Concept of Infinity given by Guru Nanak in Gurbani
ਜਪੁ ਜੀ ਸਾਹਿਬ ਦੀ 19ਵੀਂ ਪਉੜੀ ਵਿੱਚ ਗੁਰੂ ਨਾਨਕ ਪਾਤਿਸ਼ਾਹ ਨੇ ਸ਼ਬਦ ਵਰਤਿਆ ਹੈ ‘ਅਸੰਖ’। ਗੁਰੂ ਨਾਨਕ ਸਾਹਿਬ ਦਾ ‘ਅਸੰਖ’ ਦੇ ਅਰਥ ਸਮਝਾਉਣ ਦਾ ਤਰੀਕਾ ਬਾਕਮਾਲ ਹੈ। ਪਹਿਲਾਂ ਆਪਾਂ ਵੇਖਦੇ ਹਾਂ ਕਿ ‘ਅਸੰਖ’ ਸ਼ਬਦ ਬਣਿਆ ਕਿਵੇਂ ? ਉਸ ਸਮੇਂ ਦੁਨੀਆ ਵਿੱਚ ਜੋ ਗਿਣਤੀ ਚੱਲਦੀ ਸੀ। ਉਸ ਦਾ ਸਭ ਤੋਂ ਵੱਡਾ ਅੰਕ ‘ਸੰਖ’ ਸੀ। 10 ਸੌ ਦਾ ਇੱਕ ਹਜ਼ਾਰ ਹੁੰਦਾ ਹੈ, 100 ਹਜ਼ਾਰ ਦਾ ਇੱਕ ਲੱਖ, 100 ਲੱਖ ਦਾ ਇੱਕ ਕਰੋੜ, 100 ਕਰੋੜ ਦਾ ਇੱਕ ਅਰਬ, 100 ਅਰਬ ਦਾ ਇੱਕ ਖਰਬ, 100 ਖਰਬ ਦਾ ਇੱਕ ਨੀਲ, 100 ਨੀਲ ਦਾ ਇੱਕ ਪਦਮ ਹੁੰਦਾ ਹੈ ਅਤੇ 100 ਪਦਮ ਦਾ ਇੱਕ ‘ਸੰਖ’ ਹੁੰਦਾ ਹੈ ਯਾਨੀ 1 ਨਾਲ਼ 17 ਬਿੰਦੀਆਂ (100000000000000000) ਸੰਖ ਹੈ। ਸੰਖ ਉਸ ਵੇਲ਼ੇ ਦੇ ਹਿੰਦਸਿਆਂ ਵਿੱਚ ਗਿਣਿਆ ਜਾਣ ਵਾਲ਼ਾ ਸਭ ਤੋਂ ਵੱਡਾ ਅੰਕ ਸੀ। ਗੁਰੂ ਨਾਨਕ ਪਾਤਿਸ਼ਾਹ ਨੇ ‘ਸੰਖ’ ਅਗੇਤਰ ‘ਅ’ ਲਗਾ ਦਿੱਤਾ, ਜਿਸ ਨਾਲ਼ ਬਣ ਗਿਆ ‘ਅਸੰਖ’। ਅਸੰਖ ਦਾ ਮਤਲਬ ਹੈ ‘ਅਣਗਿਣਤ’। ਗਿਣਤੀ ਤੋਂ ਪਰੇ ਯਾਨੀ ਅਨੰਤ।
ਆਧੁਨਿਕ ਸਾਇੰਸ ਦਾ ਇੱਕ ਸ਼ਬਦ ਹੈ Infinity ਯਾਨੀ ਸੀਮਾ ਤੋਂ ਪਰੇ, ਸੀਮਾ ਤੋਂ ਪਾਰ, ਅਨੰਤਤਾ। ਇਹ ਮੈਥ ਦੇ ਵਿੱਚ ਭੀ Concept ਆਇਆ ਹੈ ਅਤੇ physics (cosmology) ਦੇ ਵਿੱਚ ਭੀ ਆਇਆ ਹੈ। ਜੋ ਗੁਰੂ ਨਾਨਕ ਪਾਤਿਸ਼ਾਹ ਨੇ ਉਕਤ 19ਵੀਂ ਪਉੜੀ ’ਚ ਇਸ਼ਾਰਾ ਕੀਤਾ ਹੈ, ਹੂ-ਬਹੂ Infinity ਦੀ ਪਰਿਭਾਸ਼ਾ ਹੈ ‘ਗਿਣਤੀ ਤੋਂ ਪਰੇ’।
ਗੁਰੂ ਪਾਤਿਸ਼ਾਹ ਜੀ ਨੇ ਕਮਾਲ ਦੀ ਹੱਦ ਪਾਰ ਕਰ ਦਿੱਤੀ। ਓਥੇ ਮਹਾਰਾਜ ਜੀ ਕਹਿੰਦੇ ਹਨ ਕਿ ‘‘ਅਸੰਖ ਕਹਹਿ; ਸਿਰਿ ਭਾਰੁ ਹੋਇ ॥’’, ਇਹ ਬੇਅੰਤਤਾ ਤੋਂ ਉੱਪਰ, ਅਸੀਮਤਾ ਤੋਂ ਉੱਪਰ, ਅਨੰਤਤਾ ਤੋਂ ਉੱਪਰ ਦੀ ਗੱਲ ਹੈ ਯਾਨੀ ‘ਅਸੰਖ’ ਕਹਿਣ ਨਾਲ਼ ਭੀ ਸਾਡੇ ਸਿਰ ਉੱਤੇ ਭਾਰ ਚੜ੍ਹਦਾ ਹੈ।
ਸੋ ਗੁਰੂ ਨਾਨਕ ਪਾਤਿਸ਼ਾਹ ਨੇ ਉਸ ਵੇਲ਼ੇ, ਜੋ ਅਕਾਲ ਪੁਰਖ ਦੀ ਬੇਅੰਤਤਾ ਦੀ ਪਰਿਭਾਸ਼ਾ ਦਿੱਤਾ ਹੈ, ਉਸ ਵਿੱਚ, ‘‘ਅਗੰਮ ਅਗੰਮ ਅਸੰਖ ਲੋਅ ॥’’ ਭੀ ਕਿਹਾ ਹੈ। ਲੋਅ ਹੁੰਦਾ ਹੈ ਮੰਡਲ; ਜਿਵੇਂ ਕਿ ਸੂਰਿਆ ਮੰਡਲ ਹੈ। ‘ਅਗੰਮ ਅਗੰਮ’ ਦਾ ਅਰਥ ਹੈ ਕਿ ਪਹੁੰਚ ਤੋਂ ਪਰੇ ਅਣਗਿਣਤ ਹੀ ਸੂਰਜ ਮੰਡਲ ਹਨ, ਲੋਕ ਹਨ, ਭਵਨ ਹਨ ਆਦਿ ਆਦਿ। ਜਿਨ੍ਹਾਂ ਦੇ ਦੁਆਲੇ ਅਣਗਿਣਤ ਹੀ ਧਰਤੀਆਂ, ਗ੍ਰਹਿ ਘੁੰਮਦੇ ਹਨ। ਅਜੋਕੇ ਸਮੇਂ ਵਿੱਚ ਸਭ ਤੋਂ ਪ੍ਰਮਾਣਿਕ ਖੋਜ ਭਰਪੂਰ ਦਸਤਾਵੇਜ ਲਈ ਵਿਕੀਪੀਡੀਆ ਨੂੰ ਇਸਤੇਮਾਲ ਕੀਤਾ ਜਾਂਦਾ ਹੈ। ਉਸ ਦੇ ਵੈੱਬ ਪੇਜ ’ਤੇ Infinity (Physics/Cosmology) ਦੀ ਪਰਿਭਾਸ਼ਾ ਇਸ ਤਰ੍ਹਾਂ ਦਿੱਤਾ ਹੋਈ ਹੈ :
Infinity is something which is boundless, endless, or larger than any natural number. It is often denoted by the infinity symbol.The first published proposal that the universe is infinite came from Thomas Digges in 1576. Eight years later, in 1584, the Italian philosopher and astronomer Giordano Bruno proposed an unbounded universe in On the Infinite Universe and Worlds:
“Innumerable suns exist; innumerable earths revolve around these suns in a manner similar to the way the seven planets revolve around our sun. Living beings inhabit these worlds. ਭਾਵ ਜਿਵੇਂ ਸਾਡਾ ਸੂਰਿਆ ਮੰਡਲ ਹੈ। ਉਸ ਦੇ ਆਲੇ ਦੁਆਲੇ ਧਰਤੀ ਘੁੰਮਦੀ ਹੈ। ਉਸ ਦੇ ਨਾਲ਼ ਜਿਹੜੇ 7 ਗ੍ਰਹਿ ਹਨ, ਉਹ ਭੀ ਘੁੰਮਦੇ ਹਨ। ਸੰਨ 1584 ’ਚ ਜਿਓਰਡਾਨੋ ਬਰੂਨੋ ਜੀ ਕਹਿ ਰਹੇ ਹਨ ਕਿ ਇਸ ਤਰ੍ਹਾਂ ਦੇ ਕਈ ਸੂਰਿਆ ਮੰਡਲ ਹਨ। As per Wikipedia,Bruno is CREDITED to be FIRST Scientist in World to have given this definition of Infinity in Physics (Cosmology). However as we have explained above Guru Nanak Patshah-The Greatest Scientist almost a CENTURY Earlier had explained the EXACTLY same definition in Jap Bani,without using any Scientific Instruments like Telescope etc.
ਹੁਣ ਆਪਾਂ ਗੁਰੂ ਨਾਨਕ ਸਾਹਿਬ ਜੀ ਨੇ 19ਵੀਂ ਪਉੜੀ ’ਚ ਕੀ ਕਿਹਾ ਹੈ, ਉਸ ਨੂੰ ਗਹੁ ਨਾਲ਼ ਵਾਚਦੇ ਹਾਂ। ਪਾਤਿਸ਼ਾਹ ਜੀ ਕਹਿ ਰਹੇ ਹਨ ਕਿ ‘‘ਅਗੰਮ ਅਗੰਮ ਅਸੰਖ ਲੋਅ ॥’’ ਯਾਨੀ ਅਣਗਿਣਤ ਸੂਰਜ ਮੰਡਲ ਹਨ। ਪਰੇ ਤੋਂ ਪਰੇ ਅਸੰਖ ਲੋਕ ਹਨ, ਅਣਗਿਣਤ ਭਵਨ ਹਨ। ਗੁਰੂ ਪਾਤਿਸ਼ਾਹ ਜੀ ਨੇ ਜਿਓਰਡਾਨੋ ਬਰੂਨੋ ਤੋਂ ਭੀ ਵਧ ਕੇ ਅਗਲੀ ਤੁਕ ਵਿੱਚ ਕਿਹਾ ਹੈ, ‘‘ਅਸੰਖ ਕਹਹਿ; ਸਿਰਿ ਭਾਰੁ ਹੋਇ ॥’’ ਯਾਨੀ ਕਰਤਾਰ ਦੇ ਗੁਣਾਂ ਬਾਰੇ, ਕੁਦਰਤ ਦੇ ਵਿਸਥਾਰ ਬਾਰੇ ਅਸੰਖ ਸ਼ਬਦ ਵਰਤੀਏ ਤਾਂ ਭੀ ਸਿਰ ਉੱਤੇ ਭਾਰ ਹੁੰਦਾ ਹੈ। ਐਸੀ ਗੱਲ ਗੁਰੂ ਸਾਹਿਬ ਤੋਂ ਪਹਿਲਾਂ ਅਤੇ ਹੁਣ ਬਾਅਦ ਵਿੱਚ ਭੀ ਕਿਸੇ ਹੋਰ ਨੇ ਨਹੀਂ ਕੀਤੀ ਹੈ।
ਇੱਥੇ ਇਹ ਵੇਖਣਾ ਹੈ ਕਿ ਜਿਓਰਡਾਨੋ ਬਰੂਨੋ ਜੀ ਨੇ ਇੱਹ ਗੱਲ ਸੰਨ 1584 ਵਿੱਚ ਕਹੀ ਹੈ ਜਦ ਕਿ ਗੁਰੂ ਨਾਨਕ ਸਾਹਿਬ ਜੀ ਨੇ ਇਹ ਗੱਲ ਤਕਰੀਬਨ ਇੱਕ ਸਦੀ ਪਹਿਲਾਂ ਕਹੀ ਸੀ ਭਾਵ ਕਿਸੇ ਸਾਇੰਸਦਾਨ ਨੇ ਪਹਿਲੀ ਵਾਰ ਗੁਰੂ ਨਾਨਕ ਸਾਹਿਬ ਜੀ ਦੀ Infinity ਬਾਰੇ ਕਹੀ ਗੱਲ ਨੂੰ ਹੂ-ਬਹੂ ਤਕਰੀਬਨ ਇੱਕ ਸਦੀ ਬਾਅਦ ਦੁਹਰਾਇਆ ਹੈ ਜਦ ਕਿ ਅਸੀਂ ਇਹ ਸਚਾਈ ਕਿਸੇ ਨੂੰ ਨਹੀਂ ਸਮਝਾ ਸਕੇ। ਗੁਰੂ ਨਾਨਕ ਸਾਹਿਬ ਜੀ ਨੇ ਸਚਖੰਡ ਵਾਲ਼ੀ 37ਵੀਂ ਪਉੜੀ ’ਚ ਭੀ ਕਿਹਾ ਹੈ, ‘‘ਤਿਥੈ, ਲੋਅ ਲੋਅ ਆਕਾਰ ॥’’ ਭਾਵ ਓਥੇ ਅਣਗਿਣਤ ਸੂਰਜ ਮੰਡਲ ਹਨ। ਇਹ ਗੱਲ ਸਾਇੰਸਦਾਨ ਜਿਓਰਡਾਨੋ ਬਰੂਨੋ ਵੱਲੋਂ ਪਹਿਲੀ ਵਾਰ ਸੰਨ 1584 ਵਿੱਚ ਆਪਣੀ ਲਿਖਤ ਵਿੱਚ ਲਿਆਂਦੀ। ਮੈ ਉਸ ਦੀ ਹਿਸਟਰੀ ਪੜ੍ਹੀ, ਉਸ ਨੇ ਰੱਬ ਨੂੰ ਹੀ ਅਨੰਤ ਕਿਹਾ ਹੈ। ਗੁਰੂ ਨਾਨਕ ਪਾਤਿਸ਼ਾਹ ਨੇ ਪਹਿਲਾਂ ਹੀ ਸਪਸ਼ਟ ਕਰ ਦਿੱਤਾ ਸੀ ਕਿ ਲੱਖਾਂ ਹੀ ਸੂਰਜ ਮੰਡਲ ਹਨ ਬਲਕਿ ਲੱਖਾਂ ਨਹੀਂ, ਬੇਅੰਤ ਸੂਰਜ ਮੰਡਲ ਹਨ। ਉਸ ਸਮੇਂ ਦੀ ਮਨੌਤ ਸੀ ਕਿ 7 ਪਾਤਾਲ ਅਤੇ 7 ਅਕਾਸ਼ ਹਨ। ਗੁਰੂ ਨਾਨਕ ਪਾਤਿਸ਼ਾਹ ਜੀ ਨੇ ਕਿਹਾ ਕਿ ਲੱਖਾਂ ਹੀ ਅਕਾਸ਼ ਅਤੇ ਲੱਖਾਂ ਹੀ ਪਾਤਾਲ ਹਨ, ‘‘ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ॥’’ (ਜਪੁ)
ਅੱਜ ਭੀ ਗੂਗਲ ਉੱਤੇ ਸਰਚ ਕਰੀਏ ਤਾਂ ‘ਜਿਓਰਡਾਨੋ ਬਰੂਨੋ’ ਦਾ ਨਾਂ ਆਉਂਦਾ ਹੈ, ਗੁਰੂ ਨਾਨਕ ਪਾਤਿਸ਼ਾਹ ਜੀ ਦਾ ਨਹੀਂ ਕਿਉਂਕਿ ਅਸੀਂ ਦੁਨੀਆਂ ਨੂੰ ਦੱਸ ਹੀ ਨਾ ਸਕੇ ਕਿ ਗੁਰੂ ਗ੍ਰੰਥ ਸਾਹਿਬ ਅੰਦਰ ਕਿੰਨਾ ਕੀਮਤੀ; ਨਾ ਕੇਵਲ ਅਧਿਆਤਮਿਕ ਗਿਆਨ ਹੈ ਬਲਕਿ ਵਿਗਿਆਨਿਕ ਗਿਆਨ ਭੀ ਬਾਕਮਾਲ ਹੈ, ਪਰ ਸਾਡੇ ਪ੍ਰਬੰਧਕਾਂ ਨੇ, ਕਮੇਟੀ ਵਾਲ਼ਿਆਂ ਨੇ ਇਸ ਪਾਸੇ ਵੱਲ ਕਦੇ ਵਿਸ਼ੇਸ਼ ਧਿਆਨ ਨਾ ਦਿੱਤਾ।
ਮੈ ਸਮੂਹ ਪਾਠਕਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਅਸੀਂ ਹੁਣ ਭੀ ਜਾਗੀਏ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਗਹਿਣ ਵਿਚਾਰ ਕਰੀਏ ਤੇ ਐਸੇ ਵਿਗਿਆਨਿਕ ਤੱਥਾਂ ਨੂੰ ਸੰਸਾਰ ਦੇ ਸਾਮ੍ਹਣੇ ਲਿਆਈਏ।
ਸੋ ਸਿੱਖ ਪੰਥ ਨੂੰ ਗੁਰੂ ਸਾਹਿਬਾਨ ਦੇ ਅਸੀਮ ਗਿਆਨ; ਜਿਵੇਂ ਕਿ ਉਹ ਵੱਡੇ ਦਾਰਸ਼ਨਿਕ ਸਨ, ਸਾਇੰਸਦਾਨ ਸਨ, ਫ਼ਿਲਾਸਫ਼ਰ ਸਨ, ਆਦਿ ਉੱਤੇ ਮਾਣ ਕਰਨਾ ਚਾਹੀਦਾ ਹੈ ਅਤੇ ਗੁਰਮਤਿ ਦੇ ਸਿਧਾਂਤ ਦਾ ਵਿਸ਼ਵ ਪੱਧਰ ਤੱਕ ਪ੍ਰਚਾਰ-ਪ੍ਰਸਾਰ ਕਰਨਾ ਸਮੇਂ ਦੀ ਮੁੱਖ ਲੋੜ ਹੈ ਤਾਂ ਕਿ ਵਿਕੀਪੀਡੀਆ ਜੈਸੇ ਸਥਾਨ ਭੀ ਗੁਰੂ ਨਾਨਕ ਸਾਹਿਬ ਜੀ ਆਦਿ ਅਧਿਆਤਮਕ ਬਾਣੀਕਾਰਾਂ ਦੀ ਖੋਜ ਨੂੰ ਪ੍ਰਮੁੱਖਤਾ ਦੇਣ।