ਕਾਵਿ-ਵਿਅੰਗ ਘਾਟ
ਮੌਤ ਆਪਣੀ ਮਰਨ ਤੋਂ ਲੋਕ ਡਰਦੇ, ਖ਼ਾਤਰ ਕਿਸੇ ਦੀ ਮਰਦਾ ਹੈ ਕੌਣ ਇੱਥੇ।
ਹੁੰਦੇ ਜਿਸ ਦੀ ਜੇਬ ਵਿੱਚ ਚਾਰ ਪੈਸੇ, ਲੰਘਦਾ ਅਕੜਾਕੇ ਹੈ ਉਹ ਧੌਣ ਇੱਥੇ।
ਆਕਸੀਜਨ ਦੀ ਘਾਟ ਕਿੰਜ ਹੋਏ ਪੂਰੀ, ਦੂਸ਼ਿਤ ਹੋ ਗਏ ਪਾਣੀ ਤੇ ਪੌਣ ਇੱਥੇ।
ਸੂਝ ਬੂਝ ਤੋਂ ਸੱਖਣੇ ਆਪ ਜਿਹੜੇ, ਆਉਂਦੇ ‘ਚੋਹਲੇ’ ਨੂੰ ਉਹ ਸਮਝਾਉਣ ਇੱਥੇ।
ਸਤਿਕਾਰ
ਜਿੱਥੇ ਝੁਠ ਦਾ ਹੁੰਦਾ ਹੈ ਬੋਲਬਾਲਾ, ਉੱਥੇ ਸੱਚ ਉਚਾਰਦਾ ਹੈ ਕੋਈ ਕੋਈ।
ਬਣੀ ਆਪਣੀ ਕੱਟੇ ਹਰੇਕ ਬੰਦਾ, ਕਿਸੇ ਦੇ ਕਸ਼ਟ ਨਿਵਾਰਦਾ ਕੋਈ ਕੋਈ।
ਸਹਿਣਸ਼ੀਲਤਾ ਜਦੋਂ ਜਵਾਬ ਦੇ ਜੇ, ਕਿਸੇ ਦੀ ਗੱਲ ਸਹਾਰਦਾ ਕੋਈ ਕੋਈ।
ਧਨਵਾਨ ਨੂੰ ਮਿਲੇ ਸਤਿਕਾਰ ‘ਚੋਹਲਾ’, ਨਿਰਧਨ ਸਤਿਕਾਰਦਾ ਕੋਈ ਕੋਈ।
ਰਮੇਸ਼ ਬੱਗਾ ਚੋਹਲਾ (ਲੁਧਿਅਣਾ)-9463132719