ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਪੋਹ ਸੁਦੀ 7 ਦੀ ਬਜਾਇ ਨਾਨਕਸ਼ਾਹੀ ਕੈਲੰਡਰ ਅਨੁਸਰ 23 ਪੋਹ ਨੂੰ ਹੀ ਮਨਾਇਆ ਜਾਏਗਾ : ਬਠਿੰਡਾ ਸ਼ਹਿਰ ਦੀਆਂ ਸੰਗਤਾਂ

0
977

ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਪੋਹ ਸੁਦੀ 7 ਦੀ ਬਜਾਇ ਨਾਨਕਸ਼ਾਹੀ ਕੈਲੰਡਰ ਅਨੁਸਰ 23 ਪੋਹ ਨੂੰ ਹੀ ਮਨਾਇਆ ਜਾਏਗਾ : ਬਠਿੰਡਾ ਸ਼ਹਿਰ ਦੀਆਂ ਸੰਗਤਾਂ

ਕਿਰਪਾਲ ਸਿੰਘ ਬਠਿੰਡਾ-88378-13661

ਸ਼੍ਰੋਮਣੀ ਕਮੇਟੀ ਵਲੋਂ ਅਪਣਾਏ ਗਏ ਬਿਕ੍ਰਮੀ ਕੈਲੰਡਰ ਮੁਤਾਬਿਕ ਹਰ ਸਾਲ ਹੀ ਗੁਰ ਪੁਰਬਾਂ ਦੀਆਂ ਤਾਰੀਖਾਂ ਸਬੰਧੀ ਦੁਬਿਧਾ ਬਣੀ ਰਹਿੰਦੀ ਹੈ ਇਸ ਲਈ ਬਠਿੰਡਾ ਸ਼ਹਿਰ ’ਚ ਸਥਿਤ ਗੁਰਦੁਆਰਾ ਸਾਹਿਬਾਨ ਦੇ ਮੁੱਖ ਸੇਵਾਦਾਰਾਂ ਨੇ ਸਰਬ ਸੰਮਤੀ ਨਾਲ ਫੈਸਲਾ ਕੀਤਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਪੋਹ ਸੁਦੀ 7 ਦੀ ਬਜਾਏ ਨਾਨਕਸ਼ਾਹੀ ਕੈਲੰਡਰ ਅਨੁਸਰ 23 ਪੋਹ ਨੂੰ ਹੀ ਮਨਾਇਆ ਜਾਏਗਾ ਜੋ ਕਿ ਹਰ ਸਾਲ 5 ਜਨਵਰੀ ਨੂੰ ਆਉਂਦਾ ਹੈ।  ਗੁਰਦੁਆਰਾ ਸਾਹਿਬਾਨ ਦੇ ਮੁੱਖ ਸੇਵਾਦਾਰਾਂ ਨੇ ਸਵਾਲ ਕੀਤਾ ਕਿ ਖ਼ਾਲਸਾ ਪੰਥ ਦੀ ਸਾਜਨਾ, ਅਨੰਦਪੁਰ ਸਾਹਿਬ ਦਾ ਛੱਡਣਾ, ਪਰਿਵਾਰ ਵਿਛੋੜਾ, ਸਾਕਾ ਚਮਕੌਰ ਅਤੇ ਸਾਕਾ ਸਰਹਿੰਦ ਆਦਿ ਸਭ ਗੁਰੂ ਗੋਬਿੰਦ ਸਿੰਘ ਜੀ ਨਾਲ ਸਬੰਧਤ ਹਨ ਪਰ ਸ਼੍ਰੋਮਣੀ ਕਮੇਟੀ ਦੇ ਕੈਲੰਡਰ ਵਿੱਚ ਇਹ ਸਾਰੇ ਦਿਹਾੜੇ ਤਾਂ ਬਿਕ੍ਰਮੀ ਕੈਲੰਡਰ ਦੀਆਂ ਸੂਰਜੀ ਤਰੀਕਾਂ ਮੁਤਾਬਿਕ ਉਲੀਕੇ ਗਏ ਹਨ ਜਦੋਂ ਕਿ ਗੁਰੂ ਸਾਹਿਬ ਜੀ ਦਾ ਆਪਣਾ ਪ੍ਰਕਾਸ਼ ਦਿਹਾੜਾ, ਗੁਰਗੱਦੀ ਦਿਵਸ ਅਤੇ ਜੋਤੀ ਜੋਤ ਸਮਾਉਣ ਦਾ ਦਿਨ ਬਿਕ੍ਰਮੀ ਕੈਲੰਡਰ ਦੀਆਂ ਚੰਦਰ ਅਧਾਰਿਤ ਤਿਥਾਂ ਮੁਤਾਬਿਕ ਬਿਆਨੇ ਗਏ ਹਨ। ਇਹੋ ਕਾਰਨ ਹੈ ਕਿ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਕਿਸੇ ਸਾਲ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਪਹਿਲਾਂ, ਕਿਸੇ ਸਾਲ ਪਿੱਛੋਂ ਅਤੇ ਕਿਸੇ ਸਾਲ ਇਕੱਠੇ (ਇੱਕੋ ਦਿਨ) ਹੀ ਆ ਜਾਂਦੇ ਹਨ ਜਿਵੇਂ ਕਿ 1995 ਅਤੇ 2014 ’ਚ ਪੋਹ ਸੁਦੀ 7 ਅਤੇ 13 ਪੋਹ (ਦੋਵੇਂ ਹੀ) ਇਕੱਠੇ 28 ਦਸੰਬਰ ਨੂੰ ਆਉਣ ਕਰ ਕੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਗੁਰ ਪੁਰਬ ਇਕੱਠੇ ਆਏ ਸਨ।  1982 ’ਚ ਪੋਹ ਸੁਦੀ 7 ਅਤੇ 8 ਪੋਹ (ਦੋਵੇਂ ਹੀ) ਇਕੱਠੇ 22 ਦਸੰਬਰ ਨੂੰ ਆਉਣ ਕਰ ਕੇ ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਇੱਕੋ ਦਿਨ ਆਏ ਸਨ ਜਦੋਂ ਕਿ ਇਸ ਸਾਲ ਸ਼ਹੀਦੀ ਹਫਤੇ (7-13 ਪੋਹ) ਦੇ ਵਿਚਕਾਰ 11 ਪੋਹ ਨੂੰ ਆ ਰਿਹਾ ਹੈ। ਇਹ ਵੀ ਸਮਝ ਤੋਂ ਬਾਹਰ ਹੈ ਕਿ ਇਤਿਹਾਸ ਵਿੱਚ ਪ੍ਰਕਾਸ਼ ਦਿਹਾੜੇ ਦੀ ਤਾਰੀਕ ਤਾਂ 23 ਪੋਹ ਲਿਖੀ ਹੋਈ ਹੈ ਤਾਂ ਸ਼੍ਰੋਮਣੀ ਕਮੇਟੀ ਨੇ ਇਹ 11 ਪੋਹ ਦੀ ਤਰੀਕ ਕਿੱਥੋਂ ਲੈ ਲਈ ਤੇ ਇਹ ਹਰ ਸਾਲ ਬਦਲ ਕਿਵੇਂ ਜਾਂਦੀ ਹੈ ?

ਗੁਰੂ ਦਾ ਪ੍ਰਕਾਸ਼ ਦਿਹਾੜਾ ਭਾਵ ਜਨਮ ਦਿਨ ਅਤੇ ਉਨ੍ਹਾਂ ਦੇ ਸਾਹਿਬਜ਼ਾਦਿਆਂ ਦੇ ਸ਼ਹੀਦੇ ਦਿਹਾੜੇ ਮਨਾਉਣ ਵੇਲੇ ਕੁਦਰਤੀ ਤੌਰ ’ਤੇ ਹਰ ਸਿੱਖ ਦੇ ਮਨ ਵਿੱਚ ਭਾਵਨਾ ਅਤੇ ਸਮਾਗਮ ਦਾ ਮਹੌਲ ਵੱਖ ਵੱਖ ਤਰ੍ਹਾਂ ਦਾ ਬਣਿਆ ਹੋਣ ਕਰ ਕੇ ਸਿੱਖ ਦੁਬਿਧਾ ਵਿੱਚ ਪੈ ਜਾਂਦੇ ਹਨ ਕਿ ਇਹ ਦੋਵੇਂ ਦਿਹਾੜੇ ਇੱਕੋ ਦਿਨ ਕਿਸ ਮਹੌਲ (ਭਾਵ ਖੁਸ਼ੀ ਜਾਂ ਗਮੀ) ਵਿੱਚ ਮਨਾਏ ਜਾਣ ?  ਇਸ ਦਾ ਸਾਡੇ ਪਾਸ ਕੋਈ ਉੱਤਰ ਨਹੀਂ ਹੁੰਦਾ ।  

ਇਸੇ ਤਰ੍ਹਾਂ ਅਕਾਲ ਤਖ਼ਤ ਸਾਹਿਬ ਦੀ ਸਿਰਜਨਾ ਅਤੇ ਮੀਰੀ ਪੀਰੀ ਦੀਆਂ ਦੋ ਕ੍ਰਿਪਾਨਾਂ ਧਾਰਨ ਕਰਨ ਦੀਆਂ ਦੋਵੇਂ ਘਟਨਾਵਾਂ ਹੀ ਗੁਰੂ ਹਰਿਗੋਬਿੰਦ ਸਾਹਿਬ ਜੀ ਨਾਲ ਸਬੰਧਿਤ ਹਨ ਪਰ ਸ਼੍ਰੋਮਣੀ ਕਮੇਟੀ ਦੇ ਕੈਲੰਡਰਾਂ ਵਿੱਚ ਅਕਾਲ ਤਖ਼ਤ ਸਾਹਿਬ ਦੀ ਸਿਰਜਨਾ ਬਿਕ੍ਰਮੀ ਕੈਲੰਡਰ ਦੀਆਂ ਸੂਰਜੀ ਤਰੀਕਾਂ ਮੁਤਾਬਿਕ ਅਤੇ ਮੀਰੀ ਪੀਰੀ ਦਾ ਦਿਨ ਬਿਕ੍ਰਮੀ ਕੈਲੰਡਰ ਦੀਆਂ ਚੰਦਰ ਅਧਾਰਿਤ ਤਿਥਾਂ ਮੁਤਾਬਿਕ ਬਿਆਨੇ ਗਏ ਹਨ। ਦੂਸਰਾ ਸਵਾਲ ਹੈ ਕਿ ਸੂਰਜੀ ਪ੍ਰਣਾਲੀ ਜਿਸ ਦੇ ਅਧਾਰ ’ਤੇ ਰੁੱਤਾਂ ਬਦਲਦੀਆਂ ਹਨ, ਦੀ ਥਾਂ ਸਾਡੀ ਕੌਮ ਦੇ ਆਗੂ ਸੂਰਜੀ ਅਤੇ ਚੰਦਰਮਾਂ ਦੋਵਾਂ ਪ੍ਰਣਾਲੀਆਂ ਨੂੰ ਵਰਤ ਕੇ ਦੋ ਬੇੜੀਆਂ (ਕੈਲੰਡਰਾਂ) ਵਿੱਚ ਸਾਡੀਆਂ ਲੱਤਾਂ ਰੱਖਵਾ ਕਿ ਕੌਮ ਨੂੰ ਕਿਉਂ ਡੋਬਣਾ ਚਾਹ ਰਹੇ ਹਨ ?

ਮੁੱਖ ਸੇਵਾਦਾਰਾਂ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਵੱਲੋਂ ਅਕਾਲ ਤਖ਼ਤ ਦੇ ਜਥੇਦਾਰ ਕੋਲ ਪਹੁੰਚ ਕਰ ਕੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਗੁਰ ਪੁਰਬ 5 ਜਨਵਰੀ ਨੂੰ ਮਨਾਏ ਜਾਣ ਦੀ ਮੰਗ ਦਾ ਸਮਰਥਨ ਕੀਤਾ ਅਤੇ ਮੰਗ ਕੀਤੀ ਕਿ ਅੱਗੇ ਤੋਂ 2003 ਵਾਲਾ ਨਾਨਕਸ਼ਾਹੀ ਕੈਲੰਡਰ ਲਾਗੂ ਕਰ ਕੇ ਕੌਮ ਨੂੰ ਹਮੇਸ਼ਾਂ ਲਈ ਅਜਿਹੀ ਦੁਬਿਧਾ ’ਚੋਂ ਕੱਢਿਆ ਜਾਵੇ।

ਨਾਨਕਸ਼ਾਹੀ ਕੈਲੰਡਰ ਅਨੁਸਾਰ ਗੁਰ ਪੁਰਬ ਮਨਾਉਣ ਲਈ ਬਠਿੰਡਾ ਸ਼ਹਿਰ ਦੀ ਸੰਗਤ ਨੇ ਕੀਤੀ ਪਹਿਲ

ਬਠਿੰਡਾ ਸ਼ਹਿਰ ਦੇ ਹੇਠ ਲਿਖੇ 20 ਗੁਰਦੁਆਰਿਆਂ ਨੇ ਗੁਰੂ ਗੋਬਿਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ 23 ਪੋਹ/5 ਜਨਵਰੀ ਨੂੰ ਮਨਾਉਣ ਦਾ ਕੀਤਾ ਫੈਸਲਾ ਅਤੇ ਸ਼ਰੋਮਣੀ ਕਮੇਟੀ ਤੇ ਜਥੇਦਾਰ ਸਾਹਿਬਾਨ ਨੂੰ ਨਾਨਕਸ਼ਾਹੀ ਕੈਲੰਡਰ ਲਾਗੂ ਕਰ ਕੇ ਕੌਮ ਨੂੰ ਗੁਰ ਪੁਰਬਾਂ ਸਬੰਧੀ ਹਰ ਸਾਲ ਹੀ ਪੈਣ ਵਾਲੀ ਦੁਬਿਧਾ ’ਚੋਂ ਕੱਢਣ ਦੀ ਕੀਤੀ ਅਪੀਲ :

(1). ਗੁਰਦੁਆਰਾ ਸਾਹਿਬ ਖ਼ਾਲਸਾ ਦੀਵਾਨ ਸ਼੍ਰੀ ਗੁਰੂ ਸਿੰਘ ਸਭਾ (ਬਠਿੰਡਾ)

(2). ਗੁਰਦੁਆਰਾ ਸਾਹਿਬ ਸੰਗਤ ਸਿਵਲ ਸਟੇਸ਼ਨ (ਬਠਿੰਡਾ)

(3). ਗੁਰਦੁਆਰਾ ਸਾਹਿਬ ਜੀਵਨ ਪ੍ਰਕਾਸ਼, ਮਾਡਲ ਟਾਊਨ ਫ਼ੇਜ਼ -1 (ਬਠਿੰਡਾ)

(4). ਗੁਰਦੁਆਰਾ ਸਾਹਿਬ ਭਾਈ ਮਤੀਦਾਸ ਨਗਰ (ਬਠਿੰਡਾ)

(5). ਗੁਰਦੁਆਰਾ ਸਾਹਿਬ ਹਰਿਗੋਬਿੰਦ ਦਰਬਾਰ, ਗੁਰੂ ਕੀ ਨਗਰੀ (ਬਠਿੰਡਾ)

(6). ਗੁਰਦੁਆਰਾ ਸਾਹਿਬ ਨਾਨਕਸਰ ਬੀਬੀਵਾਲਾ ਰੋਡ (ਬਠਿੰਡਾ)

(7). ਗੁਰਦੁਆਰਾ ਸਾਹਿਬ ਸਿੰਘ ਸਭਾ ਐੱਨ ਐੱਫ ਐੱਲ ਕਲੋਨੀ (ਬਠਿੰਡਾ)

(8). ਗੁਰਦੁਆਰਾ ਸਾਹਿਬ ਕੋਠੇ ਅਮਰਪੁਰਾ (ਬਠਿੰਡਾ)

(9). ਗੁਰਦੁਆਰਾ ਸਾਹਿਬ ਸ਼ਹੀਦ ਬਾਬਾ ਦੀਪ ਸਿੰਘ, ਨੈਸ਼ਨਲ ਕਲੋਨੀ (ਬਠਿੰਡਾ)

(10). ਗੁਰਦੁਆਰਾ ਸਾਹਿਬ ਗੁਰੂ ਗੋਬਿੰਦ ਸਿੰਘ ਜੀ, ਬਾਬਾ ਫ਼ਰੀਦ ਨਗਰ (ਬਠਿੰਡਾ)

(11). ਗੁਰਦੁਆਰਾ ਸਾਹਿਬ ਬਾਬਾ ਬਾਬਾ ਦੀਪ ਸਿੰਘ ਜੀ, ਦੀਪ ਸਿੰਘ ਨਗਰ (ਬਠਿੰਡਾ)

(12). ਗੁਰਦੁਆਰਾ ਸਾਹਿਬ, ਥਰਮਲ ਕਲੋਨੀ (ਬਠਿੰਡਾ)

(13). ਗੁਰਦੁਆਰਾ ਸਾਹਿਬ ਭਾਈ ਜਗਤਾ ਜੀ (ਬਠਿੰਡਾ)

(14). ਗੁਰਦੁਆਰਾ ਸਾਹਿਬ, ਗੁਰੂ ਅਰਜਨ ਦੇਵ ਜੀ, ਗੁਰੂ ਗੋਬਿਦ ਸਿੰਘ ਨਗਰ, ਗਲੀ ਨੰ: 13 (ਬਠਿੰਡਾ)

(15). ਗੁਰਦੁਆਰਾ ਸਾਹਿਬ  ਰੇਲਵੇ ਸਤਿਸੰਗ ਸਭਾ  (ਬਠਿੰਡਾ)

(16). ਗੁਰਦੁਆਰਾ ਸਾਹਿਬ ਗੁਰ ਨਾਨਕ ਪੁਰਾ (ਬਠਿੰਡਾ)

(17). ਗੁਰਦੁਆਰਾ ਸਾਹਿਬ ਗੁਰੂ ਨਾਨਕਵਾੜੀ ਸਾਹਿਬ, ਬੱਲਾ ਰਾਮ ਨਗਰ (ਬਠਿੰਡਾ)

(18). ਗੁਰਦੁਆਰਾ ਸਾਹਿਬ ਗੋਬਿੰਦਪੁਰਾ, ਮਹੱਲਾ ਹਾਜ਼ੀਰਤਨ ਗੇਟ (ਬਠਿੰਡਾ)

(19). ਗੁਰਦੁਆਰਾ ਸਾਹਿਬ ਕਲਗੀਧਰ ਸਾਹਿਬ, ਮਹੱਲਾ ਅਕਾਲਗੜ੍ਹ (ਬਠਿੰਡਾ)

(20). ਗੁਰਦੁਆਰਾ ਸਾਹਿਬ ਗੁਰੂ ਅਰਜਨ ਦੇਵ ਜੀ, ਕੈਂਟ ਰੋਡ (ਬਠਿੰਡਾ)