ਭਾਈ ਮਾਹਣਾ ਜੀ

0
596

ਭਾਈ ਮਾਹਣਾ ਜੀ

ਡਾ. ਪੁਸ਼ਪਿੰਦਰ ਸਿੰਘ

ਗੁਰੂ ਅੰਗਦ ਸਾਹਿਬ ਜੀ ਦਾ ਇੱਕ ਸਿੱਖ ਸੀ ‘ਭਾਈ ਮਾਹਣਾ’। ਭਾਈ ਮਾਹਣਾ ਜੀ ਗੁਰੂ ਕੇ ਲੰਗਰ ਦੀ ਬਹੁਤ ਸੇਵਾ ਕਰਦੇ ਸਨ। ਆਪ ਲੰਗਰ ਤਿਆਰ ਕਰਨਾ ਤੇਫਿਰ ਵਰਤਾਉਣਾ। ਲੰਗਰ ਦੀ ਸੇਵਾ ਕਰਦਿਆਂ ਕਾਫ਼ੀ ਸਮਾਂ ਹੋ ਚੁੱਕਾ ਸੀ। ਉਸ ਨੂੰ ਗੁਰੂ ਘਰੋਂ ਵਡਿਆਈ ਵੀ ਮਿੱਲਨ ਲੱਗੀ। ਕੁਝ ਸਮੇਂ ਬਾਅਦ ਉਸ ਨੂੰ ਸੇਵਾ ਦਾਹੀ ਹੰਕਾਰ ਹੋ ਗਿਆ। ਹਮੇਸ਼ਾਂ ਇਹੀ ਸੋਚਣ ਲੱਗਾ ਕਿ ਮੈਂ ਸੱਭ ਤੋਂ ਜ਼ਿਆਦਾ ਸੇਵਾ ਕਰਦਾ ਹਾਂ, ਮੇਰੇ ਜਿੰਨੀ ਸੇਵਾ ਹੋਰ ਕੋਈ ਨਹੀਂ ਕਰਦਾ। ਹੁਣ ਤਾਂ ਮੈਨੂੰ ਸਾਰੇ ਹੀਚੰਗਾ ਸਮਝਦੇ ਹਨ। ਬਸ, ਇਸੇ ਹੰਕਾਰ ਦੀ ਅੱਗ ਵਿੱਚ ਸੜਨ ਲਗਾ। ਜਿਸ ਦਾ ਨਤੀਜਾ ਇਹ ਨਿਕਲਿਆ ਕਿ ਉਹ ਸੰਗਤਾਂ ਨਾਲ ਮਾੜਾ ਤੇ ਉਚਾ–ਨੀਵਾਂ ਬੋਲਣਲੱਗ ਪਿਆ। ਇਸ ਗੱਲ ਦਾ ਸਤਿਗੁਰੂ ਜੀ ਨੂੰ ਪਤਾ ਲੱਗਾ ਤਾਂ ਸਤਿਗੁਰੂ ਜੀ ਨੇ ਉਸ ਨੂੰ ਆਪਣੇ ਪਾਸ ਬੁਲਾਇਆ।

ਗੁਰੂ ਅੰਗਦ ਸਾਹਿਬ ਜੀ: ਸਾਨੂੰ ਪਤਾ ਲੱਗਾ ਹੈ ਕਿ ਤੂੰ ਸੇਵਾ ਕਰਦਿਆਂ ਸੰਗਤਾਂ ਨਾਲ ਮਾੜਾ ਬੋਲਦਾ ਹੈਂ।

ਭਾਈ ਮਾਹਣਾ: ਨਹੀਂ ਸਤਿਗੁਰੂ ਜੀ  ! ਆਪ ਜੀ ਨੂੰ ਕਿਸੇ ਨੇ ਗਲਤ ਖ਼ਬਰ ਕੀਤੀ ਹੈ। ਮੈਂ ਤਾਂ ਹਮੇਸ਼ਾਂ ਆਪ ਜੀ ਦੀ ਸੇਵਾ ਵਿੱਚ ਰਹਿੰਦਾ ਹਾਂ। ਲੋਕੀਂ ਐਵੇਂ ਹੀ ਰੌਲਾਪਾਈ ਜਾਂਦੇ ਨੇ।

ਗੁਰੂ ਅੰਗਦ ਸਾਹਿਬ ਜੀ: ਮੇਰੇ ਸਾਹਮਣੇ ਹੀ ਤੂੰ ਗਲਤ ਬੋਲ ਰਿਹਾ ਹੈ ਤਾਂ ਤੇਰੀ ਪਿੱਛੋਂ ਕੀ ਹਾਲਤ ਹੋਵੇਗੀ ?

ਗੁਰੂ ਅੰਗਦ ਸਾਹਿਬ ਜੀ: ਭਾਈ ਮਾਹਣਿਆ  ! ਸੇਵਾ ਕਰਦਿਆਂ ਮਨ ਵਿੱਚ ਹੰਕਾਰ ਨਹੀਂ ਲਿਆਈਦਾ। ਸੇਵਾ, ਨਿਮਰਤਾ ਅਤੇ ਪਿਆਰ ਨਾਲ ਕੀਤੀ ਜਾਂਦੀ ਹੈ, ਤਾਂਗੁਰੂ ਘਰੋਂ ਖ਼ੁਸ਼ੀਆਂ ਤੇ ਪ੍ਰਸੰਨਤਾ ਪ੍ਰਾਪਤ ਹੁੰਦੀ ਹੈ।

ਗੁਰੂ ਸਾਹਿਬ ਜੀ ਨੇ ਭਾਈ ਮਾਹਣੇ ਨੂੰ ਕਈ ਵਾਰ ਸਮਝਾਇਆ ਕਿ ਸੇਵਾ ਤੇ ਹੰਕਾਰ ਦੋਵੇਂ ਇਕੱਠੇ ਨਹੀਂ ਰਹਿ ਸਕਦੇ। ਸੇਵਾ ਕਰਦਿਆਂ ਮਨ ਵਿੱਚ ਸ਼ਾਂਤੀ ਤੇਨਿਮਰਤਾ ਹੋਣੀ ਚਾਹੀਦੀ ਹੈ। ਸੱਭ ਨਾਲ ਮਿੱਠਾ ਬੋਲਣਾ ਚਾਹੀਦਾ ਹੈ। ਸੇਵਾ ਉਹੋ ਕਰ ਸਕਦਾ ਹੈ ਜਿਹੜਾ ਹੰਕਾਰ ਵਿੱਚ ਨਾ ਸੜੇ।

ਬਹੁਤ ਵਾਰ ਸਮਝਾਉਣ ’ਤੇ ਵੀ ਭਾਈ ਮਾਹਣਾ ਮਾੜਾ ਬੋਲਣੋ ਨਾ ਹਟਿਆ। ਅਖ਼ੀਰ ਗੁਰੂ ਸਾਹਿਬ ਜੀ ਨੇ ਉਸ ਨੂੰ ਸੇਵਾ ਤੋਂ ਹਟਾ ਦਿੱਤਾ। ਇਸ ਘਟਨਾ ਤੋਂ ਸਾਰੇਸੇਵਾਦਾਰ ਸਿੱਖ ਸੁਚੇਤ ਹੋ ਗਏ। ਸੱਭ ਨੂੰ ਇਹ ਸਮਝ ਆ ਗਈ ਕਿ ਜੋ ਸੇਵਾ ਕਰਦੇ ਹੋਏ ਮਨ ਵਿੱਚ ਹੰਕਾਰੀ ਹੁੰਦੇ ਹਨ, ਉਹ ਸੇਵਾ ਦੇ ਯੋਗ ਨਹੀਂ ਰਹਿੰਦੇ।

ਸਿੱਖਿਆ : ਹਮੇਸ਼ਾਂ ਸਾਰਿਆਂ ਨਾਲ ਮਿੱਠਾ ਬੋਲਣਾ ਚਾਹੀਦਾ ਹੈ। ਸੇਵਾ ਕਰਦੇ ਸਮੇਂ ਮਨ ਵਿੱਚ ਨਿਮਰਤਾ ਹੋਣੀ ਚਾਹੀਦੀ ਹੈ। ਮਨ ਵਿੱਚ ਸ਼ਾਂਤੀ ਹੋਣੀ ਚਾਹੀਦੀ ਹੈ।ਕਦੇ ਵੀ ਸੇਵਾ ਦਾ ਹੰਕਾਰ ਨਹੀਂ ਕਰਨਾ ਚਾਹੀਦਾ।