1984 ਵਿੱਚ ਦਰਬਾਰ ਸਾਹਿਬ ’ਤੇ ਹੋਏ ਫ਼ੌਜੀ ਹਮਲੇ ਦਾ ਇੱਕ ਇਹ ਵੀ ਪੱਖ
ਸੰਨ 1984 ਵਿੱਚ ਦਰਬਾਰ ਸਾਹਿਬ ’ਤੇ ਫੌਜੀ ਹਮਲੇ ਦੀ ਇਜਾਜ਼ਤ ਦੇਣ ਵਾਸਤੇ ਪੰਜਾਬ ਦੇ ਗਵਰਨਰ ਵੱਲੋਂ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸਰਦਾਰ ਗੁਰਦੇਵ ਸਿੰਘ ਬਰਾੜ ਨੂੰ ਹੁਕਮ ਦਿੱਤਾ ਗਿਆ, ਪਰ ਸਰਦਾਰ ਗੁਰਦੇਵ ਸਿੰਘ ਨੇ ਸੰਬੰਧਿਤ ਕਾਗਜਾਂ ’ਤੇ ਦਸਤਖ਼ਤ ਕਰਨ ਤੋ ਨਾ ਕਰ ਦਿੱਤੀ। ਜਦ ਬਾਰ ਬਾਰ ਉਨ੍ਹਾਂ ਉੱਤੇ ਦਬਾਅ ਪਾਇਆ ਗਿਆ ਤਾਂ ਗੁਰਦੇਵ ਸਿੰਘ ਛੁੱਟੀ ਲੈ ਕੇ ਘਰ ਚਲਾ ਗਿਆ। ਬਿਹਾਰ ਕੇਡਰ ਦਾ ਆਈ. ਏ. ਐਸ. ਅਫ਼ਸਰ ਰਮੇਸ਼ਇੰਦਰ ਸਿੰਘ ਬਦਲੀ ਕਰਵਾ ਕੇ ਤੁਰੰਤ ਅੰਮ੍ਰਿਤਸਰ ਲਿਆਂਦਾ ਗਿਆ ਤੇ ਉਸੇ ਵਕਤ ਅੰਮ੍ਰਿਤਸਰ ਦਾ ਡਿਪਟੀ ਕਮਿਸ਼ਨਰ ਲਾਇਆ ਗਿਆ। ਰਸ਼ਮੀ ਤੌਰ ’ਤੇ ਚਾਰਜ ਲੈ ਕੇ ਇਸ ਨੇ ਦਰਬਾਰ ਸਾਹਿਬ ’ਤੇ ਹਮਲਾ ਕਰਨ ਦੀ ਮੰਜੂਰੀ, ਫੌਜ ਨੂੰ ਦੇ ਦਿੱਤੀ। ਇਸੇ ਰਮੇਸ਼ਇੰਦਰ ਸਿੰਘ ਨੇ ਕੈਦੀ ਬਣਾਏ ਗਏ ਸਿੱਖਾਂ ਦੀ ਸੂਚੀ ’ਤੇ ਦਸਤਖ਼ਤ ਵੀ ਕੀਤੇ। ਦਰਬਾਰ ਸਾਹਿਬ ’ਤੇ ‘ਕਾਮਯਾਬ ਜਿੱਤ’ ਦੇ ਇਨਾਮ ਵਜੋਂ ਇਸ ਨੂੰ 15 ਅਗਸਤ 1984 ਨੂੰ ਸੇਵਾ ਮੈਡਲ ਦੇ ਕੇ ਰਾਸ਼ਟਰਪਤੀ ਵੱਲੋਂ ਨਿਵਾਜਿਆ ਗਿਆ। ਬਾਅਦ ਵਿੱਚ ਇਸ ਨੂੰ ਪ੍ਰਕਾਸ਼ ਸਿੰਘ ਬਾਦਲ ਨੇ ਆਪਣਾ ਚੀਫ ਸਕੱਤਰ ਬਣਾਇਆ ਕਿਉਂਕਿ ਰਮੇਸ਼ਇੰਦਰ ਸਿੰਘ, ਪ੍ਰਕਾਸ਼ ਸਿੰਘ ਬਾਦਲ ਦਾ ਸਾਲਾ ਸੀ ਭਾਵ ਬੀਬੀ ਸੁਰਿੰਦਰ ਕੌਰ ਪਤਨੀ ਪ੍ਰਕਾਸ਼ ਸਿੰਘ ਬਾਦਲ ਦੇ ਸਕੇ ਮਾਮੇ ਦਾ ਪੁੱਤਰ, ਯਾਨੀ ਕਿ ਬੀਬੀ ਸੁਰਿੰਦਰ ਕੌਰ ਦਾ ਭਰਾ, ਜਿਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ‘ਮਾਤਾ ਖੀਵੀ’ ਅਵਾਰਡ ਅਤੇ ਪ੍ਰਕਾਸ਼ ਸਿੰਘ ਬਾਦਲ ਨੂੰ ‘ਫਖਰ ਏ ਕੌਮ’ ਦਾ ਅਵਾਰਡ ਦਿੱਤਾ ਗਿਆ ਹੈ ?
ਕੀ ਅਸੀਂ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਤਾ ਸਾਹਿਬ ਕੌਰ ਜੀ ਦੇ ਪੁੱਤਰ ਕਹਾਉਣ ਦੇ ਲਾਇਕ ਹਾਂ ? ਕੀ ਅਸੀਂ ਸਿੱਖੀ ਸਿਧਾਂਤਾਂ ਦੀ ਖਾਤਰ 7 ਤੇ 9 ਸਾਲ ਦੀ ਉਮਰ ਵਿੱਚ ਨੀਹਾਂ ਵਿੱਚ ਚਿਣੇ ਜਾਣ ਵਾਲੇ ਕੌਮੀ ਹੀਰਿਆਂ (ਸਾਹਿਬਜ਼ਾਦਿਆਂ) ਦੇ ਵਾਰਸ ਕਹਾਉਣ ਦੇ ਹੱਕਦਾਰ ਹਾਂ ?
ਸਾਡੀ ਕੀਮਤ ਪਤਾ ਕੀ ਰੱਖੀ ਹੈ ਇਨ੍ਹਾਂ ਨੇ ? ਆਟਾ ਤੇ ਦਾਲ ? ਟੀ. ਵੀ. ’ਤੇ ਐਡ ਦੇਖੋ ! ਖੰਡੇ ਬਾਟੇ ਦੀ ਪਾਹੁਲਧਾਰੀ ਪਰਿਵਾਰ ‘ਆਟਾ ਦਾਲ’ ਲੈ ਕੇ ਖੁਸ਼ ਹੋ ਰਿਹਾ ਹੈ। ਸਾਡੇ ਲੀਡਰਾਂ ਨੇ ਦੁਨੀਆ ਨੂੰ ਦਿੱਖਾ ਦਿੱਤਾ ਹੈ ਕਿ ਗੁਰਦੁਆਰਿਆਂ ਵਿੱਚ ਰੋਜ਼ਾਨਾ ਕਰੋੜਾਂ ਦੇ ਲੰਗਰ ਚਲਾਉਣ ਵਾਲੀ ਕੌਮ ਨੂੰ ਮੈਂ ਸੋਚ ਵਿਚਾਰ ਪੱਖੋਂ ਤਾਂ ਕੰਗਾਲ ਕਰ ਈ ਦਿੱਤੀ ਸੀ, ਹੁਣ ‘ਆਟੇ ਦਾਲ’ ਦੀ ਮੁਹਤਾਜ ਕਰ ਦਿੱਤੀ ਹੈ ! ਜੇ ਥੋੜ੍ਹੀ ਬਹੁਤੀ ਵੀ ਜਮੀਰ ਮਰਨੋਂ ਬਚੀ ਹੈ, ਤਾਂ ਸੋਚਿਓ ਜ਼ਰੂਰ, ਜੀ।
ਭੁੱਲ ਚੁੱਕ ਦੀ ਖਿਮਾ