ਕੋਈ ਹਰਿਆ ਬੂਟ ਰਹਿਓ ਰੀ

0
1111

ਕੋਈ ਹਰਿਆ ਬੂਟ ਰਹਿਓ ਰੀ

ਰਾਜਾ ਸਿੰਘ ਮਿਸ਼ਨਰੀ-001-647-272-0450 rajasingh922@yahoo.com

ਖੁਸ਼ਹਾਲ ਮਨੁਖੀ ਜਿੰਦਗੀ ਲਈ ਦੋ ਖੇਤਰਾਂ ਵਿਚ ਉਨਤੀ ਜਰੂਰੀ ਹੈ ਇਕ ਸੰਸਾਰਕ ਜਾਂ ਸਰੀਰਕ ਤੇ ਦੂਸਰੀ ਅਧਿਆਤਮਕ |

ਸਦੀਵ ਕਾਲ ਤੋਂ ਗੁਰੂ ਪੀਰਾਂ ਮਹਾਂਪੁਰਖਾਂ ਨੇ ਐਸੇ ਉਪਦੇਸ਼ ਦਿਤੇ, ਪਰ ਗੁਰੂ ਨਾਨਕ ਸਾਹਿਬ ਜੀ ਨੇ ਤਾਂ ਧੁਰ ਕੀ ਬਾਣੀ ਕਲਮਬੰਦ ਕਰਕੇ ਮਨੁਖ ਦੇ ਹਰ ਫਰਜ਼ ਨੂੰ ਨਿਖਾਰ ਕੇ ਸਾਹਮਣੇ ਲੈ ਆਂਦਾ | ਗੁਰਬਾਣੀ ਮਨੁਖ ਦੇ ਅਧਿਆਤਮਕ ਜੀਵਨ ਤੇ ਸੰਸਾਰਕ ਜੀਵਨ ਦਾ ਇਕ ਸਹੀ ਸੁਮੇਲ ਪੇਦਾ ਕਰਦੀ ਹੈ ਜਿਸ ਨੂੰ ਅਪਣਾ ਕੇ ਕੋਈ ਵੀ ਬੇਹਤਰੀਨ ਜਿੰਦਗੀ ਜੀ ਸਕਦਾ ਹੈ | ਦੂਸਰੇ ਲਫਜਾਂ ਵਿਚ ਆਖ ਸਕਦੇ ਹਾਂ ਕਿ ਬਹੁਤ ਵਧੀਆ ਜਿੰਦਗੀ ਦਾ ਅਰਥ ਸੰਸਾਰਕ ਤੇ ਪ੍ਰਮਾਰਥਕ ਫਰਜਾਂ ਦਾ ਬਣਦਾ ਸਮਤੋਲ ਹੈ |

ਸਿਖ ਮਤ ਗ੍ਰਿਹਸਤ-ਪ੍ਰਧਾਨ ਹੈ, ਸੰਸਾਰ ਤਿਆਗਣ ਦੀ ਗਲ ਨਹੀਂ ਸਗੋਂ ਖੁਸ਼ਾਹਲ ਮੰਡਲ ਸਿਰਜਣ ਨੂੰ ਧਰਮ ਨਾਲ ਜੋੜਿਆ ਹੈ | ਗੁਰਬਾਣੀ ਵਿਚ ਐਸੀ ਜੀਵਨ ਜਾਚ ਦਸੀ ਹੈ ਜਿਸ ਵਿਚ ਨਫਰਤ, ਗੁਸੇ, ਈਰਖਾ, ਝਗੜੇ ਦੀ ਕੋਈ ਥਾਂ ਨਹੀਂ | ਹਰੇਕ ਮਨੁਖ ਨੂੰ ਕਿਰਤ ਕਰਨ ਦੀ ਹਦਾਇਤ ਹੈ _

ਸੇਵ ਕੀਤੀ ਸੰਤੋਖੀਈ ਜਿਨ੍ਹ੍ਹੀ ਸਚੋ ਸਚੁ ਧਿਆਇਆ ॥ ਓਨ੍ਹ੍ਹੀ ਮੰਦੈ ਪੈਰੁ ਨ ਰਖਿਓ ਕਰਿ ਸੁਕ੍ਰਿਤੁ ਧਰਮੁ ਕਮਾਇਆ ॥ (Assa ki Var)

ਇਸ ਸੁਚੀ ਕਿਰਤ ਨਾਲ ਪਰਿਵਾਰ ਦੀ ਪਾਲਣਾ ਕਰਨੀ ਹੈ ਤਾਂ ਜੋ ਇਸ ਨੂੰ ਛਕਣ ਵਾਲਿਆਂ ਦਾ ਜੀਵਨ ਵੀ ਸਚਾ ਸੁਚਾ ਹੋਵੇ | ਪੰਜਾਬੀਆਂ ਵਿਚ ਇਹ ਗਲ ਪ੍ਰਚਲਤ ਹੈ ਕਿ ਜੇਹਾ ਅਨ ਤੇਹਾ ਮਨ | ਸਚੇ ਸੁਚੇ ਇਨਸਾਨਾਂ ਦਾ ਆਲਾ ਦੁਆਲਾ ਵੀ ਚੜ੍ਹਦੀ ਕਲਾ ਵਾਲਾ ਹੋਵੇਗਾ ਜਿਸ ਨੂੰ ਗੁਰਬਾਣੀ ਨੇ ਹਲੇਮੀ ਰਾਜ ਆਖਿਆ ਹੈ

ਹੁਣਿ ਹੁਕਮੁ ਹੋਆ ਮਿਹਰਵਾਣ ਦਾ ॥      Now, the Merciful Lord has issued His Command.

ਪੈ ਕੋਇ ਨ ਕਿਸੈ ਰਞਾਣਦਾ ॥     Let no one chase after and attack anyone else.

ਸਭ ਸੁਖਾਲੀ ਵੁਠੀਆ ਇਹੁ ਹੋਆ ਹਲੇਮੀ ਰਾਜੁ ਜੀਉ ॥੧੩॥(SGGS 74)       Let all abide in peace, under this Benevolent Rule.

ਸੰਸਾਰ ਵਿਚ ਮਾਇਆ ਦਾ ਬੜਾ ਪ੍ਰਬਲ ਪਸਾਰਾ ਹੈ | ਮਾਇਆ ਸਾਨੂੰ ਪ੍ਰਭੁ ਤੋਂ ਤੋੜ ਦਿੰਦੀ ਹੈ ਅਤੇ ਮਨੁਖ ਦੁਨਿਆਵੀ ਪਦਾਰਥਾਂ, ਰਿਸ਼ਤੇ ਅਤੇ ਸੁਖ ਆਰਾਮ ਵਿਚ ਹੀ ਗੁਆਚ ਜਾਂਦਾ ਹੈ

ਏਹ ਮਾਇਆ ਜਿਤੁ ਹਰਿ ਵਿਸਰੈ ਮੋਹੁ ਉਪਜੈ ਭਾਉ ਦੂਜਾ ਲਾਇਆ ॥

ਇਹ ਦੂਜਾ ਭਾਓ ਮਨੁਖ ਦੀ ਭਟਕਣਾ ਦਾ ਕਾਰਣ ਬਣਦਾ ਹੈ, ਮਨੁਖ ਦੇ ਚੈਨ ਆਰਾਮ ਦਾ ਦੁਸ਼ਮਨ ਹੈ, ਚਿੰਤਾ ਕਰਨ ਨਾਲ ਇਸ ਦੀ ਬਿਬੇਕ ਬੁਧੀ ਨੂੰ ਤਾਲਾ ਲਗ ਜਾਂਦਾ ਹੈ

ਸੁਖ ਕੇ ਹੇਤ ਬਹੁਤ ਦੁਖ ਪਾਵਤ ਸੇਵ ਕਰਤ ਜਨੁ ਜਨੁ ਕਿ || ਦੁਆਰੇ ਦੁਆਰ ਸੁਆਨ ਜਿਓ ਡੋਲਤ ਨਹਿ ਸੁਧ ਰਾਮ ਭਜਨ ਕੀ||

ਮਾਇਆ ਦੀ ਬਹੁਤਾਤ ਅਤੇ ਥੁੜ ਦੋਨੋ ਹੀ ਮਨੁਖ ਅੰਦਰ ਅਸ਼ਾਂਤੀ ਪੇਦਾ ਕਰਦੀਆਂ ਹਨ |

ਬਹੁਤੇ ਪ੍ਰਾਣੀ ਇਸ ਅਸ਼ਾਂਤੀ ਤੋਂ ਬਚਣ ਲਈ ਕੁਝ ਐਸੇ ਰਸਤੇ ਚੁਣ ਲੈਂਦੇ ਹਨ ਜੋ ਓਹਨਾ ਦੀ ਤਬਾਹੀ ਦਾ ਕਰਨ ਬਣ ਜਾਂਦੇ ਹਨ|

ਕਈ ਵਾਰੀ ਅਸ਼ਾੰਤ ਮਨੁਖ ਨਸ਼ਿਆਂ ਦੀ ਜਕੜ ਵਿਚ ਆ ਜਾਂਦਾ ਹੈ| ਅਜਿਹੇ ਮਨੁਖਾਂ ਦੇ ਦਿਮਾਗ ਵਿਚ ਇਕ ਖਤਰਨਾਕ ਧਾਰਨਾ ਬੈਠ ਜਾਂਦੀ ਹੈ ਕਿ ਨਸ਼ੇ ਕਰਨ ਨਾਲ ਚਿੰਤਾ ਭੁਲ ਜਾਂਦੀ ਹੈ | ਹਾਲਾਂ ਅਸਲੀਅਤ ਤਾਂ ਇਹ ਹੈ ਕਿ ਚਿੰਤਾ ਨਹੀਂ ਦੂਰ ਹੁੰਦੀ ਬਲਕਿ ਮਨੁਖ ਦੀ ਸੋਚਣੀ ਤੇ ਵਕਤੀ ਤੋਰ ਤੇ ਪੜਦਾ ਪੈ ਜਾਂਦਾ ਹੈ ਤੇ ਨਸ਼ਾ ਉਤਰਨ ਤੋਂ ਬਾਅਦ ਫਿਰ ਖੋਤੀ ਬੋਹੜ ਥਲੇ ਵਾਲੀ ਕਹਾਵਤ ਵਰਤ ਜਾਂਦੀ ਹੈ | ਗੁਰਬਾਣੀ ਵੀ ਨਸ਼ੇੜੀਆਂ ਨੂੰ ਸਮਝਾਂਦੀ ਹੈ ਕਿ ਨਸ਼ੇ ਕਰਨ ਵਾਲੇ ਆਪਣੇ ਸਿਰ ਵਿਚ ਆਪ ਸੁਆਹ ਪਾਣ ਦਾ ਕਰਨ ਬਣਦੇ ਹਨ | ਗੁਰੂ ਅਮਰਦਾਸ ਜੀ ਦੇ ਬਚਨ ਹਨ:

ਜਿਤੁ ਪੀਤੈ ਮਤਿ ਦੂਰਿ ਹੋਇ ਬਰਲੁ ਪਵੈ ਵਿਚਿ ਆਇ ॥

Drinking the wine, intelligence departs, and madness enters the mind;

ਆਪਣਾ ਪਰਾਇਆ ਨ ਪਛਾਣਈ ਖਸਮਹੁ ਧਕੇ ਖਾਇ ॥

one cannot distinguish between his own and others, and is struck down by Lord

ਜਿਤੁ ਪੀਤੈ ਖਸਮੁ ਵਿਸਰੈ ਦਰਗਹ ਮਿਲੈ ਸਜਾਇ ॥

The drunken forgets the Lord and is punished in the Court of the Lord.

ਝੂਠਾ ਮਦੁ ਮੂਲਿ ਨ ਪੀਚਈ ਜੇ ਕਾ ਪਾਰਿ ਵਸਾਇ ॥

ਪਰ ਇਹ ਐਸਾ ਮਕੜ-ਜਾਲ ਹੈ ਕਿ ਇਕ ਵਾਰੀ ਫਸ ਜਾਓ ਤਾਂ ਨਿਕਲਣਾ ਬੜਾ ਅਓਖਾ ਹੋ ਜਾਂਦਾ ਹੈ | ਇਕ ਕਵੀ ਨੇ ਇਕ ਵਾਰੀ ਇਸ ਨਾਮੁਰਾਦ ਸ਼ਰਾਬ ਬਾਰੇ ਕਵਿਤਾ ਲਿਖੀ ਜਿਸ ਵਿਚ ਉਸ ਨੇ ਦਸਿਆ

“ਕਿ ਸ਼ੁਰੂ ਸ਼ੁਰੂ ਵਿਚ ਸ਼ਰਾਬੀ ਸ਼ਰਾਬ ਨੂੰ ਪੀਂਦਾ ਹੈ ਪਰ ਕੁਝ ਚਿਰ ਪਿਛੋਂ ਸ਼ਰਾਬ ਸ਼ਰਾਬੀ ਨੂੰ ਪੀਂਦੀ ਹੈ|”

ਹੈ ਇਹ ਸੋਲਾਂ ਆਨੇ ਸਚ, ਸਿਰਫ ਸ਼ਰਾਬੀ ਨੂੰ ਹੀ ਨਹੀਂ, ਉਸਦੀ ਜਮੀਨ ਜਾਇਦਾਦ ਤੇ ਸਭ ਰਿਸ਼ਤੇ ਪੀ ਜਾਂਦੀ ਹੈ | ਦੇਖੋ ਕਿਤਨੀ ਹੇਰਾਨੀ ਦੀ ਗਲ ਹੈ ਕਿ ਕੋਈ ਇਸ ਨੂੰ ਮਜਬੂਰੀ ਦਸਦਾ ਹੈ ਤੇ ਕੋਈ ਪੀਣ ਪਿਆਨ ਨੂੰ ਅਪਨੀ ਟੋਹਰ ਸਮਝਦਾ ਹੈ |

ਸਾਡੀ ਬਦਕਿਸ੍ਮਤੀ ਹੈ ਕਿ ਪੰਜਾਬ ਦੇ ਬਹੁਤੇ ਨੋਜੁਆਨ ਨਸ਼ਿਆਂ ਦੇ ਦਰਿਆ ਵਿਚ ਰੁੜਦੇ ਜਾ ਰਹੇ ਹਨ | ਐਸੇ ਐਸੇ ਨਾਮੁਰਾਦ ਨਸ਼ੇ, ਜਿਹਨਾਂ ਦਾ ਕਦੇ ਨਾਂ ਤਕ ਵੀ ਨਹੀਂ ਸੀ ਸੁਣਿਆ, ਉਹ ਪੰਜਾਬ ਦੀ ਜਵਾਨੀ ਨੂੰ ਨਿਗ੍ਲਦੇ ਜਾ ਰਹੇ ਹਨ | ਕਲ ਦੀ ਖਬਰ ਹੈ ਕਿ ਪੰਜਾਬ ਦੇ ਇਕ ਸਰਕਾਰੀ ਹਸਪਤਾਲ ਵਿਚ ਨਸ਼ਾ ਛੁੜਾਉ ਕੇਂਦਰ ਸ਼ੁਰੂ ਹੋਇਆ ਤਾਂ ਦੋ ਦਿਨਾਂ ਵਿਚ ਹੀ ਤੀਹ ਨਸ਼ੇੜੀ ਦਾਖਲ ਹੋ

ਗਏ , ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਪੰਜਾਬ ਵਿਚ ਨਸ਼ੇ ਦਾ ਘੁਣ ਕਿਤਨਾ ਘਰ ਕਰ ਚੁਕਾ ਹੈ | ਹੁਣ ਤਾਂ ਥਾਂ ਥਾਂ ਨਸ਼ਾ ਛੁਡਾਊ ਕੇਂਦਰਾਂ ਦੇ ਬੋਰਡ ਮਿਲਦੇ ਹਨ | ਅਸੀ ਇਸ ਬਹਿਸ ਵਿਚ ਨਹੀਂ ਪੈਣਾਂ ਕਿ ਨਸ਼ਿਆਂ ਦਾ ਤਸ੍ਕਰ ਕੋਣ ਕੋਣ ਹੈ | ਨਸ਼ਾ ਕਰਨ ਵਾਲੇ ਨੂੰ ਆਪਣਾ ਬੁਰਾ ਭਲਾ ਸੋਚਣਾ ਚਾਹੀਦਾ ਹੈ | ਇਸ ਲਈ ਇਕ ਵਡੀ ਮੁਹਿਮ ਦੀ ਲੋੜ ਹੈ | ਜਿਹੜਾ ਕਮ ਵੀ ਨੇਕ ਨੀਅਤ ਨਾਲ ਕੀਤਾ ਜਾਵੇ , ਹੋ ਸਕਦਾ ਹੈ ਪਰ ਸਾਡੀਆਂ ਸਮਾਜ ਸੇਵੀ ਸੰਸਥਾਂਵਾਂ, ਧਾਰਮਿਕ ਸੰਸਥਾਵਾਂ ਅਤੇ ਰਾਜ ਸਰਕਾਰਾਂ ਇਸ ਪ੍ਰਤੀ ਗੰਭੀਰ ਨਹੀਂ ਲਗਦੀਆਂ | ਜਿਥੇ ਕਿਧਰੇ ਕਿਸੇ ਨੇ ਨਿਸ਼ਕਾਮਤਾ ਨਾਲ ਕਮ ਕੀਤਾ ਉਥੇ ਨਤੀਜੇ ਵੀ ਦਿਸੇ ਹਨ | ਕੇਨੇਡਾ (ਟਰੋਂਟੋ) ਵਿਚ ਸ੍ਰ: ਧਰਮਪਾਲ ਸਿੰਘ ਸੰਧੂ , ਡ੍ਰਗ ਅਵੇਰਨੇੱਸ ਸੁਸਾਇਟੀ ਦੇ ਮੁਖੀ ਹਨ | ਪਿਛਲੇ ਕਾਫੀ ਸਮੇਂ ਤੋਂ ਉਪਰਾਲਾ ਕਰ ਰਹੇ ਹਨ ਕਿ ਨਸ਼ਿਆਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ | ਇਸ ਟੀਚੇ ਲਈ ਉਹ ਪਿਛੇ ਜਿਹੇ ਪੰਜਾਬ ਵੀ ਗਏ ਸਨ | ਉਹਨਾ ਇਕ ਮੁਲਕਾਤ ਵਿਚ ਦਸਿਆ ਕਿ ਜੇ ਇਹ ਕੰਮ ਦਿਆਨਤਦਾਰੀ ਨਾਲ ਕੀਤਾ ਜਾਵੇ ਤਾਂ ਨਤੀਜੇ ਵੀ ਜਰੁਰ ਆਓਂਦੇ ਹਨ | ਪੰਜਾਬ ਫੇਰੀ ਦੋਰਾਨ ਉਹ ਮੁਕਤਸਰ ਦੀ ਜੇਲ ਦੇ ਜੇਲਰ ਸਰਦਾਰ ਸ਼ਿਵਰਾਜ ਸਿੰਘ ਨੰਦਗੜ ਨੂੰ ਮਿਲੇ ਅਤੇ ਦੇਖਿਆ ਕਿ ਉਹਨਾਂ ਦੀ ਜੇਲ ਦਾ ਮਾਹੋਲ ਐਸਾ ਹੈ ਕਿ ਕੇਦੀਆਂ ਨੂੰ ਇਕ ਵਧੀਆ ਨਾਗਰਿਕ ਬਣਨ ਲਈ ਨਿਗਰ ਉਪਰਾਲੇ ਕੀਤੇ ਜਾ ਰਹੇ ਹਨ | ਜੇਲ ਵਿਚ ਕੋਈ ਵਸਤੂ ਬਿਨਾ ਛਾਣ ਬੀਨ ਦੇ ਵੜਨ ਨਹੀਂ ਦਿਤੀ ਜਾਂਦੀ, ਨਾ ਹੀ ਕੋਈ ਨਸ਼ਾ, ਤਮਾਕੂ ਆਦਿ ਦੀ ਵਰਤੋਂ ਕੀਤੀ ਜਾਂਦੀ ਹੈ | ਜੇ ਇਕ ਆਦਮੀ ਦੇ ਉਦਮ ਅਤੇ ਤਨ ਦੇਹੀ ਨਾਲ ਡਿਊਟੀ ਕਰਨ ਤੇ ਪੂਰੀ ਜੇਲ ਦਾ ਵਾਤਾਵਰਨ ਸੁਧਰ ਸਕਦਾ ਹੈ ਤਾਂ

ਬਾਕੀ ਥਾਵਾਂ ਤੇ ਕਿਓਂ ਨਹੀਂ | ਲੋੜ ਹੈ ਅਜਿਹੀ ਸੋਚ ਨੂੰ ਵਧਾਇਆ ਜਾਵੇ | ਸਰਕਾਰਾਂ ਦਿਆਨਤਦਾਰੀ ਦਿਖਾਣ ਤਾਂ ਸਭ ਕੁਝ ਸੰਭਵ ਹੈ | ਦੂਸਰਾ ਮਨ ਨੂੰ ਇਹ ਸਕੂਨ ਮਿਲਿਆ ਕਿ ਜਿਹੋ ਜਿਹਾ ਵੀ ਮਾਹੋਲ ਹੋਵੇ ਸਰਦਾਰ ਸ਼ਿਵਰਾਜ ਸਿੰਘ ਵਰਗੇ ਰਬ ਦੀ ਭੈ ਭਾਵਨੀ ਵਾਲੇ ਇਨਸਾਨ ਵੀ ਮਿਲ ਜਾਂਦੇ ਹਨ | ਅਜ ਦੇ ਯੁਗ ਵਿਚ ਅਜਿਹੇ ਪੁਰਸ਼ਾਂ ਬਾਰੇ ਗੁਰਬਾਣੀ ਦੇ ਇਹ ਬੋਲ ਕਿਤਨੇ ਸਾਰਥਕ ਹਨ :

ਦਾਵਾ ਅਗਨਿ ਬਹੁਤੁ ਤ੍ਰਿਣ ਜਾਲੇ ਕੋਈ ਹਰਿਆ ਬੂਟੁ ਰਹਿਓ ਰੀ ॥

The forest fire has burnt down so much of the grass; how rare are the plants which have remained green.