ਮਿੰਨੀ ਕਹਾਣੀ
ਚੁੱਪ
ਪ੍ਰਬੰਧਕ ਕਮੇਟੀ ਦੇ ਸੈਕਟਰੀ ਨੇ ਇੱਕ ਧਾਰਮਿਕ ਸਮਾਗਮ ਵਿੱਚ ਪਹੁੰਚੇ ਕਥਾਵਾਚਕ ਨੂੰ ਕਿਹਾ ‘ਭਾਈ ਸਾਹਿਬ ! ਤਹਾਨੂੰ ਸਟੇਜ ’ਤੇ ਬੋਲਣ ਦਾ ਸਮਾਂ ਨਹੀਂ ਦਿੱਤਾ ਜਾ ਸਕਦਾ।’
ਕਥਾਵਾਚਕ : ‘ਕਿਉਂ ? ਕੀ ਗੁਸਤਾਖ਼ੀ ਹੋ ਗਈ ਸੈਕਟਰੀ ਸਾਹਿਬ !’ ਕਥਾਵਾਚਕ ਨੇ ਕੁੱਝ ਹੈਰਾਨ ਹੁੰਦਿਆਂ ਪੁੱਛਿਆ।
ਸੈਕਟਰੀ : ‘ਗੁਸਤਾਖ਼ੀ ਇਹ, ਕਿ ਤੁਸੀ ਦਾੜੇ ਨੂੰ ਰੰਗਿਆ ਹੋਇਆ ਹੈ।’
ਕਥਾਵਾਚਕ : ‘ਫਿਰ ਕੀ ਹੋ ਗਿਆ ਸੈਕਟਰੀ ਸਾਹਿਬ !’
ਸੈਕਟਰੀ : ‘ਹੋਇਆ ਕਿਉਂ ਨਹੀਂ ਭਾਈ ਸਾਹਿਬ ! ਰਹਿਤ ਮਰਯਾਦਾ ਵਿਚ ਇਸ ਗੱਲ ਦੀ ਸਾਫ਼ ਮਨਾਹੀ ਹੈ।’
ਕਥਾਵਾਚਕ : ‘ਕੀ ਇਹ ਮਰਯਾਦਾ ਤੁਹਾਡੇ ਪ੍ਰਧਾਨ ਜੀ ਨੇ ਨਹੀਂ ਪੜ੍ਹੀ ਕਦੇ ?’
ਸੈਕਟਰੀ : ‘ਕੀ ਮਤਲਬ ਤੁਹਾਡਾ ?’
ਕਥਾਵਾਚਕ : ‘ਮਤਲਬ ਇਹ ਕਿ ਉਨ੍ਹਾਂ ਨੇ ਤਾਂ ਭਰਵੱਟੇ ਵੀ ਰੰਗੇ ਹੁੰਦੇ ਹਨ।’
ਤੇ ਸੈਕਟਰੀ ਸਾਹਿਬ ! ਹੁਣ ਚੁੱਪ ਸੀ ਕਿਉਂਕਿ ਪ੍ਰਧਾਨ ਨੇ ਹੀ ਇਨ੍ਹਾਂ ਨੂੰ ਇਹ ਪਦ ਦਿੱਤਾ ਸੀ, ਬੋਲਦਾ ਤਾਂ ..।
-ਰਮੇਸ਼ ਬੱਗਾ ਚੋਹਲਾ, ਰਿਸ਼ੀ ਨਗਰ ਐਕਸਟੈਨਸ਼ਨ (ਲੁਧਿਆਣਾ)