ਗੁਰਪੁਰਬ ਨਿਰਣੈ ਅਤੇ  ਨਾਨਕਸ਼ਾਹੀ ਕੈਲੰਡਰ ਸੰਮਤ  553 (2021-22)

0
822

ਗੁਰਪੁਰਬ ਨਿਰਣੈ ਅਤੇ  ਨਾਨਕਸ਼ਾਹੀ ਕੈਲੰਡਰ ਸੰਮਤ  553 (2021-22)

ਲੇਖਕ : ਕਿਰਪਾਲ ਸਿੰਘ ਬਠਿੰਡਾ ।  ਪ੍ਰਕਾਸ਼ਕ ਪੰਥਕ ਤਾਲਮੇਲ ਸੰਗਠਨ ਅੰਮ੍ਰਿਤਸਰ

ਇਸ ਪੁਸਤਕ ਵਿੱਚ ਨਾਨਕਸ਼ਾਹੀ ਕੈਲੰਡਰ 553 (2021-22) ਤੋਂ ਇਲਾਵਾ ਹਰ ਗੁਰਪੁਰਬ ਦੀਆਂ ਵੱਖ ਵੱਖ ਇਤਿਹਾਸਕ ਸੋਮਿਆਂ ਦੀਆਂ ਤਾਰੀਖਾਂ ਦੀ ਸਾਰਣੀ ਬਣਾ ਕੇ ਉਨ੍ਹਾਂ ਦੀ ਕੈਲੰਡਰ ਵਿਗਿਆਨ ਅਤੇ ਇਤਿਹਾਸ ਦੀ ਕਸਵੱਟੀ ’ਤੇ ਪਰਖ ਪੜਚੋਲ ਕਰਕੇ ਸਭ ਤੋਂ ਵੱਧ ਮੰਨਣਯੋਗ ਤਾਰੀਖਾਂ ਦਰਜ ਕੀਤੀਆਂ ਗਈਆਂ ਹਨ । ਨਾਨਕਸ਼ਾਹੀ ਕੈਲੰਡਰ ਸੰਬੰਧੀ ਸੰਗਤਾਂ ਵਿੱਚ ਉਤਪੰਨ ਹੋਏ ਜਾਂ ਜਾਣ ਬੁਝ ਕੇ ਖੜ੍ਹੇ ਕੀਤੇ ਗਏ ਸ਼ੰਕਿਆਂ ਨੂੰ ਬਾਦਲੀਲ ਦੂਰ ਕਰਨ ਦਾ ਯਤਨ ਕੀਤਾ ਗਿਆ ਹੈ । ਤਿੰਨ ਦਿਹਾੜੇ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ, ਬੰਦੀ ਛੋੜ ਦਿਵਸ ਅਤੇ ਹੋਲਾ ਮਹੱਲਾ ਜਿਹੜੇ ਚੰਦਰ ਤਿੱਥਾਂ ਮੁਤਾਬਕ ਦੀਵਾਲੀ ਹੋਲੀ ਨਾਲ ਜੋੜੇ ਰੱਖਣ ਲਈ ਕੁਝ ਹਿੱਸੇ ਦੀ ਮਾਨਸਿਕਤਾ ਕਾਰਨ ਨਾਨਕਸ਼ਾਹੀ ਸੂਰਜੀ ਤਾਰੀਖ਼ਾਂ ਮੁਤਾਬਕ ਨਿਸ਼ਚਿਤ ਨਹੀਂ ਕੀਤੇ ਜਾ ਸਕੇ ਉਨ੍ਹਾਂ ਦੀਆਂ ਸੂਰਜੀ ਤਾਰੀਖ਼ਾਂ ਉਜਾਗਰ ਕਰਨ ਲਈ ਵਿਸਤਾਰ ਸਹਿਤ ਵੇਰਵੇ ਦਰਜ ਕੀਤੇ ਗਏ ਹਨ। ਜੇ ਕਰ ਨਾਨਕਸ਼ਾਹੀ ਕੈਲੰਡਰ ਨਾ ਲਾਗੂ ਕੀਤਾ ਗਿਆ ਤਾਂ ਸ: ਪਾਲ ਸਿੰਘ ਪੁਰੇਵਾਲ ਦੀ 1469, 2021 ਅਤੇ 3000 ਦੇ ਸਾਲਾਂ ਦੀ ਜੰਤਰੀ ਵਿੱਚੋਂ ਸੰਗਰਾਂਦਾਂ ਅਤੇ ਗੁਰਪੁਰਬਾਂ ਦੀਆਂ ਤਾਰੀਖਾਂ ਲੈ ਕੇ ਬਣਾਈਆਂ ਸਾਰਣੀਆਂ ਰਾਹੀਂ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਸਾਡਾ ਮੌਜੂਦਾ ਕੈਲੰਡਰ ਕਿੰਨੀ ਤੇਜ਼ੀ ਨਾਲ ਪੁਰਾਤਨ ਇਤਿਹਾਸਕ ਤਾਰੀਖਾਂ ਅਤੇ ਰੁੱਤਾਂ ਨਾਲੋਂ ਆਪਣਾ ਸੰਬੰਧ ਤੋੜ ਰਿਹਾ ਹੈ ਜੋ ਕਿ ਗੁਰਬਾਣੀ ਵਿੱਚ ਵਰਣਨ ਕੀਤੀਆਂ ਰੁੱਤਾਂ ਨਾਲ ਵੀ ਮੇਲ ਨਹੀਂ ਖਾਵੇਗਾ । ਇਹ ਪੁਸਤਕ ਇਤਿਹਾਸ ਦੇ ਵਿਦਿਆਰਥੀਆਂ ਤੇ ਲੇਖਕਾਂ ਲਈ ਵੀ ਬਹੁਤ ਲਾਹੇਵੰਦ ਸਾਬਤ ਹੋਵੇਗੀ, ਜਿਸ ਨਾਲ ਸਿੱਖ ਇਤਿਹਾਸ ਦੀਆਂ ਤਾਰੀਖਾਂ ਦੇ ਵਖਰੇਵਿਆਂ ਨੂੰ ਹੱਲ ਕਰਕੇ ਇਕਸਾਰਤਾ ਲਿਆਉਣ ਵਿੱਚ ਸਹਾਈ ਹੋਵੇਗੀ ।

ਸੇਵਾ ਭੇਟਾ 100/- ਰੁਪਏ (ਪੇਪਰ ਬੈਕ) ਅਤੇ 150/- ਰੁਪਏ (ਸਜਿਲਦ)

ਪ੍ਰਚਾਰ ਹਿੱਤ (ਘੱਟੋ ਘੱਟ 100 ਪੁਸਤਕਾਂ) ਮੁਫਤ ਵੰਡਣ ਜਾਂ ਆਪਣੀਆਂ ਸਟਾਲਾਂ ’ਤੇ ਵਿਕਰੀ ਲਈ ਰੱਖਣ ਵਾਲੀਆਂ ਸੰਸਥਾਵਾਂ ਨੂੰ ਅੱਧੀ ਭੇਟਾ ’ਤੇ ਮੁਹੱਈਆ ਕੀਤੀਆਂ ਜਾ ਸਕਦੇ ਹਨ । ਤੁਹਾਡੇ ਸਹਿਯੋਗ ਦੀ ਭਾਰੀ  ਲੋੜ ਹੈ ।

 ਪੁਸਤਕਾਂ ਮਿਲਣ ਦਾ ਪਤਾ

  1. ਸ: ਜਸਵਿੰਦਰ ਸਿੰਘ ਐਡਵੋਕੇਟ, ਪੰਥਕ ਤਾਲਮੇਲ ਸੰਗਠਨ, ਅਕਾਲ ਹਾਊਸ, ਰੂਪ ਨਗਰ, ਭਗਤਾਂ ਵਾਲਾ ਗੇਟ, ਸ੍ਰੀ ਅੰਮ੍ਰਿਤਸਰ । ਸੰਪਰਕ 98148-98802
  2. ਸ: ਰਸ਼ਪਾਲ ਸਿੰਘ, ਸ਼ੁਭ ਕਰਮਨ ਭਵਨ, ਟਾਂਡਾ ਰੋਡ ਹੁਸ਼ਿਆਰਪੁਰ । ਸੰਪਰਕ 98554-40151
  3. ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ, ਚੌਂਤਾ ਕਲਾਂ, ਰੋਪੜ-140001 ਸੰਪਰਕ ਨੰ: 0188 124 7033, 94170-18531
  4. ਗਿਆਨੀ ਅਵਤਾਰ ਸਿੰਘ ਸੰਪਾਦਕ ਮਿਸ਼ਨਰੀ ਸੇਧਾਂ, 533, ਕਰੋਲ ਬਾਗ਼, ਸਾਹਮਣੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਡਾ:ਖਾ: ਚੌਗਿਟੀ, ਜਲੰਧਰ-144009 ਸੰਪਰਕ ਨੰ: 98140-35202
  5. (ੳ) ਸਿੱਖ ਮਿਸ਼ਨਰੀ ਕਾਲਜ (ਰਜਿ:) 1051/14, ਫ਼ੀਲਡ ਗੰਜ, ਲੁਧਿਆਣਾ-141008 ਸੰਪਰਕ 0164-5021815, 99144-21815

(ਅ)  ਸੀ-135, ਮਾਨ ਸਰੋਵਰ ਗਾਰਡਨ, ਨਵੀਂ ਦਿੱਲੀ-110015. ਸੰਪਰਕ 011-65330502.

(ੲ)  ਕੰਵਰ ਸਤਨਾਮ ਸਿੰਘ ਚੈਰੀਟੇਬਲ ਕੰਪਲੈਕਸ, ਮਾਡਲ ਹਾਊਸ ਰੋਡ ਬਸਤੀ ਸ਼ੇਖ, ਜਲੰਧਰ-144002, ਸੰਪਰਕ 0181-2430547

(ਸ) ਸ: ਸੁਰਜੀਤ ਸਿੰਘ, 36, ਗੁਰਦੁਆਰਾ ਸਿੰਘ ਸਭਾ ਕੰਪਲੈਕਸ, ਸੈਕਟਰ-2, ਗੁਰੂ ਨਾਨਕ ਨਗਰ, ਜੰਮੂ (ਜੇ ਐਂਡ ਕੇ) ਸੰਪਰਕ 0191-2439489, 94191-42765

  1. ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਪੰਜਾਬੀ ਬਾਗ਼ ਜਵੱਦੀ, ਲੁਧਿਆਣਾ, ਸੰਪਰਕ 0161-2521700, 9814635655.

7 ਸ: ਆਰ.ਪੀ. ਸਿੰਘ, ਅਖੰਡ ਕੀਰਤਨੀ ਜਥਾ, ਮਕਾਨ ਨੰ: 194, ਫ਼ੇਜ਼-7, ਐਸ. ਏ. ਐਸ.  ਨਗਰ (ਮੋਹਾਲੀ) ਸੰਪਰਕ 93577-23874

  1. ਕੇਂਦਰੀ ਸ੍ਰੀ ਗੁਰੂ ਸਿੰਘ ਸਭਾ, ਪਲਾਟ ਨੰ: 1, ਸੈਕਟਰ 28-ਏ, ਚੰਡੀਗੜ੍ਹ. ਸੰਪਰਕ 93161-07093