ਹੁਣ ਪੰਜਾਬ ਅੰਦਰ ਪੰਜਾਬੀ ਜ਼ਬਾਨ ਬੋਲਣ ਉੱਤੇ ਸਕੂਲਾਂ ਵਿਚ ਫਾਈਨ ਨਹੀਂ ਲੱਗੇਗਾ

0
222

ਹੁਣ ਪੰਜਾਬ ਅੰਦਰ ਪੰਜਾਬੀ ਜ਼ਬਾਨ ਬੋਲਣ ਉੱਤੇ ਸਕੂਲਾਂ ਵਿਚ ਫਾਈਨ ਨਹੀਂ ਲੱਗੇਗਾ

ਅੱਜ ਇੱਥੇ ਚੰਡੀਗੜ੍ਹ ਵਿਖੇ ਡਿਪਟੀ ਸੀ. ਐਮ ਨਾਲ ਡਾ. ਹਰਸ਼ਿੰਦਰ ਕੌਰ ਨੇ ਪੰਜਾਬੀ ਜ਼ਬਾਨ ਨੂੰ ਪ੍ਰਫੁੱਲਿਤ ਕਰਨ ਲਈ ਮੁਲਾਕਾਤ ਕੀਤੀ। ਪੰਜਾਬੀ ਮਾਂ ਬੋਲੀ ਦੇ ਸ਼ੈਦਾਈਆਂ ਲਈ ਬਿਹਤਰ ਸੇਵਾਵਾਂ ਮੁਹੱਈਆ ਕਰਵਾਉਣ ਲਈ ਡਾ. ਹਰਸ਼ਿੰਦਰ ਕੌਰ ਨੇ ਡਿਪਟੀ ਸੀ. ਐਮ. ਪੰਜਾਬ ਸ. ਸੁਖਬੀਰ ਸਿੰਘ ਬਾਦਲ ਜੀ ਤੋਂ ਮੰਗ ਕੀਤੀ ਕਿ :-

  1. ਪੰਜਾਬ ਅੰਦਰ ਪ੍ਰਾਈਵੇਟ ਸਕੂਲ ਬੱਚਿਆਂ ਨੂੰ ਪੰਜਾਬੀ ਬੋਲਣ ਉੱਤੇ ਫਾਈਨ ਲਾ ਰਹੇ ਹਨ। ਇਸ ਉੱਤੇ ਤੁਰੰਤ ਰੋਕ ਲੱਗਣੀ ਜ਼ਰੂਰੀ ਹੈ।
  2. ਭਾਸ਼ਾ ਵਿਭਾਗ ਵੱਲੋਂ ਸਨਮਾਨੇ ਜਾ ਚੁੱਕੇ ਕਈ ਉੱਚ ਕੋਟੀ ਦੇ ਸਾਹਿਤਕਾਰ ਸਰਕਾਰੀ ਨੌਕਰੀਆਂ ਤੋਂ ਵਿਹੂਣੇ ਹਨ ਅਤੇ ਆਪਣੀ ਬੀਮਾਰੀ ਦਾ ਇਲਾਜ ਕਰਵਾਉਣ ਤੋਂ ਅਸਮਰਥ ਹਨ। ਅਜਿਹੇ ਸਾਹਿਤਕਾਰਾਂ ਦੀ ਮੈਡੀਕਲ ਇੰਸ਼ੋਰੈਂਸ਼ ਕਰਵਾਉਣ ਦੀ ਲੋੜ ਹੈ ਤਾਂ ਜੋ ਬੀਮਾਰੀ ਵੇਲੇ ਉਨ੍ਹਾਂ ਦਾ ਪੂਰਾ ਖ਼ਿਆਲ ਰੱਖਿਆ ਜਾ ਸਕੇ।
  3. ਹਰ ਪ੍ਰਾਈਵੇਟ ਤੇ ਸਰਕਾਰੀ ਸਕੂਲ ਵਿਚ ਪੰਜਾਬੀ ਦੇ ਰਸਾਲੇ ਤੇ ਅਖ਼ਬਾਰਾਂ ਰੱਖਣੀਆਂ ਲਾਜ਼ਮੀ ਕੀਤੀਆਂ ਜਾਣ।
  4. ਪੰਜਾਬ ਅੰਦਰਲੇ ਹਰ ਸਕੂਲ ਵਿਚ ਪੰਜਾਬੀ ਤੇ ਅੰਗਰੇਜ਼ੀ ਦੇ ਅਧਿਆਪਿਕਾਂ ਦੀ ਤਨਖ਼ਾਹ ਇੱਕੋ ਜਿੰਨੀ ਕੀਤੀ ਜਾਵੇ।

ਇਨ੍ਹਾਂ ਮੰਗਾਂ ਨੂੰ ਡਿਪਟੀ ਸੀ. ਐਮ ਸ. ਸੁਖਬੀਰ ਸਿੰਘ ਬਾਦਲ ਜੀ ਨੇ ਬੜੀ ਗੰਭੀਰਤਾ ਨਾਲ ਸੁਣ ਕੇ ਤੁਰੰਤ ਲਾਗੂ ਕਰਨ ਦਾ ਭਰੋਸਾ ਦਵਾਇਆ। ਉਨ੍ਹਾਂ ਕਿਹਾ ਕਿਉਨ੍ਹਾਂ ਦੀ ਸਰਕਾਰ ਪੰਜਾਬੀ ਨੂੰ ਪ੍ਰਫੁੱਲਿਤ ਕਰਨ ਲਈ ਵਚਨਬੱਧ ਹੈ ਅਤੇ ਇਹੋ ਜਿਹੇ ਸੁਝਾਓ ਖਿੜੇ ਮੱਥੇ ਕਬੂਲ ਕੀਤੇ ਜਾਣਗੇ।

ਡਾ. ਹਰਸ਼ਿੰਦਰ ਕੌਰ ਨੇ ਮਾਤ ਭਾਸ਼ਾ ਲਈ ਦਰਸਾਈ ਸਰਕਾਰ ਦੀ ਹਾਂ-ਪੱਖੀ ਸੋਚ ਦੀ ਸ਼ਲਾਘਾ ਕੀਤੀ ਤੇ ਸਮੂਹ ਲਿਖਾਰੀਆਂ ਵੱਲੋਂ ਤੇ ਪੰਜਾਬੀ ਪ੍ਰੇਮੀਆਂ ਵੱਲੋਂਧੰਨਵਾਦ ਕੀਤਾ।

ਮਿਤੀ :- 31/3/2016