ਪਾਲ ਸਿੰਘ ਪੁਰੇਵਾਲ ਦੇ ਪੁੱਤਰ ਨੇ ਸੋਸਾਇਟੀ ਆਫ਼ ਪੈਟਰੋਲੀਅਮ ਇੰਜਨੀਅਰਜ਼ ਦੀ Distinguished Membrship  ਹਾਸਲ ਕੀਤੀ

0
833

ਪਾਲ ਸਿੰਘ ਪੁਰੇਵਾਲ ਦੇ ਪੁੱਤਰ ਨੇ ਸੋਸਾਇਟੀ ਆਫ਼ ਪੈਟਰੋਲੀਅਮ ਇੰਜਨੀਅਰਜ਼ ਦੀ Distinguished Membrship  ਹਾਸਲ ਕੀਤੀ

ਸ. ਕਿਰਪਾਲ ਸਿੰਘ (ਬਠਿੰਡਾ)

ਸ: ਪਾਲ ਸਿੰਘ ਪੁਰੇਵਾਲ ਆਪਣੇ ਵਿਦਿਆਰਥੀ ਜੀਵਨ ਵਿੱਚ ਪੜ੍ਹਾਈ ਅਤੇ ਖੇਡ੍ਹਾਂ ਦੋਵਾਂ ਖੇਤਰਾਂ ਵਿੱਚ ਹੀ ਮੋਹਰੀ ਰਿਹਾ ਹੈ। ਬਾਸਕਟ ਬਾਲ ਦੀ ਟੀਮ ਦੇ ਕੈਪਟਨ ਵਜੋਂ ਇੰਟਰਨੈਸ਼ਨਲ ਪੱਧਰ ’ਤੇ ਖੇਡ ਚੁੱਕੇ ਹਨ। B.Sc. B.T. ਕਰ ਕੇ ਕੁਝ ਸਮਾਂ ਸਾਇੰਸ ਮਾਸਟਰ ਦੇ ਤੌਰ ’ਤੇ ਅਧਿਆਪਕ ਵਜੋਂ ਸੇਵਾ ਨਿਭਾਉਣ ਪਿੱਛੋਂ ਪਹਿਲਾਂ ਇੰਗਲੈਂਡ ਚਲੇ ਗਏ ਅਤੇ ਫਿਰ ਕੈਨੇਡਾ ਵਿੱਚ ਪੱਕੇ ਤੌਰ ’ਤੇ ਰਹਿਣ ਲੱਗੇ। ਇਸੇ ਦੌਰਾਨ AMIF ਕਰਕੇ ਇੱਕ ਨਾਮਵਰ ਕੰਪਨੀ ’ਚ ਸੇਵਾ ਨਿਭਾਉਂਦਿਆਂ ਚੰਗਾ ਨਾਮਣਾ ਖੱਟਿਆ ਅਤੇ ਉੱਚ ਅਹੁੱਦਿਆਂ ’ਤੇ ਤਾਇਨਾਤ ਰਹੇ। ਨਿੱਜੀ ਪ੍ਰਾਪਤੀਆਂ ਤੋਂ ਇਲਾਵਾ ਕੈਲੰਡਰ ਵਿਸ਼ੇ ਦਾ ਵੀ ਡੂੰਘਾ ਅਧਿਆਨ ਕੀਤਾ ਅਤੇ ਸਿੱਖ ਕੌਮ ਲਈ ਇਕ ਨਿਵੇਕਲਾ ਨਾਨਕਸ਼ਾਹੀ ਕੈਲੰਡਰ ਤਿਆਰ ਕੀਤਾ ਜਿਸ ਦੇ ਸਾਲ ਦੀ ਲੰਬਾਈ ਰੁੱਤੀ ਸਾਲ ਦੇ ਬਹੁਤ ਨੇੜੇ ਅਤੇ ਸਮੁੱਚੇ ਜਗਤ ਵਿੱਚ ਪ੍ਰਚਲਿਤ ਗ੍ਰੈਗੋਰੀਅਨ ਕੈਲੰਡਰ ਜਿਸ ਨੂੰ ਸਾਂਝਾ ਕੈਲੰਡਰ ਵੀ ਕਿਹਾ ਜਾਂਦਾ ਹੈ, ਦੇ ਬਿਲਕੁਲ ਬਰਾਬਰ ਕੀਤੇ ਜਾਣ ਕਾਰਨ ਇਸ ਦੀਆਂ ਇੱਕ ਵਾਰ ਨਿਸ਼ਚਿਤ ਕੀਤੀਆਂ ਤਾਰੀਖ਼ਾਂ ਸਾਂਝੇ ਕੈਲੰਡਰ ਦੀਆਂ ਤਾਰੀਖ਼ਾਂ ਨਾਲ ਹਮੇਸ਼ਾਂ ਲਈ ਮੇਲ ਖਾਂਦੀਆਂ ਰਹਿਣਗੀਆਂ ਭਾਵ ੧ ਵੈਸਾਖ (ਵੈਸਾਖੀ) ਹਮੇਸ਼ਾਂ ਲਈ 14 ਅਪ੍ਰੈਲ, ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਪੁਰਬ ਹਮੇਸ਼ਾਂ ਲਈ ੨ ਹਾੜ 16 ਜੂਨ, ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਗੁਰ ਪੁਰਬ ੨੩ ਪੋਹ ਹਮੇਸ਼ਾਂ ਲਈ 5 ਜਨਵਰੀ ਅਤੇ ਇਸੇ ਤਰ੍ਹਾਂ ਬਾਕੀ ਦੇ ਸਾਰੇ ਗੁਰ ਪੁਰਬ ਅਤੇ ਹੋਰ ਇਤਿਹਾਸਕ ਦਿਹਾੜਿਆਂ ਦੀਆਂ ਤਾਰੀਖ਼ਾਂ ਹਮੇਸ਼ਾਂ ਲਈ ਨਿਸ਼ਚਿਤ ਕੀਤੀਆਂ ਤਾਰੀਖ਼ਾਂ ਨੂੰ ਆਉਂਦੀਆਂ ਰਹਿਣਗੀਆਂ । ਨਾਨਕਸ਼ਾਹੀ ਕੈਲੰਡਰ ਦੇ ਮਹੀਨਿਆਂ ਦੀਆਂ ਰੁੱਤਾਂ ਹਮੇਸ਼ਾਂ ਲਈ ਉਹੀ ਰਹਿਣਗੀਆਂ ਜਿਸ ਤਰ੍ਹਾਂ ਦੀਆਂ ਅੱਜ ਕੱਲ੍ਹ ਦੇ ਮਹੀਨਿਆਂ ਵਿੱਚ ਹਨ ਅਤੇ ਗੁਰਬਾਣੀ ਵਿੱਚ ਦਰਜ ਬਾਰਹ ਮਾਹਾ ਦੇ ਮਹੀਨਿਆਂ ਦੀਆਂ ਵਰਣਨ ਕੀਤੀਆਂ ਗਈਆਂ ਹਨ ਜਦੋਂ ਕਿ ਬਿਕ੍ਰਮੀ ਕੈਲੰਡਰ ਜਿਸ ਨੂੰ ਨਾਨਕਸ਼ਾਹੀ ਕੈਲੰਡਰ ਦਾ ਨਾਂ ਦੇ ਕੇ ਕੌਮ ਦੇ ਸਿਰ ਮੜ੍ਹਿਆ ਗਿਆ ਹੈ ਉਸ ਦੇ ਮਹੀਨਿਆਂ ਦੀਆਂ ਰੁੱਤਾਂ ਦਾ ਸੰਬੰਧ ਗੁਰਬਾਣੀ ਵਿੱਚ ਦਰਜ ਰੁੱਤਾਂ ਨਾਲੋਂ ਇਸ ਤੇਜੀ ਨਾਲ ਟੁੱਟ ਰਿਹਾ ਹੈ ਕਿ 13000 ਸਾਲ ਉਪਰੰਤ ਰੁੱਤਾਂ ਵਿੱਚ ਪੂਰੇ 6 ਮਹੀਨਿਆਂ ਦਾ ਫ਼ਰਕ ਪੈ ਜਾਵੇਗਾ ਭਾਵ ਜਿਨ੍ਹਾਂ ਮਹੀਨਿਆਂ ਵਿੱਚ ਅੱਜ ਕੱਲ੍ਹ ਸਿਖਰਾਂ ਦੀ ਗਰਮੀ ਪੈ ਰਹੀ ਹੈ ਉਨ੍ਹਾਂ ਵਿੱਚ ਸਿਖਰਾਂ ਦੀ ਸਰਦੀ ਪਵੇਗੀ ਅਤੇ ਸਰਦੀ ਵਾਲੇ ਮਹੀਨਿਆਂ ਵਿੱਚ ਗਰਮੀ ਪਵੇਗੀ।

ਸ: ਪੁਰੇਵਾਲ ਦੀਆਂ ਆਪਣੀਆਂ ਨਿੱਜੀ ਅਤੇ ਕੌਮੀ ਉਪਲਬਧੀਆਂ ਤੋਂ ਇਲਾਵਾ ਉਨ੍ਹਾਂ ਦੇ ਦੋਵੇਂ ਪੁੱਤਰ ਵੀ ਬਹੁਤ ਹੋਣਹਾਰ ਹਨ ਅਤੇ ਨਾਮਵਰ ਕੰਪਨੀਆਂ ਵਿੱਚ ਉੱਚ ਅਹੁੱਦਿਆਂ ’ਤੇ ਬਿਰਾਜਮਾਨ ਹਨ।  29 ਅਕਤੂਬਰ 2020 ਨੂੰ ਉਨ੍ਹਾਂ ਦੇ ਵੱਡੇ ਸਪੁੱਤਰ ਡਾ: ਸਤਿੰਦਰ ਸਿੰਘ ਪੁਰੇਵਾਲ ਨੇ ਸੋਸਾਇਟੀ ਆਫ਼ ਪੈਟਰੋਲੀਅਮ ਇੰਜਨੀਅਰਜ਼ ਦੀ Distinguished Membrship ਹਾਸਲ ਕਰ ਲਈ ਹੈ, ਜੋ ਕਿ ਅੰਤਰਰਾਸ਼ਟਰੀ ਪੱਧਰ ਦਾ ਬਹੁਤ ਹੀ ਉੱਚਾ ਸਨਮਾਨ ਹੈ ਅਤੇ ਸਿੱਖ ਕੌਮ ਲਈ ਫਖ਼ਰ ਦੀ ਗੱਲ ਹੈ। ਇਸ ਖ਼ੁਸ਼ੀ ਦੇ ਮੌਕੇ ’ਤੇ ਜੇ ਕੋਈ ਸ: ਪਾਲ ਸਿੰਘ ਪੁਰੇਵਾਲ ਨੂੰ ਨਿੱਜੀ ਤੌਰ ’ਤੇ ਮੁਬਾਰਕਬਾਦ ਦੇਣਾ ਚਾਹੇ ਤਾਂ ਉਨ੍ਹਾਂ ਨਾਲ +1(780)463-2306 ਜਾਂ +1(587)930-4549 ’ਤੇ ਸੰਪਰਕ ਕਰ ਸਕਦਾ ਹੈ।

https://www.spe.org/media/filer_public/bf/b7/bfb73efa-182b-4db7-ad92-2be978abe1a6/2020_spe_distinguished_members.pdf  Satinder Purewal has been (since 2004) an Honorary Professor of Petroleum Engineering at Imperial College teaching part of the MSc course in Petroleum Engineering. He has over three decades of global Reservoir Engineering experience for many large Oil and Gas field developments (e.g. Kashagan (Kazakhstan); Buzzard (UK), Oughroud (Algeria), several fields in Nigeria, etc.). His last senior position in Shell was for Reserves Assurance signoff (European Region) and head of Global Reserves Training. Previously, he was director of reservoir engineering courses in Shell Learning Centre (Rijswijk). Recently, he provided commercial and technical M&A advice to company boards and held several board and advisory positions. He is a recognized experienced leader for reserves assurance, reserves classification (PRMS and UNFC) and reserves training. With the UNECE, he is currently Chairman of the Petroleum Work Group, Member of the Technical Advisory Group and a Member of the Expert Group on Resource Management. He is a Fellow of the Institute of Physics, Fellow of the Energy Institute, Member of SPEE and a Chartered Engineer (CEng). He holds BSc (Honours), MSc and PhD degrees from Imperial College.

Source : https://www.spe.org/media/filer_public/bf/b7/bfb73efa-182b-4db7-ad92-2be978abe1a6/2020_spe_distinguished_members.pdf