ਗਾਂ ਦੇ ਦੁੱਧ ਦੇ ਮੁਕਾਬਲੇ ਮੱਝ ਦਾ ਦੁੱਧ ਜਿਆਦਾ ਫਾਇਦੇਮੰਦ
…ਡਾ ਕਰਮਜੀਤ ਕੌਰ ਬੈਂਸ, ਡਾ ਬਲਰਾਜ ਬੈਂਸ, ਨੈਚਰੋਪੈਥੀ ਕਲਿਨਿਕ, 99140-84724
ਮੱਝ ਦਾ ਦੁੱਧ, ਗਾਂ ਦੇ ਦੁੱਧ ਤੋਂ ਜ਼ਿਆਦਾ ਹਾਈ ਪ੍ਰੋਟੀਨ, ਹਾਈ ਫੈਟ, ਹਾਈ ਮਿਨਰਲਜ਼ ਕੰਟੈਂਟ ਹੁੰਦਾ ਹੈ। ਨਤੀਜੇ ਵਜੋਂ ਜ਼ਿਆਦਾ ਪੌਸ਼ਟਿਕ ਤੇ ਜ਼ਿਆਦਾ ਤਾਕਤਵਰ, ਜ਼ਿਆਦਾ ਕੈਲੋਰੀ ਕੰਟੈਂਟ ਹੁੰਦਾ ਹੈ। ਤਾਂ ਹੀ ਮੱਝ ਦਾ ਦੁੱਧ ਪੀਣ ਵਾਲੇ ਦੀਆਂ ਹੱਡੀਆਂ, ਮਾਸਪੇਸ਼ੀਆਂ, ਵਾਲਾਂ, ਨਹੁੰਆਂ ਦਾ ਵਿਕਾਸ ਵੀ ਜ਼ਿਆਦਾ ਹੁੰਦਾ ਹੈ। ਉਹ ਉਦਮੀ ਤੇ ਮਿਹਨਤੀ ਵੀ ਵੱਧ ਬਣਾਉਂਦਾ ਹੈ। ਮੱਝ ਦੇ ਦੁੱਧ ਦੇ ਹਾਈ ਕੈਲਸ਼ੀਅਮ ਕੰਟੈਂਟ ਦਹੀਂ, ਲੱਸੀ ਵਰਤਣ ਵਾਲੇ ਵਿਅਕਤੀ ਦੇ ਜੋੜ, ਹੱਡੀਆਂ, ਰੀੜ੍ਹ ਦੀ ਹੱਡੀ ਆਦਿ ਜ਼ਿਆਦਾ ਤੰਦਰੁਸਤ ਤੇ ਮਜ਼ਬੂਤ ਹੁੰਦੇ ਹਨ। ਉਹਦੇ ਗੰਜੇ ਹੋਣ ਦੇ ਚਾਂਸ ਵੀ ਘੱਟ ਹੁੰਦੇ ਹਨ। ਉਹਦੇ ਵਾਲ ਸੰਘਣੇ ਹੁੰਦੇ ਹਨ ਤੇ ਜ਼ਿਆਦਾ ਦੇਰ ਤੱਕ ਕਾਲੇ ਰਹਿੰਦੇ ਹਨ। ਪਿਛਲੇ ਕੁਝ ਸਾਲਾਂ ਤੋਂ ਪੰਜਾਬ ਚ ਜੋੜਾਂ, ਹੱਡੀਆਂ, ਰੀੜ੍ਹ ਹੱਡੀ, ਦੰਦਾਂ ਆਦਿ ਦੀਆਂ ਬੀਮਾਰੀਆਂ ਵਧ ਗਈਆਂ ਹਨ। ਇਸ ਦਾ ਇੱਕ ਕਾਰਨ ਇਹ ਵੀ ਹੈ ਕਿ ਗਾਂ ਦਾ ਦੁੱਧ, ਦਹੀਂ, ਲੱਸੀ, ਮੱਖਣ, ਘਿਉ ਆਦਿ ਦੀ ਵਰਤੋਂ ਵਧ ਗਈ ਹੈ ਤੇ ਮੱਝ ਦੇ ਦੁੱਧ ਦੀ ਵਰਤੋਂ ਬਹੁਤ ਘਟ ਗਈ ਹੈ। ਗਾਂ ਦਾ ਦੁੱਧ ਕਾਫੀ ਪਤਲਾ ਤੇ ਘੱਟ ਤਾਕਤਵਰ ਹੋਣ ਕਾਰਨ ਵਿਅਕਤੀ ਜਲਦੀ ਥਕਦਾ ਹੈ। ਓਨਾ ਹਿੰਮਤੀ ਨਹੀਂ ਹੁੰਦਾ, ਸ਼ਾਇਦ ਤਾਂ ਹੀ ਯੂ ਪੀ, ਬਿਹਾਰ ਦੇ ਗਾਂ ਦਾ ਦੁੱਧ ਪੀਣ ਵਾਲਿਆਂ ਨੇ ਹੱਥੀਂ ਕੰਮ ਕਰਨ ਦੀ ਆਦਤ ਹੀ ਨਹੀਂ ਪਾਈ ਸੀ। ਪੰਜਾਬ ਨਾਲੋਂ ਜ਼ਿਆਦਾ ਉਪਜਾਊ ਜ਼ਮੀਨ ਹੋਣ ਦੇ ਬਾਵਜੂਦ ਵੀ ਉਹ ਵਧੀਆ ਕਿਸਾਨ ਨਹੀਂ ਬਣ ਸਕੇ। ਜਦੋਂ ਮੱਝਾਂ ਦਾ ਦੁੱਧ ਪੀਣ ਵਾਲੇ ਪੰਜਾਬੀ ਜੱਟਾਂ ਨੇ ਉਧਰ ਜ਼ਮੀਨਾਂ ਖਰੀਦ ਕੇ ਖੂਬ ਆਮਦਨ ਕਰ ਲਈ ਤਾਂ ਹੁਣ ਪੰਜਾਬੀਆਂ ਦੀ ਦੇਖਾ ਦੇਖੀ ਉਹ ਵੀ ਕਿਸਾਨੀ ਵੱਲ ਆ ਰਹੇ ਹਨ। ਲੇਕਿਨ ਜੱਟਾਂ ਨੇ ਹੁਣ ਮੱਝਾਂ ਪਾਲਣਾ ਬੰਦ ਕਰ ਕੇ ਭੱਈਆਂ ਵਾਂਗ ਗਾਵਾਂ ਪਾਲਣੀਆਂ ਸ਼ੁਰੂ ਕਰ ਦਿੱਤੀਆਂ ਹਨ। ਤਾਂ ਹੀ ਹੁਣ ਜੱਟਾਂ ਦੇ ਬੱਚੇ ਵੀ ਭੱਈਆਂ ਵਰਗੇ ਮਧਰੇ ਪੈਦਾ ਹੋਣ ਲੱਗ ਪਏ ਤੇ ਮਿਹਨਤੀ ਵੀ ਨਹੀਂ ਰਹੇ, ਨਾ ਹੀ ਖੇਡਾਂ, ਨਾ ਹੀ ਫੌਜ ਚ ਤੇ ਨਾ ਹੀ ਪੁਲੀਸ ਚ ਜੱਟਾਂ ਦੇ ਮੁੰਡੇ ਹੁਣ ਜ਼ਿਆਦਾ ਸਿਲੈਕਟ ਹੁੰਦੇ ਹਨ। ਜੱਟ ਬਹੁਤੇ ਖੇਤੀ ਕਰਦੇ ਸੀ, ਤਾਂ ਹੀ ਉਹਨਾਂ ਨੂੰ ਪਸ਼ੂ ਪਾਲਣੇ ਪੈਂਦੇ ਸੀ। ਖੂਬ ਖਾਣ ਪੀਣ ਕਰ ਕੇ ਉਹ ਜ਼ਿਆਦਾ ਸਿਹਤਮੰਦ ਹੁੰਦੇ ਸਨ। ਬਾਕੀ ਬਹੁਤੀਆਂ ਬਰਾਦਰੀਆਂ ਕੋਲ ਜ਼ਮੀਨ ਨਹੀਂ ਹੁੰਦੀ ਸੀ। ਨਤੀਜੇ ਵਜੋਂ ਉਹ ਬੇਚਾਰੇ ਮਿਹਨਤ ਮਜ਼ਦੂਰੀ ਕਰ ਕੇ ਖਾਂਦੇ ਸਨ । ਬ੍ਰਾਹਮਣ ਇਸ ਕਰ ਕੇ ਗਾਂ ਪਾਲਦੇ ਸੀ ਕਿ ਉਨ੍ਹਾਂ ਨੂੰ ਜ਼ਿਆਦਾ ਕੈਲੋਰੀਜ਼ ਤੇ ਜ਼ਿਆਦਾ ਤਾਕਤਵਰ ਦੁੱਧ ਦੀ ਲੋੜ ਨਹੀਂ ਸੀ ਕਿਉਂਕਿ ਉਹ ਬਹੁਤਾ ਪਾਠ ਪੂਜਾ, ਭਗਤੀ ਆਦਿ ਬੈਠਣ ਜਾਂ ਘੱਟ ਸਖਤ ਮਿਹਨਤ ਵਾਲਾ ਕੰਮ ਹੀ ਕਰਦੇ ਸਨ। ਉਹਨਾਂ ਦੀ ਸਰੀਰਕ ਮਿਹਨਤ ਘੱਟ ਸੀ। ਬਾਕੀ ਉਹਨਾਂ ਨੂੰ ਗਊ ਕਰ ਕੇ ਦਾਨ ਵੀ ਮਿਲ ਜਾਂਦਾ ਸੀ ਕਿਉਂਕਿ ਬ੍ਰਾਹਮਣ ਸਫਾਈ ਪਸੰਦ ਹੁੰਦੇ ਹਨ ਤੇ ਗਾਂ ਵੀ ਸਫਾਈ ਪਸੰਦ ਹੀ ਹੁੰਦੀ ਹੈ, ਜਿਹੜੀ ਦੇਖਣ ਚ ਵੀ ਸੋਹਣੀ ਲਗਦੀ ਹੈ। ਇਸ ਲਈ ਬ੍ਰਾਹਮਣ ਸਮਾਜ ਵਿੱਚ ਗਾਂ ਪਾਲੀ ਜਾਂਦੀ ਸੀ ਲੇਕਿਨ ਸਰੀਰਕ ਮਿਹਨਤ ਕਰਨ ਵਾਲੀਆਂ ਬਰਾਦਰੀਆਂ ਦੇਖਾ-ਦੇਖੀ ਗਊ ਪਾਲਣ ਲੱਗ ਪਈਆਂ। ਉਂਜ ਮੱਝ ਤੇ ਗਾਂ ਦੇ ਸੁਭਾਉ ਚ ਵੀ ਕਾਫੀ ਫਰਕ ਹੁੰਦਾ ਹੈ। ਜਦੋਂ ਵੀ ਤੁਸੀਂ ਗਾਂ ਨੂੰ ਚੋਣ ਬੈਠੋ ਗਾਂ ਨੇ ਪਿਸ਼ਾਬ ਜ਼ਰੂਰ ਕਰਨਾ ਹੁੰਦਾ ਹੈ ਲੇਕਿਨ ਮੱਝ ਇਉਂ ਨਹੀਂ ਕਰਦੀ। ਗਾਂ, ਵੱਛੀ, ਵੱਛਾ, ਬਲਦ ਜਾਂ ਢੱਠਾ ਅਚਨਚੇਤ ਬੱਚੇ, ਔਰਤ, ਬਜ਼ੁਰਗ ਤੇ ਹਮਲਾ ਕਰ ਸਕਦੇ ਹਨ ਲੇਕਿਨ ਮੱਝ, ਕੱਟਾ, ਕੱਟੀ, ਝੋਟਾ ਜਾਂ ਸਾਹਨ ਇਉਂ ਨਹੀਂ ਕਰਦੇ। ਗਾਂ ਦੇ ਚਿੱਚੜ ਨਹੀਂ ਮਰਦੇ ਲੇਕਿਨ ਮੱਝ ਦੇ ਬਹੁਤ ਘੱਟ ਚਿੱਚੜ ਹੁੰਦੇ ਹਨ। ਗਾਂ ਨੂੰ ਬੀਮਾਰੀਆਂ ਵੀ ਜ਼ਿਆਦਾ ਲਗਦੀਆਂ ਹਨ ਤੇ ਗਾਂ ਹਰ ਸਾਲ ਸੂੰਦੀ ਵੀ ਨਹੀਂ। ਬਹੁਤ ਜ਼ਿਆਦਾ ਸਾਂਭ ਸੰਭਾਲ ਕਰਨੀ ਪੈਂਦੀ ਹੈ। ਗਾਂ ਨੂੰ ਇੱਕ ਵਾਰ ਬੀਮਾਰੀ ਲੱਗ ਜਾਏ ਤਾਂ ਛੇਤੀ ਠੀਕ ਨਹੀਂ ਹੁੰਦੀ। ਮੱਝ ਦੀਆਂ ਬਹੁਤੀਆਂ ਬੀਮਾਰੀਆਂ ਆਪੇ ਠੀਕ ਹੋ ਜਾਂਦੀਆਂ ਹਨ। ਗਾਂ ਇੱਕ ਦੂਜੀ ਦਾ ਜਾਂ ਅਪਣਾ ਈ ਪਿਸ਼ਾਬ ਪੀਣੋਂ ਨਹੀਂ ਹਟਦੀ ਲੇਕਿਨ ਮੱਝ ਕਦੇ ਵੀ ਪਿਸ਼ਾਬ ਨਹੀਂ ਪੀਂਦੀ। ਗਾਂ ਨੂੰ ਰੱਸਾ ਖਾਣ ਜਾਂ ਪੂਛ ਦੇ ਵਾਲ ਖਾਣ ਦੀ ਵੀ ਆਦਤ ਹੁੰਦੀ ਹੈ ਪ੍ਰੰਤੂ ਮੱਝ ਇਉਂ ਨਹੀਂ ਕਰਦੀ। ਗਾਂ ਹਰ ਤਰਾਂ ਦਾ ਕੂੜਾ, ਲਿਫਾਫੇ, ਕਾਗਜ਼, ਕੱਪੜੇ, ਵਾਲ ਆਦਿ ਵੀ ਖਾ ਜਾਂਦੀ ਹੈ ਜਦੋਂ ਕਿ ਮੱਝ ਗੰਦ ਮੰਦ ਨਹੀਂ ਖਾਂਦੀ। ਗਾਂ ਦਾ ਖਰਚਾ ਬਹੁਤ ਜ਼ਿਆਦਾ ਹੋਣ ਕਾਰਨ ਪੈਟਰੋਲ ਵਾਲੀ ਕਾਰ ਵਾਂਗ ਸਸਤੀ ਮਿਲ ਜਾਂਦੀ ਹੈ। ਜਦੋਂ ਕਿ ਮੱਝ ਦਾ ਖਰਚਾ ਤੇ ਸਾਂਭ ਸੰਭਾਲ ਘੱਟ ਹੋਣ ਕਾਰਨ ਡੀਜਲ ਗੱਡੀ (ਕਾਰ) ਵਾਂਗ ਮਹਿੰਗੀ ਮਿਲਦੀ ਹੈ। ਇਸੇ ਕਾਰਨ ਮੱਝ ਬੁੱਢੀ ਵੀ ਜਵਾਨ ਗਾਂ ਤੋਂ ਮਹਿੰਗੀ ਹੁੰਦੀ ਹੈ। ਗਾਂ ਘਰੋਂ ਦੌੜ ਜਾਏ ਤਾਂ ਵਾਪਸ ਲਿਆਉਣੀ ਔਖੀ ਹੁੰਦੀ ਹੈ ਜਦੋਂ ਕਿ ਮੱਝ ਦੌੜ ਕੇ ਕਿਧਰੇ ਨਹੀਂ ਜਾਂਦੀ। ਗਾਂ ਨੂੰ ਰਜਾਉਣਾ ਬਹੁਤ ਔਖਾ ਹੈ ਜਦੋਂ ਕਿ ਮੱਝ ਖਾ ਪੀ ਕੇ ਆਰਾਮ ਨਾਲ ਉਗਾਲੀ ਕਰਨਾ ਜਾਂ ਛਾਂਵੇਂ ਸੁਸਤਾਉਣਾ ਜਾਂ ਛੱਪੜ ਚ ਘੰਟਿਆਂ ਬੱਧੀ ਬੈਠਣਾ ਪਸੰਦ ਕਰਦੀ ਹੈ। ਗਾਂ ਛੜ ਮਾਰ ਦਿੰਦੀ ਹੈ, ਜਿਹੜੀ ਅਕਸਰ ਹੀ ਜਾਨ ਲੇਵਾ ਹੁੰਦੀ ਹੈ ਜਦੋਂ ਕਿ ਮੱਝ ਕਦੇ ਵੀ ਲੱਤ ਨਹੀਂ ਮਾਰਦੀ। ਮੱਝ, ਖੂਬ ਨਹਾਉਣਾ ਪਸੰਦ ਕਰਦੀ ਹੈ ਲੇਕਿਨ ਗਾਂ ਨਹਾਉਣਾ ਨਹੀਂ ਪਸੰਦ ਕਰਦੀ। ਮੱਝ ਨੂੰ ਛੱਪੜ ਚੋਂ ਕੱਢਣਾ ਔਖਾ ਹੁੰਦਾ ਹੈ ਪਰ ਗਾਂ ਨੂੰ ਛੱਪੜ ਚ ਬੈਠਾਉਣਾ ਔਖਾ ਹੁੰਦਾ ਹੈ। ਮੱਝ ਇੱਕ ਦਲੇਰ ਜਾਨਵਰ ਹੈ ਤੇ ਦਲੇਰ ਬੰਦੇ ਦੀ ਤੁਲਨਾ ਮੱਝ ਦੇ ਜਿਗਰੇ ਵਾਲਾ ਕਹਿ ਕੇ ਕੀਤੀ ਜਾਂਦੀ ਹੈ। ਲੇਕਿਨ ਡਰਪੋਕ ਬੰਦੇ ਦੀ ਤੁਲਨਾ ਗਾਂ ਵਰਗਾ ਕਹਿ ਕੇ ਕੀਤੀ ਜਾਂਦੀ ਹੈ। ਮੱਝ ਅਪਣੇ ਬੱਚੇ ਦੇ ਬਚਾਅ ਲਈ ਸ਼ੇਰ ਨਾਲ ਵੀ ਟਕਰਾ ਜਾਂਦੀ ਹੈ ਪਰ ਗਾਂ ਜ਼ਰਾ ਖਤਰਾ ਹੋਣ ਤੇ ਪੂਛ ਚੱਕ ਕੇ ਆਪਣੀ ਜਾਨ ਬਚਾ ਕੇ ਦੌੜ ਜਾਂਦੀ ਹੈ। ਗਾਂ ਦੇ ਦੁੱਧ ਚੋਂ ਹਮੇਸ਼ਾ ਇੱਕ ਅਜੀਬ ਜੇਹੀ ਗੰਧ ਆਉਂਦੀ ਹੈ ਤੇ ਸੁਆਦ ਵੀ ਐਨਾ ਵਧੀਆ ਨਹੀਂ ਹੁੰਦਾ। ਜੋ ਬਹੁਤ ਲੋਕਾਂ ਨੂੰ ਬਿਲਕੁਲ ਵੀ ਪਸੰਦ ਨਹੀਂ ਹੁੰਦਾ। ਲੇਕਿਨ ਮੱਝ ਦੇ ਦੁੱਧ ਚੋਂ ਬਹੁਤ ਵਧੀਆ ਸੁਗੰਧ ਆਉਂਦੀ ਹੈ ਜੋ ਸਭ ਨੂੰ ਹੀ ਪਸੰਦ ਆਉਂਦੀ ਹੈ। ਮੱਝ ਦੇ ਦੁੱਧ ਦੀ ਚਾਹ, ਕਾਫੀ, ਦਹੀਂ, ਲੱਸੀ, ਪਨੀਰ, ਮਲਾਈ ਤੇ ਮੱਖਣ ਵੀ ਦੇਖਣ ਚ ਗਾਂ ਦੇ ਦੁੱਧ, ਘਿਉ, ਲੱਸੀ ਤੋਂ ਸੋਹਣਾ ਵੀ ਹੁੰਦਾ ਹੈ ਤੇ ਸੁਆਦ ਵੀ ਹੁੰਦਾ ਹੈ। ਇਵੇਂ ਈ ਗਾਂ, ਬਲਦ, ਵੱਛੇ, ਢੱਠੇ ਆਦਿ ਚੋਂ ਬਹੁਤ ਹੀ ਗੰਦੀ ਬਦਬੋ ਆਉਂਦੀ ਹੈ। ਪੰਜਾਬੀ ਜੱਟਾਂ ਨੇ ਹਮੇਸ਼ਾ ਸਭ ਪਸ਼ੂਆਂ ਦਾ ਬਰਾਬਰ ਸਤਿਕਾਰ ਤੇ ਬਰਾਬਰ ਉਪਯੋਗ ਕੀਤਾ ਹੈ। ਜਦੋਂ ਪੰਜਾਬ ਵਿੱਚ ਹਲ ਚਲਾਏ ਜਾਂਦੇ ਸੀ ਤਾਂ ਹਰ ਘਰ ਵਿੱਚ ਇੱਕ ਗਾਂ ਪਾਲੀ ਜਾਂਦੀ ਸੀ। ਤਾਂ ਕਿ ਵੱਛੇ ਲਏ ਜਾਣ। ਪ੍ਰਮਾਤਮਾ ਅੱਗੇ ਅਰਦਾਸ ਕੀਤੀ ਜਾਂਦੀ ਸੀ ਕਿ ਗਾਂ ਵੱਛਾ ਦੇਵੇ ਤੇ ਮੱਝ ਕੱਟੀ ਦੇਵੇ। ਉਹ ਵੱਛੇ ਬਲਦ ਬਣਦੇ ਸੀ। ਗਾਂ ਦਾ ਸਾਰਾ ਦੁੱਧ ਵੱਛੇ ਨੂੰ ਹੀ ਚੁੰਘਾ ਦਿੱਤਾ ਜਾਂਦਾ ਸੀ ਤਾਂ ਕਿ ਵੱਛਾ ਜਲਦੀ ਵੱਡਾ ਹੋਵੇ, ਇਸ ਲਈ ਗਾਂ ਦਾ ਦੁੱਧ ਕੋਈ ਵੀ ਨਹੀਂ ਪੀਂਦਾ ਸੀ। ਹਰ ਘਰ ਵਿੱਚ ਸਿਰਫ ਇੱਕ ਗਾਂ ਹੋਣ ਕਾਰਨ ਗਾਂ ਦੇ ਮਰਨ ਤੱਕ ਉਸ ਦੀ ਸੇਵਾ ਸੰਭਾਲ ਜੱਟ ਕਰਦੇ ਸਨ। ਇਸੇ ਕਾਰਨ ਉਦੋਂ ਕੋਈ ਵੀ ਗਾਂ ਅਵਾਰਾ ਨਹੀਂ ਛੱਡੀ ਜਾਂਦੀ ਸੀ। ਹੁਣ ਕਿਸੇ ਗਿਣੀ ਮਿਥੀ ਸਾਜ਼ਿਸ਼ ਨਾਲ ਲੋਕਾਂ ਨੂੰ ਗਾਂਵਾਂ ਵਧੇਰੇ ਪਾਲਣ, ਗਾਂਵਾਂ ਦਾ ਦੁੱਧ, ਘਿਉ ਜ਼ਿਆਦਾ ਵਰਤਣ ਦੀ ਸਲਾਹ ਦੇਣ ਵਾਲਿਆਂ ਨੇ ਪੰਜਾਬੀਆਂ ਨੂੰ ਉਹਨਾਂ ਦੀ ਵਿਰਾਸਤੀ ਸਭਿਆਚਾਰ ਨਾਲੋਂ ਹੀ ਤੋੜ ਦਿੱਤਾ ਹੈ। ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਇਸ ਪਿੱਛੇ ਕੋਈ ਸਾਜ਼ਿਸ਼ ਹੋ ਸਕਦੀ ਹੈ। ਪਸ਼ੂਆਂ ਦੇ ਪਿਸ਼ਾਬ ਤੇ ਗੋਹੇ ਦੇ ਰਸ ਪਿਆਉਣ ਪਿੱਛੇ ਵੀ ਕੋਈ ਸਾਜ਼ਿਸ਼ ਹੋ ਸਕਦੀ ਹੈ। ਪਸ਼ੂ ਨੇ ਅਪਣੀ ਗੰਦਗੀ ਸਰੀਰ ਚੋਂ ਮਲ ਮੂਤਰ ਰਾਹੀਂ ਕੱਢਣੀ ਹੁੰਦੀ ਹੈ। ਇਹ ਕਿਵੇਂ ਸਿਹਤਵਰਧਕ ਹੋ ਸਕਦੀ ਹੈ। ਜੋ ਲੋਕ ਧਰਮ ਦੇ ਨਾਂ ਤੇ ਗਾਂ ਦਾ ਜ਼ਿਆਦਾ ਹੀ ਪ੍ਰਚਾਰ ਕਰ ਰਹੇ ਹਨ ਉਹ ਦੇਖੋ, ਕਿੰਨੇ ਕੁ ਕੱਦ ਕਾਠ ਵਾਲੇ, ਕਿੰਨੇ ਕੂ ਹੱਥੀਂ ਕੰਮ ਕਰਨ ਵਾਲੇ ਤੇ ਕਿੰਨੀ ਕੂ ਦੇਸ਼ ਸੇਵਾ ਕਰਨ ਵਾਲੇ ਜਾਂ ਬਾਰਡਰ ਤੇ ਲੜਨ ਵਾਲੇ ਜਾਂ ਲੋਕਾਂ ਨੂੰ ਵਹਿਮਾਂ ਭਰਮਾਂ ਚੋਂ ਕੱਢਣ ਵਾਲੇ ਤੇ ਸਭ ਧਰਮਾਂ ਦਾ ਬਰਾਬਰ ਸਨਮਾਨ ਕਰਨ ਵਾਲੇ ਹਨ। ਦੇਖੋ, ਉਹ ਕਿਤੇ ਭੋਲੇ ਭਾਲੇ ਲੋਕਾਂ ਨੂੰ ਚੱਕਰ ਚ ਪਾ ਕੇ ਅਪਣੀ ਦੁਕਾਨਦਾਰੀ ਤਾਂ ਨਹੀਂ ਚਮਕਾ ਰਹੇ। ਸਾਨੂੰ ਕਿਸੇ ਧਰਮ ਜਾਂ ਕਿਸੇ ਬੰਦੇ ਦੀ ਨਿੰਦਿਆ ਕਰਨ ਦੀ ਆਦਤ ਨਹੀਂ, ਪਰ ਅਫਸੋਸ ਹੁੰਦਾ ਹੈ ਜਦੋਂ ਧਰਮ ਦੇ ਨਾਂ ਤੇ ਅਤੇ ਸਿਹਤ ਦੇ ਨਾਂ ਤੇ ਭੋਲੇ ਭਾਲੇ ਲੋਕਾਂ ਨੂੰ ਬੇਵਕੂਫ ਬਣਾਉਂਦਿਆਂ ਦੇਖਦੇ ਹਾਂ। ਬੱਚਿਆਂ ਤੇ ਨੌਜੁਆਨਾਂ ਨੂੰ ਹੱਥੀਂ ਕੰਮ ਕਰਨ ਦੀ ਬਜਾਇ ਪਾਰਕਾਂ ਚ ਯੋਗ ਕਰਨ ਦੀ ਆਦਤ ਪਾਉਣਾ ਦੇਸ਼ ਨੂੰ ਗੁੰਮਰਾਹ ਕਰਨ ਵਾਲੀ ਗੱਲ ਹੈ। ਇਵੇਂ ਹੀ ਚੰਗੀਆਂ ਭਲੀਆਂ ਦਵਾਈਆਂ ਛੱਡ ਕੇ ਸਿਰਫ ਗਾਂ ਦੇ ਪਿਸ਼ਾਬ ਨੂੰ ਪਵਿੱਤਰ ਗਊ ਮੂਤਰ, ਅੰਮ੍ਰਿਤ ਕਹਿ ਕੇ ਪੜ੍ਹੇ ਲਿਖੇ ਧਾਰਮਿਕ ਲੋਕਾਂ ਨੂੰ ਵੀ ਮੂਰਖ ਬਣਾਈ ਜਾਣਾ ਕਿੱਥੋਂ ਦੀ ਇਮਾਨਦਾਰੀ ਤੇ ਧਰਮ ਹੈ। ਇਹਨਾਂ ਨੂੰ ਪੁੱਛਣ ਵਾਲਾ ਹੈ ਕਿ ਸ਼੍ਰੀ ਰਾਮ ਜੀ, ਸ਼੍ਰੀ ਕ੍ਰਿਸ਼ਨ ਜੀ, ਭੋਲੇ ਨਾਥ ਜੀ, ਹਨੂੰਮਾਨ ਜੀ ਆਦਿ ਨੇ ਜਾਂ ਕੌਰਵਾਂ ਪਾਂਡਵਾਂ ਨੇ ਗਾਂ ਦਾ ਪਿਸ਼ਾਬ ਪੀਤਾ ਜਾਂ ਯੋਗ ਅਭਿਆਸ ਕੀਤੇ ? ਕਿਤੇ ਚੰਗਾ ਹੁੰਦਾ ਜੇ ਨੌਜੁਆਨਾਂ ਨੂੰ ਤੇ ਬੱਚਿਆਂ ਨੂੰ ਯੋਗ ਸਿੱਖਣ ਤੋਂ ਪਹਿਲਾਂ ਮਾਪਿਆਂ ਦਾ ਕਹਿਣਾ ਮੰਨਣ, ਘਰ ਦਾ ਜਾਂ ਖੇਤੀ ਦਾ ਸਾਰਾ ਕੰਮ ਹੱਥੀਂ ਕਰਨ ਤੇ ਸਾਦਾ ਖਾਣ ਦੀ ਟਰੇਨਿੰਗ ਦਿੱਤੀ ਜਾਂਦੀ। ਪਾਰਕਾਂ ਚ ਜਾ ਕੇ ਵਿਦੇਸ਼ੀ ਕੱਪੜੇ ਪਹਿਣ ਕੇ ਪੁੱਠੇ ਸਿੱਧੇ ਹੋ ਹੋ ਕੇ ਯੋਗ ਕਰਨ ਵਾਲਿਆਂ ਚੋਂ ਬਹੁਤਿਆਂ ਦੇ ਘਰ ਹਰ ਤਰਾਂ ਦਾ ਕੰਮ ਕਰਨ ਲਈ ਨੌਕਰ ਰੱਖੇ ਹੋਏ ਹਨ ਤੇ ਆਪ ਯੋਗ ਕਰਨ ਲਈ ਪਾਰਕ ਤੱਕ ਵੀ ਕਾਰ ਜਾਂ ਸਕੂਟਰ ਤੇ ਜਾਂਦੇ ਹਨ। ਇਹ ਲੋਕ ਰੁਜ਼ਾਨਾ ਜੰਕ ਫੂਡ ਖਾਂਦੇ ਹਨ ਭਾਵ ਕਿ ਅਲਟਰਾ ਮਾਡਰਨ ਲਿਵਿੰਗ ਸਟਾਇਲ ਅਪਣਾਅ ਕੇ ਯੋਗ ਕਰਨ ਦਾ ਕੋਈ ਲਾਭ ਨਹੀਂ ਹੈ। ਸਾਡਾ ਪੂਰਾ ਪਰਿਵਾਰ ਯੋਗਾ ਪੂਰੀ ਤਰਾਂ ਜਾਣਦਾ ਹੈ, ਪਰ ਅਸੀਂ ਕਦੇ ਯੋਗਾ ਕਰਨ ਤੇ ਟਾਈਮ ਬਰਬਾਦ ਨਹੀਂ ਕਰਦੇ। ਹੱਥੀਂ ਕੰਮ ਕਰਦੇ ਹਾਂ। ਕੰਮ, ਕਿਰਤ ਤੋਂ ਵੱਡਾ ਯੋਗ ਕੀ ਹੋ ਸਕਦਾ ਹੈ ? ਸਾਰੇ ਜੱਟ ਯੋਗ ਕਰਨ ਬਹਿ ਗਏ ਤਾਂ ਕਣਕ, ਝੋਨਾ, ਆਦਿ ਬਾਬਾ ਰਾਮਦੇਵ ਉਗਾਊਗਾ ? ਇਵੇਂ ਹੀ ਚੰਗਾ ਹੁੰਦਾ ਜੇ ਲੀਡਰਾਂ ਤੇ ਅਫਸਰਾਂ ਨੂੰ ਯੋਗ ਸਿਖਾਉਣ ਦੀ ਬਜਾਇ ਗਰੀਬ ਤੇ ਦੇਸ਼ ਹਿੱਤ ਚ ਜਾਨ ਤੱਕ ਦੇਣ ਦੀ ਟਰੇਨਿੰਗ ਦਿੱਤੀ ਜਾਂਦੀ। ਦੇਸ਼ ਨੂੰ ਲੁੱਟ ਲੁੱਟ ਕੇ ਅਯਾਸ਼ੀਆਂ ਹੰਢਾਉਣ ਵਾਲੇ ਤੇ ਖੂਬ ਪੈਸੇ ਜੋੜਨ ਵਾਲੇ ਪਾਪੀ ਲੋਕ ਜਿੰਨਾ ਮਰਜ਼ੀ ਯੋਗ ਕਰੀ ਜਾਣ ਜਾਂ ਗਾਂ ਦਾ ਪਿਸ਼ਾਬ ਪੀਈ ਜਾਣ ਉਹ ਕਦੇ ਵੀ ਤੰਦਰੁਸਤ ਨਹੀਂ ਹੋਣਗੇ। ਤੰਦਰੁਸਤ ਤਾਂ ਉਹ ਰਹਿਣਗੇ ਜੋ ਗਰੀਬਾਂ ਦੀਆਂ ਅਸੀਸਾਂ ਲੈਣਗੇ ! ਜੋ ਸਭ ਜੀਵਾਂ ਨੂੰ ਬਰਾਬਰ ਸਨਮਾਨ ਦੇਣਗੇ। ਪਹਿਲਾਂ ਨਿਰੋਲ ਯੋਗ ਦਾ ਪ੍ਰਚਾਰ ਕਰ ਕੇ ਫਿਰ ਉਹੋ ਈ ਊਟ ਪਟਾਂਗ ਤੇ ਖਤਰਨਾਕ ਚੀਜ਼ਾਂ ਦੀਆਂ ਦੁਕਾਨਾਂ ਖੋਲ੍ਹ ਦਿੱਤੀਆਂ। ਇਹ ਕਪਟ ਨਹੀਂ ਤਾਂ ਕੀ ਹੈ ? ਇਵੇਂ ਹੀ ਜੇ ਕਿਸੇ ਦੇਸ਼ ਜਾਂ ਕੌਮ ਦੀ ਤਰੱਕੀ ਕਰਨੀ ਹੋਵੇ ਤਾਂ ਉਥੋਂ ਦੇ ਕਿਸੇ ਵੀ ਵਿਅਕਤੀ ਨਾਲ ਵਿਤਕਰਾ ਨਹੀਂ ਹੋਣ ਦੇਣਾ ਚਾਹੀਦਾ ਤੇ ਨਾ ਹੀ ਕਿਸੇ ਪਸ਼ੂ, ਪੰਛੀ ਨਾਲ ਵਿਤਕਰਾ ਕਰਨਾ ਚਾਹੀਦਾ ਹੈ।
ਅਸੀਂ ਤੇ ਸਾਡੇ ਬੱਚੇ ਗਾਂ ਦਾ ਦੁੱਧ ਬਿਲਕੁਲ ਨਹੀਂ ਪੀਂਦੇ ਤੇ ਨਾਂ ਹੀ ਗਾਂ ਦਾ ਘਿਉ ਖਾਂਦੇ ਹਾਂ। ਅਸੀਂ ਸਿਰਫ ਮੱਝ ਦਾ ਦੁੱਧ ਤੇ ਮੱਝ ਦੇ ਦੁੱਧ ਤੋਂ ਬਣੇ ਘਿਉ, ਮੱਖਣ, ਲੱਸੀ, ਦਹੀਂ ਆਦਿ ਈ ਵਰਤਦੇ ਹਾਂ। ਮੇਰੇ ਸਾਰੇ ਚਾਚੇ, ਤਾਏ, ਦਾਦੇ, ਪੜਦਾਦੇ ਤੇ ਨਾਨਕਾ ਪਰਿਵਾਰ ਵੀ ਸਿਰਫ ਮੱਝਾਂ ਦਾ ਹੀ ਦੁੱਧ ਘਿਉ ਵਰਤਦੇ ਹਨ। ਸਾਡੇ ਪਰਿਵਾਰ ਚ ਕੋਈ ਵੀ ਮਰਦ ਛੇ ਫੁੱਟ ਤੋਂ ਘੱਟ ਕੱਦ ਵਾਲਾ ਨਹੀਂ ਸੀ ਤੇ ਕੋਈ ਵੀ ਔਰਤ ਸਾਢੇ ਪੰਜ ਫੁੱਟ ਤੋਂ ਘੱਟ ਨਹੀਂ ਸੀ। ਬਹੁਤ ਸਦੀਆਂ ਤੋਂ ਜੱਟ ਸਿਰਫ ਮੱਝਾਂ ਪਾਲਦੇ ਸੀ ਤੇ ਮੱਝਾਂ ਦਾ ਹੀ ਦੁੱਧ, ਘਿਉ ਵਰਤਦੇ ਸੀ। ਪੰਜਾਬ, ਹਰਿਆਣਾ, ਰਾਜਸਥਾਨ, ਦਿੱਲੀ, ਪਿਸ਼ਾਵਰ, ਮੁਲਤਾਨ, ਲਾਹੌਰ, ਸਿਆਲਕੋਟ ਆਦਿ ਇਲਾਕਿਆਂ ਦੇ ਰਾਜੇ ਅਤੇ ਇਰਾਨ, ਇਰਾਕ, ਅਫਗਾਨਿਸਤਾਨ ਆਦਿ ਦੇ ਸਭ ਮੁਸਲਮਾਨ, ਮੁਗਲ, ਪਠਾਣ, ਸਿੱਖ ਰਾਜੇ ਵੀ ਸਿਰਫ ਮੱਝਾਂ ਦਾ ਹੀ ਦੁੱਧ ਪੀਂਦੇ ਸਨ। ਗੁਰੂ ਨਾਨਕ ਸਾਹਿਬ ਜੀ ਨੇ ਵੀ ਸਿਰਫ ਮੱਝਾਂ ਹੀ ਚਰਾਈਆਂ ਸਨ। ਇੱਕ ਵੀ ਗਾਂ ਉਹਨਾਂ ਦੇ ਪਸ਼ੂਆਂ ਚ ਨਹੀਂ ਸੀ। ਯਾਨੀ ਕਿ ਉਸ ਵੇਲੇ ਵੀ ਸਭ ਪੰਜਾਬੀ ਲੋਕ ਮੱਝਾਂ ਹੀ ਪਾਲਦੇ ਸਨ। ਪਾਕਿਸਤਾਨ ਦੇ ਜੱਟ ਅਜੇ ਵੀ ਮੱਝਾਂ ਹੀ ਪਾਲਦੇ ਹਨ। ਉਹਨਾਂ ਦੇ ਬੱਚੇ ਭਾਰਤੀ ਪੰਜਾਬੀ ਜੱਟਾਂ ਨਾਲੋਂ ਜ਼ਿਆਦਾ ਕੱਦ ਕਾਠ ਵਾਲੇ, ਜ਼ਿਆਦਾ ਤਾਕਤਵਰ ਤੇ ਜ਼ਿਆਦਾ ਸਿਹਤਮੰਦ ਹਨ, ਹਾਲਾਂ ਕਿ ਉਹ ਇੱਕ ਗਰੀਬ ਮੁਲਕ ਚ ਰਹਿ ਰਹੇ ਹਨ। ਪਾਕਿਸਤਾਨ ਦੇ ਬਹੁਤੇ ਖਿਡਾਰੀ ਤੇ ਫੌਜੀ ਮੱਝਾਂ ਦਾ ਦੁੱਧ ਪੀਣ ਵਾਲੇ ਬਹੁਤੇ ਜੱਟ ਹੀ ਹਨ। ਉਥੇ ਪੰਜਾਬੀਆਂ ਦੀ ਧਾਂਕ ਹੈ। ਇਵੇਂ ਹੀ ਵਿਦੇਸ਼ਾਂ ਵਿੱਚ ਵੀ ਮੱਝ ਦਾ ਵਧੇਰੇ ਦੁੱਧ ਪੀਣ ਵਾਲੇ ਪੰਜਾਬੀ ਹੀ ਕਾਮਯਾਬ ਹੋਏ ਹਨ। ਭਾਰਤ ਦੇ ਵੀ ਬਹੁਤੇ ਖਿਡਾਰੀ ਮੱਝ ਦਾ ਹੀ ਦੁੱਧ ਪੀਂਦੇ ਹਨ। ਖੇਤੀ ਕਰਨ ਵਾਲੇ ਜੱਟ ਭਰਾਵਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਮੱਝਾਂ ਪਾਲੋ, ਮੱਝਾਂ ਦਾ ਦੁੱਧ, ਘਿਉ, ਦਹੀਂ, ਲੱਸੀ ਪਹਿਲਾਂ ਵਾਂਗ ਪੀਉ। ਘਰ ਦੀਆਂ ਸਬਜ਼ੀਆਂ, ਸਲਾਦ, ਕਣਕ, ਮੱਕੀ, ਦਾਲਾਂ ਆਦਿ ਖਾਉ। ਰੂੜੀ, ਪਾਥੀਆਂ, ਤੰਦੂਰ, ਕੁੱਜਾ, ਕਾਹੜਨੀ, ਕਹੀ, ਗੱਡਾ, ਹਲ, ਪੰਜਾਲੀ, ਆਦਿ ਨੂੰ ਅਪਣਾਉ ਫਿਰ ਤੁਹਾਡੇ ਬੱਚੇ ਤੁਹਾਡੇ ਬਜ਼ੁਰਗਾਂ ਵਰਗੇ ਤਾਕਤਵਰ, ਮਿਹਨਤੀ, ਹਿੰਮਤੀ ਪੈਦਾ ਹੋਣ ਲੱਗਣਗੇ। ਬਾਕੀ ਭਾਰਤ ਨਾਲੋਂ ਤੁਹਾਡੀ ਇਹ ਵਿਲੱਖਣਤਾ ਸੀ ਕਿ ਤੁਸੀਂ ਮੱਝਾਂ ਪਾਲਦੇ ਸੀ। ਇਹੀ ਵਿਲੱਖਣਤਾ ਬਣਾਈ ਰੱਖੋ। ਇਸੇ ਚ ਹੀ ਤੁਹਾਡੀ ਭਲਾਈ ਹੈ।