30 ਸਾਲ ਬਾਅਦ ਖ਼ਾਲਿਸਤਾਨ ਐਲਾਨਨਾਮਾ

0
317

30 ਸਾਲ ਬਾਅਦ ਖ਼ਾਲਿਸਤਾਨ ਐਲਾਨਨਾਮਾ

ਐਡਵੋਕੇਟ ਜਸਪਾਲ ਸਿੰਘ ਮੰਝਪੁਰ, ਜਿਲ੍ਹਾ ਕਚਹਿਰੀਆਂ (ਲੁਧਿਆਣਾ) 0091-98554-01843

29 ਅਪਰੈਲ 1986 ਨੂੰ ਖਾਲਿਸਤਾਨ ਦਾ ਐਲ਼ਾਨ 26 ਜਨਵਰੀ 1986 ਨੂੰ ਹੋਏ ਸਰਬੱਤ ਖਾਲਸੇ ਵਲੋਂ ਥਾਪੀ ਪੰਥਕ ਕਮੇਟੀ ਨੇ ਕਰ ਦਿੱਤਾ ਸੀ ਅਤੇ ਉਸ ਐਲਾਨਨਾਮੇ ਮੁਤਾਬਕ ਖਾਲਸਾ ਜੀ ਕਾ ਰਾਜ ਸਥਾਪਤ ਕਰ ਲਈ ਸੰਘਰਸ਼ ਕੀਤਾ ਗਿਆ ਜਿਸ ਵਿਚ ਹਜ਼ਾਰਾਂਸਿੱਖਾਂ ਨੇ ਆਪਣੀਆਂ ਸ਼ਹਾਦਤਾਂ ਦਿੱਤੀਆਂ ਅਤੇ 30 ਸਾਲਾਂ ਦੇ ਲੰਮੇ ਵਕਫੇ ਬਾਅਦ ਅੱਜ ਲੋੜ ਹੈ ਕਿ ਵਰਤਮਾਨ ਬਦਲੇ ਸਮੇਂ ਤੇ ਹਲਾਤ ਮੁਤਾਬਕ ਇਕ ਵਾਰ ਫਿਰ ਗੁਰਮੁਖ ਪਿਆਰੇ ਸਫਾਂ ਬਿਛਾ ਕੇ ਆਪਣੀ ਲਿਵ ਨੂੰ ਗੁਰੂ ਚਰਨਾਂ ਵਿਚ ਜੋੜ-ਬੈਠ ਕੇ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਕਮਰਕੱਸੇ ਕਰਨ। ਸਾਨੂੰ ਖਾਲਿਸਤਾਨ ਨਾਲ ਜੁੜੀਆਂ ਤੇ ਜੋੜੀਆਂ ਗਈਆਂ ਸਾਰੇ ਤਰ੍ਹਾਂ ਦੀਆਂ ਗੱਲਾਂ ਦੇ ਰੂ-ਬ-ਰੂ ਹੋਣਾ ਚਾਹੀਦਾ ਹੈ। ਪਿਛਲਾ ਮੁਤਾਲਿਆ ਕਰਕੇ ਹੀ ਅੱਗੇ ਵਧਿਆ ਜਾ ਸਕਦਾ ਹੈ। ਖਾਸ ਗੱਲ ਕਿ 30 ਸਾਲ ਬਾਅਦ ਅੱਜ ਨਵੀਂ ਪੀੜੀ ਜੁਆਨ ਹੋ ਗਈ ਹੈ ਉਹਨਾਂ ਨੂੰ ਹੀ ਅੱਗੇ ਹਰ ਪੱਖ ਤੋਂ ਖਾਲਿਸਤਾਨ ਦੇ ਸੰਘਰਸ਼ ਨੂੰ ਅਗਵਾਈ ਦੇਣੀ ਚਾਹੀਦੀ ਹੈ।

ਖਾਲਸਾ ਅਤੇ ਖਾਲਿਸਤਾਨ:

ਸੂਰਜ ਸਾਰੀ ਦੁਨੀਆਂ ਨੂੰ ਬਿਨਾਂ ਕਿਸੇ ਭਿੰਨ-ਭੇਦ ਦੇ ਰੋਸ਼ਨੀ ਤੇ ਨਿੱਘ ਦਿੰਦਾ ਹੈ। ਉਸ ਦੀਆਂ ਕਿਰਨਾਂ ਬ੍ਰਹਿਮੰਡ ਦੀ ਹਰ ਉਸ ਨੁੱਕਰ ਤੱਕ ਪੁੱਜਣ ਦਾ ਯਤਨ ਕਰਦੀਆਂ ਹਨ ਜਿੱਥੇ ਪੁੱਜਣ ਦੀ ਸੱਤਿਆ ਉਸ ਕੋਲ ਹੁੰਦੀ ਹੈ ਜਾਂ ਜੋ ਵੀ ਉਸ ਦੇ ਸਨਮੁਖ ਆ ਜਾਂਦਾ ਹੈ ਉਹ ਉਸ ਦੀ ਰੌਸ਼ਨੀ ਦਾ ਪਾਤਰ ਬਣ ਜਾਂਦਾ ਹੈ। ਦੇਖਣ ਵਾਲੀ ਗੱਲ ਹੈ ਕਿ ਸੂਰਜ ਨੂੰ ਰੋਸ਼ਨੀ ਦੇਣ ਲਈ ਆਪ ਇਕ ਧੁਰੇ ’ਤੇ ਕਾਇਮ ਰਹਿਣਾ ਪੈਦਾ ਹੈ ਭਾਵੇਂ ਕਿ ਉਹ ਆਪਣੇ-ਆਪ ਦੇ ਦੁਆਲੇ ਘੁੰਮਦਾ ਰਹਿੰਦਾ ਹੈ ਭਾਵ ਕਿ ਉਹ ਗਤੀਸ਼ੀਲ ਰਹਿੰਦਾ ਵੀ ਹੈ ਪਰ ਆਪਣੇ ਅਕੀਦੇ ਤੋਂ ਡੋਲਦਾ ਵੀ ਨਹੀਂ।

ਗੁਰੂ ਨਾਨਕ ਸਾਹਿਬ ਨੇ ਦੁਨਿਆਂਈ ਨੂੰ ਸੁਚੱਜੀ ਜੀਵਨ ਜਾਚ ਦਰਸਾਓਣ ਲਈ ਦਸਾਂ ਜਾਮਿਆਂ ਵਿਚ ਵੱਖ-ਵੱਖ ਤਰੀਕਿਆਂ ਨਾਲ ਸਮਝਾਉਣਾ ਕੀਤਾ ਤੇ ਅਕਾਲ ਪੁਰਖ ਦਾ ਮਨੁੱਖਤਾ ਪ੍ਰਤੀ ਸੁਨੇਹਾ ਸਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿਚ ਪ੍ਰਕਾਸ਼ਮਾਨ ਕੀਤਾ ਤੇ ਨਾਲ ਹੀ ਇਕ ਅਜਿਹੇ ਮਨੁੱਖ ਨੂੰ ਪਰਗਟਾਇਆ ਜਿਸ ਨੂੰ ਖਾਲਸਾ ਕਿਹਾ ਜਾਂਦਾ ਹੈ, ਜੋ ਜਿੱਥੇ ਅਕਾਲ ਪੁਰਖ ਦੇ ਬਖਸ਼ੇ ਗੁਰੂ ਗ੍ਰੰਥ ਸਾਹਿਬ ਦੇ ਅਦਬ ਸਤਿਕਾਰ ਲਈ ਪਹਿਰੇਦਾਰ ਹੈ ਉੱਥੇ ਸਬਦ ਗੁਰੂ ਦੁਆਰਾ ਦਰਸਾਈ ਜੀਵਨ-ਜਾਚ ਨੂੰ ਇਕ ਨਮੂਨੇ ਵਜੋਂ ਦੁਨੀਆਂ ਸਾਹਮਣੇ ਪੇਸ਼ ਕਰਨ ਲਈ ਜਿੰਮੇਵਾਰ ਵੀ ਹੈ। ਖਾਲਸੇ ਨੂੰ ਨਾ ਤਾਂ ਕਿਸੇ ਭੂਗੋਲਿਕ ਖਿੱਤੇ ਵਿਚ ਸੀਮਤ ਕੀਤਾ ਜਾ ਸਕਦਾ ਹੈ ਅਤੇ ਨਾ ਹੀ ਇਸ ਦੁਆਲੇ ਕੰਧਾਂ ਕੀਤੀਆਂ ਜਾ ਸਕਦੀਆਂ ਹਨ। ਇਹ ਤਾਂ ਦਰਿਆ ਦੀ ਤਰ੍ਹਾਂ ਵਹਿੰਦਾ ਹੈ, ਬੇ-ਮੁਹਾਰਾ, ਬੇ-ਪਰਵਾਹ, ਅਕਾਲੀ ਮੌਜ ਵਿਚ।

ਖਾਲਸਾ ਪੰਥ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਵਿਚ ‘ਰਾਜ ਕਰੇਗਾ ਖ਼ਾਲਸਾ’ ਦਾ ਨਾਅਰਾ ਬੁਲੰਦ ਕੀਤਾ। ਇਸ ਦਾ ਮਤਲਬ ਇਹ ਨਹੀਂ ਕਿ ਖ਼ਾਲਸੇ ਦਾ ਕਦੇ ਰਾਜ ਨਹੀਂ ਹੋਇਆ ਜਾਂ ਫਿਰ ਉਹ ਕਿਸੇ ਦਾ ਗੁਲਾਮ ਹੈ, ਨਹੀਂ ਅਜਿਹਾ ਨਹੀਂ, ਕਿਉਂਕਿ ਖ਼ਾਲਸਾ ਤਾਂ ਅਕਾਲ ਪੁਰਖ ਦੀ ਸੱਤਾ ਵਿਚ ਹਮੇਸ਼ਾ ਸਰੀਰਕ, ਮਾਨਸਿਕ ਤੇ ਰੂਹਾਨੀ ਤੌਰ ’ਤੇ ਅਜ਼ਾਦ ਹੈ, ਉਸ ਨੂੰ ਕਦੇ ਵੀ ਗੁਲਾਮ ਨਹੀਂ ਬਣਾਇਆ ਜਾ ਸਕਦਾ। ਅਸਲ ਵਿਚ ‘ਰਾਜ ਕਰੇਗਾ ਖ਼ਾਲਸਾ’ ਸਦੀਵੀ ਸੰਘਰਸ਼ ਦਾ ਲਖਾਇਕ ਹੈ, ਬਦੀ ਦੇ ਖਿਲਾਫ ਨੇਕੀ ਦੀ ਜੰਗ ਦਾ ਐਲਾਨ ਹੈ ‘ਰਾਜ ਕਰੇਗਾ ਖ਼ਾਲਸਾ।’ ਧਰਤੀ ਦੇ ਕਿਸੇ ਖਿੱਤੇ ਵਿਚ ਖਾਲਸਈ ਸਿਧਾਤਾਂ ਨੂੰ ਪ੍ਰਣਾਏ ਲੋਕਾਂ ਦੁਆਰਾ ਦੁਨਿਆਵੀ ਸੱਤਾ ਸਥਾਪਤ ਕਰਨ ਤੋਂ ਬਾਅਦ ਵੀ ‘ਰਾਜ ਕਰੇਗਾ ਖ਼ਾਲਸਾ’ ਦਾ ਨਾਅਰਾ ਬੁਲੰਦ ਕੀਤਾ ਜਾਵੇਗਾ।

‘ਰਾਜ ਕਰੇਗਾ ਖ਼ਾਲਸਾ’ ਦੀ ਪਰਾਪਤੀ ਲਈ ਪੰਥ ਦਾ ਸੰਘਰਸ਼ ਵੱਖ-ਵੱਖ ਰੂਪਾਂ-ਵੇਸਾਂ ਵਿਚ ਚੱਲਦਾ ਰਹਿੰਦਾ ਹੈ, ਕਦੇ ਤਲੀ ਉੱਤੇ ਸੀਸ ਧਰਕੇ ਅਤੇ ਕਦੇ ਤਲੀ ਉੱਤੇ ਸੋਚ ਧਰ ਕੇ। ਕਦੇ ਗੁਰੂ ਅਰਜਨ ਪਾਤਸ਼ਾਹ ਸ਼ਾਤਮਈ ਸ਼ਹਾਦਤ ਦਾ ਜਾਮ ਪੀਂਦੇ ਹਨ ਅਤੇ ਕਦੇ ਗੁਰੂ ਹਰਗੋਬਿੰਦ ਸਾਹਿਬ ਜੀ ਬਾਜ਼ ਦਾ ਕਾਰਨ ਬਣਾ ਕੇ ਸਿੱਖਾਂ ਨੂੰ ਜੰਗ ਦਾ ਰੂਹਾਨੀ ਤਜਰਬਾ ਦਿਵਾਉਂਦੇ ਹਨ। ਕਦੇ ਗੁਰੂ ਤੇਗ ਬਹਾਦਰ ਜੀ ਆਪਣਾ ਸੀਸ ਭੇਟ ਕਰਦੇ ਹਨ ਅਤੇ ਕਦੇ ਗੁਰੂ ਗੋਬਿੰਦ ਸਿੰਘ ਜੀ ਕਿਰਪਾਨ ਨਾਲ ਆਪਣੇ ਸਿੱਖਾਂ ਦੇ ਸੀਸ ਲੈ ਕੇ ਉਹਨਾਂ ਨੂੰ ਪੰਜਾਂ ਪਿਆਰਿਆਂ ਦਾ ਖਿਤਾਬ ਦਿੰਦੇ ਹਨ। ਕਦੇ ਤਾਂ ਗੁਰੂ ਦਾ ਲਾਡਲਾ ਪੁੱਤਰ ਬੰਦਾ ਸਿੰਘ ਆਪ ਕਿਰਪਾਨ ਨਾਲ ਦੁਸ਼ਟਾਂ ਨੂੰ ਸੰਘਾਰਦਾ ਹੈ ਅਤੇ ਕਦੇ ਆਪ ਹੀ ਗੁਰੂ-ਪਿਆਰ ਵਿਚ ਜ਼ਾਲਮ ਦੀ ਤਲਵਾਰ ਨੂੰ ਸਿੱਖ ਦੇ ਖੂਨ ਦਾ ਸੁਆਦ ਚਖਣ ਦਿੰਦਾ ਹੋਇਆ ਸ਼ਹਾਦਤ ਦਾ ਜਾਮ ਪੀਂਦਾ ਹੈ। ਕਦੇ ਗੁਰਧਾਮਾਂ ਦੇ ਪ੍ਰਬੰਧ ਨੂੰ ਸੁਧਾਰਨ ਲਈ ਸਿੱਖ ਰੇਲਗੱਡੀਆਂ ਥੱਲੇ ਸੀਸ ਭੇਟ ਕਰਦੇ ਤੇ ਜੰਡਾਂ ਨਾਲ ਬੰਨ ਕੇ ਸਾੜੇ ਜਾਂਦੇ ਹਨ ਅਤੇ ਕਦੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਮਾਣ ਮਰਯਾਦਾ ਲਈ ਦੁਸ਼ਟ ਫੌਜੀਆਂ ਨੂੰ ਲੋਹੇ ਦੇ ਚਣੇ ਚਬਾਏ ਜਾਂਦੇ ਹਨ।

ਸਰਬੱਤ ਖ਼ਾਲਸੇ ਦੀਆਂ ਭਾਵਨਾਵਾਂ ਦੀ ਤਰਜ਼ਮਾਨੀ 29 ਅਪਰੈਲ 1986 ਨੂੰ ਪੰਥਕ ਕਮੇਟੀ ਵਲੋਂ ਖ਼ਾਲਿਸਤਾਨ ਦਾ ਐਲਾਨ ਕਰਕੇ ਕੀਤੀ ਗਈ ਤੇ ਪੰਥ ਨੇਐਲਾਨੀਆ ਰੂਪ ਵਿਚ ਦਿੱਲੀ ਤਖ਼ਤ ਦੇ ਖਿਲਾਫ ਹਥਿਆਰਬੰਦ ਸੰਘਰਸ਼ ਦਾ ਬਿਗਲ ਵਜਾਇਆ। ਖ਼ਾਲਿਸਤਾਨ ਤੋਂ ਭਾਵ ਇਕ ਅਜਿਹੇ ਖਿੱਤੇ ਤੋਂ ਹੈ ਜਿੱਥੇ ਦਸਵੇਂ ਨਾਨਕ ਵਲੋਂ ਪਰਗਟ ਕੀਤੇ ਖ਼ਾਲਸੇ ਦੀ ਤਰਜ਼ੇ-ਜਿੰਦਗੀ ਨੂੰ ਮਾਨਤਾ ਮਿਲੀ ਹੋਵੇ ਤੇ ਜਿੱਥੋਂ ਉੱਠ ਕੇ ਖ਼ਾਲਸਾ ਦੁਨੀਆਂ ਦੇ ਤਮਾਮ ਲੋਕਾਂ ਦੀ ਰੂਹਾਨੀ, ਸਮਾਜਿਕ ਤੇ ਆਰਥਿਕ ਤਰੱਕੀ ਲਈ ਸੂਰਜ ਦੀਆਂ ਕਿਰਨਾਂ ਵਾਂਗ ਪਹੁੰਚੇ।

ਅਸਲ ਵਿਚ ਖਾਲਿਸਤਾਨ ‘ਰਾਜ ਕਰੇਗਾ ਖ਼ਾਲਸਾ’ ਸੰਕਲਪ ਦੀ ਪੂਰਤੀ ਲਈ ਇਕ ਪੜਾਅ ਹੈ ਕਿਉਂਕਿ ਖਾਲਿਸਤਾਨ ਤਾਂ ਅੱਜ ਜਾਂ ਭਲ ਕੇ ਬਣ ਜਾਵੇਗਾ ਤੇਖਾਲਿਸਤਾਨ ਦੀ ਪ੍ਰਾਪਤੀ ਲਈ ਚੱਲ ਰਹੇ ਸੰਘਰਸ਼ ਨੂੰ ਜੇਤੂ ਐਲਾਨਿਆ ਜਾਵੇਗਾ ਪਰ ‘ਰਾਜ ਕਰੇਗਾ ਖ਼ਾਲਸਾ’ ਦਾ ਨਾਅਰਾ ਪੰਥ ਲਗਾਤਾਰ ਜਾਰੀ ਰੱਖੇਗਾ। ਖਾਲਿਸਤਾਨ ਭੁਗੋਲਿਕ ਤੇ ਸਿਆਸੀ ਹੱਦਾਂ ਵਿਚ ਬੰਨਿਆ ਜਾਵੇਗਾ ਪਰ ਰਾਜ ਕਰੇਗਾ ਖ਼ਾਲਸਾ ਦਰਿਆ ਦੀ ਮੌਜ ਵਾਂਗ ਬੇ-ਪਰਵਾਹੀ ਦੇ ਆਲਮ ਵਿਚ ਵਿਚਰੇਗਾ। ਜਿਸ ਤਰ੍ਹਾਂ ਨਿਰੰਕਾਰ ਦੇ ਵਿਚ ਕਈ ਆਕਾਰ ਹਨ ਉਸੇ ਤਰ੍ਹਾਂ ਹੀ ‘ਰਾਜ ਕਰੇਗਾ ਖ਼ਾਲਸਾ’ ਵਿਚ ਹੀ ਖਾਲਿਸਤਾਨ ਹੈ।

ਖ਼ਾਲਿਸਤਾਨ ਦੀ ਸਥਾਪਨਾ ਦੀ ਅਸਲ ਭੁਗੋਲਿਕ ਥਾਂ ਪੰਜ ਦਰਿਆਵਾਂ ਦੀ ਧਰਤੀ ਹੀ ਹੈ ਇਸ ਤੋਂ ਲਾਂਭੇ ਕਿਤੇ ਖ਼ਾਲਿਸਤਾਨ ਦੀ ਸਥਾਪਨਾ ਨਹੀਂ ਹੋ ਸਕਦੀ। ਗੁਰੂਵਰੋਸਾਈ ਧਰਤੀ ਪੰਜਾਬ ਦਾ ਨਾਮ ਬਦਲ ਕੇ ਖ਼ਾਲਿਸਤਾਨ ਰੱਖ ਲੈਣਾ ਵੀ ਖ਼ਾਲਿਸਤਾਨ ਦੀ ਪ੍ਰਾਪਤੀ ਨਹੀਂ ਹੋ ਸਕਦੀ। ਖ਼ਾਲਿਸਤਾਨ ਦੀ ਲੋੜ ਅਮਰੀਕਾ, ਕੈਨੇਡਾ,ਯੋਰਪ ਜਾਂ ਕਿਸੇ ਹੋਰ ਜਗ੍ਹਾ ਉੱਪਰ ਨਹੀਂ ਪਰ ‘ਰਾਜ ਕਰੇਗਾ ਖ਼ਾਲਸਾ’ ਦਾ ਨਾਅਰਾ ਹਰ ਥਾਂ ਗੂੰਜਦਾ ਹੈ ਅਤੇ ਗੂੰਜਦਾ ਰਹੇਗਾ ਕਿਉਂਕਿ ਜਦੋਂ ਕੋਈ ਰੂਹਾਨੀ ਤੇ ਨਿਰੰਕਾਰੀ ਆਦਰਸ਼ ਆਪਣਾ ਰੂਪ ਵਟਾ ਕੇ ਆਕਾਰ ਰੂਪ ਲੈਂਦਾ ਹੈ ਤਾਂ ਇਸ ਵਿਚ ਵੀ ਵੱਧ ਜਾਂ ਘੱਟ ਔਗੁਣ ਪ੍ਰਗਟ ਹੋ ਜਾਂਦੇ ਹਨ ਜਿਹਨਾਂ ਨੂੰ ਸੁਧਾਰਨਾ ਜ਼ਰੂਰੀ ਹੂੰਦਾ ਹੈ। ਖਾਲਿਸਤਾਨ ਇਸ ਧਰਤੀ ਉੱਪਰ ਨਵੇਂ ਪ੍ਰਬੰਧ ਦੇਣ ਤੇ ਉਹਨਾਂ ਨੂੰ ਲਾਗੂ ਕਰਨ ਦੀ ਉਦਾਹਰਨ ਹੋਵੇਗਾ, ਇਸ ਵਿਚ ਵੀ ਕੁਝ ਵਿਅਕਤੀਗਤ ਜਾਂ ਢਾਂਚਾਗਤ ਔਗੁਣ ਆ ਸਕਦੇ ਹਨ ਪਰ ‘ਰਾਜ ਕਰੇਗਾ ਖ਼ਾਲਸਾ’ ਦਾ ਅਦਰਸ਼ ਸਦਾ ਹੀ ਆਦਰਸ਼ਕ ਪ੍ਰਾਪਤੀ ਜਾਂ ਨਿਸ਼ਾਨੇ ਵੱਲ ਵੱਧਣ ਲਈ ਪ੍ਰੇਰਨਾ ਦਿੰਦਾ ਰਹੇਗਾ।

ਖਾਲਿਸਤਾਨ ਦੀ ਲੋੜ: 20 ਵੀਂ ਸਦੀ ਦੇ ਚੌਥੇ ਦਹਾਕੇ ਤੋਂ ਦੁਨੀਆਂ ਦੇ ਵੱਖ-ਵੱਖ ਸੱਭਿਆਚਾਰਾਂ ਨੇ ਅਪਾਣੀ ਹੋਂਦ-ਹਸਤੀ ਬਚਾਈ ਰੱਖਣ ਲਈ ਪੱਛਮੀ ਤਰਜ਼ ਉੱਤੇ ਰਾਜ ਸਥਾਪਤ ਕਰਨੇ ਸ਼ੁਰੂ ਕੀਤੇ ਅਤੇ ਉਸ ਸਮੇਂ ਕੌਮਾਂਤਰੀ ਹਲਾਤ ਅਜਿਹੇ ਬਣੇ ਕਿ ਵੱਡੀਆਂ ਸ਼ਕਤੀਆਂ ਨੂੰ ਆਪਣੇ ਅਧੀਨ ਮੁਲਕਾਂ ਨੂੰ ਛੱਡ ਕੇ ਜਾਣਾ ਪਿਆ ਜਿਸ ਤਹਿਤ ਹੀ ਬ੍ਰਿਟਿਸ਼ ਰਾਜ ਪ੍ਰਬੰਧ ਨੇ ਭਾਰਤੀ ਉਪ ਮਹਾਂਦੀਪ ਨੂੰ ਛੱਡ ਕੇ ਜਾਣ ਦਾ ਮਨ ਬਣਾਇਆ ਪਰ ਉਹ ਇਸ ਖਿੱਤੇ ਨੂੰ ਉਸ ਰੂਪ ਵਿਚ ਛੱਡ ਕੇ ਨਾ ਗਏ ਜਿਸ ਰੂਪ ਵਿਚ ਉਹਨਾਂ ਇਸ ਨੂੰ ਪ੍ਰਾਪਤ ਕੀਤਾ ਸੀ ਸਗੋਂ ਉਹਨਾਂ ਨੇ ਆਪਣੇ ਰਾਜ-ਕਾਲ ਦੌਰਾਨ ਇਹਨਾਂ ਵੱਖ-ਵੱਖ ਸੱਭਿਆਚਾਰਾਂ ਨੂੰ ਇਕ ਹੀ ਕਾਨੂੰਨ ਦੇ ਰੱਸੇ ਵਿਚ ਨੂੜ ਦਿੱਤਾ ਸੀ ਤੇ ਭਾਵੇਂ ਕਿ ਅੰਗਰੇਜ਼ ਤਾਂ ਚਲੇ ਗਏ ਪਰ ਉਹ ਇਸ ਖਿੱਤੇ ਦੀ ਵਾਗਡੋਰ ਆਪਣੇ ਉਪਾਸ਼ਕ ਲੋਕਾਂ ਦੇ ਹੱਥਾਂ ਵਿਚ ਫੜਾ ਗਏ ਤਾਂ ਹੀ ਤਾਂ ਅਜੇ ਤੱਕ ਇਸ ਖਿੱਤੇ ਵਿਚ ਕੋਈ ਨਾ ਕੋਈ ਸਮੱਸਿਆ ਖੜੀ ਹੀ ਰਹਿੰਦੀ ਹੈ ਤੇ ਮੌਜੂਦਾ ਰਾਜ ਪ੍ਰਬੰਧ ਤੋਂ ਦੁਖੀ ਲੋਕ ਇਸ ਖਿਲਾਫ ਕਿਸੇ ਨਾ ਕਿਸੇ ਰੂਪ ਵਿਚ ਵਿਦਰੋਹ ਜਾਰੀ ਰੱਖਦੇ ਹਨ।

1849 ਵਿਚ ਅੰਗਰੇਜ਼ਾਂ ਨੇ ਸਿੱਖਾਂ ਦੇ ਰਾਜ ਨੂੰ ਅੰਗਰੇਜ਼ੀ ਰਾਜ ਵਿਚ ਸ਼ਾਮਲ ਕਰ ਲਿਆ ਪਰ 1947 ਵਿਚ ਸਿੱਖਾਂ ਨੇ ਆਪਣੀ ਕਿਸਮਤ ਬ੍ਰਾਹਮਣਵਾਦੀਆਂ ਦੇ ਨਾਲ ਜੋੜ ਲਈ ਤੇ ਇਕ ਨਵੀਂ ਗ਼ੁਲਾਮੀ ਦਾ ਸਫਰ ਸ਼ੁਰੂ ਹੋ ਗਿਆ ਤੇ ਸਿੱਖਾਂ ਨਾਲ ਦਿੱਲੀ ਨੇ ਹਰੇਕ ਪੱਖ ਤੋਂ ਵਿਤਕਰਾ ਕੀਤਾ, ਉਹਨਾਂ ਦੀ ਬੋਲੀ, ਸੱਭਿਆਚਾਰ, ਧਾਰਮਿਕ ਰਹੁ-ਰੀਤਾਂ, ਪਰੰਪਰਾਵਾਂ ਨੂੰ ਸਿੱਧੀ ਚੁਣੌਤੀ ਦਿੱਤੀ ਗਈ ਤੇ ਬ੍ਰਾਹਮਣ ਦੀ ਕੁਟਲ ਨੀਤੀ ਦਾ ਸਿਖਰ ਉਦੋਂ ਹੋ ਨਿਬੜਿਆ ਜਦੋਂ ਜੂਨ 1984 ਵਿਚ ਸਿੱਖਾਂ ਦੇ ਧੁਰੇ ਤੇ ਮਨੁੱਖਤਾ ਦੇ ਮਾਰਗ ਦਰਸ਼ਕ ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਤੇ 37 ਹੋਰ ਗੁਰਧਾਮਾਂ ਉੱਤੇ ਸਿੱਧਾ ਫੌਜੀ ਹਮਲਾ ਕਰਕੇ ਸਿੱਖ ਨਸਲਕੁਸ਼ੀ ਦੀ ਐਲਾਨੀਆ ਸ਼ੁਰੂਆਤ ਕੀਤੀ ਗਈ ਤਾਂ ਸਿੱਖਾਂ ਨੇ 20 ਵੀਂ ਸਦੀ ਦੇ ਮਹਾਨ ਸਿੱਖ ਸ਼ਹੀਦ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੇ ਬਚਨ ਕਿ ‘ਜਦੋਂ ਦਿੱਲੀ ਸਰਕਾਰ ਸ੍ਰੀ ਦਰਬਾਰ ਸਹਿਬ ਉੱਤੇ ਹਮਲਾ ਕਰੇਗੀ ਤਾਂ ਖ਼ਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ’ ਨੂੰ ਪੂਰਾ ਕਰਨ ਹਿੱਤ 29 ਅਪਰੈਲ 1986 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਭਾਰਤ ਤੋਂ ਵੱਖਰੇ ਪ੍ਰਭੂਸੱਤਾ ਸੰਪੰਨ ਮੁਲਕ ਖ਼ਾਲਿਸਤਾਨ ਦਾ ਐਲਾਨ ਕਰ ਦਿੱਤਾ। ਸਿੱਖਾਂ ਨੇ ਆਪਣੀਆਂ ਪਰੰਪਰਾਵਾਂ ਅਧੀਨ ਹਥਿਆਰਬੰਦ ਸੰਘਰਸ਼ ਦੇ ਉਹ ਜੌਹਰ ਦਿਖਾਏ ਕਿ ਦੁਸ਼ਮਣ ਦੇ ਦੰਦਾਂ ਵਿਚ ਜੀਭ ਆ ਗਈ ਤਾਂ ਫਿਰ ਗੁਰਬਾਣੀ ਦੇ ਦੱਸਣ ਮੁਤਾਬਕ ਜਿਵੇਂ ਦੁਸ਼ਮਣ ਬਾਜਾਂ ਨੂੰ ਫੜਨ ਲਈ ਇਕ ਬਾਜ਼ ਨੂੰ ਸਿਖਾ ਕੇ ਹੀ ਵਰਤਦਾ ਹੈ ਤੇ ਹਿਰਨਾਂ ਨੂੰ ਫੜਨ ਲਈ ਇਕ ਹਿਰਨ ਨੂੰ ਸਿਖਾ ਕੇ ਵਰਤਦਾ ਹੈ ਉਸੇ ਤਰ੍ਹਾਂ ਹੀ ਸਿੱਖਾਂ ਨੂੰ ਫੜਨ ਲਈ ਕੁਝ ਸਿੱਖਾਂ ਨੂੰ ਹੀ ਸਿਖਾ ਕੇ ਵਰਤਿਆ ਅਤੇ ਅੱਜ ਇਹੀ ਲੋਕ ਗੁਰੂ-ਘਰਾਂ ਅਤੇ ਸਿੱਖ ਸੰਸਥਾਵਾਂ ਉੱਤੇ ਕਾਬਜ ਹਨ।

1984 ਤੋਂ ਬਾਅਦ ਜਿੱਥੇ ਸਿੱਖਾਂ ਨੂੰ ਸਰੀਰਿਕ ਰੂਪ ਵਿਚ ਖਤਮ ਕਰਨ ਦੀਆਂ ਨੀਤੀਆਂ ਅਪਣਾਈਆਂ ਗਈਆਂ ਉੱਥੇ ਨਾਲ ਹੀ ਅਗਲੀਆਂ ਨਸਲਾਂ ਨੂੰ ਆਪਣੇ ਵਿਰਸੇ ਨਾਲੋਂ ਤੋੜ ਕੇ ਨਸ਼ਿਆਂ, ਅਨੈਤਿਕਤਾ ਦੇ ਗੁਲਾਮ ਤੇ ਪੰਥਕ ਪਰੰਪਰਾਵਾਂ ਉੱਤੇ ਕਿੰਤੂ-ਪਰੰਤੂ ਕਰਨ ਦੀ ਸੋਚ ਪ੍ਰਸਾਰੀ ਜਾ ਰਹੀ ਹੈ। ਉਹਨਾਂ ਨੂੰ ਆਪਣੀ ਬੋਲੀ, ਸੱਭਿਆਚਾਰ, ਵਿੱਲਖਣ ਪਛਾਣ ਤੋਂ ਇਕ ਸਾਜ਼ਿਸ਼ ਤਹਿਤ ਦੂਰ ਕੀਤਾ ਜਾ ਰਿਹਾ ਹੈ ਤਾਂ ਜੋ ਉਹਨਾਂ ਦਾ ਆਪਣੇ ਸਿੱਖ ਹੋਣ ਦਾ ਮਾਣ ਗਵਾਚ ਜਾਵੇ ਤੇ ਉਹ ਦਿੱਲੀ ਦੀ ਝੋਲੀ ਵਿਚ ਪੈ ਜਾਣ। ਇਹਨਾਂ ਨੀਤੀਆਂ ਨੂੰ ਸਾਡਾ ਦੁਸ਼ਮਣ ਬੜੀ ਤੇਜੀ ਨਾਲ ਲਾਗੂ ਕਰ ਰਿਹਾ ਹੈ ਤੇ ਪੰਥਕ ਕਹਾਉਂਦੇ ਕੁਝ ਆਗੂ ਵੀ ਪੰਥ ਨੂੰ ਕੋਈ ਨਿਰੋਈ ਸੇਧ ਦੇਣ ਦੀ ਥਾਂ ਦੁਸ਼ਮਣ ਦੀਆਂ ਚਾਲਾਂ ਵਿਚ ਅਣਭੋਲ ਹੀ ਫਸ ਕੇ ਆਪਣਿਆਂ ਖਿਲਾਫ ਹੀ ਮੋਰਚਾ ਖੋਲੀ ਬੈਠੇ ਹਨ ਤੇ ਵਿਆਹ ਵਿਚ ਬੀ ਦਾ ਲੇਖਾ ਪਾ ਕੇ ਪੰਥ ਦੀ ਸ਼ਕਤੀ ਅਜਾਂਈ ਗਵਾ ਰਹੇ ਹਨ ਜਿਸ ਨਾਲ ਪੰਥ ਦਾ ਤਾਂ ਕੋਈ ਭਲਾ ਹੋਣ ਨਹੀਂ ਵਾਲਾ ਸਗੋਂ ਦੁਸ਼ਮਣ ਹੋਰ ਤਕੜਾ ਹੋਵੇਗਾ।

ਸੋ ਇਹ ਗੱਲ ਤਾਂ ਪੂਰੀ ਤਰ੍ਹਾਂ ਸਪੱਸ਼ਟ ਹੈ ਕਿ ਦਿੱਲੀ ਦੇ ਮੌਜੂਦਾ ਪ੍ਰਬੰਧ ਵਿਚ ਸਿੱਖ ਸੱਭਿਆਚਾਰ ਵਿਗਸ ਨਹੀਂ ਸਕਦਾ ਸਗੋਂ ਦਿੱਲੀ ਵਲੋਂ ਸਾਜ਼ਿਸ ਤਹਿਤ ਸਿੱਖ ਸੱਭਿਆਚਾਰ ਨੂੰ ਖਤਮ ਕਰਨ ਦੀਆਂ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ ਅਤੇ ਸਿੱਖ ਨਸਲਕੁਸ਼ੀ ਨੂੰ ਲਗਾਤਾਰ ਵੱਖ-ਵੱਖ ਰੂਪਾਂ-ਵੇਸਾਂ ਵਿਚ ਜਾਰੀ ਰੱਖਿਆ ਜਾ ਰਿਹਾ ਹੈ।

ਖਾਲਿਸਤਾਨ ਪ੍ਰਾਪਤੀ ਦੇ ਢੰਗ: ਖ਼ਾਲਿਸਤਾਨ ਦੀ ਪ੍ਰਾਪਤੀ ਲਈ ਅਜਿਹੇ ਢੰਗ ਤਰੀਕੇ ਅਪਣਾਏ ਜਾਣ ਤਾਂ ਜੋ ਜਿੱਥੇ ਸਿੱਖ ਸੱਭਿਆਚਾਰ ਨੂੰ ਆਪਣਾ ਘਰ ਮਿਲ ਸਕੇ ਉੱਥੇ ਗੁਰੂ-ਵਰੋਸਾਈ ਧਰਤੀ ਪੰਜਾਬ ਨੂੰ ਪਿਆਰ ਤੇ ਦੁਨੀਆਂ ਦੇ ਲੋਕਾਂ ਨੂੰ ਨਰੋਈ ਜੀਵਨ-ਜਾਚ ਮਿਲੇ।

ਖ਼ਾਲਿਸਤਾਨ ਦੀ ਪਰਾਪਤੀ ਦਾ ਸੰਘਰਸ਼ ਕਈ ਪੜਾਵਾਂ ਤੇ ਕਈ ਪੱਖਾਂ ਤੋਂ ਲੜਿਆ ਜਾਣਾ ਹੈ ਅਤੇ ਇਹਨਾਂ ਸਾਰੇ ਪੜਾਵਾਂ ਤੇ ਪੱਖਾਂ ਵਿਚ ਆਪਸੀ ਤਾਲਮੇਲ ਤੇ ਇਤਫਾਕ ਇਸ ਦੀ ਪਹਿਲੀ ਲੋੜ ਹੈ, ਤਾਂ ਹੀ ਗੁਰੂ ਦੀ ਪਰਤੀਤ ਮਿਲ ਸਕਦੀ ਹੈ। ਖਾਲਿਸਤਾਨ ਦੀ ਪ੍ਰਾਪਤੀ ਲਈ ਸਰਬਤ ਦੇ ਭਲੇ ਲਈ ਲੋਕਾਈ ਦੀ ਸੇਵਾ ਫਰੰਟ, ਰੂਹਾਨੀਅਤ ਤੇ ਸੁਚੱਜੀ ਜੀਵਨ-ਜਾਚ ਲਈ ਧਾਰਮਿਕ ਫਰੰਟ ਅਤੇ ਮਨੁੱਖੀ ਅਧਿਕਾਰਾਂ ਪ੍ਰਤੀ ਜਾਗਰੁਕਤਾ ਲਈ ਮਨੁੱਖੀ ਅਧਿਕਾਰ ਫਰੰਟ ਤੇ ਦੁਸ਼ਟ ਸੰਘਾਰਨ ਲਈਸੀਮਤ ਫਰੰਟ ਅਤੇ ਸਭ ਤੋਂ ਅਹਿਮ ਦੋ ਤਰ੍ਹਾਂ ਦੇ ਸਿਆਸੀ ਫਰੰਟ ਇਕ ਤਾਂ ਖਾਲਿਸਤਾਨ ਨੂੰ ਸਿਧਾਂਤਕ ਮਾਰਗ-ਦਰਸ਼ਨ ਦੇਣ ਲਈ ਫਰੰਟ ਅਤੇ ਦੂਸਰਾ ਭਾਰਤੀ ਜਾਂ ਦੂਜੇ ਮੁਲਕਾਂ ਵਿਚ ਚਲਦੀ ਵੋਟ-ਰਾਜਨੀਤੀ ਅਧੀਨ ਫਰੰਟ। ਇਹ ਇਕ ਜਾਂ ਇਕ ਤੋਂ ਵੱਧ ਬੇਸ਼ਕ ਹੋਣ ਪਰ ਇਹਨਾਂ ਵਿਚ ਕੰਮ ਕਰਦੇ ਖਾਲਸਾ ਜੀ ਲਈ ਜਰੂਰੀ ਨਹੀਂ ਕਿ ਥਾਂ-ਥਾਂ ਜਾਂ ਰੋਜ਼ਾਨਾ ਖਾਲਿਸਤਾਨ ਦੇ ਨਾਅਰੇ ਜ਼ਰੂਰ ਲਗਾਉਣ ਪਰ ਉਹਨਾਂ ਦੇ ਜੀਵਨ ਵਿਚੋਂ ਖਾਲਸੇ ਹੋਣ ਦੀ ਖੁਸ਼ਬੂ ਜਰੂਰ ਆਵੇ। ਵਰਤਮਾਨ ਸੰਸਾਰੀਹਲਾਤ ਦੇਖੀਏ ਤਾਂ ਇਹ ਹਲਾਤ ਐਸੇ ਵੀ ਬਣ ਸਕਦੇ ਹਨ ਕਿ ਅਕਾਲ ਪੁਰਖ ਆਪ ਹੀ ਖਾਲਸਾ ਜੀ ਨੂੰ ਝੋਲੀ ਵਿਚ ਹੀ ਰਾਜ ਭਾਗ ਪਾ ਦੇਵੇ ਪਰ ਕੀ ਅਸੀਂ ਪਰਮ ਪਿਤਾ ਅੱਗੇ ਝੋਲੀ ਅੱਡੀ ਹੈ ਜਾਂ ਕੀ ਸਾਡੀ ਝੋਲੀ ਮਜਬੂਤ ਹੈ ਕਿ ਜੇਕਰ ਉਸ ਵਿਚ ਰਾਜ ਭਾਗ ਪੈ ਜਾਵੇ ਤਾਂ ਅਸੀਂ ਉਸ ਨੂੰ ਸਾਂਭ ਸਕਾਂਗੇ ਭਾਵ ਕਿ ਸਾਡੀਆਂ ਰੂਹਾਂ ਐਨੀਆਂ ਬਲਸ਼ਾਲੀ ਹਨ ਕਿ ਅਸੀਂ ਸਹਿਜ ਵਿਚ ਰਹਿ ਕੇ ਹੀ ਇਸ ਦਾਤ ਨੂੰ ਸਾਂਭ ਸਕਾਂਗੇ।

ਖਾਲਿਸਤਾਨ ਤੇ ਵੋਟ ਰਾਜਨੀਤੀ: ਪੰਜਾਬ ਜਾਂ ਭਾਰਤ ਵਿਚ ਵੋਟ ਰਾਜਨੀਤੀ ਵਾਲੇ ਫਰੰਟ ਨੂੰ ਖਾਲਿਸਤਾਨ ਦੇ ਨਾਮ ਨੂੰ ਨਹੀਂ ਵਰਤਣਾ ਚਾਹੀਦਾ ਉਹ ਚੱਲਦੇ ਪ੍ਰਬੰਧ ਅਧੀਨ ਵੱਧ ਅਧਿਕਾਰਾਂ ਜਾਂ ਆਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕਰਨ। ਜੇ ਵਿਆਪਕ ਦ੍ਰਿਸ਼ਟੀ ਤੋਂ ਦੇਖਿਆ ਜਾਵੇ ਤਾਂ ਦਿੱਲੀ ਦੇ ਪ੍ਰਬੰਧ ਅਧੀਨ ਨੂੜੇ ਵੱਖ-ਵੱਖਸੱਭਿਆਚਾਰ ਲੰਮੇ ਸਮੇਂ ਤੋਂ ਆਪਣੇ ਹੱਕਾਂ ਲਈ ਜੂਝ ਰਹੇ ਹਨ ਪਰ ਉਹ ਦਿੱਲੀ ਤਖ਼ਤ ਦੇ ਖਿਲਾਫ ਉਸ ਜਿੰਦਾ ਦਿਲੀ ਨਾਲ ਨਹੀਂ ਸੰਘਰਸ਼ ਕਰ ਸਕਦੇ ਜਿੰਨੀ ਦਲੇਰੀ ਸਿੱਖਾਂ ਕੋਲ ਹੈ ਜਿਸ ਦੀ ਉਦਾਹਰਨ ਸਪੱਸ਼ਟ ਹੈ ਜਦੋਂ 1975 ਵਿਚ ਭਾਰਤ ਵਿਚ ਐਮਰਜੈਂਸੀ ਲੱਗੀ ਸੀ ਤਾਂ ਕੇਵਲ ਸਿੱਖਾਂ ਨੇ ਹੀ ਇਸ ਦਾ ਵਿਰੋਧ ਕੀਤਾ ਸੀ ਤੇ ਭਾਰਤ ਭਰ ਵਿਚੋਂ ਵੱਖ-ਵੱਖ ਸੱਭਿਆਚਾਰਾਂ ਦੇ ਨੁੰਮਾਇੰਦਿਆਂ ਨੇ ਮਨੁੱਖਤਾ ਦੇ ਕੇਂਦਰ ਸ੍ਰੀ ਦਰਬਾਰ ਸਾਹਿਬ ਵਿਖੇ ਆ ਕੇ ਸ਼ਰਨ ਲਈ ਸੀ ਅਤੇ ਜਦੋਂ ਪੰਥ ਵਲੋਂ 1982 ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਰਪ੍ਰਸਤੀ ਵਿਚ ਅਨੰਦਪੁਰ ਸਾਹਿਬ ਦੇ ਮਤੇ ਦੀ ਪ੍ਰਾਪਤੀ ਲਈ ਧਰਮ ਯੁੱਧ ਮੋਰਚਾ ਲਾਇਆ ਗਿਆ ਸੀ ਤਾਂ ਭਾਰਤੀ ਉਪ-ਮਹਾਂਦੀਪ ਵਿਚ ਵਸਦੇ ਵੱਖ-ਵੱਖ ਸੱਭਿਆਚਾਰਾਂ ਦੇ ਨੁੰਮਾਇੰਦੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਬਚਨ ਸੁਣਨ ਲਈ ਦਰੀ ਉੱਤੇ ਆ ਕੇ ਬੈਠਦੇ ਸਨ, ਉਹਨਾਂ ਨੂੰ ਆਸ ਸੀ ਕਿ ਖ਼ਾਲਸਾ ਆਪ ਵੀ ਦਿੱਲੀ ਤੋਂ ਆਪਣੇ ਹੱਕ ਲੈ ਲਵੇਗਾ ਅਤੇ ਸਾਨੂੰ ਵੀ ਕੁਝ ਮਿਲ ਜਾਵੇਗਾ। ਇਸ ਪੱਖ ਤੋਂ ਵੀ ਦੁਬਾਰਾ ਲਾਮਬੱਧੀ ਕਰਨ ਦੀ ਲੋੜ ਹੈ। ਵਿਚਾਰਨ ਦੀ ਗੱਲ ਹੈ ਕਿ ਖ਼ਾਲਿਸਤਾਨ ਦੀ ਪ੍ਰਾਪਤੀ ਲਈ ਵੱਖ-ਵੱਖ ਹੋਰ ਸੰਘਰਸ਼ਸ਼ੀਲ਼ ਧਿਰਾਂ ਨਾਲ ਰਾਬਤਾ ਅਨੰਦਪੁਰ ਸਾਹਿਬ ਦੇ ਮਤੇ ਰਾਹੀਂ ਹੀ ਕੀਤਾ ਜਾ ਸਕਦਾ ਹੈ, ਇਸ ਤਰ੍ਹਾਂ ਅਨੰਦਪੁਰ ਸਾਹਿਬ ਦਾ ਮਤਾ ਖ਼ਾਲਿਸਤਾਨ ਐਲਾਨਨਾਮੇ ਦੀ ਪ੍ਰਾਪਤੀ ਲਈ ਇਕ ਅਹਿਮ ਪੜਾਅ ਹੈ। ਇਸ ਦੇ ਨਾਲ ਹੀ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਦੀਆਂ ਚੋਣਾਂ ਵੀ ਖਾਲਿਸਤਾਨ ਲਈ ਇਕ ਪੜਾਅ ਤੇ ਸਾਧਨ ਤਾਂ ਹੋ ਸਕਦੀਆਂ ਹਨ ਪਰ ਖਾਲਿਸਤਾਨ ਦੇ ਨਿਸ਼ਾਨੇ ਵਜੋਂ ਇਹਨਾਂ ਨੂੰ ਵੀ ਨਹੀਂ ਦੇਖਿਆ ਜਾ ਸਕਦਾ ਕਿਉਂਕਿ ਗੁਰੂ ਘਰਾਂ ਦਾ ਪ੍ਰਬੰਧ ਸਰਬੱਤ ਦੇ ਭਲੇ ਲਈ ਕਰਨਾ ਹੈ ਤਾਂ ਜੋ ਖਾਲਸਾ ਜੀ ਕੇ ਬੋਲ-ਬਾਲੇ ਹੋ ਸਕਣ। ਵੈਸੇ ਗੁਰੂ-ਘਰਾਂ ਦਾ ਪ੍ਰਬੰਧ ਮੌਜੂਦਾ ਚੋਣ ਪ੍ਰਣਾਲੀ ਮੁਤਾਬਕ ਸਹੀ ਚੱਲ ਹੀ ਨਹੀਂ ਸਕਦਾ ਇਸ ਲਈ ਵੀ ਬਦਲਵੇਂ ਪਰੰਪਰਾ ਮੁਤਾਬਕ ਪ੍ਰਬੰਧ ਦੀਆਂ ਲੀਹਾਂ ਸ਼ੁਰੂ ਕਰਨੀਆਂ ਚਾਹੀਦੀਆਂਹਨ।

ਖਾਲਸਾ ਤੇ ਸ਼ਸਤਰ: 20ਵੀ ਸਦੀ ਦੇ ਪੰਜਵੇਂ ਦਹਾਕੇ ਤੋਂ ਬਾਅਦ ਚੱਲੇ ਕਿਸੇ ਸੰਘਰਸ਼ ਨੇ ਵੀ ਹਥਿਆਰਬੰਦ ਸੰਘਰਸ਼ ਨੂੰ ਏਨੀ ਉਚਾਈ ਤੱਕ ਨਹੀਂ ਪਹੁੰਚਾਇਆ ਜਿੰਨਾ ਉੱਚਾ ਸਿੱਖਾਂ ਵੱਲੋਂ ਹਥਿਆਰਬੰਦ ਸੰਘਰਸ਼ ਨੂੰ ਲਿਜਾਇਆ ਗਿਆ। ਸ਼ਸਤਰ ਖ਼ਾਲਸਾ ਤਰਜ਼ੇ ਜਿੰਦਗੀ ਵਿਚ ਇਕ ਰੂਹਾਨੀ ਤਜਰਬਾ ਹੈ, ਸ਼ਸਤਰ ਤੋਂ ਬਿਨਾਂਖ਼ਾਲਸੇ ਦੀ ਸੰਪੂਰਨਤਾ ਨਹੀਂ ਕਿਆਸੀ ਜਾ ਸਕਦੀ। ਸ਼ਸਤਰ ਤੋਂ ਬਿਨਾਂ ਖ਼ਾਲਸਾ ਖ਼ਾਲਸਾ ਕਹਾਉਣ ਦਾ ਹੱਕ ਹੀ ਨਹੀਂ ਲੈ ਸਕਦਾ। ਖ਼ਾਲਸਾ ਤੇ ਸ਼ਸਤਰ ਆਪਸ ਵਿਚ ਇਸ ਤਰ੍ਹਾਂ ਘੁਲੇ-ਮਿਲੇ ਹੋਏ ਹਨ ਜਿਵੇਂ ਸ਼ਹਿਦ ਵਿਚ ਮਿਠਾਸ ਤੇ ਗੁਲਾਬ ਵਿਚ ਖੁਸ਼ਬੋ। ਸ਼ਸਤਰ ਖ਼ਾਲਸਾ ਤੇ ਖ਼ਾਲਸਾ ਸ਼ਸਤਰ ਹੈ। ਖ਼ਾਲਸੇ ਦੇ ਗਾਤਰੇ ਪਾਈਕਿਰਪਾਨ ਕੋਈ ਚਿੰਨ੍ਹ ਨਹੀਂ ਸਗੋਂ ਸ਼ਸਤਰ ਹੈ ਜੋ ਉਸ ਨੇ ਦੀਨ-ਦੁਖੀ ਦੀ ਸੇਵਾ ਵਿਚ ਵਰਤਣੀ ਹੈ ਪਰ ਤਰਾਸਦੀ ਹੈ ਕਿ ਖ਼ਾਲਸਈ ਸੱਭਿਆਚਾਰ ਦੀ ਕਿਸੇ ਭੁਗੋਲਿਕ ਖਿੱਤੇ ਚ ਮਾਨਤਾ ਨਾ ਹੋਣ ਕਾਰਨ ਅਸੀਂ ਅੱਜ ਦੁਨੀਆਂ ਦੇ ਵੱਖ-ਵੱਖ ਮੁਲਕਾਂ ਵਿਚ ਰੋਜ਼ੀ-ਰੋਟੀ ਲਈ ਵਸਣ ਦੀ ਖਾਤਰ ਕਿਰਪਾਨ ਨੂੰ ਸ਼ਸਤਰ ਦੀ ਥਾਂਚਿੰਨ੍ਹ ਦੇ ਤੌਰ ’ਤੇ ਪੇਸ਼ ਕਰਕੇ ਵਧੇਰੇ ਖੁਸ਼ ਹੁੰਦੇ ਹਾਂ। ਇਸ ਕਾਰਨ ਖ਼ਾਲਸੇ ਨੂੰ ਸ਼ਸਤਰ ਤਿਆਗ ਦੇਣ ਦੀ ਗੱਲ ਕਹਿਣੀ ਖ਼ਾਲਸਈ ਸਿਧਾਂਤਾਂ ਤੋਂ ਮੁਨਕਰ ਹੋਣ ਲਈ ਕਹਿਣਾ ਤੇ ਖਾਲਸਈ ਸੱਭਿਆਚਾਰ ਨੂੰ ਚੁਣੌਤੀ ਦੇਣ ਤੁਲ ਹੋਵੇਗਾ ਪਰ ਇਸ ਤੋਂ ਵੱਡੀ ਅਣਹੋਣੀ ਹੋਵੇਗੀ ਜੇਕਰ ਖ਼ਾਲਸੇ ਦੇ ਸ਼ਸਤਰ ‘ਦੀਨਿਨ ਕੀ ਪ੍ਰਤਿਪਾਲ’ ਕਰਨ ਦੀ ਥਾਂ ਆਮ ਲੋਕਾਈ ਨੂੰ ਨੁਕਸਾਨ ਪਹੁੰਚਾਉਣ ਲਈ ਵਰਤੇ ਜਾਣ ਤਾਂ ਉਹ ਨਾ ਤਾਂ ਆਪਣੇ ਨਿਸ਼ਾਨਿਆਂ ਤੱਕ ਪੁੱਜ ਸਕੇਗਾ ਅਤੇ ਨਾ ਹੀ ਗੁਰੂ ਦੀ ਪਰਤੀਤ ਦਾ ਪਾਤਰ ਬਣ ਸਕੇਗਾ ਕਿਉਂਕਿ ਖ਼ਾਲਸੇ ਦੇ ਹੱਥ ਵਿਚ ਫੜੀ ਤਲਵਾਰ ਤਾਂ ਹੀ ਕਿਰਪਾਨ ਕਹਾਉਣ ਦਾ ਹੱਕ ਰੱਖਦੀ ਹੈ ਜੇਕਰ ਉਹ ਕਿਸੇ ਉੱਤੇ ਕਿਰਪਾ ਕਰਨ ਦੀ ਦ੍ਰਿਸ਼ਟੀ ਨਾਲ ਉੱਠਦੀ ਹੈ।

ਖਾਲਿਸਤਾਨੀਆਂ ਲਈ ਕੰਮ: ਖ਼ਾਲਿਸਤਾਨੀ ਹੋਣ ਦਾ ਦਾਅਵਾ ਕਰਨ ਵਾਲਿਆਂ ਨੂੰ ਵੀ ਅਪਸੀ ਤਾਲਮੇਲ ਕਾਇਮ ਕਰਨਾ ਪੈਣਾ ਹੈ। ਮੌਜੁਦਾ ਸਮੇ ਇਹਨਾਂ ਵਿਚ ਕਈ ਤਰ੍ਹਾ ਦੇ ਮਤਭੇਦ ਹਨ ਜਿਹਨਾਂ ਤੋਂ ਉਭਰਨਾ ਖ਼ਾਲਿਸਤਾਨ ਦੀ ਪ੍ਰਾਪਤੀ ਲਈ ਪਹਿਲੀ ਲੋੜ ਹੈ ਅਤੇ ਖਾਲਿਸਤਾਨ ਦੇ ਨਾਮ ਪਰ ਫੋਕੀਆਂ ਨਾਅਰੇਬਾਜੀਆਂ ਕਰਨ, ਨੌਜਵਾਨਾਂ ਨੂੰ ਫੂਹੜ-ਹਿੰਸਾ ਲਈ ਭੜਕਾਉਣ ਵਾਲਿਆਂ ਤੋਂ ਸੁਚੇਤ ਹੋਣ ਅਤੇ ਅਜਿਹੇ ਤੱਤਾਂ ਨੂੰ ਪੰਜਾਬ, ਭਾਰਤ ਜਾਂ ਬਾਹਰੋਂ ਖਦੇੜਨਾ ਚਾਹੀਦਾ ਹੈ। ਅਜਿਹੇ ਲੋਕਾਂ ਦਾ ਨਿਸ਼ਾਨਾ ਤਾਂ ਦੁਨਿਆਵੀ ਚੌਧਰਾਂ ਜਾਂ ਸ਼ੋਹਰਤਾਂ ਹੀ ਹੁੰਦਾ ਹੈ ਪਰ ਵਰਤਦੇ ਉਹ ਸ਼ਹੀਦਾਂ ਦੇ ਸੁਪਨਿਆਂ ਨੂੰ ਹਨ। ਜਿਹਨਾਂ ਦੇ ਆਪਣੇ ਚਰਿੱਤਰ ਆਮ ਮਨੁੱਖਾਂ ਨਾਲੋਂ ਵੀ ਨੀਵੇਂ ਹਨ ਅੱਜ ਉਹ ਲੋਕ ਖਾਲਿਸਤਾਨ ਪ੍ਰਤੀ ਗੱਲ ਚੱਕਵੀਂ ਕਰਕੇ ਇਸ ਦੀ ਸੁਹਿਰਦਤਾ ਤੇ ਗੰਭੀਰਤਾ ਨੂੰ ਖਤਮ ਕਰ ਦਿੰਦੇ ਹਨ।

ਖ਼ਾਲਿਸਤਾਨ ਦੀ ਸਥਾਪਨਾ ਲਈ ਸਭ ਤੋਂ ਵੱਧ ਜ਼ਰੂਰੀ ਹੈ ਕਿ ਇਸ ਦੀ ਅਗਵਾਈ ਸੰਜੀਦਾ ਲੀਡਰਸ਼ਿਪ ਕੋਲ ਹੋਵੇ ਜੋ ਬਾਣੀ-ਬਾਣੇ ਵਿਚ ਪਰਪੱਕ ਤੇ ਕਰਮ ਕਰਨ ਵਿਚ ਵਧੇਰੇ ਵਿਸ਼ਵਾਸ ਰੱਖਦੀ ਹੋਵੇ ਤੇ ਅਜਿਹੀ ਲੀਡਰਸ਼ਿਪ ਦਾ ਪਹਿਲਾ ਕਾਰਜ ਇਹ ਹੋਵੇ ਕਿ ਲੋਕਾਂ ਨੂੰ ਸਬਦ ਗੁਰੂ ਦੀ ਮਹੱਤਤਾ ਤੋਂ ਜਾਣੂ ਕਰਵਾ ਕੇ ਜਿੱਥੇ ਦੇਹਧਾਰੀ ਪਖੰਡੀਆਂ ਨੂੰ ਭਾਂਜ ਦਿੱਤੀ ਜਾਵੇ ਉੱਥੇ ਗੁਰੂ-ਘਰਾਂ ਦਾ ਪ੍ਰਬੰਧ ਅਜਿਹੇ ਸੁਚੱਜੇ ਹੱਥਾਂ ਵਿਚ ਲਿਆਂਦਾ ਜਾਵੇ ਤਾਂ ਜੋ ਗੁਰੂ-ਘਰ ਜਿੱਥੇ ਸੰਗਤਾਂ ਨੂੰ ‘ਰਾਜ ਕਰੇਗਾ ਖ਼ਾਲਸਾ’ ਦੇ ਸੰਕਲਪ ਨਾਲ ਜੋੜਨ ਉੱਥੇ ਖ਼ਾਲਿਸਤਾਨ ਦੀ ਪ੍ਰਾਪਤੀ ਲਈ ਵੀ ਸਹਾਇਕ ਹੋਣ। ਲੋਕਾਂ ਦੇ ਮਨਾਂ ਵਿਚ ਭਾਰਤੀ ਸਟੇਟ ਵਲੋਂ ਖ਼ਾਲਿਸਤਾਨ ਪ੍ਰਤੀ ਪੈਦਾ ਕੀਤੀ ਦਹਿਸ਼ਤ ਨੂੰ ਕੱਢਣ ਲਈ ਖ਼ਾਲਿਸਤਾਨੀਆਂ ਦਾ ਆਪਣਾ ਜੀਵਨ ਨਿਮਰਤਾ, ਸਹਿਜ, ਵਿਚਾਰਵਾਨ, ਤਿਆਗ, ਬਾਣੀ-ਬਾਣੇ ਵਿਚ ਪਰਪੱਕਤਾ ਤੇ ਗੁਰੂ ਸਾਹਿਬਾਨ ਵਲੋਂ ਦਰਸਾਏ ਸਦਗੁਣਾਂ ਨਾਲ ਭਰਪੂਰ ਹੋਣਾ ਚਾਹੀਦਾ ਹੈ।

ਖ਼ਾਲਿਸਤਾਨ ਦੀ ਪ੍ਰਾਪਤੀ ਲਈ ਸੁਹਿਰਦ ਵਿਅਕਤੀਆਂ ਦੇ ਇਕੱਤਰ ਹੋਣ ਜਾਂ ਵੱਖ-ਵੱਖ ਫਰੰਟਾਂ (ਸੇਵਾ, ਧਾਰਮਿਕ, ਸਿਆਸੀ, ਮਨੁੱਖੀ ਅਧਿਕਾਰ ਤੇ ਸ਼ਸਤਰ) ਤੇਕੰਮ ਕਰਨ ਵਾਲਿਆਂ ਵਿਚ ਤਾਲਮੇਲ ਦੀ ਕਇਮੀ ਤੋਂ ਬਾਅਦ ਦੂਜਾ ਵੱਡਾ ਕੰਮ ਹੈ ਕਿ ਖ਼ਾਲਿਸਤਾਨ ਜਿਹਨਾਂ ਲੋਕਾਂ ਨੇ ਬਣਾਉਣ ਲਈ ਤੁਰਨਾ ਹੈ ਉਹਨਾਂ ਦੀ ਸਿੱਖਿਆ ਤੇ ਤਿਆਰੀ ਕੀਤੀ ਜਾਵੇ ਤਾਂ ਜੋ ਉਹ ਜਿੱਥੇ ਖ਼ਾਲਿਸਤਾਨ ਦੇ ਸਭ ਪੱਖਾਂ ਨੂੰ ਆਪ ਸਮਝ ਸਕਣ ਉੱਥੇ ਉਹ ਲੋਕਾਂ ਨੂੰ ਵੀ ਇਸ ਦੇ ਵੱਖ-ਵੱਖ ਪੱਖਾਂ ਬਾਰੇਜਾਣਕਾਰੀ ਦੇ ਸਕਣ।

ਖਾਲਿਸਤਾਨ ਦੇ ਸੰਘਰਸ਼ ਦੀ ਮੁੱਢਲੀ ਤਿਆਰੀ ਤੋਂ ਬਾਅਦ ਜਿੱਥੇ ਖ਼ਾਲਿਸਤਾਨ ਦੀ ਸਥਾਪਨਾ ਕਰਨੀ ਹੈ ਭਾਵ ਪੰਜਾਬ ਵਿਚ, ਉੱਥੇ ਲੋਕਾਂ ਵਿਚ ਖ਼ਾਲਿਸਤਾਨ ਦੀ ਲੋੜ, ਸਥਾਪਤੀ, ਢਾਂਚੇ ਤੇ ਹੋਰ ਸਭ ਪੱਖਾਂ ਤੋਂ ਜਾਗਰੂਕ ਕਰਨਾ ਅਗਲੇਰੇ ਪੜਾਵਾਂ ਲਈ ਪਹਿਲਾਂ ਕਦਮ ਹੈ। ਇਸ ਵਾਸਤੇ ਪ੍ਰਚਾਰ ਸਾਧਨਾਂ ਜਿਵੇਂ ਰਸਾਲੇ, ਅਖਬਾਰਾਂ, ਪੈਂਫਲਿਟ, ਵੀਡਿਓ-ਆਡੀਓ ਤੇ ਸੋਸ਼ਲ ਪ੍ਰਚਾਰ ਸਾਧਨਾਂ ਆਦਿ ਵੀ ਵਰਤੋਂ ਕਰਨੀ ਪਏਗੀ। ਲੋਕਾਂ ਅੰਦਰ ਇਹ ਜਚਾਉਂਣਾ ਪਵੇਗਾ ਕਿ ਖ਼ਾਲਿਸਤਾਨ ਦੀ ਸਥਾਪਨਾ ਤੋਂ ਬਿਨਾਂ ਉਹਨਾਂ ਦੀਆਂ ਮੌਜੂਦਾ ਸਮੱਸਿਆਵਾਂ ਦਾ ਸਦੀਵ ਹੱਲ ਨਹੀਂ ਹੋ ਸਕਦਾ। ਖ਼ਾਲਿਸਤਾਨੀਆਂ ਨੂੰ ਉਹਨਾਂ ਦੇ ਹਰ ਦੁੱਖ ਵਿਚ ਉਹਨਾਂ ਨਾਲ ਖੜ੍ਹਣਾ ਪਵੇਗਾ। ਉਹਨਾਂ ਦੀਆਂ ਸਮਾਜਿਕ, ਆਰਥਿਕ ਲੋੜਾਂ ਲਈ ਵੀ ਚਿੰਤਾ ਖ਼ਾਲਿਸਤਾਨੀਆਂ ਨੂੰ ਹੀ ਕਰਨੀ ਪਏਗੀ। ਅੱਜ ਗੁਰੂ-ਵਰੋਸਾਈ ਧਰਤ ਪੰਜਾਬ ਨੂੰ ਹਰ ਪੱਖ ਤੋਂ ਦਿੱਲੀ ਤਖ਼ਤ ’ਤੇ ਪੰਜਾਬ ਸਰਕਾਰਾਂ ਵਲੋਂ ਨੁਕਸਾਨਿਆਂ ਜਾ ਰਿਹਾ ਹੈ। ਅੱਜ ਸਾਡਾ ਗੁਰੂ ਰੂਪ ਪਵਣ, ਪਿਤਾ ਰੂਪ ਪਾਣੀ ਤੇ ਮਾਂ ਰੂਪ ਧਰਤੀ ਨੂੰ ਪੰਜਾਬ ਵਿਚ ਇਕ ਸਾਜ਼ਿਸ ਤਹਿਤ ਪ੍ਰਦੂਸ਼ਤ ਤੇ ਬਿਮਾਰ ਕੀਤਾ ਜਾ ਰਿਹਾ, ਸਾਡੀ ਨੌਜਵਾਨੀ ਤੇ ਕਿਰਸਾਨੀ ਨੂੰ ਨਸ਼ੇ, ਅਸਲੀਲਤਾ ਤੇ ਅਣਖਹੀਣਤਾ ਪਰੋਸੀ ਜਾ ਰਹੀ, ਇਹਨਾਂਸਮੱਸਿਆਂ ਨਾਲ ਵੀ ਖ਼ਾਲਿਸਤਾਨੀਆਂ ਨੂੰ ਦੋ ਹੱਥ ਹੋਣਾ ਪੈਣਾ ਹੈ ਨਹੀਂ ਤਾਂ ਜਿਸ ਥਾਂ ਅਸੀਂ ਖ਼ਾਲਿਸਤਾਨ ਦੀ ਕਾਇਮੀ ਬਾਰੇ ਸੋਚ ਰਹੇ ਹਾਂ ਉਹ ਥਾਂ ਵੈਸੇ ਆਮ ਮਨੁੱਖਾਂ ਦੇ ਰਹਿਣ ਜੋਗੀ ਵੀ ਨਹੀਂ ਰਹਿਣੀ।

ਖ਼ਾਲਿਸਤਾਨ ਪ੍ਰਤੀ ਨਾਕਾਰਤਮਕ ਸੋਚ ਨੂੰ ਕੱਢਣ ਲਈ ਖ਼ਾਲਿਸਤਾਨੀਆਂ ਨੂੰ ਆਪਣੇ ਸਾਕਾਰਾਤਮਕ ਪ੍ਰੋਗਰਾਮ ਦੇਣੇ ਚਾਹੀਦੇ ਹਨ ਜਦਕਿ ਖ਼ਾਲਿਸਤਾਨੀਆਂ ਦੇ ਜਿਆਦਾ ਪ੍ਰੋਗਰਾਮ ਪ੍ਰਤੀਕਿਰਿਆਤਮਕ ਹੀ ਹੁੰਦੇ ਹਨ ਭਾਵ ਕਿ ਜਦੋਂ ਸਾਡੇ ਖਿਲਾਫ ਕੋਈ ਕੁਝ ਕਰਦਾ ਹੈ ਤਾਂ ਅਸੀਂ ਉੱਭੜਵਾਹੇ ਉੱਠ ਕੇ ਕੰਮ ਕਰਨਾ ਸ਼ੁਰੂ ਕਰਦੇ ਹਾਂ, ਭਾਵੇਂ ਕਿ ਇਹ ਵੀ ਜਰੂਰੀ ਹੈ ਕਿ ਕਿਸੇ ਕਿਰਿਆ ਦੀ ਪ੍ਰਤੀਕਿਰਿਆ ਕੀਤੀ ਜਾਵੇ ਪਰ ਇਸ ਨਾਲ ਸਾਡੇ ਨਿਸ਼ਾਨਿਆਂ ਦੀ ਪ੍ਰਾਪਤੀ ਲਈ ਚਲਦੀ ਲੈਅ ਨਹੀਂਟੁੱਟਣੀ ਚਾਹੀਦੀ ਭਾਵ ਸਾਡੇ ਆਪਣੇ ਸਾਕਾਰਾਤਮਕ ਪ੍ਰੋਗਰਾਮ ਬੰਦ ਨਹੀਂ ਹੋਣੇ ਚਾਹੀਦੇ। ਖਾਲਸੇ ਦੀ ਘਾੜ੍ਹਤ ਤਾਂ ਹਰ ਸਮੇਂ ਗੁਰੂ-ਲਿਵ ਨਾਲ ਜੁੜ ਕੇ ਘੜ੍ਹੀ ਹੀ ਜਾਂਦੀ ਰਹਿੰਦੀ ਹੈ ਇਹ ਇਕ ਲਗਾਤਾਰ ਕਿਰਿਆ ਹੈ।

ਆਓ !  ਖ਼ਾਲਿਸਤਾਨ ਐਲਾਨਾਨਾਮੇ ਦੀ ਵਰ੍ਹੇਗੰਢ ਮੌਕੇ ਆਪਾਂ ਸਮੂਹ ਖ਼ਾਲਿਸਤਾਨੀ ਗੁਰੂ ਗ੍ਰੰਥ ਸਾਹਿਬ ਅੱਗੇ ਨਤਮਸਤਕ ਹੋ ਕੇ ਸ਼ਹੀਦਾਂ ਦੀ ਯਾਦ ਵਿਚ ਜਿੱਥੇ ਮਨ ਨੂੰ ਜੋਤ ਸਰੂਪ ਪ੍ਰਭੂ ਪਰਮਾਤਮਾ ਦੀ ਪਛਾਣ ਕਰਨ ਲਈ ਪ੍ਰੇਰਦੇ ਹੋਏ ‘ਰਾਜ ਕਰੇਗਾ ਖ਼ਾਲਸਾ’ ਦੇ ਸੰਕਲਪ ਪ੍ਰਤੀ ਦ੍ਰਿੜ੍ਹ ਹੋਈਏ ਉੱਥੇ ਪੰਥ ਦੀ ਵਿਗੜੀ ਸਵਾਰਨ ਤੇ ਦੁਨੀਆਂ ਦੇ ਨਕਸ਼ੇ ਵਿਚ ‘ਗੁਰੂ ਗ੍ਰੰਥ ਸਾਹਿਬ ਜੀ’ ਦੇ ਸਿਧਾਤਾਂ ’ਤੇ ਆਧਾਰਤ ਰਾਜ ਪ੍ਰਬੰਧ ਖ਼ਾਲਿਸਤਾਨ ਦੀ ਸਥਾਪਤੀ ਲਈ ਵੀ ਇੱਕ-ਇੱਕ ਕਦਮ ਪੁੱਟੀਏ।

13020cookie-check30 ਸਾਲ ਬਾਅਦ ਖ਼ਾਲਿਸਤਾਨ ਐਲਾਨਨਾਮਾ