ਨਾਸਤਿਕ ਅਤੇ ਸੰਤ ਸਮਾਜ ਦਾ ਗੁਰਮਤਿ ਤੋਂ ਦੂਰ ਜਾਣ ਦਾ ਮੂਲ ਕਾਰਨ ਗੁਰਬਾਣੀ ਦੀ ਲਿਖਤ ਨੂੰ ਨਾ ਸਮਝ ਸਕਣਾ ਹੀ ਹੈ।

0
882

ਨਾਸਤਿਕ ਅਤੇ ਸੰਤ ਸਮਾਜ ਦਾ ਗੁਰਮਤਿ ਤੋਂ ਦੂਰ ਜਾਣ ਦਾ ਮੂਲ ਕਾਰਨ ਗੁਰਬਾਣੀ ਦੀ ਲਿਖਤ ਨੂੰ ਨਾ ਸਮਝ ਸਕਣਾ ਹੀ ਹੈ।

ਗਿਆਨੀ ਅਵਤਾਰ ਸਿੰਘ

ਸਾਧਸੰਗਿ, ਮਿਟੇ ਭਰਮ ਅੰਧਾਰੇ   ਨਾਨਕ ਮੇਲੀ ਸਿਰਜਣਹਾਰੇ (ਨੇ) (ਮਹਲਾ /੩੮੯)

ਭਾਵ ਜਿਸ ਜੀਵ-ਇਸਤਰੀ ਅੰਦਰੋਂ ਗੁਰੂ ਦੀ ਸੰਗਤ ਕਰਕੇ ਭਰਮ-ਭੁਲੇਖੇ ਮਿਟ ਗਏ ਭਾਵ (ਸਿਰਜਣਹਾਰ ਦੀ ਹੋਂਦ ਬਾਰੇ) ਦੁਚਿੱਤੀ ਨਾ ਰਹੀ (ਉਸ ਦਾ ਇਕ ’ਤੇ ਵਿਸ਼ਵਾਸ ਬਣਨ ਕਾਰਨ) ਸਿਰਜਣਹਾਰ ਨੇ (ਆਪਣੇ ਨਾਲ) ਮੇਲ ਲਈ।

ਵਿਚਾਰ – ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਉਕਤ ਕਥਨ ਮੁਤਾਬਕ “ਮੇਲੀ” (ਇਸਤਰੀ ਲਿੰਗ ਕਿਰਿਆ) ਦਾ ਅਰਥ ਹੈ: “ਮੇਲ ਹੋ ਗਿਆ” (ਪੁਲਿੰਗ ਕਿਰਿਆ) ਭਾਵ ਚਲਦੇ ਪ੍ਰਸੰਗ ਮੁਤਾਬਕ “ਸਿਰਜਣਹਾਰ ਨੇ ਮੇਲ ਲਈ” ਦੀ ਥਾਂ (ਪ੍ਰਸੰਗ ਬਣਾ ਲਿਆ ਗਿਆ) ਬੰਦੇ ਨੇ ਉਸ ਨਾਲ ਮੇਲ ਕਰ ਲਿਆ।

ਵਾਕ ਦੇ ਸਾਰੰਸ਼ ਮੁਤਾਬਕ ਜਿੱਥੇ ਬੰਦੇ ਨੇ ਆਪਣੇ ਦਿਮਾਗੀ ਸੰਘਰਸ਼ ਨੂੰ ਛੱਡ, ਬੇਵੱਸ ਹੋ ਕੇ ਸਿਰਜਣਹਾਰ ਦੀ ਰਹਿਮਤ ’ਤੇ ਨਿਰਭਰ ਹੋਣਾ ਸੀ, ਉਸ ਦੀ ਥਾਂ ਬੰਦੇ ਦੇ ਦਿਮਾਗ਼ ਦਾ ਹੀ ਜੋਰ ਚੱਲਿਆ, ਜੋ ਗੁਰਮਤਿ ਦੀ ਥਾਂ ਮਨਮਤੀ ਅਰਥ ਹਨ।

ਸ਼ਬਦ ਮੁਤਾਬਕ ਜੋ ਦੁਬਿਧਾ ਸੀ ਕਿ ਸਿਰਜਣਹਾਰ ਹੈ ਜਾਂ ਨਹੀਂ, ਇਹ ਸਾਧ ਸੰਗਤ ਕਰਕੇ ਦੂਰ ਹੋਣੀ ਸੀ, ਪਰ ਮਨਮਤੀ ਅਰਥਾਂ ਨੇ (ਸਿਰਜਣਹਾਰ ’ਤੇ ਭਰੋਸਾ ਕਾਇਮ ਕਰਨ ਦੀ ਥਾਂ) ਦੁਬਿਧਾ ਹੀ ਕਾਇਮ ਰੱਖੀ।

ਸਵਾਲ- ਗੁਰਬਾਣੀ ਦੀ ਟੇਕ ਲੈ ਕੇ ਮਨਮਤੀ ਅਰਥ ਕਰਨ ਨਾਲ ਜਦ ਦੁਬਿਧਾ ਹੀ ਬਣੀ ਰਹੀ ਫਿਰ ਸਿਰਜਣਹਾਰ ਨੇ (ਕਿਵੇਂ) ਮੇਲੀ ? ਜਾਂ ਸਿਰਜਣਹਾਰ ਨਾਲ ਮੇਲ ਕਿਵੇਂ ਹੋ ਗਿਆ ?

ਆਪਣੇ ਸਰੋਤਿਆਂ ’ਚ ਆਪਣੀ ਵਿਦਵਤਾ ਬਣਾਏ ਰੱਖਣ ਲਈ ਇਹ ਕਹਿਣਾ ਕਿ ਸਭ ਆਪਣੀ-ਆਪਣੀ ਮੱਤ ਨੂੰ ਹੀ ਗੁਰੂ ਦੀ ਮੱਤ ਕਹਿੰਦੇ ਪਏ ਹਨ। ਸਵਾਲ ਤਾਂ ਠੀਕ ਹੈ, ਪਰ ਵਿਚਾਰਨਾ ਬਣਦਾ ਹੈ ਕਿ ਸਭ ਤੋਂ ਵੱਧ ਗੁਰਮਤਿ ਨੂੰ ਮਨਮਤ ਵਿਚ ਤਬਦੀਲ ਕਰ ਆਪਣੀ ਤੁਛ ਬੁਧੀ ਨੂੰ ਸਰਵੋਤਮ ਕੌਣ ਉਛਾਲ ਰਿਹੈ ?

ਸਭ ਤੋਂ ਵਧੇਰੇ ਮਨਮਤੀ ਅਰਥ ਕਰਨ ਵਾਲੇ ਨੂੰ ਹੀ ਅਜਿਹੇ ਸਪਸ਼ਟੀਕਰਨ ਵੱਧ ਦੇਣੇ ਪੈਂਦੇ ਹਨ ਜਦਕਿ ਨਾਸਤਿਕ ਅਤੇ ਸੰਤ ਸਮਾਜ ਦਾ ਗੁਰਮਤਿ ਤੋਂ ਦੂਰ ਜਾਣ ਦਾ ਮੂਲ ਕਾਰਨ ਗੁਰਬਾਣੀ ਦੀ ਲਿਖਤ ਨੂੰ ਨਾ ਸਮਝ ਸਕਣਾ ਹੀ ਹੈ।

ਦਰਅਸਲ ਮਨ ਦੀ ਕਠੋਰਤਾ ਹੱਦੋਂ ਵੱਧ ਮੂੰਹੋਂ ਬੁਲਵਾ ਦਿੰਦੀ ਹੈ, ਫਿਰ ਸਾਰੀ ਉਮਰ ਉਸ ਨੂੰ ਸਹੀ ਸਿੱਧ ਕਰਦਿਆਂ ਬਤੀਤ ਹੁੰਦੀ ਹੈ।

ਜਦ ਇਨਾਂ ਮੁਤਾਬਕ ਰੱਬ, ਕੇਵਲ ਮਨੁੱਖ ਦੇ ਅੰਦਰ ਹੀ ਹੈ ਤਾਂ ਵਾਰ ਵਾਰ ਮੂੰਹ ਉਪਰ ਵੱਲ ਕਿਉਂ ?