ਗੁਰਮਤਿ ਪੈਮਾਨੇ ’ਚ ਸੰਪਟ ਪਾਠ

0
14

ਗੁਰਮਤਿ ਪੈਮਾਨੇ ਸੰਪਟ ਪਾਠ

ਕਿਰਪਾਲ ਸਿੰਘ (ਬਠਿੰਡਾ)-98554-80797

ਪਿਛਲੇ ਸਮੇਂ ’ਚ ਇੱਕ ਵੀਡੀਓ ਸਾਹਮਣੇ ਆਈ, ਜਿਸ ’ਚ ਇੱਕ ਚਿੱਟ ਕੱਪੜੀਆ ਸਿੱਖ ਸੰਤ ਕਹਿ ਰਿਹਾ ਹੈ ‘ਆਹ ਅੰਮ੍ਰਿਤਸਰ ਵਾਲਿਆਂ ਨੂੰ ਕੋਈ ਕਹਿੰਦਾ ਮਾੜੇ ਐ, ਕੋਈ ਕਹਿੰਦਾ ਚੰਗੇ ਐ। ਸ਼ਰਧਾਲੂ ਸਿੱਖ ਮੈਥੋਂ ਪੁਛਦੇ ਐ ਬਾਬਾ ਜੀ ! ਆਪਾਂ ਕੀ ਕਰੀਏ ? ਮੈ ਆਖਿਆ ਭਾਈ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿਣਾ। ਜਿਹੜੇ ਚੁਣੇ ਹੋਏ ਨੇ ਉਨ੍ਹਾਂ ਨੂੰ ਆਪਣਾ ਕੰਮ ਕਰਨ ਦਿਓ। ਅੰਮ੍ਰਿਤਸਰ ਵਾਲੇ ਆਪਣਾ ਕੰਮ ਕਰ ਰਹੇ ਹਨ, ਉਨ੍ਹਾਂ ਨੂੰ ਆਪਣਾ ਕੰਮ ਕਰਨ ਦਿਓ। ਪੰਜਾਬ ਵਾਲੇ ਵੀ ਲੋਕਾਂ ਦੇ ਚੁਣੇ ਹੋਏ ਹਨ, ਉਨ੍ਹਾਂ ਨੂੰ ਆਪਣਾ ਕੰਮ ਕਰਨ ਦਿਓ। ਕੇਂਦਰ ਵਾਲੇ ਵੀ ਲੋਕਾਂ ਦੇ ਚੁਣੇ ਹੋਏ ਹਨ, ਉਹ ਆਪਣਾ ਕੰਮ ਕਰ ਰਹੇ ਹਨ; ਉਨ੍ਹਾਂ ਨੂੰ ਆਪਣਾ ਕੰਮ ਕਰਨ ਦਿਓ। ਚੁਣੇ ਹੋਏ ਸਾਰੇ ਲੋਕ ਚੰਗਾ ਕੰਮ ਕਰ ਰਹੇ ਹਨ। ਜੇ ਕਿਸੇ ਨੂੰ ਚੰਗੇ ਨਹੀਂ ਲੱਗਦੇ, ਅਗਲੀ ਵਾਰ ਉਹ ਚੋਣਾ ਲੜ ਲੈਣ; ਜੇ ਜਿੱਤ ਗਏ ਤਾਂ ਉਹ ਆਪਣੀ ਮਰਜ਼ੀ ਕਰ ਲੈਣ’। ਸ਼ਰਧਾਲੂ ਪੁੱਛਦੇ ਐ, ਬਾਬਾ ਜੀ ! ਫਿਰ ਆਪਾਂ ਕੀ ਕਰੀਏ ? ਮੈ ਆਖਿਆ ‘ਭਾਈ  ! ਆਪਾਂ ਸੰਪਟ ਪਾਠ ਕਰਾਂਗੇ; ਫਿਰ ਮਹਾਂ ਸੰਪਟ ਪਾਠ ਕਰਾਂਗੇ’। ਇੱਕ ਸ਼ਰਧਾਲੂ ਪੁੱਛਦਾ ਹੈ ਬਾਬਾ ਜੀ  ! ਪਾਠ ਕਰਨ ਨਾਲ ਕੀ ਹੁੰਦੈ, ਅੱਗੇ ਅੰਮ੍ਰਿਤਸਰ ਥੋਹੜੇ ਅਖੰਡ ਪਾਠ ਹੋ ਰਹੇ ਨੇ। ਮੈ ਆਖਿਆ ‘ਭਾਈ ! ਜਿਹੜੀ ਸੇਵਾ ਅੰਮ੍ਰਿਤਸਰ ਵਾਲਿਆਂ ਦੇ ਹਿੱਸੇ ਆਈ ਐ, ਉਹ ਆਪਣੀ ਸੇਵਾ ਨਿਭਾ ਰਹੇ ਹਨ। ਆਪਣੇ ਜਿੰਮੇ ਜੋ ਸੇਵਾ ਲੱਗੀ ਐ, ਉਹ ਆਪਾਂ ਕਰਨੀ ਐ।’

ਇਨ੍ਹਾਂ ਬਾਬਿਆਂ ਅਨੁਸਾਰ ਚੱਲਦੇ ਅਖੰਡ ਪਾਠ ਦੌਰਾਨ ਹਰ ਸ਼ਬਦ ਦੀ ਸਮਾਪਤੀ ਪਿੱਛੋਂ ਗੁਰਬਾਣੀ ਦੀ ਇਨ੍ਹਾਂ ਵੱਲੋਂ ਖਾਸ ਤੌਰ ’ਤੇ ਚੁਣੀ ਹੋਈ ਕੋਈ ਤੁਕ ਜਾਂ ਪਦਾ ਪੜ੍ਹਿਆ ਜਾਂਦਾ ਹੈ ਅਤੇ ਅਗਲੇ ਸ਼ਬਦ ਦੀ ਸਮਾਪਤੀ ਪਿੱਛੋਂ ਫਿਰ ਉਹੀ ਤੁਕ/ਪਦਾ ਪੜ੍ਹਿਆ ਜਾਂਦਾ ਹੈ। ਇਨ੍ਹਾਂ ਅਨੁਸਾਰ ਇਹੀ ਹੈ ‘ਸੰਪਟ ਲਾਉਣਾ’। ਕਿਸ ਕਾਰਜ ਸਿਧੀ ਲਈ ਸੰਪਟ ਪਾਠ ਕਰਵਾਉਣਾ ਹੈ, ਇਸ ਦੀ ਜਾਣਕਾਰੀ ਪ੍ਰਾਪਤ ਕਰਨ ਪਿੱਛੋਂ ਸੰਪਟ ਲਾਉਣ ਲਈ ਸ਼ਬਦ ਜਾਂ ਪਦੇ ਦੀ ਚੋਣ ਬਾਬਿਆਂ ਵੱਲੋਂ ਕੀਤੀ ਜਾਂਦੀ ਹੈ। ਭਰਮ ਇਹ ਫੈਲਾਇਆ ਜਾਂਦਾ ਹੈ ਕਿ ਵਿਧੀ ਅਨੁਸਾਰ ਸੰਪਟ ਪਾਠ ਦੀ ਸੰਪੂਰਨਤਾ ਪਿੱਛੋਂ ਮਨ ਚਿਤਵੇ ਸਾਰੇ ਕਾਰਜ ਸਫਲ ਹੋ ਜਾਂਦੇ ਹਨ।

ਉੱਤਮ ਭੰਡਾਰ ਨਾਨਕਸਰ ਵੱਲੋਂ ਨਾਨਕਸਰ ਦੀ ਮਰਿਆਦਾ ਅਨੁਸਾਰ ਛਾਪਿਆ ਸੁਖਮਨੀ ਸਾਹਿਬ ਦਾ ਗੁਟਕਾ ਮਿਲਿਆ, ਜਿਸ ਵਿੱਚ ਭੋਲ਼ੀਆਂ ਸੰਗਤਾਂ ’ਤੇ ਪ੍ਰਭਾਵ ਪਾਉਣ ਲਈ ਬੜੀ ਅਜੀਬੋ-ਗਰੀਬ ਕਹਾਣੀ ਲਿਖੀ ਹੈ ਕਿ ਬਾਬਾ ਈਸ਼ਰ ਸਿੰਘ ਸਤਿਗੁਰ ਦੇ ਕਮਰੇ ’ਚ ਬੈਠੇ ਨਿਤਨੇਮ ਦਾ ਪਾਠ ਕਰ ਰਹੇ ਸਨ ਕਿ ਬਿੱਲੇ ਦਾ ਰੂਪ ਧਾਰ ਕੇ ਕਲਜੁਗ ਅੰਦਰ ਆ ਵੜਿਆ ਅਤੇ ਆਖਣ ਲੱਗਾ ਸੁਖਮਨੀ ਦੇ ਪਾਠ ਬੰਦ ਕਰਵਾਉ। ਬਾਬਾ ਜੀ ਨੇ ਸਫ਼ਾਜੰਗ ਚੁੱਕਿਆ ਅਤੇ ਕਹਿਣ ਲੱਗੇ ਖੜ੍ਹ ਜਾ, ਹੁਣ ਜਾਵੀਂ ਨਾ। ਫਿਰ ਭੱਜ ਗਿਆ।

ਇਸੇ ਤਰ੍ਹਾਂ ਦੀ ਇੱਕ ਕਹਾਣੀ ਜਿਸ ’ਚ ਕਲਿਜੁਗ ਬਾਬਾ ਨੰਦ ਸਿੰਘ ਨੂੰ ਮਿਲੇ ਤੇ ਉਨ੍ਹਾਂ ਨੂੰ ਸੁਖਮਨੀ ਸਾਹਿਬ ਦੇ ਪਾਠ ਬੰਦ ਕਰਨ ਲਈ ਕਿਹਾ, ਪਰ ਬਾਬਾ ਜੀ ਨੇ ਦੋ ਪਾਠ ਸ਼ੁਰੂ ਕਰਵਾ ਦਿੱਤੇ। ਉੱਤਮ ਭੰਡਾਰ ਵਾਲੇ ਉਹ ਇਤਰਾਜ਼ਯੋਗ ਗੁਟਕੇ ਛਪਵਾ ਰਹੇ ਹਨ, ਜਿਸ ਦੇ ਆਰੰਭ ’ਚ ਬਾਬਾ ਈਸ਼ਰ ਸਿੰਘ ਦੀ ਤਸ਼ਵੀਰ ਛਾਪੀ ਹੁੰਦੀ ਹੈ। ਗੁਰੂ ਅਰਜਨ ਸਾਹਿਬ ਜੀ ਵੱਲੋਂ ਉਚਾਰਨ ਕੀਤੀ ਸੁਖਮਨੀ ਸਾਹਿਬ ਦੀ ਬਾਣੀ ਨੂੰ ਆਪਣੀ ਮਰਜ਼ੀ ਦਾ ਰੂਪ ਦੇ ਕੇ ‘ਰਹਾਉ’ ਤੁਕ ਨੂੰ ਹਰ ਅਸ਼ਟਪਦੀ ਨਾਲ ਦਰਜ ਕੀਤਾ ਹੈ ਭਾਵ ਸੰਪਟ ਲਾਇਆ ਹੈ। ਗੁਰੂ ਸਾਹਿਬ ਨੇ ਕਿਤੇ ਵੀ ਅੰਕਾਂ ਨੂੰ ਸ਼ਬਦਾਂ ਦੇ ਰੂਪ ’ਚ ਬਾਣੀ ਅੰਦਰ ਨਹੀਂ ਲਿਖਵਾਇਆ, ਪਰ ਉੱਤਮ ਭੰਡਾਰ ਵਾਲੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 6 ਫ਼ਰਵਰੀ 1995 ਨੂੰ ਤਨਖ਼ਾਹ ਲਵਾਉਣ ਦੇ ਬਾਵਜੂਦ ਆਪਣੀ ਮਰਜ਼ੀ ਨਾਲ ਐਸਾ ਹਰ ਅਸ਼ਟਪਦੀ ਦੇ ਅਰੰਭਕ ਸਲੋਕ ਤੋਂ ਪਹਿਲਾਂ ਛਾਪ ਰਹੇ ਹਨ। ਸੁਖਮਨੀ ਸਾਹਿਬ ’ਚ ਕਿਤੇ ਵੀ ‘ਸਤਿਨਾਮ ਵਾਹਿਗੁਰੂ’ ਨਹੀਂ ਲਿਖਿਆ, ਪਰ ਇਹ ਹਰ ਸਲੋਕ ਪਿੱਛੋਂ ਅਤੇ ਅਸ਼ਟਪਦੀ ਤੋਂ ਪਹਿਲਾਂ ਛਾਪ ਰਹੇ ਹਨ। ਨਾਨਕਸਰ ਵਾਲਿਆਂ ਦੀ ਇਹ ਮਨਮੱਤੀ ਕਾਰਵਾਈ ‘ਧੁਰ ਕੀ ਬਾਣੀ’ ’ਚ ਆਪਣੀ ਮਨੁੱਖੀ ਸੋਚ ਅਤੇ ਹੋਛੀ ਸਿਆਣਪ ਦਾ ਪ੍ਰਗਟਾਵਾ ਹੈ, ਜੋ ਸੰਗਤਾਂ ਨੂੰ ਗੁੰਮਰਾਹ ਕਰਨ ਲਈ ਉਨ੍ਹਾਂ ’ਤੇ ਠੋਸੀ ਗਈ ਹੈ।

ਗੁਰਬਾਣੀ ਪੜ੍ਹਨ ਅਤੇ ਸਮਝਣ ਵਾਲੇ ਜਾਣਦੇ ਹਨ ਕਿ ਕਲਿਜੁਗ ਕੋਈ ਜੀਵ ਜਾਂ ਸ਼ਲੇਡਾ ਨਹੀਂ; ਜੋ ਵੱਖਰੇ ਵੱਖਰੇ ਰੂਪ ਧਾਰ ਕੇ ਇਨ੍ਹਾਂ ਬਾਬਿਆਂ ਕੋਲ ਆ ਜਾਂਦਾ ਹੈ ਸਗੋਂ ਹਿੰਦੂ ਮਿਥਿਹਾਸ ਅਨੁਸਾਰ ਸਮੇਂ ਦੇ ਚਾਰ ਜੁੱਗਾਂ ’ਚੋਂ ਇੱਕ ਜੁੱਗ ਦਾ ਸਮਾਂ ਹੈ; ਜਿਵੇਂ ਕਿ ਵਾਕ ਹੈ, ‘‘ਇਕ ਘੜੀ ਮਿਲਤੇ; ਤਾ ਕਲਿਜੁਗੁ ਹੋਤਾ ਹੁਣਿ ਕਦਿ ਮਿਲੀਐ; ਪ੍ਰਿਅ ਤੁਧੁ ਭਗਵੰਤਾ ਮੋਹਿ ਰੈਣਿ ਵਿਹਾਵੈ; ਨੀਦ ਆਵੈ; ਬਿਨੁ ਦੇਖੇ ਗੁਰ ਦਰਬਾਰੇ ਜੀਉ ’’ (ਮਹਲਾ /੯੭) ਅਰਥ: (ਗੁਰੂ ਅਰਜਨ ਸਾਹਿਬ ਜੀ ਪ੍ਰਮਾਤਮਾ ਅੱਗੇ ਬੇਨਤੀ ਕਰਦੇ ਹਨ ਕਿ ਹੇ ਪਿਆਰੇ ਪ੍ਰਭੂ  ! ) ਜਦੋਂ ਮੈ ਤੈਨੂੰ ਇਕ ਘੜੀ ਭਰ ਭੀ ਨਹੀਂ ਮਿਲਦਾ ਤਾਂ ਮੇਰੇ ਭਾ ਦਾ ਕਲਿਜੁਗ ਆ ਜਾਂਦਾ ਹੈ। ਮੈ ਤੇਰੇ ਵਿਛੋੜੇ ’ਚ ਵਿਆਕੁਲ ਹਾਂ, ਦੱਸ ਹੁਣ ਤੈਨੂੰ ਮੈ ਕਦੋਂ ਮਿਲ ਸਕਾਂਗਾ।  ਗੁਰੂ ਦੇ ਦਰਬਾਰ ਦਾ ਦਰਸ਼ਨ ਕਰਨ ਤੋਂ ਬਿਨਾ ਮੇਰੀ (ਜ਼ਿੰਦਗੀ ਦੀ) ਰਾਤ (ਸੌਖੀ) ਨਹੀਂ ਲੰਘਦੀ। ਮੇਰੇ ਅੰਦਰ ਸ਼ਾਂਤੀ ਨਹੀਂ ਆਉਂਦੀ।

ਹਿੰਦੂ ਫ਼ਿਲਾਸਫ਼ੀ ਅਨੁਸਾਰ ਸਭ ਤੋਂ ਚੰਗਾ ਸਮਾਂ ਸਤਿਜੁਗ, ਦੂਸਰੇ ਨੰਬਰ ’ਤੇ ਤ੍ਰੇਤੇਜੁਗ ਅਤੇ ਤੀਸਰੇ ਨੰਬਰ ’ਤੇ ਦੁਆਪਰਜੁਗ ਹੈ ਅਤੇ ਕਲਿਜੁਗ ਨੂੰ ਸਭ ਤੋਂ ਮਾੜਾ ਸਮਾਂ ਮੰਨਿਆ ਹੈ, ਪਰ ਗੁਰਬਾਣੀ ਅਨੁਸਾਰ ਕਲਿਜੁਗ ਸਾਰੇ ਜੁਗਾਂ ਤੋਂ ਉੱਤਮ ਹੈ ਕਿਉਂਕਿ ਇਸ ਜੁਗ ’ਚ ਜੇਹੜਾ ਹੱਥ ਨਾਲ਼ ਕੋਈ ਕੰਮ ਕਰਦਾ ਹੈ, ਉਹੀ ਹੱਥ ਫ਼ਲ ਪਾਉਂਦਾ ਹੈ। ਕੋਈ ਮਨੁੱਖ; ਦੂਜੇ ਦੇ ਗੁਨਾਹ (ਵਿਕਾਰਾਂ) ਕਾਰਨ ਨਹੀਂ ਫੜਿਆ ਜਾਂਦਾ : ‘‘ਸਤਜੁਗੁ ਤ੍ਰੇਤਾ ਦੁਆਪਰੁ ਭਣੀਐ; ਕਲਿਜੁਗੁ ਊਤਮੋ ਜੁਗਾ ਮਾਹਿ ਅਹਿ ਕਰੁ ਕਰੇ, ਸੁ ਅਹਿ ਕਰੁ ਪਾਏ; ਕੋਈ ਪਕੜੀਐ, ਕਿਸੈ ਥਾਇ ’’ (ਮਹਲਾ /੪੦੬)

 ਨਾਨਕਸਰ ਸੰਪ੍ਰਦਾ ਦਾ ਦਾਅਵਾ ਹੈ ਕਿ ਸੰਪਟ ਲਾ ਕੇ ਕੀਤੇ ਪਾਠ ਨਾਲ ਅਖੰਡ ਪਾਠ ਤੋਂ ਭੀ ਦੁੱਗਣਾ ਲਾਭ ਹੁੰਦਾ ਹੈ। ਇਸ ਦੀ ਪਰਖ ਕਰਨ ਲਈ ਕਿ ਸੰਪਟ ਪਾਠ ਕੀ ਅਤੇ ਕਿਵੇਂ ਹੁੰਦਾ ਹੈ; ਸਿੱਖ ਰਹਿਤ ਮਰਿਆਦਾ ਵੇਖੀ ਗਈ। ਉਸਸ ਵਿੱਚ ਸਿਰਫ਼ ਦੋ ਤਰ੍ਹਾਂ ਦੇ ਹੀ ਪਾਠ ਕਰਨ ਦੀ ਹਦਾਇਤ ਹੈ – (1). ਸਾਧਾਰਨ ਪਾਠ (ਸਹਿਜ ਪਾਠ), ਜਿਸ ਸਬੰਧੀ ਲਿਖਿਆ ਹੈ :

(ੳ). ਹਰ ਇਕ ਸਿੱਖ ਨੂੰ ਵੱਸ ਲੱਗੇ, ਆਪਣੇ ਘਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਕਰਨ ਦਾ ਵੱਖਰਾ ਤੇ ਨਿਵੇਕਲਾ ਸਥਾਨ ਨਿਯਤ ਕਰਨਾ ਚਾਹੀਏ।

(ਅ). ਹਰ ਇਕ ਸਿੱਖ ਸਿੱਖਣੀ, ਬੱਚੇ ਬੱਚੀ ਨੂੰ ਗੁਰਮੁਖੀ ਪੜ੍ਹਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਸਿੱਖਣਾ ਚਾਹੀਏ।

(ੲ). ਹਰ ਇੱਕ ਸਿੱਖ ਅੰਮ੍ਰਿਤ ਵੇਲੇ ਪ੍ਰਸ਼ਾਦ ਛਕਣ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ‘ਹੁਕਮ’ ਲਵੇ। ਜੇ ਇਸ ਵਿੱਚ ਉਕਾਈ ਹੋ ਜਾਵੇ ਤਾਂ ਦਿਨ ਵਿੱਚ ਕਿਸੇ ਨਾ ਕਿਸੇ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰੇ ਜਾਂ ਸੁਣੇ। ਸਫ਼ਰ ਆਦਿ ਔਕੜ ਵੇਲੇ ਦਰਸ਼ਨ ਕਰਨ ਤੋਂ ਅਸਮਰਥ ਹੋਵੇ ਤਾਂ ਸ਼ੰਕਾ ਨਹੀਂ ਕਰਨੀ।

(ਸ). ਚੰਗਾ ਤਾਂ ਇਹ ਹੈ ਕਿ ਹਰ ਸਿੱਖ ਆਪਣਾ ਸਾਧਾਰਨ ਪਾਠ ਜਾਰੀ ਰੱਖੇ ਤੇ ਮਹੀਨੇ, ਦੋ ਮਹੀਨੇ (ਜਾਂ ਜਿਤਨੇ ਸਮੇਂ ਵਿੱਚ ਹੋ ਸਕੇ) ਭੋਗ ਪਾਵੇ।

(ੲ). ਪਾਠ ਆਰੰਭ ਕਰਨ ਸਮੇਂ ਅਨੰਦ ਸਾਹਿਬ (ਪਹਿਲੀਆਂ ਪੰਜ ਪਉੜੀਆਂ ਤੇ ਇੱਕ ਅੰਤਲੀ ਪਉੜੀ) ਦੇ ਪਾਠ ਮਗਰੋਂ ਅਰਦਾਸਾ ਕਰਕੇ ‘ਹੁਕਮ’ ਲੈਣਾ ਚਾਹੀਏ। ਫੇਰ ਜਪੁ ਸਾਹਿਬ ਦਾ ਪਾਠ ਕਰਨਾ ਚਾਹੀਏ।

(2). ਅਖੰਡ ਪਾਠ, ਜਿਸ ਦੇ ਸਿਰਲੇਖ ਹੇਠ ਲਿਖਿਆ ਹੈ :

(ੳ). ਅਖੰਡ ਪਾਠ ਕਿਸੇ ਭੀੜ ਜਾਂ ਉਤਸ਼ਾਹ ਵੇਲੇ ਕੀਤਾ ਜਾਂਦਾ ਹੈ। ਇਹ ਤਕਰੀਬਨ 48 ਘੰਟੇ ਵਿਚ ਸੰਪੂਰਨ ਕੀਤਾ ਜਾਂਦਾ ਹੈ। ਇਸ ਵਿੱਚ ਪਾਠ ਲਗਾਤਾਰ ਬਿਨਾ ਰੋਕ ਦੇ ਕੀਤਾ ਜਾਂਦਾ ਹੈ। ਪਾਠ ਸਾਫ਼ ਤੇ ਸ਼ੁੱਧ ਹੋਵੇ। ਬਹੁਤ ਤੇਜ ਪੜ੍ਹਨਾ, ਜਿਸ ਤੋਂ ਸੁਣਨ ਵਾਲਾ ਕੁਝ ਸਮਝ ਨਾ ਸਕੇ, ਗੁਰਬਾਣੀ ਦੀ ਨਿਰਾਦਰੀ ਹੈ। ਅੱਖਰ ਮਾਤਰ ਦਾ ਧਿਆਨ ਰੱਖ ਕੇ ਪਾਠ ਸ਼ੁੱਧ ਤੇ ਸਾਫ਼ ਕਰਨਾ ਚਾਹੀਏ, ਭਾਵੇਂ ਸਮਾਂ ਕੁਝ ਵਧੀਕ ਲੱਗ ਜਾਵੇ।

(ਅ). ਅਖੰਡ ਪਾਠ, ਜਿਸ ਪਰਵਾਰ ਜਾਂ ਸੰਗਤ ਨੇ ਕਰਨਾ ਹੈ, ਉਹ ਆਪ ਕਰੇ, ਟੱਬਰ ਦੇ ਕਿਸੇ ਆਦਮੀ, ਸਾਕ-ਸਬੰਧੀ, ਮਿੱਤਰ ਆਦਿ ਮਿਲ ਕੇ ਕਰਨ। ਪਾਠੀਆਂ ਦੀ ਗਿਣਤੀ ਮੁਕੱਰਰ ਨਹੀਂ। ਜੇ ਕੋਈ ਆਦਮੀ ਪਾਠ ਨਹੀਂ ਕਰ ਸਕਦਾ ਤਾਂ ਕਿਸੇ ਚੰਗੇ ਪਾਠੀ ਕੋਲੋਂ ਸੁਣ ਲਵੇ, ਪਰ ਇਹ ਨਾ ਹੋਵੇ ਕਿ ਪਾਠੀ ਆਪੇ ਇਕੱਲਾ ਬਹਿ ਕੇ ਪਾਠ ਕਰਦਾ ਰਹੇ ਤੇ ਸੰਗਤ ਜਾਂ ਟੱਬਰ ਦਾ ਕੋਈ ਆਦਮੀ ਨਾ ਸੁਣਦਾ ਹੋਵੇ। ਪਾਠੀ ਦੀ ਯਥਾ-ਸ਼ਕਤਿ ਭੋਜਨ ਬਸਤਰ ਆਦਿ ਨਾਲ ਯੋਗ ਸੇਵਾ ਕੀਤੀ ਜਾਵੇ।

(ੲ). ਅਖੰਡ ਪਾਠ ਜਾਂ ਹੋਰ ਕਿਸੇ ਤਰ੍ਹਾਂ ਦੇ ਪਾਠ ਵੇਲੇ ਕੁੰਭ, ਜੋਤ, ਨਲੀਏਰ ਆਦਿ ਰੱਖਣਾ ਜਾਂ ਵਿੱਚ ਵਿੱਚ ਕਿਸੇ ਹੋਰ ਬਾਣੀ ਦਾ ਪਾਠ ਜਾਰੀ ਰੱਖਣਾ ਮਨਮੱਤ ਹੈ।

ਸੋ ਸਾਫ਼ ਹੈ ਕਿ ਬਾਬਾ ਜੀ ਵੱਲੋਂ ਦੱਸੇ ਜਾ ਰਹੇ ਸੰਪਟ ਪਾਠ ਅਤੇ ਮਹਾਂ ਸੰਪਟ ਪਾਠ ਸਬੰਧੀ ਸਿੱਖ ਰਹਿਤ ਮਰਿਆਦਾ ’ਚ ਕੋਈ ਜ਼ਿਕਰ ਨਹੀਂ ਹੈ। ਮਹਾਨ ਕੋਸ਼ ਵੇਖਿਆ ਤਾਂ ਸੰਪਟ/ਸੰਪੁਟ ਦੇ ਕਈ ਅਰਥ ਕੀਤੇ ਹਨ; ਜਿਵੇਂ (1) ਢੱਕਣ ਦੀ ਕ੍ਰਿਆ (2) ਡੱਬਾ (3) ਸੰਦੂਕ (4) ਪੜਦਾ (5) ਮੰਤਰ ਦੇ ਆਦਿ ਤੇ ਅੰਤ, ਕਿਸੇ ਪਦ ਦੇ ਜੋੜਨ ਦੀ ਕ੍ਰਿਆ, ਸੰਪਟ ਪਾਠ ਜੈਸੇ ‘‘ਓਅੰ ਵਾਹਗੁਰੂ ਓਅੰ’’ (6) ਦੋ ਵਰਤਣਾਂ ਵਿੱਚ ਰੱਖ ਕੇ ਦਵਾ ਨੂੰ ਆਂਚ ਦੇਣ ਦੀ ਕ੍ਰਿਆ। ਪ੍ਰੋ. ਸਾਹਿਬ ਸਿੰਘ ਦੁਆਰਾ ਕੀਤੇ ਅਰਥਾਂ ਮੁਤਾਬਕ ਸੰਪਟੁ = ਉਹ ਡੱਬਾ ਹੈ, ਜਿਸ ’ਚ ਠਾਕੁਰ (-ਮੂਰਤੀ) ਰੱਖੀਦਾ ਹੈ।

ਗੁਰਬਾਣੀ ’ਚੋਂ ਜਾਣਨਾ ਚਾਹਿਆ ਤਾਂ ਇਸ ਵਿੱਚ ਕੇਵਲ ਇੱਕ ਵਾਰ ‘ਸੰਪਟ’ ਤੇ 2 ਵਾਰ ‘ਸੰਪਟੁ’ ਸ਼ਬਦ ਮਿਲਦਾ ਹੈ। ਇਨ੍ਹਾਂ ਤਿੰਨੇ ਥਾਈਂ ਆਏ ‘ਸੰਪਟ’ ਵਾਲੇ ਪਦਿਆਂ ਦੀ ਹੇਠਾਂ ਤਰਤੀਬਵਾਰ ਵਿਚਾਰ ਕੀਤੀ ਗਈ ਹੈ। ਚੇਤੇ ਰਹੇ ਕਿ ਗੁਰਾਬਣੀ ਵਿਆਕਰਨ ਨਿਯਮਾਂ ਅਨੁਸਾਰ ਕਿਸੇ ਨਾਉ (ਸ਼ਬਦ) ਦੇ ਅੰਤਮ ਅੱਖਰ ਨੂੰ ਔਂਕੜ ਹੋਣਾ; ਇੱਕ ਵਚਨ, ਪੁਲਿੰਗ ਨਾਉ ਦਾ ਸੂਚਕ ਹੈ ਤੇ ਅੰਤ ਮੁਕਤਾ ਹੋਣਾ; ਬਹੁ ਵਚਨ ਜਾਂ ਇਸਤਰੀ ਲਿੰਗ ਜਾਂ ਇੱਕ ਵਚਨ ਪੁਲਿੰਗ (ਸੰਬੋਧਨ ਤੇ ਸਬੰਧ ਕਾਰਕ) ਹੋਣਾ ਹੁੰਦਾ ਹੈ।

(1). ਕਕਾ; ਕਿਰਣਿ ਕਮਲ ਮਹਿ ਪਾਵਾ ਸਸਿ ਬਿਗਾਸ ਸੰਪਟ ਨਹੀ ਆਵਾ ਅਰੁ ਜੇ ਤਹਾ ਕੁਸਮ ਰਸੁ ਪਾਵਾ ਅਕਹ ਕਹਾ ਕਹਿ ਕਾ ਸਮਝਾਵਾ (ਬਾਵਨ ਅਖਰੀ, ਭਗਤ ਕਬੀਰ ਜੀ/੩੪੦) ਅਰਥ : ਜਿਵੇਂ ਸੂਰਜ ਚੜ੍ਹਨ ’ਤੇ ਕੌਲ ਫੁੱਲ ਖਿੜਦਾ ਹੈ ਤੇ ਰਾਤ ਵੇਲੇ ਚੰਦ੍ਰਮਾ ਚੜ੍ਹਿਆਂ; ਫੁੱਲ ਫਿਰ ਆਪਣੀਆਂ ਪੰਖੜੀਆਂ ਬੰਦ ਕਰ ਲੈਂਦਾ ਹੈ। ਭਾਵ ਜਦ ਬ੍ਰਹਮ ਗਿਆਨ ਦੀਆਂ ਕਿਰਨਾ ਕੰਵਲ ਰੂਪੀ ਦਿਲ ’ਤੇ ਪੈਂਦੀਆਂ ਹਨ ਤਾਂ ਮਾਇਆਮਈ ਚੰਦ ਦਾ ਚਾਨਣ; ਦਿਲ ਰੂਪ ਡੱਬੇ ’ਚ ਨਹੀਂ ਪੈਂਦਾ ਭਾਵ ਮਨ ’ਤੇ ਮਾਇਆ ਆਪਣਾ ਪ੍ਰਭਾਵ ਨਹੀਂ ਪਾ ਸਕਦੀ ਤੇ ਜੇ ਕੋਈ ਮਨੁੱਖ ਉਸ ਖਿੜਾਓ ਅਵਸਥਾ ’ਚ (ਅੱਪੜ ਕੇ, ਹਿਰਦੇ-ਰੂਪ ਕੌਲ) ਫੁੱਲ ਦਾ ਆਨੰਦ ਭੀ ਮਾਣ ਲਵੇ ਤਾਂ ਉਹ ਅਵਸਥਾ ਬਿਆਨ ਤੋਂ ਪਰੇ ਹੈ। ਉਸ ਬਾਰੇ ਮੈ ਬੋਲ ਕੇ ਕੀ ਹੋਰਾਂ ਨੂੰ ਦੱਸਾਂ ਭਾਵ ਕੁਝ ਵੀ ਦੱਸਿਆ ਨਹੀਂ ਜਾ ਸਕਦਾ।

(2). ਘਟਿ ਘਟਿ (’) ਸੰਪਟੁ ਹੈ; ਰੇ ਜਾ ਕਾ ਅਭਗ ਸਭਾ ਸੰਗਿ ਹੈ ਸਾਧਾ ਆਰਤੀ ਕੀਰਤਨੁ ਸਦਾ ਅਨੰਦ ਮਹਿਮਾ ਸੁੰਦਰ ਸਦਾ ਬੇਅੰਤ (ਮਹਲਾ /੩੯੩) ਅਰਥ : (ਹੇ ਪੰਡਿਤ !) ਹਰ ਸਰੀਰ ’ਚ ਪ੍ਰਭੂ-ਠਾਕੁਰ ਵੱਸਦਾ ਹੈ। ਹਰੇਕ ਦਾ ਹਿਰਦਾ; (ਹਰੀ ਸਾਲਗਿਰਾਮ ਨੂੰ ਸੰਭਾਲਣ ਵਾਲ਼ਾ) ਡੱਬਾ ਹੈ। ਸਤਿ ਸੰਗਤ; ਠਾਕੁਰ ਦੀ ਅਬਿਨਾਸ਼ੀ ਕਚਹਿਰੀ ਹੈ। ਓਥੇ ਠਾਕੁਰ ਦੀ ਸਿਫ਼ਤਿ-ਸਲਾਹ ਕਰਨ ਨਾਲ਼ ਸਦਾ ਅਨੰਦ ਮਿਲਦਾ ਹੈ, ਜੋ ਕਿ ਉਸ ਦੀ ਆਰਤੀ ਹੋਣਾ ਹੈ ਕਿਉਂਕਿ ਸੰਗਤ ’ਚ ਬੇਅੰਤ ਤੇ ਸੁੰਦਰ ਪ੍ਰਭੂ (ਹਰਿ-ਸਾਲਗਿਰਾਮ) ਦੀ ਸਦਾ ਮਹਿਮਾ ਹੁੰਦੀ ਹੈ।

(3). ਮਨੁ ਸੰਪਟੁ ਜਿਤੁ ਸਤ ਸਰਿ ਨਾਵਣੁ; ਭਾਵਨ ਪਾਤੀ ਤ੍ਰਿਪਤਿ ਕਰੇ ਪੂਜਾ ਪ੍ਰਾਣ ਸੇਵਕੁ ਜੇ ਸੇਵੇ; ਇਨ੍ ਬਿਧਿ ਸਾਹਿਬੁ ਰਵਤੁ ਰਹੈ (ਮਹਲਾ /੭੨੮) ਅਰਥ : ਜੇਕਰ ਮਨੁੱਖ; ਆਪਣੇ ਮਨ ਨੂੰ ਠਾਕੁਰ ਦੇ ਨਿਵਾਸ ਲਈ ਡੱਬਾ ਬਣਾਏ। ਸਾਧ ਸੰਗਤਿ ਰੂਪ ਨਦੀ ’ਚ ਇਸ਼ਨਾਨ ਕਰਾਵੇ। ਮਨ ’ਚ ਟਿਕ ਕੇ ਸ਼ਰਧਾ ਰੂਪ ਪੱਤਰਾਂ ਰਾਹੀਂ ਠਾਕੁਰ ਨੂੰ ਪ੍ਰਸੰਨ ਕਰੇ ਤੇ ਆਪਾ ਭਾਵ ਤਿਆਗੇ ਤਾਂ ਇਸ ਯੁਕਤੀ ਨਾਲ਼ ਠਾਕੁਰ ਦਾ ਮਿਲਾਪ ਹਾਸਲ ਹੁੰਦਾ ਹੈ।

ਸੋ ਉਕਤ ਤਿੰਨੇ ਸ਼ਬਦਾਂ ’ਚ ਇੱਕ ਭੀ ਸੰਕੇਤ ਨਹੀਂ ਮਿਲਦਾ ਕਿ ਗੁਰੂ ਸਾਹਿਬ ਜੀ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਨ ਸਮੇਂ ਇਕਸਾਰਤਾ ਦੀ ਲੜੀ ’ਚ ਪ੍ਰੋਤੀ ਵਿਚਾਰਧਾਰਾ ਨੂੰ ਭੰਗ ਕਰ ਉਸ ਦੇ ਵਿਚ-ਵਿਚ ਕਿਸੇ ਸ਼ਬਦ ਦਾ ਪਾਠ ਕਰਨ ਨਾਲ ਭਾਵ ਸੰਪਟ ਲਾ ਕੇ ਪਾਠ ਕਰਨ ਨਾਲ ਫਲ ਦੁੱਗਣਾ ਮਿਲਦਾ ਹੈ। ਸੋ ਗੁਰਬਾਣੀ ਅਤੇ ਸਿੱਖ ਰਹਿਤ ਮਰਿਆਦਾ ਅਨੁਸਾਰ ਤਾਂ ਸੰਪਟ ਪਾਠ ਮਨਮਤ ਹੈ, ਜੋ ਮਨ ਦੀ ਇਕਾਗਰਤਾ ਭੰਗ ਕਰਨ ਦੇ ਤੁਲ ਹੈ। ਦੂਸਰਾ ਇਹ ਭਰਮ ਫੈਲਾਉਣਾ ਕਿ ਅਖੰਡ ਪਾਠ ਨਾਲੋਂ ਸੰਪਟ ਪਾਠ ਦਾ ਦੁੱਗਣਾ ਫਲ਼ ਮਿਲਦਾ ਹੈ; ਗੁਰ ਸਾਹਿਬ ਦੁਆਰਾ ਕੀਤੀ ਸੰਪਾਦਨਾ ’ਤੇ ਉਂਗਲ ਉਠਾਉਣਾ ਹੈ। ਇੱਥੋਂ ਤੱਕ ਕਿ ਆਪਣੇ ਆਪ ਨੂੰ ਗੁਰੂ ਤੋਂ ਵੀ ਵੱਧ ਸਿਆਣਾ ਸਮਝਣਾ ਤੇ ਘੋਸ਼ਤ ਕਰਨਾ ਹੈ। ਜੇ ਸੰਪਟ ਲਾਉਣ ਦਾ ਵੱਧ ਲਾਭ ਮਿਲਦਾ ਹੁੰਦਾ ਤਾਂ ਗੁਰੂ ਸਾਹਿਬ ਜੀ ਸੰਪਟ ਲਾ ਕੇ ਲਿਖ ਸਕਦੇ ਸਨ।

ਗੁਰਬਾਣੀ ਨੂੰ ਵਿਚਾਰਨ ਉਪਰੰਤ ਜਾਪਦਾ ਹੈ ਕਿ ਨਿਰਾ ਪਾਠ ਕਰਨ ਜਾਂ ਕਰਵਾਉਣ ਦਾ ਕੋਈ ਲਾਭ ਨਹੀਂ ਹੈ; ਜਿਵੇਂ ਕਿ ਕਿਹਾ ਹੈ ਕਿ  ਧਾਰਮਿਕ ਗ੍ਰੰਥ ਪੜ੍ਹਨ, ਸੁਣਨ ਦਾ ਬਹੁਤਾ ਲਾਭ ਨਹੀਂ; ਜੇਕਰ ਸਹਿਜਤਾ ਧਰਮ ਕਰ ਪ੍ਰਭੂ ਨਾਲ਼ ਮਿਲਾਪ ਨਾ ਹੋ ਸਕਿਆ, ‘‘ਕਿਆ ਪੜੀਐ ਕਿਆ ਗੁਨੀਐ  ? ਕਿਆ ਬੇਦ ਪੁਰਾਨਾਂ ਸੁਨੀਐ  ? ਪੜੇ ਸੁਨੇ ਕਿਆ ਹੋਈ  ? ਜਉ ਸਹਜ ਮਿਲਿਓ ਸੋਈ ’’ (ਕਬੀਰ ਸਾਹਿਬ ਜੀ/੬੫੫)

ਗੁਰੂ ਅਰਜਨ ਸਾਹਿਬ ਜੀ ਦੇ ਬਚਨ ਹਨ ਕਿ ਵੇਦ, ਪੁਰਾਣ, ਸਿੰਮ੍ਰਤੀਆਂ, ਕੁਰਾਨ, ਅੰਜੀਲ ਆਦਿ ਨੂੰ ਨਿਰਾ ਪੜ੍ਹਨ ਨਾਲ ਵਿਕਾਰਾਂ ਤੋਂ ਖ਼ਲਾਸੀ ਨਹੀਂ ਹੁੰਦੀ। ਜੋ ਮਨੁੱਖ ਗੁਰੂ ਦੀ ਸਰਨ ਪੈ ਕੇ ਅਬਿਨਾਸੀ ਪ੍ਰਭੂ ਦਾ ਨਾਮ ਜਪਦਾ ਹੈ, ਉਹੀ (ਲੋਕ ਪਰਲੋਕ ’ਚ) ਇੱਜ਼ਤ ਕਮਾਉਂਦਾ ਹੈ, ‘‘ਬੇਦ ਕਤੇਬ ਸਿਮ੍ਰਿਤਿ ਸਭਿ ਸਾਸਤ; ਇਨ੍ਹ ਪੜਿਆ ਮੁਕਤਿ ਹੋਈ ਏਕੁ ਅਖਰੁ ਜੋ ਗੁਰਮੁਖਿ ਜਾਪੈ; ਤਿਸ ਕੀ ਨਿਰਮਲ ਸੋਈ ’’ (ਮਹਲਾ /੭੪੭)

ਸੋ ਰੂਹਾਨੀਅਤ ਵਿਕਾਸ; ਗਿਣਤੀ-ਮਿਣਤੀ ਦੇ ਪਾਠ ਜਾਂ ਸੰਪਟ ਪਾਠ ਨਾਲ ਨਹੀਂ ਹੁੰਦਾ; ਗੁਰੂ ਉਪਦੇਸ਼ਾਂ ਨੂੰ ਕਮਾ ਕੇ ਹੋਣਾ ਹੈ, ‘‘ਜਹ ਕਰਣੀ ਤਹ ਪੂਰੀ ਮਤਿ ਕਰਣੀ ਬਾਝਹੁ ਘਟੇ ਘਟਿ ’’ (ਮਹਲਾ /੨੫)

ਸੋ ਅਸਲ ਸਿੱਖੀ ਗੁਰਬਾਣੀ ਨੂੰ ਸਮਝ ਕੇ ਉਸ ਅਨੁਸਾਰ ਜੀਵਨ ਜਿਉਣ ਕਾਰਨ ਉਪਜਦੀ ਹੈ। ਹੁਣ ਜੇਕਰ ਗੁਰਬਾਣੀ ਤੇ ਰਹਿਤ ਮਰਿਆਦਾ ’ਚ ਸੰਪਟ ਪਾਠ ਦਾ ਕੋਈ ਜਿਕਰ ਨਹੀਂ ਤਾਂ ਇਹ ਚੋਲ਼ੇਧਾਰੀ ਲੋਕ; ਕਿਸ ਦੀ ਸ਼ਹਿ ’ਤੇ ਸੰਪਟ ਪਾਠ, ਅਖੰਡਪਾਠ ਦੀਆਂ ਇਕੋਤਰੀਆਂ ਤੇ ਗਿਣਤੀ ਦੇ ਪਾਠ ਸਿੱਖਾਂ ਪਾਸੋਂ ਕਰਾ ਰਹੇ ਹਨ। ਐਸੀ ਹੀ ਇੱਕ ਹੋਰ ਸੰਸਥਾ ਨੇ ਦੁਪਹਿਰੇ, ਚਉਪਹਿਰੇ ਦੀਆਂ ਲੜੀਆਂ ਚਲਾ ਰੱਖੀਆਂ ਹਨ।  ਕਿਹਾ ਜਾਂਦਾ ਹੈ ਕਿ ਇਨ੍ਹਾਂ ਸਮਾਗਮਾਂ ’ਚ ਗੁਰਬਾਣੀ ਦਾ ਹੀ ਪਾਠ ਹੁੰਦਾ ਹੈ; ਫਿਰ ਹਰਜ ਕੀ ਹੈ। ਹਰਜ ਇਹ ਹੈ ਕਿ ਸਿੱਖਾਂ ਪਾਸੋਂ ਪ੍ਰਤੀ ਦਿਨ ਦੋ-ਦੋ ਸੁਖਮਨੀ ਸਾਹਿਬ, 8 ਤੋਂ 10 ਜਪੁ ਜੀ ਤੇ ਦੁੱਖ ਭੰਜਨੀ ਆਦਿ ਦੇ ਪਾਠ ਕਰਨ ਤੋਂ ਇਲਾਵਾ ਦੁਪਹਿਰੇ, ਚਉਪਹਿਰੇ ਪਾਠ, ਇਕੋਤਰੀਆਂ ਅਤੇ ਸੰਪਟ ਲਗਾ-ਲਗਾ ਕੀਤੇ ਪਾਠਾਂ ਨੂੰ ਸੁਣਨ ਦਾ ਕਿਸੇ ਕੋਲ਼ ਸਮਾਂ ਹੈ ? ਸੰਗਤ ਨੂੰ ਇਨ੍ਹਾਂ ਵਿਅਸਤ ਕਰ ਰੱਖਿਆ ਹੈ ਕਿ ਉਸ ਕੋਲ਼ ਸ਼ਬਦ ਦੀ ਵਿਚਾਰ ਕਰਨ ਦਾ ਸਮਾਂ ਹੀ ਨਹੀਂ ਬਚਦਾ, ਜਿਸ ਦੀ ਅਹਿਮੀਅਤ ਗੁਰੂ ਨਾਨਕ ਸਾਹਿਬ ਬਿਆਨ ਕਰਦੇ ਹਨ, ‘‘ਸਭਸੈ ਊਪਰਿ; ਗੁਰ ਸਬਦੁ ਬੀਚਾਰੁ ’’ (ਮਹਲਾ /੯੦੪) ਕੇਵਲ ਕਰਮਕਾਂਡ ਵਜੋਂ ਗੁਰਬਾਣੀ ਦੇ ਪਾਠਾਂ ਦੀ ਗਿਣਤੀ ਨੂੰ ਸਰਬੋਤਮ ਮੰਨਿਆ ਜਾਂਦਾ ਹੈ ਤੇ ਦੁੱਖ ਤਕਲੀਫ ਦੂਰ ਕਰਨ ਦੀ ਮਨਸ਼ਾ ਅਧੀਨ ਦੁੱਖ ਭੰਜਨੀ ਅਤੇ ਚਉਪਹਿਰੇ ਕੱਟਣ ’ਚ ਫਸਾਇਆ ਜਾ ਰਿਹਾ ਹੈ। ਗੁਰਬਾਣੀ ਅੰਦਰ ਨਾ ‘ਦੁਖ ਭੰਜਨੀ’ ਸਿਰਲੇਖ ਹੇਠ ਕੋਈ ਬਾਣੀ ਹੈ ਤੇ ਨਾ ਹੀ ਦੁਪਹਿਰੇ, ਚਉਪਹਿਰੇ ਜਾਂ ਸੰਪਟ ਪਾਠ ਦਾ ਜ਼ਿਕਰ ਹੈ। ਇਹ ਕਹਿਣਾ ਭੀ ਗ਼ਲਤ ਨਹੀਂ ਹੋਏਗਾ ਕਿ ਇਨ੍ਹਾਂ ਲਿਬਾਸਧਾਰੀਆਂ ’ਚੋਂ ਬਹੁਤਿਆਂ ਨੇ ਖ਼ੁਦ ਕਦੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਵਿਚਾਰ ਸਹਿਤ ਪੜ੍ਹਿਆ ਹੀ ਨਹੀਂ ਹੈ ਵਰਨਾ ਐਸੇ ਮਨਮਤੀ ਕਰਮ ਨਾ ਕਰਦੇ। ਇਨ੍ਹਾਂ ਦੀਆਂ ਜ਼ਿਆਦਾਤਰ ਰਹੁ-ਰੀਤਾਂ ਆਪਣੀਆਂ ਹਨ। ਜਿਨ੍ਹਾਂ ਬਾਰੇ ਕਹਿੰਦੇ ਹਨ ਕਿ ਵੱਡੇ ਸੰਤਾਂ ਵੱਲੋਂ ਚਲਾਈ ਮਰਿਆਦਾ ਹੈ ਯਾਨੀ ਕਿ ਸਿੱਖ ਕੌਮ ’ਚ ਸੰਤ ਭੀ ਬ੍ਰਾਹਮਣ ਵਾਙ ਇੱਕ ਉੱਚ-ਜਾਤੀ ਜਮਾਤ ਹੈ; ਜਿਸ ਬਾਰੇ ਗੁਰੂ ਸਾਹਿਬ ਦੇ ਬਚਨ ਹਨ, ‘‘ਜਾਤਿ ਕਾ ਗਰਬੁ ਕਰੀਅਹੁ ਕੋਈ   ਬ੍ਰਹਮੁ ਬਿੰਦੇ; ਸੋ ਬ੍ਰਾਹਮਣੁ ਹੋਈ   ਜਾਤਿ ਕਾ ਗਰਬੁ ਕਰਿ ਮੂਰਖ ਗਵਾਰਾ !   ਇਸੁ ਗਰਬ ਤੇ ਚਲਹਿ; ਬਹੁਤੁ ਵਿਕਾਰਾ ਰਹਾਉ   ਚਾਰੇ ਵਰਨ; ਆਖੈ ਸਭੁ ਕੋਈ   ਬ੍ਰਹਮੁ ਬਿੰਦ ਤੇ; ਸਭ ਓਪਤਿ ਹੋਈ ’’ (ਮਹਲਾ /੧੧੨੮) ਐਸੇ ਵਾਕ ਪੜ੍ਹਨ ਦੇ ਬਾਵਜੂਦ ਭੀ ਇਨ੍ਹਾਂ ਦੀਆਂ ਠਾਠਾਂ ਦੇ ਲੰਗਰ ਭੀ ਜਾਤ ਆਧਾਰਿਤ ਵੱਖ-ਵੱਖ ਪੰਕਤੀਆਂ ’ਚ ਤੇ ਵੱਖਰੇ=ਵੱਖਰੇ ਭਾਂਡਿਆਂ ਨਾਲ਼ ਛਕਾਏ ਜਾਂਦੇ ਹਨ।

ਦੁੱਖਾਂ ਦੀ ਨਵਿਰਤੀ ਲਈ ਗੁਰਬਾਣੀ; ਮੰਤਰ ਮਾਤਰ ਨਹੀਂ। ਇਹ ਮਨੁੱਖ ਅੰਦਰ ਦੁੱਖਾਂ ਨੂੰ ਸਹਾਰਨ ਦਾ ਬਲ ਬਖ਼ਸ਼ਦੀ ਹੈ; ਜਿਵੇਂ ਕਿ ਭਾਈ ਮਤੀ ਦਾਸ ਜੀ ਨੇ ਆਪਣੇ ਆਪ ਨੂੰ ਆਰੇ ਨਾਲ ਚਿਰਵਾ ਲਿਆ, ਭਾਈ ਦਿਆਲਾ ਜੀ ਨੇ ਗਰਮ ਪਾਣੀ ’ਚ ਬੈਠ ਕੇ ਆਪਣਾ ਸਰੀਰ ਉਬਾਲ ਲਿਆ, ਭਾਈ ਸਤੀ ਦਾਸ ਜੀ ਨੇ ਰੂੰ ’ਚ ਲਿਪਟ ਕੇ ਅੱਗ ਨਾਲ ਸੜਨਾ ਪ੍ਰਵਾਨ ਕਰ ਕੀਤਾ, ਪਰ ਗੁਰੂ ਤੋਂ ਬੇਮੁੱਖ ਨਾ ਹੋਏ। ਭਾਈ ਮਨੀ ਸਿੰਘ ਜੀ ਨੇ ਬੰਦ ਬੰਦ ਕਟਵਾਉਣਾ ਪ੍ਰਵਾਨ ਕੀਤਾ, ਪਰ ਈਨ ਨਾ ਮੰਨੀ। ਭਾਈ ਤਾਰੂ ਸਿੰਘ ਜੀ ਨੇ ਖੋਪਰੀ ਲੁਹਾ ਲਈ, ਪਰ ਗੁਰੂ ਦੀ ਮੋਹਰ (ਕੇਸ) ਕਟਵਾਉਣੀ ਪ੍ਰਵਾਨ ਨਾ ਕੀਤੀ। ਜਦ ਹਿਰਦੇ ’ਚ ਗੁਰਮਤਿ-ਪ੍ਰਕਾਸ਼ ਹੋਵੇ, ਬਲ ਹੋਵੇ ਤਾਂ ਗੁਰਸਿਖ ਨਾ ਕਿਸੇ ਤੋਂ ਡਰਦਾ ਹੈ ਤੇ ਨਾ ਕਿਸੇ ਨੂੰ ਡਰਾਉਂਦਾ ਹੈ, ‘‘ਭੈ ਕਾਹੂ ਕਉ ਦੇਤ ਨਹਿ ਨਹਿ; ਭੈ ਮਾਨਤ ਆਨ ਕਹੁ ਨਾਨਕ ਸੁਨਿ ਰੇ ਮਨਾਗਿਆਨੀ ਤਾਹਿ ਬਖਾਨਿ ’’ (ਮਹਲਾ /੧੪੨੭) ਗੁਰੂ ਨਾਨਕ ਸਾਹਿਬ ਨੇ ਦਲੇਰੀ ਨਾਲ਼ ਕਮਜ਼ੋਰਾਂ, ਬੇਸਹਾਰਿਆਂ ਤੇ ਲਿਤਾੜੇ ਲੋਕਾਂ ਲਈ ਅਵਾਜ਼ ਬੁਲੰਦ ਕੀਤੀ। ਜਿਹੜੇ ਰਾਜੇ; ਟੈਕਸਾਂ ਰਾਹੀਂ ਲੋਕਾਂ ਦਾ ਖ਼ੂਨ ਪੀ ਰਹੇ ਸਨ, ਐਸ਼ ਪ੍ਰਸਤੀ ਕਰਦੇ ਸਨ; ਉਨ੍ਹਾਂ ਨੂੰ ਵੰਗਾਰਿਆ, ‘‘ਰਾਜੇ ਸੀਹ ਮੁਕਦਮ ਕੁਤੇ ਜਾਇ ਜਗਾਇਨ੍ਹਿ ਬੈਠੇ ਸੁਤੇ ਚਾਕਰ ਨਹਦਾ ਪਾਇਨ੍ਹਿ ਘਾਉ ਰਤੁ ਪਿਤੁ ਕੁਤਿਹੋ ਚਟਿ ਜਾਹੁ ’’  (ਮਹਲਾ /੧੨੮੮) ਜਦਕਿ ਅਜੋਕੇ ਸਾਧ ਕਹਿੰਦੇ ਹਨ ਕਿ ਜਿਹੜੇ ਚੁਣੇ ਗਏ ਉਹ ਆਪਣੇ ਚੋਣ ਵਾਅਦੇ ਪੂਰੇ ਕਰਨ ਜਾਂ ਨਾ ਕਰਨ ਉਨ੍ਹਾਂ ਨੂੰ ਕੁਝ ਨਹੀਂ ਕਹਿਣਾ, ਉਨ੍ਹਾਂ ਨੂੰ ਆਪਣਾ ਕੰਮ ਕਰਨ ਦਿਉ।

ਗੁਰੂ ਕਾਲ ਸਮੇਂ ਭੀ ਹਰ ਧਰਮ ’ਚ ਐਸੇ ਆਗੂ ਸਨ, ਜੋ ਵਕਤੀ ਰਾਜਿਆਂ ਦੁਆਰਾ ਆਮ ਜਨਤਾ ’ਤੇ ਹੁੰਦੇ ਜੁਲਮ ਦੌਰਾਨ ਉਨ੍ਹਾਂ ਲਈ ਮਦਦਗਾਰ ਬਣਨ ਦੀ ਥਾਂ ਇਹ ਕਹਿੰਦੇ ਕਿ ਇਨ੍ਹਾਂ ਨੇ ਪਿਛਲੇ ਜਨਮਾਂ ’ਚ ਕੀਤੀ ਭਗਤੀ ਕਾਰਨ ਰੱਬ ਵੱਲੋਂ ਇਨ੍ਹਾਂ ਨੂੰ ਆਪਣੇ ਦੂਤ ਬਣਾ ਰਾਜ ਕਰਨ ਲਈ ਭੇਜਿਆ ਹੈ। ਰਾਜਿਆਂ ਦਾ ਹੁਕਮ ਮੰਨਣਾ ਹੀ ਧਰਮ ਹੈ। ਗਿਆਨ ਵਿਹੂਣੇ ਲੋਕ ਦੁੱਖਾਂ ਦੀ ਨਵਿਰਤੀ ਤੇ ਸੁੱਖਾਂ ਦੀ ਪ੍ਰਾਪਤੀ ਲਈ ਧਰਮ ਦੇ ਐਸੇ ਠੇਕੇਦਾਰਾਂ ਪਾਸੋਂ ਮੰਤਰਾਂ ਦੇ ਪਾਠ ਕਰਾਉਂਦੇ। ਗੁਰੂ ਸਾਹਿਬ ਨੇ ਐਸੇ ਧਾਰਮਿਕ ਠੱਗਾਂ ਬਾਰੇ ਕਿਹਾ ਹੈ, ‘‘ਕਾਦੀ ਕੂੜੁ ਬੋਲਿ ਮਲੁ ਖਾਇ ਬ੍ਰਾਹਮਣੁ ਨਾਵੈ ਜੀਆ ਘਾਇ ਜੋਗੀ ਜੁਗਤਿ ਜਾਣੈ ਅੰਧੁ ਤੀਨੇ ਓਜਾੜੇ ਕਾ ਬੰਧੁ ’’ (ਮਹਲਾ /੬੬੨)

ਜਿਸ ਤਰ੍ਹਾਂ ਹਰ ਦੁੱਖ ਦਾ ਇਲਾਜ ਇਹ ਬਾਬੇ ਸੰਪਟ ਪਾਠ ਦੱਸ ਰਹੇ ਹਨ; ਵੈਸੇ ਹੀ ਅਤੀਤ ’ਚ ਜਦ ਵਿਦੇਸ਼ੀ ਧਾੜਵੀ; ਫੌਜਾਂ ਲੈ ਕੇ ਹਿੰਦੋਸਤਾਨ ਨੂੰ ਲੁੱਟਣ ਆਉਂਦੇ ਤਾਂ ਵਕਤੀ ਰਾਜੇ; ਐਸੇ ਧਾਰਮਿਕ ਆਗੂਆਂ ਕੋਲ ਫ਼ਰਿਆਦ ਕਰਦੇ ਕਿ ਬਚਾਅ ਦਾ ਕੋਈ ਉਪਾ ਦੱਸੋ; ਤਾਂ ਗਿਆਨ ਵਿਹੂਣੇ ਧਾਰਮਿਕ ਆਗੂ ਕਹਿੰਦੇ ਕਿ ਤੁਹਾਨੂੰ ਕੁਝ ਕਰਨ ਦੀ ਲੋੜ ਨਹੀਂ, ਅਸੀਂ ਮੰਤਰਾਂ ਨਾਲ਼ ਹੀ ਦੁਸ਼ਮਣਾਂ ਨੂੰ ਅੰਨ੍ਹੇ ਕਰ ਦੇਣਾ ਹੈ। ਇਤਿਹਾਸ ਗਵਾਹ ਹੈ ਕਿ ਉਹ ਭਾਰਤ ਦੀ ਇੱਜ਼ਤ, ਧਨ ਸੰਪਤੀ, ਮੰਦਿਰ ਲੁਟ ਲੈ ਜਾਂਦੇ, ਇਨ੍ਹਾਂ ਦੇ ਮੰਤਰਾਂ ਨੇ ਉਨ੍ਹਾਂ ਦਾ ਕੁਝ ਨਾ ਵਿਗਾੜਿਆ। ਇਸ ਬਾਬਤ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹਨ, ‘‘ਕੋਟੀ ਹੂ ਪੀਰ ਵਰਜਿ ਰਹਾਏ; ਜਾ ਮੀਰੁ (ਬਾਬਰ) ਸੁਣਿਆ ਧਾਇਆ ਥਾਨ ਮੁਕਾਮ ਜਲੇ ਬਿਜ ਮੰਦਰ; ਮੁਛਿ ਮੁਛਿ ਕੁਇਰ ਰੁਲਾਇਆ ਕੋਈ ਮੁਗਲੁ ਹੋਆ ਅੰਧਾ; ਕਿਨੈ ਪਰਚਾ ਲਾਇਆ ਮੁਗਲ ਪਠਾਣਾ ਭਈ ਲੜਾਈ; ਰਣ ਮਹਿ ਤੇਗ ਵਗਾਈ   ਓਨ੍ਹੀ ਤੁਪਕ ਤਾਣਿ ਚਲਾਈ; ਓਨ੍ਹੀ ਹਸਤਿ ਚਿੜਾਈ   ਜਿਨ੍ ਕੀ ਚੀਰੀ ਦਰਗਹ ਪਾਟੀ; ਤਿਨ੍ਹਾ ਮਰਣਾ ਭਾਈ   ਇਕ ਹਿੰਦਵਾਣੀ ਅਵਰ ਤੁਰਕਾਣੀ; ਭਟਿਆਣੀ ਠਕੁਰਾਣੀ   ਇਕਨ੍ਹਾ ਪੇਰਣ ਸਿਰ ਖੁਰ ਪਾਟੇ; ਇਕਨ੍ਹਾ ਵਾਸੁ ਮਸਾਣੀ   ਜਿਨ੍ ਕੇ ਬੰਕੇ ਘਰੀ ਆਇਆ; ਤਿਨ੍ ਕਿਉ ਰੈਣਿ ਵਿਹਾਣੀ ’’ (ਮਹਲਾ /੪੧੮)

ਸੰਨ 1521 ’ਚ ਬਾਬਰ ਦੁਆਰਾ ਏਮਨਾਬਾਦ (ਪਾਕਿਸਤਾਨ) ’ਤੇ ਕੀਤੇ ਹਮਲੇ ਨਾਲ਼ ਸਬੰਧਿਤ ਇਸ ਘਟਨਾ ਸਮੇਂ ਗੁਰੂ ਨਾਨਕ ਸਾਹਿਬ ਜੀ; ਭਾਈ ਲਾਲੋ ਜੀ ਦੇ ਘਰ ਠਹਿਰੇ ਹੋਏ ਸਨ, ਜੋ ਓਥੋਂ ਦਾ ਹੀ ਨਿਵਾਸੀ ਸੀ; ਜਿਵੇਂ ਕਿ ਆਪ ਜੀ ਦੇ ਬਚਨ ਹਨ, ‘‘ਜੈਸੀ ਮੈ ਆਵੈ ਖਸਮ ਕੀ ਬਾਣੀ; ਤੈਸੜਾ ਕਰੀ ਗਿਆਨੁ ਵੇ ਲਾਲੋ ਪਾਪ ਕੀ ਜੰਞ ਲੈ ਕਾਬਲਹੁ ਧਾਇਆ; ਜੋਰੀ ਮੰਗੈ ਦਾਨੁ ਵੇ ਲਾਲੋ ਸਰਮੁ ਧਰਮੁ ਦੁਇ ਛਪਿ ਖਲੋਏ; ਕੂੜੁ ਫਿਰੈ ਪਰਧਾਨੁ ਵੇ ਲਾਲੋ ਕਾਜੀਆ ਬਾਮਣਾ ਕੀ ਗਲ ਥਕੀ; ਅਗਦੁ (ਫੇਰੇ) ਪੜੈ ਸੈਤਾਨੁ ਵੇ ਲਾਲੋ ਮੁਸਲਮਾਨੀਆ ਪੜਹਿ ਕਤੇਬਾ; ਕਸਟ ਮਹਿ ਕਰਹਿ ਖੁਦਾਇ ਵੇ ਲਾਲੋ ਜਾਤਿ ਸਨਾਤੀ ਹੋਰਿ ਹਿਦਵਾਣੀਆ; ਏਹਿ ਭੀ ਲੇਖੈ ਲਾਇ ਵੇ ਲਾਲੋ ਖੂਨ ਕੇ ਸੋਹਿਲੇ ਗਾਵੀਅਹਿ ਨਾਨਕ ! ਰਤੁ ਕਾ ਕੁੰਗੂ ਪਾਇ ਵੇ ਲਾਲੋ ’’ (ਮਹਲਾ /੭੨੩)

ਸੋ ਐਸੇ ਸੰਪਟ ਪਾਠਾਂ ਰਾਹੀਂ ਦੁੱਗਣਾ ਲਾਭ ਮਿਲਣ ਦਾ ਦਾਹਵਾ ਕਰਨ ਵਾਲ਼ੇ ਮਨਮਤੀ ਪ੍ਰਚਾਰ ਤੋਂ ਸੰਗਤਾਂ ਨੂੰ ਦੂਰ ਰਹਿਣਾ ਚਾਹੀਦਾ ਹੈ। ਮਨੁੱਖਾ ਜਨਮ ਬੜਾ ਕੀਮਤੀ ਤੋਹਫ਼ਾ ਹੈ। ਐਸੇ ਪਾਖੰਡੀ ਸਾਧਾਂ ਦੇ ਮਗਰ ਲੱਗ ਕੇ ਜੀਵਨ ਅਜਾਈਂ ਨਹੀਂ ਗਵਾਉਣਾ ਚਾਹੀਦਾ। ਗੁਰਬਾਣੀ ਦਾ ਸਹਿਜ ਪਾਠ ਸਹਿਜੇ ਸਹਿਜੇ ਅਰਥਾਂ ਨੂੰ ਵਿਚਾਰ ਕੇ ਕਰਨਾ ਚਾਹੀਦਾ ਹੈ; ਜੈਸਾ ਕਿ ਵਾਕ ਹੈ, ‘‘ਹਰਿ ਕਾ ਬਿਲੋਵਨਾ; ਬਿਲੋਵਹੁ ਮੇਰੇ ਭਾਈ  !  ਸਹਜਿ (’) ਬਿਲੋਵਹੁ; ਜੈਸੇ ਤਤੁ ਜਾਈ ਰਹਾਉ ’’ (ਭਗਤ ਕਬੀਰ/੪੭੮)