ਹੋ ਰਿਹਾ ਗੁਰਮਤਿ ਪ੍ਰਚਾਰ ਅਤੇ ਜ਼ਮੀਨੀ ਹਕੀਕਤ
ਅਮਨਪ੍ਰੀਤ ਸਿੰਘ, ਗੁਰਸਿੱਖ ਫੈਮਲੀ ਕਲੱਬ (ਲੁਧਿਆਣਾ)-94172-39495
ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਲਈ ਜਿੱਥੇ ਅਨੇਕਾਂ ਗੁਰਦੁਆਰੇ, ਸਭਾ-ਸੁਸਾਇਟੀਆਂ, ਕਾਲਜ ਅਤੇ ਪ੍ਰਚਾਰਕ ਦਿਨ ਰਾਤ ਯਤਨਸ਼ੀਲ ਹਨ ਉੱਥੇ ਆਨਲਾਈਨ ਪ੍ਰਚਾਰ ’ਚ ਵੀ ਕੋਈ ਕਮੀ ਨਜ਼ਰ ਨਹੀਂ ਆ ਰਹੀ … ਕੀ ਫੇਸਬੁੱਕ … ਕੀ ਵਟਸਐਪ … ਟਵਿੱਟਰ – ਯੂ ਟਿਊਬ ਆਦਿ ਸਭ ਲੈਕਚਰਾਂ, ਕਥਾ – ਕੀਰਤਨ ਤੇ ਰੱਬੀ ਉਪਦੇਸ਼ਾਂ ਨਾਲ ਭਰੇ ਪਏ ਹਨ …ਪ੍ਰਚਾਰ ਦੀ ਜਿਵੇਂ ਹਨੇਰੀ ਚੱਲ ਰਹੀ ਹੈ ਪਰ ਜਦੋਂ ਜ਼ਮੀਨੀ ਹਕੀਕਤ ਵੱਲ ਝਾਤ ਮਾਰਦੇ ਹਾਂ ਤਾਂ ਸਾਡੇ ਜੀਵਨ ’ਚ ਕਿੱਧਰੇ ਨਾ ਕਿੱਧਰੇ ਰੱਬੀ ਗੁਣਾਂ ਦੀ ਘਾਟ ਮਹਿਸੂਸ ਹੋਣ ਲੱਗਦੀ ਹੈ …
ਜਾਤ ਪਾਤ ਦਾ ਮਾਣ ਅਰੋੜਾ, ਖੱਤਰੀ, ਜੱਟਵਾਦ, ਭਾਪਾਵਾਦ, ਮਹਜ਼ਬ੍ਹੀ, ਆਦਿ ਅਸੀਂ ਆਪਣੇ ਨਾਵਾਂ ਦਾ ਹਿੱਸਾ ਹੀ ਸਮਜਦੇ ਹਾਂ ਆਪਣੇ ਪਿੰਡਾਂ ਤੇ ਤਖ਼ੱਲਸ ਦਾ ਚੱਲਣ ਵੀ ਹੁਣ ਵਧੇਰੇ ਪ੍ਰਚਲਿਤ ਹੋ ਗਿਆ ਹੈ। ਮੁਕਦੀ ਗੱਲ ਅਸੀਂ ਆਪਣੇ ਨਾਮ ਨਾਲ ਪੂਛਾਂ ਲਾਉਣ ’ਚ ਬੜਾ ਮਾਣ ਮਹਿਸੂਸ ਕਰਨ ਲੱਗ ਪਏ ਹਾਂ। ਕਈ ਥਾਈਂ ਤਾਂ ਮਿਸਟਰ ਜਾਂ ਸਰਦਾਰ ਤੋਂ ਬਾਦ ਸਿੱਧਾ ਜਾਤ/ਤਖ਼ੱਲਸ ਦੀ ਵਾਰੀ ਹੀ ਆ ਜਾਂਦੀ ਹੈ।
ਗੁਰੂ ਸਾਹਿਬ ਨੇ ਜਿਸ ਮਨੋਰਥ ਲਈ ਸਰੋਵਰ, ਲੰਗਰ ਤੇ ਸੰਗਤ ਸਿਸਟਮ ਕਾਇਮ ਕੀਤਾ ਸੀ ਹੁਣ ਅਸੀਂ ਉਸ ਨੂੰ ਕੇਵਲ ਕਰਮਕਾਂਡ ਬਣਾ ਕੇ ਰੱਖ ਲਿਆ ਹੈ। ਅਸੀਂ ਬੜੀਆਂ ਕੀਰਤਨ ਲੜੀਆਂ, ਸਿਮਰਨ ਸਾਧਨਾ ਤੇ ਕਥਾ ਕਹਾਣੀਆਂ ਸੁਣ ਰਹੇ ਹਾਂ .. ਆਓ ਹੁਣ ਪ੍ਰੈਕਟੀਕਲ ਤੋਰ ’ਤੇ ਗੁਰਬਾਣੀ ਨੂੰ ਕਮਾਉਣ ਦਾ ਯਤਨ ਅਰੰਭੀਏ..ਆਪਣੀਆਂ ਜਾਤਾਂ, ਬਰਾਦਰੀਆਂ ਦਾ ਮਾਣ ਛੱਡ ਕੇ ਸਿਰਫ਼ ਗੁਰੂ ਕੇ ਸਿੱਖ ਹੋਣ ’ਚ ਹੀ ਮਾਣ ਮਹਿਸੂਸ ਕਰੀਏ … ਅਸਲ ’ਚ ਉਸ ਦਿਨ ਅਸੀਂ ਸੰਗਤ, ਪੰਗਤ ਤੇ ਲੰਗਰ ’ਚ ਬੈਠਣ ਦੇ ਸਹੀ ਹੱਕਦਾਰ ਹੋਵਾਂਗੇ …
-ਚਲਦਾ –