ਆ ਗਿਆ ਕਿ ਅਗਰ ਮੈਂ ਬਿਸੂ ਫੜ ਸਕਦਾ ਹਾਂ ਤਾਂ ਫਿਰ ਸੱਪ ਕਿਉਂ ਨਹੀਂ ਫੜ ਸਕਦਾ। ਇੱਕ ਦਿਨ ਕਿਧਰੇ ਕਿਸੇ ਦੇ ਘਰ ’ਚ ਫਨੀਅਰ ਸੱਪ ਵੜ ਗਿਆ। ਰੌਲਾ ਪੈ ਗਿਆ। ਇਹ ਬਿਸੂ ਨੂੰ ਫੜਨ ਵਾਲਾ ਆਦਮੀ ਰੌਲਾ ਸੁਣ ਕੇ ਪਹੁੰਚ ਗਿਆ। ਸਾਰਿਆਂ ਨੂੰ ਕਹਿਣ ਲੱਗਾ ਕਿ ਸਾਰੇ ਪਿੱਛੇ ਹਟ ਜਾਓ। ਇਹ ਤਾਂ ਗੱਲ ਹੀ ਕੋਈ ਨਹੀਂ। ਹੁਣੇ ਸੱਪ ਨੂੰ ਫੜ ਕੇ ਪਟਾਰੀ ’ਚ ਪਾ ਲੈਣਾ ਹੈ। ਸਪੇਰੇ ਦੀ ਰੀਸ ਕਰਨ ਲੱਗ ਗਿਆ। ਫਨੀਅਰ ਸੱਪ ਫਰਾਟੇ ਮਾਰਦਾ ਬਾਹਰ ਨਿਕਲ ਆਇਆ। ਇਸ ਬਿਸੂ ਫੜ; ਫਨੀਅਰ ਨਾਗ ਨੂੰ ਹੱਥ ਪਾ ਬੈਠਾ। ਫਨੀਅਰ ਨੇ ਡੰਗ ਮਾਰਿਆ ਜੀਵਨ ਲੀਲ੍ਹਾ ਹੀ ਬਿਸੂ ਫੜ ਦੀ ਖਤਮ ਕਰ ਦਿੱਤੀ। ਇਸ ਤਰ੍ਹਾਂ ਰੀਜ ਕਰਨ ਵਾਲੇ ਆਪਣ ਹੱਥੀ ਆਪਣੇ ਹੀ ਜੀਵਨ ਨੂੰ ਲਾਂਬੂ ਲਾ ਲੈਂਦੇ ਹਨ। ਐਸੇ ਬਿਸੂ ਫੜ ਅੱਜ ਬਹੁਤ ਹਨ, ਜੋ ਫਨੀਅਰ ਨੂੰ ਫੜਨ ਦੀ ਰੀਸ (ਨਕਲ) ਕਰਦੇ ਹਨ। ਰਾਮ ਰਹੀਮ ਗੁਰਮੀਤ ਬਿਸੂਆਂ ਨੂੰ ਫੜਦਾ ਫੜਦਾ ‘ਜਾਮਿ-ਏ-ਸ਼ੈਤਾਨ’ ਵੰਡਣ ਦਾ ਢੋਂਗ ਰਚ ਬੈਠਾ। ਹੁਣ ਇੱਕ ਨੰਬਰ ਦੀਆਂ ਪੰਜ ਸੱਤ ਗੱਡੀਆਂ ਉੱਪਰ ਤਰਪਾਲ ਪਹਿਲਾਂ ਤਾਣਦਾ ਹੈ, ਫਿਰ ਛੁਪ ਕੇ ਪਤਾ ਨਹੀਂ ਲੱਗਦਾ ਕਿ ਕਿਸ ਗੱਡੀ ’ਚ ਬੈਠਦਾ ਹੈ ਕਿਉਂਕਿ ਫਨੀਅਰਾਂ (ਸਿੱਖਾਂ) ਨੂੰ ਹੱਥ ਪਾ ਬੈਠਾ। ਭਲ਼ਾਂ ਦੱਸੋ ਚੂਹਾ ਖੁੱਡ ’ਚ ਕਦੋਂ ਤੱਕ ਰਹੇਗਾ। ਕਦੋਂ ਤੱਕ ਬੱਕਰੇ ਦੀ ਮਾਂ ਸੁੱਖ ਮਨਾਉਂਦੀ ਰਹੇਗੀ। ਸਿੱਖ ਇਤਿਹਾਸ ਗਵਾਹ ਹੈ, ਸਿੱਖਾਂ ਨੇ ਬਿਛੂ ਫੜਾਂ ਨੂੰ ਛੱਡਿਆ ਨਹੀਂ। ਉਹ ਭਾਵੇਂ ਮੁਗਲ ਸਨ ਜਾਂ ਪਹਾੜੀ। ਉਹ ਬੇਅੰਤਾ ਸੀ ਜਾਂ ਇੰਦਰਾ। ਉਹ ਜਨਰਲ ਵੈਦਿਆ ਸੀ ਜਾਂ ਮਾਕਮ ਸੀ। ਨਕਲ ਕਰਨਾ ਬਾਂਦਰਾਂ ਦਾ ਕੰਮ ਹੈ। ਚਲੋ ਬਾਂਦਰ; ਬਾਂਦਰਾਂ ਦੀ ਨਕਲ ਲਾਉਂਦਾ ਰਹੇ, ਪਰ ਬਾਂਦਰ; ਸ਼ੇਰਾਂ ਦੀ ਨਕਲ ਕਰਨ ਲੱਗ ਪਵੇ। ਫਿਰ ਹਸ਼ਰ ਮਾੜਾ ਹੀ ਹੁੰਦਾ ਹੈ।

ਰੀਸ ਕਰਨ ਵਾਲਿਆਂ ਦੇ ਸਬੰਧ ’ਚ ਗੁਰੂ ਸਾਹਿਬ ਆਖਦੇ ਹਨ, ‘‘ਚੜਿ ਕੈ ਘੋੜੜੈ ਕੁੰਦੇ ਪਕੜਹਿ; ਖੂੰਡੀ ਦੀ ਖੇਡਾਰੀ   ਹੰਸਾ ਸੇਤੀ ਚਿਤੁ ਉਲਾਸਹਿ; ਕੁਕੜ ਦੀ ਓਡਾਰੀ ’’ (ਮਹਲਾ ੫/੩੨੨) ਇੱਕ ਆਦਮੀ ਖੁੰਡੀ (ਗਲਫ਼) ਦੀ ਖੇਡ ਖੇਡਣੀ ਜਾਣਦਾ ਹੈ। ਖੂੰਡੀ ਫੜਨੀ ਹੀ ਜਾਣਦਾ ਹੈ, ਪਰ ਉਹ ਇੱਕ ਵਾਰ ਘੋੜਿਆਂ ਦੀ ਦੌੜ੍ਹ ਦੇਖ ਆਇਆ। ਬਸ ਫਿਰ ਕੀ ਸੀ। ਘੋੜਾ ਖਰੀਦ ਲਿਆ। ਘੋੜੇ ’ਤੇ ਚੜ੍ਹ ਬੈਠਾ। ਲਗਾਮ ਫੜ ਲਈ। ਘੋੜਾ ਬੇਕਾਬੂ ਹੋ ਗਿਆ। ਬੇਕਾਬੂ ਹੋ ਕੇ ਦੌੜ ਪਿਆ। ਇਹ ਖੂੰਡੀ ਦਾ ਖੇਡਾਰੀ ਘੋੜੇ ਤੋਂ ਡਿੱਗ ਪਿਆ। ਲੱਤਾਂ ਬਾਹਾਂ ਤੁੜਵਾ ਬੈਠਾ। ਇਹ ਡੇਰਿਆਂ ਵਾਲੇ ਸਭ ਖੂੰਡੀ ਦੇ ਖੇਡਾਰੀ ਹਨ। ਖੁਦੋ ਖੇਡਣਾ ਜਾਣਦੇ ਹਨ, ਪਰ ਡੇਰੇ ਬਣਾ ਕੇ, ਠਾਠ ਬਣਾ ਕੇ, ਗੁਰੂ ਦੀ ਰੀਸ ਕਰਨ ਲੱਗ ਪਏ। ਗੁਰੂ ਸਾਹਿਬ ਦੂਜੀ ਮਿਸਾਲ ਦਿੰਦੇ ਹਨ ਕਿ ਉਡਾਰੀ ਕੁਕੜ ਦੀ ਹੁੰਦੀ ਹੈ, ਪਰ ਹੰਸਾਂ ਦੀ ਰੀਸ ਕੁੱਕੜ ਕਰਨ ਲੱਗ ਪੈਂਦੇ ਹਨ। ਕੁਕੜ ਤਾਂ ਇੱਕ ਕੰਧ ਤੋਂ ਉਡਾਰੀ ਮਾਰ ਕੇ ਦੂਸਰੀ ਕੰਧ ’ਤੇ ਚਲਾ ਜਾਂਦਾ ਹੈ ਜਦਕਿ ਹੰਸ ਲੰਬੀ ਉਡਾਰੀ ਮਾਰਦਾ ਹੈ। ਅਗਰ ਕੁੱਕੜ ਉੱਡਣ ’ਚ ਹੰਸਾਂ ਦੀ ਰੀਸ ਕਰਨ ਲੱਗ ਪਵੇ ਤਾਂ ਨਦੀ ’ਚ ਡਿੱਗ ਕੇ ਮਰਨ ਵਾਲੀ ਗੱਲ ਹੋਵੇਗੀ। ਗੁਰੂ ਦਾ ਉਪਦੇਸ਼ ਸੁਣ ਕੇ ਕਮਾਉਣਾ ਸਹੀ ਹੁੰਦਾ ਹੈ, ਪਰ ਖ਼ੁਦ ਉਪਦੇਸ਼ ਮੰਨਣਾ ਨਹੀਂ, ਗੁਰੂ ਦੀ ਰੀਸ ਕਰਨੀ; ਇਹ ਬਹੁਤ ਗ਼ਲਤ ਹੁੰਦਾ ਹੈ।

ਭਾਈ ਗੁਰਦਾਸ ਜੀ ਨੇ ਇੱਕ ਬਹੁਤ ਸਵਾਦਲੀ ਕਥਾ ਲਿਖੀ ਹੈ ਕਿ ਜੋ ਯੋਗ ਨਹੀਂ ਹੁੰਦੇ, ਸਿਰਫ਼ ਨਕਲ ਕਰਦੇ ਹਨ, ਉਨ੍ਹਾਂ ਦਾ ਕੀ ਹਸ਼ਰ ਹੁੰਦਾ ਹੈ, ਉਸ ਬਾਰੇ ਸੁਣੋ ਕਿ ਇੱਕ ਵੈਦ ਦੀ ਰੀਸ ਕਰਨ ’ਤੇ ਕੀ ਹੋਇਆ। ਇੱਕ ਪਿੰਡ ’ਚ ਮਾਹਨਾ ਵੈਦ ਸੀ। ਉਸ ਦੇ ਨਾਲ ਇੱਕ ਘੁੱਲਾ ਨਾਂ ਦਾ ਕੰਪਾਉਂਡਰ ਸੀ। ਜਦੋਂ ਵੀ ਮਾਹਨਾ ਵੈਦ ਕਿਸੇ ਮਰੀਜ਼ ਦਾ ਇਲਾਜ ਕਰਦਾ ਤਾਂ ਘੁੱਲਾ ਉਸ ਨੂੰ ਦੇਖਦਾ ਤੇ ਦਿਮਾਗ਼ ’ਚ ਨੋਟ ਕਰ ਲੈਂਦਾ ਸੀ। ਫਿਰ ਉਹ ਮਨ ਹੀ ਮਨ ਬੜਾ ਖੁਸ਼ ਹੁੰਦਾ। ਆਪਣੇ ਆਪ ’ਚ ਸਮਝਦਾ ਕਿ ਮੈਂ ਵੀ ਹੌਲ਼ੀ ਹੌਲ਼ੀ ਵੈਦ ਬਣ ਰਿਹਾ ਹਾਂ। ਕਦੇ ਕਦੇ ਮਾਹਨਾ ਭੀ ਵੈਦ ਦੀ ਗ਼ੈਰ ਹਾਜ਼ਰੀ ’ਚ ਮਰੀਜ਼ ਨੂੰ ਦਵਾ ਦਾਰੂ ਦੇ ਦਿੰਦਾ। ਵੈਦ ਦੀ ਨਕਲ ਕਰਨਾ ਘੁੱਲੇ ਦਾ ਸੁਭਾਅ ਸੀ। ਭਾਈ ਗੁਰਦਾਸ ਜੀ ਆਖਦੇ ਹਨ ਕਿ ਇੱਕ ਦਿਨ; ਪਿੰਡ ਦਾ ਕਿਸਾਨ ਦੌੜਾ ਦੌੜਾ ਵੈਦ ਮਾਹਨਾ ਕੋਲ ਆਇਆ ਤੇ ਕਿਹਾ ਮੇਰੀ ਉੱਠਣੀ ਖਰਬੂਜਿਆਂ ਦੇ ਖੇਤ ’ਚ ਚਰ ਰਹੀ ਸੀ। ਚਰਦਿਆਂ ਚਰਦਿਆਂ ਉਸ ਨੇ ਕੱਚਾ ਖਰਬੂਜਾ ਆਪਣੇ ਗਲ਼ (ਸੰਘ) ’ਚ ਸੰਘ ਫਸਾ ਲਿਆ। ਉਹ ਬੇਹਾਲ ਹੋ ਕੇ ਲੇਟ ਰਹੀ ਹੈ। ਤੜਪ ਰਹੀ ਹੈ। ਮਾਹਨਾ ਵੈਦ ਨੇ ਘੁੱਲੇ ਨੂੰ ਸੰਦੂਖੜੀ ਫੜਾਈ ਤੇ ਛੇਤੀ ਖੇਤ ’ਚ ਪਹੁੰਚ ਗਏ। ਉੱਠਣੀ ਲੱਤਾਂ ਖੁਰੀਆਂ ਮਾਰ ਰਹੀ ਸੀ। ਮਾਹਨਾ ਵੈਦ ਨੇ ਦੋ ਪੱਥਰ ਲਏ ਇੱਕ ਪੱਥਰ ਨੂੰ ਉੱਠਣੀ ਦੀ ਗਰਦਨ ’ਤੇ ਰੱਖਿਆ ਤੇ ਦੂਸਰਾ ਪੱਥਰ ਗਰਦਨ ਦੇ ਦੂਸਰੇ ਪਾਸੇ ਗਲ਼ ’ਤੇ ਜ਼ੋਰ ਨਾਲ ਮਾਰਿਆ। ਕੱਚਾ ਖਰਬੂਜਾ ਫਿਸ ਗਿਆ ਤੇ ਉੱਠਣੀ ਠੀਕ ਹੋ ਗਈ। ਘੁੱਲਾ ਸਭ ਦੇਖ ਰਿਹਾ ਸੀ। ਇਹ ਵੀ ਨੁਸਖਾ ਨੋਟ ਕਰ ਲਿਆ। ਹੁਣ ਘੁੱਲੇ ਨੂੰ ਵੈਦਗੀ ਦਾ ਪੂਰਾ ਬੁਖਾਰ ਚੜ੍ਹ ਗਿਆ ਸੀ। ਘਰ ਵਾਲੀ ਨੂੰ ਵੈਦਗੀ ਦਾ ਰੋਹਬ ਦਿਖਾਵੇ ਤੇ ਕਹੇ ਕਿ ਮੇਰੀ ਤੂੰ ਹੁਣ ਕਦਰ ਕਰਿਆ ਕਰ। ਮੈਂ ਹੁਣ ਵੈਦ ਬਣ ਗਿਆ ਹਾਂ। ਹੁਣ ਦੁਕਾਨ (ਡਿਸਪੈਂਸਰੀ) ਖੋਲ੍ਹ ਲੈਣੀ ਹੈ। ਮਾਹਨੇ ਦੀ ਨੌਕਰੀ-ਨੁਕਰੀ ਨਹੀਂ ਕਰਨੀ। ਫਿਰ ਵੈਦਗੀ ਤੋਂ ਵੇਹਲ ਨਹੀਂ ਮਿਲਿਆ ਕਰਨੀ, ਇਸ ਲਈ ਚੱਲ ਤੈਨੂੰ ਇੱਕ ਵਾਰ ਤੇਰੇ ਪੇਕੇ ਮਿਲਾ ਲਿਆਵਾਂ। ਭਾਈ ਗੁਰਦਾਸ ਜੀ ਦੇ ਬੋਲ ਹਨ, ‘‘ਵੈਦਿ ਚੰਗੇਰੀ ਉਠਣੀ; ਲੈ ਸਿਲ ਵਟਾ ਕਚਰਾ ਭੰਨਾ ਸੇਵਕਿ ਸਿਖੀ ਵੈਦਗੀ; ਮਾਰੀ ਬੁਢੀ ਰੋਵਨਿ ਰੰਨਾ ਪਕੜਿ ਚਲਾਇਆ ਰਾਵਲੈ (ਰਾਜੇ ਨੇ); ਪਉਦੀ ਉਘੜਿ ਗਏ ਸੁ ਕੰਨਾ ਪੁਛੈ ਆਖਿ ਵਖਾਣਿਉਨੁ; ਉਘੜਿ ਗਇਆ ਪਾਜੁ ਪਰਛੰਨਾ ਪਾਰਖੂਆ ਚੁਣਿ ਕਢਿਆ; ਜਿਉ ਕਚਕੜਾ ਨ ਰਲੈ ਰਤੰਨਾ ਮੂਰਖੁ ਅਕਲੀ ਬਾਹਰਾ; ਵਾਂਸਹੁ ਮੂਲਿ ਨ ਹੋਵੀ ਗੰਨਾ ਮਾਣਸ ਦੇਹੀ ਪਸੂ ਉਪੰਨਾ ੧੬’’ (ਵਾਰ ੩੨ ਪਉੜੀ ੧੬) ਭਾਵ ਘੁੱਲਾ ਆਪਣੀ ਪਤਨੀ ਨੂੰ ਲੈ ਕੇ ਆਪਣੇ ਸਹੁਰੇ ਪਿੰਡ ਪਹੁੰਚ ਗਿਆ। ਸ਼ਾਮ ਦਾ ਸਮਾਂ ਸੀ। ਗੁਆਂਢ ’ਚ ਰੌਲਾ ਪੈ ਗਿਆ। ਲੋਕ ਇਕੱਠੇ ਹੋ ਗਏ। ਘੁੱਲਾ ਵੀ ਦੌੜ ਕੇ ਪਹੁੰਚ ਗਿਆ। ਪਤਾ ਲੱਗਾ ਕਿ ਇੱਕ ਬਿਰਧ ਅਧਖੜ ਔਰਤ; ਮੱਕੀ ਦੇ ਭੁੱਜੇ ਹੋਏ ਦਾਣੇ ਚੱਬ ਰਹੀ ਸੀ। ਇੱਕ ਮੱਕੀ ਦਾ ਦਾਣਾ ਉਸ ਦੇ ਸੰਘ ’ਚ ਫਸ ਗਿਆ। ਇਸ ਕਰਕੇ ਉਹ ਬੁੱਢੀ-ਮਾਂ ਵਿਆਕੁਲ ਸੀ। ਤੜਪ ਰਹੀ ਸੀ। ਘੁੱਲੇ ਨੇ ਕਿਹਾ ਕਿ ਸਾਰੇ ਪਿੱਛੇ ਹਟ ਜਾਓ। ਫਿਕਰ ਨਾ ਕਰੋ, ਹੁਣੇ ਇੱਕ ਮਿੰਟ ’ਚ ਠੀਕ ਕਰ ਦੇਵਾਂਗਾ। ਦੋ ਪੱਥਰ ਲਿਆਓ। ਦੋਵੇਂ ਪੱਥਰ ਲੈ ਲਏ। ਇੱਕ ਪੱਥਰ ਗਰਦਨ ’ਤੇ ਰੱਖਿਆ ਤੇ ਦੂਸਰਾ ਪੱਥਰ ਗਰਦਨ ਦੇ ਦੂਸਰੇ ਪਾਸੇ ਗਲ਼ ’ਤੇ ਜ਼ੋਰ ਨਾਲ ਮਾਰਿਆ। ਬੁੱਢੀ ਔਰਤ ਦੀ ਮੌਤ ਹੋ ਗਈ। ਘਰ ਦੀਆਂ ਔਰਤਾਂ ਸਮੇਤ ਸਾਰੇ ਉੱਚੀ ਉੱਚੀ ਰੋਣ ਲੱਗ ਪਏ। ਪਿੰਡ ਦੇ ਸਰਦਾਰ (ਰਾਵਲਾ) ਨੇ ਘੁੱਲੇ ਨੂੰ ਫੜ ਲਿਆ। ਲੋਕਾਂ ਨੇ ਖੂਬ ਕੁੱਟਿਆ। ਜਦੋਂ ਜੁਤੀਆਂ (ਪਉਦੀ) ਪਈਆਂ ਤਾਂ ਘੁੱਲੇ ਦੇ ਵੈਦਗੀ ਵਾਲੇ ਕੰਨ ਖੁੱਲ੍ਹੇ ਕਿ ਕਿਸ ਤਰ੍ਹਾਂ ਰੀਸ ਕਰੀਦੀ ਹੈ। ਕੁੱਟਮਾਰ ਤੋਂ ਬਾਅਦ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਪੁਲਿਸ ਨੇ ਪੁੱਛ-ਪੜਤਾਲ ਕੀਤੀ ਕਿ ਕਿਉਂ ਮਾਤਾ ਨੂੰ ਪੱਥਰ ਮਾਰ ਕੇ ਮਾਰਿਆ ਹੈ। ਘੁੱਲੇ ਨੇ ਦੱਸਿਆ ਕਿ ਮੇਰੇ ਉਸਤਾਦ ਵੈਦ ਮਾਹਲੇ ਨੇ ਇਸੇ ਤਰ੍ਹਾਂ ਉੱਠਣੀ ਦਾ ਇਲਾਜ ਕੀਤਾ ਸੀ। ਮੈਂ ਵੀ ਮਾਤਾ ਦਾ ਇਲਾਜ ਕਰ ਰਿਹਾ ਸੀ। ਮਾਤਾ ਦੀ ਲਿਖੀ ਹੀ ਇਸੇ ਤਰ੍ਹਾਂ ਸੀ। ਘੁੱਲੇ ਦਾ ਭੇਦ ਖੁਲ੍ਹ ਗਿਆ ਕਿ ਇਹ ਰੀਸ ਕਰਨ ਵਾਲਾ ਕੱਚਾ ਵੈਦ ਹੈ। ਸਿਆਣਿਆਂ ਨੇ ਮਸ਼ਵਰਾ ਕੀਤਾ ਕਿ ਕਦੇ ਵੀ ਅਜਿਹੇ ਕੱਚੇ ਵੈਦ ਨੂੰ ਪਿੰਡ ’ਚ ਨਾ ਵੜਨ ਦੇਣਾ।

ਤੁਸੀਂ ਦੱਸੋ ਕਦੇ ਕੱਚ ਵੀ ਕੰਚਨ ਹੋਇਆ ਹੈ ? ਭਾਈ ਗੁਰਦਾਸ ਜੀ ਆਖਦੇ ਹਨ ਕਿ ਰੀਸ ਕਰਨ ਵਾਲੇ ਮੂਰਖ ਹੁੰਦੇ ਹਨ। ਬਾਂਸ; ਕਦੇ ਭੀ ਗੰਨਾ ਨਹੀਂ ਬਣ ਸਕਦਾ। ਰੀਸ ਕਰਨ ਵਾਲੇ ਕਦੇ ਧਰਮੀ ਨਹੀਂ ਹੁੰਦੇ। ਕੱਚੀ ਰਚਨਾ ਦਾ ਕੀਰਤਨ ਕਰਨ ਵਾਲੇ ਭੀ ਕਦੇ ਸਾਧ, ਸੰਤ ਨਹੀਂ ਹੁੰਦੇ। ਚੋਰ ਹੁੰਦੇ ਹਨ। ਠੱਗ ਹੁੰਦੇ ਹਨ ਬੇਸ਼ੱਕ ਉਨ੍ਹਾਂ ਦਾ ਪਹਿਰਾਵਾ ਧਾਰਮਕ ਹੀ ਹੁੰਦਾ ਹੈ, ਪਰ ਅੰਦਰੋਂ ਪਸ਼ੂ ਹੁੰਦੇ ਹਨ, ਇਸ ਲਈ ਗੁਰੂ ਸਾਹਿਬ ਉਪਦੇਸ਼ ਕਰਦੇ ਹਨ, ‘‘ਸਿਖਹੁ ਸਬਦੁ ਪਿਆਰਿਹੋ ! ਜਨਮ ਮਰਨ ਕੀ ਟੇਕ   ਮੁਖ ਊਜਲ ਸਦਾ ਸੁਖੀ; ਨਾਨਕ ! ਸਿਮਰਤ ਏਕ ’’ (ਮਹਲਾ ੫/੩੨੦) ਭਾਵ ਸਤਸੰਗੀ ਪਿਆਰਿਓ ! ਸ਼ਬਦ ਗੁਰੂ ਨੂੰ ਹੀ ਜੀਵਨ ਦਾ ਆਧਾਰ ਬਣਾਉਣਾ ਹੈ। ਸ਼ਬਦ ਗੁਰੂ ਰਾਹੀਂ ਹੀ ਵਿਕਾਰਾਂ ਤੋਂ ਬਚ ਸਕੀਦਾ ਹੈ। ਅੰਦਰੋਂ ਸੁੱਖ-ਅਨੰਦ ਭੀ ਮਿਲਦਾ ਹੈ। ਰੀਸ ਕਰਨ ਵਾਲੇ, ਨਕਲ ਕਰਨ ਵਾਲੇ ਪਾਗਲ ਹੁੰਦੇ ਹਨ।

ਰੀਸ ਕਰਨ ਵਾਲਾ ਰੋਪੜ ਦਾ ਇੱਕ ਪਾਗਲ ਲਗਭਗ 100 ਕੁ ਸਾਲ ਪਹਿਲਾਂ ਦੀ ਘਟਨਾ ਹੈ। ਰੋਪੜ ’ਚ ਅੱਧ ਪਾਗਲ ਜਿਹਾ ਬੰਦਾ ਅਵਾਰਾ ਘੁੰਮਦਾ ਹੁੰਦਾ ਸੀ। ਕੱਪੜੇ ਮੈਲੇ, ਕਿਸੇ ਨੇ ਕੁਝ ਦੇ ਦੇਣਾ ਤਾਂ ਖਾ ਲੈਣਾ, ਨਾ ਦੇਣਾ ਤਾਂ ਭੁੱਖਾ ਹੀ ਰਹਿ ਲੈਣਾ। ਇਹ ਡਰਿਆ ਜਿਹਾ ਉੱਚੀ ਉੱਚੀ ਬੋਲਣ ਲੱਗ ਪੈਂਦਾ ਸੀ। ਉਹ ਆ ਗਏ, ਉਹ ਆ ਗਏ, ਆ ਗਏ, ਆ ਗਏ। ਉਨ੍ਹੀਂ ਦਿਨਾਂ ’ਚ ਪਲੇਗ ਦਾ ਰੋਗ ਚਾਰੋਂ ਤਰਫ਼ ਫੈਲ ਰਿਹਾ ਸੀ। ਤਦ ਖਾਸ ਇਲਾਜ ਹੈ ਨਹੀਂ ਸੀ। ਲੋਕ ਮਰ ਰਹੇ ਸਨ। ਇੱਕ ਅੰਨ੍ਹੇ ਸ਼ਰਧਾਲੂ (ਸ਼ਰਧਾ+ਉਲੂ) ਨੇ ਕਹਿ ਦਿੱਤਾ ਕਿ ਇਹ ਮਹਾਂ ਪੁਰਖ ਹੈ। ਇਹ ਤਾਂ ਪਹਿਲਾਂ ਹੀ ਭਵਿੱਖ ਬਾਣੀ ਕਰ ਰਿਹਾ ਸੀ। ਉਹ ਆ ਗਏ, ਉਹ ਆ ਗਏ..। ਇਸ ਦਾ ਇਸ਼ਾਰਾ ਪਲੇਗ-ਰੋਗ ਵੱਲ ਸੀ। ਆਪਾਂ ਸਮਝਦੇ ਹੀ ਨਹੀਂ, ਮਹਾਪੁਰਖਾਂ ਦੇ ਇਸ਼ਾਰੇ ਹੀ ਹੁੰਦੇ ਹਨ। ਇਹ ਗੱਲ ਅੱਗੇ ਤੋਂ ਅੱਗੇ ਫੈਲਦੀ ਗਈ। ਇਸ ਨੀਮ-ਪਾਗਲ ਮਹਾਂ ਪੁਰਖ ਨੂੰ ਲੱਭਿਆ ਗਿਆ। ਇਸ਼ਨਾਨ ਕਰਵਾਇਆ, ਚੰਗੇ ਬਸਤਰ ਪੁਆਏ ਤੇ ਸੁਆਦਲੇ ਪਦਾਰਥ ਆਉਣ ਲੱਗ ਪਏ। ਇਸ ਬਾਬਾ ਜੀ ਲਈ ਪਹਿਲਾਂ ਝੁਗੀ ਬਣੀ, ਫਿਰ ਕਮਰਾ, ਫਿਰ ਆਲੀਸ਼ਾਨ ਡੇਰਾ ਬਣ ਗਿਆ। ਬਾਬਾ ਜੀ ਰੰਗ ਕੱਢ ਗਏ। ਸ਼ਾਹੀ ਠਾਠ ਬਣ ਗਿਆ ਸੀ। ਚੇਲਿਆਂ ਤੇ ਚੇਲੀਆਂ ਦੀ ਭੀੜ ਲੱਗਣ ਲੱਗ ਪਈ। ਭਾਵੇਂ ਬਾਬਾ ਕਿਸੇ ਨੂੰ ਗਾਲ੍ਹ ਕੱਢੇ ਜਾਂ ਥੱਪੜ ਮਾਰੇ; ਸਭ ਅਸ਼ੀਰਵਾਦ ਕਹਿੰਦੇ ਸਨ। ਇੱਕ ਦਿਨ ਇਸ ਬਾਬੇ ਨੇ ਚੇਲਿਆਂ ਤੋਂ ਪੁੱਛਿਆ ਕਿ ਸਭ ਤੋਂ ਵਧੀਆ ਗੁਰੂ ਕੌਣ ਹੋਇਆ ਹੈ। ਅਖੀਰ ਵਿੱਚ ਦੱਸਿਆ ਗਿਆ ਕਿ ਗੁਰੂ ਗੋਬਿੰਦ ਸਿੰਘ ਜੀ। ਇਸ ਬਾਬੇ ਨੇ ਟੁੱਕੜ ਬੋਚ ਚੇਲਿਆਂ ਨੂੰ ਕਹਿ ਦਿੱਤਾ ਕਿ ਅੱਜ ਐਲਾਨ ਕਰ ਦਿਓ ਕਿ ਗੁਰੂ ਗੋਬਿੰਦ ਸਿੰਘ ਪ੍ਰਗਟ ਹੋ ਗਏ ਹਨ। ਇਹ ਧੁੰਮ ਮੱਚ ਗਈ। ਇੱਕ ਸ਼ਰਧਾਲੂ ਨੇ ਵਧੀਆ ਘੋੜਾ, ਕੀਮਤੀ ਬਸਤਰ, ਕਲਗੀ ਭੇਟ ਕਰ ਦਿੱਤੀ। ਬਸ ਇਹ ਗੁਰੂ ਗੋਬਿੰਦ ਸਿੰਘ ਪ੍ਰਗਟ ਹੋ ਗਿਆ। ਚਾਰੇ ਪਾਸੇ ਲੋਕ ਕਾਫਲੇ ਬਣਾ ਬਣਾ ਕੇ ਆ ਰਹੇ ਸਨ। ਨੋਟਾਂ ਦੀਆਂ ਬੋਰੀਆਂ ਭਰਨ ਲੱਗ ਗਈਆਂ। ਕੱਲ ਦਾ ਭਿਖਾਰੀ, ਅੱਜ ਰਾਜਿਆਂ ਦੀ ਬਰਾਬਰੀ ਕਰਨ ਲੱਗ ਪਿਆ। ਹੁਣ ਬਾਬੇ ਦੇ ਕਹਿਣ ’ਤੇ ਚੇਲਿਆਂ ਨੇ ਐਲਾਨ ਕਰ ਦਿੱਤਾ ਕਿ ਇਹ ਪ੍ਰਗਟ ਹੋਏ ਗੁਰੂ ਗੋਬਿੰਦ ਸਿੰਘ; ਸ਼ਾਹੀ ਘਰਾਣੇ ਦੀ ਲੜਕੀ ਨਾਲ ਵਿਆਹ ਕਰਵਾਏਗਾ। ਗੱਲ ਉੱਡਦੀ ਗਈ। ਲੋਕ ਆਪਣੀਆਂ ਲੜਕੀਆਂ ਦੇ ਰਿਸ਼ਤੇ ਲੈ ਕੇ ਆਉਣ ਲੱਗ ਪਏ, ਪਰ ਇਸ ਦੀ ਨਿਗਹਾ ਬਹੁਤ ਉੱਚੀ ਹੋ ਗਈ ਸੀ। ਗੱਲ ਨਾਭਾ ਪਤੀ ਰਾਜਾ ਹੀਰਾ ਸਿੰਘ ਕੋਲ ਪਹੁੰਚ ਗਈ। ਉਸ ਨੇ ਸਚਾਈ ਦਾ ਪਤਾ ਲਾਉਣ ਲਈ ਜ਼ਿੰਮੇਵਾਰ ਬੰਦੇ ਭੇਜੇ। ਉਨ੍ਹਾਂ ਨੇ ਆਣ ਕੇ ਜਾਣਕਾਰੀ ਦਿੱਤੀ ਕਿ ਸੱਚ ਮੁੱਚ ਹੀ ਉਹ ਆਪਣੇ ਆਪ ਨੂੰ ਗੁਰੂ ਗੋਬਿੰਦ ਸਿੰਘ ਕਹਾਉਂਦਾ ਹੈ। ਰਾਜੇ ਦੀ ਲੜਕੀ ਨਾਲ ਵਿਆਹ ਕਰਾਉਣਾ ਚਾਹੁੰਦਾ ਹੈ। ਰਾਜਾ ਹੀਰਾ ਸਿੰਘ ਨਾਭਾ ਨੇ ਸੰਦੇਸ਼ ਭੇਜ ਦਿੱਤਾ ਕਿ ਮਹਾਰਾਜ! ਸਾਡੇ ਮਹਲਾਂ ਵਿੱਚ ਚਰਨ ਪਾਉਣ। ਅਸੀਂ ਕੋਸ਼ਸ਼ ਕਰਾਂਗੇ ਕਿਸੇ ਰਾਜ ਘਰਾਣੇ ਦੀ ਲੜਕੀ ਨਾਲ ਵਿਆਹ ਹੋ ਜਾਵੇ। ਸੁਨੇਹਾ ਭੇਜ ਦਿੱਤਾ। ਇਸ ਨਕਲੀ ਗੁਰੂ ਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ। ਚੇਲਿਆਂ ਨੇ ਮਿਠਾਈਆਂ, ਪੈਸੇ ਵੰਡੇ। ਪੂਰੀ ਸੱਜ-ਧੱਜ ਨਾਲ ਕੀਮਤੀ ਬਸਤਰ, ਕੀਮਤੀ ਕਲਗੀ, ਕੀਮਤੀ ਘੋੜੇ ’ਤੇ ਸਵਾਰ ਉੱਪਰ ਛੱਤਰ ਸੇਵਕਾਂ ਨਾਲ ਨਾਭੇ ਪਹੁੰਚ ਗਿਆ। ਬਾਹਰ ਉਤਾਰਾ ਕਰਕੇ ਰਾਜੇ ਨੂੰ ਸੰਦੇਸ਼ ਭੇਜਿਆ। ਬਣਾਈ ਪਲੈਤ ਅਨੁਸਾਰ ਰਾਜਾ ਹੀਰਾ ਸਿੰਘ ਜੀ; ਆਪਣੇ ਅਫਸਰਾਂ ਸਿਪਾਹ-ਸਲਾਰਾਂ ਨਾਲ ਅੱਗੋਂ ਆ ਮਿਲਿਆ। ਰਾਜਾ ਹੀਰਾ ਸਿੰਘ ਦਾ ਰੋਹਬਦਾਰ ਪਹਿਰਾਵਾ, ਕੁੰਡੀਆਂ ਮੁੱਛਾਂ, ਸ਼ਾਨਦਾਰ ਦਸਤਾਰ, ਹੱਥ ਵਿੱਚ ਵੱਡੀ ਕਿਰਪਾਨ, ਚਿਹਰੇ ’ਤੇ ਜਲਾਲ, ਅਫਸਰਾਂ ਦਾ ਕਾਫਲਾ। ਰਾਜਾ ਹੀਰਾ ਸਿੰਘ ਦੇ ਆਉਣ ’ਤੇ ਇਹ ਨਕਲੀ ਗੁਰੂ; ਘੋੜੇ ਤੋਂ ਉਤਰ ਕੇ ਖਲੋ ਗਿਆ। ਹੀਰਾ ਸਿੰਘ; ਅੱਗੇ ਵਧਿਆ, ਨਜ਼ਰਾਂ ਨਾਲ ਨਜ਼ਰਾਂ ਮਿਲੀਆਂ, ਖਾਨਦਾਨੀ ਸਵੈ ਵਿਸ਼ਵਾਸ, ਰਾਜਾ ਹੋਣ ਦਾ ਅਹਿਸਾਸ, ਅੱਖਾਂ ਅਤੇ ਚਿਹਰੇ ਦਾ ਜਲਾਲ ਦੇਖ ਕੇ ਨਕਲੀ ਗੁਰੂ ਜੀ; ਅੰਦਰੋਂ ਹਿੱਲ ਗਿਆ। ਰਾਜੇ ਦਾ ਰੋਹਬ ਝੱਲ ਨਾ ਸਕਿਆ। ਇਹ ਗੁਰੂ ਅੰਦਰੋਂ ਡਰਦਾ ਅੱਗੇ ਵਧਿਆ। ਗੁਰੂ ਨੇ ਰਾਜਾ ਹੀਰਾ ਸਿੰਘ ਦੇ ਪੈਰਾਂ ਨੂੰ ਹੱਥ ਲਾ ਕੇ ਮੱਥਾ ਟੇਕਿਆ। ਹੀਰਾ ਸਿੰਘ ਨੇ ਬਾਹਾਂ ਤੋਂ ਫੜ ਕੇ ਗੁਰੂ ਨੂੰ ਖੜ੍ਹਾ ਕੀਤਾ। ਸਾਰਿਆਂ ਦੇ ਸਾਮ੍ਹਣੇ ਕੜਾਕ ਦੇਣ ਦੀ ਮੂੰਹ ’ਤੇ ਥੱਪੜ ਜੜ ਦਿੱਤਾ। ਆਖਿਆ ਬੇਈਮਾਨਾ! ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ’ਚ ਰਾਜੇ, ਮਹਾਰਾਜੇ ਨਮਸਕਾਰਾਂ ਨਿੱਤ ਕਰਦੇ ਹਨ। ਤੈਨੂੰ ਤਾਂ ਗੁਰੂ ਗੋਬਿੰਦ ਸਿੰਘ ਜੀ ਦੀ ਨਕਲ ਵੀ ਕਰਨੀ ਨਹੀਂ ਆਈ। ਮੇਰੇ ਸਿੱਖ ਦੇ ਚਰਨਾਂ ਵਿੱਚ ਢਹਿ ਪਿਆ। ਲੈ ਜਾਓ ਇਸ ਪਾਪੀ ਨੂੰ, ਇਸ ਦੇ ਪਾਪ ਦੀ ਕੜੀ ਤੋਂ ਕੜੀ ਸਜ਼ਾ ਦਿਓ। ਬਸ ਉਸ ਤੋਂ ਦੂਸਰੇ ਦਿਨ ਹੀ ਇਹ ਨਕਲੀ ਗੁਰੂ ਮਰ ਗਿਆ। ਕੋਈ ਯਾਦ ਕਰਨ ਵਾਲਾ ਵੀ ਨਾ ਰਿਹਾ। ਕੋਈ ਯਾਦਗਾਰ ਵੀ ਨਹੀਂ ਬਣੀ ਰਹੀ। ਐਸਿਆਂ ਬਾਰੇ ਗੁਰਬਾਣੀ ਦੇ ਬਲ ਹਨ, ‘‘ਕੇਤੇ ਮਾਤ ਪਿਤਾ ਸੁਤ ਧੀਆ   ਕੇਤੇ ਗੁਰ ਚੇਲੇ ਫੁਨਿ ਹੂਆ   ਕਾਚੇ ਗੁਰ ਤੇ ਮੁਕਤਿ ਨ ਹੂਆ ’’ (ਓਅੰਕਾਰ/ਮਹਲਾ ੧/੯੩੨) ਭਾਵ ਕੱਚੇ ਗੁਰੂ ਤੋਂ ਕਦੇ ਵੀ ਅਗਿਆਨਤਾ ਰੂਪ ਮੁਕਤੀ ਨਹੀਂ ਮਿਲਦੀ। ਕੱਚਾ, ਕਦੇ ਵੀ ਪਾਰ ਨਹੀਂ ਲੰਘਾਉਂਦਾ।

ਭਾਈ ਗੁਰਦਾਸ ਜੀ ਨੇ ਇਸ਼ਕ ਮਿਜ਼ਾਜ਼ੀ ਦੇ ਕਿੱਸਿਆਂ ਵਿੱਚੋਂ ਇੱਕ ਉਦਾਹਰਨ ਬੜੀ ਸੁੰਦਰ ਦੇ ਕੇ ਸਮਝਾਇਆ ਹੈ। ਪਾਕਿਸਤਾਨ ’ਚ ਸੋਹਣੀ ਮੇਹੀਵਾਲ ਦਾ ਕਿੱਸਾ ਪ੍ਰਚਲਿਤ ਹੈ। ਪੂਰਵੀ ਪੰਜਾਬ ਵਿੱਚ ਵੀ ਕੁਲਦੀਪ ਮਾਣਕ ਨੇ ਇਹ ਕਿੱਸਾ ਮਸ਼ਹੂਰ ਕੀਤਾ ਹੈ। ਕਿੱਸਾ ਕਹਿੰਦਾ ਹੈ ਕਿ ਸੋਹਣੀ ਦਾ ਇੱਸ਼ਕ ਮਾਹੀਵਾਲ ਨਾਲ ਸੀ। ਸੋਹਣੀ ਝਨਾਅ ਦਰਿਆ ਦੇ ਇੱਕ ਪਾਸੇ ਤੇ ਮਾਹੀਵਾਲ ਦੂਸਰੇ ਪਾਸੇ ਰਹਿੰਦਾ ਸੀ। ਕਿੱਸਾ ਲਵ ਸਟੋਰੀ ਕਹਿੰਦਾ ਹੈ ਕਿ ਸੋਹਣੀ ਰੋਜ਼ ਹੀ ਘੜੇ ’ਤੇ ਤੈਰ ਕੇ ਝਨਾਅ ਨੂੰ ਪਾਰ ਕਰਕੇ ਮਾਹੀਵਾਲ ਨੂੰ ਮਿਲਦੀ ਸੀ ਤੇ ਵਾਪਸ ਵੀ ਰਾਤੋ ਰਾਤ ਘੜੇ ਰਾਹੀਂ ਤੈਰ ਕੇ ਆ ਜਾਂਦੀ ਸੀ। ਇੱਕ ਦਿਨ ਕਿਸੇ ਨੇ ਪੱਕਾ ਘੜਾ ਚੁੱਕ ਲਿਆ ਤੇ ਕੱਚਾ ਘੜਾ ਝਾੜੀਆਂ ’ਚ ਉਸੇ ਥਾਂ ਰੱਖ ਦਿੱਤਾ। ਜਦੋਂ ਸੋਹਣੀ ਕੱਚੇ ਘੜੇ ਰਾਹੀਂ ਝਨਾਅ ਨੂੰ ਤੈਰਨ ਲੱਗੀ ਤਾਂ ਦਰਿਆ ਦੇ ਅੱਧ ਵਿੱਚ ਜਾ ਕੇ ਘੜਾ ਖੁਰ ਗਿਆ, ਗਲ਼ ਗਿਆ। ਸੋਹਣੀ ਦਰਿਆ ਵਿੱਚ ਡੁੱਬ ਕੇ ਮਰ ਗਈ। ਮਾਹੀਵਾਲ ਨੂੰ ਨਹੀਂ ਸੀ ਮਿਲ ਸਕੀ। ਭਾਈ ਗੁਰਦਾਸ ਜੀ ਇਸ ਸਾਖੀ ਰਾਹੀਂ ਗਹਿਰੀ ਰੂਹਾਨੀਅਤ ਰਮਜ਼ ਤੇ ਰਹੱਸ ਬਿਆਨ ਕਰਦੇ ਹਨ ਕਿ ਜਦੋਂ ਤੱਕ ਸੋਹਣੀ ਪੱਕੇ ਘੜੇ ਰਾਹੀਂ ਤੈਰਦੀ ਸੀ ਤਾਂ ਝਨਾਅ ਤੋਂ ਪਾਰ ਹੋ ਕੇ ਮਾਹੀਵਾਲ ਨੂੰ ਮਿਲਦੀ ਰਹੀ, ਪਰ ਜਿਸ ਰਾਤ ਕੱਚੇ ਘੜੇ ਰਾਹੀਂ ਝਨਾਅ ਵਿੱਚੋਂ ਲੰਘਣ ਲੱਗੀ ਤਾਂ ਡੁੱਬ ਗਈ। ਮਾਹੀਵਾਲ ਨੂੰ ਨਹੀਂ ਸੀ ਮਿਲ ਸਕੀ। ਭਾਈ ਸਾਹਿਬ ਦੇ ਬਚਨ ਹਨ, ‘‘ਮੇਹੀਵਾਲ ਨੋ ਸੋਹਣੀ; ਨੈ ਤਰਦੀ ਰਾਤੀ’’ (ਵਾਰ ੨੭ ਪਉੜੀ ੧) ਭਾਈ ਸਾਹਿਬ, ਇਸ ਰਾਹੀਂ ਗੂਹਜ ਰਮਜ਼ ਅਤੇ ਰਹੱਸ ਬਿਆਨ ਕਰਦੇ ਹਨ ਕਿ ਜਿੰਦ (ਆਤਮਾ) ਸੋਹਣੀ ਹੈ ਅਤੇ ਅਕਾਲ ਪੁਰਖ; ਮਾਹੀਵਾਲ ਹੈ। ਸੰਸਾਰ-ਸਾਗਰ ਦਰਿਆ ਹੈ। ਜਦੋਂ ਜਿੰਦ (ਆਤਮਾ); ਸੱਚੀ ਪੱਕੀ ਬਾਣੀ ਦਾ ਆਸਰਾ ਲਵੇਗੀ ਤਾਂ ਸੰਸਾਰ ਸਾਗਰ ਤੋਂ ਪਾਰ ਹੋ ਕੇ ਅਕਾਲ ਪੁਰਖ ਨਾਲ ਮਿਲਾਪ ਕਰਦੀ ਰਹੇਗੀ, ਪਰ ਜਿਸ ਦਿਨ ਜਿੰਦ (ਆਤਮਾ) ਨੇ ਕੱਚੀ ਬਾਣੀ ਦਾ ਆਸਰਾ ਲਿਆ, ਇਹ ਸੰਸਾਰ-ਸਮੁੰਦਰ ’ਚ ਡੁੱਬ ਜਾਵੇ। ਅਕਾਲ ਪੁਰਖ ਨਾਲ ਮਿਲਾਪ ਨਹੀਂ ਹੋਵੇਗਾ, ਇਸ ਲਈ ਫ਼ੁਰਮਾਨ ਹੈ, ‘‘ਨਾਨਕ ! ਕਚੜਿਆ ਸਿਉ ਤੋੜਿ; ਢੂਢਿ ਸਜਣ ਸੰਤ ਪਕਿਆ   ਓਇ ਜੀਵੰਦੇ ਵਿਛੁੜਹਿ; ਓਇ ਮੁਇਆ ਨ ਜਾਹੀ ਛੋੜਿ’’ (ਮਹਲਾ ੫/੧੧੦੨) ਭਾਵ ਝੂਠੇ ਕਚੜਿਆਂ, ਸੁਆਰਥੀਆਂ, ਪਾਖੰਡੀਆਂ ਨਾਲੋਂ ਆਪਣੀ ਪ੍ਰੀਤ ਤੋੜ ਲੈ। ਰੱਬ ਨਾਲ ਪ੍ਰੀਤ ਕਰਨ ਵਾਲੇ ਗੁਰਮੁਖਾਂ ਦੀ ਸੰਗਤ ਲੱਭ ਲੈ। ਸੁਆਰਥੀ, ਕੱਚੇ ਲੋਕ ਤਾਂ ਸੁਆਰਥ ਪੂਰਾ ਨਾ ਹੋਣ ’ਤੇ ਸਾਥ ਛੱਡ ਦਿੰਦੇ ਹਨ, ਪਰ ਸੱਚੀ ਪ੍ਰੀਤ ਵਾਲੇ ਗੁਰਮੁਖ, ਸਤਸੰਗੀ ਜਨ; ਮਰਨ ਤੋਂ ਬਾਅਦ ਵੀ ਯਾਦ ਕਰਦੇ ਹਨ ਅਤੇ ਅਰਦਾਸਾਂ ਵੀ ਕਰਦੇ ਹਨ। ਕੱਚੀ ਬਾਣੀ ਦੇ ਸੰਬੰਧ ਵਿੱਚ ਅੰਮ੍ਰਿਤਮਈ ਬਚਨ ਹਨ, ‘‘ਸਤਿਗੁਰੂ ਬਿਨਾ; ਹੋਰ ਕਚੀ ਹੈ ਬਾਣੀ   ਬਾਣੀ ਤ ਕਚੀ ਸਤਿਗੁਰੂ ਬਾਝਹੁ; ਹੋਰ ਕਚੀ ਬਾਣੀ   ਕਹਦੇ ਕਚੇ; ਸੁਣਦੇ ਕਚੇ; ਕਚਂੀ ਆਖਿ ਵਖਾਣੀ   ਹਰਿ ਹਰਿ ਨਿਤ ਕਰਹਿ ਰਸਨਾ; ਕਹਿਆ ਕਛੂ ਨ ਜਾਣੀ   ਚਿਤੁ ਜਿਨ ਕਾ ਹਿਰਿ ਲਇਆ ਮਾਇਆ; ਬੋਲਨਿ ਪਏ ਰਵਾਣੀ   ਕਹੈ ਨਾਨਕੁ ਸਤਿਗੁਰੂ ਬਾਝਹੁ; ਹੋਰ ਕਚੀ ਬਾਣੀ ੨੪’’ (ਅਨੰਦ/ਮਹਲਾ ੩/੯੨੦) ਭਾਵ ਸ਼ਬਦ ਗੁਰੂ ਤੋਂ ਬਿਨਾਂ ਕੀਰਤਨ ਦੇ ਰੂਪ ’ਚ ਗਾਈ ਜਾਣ ਵਾਲੀ ਹਰੇਕ ਕਵਿਤਾ; ਕੱਚੀ ਬਾਣੀ ਹੈ। ਕੱਚੀ ਬਾਣੀ ਸਦੀਵੀ ਸਚਾਈਆਂ ਤੋਂ ਸੱਖਣੀ ਹੁੰਦੀ ਹੈ। ਕੱਚੀ ਬਾਣੀ; ਅਮਲਾਂ ਤੋਂ ਖਾਲੀ, ਸਿਰਫ ਦਿਮਾਗ ਦੀ ਕਾਵਿ ਰਚਨਾ ਹੀ ਹੈ। ਐਸੀ ਕੱਚੀ ਰਚਨਾ ਦਾ ਨਕਲ ਵਜੋਂ ਕੀਰਤਨ ਕਰਨ ਵਾਲੇ ਅਤੇ ਸੁਣਨ ਵਾਲੇ ਝੂਠੇ ਕੱਚੇ ਹੁੰਦੇ ਹਨ। ਇਹ ਕੱਚੇ ਸਿਰਫ ਰਸਨਾ ਤੋਂ ਕਹਾਣੀਆਂ ਸੁਣਾਉਂਦੇ ਹਨ। ਵਾਹਿਗੁਰੂ ਵਾਹਿਗੁਰੂ ਕਰਦੇ ਹਨ। ਇਨ੍ਹਾਂ ਦਾ ਸਭ ਕੁਝ ਕਿਹਾ ਬੇਅਰਥ ਹੀ ਹੁੰਦਾ ਹੈ। ਇਹ ਸਭ ਮਾਇਆ ਦੀ ਖਾਤਰ ਹੀ ਕਹਿਣ ਮਾਤਰ ਹੁੰਦਾ ਹੈ। ਮਿਊਜ਼ਿਕ ਕੰਪਨੀਆਂ ਨਾਲ ਸੌਦੇ ਤਹਿ ਹੁੰਦੇ ਹਨ। ਉਹ ਸਿਰਫ ਕਲਾਕਾਰੀ ਹੀ ਹੁੰਦੀ ਹੈ, ਇਸੇ ਕਰਕੇ ਹੀ ਕੰਪਨੀਆਂ ਨਾਲ ਕੇਸ ਅਤੇ ਝਗੜੇ ਹੁੰਦੇ ਹਨ। ਗੁਰੂ ਅਮਰਦਾਸ ਜੀ ਆਖਦੇ ਹਨ ਕਿ ਸ਼ਬਦ ਗੁਰੂ ਤੋਂ ਬਗੈਰ, ਹੋਰ ਸਭ ਕੱਚੀ ਬਾਣੀ ਹੈ। ਇਸ ਲਈ ਕਿਹਾ ਹੈ ਕਿ ‘‘ਆਵਹੁ ਸਿਖ ਸਤਿਗੁਰੂ ਕੇ ਪਿਆਰਿਹੋ!  ਗਾਵਹੁ ਸਚੀ ਬਾਣੀ ’’ (ਅਨੰਦ/ਮਹਲਾ ੩/੯੨੦) ਅਤੇ ‘‘.. ਸੁਣਹੁ ਸਤਿ ਬਾਣੀ ’’ (ਅਨੰਦ/ਮਹਲਾ ੩/੯੨੨)

ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਸਾਹਿਬ ਤੇ ਗੁਰੂ ਅਮਰਦਾਸ ਜੀ ਦੇ ਸਮੇਂ ਤੋਂ ਇਹ ਕੱਚੀ ਬਾਣੀ ਲਿਖਣ ਦਾ ਸਿਲਸਿਲਾ ਸ਼ੁਰੂ ਹੈ। ਗੁਰੂ ਰਾਮਦਾਸ ਜੀ ਸਮੇਂ ਤਾਂ ਇਹ ਕੱਚੀ ਬਾਣੀ ਦਾ ਸਿਲਸਿਲਾ ਸਿਖਰਾ ’ਤੇ ਅਪੜ ਗਿਆ ਸੀ। ਗੁਰੂ ਰਾਮਦਾਸ ਜੀ ਪਾਤਿਸ਼ਾਹ ਦੇ ਵੱਡੇ ਪੁੱਤਰ ਪ੍ਰਿਥੀ ਚੰਦ ਦਾ ਪੁੱਤਰ ਮਿਹਰਬਾਨ; ਸੱਚੀ ਬਾਣੀ ਦੇ ਮੁਕਾਬਲੇ ’ਤੇ ਗੁਰੂ ਦੀ ਨਕਲ ਕਰਕੇ ਲਿਖਣ ਲੱਗ ਪਿਆ ਸੀ। ਕਵਿਤਾ ਦੇ ਅਖੀਰ ’ਚ ਨਾਨਕ ਨਾਂ ਭੀ ਲਿਖਦਾ ਸੀ। ਪ੍ਰਿਥਵੀ ਚੰਦ ਇਸ ਨਕਲੀ ਬਾਣੀ ਦੇ ਸਹਾਰੇ ਆਪਣੇ ਆਪ ਨੂੰ ਗੁਰੂ ਸਿੱਧ ਕਰਨ ਵਿੱਚ ਲੱਗਾ ਹੋਇਆ ਸੀ। ਇਸ ਦਾ ਜ਼ਿਕਰ ਬੰਸਾਵਲੀ ਨਾਮਾ ਦਾ ਕਰਤਾ ਕੇਸਰ ਸਿੰਘ ਛਿੱਬਰ ਕਰਦਾ ਹੈ, ‘ਮਿਹਰਬਾਨ ਪੁੱਤ ਪ੍ਰਿਥਏ ਦਾ ਕਵੀਸਰੀ ਕਰੇ ਪਾਰਸੀ, ਹਿੰਦਵੀ, ਸਹੰਸਕ੍ਰਿਤ ਨਾਲੇ ਗੁਰਮੁਖੀ ਪੜੇ ਤਿਨ ਵੀ ਬਾਣੀ ਬਹੁਤ ਬਣਾਈ, ਭੋਗ ਗੁਰੂ ਨਾਨਕ ਜੀ ਦਾ ਹੀ ਪਾਈ੮੭… ਮੀਣਿਆਂ ਭੀ ਪੁਸਤਕ ਇੱਕ ਗ੍ਰੰਥ ਬਣਾਇਆ ਚਹੁੰ ਪਾਤਿਸ਼ਾਹੀਆਂ ਦਾ ਸ਼ਬਦ, ਬਾਣੀ ਲਿਖ ਵਿੱਚ ਪਾਇਆ੮੮ (ਪੰਜਵਾਂ ਚਰਨ, ਪੰਜਵੀਂ ਪਾਤਿਸ਼ਾਹੀ) ਭਾਵ ਇਹ ਨਕਲੀ ਬਾਣੀ ਮਿਹਰਬਾਨ ਰਚਦਾ ਸੀ ਤੇ ਪ੍ਰਿਥਵੀ ਚੰਦ ਇਸ ਨੂੰ ਇਸਤੇਮਾਲ ਕਰਦਾ ਸੀ। ਇਨ੍ਹਾਂ ਮੀਣਿਆਂ ਨੇ ਆਪਣਾ ਵੱਖਰਾ ਗ੍ਰੰਥ ਭੀ ਬਣਾ ਲਿਆ ਸੀ; ਜਿਵੇਂ ਭਨਿਆਰੇ ਵਾਲੇ ਨੇ ‘ਭਵ ਸਾਗਰ’, ਰਾਧਾ ਸੁਆਮੀਆਂ ਨੇ ‘ਸਾਰ ਬਚਨ’, ਨਕਲੀ ਨਿਰੰਕਾਰੀਆਂ ਨੇ ‘ਅਵਤਾਰ ਬਾਣੀ’, ਕੁਝ ਨਕਲੀ ਰਵਿਦਾਸੀਆ ਨੇ ‘ਅੰਮ੍ਰਿਤ ਬਾਣੀ’। ਪ੍ਰਿਥਵੀ ਚੰਦ ਅਤੇ ਮਿਹਰਬਾਨ ਦੀਆਂ ਕਰਤੂਤਾਂ ਦੇਖ ਕੇ ਗੁਰੂ ਅਰਜਨ ਸਾਹਿਬ ਅਤੇ ਭਾਈ ਗੁਰਦਾਸ ਜੀ ਨੇ ਸੁਹਿਰਦ ਸਿੱਖਾਂ ਨਾਲ ਮਸ਼ਵਰਾ ਕੀਤਾ। ਜਿਸ ਦਾ ਜ਼ਿਕਰ ਕੇਸਰ ਸਿੰਘ ਛਿੱਬਰ ਕਰਦਾ ਹੈ, ‘ਬਚਨ ਕੀਤਾ : ਭਾਈ ਗੁਰਦਾਸ! ਗੁਰੂ ਕੀ ਬਾਣੀ ਜੁਦਾ ਕਰੀਏ ਮੀਣੇ ਪਾਂਦੇ ਨੇ ਰਲ਼ਾ, ਸੋ ਵਿਚ ਰਲ਼ਾ ਨਾ ਧਰੀਏ (ਪੰਜਵਾਂ ਚਰਨ, ਪੰਜਵੀਂ ਪਾਤਿਸ਼ਾਹੀ) ਭਾਵ ਗੁਰੂ ਅਰਜਨ ਸਾਹਿਬ ਨੇ ਭਾਈ ਗੁਰਦਾਸ ਜੀ ਨੂੰ ਕਿਹਾ ਕਿ ਰੱਬੀ ਬਾਣੀ ਵਿੱਚ ਮੀਣੇ ਮਸੰਦ ਰਲ਼ਾ ਪਾਉਣ ਦੀ ਕੋਸ਼ਸ਼ ਕਰ ਰਹੇ ਹਨ। ਸੱਚ ਕੀ ਬਾਣੀ ਨੂੰ ਇੱਕ ਜਿਲਤ ਵਿੱਚ ਸੰਪਾਦਿਤ ਕੀਤਾ ਜਾਵੇ ਤਾਂ ਕਿ ਰਹਿੰਦੇ ਸਮੇਂ ਤੱਕ ਇਹ ਰੱਬੀ ਬਾਣੀ ਨਿਆਰੀ ਰਹਿ ਸਕੇ। ਫਿਰ ਗੁਰੂ ਅਰਜਨ ਪਾਤਿਸ਼ਾਹ ਨੇ ਆਪ ਆਪਣੀ ਦੇਖ ਰੇਖ ਵਿੱਚ ਪੋਥੀ ਸਾਹਿਬ ਤੋਂ ਰਾਮਸਰ ਅਸਥਾਨ ’ਤੇ ‘ਆਦਿ ਸ੍ਰੀ ਗ੍ਰੰਥ ਸਾਹਿਬ’ ਜੀ; ਤਰਤੀਬ ਅਨੁਸਾਰ ਰਾਗ, ਸਿਰਲੇਖ, ਵਾਰਾਂ, ਭਗਤਾਂ ਦੀ ਬਾਣੀ ਨੂੰ ਸੰਪਾਦਿਤ ਕਰਵਾਇਆ। ਫਿਰ ਇਸ ‘‘ਪੋਥੀ ਪਰਮੇਸਰ ਕਾ ਥਾਨੁ ’’ (ਮਹਲਾ ੫/੧੨੨੬) ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ 16 ਅਗਸਤ 1604 ਈਸਵੀ (ਭਾਦੋਂ ਸੁਦੀ ੧, ਸੰਮਤ ੧੬੬੧, ੧੭ ਭਾਦੋਂ) ਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਪ੍ਰਕਾਸ਼ ਕੀਤਾ ਗਿਆ। ਬਾਬਾ ਬੁੱਢਾ ਸਾਹਿਬ ਨੂੰ ਮੁੱਖ ਸੇਵਾਦਾਰ ਥਾਪਿਆ ਗਿਆ। ਫਿਰ ‘ਆਦਿ ਸ੍ਰੀ ਗ੍ਰੰਥ ਸਾਹਿਬ’ ਜੀ ਦੇ ਅਗਾਂਹ ਉਤਾਰੇ ਕਰਵਾਏ ਤਾਂ ਕਿ ਸਮੂਹ ਸਿੱਖ; ਇਸ ਰੱਬੀ ਬਾਣੀ ਨਾਲ ਜੁੜ ਸਕਣ। ਉਸ ਵੇਲੇ ਤਾਂ ਗੁਰੂ ਸਾਹਿਬ ਨੇ ਇਹ ਮਹਾਨ ਉਪਰਾਲਾ ਕਰ ਦਿੱਤਾ, ਪਰ ਅੱਜ ਫਿਰ ਮੀਣਿਆਂ ਦੀ ਸੋਚ ਵਾਲੇ ਗੁਰੂ ਦੀ ਨਕਲ ਕਰਕੇ, ਮਿਹਰਬਾਨ ਦੁਆਰਾ ਰਚੀ ਬਾਣੀ ਵਾਂਗ ਲਿਖ ਰਹੇ ਹਨ, ਗਾ ਭੀ ਰਹੇ ਹਨ। ਨਾਮੀ ਕੀਰਤਨੀਏ ਭੀ ਕੱਚੀ ਬਾਣੀ ਦੀਆਂ ਕੈਸਟਾਂ, ਸੀਡੀਜ਼ ਰਿਲੀਜ ਕਰਵਾ ਰਹੇ ਹਨ।

20 ਅਗਸਤ 1998 ਈਸਵੀ ਨੂੰ ਕੱਚੀ ਬਾਣੀ ਵਿਰੁੱਧ ਹੁਕਮਨਾਮਾ ਭੀ ਜਾਰੀ ਹੋਇਆ ਸੀ, ਪਰ ਉਹ ਹੁਕਮਨਾਮਾ ਸਿਰਫ ਜਾਰੀ ਹੀ ਹੋਇਆ ਸੀ, ਉਸ ਨੂੰ ਮੰਨਿਆ ਕਿਸੇ ਨੇ ਵੀ ਨਹੀਂ। ਨਾ ਹੀ ਕਿਸੇ ਉੱਤੇ ਕੋਈ ਕਾਰਵਾਈ ਹੋਈ ਕਿਉਂਕਿ ਜਾਰੀ ਕਰਨ ਵਾਲੇ ਆਪ ਹੀ ਹੁਕਮਨਾਮੇ ਨਹੀਂ ਮੰਨਦੇ। ਇਹ ਕੱਚੀ ਬਾਣੀ ਵਾਲੇ ਆਪਣੇ ਵੱਲੋਂ ਦਲੀਲਾਂ ਭੀ ਬਹੁਤ ਘੜਦੇ ਹਨ। ਆਪਣੇ ਆਪ ਨੂੰ ਸਹੀ ਸਿੱਧ ਕਰਦੇ ਹੋਏ ਆਖਦੇ ਹਨ ਕਿ ਕਥਾ ਦੇ ਬਚਨ ਭੀ ਤਾਂ ਕੱਚੀ ਰਚਨਾ ਹੈ, ਜੋ ਕਥਾ ਵਾਚਕ ਗੁਰਬਾਣੀ ਦੇ ਆਧਾਰ ’ਤੇ ਆਖਦਾ ਹੈ। ਗੁਰ ਪ੍ਰਤਾਪ ਸੂਰਜ ਗ੍ਰੰਥ ਦੀ ਕਥਾ ਵੀ ਕੱਚੀ ਰਚਨਾ ਹੈ। ਉਹ ਕਿਉਂ ਕੀਤੀ ਜਾਂਦੀ ਹੈ  ? ਢਾਡੀ ਅਤੇ ਕਵੀਸ਼ਰੀ ਭੀ ਤਾਂ ਕਵਿਤਾਵਾਂ ਹੀ ਹਨ, ਜੋ ਢਾਡੀ ਅਤੇ ਕਵੀਸ਼ਰੀ ਗਾਉਂਦੇ ਹਨ। ਭਾਈ ਨੰਦ ਲਾਲ ਸਿੰਘ ਦੀ ਰਚਨਾ ਅਤੇ ਭਾਈ ਗੁਰਦਾਸ ਜੀ ਦੀ ਰਚਨਾ; ਇਹ ਰਚਨਾ ਕਿਹੜੀ ਗੁਰੂ ਨੇ ਰਚੀ ਹੈ ? ਗੁਰਬਾਣੀ ਦੇ ਸ਼ਬਦਾਂ ਤੋਂ ਵਗ਼ੈਰ ਜੋ ਵੀ ਗੁਰੂ ਦੀ ਹਜੂਰੀ ਵਿੱਚ ਸਟੇਜਾਂ ’ਤੇ ਬੋਲਿਆ ਜਾਂਦਾ ਹੈ, ਉਹ ਭੀ ਤਾਂ ਕੱਚੀਆਂ ਗੱਲਾਂ ਹੀ ਹਨ। ਜੇ ਅਸੀਂ ਹਰਮੋਨੀਅਮ, ਤਬਲੇ ਦੀ ਤਾਲ ਅਤੇ ਸੁਰਾਂ ਵਿੱਚ ਇਤਿਹਾਸ ਗਾ ਲਿਆ, ਫਿਰ ਇਹ ਕੱਚੀ ਬਾਣੀ ਕਿਵੇਂ ਹੋ ਗਈ ? ਐਸੀਆਂ ਦਲੀਲਾਂ ਨਕਲ ਕਰਨ ਵਾਲੇ ਦਿੰਦੇ ਹਨ ਤੇ ਸੰਗਤਾਂ ਨੂੰ ਬਰਗਲਾ ਲੈਂਦੇ ਹਨ।

ਇਸ ਸਬੰਧੀ ਸੰਖੇਪ ਵਿੱਚ ਸਪਸ਼ਟ ਬੇਨਤੀ ਕਰਾਂਗਾ ਕਿ ਗੁਰਬਾਣੀ ਅਤੇ ਗੁਰੂ ਇਤਿਹਾਸ, ਸਿੱਖ ਇਤਿਹਾਸ ਨੂੰ ਪ੍ਰਚਾਰਨ ਲਈ ਵੱਖ ਵੱਖ ਵਿਧੀ ਵਿਧਾਨ ਬਣਾਏ ਗਏ ਹਨ। ਗੁਰਬਾਣੀ ਦੀ ਕਥਾ; ਗੁਰੂ ਦੇ ਉਪਦੇਸ਼ ਨੂੰ ਸੰਗਤਾਂ ਤੱਕ ਪਹੁੰਚਾਉਣ ਲਈ ਭਾਈ ਗੁਰਦਾਸ ਜੀ ਤੋਂ ਰੀਤ ਆਰੰਭ ਹੋਈ ਦੱਸੀ ਜਾਂਦੀ ਹੈ। ਗੁਰੂ ਸਾਹਿਬ; ਆਪ ਵੀ ਸ਼ਬਦ ਦਾ ਕੀਰਤਨ ਕਰਦੇ ਸੰਗਤਾਂ ਨੂੰ ਸੁਖੈਨ ਕਰਕੇ ਸਮਝਾਉਂਦੇ ਰਹੇ ਸਨ। ਗੁਰ ਪ੍ਰਤਾਪ ਸੂਰਜ ਦੀ ਕਥਾ ਭੀ ਗੁਰੂ ਇਤਿਹਾਸ ਨੂੰ ਸੰਗਤਾਂ ਤੱਕ ਪਹੁੰਚਾਉਣ ਦਾ ਉਪਰਾਲਾ ਹੈ, ਪਰ ਇਹ ਇਤਿਹਾਸ ਗੁਰਬਾਣੀ ਦੀ ਕਸਵੱਟੀ ਰਾਹੀਂ ਪ੍ਰਚਾਰਿਆ ਜਾਵੇ, ਫਿਰ ਕਥਾ ਕਰਨੀ ਦਰੁਸਤ ਹੈ। ਢਾਡੀ ਵਾਰਾਂ; ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪ ਸ੍ਰੀ ਅਕਾਲ ਬੁੰਗੇ ਭਾਈ ਨੱਥਾ ਮਲ ਅਤੇ ਭਾਈ ਅਬਦੁਲ ਜੀ ਰਾਹੀਂ ਆਰੰਭ ਕਰਵਾਈਆਂ ਸਨ ਤਾਂ ਕਿ ਜੰਗਾਂ ਯੁੱਧਾਂ ਵਾਸਤੇ ਸਿੱਖਾਂ ਵਿੱਚ ਯੋਧਿਆਂ ਦੀਆਂ ਵਾਰਾਂ ਗਾ ਕੇ ਜੋਸ਼ ਭਰਿਆ ਜਾਵੇ। ਫਿਰ ਕਵੀਸ਼ਰੀ; ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਆਰੰਭ ਹੋਈ ਦੱਸੀ ਜਾਂਦੀ ਹੈ। ਗੁਰੂ ਦਰਬਾਰ ਵਿੱਚ 52 ਕਵੀ ਸਨ, ਜੋ ਗੁਰਬਾਣੀ ਦੇ ਆਧਾਰ ਤੇ ਕਵਿਤਾਵਾਂ ਲਿਖਦੇ ਸਨ। ਕਵੀਸ਼ਰੀ ਦੇ ਰੂਪ ਵਿੱਚ ਗਾਉਂਦੇ ਸਨ। ਕਵਿਤਾਵਾਂ ਦਾ ਕੀਰਤਨ ਨਹੀਂ ਸੀ ਹੁੰਦਾ। ਭਾਈ ਨੰਦ ਲਾਲ ਸਿੰਘ ਅਤੇ ਭਾਈ ਗੁਰਦਾਸ ਜੀ ਦੀ ਰਚਨਾ ਦਾ ਕੀਰਤਨ ਸਿੱਖ ਰਹਿਤ ਮਰਿਆਦਾ ਵਿੱਚ ਕਰਨ ਦਾ ਵਿਧਾਨ ਲਿਖਿਆ ਹੈ। ਫਿਰ ਗੁਰੂ ਇਤਿਹਾਸ ਅਤੇ ਸਿੱਖ ਇਤਿਹਾਸ ਨੂੰ ਲੈਕਚਰ ਦੇ ਰੂਪ ਵਿੱਚ ਪ੍ਰਚਾਰਨ ਦਾ ਵਿਧਾਨ ਹੈ, ਪਰ ਰਾਗਾਂ ਵਿੱਚ ਸਟੇਜ ’ਤੇ ਬੈਠ ਕੇ ਤੰਤੀ ਸਾਜਾਂ ਅਤੇ ਤਬਲੇ ਦੀ ਤਾਲ ’ਤੇ ਜਾਂ ਹਾਰਮੋਨੀਅਮ ਰਾਹੀਂ ਸਿਰਫ ਗੁਰਬਾਣੀ ਦਾ ਹੀ ਕੀਰਤਨ ਹੋ ਸਕਦਾ ਹੈ। ਉਮੀਦ ਹੈ ਕਿ ਵਿਚਾਰ ਪਕੜ ਵਿੱਚ ਆਈ ਹੋਵੇਗੀ, ਪਰ ਕਈ ਵਾਰ ਇਹ ਕਿਹਾ ਜਾਂਦਾ ਹੈ ਕਿ ਪਤਾ ਕਿਵੇਂ ਲੱਗੇ ਕਿ ਕੋਈ; ਸ਼ਬਦ ਗੁਰੂ ਦਾ ਕੀਰਤਨ ਕਰ ਰਿਹਾ ਹੈ ਜਾਂ ਹੋਰ ਰਚਨਾ ਦਾ; ਇਹ ਆਮ ਕਰਕੇ ਕਿਹਾ ਜਾਂਦਾ ਹੈ। ਗੁਰੂ ਸਾਹਿਬ ਨੇ ਇਸ ਪਰਥਾਏ ਸੁੰਦਰ ਬਚਨ ਕਹੇ ਹਨ, ‘‘ਜੇ ਆਪਿ ਪਰਖ ਨ ਆਵਈ; ਤਾਂ ਪਾਰਖੀਆ ਥਾਵਹੁ ਲਇਓੁ ਪਰਖਾਇ ’’ (ਮਹਲਾ ੩/੧੨੪੯) ਭਾਵ ਜੇ ਸਾਨੂੰ ਪਰਖ ਨਹੀਂ ਤਾਂ ਜੋ ਗੁਰਬਾਣੀ ਵਿੱਚ ਮਾਹਰ ਹਨ, ਉਨ੍ਹਾਂ ਨੂੰ ਪੁੱਛ ਲਿਆ ਕਰੀਏ। ਆਪ ਨੂੰ ਰਸਤਾ ਨਾ ਪਤਾ ਹੋਵੇ ਤਾਂ ਜਾਣੂ ਤੋਂ ਪੁੱਛ ਹੀ ਲਈਦਾ ਹੈ। ਹੁਣ ਤਾਂ ਰਸਤਾ ਦੱਸਣ ਲਈ ਨੈਵੀਕੇਸ਼ਨ ਹੈ। ਬਾਣੀ ਦੀ ਪਰਖ ਕਰਨ ਵਾਸਤੇ ਮੋਬਾਇਲ ਫ਼ੋਨ ਤੇ ਐਪਾਂ ਹਨ, ਪਰਖ ਕੀਤੀ ਜਾ ਸਕਦੀ ਹੈ।

ਇੱਕ ਵਾਰ ਭਾਈ ਗੁਰਦਾਸ ਜੀ ਕੋਲੋਂ ਸਿੱਖਾਂ ਨੇ ਪੁੱਛਿਆ ਸੀ ਕਿ ਕੱਚੀ ਅਤੇ ਸੱਚੀ ਬਾਣੀ ਦਾ ਪਤਾ ਕਿਵੇਂ ਲੱਗਦਾ ਹੈ। ਭਾਈ ਸਾਹਿਬ ਨੇ ਉਦਾਹਰਨਾਂ ਦਿੱਤੀਆਂ ਹਨ, ‘‘ਜੈਸੇ ਅਨਚਰ ਨਰਪਤ ਕੀ ਪਛਾਨੈਂ ਭਾਖਾ; ਬੋਲਤ ਬਚਨ ਖਿਨ ਬੂਝ ਬਿਨ ਦੇਖ ਹੀ’’ (ਭਾਈ ਗੁਰਦਾਸ ਜੀ/ਕਬਿੱਤ ੫੭੦) ਭਾਵ ਸੇਵਕ (ਅਨਚਰ), ਮੰਤਰੀ, ਵਜੀਰ, ਸਲਾਹਕਾਰ; ਜ਼ਿਆਦਾਤਰ ਸਮਾਂ ਰਾਜੇ ਕੋਲ ਰਹਿੰਦਾ ਹੈ। ਰਾਜੇ ਦੀ ਹਰ ਗੱਲ ਬਾਤ ਸੁਣਦਾ ਹੈ। ਜਦੋਂ ਰਾਜਾ ਬਾਹਰਲੇ ਰਾਜਾਂ ਵਿੱਚ ਜਾਂਦਾ ਹੈ ਜਾਂ ਬਾਹਰਲੇ ਰਾਜੇ ਇਸ ਰਾਜੇ ਕੋਲ ਆਉਂਦੇ ਹਨ ਤਾਂ ਵੀ ਵਜ਼ੀਰ ਕੋਲ ਰਹਿਣ ਕਰਕੇ ਸਾਰੀ ਗੱਲਬਾਤ ਨਾਲ ਹੋ ਕੇ ਕਰਦੇ ਹਨ। ਹੌਲੀ ਹੌਲੀ ਰਾਜੇ ਦੇ ਸੁਭਾਅ ਦੇ ਜਾਣੂ ਹੋ ਜਾਂਦੇ ਹਨ। ਰਾਜੇ ਦੇ ਹਰ ਹੁਕਮ ਨੂੰ ਚੰਗੀ ਤਰ੍ਹਾਂ ਸਮਝਣਯੋਗ ਹੋ ਜਾਂਦੇ ਹਨ। ਇੱਕ ਆਮ ਆਦਮੀ ਰਾਜੇ ਦੀ ਗੱਲ ਨਹੀਂ ਸਮਝ ਸਕਦਾ ਕਿਉਂਕਿ ਉਹ ਰਾਜੇ ਤੋਂ ਦੂਰ ਹੁੰਦਾ ਹੈ। ਤੁਸੀਂ ਖ਼ਿਆਲ ਕਰਨਾ, ਅੱਜ ਵੀ ਜਦੋਂ ਸੀਐਮ. ਜਾਂ ਪੀਐਮ. ਕੋਈ ਵੀ ਸਟੇਟਮੈਂਟ ਦਿੰਦਾ ਹੈ ਤਾਂ ਨਜਦੀਕ ਖੜ੍ਹੇ ਰਾਜਨੀਤਿਕ ਮੰਤਰੀ ਝੱਟ ਸਮਝ ਜਾਂਦੇ ਹਨ। ਇਸ ਦੇ ਕੀ ਅਰਥ ਹਨ ਕਿਉਂਕਿ ਰੁਜਾਨਾ ਵਾਹ ਪੈਂਦਾ ਹੈ। ਉਦਾਹਰਨ ਦੇ ਕੇ ਭਾਈ ਸਾਹਿਬ ਆਖਦੇ ਹਨ ਕਿ ਗੁਰੂ ਸਾਹਿਬ; ਪਾਤਿਸ਼ਾਹਾਂ ਦੇ ਪਾਤਿਸ਼ਾਹ ਹਨ। ਸਤਸੰਗੀ, ਜੋ ਰੋਜ਼ ਗੁਰੂਬਾਣੀ ਪੜਦੇ, ਸੁਣਦੇ ਹਨ, ਉਨ੍ਹਾਂ ਸਿੱਖ ਸੇਵਕਾਂ ਨੂੰ ਚੱਟ ਪਤਾ ਲੱਗ ਜਾਂਦਾ ਹੈ ਕਿ ਇਹ ਗੁਰਬਾਣੀ ਹੈ ਜਾਂ ਕੋਈ ਹੋਰ ਰਚਨਾ। ਗੁਰਬਾਣੀ ਦੇ ਪਾਵਨ ਬਚਨ ਹਨ, ‘‘ਬਾਣੀ ਬਿਰਲਉ ਬੀਚਾਰਸੀ; ਜੇ ਕੋ ਗੁਰਮੁਖਿ ਹੋਇ   ਇਹ ਬਾਣੀ ਮਹਾ ਪੁਰਖ ਕੀ; ਨਿਜ ਘਰਿ ਵਾਸਾ ਹੋਇ ’’ (ਓਅੰਕਾਰ/ਮਹਲਾ ੧/੯੩੫) ਦੂਸਰੀ ਉਦਾਹਰਨ ਭਾਈ ਗੁਰਦਾਸ ਜੀ ਦਿੰਦੇ ਹਨ, ‘‘ਜੈਸੇ ਜੌਹਰੀ ਪਰਖ ਜਾਨਤ ਹੈ ਰਤਨ ਕੀ; ਦੇਖਤ ਹੀ ਕਹੈ, ਖਰੌ ਖੋਟੋ ਰੂਪ ਰੇਖ ਹੀ’’ (ਭਾਈ ਗੁਰਦਾਸ ਜੀ/ਕਬਿੱਤ ੫੭੦) ਭਾਵ ਇਕ ਜਿਊਲਰ (ਸੁਨਿਆਰ); ਹੀਰੇ, ਰਤਨ, ਸੋਨੇ ਦੀ ਪਰਖ ਕਰਨ ਜਾਣਦਾ ਹੈ ਕਿਉਂਕਿ ਉਹ ਰੋਜ਼ ਹੀ ਇਹ ਕੰਮ ਕਰਦਾ ਹੈ। ਉਸ ਨੂੰ ਪਰਖ ਦਾ ਤਜਰਬਾ ਹੋ ਜਾਂਦਾ ਹੈ। ਜਦੋਂ ਵੀ ਕੋਈ ਗਾਹਕ; ਹੀਰੇ, ਰਤਨ, ਸੋਨਾ ਲੈ ਕੇ ਜਿਊਲਰੀ ਕੋਲ ਆਉਂਦਾ ਹੈ ਤਾਂ ਉਹ ਝੱਟ ਪਰਖ ਕੇ ਦੱਸ ਦਿੰਦਾ ਹੈ ਕਿ ਇਸ ਦੀ ਕੀ ਕੁਆਲਿਟੀ ਹੈ। ਜੌਹਰੀ ਨੂੰ ਕੋਈ ਨਹੀਂ ਧੋਖਾ ਦੇ ਸਕਦਾ ਕਿਉਂਕਿ ਉਸ ਨੂੰ ਤਜਰਬਾ ਹੁੰਦਾ ਹੈ। ਭਾਈ ਗੁਰਦਾਸ ਜੀ ਆਖਦੇ ਹਨ ਸਿੱਖ ਧਰਮ ਦੀ ਦੁਨੀਆ ਅੰਦਰ ਗੁਰੂ ਦੀ ਬਾਣੀ ਹੀਰੇ, ਰਤਨ, ਜਵਾਹਰਾਤ ਹੈ। ਗੁਰੂ ਸਾਹਿਬ ਦੇ ਬੋਲ ਹਨ, ‘‘ਗੁਰ ਕਾ ਸਬਦੁ ਰਤੰਨੁ ਹੈ; ਹੀਰੇ ਜਿਤੁ ਜੜਾਉ   ਸਬਦੁ ਰਤਨੁ ਜਿਤੁ ਮੰਨੁ ਲਾਗਾ; ਏਹੁ ਹੋਆ ਸਮਾਉ ’’ (ਅਨੰਦ/ਮਹਲਾ ੩/੯੨੦) ਸਿੱਖ ਜੌਹਰੀ ਹੁੰਦਾ ਹੈ। ਜੋ ਸਿੱਖ ਗੁਰੂ ਸ਼ਬਦ ਦਾ ਪ੍ਰੇਮੀ ਹੈ। ਉਹ ਝੱਟ ਪੜ, ਸੁਣ ਕੇ ਦੱਸ ਦਿੰਦਾ ਹੈ ਕਿ ਇਹ ਗੁਰੂ ਦੀ ਬਾਣੀ ਹੈ। ਇਸ ਦੇ ਇਹ ਅਰਥ ਬਣਦੇ ਹਨ, ਪਰ ਦੂਸਰੇ ਪਾਸੇ ਇਹ ਵੀ ਹੈ ‘‘ਨਾਨਕ ! ਅੰਧਾ ਹੋਇ ਕੈ; ਰਤਨਾ ਪਰਖਣ ਜਾਇ   ਰਤਨਾ ਸਾਰ ਨ ਜਾਣਈ; ਆਵੈ ਆਪੁ ਲਖਾਇ ’’ (ਮਹਲਾ ੨/੯੫੪) ਤੀਸਰੀ ਉਦਾਹਰਨ ਭਾਈ ਗੁਰਦਾਸ ਜੀ ਦਿੰਦੇ ਹਨ, ‘‘ਜੈਸੇ ਖੀਰ ਨੀਰ ਕੋ ਨਿਬੇਰੋ ਕਰਿ ਜਾਨੈ ਹੰਸ; ਰਾਖੀਐ ਮਿਲਾਇ, ਭਿੰਨ ਭਿੰਨ ਕੈ ਸਰੇਖ ਹੀ’’ (ਭਾਈ ਗੁਰਦਾਸ ਜੀ/ਕਬਿੱਤ ੫੭੦) ਭਾਵ ਹੰਸ ਅੱਗੇ ਦੁੱਧ ਤੇ ਪਾਣੀ ਮਿਲਾ ਕੇ ਰੱਖ ਦੇਵੋ। ਹੰਸ ਚੁੰਝ ਨਾਲ ਦੁੱਧ ਤੇ ਪਾਣੀ ਨੂੰ ਅਲੱਗ ਅਲੱਗ ਕਰ ਦੇਵੇਗਾ। ਦੁੱਧ ਦੇ ਫੁੱਟ ਖਾ ਲੈਂਦਾ ਹੈ ਤੇ ਪਾਣੀ ਛੱਡ ਦਿੰਦਾ ਹੈ। ਸਿੱਖ ਵੀ ਹੰਸ ਜੈਸੀ ਬਿਰਤੀ ਰੱਖਦਾ ਹੈ, ‘‘ਨਾਮਿ ਰਤੇ ਪਰਮ ਹੰਸ ਬੈਰਾਗੀ; ਨਿਜ ਘਰਿ ਤਾੜੀ ਲਾਈ ਹੇ ’’ (ਮਹਲਾ ੩/੧੦੪੬) ਭਾਵ ਰੱਬੀ ਬਾਣੀ ਦੀ ਵਿਚਾਰ; ਸਿੱਖ ਕੋਲ ਹੰਸ ਬਿਰਤੀ ਹੈ। ਬੁੱਧ ਨਾਲ ਸੱਚੀ ਬਾਣੀ ਅਤੇ ਕੱਚੀ ਬਾਣੀ ਨੂੰ ਨਿਖੇੜ ਲੈਂਦਾ ਹੈ, ਫਿਰ ਨਿਰੋਲ ਬਾਣੀ ਨੂੰ ਮਨ ’ਚ ਵਸਾ ਲੈਂਦਾ ਹੈ ਤੇ ਬਾਕੀ ਕੱਚੀਆਂ ਸਾਖੀਆਂ ਛੱਡ ਦਿੰਦਾ ਹੈ।

ਉਕਤ ਤਿੰਨੇ ਉਦਾਹਰਨਾਂ ਦੇ ਕੇ ਭਾਈ ਸਾਹਿਬ ਅੰਤ ’ਚ ਆਖਦੇ ਹਨ ‘‘ਤੈਸੇ ਗੁਰ ਸਬਦ ਸੁਨਤ ਪਹਿਚਾਨੈ ਸਿਖ; ਆਨ ਬਾਨੀ ਕ੍ਰਿਤਮੀ ਨ ਗਨਤ ਹੈ ਲੇਖ ਹੀ ੫੭੦’’ (ਭਾਈ ਗੁਰਦਾਸ ਜੀ/ਕਬਿੱਤ ੫੭੦) ਭਾਵ ਗੁਰਬਾਣੀ ਦਾ ਪ੍ਰੇਮੀ, ਜਗਿਆਸੂ; ਗੁਰੂ ਸ਼ਬਦ ਨੂੰ ਸੁਣ ਕੇ ਝੱਟ ਸਮਝ ਜਾਂਦਾ ਹੈ ਕਿ ਇਹ ਮੇਰੇ ਗੁਰੂ ਦੁਆਰਾ ਰਚੀ ‘ਧੁਰ ਕੀ ਬਾਣੀ’ ਹੈ ਤੇ ਇਹ ਰਚਨਾ ਮੇਰੇ ਗੁਰੂ ਰਾਹੀਂ ਰਚੀ ਹੋਈ ਨਹੀਂ ਹੈ। ਫਿਰ ਹੋਰ ਹੋਰ ਕੱਚ ਕੜੱਚ ਰਚਨਾ ਜਾਂ ਸਾਖੀ ਨੂੰ ਨਹੀਂ ਮੰਨਦਾ ਯਾਨੀ ਜੀਵਨ ਦੇ ਲੇਖੇ ’ਚ ਨਹੀਂ ਲਿਆਉਂਦਾ। ਸਿਰਫ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਹੀ ਜੀਵਨ ਦਾ ਆਧਾਰ ਮੰਨਦਾ ਹੈ।

ਸੋ ਗੁਰੂ ਪਰਮੇਸ਼ਰ ਕਿਰਪਾ ਕਰਨ ਤਾਂ ਜੋ ਅਸੀਂ ਗੁਰਬਾਣੀ ਨੂੰ ਜੀਵਨ ਦਾ ਆਧਾਰ ਬਣਾਈਏ ਤਾਂ ਕਿ ਸਾਡਾ ਸਾਰਿਆਂ ਦਾ ‘‘ਇਹ ਲੋਕ ਸੁਖੀਏ ਪਰਲੋਕ ਸੁਹੇਲੇ   ਨਾਨਕ ! ਹਰਿ ਪ੍ਰਭਿ (ਨੇ) ਆਪਹਿ ਮੇਲੇ ’’ (ਸੁਖਮਨੀ/ਮਹਲਾ ੫/੨੯੩) ਬਚਨਾਂ ਭਰਪੂਰ ਦਾਤਾਂ, ਬਰਕਤਾਂ ਮਿਲਣ। ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫ਼ਤਿਹ।

ਆਪੂੰ ਬਣੇ ਡਾਕਟਰ ਅਨੁਰਾਗ ਸਿੰਘ ਨੂੰ ਪੱਤਰ

0

ਆਪੂੰ ਬਣੇ ਡਾਕਟਰ ਅਨੁਰਾਗ ਸਿੰਘ ਨੂੰ ਪੱਤਰ

ਅਨੁਰਾਗ ਸਿੰਘ ਜੀ !

ਮਿਤੀ 8.11.2025 ਵਾਲੀ ਤੁਹਾਡੀ ਫੇਸਬੁੱਕ ਪੋਸਟ ਮਿਤੀ 9 ਨਵੰਬਰ 2025 ਨੂੰ ਕਿਸੇ ਦੋਸਤ ਰਾਹੀਂ ਮਿਲੀ; ਜਿਸ ਨੂੰ ਪੜ੍ਹ ਕੇ ਹਾਸਾ ਵੀ ਆਇਆ ਤੇ ਰੋਣਾ ਵੀ। ਹਾਸਾ ਤਾਂ ਇਸ ਕਾਰਨ ਕਿ ਤੁਸੀਂ (ਅਨੁਰਾਗ ਸਿੰਘ) ਆਪਣੇ ਆਪ ਨੂੰ “ਪੱਕਾ ਇਲਾਜ ਕਰਨ ਵਾਲਾ ਖ਼ਾਨਦਾਨੀ ਇਤਿਹਾਸਕਾਰ ਜੋ ਬੀਮਾਰੀ ਜੱੜ ਤੋ ਖੱਤਮ ਕਰਦਾ ਹੈ,” ਐਲਾਨ ਦਿੱਤਾ ਹੈ। ਰੋਣਾ ਇਸ ਕਾਰਨ ਕਿ ਯੂਨੀਵਰਸਿਟੀਆਂ ਦੇ ਪ੍ਰੋਫੈਸਰ ਅਤੇ ਮੁਖੀ ਇਤਿਹਾਸ ਵਿਭਾਗ, ਵੀ ਤੁਹਾਡੀ ਪੋਲ ਖੋਲ੍ਹਣ ਦੀ ਹਿੰਮਤ ਕਰਨੀ ਤਾਂ ਇੱਕ ਪਾਸੇ; ਤੁਹਾਨੂੰ ਵਿਦਵਾਨ ਮੰਨ ਬੈਠੇ ਹਨ। ਇਸ ਗਰੁੱਪ ਦੇ ਬਾਕੀ ਮੈਂਬਰਾਂ ਨੂੰ ਇਸ ਬੁਝਾਰਤ ਦੀ ਸਮਝ ਲੱਗ ਜਾਵੇ, ਇਸ ਲਈ ਅਨੁਰਾਗ ਸਿੰਘ ਦੀ ਮਿਤੀ 8.11.2025 ਵਾਲੀ ਫੇਸਬੁੱਕ ਪੋਸਟ ਪੜ੍ਹਾਉਣੀ ਜਰੂਰੀ ਹੈ, ਜੋ ਹੇਠਾਂ ਕਾਪੀ ਪੇਸਟ ਕੀਤੀ ਗਈ ਹੈ :

Anurag Singh  is with Randhir Singh and 22 others.

Sesondptorc2146cc5c6tmuhm1gt8a0aa9hc2gtgigfm39ii36u76im405i0 ·

ਜਿਸ ਨੇ ਜਨਮਸਾਖੀ ਸਾਹਿਤ ਤੇ ਕੋਈ ਲੇਖ ਨਹੀਂ ਲਿਖਿਆਂ, ਪਰ ਜਨਮਸਾਖੀ ਭਾਈ ਬਾਲਾ ਦੀਆ ਸਾਖੀਆਂ ਨੂੰ ਆਪਣੇ ਲਹਿਜੇ ਵਿੱਚ ਲੋਕਾਂ ਨਾਲ ਸਾਂਝਾ ਕੀਤਾ, ਉਸ ਡਾਕਟਰ ਹਰਪਾਲ ਸਿੰਘ ਪਨੂੰ ਨੂੰ ਡੁੱਬਦੇ ਨਾਸਤਕ ਸਰਵਜੀਤ ਸੈਕਰੋਮੈਟੋ ਅਤੇ ਕਿਰਪਾਲ ਸਿੰਘ ਬਠਿੰਡਾ ਆਪਣਾ ਮਸੀਹਾ ਬਣਾਕੇ ਆਪਣੀ ਡੁੱਬਦੀ ਬੇੜੀ ਵਿੱਚ ਸਵਾਰ ਕਰਕੇ ਆਪਣੀ ਸ਼ਿਕੱਸਤ ਦਾ ਜਨਾਜ਼ਾ ਕੱਢਣ ਲਈ ਪਾਸੇ ਪੱਲਟ ਰਹੇ ਹਨ।

================================================

(੧). ਹਰਪਾਲ ਸਿੰਘ ਪਨੂੰ ਨੂੰ ਪੁੱਛਦੇ ਹੋਏ ਮੈਨੂੰ ਪੁੱਛਦੇ ਹਨ ਕਿ ਜਨਮਸਾਖੀ ਭਾਈ ਬਾਲਾ ਜਿਹੜੀ ਗੁਰੂ ਅੰਗਦ ਦੇਵ ਜੀ ਨੇ ਭਾਈ ਬਾਲਾ ਅਤੇ ਪੈੜਾ ਮੌਖਾ ਤੋ ੧੫੪੦ ਈ ਵਿੱਚ ਲਿਖਵਾਈ ਉਹ ਕਿੱਥੇ ਹੈ। ਮੈ ਦਰਸ਼ਨ ਕਰਨੇ ਚਾਹੁੰਦਾ ਹਾਂ। ਕਿਰਪਾਲ ਸਿੰਘ ਕਿਹੜੀ ਜਨਮਸਾਖੀ ਦਾ ਮੂਲ ਖੱਰੜਾ ਦੇਖ ਚੁੱਕੇ ਹੋ ਤਾਂ ਦੱਸਣਾ ? ਤੁਹਾਡੇ ਨਾਸਤਕ ਗੁਰੂ ਨੇ ਡਾਕਟਰ ਗੁਰਬਚਨ ਕੌਰ ਦੀ ਪਾਬੰਦੀ ਸ਼ੁਦਾ ਪੁਸਤਕ ਜੋ ਛਾਪੀ ਉਹ ਵੀ ਉਤਾਰਾ ਹੈ। ਜਦੋ ਡੰਡਾ ਲੈ ਕੇ ਪਹਿਰੇਦਾਰ ਬੈਠਾ ਹੋਵੇ ਅਤੇ ਮਾਲਿਕ ਨੇ ਆਦੇਸ਼ ਦਿਤੇ ਹੋਣ ਕਿ ਅੱਕਲ ਅੰਦਰ ਨਹੀਂ ਦਾਖਲ ਹੋਣੀ ਚਾਹੀਦੀ ਹੈ, ਤਾ ਤੁਹਾਡੇ ਵਰਗੇ ਪੇਟੀਬੰਦ ਦਿਮਾਗ ਬੇਥਵੀਆਂ ਹੀ ਮਾਰਦੇ ਹੋਏ ਹਾਜ਼ਰੀ ਲਗਾਉਂਦੇ ਹਨ।

(੨). ਦੂਸਰੇ ਡਾਕਟਰ ਕਿਰਪਾਲ ਸਿੰਘ ਦੀ “ਜਨਮਸਾਖੀ ਪਰੰਪਰਾ: ਇਤਿਹਾਸਕ ਦ੍ਰਿਸਟੀਕੋਣ ਤੋ” ਅਤੇ ਡਾਕਟਰ ਗੁਰਬਚਨ ਕੋਰ ਦੀ ਥੀਸਿਸ “ਜਨਮਸਾਖੀ ਭਾਈ ਬਾਲਾ ਦਾ ਪਾਠ ਪਰਮਾਣੀਕਰਨ ਅਤੇ ਆਲੋਚਨਾਤਮਿਕ ਅਧਿਐਨ” ਜੋ ਪੰਜਾਬ ਸਰਕਾਰ ਨੇ ਮਿਲਾਵਟੀ ਸਾਖੀਆਂ ਜੋ ਗੁਰੂ ਸਾਹਿਬ ਦੀ ਕਿਰਦਾਰਕੁਸ਼ੀ ਕਰਦੀਆਂ ਹਨ, ਕਾਰਨ ਪਾਬੰਧੀ ਲਗਾ ਕੇ, ਅੱਗਨ ਭੇਂਟ ਕਰ ਦਿਤੀ ਸੀ) ਉਸ ਨੂੰ ਇਸ ਨਾਸਤਕ ਨੇ ਦੁਬਾਰਾ ਛਾਪ ਕੇ ਗੁਰਮਤਿ ਗਿਆਨ ਮਿਸ਼ਨਰੀ ਕਾਲੇਜ ਲੁਧਿਆਣਾ ਤੋ ਵਿਕਰੀ ਕਰਵਾ ਕੇ ਪੰਜਾਬ ਸਰਕਾਰ ਦੇ ਆਦੇਸ਼ ਦੀ ਉਲੰਘਣਾ ਕਰਕੇ ਸਾਰੀ ਸਿੱਖ ਕੌਮ ਦੇ ਹਿਰਦਿਆਂ ਨੂੰ ਠੇਸ ਪਹੁੰਚਾਉਣ ਦਾ ਉਪਰਾਲਾ ਕੀਤਾ ਜਿਸ ਲਈ ਧਾਰਾ 295-A ਤਹਿਤ ਫ਼ੌਜਦਾਰੀ ਮੁਕੱਦਮਾ ਦਾਇਰ ਕਰਨ ਲਈ ਕੇਸ ਪਿਛਲੇ ਸਾਲ ਭੇਜਿਆ ਸੀ ਜਿਸ ਲਈ ਹੁਣ ਇਕ ਆਖਰੀ ਬੇਨਤੀ ਕਰਕੇ ਸ਼ਿਕਾਇਤ ਦਰਜ ਕਰਵਾ ਦਿਤੀ ਜਾਵੇਗੀ। ਚੂਹੇ ਸ਼ੇਰ ਬਣਕੇ ਘੁੰਮ ਰਹੇ ਹਨ।। ਕੋਈ ਜਵਾਬ ਹਰਪਾਲ ਸਿੰਘ ਪੰਨੂ ਤੋ ਮਿਲਿਆਂ ?

ਪੱਕਾ ਇਲਾਜ ਕਰਨ ਵਾਲਾ ਖ਼ਾਨਦਾਨੀ ਇਤਿਹਾਸਕਾਰ ਜੋ ਬੀਮਾਰੀ ਜੱੜ ਤੋ ਖੱਤਮ ਕਰਦਾ ਹੈ।

ਅਨੁਰਾਗ ਸਿੰਘ, ੮.੧੧.੨੦੨੫।।

………………………………

ਅਨੁਰਾਗ ਸਿੰਘ ਜੀ, ਇਹ ਜ਼ਰੂਰ ਦੱਸਣਾ ਕਿ ਹੁਣ ਤੱਕ ਕਿਹੜੀਆਂ ਕਿਹੜੀਆਂ ਬੀਮਾਰੀਆਂ ਤੁਸੀਂ ਜੜ ਤੋਂ ਖਤਮ ਕੀਤੀਆਂ ਹਨ। ਮੈਨੂੰ ਤਾਂ ਇੰਝ ਜਾਪਦਾ ਹੈ ਕਿ ਜਿਹੜਾ ਤੁਹਾਨੂੰ ਮਾਨਸਿਕ ਰੋਗ ਹੈ, ਤੁਸੀਂ ਉਸ ਦਾ ਪੱਕਾ ਇਲਾਜ ਵੀ ਨਹੀਂ ਕਰ ਸਕੇ। ਜੇ ਤੁਸੀਂ ਮਾਨਸਿਕ ਰੋਗੀ ਨਾ ਹੁੰਦੇ ਤਾਂ ਉਕਤ ਪੋਸਟ ਪਾਉਣ ਤੋਂ ਪਹਿਲਾਂ ਮੇਰੇ ਉਨ੍ਹਾਂ ਸਵਾਲਾਂ ਦਾ ਜਵਾਬ ਜ਼ਰੂਰ ਦਿੰਦੇ, ਜਿਹੜੇ ਇਸ ਗਰੁੱਪ ’ਚ ਸਿੱਧੇ ਤੌਰ ’ਤੇ ਤੁਹਾਨੂੰ ਸੰਬੋਧਨ ਕਰਕੇ ਮਿਤੀ 5 ਨਵੰਬਰ 2025 ਨੂੰ ਸਵੇਰੇ 10.26 ਵਜੇ ਪੁੱਛੇ ਗਏ ਸਨ। ਤੁਹਾਥੋਂ ਪੁੱਛੇ ਗਏ ਸਵਾਲ ਦਾ ਸਹੀ ਉੱਤਰ ਦੇਣ ਦੀ ਥਾਂ ਤੁਸੀਂ ਜਿਹੜਾ ਸਵਾਲ ਸਰਬਜੀਤ ਸਿੰਘ ਸੈਕਰਾਮੈਂਟੋ ਨੇ 7 ਨਵੰਬਰ 2025 ਰਾਤੀ 9.02 ਵਜੇ ਡਾ. ਹਰਪਾਲ ਸਿੰਘ ਪਨੂੰ ਨੂੰ ਪੁੱਛਿਆ, ਉਸ ਦੇ ਜਵਾਬ ’ਚ ਤੁਸੀਂ ਆਪਣੀ ਫੇਸ ਬੁੱਕ ’ਤੇ ਕੇਵਲ 3 ਘੰਟੇ 46 ਮਿੰਟ ਪਿੱਛੋਂ ਹੀ ਮਿਤੀ 8 ਨਵੰਬਰ 2025 ਨੂੰ 00.48 ਵਜੇ ਹਾਸੋਹੀਣੀ ਪੋਸਟ ਪਾ ਦਿੱਤੀ। ਭਾਵੇਂ ਕਿ ਡਾ. ਪਨੂੰ ਨੇ ਪੁੱਛੇ ਗਏ ਸਵਾਲ ਦਾ ਜਵਾਬ 8 ਤਾਰੀਖ਼ ਨੂੰ ਸ਼ਾਮੀ 3.54 ਵਜੇ ਹੀ ਦੇ ਦਿੱਤਾ ਸੀ; ਜਿਸ ’ਤੇ ਮੁੜ ਸਰਬਜੀਤ ਸਿੰਘ ਨੇ ਵੀ ਆਪਣੀ ਟਿੱਪਣੀ ਸ਼ਾਮੀ 6.12 ਵਜੇ ਕਰ ਦਿੱਤੀ ਸੀ। ਡਾ. ਪਨੂੰ ਅਤੇ ਸਰਬਜੀਤ ਸਿੰਘ ਦੇ ਆਪਸ ’ਚ ਹੋਏ ਸਵਾਲ ਜਵਾਬ ਪੜ੍ਹਨ ਤੋਂ ਪਹਿਲਾਂ ਹੀ ਪਤਾ ਨਹੀਂ ਤੁਹਾਡਾ ਅੰਦਰਲਾ ਡਰ ਕਿਸ ਤਰ੍ਹਾਂ ਬੋਲ ਪਿਆ ਕਿ ਤਹਾਨੂੰ ਅੱਧੀ ਰਾਤ 0.48 ਵਜੇ ਹੀ ਪੋਸਟ ਪਾਉਣੀ ਪਈ ਜਿਸ ’ਚ ਤੁਸੀਂ ਲਿਖਿਆ,“ “ਡਾਕਟਰ ਹਰਪਾਲ ਸਿੰਘ ਪਨੂੰ ਨੂੰ ਡੁੱਬਦੇ ਨਾਸਤਕ ਸਰਵਜੀਤ ਸੈਕਰੋਮੈਟੋ ਅਤੇ ਕਿਰਪਾਲ ਸਿੰਘ ਬਠਿੰਡਾ ਆਪਣਾ ਮਸੀਹਾ ਬਣਾਕੇ ਆਪਣੀ ਡੁੱਬਦੀ ਬੇੜੀ ਵਿੱਚ ਸਵਾਰ ਕਰਕੇ ਆਪਣੀ ਸ਼ਿਕੱਸਤ ਦਾ ਜਨਾਜ਼ਾ ਕੱਢਣ ਲਈ ਪਾਸੇ ਪੱਲਟ ਰਹੇ ਹਨ”।”

ਅਨੁਰਾਗ ਸਿੰਘ ਜੀ ! ਅਸੀਂ ਉਸ ਡਰਪੋਕ ਡਾ. ਪਨੂੰ; ਜਿਸ ਨੂੰ ਤੁਸੀਂ ਮਿਤੀ 29 ਜਨਵਰੀ 2015 ਈ: ਦਾ ਐਸਾ ਡਰਾਇਆ ਹੈ ਕਿ ਮੁੜ ਤੁਹਾਡੀ ਵੀਚਾਰਾਧਾਰਾ ਦੇ ਵਿਰੁੱਧ ਤਾਂ ਕੀ ਲਿਖਣਾ ਸੀ ਸਗੋਂ ਸਾਡੇ ਵਰਗੇ ਜਿਹੜੇ ਤੁਹਾਨੂੰ ਸਵਾਲ ਪੁੱਛਦੇ ਹਨ ਉਨ੍ਹਾਂ ਨੂੰ ਵੀ Discourage ਕਰਨ ਲਈ ਲਿਖਦਾ ਹੈ :

“ਕਿੰਨਾ ਫਾਲਤੂ ਸਮਾ ਹੈ ਇਨ੍ਹਾਂ ਮਹਾਂਪੁਰਖਾਂ ਕੋਲ…! ਹਰਪਾਲ ਸਿੰਘ ਪੰਨੂ”।

ਗਰੁੱਪ ਮੈਂਬਰਾਂ ਦੀ ਜਾਣਕਾਰੀ ਹਿਤ ਦੱਸਣਾ ਜ਼ਰੂਰੀ ਹੈ ਕਿ ਮਿਤੀ 17 ਜਨਵਰੀ 2015 ਈ: ਨੂੰ ਨਾਨਕਸ਼ਾਹੀ ਕੈਲੰਡਰ ਦੇ ਸਮਰਥਨ ’ਚ ਡਾ. ਪਨੂੰ ਦਾ ਲੇਖ “ਨਾਨਕਸ਼ਾਹੀ ਕੈਲੰਡਰ ਵਿਵਾਦ” ਪੰਜਾਬ ਟਾਈਮ ਦੇ ਪੰਨਾ 14 ’ਤੇ ਛਪਿਆ ਸੀ। ਉਸ ਦੇ ਜਵਾਬ ’ਚ ਅਨੁਰਾਗ ਸਿੰਘ ਨੇ ਜਿਸ ਤਰ੍ਹਾਂ ਦੀ ਭਾਸ਼ਾ ਉਕਤ ਪੋਸਟ ’ਚ ਵੇਖੀ ਜਾ ਸਕਦੀ ਹੈ; ਉਸੇ ਤਰ੍ਹਾਂ ਦੀ ਭਾਸ਼ਾ ’ਚ ਲੇਖ IHRO Fresh Note on So-called Nanakshahi Calendar (Purewal) in Response to Dr Harpal Singh Pannu’s Views ਲਿਖ ਦਿੱਤਾ। ਭਾਵੇਂ ਮਿਤੀ sikhmarg.com ’ਤੇ 8 ਫ਼ਰਵਰੀ 2015 ਨੂੰ ਸਰਬਜੀਤ ਸਿੰਘ ਸੈਕਰਾਮੈਂਟੋ ਨੇ ਅਨੁਰਾਗ ਸਿੰਘ ਦੇ ਜਵਾਬ ਦਾ ਠੋਸ ਤਕਨੀਕੀ ਤੱਥਾਂ ਦੇ ਆਧਾਰ ’ਤੇ  ਖੰਡਨ ਅਤੇ ਡਾ. ਪੰਨੂੰ ਦਾ ਸਮਰਥਨ ਕੀਤਾ, ਪਰ ਦੇਸ ਵਿਦੇਸ ਦਾ ਮੰਨਿਆ ਪ੍ਰਮੰਨਿਆ ਵਿਦਵਾਨ ਡਾ. ਪੰਨੂੰ ਐਸਾ ਡਰਿਆ ਕਿ ਜਿੱਥੇ ਅਨੁਰਾਗ ਸਿੰਘ ਦਾ ਨਾਮ ਆ ਜਾਵੇ ਉਸ ’ਤੇ ਟਿੱਪਣੀ ਕਰਨ ਤੋਂ ਤਾਂ ਡਰਦਾ ਹੀ ਹੈ ਕਿ ਕਦੀ ਭੁੱਲ ਭੁਲੇਖੇ ਐਸੀ ਗੱਲ ਨਾ ਲਿਖ ਬੈਠਾਂ ਜਿਸ ਦਾ ਅਨੁਰਾਗ ਸਿੰਘ ਗੁੱਸਾ ਮਨਾ ਜਾਵੇ; ਸਗੋਂ ਸਵਾਲ ਕਰਨ ਵਾਲਿਆਂ ਲਈ ਆਪਣੀ ਉਕਤ ਪੋਸਟ ਦੁਹਰਾ ਦਿੰਦਾ ਹੈ।

ਅਨੁਰਾਗ ਸਿੰਘ ਜੀ ! ਸਾਨੂੰ ਡਾ. ਪਨੂੰ ਰਾਹੀਂ ਤੁਹਾਨੂੰ ਸਵਾਲ ਪੁੱਛਣ ਦੀ ਕੋਈ ਲੋੜ ਨਹੀਂ ਸਗੋਂ ਸਿੱਧੇ ਤੁਹਾਨੂੰ ਮੁਖਾਤਬ ਹੋ ਕੇ ਮੇਲ ਰਾਹੀਂ 5 ਨਵੰਬਰ 2025 ਨੂੰ ਸਵੇਰੇ 10.26 ਵਜੇ ਹੀ ਸਵਾਲ ਕਰ ਚੁੱਕੇ ਹਾਂ ਜਿਸ ਦਾ ਹਾਲੀ ਤੱਕ ਤੁਹਾਡਾ ਕੋਈ ਜਵਾਬ ਨਹੀਂ ਆਇਆ ਜਦਕਿ ਸਵਾਲ ਪੁੱਛਿਆ ਡਾ. ਪਨੂੰ ਨੂੰ, ਪਰ ਤੁਹਾਨੂੰ ਉਨ੍ਹਾਂ ਚਿਰ ਨੀਂਦ ਨਹੀਂ ਆਈ ਜਦ ਤੱਕ ਤੁਸੀਂ ਆਪਣੇ ਮਨ ਦੀ ਭੜਾਸ ਕੱਢ ਨਾ ਲਈ। ਹੁਣ ਜਦੋਂ ਤੁਸੀਂ ਆਪਣੇ ਆਪ ਨੂੰ “ਪੱਕਾ ਇਲਾਜ ਕਰਨ ਵਾਲਾ ਖ਼ਾਨਦਾਨੀ ਇਤਿਹਾਸਕਾਰ ਜੋ ਬੀਮਾਰੀ ਜੱੜ ਤੋ ਖੱਤਮ ਕਰਦਾ ਹੈ”, ਐਲਾਨ ਹੀ ਦਿੱਤਾ ਹੈ; ਇਸ ਲਈ ਤੁਹਾਨੂੰ ਬੇਨਤੀ ਹੈ ਕਿ ਮੇਰੇ ਸਵਾਲ ਜਿਹੜੇ ਕਿ ਤੁਹਾਡੀ ਸਹੂਲਤ ਲਈ ਇੱਥੇ ਦੁਹਰਾਏ ਜਾ ਰਹੇ ਹਨ, ਉਨ੍ਹਾਂ ਦਾ ਤੱਥਾਂ ਆਧਾਰਿਤ ਜਵਾਬ ਦੇ ਕੇ ਮੇਰਾ ਪੱਕਾ ਇਲਾਜ ਜ਼ਰੂਰ ਕਰ ਦਿਓ :

  1. ਇਸ ਗਰੁੱਪ ਦੀ ਸ਼ੁਰੂਆਤੀ ਮੇਲ (ਮਿਤੀ 5 ਨਵੰਬਰ 2025) ਜਿਸ ’ਚ ਤੁਹਾਡੀ ਹੀ ਵੀਡੀਓ https://www.dailymotion.com/video/x9sbkde?fbclid=IwY2xjawNrLGFleHRuA2FlbQIxMQBicmlkETFZUjExMnhxeXFpa1pmMjhhAR5lsDucVV_Zel68zKKJsM1oHHP9_qUAB5pHlvmwWKM1MgJ5-2uMYZjCjHcXeQ_aem_ExgWoqMKjy6y3aquFG3p1g ਲਿੰਕ ’ਤੇ ਸੁਣ ਕੇ ਤੁਹਾਨੂੰ ਦੋ ਸਵਾਲ ਕੀਤੇ ਸਨ (ਉ) ਹਿੰਦੂ ਸ਼ਾਸਤਰਾਂ ਮੁਤਾਬਕ ਦੀਵਾਲੀ ਕੱਤਕ ਦੀ ਮੱਸਿਆ ਨੂੰ ਹੀ ਹੁੰਦੀ ਹੈ ਜਾਂ ਕਦੀ ਕਦੀ ਕੱਤਕ ਵਦੀ ਚਉਦਸ ਨੂੰ ਭੀ ਹੋ ਸਕਦੀ ਹੈ ? (ਅ) ਜੇ ਤੁਹਾਡੇ ਮੁਤਾਬਕ ਸਿੱਖਾਂ ਦੀ ਦੀਵਾਲੀ ਹਮੇਸ਼ਾਂ ਕੱਤਕ ਦੀ ਮੱਸਿਆ ਨੂੰ ਹੀ ਹੁੰਦੀ ਹੈ ਤਾਂ ਕਿਸੇ ਠੋਸ ਹਵਾਲੇ ਨਾਲ ਦੱਸਿਆ ਜਾਵੇ ਕਿ ਗੁਰੂ ਹਰਿਗੋਬਿੰਦ ਸਾਹਿਬ ਜੀ ਕਿਸ ਤਿੱਥ, ਮਹੀਨੇ ਅਤੇ ਸੰਮਤ ਨੂੰ ਪਹਿਲੀ ਵਾਰ ਦਰਬਰ ਸਾਹਿਬ ਪਹੁੰਚੇ ਸਨ ਜਿਸ ਦੀ ਖੁਸ਼ੀ ’ਚ ਸਿੱਖਾਂ ਨੇ ਦੀਵਾਲੀ ਮਨਾਉਣੀ ਸ਼ੁਰੂ ਕੀਤੀ ਸੀ ?
  2. ਤੁਹਾਡੇ ਸਨਮਾਨ ਯੋਗ ਪਿਤਾ ਸ਼੍ਰੀ ਡਾ ਤ੍ਰਿਲੋਚਨ ਸਿੰਘ ਜੀ ਲਿਖਦੇ ਹਨ, “A day before the Dussehra festival Guru Hari Rai announced that Hari Krishan would be installed his successor and the Eighth Guru of the Sikh Community, the next day. Early the next morning, Asu Vadi ੧੦, Samvat ੧੭੧੮, 23rd September 1661 A.D. prayers were performed and a large congregation sang Psalms and Hymns for the joyful occasion. A special durbar was held in the place known as Takhat Asthan in Kiratpur…Thus Sri Hari Krishan was installed the Guru on 23rd September 1661, When he was just 5 years, 2 month and 16 days old”. Asu Vadi ੧੦, Samvat ੧੭੧੮, 23rd September 1661 A.D. (Life of Guru Hari Krishan, Page 86-87)[1]

ਕੀ ਤੁਹਾਡੇ ਪਿਤਾ ਸ਼੍ਰੀ ਦੀ ਇਹ ਲਿਖਤ 100% ਸਹੀ ਹੈ ਜਾਂ ਉਨ੍ਹਾਂ ਦਾ ਵੀ ਕੋਈ ਪੱਕਾ ਇਲਾਜ ਕਰਨਾ ਅਜੇ ਬਾਕੀ ਹੈ ?

  1. ਤੁਸੀਂ ਲਿਖਿਆ ਹੈ : “ਕਿਰਪਾਲ ਸਿੰਘ ਕਿਹੜੀ ਜਨਮਸਾਖੀ ਦਾ ਮੂਲ ਖੱਰੜਾ ਦੇਖ ਚੁੱਕੇ ਹੋ ਤਾਂ ਦੱਸਣਾ ?”, ਮੈਂ ਮੰਨਦਾ ਹਾਂ ਕਿ ਮੈਂ ਕਿਸੇ ਵੀ ਜਨਮ ਸਾਖੀ ਦਾ ਮੂਲ ਖਰੜਾ ਨਹੀਂ ਵੇਖਿਆ, ਪਰ ਤੁਹਾਡੇ ਤਾਂ ਸਾਰੇ ਹੀ ਮੂਲ ਖਰੜੇ ਚੰਗੀ ਤਰ੍ਹਾਂ ਘੋਖੇ-ਪੜਤਾਲੇ ਹਨ ਇਸ ਲਈ ਬੇਨਤੀ ਕਿ ਤੁਸੀਂ ਭਾਈ ਬਾਲੇ ਵਾਲੀ ਉਸ ਜਨਮ ਸਾਖੀ, ਜਿਸ ਨੂੰ ਤੁਸੀਂ ਸਭ ਤੋਂ ਸ਼ੁੱਧ ਅਤੇ ਮੰਨਣਯੋਗ ਸਮਝਦੇ ਹੋ, ਉਸ ਮੂਲ ਖਰੜੇ ਦੇ ਦਰਸ਼ਨ ਕਰਵਾ ਦਿਓ ਤਾਂ ਨਿਹਾਲ ! ਨਿਹਾਲ ! ਨਿਹਾਲ ! ਹੋ ਜਾਵਾਂਗੇ ਜੀ। (ਕਿਰਪਾਲ ਸਿੰਘ ਬਠਿੰਡਾ)

ਨੋਟ : ਅਨੁਰਾਗ ਸਿੰਘ ਆਪਣੀ ਜਿਸ ਫੇਸਬੁੱਕ ’ਤੇ ਆਪਣੇ ਆਪ ਨੂੰ “ਪੱਕਾ ਇਲਾਜ ਕਰਨ ਵਾਲਾ ਖ਼ਾਨਦਾਨੀ ਇਤਿਹਾਸਕਾਰ ਜੋ ਬੀਮਾਰੀ ਜੱੜ ਤੋ ਖੱਤਮ ਕਰਦਾ ਹੈ”, ਦਾ ਐਲਾਨ ਕਰਦਾ ਹੈ, ਉਥੇ ਜਿਨ੍ਹਾਂ ਦਾ ਪੱਕਾ ਇਲਾਜ ਕਰਨਾ ਚਾਹੁੰਦਾ ਹੈ ਉਹ ਤਾਂ ਇਸ ਨੇ ਬਲਾਕ ਕੀਤੇ ਹੋਏ ਹਨ ਭਾਵ ਜਿਨ੍ਹਾਂ ਦੇ ਇਲਾਜ ਦੀ ਲੋੜ ਹੈ ਜਾਂ ਜੋ ਲੋੜਵੰਦ ਮਰੀਜਾਂ ਨੂੰ ਇਸ ਆਪੂੰ ਬਣੇ ਡਾਕਟਰ ਪਾਸ ਇਲਾਜ ਲਈ ਲਿਆ ਸਕਦੇ ਹਨ, ਉਨ੍ਹਾਂ ਲਈ ਤਾਂ ਦਰਵਾਜੇ ਬੰਦ ਕਰ ਰੱਖੇ ਹਨ। ਇਸ ਲਈ ਪਾਠਕਾਂ ਨੂੰ ਬੇਨਤੀ ਹੈ ਕਿ ਇਸ ਤੋਂ ਜ਼ਰੂਰ ਪੁੱਛਿਆ ਜਾਵੇ ਕਿ ਕੀ ਇਹ ਪੱਕਾ ਇਲਾਜ ਸਿਰਫ ਆਪਣੇ ਹੀ ਫੇਸਬੁੱਕ ਦੋਸਤਾਂ ਦਾ ਕਰਨਗੇ ? ਕੀ ਇਹ ਆਪਣੇ ਦੋਸਤਾਂ ਨੂੰ ਹੀ ਰੋਗੀ ਸਮਝਦਾ ਹੈ ? ਜੇ ਇਸ ਦੇ ਦੋਸਤ ਰੋਗੀ ਹਨ ਤੇ ਹੁਣ ਤੱਕ ਉਨ੍ਹਾਂ ਦਾ ਇਲਾਜ ਨਹੀਂ ਕਰ ਸਕੇ ਤਾਂ ਸਮਝੋ ਇਸ ਦਾ ਦਾਅਵਾ 100% ਝੂਠਾ ਹੈ।

 

ਅਖੌਤੀ ਵਿਦਵਾਨ ਅਨੁਰਾਗ ਸਿੰਘ ਦੀ ਯੋਗਤਾ

0

ਅਖੌਤੀ ਵਿਦਵਾਨ ਅਨੁਰਾਗ ਸਿੰਘ ਦੀ ਯੋਗਤਾ

ਕਿਰਪਾਲ ਸਿੰਘ ਬਠਿੰਡਾ

ਬੀਤੇ ਦਿਨ ਇੱਕ ਦੋਸਤ ਨੇ ਦੀਵਾਲੀ ਦੀਆਂ ਤਾਰੀਖ਼ਾਂ ਸਬੰਧੀ ਜਾਣਕਾਰੀ ਦਿੰਦੀ ਅਨੁਰਾਗ ਸਿੰਘ ਦੀ 5 ਮਿੰਟ 27 ਕੁ ਸਕਿੰਟ ਦੀ ਵੀਡੀਓ ਦਾ ਇਹ ਲਿੰਕ https://www.dailymotion.com/video/x9sbkde?fbclid=IwY2xjawNrLGFleHRuA2FlbQIxMQBicmlkETFZUjExMnhxeXFpa1pmMjhhAR5lsDucVV_Zel68zKKJsM1oHHP9_qUAB5pHlvmwWKM1MgJ5-2uMYZjCjHcXeQ_aem_ExgWoqMKjy6y3aquFG3p1g  ਭੇਜਿਆ। ਮੈਂ ਇਸ ਖਾਨਦਾਨੀ ਇਤਿਹਾਸਕਾਰ ਅਤੇ ਕੈਲੰਡਰ ਮਾਹਰ ਬਣੇ ਵਿਦਵਾਨ ਦੀ ਇਹ ਵੀਡੀਓ ਇਕ ਤੋਂ ਵੱਧ ਵਾਰ ਇਹ ਲੱਭਣ ਲਈ ਸੁਣੀ ਕਿ ਸ਼ਾਇਦ ਇਸ ਵੱਲੋਂ ਬੋਲਿਆ ਕੋਈ ਇੱਕ ਅੱਧ ਸ਼ਬਦ; ਇਤਿਹਾਸ ਦੀ ਕਸਵੱਟੀ ’ਤੇ ਸਹੀ ਸਿੱਧ ਹੁੰਦਾ ਹੋਵੇ, ਪਰ ਅਫ਼ਸੋਸ ਕਿ ਮੈਨੂੰ ਕੋਈ ਐਸਾ ਸ਼ਬਦ ਨਾ ਮਿਲਿਆ; ਪਾਠਕਾਂ ਨੂੰ ਬੇਨਤੀ ਹੈ ਕਿ ਖ਼ੁਦ ਭੀ ਇਸ ਨੂੰ ਸੁਣਨ ਤੇ ਜੇਕਰ ਕੋਈ ਸ਼ਬਦ ਮਿਲਿਆ ਤਾਂ ਮੇਰੇ ਭੀ ਧਿਆਨ ’ਚ ਲਿਆਉਣ। ਉਂਞ ਇਸ ਨੇ ਆਪਣੀ ਸਮਝ ਅਨੁਸਾਰ ਚੁਣੇ ਹਰ ਨੁਕਤੇ ਨੂੰ ਨੰਬਰ ਵਾਈਜ਼ ਹੇਠ ਲਿਖੀਆਂ ਟਿੱਪਣੀਆਂ ਜ਼ਰੂਰ ਕੀਤੀਆਂ ਹਨ।

ਅਨੁਰਾਗ ਸਿੰਘ ਇਸ ਵਿੱਚ ਆਖਦਾ ਹੈ ਕਿ

(ਨੁਕਤਾ 1). ਦੀਵਾਲੀ 20 ਅਕਤੂਬਰ ਦੀ ਹੈ ਜਾਂ 21 ਦੀ; ਇਹ ਸਾਰੇ ਸ਼ੰਕਰਾਚਾਰੀਆ ਇਕੱਠੇ ਹੋ ਕੇ ਦੱਸ ਸਕਦੇ ਹਨ, ਪਰ ਲੜਾਈ ਹੋ ਰਹੀ ਹੈ ਟੀਵੀ ’ਤੇ। ਲੜਾਈ ਕੀਦੇ ਲਈ ਹੋ ਰਹੀ ਹੈ ! ਰਾਮਚੰਦਰ ਜੀ ਦੇ ਲਈ। ਜਦੋਂ ਕਿ ਰਾਮਚੰਦਰ ਜੀ ਕਿਸੇ ਨਾਲ ਲੜੇ ਹੀ ਨਹੀਂ!

ਮੇਰੇ ਵੱਲੋਂ ਟੱਪਣੀ :  ਐਸਾ ਜਾਪਦਾ ਹੈ ਕਿ ਇਸ ਨੇ ਗੁਰੂ ਗ੍ਰੰਥ ਸਾਹਿਬ ਜੀ ਬਿਲਕੁਲ ਨਹੀਂ ਪੜ੍ਹਿਆ। ਜੇ ਪੜ੍ਹਿਆ ਹੁੰਦਾ ਤਾਂ ਭਗਤ ਨਾਮਦੇਵ ਜੀ ਦੇ ਇਹ ਬੋਲ ਭੀ ਸਮਝ ਆਏ ਹੁੰਦੇ, ‘‘ਪਾਂਡੇ ! ਤੁਮਰਾ ਰਾਮਚੰਦੁ, ਸੋ ਭੀ ਆਵਤੁ ਦੇਖਿਆ ਥਾ ਰਾਵਨ ਸੇਤੀ ਸਰਬਰ ਹੋਈ; ਘਰ ਕੀ ਜੋਇ ਗਵਾਈ ਥੀ ’’ (ਪਾਵਨ ਅੰਕ ੮੭੫) ‘ਸਰਬਰ’ ਦਾ ਅਰਥ ਹੈ ‘ਲੜਾਈ’ ਤੇ ‘ਜੋਇ’ ਦਾ ਅਰਥ ਹੈ ‘ਔਰਤ’ (ਮਾਤਾ ਸੀਤਾ)।

ਮੰਨ ਲੈਂਦੇ ਹਾਂ ਕਿ ਇਸ ਕੋਲ਼ ਗੁਰਬਾਣੀ ਨੂੰ ਸਮਝਣ ਦਾ ਸਮਾਂ ਨਹੀਂ, ਪਰ ਹਰ ਸਾਲ ਪਿੰਡਾਂ ਸ਼ਹਰਾਂ ’ਚ ਰਮਾਇਣ ਦਾ ਨਾਟਕ ਖੇਡਿਆ ਜਾਂਦਾ ਤਾਂ ਜ਼ਰੂਰ ਵੇਖਿਆ ਹੋਣਾ, ਜਿਸ ਵਿੱਚ ਰਾਮਚੰਦਰ ਜੀ ਤੇ ਰਾਵਣ ਦੀ ਲੜਾਈ ਦਾ ਵਰਣਨ ਹੁੰਦਾ ਹੈ।

(ਨੁਕਤਾ 2). ਪਾਲ ਸਿੰਘ ਪੁਰੇਵਾਲ ਨੇ ਨਾਨਕਸ਼ਾਹੀ ਕੈਲੰਡਰ ਦਾ ਨਾਮ ਲੈ ਕੇ 2003 ’ਚ ਸਾਡੇ ਗਲ਼ ਸਾਕਾ ਕੈਲੰਡਰ ਪਾ ਦਿੱਤਾ ਜਿਸ ਨੂੰ ਅਸੀਂ ਤਾਂ 2010 ਚ ਰੱਦ ਕਰ ਕੇ ਗਲੋਂ ਲਾਹ ਦਿੱਤਾ ਸੀ ਤੇ ਭਾਰਤ ਸਰਕਾਰ ਨੇ 2015 ’ਚ ਰੱਦ ਕਰ ਦਿੱਤਾ ਸੀ।

ਮੇਰੀ ਟਿੱਪਣੀ :  ਪਿਛਲੇ 25 ਸਾਲਾਂ ਤੋਂ ਇਹ ਝੂਠ ਬੋਲ ਰਿਹਾ ਹੈ ਕਿ ਨਾਨਕਸ਼ਾਹੀ ਕੈਲੰਡਰ ਅਸਲ ’ਚ ਸਾਕਾ ਕੈਲੰਡਰ ਹੈ, ਜੋ ਭਾਰਤ ਸਰਕਾਰ ਨੇ 2015 ’ਚ ਰੱਦ ਕੀਤਾ ਸੀ ਜਦਕਿ ਸੱਚ ਇਹ ਹੈ ਕਿ ਸਾਕਾ ਕੈਲੰਡਰ (ਰਾਸ਼ਟਰੀਆ ਪੰਚਾਂਗ) ਅੱਜ ਵੀ ਹਰ ਸਾਲ ਛਪਦਾ ਹੈ। ਇਹ 10 ਸਾਲਾਂ ਤੋਂ ਝੂਠ ਬੋਲ ਰਿਹਾ ਹੈ ਕਿ ਨਾਨਕਸ਼ਾਹੀ ਕੈਲੰਡਰ; ਸਾਕਾ ਕੈਲੰਡਰ ਹੀ ਹੈ; ਕਿਉਂਕਿ ਇਸ (ਅਨੁਰਾਗ ਸਿੰਘ) ਨੂੰ ਜਿਵੇਂ ਬਿਕ੍ਰਮੀ ਕੈਲੰਡਰ ਦੇ ਸੂਰਯ ਸਿਧਾਂਤ ਤੇ ਦ੍ਰਿੱਕ ਗਣਿਤ ਕੈਲੰਡਰਾਂ ਦੇ ਫ਼ਰਕ ਦਾ ਨਹੀਂ ਪਤਾ ਅਤੇ ਜੂਲੀਅਨ ਤੇ ਗ੍ਰੈਗੋਰੀਅਨ ਕੈਲੰਡਰਾਂ ਦੇ ਫ਼ਰਕ ਦਾ ਨਹੀਂ ਪਤਾ; ਉਸੇ ਤਰ੍ਹਾਂ ਇਸ ਨੂੰ ਨਾਨਕਸ਼ਾਹੀ ਕੈਲੰਡਰ ਤੇ ਸਾਕਾ ਕੈਲੰਡਰ ਦੇ ਅੰਤਰ ਦਾ ਭੀ ਨਹੀਂ ਪਤਾ।

ਪਾਠਕਾਂ ਦੀ ਜਾਣਕਾਰੀ ਲਈ ਨਾਨਕਸ਼ਾਹੀ ਕੈਲੰਡਰ ਤੇ ਸਾਕਾ ਕੈਲੰਡਰ ਦੇ ਫ਼ਰਕ ਸਮਝਣ ਲਈ ਹੇਠਾਂ ਇਨ੍ਹਾਂ ਦੇ ਮਹੀਨਿਆਂ ਦਾ ਤਰਤੀਬਵਾਰ ਅਰੰਭ ਤੇ ਦਿਨਾਂ ਦੀ ਗਿਣਤੀ ਨੂੰ ਦਰਸਾਉਂਦੀ ਸਾਰਣੀ ਦਿੱਤੀ ਜਾ ਰਹੀ ਹੈ :

ਸੋ ਪਾਠਕ ਵੇਖ ਸਕਦੇ ਹਨ ਕਿ 1999 ਅਤੇ 2003 ’ਚ ਨਾਨਕਸ਼ਾਹੀ ਕੈਲੰਡਰ ਦੀ ੧ ਵੈਸਾਖ; ਬਿਕ੍ਰਮੀ ਕੈਲੰਡਰ ਦੀ ੧ ਵੈਸਾਖ ਵਾਲੇ ਦਿਨ 14 ਅਪ੍ਰੈਲ ਨੂੰ ਹੀ ਸੀ, ਜੋ ਹੁਣ ਭੀ ਅਕਸਰ 14 ਅਪ੍ਰੈਲ ਨੂੰ ਹੁੰਦੀਆਂ ਹਨ ਜਦਕਿ ‘ਸਾਕਾ ਕੈਲੰਡਰ’ ਦੀ ੧ ਵੈਸਾਖ; ਇਨ੍ਹਾਂ ਤੋਂ ਵੱਖਰੀ 21 ਅਪ੍ਰੈਲ ਨੂੰ ਹੋਣ ਕਰਕੇ ਬਿਕ੍ਰਮੀ ਕੈਲੰਡਰ ਨਾਲੋਂ 7 ਦਿਨ ਦੇ ਅੰਤਰ ਨਾਲ ਹੈ ਅਤੇ ਅੱਸੂ, ਕੱਤਕ, ਮੱਘਰ, ਪੋਹ, ਮਾਘ ਤੇ ਫੱਗਣ ਮਹੀਨੇ ’ਚ 8 ਦਿਨਾਂ ਦੇ ਫ਼ਰਕ ਨਾਲ਼ ਹੈ। ਅਨੁਰਾਗ ਸਿੰਘ ਸਮੇਤ ਜਿਹੜੇ ਨਾਨਕਸ਼ਾਹੀ ਕੈਲੰਡਰ ’ਚ ਸੰਗਰਾਂਦ ਦੇ ਇੱਕ ਦੋ ਦਿਨਾਂ ਦੇ ਅੰਤਰ ’ਤੇ ਰੌਲ਼ਾ ਪਾ ਰਹੇ ਹਨ, ਉਹ ਇਨ੍ਹਾਂ 7-8 ਦਿਨਾਂ ਦੇ ਅੰਤਰ ਨੂੰ ਕਿੱਦਾਂ ਸਹਿਣ ਕਰੀ ਜਾ ਰਹੇ ਹਨ?

ਜੋਤਸ਼ੀਆਂ ਮੁਤਾਬਕ ਜਦੋਂ ਸੂਰਜ; ਮੀਨ ਰਾਸ਼ੀ ’ਚ ਪ੍ਰਵੇਸ਼ ਕਰਦਾ ਹੈ, ਉਸ ਸਮੇਂ ਚੇਤ ਮਹੀਨੇ ਦੀ ਅਰੰਭਤਾ ਅਤੇ ਮੇਖ ਰਾਸ਼ੀ ’ਚ ਪ੍ਰਵੇਸ਼ ਕਰਨ ਦੇ ਸਮੇਂ ਵੈਸਾਖ ਮਹੀਨੇ ਅਤੇ ਬਿਕ੍ਰਮੀ ਸੰਮਤ ਦੇ ਨਵੇਂ ਸਾਲ ਦੀ ਅਰੰਭਤਾ ਮੰਨੀ ਗਈ ਹੈ। ਇਸ ਲਈ ਮੇਖ ਰਾਸ਼ੀ ਦੀ ਸ਼ੁਰੂਆਤੀ ਬਿੰਦੀ ਨੂੰ ਸੂਰਜ ਪਥ ’ਤੇ 00 ਮੰਨਿਆ ਗਿਆ। ਸੰਨ 285 ਸੀਈ ’ਚ ਜਦੋਂ ਆਈਨਅੰਸ਼ (ਸਾਇਨ ਸੰਗਰਾਂਦਾਂ ਅਤੇ ਨਿਰਆਇਣ ਸੰਗਰਾਂਦਾਂ ’ਚ ਅੰਤਰ) ਲਗਭਗ 0º ਹੁੰਦਾ ਸੀ ਭਾਵ ਆਪਸ ’ਚ ਇੱਕ ਦੂਜੇ ਨੂੰ ਪੂਰਨ ਤੌਰ ’ਤੇ ਓਵਰਲੈਪ ਕਰਦੀਆਂ ਸਨ; ਤਦੋਂ ਸੂਰਜ; ਮੀਨ ਰਾਸ਼ੀ ’ਚ (-) 30º ’ਤੇ ਪ੍ਰਵੇਸ਼ ਕਰਕੇ 0º ਤੱਕ ਰਹਿੰਦਾ ਸੀ ਅਤੇ 0º ’ਤੇ ਮੇਖ ਰਾਸ਼ੀ ’ਚ ਪ੍ਰਵੇਸ਼ ਕਰਕੇ (+) 30º ਤੱਕ ਰਹਿੰਦਾ ਸੀ। 0º ’ਤੇ ਦਿਨ ਰਾਤ ਬਰਾਬਰ ਹੋ ਜਾਂਦੇ ਹਨ, ਜਿਸ ਨੂੰ ਖਗੋਲ ਵਿਗਿਆਨੀ; ਬਸੰਤੀ ਸਮਰਾਤ (Spring Equinox) ਦਾ ਨਾਂ ਦਿੰਦੇ ਹਨ। ਖਗੋਲ ਵਿਗਿਆਨ ਅਨੁਸਾਰ 0º ਤੋਂ 30º ਪਹਿਲਾਂ ਅਤੇ 30º ਪਿੱਛੋਂ ਦੇ ਸਮੇਂ ਯਾਨੀ (-) 30º ਤੋਂ (+) 30º ਤੱਕ ਦੇ ਸਮੇਂ ਭਾਵ ਚੇਤ ਅਤੇ ਵੈਸਾਖ ਮਹੀਨੇ ਨੂੰ ਬਸੰਤ ਰੁੱਤ ਹੁੰਦੀ ਹੈ।

ਸਮਰਾਤਾਂ ਦੀ ਪੂਰਬਾਇਣੀ (Precession of Equionox) ਕਾਰਨ ਸਮਰਾਤਾਂ ਲਗਭਗ 50.27 ਸਕਿੰਟ ਚਾਪ ਡਿਗਰੀ (Arc Degree) ਪੱਛਮ ਵੱਲ ਖਿਸਕ ਰਹੀਆਂ ਹਨ। ਇਸ ਹਿਸਾਬ ਨਾਲ ਸੰਨ 1957 ’ਚ ਜਦੋਂ ਸਾਕਾ ਕੈਲੰਡਰ ਲਾਗੂ ਹੋਇਆ, ਉਸ ਸਮੇਂ ਆਇਨਅੰਸ਼ 23º 15’ ਸੀ। ਇਸ ਹਿਸਾਬ ਬਿਕ੍ਰਮੀ ਕੈਲੰਡਰ ਰੁੱਤਾਂ ਤੋਂ ਤਕਰੀਬਨ 23 ਦਿਨ ਅੱਗੇ ਨਿਕਲ ਚੁੱਕਾ ਸੀ। ਭਾਰਤ ਸਰਕਾਰ ਵੱਲੋਂ ਪ੍ਰੋ. ਐੱਮ.ਐੱਨ ਸਾਹਾ ਦੀ ਅਗਵਾਈ ਹੇਠ ਗਠਿਤ ਕੈਲੰਡਰ ਸੋਧ ਕਮੇਟੀ ਦਾ ਮੰਨਣਾ ਸੀ ਕਿ ਜੇ ਵੈਸਾਖ ਮਹੀਨਾ; 285 ਸੀਈ ਦੀਆਂ ਰੁੱਤਾਂ ਅਨੁਸਾਰ ਅਰੰਭ ਕਰਦੇ ਹਾਂ ਤਾਂ ਇਸ ਨੂੰ 23 ਦਿਨ ਅੱਗੇ ਲੈ ਜਾਣਾ ਪਏਗਾ (ਜਿਵੇਂ ਕਿ 1582 ਈਸਵੀ ’ਚ ਜੂਲੀਅਨ ਕੈਲੰਡਰ ’ਚ ਸੋਧ ਕਰਕੇ ਗ੍ਰੈਗੋਰੀਅਨ ਕੈਲੰਡਰ ਲਾਗੂ ਕਰਨ ਸਮੇਂ 5 ਅਕਤੂਬਰ ਤੋਂ 14 ਅਕਤੂਬਰ ਤੱਕ 10 ਤਾਰੀਖ਼ਾਂ ਖਤਮ ਕਰ ਸਿੱਧਾ ਹੀ 15 ਅਕਤੂਬਰ ਕਰ ਦਿੱਤਾ ਸੀ।) ਇਹ ਬਹੁਤ ਵੱਡੀ ਤਬਦੀਲੀ ਹੋਣ ਕਾਰਨ ਲੋਕਾਂ ਨੇ ਮੰਨਣੀ ਨਹੀਂ ਸੀ, ਇਸ ਲਈ ਬਸੰਤੀ ਸਮਰਾਤ ਤੋਂ ਇੱਕ ਦਿਨ ਪਿੱਛੋਂ ਭਾਵ 21/22 ਮਾਰਚ ਨੂੰ ਵੈਸਾਖ ਮਹੀਨੇ ਦਾ ਅਰੰਭ (ਵੈਸਾਖੀ) ਕਰਨ ਦੀ ਬਜਾਏ ਚੇਤ ਮਹੀਨੇ ਦਾ ਅਰੰਭ ਕਰ ਦਿੱਤਾ ਭਾਵ ਰੁੱਤਾਂ ਨਾਲ਼ੋਂ 8 ਦਿਨ ਹੋਰ ਅੱਗੇ ਕਰ ਦਿੱਤਾ, ਜਿਹੜਾ ਉਂਞ ਅੱਜ ਤੋਂ ਤਕਰੀਬਨ 500 ਸਾਲ ਪਿੱਛੋਂ ਹੋਣਾ ਸੀ।

ਇਸ ਤਰ੍ਹਾਂ ਸਾਕਾ ਕੈਲੰਡਰ ਦਾ ਰੁੱਤਾਂ ਨਾਲੋਂ ਅੰਤਰ ਇੱਕ ਮਹੀਨਾ ਪੈ ਗਿਆ ਜਦੋਂ ਕਿ ਨਾਨਕਸ਼ਾਹੀ ਕੈਲੰਡਰ ਲਾਗੂ ਕਰਨ ਸਮੇਂ ਸੰਨ 1999 ’ਚ ਬਿਕ੍ਰਮੀ ਸੰਮਤ ਦਾ ਚੇਤ ਮਹੀਨਾ; 14 ਮਾਰਚ ਅਤੇ ਵੈਸਾਖ ਮਹੀਨਾ; 14 ਅਪ੍ਰੈਲ ਨੂੰ ਅਰੰਭ ਹੋਇਆ ਸੀ, ਇਸ ਲਈ ਨਾਨਕਸ਼ਾਹੀ ਕੈਲੰਡਰ ’ਚ ਹਮੇਸ਼ਾਂ ਲਈ ਚੇਤ ਮਹੀਨੇ ਦਾ ਅਰੰਭ 14 ਮਾਰਚ ਅਤੇ ਵੈਸਾਖ ਮਹੀਨੇ ਦਾ ਅਰੰਭ 14 ਅਪ੍ਰੈਲ ਨਿਸ਼ਚਿਤ ਕੀਤਾ ਗਿਆ। ਇਸ ਹਿਸਾਬ ਨਾਨਕਸ਼ਾਹੀ ਕੈਲੰਡਰ; ਸੰਨ 285 ਦੀਆਂ ਰੁੱਤਾਂ ਨਾਲੋਂ ਕੇਵਲ 24 ਦਿਨ ਅੱਗੇ ਹੈ, ਜੋ ਸਾਕਾ ਕੈਲੰਡਰ ਦੇ ਮੁਕਾਬਲੇ ਰੁੱਤਾਂ ਦੇ ਵੱਧ ਨੇੜੇ ਹੈ।

ਨਾਨਕਸ਼ਾਹੀ ਕੈਲੰਡਰ ਦੇ ਸਾਲ ਅਤੇ ਸਭ ਮਹੀਨਿਆਂ ਦਾ ਅਰੰਭ; ਸਦਾ ਨਿਸ਼ਚਿਤ ਹੁੰਦਾ ਹੈ, ਜੋ ਯਾਦ ਰੱਖਣਾ ਆਸਾਨ ਹੈ ਜਦਕਿ ਸਾਕਾ ਕੈਲੰਡਰ ਦਾ ਸਾਲ ਅਤੇ ਸ਼ੁਰੂਆਤੀ ਚੇਤ ਮਹੀਨੇ ਦਾ ਅਰੰਭ; ਹਰ ਚੌਥੇ ਸਾਲ ਬਦਲ ਜਾਂਦਾ ਹੈ।

ਸਾਕਾ ਕੈਲੰਡਰ ਦੇ ਆਮ ਸਾਲਾਂ ’ਚ ਪਹਿਲਾ ਮਹੀਨਾ (ਚੇਤ) 30 ਦਿਨਾਂ ਦਾ ਅਤੇ ਲੀਪ ਸਾਲ ’ਚ 31 ਦਿਨਾਂ ਦਾ ਹੁੰਦਾ ਹੈ ਜਦਕਿ ਨਾਨਕਸ਼ਾਹੀ ਕੈਲੰਡਰ ਦਾ ਅੰਤਮ ਮਹੀਨਾ (ਫੱਗਣ) ਲੀਪ ਸਾਲ ’ਚ (30 ਦੀ ਥਾਂ) 31 ਦਿਨਾਂ ਦਾ ਹੁੰਦਾ ਹੈ, ਜੋ ਅੰਤ ’ਚ ਹੋਣ ਕਾਰਨ ਵੱਧ ਦਰੁਸਤ ਹੈ ਕਿਉਂਕਿ ਵਾਧਾ ਘਾਟਾ ਹਮੇਸ਼ਾਂ ਸਾਲ ਦੇ ਅਖੀਰ ’ਚ ਹੀ ਹੋਣਾ ਹੁੰਦਾ ਹੈ ਜਾਂ ਹੋਣਾ ਚਾਹੀਦਾ ਹੈ।

ਉਕਤ ਸਾਰਣੀ ’ਚ ਨਾਨਕਸ਼ਾਹੀ ਕੈਲੰਡਰ ਦੇ ਮਹੀਨਆਂ ਦੀਆਂ ਅਰੰਭਕ ਗ੍ਰੈਗੋਰੀਅਨ ਤਾਰੀਖ਼ਾਂ ਅਤੇ ਮਹੀਨਿਆਂ ਦੇ ਦਿਨਾਂ ਦੀ ਗਿਣਤੀ ਇੱਕ ਸਮਾਨ ਹੈ, ਜੋ ਯਾਦ ਰੱਖਣੀ ਆਸਾਨ ਹੈ। ਸਾਕਾ ਅਤੇ ਨਾਨਕਸ਼ਾਹੀ ਯਾਨੀ ਦੋਵੇਂ ਕੈਲੰਡਰ; ਰੁੱਤੀ (Tropical) ਹੋਣ ਕਾਰਨ ਕੁਝ ਆਪਸੀ ਸਾਂਝ ਹੋਣੀ ਸੁਭਾਵਕ ਹੈ ਜਦਕਿ ਸਾਕਾ ਕੈਲੰਡਰ ਨਾਲੋਂ ਨਾਨਕਸ਼ਾਹੀ ਕੈਲੰਡਰ ਦਾ ਅੰਤਰ ਅਤੇ ਗੁਣ; ਪੂਰਨ ਸਪਸ਼ਟ ਹੁੰਦੇ ਹਨ, ਫਿਰ ਭੀ ਇਹ 25 ਸਾਲ ਤੋਂ ਨਾਨਕਸ਼ਾਹੀ ਕੈਲੰਡਰ ਨੂੰ ਭੀ ਸਾਕਾ ਕੈਲੰਡਰ ਹੀ ਸਮਝਦਾ ਤੇ ਲਿਖਦਾ ਆ ਰਿਹਾ ਹੈ।

(ਨੁਕਤਾ 3). ਸਾਕਾ ਕੈਲੰਡਰ ਅਨੁਸਾਰ ਹਿੰਦੂਆਂ ਦੀ ਦੀਵਾਲੀ 20 ਅਕਤੂਬਰ ਦੀ ਆਉਂਦੀ ਏ ਜਦੋਂ ਕਿ ਬਿਕ੍ਰਮੀ ਕੈਲੰਡਰ ਅਨੁਸਾਰ ਸਾਡੀ ਸਿੱਖਾਂ ਦੀ ਦੀਵਾਲੀ 21 ਨੂੰ ਆਉਂਦੀ ਹੈ।

ਕਰਨਲ ਸੁਰਜੀਤ ਸਿੰਘ ਨਿਸ਼ਾਨ ਦੀ ਪੁਸਤਕ ਦਾ ਪੰਨਾ ਨੰਬਰ 79 ਵਿਖਾ ਕੇ ਇਹ ਦੱਸਦਾ ਹੈ ਕਿ ‘ਇਹ ਕਿਤਾਬ 2016 ’ਚ ਛਪੀ ਹੈ ਇਸ ’ਚ 20 ਸਾਲ ਦਾ ਕੈਲੰਡਰ ਬਣਾ ਦਿੱਤਾ। ਆਹ ਵੇਖੋ ਇਸ ਵਿਚ 21 ਦੀ ਦੀਵਾਲੀ ਲਿਖੀ ਹੈ’।

ਮੇਰੀ ਟਿੱਪਣੀ : ਕਰਨਲ ਨਿਸ਼ਾਨ ਦੀ ਜਿਸ ਪੁਸਤਕ ਦਾ ਇਹ, ਪੰਨਾ ਵਿਖਾ ਰਿਹਾ ਹੈ; ਇਸ (ਖਾਨਦਾਨੀ ਇਤਿਹਾਸਕਾਰ ਅਖਵਾਉਣ ਵਾਲੇ) ਨੇ ਉਹ ਭੀ ਢੰਗ ਨਾਲ਼ ਨਹੀਂ ਵੇਖਿਆ। ਜੇ ਵੇਖਿਆ ਹੁੰਦਾ ਤਾਂ ਇਸ ਨੂੰ ਜ਼ਰੂਰ ਪਤਾ ਲੱਗ ਜਾਂਦਾ ਕਿ ਉਸ ਵਿੱਚ 20 ਸਾਲ ਦਾ ਨਹੀਂ; ਸੰਨ 2015 ਤੋਂ 2100 ਈ: ਤੱਕ ਯਾਨੀ 86 ਸਾਲ ਦਾ ਕੈਲੰਡਰ ਵੇਰਵਾ ਹੈ। ਇਸ ਨੂੰ ਭਲੀਭਾਂਤ ਪਤਾ ਹੈ ਕਿ 2017 ’ਚ ਸ਼ਿਆਟਲ (ਯੂਐੱਸਏ) ਵਿਖੇ ਇੱਕ ਸੈਮੀਨਾਰ ’ਚ ਇਸੇ ਪੰਨੇ ਦੀਆਂ ਤਾਰੀਖ਼ਾਂ ਚੈੱਕ ਕਰਕੇ ਪੁਸਤਕ ਦੇ ਲੇਖਕ ਕਰਨਲ ਨਿਸ਼ਾਨ ਨੂੰ ਪਾਲ ਸਿੰਘ ਪੁਰੇਵਾਲ ਨੇ ਚੈਲੰਜ ਕੀਤਾ ਸੀ ਕਿ ਜੇ ਉਹ, ਦੀਵਾਲੀ ਦੀਆਂ ਇਹ ਤਾਰੀਖ਼ਾਂ 100% ਸਹੀ ਸਿੱਧ ਕਰ ਦੇਵੇ ਤਾਂ ਉਸ ਨੂੰ 5 ਲੱਖ ਰੁਪਏ ਇਨਾਮ ਵਜੋਂ ਦਿੱਤੇ ਜਾਣਗੇ। ਜੇ 90% ਸਹੀ ਸਿੱਧ ਕਰ ਦੇਵੇ ਤਾਂ 4 ਲੱਖ ਰੁਪਏ, ਜੇ 80% ਸਹੀ ਸਿੱਧ ਕਰ ਦੇਵੇ ਤਾਂ 3 ਲੱਖ ਰੁਪਏ; 70% ਸਹੀ ਸਿੱਧ ਕਰ ਦੇਵੇ ਤਾਂ 2 ਲੱਖ ਰੁਪਏ ਅਤੇ ਜੇ 60% ਸਹੀ ਸਿੱਧ ਕਰ ਦੇਵੇ ਤਾਂ ਉਸ ਨੂੰ 1 ਲੱਖ ਰੁਪਏ ਇਨਾਮ ਵਜੋਂ ਦਿੱਤੇ ਜਾਣਗੇ।

ਸੈਮੀਨਾਰ ਦੇ ਪ੍ਰਬੰਧਕਾਂ ਨੇ ਪੁਰੇਵਾਲ ਦੀਆਂ ਕੈਲਕੂਲੇਸ਼ਨਾਂ ’ਤੇ ਵਿਸ਼ਵਾਸ ਕਰਦਿਆਂ ਲੱਖ ਰੁਪਈਆਂ ਦੀ ਥਾਂ ਮਿਲੀਅਨ ਡਾਲਰ ਇਨਾਮ ਵਜੋਂ ਦੇਣ ਦਾ ਐਲਾਨ ਕਰ ਦਿੱਤਾ। ਸੈਮੀਨਾਰ ਦੀ ਸਮਾਪਤੀ ਪਿੱਛੋਂ ਪ੍ਰਬੰਧਕਾਂ ਨੇ ਸਲਾਹ ਕਰਕੇ ਇਨਾਮ ਪ੍ਰਾਪਤ ਕਰਨ ਦਾ ਦਾਅਵਾ ਜਿਤਾਉਣ ਦੀ ਮੁਨੀਆਦ 90 ਦਿਨ ਤੱਕ ਨਿਸ਼ਚਿਤ ਕਰ ਦਿੱਤੀ। ਪੁਸਤਕ ਦਾ ਲੇਖਕ ਕਰਨਲ ਨਿਸ਼ਾਨ ਤਾਂ ਸਮਝ ਗਿਆ ਕਿ ਉਸ ਦੀਆਂ 50% ਤੋਂ ਵੱਧ ਤਾਰੀਖ਼ਾਂ ਗਲਤ ਹਨ। ਇਸੇ ਕਾਰਨ ਉਹ ਈ-ਮੇਲ ਰਾਹੀਂ ਯਾਦ ਪੱਤਰ ਭੇਜੇ ਜਾਣ ਦੇ ਬਾਵਜੂਦ ਭੀ 8 ਸਾਲਾਂ ਤੋਂ ਦੜ ਵੱਟ ਕੇ ਬੈਠਾ ਹੈ ਕਿਉਂਕਿ ਦੀਵਾਲੀ ਦੀਆਂ ਤਾਰੀਖ਼ਾਂ ਸਹੀ ਸਿੱਧ ਕਰਨ ਦੀ ਹਿੰਮਤ ਨਾ ਕਰ ਸਕਿਆ। ਅਨੁਰਾਗ ਸਿੰਘ ਨੇ ਕਿਸੇ ਪ੍ਰਸਿੱਧ ਖਗੋਲ ਵਿਗਿਆਨੀ ਦਾ ਹਵਾਲਾ ਤਾਂ ਕੀ ਦੇਣਾ ਸੀ, ਉਸੇ ਕਰਨਲ ਨਿਸ਼ਾਨ ਦੀ ਪੁਸਤਕ ਦਾ ਪੰਨਾ 79 (ਜਿਸ ਦੀ ਸ਼ੁੱਧਤਾ ਚੈੱਕ ਕਰਨੀ ਤਾਂ ਦੂਰ ਰਹੀ, ਇਸ ਨੇ ਖੁਦ ਭੀ ਪੜ੍ਹਿਆ ਤੱਕ ਨਹੀਂ) ਵਿਖਾ ਕੇ ਆਪਣੇ ਯੋਗਤਾ ਦਾ ਜਨਾਜ਼ਾ ਕਢਾ ਲਿਆ ਕਿ ਆਹ ਵੇਖੋ ਸਿੱਖਾਂ ਦੀ ਦੀਵਾਲੀ 21 ਦੀ ਲਿਖੀ ਪਈ ਹੈ।

ਇਹ ਅਖੌਤੀ ਵਿਦਵਾਨ ਸਮਝ ਰਹੇ ਹਨ ਕਿ ਜੰਤਰੀਆਂ ’ਚ ਲਿਖੀ ਮੱਸਿਆ ਦੀ ਤਿੱਥ (ਦਿਨ) ਨੂੰ ਹੀ ਦੀਵਾਲੀ ਹੁੰਦੀ ਹੈ। ਇਨ੍ਹਾਂ ਨੂੰ ਇਹ ਨਹੀਂ ਪਤਾ ਕਿ ਸੁਬ੍ਹਾ ਦਿਨ ਚੜ੍ਹਨ ਵੇਲ਼ੇ ਜੋ ਤਿੱਥ ਚਲਦੀ ਹੋਵੇ, ਜੰਤਰੀਆਂ ਮੁਤਾਬਕ ਉਹੀ ਤਿੱਥ; ਸਾਰਾ ਦਿਨ ਮੰਨੀ ਜਾਂਦੀ ਹੈ। ਮਿਸਾਲ ਵਜੋਂ ਜੇਕਰ ਸੂਰਜ ਚੜ੍ਹਨ ਵੇਲ਼ੇ ਦੂਜ (ਤਿੱਥ) ਹੈ ਤਾਂ ਸਾਰਾ ਦਿਨ ਦੂਜ ਹੀ ਮੰਨ ਜਾਵੇਗੀ ਬੇਸ਼ੱਕ ਉਸ ਦਿਨ ਸੂਰਜ ਉਦੇ ਹੋਣ ਤੋਂ 5 ਮਿੰਟ ਬਾਅਦ ਹੀ ਤੀਜ (ਤਿੱਥ) ਹੋ ਜਾਵੇ।

ਦੀਵਾਲੀ ਨਿਰਧਾਰਿਤ ਕਰਨ ਲਈ ਸੂਰਜ ਛਿਪਣ ਤੋਂ ਬਾਅਦ, ਪੂਰੀ ਰਾਤ ਦੇ 5ਵੇਂ ਹਿੱਸੇ ਦੇ ਸਮੇਂ ਤੱਕ ਮੱਸਿਆ ਵਾਲ਼ੀ ਤਿੱਥ ਰਹਿਣੀ ਅਤਿ ਜ਼ਰੂਰੀ ਹੁੰਦੀ ਹੈ। ਇਸ ਗਣਿਤ ਅਨੁਸਾਰ ਕਈ ਵਾਰ ਕੱਤਕ ਵਦੀ ਚਉਦਸ ਨੂੰ ਤੇ ਕਈ ਵਾਰ ਮੱਸਿਆ ਵਾਲੇ ਦਿਨ; ਦੀਵਾਲੀ ਆ ਜਾਂਦੀ ਹੈ; ਜਿਵੇਂ ਕਿ ‘ਸ੍ਰੀ ਕਾਸ਼ੀ ਵਿਦਵਤ ਪ੍ਰੀਸ਼ਦ (Shri Kashi Academic Council) ਦਾ ਫੈਸਲਾ ਕੱਤਕ ਵਦੀ ਚਉਦਸ ਦੇ ਹੱਕ ’ਚ, ਹਿੰਦੀ ਜਾਗਰਣ ਅਖ਼ਬਾਰ ਦੀ ਖ਼ਬਰ https://www.jagran.com/uttar-pradesh/varanasi-city-varanasi-news-diwali-to-be-celebrated-on-october-20th-confirms-kashi-vidvat-parishad-24070762.html ’ਤੇ ਦਿੱਤਾ ਹੋਇਆ ਹੈ।

ਸੂਰਜੀ ਦਿਨ (ਦਿਨ+ਰਾਤ) ਦੀ ਲੰਬਾਈ ਤਾਂ ਹਮੇਸ਼ਾਂ ਤਕਰੀਬਨ 24 ਘੰਟੇ ਰਹਿੰਦੀ ਹੈ, ਪਰ ਪ੍ਰਸਿੱਧ ਪੰਚਾਂਗਕਾਰ ਐੱਨ.ਸੀ. ਲੈਹਰੀ ਮੁਤਾਬਕ ਤਿੱਥ ਦੀ ਲੰਬਾਈ 19 ਘੰਟੇ 59 ਮਿੰਟ ਤੋਂ ਲੈ ਕੇ 26 ਘੰਟੇ 47 ਮਿੰਟ ਤੱਕ ਵਧਦੀ ਘਟਦੀ ਰਹਿੰਦੀ ਹੈ। ਜਦ ਕੱਤਕ ਦੀ ਮੱਸਿਆ (ਤਿੱਥ) ਦੀ ਲੰਬਾਈ; ਸੂਰਜੀ ਦਿਨ ਦੀ ਲੰਬਾਈ ਨਾਲੋਂ ਬਹੁਤ ਵਧ ਜਾਵੇ ਤਾਂ ਉਕਤ ਗਣਿਤ ਅਨੁਸਾਰ ਦੋਵੇਂ ਦਿਨ ਦੀਵਾਲੀ ਹੋ ਸਕਦੀ ਹੈ, ਪਰ ਜੇ ਮੱਸਿਆ (ਤਿੱਥ) ਦੀ ਲੰਬਾਈ ਬਹੁਤ ਘਟ ਜਾਵੇ ਤਾਂ ਕਈ ਵਾਰ ਐਸਾ ਭੀ ਹੁੰਦਾ ਹੈ ਕਿ ਦੋਵੇਂ ਦਿਨ; ਦੀਵਾਲੀ ਤੇ ਲਛਮੀ ਪੂਜਾ ਦਾ ਮਹੂਰਤ ਹੀ ਨਾ ਨਿਕਲੇ। ਅਜਿਹੀ ਸਥਿਤੀ ’ਚ ਹੋਰ ਗੁੰਝਲ਼ਦਾਰ ਨਿਯਮਾਂ ਮੁਤਾਬਕ ਦੀਵਾਲੀ ਦਾ ਦਿਨ ਨਿਸ਼ਚਿਤ ਕੀਤਾ ਜਾਂਦਾ ਹੈ, ਜੋ ਅਕਸਰ ਮਗਰਲੇ ਦਿਨ ਭਾਵ ਮੱਸਿਆ (ਤਿੱਥ) ਨੂੰ ਹੀ ਦੀਵਾਲੀ ਹੋਵੇਗੀ।

ਅਨੁਰਾਗ ਸਿੰਘ ਵਰਗੇ, ਜੋ ਆਪਣੇ ਵੱਲੋਂ ਵਿਖਾਈਆਂ ਪੁਸਤਕਾਂ ਦੇ ਮੂਲ ਪੰਨਿਆਂ ਦੀ ਅਸਲੀਅਤ ਹੀ ਨਾ ਪੜ੍ਹ ਤੇ ਸਮਝ ਸਕੇ ਹੋਣ, ਉਸ ਦੀ ਸ਼ੁੱਧਤਾ ਚੈੱਕ ਕਰਨ ਦੀ ਯੋਗਤਾ ਹੀ ਨਾ ਰੱਖਦੇ ਹੋਣ, ਉਹ ਖ਼ਾਹ-ਮਖ਼ਾਹ ਹੀ ਆਪਣੀ ਬੈਕਗਰਾਊਂਡ ’ਚ ਲਾਇਬ੍ਰੇਰੀ ਦੀਆਂ ਪੁਸਤਕਾਂ ਵਿਖਾ-ਵਿਖਾ ਆਪਣੇ ਪਿਤਾ-ਪੁਰਖੀ ਖੋਜ ਦਾ ਹਵਾਲਾ ਦੇ ਕੇ ਆਮ ਪਾਠਕਾਂ ’ਚ ਵਿਦਵਾਨ ਬਣਨ ਦਾ ਸੁਪਨਾ ਪਾਲ਼ ਰਹੇ ਹਨ। ਇਸ ਨੂੰ ਚੁਣੌਤੀ ਹੈ ਕਿ ਬਹੁਤੀਆਂ ਅਗਲੀਆਂ ਪਿਛਲੀਆਂ ਤਾਰੀਖ਼ਾਂ ਦੀ ਸ਼ੁੱਧਤਾ ਚੈੱਕ ਕਰਨੀ ਤਾਂ ਇਸ ਦੇ ਵੱਸ ’ਚ ਨਹੀਂ; ਸਿਰਫ 8 ਸਾਲਾਂ (ਸੰਨ 2019 ਤੋਂ 2026/27 ਦੀਆਂ ਪੰਚਾਂਗਾਂ/ਜੰਤਰੀਆਂ ਬਾਜ਼ਾਰ ’ਚ ਆ ਚੁੱਕੀਆਂ ਹਨ, ਉਨ੍ਹਾਂ) ਦੀਆਂ ਤਾਰੀਖ਼ਾਂ ਦਾ ਸ੍ਰੋਮਣੀ ਕਮੇਟੀ ਵੱਲੋਂ ਜਾਰੀ ਕੀਤੇ ਜਾਂਦੇ ਕੈਲੰਡਰਾਂ ਦੀਆਂ ਤਾਰੀਖ਼ਾਂ ਨਾਲ ਮਿਲਾਨ ਕਰਕੇ; ਕਰਨਲ ਨਿਸ਼ਾਨ ਵੱਲੋਂ ਆਪਣੀ ਪੁਸਤਕ ’ਚ ਦੀਵਾਲੀ/ਬੰਦੀਛੋੜ ਦਿਵਸ ਦੀਆਂ ਦਿੱਤੀਆਂ ਤਾਰੀਖ਼ਾਂ ਸਹੀ ਸਿੱਧ ਕਰਕੇ ਵਿਖਾਵੇ।

ਪਾਠਕਾਂ ਦੀ ਜਾਣਕਾਰੀ ਹਿੱਤ ਦੱਸ ਦੇਈਏ ਕਿ ਹਿੰਦੂ ਸ਼ਾਸਤਰਾਂ ਅਨੁਸਾਰ ਸੰਨ 2019, 2020, 2022, 2023, 2025 ’ਚ ਦੀਵਾਲੀ ਮੱਸਿਆ (ਤੱਥ) ਨੂੰ ਨਹੀਂ; ਕੱਤਕ ਵਦੀ ਚਉਦਸ ਨੂੰ ਸੀ ਤੇ 2026 ’ਚ ਭੀ ਦੀਵਾਲੀ ਕੱਤਕ ਵਦੀ ਚਉਦਸ (ਤਿੱਥ) ਨੂੰ ਹੋਵੇਗੀ ਯਾਨੀ ਇਨ੍ਹਾਂ 8 ਸਾਲਾਂ ’ਚ ਸਿਰਫ ਦੋ ਵਾਰ (ਸੰਨ 2021 ਤੇ 2024 ’ਚ) ਦੀਵਾਲੀ ਮੱਸਿਆ ਨੂੰ ਸੀ, ਬਾਕੀ 6 ਸਾਲ; ਕੱਤਕ ਵਦੀ ਚਉਦਸ ਨੂੰ ਸੀ ਤੇ 2026 ’ਚ ਵੀ ਚਉਦਸ ਦੀ ਹੋਵੇਗੀ। ਇਸ ਬਾਬਤ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਾਰੀ ਕੀਤੇ ਜਾ ਰਹੇ ਪਿਛਲੇ ਸਾਲਾਂ ਦੇ ਕੈਲੰਡਰ ਚੈੱਕ ਕੀਤੇ ਜਾ ਸਕਦੇ ਹਨ। ਜਿਨ੍ਹਾਂ ’ਚ ਕੇਵਲ 2025 ਨੂੰ ਛੱਡ ਕੇ ਉਸੇ ਦਿਨ (ਬੰਦੀਛੋੜ ਦਿਵਸ) ਦਰਜ ਹੈ, ਜਿਸ ਦਿਨ ਹਿੰਦੂ ਸ਼ਾਸਤਰਾਂ ਮੁਤਾਬਕ ਦੀਵਾਲੀ ਹੈ।

ਸੰਨ 2025 ’ਚ ਭੀ ਦੀਵਾਲੀ ਨਾਲ਼ੋਂ ਬੰਦੀਛੋੜ ਦਾ ਫ਼ਰਕ ਇਸ ਕਾਰਨ ਨਹੀਂ ਪਾਇਆ ਕਿ ਸ੍ਰੋਮਣੀ ਕਮੇਟੀ; ਬੰਦੀਛੋੜ ਦਿਵਸ ਨੂੰ ਹਿੰਦੂਆਂ ਦੀ ਦੀਵਾਲੀ ਤੋਂ ਵੱਖ ਕਰਨਾ ਚਾਹੁੰਦੀ ਹੈ ਬਲਕਿ ਇਸ ਦਾ ਕਾਰਨ ਇਹ ਹੈ ਕਿ ਸ਼੍ਰੋਮਣੀ ਕਮੇਟੀ; ਦੇਵੀ ਦਿਆਲ ਜਲੰਧਰ ਵਾਲਿਆਂ ਦੀ ਜੰਤਰੀ ਦੀ ਨਕਲ ਮਾਰ ਕੇ ਆਪਣਾ ਕੈਲੰਡਰ ਤਿਆਰ ਕਰਦੀ ਹੈ ਤੇ ਦੇਵੀ ਦਿਆਲ ਦੇ ਉੱਤਰਾਧਿਕਾਰੀ; ਹੁਣ ਕੈਲੰਡਰ ਵਿਗਿਆਨ ਤੇ ਸ਼ਾਸਤਰ ਵਿਦਿਆ ਦੇ ਬਹੁਤੇ ਮਾਹਰ ਨਹੀਂ, ਜਿਸ ਕਾਰਨ ਉਨ੍ਹਾਂ ਤੋਂ ਅਕਸਰ ਐਸੀਆਂ ਗਲਤੀਆਂ ਰਹਿ ਜਾਂਦੀਆਂ ਹਨ।

ਜੇ ਸ੍ਰੋਮਣੀ ਕਮੇਟੀ, ਕਰਨਲ ਨਿਸ਼ਾਨ ਤੇ ਅਨੁਰਾਗ ਸਿੰਘ; ਇਹ ਸਾਰੇ ਮੰਨਦੇ ਹਨ ਕਿ ਸਿੱਖਾਂ ਦੀ ਦੀਵਾਲੀ ਕੱਤਕ ਦੀ ਮੱਸਿਆ ਨੂੰ ਹੀ ਹੁੰਦੀ ਹੈ ਤਾਂ 15 ਦਿਨਾਂ ਤੱਕ ਭੀ ਕਿਸੇ ਮੁਢਲੇ ਹਵਾਲੇ (Source); ਜਿਵੇਂ ਕਿ ਕਿਸੇ ਭੱਟ ਬਹੀ ਦਾ ਹਵਾਲਾ ਦੇ ਕੇ ਸਿੱਧ ਕਰਨ ਕਿ ਗੁਰੂ ਹਰਿਗੋਬਿੰਦ ਸਾਹਿਬ ਜੀ; ਪਹਾੜੀ ਰਾਜਿਆਂ ਨੂੰ ਗਵਾਲੀਅਰ ਦੇ ਕਿਲ੍ਹੇ ’ਚੋਂ ਰਿਹਾਅ ਕਰਵਾ ਕੇ ਕੱਤਕ ਵਦੀ ਮੱਸਿਆ ਨੂੰ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਪਹੁੰਚੇ ਸਨ। ਨਹੀਂ ਤਾਂ ਇਸ ਦੇ ਇਤਿਹਾਸਕਾਰ ਪਿਤਾ (ਡਾ: ਤਰਲੋਚਨ ਸਿੰਘ) ਦੀਆਂ ਪੁਸਤਕਾਂ ਦੀ ਭੀ ਖੋਜ ਪੜਤਾਲ ਕਰਕੇ ਉਸ ਦੀ ਇਤਿਹਾਸਕਾਰੀ ਭੀ ਚੈੱਕ ਕੀਤੀ ਜਾਵੇਗੀ।

(ਨੁਕਤਾ 4). ਬਾਬਰ ਦੀ ਡਾਇਰੀ ਦਾ ਹਵਾਲਾ ਦੇ ਕੇ ਅਨੁਰਾਗ ਸਿੰਘ ਆਖਦਾ ਹੈ ਕਿ ‘ਜਦੋਂ ਉਸ (ਬਾਬਰ) ਵੱਲੋਂ ਦਿੱਤੀਆਂ ਗਈਆਂ ਹਿਜ਼ਰੀ ਕੈਲੰਡਰ ਦੀਆਂ ਤਾਰੀਖ਼ਾਂ ਨੂੰ ਦੂਸਰੀਆਂ ਪੱਧਤੀਆਂ ’ਚ ਤਬਦੀਲ ਕਰਕੇ ਉਨ੍ਹਾਂ ਦੀਆਂ ਤਿੱਥਾਂ ਤਾਰੀਖ਼ਾਂ ਚੈੱਕ ਕਰੀਦੀਆਂ ਹਨ ਤਾਂ ਉਹ ਸਾਰੀਆਂ ਹੀ ਠੀਕ ਹਨ ਪਰ ਦਿਨ ਸਹੀ ਨਹੀਂ ਹਨ’। ਇਸ ਦਾ ਕਾਰਨ ਭੀ ਉਹ ਆਪ ਦੱਸਦਾ ਹੈ ਕਿ ‘ਜਦੋਂ ਜੂਲੀਅਨ ਤੋਂ ਗ੍ਰੈਗੋਰੀਅਨ ਕੈਲੰਡਰ ’ਚ ਤਬਦੀਲ ਕੀਤਾ ਉਦੋਂ 10 ਤਾਰੀਖਾਂ ਦੀ ਅਡਜਸਟਮੈਂਟ ਕੀਤੀ ਜੋ ਬਾਅਦ ’ਚ 14 ​ਤਾਰੀਖਾਂ ਦੀ ਹੋ ਗਈ ਪਰ ਵਾਰਾਂ ਦੀ ਤਾਂ ਕੀਤੀ ਨਹੀਂ। ਪਰ ਵਾਰ ਵੀ ਅਡਜਸਟਮੈਂਟ ਕਰਨ ਵਾਲੀ ਚੀਜ ਨਹੀਂ। ਹੋ ਸਕਦਾ ਹੈ ਕਿ ਕਿਸੇ ਨੂੰ ਭੁਲੇਖਾ ਲੱਗ ਗਿਆ ਹੋਵੇ’।

ਮੇਰੀ ਟਿੱਪਣੀ : ਇਸ ਜਾਲ੍ਹੀ ਬਣੇ ਪੀਐੱਚਡੀ ਡਾਕਟਰ ਅਤੇ ਪ੍ਰੋਫੈਸਰ, ਜਿਸ ਦਾ ਪਰਦਾਫਾਸ਼ ਡਾ: ਹਰਿਭਜਨ ਸਿੰਘ ਦੇਹਰਾਦੂਨ ਵਾਲੇ ਕਰ ਚੁੱਕੇ ਹਨ; ਨੂੰ ਇਹ ਭੀ ਨਹੀਂ ਪਤਾ ਕਿ ਦਿਨ ਨਾ ਮਿਲਣ ਦਾ ਕਾਰਨ ਉਹ ਨਹੀਂ ਹੈ, ਜੋ ਇਹ ਦੱਸ ਰਿਹਾ ਹੈ ਬਲਕਿ ਬਿਕ੍ਰਮੀ ਕੈਲੰਡਰ ਦੀਆਂ ਤਿੱਥਾਂ, ਪ੍ਰਵਿਸ਼ਟੇ ਸਵੇਰੇ ਦਿਨ ਚੜ੍ਹੇ ਬਦਲਦੇ ਹਨ, ਹਿਜ਼ਰੀ ਕੈਲੰਡਰ ਦੀਆਂ ਤਾਰੀਖ਼ਾਂ ਸ਼ਾਮ ਨੂੰ ਸੂਰਜ ਛਿਪੇ ਬਦਲਦੀਆਂ ਹਨ ਤੇ ਜੂਲੀਅਨ/ਗ੍ਰੈਗੋਰੀਅਨ ਕੈਲੰਡਰ ਅਤੇ ਨਾਨਕਸ਼ਾਹੀ ਕੈਲੰਡਰ ਦੀਆਂ ਤਾਰੀਖ਼ਾਂ; ਰਾਤ ਨੂੰ 12 ਵਜੇ ਬਦਲਦੀਆਂ ਹਨ। ਇਸ ਲਈ ਜੇਕਰ ਰਾਤ ਦੇ ਸਮੇਂ ਕੋਈ ਤਿੱਥ; ਤਾਰੀਖ਼ ਦੀ ਤਬਦੀਲੀ ਕਰਨੀ ਹੋਵੇ ਤਾਂ ਕਈ ਵਾਰ 1 ਦਿਨ ਦਾ ਅੰਤਰ ਪੈ ਸਕਦਾ ਹੈ। ਸਿਰਫ ਉਹੀ ਤਾਰੀਖ਼ ਸਹੀ ਮੰਨੀ ਜਾਵੇਗੀ, ਜਿਸ ਨਾਲ ਦਿੱਤਾ ਦਿਨ ਵੀ ਸਹੀ ਆਉਂਦਾ ਹੋਵੇ।

(ਨੁਕਤਾ 5). ਦੀਵਾਲੀ ਉਨ੍ਹਾਂ ਦੀ ਫ਼ਤਹਿ ਹੈ। ਫ਼ਤਹਿ ਤੋਂ ਭਾਵ ਉਨ੍ਹਾਂ (ਰਾਮਚੰਦਰ) ਨੇ ਪਸ਼ਚਾਤਾਪ ਕੀਤਾ ਕਿ ਮੇਰੇ ਵੱਲੋਂ ਬ੍ਰਹਮਣ ਦੀ ਹੱਤਿਆ ਹੋਈ ਹੈ। (ਰਾਵਣ) ਬ੍ਰਹਮਣ ਸੀ ਸ਼ਿਵ ਜੀ ਦਾ ਪੁਜਾਰੀ ਸੀ ਇਸ ਲਈ ਰਮੇਸ਼ਵਰਮ ਵਿਖੇ ਉਨ੍ਹਾਂ ਸ਼ਿਵ ਜੀ ਦੀ ਪੂਜਾ ਕੀਤੀ। ਇਹ ਇਤਿਹਾਸ ਹੈ ਜਿਸ ਨੂੰ ਮਿਟਾ ਨਹੀਂ ਸਕਦੇ।

ਮੇਰੀ ਟਿੱਪਣੀ : ਇਸ ਅਖੌਤੀ ਵਿਦਵਾਨ ਨੂੰ ਇਹ ਭੀ ਨਹੀਂ ਪਤਾ ਕਿ ਹਿੰਦੂ ਫ਼ਤਹਿ ਦਿਵਸ, ਦੀਵਾਲੀ ਨੂੰ ਸ਼ਿਵ ਜੀ ਦੀ ਪੂਜਾ ਕਰਕੇ ਨਹੀਂ ਬਲਕਿ ਦੁਸਹਿਰੇ ਵਾਲੇ ਦਿਨ (ਰਾਵਣ, ਮੇਘ ਨਾਥ ਅਤੇ ਕੁੰਭਕਰਨ ਦੇ ਪੁਤਲੇ ਸਾੜ ਕੇ) ਵਦੀ ’ਤੇ ਨੇਕੀ ਦੀ ਜਿੱਤ ਦਾ ਜਸ਼ਨ ਮਨਾਉਂਦੇ ਹਨ। ਜਿਸ ਬੰਦੇ ਨੂੰ ਇਤਿਹਾਸ ਅਤੇ ਬਿਕ੍ਰਮੀ ਕੈਲੰਡਰ ਦੀਆਂ ਗੁੰਝਲ਼ਾਂ ਸਬੰਧੀ ਆਮ ਗਿਆਨ ਭੀ ਨਹੀਂ, ਉਸ ਨੂੰ ਕੀ ਕਹੀਏ। ਗੁਰੂ ਨਾਨਕ ਸਾਹਿਬ ਜੀ ਦੇ ਐਸੇ ਬੰਦਿਆਂ ਪ੍ਰਥਾਇ ਵਾਕ ਹੈ, ‘‘ਇਕਨਾ ਸੁਧਿ ਨ ਬੁਧਿ, ਨ ਅਕਲਿ ਸਰ; ਅਖਰ ਕਾ ਭੇਉ ਨ ਲਹੰਤਿ ਨਾਨਕ ! ਸੇ ਨਰ ਅਸਲਿ ਖਰ (ਖੋਤੇ); ਜਿ ਬਿਨੁ ਗੁਣ, ਗਰਬੁ ਕਰੰਤਿ ’’ (ਮਹਲਾ ੧/੧੨੪੬) ਭਗਤ ਨਾਮਦੇਵ ਜੀ ਕਹਿੰਦੇ ਹਨ ਕਿ ਜੋ ਭੂਤ ਵਰਗੇ ਸ਼ਿਵ ਜੀ ਅਤੇ ਸੀਤਲਾ ਵੱਲ ਜਾਂਦਾ ਹੈ ਭਾਵ ਉਨ੍ਹਾਂ ਦੀ ਅਰਾਧਣਾ ਕਰਦਾ ਹੈ; ਉਹ (ਸੀਤਲਾ ਵਾਙ) ਖੋਤੇ ਦੀ ਸਵਾਰੀ ਕਰਦਾ ਹੈ ਤੇ ਖੋਤੇ ਵਾਙ ਸੁਆਹ ਹੀ ਉਡਾਉਂਦਾ ਹੈ, ‘‘ਭੈਰਉ ਭੂਤ, ਸੀਤਲਾ ਧਾਵੈ ਖਰ ਬਾਹਨੁ ਉਹੁ ਛਾਰੁ ਉਡਾਵੈ ’’ (ਭਗਤ ਨਾਮਦੇਵ ਜੀ/੮੭੪) ਨੋਟ- ਭੈਰਉ ਭੂਤ; ਸ਼ਿਵ ਜੀ ਦਾ ਇੱਕ ਡਰਾਉਣਾ ਰੂਪ ਹੈ।

ਭੈ ਕਾਹੂ ਕਉ ਦੇਤ ਨਹਿ; ਨਹਿ ਭੈ ਮਾਨਤ ਆਨ ॥

0

ਭੈ ਕਾਹੂ ਕਉ ਦੇਤ ਨਹਿ; ਨਹਿ ਭੈ ਮਾਨਤ ਆਨ

ਗਿਆਨੀ ਅਵਤਾਰ ਸਿੰਘ

ਧਰਮ ਦੀ ਚਾਦਰ ‘ਗੁਰੂ ਤੇਗ ਬਹਾਦਰ ਸਾਹਿਬ’, ਜੋ ਨਿਡਰ ਅਤੇ ਸਾਹਸੀ ਜੀਵਨ ਬਤੀਤ ਕਰਦੇ ਹੋਏ ਮਨੁੱਖਤਾ ਲਈ ਆਦਰਸ਼ ਬਣੇ।

ਵਿਚਾਰ ਅਧੀਨ ਸ਼ਬਦ (ਭੈ ਕਾਹੂ ਕਉ ਦੇਤ ਨਹਿ.. ) 9ਵੇਂ ਨਾਨਕ ਗੁਰੂ ਤੇਗ ਬਹਾਦਰ ਜੀ ਦਾ ਉਚਾਰਿਆ ਹੋਇਆ ਹੈ। ਜਿਸ ਦਾ ਅਰਥ ਹੈ ਕਿ ‘ਨਾ ਕਿਸੇ ਨੂੰ ਡਰ ਦੇਣਾ ਹੈ ਤੇ ਨਾ ਹੀ ਕਿਸੇ ਹੋਰ ਦਾ ਡਰ ਸਹਿਣ ਕਰਨਾ ਹੈ’। ਇਹ ਸ਼ਬਦ ਸੰਨ 1674-75 ’ਚ ਉਨ੍ਹਾਂ ਹਾਲਾਤਾਂ ’ਚ ਉਚਾਰਿਆ ਹੈ, ਜਦ ਔਰੰਗਜ਼ੇਬ; ਕਸ਼ਮੀਰੀ ਪੰਡਿਤਾਂ ਸਣੇ ਪੂਰੇ ਭਾਰਤ ’ਚ ਗ਼ੈਰ ਮੁਸਲਿਮਾਂ ਉੱਤੇ ਜ਼ੁਲਮ ਢਾਹ ਰਿਹਾ ਸੀ ਤੇ ਹਰ ਪਾਸੇ ਡਰ ਦਾ ਮਾਹੌਲ ਸੀ। ਗੁਰੂ ਤੇਗ ਬਹਾਦਰ ਜੀ ਦੇ ਬੋਲਾਂ ’ਚੋਂ ਪ੍ਰਗਟ ਹੋਏ ਨਿਡਰ-ਸਾਹਸ ਦਾ ਗੁਰਬਾਣੀ ਅਤੇ ਇਤਿਹਾਸ ’ਚ ਬੜਾ ਜ਼ਿਕਰ ਮਿਲਦਾ ਹੈ। ਗੁਰੂ ਨਾਨਕ ਸਾਹਿਬ ਨੇ ਭੀ ਬਾਬਰ ਨੂੰ ਜਾਬਰ (ਜ਼ਾਲਮ) ਕਿਹਾ ਹੈ, ਜਦ ਉਸ ਨੇ ਸੰਨ 1521 ’ਚ ਲਹਿੰਦੇ ਪੰਜਾਬ (ਏਮਨਾਬਾਦ/ਸੈਦਪੁਰ) ਉੱਤੇ ਹਮਲਾ ਕੀਤਾ। ਬਾਬਰ ਦਾ ਪੁੱਤਰ ਹਮਾਯੂੰ; ਜਦ ਜੁਲਾਈ 1540 ’ਚ ਸ਼ੇਰ ਸ਼ਾਹ ਸੂਰੀ ਤੋਂ ਹਾਰ ਕੇ ਕਾਬਲ ਵੱਲ ਭੱਜਦਿਆਂ ਖਡੂਰ ਸਾਹਿਬ ਵਿਖੇ ਗੁਰੂ ਅੰਗਦ ਸਾਹਿਬ ਨੂੰ ਮਿਲਿਆ ਤਾਂ ਗੁਰੂ ਜੀ ਵੱਲੋਂ ਉਸ ਵੱਲ ਵਿਸ਼ੇਸ਼ ਧਿਆਨ ਨਾ ਦੇਣ ਕਾਰਨ ਉਸ ਨੇ ਗੁਰੂ ਸਾਹਿਬ ਉੱਤੇ ਤਲਵਾਰ ਕੱਢ ਲਈ। ਗੁਰੂ ਸਾਹਿਬ ਨੇ ਬੜੇ ਸਾਹਸ ਨਾਲ਼ ਕਿਹਾ ਕਿ ਇਹ ਤਲਵਾਰ ਰਣ-ਭੂਮੀ ’ਚ ਕੱਢਣੀ ਸੀ, ਜਿੱਥੋਂ ਹਾਰ ਕੇ ਭੱਜਿਆ ਹੈਂ। ਰੱਬ ਦੇ ਪਿਆਰਿਆਂ ਅੰਦਰ ਉਪਜਦੇ ਐਸੇ ਸਾਹਸ ਦਾ ਜ਼ਿਕਰ; ਭਗਤ ਬਾਣੀ ਅਤੇ ਸਿੱਖ ਇਤਿਹਾਸ ’ਚ ਭੀ ਮਿਲਦਾ ਹੈ, ਪਰ ਸੰਖੇਪਤਾ ਨੂੰ ਧਿਆਨ ’ਚ ਰੱਖਦਿਆਂ ਬਾਬਰ ਅਤੇ ਔਰੰਗਜ਼ੇਬ ਨਾਲ਼ ਸਬੰਧਿਤ ਘਟਨਾਵਾਂ ਨੂੰ ਹੀ ਸਮਾਨੰਤਰ ਵਿਚਾਰਿਆ ਗਿਆ ਹੈ ਤਾਂ ਜੋ ਧਰਮ ਨਾਲ਼ ਜੀਵਨ ’ਚ ਉਪਜਦੇ ਸਾਹਸ ਅਤੇ ਇਸ ਦੀ ਵਰਤੋਂ ਕਰਨ ਦਾ ਰਾਜ਼ ਸਮਝਿਆ ਜਾ ਸਕੇ।

ਸਵਾਲ : ਗੁਰੂ ਤੇਗ ਬਹਾਦਰ ਸਾਹਿਬ ਦੀ ਤਰ੍ਹਾਂ ਗੁਰੂ ਨਾਨਕ ਸਾਹਿਬ ਨੇ ਭੀ ਅੱਗੇ ਹੋ ਕੇ ਕਿਉਂ ਨਾ ਕਿਹਾ ਕਿ ਪਹਿਲਾਂ ਮੇਰੇ ਉੱਤੇ ਹਮਲਾ ਕਰੋ ਫਿਰ ਏਮਨਾਬਾਦ ਦੇ ਇਨ੍ਹਾਂ ਪਠਾਣਾਂ (ਜਿਨ੍ਹਾਂ ਦਾ ਅਹਿਲਕਾਰ ਖੱਤ੍ਰੀ ਮਲਕ ਭਾਗੋ ਭੀ ਸੀ) ’ਤੇ ਹਮਲਾ ਕਰਨਾ ? ਇਸ ਦਾ ਜਵਾਬ ਗੁਰੂ ਨਾਨਕ ਸਾਹਿਬ ਆਪ ਦਿੰਦੇ ਹਨ, ‘‘ਜੇ ਸਕਤਾ, ਸਕਤੇ ਕਉ ਮਾਰੇ; ਤਾ ਮਨਿ () ਰੋਸੁ ਨ ਹੋਈ ਰਹਾਉ ’’ (ਮਹਲਾ ੧/੩੬੦) ਭਾਵ ਜੇਕਰ ਇੱਕ ਨਾਸਤਿਕ (‘ਸਕਤਾ’ ਯਾਨੀ ਸ਼ਕਤੀ/ਮਾਇਆ ਦਾ ਪੂਜਾਰੀ/ਰੱਬ ਤੋਂ ਬੇਮੁੱਖ); ਦੂਸਰੇ ਰੱਬ ਤੋਂ ਬੇਮੁਖ (ਪਠਾਣਾਂ) ਨੂੰ ਮਾਰੇ ਤਾਂ ਅਕਾਲ ਪੁਰਖ (ਤੇ ਉਸ ਦੇ ਰੂਪ ‘ਗੁਰੂ’) ਦੇ ਮਨ ’ਚ ਕੋਈ ਚਿੰਤਾ ਨਹੀਂ ਹੁੰਦੀ ਯਾਨੀ ਪ੍ਰਭੂ ਉਸ ਦੀ ਮਦਦ ਨਹੀਂ ਕਰਦਾ ਕਿਉਂਕਿ ਉਹ, ਪ੍ਰਭੂ ਦੀ ਹੋਂਦ ਮੰਨਣ ਤੋਂ ਇਨਕਾਰੀ ਹੁੰਦੇ ਹਨ, ਪਰ ਹਾਂ ਜੋ ਉਸ ਨੂੰ ਯਾਦ ਕਰਦੇ ਹਨ, ਪਰ ਜ਼ਾਲਮ ਦੇ ਸਾਮ੍ਹਣੇ ਲਾਚਾਰ ਹਨ, ਉਨ੍ਹਾਂ ਦੀ ਬਾਂਹ ਫੜਨ ਅਕਾਲ ਪੁਰਖ (ਜਾਂ ਉਸ ਦਾ ਰੂਪ ਗੁਰੂ) ਜ਼ਰੂਰ ਬਹੁੜਦਾ ਹੈ, ‘‘ਸਕਤਾ ਸੀਹੁ ਮਾਰੇ ਪੈ ਵਗੈ; ਖਸਮੈ ਸਾ ਪੁਰਸਾਈ ’’ (ਮਹਲਾ ੧/੩੬੦) ਭਾਵ ਜੇਕਰ ਕੋਈ ਜ਼ਾਲਮ-ਸ਼ੇਰ; ਗਾਈਆਂ ਦੇ ਵੱਗ (ਬੇਵੱਸਾਂ) ਨੂੰ ਮਾਰਨ ਪੈ ਜਾਵੇ ਤਾਂ ਮਾਲਕ; ਪੁੱਛ-ਪੜਤਾਲ ਕਰਦਾ ਹੈ ਯਾਨੀ ਸਜ਼ਾ ਦਿੰਦਾ ਹੈ। ਇਸੇ ਕਾਰਨ ਗੁਰੂ ਤੇਗ ਬਹਾਦਰ ਜੀ ਲਾਚਾਰ (ਕਸ਼ਮੀਰੀ ਬ੍ਰਾਹਮਣਾਂ) ਦੀ ਬਾਂਹ ਫੜਨ ਲਈ ਅੱਗੇ ਆਏ ਅਤੇ ਗੁਰੂ ਨਾਨਕ ਸਾਹਿਬ ਜੀ; ਬਾਬਰ ਦੇ ਅਹਿਲਕਾਰਾਂ ਦੁਆਰਾ ਬਣਾਏ ਕੈਦੀਆਂ ’ਚ ਖ਼ੁਦ ਸ਼ਾਮਲ ਹੋਏ ਤਾਂ ਕਿ ਬਾਬਰ ਕੋਲ਼ ਪਹੁੰਚ ਕੇ ਆਮ ਜਨਤਾ ਉੱਤੇ ਕੀਤੇ ਉਸ ਦੇ ਤਸ਼ੱਦਦ ਦਾ ਅਹਿਸਾਸ ਕਰਾਇਆ ਜਾ ਸਕੇ, ਸਾਮ੍ਹਣੇ ਖੜ੍ਹ ਕੇ ਉਸ ਨੂੰ ਜਾਬਰ ਕਿਹਾ ਜਾਵੇ ਤੇ ਨਿਰਦੋਸ਼ਾਂ ਨੂੰ ਰਿਹਾਅ ਕਰਾਇਆ ਜਾਵੇ। ਅਨੇਕਾਂ ਕੈਦੀਆਂ ਨੂੰ ਬਾਬਰ ਦੀ ਕੈਦ ’ਚੋਂ ਰਿਹਾਅ ਕਰਵਾਉਣ ਤੋਂ ਬਾਅਦ ਗੁਰੂ ਨਾਨਕ ਸਾਹਿਬ ਨੇ ਇਹ ਬਚਨ ਉਚਾਰੇ ਹਨ, ‘‘ਮੁਗਲ ਪਠਾਣਾ ਭਈ ਲੜਾਈ; ਰਣ ਮਹਿ ਤੇਗ ਵਗਾਈ   ਓਨ੍ਹੀ ਤੁਪਕ ਤਾਣਿ ਚਲਾਈ; ਓਨ੍ਹੀ ਹਸਤਿ ਚਿੜਾਈ   ਜਿਨ੍ਹ ਕੀ ਚੀਰੀ ਦਰਗਹ ਪਾਟੀ; ਤਿਨ੍ਹਾ ਮਰਣਾ ਭਾਈ   ਇਕਿ ਹਿੰਦਵਾਣੀ ਅਵਰ ਤੁਰਕਾਣੀ ਭਟਿਆਣੀ ਠਕੁਰਾਣੀ   ਇਕਨ੍ਹਾ ਪੇਰਣ ਸਿਰ ਖੁਰ ਪਾਟੇ; ਇਕਨ੍ਹਾ ਵਾਸੁ ਮਸਾਣੀ   ਜਿਨ੍ਹ ਕੇ ਬੰਕੇ ਘਰੀ ਨ ਆਇਆ; ਤਿਨ੍ ਕਿਉ ਰੈਣਿ ਵਿਹਾਣੀ ? ’’ (ਮਹਲਾ ੧/੪੧੮) ਭਾਵ ਜਦ ਬਾਬਰ (ਮੁਗ਼ਲ) ਅਤੇ ਪਠਾਣਾਂ ਦੀ ਲੜਾਈ ਹੋਈ ਤਾਂ ਯੁੱਧ-ਭੂਮੀ ’ਚ ਖ਼ੂਬ ਤਲਵਾਰਾਂ ਚੱਲੀਆਂ। ਉਨ੍ਹਾਂ (ਮੁਗ਼ਲਾਂ) ਨੇ ਬੰਦੂਕਾਂ ਦੇ ਨਿਸ਼ਾਨੇ ਵਿੰਨ੍ਹ-ਵਿੰਨ੍ਹ ਕੇ (ਪਠਾਣਾਂ ’ਤੇ) ਮਾਰੇ ਤੇ ਉਨ੍ਹਾਂ (ਪਠਾਣਾਂ) ਨੇ ਹਾਥੀਆਂ ਨੂੰ ਕ੍ਰੋਧਿਤ (ਸ਼ਰਾਬ ਆਦਿ ਪਿਲਾ ਕੇ) ਅੱਗੇ ਕੀਤਾ। ਰੱਬ ਵੱਲੋਂ ਜਿਨ੍ਹਾਂ ਦਾ ਦਾਣਾ-ਪਾਣੀ ਖ਼ਤਮ ਸੀ, ਉਨ੍ਹਾਂ ਨੇ ਮਰਨਾ ਹੀ ਹੁੰਦਾ ਹੈ।੬। ਕਈ ਹਿੰਦੂ ਔਰਤਾਂ, ਮੁਸਲਮਾਨ ਔਰਤਾਂ, ਭੱਟ ਤੇ ਠਾਕੁਰ ਰਾਜਪੂਤ ਔਰਤਾਂ ਦੇ ਪਹਿਨੇ ਹੋਏ ਬੁਰਕੇ ਫਟ ਗਏ ਤੇ ਕਈ ਮਸਾਣਾਂ ’ਚ ਜਾ ਸਮਾਈਆਂ ਯਾਨੀ ਮਰ ਗਈਆਂ। (ਬੰਦੀ ਬਣਾਈਆਂ ਜੋ ਔਰਤਾਂ ਰਿਹਾਅ ਕਰਾ ਭੀ ਲਈਆਂ, ਉਹ ਵਿਚਾਰੀਆਂ ਲਾਚਾਰ ਭੀ ਕੀ ਕਰਨ ਕਿਉਂਕਿ) ਉਨ੍ਹਾਂ ਦੇ ਪਤੀ ਮਰ ਗਏ ਸਨ, ਘਰ ਵਾਪਸ ਨਾ ਆ ਸਕੇ। ਉਨ੍ਹਾਂ ਦੀ ਰਾਤ ਕੈਸੀ ਦੁਖਦਾਈ ਬੀਤੀ ਹੋਵੇਗੀ ?।੬।

ਐਸੀਆਂ ਲੜਾਈਆਂ ਦਾ ਕਾਰਨ ਮਾਇਆ ਹੁੰਦੀ ਹੈ, ‘‘ਇਸੁ ਜਰ ਕਾਰਣਿ ਘਣੀ ਵਿਗੁਤੀ; ਇਨਿ ਜਰ ਘਣੀ ਖੁਆਈ   ਪਾਪਾ ਬਾਝਹੁ ਹੋਵੈ ਨਾਹੀ; ਮੁਇਆ ਸਾਥਿ ਨ ਜਾਈ ’’ (ਮਹਲਾ ੧/੪੧੮) ਭਾਵ (ਪ੍ਰਭੂ ਤੋਂ ਬੇਮੁਖ ਕਰਨ ਵਾਲ਼ੀ) ਇਸ ਧਨ-ਮਾਇਆ ਕਾਰਨ ਹੀ ਲੁਕਾਈ ਦੁਖੀ ਹੁੰਦੀ ਹੈ ਕਿਉਂਕਿ ਮਾਇਆ ਨੇ ਖ਼ੱਜਲ਼-ਖ਼ੁਆਰ ਕਰਨਾ ਹੁੰਦਾ ਹੈ, ਯੁੱਧ ਕਰਵਾਉਣੇ ਹੁੰਦੇ ਹਨ। ਇਹ, ਪਾਪ-ਕਰਮਾਂ ਤੋਂ ਬਿਨਾਂ ਇਕੱਠੀ ਨਹੀਂ ਹੁੰਦੀ ਤੇ ਅੰਤ ਨੂੰ ਇਹ, ਕਿਸੇ ਦੀ ਮਦਦ ਭੀ ਨਹੀਂ ਕਰਦੀ ਯਾਨੀ ਅੰਤ ਨੂੰ ਬੰਦੇ ਦੇ ਨਾਲ਼ ਕੀਤੇ ਪਾਪ ਜਾਂਦੇ ਹਨ, ਮਾਇਆ ਨਹੀਂ।

ਕੁਦਰਤ ’ਚ ਵਾਪਰੀ ਇਸ ਅਟੱਲ ਸਚਾਈ ਨੂੰ ਹੀ ਆਪ ਨੇ ‘ਖਸਮ ਕੀ ਬਾਣੀ’ ਕਿਹਾ ਹੈ, ‘‘ਜੈਸੀ ਮੈ ਆਵੈ ਖਸਮ ਕੀ ਬਾਣੀ; ਤੈਸੜਾ ਕਰੀ (ਕਰੀਂ) ਗਿਆਨੁ, ਵੇ ਲਾਲੋ ! ਪਾਪ ਕੀ ਜੰਞ ਲੈ ਕਾਬਲਹੁ ਧਾਇਆ; ਜੋਰੀ (ਜੋਰੀਂ) ਮੰਗੈ ਦਾਨੁ ਵੇ ਲਾਲੋ  ! ਸਰਮੁ ਧਰਮੁ ਦੁਇ ਛਪਿ ਖਲੋਏ; ਕੂੜੁ ਫਿਰੈ ਪਰਧਾਨੁ, ਵੇ ਲਾਲੋ  ! ’’ (ਮਹਲਾ ੧/੭੨੩) ਭਾਵ ਹੇ ਭਾਈ ਲਾਲੋ ਜੀ ! ਕੁਦਰਤ ਅੰਦਰ ਜੋ ਖਸਮ ਦਾ ਵਿਧਾਨ ਹੈ, ਮੈ ਉਹੀ ਸਚਾਈ ਬਿਆਨ ਕਰਦਾ ਹਾਂ। ਕਾਬਲ (ਅਫ਼ਗਾਨਿਸਤਾਨ) ਤੋਂ ਬਾਬਰ; ਪਾਪ-ਕਰਮ ਦੀ ਬਰਾਤ ਲੈ ਕੇ (ਹਿੰਦੋਸਤਾਨ ਨੂੰ) ਧੱਕੇ ਨਾਲ਼ ਵਿਆਹੁਣ ਆ ਰਿਹਾ ਹੈ ਕਿਉਂਕਿ ਇੱਥੇ ਲੋਕਾਂ ਅੰਦਰ ਇਖ਼ਲਾਕ ਤੇ ਧਰਮ ਪ੍ਰਤੀ ਰੁਚੀ ਨਹੀਂ ਰਹੀ। ਚਾਰੋਂ ਤਰਫ਼ ਝੂਠ-ਮਾਇਆ ਦਾ ਹੀ ਵਤੀਰਾ ਹੈ।

ਸੋ ਪ੍ਰਭੂ ਤੋਂ ਮਦਦ/ਬਖ਼ਸ਼ਸ਼ ਲੈਣ ਲਈ ਉਸ ਨੂੰ ਯਾਦ ਕਰਨਾ ਅਤਿ ਜ਼ਰੂਰੀ ਹੈ। ਗੁਰੂ ਨਾਨਕ ਸਾਹਿਬ; ਇਸ ਕਤਲੇਆਮ ਸਮੇਂ ਭੀ ਉਸ ਨੂੰ ਚੇਤੇ ਰੱਖਦੇ ਹਨ, ‘‘ਸਾਹਿਬ ਕੇ ਗੁਣ ਨਾਨਕੁ ਗਾਵੈ; ਮਾਸਪੁਰੀ ਵਿਚਿ ਆਖੁ ਮਸੋਲਾ ’’ (ਮਹਲਾ ੧/੭੨੩) ‘ਮਾਸਪੁਰੀ’ ਤੋਂ ਭਾਵ ਹੈ ਜਿੱਥੇ ਏਮਨਾਬਾਦ ’ਚ ਚਾਰੋਂ ਤਰਫ਼ ਮਾਸ ਹੀ ਮਾਸ ਖਿਲਰਿਆ ਪਿਆ ਹੈ ਯਾਨੀ ਬਾਬਰ ਦੇ ਹਮਲੇ ਨਾਲ਼ ਲੋਥਾਂ ਦੇ ਢੇਰ ਲੱਗ ਗਏ ਹਨ।

ਇਸੇ ਸ਼ਬਦ ’ਚ ਗੁਰੂ ਨਾਨਕ ਸਾਹਿਬ; ਇਹ ਭੀ ਫ਼ੁਰਮਾ ਰਹੇ ਹਨ, ‘‘ਆਪੈ ਦੋਸੁ ਨ ਦੇਈ ਕਰਤਾ; ਜਮੁ ਕਰਿ ਮੁਗਲੁ ਚੜਾਇਆ ’’ (ਮਹਲਾ ੧/੩੬੦) ਯਾਨੀ (ਪਠਾਣਾਂ ਨੂੰ ਮਿਲੀ ਸਜ਼ਾ ਦਾ) ਜ਼ਿੰਮਾ ਕਰਤਾਰ ਆਪਣੇ ਆਪ ’ਤੇ ਨਹੀਂ ਲੈਂਦਾ ਭਾਵੇਂ ਕਿ ਉਸ ਨੇ ਖ਼ੁਦ ਹੀ ਜਮਰਾਜ ਬਣਾ ਕੇ ਮੁਗ਼ਲ (ਬਾਬਰ) ਨੂੰ ਏਮਨਾਬਾਦ ਭੇਜਿਆ ਹੈ।

ਸੋ ਜਦ ਸਾਰੇ ਦੁੱਖ-ਸੁੱਖ ਉਹ ਮਾਲਕ ਆਪ ਦਿੰਦਾ ਹੈ ਤਾਂ ਉਸੇ ਕੋਲ਼ ਫ਼ਰਿਆਦ/ਅਰਦਾਸ ਕਰਨੀ ਬਣਦੀ ਹੈ। ਉਸੇ ਦਾ ਸਿਮਰਨ ਕਰਨਾ ਹੈ ਵਰਨਾ ਦੁੱਖ-ਭੁਖ ਆਪਣੇ ਕੀਤੇ ਕਰਮਾਂ ਦੇ ਫਲ਼ ਵਜੋਂ ਭੁਗਤਣੇ ਹੀ ਪੈਣੇ ਹਨ, ‘‘ਲੇਖੁ ਨ ਮਿਟਈ ਹੇ ਸਖੀ ! ਜੋ ਲਿਖਿਆ ਕਰਤਾਰਿ (ਨੇ) ’’ (ਓਅੰਕਾਰ/ਮਹਲਾ ੧/੯੩੭)

ਹੁਣ ਸਵਾਲ ਪੈਦਾ ਹੁੰਦਾ ਹੈ ਕਿ ਰੱਬ ’ਚ ਅਭੇਦ (ਭਗਤ, ਗੁਰੂ) ਕਿਉਂ ਸਰੀਰਕ ਕਸ਼ਟ ਸਹਾਰਦੇ ਹਨ। ਉਨ੍ਹਾਂ ਨੂੰ ਕਿਉਂ ਬੰਦੀ ਹੋਣਾ ਪਿਆ ਯਾਨੀ ਉਨ੍ਹਾਂ ਦੇ ਤਾਂ ਮਾੜੇ-ਕਰਮ ਨਹੀਂ ਬਚੇ ਸਨ। ਉਨ੍ਹਾਂ ਨੂੰ ਤੱਤੀ ਤਵੀ ’ਤੇ ਬੈਠਣਾ ਪਿਆ। ਚਾਂਦਨੀ ਚੌਕ (ਦਿੱਲੀ) ’ਚ ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਨੂੰ ਅਸਹਿ ਤਸੀਹੇ ਦਿੱਤੇ। ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕਿਉਂ ਹੋਣਾ ਪਿਆ, ਆਦਿ ?

ਕੁਦਰਤ ਦਾ ਵਿਧੀ-ਵਿਧਾਨ (ਜਾਂ ਪ੍ਰਭੂ ਦਾ ਹੁਕਮ) ਦੋ ਭਿੰਨ-ਭਿੰਨ ਆਪਾ ਵਿਰੋਧੀ ਸ਼ਕਤੀਆਂ ਦਾ ਸੁਮੇਲ ਹੈ। ਇਸ ਵਿਧਾਨ; ਬ੍ਰਹਿਮੰਡ ਦੇ ਆਦਿ ਤੋਂ ਅੰਤ (ਕਿਆਮਤ) ਤੱਕ ਕਾਇਮ ਰਹੇਗਾ ਕਿਉਂਕਿ ਇਸ ਸਵੈ ਵਿਰੋਧੀ ਵਿਧਾਨ ਤੋਂ ਹੀ ਇਸ ਦੇ ਪਿੱਛੇ ਇੱਕ ਤੀਜੀ ਗੁਪਤ ਸ਼ਕਤੀ ਦੀ ਹੋਂਦ ਪ੍ਰਗਟ ਹੁੰਦੀ ਹੈ। ਜੇਕਰ ਸ਼ੇਰ ਅਤੇ ਬੱਕਰੀ; ਦੋਵੇਂ ਇੱਕ ਜਗ੍ਹਾ ਬੈਠੇ ਹਨ ਤਾਂ ਜ਼ਰੂਰ ਕੋਈ ਤੀਜੀ ਸ਼ਕਤੀ; ਇਨ੍ਹਾਂ ਦੀ ਰਾਖੀ ਕਰਦੀ ਪਈ ਹੈ।

ਕੁਦਰਤ ’ਚ ਪਾਣੀ ਦਾ ਵਿਧਾਨ ਹੈ ਕਿ ਆਪਣੇ ਤੋਂ ਭਾਰੀ ਵਸਤੂ ਨੂੰ ਆਪਣੇ ’ਚ ਡੋਬ ਲੈਣਾ। ਇੱਕ ਬਾਲ਼ਟੀ ’ਚ 25 ਲੀਟਰ ਪਾਣੀ ਪੈ ਸਕਦਾ ਹੈ, ਪਰ ਜੇ ਉਸ ਵਿੱਚ ਲੋਹਾ, ਮਿੱਟੀ, ਤਾਂਬਾ, ਆਦਿ ਸੁੱਕੀ ਵਸਤੂ ਪਾਈਏ ਤਾਂ ਉਸ ਦਾ ਭਾਰ 50 ਤੋਂ 100 ਕਿਲੋ ਹੋ ਜਾਏਗਾ; ਫਿਰ ਕੀ ਕਾਰਨ ਹੈ ਕਿ ਐਨੀ ਭਾਰੀ ਸੁੱਕੀ ਧਰਤੀ ਨੂੰ ਇਸ ਦੇ ਚਾਰੋਂ ਤਰਫ਼ ਭਰਿਆ 71% ਪਾਣੀ ਨਹੀਂ ਡੋਬ ਰਿਹਾ। ਪਾਣੀ ਆਪਣੇ ਵਿਧਾਨ ਦਾ ਪਾਲ਼ਨ ਕਰਦਾ ਹੈ। ਸਮੁੰਦਰ ’ਚ ਕੋਈ ਵਸਤੂ ਡਿੱਗੇ ਤਾਂ ਸਮੁੰਦਰ ਉਸ ਨੂੰ ਆਪਣੇ ’ਚ ਸਮਾਅ ਲਏਗਾ, ਪਰ ਐਨੀ ਵਜ਼ਨਦਾਰ ਧਰਤੀ ਨੂੰ ਕਿਉਂ ਨਹੀਂ ਸਮਾਉਂਦਾ ?

ਅੱਗ ਦਾ ਵਿਧਾਨ ਹੈ ‘ਜਲਾਉਣਾ’। ਹਰ ਵਸਤੂ ਨੂੰ ਭਸਮ/ਰਾਖ ਕਰ ਦੇਣਾ। ਸਮੁੱਚੀ ਕੁਦਰਤ ਪੰਜ ਤੱਤਾਂ (ਅੱਗ, ਪਾਣੀ, ਹਵਾ, ਧਰਤੀ ਤੇ ਅਕਾਸ਼) ਦੇ ਸੁਮੇਲ ਨਾਲ਼ ਬਣੀ ਹੈ, ‘‘ਪੰਚ ਤਤੁ ਕਰਿ ਤੁਧੁ ਸ੍ਰਿਸਟਿ ਸਭ ਸਾਜੀ; ਕੋਈ ਛੇਵਾ ਕਰਿਉ, ਜੇ ਕਿਛੁ ਕੀਤਾ ਹੋਵੈ ? ’’ (ਮਹਲਾ ੪/੭੩੬) ਭਾਵ ਜੇ ਕੋਈ ਬੰਦਾ ਕੁੱਝ ਕਰਨਯੋਗ ਹੈ ਤਾਂ ਛੇਵਾਂ ਤੱਤ ਬਣਾ ਕੇ ਵਿਖਾਵੇ ? (ਧਿਆਨ ਰਹੇ ਕਿ ਅੱਜ ਤੱਤਾਂ ਦੀ ਗਿਣਤੀ ਭਾਵੇਂ 118 ਤੱਕ ਭੀ ਮੰਨੀ ਗਈ, ਪਰ ਇਹ ਸਭ ਤੱਤ; ਪੰਜ ਤੱਤਾਂ ਦਾ ਹੀ ਵਿਸਥਾਰ ਹਨ; ਜਿਵੇਂ ਹਵਾ ਤੋਂ ਆਕਸੀਜਨ, ਹਾਈਡ੍ਰੋਜਨ, ਆਦਿ ਤੱਤ ਬਣੇ ਤੇ ਧਰਤੀ ਤੋਂ ਲੋਹਾ, ਤਾਂਬਾ, ਆਦਿ) ਸੋ ਹਰ ਲੱਕੜੀ ’ਚ ਅੱਗ ਹੈ, ਪਰ ਉਸ ਨੂੰ ਜਲਾਉਂਦੀ ਨਹੀਂ। ਆਖ਼ਿਰ ਕਿਉਂ ? ਗੁਰੂ ਅਰਜਨ ਸਾਹਿਬ ਜੀ ਦੇ ਬਚਨ ਹਨ, ‘‘ੲੰੀਧਨ ਤੇ ਬੈਸੰਤਰੁ ਭਾਗੈ   ਮਾਟੀ ਕਉ ਜਲੁ ਦਹ ਦਿਸ ਤਿਆਗੈ ’’ (ਮਹਲਾ ੫/੯੦੦) ਯਾਨੀ ਲੱਕੜੀ ਤੋਂ ਅੱਗ ਭੱਜਦੀ ਹੈ, ਉਸ ਨੂੰ ਜਲਾਉਂਦੀ ਨਹੀਂ। ਮਿੱਟੀ (ਧਰਤੀ) ਨੂੰ ਪਾਣੀ 10 ਦਿਸਾਵਾਂ ਪਾਸਿਓਂ ਤਿਆਗ ਰਿਹਾ ਹੈ।  10 ਦਿਸਾਵਾਂ ਹਨ ‘ਪੂਰਵ, ਪੱਛਮ, ਉੱਤਰ, ਦੱਖਣ, ਪੂਰਵ-ਉੱਤਰ, ਉੱਤਰ-ਪੱਛਮ, ਪੱਛਮ-ਦੱਖਣ, ਦੱਖਣ-ਪੂਰਵ, ਹੇਠਾਂ ਅਤੇ ਉੱਪਰ’ ਯਾਨੀ ਧਰਤੀ ਦੇ ਦਸੇ ਦਿਸਾਵਾਂ ’ਚ ਪਾਣੀ ਹੈ, ਪਰ ਧਰਤੀ ਨੂੰ ਡੋਬ ਨਹੀਂ ਰਿਹਾ।

ਉਕਤ ਸ਼ਬਦ ਦੇ ਅੰਤ ’ਚ ਕਿਹਾ ਹੈ, ‘‘ਬ੍ਰਹਮ ਬੀਚਾਰੁ ਬੀਚਾਰੇ ਕੋਇ   ਨਾਨਕ ! ਤਾ ਕੀ ਪਰਮ ਗਤਿ ਹੋਇ ’’ (ਮਹਲਾ ੫/੯੦੦) ਭਾਵ ਬ੍ਰਹਮ ਦੀ ਇਹ ਵਿਚਾਰ, ਕੋਈ ਵਿਰਲਾ ਹੀ ਕਰਦਾ ਹੈ। ਜੋ ਕਰਦਾ ਹੈ, ਉਹ ਸਰਬੋਤਮ ਅਵਸਥਾ ਪਾ ਲੈਂਦਾ ਹੈ ਯਾਨੀ ਉਸ ਦਾ ਨਿਵਾਸ ਸਚਖੰਡ ’ਚ, ਬੇਗ਼ਮਪੁਰੇ ’ਚ, ਦਸਮੇਂ ਦੁਆਰ ’ਚ, ਤੁਰੀਆ ਅਵਸਥਾ ਵਿੱਚ ਹੋ ਜਾਂਦਾ ਹੈ।

ਅਕਾਸ਼ ਗੰਗਾ (ਪੁਲਾੜ) ’ਚ 71% ਡਾਰਕ ਐਨਰਜੀ ਹੈ, ਜੋ 5% ਤਾਰਿਆਂ ਨੂੰ ਰੌਸ਼ਨੀ ਦੀ ਗਤੀ (3 ਲੱਖ ਕਿਲੋਮੀਟਰ ਪ੍ਰਤੀ ਸਕਿੰਟ) ਨਾਲ਼ ਬਾਹਰ ਨੂੰ ਧੱਕ ਰਹੀ ਹੈ। ਹੁਣ ਸਵਾਲ ਪੈਦਾ ਹੋਏਗਾ ਕਿ ਫਿਰ ਧਰਤੀ ਤੋਂ ਚੰਦ ਦੀ ਦੂਰੀ, ਜੋ ਕਿ 3, 84, 400 ਕਿਲੋਮੀਟਰ ਹੈ, ਹੋਰ ਕਿਉਂ ਨਹੀਂ ਵਧ ਰਹੀ ਜਾਂ ਧਰਤੀ ਤੋਂ ਸੂਰਜ ਦੀ ਦੂਰੀ, ਜੋ ਤਕਰੀਬਨ 15 ਕਰੋੜ ਕਿਲੋਮੀਟਰ (14, 95, 97, 870) ਹੈ, ਇਹ ਹੋਰ ਕਿਉਂ ਨਹੀਂ ਵਧਦੀ। ਇਸ ਦਾ ਜਵਾਬ ਹੈ ਕਿ ਪੁਲਾੜ ’ਚ ਕਰਤਾਰ ਨੇ ਡਾਰਕ ਐਨਰਜੀ ਦੀ ਗਤੀ ਦੇ ਬਿਲਕੁਲ ਉਲ਼ਟ 24% ਡਾਰਕ ਮੈਟਰ ਭੀ ਰੱਖਿਆ ਹੈ, ਜੋ 5% ਤਾਰਿਆਂ ਨੂੰ ਅੰਦਰ ਆਪਣੇ ਧੁਰੇ (ਬਲੈਕ ਹੋਲ) ਵੱਲ ਖਿੱਚ ਰਿਹਾ ਹੈ। ਇਸ ਆਪਸੀ ਤਣਾਅ ਦੇ ਰਾਜ਼ ਤੋਂ ਜਾਣੂ ਭਗਤ ਕਬੀਰ ਜੀ; ਧਰਤੀ ਨੂੰ ਬਲ਼ਦ ਚੁੱਕੀ ਖੜ੍ਹਾ ਹੈ, ਦਾ ਝੂਠਾ ਪ੍ਰਚਾਰ ਕਰਨ ਵਾਲ਼ੇ ਪੰਡਿਤ ਤੋਂ ਪੁੱਛ ਰਹੇ ਹਨ, ‘‘ਓਇ ਜੁ ਦੀਸਹਿ; ਅੰਬਰਿ () ਤਾਰੇ   ਕਿਨਿ ਓਇ ਚੀਤੇ  ? ਚੀਤਨਹਾਰੇ   ਕਹੁ ਰੇ ਪੰਡਿਤ  ! ਅੰਬਰੁ ਕਾ ਸਿਉ ਲਾਗਾ   ਬੂਝੈ ਬੂਝਨਹਾਰੁ ਸਭਾਗਾ ਰਹਾਉ ’’ (ਭਗਤ ਕਬੀਰ/੩੨੯) ਭਾਵ ਹੇ ਪੰਡਿਤ ! (ਜੇਕਰ ਧਰਤੀ ਨੂੰ ਬਲ਼ਦ ਨੇ ਚੁੱਕ ਰੱਖਿਆ ਹੈ ਤਾਂ) ਉਹ ਅਕਾਸ਼ ’ਚ ਜੋ ਤਾਰੇ ਹਨ; ਉਹ ਕਿਸ ਨੇ ਬਣਾਏ ਤੇ ਕਿਵੇਂ ਟਿਕੇ ਹੋਏ ਹਨ ? ਕਬੀਰ ਜੀ ਖ਼ੁਦ ਜਵਾਬ ਦਿੰਦੇ ਹਨ ਕਿ ਚੰਗੇ ਭਾਗਾਂ ਵਾਲ਼ਾ (ਵਿਰਲਾ ਹੀ) ਇਹ ਰਾਜ਼ ਜਾਣ ਸਕਦਾ ਹੈ। ਸ਼ਬਦ ਦੇ ਅੰਤ ’ਚ ਫਿਰ ਦੁਹਰਾਇਆ ਹੈ, ‘‘ਕਹੁ ਕਬੀਰ ! ਜਾਨੈਗਾ ਸੋਇ   ਹਿਰਦੈ ਰਾਮੁ; ਮੁਖਿ () ਰਾਮੈ ਹੋਇ ’’ (ਭਗਤ ਕਬੀਰ/੩੨੯) ਭਾਵ ਜਿਸ ਦੇ ਹਿਰਦੇ ’ਚ ਤੇ ਮੂੰਹ ’ਚ ਰਾਮ-ਰਾਮ ਦਾ ਸਿਮਰਨ ਹੈ, ਉਹੀ ਇਹ ਭੇਤ ਜਾਣਦਾ ਹੈ, ਸਾਕਤ/ਨਾਸਤਿਕ/ਅਸ਼ਰਧਕ ਨਹੀਂ।

ਸੰਖੇਪ ’ਚ ਇਹ ਸਵੈ ਵਿਰੋਧੀ ਵਿਧਾਨ; ਇੱਦਾਂ ਭੀ ਸਮਝਿਆ ਜਾ ਸਕਦਾ ਹੈ ਕਿ ਕੁੱਝ ਜੀਵਾਂ ਨੂੰ ਰੌਸ਼ਨੀ ’ਚ ਵਿਖਾਈ ਦਿੰਦਾ ਹੈ ਤੇ ਕੁੱਝ ਨੂੰ ਹਨ੍ਹੇਰੇ ’ਚ। ਕੁੱਝ ਬਨਸਪਤੀ ਸੂਰਜ ਦੀ ਰੌਸ਼ਨੀ ਮਿਲਣ ’ਤੇ ਆਕਸੀਜਨ ਬਣਾਉਂਦੀ ਹੈ, ਪਰ ਕੁੱਝ ਪੇਡ-ਪੌਦੇ ਬਿਨਾਂ ਰੌਸ਼ਨੀ ਤੋਂ ਭੀ ਹਰ ਸਮੇਂ ਆਕਸੀਜਨ ਦਿੰਦੇ ਹਨ। ਸੂਰਜ ਪਰਵਾਰ ’ਚ ਕੇਵਲ ਸ਼ੁਕਰ ਗ੍ਰਹਿ ਹੀ ਘੜੀ ਦੀਆਂ ਸੂਈਆਂ ਵਾਙ ਸਿੱਧਾ ਘੁੰਮਦਾ ਹੈ, ਬਾਕੀ ਇਸ ਵਿਧਾਨ ਦੇ ਉਲ਼ਟ ਘੁੰਮਦੇ ਹਨ। ਚੰਦਨ ਦਾ ਪੌਦਾ ਬਨਸਪਤੀ ਨੂੰ ਸੁਗੰਧਿਤ ਕਰ ਦਿੰਦਾ ਹੈ, ਪਰ ਬਾਂਸ ਨੂੰ ਨਹੀਂ, ‘‘ਚੰਦਨ ਕੈ ਨਿਕਟੇ ਬਸੈ; ਬਾਂਸੁ ਸੁਗੰਧੁ ਨ ਹੋਇ ’’ (ਭਗਤ ਕਬੀਰ/੧੩੬੫)

ਗੁਰੂ ਨਾਨਕ ਸਾਹਿਬ ਨੇ ਭੀ ਕੁਦਰਤ ਤੋਂ ਬਲਿਹਾਰ ਹੋਣ ਨੂੰ ਨਹੀਂ ਕਿਹਾ ਬਲਕਿ ਜੋ ਕੁਦਰਤ ਅੰਦਰ ਤੀਜੀ ਸ਼ਕਤੀ ਗੁਪਤ (ਵਿਆਪਕ) ਹੈ, ਉਸ ਤੋਂ ਕੁਰਬਾਨ ਹੋਣਾ ਸਿਖਾਇਆ ਹੈ, ‘‘ਬਲਿਹਾਰੀ ਕੁਦਰਤਿ ਵਸਿਆ   ਤੇਰਾ ਅੰਤੁ ਨ ਜਾਈ ਲਖਿਆ ਰਹਾਉ (ਮਹਲਾ ੧/੪੬੯), ਕੁਦਰਤਿ ਕਰਿ ਕੈ ਵਸਿਆ ਸੋਇ   ਵਖਤੁ ਵੀਚਾਰੇ; ਸੁ ਬੰਦਾ ਹੋਇ ’’ (ਮਹਲਾ ੧/੮੪) ‘ਕੁਦਰਤਿ ਕਰਿ ਕੈ’ ਤੋਂ ਭਾਵ ਹੈ ‘ਬ੍ਰਹਿਮੰਡ ਰਚ ਕੇ’ [ਇਸ ਅੰਦਰ ਉਹ (ਮਾਲਕ) ਆਪ ਮੌਜੂਦ ਹੈ, ਵੱਸਿਆ ਹੈ, ਉਸ ਤੋਂ ਬਲਿਹਾਰ ਜਾਣਾ ਹੈ]। ਜੋ ਉਸ ਤੋਂ ਸਦਕੇ ਹੁੰਦਾ ਹੈ; ਓਹੀ ਬੰਦਾ ਹੈ, ਸੱਚਾ ਸੇਵਕ ਹੈ (ਬਾਕੀਆਂ ਦਾ ਧਾਰਮਿਕ ਲਿਬਾਸ; ਪਾਖੰਡ ਮਾਤਰ ਹੈ)। ਬੰਦੇ ਦੀ ਅਕਲ ਦਾ ਜਨਾਜ਼ਾ (ਮੌਤ) ਵੇਖੀਏ ਕਿ ਇਹ, ਕੁਦਰਤ ਦੀ ਬਾਹਰੀ ਦਿਖ ਤੋਂ ਮੋਹਿਤ ਹੋਣ ਨੂੰ ਹੀ ਗੁਰਮਤਿ ਅਨੁਸਾਰੀ ‘ਬਲਿਹਾਰ ਹੋਣਾ’ ਸਮਝਦਾ ਹੈ। ਕੁਦਰਤ ਦੇ ਸਵੈ-ਵਿਰੋਧੀ ਨਿਯਮ ਨੂੰ ਹੀ ‘ਰੱਬ’ ਸਮਝ ਬੈਠਾ ਹੈ।

ਜੇ ਇਹ ਮੰਨ ਭੀ ਲਈਏ ਤਾਂ ਮਾਦਾ; ਬੱਚਿਆਂ ਨੂੰ ਜਨਮ ਦਿੰਦੀ ਹੈ, ਪਰ ਇੱਕ ਨਰ ਸਮੁੰਦਰੀ ਘੋੜੇ (Seahorse) ਦੀ ਕੁੱਖੋਂ ਭੀ ਬੱਚੇ ਜਨਮ ਲੈਂਦੇ ਹਨ। ਕਿਹੜੇ ਨਿਯਮ ਨੂੰ ਰੱਬ ਮੰਨੀਏ ? ਕਿਸ ਤੋਂ ਬਲਿਹਾਰ ਜਾਈਏ ? ਰੱਬ; ਦੋ ਆਪਾ-ਵਿਰੋਧੀ ਸ਼ਕਤੀਆਂ ਦਾ ਸ੍ਰੋਤ ਤਾਂ ਹੋ ਸਕਦਾ ਹੈ, ਖ਼ੁਦ ਦੋ ਸਵੈ-ਵਿਰੋਧੀ ਸ਼ਕਤੀਆਂ ਨਹੀਂ। ਚੇਤੇ ਰਹੇ ਕਿ ਧਰਤੀ ਤੋਂ ਡਾਇਨਾਸੌਰ ਵਰਗੇ ਭਾਰੀ ਜੀਵ ਲੁਪਤ ਹੋ ਗਏ, ਪਰ ਇਹ ਇਕਲੌਤਾ ਨਰ-ਜਨਨੀ; ਲੁਪਤ ਨਾ ਹੋਇਆ। ਸਚਾਈ ਇਹ ਹੈ ਕਿ ਕੁਦਰਤ ਦੇ ਇਨ੍ਹਾਂ ਸਵੈ-ਵਿਰੋਧੀ ਨਿਯਮਾਂ ਦੀ ਰਾਹੀਂ ਤੀਸਰੀ ਗੁਪਤ ਸ਼ਕਤੀ (ਰੱਬ) ਦੀ ਹੋਂਦ ਨੂੰ ਸਵੀਕਾਰ ਕੇ ਉਸ ਤੋਂ ਕੁਰਬਾਨ ਹੋਣਾ ਹੈ, ਜਿਸ ਦੇ ਡਰ ’ਚ ਇਹ ਸਾਰੀਆਂ ਆਪਾ-ਵਿਰੋਧੀ ਸ਼ਕਤੀਆਂ ਸ਼ਾਂਤ ਹਨ। ਅੱਗ ਤੇ ਲੱਕੜੀ ਇਕ ਜਗ੍ਹਾ ਸ਼ਾਂਤ ਹਨ। ਪਾਣੀ ਤੇ ਮਿੱਟੀ ਇਕ ਜਗ੍ਹਾ ਸ਼ਾਂਤ ਹਨ, ਆਦਿ।

 ‘ਬਲਿਹਾਰ ਹੋਣ’ ਤੋਂ ਭਾਵ ਉਸ ਸਰਬ ਸ਼ਕਤੀਮਾਨ ਸ਼ਕਤੀ ਦੇ ਸਾਮ੍ਹਣੇ ਆਪਣੀ ਹੋਂਦ ਨੂੰ ਤੁੱਛ ਜਾਣਨਾ ਹੁੰਦਾ ਹੈ। ਅਹੰਕਾਰ ਮੁਕਤ ਹੋਣਾ ਹੈ। ਕੂੜ ਦੀ ਪਾਲਿ (ਕੰਧ) ਢਾਹੁਣੀ ਹੈ, ਨਾ ਕਿ ਕੁਦਰਤ ਦੇ ਬਾਹਰੀ ਕੌਤਕ (ਅਜੂਬਿਆਂ) ’ਚ ਮਨ-ਪਰਚਾਵਾ ਕਰ ਰੋਗੀ ਬਣਨਾ ਹੈ।

ਹੁਣ ਅਗਾਂਹ ਮਨਮੁਖਾਂ ਅਤੇ ਗੁਰਮੁਖਾਂ ਦੇ ਪਰਸਪਰ ਵਿਰੋਧ (ਟਕਰਾਅ) ਨੂੰ ਵਿਚਾਰਨਾ ਹੈ। ਉਸ ਤੋਂ ਪਹਿਲਾਂ ਸੰਖੇਪ ਜਿਹਾ ਜੀਵ-ਜੰਤਾਂ ਬਾਰੇ ਕੁਦਰਤ ਦਾ ਵਿਧਾਨ ਜਾਂ ਕਹਿ ਲਈਏ ਕਿ ਕਰਤਾਰ ਦਾ ਹੁਕਮ ਵਿਚਾਰਨਾ ਜ਼ਰੂਰੀ ਹੈ।

ਹਿੰਸਕ ਮਾਸਾਹਾਰੀ ਜਾਨਵਰਾਂ ਨੂੰ ਤੇਜ਼ ਨਿਗਾਹ ਤੇ ਨੁਕੀਲੇ ਨਹੁੰ ਕਰਤਾਰ ਨੇ ਖ਼ੁਦ ਦਿੱਤੇ ਹਨ ਤਾਂ ਕਿ ਇਨ੍ਹਾਂ ਨਾਲ਼ ਮਾਸਾਹਰੀ ਜੀਵ; ਭੋਜਨ ਪ੍ਰਾਪਤ ਕਰਨ, ਵੰਸ਼ਜ ਵਧਾਉਣ ਤੇ ਕੁਦਰਤ ਦੇ ਵਿਕਾਸ ’ਚ ਯੋਗਦਾਨ ਪਾਉਣ। ਦੂਜੇ ਪਾਸੇ ਸਾਕਾਹਾਰੀ ਅਹਿੰਸਕ ਜਾਨਵਰਾਂ ਨੂੰ ਆਪਣੇ ਬਚਾਅ ਲਈ ਸਿੰਗ, ਮੋਟੀ ਚਮੜੀ ਤੇ ਵੱਧ ਗਿਣਤੀ ਦਿੱਤੀ ਹੈ ਤਾਂ ਕਿ ਉਹ ਭੀ ਜੀਵਤ ਰਹਿ ਕੇ ਆਪਣਾ ਪਾਲਣ-ਪੋਸ਼ਣ ਕਰਦੇ ਹੋਏ ਕੁਦਰਤ ਦੇ ਵਿਕਾਸ ’ਚ ਹਿੱਸਾ ਪਾਉਣ, ਨਾ ਕਿ ਮਾਸਾਹਾਰੀਆਂ ਦੀ ਖ਼ੁਰਾਕ ਹੀ ਬਣੇ ਰਹਿਣ। ਅਸਲ ’ਚ ‘ਸੰਘਰਸ਼ ਹੀ ਜੀਵਨ’ ਹੈ। ਜੇ ਇੱਕ ਹੱਥ ਤੋਂ ਇੱਕ ਸਾਲ ਕੰਮ ਨਾ ਲਈਏ ਤਾਂ ਉਹ ਨਕਾਰਾ (ਅਪਾਹਜ) ਹੋ ਜਾਂਦਾ ਹੈ। ਹੱਥ ਨੇ ਖ਼ੁਦ ਨੂੰ ਤੰਦਰੁਸਤ ਰੱਖਣਾ ਹੈ ਤਾਂ ਸੰਘਰਸ਼ ਕਰਨਾ ਪੈਣਾ ਹੈ, ਕੰਮ-ਕਾਰ ਕਰਦੇ ਰਹਿਣਾ ਹੈ।

ਸੋ ਕੁਦਰਤ ਦੇ ਵਿਕਾਸ ਲਈ ਹਿੰਸਕ ਜਾਨਵਰ ਭੀ ਜ਼ਰੂਰੀ ਹਨ, ਅਹਿੰਸਕ ਜੀਵ ਭੀ। ਮਨਮੁਖ ਭੀ ਚਾਹੀਦੇ ਹਨ ਅਤੇ ਗੁਰਮੁਖ ਭੀ ਕਿਉਂਕਿ ਗੁਰਮੁਖਾਂ ਅੰਦਰੋਂ ਹੀ ਕਰਤਾਰ ਦੇ ਗੁਣ ਪ੍ਰਗਟ ਹੋਣੇ ਹਨ, ਇਲਾਹੀ ਹੋਂਦ ਪ੍ਰਗਟ ਹੋਣੀ ਹੈ, ‘‘ਪ੍ਰਭ ਤੇ ਜਨੁ ਜਾਨੀਜੈ; ਜਨ ਤੇ ਸੁਆਮੀ ’’ (ਭਗਤ ਰਵਿਦਾਸ/੯੩) ਜੇਕਰ ਸਾਰੇ ਹੀ ਗੁਰਮੁਖ ਬਣ ਜਾਣ ਤਾਂ ਮਨੁੱਖ ਜਾਤੀ ਰਾਹੀਂ ਹੁੰਦਾ ਕੁਦਰਤ ਦਾ ਵਿਕਾਸ ਹੀ ਰੁਕ ਜਾਏਗਾ।

ਸੋ ਕਰਤਾਰ; ਬਾਬਰ (ਜਮਰਾਜ) ਨੂੰ ਭੇਜਦਾ ਭੀ ਆਪ ਹੈ ਤੇ ਉਸ ਦਾ ਜ਼ਿੰਮਾ ਭੀ ਖ਼ੁਦ ਉੱਤੇ ਨਹੀਂ ਲੈਂਦਾ ਤਾਂ ਕਿ ਇਸ ਜਗਤ-ਖੇਲ ’ਚ ਮਨੁੱਖ; ਖ਼ੁਦ ਆਪਣੇ ਪੈਰਾਂ ਉੱਤੇ ਖੜ੍ਹੇ ਹੋ ਕੇ ਸੰਘਰਸ਼ਮਈ ਜੀਵਨ ਭੋਗਣ। ਮਨੁੱਖਤਾ ਅੰਦਰ ਨੇਕ ਇਨਸਾਨ ਪੈਦਾ ਕਰਨਾ ਤੇ ਉਨ੍ਹਾਂ ਨੂੰ ਆਪਣੇ ਅਧਿਕਾਰਾਂ ਲਈ, ਨਿਆਂ ਲਈ, ਸਵੈਮਾਨ ਲਈ ਤੇ ਆਪਸੀ ਸਾਂਝੀਵਾਲਤਾ ਲਈ ਕਰਤਾਰ ਦੇ ਸਨੇਹੀ (ਸਤਿਗੁਰੂ, ਭਗਤ) ਤਿਆਰ ਕਰਦੇ ਹਨ ਯਾਨੀ ਮਨੁੱਖਤਾ ਅੰਦਰ ਗੁਰੂ ਤੇ ਭਗਤ ਦਾ ਜੀਵਨ ਆਦਰਸ਼ਮਈ ਹੋਣਾ ਵਿਧਾਨ ਹੈ, ਉਸ ਨੇ ਮਿਸਾਲ ਬਣਨਾ ਹੈ। ਜੇਕਰ ਗੁਰੂ ਅਰਜਨ ਸਾਹਿਬ ਅਤੇ ਗੁਰੂ ਤੇਗ ਬਹਾਦਰ ਸਾਹਿਬ; ਖ਼ੁਦ ਸ਼ਹੀਦ ਨਾ ਹੁੰਦੇ ਤਾਂ ਸਿੱਖਾਂ ਅੰਦਰ ਸ਼ਹੀਦ ਹੋਣ ਦੀ ਭਾਵਨਾ ਹੀ ਜਨਮ ਨਾ ਲੈਂਦੀ। ਮਾਨਵਤਾ ਅੰਦਰ ਇਹ ਧਾਰਮਿਕ ਕ੍ਰਾਂਤੀ; ਸ਼ਾਂਤਮਈ ਸੰਘਰਸ਼ ਨਾਲ਼ ਵਧੇਰੇ ਆਉਂਦੀ ਹੈ। ਉਞ ਆਤਮ ਰੱਖਿਆ ਲਈ ਤਲਵਾਰ ਧਾਰਨ ਕਰਨਾ ਭੀ ਜ਼ਰੂਰੀ ਹੈ। ਅੱਜ ਹਰ ਦੇਸ ਭੀ ਆਪਣੇ ਨਾਗਰਿਕਾਂ ਨੂੰ ਸਵੈ ਰੱਖਿਆ ਲਈ ਹਥਿਆਰਾਂ ਦੇ ਲਾਇਸੈਂਸ ਮੁਹੱਈਆ ਕਰਵਾਉਣ ਨੂੰ ਸਹੀ ਮੰਨਦਾ ਹੈ।

ਗੁਰੂ ਸਾਹਿਬਾਨ ਦੇ ਇਹ ਬਚਨ ਮਨੁੱਖ ਦੀ ਸਮਾਜਿਕ ਪਕੜ ਢਿੱਲੀ ਕਰਾਉਂਦੇ ਹਨ, ‘‘ਚਿੰਤਾ ਤਾ ਕੀ ਕੀਜੀਐ; ਜੋ ਅਨਹੋਨੀ ਹੋਇ   ਇਹੁ ਮਾਰਗੁ ਸੰਸਾਰ ਕੋ; ਨਾਨਕ  ! ਥਿਰੁ ਨਹੀ ਕੋਇ ੫੧’’ (ਮਹਲਾ ੯/੧੪੨੯) ਭਾਵ ਮੌਤ; ਸਭ ਨੂੰ ਇੱਕ ਦਿਨ ਆਉਣੀ ਹੈ। ਇਸ ਤੋਂ ਡਰਨ ਦੀ ਲੋੜ ਨਹੀਂ ਬਲਕਿ ਮਨੁੱਖੀ ਜ਼ਿੰਦਗੀ ਦਾ ਟੀਚਾ (ਰੱਬ ’ਚ ਅਭੇਦ ਹੋਣਾ) ਚੇਤੇ ਰੱਖਣਾ ਹੈ। ਜਿਸ ਤਰ੍ਹਾਂ ਪਾਣੀ ’ਚੋਂ ਬੁਲਬੁਲਾ ਥੋੜ੍ਹੇ ਸਮੇਂ ਲਈ ਬਣਦਾ ਤੇ ਨਾਸ ਹੁੰਦਾ ਰਹਿੰਦਾ ਹੈ, ਜ਼ਿੰਦਗੀ ਇਸੇ ਤਰ੍ਹਾਂ ਜੰਮਦੀ ਮਰਦੀ ਹੈ। ਸਮਾਜ ਨਾਲ਼ ਬਹੁਤਾ ਲਗਾਅ ਪੈਦਾ ਕਰਨਾ ਹਾਨੀਕਾਰਕ ਹੈ, ‘‘ਜੈਸੇ ਜਲ ਤੇ ਬੁਦਬੁਦਾ; ਉਪਜੈ ਬਿਨਸੈ ਨੀਤ   ਜਗ ਰਚਨਾ ਤੈਸੇ ਰਚੀ ਕਹੁ ਨਾਨਕ ਸੁਨਿ ਮੀਤ  !੨੫’’ (ਮਹਲਾ ੯/੧੪੨੭)

ਇਸ ਕਲਹਿ-ਕਲੇਸ਼ ’ਚ ਮੌਤ ਦਾ ਡਰ ਤੇ ਭੈੜੀ ਮੱਤ ਨੂੰ ਖ਼ਤਮ ਕਰਨ ਵਾਲ਼ਾ ਕੇਵਲ ਪ੍ਰਭੂ ਦਾ ਨਾਮ ਹੈ, ਜੋ ਉਸ ਨੂੰ ਜਪਦਾ ਹੈ, ਉਸ ਦੇ ਸਾਰੇ ਕੰਮ ਸਫਲ ਹੋ ਜਾਂਦੇ ਹਨ, ‘‘ਭੈ ਨਾਸਨ, ਦੁਰਮਤਿ ਹਰਨ; ਕਲਿ ਮੈ ਹਰਿ ਕੋ ਨਾਮੁ   ਨਿਸਿ ਦਿਨੁ; ਜੋ, ਨਾਨਕ  ! ਭਜੈ; ਸਫਲ ਹੋਹਿ ਤਿਹ ਕਾਮ ੨੦’’ (ਮਹਲਾ ੯/੧੪੨੭)

ਜੀਵ ਅਨੇਕਾਂ ਜੂਨਾਂ ’ਚ ਭਟਕਦਾ ਰਿਹਾ। ਕਦੇ ਭੀ ਡਰ ਮੁਕਤ ਨਾ ਹੋਇਆ, ਇਸ ਲਈ ਹੇ ਮਨ ! ਹਰੀ ਦਾ ਨਾਮ ਜਪ ਤਾਂ ਜੋ ਡਰ ਮੁਕਤ ਹੋ ਸਕੇਂ। ਨਿਡਰ-ਸਾਹਸੀ ਜੀਵਨ ਗ੍ਰਹਿਣ ਕਰ ਸਕੇਂ, ‘‘ਜਨਮ ਜਨਮ ਭਰਮਤ ਫਿਰਿਓ; ਮਿਟਿਓ ਨ ਜਮ ਕੋ ਤ੍ਰਾਸੁ (ਡਰ)  ਕਹੁ ਨਾਨਕ ਹਰਿ ਭਜੁ ਮਨਾ ! ਨਿਰਭੈ ਪਾਵਹਿ ਬਾਸੁ (ਨਿਵਾਸ)੩੩’’ (ਮਹਲਾ ੯/੧੪੨੮)

ਜੇਕਰ ਕੋਈ ਪੱਥਰ ਨੂੰ ਪੂਜੇਗਾ ਤਾਂ ਉਸ ਅੰਦਰ ਕੋਈ ਗੁਣ ਨਹੀਂ ਉਪਜ ਸਕਦੇ ਕਿਉਂਕਿ ਪੱਥਰ ਖ਼ੁਦ ਗੁਣਹੀਣ (ਨਿਰਜਿੰਦ/ਬੇਜਾਨ) ਹੈ, ਪਰ ਜੋ ਨਿਡਰ ਤੇ ਸਾਹਸੀ ਪ੍ਰਮਾਤਮਾ ਦਾ ਸਿਮਰਨ ਕਰੇਗਾ; ਉਹ, ਪ੍ਰਭੂ ਵਾਙ ਡਰ ਮੁਕਤ ਹੋ ਜਾਵੇਗਾ, ‘‘ਨਿਰਭਉ ਜਪੈ; ਸਗਲ ਭਉ ਮਿਟੈ ’’ (ਸੁਖਮਨੀ/ਮਹਲਾ ੫/੨੯੩) ਯਾਨੀ ਜਿਹੜਾ ਨਿਰਭਉ ਪ੍ਰਭੂ ਨੂੰ ਚੇਤੇ ਰੱਖਦਾ ਹੈ, ਉਸ ਦੇ ਸਾਰੇ ਡਰ ਖ਼ਤਮ ਹੋ ਜਾਂਦੇ ਹਨ। ਉਹ, ਲਾਚਾਰ, ਬੇਸਹਾਰਾ ਤੇ ਨਿਆਸਰਿਆਂ ਦਾ ਆਸਰਾ ਬਣਦਾ ਹੈ ਕਿਉਂਕਿ ਪਰਮਾਤਮਾ; ਬੇਵੱਸਾਂ ਦੇ ਨਾਲ਼ ਖੜ੍ਹਾ ਹੁੰਦਾ ਹੈ। ਗੁਰੂ ਨਾਨਕ ਸਾਹਿਬ ਦੇ ਬਚਨ ਹਨ, ‘‘ਨੀਚਾ ਅੰਦਰਿ ਨੀਚ ਜਾਤਿ; ਨੀਚੀ ਹੂ ਅਤਿ ਨੀਚੁ   ਨਾਨਕੁ ਤਿਨ ਕੈ ਸੰਗਿ ਸਾਥਿ; ਵਡਿਆ ਸਿਉ ਕਿਆ ਰੀਸ   ਜਿਥੈ ਨੀਚ ਸਮਾਲੀਅਨਿ; ਤਿਥੈ ਨਦਰਿ ਤੇਰੀ ਬਖਸੀਸ ! ’’ (ਮਹਲਾ ੧/੧੫) ਭਾਵ ਹੇ ਅਕਾਲ ਪੁਰਖ ! ਤੇਰੀ ਮਿਹਰ ਸਦਾ ਨੀਵਿਆਂ-ਲਾਚਾਰਾਂ ਉੱਤੇ ਹੁੰਦੀ ਹੈ, ਵੱਡੇ ਅਹੰਕਾਰੀਆਂ ’ਤੇ ਨਹੀਂ। ਨਾਨਕ ਦੀ ਹਮਦਰਦੀ ਭੀ ਨੀਵਿਆਂ ਨਾਲ਼ ਹੈ, ਵੱਡਿਆਂ ਦੀ ਕਾਹਦੀ ਰੀਸ ਕਰਨੀ ਯਾਨੀ ਅਹੰਕਾਰੀਆਂ ਨਾਲ਼ ਮੇਲ-ਜੋਲ ਕਰਕੇ ਅਸੀਂ ਕਿਹੜਾ ਅਹੰਕਾਰ ਗ੍ਰਹਿਣ ਕਰਨਾ ਹੈ ?

ਜਿੱਥੇ ਪ੍ਰਮਾਤਮਾ ਦੀ ਬਖ਼ਸ਼ਸ਼ ਹੋਵੇ, ਉਸ ਅੰਦਰ ਨਿਡਰਤਾ ਤੇ ਸਾਹਸ ਉਪਜਦਾ ਹੈ। ਫਿਰ ਉਹ, ਜ਼ਮੀਰ ਦੀ ਮੌਤ ਨਾਲ਼ੋਂ ਸਰੀਰਕ ਮੌਤ ਮਰਨਾ ਪਸੰਦ ਕਰਦਾ ਹੈ। ਇਹੀ ਦ੍ਰਿੜ੍ਹ ਨਿਸ਼ਚਾ; ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਇਨ੍ਹਾਂ ਬੋਲਾਂ ’ਚੋਂ ਪ੍ਰਗਟ ਹੁੰਦਾ ਹੈ, ‘‘ਭੈ ਕਾਹੂ ਕਉ ਦੇਤ ਨਹਿ ਨਹਿ; ਭੈ ਮਾਨਤ ਆਨ   ਕਹੁ ਨਾਨਕ  ! ਸੁਨਿ ਰੇ ਮਨਾ ! ਗਿਆਨੀ ਤਾਹਿ ਬਖਾਨਿ ੧੬’’ (ਮਹਲਾ ੯/੧੪੨੭) ਯਾਨੀ ਜਿਹੜੇ ਨਾ ਡਰਦੇ ਹਨ ਤੇ ਨਾ ਕਿਸੇ ਹੋਰ ਨੂੰ ਡਰਾਉਂਦੇ ਹਨ, ਅਸਲ ’ਚ ਉਨ੍ਹਾਂ ਨੂੰ ਹੀ ਬ੍ਰਹਮਗਿਆਨੀ ਕਹਿਣਾ ਬਣਦਾ ਹੈ ਭਾਵੇਂ ਕਿ ਹਰ ਕੋਈ ਮਾਇਆ ਦੇ ਹੱਥੋਂ ਨਿਤ ਹਾਰਦਾ ਹੈ ਤੇ ਕਰੋੜਾਂ ’ਚੋਂ ਕੋਈ ਵਿਰਲਾ ਹੀ ਬ੍ਰਹਮਗਿਆਨੀ ਹੁੰਦਾ ਹੈ, ‘‘ਨਿਸਿ ਦਿਨੁ ਮਾਇਆ ਕਾਰਨੇ; ਪ੍ਰਾਨੀ ਡੋਲਤ ਨੀਤ   ਕੋਟਨ ਮੈ ਨਾਨਕ ਕੋਊ; ਨਾਰਾਇਨੁ ਜਿਹ ਚੀਤਿ ()੨੪’’ (ਮਹਲਾ ੯/੧੪੨੭)

ਸੋ ਸਵੈਮਾਨ ਅਤੇ ਸਾਹਸੀ/ਦਲੇਰਾਨਾ ਜੀਵਨ ਜਿੳੂਣ ਲਈ ਮਨੁੱਖ ਨੂੰ ਧਰਮ ਦੇ ਮਾਰਗ ਦੀ ਲੋੜ ਹੈ ਕਿਉਂਕਿ ਧਰਮ ਹੀ ਮਨੁੱਖ ਦੀ ਸੁਰਤਿ ਨੂੰ ਉੱਚਾ ਉੱਠਾ ਕੇ ਨਿਰਾਕਾਰ ਦੀ ਹੋਂਦ, ਉਸ ਦੀਆਂ ਦਾਤਾਂ, ਉਸ ਦੇ ਗੁਣ ਤੇ ਉਸ ਦੇ ਹੁਕਮ ਤੋਂ ਜਾਣੂ ਕਰਾਉਂਦਾ ਹੈ। ਫਿਰ ਮਾਲਕ ਦੀ ਹੁੰਦੀ ਮਿਹਰ; ਸਮਾਜਿਕ ਬੁਰਿਆਈਆਂ ਨਾਲ਼ ਲੜਨ ਸਮੇਂ ਜਿੱਤ ਪ੍ਰਾਪਤ ਕਰਾਉਂਦੀ ਹੈ। ਇਸ ਪੈਂਡੇ ਉੱਤੇ ਨਿਰੰਤਰ ਚੱਲਣ ਲਈ ਸੱਚੇ ਗੁਰੂ ਦੀ ਅੰਗ-ਸੰਗ ਮੌਜੂਦਗੀ ਹੀ ਮਨ ’ਚ ਭਰੋਸਾ ਪੈਦਾ ਕਰੀ ਰੱਖਦੀ ਹੈ ਵਰਨਾ ਮਨੁੱਖਤਾ ਨੂੰ ਤਾਰਨ ਆਏ ਈਸਾ ਮਸੀਹ ਵਰਗੇ ਪੈਗ਼ੰਬਰ ਭੀ ਆਪਣੇ ਅੰਦਰ ਅੰਤ ਤੱਕ ਭਰੋਸਾ ਕਾਇਮ ਨਾ ਰੱਖ ਸਕੇ। ਜਦ ਉਨ੍ਹਾਂ ਨੂੰ ਸੂਲੀ ’ਤੇ ਚਾੜਿਆ ਜਾ ਰਿਹਾ ਸੀ ਤਾਂ ਉਨ੍ਹਾਂ ਨੇ ਪ੍ਰਭੂ ਉੱਤੇ ਆਪਣੀ ਮਦਦ ਨਾ ਕਰਨ ਦਾ ਸੰਦੇਹ ਜਤਾਇਆ ਸੀ। ਉਸ ਦੇ 12 ਪ੍ਰਮੁੱਖ ਚੇਲਿਆਂ ਵਿੱਚੋਂ ਇੱਕ (ਯਹੂਦਾ ਅਸ਼ਕਰੂਤੀ) ਨੇ 30 ਰੁਪਏ ਦਾ ਇਨਾਮ ਲੈਣ ਲਈ ਈਸਾ ਮਸੀਹ ਨੂੰ ਕੈਦ ਕਰਵਾਇਆ ਅਤੇ ਦੂਸਰੇ ਚੇਲੇ (ਪੀਟਰ) ਨੇ ਤਿੰਨ ਵਾਰ ਸੌਂਹ ਖਾ ਕੇ ਈਸਾ ਪੈਗ਼ੰਬਰ ਨੂੰ ਲਾਹਨਤਾਂ ਪਾ ਕੇ ਆਪਣੀ ਜਾਨ ਬਚਾਈ ਜਦਕਿ ਗੁਰੂ ਅਰਜਨ ਸਾਹਿਬ ਤੱਤੀ ਤਵੀ ’ਤੇ ਬੈਠੇ ਭੀ ਆਪਣੇ ਮਾਲਕ ਦਾ ਧੰਨਵਾਦ ਕਰਦੇ ਹਨ, ‘‘ਤੇਰਾ ਕੀਆ ਮੀਠਾ ਲਾਗੈ ’’ (ਮਹਲਾ ੫/੩੯੪) ਜਦਕਿ ਇਨ੍ਹਾਂ ਨੂੰ ਰਿਹਾਅ ਕਰਾਉਣ ਲਈ ਸਾਈਂ ਮੀਆਂ ਮੀਰ ਜੀ ਕਹਿ ਰਹੇ ਸਨ, ਪਰ ਆਪ ਨੇ ਉਨ੍ਹਾਂ ਨੂੰ ਮਨ੍ਹਾ ਕਰ ਦਿੱਤਾ। ਇਸੇ ਤਰ੍ਹਾਂ ਚਾਂਦਨੀ ਚੌਕ (ਦਿੱਲੀ) ’ਚ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ; ਗੁਰੂ ਤੇਗ਼ ਬਹਾਦਰ ਜੀ ਦੇ ਸਾਮ੍ਹਣੇ ਅਸਹਿ ਤਸੀਹੇ ਸਹਾਰਦੇ ਹੋਏ ਸ਼ਹੀਦ ਹੋ ਗਏ, ਪਰ ਕਸ਼ਮੀਰੀ ਪੰਡਿਤਾਂ ਨਾਲ਼ ਕੀਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇਕਰਾਰ ਭੰਗ ਨਾ ਹੋਣ ਦਿੱਤਾ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ 5 ਅਤੇ 7 ਸਾਲ ਦੇ ਛੋਟੇ ਸਾਹਿਬਜ਼ਾਦੇ ਭੀ ਦਾਦੀ ਮਾਤਾ ਗੁਜਰੀ ਜੀ ਪਾਸੋਂ ਧਰਮ ਬਾਰੇ ਸੁਣ-ਸੁਣ ਆਪਣੀ ਹਾਰ ਨਾ ਸਵੀਕਾਰੀ ਬਲਕਿ ਸਰੀਰਕ ਬਲਿਦਾਨ ਦੇ ਦਿੱਤਾ।

ਅਸਲ ’ਚ ਧਰਮ ਰਾਹੀਂ ਮਨੁੱਖਤਾ ਅੰਦਰ ਉਪਜਦੇ ਗੁਣਾਂ ਤੋਂ ਹੀ ਸੱਚੇ ਅਤੇ ਨਕਲੀ ਧਰਮ ਦੀ ਪਹਿਚਾਣ ਹੁੰਦੀ ਹੈ। ਇਸ ਧਾਰਮਿਕ ਖੇਤਰ ਵਿੱਚ ਈਸਾ ਮਸੀਹ ਵਰਗੇ ਪੈਗ਼ੰਬਰ ਹਾਰ ਗਏ ਅਤੇ ਗੁਰੂ ਨਾਨਕ ਸਾਹਿਬ ਜੀ ਦਾ ਸਿਧਾਂਤ ਜਿੱਤ ਗਿਆ, ਪਰ ਅਫ਼ਸੋਸ ਕਿ ਅੱਜ ਗੁਰਬਾਣੀ ਨੂੰ ਸਮਝਣ ’ਚ ਅਸਮਰੱਥ ਪੰਜਾਬੀ; ਈਸਾ ਮਸੀਹ ਦੀ ਵਿਚਾਰਧਾਰਾ ਵਿੱਚੋਂ ਮਨ ਦੀ ਸ਼ਾਂਤੀ ਲੱਭਣ ਲਈ ਭਟਕਦੇ ਫਿਰਦੇ ਹਨ।

ਪੰਥਕ ਏਕਤਾ ਦਾ ਸਬੱਬ ਬਣੀ ਹੈ ਤਰਨ ਤਾਰਨ ਉਪ ਚੋਣ

0

ਪੰਥਕ ਏਕਤਾ ਦਾ ਸਬੱਬ ਬਣੀ ਹੈ ਤਰਨ ਤਾਰਨ ਉਪ ਚੋਣ

ਕਿਰਪਾਲ ਸਿੰਘ ਬਠਿੰਡਾ

ਤਰਨ ਤਾਰਨ ਉਪ ਚੋਣ; ਬੜੇ ਲੰਬੇ ਸਮੇਂ ਪਿੱਛੋਂ ਪੰਥਕ ਏਕਤਾ ਦਾ ਸਬੱਬ ਬਣੀ ਹੈ। ਬਾਦਲ ਦਲ ਨੂੰ ਛੱਡ ਕੇ ਬਾਕੀ ਸਾਰੇ ਹੀ ਅਕਾਲੀ ਦਲਾਂ ਅਤੇ ਗ਼ੈਰ ਰਾਜਨੀਤਕ ਪੰਥਕ ਸੰਸਥਾਵਾਂ ਨੇ ਆਜ਼ਾਦ ਉਮੀਦਵਾਰ ਭਾਈ ਮਨਦੀਪ ਸਿੰਘ (ਭਾਈ ਸੰਦੀਪ ਸਿੰਘ ਸੰਨ੍ਹੀ ਦੇ ਵੱਡੇ ਭਰਾ) ਨੂੰ ਆਪਣਾ ਸਮਰਥਨ ਦੇ ਦਿੱਤਾ ਹੈ। ਇਹ ਖੁਸ਼ੀ ਦੀ ਗੱਲ ਹੈ ਕਿ ਭਾਵੇਂ ‘ਦੇਰ ਆਏ ਦਰੁਸਤ ਆਏ’ ਦੀ ਕਹਾਵਤ ਵਾਙ ਪੰਥਕ ਏਕਤਾ ਅਤੇ ਖੇਤਰੀ ਪਾਰਟੀ ਦੀ ਲੋੜ ਮਹਿਸੂਸ ਕਰ ਸਾਰੇ ਗਰੁੱਪ ਇੱਕ ਪਲੇਟਫਾਰਮ ’ਤੇ ਇਕੱਠੇ ਹੋਏ ਹਨ। ਪੰਜਾਬ ਨੂੰ ਪੰਥਕ ਅਤੇ ਮਜ਼ਬੂਤ ਖੇਤਰੀ ਪਾਰਟੀ ਦੀ ਲੋੜ ਇਸ ਕਾਰਨ ਭੀ ਹੈ ਕਿਉਂਕਿ ਪੰਜਾਬੀਆਂ ਨੇ ਤਿੰਨੇ ਕੌਮੀ ਪਾਰਟੀਆਂ ਨੂੰ ਅਜ਼ਮਾ ਕੇ ਵੇਖ ਲਿਆ ਹੈ। ਕਿਸੇ ਵੀ ਕੌਮੀ ਪਾਰਟੀ ਕੋਲ ਲੋਕਾਂ ਨੂੰ ਸੰਤੁਸ਼ਟ ਕਰਨ ਲਈ ਫੋਕੇ ਨਾਹਰਿਆਂ ਤੋਂ ਇਲਾਵਾ ਕੱਖ ਨਹੀਂ। ਸਿੱਖ ਘੱਟ ਗਿਣਤੀ ਹੋਣ ਕਾਰਨ ਇਨ੍ਹਾਂ ਨੂੰ ਬਦਨਾਮ ਕਰਨ ਅਤੇ ਹਰ ਪੱਧਰ ’ਤੇ ਆਰਥਿਕ ਪੱਖੋਂ ਨੁਕਸਾਨ ਕਰਨ ’ਤੇ ਸਾਰੀਆਂ ਪਾਰਟੀਆਂ ਤੁਲੀਆਂ ਹੋਈਆਂ ਹਨ ਕਿਉਂਕਿ ਇਸ ਦਾ ਲਾਭ, ਇਹ ਬਹੁ ਗਿਣਤੀ ਸੂਬਿਆਂ ’ਚ ਵੇਖਦੇ ਹਨ।

ਪਹਿਲੀ ਉਦਾਹਰਨ ਹੈ ਕਿ ਨੈਸ਼ਨਲ ਅਤੇ ਇੰਟਰਨੈਸ਼ਨਲ ਰਾਇਪੇਰੀਅਨ ਕਾਨੂੰਨ ਦੀਆਂ ਧੱਜੀਆਂ ਉੱਡਾ ਕੇ ਪੰਜਾਬ ਦੇ ਦਰਿਆਈ ਪਾਣੀਆਂ ਦੀ ਕੀਤੀ ਗਈ ਕਾਣੀ ਵੰਡ ਵਿਰੁੱਧ ਸ੍ਰੋਮਣੀ ਅਕਾਲੀ ਦਲ ਨੇ 1982 ’ਚ ਕਪੂਰੀ ਮੋਰਚਾ ਲਾਇਆ। ਇਸ ਮੋਰਚੇ ਦੀ ਮੁੱਖ ਮੰਗ ਸੀ ਕਿ ਪਾਣੀਆਂ ਦੀ ਵੰਡ ਰਾਇਪੇਰੀਅਨ ਕਾਨੂੰਨ ਅਨੁਸਾਰ ਕੀਤੀ ਜਾਵੇ। ਬਾਅਦ ’ਚ ਪੰਜਾਬੀ ਬੋਲਦੇ ਖੇਤਰ ਤੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਪੰਜਾਬ ਦੇ ਹਵਾਲੇ ਕਰਨਾ ਅਤੇ ਰਾਜਨੀਤਕ ਮੰਗ ਦੇ ਤੌਰ ’ਤੇ ਅਨੰਦਪੁਰ ਦਾ ਮਤਾ ਲਾਗੂ ਕਰਨਾ। ਇਨ੍ਹਾਂ ਜਾਇਜ਼ ਮੰਗਾਂ ’ਤੇ ਗੰਭੀਰਤਾ ਨਾਲ ਵਿਚਾਰ ਕਰਨ ਦੀ ਥਾਂ ਕੇਂਦਰ ਸਰਕਾਰ ਅਤੇ ਛੋਟੀਆਂ ਵੱਡੀਆਂ ਸਾਰੀਆਂ ਨੈਸ਼ਨਲ ਪਾਰਟੀਆਂ ਨੇ ਇਸ ਮੋਰਚੇ ਨੂੰ ਖਾਲਿਸਤਾਨ ਦੀ ਮੰਗ ਨਾਲ ਜੋੜ ਕੇ ਇਸ ਨੂੰ ਦੇਸ਼ ਵਿਰੋਧੀ ਹੋਣ ਦਾ ਖੂਬ ਪ੍ਰਚਾਰ ਕੀਤਾ। ਹਾਲਾਂ ਕਿ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਾ ਨੇ ਵਾਰ ਵਾਰ ਕਿਹਾ ਕਿ ਖਾਲਿਸਤਾਨ ਸਾਡੀ ਮੰਗ ਨਹੀਂ, ਪਰ ਜੇ ਸਰਕਾਰ ਥਾਲੀ ’ਚ ਪਰੋਸ ਕੇ ਧੱਕੇ ਨਾਲ ਸਾਡੇ ਅੱਗੇ ਰੱਖੇ ਤਾਂ ਲੈਣ ਤੋਂ ਨਾ ਭੀ ਨਹੀਂ, ਪਰ ਦੇਸ਼ ਦੀ ਆਜ਼ਾਦੀ ਲਈ ਸਿੱਖਾਂ ਵੱਲੋਂ ਕੀਤੀਆ ਕੁਰਬਾਨੀਆਂ ਭੁਲਾ ਕੇ ਸਿੱਖਾਂ ਨਾਲ ਜੋ ਸਲੂਕ 1984 ’ਚ ਕੀਤਾ, ਇਸ ਨੇ ਜੋ ਹਾਲਾਤ ਪੈਦਾ ਕੀਤੇ ਉਹ ਸਾਡੇ ਸਭ ਦੇ ਸਾਮ੍ਹਣੇ ਹਨ। ਸਿੱਖਾਂ ਦਾ ਜਾਨ ਤੋਂ ਪਿਆਰਾ ਅਕਾਲ ਤਖ਼ਤ ਸਾਹਿਬ ਢਹਿ ਢੇਰੀ ਕੀਤਾ, ਦੇਸ਼ ਦੀ ਰਾਜਧਾਨੀ ਦਿੱਲੀ ’ਚ ਸਿੱਖਾਂ ਦੇ ਗਲ਼ਾਂ ’ਚ ਟਾਇਰ ਪਾ ਅਤੇ ਮਿੱਟੀ ਦਾ ਤੇਲ ਪਾ ਕੇ ਸਾੜੇ ਗਏ ਤੇ ਸਿੱਖ ਔਰਤਾਂ ਦੀ ਇੱਜਤ ਰੋਲ਼ੀ ਗਈ। ਇਸ ਉਪਰੰਤ ਪੰਜਾਬ ’ਚ 10 ਸਾਲ, ਜੋ ਕਤਲੋਗਾਰਤ ਹੋਈ; ਝੂਠੇ ਪੁਲਿਸ ਮੁਕਾਬਲਿਆਂ ’ਚ ਹਜ਼ਾਰਾਂ ਨਿਰਦੋਸ ਸਿੱਖ ਨੌਜਵਾਨ ਮਾਰੇ ਗਏ, ਜਿਨ੍ਹਾਂ ’ਚੋਂ ਸੈਂਕੜਿਆਂ ਦੀਆਂ ਨਾ ਲਾਸ਼ਾਂ ਪਰਵਾਰ ਨੂੰ ਮਿਲੀਆਂ ਅਤੇ ਨਾ ਹੀ ਉਨ੍ਹਾਂ ਦੇ ਮੌਤ ਸਰਟੀਫਿਕੇਟ ਮਿਲੇ ਕਿਉਂਕਿ ਉਨ੍ਹਾਂ ਨੂੰ ਅਣਪਛਾਤੇ ਦੱਸ ਕੇ ਸਸਕਾਰ ਕੀਤਾ ਗਿਆ। ਇਨ੍ਹਾਂ ਅਣਪਛਾਤੀਆਂ ਲਾਸ਼ਾਂ ਦੀ ਪਹਿਚਾਣ ਕਰਨ ਵਾਲੇ ਭਾਈ ਜਸਵੰਤ ਸਿੰਘ ਖਾਲੜਾ ਨੂੰ ਵੀ ਅਣਪਛਾਤੀ  ਲਾਸ਼ ਬਣਾ ਦਿੱਤਾ ਗਿਆ।

ਦੂਸਰੀ ਉਦਾਹਰਨ ਹੈ ਕਿ 2020 ’ਚ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਉਣ ਹਿਤ ਕੇਂਦਰ ਦੀ ਮੋਦੀ ਸਰਕਾਰ ਨੇ ਗ਼ੈਰ ਸੰਵਿਧਾਨਕ ਤੌਰ ’ਤੇ ਤਿੰਨ ਖੇਤੀ ਕਾਨੂੰਨ ਬਣਾਏ ਤਾਂ ਦੇਸ਼ ਭਰ ਦੇ ਕਿਸਾਨਾਂ ਨੇ ਆਪਣੀਆਂ ਜ਼ਮੀਨਾਂ ਬਚਾਉਣ ਅਤੇ ਖੇਤੀ ਜਿਨਸਾਂ ਦੇ ਲਾਹੇਵੰਦ ਮੁੱਲ ਦੀ ਪ੍ਰਾਪਤੀ ਲਈ ਦਿੱਲੀ ’ਚ ਮੋਰਚਾ ਲਾਇਆ। ਜਿਸ ਵਿੱਚ ਭਾਵੇਂ ਸਾਰੇ ਹੀ ਦੇਸ਼ ਦੇ ਕਿਸਾਨ ਸ਼ਾਮਲ ਸਨ, ਪਰ ਬਹੁਗਿਣਤੀ ਪੰਜਾਬ ਦੇ ਸਿੱਖਾਂ ਦੀ ਹੋਣ ਕਾਰਨ ਭਾਜਪਾ ਆਗੂਆਂ ਨੇ ਇਨ੍ਹਾਂ ’ਤੇ ਖਾਲਿਸਤਾਨੀ, ਵੱਖਵਾਦੀ ਹੋਣ ਦਾ ਮੁੱਦਾ ਬੜੇ ਜੋਰ ਸ਼ੋਰ ਨਾਲ ਉਠਾਇਆ। ਇਹ ਤਾਂ ਕਿਸਾਨ ਜਥੇਬੰਦੀਆਂ ਦੇ ਸਿਆਣਪ ਭਰੇ ਫੈਸਲੇ ਸਨ, ਜਿਨ੍ਹਾਂ ਨੇ ਇਸ ਝੂਠੇ ਪ੍ਰਚਾਰ ਨੂੰ ਬਹੁਤੀ ਤੂਲ ਫੜਨ ਨਾ ਦਿੱਤੀ।

ਤੀਸਰੀ ਉਦਾਹਰਨ ਹੁਣ ਤਰਨ ਤਾਰਨ ਜ਼ਿਮਨੀ ਚੋਣ ’ਚ ਪੰਜਾਬ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਵੜਿੰਗ ਦਾ ਬੇਹੂਦਾ ਬਿਆਨ ਸਾਮ੍ਹਣੇ ਆਇਆ, ਜਿਸ ਵਿੱਚ ਉਹ ਕਹਿੰਦੇ ਹਨ ਕਿ ਸਾਨੂੰ ਖਾਲਿਸਤਾਨ ਨਹੀਂ, ਹਿੰਦੁਸਤਾਨ ਚਾਹੀਦੈ। ਉਹ ਅੱਗੇ ਆਪਣੀ ਬੇਸਮਝੀ ਨੂੰ ਜੱਗ ਜ਼ਾਹਰ ਕਰਦੇ ਹੋਏ ਕਹਿੰਦੇ ਹਨ ਕਿ ਜਿਹੜੇ ਦੇਸ਼ ਦਾ ਸੰਵਿਧਾਨ ਨਹੀਂ ਮੰਨਦੇ, ਉਨ੍ਹਾਂ ਨੂੰ ਚੋਣ ਲੜਨ ਦਾ ਕੀ ਹੱਕ ਹੈ? ਵਾਹ ਰਾਜਾ ਜੀ !! ਦੱਸੋ ਤਾਂ ਸਹੀ ਤੁਹਾਡੀ ਪਾਰਟੀ ਅਤੇ ਸਰਕਾਰ ਦੇਸ਼ ਦੇ ਸੰਵਿਧਾਨ ਨੂੰ ਕਿੰਨਾ ਕੁ ਮੰਨਦੀ ਰਹੀ ਹੈ? ਕਿਹੜੇ ਸੰਵਿਧਾਨ ’ਚ ਲਿਖਿਆ ਹੈ ਕਿ ਆਪਣੇ ਸੂਬੇ ਦੀਆਂ ਆਰਥਿਕ ਤੇ ਰਾਜਨੀਤਿਕ ਹੱਕਾਂ ਦੀ ਮੰਗ ਕਰਨ ਵਾਲੇ ਨੂੰ ਦੇਸ਼ ਵਿਰੋਧੀ ਦੱਸ ਕੇ ਬਿਨਾਂ ਅਦਾਲਤਾਂ ’ਚ ਦੋਸ਼ ਸਿੱਧ ਕਰਨ ਦਾ ਮੌਕਾ ਦਿੱਤਿਆਂ ਅਣਮਿਥੇ ਸਮੇਂ ਲਈ ਜੇਲ੍ਹਾਂ ’ਚ ਬੰਦ ਰੱਖਿਆ ਜਾ ਸਕਦਾ ਹੈ। ਕਿਹੜੇ ਸੰਵਿਧਾਨ ’ਚ ਲਿਖਿਆ ਹੈ ਕਿ ਦੇਸ਼ ਦੀ ਉੱਚ ਅਦਾਲਤ ਵੱਲੋਂ ਚੋਣ ਰੱਦ ਕੀਤੇ ਜਾਣ ਨੂੰ ਅਣਡਿੱਠ ਕਰ ਕਾਨੂੰਨੀ ਤੌਰ ’ਤੇ ਹਾਰਿਆ ਹੋਇਆ ਪ੍ਰਧਾਨ ਮੰਤਰੀ ਅਸਤੀਫਾ ਦੇਣ ਤੋਂ ਨਾ ਕਰ ਦੇਵੇ ਅਤੇ ਅਸਤੀਫੇ ਦੀ ਮੰਗ ਕਰਨ ਵਾਲਿਆਂ ਦੀ ਆਵਾਜ਼ ਬੰਦ ਕਰਨ ਲਈ ਦੇਸ਼ ’ਚ ਐਮਰਜੈਂਸੀ ਲਾ ਦੇਵੇ, ਵਿਰੋਧੀ ਧਿਰ ਦੇ ਆਗੂਆਂ ਨੂੰ ਜੇਲ੍ਹਾਂ ’ਚ ਸੁੱਟ ਦੇਵੇ, ਲੋਕਾਂ ਦੀ ਆਵਾਜ਼ ਬੰਦ ਕਰਨ ਲਈ ਸਮੁੱਚੇ ਪ੍ਰੈੱਸ ’ਤੇ ਸੈਂਸਰਸ਼ਿਪ ਲਾ ਦੇਵੇ।

ਦੇਸ਼ ’ਚ ਕਾਂਗਰਸ ਮੁੱਖ ਵਿਰੋਧੀ ਪਾਰਟੀ ਹੋਣ ਕਾਰਨ ਭਾਜਪਾ ਆਗੂ, ਇੰਦਰਾ ਗਾਂਧੀ ਵੱਲੋਂ ਲਾਈ ਐਮਰਜੈਂਸੀ ਵਿਰੁੱਧ ਤਾਂ ਖੂਬ ਬੋਲਦੇ ਹਨ, ਪਰ ਕੀ ਹੁਣ ਉਨ੍ਹਾਂ ਖ਼ੁਦ ਦੇਸ਼ ’ਚ ਅਣਐਲਾਨੀ ਐਮਰਜੈਂਸੀ ਨਹੀਂ ਲਗਾ ਰੱਖੀ ? ਦੇਸ਼ ’ਚ ਘੱਟ ਗਿਣਤੀਆਂ ਅਤੇ ਦਲਿਤਾਂ ਦਾ ਜਿਉਣਾ ਹਰਾਮ ਕਰ ਰੱਖਿਆ ਹੈ। ਮਰੀ ਹੋਈ ਗਾਂ ਦਾ ਚਮੜਾ ਉਤਾਰ ਰਹੇ ਦਲਿਤਾਂ ਨੂੰ ਅਤੇ ਫਰਿੱਜ ’ਚ ਗਊਮਾਸ ਹੋਣ ਦੇ ਛੱਕ ’ਚ ਮੁਸਲਮਾਨਾਂ ਨੂੰ ਹਜੂਮ ਵੱਲੋਂ ਕੁੱਟ ਕੁੱਟ ਕੇ ਮਾਰ ਦੇਣ ਵਾਲੇ ਕਿਸੇ ਦੋਸ਼ੀ ਨੂੰ ਅੱਜ ਤੱਕ ਸਜ਼ਾ ਨਹੀਂ ਦਿੱਤੀ ਗਈ। ਕਿਹੜਾ ਸੰਵਿਧਾਨ ਗਊਮਾਸ ਖਾਣ ਜਾਂ ਆਪਣੇ ਫਰਿੱਜ ’ਚ ਗਊਮਾਸ ਰੱਖਣ ’ਤੇ ਪਾਬੰਦੀ ਲਾਉਂਦਾ ਹੈ; ਮਰੇ ਹੋਏ ਪਸ਼ੂ ਦਾ ਚਮੜਾ ਉਤਾਰ ਰਹੇ ਵਿਅਕਤੀਆਂ ਨੂੰ ਹਜੂਮ ਵੱਲੋਂ ਕੁੱਟ ਕੁੱਟ ਕੇ ਮਾਰ ਦੇਣ ਦੀ ਖੁੱਲ੍ਹ ਕਿਹੜਾ ਸੰਵਿਧਾਨ ਦਿੰਦਾ ਹੈ? ਯੂਪੀ ’ਚ ਹਾਥਰਸ ਵਿਖੇ ਇੱਕ ਦਲਿਤ ਕੁੜੀ ਨਾਲ ਹੋਏ ਬਲਾਤਕਾਰ ਅਤੇ ਅੱਤਿਆਚਾਰ ਦੀ ਰਿਪੋਰਟਿੰਗ ਕਰਨ ਜਾ ਰਹੇ ਪੱਤਰਕਾਰਾਂ ’ਤੇ ਐੱਨਐੱਸਏ ਲਾ ਕੇ ਜੇਲ੍ਹ ’ਚ ਬੰਦ ਕਰਨ ਦੀ ਕਿਹੜਾ ਸੰਵਿਧਾਨ ਇਜਾਜ਼ਤ ਦਿੰਦਾ ਹੈ? ਵਿਰੋਧੀ ਧਿਰ ਦੇ ਨੇਤਾ ਭਾਵੇਂ ਦੁੱਧ ਧੋਤੇ ਨਹੀਂ, ਪਰ ਉਨ੍ਹਾਂ ’ਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਅਧੀਨ ਈਡੀ ਵੱਲੋਂ ਕੇਸ ਦਰਜ ਕਰ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੀਆਂ ਧਮਕੀਆਂ ਦਿੰਦੇ ਹਨ; ਜਿਹੜਾ ਭਾਜਪਾ ’ਚ ਸ਼ਾਮਲ ਹੋਣਾ ਪ੍ਰਵਾਨ ਕਰ ਲਵੇ, ਉਸ ਨੂੰ ਝੱਟ ਕਲੀਨ ਚਿੱਟ ਮਿਲ ਜਾਂਦੀ ਹੈ ਤੇ ਆਪਣੀ ਸਰਕਾਰ ’ਚ ਉੱਚ ਅਹੁਦੇ ’ਤੇ ਬਿਰਾਜਮਾਨ ਕਰ ਦਿੱਤਾ ਜਾਂਦਾ ਹੈ। ਜਿਹੜਾ ਇਨਕਾਰੀ ਹੋਵੇ, ਉਸ ’ਤੇ ਵਾਰ ਵਾਰ ਛਾਪੇ ਮਾਰ ਅਤੇ ਜੇਲ੍ਹਾਂ ’ਚ ਸੁੱਟ ਕੇ ਪ੍ਰੇਸ਼ਾਨ ਕੀਤਾ ਜਾਂਦਾ ਹੈ। ਛਾਪਿਆਂ ਦੀ ਤਲਵਾਰ ਉਸ ਦੇ ਸਿਰ ’ਤੇ ਤਦ ਤੱਕ ਲਟਕਾਈ ਰੱਖਦੇ ਹਨ ਜਦ ਤੱਕ ਉਹ ਭਾਜਪਾ ’ਚ ਸ਼ਾਮਲ ਹੋਣਾ ਪ੍ਰਵਾਨ ਨਹੀਂ ਕਰਦਾ, ਪਰ ਕਿਸੇ ਨੂੰ ਵੀ ਅੱਜ ਤੱਕ ਕਾਨੂੰਨੀ ਤੌਰ ’ਤੇ ਸਜ਼ਾ ਨਹੀਂ ਦਿਵਾਈ। ਕੀ ਇਹ ਗ਼ੈਰ ਇਖਲਾਖੀ ਕਾਰਵਾਈਆਂ ਕਰਨ ਦੀ ਇਜਾਜ਼ਤ ਸੰਵਿਧਾਨ ਦਿੰਦਾ ਹੈ? ਜਿਹੜੇ ਲੋਕ ਲਿਖਤੀ ਮਾਫ਼ੀਆਂ ਦੇ ਕੇ ਛੁੱਟੇ ਹੋਣ ਕਿ ਸਾਡਾ ਆਜ਼ਾਦੀ ਦੀ ਮੰਗ ਨਾਲ ਕੋਈ ਸਬੰਧ ਨਹੀਂ, ਉਹ ਲੋਕ ਸਿੱਖਾਂ ਤੋਂ; ਜਿਨ੍ਹਾਂ ਦੀ ਦੇਸ਼ ’ਚ ਆਬਾਦੀ ਕੇਵਲ 2% ਹੋਣ ਦੇ ਬਾਵਜੂਦ ਦੇਸ਼ ਦੀ ਆਜ਼ਾਦੀ ’ਚ 80% ਤੋਂ ਵੱਧ ਯੋਗਦਾਨ ਪਾਇਆ ਹੋਵੇ, ਉਨ੍ਹਾਂ ਦੀ ਦੇਸ਼ ਭਗਤੀ ’ਤੇ ਸ਼ੱਕ ਕਰਕੇ ਉਨ੍ਹਾਂ ਦੇ ਜ਼ਖਮਾਂ ’ਤੇ ਲੂਣ ਮਲ਼ਿਆ ਜਾਂਦਾ ਹੈ। ਗ੍ਰਹਿਮੰਤਰੀ ਅਮਿਤ ਸ਼ਾਹ ਵਰਗੇ ਇਹ ਬਿਆਨ ਦੇਣ ‘ਬਿੱਟੂ ਮੇਰੇ ਦੋਸਤ ਹੈਂ; ਜਿਨਹੋਂ ਨੇ ਬਿੱਟੂ ਕੇ ਦਾਦਾ ਜੀ ਕੋ ਮਾਰਾ ਹੈ, ਉਨ ਕੋ ਕਭੀ ਨਹੀਂ ਛੋੜੇਂਗੇ’; ਤਾਂ ਜਿਨ੍ਹਾਂ ਦੇ ਪੁੱਤਰਾਂ ਨੂੰ ਘਰੋਂ ਚੁੱਕ ਕੇ ਝੂਠੇ ਪੁਲਿਸ ਮੁਕਾਬਲਿਆਂ ’ਚ ਮਾਰ ਅਣਪਛਾਤੇ ਐਲਾਨ ਕੇ ਤੇਲ ਪਾ ਸਾੜਿਆ ਹੋਵੇ, ਉਨ੍ਹਾਂ ਦੇ ਜ਼ਖਮਾਂ ’ਤੇ ਲੂਣ ਤਾਂ ਛਿੜਕਿਆ ਹੀ ਜਾਂਦਾ ਹੈ। ਇਹੀ ਅਮਿਤ ਸ਼ਾਹ; ਬਿਲਕਸ ਬਾਨੋ ਦਾ ਸਮੂਹਿਕ ਬਲਾਤਕਾਰ ਕਰਨ ਅਤੇ ਉਸ ਦੇ ਪਰਵਾਰ ਦੇ 7 ਜੀਆਂ ਦਾ ਬੇਰਹਿਮੀ ਨਾਲ ਕਤਲ ਕਰਨ ਵਾਲੇ ਦੋਸ਼ੀਆਂ ਨੂੰ ਤਾਂ ਸਜ਼ਾ ਪੂਰੀ ਹੋਣ ਤੋਂ ਪਹਿਲਾਂ ਚੰਗੇ ਆਚਰਨ ਦਾ ਸਰਟੀਫਿਕੇਟ ਦੇ ਕੇ ਰਿਹਾਅ ਕਰ ਸਕਦਾ ਹੈ, ਪਰ ਸਿੱਖ ਨੌਜਵਾਨਾਂ ਨੂੰ ਝੂਠੇ ਮੁਕਾਬਿਲਆਂ ’ਚ ਮਾਰਨ ਵਾਲੇ ਪੁਲਿਸ ਅਫ਼ਸਰਾਂ ਦੀ ਪੁਸ਼ਤਪਨਾਹੀ ਕਰਨ ਵਾਲੇ ਦੇ ਕਾਤਲਾਂ ਨੂੰ 30-30 ਸਾਲਾਂ ਤੋਂ ਵੱਧ ਸਜ਼ਾ ਭੁਗਤਣ ਤੋਂ ਬਾਅਦ ਵੀ ਛੱਡਣ ਲਈ ਤਿਆਰ ਨਹੀਂ ਕਿਉਂਕਿ ਇਨ੍ਹਾਂ ਨੇ ਅਮਿਤ ਸ਼ਾਹ ਦੇ ਦੋਸਤ ਬਿੱਟੂ ਦੇ ਦਾਦੇ ਨੂੰ ਮਾਰਿਆ ਹੈ। ਕੀ ਇਹ ਸਭ ਕੁਝ ਸੰਵਿਧਾਨ ਮੁਤਾਬਕ ਹੋ ਰਿਹਾ ਹੈ? ਕਿਹੜੇ ਸੰਵਿਧਾਨ ’ਚ ਲਿਖਿਆ ਹੈ ਕਿ ਜੇਲ੍ਹ ’ਚ ਬੈਠ ਕੇ ਕੋਈ ਵਿਅਕਤੀ ਚੋਣ ਲੜ ਅਤੇ ਜਿੱਤ ਤਾਂ ਸਕਦਾ ਹੈ, ਆਪਣੇ ਅਹੁਦੇ ਦੀ ਸਹੁੰ ਚੁੱਕਣ ਲਈ ਪੁਲਿਸ ਕਸਟੱਡੀ ’ਚ ਪੈਰੋਲ ਤਾਂ ਮਿਲ ਸਕਦੀ ਹੈ, ਪਰ ਨਾ ਉਸ ਨੂੰ ਲੋਕ ਸਭਾ ਸੈਸ਼ਨਾਂ ’ਚ ਭਾਗ ਲੈਣ ਲਈ ਪੈਰੋਲ ਮਿਲਦੀ ਹੈ, ਨਾ ਸਾਂਸਦ ਨੂੰ ਮਿਲਣ ਵਾਲੇ ਲੋਕਲ ਡਿਵੈਲਪਮੈਂਟ ਫੰਡ ਖਰਚਣ ਦੀ ਇਜਾਜ਼ਤ ਹੈ, ਨਾ ਆਪਣੇ ਇਲਾਕੇ ਦੇ ਲੋਕਾਂ ਨੂੰ ਮਿਲਣ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣਨ ਲਈ ਪੈਰੋਲ ਮਿਲ ਸਕਦੀ ਹੈ ਜਦੋਂ ਕਿ ਦੂਜੇ ਪਾਸੇ ਬਲਾਤਕਾਰ ਅਤੇ ਕਤਲਾਂ ਦੇ ਦੋਸ਼ੀ (ਰਾਮ ਰਹੀਮ) ਨੂੰ ਇੱਕ ਸਾਲ ’ਚ 3-3 ਵਾਰ 40-40 ਦਿਨ ਦੀ ਪੈਰੋਲ ਅਤੇ ਜਨਮ ਦਿਨ ਮਨਾਉਣ ਲਈ ਵੀ ਜਦੋਂ ਚਾਹੇ ਪੈਰੋਲ ’ਤੇ ਬਾਹਰ ਆ ਜਾਂਦਾ ਹੈ।

ਜਿਸ ਪੰਜਾਬ ਨੇ 2014 ’ਚ ਜਦੋਂ ‘ਆਪ’ ਦਾ ਪੰਜਾਬ ’ਚ ਨਾ ਕੋਈ ਸੰਗਠਨ ਸੀ ਤੇ ਨਾ ਹੀ ਵਰਕਰ ਤਾਂ ਵੀ 4 ਸਾਂਸਦਾਂ ਨੂੰ ਸ਼ਾਨਦਾਰ ਜਿੱਤ ਦਿਵਾਈ। ਸੰਨ 2017 ਦੀਆਂ ਵਿਧਾਨ ਸਭਾ ਚੋਣਾਂ ਸਮੇਂ ਆਪ ਹਾਈ ਕਮਾਂਡ ਦੀਆਂ ਆਪ ਹੁਦਰੀਆਂ ਦੇ ਬਾਵਜੂਦ ਰਾਜ ਕਰਦੀ ਬਾਦਲ ਪਾਰਟੀ ਨੂੰ ਪਿੱਛੇ ਕਰ ਮੁੱਖ ਵਿਰੋਧੀ ਧਿਰ ਦਾ ਦਰਜਾ ਦਿਵਾਇਆ। ਕਾਂਗਰਸ ਅਤੇ ਬਾਦਲ-ਭਾਜਪਾ ਸਰਕਾਰਾਂ ਤੋਂ ਦੁਖੀ ਹੋ ਅਤੇ ਕੇਜਰੀਵਾਲ ਦੀਆਂ ਫੋਕੀਆਂ ਗਰੰਟੀਆਂ ਅਤੇ ਭਗਵੰਤ ਮਾਨ ਦੇ ਚੁਟਕਲਿਆਂ ’ਤੇ ਵਿਸ਼ਵਾਸ ਕਰ 2022 ’ਚ ਪੰਜਾਬੀਆਂ ਨੇ ‘ਆਪ’ ਦੇ 92 ਵਿਧਾਇਕ ਜਿਤਾ ਕੇ ਰੀਕਾਰਡ ਤੋੜ ਜਿੱਤ ਦਿਵਾਈ, ਜਿਨ੍ਹਾਂ ਦੇ ਆਸਰੇ ਪੰਜਾਬ ਦੇ 7 ਰਾਜ ਸਭਾ ਮੈਂਬਰ ਇਨ੍ਹਾਂ ਦੀ ਝੋਲ਼ੀ ’ਚ ਪਾਏ।  7 ਚੋਂ ਇੱਕ ਵੀ ਰਾਜਸਭਾ ਸੀਟ ਪੰਜਾਬ ਦੀ ਆਰਥਿਕਤਾ ਨੂੰ ਸਮਝਣ ਅਤੇ ਪੰਜਾਬ ਦੇ ਹਿੱਤਾਂ ’ਤੇ ਪਹਿਰਾ ਦੇਣ ਵਾਲੇ ਕਿਸੇ ਬੁਧੀਜੀਵੀ ਜਾਂ ਰਾਜਨੀਤਕ ਸੂਝ ਰੱਖਣ ਵਾਲੇ ਰਾਜਸੀ ਆਗੂ ਨੂੰ ਨਹੀਂ ਦਿੱਤੀ ਸਗੋਂ 7 ਦੀਆਂ 7 ਜਾਂ ਤਾਂ ਦਿੱਲੀ ਹਾਈ ਕਮਾਂਡ ਦੇ ਆਪ ਨੇਤਾਵਾਂ ਨੂੰ ਸੁਗਾਤ ਵਜੋਂ ਦਿੱਤੀਆਂ ਜਾਂ ਵੱਡੇ ਕਾਰੋਬਾਰੀਆਂ ਨੂੰ ਪਾਰਟੀ ਫੰਡ ਲਈ ਮਿਲੇ ਦਾਨ ਬਦਲੇ ਦਿੱਤੀਆਂ। ਇਨ੍ਹਾਂ ਨੇ ਰਾਜ ਸਭਾ ਮੈਂਬਰ ਨੇ ਪੰਜਾਬ ਦੇ ਮੁੱਦੇ ਨਹੀਂ ਉਠਾਏ ਕਿਉਂਕਿ ਉਨ੍ਹਾਂ ਨੂੰ ਪੰਜਾਬ ਦੇ ਅਸਲੀ ਮੁੱਦਿਆਂ ਦੀ ਸਮਝ ਹੀ ਨਹੀਂ। ਹੋਰ ਤਾਂ ਹੋਰ ਪੰਜਾਬ ਦੇ ਕੋਟੇ ’ਚੋਂ ਜਿੱਤੇ ਰਾਜ ਸਭਾ ਮੈਂਬਰ ਪੰਜਾਬ ਦੇ ਵਿਰੁੱਧ ਅਤੇ ਹਰਿਆਣੇ (ਜਿੱਥੇ ਸਾਂਸਦ/ਵਿਧਾਇਕ ਤਾਂ ਇਕ ਪਾਸੇ ਰਹੇ ਇੱਕ ਐੱਮਸੀ ਵੀ ਨਾ ਜਿਤਾ ਸਕਿਆ) ਦੇ ਹੱਕ ’ਚ ਬਿਆਨ ਇਸ ਉਮੀਦ ’ਚ ਦਿੰਦੇ ਰਹੇ ਕਿ ਇਨ੍ਹਾਂ ਨੇ ਹਰਿਆਣਾ ’ਚ ਚੋਣਾਂ ਲੜਨੀਆਂ ਹਨ।

ਜਿਹੜੀ ਆਪ ਸਰਕਾਰ ਇਸ ਵਾਅਦੇ ਨਾਲ ਆਈ ਸੀ ਕਿ ਭ੍ਰਿਸ਼ਟਾਚਾਰ ਖ਼ਤਮ ਕਰ ਮਾਈਨਿੰਗ ਅਤੇ ਸ਼ਰਾਬ ਨੀਤੀ ’ਚੋਂ ਪੈਸਾ ਕਮਾ ਕੇ ਪੰਜਾਬ ਨੂੰ ਕਰਜ਼ ਮੁਕਤ ਕਰਾਂਗੇ, ਪਰ ਇਨ੍ਹਾਂ ਨੇ ਤਾਂ ਅਕਾਲੀ-ਭਾਜਪਾ ਅਤੇ ਕਾਂਗਰਸ ਦੋਵਾਂ ਸਰਕਾਰਾਂ ਨਾਲੋਂ ਵੀ ਵੱਧ ਕਰਜਈ ਕਰ ਦਿੱਤਾ। ਜਾਣਕਾਰ ਮੰਨਦੇ ਹਨ ਕਿ ਪੰਜਾਬ ਦੀ ਕੁੱਲ ਆਮਦਨ ਤੋਂ ਸਾਢੇ ਤਿੰਨ ਗੁਣਾ ਵੱਧ ਕਰਜ਼ਾ ਹੈ। ਮਾਰਚ 2022 ’ਚ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤਾਂ ਪੰਜਾਬ ਸਿਰ 2,61,281 ਕਰੋੜ ਰੁਪਏ ਕਰਜ਼ਾ ਸੀ, ਸਾਲ 2022-23 ’ਚ ਇਹ ਵਧ ਕੇ 2,93,729 ਕਰੋੜ ਹੋ ਗਿਆ, ਸਾਲ 2023-24 ’ਚ 3, 23,135 ਕਰੋੜ, ਸਾਲ 2024-25 ’ਚ ਹੋਰ ਵਧ ਕੇ 3, 53,600 ਕਰੋੜ ਰੁਪਏ ਤੇ ਸਾਲ 2025-26 ਦੇ ਅੰਤ ਤੱਕ 4,17,000 ਕਰੋੜ ਰੁਪਏ ਹੋ ਜਾਣ ਦੀ ਸੰਭਾਵਨਾ ਹੈ। ਇਸ ਕਰਜ਼ੇ ਦੀ ਰਕਮ ਨਾਲ ਇੱਕ ਵੀ ਪੈਸਾ ਡਿਵੈਲਪਮੈਂਟ ’ਤੇ ਨਾ ਲੱਗਿਆ ਸਾਰੇ ਦਾ ਸਾਰਾ ਮੁਲਾਜਮਾਂ ਨੂੰ ਤਨਖਾਹਾਂ ਤੇ ਪੈਂਨਸ਼ਨਾਂ (ਜੋ ਦੇਣੀਆਂ ਜ਼ਰੂਰੀ ਹਨ) ਦੇਣ ਤੋਂ ਇਲਾਵਾ ਬਾਕੀ ਦਾ ਸਾਰਾ ਪੈਸਾ ਪੰਜਾਬ ਸਣੇ ਸਮੁੱਚੇ ਭਾਰਤ, ਜਿੱਥੇ ਜਿੱਥੇ ਚੋਣਾਂ ਹੋਣੀਆਂ ਹੁੰਦੀਆਂ, ਉਨ੍ਹਾਂ ਸੂਬਿਆਂ ’ਚ ਇਸ਼ਤਿਹਾਰਬਾਜ਼ੀ ਅਤੇ ਕੇਜਰੀਵਾਲ ਨੂੰ ਪ੍ਰਚਾਰ ਹਿੱਤ ਪੰਜਾਬ ਸਰਕਾਰ ਦੇ ਜਹਾਜ ’ਚ ਘੁੰਮਾਉਣ ’ਤੇ ਖਰਚ ਕਰ ਦਿੱਤਾ।

ਕੱਟੜ ਇਮਾਨਦਾਰੀ ਅਤੇ ਭ੍ਰਿਸ਼ਟਾਚਾਰ ’ਤੇ ਜ਼ੀਰੋ ਟਾਲਰੈਂਸ ਦੀਆਂ ਟਾਹਰਾਂ ਮਾਰਨ ਵਾਲਿਆਂ ਦੀ ਨੱਕ ਹੇਠੋਂ ਡੀਆਈਜੀ ਭੁੱਲਰ 10 ਲੱਖ ਰੁਪਏ ਦੀ ਰਿਸ਼ਵਤ ਲੈਂਦਾ ਰੰਗੇ ਹੱਥੀਂ ਸੀਬੀਆਈ ਨੇ ਫੜਿਆ ਅਤੇ ਉਸ ਦੇ ਘਰੋਂ ਸਾਢੇ ਸੱਤ ਕਰੋੜ ਰੁਪਏ ਨਕਦ, ਡੇਢ ਕਿਲੋ ਸੋਨਾ, ਵਿਦੇਸ਼ੀ ਘੜੀਆਂ, ਵਿਦੇਸ਼ੀ ਸ਼ਰਾਬ ਅਤੇ ਜਾਇਦਾਦ ਦੇ ਕਾਗਜ ਫੜੇ ਗਏ। ਹਾਲੀ ਹੋਰ ਪੁੱਛ ਪੜਤਾਲ ਜਾਰੀ ਹੈ; ਪਤਾ ਨਹੀਂ ਭ੍ਰਿਸ਼ਟਾਚਾਰ ਦੀਆਂ ਜੜ੍ਹਾਂ ਕਿੱਥੋਂ ਤੱਕ ਪਹੁੰਚਣੀਆਂ ਹਨ ਕਿਉਂਕਿ ਇਹ ਇਕੱਲੇ ਦੁਕੱਲੇ ਬੰਦੇ ਦਾ ਕੰਮ ਨਹੀਂ; ਅਹਿਮ ਵਿਅਕਤੀਆਂ ਦੀ ਟੀਮ ਹੋ ਸਕਦੀ ਹੈ। ਜੁਡੀਸ਼ਲ ਰੀਮਾਂਡ ’ਤੇ ਜੇਲ੍ਹ ਭੇਜਣ ਤੋਂ 4 ਦਿਨ ਤੱਕ ਅਖੌਤੀ ਕੱਟੜ ਈਮਾਨਦਾਰ ਦੇ ਮੂੰਹੋਂ ਇੱਕ ਲਫਜ ਨਾ ਨਿਕਲਿਆ। ਜਦੋਂ ਹਰ ਪਾਸੇ ਤੋਂ ਭਾਰੀ ਅਲੋਚਨਾ ਹੋਈ ਤਾਂ ਜਾ ਕੇ ਬਿਆਨ ਦਿੱਤਾ ਕਿ ਭ੍ਰਿਸ਼ਟਾਚਾਰ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਉਸ ਨੂੰ ਮੈਂ ਮੁਅੱਤਲ ਕਰਨ ਦੇ ਹੁਕਮ ਦੇ ਦਿੱਤੇ ਹਨ। 4 ਦਿਨ ਪਿੱਛੋਂ ਮੁਅੱਤਲੀ ਦੀ ਗੱਲ ਕਰਨਾ; ਮੁਫ਼ਤ ’ਚ ਆਪਣੇ ਸਿਰ ਆਪ ਹੀ ਸਿਹਰਾ ਬੰਨ੍ਹਣ ਦੀ ਗੱਲ ਜਾਪਦੀ ਹੈ ਕਿਉਂਕਿ 24 ਘੰਟੇ ਤੋਂ ਵੱਧ ਜੇਲ੍ਹ ’ਚ ਰਹਿਣ ਕਾਰਨ ਸਰਕਾਰੀ ਮੁਲਾਜ਼ਮ ਸਸਪੈਂਡ ਸਮਝਿਆ ਹੀ ਜਾਂਦਾ ਹੈ। ਜਦ ਛੋਟੇ ਛੋਟੇ ਮੁਲਾਜਮ 5-10 ਹਜ਼ਾਰ ਦੀ ਰਿਸ਼ਵਤ ਲੈਂਦੇ ਫੜੇ ਜਾਣ ਤਾਂ ਤੁਰੰਤ ਇਹ ਮੁੱਖ ਮੰਤਰੀ ਅਤੇ ਇਸ ਦੀ ਸਾਰੀ ਟੀਮ; ਪ੍ਰੈੱਸ ਕਾਨਫਰੰਸਾਂ ਕਰਨ ਬੈਠ ਜਾਂਦੇ ਹਨ ਕਿ ਅਸੀਂ ਭ੍ਰਿਸ਼ਟਾਚਾਰੀਆਂ ਨੂੰ ਬਰਦਾਸ਼ਤ ਨਹੀਂ ਕਰਾਂਗੇ। ਕੀ ਸਿਰਫ ਛੋਟੇ ਮੁਲਾਜ਼ਮ ਬਰਦਾਸ਼ਤ ਨਹੀਂ, ਵੱਡੇ ਮਗਰਮੱਛ ਸਾਰੇ ਹੀ ਪ੍ਰਵਾਨ ਹਨ।

ਬਿਹਾਰ, ਪੰਜਾਬ ਅਤੇ ਗੁਜਰਾਤ ਦੀਆਂ ਚੋਣਾਂ ’ਚ ਖਰਚਣ ਲਈ ਪੈਸਾ ਇਕੱਠਾ ਕਰਨ ਲਈ ਪਹਿਲਾਂ ਲੈਂਡਪੂਲਿੰਗ ਸਕੀਮ ਰਾਹੀਂ ਕਿਸਾਨਾਂ ਦੀਆਂ ਜਮੀਨਾਂ ਹੜੱਪਣ ਦੀ ਨੀਤੀ ਅਪਣਾਈ, ਪਰ ਕਿਸਾਨ ਅਤੇ ਵਿਰੋਧੀ ਪਾਰਟੀਆਂ ਦੇ ਜੋਰਦਾਰ ਪ੍ਰਦਰਸ਼ਨ ਅਤੇ ਅਦਾਲਤ ਦੇ ਦਖ਼ਲ ਕਾਰਨ ਉਹ ਸਕੀਮ ਵਾਪਸ ਲੈਣੀ ਪਈ।  ਸੰਨ 2022 ’ਚ ਔਰਤਾਂ ਨੂੰ 1000 ਰੁਪਈਆ ਦੇਣ; ਜਿਸ ਨੂੰ ਬਾਅਦ ’ਚ ਵਧਾ ਕੇ 1100 ਰੁਪਈਏ ਦੇਣ ਦਾ ਜੋ ਵਾਅਦਾ ਕੀਤਾ, 2027 ਦੀਆਂ ਚੋਣਾਂ ਤੋਂ ਪਹਿਲਾਂ ਦੇਣਾ ਇਨ੍ਹਾਂ ਦੇ ਗਲ਼ੇ ਦੀ ਹੱਡੀ ਬਣਿਆ ਪਿਆ ਹੈ। ਸੋ ਇਹ ਵਾਅਦਾ ਪੂਰਾ ਕਰਨ ਅਤੇ 2027 ਦੀਆਂ ਚੋਣਾਂ ਲੜਨ ਲਈ ਪੈਸਾ ਇਕੱਠਾ ਕਰਨ ਵਾਸਤੇ ਹੁਣ ਪੰਜਾਬ ਮੰਡੀ ਬੋਰਡ ਅਤੇ ਪੰਚਾਇਤਾਂ ਦੀਆਂ ਜਮੀਨਾਂ ਵੇਚਣ ’ਤੇ ਤੁਲੇ ਹੋਏ ਹਨ।

ਹੜ੍ਹਾਂ ਕਾਰਨ ਹੋਈ ਤਬਾਹੀ ਲਈ ਜਿੱਥੇ 13 ਹਜਾਰ ਕਰੋੜ ਰੁਪਏ ਤੋਂ ਵੱਧ ਦੀ ਰਕਮ ਦੀ ਲੋੜ ਹੈ, ਉੱਥੇ ਪ੍ਰਧਾਨ ਮੰਤਰੀ ਮੋਦੀ ਕੇਵਲ 1600 ਕਰੋੜ ਰੁਪਏ ਦਾ ਐਲਾਨ ਕਰਕੇ ਵਾਪਸ ਚਲੇ ਗਏ; ਕਹਿੰਦੇ 12000 ਕਰੋੜ ਰੁਪਏ ਪਹਿਲਾਂ ਹੀ ਪੰਜਾਬ ਸਰਕਾਰ ਕੋਲ ਪਏ ਹਨ, ਉਹ ਰਾਹਤ ਕਾਰਜਾਂ ਲਈ ਖਰਚ ਕਰੇ। ਪੰਜਾਬ ਸਰਕਾਰ ਕਹਿੰਦੀ ਹੈ ਕਿ ਉਹ ਪੈਸਾ ਤਾਂ ਕੇਵਲ ਕਾਗਜਾਂ ’ਚ ਹੀ ਹੈ, ਖਜ਼ਾਨੇ ’ਚ ਨਹੀਂ। ਦੇਸ਼ ਵਿਦੇਸ਼ ’ਚ ਜਿੱਥੇ ਵੀ ਕੁਦਰਤੀ ਆਫਤ ਆ ਜਾਵੇ ਸਿੱਖ ਤੁਰੰਤ ਉੱਥੇ ਹੀ ਰਾਹਤ ਕਾਰਜਾਂ ਅਤੇ ਲੰਗਰ ਲਾਉਣ ਲਈ ਪਹੁੰਚ ਜਾਂਦੇ ਹਨ, ਪਰ ਪੰਜਾਬ ’ਚ ਹੜਾਂ ਵੱਲੋਂ ਮਚਾਈ ਤਬਾਹੀ ਪਿੱਛੋਂ ਨਾ ਕੇਂਦਰ ਸਰਕਾਰ ਅਤੇ ਨਾ ਹੀ ਪੰਜਾਬ ਸਰਕਾਰ ਨੇ ਪੀੜਤਾਂ ਦੀ ਬਾਂਹ ਫੜੀ ਹੈ ਜਦੋਂ ਕਿ ਬਿਹਾਰ ਜਿੱਥੇ ਚੋਣਾਂ ਹੋਣੀਆਂ ਹਨ, ਉਥੇ ਲਈ 70,000 ਕਰੋੜ ਰੁਪਏ ਪ੍ਰਧਾਨ ਮੰਤਰੀ ਮੋਦੀ ਨੇ ਦੇ ਦਿੱਤੇ ਹਨ। ਇਸ ਤੋਂ ਸਿੱਧ ਹੁੰਦਾ ਹੈ ਕਿ ਲੋਕਾਂ ਦੇ ਟੈਕਸਾਂ ਦਾ ਪੈਸਾ, ਕਿਸ ਤਰ੍ਹਾਂ ਚੋਣਾਂ ਲੜਨ ਅਤੇ ਆਪਣੀ ਐਸ਼ੋਸ਼ਿਰਤ ਲਈ ਖਰਦੇ ਜਾਂਦੇ ਹਨ।

ਅਗਲਾ ਪ੍ਰਧਾਨ ਮੰਤਰੀ ਕੇਜਰੀਵਾਲ ਨੂੰ ਬਣਾੳਣ ਦੀ ਕਾਹਲ ’ਚ ਪੰਜਾਬ ਸਿਰ ਕਰਜੇ ਦੀ ਪੰਡ ਭਾਰੀ ਕਰੀ ਜਾ ਰਹੇ ਹਨ, ਪਰ ਇਸ ਦੌੜ ’ਚ ਇਨ੍ਹਾਂ ਲਈ ਸੋਨੇ ਦਾ ਅੰਡਾ ਦੇਣ ਵਾਲਾ ਪੰਜਾਬ ਭੀ ਆਪਣੇ ਹੱਥੋਂ ਕੱਢ ਲੈਣਾ ਹੈ, ਪਰ ਪੰਜਾਬ ਤੋਂ ਬਾਹਰ ਨਾ ਇਨ੍ਹਾਂ ਦੇ ਹੱਥ ਪੱਲੇ ਪਹਿਲਾਂ ਕੁਝ ਸੀ ਤੇ ਨਾ ਹੀ ਹੁਣ ਪੈਣਾ ਹੈ। ਪੰਜਾਬ ਦੀ ਲੋੜੀਂਦੀ ਸਹਾਇਤਾ ਕਰਨੀ ਤਾਂ ਇੱਕ ਪਾਸੇ ਰਹੀ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਈ ਵੀ ਪਾਰਟੀ ਕਸਰ ਨਹੀਂ ਛੱਡਦੀ। ਸਿੱਖਾਂ ਦੀ ਵੱਡੀ ਗਿਣਤੀ ਹਾਲੀ ਤੱਕ ਖਾਲਿਸਤਾਨ ਦੀ ਮੰਗ ਨਹੀਂ ਕਰਦੀ, ਕੇਵਲ ਸਮੁੱਚੇ ਦੇਸ਼ ’ਚ ਸੰਵਿਧਾਨ ਅਨੁਸਾਰ ਸੰਘੀ ਢਾਂਚੇ ਅਤੇ ਸੂਬਿਆਂ ਨੂੰ ਵੱਧ ਅਧਿਕਾਰਾਂ ਦੀ ਮੰਗ ਕਰਦੇ ਹਨ, ਪਰ ਜਿਵੇਂ ਕਿ ਪਹਿਲਾਂ ਦੱਸਿਆ ਜਾ ਚੁੱਕਾ ਹੈ, ਪੰਜਾਬ ਦੀ ਗੱਲ ਕਰਨ ਵਾਲੇ ਅਤੇ ਆਪਣੀਆਂ ਹੱਕੀ ਆਰਥਿਕ ਮੰਗਾਂ ਦੀ ਪੂਰਤੀ ਦੀ ਮੰਗ ਕਰਨ ਵਾਲੀ ਹਰ ਜਥੇਬੰਦੀ ਨੂੰ ਖਾਲਿਸਤਾਨੀ ਹੋਣ ਦਾ ਠੱਪਾ ਲਾ ਦਿੰਦੇ ਹਨ। ਦਿੱਲੀ ’ਚ ਕੋਈ ਵੀ ਸਰਕਾਰ ਹੋਵੇ, ਉਹ ਦਿੱਲੀ ਦਾ ਆਪਣਾ ਪ੍ਰਦੂਸ਼ਨ ਤਾਂ ਕੰਟਰੋਲ ਨਹੀਂ ਕਰ ਸਕਦੀ, ਉਸ ਦਾ ਸਾਰਾ ਦੋਸ਼ ਪੰਜਾਬ ਦੇ ਕਿਸਾਨਾਂ ’ਤੇ ਮੜ੍ਹ ਦਿੰਦੇ ਹਨ। ਆਖਦੇ ਹਨ ਕਿ ਪੰਜਾਬ ’ਚ ਪਰਾਲੀ ਸਾੜਨ ਕਰਕੇ ਧੂੰਆਂ ਦਿੱਲੀ ’ਚ ਪ੍ਰਦੂਸ਼ਨ ਫੈਲਾਅ ਰਿਹਾ ਹੈ। ਪਹਿਲਾਂ ਕੇਜਰੀਵਾਲ ਦਿੱਲੀ ਦਾ ਮੁੱਖ ਮੰਤਰੀ ਸੀ ਤਾਂ ਉਹ ਭੀ ਪੰਜਾਬ ਦਾ ਧੂੰਆਂ ਦਿੱਲੀ ਪਹੁੰਚਣ ਦਾ ਦੋਸ਼ ਲਾਉਂਦਾ ਰਿਹਾ, ਹੁਣ ਭਾਜਪਾ ਦੀ ਸਰਕਾਰ ਹੈ ਤਾਂ ਉੱਥੋਂ ਦਾ ਮੰਤਰੀ ਮਨਜਿੰਦਰ ਸਿੰਘ ਸਿਰਸਾ ਇਹੀ ਦੋਸ਼ ਪੰਜਾਬ ’ਤੇ ਲਾ ਰਿਹਾ ਹੈ। ਇਸ ਗੱਲ ਦਾ ਕੋਈ ਭੀ ਜਵਾਬ ਦੇਣ ਲਈ ਤਿਆਰ ਨਹੀਂ ਕਿ ਦਿੱਲੀ ਦੇ ਨਾਲ ਲਗਦੇ ਹਰਿਆਣਾ ਅਤੇ ਯੂਪੀ ਦਾ ਧੂੰਆਂ ਤਾਂ ਦਿੱਲੀ ਪਹੁੰਚਦਾ ਨਹੀਂ, ਪੰਜਾਬ ਦਾ ਧੂੰਆਂ ਹਰਿਆਣਾ ਟੱਪ ਕੇ ਦਿੱਲੀ ਕਿਹੜੇ ਪੈਰਾਸ਼ੂਟ ਰਾਹੀਂ ਪਹੁੰਚ ਜਾਂਦਾ ਹੈ। ਪੰਜਾਬ ਦੇ ਕਿਸਾਨਾਂ ਜਾ ਸੰਘਰਸ਼ਸ਼ੀਲ ਜਥੇਬੰਦੀਆਂ ਨੂੰ ਹਰਿਆਣਾ ਦੀ ਹੱਦ ਨਹੀਂ ਟੱਪਣ ਦਿੱਤੀ ਜਾਂਦੀ, ਫਿਰ ਪੰਜਾਬ ਦਾ ਧੂੰਆ ਰੋਕਣ ਦਾ ਪ੍ਰਬੰਧ ਕਿਉਂ ਨਹੀਂ ਇਹ ਕਰ ਲੈਂਦੇ।

ਤਿੰਨੇ ਕੌਮੀ ਪਾਰਟੀਆਂ ਦੀ ਪੰਜਾਬ ਪ੍ਰਤੀ ਨਫ਼ਰਤ ਨੇ ਪੰਜਾਬੀਆਂ, ਖਾਸਕਰ ਸਿੱਖਾਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਕਿ ਪੰਜਾਬ ਲਈ ਖੇਤਰੀ ਪਾਰਟੀ ਦੀ ਸਖ਼ਤ ਜ਼ਰੂਰਤ ਹੈ। ਭਾਵੇਂ ਸੁਖਬੀਰ ਸਿੰਘ ਬਾਦਲ ਕੇਵਲ ਆਪਣੇ ਹੀ ਧੜੇ ਨੂੰ ਪੰਥਕ ਅਤੇ ਖੇਤਰੀ ਪਾਰਟੀ ਸਮਝੀ ਬੈਠਾ ਹੈ, ਪਰ ਪੰਜਾਬ ਦੇ ਲੋਕਾਂ ਅਤੇ ਖਾਸਕਰ ਸਿੱਖਾਂ ’ਚ ਉਹ ਪੂਰੀ ਤਰ੍ਹਾਂ ਆਪਣਾ ਵਿਸ਼ਵਾਸ ਗੁਆ ਚੁੱਕਾ ਹੈ। ਇਸ ਦਾ ਕਾਰਨ ਹੈ ਕਿ ਅਨੰਦਪੁਰ ਦਾ ਮਤਾ, ਪੰਜਾਬ ਦੇ ਦਰਿਆਵੀ ਪਾਣੀਆਂ ਦੀ ਵੰਡ ਰਾਇਪੇਰੀਅਨ ਕਨੂੰਨ ਅਨੁਸਾਰ ਕਰਨ, ਪੰਜਾਬ ਦੇ ਹੈੱਡ ਵਰਕਸ, ਚੰਡੀਗੜ੍ਹ ਤੇ ਪੰਜਾਬ ਤੋਂ ਬਾਹਰ ਰਹਿ ਗਏ ਪੰਜਾਬੀ ਬੋਲਦੇ ਇਲਾਕੇ ਪੰਜਾਬ ਦੇ ਹਵਾਲੇ ਕਰਨ ਦੀਆਂ ਜਿਨ੍ਹਾਂ ਮੰਗਾਂ ਲਈ ਸ੍ਰੋਮਣੀ ਅਕਾਲੀ ਦਲ; ਮੋਰਚੇ ਲਾਉਂਦਾ ਰਿਹਾ, ਉਹ ਬਾਦਲ ਸਰਕਾਰ ਬਣਨ ਪਿੱਛੋਂ ਇਸ ਕਦਰ ਭੁਲਾ ਦਿੱਤੇ ਗਏ ਕਿ ਸਰਕਾਰ ’ਚ ਰਹਿੰਦਿਆਂ ਕਦੀ ਇਕ ਵਾਰ ਭੀ ਜ਼ਬਾਨੀ ਕਲਾਮੀ ਮੂੰਹ ’ਚੋਂ ਨਾ ਉਚਾਰੇ। ਸੱਤਾ ਦੇ ਨਸ਼ੇ ’ਚ ਇੱਥੋਂ ਤੱਕ ਗ਼ਲਤੀਆਂ ਕਰਦੇ ਰਹੇ ਕਿ ਗੁਰੂ ਹਰਿਗੋਬਿੰਦ ਸਾਹਿਬ ਜੀ ਵੱਲੋਂ ਆਪਣੇ ਹੱਥੀਂ ਸਥਾਪਤ ਕੀਤੇ ਸਿੱਖਾਂ ਦੀ ਸਿਰਮੌਰ ਸੰਸਥਾ ਅਕਾਲ ਤਖ਼ਤ ਸਾਹਿਬ ਦੀ ਮਾਣ ਮਰਿਆਦਾ ਨੂੰ ਭੀ ਛਿੱਕੇ ਟੰਗ ਕੇ ਜਥੇਦਾਰਾਂ ਨੂੰ ਆਪਣੀ ਕੋਠੀ ਸੱਦ, ਆਪਣੀ ਰਾਜਨੀਤੀ ਅਨੁਕੂਲ ਬੈਠਦੇ ਮਨ-ਮਰਜ਼ੀ ਦੇ ਫੈਸਲੇ ਕਰਵਾਉਣੇ ਸ਼ੁਰੂ ਕਰ ਦਿੱਤੇ। ਇਸ ਦੀ ਸਭ ਤੋਂ ਵੱਡੀ ਉਦਾਹਰਨ 2015 ’ਚ ਸੌਦਾ ਸਾਧ ਨੂੰ ਬਿਨਾਂ ਮਾਫ਼ੀ ਮੰਗਿਆਂ ਅਕਾਲ ਤਖਤ ਸਾਹਿਬ ਦੀ ਫ਼ਸੀਲ ਤੋਂ ਮਾਫ਼ੀ ਦੇਣ ਵਾਲ਼ਾ ਹੁਕਮਨਾਮਾ ਜਾਰੀ ਕਰਵਾਉਣਾ ਸੀ ਅਤੇ ਇਹ ਗ਼ੈਰ ਮਰਿਆਦਾ ਵਾਲਾ ਹੁਕਮਨਾਮਾ ਸਿੱਖਾਂ ਤੋਂ ਮੰਨਵਾਉਣ ਲਈ ਗੁਰੂ ਕੀ ਗੋਲਕ ’ਚੋਂ ਭੀ 92 ਲੱਖ ਰੁਪਏ ਖਰਚ ਕੀਤੇ। ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਕਸੂਰਵਾਰਾਂ ਨੂੰ ਸਜ਼ਾ ਦਿਵਾਉਣ ਦੀ ਬਜਾਏ ਉਨ੍ਹਾਂ ਨੂੰ ਕਾਨੂੰਨੀ ਕਾਰਵਾਈ ਤੋਂ ਬਚਾਉਣ ਲਈ ਹਰ ਜਾਇਜ਼ ਨਜਾਇਜ਼ ਹਥਕੰਡੇ ਵਰਤੇ, ਪਰ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੀ ਮੰਗ ਕਰ ਰਹੇ ਸ਼ਾਂਤਮਈ ਧਰਨੇ ’ਤੇ ਬੈਠੇ ਸਿੱਖਾਂ ’ਤੇ ਗੋਲ਼ੀ ਚਲਵਾ ਕੇ 2 ਨਿਰਦੋਸ਼ ਸਿੰਘਾਂ ਨੂੰ ਸ਼ਹੀਦ ਕਰਵਾ ਦਿੱਤਾ। ਤਾਕਤ ਦੇ ਨਸ਼ੇ ਕਾਰਨ ਮੱਤ ਇਥੋਂ ਤੱਕ ਮਾਰੀ ਗਈ ਕਿ ਇਨਸਾਫ਼ ਦੀ ਮੰਗ ਕਰ ਰਹੇ ਸਿੰਘਾਂ ਨੂੰ ਹੀ ਦੋਸ਼ੀ ਠਹਿਰਾਉਣ ਦੇ ਯਤਨ ’ਚ ਦੋ ਭਰਾਵਾਂ ’ਤੇ ਪੁਲਿਸ ਵੱਲੋਂ ਅੰਨ੍ਹਾ ਤਸ਼ੱਦਦ ਕੀਤਾ ਗਿਆ। ਇਨ੍ਹਾਂ ਵੱਡੀਆਂ ਗ਼ਲਤੀਆਂ ਕਾਰਨ ਬਾਦਲ ਦਲ 2017 ਤੋਂ ਚੋਣਾਂ ’ਚ ਲਗਾਤਾਰ ਨਮੋਸ਼ੀ ਭਰੀ ਹਾਰ ਦਾ ਮੂੰਹ ਵੇਖ ਰਿਹਾ ਹੈ।  ਸੰਨ 2024 ਦੀਆਂ ਲੋਕ ਸਭਾ ਚੋਣਾਂ ’ਚ ਕੇਵਲ ਇਕ ਸਾਂਸਦ ਜਿੱਤ ਸਕਿਆ ਅਤੇ 10 ਸੀਟਾਂ ’ਤੇ ਜ਼ਮਾਨਤਾਂ ਜ਼ਬਤ ਕਰਵਾਈਆਂ। ਸੰਨ 2022 ’ਚ ਕੇਵਲ 3 ਵਿਧਾਇਕ ਜਿੱਤੇ, ਜਿਨ੍ਹਾਂ ’ਚੋਂ ਇਕ ਮਜੀਠੀਏ ਦੀ ਪਤਨੀ ਗਨੀਵ ਕੌਰ ਕੇਵਲ ਨਜ਼ਦੀਕੀ ਰਿਸ਼ਤੇਦਾਰੀ ਹੋਣ ਕਰਕੇ ਇਨ੍ਹਾਂ ਦੇ ਨਾਲ ਹੈ, ਬਾਕੀਆਂ ਨੇ ਇਨ੍ਹਾਂ ਤੋਂ ਦੂਰੀ ਬਣਾ ਰੱਖੀ ਹੈ। ਇੰਨੀ ਮਾੜੀ ਹਾਲਤ ਕਰਵਾਉਣ ਪਿੱਛੋਂ ਮਜ਼ਬੂਰੀ ਵੱਸ 2 ਦਸੰਬਰ 2024 ਨੂੰ ਅਕਾਲ ਤਖਤ ਸਾਹਿਬ ’ਤੇ ਪੇਸ਼ ਹੋਏ, ਉੱਥੇ 1978 ਤੋਂ ਲੈ ਕੇ 2015 ਤੱਕ ਕੀਤੀਆਂ ਸਾਰੀਆਂ ਗਲਤੀਆਂ ਇਕੱਲੀ ਇਕੱਲੀ ਕਰਕੇ ਮੰਨ ਭੀ ਲਈਆਂ, ਉੱਥੋਂ ਲਾਈ ਗਈ ਧਾਰਮਿਕ ਸਜ਼ਾ ਭੀ ਭੁਗਤ ਲਈ, ਪਰ 10 ਦਿਨਾਂ ਪਿੱਛੋਂ ਮੁਕਤਸਰ ਵਿਖੇ ਆ ਕੇ ਸਾਫ਼ ਮੁੱਕਰ ਗਿਆ, ਕਹਿੰਦਾ ਮੈਂ ਕੋਈ ਗ਼ਲਤੀ ਨਹੀਂ ਕੀਤੀ; ਮੈਂ ਤਾਂ ਐਵੇਂ ਹੀ ਗੱਲ ਠੰਡੀ ਕਰਨ ਲਈ ਇਹ ਮੰਨ ਰਿਹਾ ਸੀ। ਇਸ ਪਿੱਛੋਂ ਤਿੰਨ ਮਹੀਨਿਆਂ ਦੇ ਅੰਦਰ-ਅੰਦਰ ਗੁਨਾਹ ਮੰਨਵਾਉਣ ਅਤੇ ਸਜ਼ਾ ਸੁਣਾਉਣ ਵਾਲੇ ਤਿੰਨੇ ਜਥੇਦਾਰ ਬੇਇੱਜ਼ਤ ਕਰ ਅਹੁਦਿਆਂ ਤੋਂ ਹਟਾ ਕੇ ਨਵੇਂ ਲਗਾ ਦਿੱਤੇ। ਇਹ ਗੁਨਾਹ ਤਾਂ ਸੁਖਬੀਰ ਬਾਦਲ ਦਾ ਇੰਨਾਂ ਵੱਡਾ ਹੈ, ਜਿਸ ਨੂੰ ਸਿੱਖ ਕਦੇ ਮਾਫ਼ ਕਰਨ ਵਾਲੇ ਨਹੀਂ ਕਿਉਂਕਿ ਸੀਸ਼ੇ ਵਾਙ ਸਾਫ਼ ਵਿਖਾਈ ਦੇਣ ਲੱਗ ਪਿਆ ਕਿ ਜਿਹੜਾ ਬੰਦਾ ਅਕਾਲ ਤਖ਼ਤ ਸਾਹਿਬ ’ਤੇ ਕਹੀ ਆਪਣੀ ਹੀ ਗੱਲ ਤੋਂ ਮੁੱਕਰ ਸਕਦਾ ਹੈ, ਸਿੱਖਾਂ ਦੀ ਸਰਬਉੱਚ ਸੰਸਥਾ ਦੇ ਜਥੇਦਾਰਾਂ ਨੂੰ ਆਪਣੀ ਕੋਠੀ ਸੱਦ ਕੇ ਮਨ-ਮਰਜ਼ੀ ਦੇ ਹੁਕਮਨਾਮੇ ਜਾਰੀ ਕਰਵਾ ਸਕਦਾ ਹੈ, ਜਿਹੜੇ ਜਥੇਦਾਰ ਪੰਥਕ ਭਾਵਨਾਵਾਂ ਅਨੁਸਾਰ ਹੁਕਮਨਾਮੇ ਜਾਰੀ ਕਰਨ, ਉਨ੍ਹਾਂ ਨੂੰ ਮਨਘੜਤ ਦੋਸ਼ਾਂ ਹੇਠ ਬੇਇੱਜ਼ਤ ਕਰ ਹਟਾਵੇ ਤੇ ਬਿਨਾਂ ਕਿਸੇ ਨਿਯਮਾਂ ਅਤੇ ਧਾਰਮਿਕ ਮਰਿਆਦਾ ਦਾ ਖਿਆਲ ਰੱਖਿਆਂ ‘ਜੀ ਹਜੂਰੀਏ’ ਜਥੇਦਾਰ ਲਗਾ ਦੇਵੇ; ਉਸ ਦੇ ਹੱਥ ਖੇਤਰੀ ਪਾਰਟੀ ਦਾ ਰਾਜਨੀਤਕ ਤੌਰ ’ਤੇ ਨੁਕਸਾਨ ਤਾਂ ਹੋ ਹੀ ਰਿਹਾ ਹੈ, ਧਾਰਮਿਕ ਮਾਣਤਾਵਾਂ ਦਾ ਵੀ ਮਲੀਆ ਮੇਟ ਹੋ ਗਿਆ, ਜੋ ਕਿਸੇ ਵੀ ਹਾਲਤ ’ਚ ਪੂਰਾ ਹੋਣ ਵਾਲਾ ਨਹੀਂ।

ਇਨ੍ਹਾਂ ਸਾਰੀਆਂ ਸਥਿਤੀਆਂ ਨੂੰ ਵੇਖਦੇ ਹੋਏ ਸਮੇਂ ਦੀ ਪ੍ਰਬਲ ਲੋੜ ਹੈ ਕਿ ਅਕਾਲ ਤਖ਼ਤ ਦੀ ਸ੍ਰਪਰਸਤੀ ਹੇਠ ਮੁੜ ਸੁਰਜੀਤ ਹੋਏ ਸ੍ਰੋਮਣੀ ਅਕਾਲੀ ਦਲ ਨੂੰ ਇੱਕ ਮਜਬੂਤ ਪੰਥਕ ਖੇਤਰੀ ਪਾਰਟੀ ਵਜੋਂ ਅੱਗੇ ਲਿਆਂਦਾ ਜਾਵੇ; ਜਿਹੜੀ ਕਿ ਪੰਥਕ ਸੋਚ ਵਾਲੇ ਛੋਟੇ ਵੱਡੇ ਸਮੂਹ ਅਕਾਲੀ ਦਲਾਂ ਦੀ ਮੁਕੰਬਲ ਏਕਤਾ ਨਾਲ ਹੀ ਸੰਭਵ ਹੈ, ਪਰ ਇਹ ਏਕਤਾ ਸਿਰਫ਼ ਇੱਕ ਉੱਪ ਚੋਣ ਜਿੱਤਣ ਤੱਕ ਸੀਮਤ ਨਹੀਂ ਬਲਕਿ ਪੰਜਾਬ ਅਤੇ ਪੰਥ ਦੀਆਂ ਸਮਾਜਿਕ, ਧਾਰਮਿਕ, ਆਰਥਿਕ ਅਤੇ ਰਾਜਨੀਤਿਕ ਲੋੜਾਂ ਦੀ ਪੂਰਤੀ ਲਈ ਸਿਧਾਂਤਕ ਏਕਤਾ ਨੂੰ ਭੀ ਦਰਸਾਏਗਾ। ਇਸ ਲਈ ਸਰਬ ਸਾਂਝਾ ਏਜੰਡਾ/ਵਿਜ਼ਨ ਡਾਕੂਮੈਂਟ ਤਿਆਰ ਕਰਕੇ ਇਸ ਚੋਣ ਦੌਰਾਨ ਐਲਾਨ ਦੇਣਾ ਚਾਹੀਦਾ ਹੈ। ਭਾਈ ਮਨਦੀਪ ਸਿੰਘ ਦੇ ਚੋਣ ਪ੍ਰਚਾਰ ਦੌਰਾਨ ਉਨ੍ਹਾਂ ਦੇ ਹੱਕ ’ਚ ਆਈਆਂ ਸਮੂਹ ਪੰਥਕ ਧਿਰਾਂ ਆਪੋ ਆਪਣੀਆਂ ਪਾਰਟੀਆਂ ਦੇ ਏਜੰਡੇ ਅੱਗੇ ਵਧਾਉਣ ਦੀ ਥਾਂ ਸਰਬ ਸਾਂਝੇ ਤੌਰ ’ਤੇ ਤਿਆਰ ਕੀਤੇ ਵਿਜ਼ਨ ਡਾਕੂਮੈਂਟ ਨੂੰ ਹੀ ਲੋਕਾਂ ਤੱਕ ਲੈ ਕੇ ਜਾਣ।

ਪੰਜਾਬ ’ਚ ਹੜਾਂ ਨਾਲ ਹੁੰਦੀ ਤਬਾਹੀ  ਦੇ ਕਾਰਨ ਅਤੇ ਹੱਲ

0

ਪੰਜਾਬ ਚ ਹੜਾਂ ਨਾਲ ਹੁੰਦੀ ਤਬਾਹੀ  ਦੇ ਕਾਰਨ ਅਤੇ ਹੱਲ

ਕਿਰਪਾਲ ਸਿੰਘ (ਬਠਿੰਡਾ)-98554-80797

ਪੰਜਾਬ ’ਚ ਹੜ੍ਹ ਪਹਿਲੀ ਵਾਰ ਨਹੀਂ ਆਏ ਸਗੋਂ ਇਸ ਤੋਂ ਪਹਿਲਾਂ ਵੀ ਸੰਨ 1947, 1955, 1988, 1993, 2023 ’ਚ ਹੜ੍ਹਾਂ ਨਾਲ ਵੱਡੇ ਪੱਧਰ ’ਤੇ ਨੁਕਸਾਨ ਹੋਇਆ ਸੀ।

ਪੰਜਾਬ ਵਿੱਚ ਬਰਸਾਤਾਂ ਦੇ ਮੌਸਮ ’ਚ ਹੜ੍ਹ ਆਉਣ ਦੇ ਦੋ ਮੁੱਖ ਕਾਰਨ ਹੁੰਦੇ ਹਨ। ਇੱਕ ਜਦੋਂ ਪਹਾੜਾਂ ਸਣੇ ਪੰਜਾਬ ਦੀ ਧਰਤੀ ’ਤੇ ਵੀ ਬਹੁਤ ਵੱਡੇ ਪੱਧਰ ’ਤੇ ਬਰਸਾਤ ਹੋਵੇ; ਜਿਵੇਂ ਕਿ 1955, 1988 ਅਤੇ 1993 ਦੇ ਸਾਲਾਂ ਵਿੱਚ ਹੋਈ ਸੀ। ਸੰਨ 1947 ਤੇ 1955 ਦੇ ਅਜਿਹੇ ਹੜ੍ਹ ਸਨ, ਜੋ ਪੰਜਾਬ ਦੇ ਦਰਿਆਵਾਂ ’ਤੇ ਡੈਮ ਬਣਨ ਤੋਂ ਪਹਿਲਾਂ ਆਏ ਸਨ।  1955 ਦੇ ਹੜ੍ਹਾਂ ਨੇ ਬਹੁਤ ਵੱਡੇ ਪੱਧਰ ’ਤੇ ਜਾਨੀ ਅਤੇ ਮਾਲੀ ਤਬਾਹੀ ਕੀਤੀ ਸੀ।  ਇਨ੍ਹਾਂ ਹੜ੍ਹਾਂ ਤੋਂ ਬਾਅਦ ਪੰਜਾਬ ਸਰਕਾਰ ਨੇ ਬਹੁਤ ਵੱਡੀ ਪੂੰਜੀ ਖਰਚ ਕੇ ਵੱਡੇ ਪੱਧਰ ’ਤੇ ਪੰਜਾਬ ’ਚ ਡਰੇਨਾਂ ਕੱਢੀਆਂ ਸਨ ਅਤੇ ਦਰਿਆਵਾਂ ’ਤੇ ਧੂੱਸੀ ਬੰਧ ਬਣਾਏ ਸਨ।

ਪੰਜਾਬ ਦਾ ਸਾਰਾ ਖਿੱਤਾ ਇਸ ਦੇ ਚਾਰ ਦਰਿਆਵਾਂ (ਰਾਵੀ, ਬਿਆਸ, ਸਤਲੁਜ ਅਤੇ ਘੱਗਰ) ਦਾ ਬੇਸਿਨ ਹੈ, ਇਸ ਲਈ ਵੱਖ ਵੱਖ ਭੂਗੋਲਿਕ ਸਥਿਤੀ ਅਨੁਸਾਰ ਪੰਜਾਬ ਦੇ ਕੁਦਰਤੀ ਪਾਣੀ ਦੇ ਵਹਾਅ ਦੇ ਸਾਰੇ ਸਰੋਤ; ਜਿਵੇਂ ਕਿ ਨਾਲੇ, ਡਰੇਨਾਂ, ਚੋਆਂ ਆਦਿ ਅਲੱਗ ਅਲੱਗ ਕਿਸੇ ਇੱਕ ਜਾਂ ਦੂਜੇ ਦਰਿਆ ’ਚ ਜਾ ਕੇ ਡਿੱਗਦੇ ਹਨ। ਪੰਜਾਬ ਦੇ ਦਰਿਆਵਾਂ ਦੇ ਹਿਮਾਚਲ ਅਤੇ ਜੰਮੂ ਦੀਆਂ ਉੱਚੀਆਂ ਪਹਾੜੀਆਂ ’ਚ ਪੈਂਦੇ ਪਹਾੜੀ ਕੈਚਮੈਂਟ ਏਰੀਏ ’ਚ ਮੌਸਮੀ ਤਬਦੀਲੀਆਂ ਕਾਰਨ ਕਈ ਵਾਰ ਬੱਦਲ ਫਟਣ ਭਾਵ ਇਕਦਮ ਬਹੁਤ ਜ਼ਿਆਦਾ ਮੀਹ ਪੈ ਜਾਣ ਕਾਰਨ ਦਰਿਆਵਾਂ ’ਚ ਇਕ ਦਮ ਮਣਾ ਮੂੰਹੀਂ ਪਾਣੀ ਆ ਜਾਂਦਾ ਹੈ; ਜਿਵੇਂ ਕਿ ਹਿਮਾਚਲ ਦੇ ਕੁੱਲੂ ਸ਼ਹਰ ਨੇੜੇ ਅਗਸਤ ਮਹੀਨੇ ’ਚ ਕਈ ਵੇਰ ਹੋਇਆ, ਜਿਸ ਨਾਲ ਬਿਆਸ ਦਰਿਆ ’ਚ ਬੇਤਹਾਸ਼ਾ ਪਾਣੀ ਆ ਗਿਆ; ਜੋ ਪਹਾੜੀ ਗਾਰ, ਪੱਥਰ ਆਦਿ ਨੂੰ ਧੱਕਦਾ ਹੋਇਆ ਦਰਿਆਵਾਂ ਰਾਹੀਂ ਡੈਮਾਂ ਨੂੰ ਚੀਰਦਾ ਹੋਇਆ ਪੰਜਾਬ ਦੇ ਮੈਦਾਨੀ ਖੇਤਰਾਂ ’ਚ ਪ੍ਰਵੇਸ਼ ਕਰਦਾ ਹੈ, ਜੋ ਕਿ ਅੱਗੇ ਦਰਿਆਵਾਂ ਦੇ ਬੰਧਾਂ ਅਤੇ ਕੰਢਿਆਂ ਨੂੰ ਤੋੜਦਾ ਹੋਇਆ ਆਪਣੀ ਗਤੀ (ਤਾਕਤ) ਨਾਲ ਰਸਤੇ ’ਚ ਆਉਂਦੇ ਹਰੇਕ ਢਾਂਚੇ ਅਤੇ ਰੋਕ ਨੂੰ ਵਹਾਅ ਕੇ ਲੈ ਜਾਂਦਾ ਹੈ।

ਦਰਿਆਵਾਂ ’ਚ ਸਦੀਆਂ ਤੋਂ ਵਗਦਾ ਪਾਣੀ ਕੁਦਰਤ ਦੇ ਅਸੂਲਾਂ ਅਨੁਸਾਰ ਨਾਲ ਚੱਲਦਾ ਹੈ। ਸੰਨ 1926 ’ਚ ਸਤਲੁਜ ਵੈੱਲੀ ਪ੍ਰੋਜੈਕਟ ਬਣਾਇਆ ਗਿਆ, ਜਿਸ ਦੇ ਨਿਵਾਣਾਂ ਅਤੇ ਦੂਰੀ ਸਬੰਧੀ ਅੰਕੜੇ ਉਪਲੱਬਧ ਹਨ, ਜੋ ਕਿ ਹੇਠਾਂ ਲਿਖੇ ਅਨੁਸਾਰ ਹਨ :-

ਰੋਪੜ ਹੈੱਡਵਰਕਸ ਤੋਂ ਫਿਲੌਰ ਦੇ ਪੁਲ ਤੱਕ 55 ਮੀਲ ਦੀ ਦੂਰੀ ਤੱਕ ਸਤਲੁਜ ਦਰਿਆ ਦੀ ਨਿਵਾਣ 1.78 ਫੁੱਟ ਪ੍ਰਤੀ ਮੀਲ ਹੈ ਅਤੇ ਇਸ ਤੋਂ ਅੱਗੇ ਹਰੀਕੇ ਹੈੱਡਵਰਕ ਤੱਕ 65 ਮੀਲ ਦੀ ਦੂਰੀ ਤੱਕ ਇਹ ਨਿਵਾਣ 1.50 ਫੁੱਟ ਪ੍ਰਤੀ ਮੀਲ ਹੈ। ਇਸੇ ਤਰ੍ਹਾਂ ਹਰੀਕੇ ਤੋਂ ਫਿਰੋਜ਼ਪੁਰ ਹੈੱਡਵਰਕਸ ਤੱਕ 32 ਮੀਲ ’ਚ ਇਹ ਨਿਵਾਣ 1.12 ਫੁੱਟ ਪ੍ਰਤੀ ਮੀਲ ਹੈ ਤੇ ਉਸ ਤੋਂ ਹੇਠਾਂ ਹੁਸੈਨੀਵਾਲਾ (ਫਿਰੋਜ਼ਪੁਰ) ਹੈੱਡਵਰਕਸ ਤੋਂ ਸੁਲੇਮਾਨਕੀ ਹੈੱਡਵਰਕਸ (ਪਾਕਿਸਤਾਨ) ਤੱਕ 78 ਮੀਲ ਦੀ ਦੂਰੀ ’ਚ ਇਹ ਨਿਵਾਣ ਲਗਭਗ 1.00 ਫੁੱਟ ਪ੍ਰਤੀ ਮੀਲ ਹੈ। ਇਸ ਤੋਂ ਸ਼ਪਸ਼ਟ ਹੈ ਕਿ ਪੰਜਾਬ ’ਚ ਦਰਿਆਵਾਂ ਦੀ ਢਲਾਣ ਬਹੁਤ ਘੱਟ ਹੋਣ ਕਾਰਨ ਇਨ੍ਹਾਂ ’ਚ ਹੜ੍ਹ ਦੇ ਪਾਣੀ ਦਾ ਵਹਾਅ ਹਮੇਸ਼ਾਂ ਇੱਕ ਕੁਦਰਤੀ ਚੁਣੌਤੀ ਬਣਿਆ ਰਹਿੰਦਾ ਹੈ।

ਜਦੋਂ ਦਰਿਆ ਦਾ ਪਾਣੀ ਇੱਕ ਡੈਮ/ਹੈੱਡਵਰਕਸ ਤੋਂ ਨਿਕਲ ਕੇ ਦੂਜੇ ਹੈੱਡਵਰਕਸ ਵੱਲ ਚਲਦਾ ਹੈ ਤਾਂ ਇਹ ਆਪਣੀ ਤਾਕਤ ਨਾਲ ਦਰਿਆ ਦੀ ਮਿੱਟੀ ਵੀ ਆਪਣੇ ਨਾਲ ਖੋਰ ਕੇ ਲੈ ਜਾਂਦਾ ਹੈ ਤੇ ਅੱਗੇ ਜਾ ਕੇ ਅਗਲੇ ਹੈੱਡਵਰਕਸ ਤੋਂ ਪਹਿਲਾਂ ਜਦੋਂ ਇਸ ਪਾਣੀ ਦੀ ਗਤੀ ਘਟਦੀ ਹੈ ਤਾਂ ਇਹ ਪਾਣੀ ਮਿੱਟੀ ਨੂੰ ਉੱਥੇ ਹੀ ਛੱਡ ਦਿੰਦਾ ਹੈ। ਇਸ ਤਰ੍ਹਾਂ ਹੇਠਲੇ ਹੈੱਡਵਰਕਸ ਦੇ ਗੇਟਾਂ ਤੋਂ ਪਹਿਲਾਂ ਬਣੀ ਝੀਲ ’ਚ ਮਿੱਟੀ/ਗਾਰ ਜਮ੍ਹਾਂ ਹੁੰਦੀ ਰਹਿੰਦੀ ਹੈ। ਹੌਲ਼ੀ ਹੌਲ਼ੀ ਇਹ ਅਜਿਹੇ ਹੈੱਡਵਰਕਸ ਤੋਂ ਉੱਪਰ ਵਾਲੇ ਪਾਸੇ ਨੂੰ ਦਰਿਆ ’ਚ ਜਮ੍ਹਾਂ ਹੋਣੀ ਸ਼ੁਰੂ ਹੋ ਜਾਂਦੀ ਹੈ। ਇੱਕ ਸਮੇਂ ਤੋਂ ਬਾਅਦ ਇਨ੍ਹਾਂ ਦੋਵਾਂ ਹੈੱਡਵਰਕਸ ਦੇ ਖਿੱਤੇ ਵਿਚਕਾਰ ਮਿੱਟੀ ਇਕ ਬਰਾਬਰ ’ਤੇ ਆ ਜਾਂਦੀ ਹੈ। ਦਰਿਆ ਦਾ ਇਹੀ ਉਹ ਹਿੱਸਾ ਹੁੰਦਾ ਹੈ, ਜਿੱਥੇ ਹਰ ਹੜ੍ਹ ਦੇ ਸਮੇਂ ਦਰਿਆਵਾਂ ਦੇ ਧੁੱਸੀ ਬੰਨ ਟੁੱਟ ਜਾਂਦੇ ਹਨ ਕਿਉਂਕਿ ਇਨ੍ਹਾਂ ਥਾਵਾਂ ’ਤੇ ਦਰਿਆ ਦਾ ਪਾਣੀ ਲੰਘਣ ਲਈ ਲੋੜੀਂਦੀ ਡੂੰਘਾਈ ਨਹੀਂ ਬਚਦੀ।

ਸਤਲੁਜ ਦਰਿਆ ਦਾ ਨੰਗਲ ਡੈਮ ਤੋਂ ਛੱਡਿਆ ਪਾਣੀ ਅਨੰਦਪੁਰ ਸਾਹਿਬ ਨੇੜਲੇ ਇਲਾਕੇ ’ਚ ਆਪਣਾ ਰੇਤਾ ਛੱਡ ਦਿੰਦਾ ਹੈ, ਜਿੱਥੇ ਦਰਿਆ ਦਾ ਤਲ ਉੱਚਾ ਹੋ ਜਾਣ ਕਾਰਨ ਅਤੇ ਹਿਮਾਚਲ ਵੱਲੋਂ ਆਉਂਦੀ ਨਦੀ ਦੇ ਪਾਣੀ ਕਾਰਨ ਇਲਾਕੇ ਨੂੰ ਹੜ੍ਹ ਦੀ ਮਾਰ ਦਾ ਸਾਮ੍ਹਣਾ ਕਰਨਾ ਪੈਂਦਾ ਹੈ।

ਰੋਪੜ ਹੈੱਡਵਰਕਸ ਤੋਂ ਛੱਡਿਆ ਦਰਿਆ ਸਤਲੁਜ ਦਾ ਪਾਣੀ ਫਿਲੌਰ ਤੱਕ ਦਰਿਆ ਦੀ ਮਿੱਟੀ ਖੋਰਦਾ ਹੈ ਤੇ ਫਿਲੌਰ ਤੋਂ ਗਿੱਦੜ ਪਿੰਡੀ ਯਾਨੀ ਕੁਝ ਕਿਲੋਮੀਟਰ ਤੱਕ ਸ਼ਾਂਤ ਚਲਦਾ ਹੈ। ਗਿੱਦੜ ਪਿੰਡੀ ਅਤੇ ਯੂਸਫਪੁਰ ਪਿੰਡ ਨੇੜੇ ਪਾਣੀ ਆਪਣੇ ਨਾਲ ਲਿਆਂਦੀ ਮਿੱਟੀ ਨੂੰ ਦਰਿਆ ਦੀ ਸਤਹ ’ਤੇ ਛੱਡਦਾ ਹੋਇਆ ਹਰੀਕੇ ਪਹੁੰਚਦਾ ਹੈ। ਗਿੱਦੜ ਪਿੰਡੀ ਦੇ ਇਲਾਕੇ ’ਚ ਇਸ ਤਰ੍ਹਾਂ ਛੱਡੀ ਮਿੱਟੀ ਕਾਰਨ ਉੱਚਾ ਹੋਇਆ ਦਰਿਆ ਦਾ ਤਲ; ਇਸ ਇਲਾਕੇ ’ਚ ਹੜ੍ਹਾਂ ਦਾ ਕਾਰਨ ਬਣਦਾ ਹੈ। ਦੇਖਿਆ ਜਾ ਸਕਦਾ ਹੈ ਕਿ ਗਿੱਦੜ ਪਿੰਡੀ ਵਾਲੇ ਰੇਲਵੇ ਪੁੱਲ ਦੇ ਹੇਠਾਂ ਪਿਛਲੇ 50 ਸਾਲਾਂ ’ਚ 20 ਫੁੱਟ ਦੇ ਕਰੀਬ ਰੇਤਾ ਜਮ੍ਹਾਂ ਹੋਇਆ ਹੈ। ਇਸੇ ਤਰ੍ਹਾਂ ਹਰੀਕੇ ਹੈੱਡਵਰਕਸ ਬਣਨ ਤੋਂ ਬਾਅਦ, ਗੋਇੰਦਵਾਲ ਸਾਹਿਬ ਦੇ ਪੁਲ ਅਤੇ ਮੁੰਡਾ ਪਿੰਡ ਦੇ ਨੇੜਲੇ ਇਲਾਕੇ ’ਚ ਵਗਦੇ ਬਿਆਸ ਦਰਿਆ ਵਿੱਚ ਕਈ ਫੁੱਟ ਤੱਕ ਰੇਤ ਜਮ੍ਹਾਂ ਹੋਈ ਹੈ ਜੋ ਕਿ ਪੌਂਗ ਡੈਮ ’ਚੋਂ ਭਾਰੀ ਬਰਸਾਤਾਂ ਸਮੇਂ ਛੱਡੇ ਪਾਣੀ ਕਾਰਨ ਤਬਾਹੀ ਦਾ ਮੰਜ਼ਰ ਬਣਦੀ ਹੈ।

ਸੰਨ 1928 ’ਚ ਬਣਾਏ ਗਏ ਫਿਰੋਜ਼ਪੁਰ ਹੈੱਡਵਰਕਸ ਦੀ ਪਾਣੀ ਭੰਡਾਰਨ ਸਮਰੱਥਾ 24,000 ਏਕੜ ਫੁੱਟ (ਇੱਕ ਏਕੜ ’ਚ ਇੱਕ ਫੁੱਟ ਪਾਣੀ ਖੜ੍ਹਾ ਕਰਨਾ ਹੀ ਇੱਕ ਏਕੜ ਫੁੱਟ ਹੁੰਦਾ ਹੈ) ਰੱਖੀ ਗਈ ਸੀ, ਪਰ ਲਗਾਤਾਰ ਗਾਰ/ਰੇਤ ਜਮ੍ਹਾਂ ਹੋਣ ਕਾਰਨ ਅੱਜ ਕੱਲ੍ਹ ਇਸ ਦੀ ਪਾਣੀ ਭੰਡਾਰ ਕਰਨ ਦੀ ਸਮਰੱਥਾ ਘਟ ਕੇ ਕੇਵਲ 5000 ਏਕੜ ਫੁੱਟ ਦੇ ਕਰੀਬ ਹੀ ਰਹਿ ਗਈ ਹੈ। ਇਸੇ ਤਰ੍ਹਾਂ ਸੰਨ 1955 ’ਚ ਬਣਾਏ ਗਏ ਹਰੀਕੇ ਹੈੱਡਵਰਕਸ ਦੀ ਪਾਣੀ ਜਮ੍ਹਾਂ ਕਰਨ ਦੀ ਸਮਰੱਥਾ 67,900 ਏਕੜ ਫੁੱਟ ਰੱਖੀ ਗਈ ਸੀ, ਜੋ ਲਗਾਤਾਰ ਗਾਰ ਜਮ੍ਹਾਂ ਹੋਣ ਨਾਲ਼ ਇਸ ਦੀ ਸਮਰੱਥਾ ਲਗਭਗ 10,000 ਏਕੜ ਫੁੱਟ ਰਹਿ ਗਈ ਹੈ।

ਅਣਕਿਆਸੀਆਂ ਭਾਰੀ ਬਰਸਾਤਾਂ ਵੇਲ਼ੇ ਜੇ ਪਰੋਟੋਕੋਲ ਮੁਤਾਬਕ ਡੈਮਾਂ ਤੋਂ ਪਾਣੀ ਨਾ ਛੱਡਿਆ ਜਾਵੇ ਤਾਂ ਡੈਮ ਟੁੱਟਣ ਦਾ ਖਤਰਾ ਹੈ, ਜੋ ਵੱਡੀ ਤਬਾਹੀ ਦਾ ਕਾਰਨ ਬਣ ਸਕਦਾ ਹੈ। ਇਸ ਲਈ ਭਾਰੀ ਬਰਸਾਤਾਂ ਸਮੇਂ ਸਤਲੁਜ ਦਰਿਆ ’ਤੇ ਬਣੇ ਭਾਖੜਾ ਡੈਮ, ਬਿਆਸ ਦਰਿਆ ’ਤੇ ਬਣੇ ਪੌਂਗ ਡੈਮ ਅਤੇ ਰਾਵੀ ਦਰਿਆ ’ਤੇ ਬਣੇ ਰਣਜੀਤ ਸਾਗਰ ਡੈਮ ਤੋਂ ਵਾਧੂ ਪਾਣੀ ਦਰਿਆਵਾਂ ’ਚ ਛੱਡਣਾ ਮਜਬੂਰੀ ਹੁੰਦਾ ਹੈ।

ਪਿਛਲੇ ਸਮੇਂ ਸੰਨ 1947, 1955, 1988 ਅਤੇ 1993 ਦੇ ਹੜ੍ਹਾਂ ਵੇਲ਼ੇ ਦਰਿਆਵਾਂ ’ਚ ਹੈੱਡ ਵਰਕਸ/ਡੈਮਾਂ ਵੱਲੋਂ ਛੱਡੇ ਗਏ ਪਾਣੀ ਦੀ ਮਿਕਦਾਰ ਨੂੰ ਵਿਚਾਰਨ ਉਪਰੰਤ ਮੌਜੂਦਾ ਸਮੇਂ ਹੜਾਂ ਨਾਲ ਹੋ ਰਹੀ ਤਬਾਹੀ ਦੀ ਤਸਵੀਰ ਸਪਸ਼ਟ ਹੋ ਜਾਂਦੀ ਹੈ। ਸਤੰਬਰ 1947 ’ਚ ਪਈ ਭਾਰੀ ਬਰਸਾਤ ਕਾਰਨ 26 ਸਤੰਬਰ ਨੂੰ ਸਤਲੁਜ ਦਰਿਆ ਦੇ ਰੋਪੜ ਹੈੱਡਵਰਕਸ ਤੋਂ 4.90 ਲੱਖ ਕਿਊਸਿਕ ਪਾਣੀ ਹੇਠਾਂ ਵੱਲ ਲੰਘਿਆ, ਜੋ ਕਿ ਦੋ ਦਿਨਾਂ ਬਾਅਦ 28 ਸਤੰਬਰ ਨੂੰ ਫਿਰੋਜ਼ਪੁਰ ਹੈੱਡ ਵਰਕਸ ਤੋਂ ਲੰਘਣ ਵੇਲੇ 6.36 ਲੱਖ ਕਿਊਸਿਕ ਹੋ ਗਿਆ ਅਤੇ ਸੁਲੇਮਾਨਕੀ ਹੈੱਡਵਰਕ ਤੋਂ 30 ਸਤੰਬਰ ਨੂੰ 7.38 ਲੱਖ ਕਿਊਸਿਕ ਪਾਣੀ ਲੰਘਿਆ। ਰੋਪੜ ਹੈੱਡਵਰਕ ਤੋਂ ਲੰਘੇ ਪਾਣੀ ਤੋਂ ਬਾਅਦ ਫਿਰੋਜਪੁਰ ਅਤੇ ਸੁਲੇਮਾਨਕੀ ਹੈੱਡਵਰਕਸ ਉੱਤੇ ਪਾਣੀ ਵਧਣ ਦਾ ਕਾਰਨ ਸਤਲੁਜ ਦੇ ਪਾਣੀ ’ਚ ਹਰੀਕੇ ਵਿਖੇ ਬਿਆਸ ਦੇ ਪਾਣੀ ਦਾ ਰਲਣਾ ਅਤੇ ਮੀਂਹ ਕਾਰਨ ਹੇਠਲੇ ਇਲਾਕਿਆਂ ’ਚ ਨਦੀਆਂ ਨਾਲਿਆਂ ਰਾਹੀਂ ਪਾਣੀ ਦਾ ਦਰਿਆ ’ਚ ਪੈਣਾ ਸੀ।

ਸੰਨ 1955 ਦੇ ਅਕਤੂਬਰ ਮਹੀਨੇ ’ਚ ਆਏ ਹੜ੍ਹਾਂ ਤੋਂ ਪਹਿਲਾਂ ਹਰੀਕੇ ਹੈੱਡਵਰਕਸ ਬਣ ਚੁੱਕਿਆ ਸੀ। ਇਸ ਲਈ ਸਤਲੁਜ ਅਤੇ ਬਿਆਸ ਦਰਿਆ ਦਾ 8.00 ਲੱਖ ਕਿਊਸਿਕ ਪਾਣੀ ਇਕੱਠਾ ਹੋ ਕੇ ਇਸ ਹੈੱਡਵਰਕਸ ਤੋਂ 2 ਅਕਤੂਬਰ ਨੂੰ ਲੰਘਿਆ, ਜੋ ਕਿ ਅੱਗੇ ਹੋਰ ਲੋਕਲ ਪਾਣੀ ਦੇ ਰਲੇਵੇਂ ਕਾਰਨ ਫਿਰੋਜ਼ਪੁਰ ਹੈੱਡ ਵਰਕਸ ਤੋਂ 9 ਲੱਖ ਕਿਊਸਿਕ ਪਾਣੀ ਲੰਘ ਗਿਆ।

ਸੰਨ 1988 ਦੇ ਹੜ੍ਹਾਂ ਦੌਰਾਨ ਰੋਪੜ ਹੈੱਡਵਰਕਸ ਤੋਂ ਮਿਤੀ 26 ਸਤੰਬਰ ਨੂੰ 4.78 ਲੱਖ ਕਿਊਸਿਕ ਪਾਣੀ ਛੱਡਿਆ, ਜੋ ਕਿ ਹਰੀਕੇ ਹੈੱਡਵਰਕਸ ਤੋਂ ਮਿਤੀ 28 ਸਤੰਬਰ ਨੂੰ ਲੰਘਣ ਸਮੇਂ 5.74 ਲੱਖ ਕਿਊਸਿਕ ਹੋ ਗਿਆ ਅਤੇ 29 ਸਤੰਬਰ ਨੂੰ ਫਿਰੋਜ਼ਪੁਰ ਹੈੱਡਵਰਕਸ ਤੱਕ ਇਹ ਪਾਣੀ 9.00 ਲੱਖ ਕਿਊਸਿਕ ਹੋ ਗਿਆ। ਇਸੇ ਤਰ੍ਹਾਂ ਸੰਨ 1993 ਦੇ ਹੜ੍ਹਾਂ ਵੇਲ਼ੇ ਵੀ ਰੋਪੜ ਹੈੱਡਵਰਕਸ ਤੋਂ ਲਗਭਗ 4.00 ਲੱਖ ਕਿਊਸਿਕ ਪਾਣੀ ਲੰਘਿਆ ਸੀ।

ਭਾਵੇਂ ਕਿ 1988 ਤੇ 1993 ’ਚ ਦਰਿਆਵਾਂ ਵਿੱਚੋਂ ਲੰਘਣ ਵਾਲਾ ਪਾਣੀ 1947 ਅਤੇ 1955 ਤੋਂ ਘੱਟ ਸੀ, ਪਰ ਫਿਰ ਵੀ ਇਨ੍ਹਾਂ ਸਾਲਾਂ ’ਚ ਹੜ੍ਹਾਂ ਨੇ ਵਿਆਪਕ ਤਬਾਹੀ ਕੀਤੀ ਕਿਉਂਕਿ ਇਸ ਸਮੇਂ ਦੌਰਾਨ ਦਰਿਆਵਾਂ ’ਚ ਗਾਰ/ਰੇਤਾ ਜਮ੍ਹਾਂ ਹੋਣ ਨਾਲ ਦਰਿਆਵਾਂ ’ਚ ਪਾਣੀ ਵਗਣ ਦੀ ਸਮਰੱਥਾ ਘਟ ਚੁੱਕੀ ਸੀ। ਹੁਣ ਹਾਲਾਤ ਇਹ ਹਨ ਕਿ ਜੇ ਸਤਲੁਜ ਅਤੇ ਬਿਆਸ ਦਰਿਆ ’ਚ 1.5 ਲੱਖ ਕਿਊਸਿਕ ਪਾਣੀ ਵੀ ਛੱਡਿਆ ਜਾਵੇ ਤਾਂ ਭੀ ਇਹ ਹੇਠਲੇ ਪਾਸੇ ਭਿਆਨਕ ਤਬਾਹੀ ਲਿਆ ਦਿੰਦਾ ਹੈ।

2023 ’ਚ ਆਏ ਹੜ੍ਹਾਂ ਕਾਰਨ ਹੋਏ ਨੁਕਸਾਨ ਤੋਂ ਲੋਕ ਅਜੇ ਉੱਭਰ ਹੀ ਰਹੇ ਸਨ ਕਿ ਹੁਣ ਮੁੜ ਤੋਂ ਹੜ੍ਹਾਂ ਦਾ ਪਾਣੀ 8 ਜ਼ਿਲ੍ਹਿਆਂ ’ਚ ਆ ਪਹੁੰਚਿਆ। ਪਹਿਲੇ ਹੜ੍ਹਾਂ ਮੌਕੇ ਹਿਮਾਚਲ ਦੇ ਨਾਲ-ਨਾਲ਼ ਪੰਜਾਬ ’ਚ ਵੀ ਭਾਰੀ ਮੀਂਹ ਪੈਂਦਾ ਰਿਹਾ, ਪਰ ਹੁਣ ਮੀਂਹ ਕੇਵਲ ਹਿਮਾਚਲ ’ਚ ਹੀ ਪਏ ਹਨ। ਪਿਛਲੇ ਦਿਨਾਂ ਤੋਂ ਪੰਜਾਬ ਵਾਸੀਆਂ ਨੇ ਭਾਖੜਾ ਬਿਆਸ ਪ੍ਰਬੰਧਕੀ ਬੋਰਡ ਵੱਲੋਂ ਡੈਮਾਂ ’ਚੋਂ ਪਾਣੀ ਛੱਡੇ ਜਾਣ ’ਤੇ ਸੁਆਲ ਉਠਾਏ ਹਨ। ਮਿਲੀਆਂ ਸੂਚਨਾਵਾਂ ਮੁਤਾਬਕ ਭਾਖੜਾ ਡੈਮ ’ਚ ਪਾਣੀ ਦੀ ਆਮਦ 11 ਅਗਸਤ ਤੋਂ ਲਗਾਤਾਰ ਵਧਣੀ ਸ਼ੁਰੂ ਹੋ ਗਈ ਸੀ, ਜੋ 16 ਅਗਸਤ ਤੱਕ ਲਗਾਤਾਰ ਵਧਦੀ ਗਈ। ਆਮ ਦਿਨਾਂ ’ਚ ਪਾਣੀ ਦੀ ਆਮਦ ਨਾਲੋਂ 14 ਅਤੇ 15 ਅਗਸਤ ਨੂੰ ਡੈਮ ’ਚ ਪਾਣੀ ਦੀ ਆਮਦ ਲਗਭਗ ਦੁੱਗਣੀ ਸੀ। ਇਸੇ ਤਰ੍ਹਾਂ ਪੌਂਗ ਡੈਮ ’ਚ ਭੀ ਪਾਣੀ ਦਾ ਪੱਧਰ 12 ਅਗਸਤ ਤੋਂ ਲਗਾਤਾਰ ਵਧਣ ਲੱਗਾ। 11 ਅਗਸਤ ਨੂੰ ਇੱਥੇ ਪਾਣੀ ਦੀ ਆਮਦ 43 ਹਜ਼ਾਰ ਕਿਊਬਿਕ ਫੁੱਟ ਪ੍ਰਤੀ ਸਕਿੰਟ ਸੀ, ਜੋ ਕਿ 12 ਅਗਸਤ ਨੂੰ 98 ਹਜ਼ਾਰ ਕਿਊਬਿਕ ਫੁੱਟ ਪ੍ਰਤੀ ਸਕਿੰਟ ’ਤੇ ਪਹੁੰਚ ਗਈ ਭਾਵ ਇੱਕ ਦਿਨ ’ਚ ਹੀ ਪਾਣੀ ਦੀ ਆਮਦ ਦੁੱਗਣੀ ਤੋਂ ਵੱਧ ਗਈ। ਇਸ ਦੌਰਾਨ ਪਾਣੀ ਦੀ ਨਿਕਾਸੀ ਪਰੋਟੋਕੋਲ ਮੁਤਾਬਕ ਕੇਵਲ 18 ਹਜ਼ਾਰ ਕਿਊਬਿਕ ਫੁੱਟ ਪ੍ਰਤੀ ਸਕਿੰਟ ਹੀ ਕੀਤੀ ਗਈ।  13 ਅਗਸਤ ਨੂੰ ਪਾਣੀ ਦੀ ਆਮਦ ਡੇਢ ਲੱਖ ਅਤੇ 14 ਨੂੰ 2 ਲੱਖ ਟੱਪਣ ਤੱਕ ਭੀ ਪਾਣੀ ਕੇਵਲ ਸਾਢੇ ਸਤਾਰਾਂ ਹਜ਼ਾਰ ਕਿਊਬਿਕ ਫੁੱਟ ਪ੍ਰਤੀ ਸਕਿੰਟ ਹੀ ਛੱਡਿਆ ਗਿਆ। ਜਦੋਂ ਪਾਣੀ ਦਾ ਲੈਵਲ ਤੇਜੀ ਨਾਲ ਵਧ ਰਿਹਾ ਸੀ ਤੇ ਵਰਖਾ ਰੁੱਤ ਦਾ ਲੱਗਭਗ ਇੱਕ ਮਹੀਨਾ ਬਾਕੀ ਰਹਿੰਦਾ ਸੀ ਤਾਂ ਡੈਮਾਂ ’ਤੇ ਪਾਣੀ ਦਾ ਲੈਵਲ ਗਲਾਤਾਰ ਵਧਣ ਕਿਉਂ ਦਿੱਤਾ ਗਿਆ ? ਕਿਉਂ ਨਾ ਪਾਣੀ ਦੀ ਨਿਕਾਸੀ ਥੋੜ੍ਹੀ ਥੋੜ੍ਹੀ ਕਰਕੇ ਪਹਿਲਾਂ ਹੀ ਵਧਾਈ ਗਈ ਤਾਂ ਕਿ ਪਿੱਛੋਂ ਇੱਕ ਦਮ ਵੱਧ ਛੱਡੇ ਗਏ ਪਾਣੀ ਨਾਲ ਹੋਈ ਵੱਡੀ ਤਬਾਹੀ ਨੂੰ ਥੋੜ੍ਹਾ ਘਟਾਇਆ ਜਾ ਸਕਦਾ। ਬੋਰਡ ਦੇ ਅਫਸਰਾਂ ਵੱਲੋਂ ਬੀਤੇ ਦਿਨੀਂ ਇਸ ਸਬੰਧੀ ਦਿੱਤੀ ਸਫਾਈ ’ਚ ਕਿਹਾ ਗਿਆ ਕਿ ਡੈਮ ਭੀ ਤਾਂ ਮੀਹਾਂ ਦੌਰਾਨ ਹੀ ਭਰਨੇ ਹਨ। ਜੇ ਉਹ ਲਗਾਤਾਰ ਪਾਣੀ ਛੱਡਦੇ ਅਤੇ ਬਾਅਦ ’ਚ ਮੀਂਹ ਘੱਟ ਪੈਂਦੇ ਤਾਂ ਸਾਲ ਭਰ ਦੀ ਸਿੰਚਾਈ ਲਈ ਘੱਟ ਪਾਣੀ ਜਮ੍ਹਾਂ ਹੋਣਾ ਸੀ। ਇੰਝ ਉਨ੍ਹਾਂ ਲਈ ਪਹਿਲਾਂ ਡੈਮਾਂ ’ਚ ਪਾਣੀ ਭਰਨਾ ਜ਼ਰੂਰੀ ਹੈ।

ਨੈਤਿਕ ਤੌਰ ’ਤੇ ਇਨ੍ਹਾਂ ਅਦਾਰਿਆਂ ਦੀ ਪਹਿਲ ਰਾਇਪੇਰੀਅਨ ਸੂਬੇ ਦੇ ਲੋਕਾਂ ਦੇ ਜਾਨ ਮਾਲ ਦੀ ਸੁਰੱਖਿਆ ਹੋਣਾ ਚਾਹੀਦਾ ਹੈ, ਨਾ ਕਿ ਗੈਰ ਰਾਇਪੇਰੀਅਨ ਸੂਬਿਆਂ ਲਈ ਪਾਣੀ ਜਮ੍ਹਾਂ ਕਰਨਾ। ਕੀ ਇਹ ਰਾਇਪੇਰੀਅਨ ਸੂਬੇ ਪੰਜਾਬ ਨਾਲ ਸ਼ਰੇਆਮ ਧੱਕਾ ਨਹੀਂ ਕਿ ਹੜ੍ਹਾਂ ਵੇਲੇ ਕੇਵਲ ਪੰਜਾਬ ਮਾਰ ਝੱਲਦਾ ਹੈ ਜਦੋਂ ਕਿ ਗੈਰ ਰਾਇਪੇਰੀਅਨ ਸੂਬੇ (ਹਰਿਆਣਾ, ਰਾਜਸਥਾਨ ਤੇ ਦਿੱਲੀ) ਬਰਸਾਤਾਂ ਸਮੇਂ ਆਪਣੇ ਹਿੱਸੇ ਦਾ ਪਾਣੀ ਲੈਣ ਤੋਂ ਭੀ ਮਨ੍ਹਾ ਕਰ ਦਿੰਦੇ ਹਨ, ਪਰ ਜਦੋਂ ਸਿੰਚਾਈ ਲਈ ਪਾਣੀ ਦੀ ਵਧੇਰੇ ਜ਼ਰੂਰਤ ਹੁੰਦੀ ਹੈ, ਤਾਂ ਉਸ ਸਮੇਂ ਇਹ ਮਨੁੱਖਤਾ ਦਾ ਵਾਸਤਾ ਪਾ ਕੇ ਵੱਧ ਪਾਣੀ ਦੀ ਮੰਗ ਹੀ ਨਹੀਂ ਕਰਦੇ ਬਲਕਿ ਬੀਬੀਐੱਮਬੀ ਰਾਹੀਂ ਧੱਕੇ ਨਾਲ ਵੱਧ ਪਾਣੀ ਲੈਣ ਦਾ ਹੁਕਮ ਜਾਰੀ ਕਰਾ ਲੈਂਦੇ ਹਨ। ਕੀ ਪਾਣੀ ਦੀ ਲੋੜ ਵੇਲੇ ਮਨੁੱਖਤਾ ਦਾ ਵਾਸਤਾ ਕੇਵਲ ਗੈਰ ਰਾਇਪੇਰੀਅਨ ਸੂਬਿਆਂ ਲਈ ਹੈ ? ਜਦ ਰਾਇਪੇਰੀਅਨ ਸੂਬਾ ਪੰਜਾਬ, ਜੋ ਦਰਿਆਵਾਂ ਦੇ ਪਾਣੀਆਂ ਦਾ ਅਸਲੀ ਮਾਲਕ ਹੈ; ਵਰਖਾ ਰੁੱਤ ਵੇਲ਼ੇ ਗੈਰ ਰਾਇਪੇਰੀਅਨ ਸੂਬਿਆਂ ਲਈ ਪਾਣੀ ਜਮ੍ਹਾਂ ਕਰਨ ਨੂੰ ਪਹਿਲ ਦੇ ਕੇ ਬਾਅਦ ’ਚ ਇੱਕ ਦਮ ਵੱਧ ਪਾਣੀ ਛੱਡ ਕੇ ਪੰਜਾਬ ਨੂੰ ਡੋਬਣ ਵੇਲ਼ੇ ਕਿਸੇ ਨੂੰ ਮਨੁੱਖਤਾ ਯਾਦ ਨਹੀਂ ਆਉਂਦੀ  ?

ਬੋਰਡ ਪ੍ਰਬੰਧਕਾਂ ਦੇ ਬਿਆਨਾਂ ਤੋਂ ਇਹ ਗੱਲ ਨਿਕਲ ਕੇ ਸਾਮ੍ਹਣੇ ਆਉਂਦੀ ਹੈ ਕਿ ਜਾਂ ਤਾਂ ਭਾਖੜਾ ਬਿਆਸ ਪ੍ਰਬੰਧਕੀ ਬੋਰਡ ਦਾ ਕੇਂਦਰ, ਪੰਜਾਬ ਅਤੇ ਹਿਮਾਚਲ ਦੇ ਮੌਸਮ ਵਿਭਾਗ ਨਾਲ ਤਾਲਮੇਲ ਬਿਲਕੁਲ ਨਹੀਂ ਹੁੰਦਾ ਜਾਂ ਉਸ ਦੇ ਆਪਣੇ ਅਧਿਕਾਰੀ; ਰਾਜਾਂ ਅਤੇ ਕੇਂਦਰ ਦੇ ਮੌਸਮ ਵਿਗਿਆਨੀ ਮੌਸਮ ਦੇ ਪੂਰਵ ਅਨੁਮਾਨ ਲਾਉਣ ਤੋਂ ਬਿਲਕੁਲ ਅਸਮਰੱਥ ਹਨ ਜਾਂ ਬੇਈਮਾਨੀ ਕਾਰਨ ਐਸਾ ਹੁੰਦਾ ਹੈ। ਪੰਜਾਬ ’ਚ ਇੰਸਰਾਫਰੱਕਚਰ, ਖੇਤੀ ਅਤੇ ਹੋਰ ਜਾਨ ਮਾਲ ਦਾ ਅਨੁਮਾਨਤ ਨੁਕਸਾਨ ਦੋ ਲੱਖ ਕਰੋੜ ਦਾ ਹੋਣ ’ਤੇ ਕੇਂਦਰ ਸਰਕਾਰ ਵੱਲੋਂ ਕੇਵਲ 1600 ਕਰੋੜ ਰੁਪਏ ਦੀ ਸਹਾਇਤਾ ਦੇਣੀ; ਕੇਂਦਰ ਦਾ ਪੰਜਾਬ ਪ੍ਰਤੀ ਪੱਖਪਾਤੀ ਰਵੱਈਆ ਜੱਗ ਜ਼ਾਹਰ ਹੋ ਜਾਂਦਾ ਹੈ।

ਜਿੱਥੇ ਪੰਜਾਬ ਅਤੇ ਕੇਂਦਰ ਦੋਵੇਂ ਸਰਕਾਰਾਂ ਹੜ੍ਹ ਪੀੜਤ ਲੋਕਾਂ ਦੀ ਬਾਂਹ ਫੜਨ ’ਚ ਪੂਰੀ ਤਰ੍ਹਾਂ ਫੇਲ੍ਹ ਹੋਈਆਂ ਹਨ, ਉੱਥੇ ਦੇਸ਼-ਵਿਦੇਸ਼ ’ਚ ਵਸਦੇ ਪੰਜਾਬੀ (ਖਾਸ ਕਰ ਸਿੱਖ), ਜਿਸ ਤਰ੍ਹਾਂ ਪੀੜਤ ਲੋਕਾਂ ਦੀ ਸਹਾਇਤਾ ਲਈ ਬਿਨਾਂ ਕਿਸੇ ਧਰਮ ਜਾਂ ਜਾਤ ਪਾਤ ਦੇ ਵਿਤਕਰੇ ਦੇ ਖੁਲ੍ਹ ਕੇ ਅੱਗੇ ਆਏ ਹਨ, ਇਸ ਨੇ ਇੱਕ ਬਾਕਮਾਲ ਮਿਸਾਲ ਕਾਇਮ ਕੀਤੀ ਹੈ। ਹਰਿਆਣੇ ਅਤੇ ਯੂਪੀ ’ਚੋਂ ਕੁਝ ਮੁਸਲਮਾਨ ਅਤੇ ਹਿੰਦੂ ਭਰਾਵਾਂ ਵੱਲੋਂ ਭੀ ਸਹਾਇਤਾ ਲਈ ਆਉਣਾ ਅਤੇ ਪੀੜਤ ਭਰਾਵਾਂ ਵੱਲੋਂ ਆਪਣੇ ਦੁੱਖਾਂ ਦਾ ਪ੍ਰਗਟਾਵਾ ਕਰਨ ਦੀ ਥਾਂ ਉਨ੍ਹਾਂ ਦਾ ਖਿੜੇ ਮੱਥੇ ਸੁਆਗਤ ਕਰਨਾ ਵੀ ਇੱਕ ਅਦਭੁਤ ਸਹਾਰਾ ਬਣਿਆ ਹੈ। ਇਹ ਸਭ ਕੁਝ; ਗੁਰੂ ਗ੍ਰੰਥ ਸਾਹਿਬ ਜੀ ’ਚ ਮਨੁੱਖਤਾ ਨੂੰ ਦਿੱਤੇ ਇਨ੍ਹਾਂ ਉਪਦੇਸ਼ਾਂ ’ਤੇ ਅਮਲ ਅਤੇ ਭਾਈਚਾਰ ਸਾਂਝ ਦੀ ਤਸਵੀਰ ਪੇਸ਼ ਕਰਦਾ ਹੈ, ‘‘ਬਿਨਾ ਸੰਤੋਖ ਨਹੀ ਕੋਊ ਰਾਜੈ ਸੁਪਨ ਮਨੋਰਥ ਬ੍ਰਿਥੇ ਸਭ ਕਾਜੈ (ਮਹਲਾ ੫/੨੭੯), ਘਾਲਿ ਖਾਇ ਕਿਛੁ ਹਥਹੁ ਦੇਇ ਨਾਨਕ ! ਰਾਹੁ ਪਛਾਣਹਿ ਸੇਇ (ਮਹਲਾ ੧/੧੨੪੫), ਅਵਲਿ ਅਲਹ ਨੂਰੁ ਉਪਾਇਆ; ਕੁਦਰਤਿ ਕੇ ਸਭ ਬੰਦੇ ਏਕ ਨੂਰ ਤੇ ਸਭੁ ਜਗੁ ਉਪਜਿਆ; ਕਉਨ ਭਲੇ  ? ਕੋ ਮੰਦੇ  ?’’ (ਭਗਤ ਕਬੀਰ ਜੀ/੧੩੪੯)

ਬੇਘਰ ਹੋਏ ਹਜ਼ਾਰਾਂ ਲੋਕਾਂ ਦੀ ਜ਼ਿੰਦਗੀ ਕਦੋਂ ਮੁੜ ਲੀਹ ’ਤੇ ਆਵੇਗੀ, ਇਹ ਵੱਡਾ ਸਵਾਲ ਹੈ। ਕਰਜ਼ੇ ਥੱਲ੍ਹੇ ਆਏ ਪਰਵਾਰਾਂ ਦੀ ਗਿਣਤੀ ਵਧੇਗੀ, ਕਈਆਂ ਨੂੰ ਮੁੜ ਕਾਰੋਬਾਰ ਤੇ ਘਰ-ਬਾਰ ਬਣਾਉਂਦਿਆਂ ਕਈ ਮਹੀਨੇ/ਵਰ੍ਹੇ ਲੱਗਣਗੇ। ਸਮੇਂ ਦੀ ਲੋੜ ਹੈ ਕਿ ਲੋਕ ਇਸ ਮਸਲੇ ’ਤੇ ਜਾਗਰੂਕ ਹੋ ਕੇ ਚੁਣੇ ਹੋਏ ਅਤੇ ਵਿਰੋਧੀ ਧਿਰਾਂ ਦੇ ਨੁਮਾਇੰਦਿਆਂ ਨੂੰ ਜਵਾਬਦੇਹ ਬਣਾਉਣ। ਲੋਕ ਚੇਤਨਤਾ ਅਤੇ ਜਥੇਬੰਦ ਹੋਣਾ ਸਮੱਸਿਆਵਾਂ ਦਾ ਹੱਲ ਹੈ। ਪੰਜਾਬ ਨੇ ਜਥੇਬੰਦ ਹੋ ਕੇ ਹੀ ਹੜ੍ਹਾਂ ਦੀ ਕਰੋਪੀ ਨਾਲ ਪਹਿਲਾਂ ਨਜਿੱਠਿਆ ਸੀ। ਹੁਣ ਵੀ ਨਜਿੱਠ ਲਵੇਗਾ, ਪਰ ਭਵਿੱਖ ’ਚ ਸੁਚੱਜੇ ਪ੍ਰਬੰਧ ਯਕੀਨੀ ਬਣਾਉਣ ਲਈ ਜਾਗਰੂਕ ਅਤੇ ਜਥੇਬੰਦ ਹੋਣਾ ਲਾਜ਼ਮੀ ਹੈ।

ਜਦੋਂ ਬਿਮਾਰੀ ਦੀ ਪਛਾਣ ਹੋ ਜਾਵੇ ਤਾਂ ਇਸ ਦਾ ਇਲਾਜ ਸੌਖਾ ਹੋ ਜਾਂਦਾ ਹੈ, ਪਰ ਜੇ ਇਲਾਜ ਕਰਨ ਵਾਲਾ ਡਾਕਟਰ ਹੀ ਇਲਾਜ ਨਾ ਕਰਦਾ ਹੋਵੇ ਤਾਂ ਬਿਮਾਰੀ ਦਿਨੋ ਦਿਨ ਭਿਆਨਕ ਰੂਪ ਅਖਤਿਆਰ ਕਰ ਲੈਂਦੀ ਹੈ। ਸਾਰੀ ਦੁਨੀਆਂ ’ਚ ਹੜ੍ਹ ਪ੍ਰਬੰਧਨ ਦਾ ਕਾਰਗਰ ਤਰੀਕਾਕਾਰ ਦਰਿਆਵਾਂ ਦਾ ਤਲ ਪੱਧਰ ਸਾਫ਼ ਰੱਖਣਾ ਤੇ ਧੂੱਸੀ ਬੰਧਾਂ ਦੀ ਸਾਂਭ ਸੰਭਾਲ ’ਤੇ ਨਿਰਭਰ ਕਰਦਾ ਹੈ। ਇੱਕ ਅਨੁਮਾਨ ਅਨੁਸਾਰ ਜੇਕਰ ਦਰਿਆਵਾਂ ’ਤੇ ਕੋਈ ਡੈਮ ਜਾਂ ਕੋਈ ਹੋਰ ਢਾਂਚਾ ਨਾ ਬਣਿਆ ਹੋਵੇ ਤਾਂ ਵੀ ਹਰੇਕ ਸਾਲ ਕੁੱਝ ਇੰਚਾਂ ਤੱਕ ਰੇਤ/ਮਿੱਟੀ ਪੈ ਕੇ 50-60 ਸਾਲਾਂ ’ਚ ਦਰਿਆ ਦਾ ਤਲ ਉੱਚਾ ਹੋਣ ਕਾਰਨ ਹੜ੍ਹਾਂ ਜੈਸੀ ਸਥਿਤੀ ਬਣ ਜਾਂਦੀ ਹੈ, ਪਰ ਦਰਿਆਵਾਂ ’ਤੇ ਡੈਮ, ਹੈੱਡਵਰਕਸ ਅਤੇ ਹੋਰ ਢਾਂਚਿਆਂ ਦੇ ਬਣਨ ਤੋਂ ਬਾਅਦ ਤਾਂ ਮਿੱਟੀ ਇਕੱਠੀ ਹੋਣ ਦਾ ਵਰਤਾਰਾ ਬਹੁਤ ਵੱਧ ਜਾਂਦਾ ਹੈ।

ਅੱਜ ਤੋਂ 5 ਹਜ਼ਾਰ ਸਾਲ ਪਹਿਲਾਂ ਦਰਿਆਵਾਂ ਕੰਢੇ ਪੰਜਾਬ ’ਚ ਘੁੱਗ ਵਸਦੀ ਸਿੰਧ ਘਾਟੀ ਦੀ ਸਭਿਅਤਾ ਸ਼ੁਰੂ ਹੋਈ ਸੀ। ਰਾਵੀ ਦਰਿਆ ’ਤੇ ਵਸਿਆ ਮਹਿੰਦਜੋਦੜੋ ਸ਼ਹਰ 1930 ਵਿੱਚ ਲੱਭਿਆ ਅਤੇ ਪਤਾ ਲੱਗਾ ਕਿ ਜਦੋਂ ਇਹ ਸ਼ਹਰ ਵੱਸਿਆ ਸੀ ਤਾਂ ਇਹ ਦਰਿਆ ਤੋਂ 6-7 ਫੁੱਟ ਉੱਚਾ ਸੀ, ਪਰ 1300 ਸਾਲ ਬਾਅਦ ਜਦੋਂ ਇਸ ਸਭਿਆਤਾ ਦਾ ਖਾਤਮਾ ਹੋਇਆ ਤਾਂ ਖੁਦਾਈ ਤੋਂ ਪਤਾ ਲੱਗਿਆ ਕਿ ਘਰਾਂ ਦੀਆਂ ਨੀਹਾਂ ਲਗਭਗ 7 ਵਾਰੀ ਨਵੇਂ ਸਿਰੇ ਤੋਂ ਉੱਚੇ ਚੁੱਕ ਕੇ ਸਥਾਪਤ ਕੀਤੀਆਂ ਗਈਆਂ ਸਨ।  ਸੰਨ 1930 ’ਚ ਖੁਦਾਈ ਸਮੇਂ ਪਤਾ ਲੱਗਿਆ ਕਿ ਮੌਜੂਦਾ ਸਮੇਂ ਰਾਵੀ ਦਰਿਆ ਇਸ ਸ਼ਹਰ ਤੋਂ 50 ਫੁੱਟ ਉੱਚਾ ਵਗ ਰਿਹਾ ਸੀ। ਇਸ ਦਾ ਮਤਲਬ ਹੈ ਕਿ ਪਿਛਲੇ 5000 ਸਾਲਾਂ ’ਚ ਦਰਿਆ ਰਾਵੀ ’ਚ ਪਹਾੜਾਂ ਤੋਂ ਆਇਆ 50 ਫੁੱਟ ਤੱਕ ਰੇਤਾ ਵਿਛਣ ਕਾਰਨ ਇਹ ਇੰਨਾ ਉੱਚਾ ਹੋ ਗਿਆ। ਭਾਵੇਂ ਕਿ ਅਜੇ ਤੱਕ ਇਹ ਪਤਾ ਨਹੀਂ ਲੱਗਾ ਕਿ ਦਰਿਆ ਕੰਢੇ ਘੁੱਗ ਵਸਦੀ ਇਹ ਸਭਿਅਤਾ ਹੋਰ ਕਿਹੜੇ ਕਿਹੜੇ ਕਾਰਨਾਂ ਕਰਕੇ ਖਤਮ ਹੋਈ ਸੀ, ਪਰ ਇੱਕ ਗੱਲ ਸਾਫ਼ ਹੈ ਕਿ ਦਰਿਆਵਾਂ ’ਚ ਮਿੱਟੀ ਚੜ੍ਹਨ ਕਾਰਨ ਇਸ ਸਭਿਅਤਾ ਨੂੰ ਹੜ੍ਹਾਂ ਦੀ ਬਹੁਤ ਵੱਡੀ ਮਾਰ ਸਹਿਣੀ ਪਈ ਸੀ।

ਹੜ੍ਹਾਂ ਤੋਂ ਬਚਣ ਲਈ ਲੋੜ ਹੈ ਕਿ ਪੰਜਾਬ ਦੇ ਘੱਗਰ ਸਣੇ ਚਾਰੇ ਦਰਿਆਵਾਂ ਦੀ ਲਗਾਤਾਰ ਸਾਫ਼ ਸਫਾਈ ਅਤੇ ਸਾਂਭ ਸੰਭਾਲ ਦਾ ਪ੍ਰੋਜੈਕਟ ਬਣਾ ਕੇ ਕੰਮ ਕੀਤਾ ਜਾਵੇ। ਇਨ੍ਹਾਂ ਵਿੱਚੋਂ ਸਾਲਾਂ ਦੀ ਇਕੱਠੀ ਹੋਈ ਗਾਰ/ਮਿੱਟੀ ਕੱਢ ਕੇ ਇਨ੍ਹਾਂ ਦੀ ਕੁਦਰਤੀ ਸਤਹ ਅਤੇ ਵਹਾਅ ਨੂੰ ਬਹਾਲ ਕੀਤਾ ਜਾਵੇ ਅਤੇ ਇਹ ਕਾਰਜ ਨਿਰੰਤਰ ਹੁੰਦਾ ਰਹਿਣਾ ਚਾਹੀਦਾ ਹੈ।

ਇਨ੍ਹਾਂ ਕੰਮਾਂ ਲਈ ਬਹੁਤ ਵੱਡੀ ਰਕਮ ਦੀ ਲੋੜ ਪਵੇਗੀ, ਜੋ ਕਿ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਵੱਲੋਂ ਹਰ ਸਾਲ ਸਹੀ ਸਮੇਂ ਉਪਲਬਧ ਕਰਾਉਣੀ ਬਣਦੀ ਹੈ। ਰਾਇਪੇਰੀਅਨ ਸਟੇਟ ਹੋਣ ਦੇ ਨਾਤੇ ਹੜ੍ਹਾਂ ਦੀ ਮਾਰ ਕੇਵਲ ਪੰਜਾਬ ਨੂੰ ਝੱਲਣੀ ਪੈਂਦੀ ਹੈ, ਇਸ ਲਈ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਚੇਅਰਮੈਨ ਅਤੇ ਇੱਕ ਮੈਂਬਰ; ਪੰਜਾਬ ਨਾਲ ਸਬੰਧਿਤ ਹੀ ਹੋਵੇ। ਭਾਖੜਾ ਅਤੇ ਪੌਂਗ ਡੈਮ ਦੇ ਰੱਖ ਰਖਾਉ ਦਾ ਜ਼ਿੰਮੇਵਾਰ ਬੀਬੀਐੱਮਬੀ ਹੈ, ਜੋ ਮੈਂਬਰ ਸਟੇਟਾਂ (ਪੰਜਾਬ, ਹਰਿਆਣਾ ਅਤੇ ਰਾਜਸਥਾਨ) ਨੂੰ ਮੁਫਤ ਪਾਣੀ ਅਤੇ ਬਿਜਲੀ ਦਿੰਦਾ ਹੈ ਤੇ ਡੈਮਾਂ ਦੇ ਰੱਖ ਰਖਾਅ ’ਤੇ ਹੁੰਦੇ ਖਰਚੇ ਲਈ, ਉਨ੍ਹਾਂ ਤੋਂ ਹਿੱਸੇ ਮੁਤਾਬਕ ਰਕਮ ਲੈਂਦਾ ਹੈ। ਡੈਮਾਂ ਤੋਂ ਹੇਠਾਂ ਵਗਦੇ ਦਰਿਆਵਾਂ ਦਾ ਰੱਖ ਰਖਾਅ ਵੀ ਡੈਮਾਂ ਦੇ ਰੱਖ ਰਖਾਅ ਦਾ ਹੀ ਇੱਕ ਅਟੁੱਟ ਹਿੱਸਾ ਹੈ, ਇਸ ਲਈ ਦਰਿਆਵਾਂ ਦੇ ਪਾਣੀ ਦਾ ਕਬਜ਼ਾ; ਸਿਰਫ ਡੈਮਾਂ ਉੱਤੇ ਕਰਨ ਕਾਰਨ ਹੀ ਜ਼ਿੰਮੇਵਾਰੀ ਖ਼ਤਮ ਨਹੀ ਹੋ ਜਾਂਦੀ ਸਗੋਂ ਡੈਮਾਂ ਤੋਂ ਛੱਡੇ ਜਾਂਦੇ ਪਾਣੀ ਕਾਰਨ ਪੈਦਾ ਹੋਈ ਹੜ੍ਹਾਂ ਦੀ ਸਮੱਸਿਆ ਨੂੰ ਵੀ ਨਿਯੰਤਰਣ ਕਰਨਾ, ਇਸੇ ਜ਼ਿੰਮੇਵਾਰੀ ਦਾ ਅਨਿੱਖੜਵਾਂ ਹਿੱਸਾ ਹੈ। ਜੇਕਰ ਦੂਜੀਆਂ ਸਟੇਟਾਂ ਹਰ ਸਾਲ ਮੁਫਤ ਪਾਣੀ ਅਤੇ ਬਿਜਲੀ ਲੈਂਦੀਆਂ ਹਨ ਤਾਂ ਉਨ੍ਹਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਇਨ੍ਹਾਂ ਡੈਮਾਂ ਕਾਰਨ ਪੈਦਾ ਹੁੰਦੇ ਹੜ੍ਹਾਂ ਨੂੰ ਨਿਯੰਤਰਣ ਕਰਨ ਲਈ ਵੀ ਜ਼ਿੰਮੇਵਾਰੀ ਨਿਭਾਉਣ। ਇਸ ਲਈ ਸਤਲੁਜ ਅਤੇ ਬਿਆਸ ਦਰਿਆ ਦੇ ਮੁਕੰਮਲ ਰੱਖ ਰਖਾਅ ਲਈ ਹਰਿਆਣਾ ਅਤੇ ਰਾਜਸਥਾਨ ਤੋਂ ਉਨ੍ਹਾਂ ਨੂੰ ਦਿੱਤੀ ਜਾ ਰਹੀ ਬਿਜਲੀ ’ਤੇ ਸੈੱਸ ਅਤੇ ਪਾਣੀ ’ਤੇ ਰੋਇਲਟੀ ਲਗਾ ਕੇ ਰਕਮ ਪ੍ਰਾਪਤ ਕੀਤੀ ਜਾ ਸਕਦੀ ਹੈ, ਜੋ ਦਰਿਆਵਾਂ ਦੀ ਸਾਂਭ ਸੰਭਾਲ ਅਤੇ ਗਾਰ ਕੱਢਣ ਲਈ ਪੰਜਾਬ ਨੂੰ ਦੇਣੀ ਚਾਹੀਦੀ ਹੈ।

ਡੈਮਾਂ ਦੇ ਪਾਣੀ ਛੱਡਣ ਦੇ ਪਰੋਟੋਕੋਲ ਦਾ ਮੁੜ ਮੁਲਾਂਕਣ ਹੋਣਾ ਚਾਹੀਦਾ ਹੈ :- ਪੰਜਾਬ ਦੇ ਡੈਮਾਂ ਨੂੰ ਭਰਨ, ਸਿੰਚਾਈ ਅਤੇ ਬਿਜਲੀ ਲੋੜਾਂ ਦੀ ਪੂਰਤੀ ਲਈ ਪਾਣੀ ਛੱਡਣ ਅਤੇ ਹੜ੍ਹਾਂ ਸਮੇਂ ਪਾਣੀ ਨੂੰ ਨਿਯੰਤਰਣ ਕਰਨ ਦਾ ਇੱਕ ਪਰੋਟੋਕੋਲ ਬਣਿਆ ਹੈ, ਜੋ ਕਿ ਕਾਫ਼ੀ ਪੁਰਾਣਾ ਹੈ। ਮੌਜੂਦਾ ਸਮੇਂ ’ਚ ਆਲਮੀ ਤਪਸ਼ ਵਧਣ ਕਾਰਨ ਵਾਤਾਵਰਣ ’ਚ ਆ ਰਹੀਆਂ ਤਬਦੀਲੀਆਂ ਕਾਰਨ ਦਰਿਆਵਾਂ ’ਚ ਅਚਾਨਕ ਆਉਂਦੇ ਪਾਣੀ ਦੀ ਮਿਕਦਾਰ ਅਤੇ ਵੇਗ ਕਾਰਨ ਪਰੋਟੋਕੋਲ ਦਾ ਮੁੜ ਮੁਲਾਂਕਣ ਕਰਨਾ ਬਣਦਾ ਹੈ।

ਤੱਤ ਸਾਰ :- ਹੜ੍ਹਾਂ ਦੀ ਸਮੱਸਿਆ ਦਾ ਹੱਲ ਕੀਤਾ ਜਾ ਸਕਦਾ ਹੈ, ਪਰ ਇਸ ਲਈ ਮਜ਼ਬੂਤ ਰਾਜਨੀਤਿਕ ਇਰਾਦੇ ਅਤੇ ਵੱਡੇ ਫੰਡਾਂ ਦਾ ਪ੍ਰਬੰਧ ਕਰਨਾ ਬਹੁਤ ਜ਼ਰੂਰੀ ਹੈ। ਨਹੀਂ ਤਾਂ ਆਉਣ ਵਾਲੇ ਸਾਲਾਂ ’ਚ ਭੀ ਪੰਜਾਬੀਆਂ ਨੂੰ ਇਸੇ ਤਰ੍ਹਾਂ ਦੇ ਹੜ੍ਹਾਂ ਦੇ ਹਾਲਾਤਾਂ ਨਾਲ ਸਿੱਝਣਾ ਪਵੇਗਾ ਅਤੇ ਲੋਕਾਂ ਦਾ ਅਰਬਾਂ ਰੁਪਏ ਦਾ ਜਾਨੀ ਤੇ ਮਾਲੀ ਨੁਕਸਾਨ ਹੁੰਦਾ ਰਹੇਗਾ।

ਸਿੱਖ ਧਰਮ ਬਾਰੇ ਇਕ ਗ਼ੈਰ ਸਿੱਖ ਦੇ ਵਿਚਾਰ

0

Most Viewed Posts