ਕੀ ਡੇਰਾਵਾਦ ਚਿੱਟੇ ਭੇਸ ਦਾ ਨਾਂ ਹੈ ਜਾਂ ਵੀਚਾਰ ਦਾ ?
ਅਮਨਪ੍ਰੀਤ ਸਿੰਘ (ਲੁਧਿਆਣਾ)
ਸਾਵਣ ਦੇ ਅੰਨ੍ਹੇ ਨੂੰ ਹਰ ਥਾਂ ਹਰਿਆ ਨਜ਼ਰ ਆਉਂਦਾ ਹੈ ਓਸੇ ਤਰ੍ਹਾਂ ਡੇਰਾਵਾਦੀਆਂ (ਭਾਵੇਂ ਅਪਗਰੇਡ ਹੀ ਹੋਣ) ਦੇ ਚਿਚੜਾਂ ਨੂੰ ਹਰ ਥਾਂ ਬਾਬਾ ਹੀ ਨਜ਼ਰੀ ਪੈਂਦਾ ਹੈ ਭਾਵੇਂ ਕਿ ਓਹ ਰੱਬ ਦੀ ਹੋਂਦ ਤੋਂ ਮੁਨਕਰ ਹੋ ਕੇ ਨਾਸਤਕਤਾ ਵਾਲੀ ਗੱਲ ਹੀ ਕਿਉਂ ਨਾ ਕਰੀ ਜਾਵੇ…. ਪਰ ਸਾਡਾ ਬਾਬਾ… ਸਾਡਾ ਬਾਬਾ…. ਇਸ ਤੋਂ ਅੱਗੇ ਦੁਨੀਆ ਦੀ ਹਰ ਵੀਚਾਰ-ਹਰ ਤਰਕ ਖਤਮ !
ਪੰਜਾਬੀ ਦੀ ਇਕ ਅਖਾਣ ਹੈ ਕਿ ਰੰਡੀ ਤਾਂ ਰੰਡੇਪਾ ਕੱਟ ਲਏਗੀ ਪਰ ਮੁਸ਼ਟੰਡੇ ਨਹੀਂ ਕੱਟਣ ਦੇਂਦੇ….
ਡੇਰੇਦਾਰ ਤਾਂ ਘਰੋਂ ਨਿਕਲ ਹੀ ਪਿਆ ਸੀ, ਚੇਲੇ ਚਾਟੜੇ ਛੱਡ ਕੇ, ਪੁਰਾਤਨਵਾਦੀ ਬਿਪਰ ਵੀਚਾਰਧਾਰਾ ਦਾ ਭੋਗ ਪਾ ਕੇ, ਗੁਰੂ ਡੰਮ੍ਹ ਦੀ ਗੱਲ ਤਿਆਗ ਕੇ ਇਕ ਗੁਰੂ ਦੀ ਗੱਲ ਕਰਨ, ਪਰ ਮੱਥਾ ਟੇਕਣ ਵਾਲੇ ਚੇਲੇ ਨਵੇਂ ਰੂਪ ਵਿਚ ਆ ਕੇ ਬਾਬੇ ਨੂੰ ਚਿੰਬੜ ਗਏ ਤੇ ਇਕ ਨਵੇਂ ਭੇਸ ਵਿਚ ਪੇਸ਼ ਕਰਨ ਵੱਲ ਤੁਰ ਪਏ …
ਗੁਰੂ ਬਖਸਿਸ਼ ਕਰੇ ….
ਭਾਈ ਸਾਹਿਬ ਭਾਵੇਂ ਇਮਾਨਦਾਰੀ ਨਾਲ ਪ੍ਰਚਾਰ ਕਰਨ ਘਰੋਂ ਨਿਕਲੇ ਹੋਣ ਪਰ ਚਿੱਚੜਾਂ ਨੇ ਓਹਨਾਂ ਨੂੰ ਜ਼ੀਰੋ ਕਰਨ ਦਾ ਜਿਵੇਂ ਠੇਕਾ ਹੀ ਲੈ ਰੱਖਿਆ ਹੈ ਕਿ ਓਹਨਾਂ ਨੂੰ ਡੇਰੇਵਾਦ ਸੋਚ ਤੋਂ ਨਿਕਲਣ ਹੀ ਨਹੀਂ ਦੇਣਾ ।
ਕਦੇ ਓਹਨਾਂ ਦੇ ਫੋਟੋ ਸ਼ੂਟ ਕਰਵਾ ਕੇ….. ਕਦੇ ਓਹਨਾਂ ਦੇ ਕਲਿਪ ਬਣਵਾ ਕੇ…. ਕਦੀਂ ਪ੍ਰੋਮੋ ਤੇ ਕਦੀ ਗੀਤ ਆਦਿ ਗਵਾ ਕੇ…
ਕੇਵਲ ਆਪਣੇ ਨਾਂ ਤੋਂ ਸੰਤ/ਬਾਬਾ ਜਾਂ ਸ਼੍ਰੀ ਮਾਨ ਲਫ਼ਜ਼ ਲਾਹ ਕੇ ਡੇਰਾਵਾਦੀ ਸੋਚ ਨਹੀਂ ਛੱਡੀ ਜਾਂਦੀ ਬਲਕਿ ਚੰਗੀ ਨੀਅਤ ਨਾਲ ਮਨ ਕਰ ਕੇ ਆਪੂ ਬਣੇ ਚੇਲੇ ਚਾਟਕਿਆਂ ਨੂੰ ਨੱਥ ਪਾ ਕੇ ਸੂਝ ਬੂਝ ਦਾ ਪ੍ਰਮਾਣ ਦੇਣਾ ਚਾਹੀਦਾ ਹੈ … ਵਰਨਾ ਭੈੜੀ ਬੋਲ-ਬਾਣੀ ਨਾਲ ਦੂਜੇ ਨੂੰ ਨੀਵਾਂ ਕਰਨ ਦੀ ਥਾਏਂ ਆਪਣੀ ਮੰਦ ਬੁੱਧੀ ਦਾ ਹੀ ਪ੍ਰਗਟਾਵਾ ਹੋਣਾ ਸੁਭਾਵਕ ਹੈ ।
ਚਲਦਾ..