ਗੁਰਬਾਣੀ ਦਾ ਮੂਲ ਪਾਠ (ਅੰਕ ਨੰਬਰ 139-142)

0
757

(ਗੁਰਬਾਣੀ ਦਾ ਮੂਲ ਪਾਠ, ਅੰਕ ਨੰਬਰ 139-142)

(ਨੋਟ : ਗੁਰਬਾਣੀ ’ਚ ‘ਮੈਲੁ’ (172 ਵਾਰ) ਅਤੇ ‘ਮਲੁ’ (117 ਵਾਰ) ਦਰਜ ਹਨ, ਜੋ ‘ਮੈਲ਼, ਧੂਲ/ਧੂੜ, ਗਰਦ, ਘੱਟਾ, ਖੇਹ, ਮਿੱਟੀ, ਪਰਦਾ, ਰੱਬ ਨਾਲੋਂ ਪਈ ਵਿੱਥ’ ਦੇ ਅਰਥ ਦਿੰਦੇ ਹਨ, ਇਨ੍ਹਾਂ ਦਾ ਦਰੁਸਤ ਉਚਾਰਨ ‘ਮੈਲ਼, ਮਲ਼’ ਹੋਏਗਾ ਅਤੇ ‘ਮਲ’ ਦਾ ਅਰਥ ‘ਮਲ-ਮੂਤਰ’ ਭਾਵ ਟੱਟੀ-ਪਿਸ਼ਾਬ ਹੁੰਦਾ ਹੈ।  ਵਾਰ-ਵਾਰ ਇਸ ਸ਼ਬਦ ਦੀ ਮੌਜੂਦਗੀ ਹੋਣ ਕਾਰਨ ਸਬੰਧਿਤ ਤੁਕ ’ਚ ਇਹ ਉਚਾਰਨ ਸੇਧ ਦੇਣ ਨਾਲ਼ ਜਿੱਥੇ ਸ਼ਬਦ ਦੀ ਚਾਲ-ਲੈ ਮਰ ਜਾਂਦੀ ਹੈ ਓਥੇ ਹੋਰ ਦਰਸਾਈਆਂ ਸੇਧਾਂ ਮੱਧਮ ਪੈ ਜਾਂਦੀਆਂ ਹਨ, ਜੋ ਕਿ ਮਹੱਤਵ ਪੂਰਨ ਹੁੰਦੀਆਂ ਹਨ।)

ਸਲੋਕੁ ਮ : ੧ ॥ ਕੂੜੁ ਬੋਲਿ (ਕੇ), ਮੁਰਦਾਰੁ (ਭਾਵ ਪਰਾਇਆ ਹੱਕ) ਖਾਇ ॥ ਅਵਰੀ (ਅਵਰੀਂ) ਨੋ ਸਮਝਾਵਣਿ ਜਾਇ ॥ ਮੁਠਾ (ਭਾਵ ਅੰਦਰੋਂ ਲੁੱਟਿਆ) ਆਪਿ, ਮੁਹਾਏ ਸਾਥੈ (ਭਾਵ ਸੰਗਤ ਨੂੰ ਵੀ ਲੁਟਵਾਉਂਦਾ ਹੈ)॥ ਨਾਨਕ  ! ਐਸਾ ਆਗੂ ਜਾਪੈ ॥੧॥ ਮਹਲਾ ੪ ॥ ਜਿਸ ਦੈ ਅੰਦਰਿ, ਸਚੁ ਹੈ ; ਸੋ, ਸਚਾ ਨਾਮੁ ਮੁਖਿ (ਤੋਂ) ਸਚੁ ਅਲਾਏ (ਭਾਵ ਸੱਚ ਬੋਲਦਾ)॥ ਓਹੁ (ਓਹ), ਹਰਿ ਮਾਰਗਿ (’ਤੇ) ਆਪਿ ਚਲਦਾ ; ਹੋਰਨਾ (ਹੋਰਨਾਂ) ਨੋ ਹਰਿ ਮਾਰਗਿ (’ਤੇ) ਪਾਏ ॥ ਜੇ ਅਗੈ ਤੀਰਥੁ (ਭਾਵ ਸਾਫ਼ ਪਾਣੀ) ਹੋਇ, ਤਾ (ਤਾਂ) ਮਲੁ ਲਹੈ ; ਛਪੜਿ (’ਚ) ਨਾਤੈ (ਨ੍ਹਾਤੈ), ਸਗਵੀ (ਸਗਵੀਂ ਭਾਵ ਸਗੋਂ ਹੋਰ) ਮਲੁ ਲਾਏ ॥  ਤੀਰਥੁ ਪੂਰਾ ਸਤਿਗੁਰੂ ; ਜੋ ਅਨਦਿਨੁ ਹਰਿ ਹਰਿ ਨਾਮੁ ਧਿਆਏ ॥ ਓਹੁ (ਓਹ) ਆਪਿ ਛੁਟਾ, ਕੁਟੰਬ ਸਿਉ (ਸਿਉਂ ਭਾਵ ਪਰਿਵਾਰ ਸਮੇਤ); ਦੇ (ਕੇ) ਹਰਿ ਹਰਿ ਨਾਮੁ, ਸਭ ਸ੍ਰਿਸਟਿ (ਸ੍ਰਿਸ਼ਟਿ) ਛਡਾਏ ॥ ਜਨ ਨਾਨਕ  ! ਤਿਸੁ ਬਲਿਹਾਰਣੈ ; ਜੋ ਆਪਿ ਜਪੈ, ਅਵਰਾ (ਅਵਰਾਂ) ਨਾਮੁ ਜਪਾਏ ॥੨॥ ਪਉੜੀ ॥ ਇਕਿ, ਕੰਦ ਮੂਲੁ ਚੁਣਿ (ਕੇ) ਖਾਹਿ (ਖਾਹਿਂ), ਵਣ ਖੰਡਿ (’ਚ) ਵਾਸਾ ॥ ਇਕਿ ਭਗਵਾ ਵੇਸੁ ਕਰਿ ਫਿਰਹਿ (ਫਿਰਹਿਂ), ਜੋਗੀ ਸੰਨਿਆਸਾ ॥ ਅੰਦਰਿ ਤ੍ਰਿਸਨਾ (ਤ੍ਰਿਸ਼ਨਾ) ਬਹੁਤੁ, ਛਾਦਨ (ਭਾਵ ਬਸਤਰ) ਭੋਜਨ ਕੀ ਆਸਾ ॥ ਬਿਰਥਾ ਜਨਮੁ ਗਵਾਇ ; ਨ ਗਿਰਹੀ (ਭਾਵ ਗ੍ਰਹਿਸਤੀ), ਨ ਉਦਾਸਾ (ਭਾਵ ਤਿਆਗੀ, ਸੰਨਿਆਸੀ)॥ ਜਮਕਾਲੁ ਸਿਰਹੁ (ਸਿਰੋਂ) ਨ ਉਤਰੈ ; ਤ੍ਰਿਬਿਧਿ ਮਨਸਾ (ਮਨਸ਼ਾ) ॥ ਗੁਰਮਤੀ, ਕਾਲੁ ਨ ਆਵੈ ਨੇੜੈ ; ਜਾ (ਜਾਂ ਭਾਵ ਜਦੋਂ) ਹੋਵੈ ਦਾਸਨਿ ਦਾਸਾ ॥ ਸਚਾ ਸਬਦੁ, ਸਚੁ ਮਨਿ (’ਚ) ; ਘਰ ਹੀ ਮਾਹਿ (ਮਾਹਿਂ) ਉਦਾਸਾ ॥ ਨਾਨਕ  ! ਸਤਿਗੁਰੁ ਸੇਵਨਿ (ਸੇਵਨਿ੍) ਆਪਣਾ ; ਸੇ, ਆਸਾ ਤੇ (ਭਾਵ ਤੋਂ) ਨਿਰਾਸਾ ॥੫॥

(ਨੋਟ : ਉਕਤ 5ਵੀਂ ਪਉੜੀ ਦੀ ਅੰਤਮ ਤੁਕ ‘‘ਸੇ, ਆਸਾ ਤੇ ਨਿਰਾਸਾ ॥’’ ਵਿੱਚ ‘ਸੇ’ ਬਹੁ ਵਚਨ ਭਾਵ ‘ਉਹ’ ਦੇ ਅਰਥਾਂ ’ਚ ਹੈ, ਜਿਸ ਕਾਰਨ ‘ਤੇ’ ਨੂੰ ਵੀ ਭੁਲੇਖੇ ਨਾਲ਼ ‘ਉਹ’ ਦੇ ਅਰਥਾਂ ’ਚ ਨਹੀਂ ਸਮਝਣਾ ਚਾਹੀਦਾ ਕਿਉਂਕਿ ਗੁਰਬਾਣੀ ’ਚ ‘ਤੇ’ ਸ਼ਬਦ 1698 ਵਾਰ ਦਰਜ ਹੈ, ਜਿਸ ਦੇ ਅਰਥ ਹਨ ‘ਉਹ’ (ਪੜਨਾਂਵ) ਅਤੇ ‘ਤੋਂ’ (ਅਪਾਦਾਨ ਕਾਰਕ), ਇਸ ਲਈ ‘ਤੇ’ ਬਾਰੇ ਨਾਸਮਝੀ ਗੁਰਮਤਿ ਨੂੰ ਮਨਮਤ ’ਚ ਤਬਦੀਲ ਕਰ ਦਿੰਦੀ ਹੈ; ਜਿਵੇਂ ਕਿ ਹੇਠਲੀਆਂ ਤੁਕਾਂ ’ਚ ‘ਤੇ’ ਦਾ ਅਰਥ ‘ਤੋਂ’ ਕਰਨ ਨਾਲ਼ ਅਰਥਾਂ ਦਾ ਅਨਰਥ ਹੋ ਜਾਏਗਾ :

ਨਾਨਕ  ! ਤੇ ਮੁਖ ਉਜਲੇ; ਕੇਤੀ ਛੁਟੀ ਨਾਲਿ ॥੧॥ (ਜਪੁ)  (‘ਤੇ’ ਭਾਵ ਉਹ, ਬਹੁ ਵਚਨ)

ਨਾਨਕ  ! ਤੇ ਮੁਖ ਉਜਲੇ; ਹੋਰ ਕੇਤੀ ਛੁਟੀ ਨਾਲਿ ॥ (ਮ: ੨/੧੪੬) (‘ਤੇ’ ਭਾਵ ਉਹ)

ਨਾਨਕ  ! ਤੇ ਮੁਖ ਊਜਲੇ; ਤਿਤੁ ਸਚੈ ਦਰਬਾਰਿ ॥ (ਮ: ੧/੪੭੩) (‘ਤੇ’ ਭਾਵ ਉਹ)

ਨਾਨਕ  ! ਤੇ ਜਨ ਸੋਹਣੇ; ਜੋ ਰਤੇ ਹਰਿ ਰੰਗੁ ਲਾਇ ॥ (ਮ: ੩/੯੫੦) (‘ਤੇ’ ਭਾਵ ਉਹ)

ਜਨ ਨਾਨਕ  !  ਤੇ ਮੁਖ ਉਜਲੇ; ਜਿਨ ਹਰਿ ਸੁਣਿਆ ਮਨਿ ਭਾਇ ॥ (ਮ: ੪/੧੩੧੬) (‘ਤੇ’ ਭਾਵ ਉਹ)

ਨਾਨਕ  !  ਤੇ ਸੋਹਾਗਣੀ; ਜਿਨ੍ਾ ਗੁਰਮੁਖਿ ਪਰਗਟੁ ਹੋਇ ॥ (ਮ: ੧/੧੪੧੨) (‘ਤੇ’ ਭਾਵ ਉਹ), ਆਦਿ ਤੁਕਾਂ ’ਚ ‘ਤੇ’ ਦਾ ਅਰਥ ‘ਤੋਂ’ ਕਰਨ ਨਾਲ਼ ਉਨ੍ਹਾਂ ਦੇ ਮੁੱਖ ਨਾਨਕ ਨਾਲ਼ੋਂ ਵੀ ਉਤਮ ਬਣ ਜਾਣਗੇ, ਜੋ ਕਿ ਗ਼ਲਤ ਹੋਏਗਾ, ਇਸ ਲਈ ‘ਤੇ’ ਦਾ ਅਰਥ ‘ਉਹ’ (ਬਹੁ ਵਚਨ) ਕਰਨਾ ਹੀ ਦਰੁਸਤ ਹੈ, ਪਰ ਹੇਠਲੀਆਂ ਤੁਕਾਂ ’ਚ ‘ਤੇ’ ਦਾ ਅਰਥ ‘ਉਹ’ ਕਰਨਾ ਗ਼ਲਤ ਵੀ ਹੈ :

ਤਿਸ ਤੇ ਭਾਰੁ; ਤਲੈ, ਕਵਣੁ ਜੋਰੁ ॥ (ਜਪੁ) (‘ਤੇ’ ਭਾਵ ਤੋਂ)

ਤਿਸ ਤੇ ਹੋਏ; ਲਖ ਦਰੀਆਉ ॥ (ਜਪੁ) (‘ਤੇ’ ਭਾਵ ਤੋਂ)

ਜਲ ਤੇ ਤ੍ਰਿਭਵਣੁ ਸਾਜਿਆ; ਘਟਿ ਘਟਿ ਜੋਤਿ ਸਮੋਇ ॥ (ਮ: ੧/੧੯) (‘ਤੇ’ ਭਾਵ ਤੋਂ)

ਸਤਗੁਰ ਤੇ ਜੋ ਮੁਹ ਫੇਰਹਿ; ਮਥੇ ਤਿਨ ਕਾਲੇ ॥ (ਮ: ੩/੩੦) (‘ਤੇ’ ਭਾਵ ਤੋਂ)

ਕਿਰਪਾ ਤੇ ਹਰਿ ਪਾਈਐ; ਸਚਿ ਸਬਦਿ ਵੀਚਾਰਿ ॥ (ਮ: ੩/੩੪) (‘ਤੇ’ ਭਾਵ ਤੋਂ)

ਨਾਮੈ ਹੀ ਤੇ ਸੁਖੁ ਪਾਈਐ; ਸਚੈ ਸਬਦਿ ਸੁਹਾਇ ॥ (ਮ: ੩/੩੪) (‘ਤੇ’ ਭਾਵ ਤੋਂ), ਆਦਿ।)

ਸਲੋਕੁ, ਮ : ੧ ॥ ਜੇ, ਰਤੁ (ਭਾਵ ਖ਼ੂਨ; ਜਾਨਵਰ ਨੂੰ ਇੱਕੋ ਝਟਕੇ ਮਾਰਨ ਨਾਲ਼) ਲਗੈ ਕਪੜੈ (ਕੱਪੜੈ);  ਜਾਮਾ ਹੋਇ ਪਲੀਤੁ ॥ ਜੋ, ਰਤੁ ਪੀਵਹਿ ਮਾਣਸਾ (ਪੀਵਹਿਂ ਮਾਣਸਾਂ ਭਾਵ ਮਨੁੱਖਾਂ ਦਾ); ਤਿਨ, ਕਿਉ (ਕਿਉਂ) ਨਿਰਮਲੁ ਚੀਤੁ  ? ॥ ਨਾਨਕ  ! ਨਾਉ ਖੁਦਾਇ ਕਾ (ਨਾਉਂ ਖ਼ੁਦਾਇ ਕਾ) ; ਦਿਲਿ ਹਛੈ ਮੁਖਿ (ਨਾਲ਼) ਲੇਹੁ (‘ਲੇਹੁ’ ਦਾ ਉਚਾਰਨ ਥੋੜ੍ਹਾ ‘ਲੇਹਉ’ ਵੱਲ)॥ ਅਵਰਿ ਦਿਵਾਜੇ ਦੁਨੀ ਕੇ (ਭਾਵ ਦੁਨੀਆ ਦੇ ਰੇਸ਼ਮੀ ਲਿਬਾਸ); ਝੂਠੇ ਅਮਲ ਕਰੇਹੁ (‘ਕਰੇਹੁ’ ਦਾ ਅੰਤ ਔਕੜ ਉਚਾਰਨਾ ਜ਼ਰੂਰੀ) ॥੧॥ ਮ : ੧ ॥ ਜਾ ਹਉ ਨਾਹੀ, ਤਾ ਕਿਆ ਆਖਾ  ? ਕਿਹੁ ਨਾਹੀ, ਕਿਆ ਹੋਵਾ  ? (ਜਾਂ ਹਉਂ ਨਾਹੀਂ, ਤਾਂ ਕਿਆ ਆਖਾਂ  ? ਕਿਹੁ (ਥੋੜ੍ਹਾ ਕਿਹਉ’ ਵੱਲ) ਨਾਹੀਂ, ਕਿਆ ਹੋਵਾਂ  ? ) ॥ ਕੀਤਾ ਕਰਣਾ, ਕਹਿਆ ਕਥਨਾ ; ਭਰਿਆ ਭਰਿ ਭਰਿ ਧੋਵਾਂ ॥ ਆਪਿ ਨ ਬੁਝਾ (ਬੁੱਝਾਂ), ਲੋਕ ਬੁਝਾਈ (ਬੁਝਾਈਂ) ; ਐਸਾ ਆਗੂ ਹੋਵਾਂ ॥ ਨਾਨਕ  ! ਅੰਧਾ ਹੋਇ ਕੈ, ਦਸੇ (ਦੱਸੇ) ਰਾਹੈ (ਨੂੰ); ਸਭਸੁ ਮੁਹਾਏ ਸਾਥੈ (ਭਾਵ ਸਾਰੇ ਸਾਥ ਨੂੰ ਡੋਬੇਗਾ)॥ ਅਗੈ ਗਇਆ (ਗਇਆਂ), ਮੁਹੇ ਮੁਹਿ ਪਾਹਿ (ਮੁੰਹੇ ਮੁੰਹ ਪਾਹਿਂ); ਸੁ ਐਸਾ ਆਗੂ ਜਾਪੈ ॥੨॥ ਪਉੜੀ ॥ ਮਾਹਾ, ਰੁਤੀ ਸਭ ਤੂੰ ਘੜੀ, ਮੂਰਤ (ਭਾਵ ਮਹੂਰਤ, ਸ਼ੁਭ ਸਮਾਂ); ਵੀਚਾਰਾ ॥ ਤੂੰ; ਗਣਤੈ (ਭਾਵ ਗਿਣਤੀ-ਮਿਣਤੀ ਨਾਲ਼), ਕਿਨੈ ਨ ਪਾਇਓ ; ਸਚੇ ਅਲਖ (ਅਲੱਖ) ਅਪਾਰਾ  ! ॥ ਪੜਿਆ (ਪੜ੍ਹਿਆ) ਮੂਰਖੁ ਆਖੀਐ ; ਜਿਸੁ ਲਬੁ ਲੋਭੁ ਅਹੰਕਾਰਾ ॥ ਨਾਉ ਪੜੀਐ (ਨਾਉਂ ਪੜ੍ਹੀਐ), ਨਾਉ ਬੁਝੀਐ (ਨਾਉਂ ਬੁੱਝੀਐ) ; ਗੁਰਮਤੀ ਵੀਚਾਰਾ ॥ ਗੁਰਮਤੀ ਨਾਮੁ ਧਨੁ ਖਟਿਆ (ਖੱਟਿਆ) ; ਭਗਤੀ ਭਰੇ ਭੰਡਾਰਾ ॥ ਨਿਰਮਲੁ ਨਾਮੁ ਮੰਨਿਆ ; ਦਰਿ+ਸਚੈ (’ਤੇ) ਸਚਿਆਰਾ ॥ ਜਿਸ ਦਾ ਜੀਉ ਪਰਾਣੁ ਹੈ ; ਅੰਤਰਿ ਜੋਤਿ ਅਪਾਰਾ ॥ ਸਚਾ ਸਾਹੁ ਇਕੁ (ਸ਼ਾਹ ਇੱਕ) ਤੂੰ ; ਹੋਰੁ ਜਗਤੁ ਵਣਜਾਰਾ (ਭਾਵ ਆਵਾਗਮਣ ਵਿੱਚ)॥੬॥ ਸਲੋਕੁ, ਮ : ੧ ॥ ਮਿਹਰ ਮਸੀਤਿ, ਸਿਦਕੁ ਮੁਸਲਾ (ਮੁਸੱਲਾ/ਨਮਾਜ਼ ਪੜ੍ਹਨ ਲਈ ਆਸਣ); ਹਕੁ (ਹੱਕ) ਹਲਾਲੁ ਕੁਰਾਣੁ ॥ ਸਰਮ (ਸ਼ਰਮ) ਸੁੰਨਤਿ, ਸੀਲੁ ਰੋਜਾ (ਸ਼ੀਲ ਰੋਜ਼ਾ) ; ਹੋਹੁ (ਅੰਤ ਔਕੜ ਉਚਰਨਾ ਹੈ) ਮੁਸਲਮਾਣੁ ॥ ਕਰਣੀ (ਭਾਵ ਕਿਰਦਾਰ) ਕਾਬਾ, ਸਚੁ ਪੀਰੁ ; ਕਲਮਾ ਕਰਮ ਨਿਵਾਜ (ਨਿਵਾਜ਼)॥ ਤਸਬੀ ਸਾ (ਭਾਵ ਮਾਲਾ ਉਹੀ, ਜੋ), ਤਿਸੁ ਭਾਵਸੀ ; ਨਾਨਕ  ! ਰਖੈ ਲਾਜ ॥੧॥ ਮ : ੧ ॥ ਹਕੁ (ਹੱਕ) ਪਰਾਇਆ, ਨਾਨਕਾ  ! ਉਸੁ (ਭਾਵ ਮੁਸਲਮਾਨ ਲਈ) ਸੂਅਰ, ਉਸੁ (ਹਿੰਦੂ ਲਈ) ਗਾਇ (ਭਾਵ ਗਾਂ)॥ ਗੁਰੁ ਪੀਰੁ ਹਾਮਾ ਤਾ (ਤਾਂ) ਭਰੇ ; ਜਾ (ਜਾਂ ਭਾਵ ਜਦੋਂ) ਮੁਰਦਾਰੁ (ਭਾਵ ਦੂਜੇ ਦਾ ਹੱਕ) ਨ ਖਾਇ ॥ ਗਲੀ (ਗੱਲੀਂ) ਭਿਸਤਿ ਨ ਜਾਈਐ ; ਛੁਟੈ ਸਚੁ ਕਮਾਇ ॥ (ਸਖ਼ਤ ਨੂੰ ਨਰਮ/ਝੂਠ ਨੂੰ ਸੱਚ ਕਰਨ ਵਾਲ਼ਾ ਮਸਾਲਾ-) ਮਾਰਣ, ਪਾਹਿ (ਭਾਵ ਪਾ ਕੇ) ਹਰਾਮ ਮਹਿ (ਭਾਵ ਹੱਕ ਪਰਾਏ ’ਚ); ਹੋਇ ਹਲਾਲੁ ਨ ਜਾਇ (ਭਾਵ ਮਾਰਣ-ਮਸਾਲੇ ਨਾਲ਼ ਝੂਠ, ਸੱਚ ਨਹੀਂ ਬਣ ਜਾਂਦਾ, ਇਸ ਲਈ)॥ ਨਾਨਕ  ! ਗਲੀ ਕੂੜੀਈ (ਗੱਲੀਂ ਕੂੜੀ+ਈਂ, ਨਾਲ਼); ਕੂੜੋ ਪਲੈ ਪਾਇ ॥੨॥ ਮ : ੧ ॥ ਪੰਜਿ ਨਿਵਾਜਾ (ਨਿਵਾਜ਼ਾਂ), ਵਖਤ ਪੰਜਿ ; ਪੰਜਾ ਪੰਜੇ ਨਾਉ (ਪੰਜਾਂ ਪੰਜੇ ਨਾਉਂ)॥ ਪਹਿਲਾ ਸਚੁ, ਹਲਾਲ ਦੁਇ, ਤੀਜਾ ਖੈਰ ਖੁਦਾਇ (ਖ਼ੈਰ ਖ਼ੁਦਾਇ) ॥ ਚਉਥੀ ਨੀਅਤਿ ਰਾਸਿ ਮਨੁ, ਪੰਜਵੀ (ਪੰਜਵੀਂ) ਸਿਫਤਿ ਸਨਾਇ (ਭਾਵ ਅਸਨਾਈ/ਵਡਿਆਈ)॥ ਕਰਣੀ ਕਲਮਾ ਆਖਿ ਕੈ (ਭਾਵ ਆਚਰਣ ਰੂਪ ਕਲਮਾ ਪੜ੍ਹ ਕੇ); ਤਾ (ਤਾਂ) ਮੁਸਲਮਾਣੁ ਸਦਾਇ ॥ ਨਾਨਕ  ! ਜੇਤੇ ਕੂੜਿਆਰ ; ਕੂੜੈ (ਦੀ), ਕੂੜੀ ਪਾਇ (ਪਾਂਇ ਭਾਵ ਇੱਜ਼ਤ, ਅਹੁਦਾ, ਰੁਤਬਾ)॥੩॥ ਪਉੜੀ ॥ ਇਕਿ, ਰਤਨ ਪਦਾਰਥ ਵਣਜਦੇ ; ਇਕਿ, ਕਚੈ ਦੇ ਵਾਪਾਰਾ ॥ (ਪਰ) ਸਤਿਗੁਰਿ+ਤੁਠੈ (ਨਾਲ਼) ਪਾਈਅਨਿ (ਪਾਈਅਨ੍); ਅੰਦਰਿ ਰਤਨ ਭੰਡਾਰਾ ॥ ਵਿਣੁ ਗੁਰ, ਕਿਨੈ (ਕਿਸੇ ਨੇ) ਨ ਲਧਿਆ ; ਅੰਧੇ, ਭਉਕਿ (ਭਉਂਕ, ਕੇ) ਮੁਏ ਕੂੜਿਆਰਾ ॥ ਮਨਮੁਖ ਦੂਜੈ (ਪਿਆਰ ’ਚ) ਪਚਿ ਮੁਏ ; ਨਾ ਬੂਝਹਿ (ਬੂਝਹਿਂ) ਵੀਚਾਰਾ ॥ ਇਕਸੁ ਬਾਝਹੁ (ਬਾਝੋਂ), ਦੂਜਾ ਕੋ ਨਹੀ (ਨਹੀਂ) ; ਕਿਸੁ ਅਗੈ ਕਰਹਿ (ਅੱਗੈ ਕਰਹਿਂ) ਪੁਕਾਰਾ ॥ ਇਕਿ ਨਿਰਧਨ ਸਦਾ ਭਉਕਦੇ (ਭਉਂਕਦੇ); ਇਕਨਾ (ਇਕਨ੍ਾ) ਭਰੇ ਤੁਜਾਰਾ (ਭਾਵ ਘਰ-ਦੇਸ਼)॥ ਵਿਣੁ ਨਾਵੈ (ਨਾਵੈਂ), ਹੋਰੁ ਧਨੁ ਨਾਹੀ (ਨਾਹੀਂ) ; ਹੋਰੁ ਬਿਖਿਆ ਸਭੁ ਛਾਰਾ (ਸੁਆਹ, ਪਰ)॥  ਨਾਨਕ  !  ਆਪਿ ਕਰਾਏ, ਕਰੇ ਆਪਿ ; ਹੁਕਮਿ (ਰਾਹੀਂ) ਸਵਾਰਣਹਾਰਾ ॥੭॥ ਸਲੋਕੁ, ਮ : ੧ ॥ ਮੁਸਲਮਾਣੁ ਕਹਾਵਣੁ ਮੁਸਕਲੁ (ਮੁਸ਼ਕਲ); ਜਾ ਹੋਇ, ਤਾ (ਜਾਂ ਹੋਇ, ਤਾਂ) ਮੁਸਲਮਾਣੁ ਕਹਾਵੈ ॥ ਅਵਲਿ (ਅੱਵਲ), ਅਉਲਿ (ਸੰਤ ਜਨਾਂ ਦਾ ਦੱਸਿਆ) ਦੀਨੁ ਕਰਿ ਮਿਠਾ (ਮਿੱਠਾ/ਪਿਆਰਾ); ਮਸਕਲ ਮਾਨਾ (ਭਾਵ ਜ਼ੰਗ ਲਾਹੁਣ ਵਾਲ਼ੇ ਸੰਦ ਵਾਙ) ਮਾਲੁ ਮੁਸਾਵੈ (ਭਾਵ ਮੈਲ਼ ਖੁਰਚ ਦੇਵੇ)॥ ਹੋਇ (ਕੇ) ਮੁਸਲਿਮੁ ਦੀਨ ਮੁਹਾਣੈ (ਭਾਵ ਧਰਮ ਦਾ ਆਗੂ); ਮਰਣ ਜੀਵਣ ਕਾ ਭਰਮੁ ਚੁਕਾਵੈ ॥ ਰਬ ਕੀ ਰਜਾਇ (ਰੱਬ ਕੀ ਰਜ਼ਾਇ) ਮੰਨੇ ਸਿਰ ਉਪਰਿ ; ਕਰਤਾ ਮੰਨੇ, ਆਪੁ (ਭਾਵ ਅਹੰਕਾਰ) ਗਵਾਵੈ ॥ ਤਉ, ਨਾਨਕ  ! ਸਰਬ ਜੀਆ (ਜੀਆਂ) ਮਿਹਰੰਮਤਿ ਹੋਇ ; ਤ, ਮੁਸਲਮਾਣੁ ਕਹਾਵੈ ॥੧॥ ਮਹਲਾ ੪ ॥ ਪਰਹਰਿ (ਛੱਡ ਕੇ) ਕਾਮ ਕ੍ਰੋਧੁ ਝੂਠੁ ਨਿੰਦਾ ; ਤਜਿ (ਕੇ) ਮਾਇਆ, ਅਹੰਕਾਰੁ ਚੁਕਾਵੈ ॥ ਤਜਿ (ਕੇ) ਕਾਮੁ, ਕਾਮਿਨੀ (ਭਾਵ ਇਸਤ੍ਰੀ) ਮੋਹੁ ਤਜੈ ; ਤਾ (ਤਾਂ), ਅੰਜਨ ਮਾਹਿ (ਮਾਹਿਂ, ਭਾਵ ਮਾਯਾ ’ਚ ਰਹਿੰਦਿਆਂ) ਨਿਰੰਜਨੁ ਪਾਵੈ ॥ ਤਜਿ (ਛੱਡ ਕੇ) ਮਾਨੁ ਅਭਿਮਾਨੁ, ਪ੍ਰੀਤਿ ਸੁਤ ਦਾਰਾ (ਭਾਵ ਪਤਨੀ); ਤਜਿ (ਕੇ) ਪਿਆਸ, ਆਸ; ਰਾਮ (ਦੀ) ਲਿਵ ਲਾਵੈ ॥ ਨਾਨਕ  ! ਸਾਚਾ ਮਨਿ (’ਚ) ਵਸੈ ; ਸਾਚ ਸਬਦਿ (ਰਾਹੀਂ), ਹਰਿ ਨਾਮਿ (’ਚ) ਸਮਾਵੈ ॥੨॥ ਪਉੜੀ ॥ ਰਾਜੇ, ਰਯਤਿ (ਰਈਅਤ ਭਾਵ ਜਨਤਾ), ਸਿਕਦਾਰ (ਭਾਵ ਚੌਧਰੀ); ਕੋਇ ਨ ਰਹਸੀਓ ॥ ਹਟ ਪਟਣ ਬਾਜਾਰ (ਹੱਟ ਪਟਣ (ਸ਼ਹਿਰ) ਬਾਜ਼ਾਰ); ਹੁਕਮੀ ਢਹਸੀਓ ॥ ਪਕੇ (ਪੱਕੇ) ਬੰਕ ਦੁਆਰ (ਸੁੰਦਰ ਗੇਟ), ਮੂਰਖੁ ਜਾਣੈ ਆਪਣੇ ॥ ਦਰਬਿ (ਭਾਵ ਧਨ ਨਾਲ਼) ਭਰੇ ਭੰਡਾਰ ; ਰੀਤੇ (ਰਿਕ੍ਤ, ਖ਼ਾਲੀ) ਇਕਿ ਖਣੇ ॥ ਤਾਜੀ (ਘੋੜੇ), ਰਥ, ਤੁਖਾਰ (ਊਠ), ਹਾਥੀ ਪਾਖਰੇ (ਜ਼ੰਜੀਰਾਂ ਵਾਲ਼ੇ ਝੁੱਲ ਪਾਏ ਹੋਣ)॥ ਬਾਗ (ਬਾਗ਼) ਮਿਲਖ (ਭਾਵ ਜ਼ਮੀਨਾਂ) ਘਰ ਬਾਰ ; ਕਿਥੈ ਸਿ ਆਪਣੇ  ? ॥ ਤੰਬੂ, ਪਲੰਘ ਨਿਵਾਰ, ਸਰਾਇਚੇ ਲਾਲਤੀ (ਰੇਸ਼ਮ ਦੇ ਚਮਕਦਾਰ ਸਰਾਇਚੇ ਭਾਵ ਕਨਾਤਾਂ)॥ ਨਾਨਕ  ! ਸਚ ਦਾਤਾਰੁ ; ਸਿਨਾਖਤੁ (ਸ਼ਿਨਾਖ਼ਤ) ਕੁਦਰਤੀ (ਭਾਵ ਜੀਵਾਂ ਰਾਹੀਂ ‘ਸਚ ਦਾਤਾਰੁ’ ਦੀ ਪਛਾਣ ਹੁੰਦੀ ਭਾਵ ਰੱਬ ਬਣਾਵਟੀ ਨਹੀਂ)॥੮॥ ਸਲੋਕੁ, ਮ : ੧ ॥ ਨਦੀਆ ਹੋਵਹਿ ਧੇਣਵਾ (ਨਦੀਆਂ ਹੋਵਹਿਂ ਧੇਣਵਾਂ ਭਾਵ ਗਊਆਂ); ਸੁੰਮ (ਭਾਵ ਸੋਮੇ/ਝਰਨੇ) ਹੋਵਹਿ (ਹੋਵਹਿਂ) ਦੁਧੁ ਘੀਉ ॥ ਸਗਲੀ ਧਰਤੀ, ਸਕਰ (ਸ਼ੱਕਰ) ਹੋਵੈ ; ਖੁਸੀ (ਖ਼ੁਸ਼ੀ) ਕਰੇ ਨਿਤ ਜੀਉ ॥ ਪਰਬਤੁ ਸੁਇਨਾ ਰੁਪਾ (ਭਾਵ ਚਾਂਦੀ) ਹੋਵੈ ; ਹੀਰੇ ਲਾਲ ਜੜਾਉ ॥ ਭੀ ਤੂੰ ਹੈ (ਹੈਂ) ਸਾਲਾਹਣਾ ; ਆਖਣ ਲਹੈ ਨ ਚਾਉ ॥੧॥ ਮ : ੧ ॥ ਭਾਰ ਅਠਾਰਹ (ਅਠਾਰਹਂ/ਅਠਾਰਾਂ) ਮੇਵਾ ਹੋਵੈ ; ਗਰੁੜਾ (ਰਿੱਝੇ ਚਾਵਲ ਵਰਗਾ) ਹੋਇ ਸੁਆਉ (ਭਾਵ ਸੁਆਦ)॥ ਚੰਦੁ ਸੂਰਜੁ ਦੁਇ, ਫਿਰਦੇ ਰਖੀਅਹਿ (ਰਖੀਅਹਿਂ); ਨਿਹਚਲੁ ਹੋਵੈ ਥਾਉ (ਥਾਉਂ)॥ ਭੀ ਤੂੰ ਹੈ (ਹੈਂ) ਸਾਲਾਹਣਾ ; ਆਖਣ ਲਹੈ ਨ ਚਾਉ ॥੨॥ ਮ : ੧ ॥ ਜੇ, ਦੇਹੈ (ਨੂੰ) ਦੁਖੁ ਲਾਈਐ ; ਪਾਪ ਗਰਹ, ਦੁਇ ਰਾਹੁ (ਥੋੜ੍ਹਾ ‘ਰਾਹੂ’ ਵੱਲ)॥ ਰਤੁ ਪੀਣੇ ਰਾਜੇ, ਸਿਰੈ ਉਪਰਿ ਰਖੀਅਹਿ (ਰਖੀਅਹਿਂ); ਏਵੈ ਜਾਪੈ ਭਾਉ ॥ ਭੀ ਤੂੰ ਹੈ (ਹੈਂ) ਸਾਲਾਹਣਾ ; ਆਖਣ ਲਹੈ ਨ ਚਾਉ ॥੩॥

(ਨੋਟ : (1). ਉਕਤ ਦੂਜੇ ਸਲੋਕ ’ਚ ‘ਭਾਰ ਅਠਾਰਹ’ ਤੋਂ ਭਾਵ ਉਹ ਖ਼ਿਆਲ ਹੈ ਜੋ ਸਾਰੀ ਬਨਸਪਤੀ ਦੇ ਇੱਕ ਇੱਕ ਪੱਤੇ ਨੂੰ ਤੋੜਨ ਉਪਰੰਤ ਬਣਦਾ ਹੈ ਭਾਵ ਸਾਰੀ ਬਨਸਪਤੀ ਹੀ; ਇੱਕ ਭਾਰ 5 ਮਣ ਕੱਚਾ ਹੋਣ ਕਾਰਨ 18 ਭਾਰ 90 ਮਣ ਬਣ ਜਾਂਦਾ ਹੈ।

(2). ਉਕਤ ਤੀਜੇ ਸਲੋਕ ਦੀ ਤੁਕ ‘‘ਜੇ, ਦੇਹੈ (ਨੂੰ) ਦੁਖੁ ਲਾਈਐ ; ਪਾਪ ਗਰਹ, ਦੁਇ ਰਾਹੁ (ਥੋੜ੍ਹਾ ‘ਰਾਹੂ’ ਵੱਲ)॥’’ ’ਚ ਦਰਜ ‘ਰਾਹੁ’ ਸ਼ਬਦ ਦੀ ਅੰਤ ਔਕੜ ਇੱਕ ਵਚਨ ਪੁਲਿੰਗ ਨਾਂਵ ਦਾ ਸੂਚਕ ਨਹੀਂ ਕਿਉਂਕਿ ਇਸ ਨਾਲ਼ ਸਬੰਧਿਤ ਸ਼ਬਦ ‘ਦੁਇ’ ਭਾਵ ‘ਦੋ’ ਬਹੁ ਵਚਨ ਹੈ। ‘ਰਾਹੁ’ ਦੀ ਅੰਤ ਔਕੜ; ਅੰਤ ਦੁਲੈਂਕੜ ਵਾਲ਼ੇ ਸ਼ਬਦਾਂ (ਰਾਹੂ/ਕੇਤੂ) ’ਚੋਂ ਆਈ ਹੋਣ ਕਾਰਨ ਇਹ ਔਕੜ ਸ਼ਬਦ ਦੀ ਮੂਲਕ ਮੰਨੀ ਜਾਏਗੀ, ਜੋ ਕਿਸੇ ਸਬੰਧਕੀ ਚਿੰਨ੍ਹ ਦੇ ਆਉਣ ਉਪਰੰਤ ਵੀ ਨਹੀਂ ਹਟਦੀ। ਅਜਿਹੇ ਸ਼ਬਦ, ਜੋ ਅੰਤ ਦੁਲੈਂਕੜ ਤੋਂ ਅੰਤ ਔਕੜ ਬਣਦੇ ਹਨ, ਉਹ ਹਨ : ‘‘ਵਸਤੂ (ਵਸਤੁ), ਜਾਣੂ (ਜਾਣੁ, ਇਸ ਦਾ ਅਰਥ ਹੈ ਮਿੱਤਰ, ਨਾ ਕਿ ਕਿਰਿਆਵਾਚੀ ਅਰਥ), ਪਛਾਣੂ (ਪਛਾਣੁ, ਇਹ ਵੀ ਨਾਂਵ ਹੈ, ਨਾ ਕਿ ਕਿਰਿਆ), ਬਿਖੂ (ਬਿਖੁ), ਆਦਿ, ਇਸ ਲਈ ਇਨ੍ਹਾਂ ਦਾ ਉਚਾਰਨ ਹਮੇਸ਼ਾ ਮੂਲਕ ਚਿੰਨ੍ਹ ਦੁਲੈਂਕੜ ਵੱਲ ਹੀ ਥੋੜ੍ਹਾ ਜਾਣਾ ਉਚਿਤ ਹੁੰਦਾ ਹੈ।)

ਮ : ੧ ॥ ਅਗੀ ਪਾਲਾ (ਅੱਗੀ ਪਾਲ਼ਾ) ਕਪੜੁ ਹੋਵੈ (ਭਾਵ ਸਰਦੀ-ਗ਼ਰਮੀ ਕੱਪੜ ਹੋਵੈ/ਨੰਗਾ ਹੀ ਫਿਰੇ); ਖਾਣਾ ਹੋਵੈ ਵਾਉ (ਭਾਵ ਹਵਾ)॥ ਸੁਰਗੈ ਦੀਆ ਮੋਹਣੀਆ ਇਸਤਰੀਆ ਹੋਵਨਿ (ਸੁਰਗੈ ਦੀਆਂ ਮੋਹਣੀਆਂ ਇਸਤਰੀਆਂ ਹੋਵਨ੍) ; ਨਾਨਕ  ! ਸਭੋ ਜਾਉ (ਭਾਵ ਵਿਅਰਥ)॥ ਭੀ ਤੂ ਹੈ (ਤੂੰ ਹੈਂ) ਸਾਲਾਹਣਾ ; ਆਖਣ ਲਹੈ ਨ ਚਾਉ ॥੪॥ ਪਵੜੀ ॥ ਬਦਫੈਲੀ ਗੈਬਾਨਾ (ਗ਼ੈਬਾਨਾ ਭਾਵ ਅਕਲਹੀਣ), ਖਸਮੁ ਨ ਜਾਣਈ (ਜਾਣ+ਈ)॥ ਸੋ ਕਹੀਐ ਦੇਵਾਨਾ (ਪਾਗਲ), ਆਪੁ (ਆਪਣੇ ਆਪ ਨੂੰ) ਨ ਪਛਾਣਈ (ਪਛਾਨ+ਈ)॥ ਕਲਹਿ ਬੁਰੀ ਸੰਸਾਰਿ (’ਚ), ਵਾਦੇ ਖਪੀਐ (ਭਾਵ ਝਗੜੇ ਕਰ-ਕਰ ਮਰਦੇ)॥ ਵਿਣੁ ਨਾਵੈ (ਨਾਵੈਂ) ਵੇਕਾਰਿ,  ਭਰਮੇ ਪਚੀਐ ॥ ਰਾਹ ਦੋਵੈ (ਦੋਵੈਂ ਮਾਯਾ ਰੂਪ ਤੇ ਰੱਬੀ ਮਿਲਾਪ ਵਾਲ਼ਾ, ਪਰ ਜੋ ਰੱਬ ਵਾਲ਼ਾ) ਇਕੁ ਜਾਣੈ, ਸੋਈ ਸਿਝਸੀ (ਭਾਵ ਕਾਮਯਾਬ ਹੁੰਦਾ)॥ ਕੁਫਰਗੋਅ ਕੁਫਰਾਣੈ (ਕੁਫ਼ਰਗੋਅ ਕੁਫ਼ਰਾਣੈ ਭਾਵ ਝੂਠਾ, ਝੂਠ ’ਚ), ਪਇਆ ਦਝਸੀ (ਭਾਵ ਸੜਦਾ)॥ ਸਭ ਦੁਨੀਆ ਸੁਬਹਾਨੁ (ਸ਼ੁਬਹਾਨ ਭਾਵ ਪਾਕ ਰੂਹ, ਜਦ), ਸਚਿ (’ਚ) ਸਮਾਈਐ ॥ ਸਿਝੈ ਦਰਿ ਦੀਵਾਨਿ (ਭਾਵ ਰੱਬੀ ਦਰ-ਕਚਹਿਰੀ ’ਚ ਸੁਰਖ਼ਰੂ ਹੁੰਦਾ, ਜਦ), ਆਪੁ ਗਵਾਈਐ ॥੯॥