ਦਵਾਖ਼ਾਨਾ

0
519

ਦਵਾਖ਼ਾਨਾ

ਡਾ. ਪੁਸ਼ਪਿੰਦਰ ਸਿੰਘ

ਗੁਰੂ ਘਰ ਸ਼ੁਰੂ ਤੋਂ ਹੀ ਗੁਰ ਸਿੱਖਾਂ ਦੇ ਮਾਨਸਿਕ ਅਤੇ ਸਰੀਰਕ ਦੋਹਾਂ ਤਰ੍ਹਾਂ ਦੇ ਰੋਗਾਂ ਪ੍ਰਤੀ ਸਦਾ ਸੁਚੇਤ ਰਿਹਾ ਹੈ। ਆਤਮਿਕ ਗਿਆਨ ਦੇ ਨਾਲ–ਨਾਲ ਗੁਰੂਸਾਹਿਬਾਨ ਰੋਜ਼ਾਨਾ ਇਸ਼ਨਾਨ ਅਤੇ ਸੇਵਾ ਵਰਗੇ ਕਰਮਾਂ ਰਾਹੀਂ ਸਰੀਰ ਨੂੰ ਵੀ ਸੋਹਣੀ ਤਰ੍ਹਾਂ ਸੰਭਾਲਣ ਦਾ ਉਪਦੇਸ਼ ਦਿ੍ਰੜ੍ਹ ਕਰਾਉਂਦੇ ਰਹੇ ਹਨ। ਗੁਰੂ ਨਾਨਕਪਾਤਸ਼ਾਹ ਜੀ ਖੁਦ ਕੋੜ੍ਹ ਵਰਗੇ ਛੂਤ ਦੇ ਰੋਗ ਵਾਲੇ ਰੋਗੀਆਂ ਤੱਕ ਪਹੁੰਚ ਕੇ ਉਹਨਾਂ ਦੇ ਰੋਗ–ਨਿਵਾਰਣ ਅਤੇ ਯੋਗ ਸਾਂਭ–ਸੰਭਾਲ ਲਈ ਯਤਨ ਕਰਦੇ ਰਹੇ। ਗੁਰੂਅਮਰਦਾਸ ਸਾਹਿਬ ਜੀ ਦੇ ਸਮੇਂ ਵੀ ਭਾਈ ਪਾਰੋ ਜੀ ਰਾਹੀਂ ਗੁਰੂ ਘਰ ਨਾਲ ਜੁੜੇ ਭਾਈ ਲਾਲੂ ਜੀ ਵਰਗੇ ਪ੍ਰਸਿੱਧ ਅਤੇ ਤੇਈਏ–ਤਾਪ ਵਰਗੀਆਂ ਲਾਇਲਾਜਬਿਮਾਰੀਆਂ ਨੂੰ ਠੀਕ ਕਰਨ ਵਾਲੇ ਵੈਦਾਂ ਦੀਆਂ ਸੇਵਾਵਾਂ ਗੁਰੂ ਘਰ ਨੂੰ ਹਾਸਲ ਹੁੰਦੀਆਂ ਰਹੀਆਂ। ਪੰਚਮ ਪਾਤਸ਼ਾਹ ਵੇਲੇ ਖੁੱਲਿਆ ਤਰਨ ਤਾਰਨ ਦਾ ਕੋੜ੍ਹੀਆਸ਼ਰਮ ਗੁਰੂ ਘਰ ਦੇ ਸੁਚੱਜੇ ਸਰੀਰ ਸੰਭਾਲ ਦੇ ਪ੍ਰਬੰਧ ਦੀ ਮੂੰਹੋਂ ਬੋਲਦੀ ਮਿਸਾਲ ਸੀ। ਪੰਚਮ ਪਾਤਸ਼ਾਹ ਅਤੇ ਛੇਵੇਂ ਪਾਤਸ਼ਾਹ ਵੇਲੇ ਫ਼ੈਲੀਆਂ ਮਹਾਂਮਾਰੀਆਂ ਸਮੇਂਗੁਰੂ ਸਾਹਿਬ ਜੀ ਖ਼ੁਦ ਬਿਨਾਂ ਵਿਤਕਰੇ ਰੋਗੀਆਂ ਤੱਕ ਪਹੁੰਚ ਕੇ ਰੋਗੀਆਂ ਦੀ ਯੋਗ ਸਾਂਭ –ਸੰਭਾਲ ਕਰਦੇ ਰਹੇ। ਸੱਤਵੇਂ ਪਾਤਸ਼ਾਹ ਗੁਰੂ ਹਰਿ ਰਾਇ ਸਾਹਿਬ ਜੀ ਨੇਇਸ ਪੱਖੋਂ ਉਚੇਚਾ ਧਿਆਨ ਦੇ ਕੇ ਕੀਰਤਪੁਰ ਸਾਹਿਬ ਵਿਖੇ ਇੱਕ ਵੱਡਾ ਅਤੇ ਸਹੂਲਤਾਂ ਭਰਪੂਰ ਦਵਾਖ਼ਾਨਾ ਸਥਾਪਿਤ ਕੀਤਾ। ਨਾਮੀ–ਗਰਾਮੀ ਵੈਦਾਂ ਦੀਆਂ ਸੇਵਾਵਾਂਹਾਸਿਲ ਕੀਤੀਆਂ ਅਤੇ ਇਸ ਦਵਾਖ਼ਾਨੇ ਨੂੰ ਦੁਰਲੱਭ ਦਵਾਈਆਂ ਦਾ ਭੰਡਾਰ ਬਣਾਇਆ।

ਕਿਵੇਂ ਦੁਰਲੱਭ ਦਵਾਈਆਂ ਵੀ ਬਿਨਾਂ ਵਿਤਕਰੇ ਤੋਂ ਰੋਗੀਆਂ ਨੂੰ ਰਾਜ਼ੀ ਕਰਨ ਲਈ ਵਰਤੀਆਂ ਜਾਂਦੀਆਂ ਸਨ, ਇਹ ਦਾਰਾ ਸ਼ਿਕੋਹ ਦੀ ਬਿਮਾਰੀ ਦੀ ਘਟਨਾ ਤੋਂਚੰਗੀ ਤਰ੍ਹਾਂ ਉਜਾਗਰ ਹੁੰਦਾ ਹੈ। ਕਿਹਾ ਜਾਂਦਾ ਹੈ ਕਿ ਦਾਰਾ ਸ਼ਿਕੋਹ ਨੂੰ ਇੱਕ ਵਾਰੀ ਉਸ ਦੇ ਭਰਾ ਔਰੰਗਜ਼ੇਬ ਨੇ ਮਾਰਨ ਲਈ ਸ਼ੇਰ ਦੀ ਮੁੱਛ ਦਾ ਵਾਲ ਗਾਣੇ ਨਾਲਖੁਆ ਦਿੱਤਾ। ਜਿਸ ਨਾਲ ਉਸ ਨੂੰ ਅਜੀਰਣ ਦੀ ਬਿਮਾਰੀ ਹੋ ਗਈ, ਸ਼ਾਹੀ ਹਕੀਮਾਂ ਦੇ ਪੂਰਾ ਜ਼ੋਰ ਲਾਉਣ ’ਤੇ ਵੀ ਬਿਮਾਰੀ ਹੱਟ ਨਹੀਂ ਸੀ ਰਹੀ। ਦਾਰਾ ਸ਼ਿਕੋਹ ਦੇਪਿਤਾ ਬਾਦਸ਼ਾਹ ਸ਼ਾਹ ਜਹਾਨ ਨੂੰ ਸ਼ਾਹੀ ਹਕੀਮਾਂ ਨੇ ਕਿਹਾ ਕਿ ਇਹ ਬਿਮਾਰੀ ਠੀਕ ਕਰਨ ਲਈ ਤਿੰਨ ਚੀਜ਼ਾਂ ਦੀ ਲੋੜ ਹੈ। ਇੱਕ ਵੱਡੀ ਖ਼ਾਸ ਵਜ਼ਨ ਦੀ ਹਰੜ, ਇਕ ਮਾਸੇ ਦਾ ਲੌਂਗ ਤੇ ਗਜਮੋਤੀ।

ਬਾਦਸ਼ਾਹ ਨੇ ਤਿੰਨੇ ਚੀਜ਼ਾਂ ਲਈ ਹਿੰਦੁਸਤਾਨ ਦੇ ਸਾਰੇ ਦਵਾਖ਼ਾਨਿਆਂ ਤੋਂ ਪਤਾ ਕਰਵਾਇਆ, ਪਰ ਇਹ ਤਿੰਨੇ ਦਵਾਈਆਂ ਕਿਤੇ ਵੀ ਨਾ ਮਿਲੀਆਂ, ਅਖ਼ੀਰ ਸ਼ਾਹੀਹਕੀਮਾਂ ਨੇ ਦੱਸ ਪਾਈ ਕਿ ਇਹ ਤਿੰਨੇ ਚੀਜ਼ਾਂ ਗੁਰੂ ਹਰਿ ਰਾਇ ਸਾਹਿਬ ਜੀ ਦੇ ਕੀਰਤਪੁਰ ਵਾਲੇ ਦਵਾਖ਼ਾਨੇ ਵਿੱਚੋਂ ਜ਼ਰੂਰ ਮਿਲ ਜਾਣਗੀਆਂ । ਸ਼ਾਹ ਜਹਾਨਹਿਚਕਿਚਾਇਆ ਕਿ ਪਤਾ ਨਹੀਂ ਗੁਰੂ ਸਾਹਿਬ ਜੀ ਦੇਣਗੇ ਵੀ ਜਾਂ ਨਹੀਂ, ਪਰ ਸ਼ਾਹੀ ਹਕੀਮਾਂ ਦੇ ਭਰੋਸਾ ਦੇਣ ’ਤੇ ਉਸ ਨੇ ਗੁਰੂ ਸਾਹਿਬ ਜੀ ਵੱਲ ਇੱਕ ਬੇਨਤੀਪੱਤਰ ਦਵਾਈ ਲਈ ਭਿਜਵਾਇਆ ਤਾਂ ਗੁਰੂ ਸਾਹਿਬ ਜੀ ਨੇ ਉਸੇ ਵੇਲੇ ਤਿੰਨੇ ਚੀਜ਼ਾਂ ਭਿਜਵਾ ਦਿੱਤੀਆਂ। ਇਸ ਖ਼ਾਸ ਹਰੜ ਦਾ ਇਹ ਗੁਣ ਸੀ ਕਿ ਇਸ ਨੂੰ ਹੱਥ ਵਿੱਚਲੈਂਦਿਆਂ ਹੀ ਬਿਮਾਰੀ ਘੱਟਣ ਲੱਗ ਪੈਂਦੀ ਸੀ, ਲੌਂਗ ਨਾਲ ਠੰਢ ਪੈਂਦੀ ਸੀ ਅਤੇ ਗਜਮੋਤੀ ਖਾਣ ਨਾਲ ਬਿਮਾਰੀ ਸਦਾ ਲਈ ਦੂਰ ਹੋ ਜਾਂਦੀ ਸੀ । ਭਾਵੇਂ ਚਿਰਾਂ ਤੋਂ ਗੁਰੂਘਰ ਨਾਲ ਹਕੂਮਤ ਦੀ ਈਰਖ਼ਾ ਚਲੀ ਆ ਰਹੀ ਸੀ, ਪਰ ਦਾਰਾ ਸ਼ਿਕੋਹ ਕਿਉਂਕਿ ਖੁਦ ਵੀ ਪਰਮਾਤਮਾ ਦੇ ਭੈਅ ਵਾਲਾ ਸੀ ਅਤੇ ਗੁਰੂ ਘਰ ਦਾ ਇਤਬਾਰ ਤਾਂਇਤਨਾ ਸੀ ਕਿ ਦੁਸ਼ਮਣ ਵੀ ਵਿਸ਼ਵਾਸ ਕਰ ਲੈਂਦੇ ਸਨ। ਸੋ ਦਾਰਾ ਸ਼ਿਕੋਹ ਨੇ ਪੂਰੇ ਭਰੋਸੇ ਨਾਲ ਗੁਰੂ ਸਾਹਿਬ ਜੀ ਦੀ ਭੇਜੀ ਹੋਈ ਦਵਾਈ ਖਾਧੀ ਤੇ ਕੁਝ ਦਿਨਾਂ ਵਿੱਚਹੀ ਰਾਜ਼ੀ ਹੋ ਕੇ ਗੁਰੂ ਸਾਹਿਬ ਜੀ ਤੋਂ ਅਸੀਸਾਂ ਲੈਣ ਲਈ ਕੀਰਤਪੁਰ ਸਾਹਿਬ ਵਿਖੇ ਆਇਆ। ਗੁਰੂ ਸਾਹਿਬ ਜੀ ਦਵਾਖ਼ਾਨੇ ਵਿੱਚ ਆਏ ਰੋਗੀਆਂ ਦਾ ਕਿਸ ਕਦਰਆਪ ਨਿਜੀ ਤੌਰ ’ਤੇ ਖਿਆਲ ਰੱਖਦੇ ਸਨ, ਇਹ ਹੇਠਲੀ ਘਟਨਾ ਤੋਂ ਜ਼ਾਹਰ ਹੈ।

ਇੱਕ ਵਾਰ ਇੱਕ ਮਰੀਜ਼ ਦੇ ਪੂਰੇ ਸਰੀਰ ਉੱਤੇ ਰੋਗ ਫ਼ੈਲਿਆ ਹੋਇਆ ਸੀ ਅਤੇ ਉਸ ਨੂੰ ਤਕਰੀਬਨ ਹਰ ਪਾਸਿਓਂ ਜੁਆਬ ਮਿਲ ਚੁਕਿਆ ਸੀ ਤਾਂ ਉਸ ਦੇ ਘਰਵਾਲੇਉਸ ਨੂੰ ਮੰਜੀ ’ਤੇ ਪਾ ਕੇ ਗੁਰੂ ਸਾਹਿਬ ਜੀ ਦੇ ਦਰ ’ਤੇ ਲੈ ਆਏ ਕਿ ਇੱਥੋਂ ਆਰਾਮ ਆ ਜਾਵੇ ਤਾਂ ਠੀਕ ਹੈ ਨਹੀਂ ਤਾਂ ਫਿਰ ਰੱਬ ਰਾਖਾ, ਪਰ ਉਸ ਮਰੀਜ਼ ਨੂੰ ਗੁਰੂਸਾਹਿਬ ਜੀ ਬਾਰੇ ਪਹਿਲਾਂ ਹੀ ਪਤਾ ਸੀ। ਜਿਸ ਵੇਲੇ ਪਰਿਵਾਰ ਦੇ ਮੈਂਬਰ ਉਸ ਮਰੀਜ਼ ਨੂੰ ਲੈ ਕੇ ਗੁਰੂ ਸਾਹਿਬ ਜੀ ਦੇ ਮਹਿਲਾਂ ਅੱਗੋਂ ਲੰਘ ਕੇ ਦਵਾਖ਼ਾਨੇ ਲੈ ਜਾਣਲੱਗੇ ਤਾਂ ਉਸ ਮਰੀਜ਼ ਨੇ ਰੌਲਾ ਪਾ ਦਿੱਤਾ ਕਿ ਪਹਿਲਾਂ ਮੈਨੂੰ ਗੁਰੂ ਸਾਹਿਬ ਜੀ ਦੇਖ ਲੈਣ ਦਿਓ। ਸੱਭ ਨੇ ਸਮਝਾਇਆ ਕਿ ਇਸ ਵਕਤ ਗੁਰੂ ਸਾਹਿਬ ਜੀ ਦੇ ਆਰਾਮਕਰਨ ਦਾ ਸਮਾਂ ਹੈ, ਸੋ ਉਹ ਆਪੇ ਸ਼ਾਮ ਨੂੰ ਰੋਗੀਆਂ ਨੂੰ ਵੇਖਣ ਲਈ ਆਉਣਗੇ। ਪਰ ਉਹ ਆਖੇ ਕਿ ਨਹੀਂ, ਪਹਿਲਾਂ ਗੁਰੂ ਸਾਹਿਬ ਜੀ ਮੈਨੂੰ ਦੇਖ ਕੇ ਕਹਿ ਦੇਣ ਕਿਇਸ ਦਾ ਰੋਗ ਰਾਜ਼ੀ ਹੋ ਸਕਦਾ ਹੈ, ਮੈਂ ਤਾਂ ਹੀ ਦਵਾਖ਼ਾਨੇ ਜਾਵਾਂਗਾ। ਰੌਲਾ ਸੁਣ ਕੇ ਗੁਰੂ ਸਾਹਿਬ ਜੀ ਵੀ ਬਾਹਰ ਆ ਗਏ ਤੇ ਪੁੱਛਣ ਲੱਗੇ ਕਿ ‘ਕੀ ਗੱਲ ਹੈ’ ? ਨਾਲ ਆਏ ਬੰਦਿਆਂ ਨੇ ਰੋਗੀ ਦੀ ਬਿਮਾਰੀ ਅਤੇ ਉਸ ਦੀ ਜ਼ਿੱਦ ਬਾਰੇ ਵੀ ਦੱਸਿਆ। ਗੁਰੂ ਸਾਹਿਬ ਜੀ ਨੇ ਫੁਰਮਾਇਆ ਕਿ ਐਸੇ ਵਕਤ ਸਾਡੇ ਆਰਾਮ ਨਾਲੋਂਜ਼ਿਆਦਾ ਫਿਕਰ ਸੱਭ ਨੂੰ ਰੋਗੀ ਬਾਰੇ ਹੋਣਾ ਚਾਹੀਦਾ ਹੈ।

ਗੁਰੂ ਸਾਹਿਬ ਜੀ ਨੇ ਪਿਆਰ ਅਤੇ ਮਿਹਰ ਭਰੀ ਨਜ਼ਰ ਨਾਲ ਰੋਗੀ ਵੱਲ ਵੇਖਦਿਆਂ ਜਦੋਂ ਅਸੀਸ ਦਿੱਤੀ ਤਾਂ ਉਹ ਚਰਨਾਂ ’ਤੇ ਝੁੱਕਣ ਲਈ ਇੱਕ–ਦਮ ਉੱਠ ਬੈਠਾ।ਕਹਿਣ ਲੱਗਾ ‘ਇਸੇ ਲਈ ਹੀ ਤਾਂ ਮੈਂ ਕਿਹਾ ਸੀ ਕਿ ਜੇ ਗੁਰੂ ਸਾਹਿਬ ਜੀ ਪਹਿਲਾਂ ਮਿਹਰ ਦੀ ਨਜ਼ਰ ਕਰ ਦੇਣ ਤਾਂ ਮੈਂ ਠੀਕ ਹੋ ਜਾਵਾਂਗਾ, ਹੁਣ ਮੈਂ ਜ਼ਰੂਰ ਹੀ ਠੀਕਹੋ ਜਾਵਾਂਗਾ, ਹੁਣ ਆਪ ਜੀ ਬਹੁੜ ਪਏ ਹੋ, ਇਸ ਲਈ ਮੈਨੂੰ ਹੁਣ ਕੋਈ ਚਿੰਤਾ ਨਹੀਂ।’

ਗੁਰੂ ਪਾਤਸ਼ਾਹ ਨੇ ਜਿੱਥੇ ਦੁਰਲੱਭ ਦਵਾਈਆਂ ਅਤੇ ਸਿਆਣੇ ਵੈਦਾਂ ਦਾ ਪ੍ਰਬੰਧ ਕੀਤਾ, ਉੱਥੇ ਹਰ ਰੋਗੀ ਤੱਕ ਆਪ ਪਹੁੰਚ ਕੇ ਉਸ ਦੇ ਮਨ, ਆਤਮਾ ਦੀ ਅਰੋਗਤਾ ਦਾਖਿਆਲ ਵੀ ਖੁਦ ਕਰਦੇ ਸਨ। ਆਪ ਜੀ ਦੇ ਦਵਾਖ਼ਾਨੇ ਵਿੱਚ ਆਏ ਰੋਗੀ ਸਿਰਫ਼ ਸਰੀਰੋਂ ਹੀ ਰਾਜ਼ੀ ਨਾ ਹੁੰਦੇ ਸਗੋਂ ਮਨੋਂ ਵੀ ਰਾਜ਼ੀ ਹੋ ਕੇ ਜਾਂਦੇ ਸਨ।