ਸਰੀਰਕ ਤੰਦਰੁਸਤੀ ਲਈ ਵਰਦਾਨ ਸੂਰਜਮੁਖੀ ਬੀਜ
ਡਾ. ਬਲਰਾਜ ਬੈਂਸ ਡਾ. ਕਰਮਜੀਤ ਕੌਰ ਬੈਂਸ ਨੈਚਰੋਪੈਥੀ ਕਲਿਨਿਕ ੯੯੧੪੦-੮੪੭੨੪
ਕਿਸੇ ਵੀ ਕਿਸਮ ਦਾ ਨਸ਼ਾ ਖਾਣ ਵਾਲੇ ਵਿਅਕਤੀ ਨੂੰ ਜੇ ਦਸ ਕੁ ਗ੍ਰਾਮ ਸੂਰਜਮੁਖੀ ਬੀਜ ਰੋਜ਼ਾਨਾ ਦੋ ਟਾਈਮ ਖਾਣੇ ਬਾਅਦ ਦਿੱਤੇ ਜਾਣ ਤਾਂ ਹਰ ਤਰ੍ਹਾਂ ਦਾ ਨਸ਼ਾ ਖਾਣ ਦੀ ਤਲਬ ਹਟਦੀ ਹੈ ਭਾਵ ਉਸ ਦਾ ਆਪਣੇ ਆਪ ਹੀ ਨਸ਼ਾ ਖਾਣੋਂ ਦਿਲ ਹਟਣਾ ਸ਼ੁਰੂ ਹੋ ਜਾਂਦਾ ਹੈ ਕਿਉਂਕਿ ਸੂਰਜਮੁਖੀ ਬੀਜਾਂ ਵਿੱਚ ਬੇਹੱਦ ਲਾਭਦਾਇਕ, ਸਿਹਤਵਰਧਕ ਤੇ ਪੌਸ਼ਟਿਕ ਤੱਤ ਭਾਰੀ ਮਾਤਰਾ ਵਿੱਚ ਹੁੰਦੇ ਹਨ। ਇਹ ਤੱਤ ਸਾਰੇ ਦੇ ਸਾਰੇ ਹੀ ਜਲਦੀ ਹਜ਼ਮ ਹੋ ਜਾਂਦੇ ਹਨ। ਇਹਨਾਂ ਵਿੱਚ ਅਜਿਹੇ ਤੱਤ ਵਧੇਰੇ ਹੁੰਦੇ ਹਨ ਜੋ ਵੱਖ ਵੱਖ ਹਾਰਮੋਨ, ਐਂਜਾਇਮਜ਼ ਬਣਾਉਣ ’ਚ ਵਰਤੇ ਜਾਂਦੇ ਹਨ ਤੇ ਜੀਨਜ਼ ਦੇ ਸਹੀ ਤਰ੍ਹਾਂ ਕੰਮ ਕਰਨ ’ਚ ਮਦਦਗਾਰ ਹੁੰਦੇ ਹਨ। ਇਸੇ ਤਰ੍ਹਾਂ ਨਿਉਰੋਲੇਜੀਕਲ ਫੰਕਸ਼ਨਜ਼ ਦੇ ਸਹੀ ਤਰ੍ਹਾਂ ਕੰਮ ਕਰਨ ’ਚ ਵੀ ਇਹ ਤੱਤ ਅਹਿਮ ਭੂਮਿਕਾ ਨਿਭਾਉਂਦੇ ਹਨ। ਡਰੱਗ ਐਡਿਕਸ਼ਨ ਵੀ ਇੱਕ ਤਰ੍ਹਾਂ ਦੀ ਕੰਪਲੈਕਸ ਨਿਉਰੋਲੇਜੀਕਲ ਡਿਸੀਜ਼ ਹੀ ਹੁੰਦੀ ਹੈ । ਵਿਅਕਤੀ ਨੂੰ ਆਪਣੇ ਆਪ ’ਤੇ ਕੰਟਰੋਲ ਨਹੀਂ ਰਹਿੰਦਾ। ਜਦ ਤੱਕ ਉਹ ਨਸ਼ਾ ਲੈ ਨਹੀਂ ਲੈਂਦਾ ਉਹਦਾ ਸਰੀਰ ਅਤੇ ਦਿਮਾਗ਼ ਕਿਸੇ ਵੀ ਕਿਸਮ ਦੇ ਨੌਰਮਲ ਫੰਕਸ਼ਨ ਨਹੀਂ ਕਰਦਾ। ਅਜਿਹੇ ਨਸ਼ੇੜੀ, ਅਮਲੀ ਜਾਂ ਸ਼ਰਾਬ ਦੇ ਡੇਅਲੀ ਡਰਿੰਕਰ ਦੇ ਮਨ ਅਤੇ ਲੇਕਿਨ ਜੇ ਇੱਕ ਗਲਾਸ ਮੱਝ ਦੇ ਫਿੱਕੇ ਠੰਢੇ ਦੁੱਧ ਵਿੱਚ ਚਾਰ ਕੁ ਚਮਚ ਯੌਗਰਟ ਜਾਂ ਦਹੀਂ ਮਿਲਾ ਕੇ ਸਵੇਰੇ ਉੱਠਦਿਆਂ ਸਾਰ ਪੰਦਰਾਂ ਵੀਹ ਸੂਰਜਮੁਖੀ ਬੀਜ ਚੰਗੀ ਤਰ੍ਹਾਂ ਚਬਾ-ਚਬਾ ਕੇ ਖਾਧੇ ਜਾਣ ਤਾਂ ਵਧਦਾ ਕੋਲੈਸਟਰੋਲ ਘਟਣਾ ਸ਼ੁਰੂ ਹੋ ਜਾਂਦਾ ਹੈ। ਵਾਲ ਝੜਨੋਂ ਹਟ ਜਾਂਦੇ ਹਨ। ਪੁਰਾਣਾ ਥਕਾਵਟ ਤੇ ਸਰੀਰਕ ਦਰਦ ਰੋਗ ਹਟ ਜਾਂਦਾ ਹੈ ਤੇ ਵਿਅਕਤੀ ਸਾਰਾ ਦਿਨ ਚੁਸਤ-ਦਰੁਸਤ ਰਹਿਣ ਲਗਦਾ ਹੈ। ਕੁੱਝ ਹੀ ਹਫ਼ਤਿਆਂ ’ਚ ਯਾਦਾਸ਼ਤ ਵਧਣ ਲੱਗ ਪੈਂਦੀ ਹੈ। ਜੋੜਾਂ ਹੱਡੀਆਂ ’ਚੋਂ ਆਵਾਜ਼ ਆਉਣੀ ਬੰਦ ਹੋ ਜਾਂਦੀ ਹੈ ਤੇ ਸ਼ਾਮ ਨੂੰ ਲੱਤਾਂ ਦਰਦ, ਅੱਡੀਆਂ ਦਰਦ, ਕਮਰ ਦਰਦ, ਧੌਣ ਦਰਦ, ਸਰੀਰ ਦੀ ਜਕੜਨ, ਜਲਦੀ ਥੱਕਣਾ, ਕੜੱਲ ਪੈਣੇ ਆਦਿ ਠੀਕ ਹੋ ਜਾਂਦੇ ਹਨ। ਔਰਤਾਂ ਦਾ ਹਾਰਮੋਨਲ ਇੰਬੈਲੰਸ ਵੀ ਠੀਕ ਹੋਣ ਲੱਗਦਾ ਹੈ। ਨਤੀਜੇ ਵਜੋਂ ਚਮੜੀ ਮੁਲਾਇਮ, ਸੁੰਦਰ ਤੇ ਚਮਕੀਲੀ ਹੋਣ ਲਗਦੀ ਹੈ। ਫਿਗਰ ਐਟਰੈਕਟਿਵ ਹੋਣ ਲਗਦੀ ਹੈ। ਚਮੜੀ ਦੀ ਖ਼ੁਸ਼ਕੀ ਤੇ ਖੁਰਦਰਾਪਣ ਠੀਕ ਹੋ ਕੇ ਚਮੜੀ ਚਿਕਨੀ ਤੇ ਤਰ ਰਹਿਣ ਲਗਦੀ ਹੈ। ਬਿਨਾਂ ਵਜ੍ਹਾ ਚਿੜਚਿੜਾਪਣ ਠੀਕ ਹੋਣ ਲਗਦਾ ਹੈ। ਭੁੱਖ, ਖੁੱਲ੍ਹ ਕੇ ਲਗਦੀ ਹੈ। ਕਬਜ਼, ਪੇਟ ਭਾਰੀਪਣ, ਸਿਰ ਭਾਰਾ ਰਹਿਣਾ, ਧੁੰਨੀ ਤੋਂ ਥੱਲੇ ਪੇਟ ਦਰਦ ਰਹਿਣਾ, ਵਾਰ-ਵਾਰ ਲਿਕੋਰੀਆ ਹੋਣਾ, ਸਰਦੀ ਗ਼ਰਮੀ ਜ਼ਿਆਦਾ ਲੱਗਣੀ ਆਦਿ ਤਕਲੀਫ਼ਾਂ ਵੀ ਠੀਕ ਹੋਣ ਲਗਦੀਆਂ ਹਨ। ਇਵੇਂ ਹੀ ਸੂਰਜਮੁਖੀ ਬੀਜ ਨਵੇਂ ਵਿਆਹੇ ਮਰਦਾਂ ਲਈ ਬਹੁਤ ਲਾਹੇਵੰਦ ਹਨ। ਇਸੇ ਤਰ੍ਹਾਂ ਗਰਭਵਤੀ ਔਰਤ ਜਾਂ ਦੁੱਧ ਚੁੰਘਾਉਣ ਵਾਲੀ ਔਰਤ ਲਈ ਵੀ ਬੇਹੱਦ ਲਾਭਦਾਇਕ ਹਨ। ਵੱਡੀ ਉਮਰ ਦੇ ਮਰਦਾਂ ਔਰਤਾਂ ਨੂੰ ਵੀ ਦਸ ਵੀਹ ਬੀਜ ਰੋਜ਼ਾਨਾ ਖਾਣੇ ਚਾਹੀਦੇ ਹਨ। ਇਉਂ ਉਹਨਾਂ ਦੇ ਵਾਰ-ਵਾਰ ਇਨਫੈਕਸ਼ਨਜ਼ ਹੋਣੋ ਹਟ ਜਾਂਦੇ ਹਨ। ਨੀਂਦ ਠੀਕ ਆਉਣ ਲਗਦੀ ਹੈ। ਬੀ ਪੀ ਕੰਟਰੋਲ ’ਚ ਰਹਿਣ ਲੱਗਦਾ ਹੈ। ਸ਼ੂਗਰ ਨੂੰ ਵੀ ਵਧਣੋ ਰੋਕਦੇ ਹਨ। ਮੂਡ ਠੀਕ ਰਹਿਣ ਲਗਦਾ ਹੈ, ਬੱਚਿਆਂ ਵਾਸਤੇ ਵੀ ਇਹ ਬਹੁਤ ਜ਼ਿਆਦਾ ਲਾਭਦਾਇਕ ਹਨ। ਸਰੀਰਕ ਵਾਧੇ ਵਿਕਾਸ ਅਤੇ ਮਾਨਸਿਕ ਵਿਕਾਸ ਲਈ ਇਹ ਬਹੁਤ ਪੌਸ਼ਟਿਕ ਅਤੇ ਸਿਹਤਵਰਧਕ ਤੱਤ ਬੱਚਿਆਂ ਨੂੰ ਦਿੰਦੇ ਹਨ। ਰੋਜ਼ਾਨਾ ਸੂਰਜਮੁਖੀ ਬੀਜ ਖਾਣ ਵਾਲਾ ਬੱਚਾ ਵਧੇਰੇ ਖ਼ੁਸ਼, ਵਧੇਰੇ ਐਕਟਿਵ ਤੇ ਵਧੇਰੇ ਜਲਦੀ ਕੱਦ ਕਾਠ ਕਰਨ ਵਾਲਾ ਹੁੰਦਾ ਹੈ। ਜੇ ਤੁਸੀਂ ਬੱਚਿਆਂ ਨੂੰ ਸਕੂਲ ਜਾਣ ਲੱਗਿਆਂ ਕੁੱਝ ਕੁ ਬੀਜ ਦੁੱਧ ਜਾਂ ਦਹੀਂ ਨਾਲ ਖੁਆ ਕੇ ਭੇਜਦੇ ਹੋ ਤਾਂ ਤੁਹਾਨੂੰ ਹੈਰਾਨੀ ਹੋਵੇਗੀ ਕਿ ਕੁੱਝ ਹੀ ਹਫ਼ਤਿਆਂ ’ਚ ਬੱਚੇ ਦੀ ਕਲਾਸ ਦੀ ਕਾਰਗੁਜ਼ਾਰੀ ’ਚ ਕਾਫ਼ੀ ਸੁਧਾਰ ਹੋ ਜਾਂਦਾ ਹੈ। ਅਸਲ ਵਿੱਚ ਸੂਰਜਮੁਖੀ ਬੀਜਾਂ ਵਿੱਚ ਵਿਟਾਮਿਨ ਈ, ਉਮੇਗਾ ਥਰੀ ਫੈਟੀ ਐਸਿਡਜ਼, ਪ੍ਰੋਟੀਨਜ਼, ਡਾਇਟਰੀ ਫਾਇਬਰ, ਥਾਇਆਮਿਨ, ਰਾਇਬੋਫਲੇਵਿਨ, ਨਾਇਸਿਨ, ਵਿਟਾਮਿਨ ਬੀ ਸਿਕਸ, ਫੋਲੇਟ, ਪੈਂਟੋਥੈਨਿਕ ਐਸਿਡ, ਕੈਲਸ਼ੀਅਮ, ਵਿਟਾਮਿਨ ਬੀ ਸਿਕਸ, ਆਇਰਨ, ਸਿਲੇਨੀਅਮ, ਮੈਂਗਨੀਜ਼, ਕਾਪਰ, ਪੁਟਾਸ਼ੀਅਮ, ਜ਼ਿੰਕ, ਫਾਸਫੋਰਸ, ਮੈਗਨੇਸ਼ੀਅਮ ਆਦਿ ਅਨੇਕਾਂ ਪੌਸ਼ਟਿਕ ਤੱਤ ਹੁੰਦੇ ਹਨ। ਭਾਵੇਂ ਸੂਰਜਮੁਖੀ ਬੀਜ ਬਹੁਤ ਛੋਟੇ ਹੁੰਦੇ ਹਨ ਤੇ ਖਾਣ ’ਚ ਵੀ ਐਨੇ ਸੁਆਦੀ ਨਹੀਂ ਹੁੰਦੇ ਪ੍ਰੰਤੂ ਇਹਨਾਂ ਦੇ ਗੁਣਾਂ ਅੱਗੇ ਬਦਾਮ, ਪਿਸਤੇ, ਅਖਰੋਟ, ਨਿਉਜੇ ਆਦਿ ਫਿੱਕੇ ਪੈ ਜਾਂਦੇ ਹਨ। ਅਸੀਂ ਸਾਰਾ ਸਾਲ ਹੀ ਹਫ਼ਤੇ ’ਚ ਦੋ ਤਿੰਨ ਵਾਰ ਸੂਰਜਮੁਖੀ ਬੀਜ ਸਾਰਾ ਪਰਿਵਾਰ ਹੀ ਖਾਂਦੇ ਰਹਿੰਦੇ ਹਾਂ। ਅਸੀਂ ਚਟਣੀ, ਸੂਪ, ਸਬਜ਼ੀ, ਦਾਲ, ਰਾਇਤਾ ਵਿੱਚ ਵੀ ਸੂਰਜਮੁਖੀ ਬੀਜ ਦੀ ਗਿਰੀ ਪਾ ਲੈਂਦੇ ਹਾਂ। ਉਂਜ ਅਸੀਂ ਮੈਡੀਕਲ ਪ੍ਰੈਕਟਿਸ ਦੌਰਾਨ ਅਨੇਕ ਤਰ੍ਹਾਂ ਦੇ ਰੋਗੀਆਂ ਅਤੇ ਨਸ਼ੇੜੀਆਂ ’ਤੇ ਵੀ ਇਹਨਾਂ ਦਾ ਸਫਲ ਪ੍ਰੀਖਣ ਕੀਤਾ ਹੈ।