ਸਾਕਾ ਨੀਲਾ ਤਾਰਾ –ਲਾਸ਼ਾਂ ਗੰਨਿਆਂ ਵਾਂਗ ਟਰਾਲੀਆਂ ‘ਤੇ ਲਿਜਾਂਈਆਂ ਗਈਆਂ ,ਸਿੰਘਾਂ ਦੇ ਸਿਰ ਗੱਡਿਆਂ ਦੇ ਲੱਦੇ ਯਾਦ ਆ ਗਏ

ਬਾਬਾ
ਰਮੇਸ਼ ਬੱਗਾ ਚੋਹਲਾ #1348/17/1 ਗਲੀ ਨੰ: 8 ਹੈਬੋਵਾਲ ਖੁਰਦ (ਲੁਧਿਆਣਾ)-9463132719
ਬਾਬਾ ਜੀ ਦੀ ਚੜ੍ਹਤ ਨੂੰ ਦੇਖ ਕੇ ਕੁਝ ਵੇਹਲੜ ਜਿਹੇ ਮਰਦਾਂ ਦਾ ਝੁਕਾਅ ਵੀ ਬਾਬਾ ਜੀ ਦੇ ਡੇਰੇ ਵੱਲ ਨੂੰ ਹੋਣ ਲੱਗ ਪਿਆ। ਮੇਰਾ ਗੁਆਂਢੀ ਰਣਜੀਤ ਸਿੰਘ ਅਤੇ ਉਸ ਦੀ ਪਤਨੀ ਕਸ਼ਮੀਰ ਕੌਰ ਦੀ ਸ਼ਰਧਾ ਵੀ ਬਾਬਾ ਲੱਸੀ ਸ਼ਾਹ ਜੀ ਦੇ ਪ੍ਰਤੀ ਦਿਨ ਪ੍ਰਤੀ ਦਿਨ ਵੱਧਦੀ ਹੀ ਜਾ ਰਹੀ ਸੀ। ਉਨ੍ਹਾਂ ਦੀ ਸ਼ਾਦੀ ਉਰਫ ਖਾਨਾ ਆਬਾਦੀ ਨੂੰ ਤਕਰੀਬਨ ਸੱਤ ਸਾਲ ਹੋ ਚੁੱਕੇ ਸਨ ਪਰ ਅਜੇ ਤੱਕ ਕੋਈ ਔਲਾਦ ਨਹੀਂ ਸੀ ਹੋਈ। ਇਸ ਗੱਲ ਨੂੰ ਲੈ ਕੇ ਦੋਵਾਂ ਜੀਆਂ ਦੀ ਚਿੰਤਾ ਦਾ ਲੈਵਲ ਵੀ ਕੁੱਝ ਵੱਧ ਗਿਆ ਸੀ।
ਇੱਕ ਦਿਨ ਬਾਜ਼ਾਰ ਵਿਚ ਮੇਰੀ ਮੁਲਕਾਤ ਰਣਜੀਤ ਸਿੰਘ ਨਾਲ ਹੋ ਗਈ। ਗੱਲਾਂ-ਗੱਲਾਂ ਵਿਚ ਬਾਬਾ ਲੱਸੀ ਸ਼ਾਹ ਦੀ ਗੱਲ ਵੀ ਚੱਲ ਪਈ। ਰਣਜੀਤ ਸਿੰਘ ਕਹਿਣ ਲੱਗਾ, ‘ਲੱਸੀ ਸ਼ਾਹ ਬੜੀ ਕਰਨੀ ਵਾਲਾ ਫਕੀਰ ਹੈ, ਜੀ ! ਉਸ ਨੇ ਤੁਹਾਡੀ ਭਰਜਾਈ (ਰਣਜੀਤ ਸਿੰਘ ਦੀ ਪਤਨੀ) ਨੂੰ ਪੰਜ ਚੌਂਕੀਆਂ ਭਰਨ ਲਈ ਕਿਹਾ ਹੈ। ਨਾਲ ਹੀ ਰਣਜੀਤ ਸਿੰਘ ਨੇ ਮੈਨੂੰ ਰਾਖ ਦੀਆਂ ਕੁਝ ਪੁੜੀਆਂ ਜਿਹੀਆਂ ਵੀ ਦਿਖਾਈਆਂ ਜਿਨ੍ਹਾਂ ਦੇ ਸੇਵਨ ਤੋਂ ਪੁੱਤਰ ਪ੍ਰਾਪਤੀ ਦੀ ਆਸ ਜ਼ਰੂਰ ਬੱਝ ਜਾਂਦੀ ਸੀ।
ਬਾਬਾ ਜੀ ਦੀ ਸੋਭਾ ਸੁਣ ਕੇ ਮੇਰੇ ਆਪਣੇ ਮਨ ਵਿੱਚ ਉਨ੍ਹਾਂ ਦੇ ਦਰਸ਼ਨਾਂ ਦੀ ਤਾਂਘ ਉਤਪਨ ਹੋ ਗਈ। ਇੱਕ ਦਿਨ ਮੈਂ ਉਨ੍ਹਾਂ ਦੇ ਖੁੱਲ੍ਹੇ ਦਰਸ਼ਨ- ਦੀਦਾਰੇ ਕਰਨ ਲਈ ਉਨ੍ਹਾਂ ਦੇ ਘਰ (ਜੋ ਕਿ ਡੇਰੇ ਵਿੱਚ ਹੀ ਬਣਿਆ ਹੋਇਆ ਸੀ) ਗਿਆ। ਬਾਬਾ ਲੱਸੀ ਸ਼ਾਹ ਜੀ ਬਾਹਰ ਕਿਸੇ ਕੰਮ ਲਈ ਗਏ ਹੋਏ ਸਨ। ਘਰ ਵਿੱਚ ਉਨ੍ਹਾਂ ਦਾ ਇੱਕ ਸੇਵਕ, ਦੋ ਔਰਤਾਂ ਤੇ ਇੱਕ ਚਾਰ ਕੁ ਸਾਲ ਦੀ ਕੁੜੀ ਸੀ। ਬਾਬਾ ਜੀ ਦੇ ਸੇਵਕ ਨੇ ਜਲ ਪਾਨ ਕਰਵਾਇਆ। ਜਦੋਂ ਮੈਂ ਸੇਵਕ ਨੂੰ ਬਾਬਾ ਲੱਸੀ ਸ਼ਾਹ ਦੇ ਪਰਿਵਾਰ ਬਾਰੇ ਪੁੱਛਿਆ ਤਾਂ ਉਸ ਨੇ ਦੱਸਿਆ ਕਿ, ‘ਇਹ ਦੋਵੇਂ ਔਰਤਾਂ ਬਾਬਾ ਜੀ ਦੀਆਂ ‘ਧਰਮ ਪਤਨੀਆਂ’ ਹਨ, ਪਹਿਲੀ ਪਤਨੀ ਵਿਚੋਂ ਕੋਈ ਔਲਾਦ ਨਾ ਹੋਣ ਕਰਕੇ ਬਾਬਾ ਜੀ ਨੇ ਆਪਣਾ ਦੂਜਾ ਵਿਆਹ ਕਰਵਾਇਆ ਹੋਇਆ ਹੈ ਜਿਸ ਵਿਚੋਂ ਚਾਰ ਸਾਲ ਬਾਅਦ ਇੱਕ ਲੜਕੀ ਹੋਈ ਹੈ।
ਡੁੱਬਣਾ ਆਪ ਮੈਂ ਤੇ ਡੋਬਣੀ ਹੈ ਕੌਮ ਸਾਰੀ
ਨਿਰਮਲ ਸਿੰਘ ਕੰਧਾਲਵੀ
ਬਿਪਰਵਾਦੀਆਂ ਦੇ ਹੱਥੇ ਚੜ੍ਹ ਕੇ ਮੈਂ,
ਬੇਦਾਵਾ ਫਿਰ ਮੈਂ ਗੁਰੂ ਜੀ ਦੇਣ ਲੱਗਾਂ।
ਮਾਰਨ ਵਾਲ਼ਾ ਠੋਕਰਾਂ ਨਵਾਬੀਆਂ ਨੂੰ,
ਗੌਰਵ ਸਿੱਖੀ ਦੇ ਵਿੱਚੋਂ ਮਿਟਾਣ ਲੱਗਾਂ।
ਮੇਰੀ ਦੌੜ ਹੈ ਪ੍ਰਧਾਨਗੀ, ਸਕੱਤਰੀ ਦੀ,
ਨਾਮ ਆਪਣਾ ਮੈਂ ਚਮਕਾਉਣ ਲੱਗਾਂ।
ਅੰਮ੍ਰਿਤ ਸਰੋਵਰ ਨਹੀਂ ਮੈਨੂੰ ਰਾਸ ਆਇਆ,
ਮੁੜ ਛਪੜੀ ਦੇ ਵਿੱਚ ਮੈਂ ਨ੍ਹਾਉਣ ਲੱਗਾਂ।
ਜੜ੍ਹ ਸਿੱਖੀ ਦੀ ਬਿਪਰ ਬੇਫ਼ਿਕਰ ਵੱਢੇ,
ਦਸਤਾ ਕੁਹਾੜੇ ਦੇ ਵਿੱਚ ਮੈਂ ਪਾਉਣ ਲੱਗਾਂ।
ਮਹਿਲ ਸਿੱਖੀ ਤੂੰ ਗੁਰੂ ਜੋ ਉਸਾਰਿਆ ਸੀ,
ਕਰ ਕੇ ਇੱਟ ਇੱਟ ਮੈਂ ਹੁਣ ਢਾਉਣ ਲੱਗਾਂ।
ਡੁੱਬਣਾ ਆਪ ਮੈਂ ਤੇ ਡੋਬਣੀ ਹੈ ਕੌਮ ਸਾਰੀ,
ਵਿੱਚ ਫਾਹੀ ਦੇ ਮੈਂ ਸਿਰ ਫ਼ਸਾਉਣ ਲੱਗਾਂ।
ਨਸ਼ਿਆਂ ਦੇ ਕਾਰੇ
ਬਲਵਿੰਦਰ ਸਿੰਘ ਖਾਲਸਾ (ਚਨਾਰਥਲ) –97802-64599
ਘੁੱਗ ਵਸਦਾ ਪੰਜਾਬ ਉਜਾੜ ਦਿੱਤਾ, ਕਿੰਨੇ ਘਰੀਂ ਲਵਾ ਤੇ ਜੰਦਰੇ ਨਸ਼ਿਆਂ ਨੇ।
ਦੁੱਧ ਲੱਸੀ ਦੀ ਥਾਂ ’ਤੇ ਬੋਤਲ ਖੁਲਦੀ ਐ, ਵੈਲੀ ਪੁੱਤ ਬਣਾ ਤੇ ਚੰਦਰੇ ਨਸ਼ਿਆਂ ਨੇ।
ਚਿੱਟਾ, ਕਾਲਾ, ਲਾਲ ਕੁਝ ਵੀ ਛੱਡਦੇ ਨੀ, ਐਸੇ ਰੰਗ ਰੰਗਾਂ ਤੇ ਚੰਦਰੇ ਨਸ਼ਿਆਂ ਨੇ।
ਮਾਣ ਜਵਾਨੀ ਦਾ ਜੋ ਗੱਭਰੂ ਕਰਦੇ ਸੀ, ਖੁਸਰਿਆਂ ਵਾਂਗ ਬਣਾ ਤੇ ਚੰਦਰੇ ਨਸ਼ਿਆਂ ਨੇ।
ਕਾਤਲ, ਚੋਰ, ਬਲਾਤਕਾਰਾਂ ਦੀ ਮਾਂ ਏਹੋ, ਜੇਲ੍ਹਾਂ ਵਿੱਚ ਫਸਾ ਤੇ ਚੰਦਰੇ ਨਸ਼ਿਆਂ ਨੇ।
ਨਾ ਪੈਸਾ, ਨਾ ਇੱਜ਼ਤ ਤੇ ਨਾ ਸਿਹਤ ਰਹੀ, ਕੱਖਾਂ ਵਾਂਗ ਰੁਲਾ ਤੇ ਚੰਦਰੇ ਨਸ਼ਿਆਂ ਨੇ।
ਪੁੱਤ ਜਿਨ੍ਹਾਂ ਦੇ ਭੇਟ ਨਸ਼ੇ ਦੀ ਚੜ੍ਹ ’ਗੇ ਨੇ, ਦੀਵੇ ਗੁੱਲ ਕਰਾ ਤੇ ਚੰਦਰੇ ਨਸ਼ਿਆਂ ਨੇ।
ਘਰ, ਜ਼ਮੀਨਾਂ, ਗਹਿਣਾ-ਹੱਟਾ, ਟੂਮ ਛੱਲਾ, ਸਭ ਗਹਿਣੇ ਕਰਵਾ ਤੇ ਚੰਦਰੇ ਨਸ਼ਿਆਂ ਨੇ।
ਜਿਹੜੇ ਲੋਕੀਂ ਭੁੱਖਿਆ ਤਾਈਂ ਰਜਾਉਂਦੇ ਸੀ, ਠੂਠੇ ਹੱਥ ਫੜਾ ਤੇ ਚੰਦਰੇ ਨਸ਼ਿਆਂ ਨੇ।
ਥਾਂ ਥਾਂ ਹੁੰਦੀਆਂ ਮੌਤਾਂ ਖਾ ਕੇ ਨਸ਼ਿਆਂ ਨੂੰ, ਘਰ ਘਰ ਸੱਥਰ ਵਿਛਾ ਤੇ ਚੰਦਰੇ ਨਸ਼ਿਆਂ ਨੇ।
ਜਿਹੜੇ ਲੋਕੀਂ ਸੁਰਗਾਂ ਦੇ ਵਿੱਚ ਵਸਦੇ ਸੀ, ਰਾਹ ਸਿਵਿਆਂ ਦੇ ਪਾ ਤੇ ਚੰਦਰੇ ਨਸ਼ਿਆਂ ਨੇ।
ਚੰਦ ਦੀ ਸੈਰ ਪੰਜਾਬੀਆਂ ਨੇ ਕੀ ਕਰਨੀ ਹੈ, ਐਥੇ ਈ ਚੰਦ ਚੜ੍ਹਾ ਤੇ ਚੰਦਰੇ ਨਸ਼ਿਆਂ ਨੇ।
ਪੰਜਾਬ ਨੂੰ ਖ਼ਤਮ ਕਰਨ ਦੀ ਸਾਰੀ ਸਾਜ਼ਸ ਹੈ, ਲੀਡਰ ਵੀ ਵਿਕਵਾ ਤੇ ਚੰਦਰੇ ਨਸ਼ਿਆਂ ਨੇ।
ਬਲਵਿੰਦਰ ਸਿੰਘਾਂ ! ਗੱਲ ਰਹੀ ਹੁਣ ਵੱਸ ਦੀ ਨਾ, ਹੱਦਾਂ ਬੰਨੇ ਟਪਾ ਤੇ ਚੰਦਰੇ ਨਸ਼ਿਆਂ ਨੇ।
ਚਨਾਰਥਲ ਵਾਲਾ ਕਹਿੰਦਾ ਹੁਣ ਤਾਂ ਸੰਭਲ ਜੋ, ਹੁਣ ਤਾਂ ਖੂੰਜੇ ਲਾ ਤੇ ਚੰਦਰੇ ਨਸ਼ਿਆਂ ਨੇ।
ਦਲਿਤ ਅਤੇ ਭਾਰਤ
ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ-9872099100
ਬੇਸ਼ੱਕ ਅਸੀਂ 21ਵੀ. ਸਦੀ ਵਿੱਚ ਪ੍ਰਵੇਸ਼ ਕਰ ਚੁੱਕੇ ਹਾਂ ਪਰ ਭਾਰਤ ਅੰਦਰ ਅੱਜ ਵੀ ਜਾਤ ਬਰਾਦਰੀ ਦਾ ਚੱਕਰ ਮੌਜੂਦ ਹੈ। ਭਾਰਤੀ ਹਿੰਦੂ ਸੰਸਕ੍ਰਿਤੀ ਅੰਦਰ ਜਾਤ ਸਿਸਟਮ ਤਹਿਤ ਸ਼ਾਸਕ ਲੋਕਾਂ ਨੂੰ ਬੁੱਧੂ ਬਣਾ ਕੇ ਕੁਰੱਪਸ਼ਨ ਨਾਲ਼ ਬੇਹਦ ਮਾਇਆ ਇਕੱਠੀ ਕਰਕੇ ਲੋਕਾਂ ’ਤੇ ਰਾਜ ਚਲਾ ਰਹੇ ਹਨ। ਜਾਤ ਸਿਸਟਮ ’ਤੇ ਸਿੱਖ ਗੁਰੂਆਂ ਨੇ ਚੋਟਾਂ ਮਾਰੀਆਂ ਜੋ ਹਿੰਦੂ ਸਮਾਜ ਨੂੰ ਪਸੰਦ ਨਹੀਂ ਸਨ ਓਹੀ ਛੇ ਸਦੀਆਂ ਦਾ ਵੈਰ ਕਿਸੇ ਨਾ ਕਿਸੇ ਰੂਪ ਵਿੱਚ ਦਿਖਦਾ ਰਹਿੰਦਾ ਹੈ। ‘ਪੰਜਾਬ ਵੱਸਦਾ ਗੁਰਾਂ ਦੇ ਨਾਮ ’ਤੇ’ ਦੀ ਪ੍ਰਤੱਖ ਉਦਾਹਰਣ ਪੰਜਾਬ ਵਿੱਚ ਜਾਤੀ ਪ੍ਰਥਾ ਦਾ ਓਨਾ ਗੂੜਾ ਸਰੂਪ ਦੇਖਣ ਨੂੰ ਨਹੀਂ ਮਿਲ਼ਦਾ ਜਿੰਨਾਂ ਹੋਰ ਸੂਬਿਆਂ ਵਿੱਚ ਮਿਲ਼ਦਾ ਹੈ। ਬੇਸ਼ੱਕ ਭਾਰਤ ਦੇ ਹੋਰਨਾਂ ਸੂਬਿਆਂ ਦੇ ਕਾਸ਼ਤਕਾਰ ਜਾਟ ਵਗੈਰਾ ਨੀਵੀਂ ਜਾਤੀ ਵਿੱਚ ਗਿਣੇ ਜਾਂਦੇ ਹਨ ਪਰ ਪੰਜਾਬ ਵਿੱਚ ਏਹਨਾਂ ਦੀ ਸਰਦਾਰੀ ਹੈ। ਏਥੇ ਮੈਨੂੰ ਇਹ ਕਹਿਣ ਵਿੱਚ ਵੀ ਹਿਚਕਚਾਹਟ ਨਹੀਂ ਕਿ ਪੰਜਾਬ ਵਿੱਚ ਬ੍ਰਾਹਮਣ ਬਾਣੀਆਂ ਤਾਂ ਲੱਭਦਾ ਹੀ ਨਹੀਂ ਇਹਨਾਂ ਜੱਟਾਂ ਨੇ ਪੰਜਾਬ ਵਿੱਚ ਜੱਟਵਾਦ ਫੈਲਾ ਕੇ ਗੁਰੂਆਂ ਦੇ ਕੇਂਦਰੀ ਧੁਰੇ ਤੋਂ ਸਿੱਖਾਂ ਨੂੰ ਤੋੜ ਰਹੇ ਹਨ। ਪਿੰਡਾਂ ਵਿੱਚ ਇੱਕ ਗੁਰਦੁਆਰੇ ਦਾ ਰੌਲ਼ਾ ਇਹਨਾਂ ਜੱਟਾਂ ਨੇ ਹੀ ਪਾਇਆ, ਅਖੌਤੀ ਨੀਵੀਆਂ ਜਾਤਾਂ ਵਾਲ਼ਿਆਂ ਨੂੰ ਤਾਂ ਇਹ ਪੁੱਛਦੇ ਹੀ ਨਹੀਂ। ਪੰਜਾਬ ਵਿੱਚ ਡੇਰਾਵਾਦ ਏਸੇ ਤਰ੍ਹਾਂ ਦੇ ਛੂਆ ਛੂਤ ਦੀ ਉੱਪਜ ਹੈ। ਰੋਹਿਤ ਵੈਮੁੱਲਾ ਦੇ ਪਰਿਵਾਰ ਦਾ ਬੁੱਧ ਧਰਮ ਨੂੰ ਅਪਣਾਉਣਾ ਜਾਤੀ ਪ੍ਰਥਾ ਵਿਚਲੀ ਛੂਆ ਛੂਤ ਵਿੱਚੋਂ ਹੀ ਉਪਜਿਆਂ ਹੈ। ਗੁਰੂ ਸਾਹਿਬਨਾਂ ਨੇ ਤਾਂ ਇਕੋ ਖੰਡੇ ਬਾਟੇ ਵਿੱਚੋਂ ਅਮ੍ਰਿਤ ਛਕਾ ਕੇ ਇੱਕ ਕੀਤਾ ਸੀ ਪਰ ਮੰਨਦਾ ਕੌਣ ਹੈ? ਉਹੀ ਜੋ ਅਖੌਤੀ ਨੀਵੀਂਆਂ ਜਾਤਾਂ ਵਾਲ਼ੇ ਹਨ ਓਹੀ ਕਹਿੰਦੇ ਹਨ ਕਿ ਸਿੱਖ ਦੀ ਕੋਈ ਜਾਤ ਨਹੀਂ ਜਾਤ ਵਾਲ਼ਾ ਸਿੱਖ ਨਹੀਂ ਦੂਸਰੇ ਤਾਂ ਮਾਨ, ਗਿੱਲ, ਗਰੇਵਾਲ਼ ਅਖਵਾ ਕੇ ਹੀ ਖੁਸ਼ ਹਨ।
ਲਾਲਾ ਲਾਜਪਤ ਰਾਏ ਦੀ ਵੀ ਗੱਲ ਸੁਣ ਲਵੋ ਜੋ ਭਾਰਤ ਦੇ ਮਹਾਨ ਦੇਸ਼ ਭਗਤ ਤੇ ਸ਼ਹੀਦ ਹਨ। ਬ੍ਰਿਟਿਸ਼ ਸਰਕਾਰ ਵਿੱਚ ਉੱਚ ਅਹੁਦੇ ਪਹਿਲਾਂ ਸਿਰਫ ਅੰਗਰੇਜਾਂ ਲਈ ਹੀ ਰਾਖਵੇਂ ਸਨ ਕਿਉਂਕਿ ਅੰਗਰੇਜ ਕਹਿੰਦੇ ਸਨ ਕਿ ਭਾਰਤੀਆਂ ਦੀ ਵਿੱਦਿਅਕ ਪੱਖੋਂ ਮੈਰਟ ਅੰਗਰੇਜਾਂ ਤੋਂ ਘੱਟ ਹੈ। ‘ਸਾਊਥਬੋਹੋਰ ਸਮਿਤੀ’ ਦੀ ਸਿਫਾਰਿਸ ’ਤੇ ਬ੍ਰਿਟਿਸ਼ ਸਰਕਾਰ ਨੇ ਆਈ. ਸੀ. ਐਸ. ਦੀਆਂ 11 ਅਸਾਮੀਆਂ ਭਾਰਤੀਆਂ ਲਈ ਰਾਖਵੀਆਂ ਰੱਖੀਆਂ। ਜਿੰਨਾਂ ਵਿੱਚੋਂ 4 ਹਿੰਦੂਆਂ ਲਈ, 4 ਮੁਸਲਮਾਨਾ ਲਈ, 2 ਸਿੱਖਾਂ ਲਈ ਅਤੇ 1 ਐਂਗਲੋ ਇੰਡੀਅਨ ਲਈ। ਏਥੇ ਇਹ ਵੀ ਗੌਰ ਕਰਨਯੋਗ ਹੈ ਕਿ ਅੰਗਰੇਜ ਸਿੱਖਾਂ ਨੂੰ ਹਮੇਸ਼ਾਂ ਇੱਕ ਧਿਰ ਮੰਨਦੇ ਸਨ। ਡਾ. ਅੰਬੇਦਕਰ ਨੇ ਦਲਿਤਾਂ ਲਈ ਸੀਟ ਦੀ ਮੰਗ ਕੀਤੀ ਜਿਸ ਦਾ ਹਿੰਦੂਆਂ ਨੇ ਵਿਰੋਧ ਕੀਤਾ ਇਸ ਵਿੱਚ ਕੋਈ ਵੀ ਅਸਾਮੀ ਦਲਿਤਾਂ ਲਈ ਰਾਖਵੀ ਨਾ ਰੱਖੀ। ਡਾ. ਸਾਹਿਬ ਨੇ ਅੰਦੋਲਨ ਛੇੜ ਦਿੱਤਾ। ਅੰਗਰੇਜਾਂ ਨੇ ਦਲਿਤਾਂ ਦੀ ਹਾਲਤ ਜਾਨਣ ਲਈ ਸਾਈਮਨ ਕਮਿਸ਼ਨ ਨੂੰ ਭਾਰਤ ਭੇਜਿਆ ਤਾਂ ਜੋ ਦਲਿਤਾਂ ਦੀ ਸਥਿਤੀ ਬਾਰੇ ਜਾਣੂ ਹੋਇਆ ਜਾ ਸਕੇ ਇਸ ਦਾ ਲਾਲਾ ਲਾਜਪਤ ਰਾਏ ਦੀ ਜੁੰਡਲੀ ਨੇ ਵਿਰੋਧ ਕੀਤਾ ਇਹ ਦਲਿਤ ਵਿਰੋਧੀ ਮੁਤੱਸਵੀ ਹਿੰਦੂ, ਅੱਜ ਸਾਡਾ ਸ਼ਹੀਦ ਹੈ? ਡਾ ਸਾਹਿਬ ਨੇ ਇਸ ਕਮਿਸ਼ਨ ਨੂੰ ਜ਼ਮੀਨੀ ਹਕੀਕਤ ਤੋਂ ਜਾਣੂ ਕਰਵਾਇਆ।
ਹੁਣ ਗਾਧੀ ਬਾਰੇ ਵੀ ਸੁਣ ਲਵੋ :- ਡਾ. ਭੀਮ ਰਾਓ ਅੰਬੇਦਕਰ ਜੀ ਅਨੁਸਾਰ, ‘ਜਦੀ ਐਸਾ ਪੁਰਸ਼ ਜਿਸ ਕੇ ਮੂੰਹ ਮੇ ਰਾਮ ਰਾਮ ਕਿੰਤੂ ਬਗਲ ਮੇਂ ਛੁਰੀ ਹੋ ਮਹਾਤਮਾਂ ਕੀ ਉਪਾਧੀ ਕਾ ਪਾਤਰ ਹੋ ਸਕਤਾ ਹੈ ਤੋਂ ਵੋਹ ਮੋਹਨਦਾਸ ਕਰਮਚੰਦ ਗਾਂਧੀ ਥੇ’ ਇੱਕ ਥਾਂ ਹੋਰ ਲਿਖਦੇ ਹਨ ‘ਮੇਰੇ ਵੀਚਾਰ ਮੈਂ ਇੰਨਮੇ ਕੋਈ ਸੰਦੇਹ ਨਹੀਂ ਹੈ ਕਿ ਗਾਂਧੀ ਯੁੱਗ ਭਾਰਤ ਕਾ ਅੰਧਕਾਰ ਯੁੱਗ ਹੈ’ (ਕਿਆ ਗਾਂਧੀ ਮਹਾਤਮਾਂ ਥੇ)
ਗੱਲ ਸਾਈਮਨ ਕਮਿਸ਼ਨ ਦੀ ਚੱਲ ਰਹੀ ਸੀ। ਉਸ ਕਮਿਸ਼ਨ ਦੀਆਂ ਤਿੰਨ ਮੀਟਿਗਾਂ ਲੰਡਨ ਵਿੱਚ ਹੋਈਆਂ ਜਿਸ ਵਿੱਚ ਡਾ. ਭੀਮ ਰਾਓ ਅੰਬੇਦਕਰ ਜੀ ਨੇ ਦਲਿਤਾਂ ਦੀ ਪ੍ਰਤੀਨਿਧਤਾ ਕਰਦਿਆਂ ਅਛੂਤਾਂ ਦੀ ਅਸਲੀ ਸਥਿਤੀ ਤੋਂ ਬ੍ਰਿਟਿਸ ਸਰਕਾਰ ਨੂੰ ਜਾਣੂ ਕਰਵਾਇਆ। 17 ਅਗਸਤ 1932 ਨੂੰ ਬ੍ਰਿਟਿਸ ਸਰਕਾਰ ਨੇ ਕਮਿਉਨਿਲ ਐਵਾਰਡ ਦਾ ਫੈਸਲਾ ਸੁਣਾ ਦਿੱਤਾ। ਜਿਸ ਅਨੁਸਾਰ ਮੁਸਲਮਾਨਾ, ਇਸਾਈਆਂ ਅਤੇ ਸਿੱਖਾਂ ਵਾਂਗ ਦਲਿਤਾਂ ਨੂੰ ਵੀ ਘੱਟ ਗਿਣਤੀ ਦੇ ਮੰਨਦੇ ਹੋਏ ਵੱਖਰੇ ਪ੍ਰਤੀਨਿੱਧ ਚੁਣਨ ਦਾ ਅਧਿਕਾਰ ਦੇ ਦਿੱਤਾ ਜਿਸ ’ਤੇ ਮੁਤੱਸਵੀ ਹਿੰਦੂ ਗਾਂਧੀ ਚਿੱੜ ਗਿਆ ਤੇ ਉਸ ਨੇ ਮਰਨ ਵਰਤ ਰੱਖ ਦਿੱਤਾ ਅਤੇ ਡਾ. ਸਾਹਿਬ ਦੀਆਂ ਕੋਸ਼ਿਸਾਂ ’ਤੇ ਪਾਣੀ ਫੇਰ ਦਿੱਤਾ। ਭਾਰਤ ਬਾਰੇ ਡਾ. ਸਾਹਿਬ ਦੇ ਵੀਚਾਰ ਸਨ ਜੋ ਉਹਨਾਂ ਗਾਂਧੀ ਨਾਲ਼ ਵਾਰਤਾਲਾਪ ਦੌਰਾਨ ਕਹੇ, ‘ਗਾਂਧੀ ਜੀ, ਮੇਰਾ ਕੋਈ ਵਤਨ ਨਹੀਂ ਹੈ। ਅਛੂਤ ਕਹਾਉਂਦਾ ਕੋਈ ਵੀ ਬੰਦਾ ਇਸ ਧਰਤੀ ’ਤੇ ਮਾਣ ਨਹੀਂ ਕਰੇਗਾ।’
ਸਿੱਖਾਂ ਦੀ ਅਛੂਤਾਂ ਪ੍ਰਤੀ ਪਹੁੰਚ :- ਬੇਸ਼ੱਕ ਕਈ ਲੋਕ ਇਹ ਢੁੱਚਰਾਂ ਕੱਢਦੇ ਹਨ ਕਿ ਬਾਬਾ ਸਾਹਿਬ ਨੇ ਸਿੱਖ ਬਣਨ ਬਾਰੇ ਕਦੇ ਸੋਚਿਆ ਨਹੀਂ ਸੀ ਜਾਂ ਸਿੱਖਾਂ ਨੇ ਅਪਣਾਇਆ ਨਹੀਂ, ਦੋਵੇਂ ਹੀ ਆਪੋ ਆਪਣੇ ਨਜ਼ਰੀਏ ਨਾਲ਼ ਸੋਚਦੇ ਤੇ ਦੇਖਦੇ ਹਨ, ਹੋ ਸਕਦਾ ਠੀਕ ਵੀ ਹੋਣ ਪਰ ਮੇਰੇ ਧਿਆਨ ਹਿੱਤ ਜੋ ਗੱਲ ਚੜਦੀ ਕਲਾ ਵਾਲ਼ੀ ਆਈ ਹੈ ਉਸ ਅਨੁਸਾਰ ਡਾ. ਅੰਬੇਦਕਰ ਨੇ ਆਪਣੇ ਪੁੱਤਰ ਜਸਵੰਤ ਰਾਓ ਅਤੇ ਭਤੀਜੇ ਨੂੰ ਦਰਬਾਰ ਸਾਹਿਬ ਭੇਜਿਆ ਸੀ। ਉਹ ਡੇਢ ਮਹੀਨਾ ਰਹੇ ਸਨ ਅਤੇ ਸਿੱਖ ਧਰਮ ਦੇ ਆਗੂਆਂ ਨੂੰ ਮਿਲ਼ੇ ਸਨ। ਸਿੱਖਾਂ ਨੇ ਦੱਖਣੀ ਭਾਰਤ ਦੇ ਦਲਿਤਾਂ ਨੂੰ ਉੱਚ ਵਿੱਦਿਆ ਦੇ ਪ੍ਰਬੰਧ ਲਈ ਮੁੰਬਈ ਵਿੱਚ ਖਾਲਸਾ ਕਾਲਿਜ ਦੀ ਸ਼ੁਰੂਆਤ ਕੀਤੀ ਸੀ ਜੋ ਅੱਜ ਤੱਕ ਚੱਲ ਰਿਹਾ ਹੈ। ਇਸ ਤੋਂ ਵੀ ਕਈ ਕਦਮ ਅੱਗੇ ਮਹਾਰਾਜਾ ਭੁਪਿੰਦਰ ਸਿੰਘ ਨੇ ਆਪਣੀ ਬੇਟੀ ਦਾ ਰਿਸਤਾਂ ਵੀ ਡਾ. ਸਾਹਿਬ ਨੂੰ ਦੇਣ ਦਾ ਫੈਸਲਾ ਕਰ ਲਿਆ ਸੀ। ਸਿੱਖਾਂ ਵਿੱਚ ਜਾਤੀ ਪ੍ਰਥਾ ਨੂੰ ਤੋੜਨ ਦਾ ਇੱਕੋ ਇੱਕ ਰਾਹ ਮਹਾਰਾਜਾ ਭੁਪਿੰਦਰ ਸਿੰਘ ਵਾਲ਼ਾ ਹੀ ਹੈ, ਬਾਕੀ ਤਾਂ ਸੱਭ ਗੱਲਾਂ ਦੇ ਕੜਾਹ ਹਨ। ਏਸੇ ਨਾਲ਼ ਹੀ ਸਿੱਖਾਂ ਵਿੱਚੋਂ ਜਾਤੀ ਪ੍ਰਥਾ ਦਾ ਕੋਹੜ ਵੱਢਿਆ ਜਾ ਸਕਦਾ ਹੈ ਅਤੇ ਅਸੀਂ ਸਹੀ ਗੁਰੂ ਦੇ ਗਾਡੀ ਰਾਹ ’ਤੇ ਤੁਰਨ ਦੇ ਸਮਰੱਥ ਹੋ ਸਕਾਂਗੇ। ਬਹੁਤੇ ਇਹ ਵੀ ਕਹਿਣਗੇ ਕਿ ਸਿਰ ਦੇ ਸਕਦੇ ਹਾਂ ਪਰ ਇਹ ਕੰਮ ਨੀ ਹੋਣਾ। ਕੋਈ ਨਾ ਕੁੱਟ ਵੀ ਫਿਰ ਏਦਾਂ ਹੀ ਪੈਂਦੀ ਰਹਿਣੀ ਏ।
ਵੈਸਾਖੀ, ਅੰਮ੍ਰਿਤ ਅਤੇ ਖ਼ਾਲਸਾ ਸਾਜਨ ਦਿਵਸ
ਅਵਤਾਰ ਸਿੰਘ ਮਿਸ਼ਨਰੀ (UK)
ਵੈਸਾਖੀ-ਸੰਸਕ੍ਰਿਤ ਦਾ ਲਫ਼ਜ਼ ਹੈ ਜਿਸ ਦਾ ਅਰਥ ਹੈ ਵਿਸ਼ਾਖਾ ਨਸ਼ੱਤ੍ਰ ਵਾਲੀ ਪੂਰਨਮਾਸ਼ੀ, ਸੂਰਜ ਦੇ ਹਿਸਾਬ ਵੈਸਾਖ ਮਹੀਨੇ ਦਾ ਪਹਿਲਾ ਦਿਨ। ਬ੍ਰਾਹਮਣੀ ਮੱਤ ਅਨੁਸਾਰ 27 ਨਸ਼ੱਤ੍ਰ ਹਨ ਇਨ੍ਹਾਂ ਚੋਂ ਵੈਸਾਖ ਨਸ਼ੱਤ੍ਰ ਪਵਿਤਰ ਮੰਨਿਆਂ ਜਾਂਦਾ ਹੈ। ਬ੍ਰਾਹਮਣ ਨੇ ਚਾਰ ਪ੍ਰਮੁੱਖ ਤਿਉਹਾਰ ਮੰਨੇ ਹਨ-ਵੈਸਾਖੀ, ਦੁਸਹਿਰਾ, ਦੀਵਾਲੀ ਅਤੇ ਹੋਲੀ। ਕ੍ਰਮਵਾਰ ਵੈਸਾਖੀ ਬ੍ਰਾਹਮਣਾਂ, ਦੁਸਹਿਰਾ ਖੱਤਰੀਆਂ, ਦਿਵਾਲੀ ਵੈਸ਼ਾਂ ਅਤੇ ਹੋਲੀ ਸ਼ੂਦਰਾਂ ਦਾ ਤਿਉਹਾਰ ਮੰਨਿਆ ਗਿਆ ਹੈ। ਬ੍ਰਾਹਮਣੀ ਗ੍ਰੰਥਾਂ ਜਿਵੇਂ ਕਿ ਮੰਨੂੰ ਸਿਮਰਤੀ ਅਨੁਸਾਰ ਮਨੁੱਖਤਾ ਨੂੰ ਊਚ-ਨੀਚ, ਜਾਤ-ਪਾਤ, ਛੂਆ-ਛਾਤ, ਵਹਿਮ-ਭਰਮ, ਕਰਮ-ਕਾਂਡ ਵਿੱਚ ਵੰਡਿਆ ਹੋਇਆ ਸੀ ਅਤੇ ਉਨ੍ਹਾਂ ਦੇ ਰੀਤੀ ਰਿਵਾਜ ਤੇ ਤਿਉਹਾਰਾਂ ਦੀਆਂ ਵੀ ਬ੍ਰਾਹਮਣ ਨੇ ਹੀ ਵੰਡੀਆਂ ਪਾਈਆਂ ਸਨ। ਇਸ ਸਾਰੀ ਵਰਣਵੰਡ ਨੂੰ ਕ੍ਰਾਂਤੀਕਾਰੀ ਭਗਤਾਂ ਅਤੇ ਸਿੱਖ ਗੁਰੂਆਂ ਨੇ ਖਤਮ ਕੀਤਾ ਭਾਵ ਇਨ੍ਹਾਂ ਵਹਿਮਾਂ ਤੋਂ ਮਨੁੱਖਤਾ ਦਾ ਖਹਿੜਾ ਛੁਡਾਇਆ- ਨਾਨਕ ਵੈਸਾਖੀ ਪ੍ਰਭ ਪਾਵੈ, ਸੁਰਤਿ ਸਬਦਿ ਮਨੁ ਮਾਨਾ॥ (੧੧੦੮) ਵੈਸਾਖ ਦੇ ਮਹੀਨੇ ਦੁਆਰਾ ਵੀ ਸ਼ਬਦ ਸੁਰਤ ਰਾਹੀਂ ਪ੍ਰਭੂ ਨੂੰ ਪਾਉਣ ਦੀ ਗੱਲ ਕੀਤੀ ਗਈ ਹੈ, ਨਾ ਕਿ ਕਿਸੇ ਪੁਜਾਰੀ ਬ੍ਰਾਹਮਣ ਜਾਂ ਭੇਖੀ ਸਾਧੂ-ਸੰਤ ਨੂੰ ਪੁੰਨ ਦਾਨ ਕਰਨ ਦੀ। ਗੁਰਸਿੱਖ ਕਿਸੇ ਮਹੀਨੇ ਜਾਂ ਥਿੱਤ ਵਾਰ ਦਾ ਪੁਜਾਰੀ ਨਹੀਂ, ਜੇ ਹੈ, ਤਾਂ ਉਹ ਗੁਰਸਿੱਖ ਨਹੀਂ ਹੋ ਸਕਦਾ ਸਗੋਂ ਮਹਾਂ ਮੂਰਖ ਹੈ-ਸਤਿਗੁਰੁ ਬਾਝਹੁ ਅੰਧ ਅੰਧਾਰ॥ ਥਿਤੀ ਵਾਰ ਸੇਵਹਿ ਮੁਗਧ ਗਵਾਰ॥ (੮੪੨) ਰੱਬ ਦੇ ਬਣਾਏ ਦਿਨ-ਰਾਤ, ਥਿੱਤ-ਵਾਰ, ਮਹੀਨੇ-ਸਾਲ ਸਾਰੇ ਹੀ ਭਲੇ ਹਨ- ਮਹਾ ਦਿਵਸ ਮੂਰ੍ਹਤ ਭਲੇ, ਜਿਸ ਕਉ ਨਦਰਿ ਕਰੇ॥ (੧੩੬)
ਵੈਸਾਖੀ ਇੱਕ ਮੌਸਮੀ ਤਿਉਹਾਰ ਹੈ ਇਸ ਦੇ ਮੇਲੇ ਤਾਂ ਪਹਿਲਾਂ ਵੀ ਲਗਦੇ ਸਨ ਅਤੇ ਫਸਲ ਪੱਕਣ ਦੀ ਖੁਸ਼ੀ ਵਿੱਚ ਜੱਟ-ਜਿਮੀਦਾਰ ਪਹਿਲਾਂ ਹੀ ਭੰਗੜੇ ਪਉਂਦੇ ਅਤੇ ਬ੍ਰਾਹਮਣ ਨੂੰ ਦਾਨ ਪੁੰਨ ਕਰਦੇ ਸਨ। ਸਮਾਂ ਬਦਲਿਆ ਸਾਧਾਂ ਦੇ ਡੇਰਿਆਂ ਤੇ ਵੀ ਦਾਨ ਕਰਨ ਲੱਗ ਪਏ ਅਤੇ ਵੈਸਾਖੀ ਮੇਲੇ ਤੇ ਗੌਣ ਵਾਲੀਆਂ ਅਤੇ ਤੂੰਬੀਆਂ ਵਾਲੇ ਵੀ ਬੁਲਾਏ ਜਾਣ ਲੱਗ ਪਏ। ਅੱਜ ਤਾਂ ਵੈਸਾਖੀ ਨਾਈਟਾਂ ਵੀ ਮਨਾਈਆਂ ਜਾਂਦੀਆਂ ਹਨ, ਵੱਡੇ-ਵੱਡੇ ਕਲਾਕਾਰ ਆਪਣੀ ਕਲਾ ਦੇ ਜੌਹਰ ਦਿਖਾਉਂਦੇ ਹਨ। ਅੱਜ ਵੈਸਾਖੀ ਪੰਜਾਬੀ ਮੇਲੇ ਦੇ ਰੂਪ ਵਿੱਚ ਹੀ ਵੱਧ ਮਨਾਈ ਜਾ ਰਹੀ ਹੈ। ਵਿਚਾਰ ਕਰੀਏ ਕਿ ਵੈਸਾਖੀ ਨਾਲ ਸਿੱਖ ਕੌਮ ਦਾ ਕੀ ਸਬੰਧ ਹੈ ?
ਵੈਸਾਖੀ ਨਾਲ ਸਿੱਖ ਕੌਮ ਦਾ ਸਬੰਧ- ਮਨੁੱਖਤਾ ਦੇ ਸੱਚੇ-ਸੁੱਚੇ ਰਹਿਬਰ, ਸਿੱਖ ਕੌਮ ਦੇ ਬਾਨੀ ਬਾਬੇ ਨਾਨਕ ਦਾ ਇਨਸਾਨੀ ਜਨਮ ਅਤੇ ਰੂਹਾਨੀ ਪ੍ਰਕਾਸ਼ ਵੈਸਾਖ ਮਹੀਨੇ ਵਿੱਚ ਹੋਇਆ ਅਤੇ ਦਸਵੇਂ ਜਾਮੇ ਵਿੱਚ ਖੰਡੇ ਦੀ ਪਾਹੁਲ ਦੇ ਕੇ, ਸਿੱਖ ਨੂੰ ਸਿੰਘ ਅਤੇ ਕੌਰ ਦੀ ਸੰਗਿਆ ਬਖਸ਼ਿਸ਼ ਦਰਦੇ, ਨਿਰਮਲ ਪੰਥ ਦੀ ਰੱਖੀ ਹੋਈ ਨੀਂਹ ਨੂੰ, ਖਾਲਸਾ ਪੰਥ ਦੇ ਰੂਪ ਵਿੱਚ, ਮਨੁੱਖੀ ਬਰਾਬਰਤਾ ਦੇ ਕੇ ਸੰਨ 1699 ਦੀ ਵੈਸਾਖੀ ਨੂੰ ਮੁਕੰਮਲ ਕੀਤਾ। ਇਸ ਕਰਕੇ ਖ਼ਾਲਸੇ ਦੀ ਵੈਸਾਖੀ, ਥਿਤੀ ਵਾਰ ਵਾਲੀ ਬ੍ਰਾਹਮਣੀ ਵੈਸਾਖੀ ਨਾਲੋਂ ਵਿਲੱਖਣ ਤੇ ਮਹਾਨ ਹੈ। ਉਪ੍ਰੋਕਤ ਮਹਾਨਤਾ ਅਤੇ ਵਿਲੱਖਣਤਾ ਕਰਕੇ ਵੈਸਾਖੀ ਨਾਲ ਸਿੱਖ ਕੌਮ ਦਾ ਸਿੱਧਾ ਸਬੰਧ ਹੈ। ਗੁਰੂ ਸਾਹਿਬਾਨ ਵੈਸਾਖੀ ਤੇ ਵਿਸ਼ੇਸ਼ ਜੋੜ ਮੇਲਾ ਕਰਿਆ ਕਰਦੇ ਸਨ। ਗੁਰ ਇਤਿਹਾਸ ਮੁਤਾਬਿਕ ਗੁਰੂ ਅਮਰਦਾਸ ਜੀ ਦੀ ਆਗਿਆ ਨਾਲ ਡੱਲਾ ਨਿਵਾਸੀ ਭਾਈ ਪਾਰੋ ਪਰਮਹੰਸ ਨੇ ਵੱਡੀ ਪੱਧਰ ‘ਤੇ ਵੈਸਾਖੀ ਜੋੜ ਮੇਲਾ ਸ਼ੁਰੂ ਕੀਤਾ। ਦਸਵੇਂ ਨਾਨਕ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਦਿਨ ਖੰਡੇ ਦੀ ਪਾਹੁਲ ਦੇ ਕੇ, ਭਗਤੀ ਤੇ ਸ਼ਕਤੀ ਦਾ ਸੁਮੇਲ ਕਰ ਦਿੱਤਾ ਅਤੇ ਗੁਰਸਿੱਖਾਂ ਨੂੰ ਖ਼ਾਲਸੇ ਦੀ ਸੰਗਿਆ ਦਿੱਤੀ ਕਿਉਂਕਿ ਸਿੱਖ ਹੁਣ ਜਾਤਾਂ-ਪਾਤਾਂ, ਛੂਆ-ਛਾਤਾਂ, ਵਹਿਮਾਂ-ਭਰਮਾਂ ਅਤੇ ਕਰਮਕਾਂਡਾਂ ਦੀ ਮਿਲਾਵਟ ਤੋਂ ਖ਼ਾਲਸ ਹੋ ਚੁੱਕਾ ਸੀ। ਵੈਸਾਖੀ ਵਾਲੇ ਦਿਨ ਹੀ ਖ਼ਾਲਸਾ ਪੰਥ, ਸਰਬੱਤ ਖ਼ਾਲਸੇ ਦੇ ਰੂਪ ਵਿੱਚ ਇਕੱਤਰ ਹੋ ਕੇ, ਸ੍ਰੀ ਅਕਾਲ ਤਖ਼ਤ ਅੰਮ੍ਰਿਤਸਰ ਵਿਖੇ, ਆਪਸੀ ਵਿਚਾਰ ਵਿਟਾਂਦਰੇ ਉਪ੍ਰੰਤ ਗੁਰਬਾਣੀ ਦੀ ਰੌਸ਼ਨੀ ਵਿੱਚ, ਗੁਰਮਤੇ ਪਾਸ ਕਰਦਾ ਸੀ ਅਤੇ ਅਭਿਲਾਖੀਆਂ ਨੂੰ ਖੰਡੇ ਦੀ ਪਾਹੁਲ ਦਿੰਦਾ ਸੀ। ਇਸ ਕਰਕੇ ਸਾਰੇ ਖਾਲਸਾ ਪੰਥ ਦੀ ਮਰਯਾਦਾ ਇੱਕ ਹੋਣ ਕਰਕੇ, ਖ਼ਾਲਸਾ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰਹਿੰਦਾ ਸੀ। ਇਹ ਮਰਯਾਦਾ ਪਹਿਲਾਂ ਮਹੰਤਾਂ ਨੇ, ਅੰਗ੍ਰੇਜ਼ੀ ਸਰਕਾਰ ਰਾਹੀਂ ਗੁਰਦੁਆਰਿਆਂ ਉੱਤੇ ਕਾਬਜ਼ ਹੋ ਕੇ ਖਤਮ ਕੀਤੀ ਅਤੇ ਫਿਰ ਸਿੰਘਾਂ ਨੇ ਸਿੰਘ ਸਭਾ ਲਹਿਰ ਦੇ ਰੂਪ ਵਿੱਚ, ਇਨ੍ਹਾਂ ਹੰਕਾਰੀ, ਵਿਕਾਰੀ ਤੇ ਦੁਰਾਚਾਰੀ ਮਹੰਤਾਂ ਨੂੰ ਗੁਰਦੁਆਰਿਆਂ ਵਿੱਚੋਂ ਕੱਢ ਕੇ ਮਰਿਆਦਾ ਨੂੰ ਬਹਾਲ ਕੀਤੀ। ਜਿਸ ਮਰਯਾਦਾ ਨੂੰ ਦੁਬਾਰਾ ਅਜੋਕੇ ਮਾਇਆਧਾਰੀ ਗਿਆਨ ਵਿਹੂਣੇ ਹੰਕਾਰੀ ਪ੍ਰਬੰਧਕਾਂ ਅਤੇ ਭੇਖੀ ਸਾਧਾਂ ਸੰਤਾਂ ਨੇ ਧੱਕੇ ਨਾਲ ਖਤਮ ਕਰ ਦਿੱਤਾ ਹੈ।
ਹੁਣ ਵੈਸਾਖੀ ਵਾਲੇ ਦਿਨ ਗੁਰਮਤੇ ਕਰਨ ਦੀ ਥਾਂ, ਪਾਠਾਂ ਦੀਆਂ ਲੜੀਆਂ ਚਲਾ ਲਈਆਂ ਜਾਂਦੀਆਂ ਹਨ। ਇੱਕ ਥਾਂ ਕਈ-ਕਈ ਇਕੱਠੇ ਪਾਠ ਰੱਖੇ ਜਾਂਦੇ ਹਨ ਅਤੇ ਸੰਗਤਾਂ ਨੂੰ ਵੱਧ ਤੋਂ ਵੱਧ ਅਖੰਡ ਪਾਠ ਕਰਾਉਣ ਦੀਆਂ ਅਪੀਲਾਂ ਕੀਤੀਆਂ ਜਾਂਦੀਆਂ ਹਨ ਪਰ ਸ਼ਬਦ ਵਿਚਾਰ ਨੂੰ ਤਰਜੀਹ ਨਹੀਂ ਦਿੱਤੀ ਜਾਦੀ। ਕੀ ਇਨ੍ਹਾਂ ਗੁਰਪੁਰਬਾਂ ਦਾ ਮਕਸਦ, ਪਾਠਾਂ ਦੀਆਂ ਲੜੀਆਂ ਚਲਾ ਕੇ ਪੈਸਾ ਇੱਕਠਾ ਕਰਨਾ ਅਤੇ ਸੰਗਤਾਂ ਨੂੰ ਸਦਾ ਲਈ ਭਾੜੇ ਦੇ ਪਾਠੀਆਂ ਉੱਤੇ ਹੀ ਨਿਰਭਰ ਕਰਨਾ ਹੈ ? ਅੱਜ ਸੈਂਕੜਿਆਂ ਚੋਂ ਕਿਸੇ ਇੱਕ ਗੁਰਦੁਆਰੇ ਵਿੱਚ ਹੀ, ਅਕਾਲ ਤਖ਼ਤ ਤੋਂ ਪ੍ਰਵਾਣਿਤ ਸਿੱਖ ਰਹਿਤ ਮਰਯਾਦਾ ਲਾਗੂ ਹੈ, ਬਾਕੀ ਸਭ ਗੁਰਦੁਆਰਿਆਂ ਵਿੱਚ ਮਹੰਤੀ ਅਤੇ ਸੰਪ੍ਰਦਾਈ ਮਰਯਾਦਾ ਹੀ ਚਲਾਈ ਜਾਂਦੀ ਹੈ। ਸਿੱਖ, ਅਗਿਆਨਤਾ ਅਤੇ ਕਮਜੋਰੀ ਦੀ ਨੀਂਦ ਵਿੱਚ ਸੁੱਤੇ ਪਏ ਹਨ। ਗੁਰਬਾਣੀ ਦੇ ਅਸਲ ਮਨੋਰਥ ਨੂੰ ਛੱਡ ਕੇ, ਸਾਧਾਂ ਦੀਆਂ ਬਣਾਈਆਂ ਮਨੋਕਲਪਿਤ ਕਹਾਣੀਆਂ ਹੀ ਗੁਰੂ ਘਰਾਂ ਵਿੱਚ ਪ੍ਰਚਾਰੀਆਂ ਜਾ ਰਹੀਆਂ ਹਨ। ਵੈਸਾਖੀ ਦੇ ਅਸਲੀ ਸੰਦੇਸ਼ ਨੂੰ ਕਰਮਕਾਂਡਾਂ ਦੇ ਚਿੱਕੜ ਵਿੱਚ ਰੋਲਿਆ ਜਾ ਰਿਹਾ ਹੈ। ਪਿਆਰੇ ਖ਼ਾਲਸਾ ਜੀ ! ਵੈਸਾਖੀ ਦੀ ਵਿਲੱਖਣ ਮਹਾਨਤਾ ਨੂੰ ਸਮਝ ਕੇ, ਸਿੱਖ ਕੌਮ ਵਿੱਚ ਦਾਖਲ ਹੋ ਚੁੱਕੇ ਬ੍ਰਾਹਮਣੀ, ਸੰਪ੍ਰਦਾਈ ਕਰਮਕਾਂਡਾਂ ਤੋਂ ਖਹਿੜਾ ਛੁਡਾਉਣ ਦਾ ਪ੍ਰਣ ਲਈਏ ਤਾਂ ਜੋ ਗੁਰਬਾਣੀ ਦੇ ਸੱਚੇ ਸੁੱਚੇ ਵਿਚਾਰਾਂ ਨੂੰ ਧਾਰਨ ਕਰ ਸਕੀਏ।
ਖ਼ਾਲਸਾ ਸ਼ਬਦ ਦੀ ਮਹਾਨਤਾ- ਅਰਬੀ ਭਾਸ਼ਾ ਵਿੱਚ ਖ਼ਾਲਸਾ ਲਫ਼ਜ਼ ਦਾ ਅਰਥ ਨਿਰੋਲ, ਸ਼ੁੱਧ, ਖਰਾ, ਬਿਨਾ ਕਿਸੇ ਮਿਲਾਵਟ ਹੈ ਅਤੇ ਪੰਥ ਦਾ ਅਰਥ ਹੈ ਇੱਕਸਾਰਤ- ਸਿੱਧਾ ਰਸਤਾ। ਖ਼ਾਲਸਾ ਦਾ ਮਤਲਬ ਇਹ ਵੀ ਹੈ ਕਿ ਉਹ ਜ਼ਮੀਨ ਜਾਂ ਮੁਲਕ, ਜਿਸ ਦਾ ਸਿੱਧਾ ਸਬੰਧ ਬਾਦਸ਼ਾਹ ਨਾਲ ਹੋਵੇ, ਨਾ ਕਿ ਕਿਸੇ ਜਗੀਰਦਾਰ ਜਾਂ ਜਿਮੀਦਾਰ (ਵਿਚੋਲੇ) ਨਾਲ (ਮਹਾਨ ਕੋਸ਼)
ਸੋ, ਸਿੱਖ ਗੁਰੂਆਂ ਤੋਂ ਪਹਿਲਾਂ ਭਗਤਾਂ ਨੇ ਵੀ ਉਕਤ ਖ਼ਾਲਸਾ ਲਫ਼ਜ਼ ਦੀ ਵਰਤੋਂ ਕੀਤੀ ਹੈ ਜਿਵੇਂ ਕਿ ਭਗਤ ਕਬੀਰ ਜੀ ਫੁਰਮਾਂਦੇ ਹਨ- ਕਹੁ ਕਬੀਰ ਜਨ ਭਏ ਖ਼ਾਲਸੇ, ਪ੍ਰੇਮ ਭਗਤਿ ਜਿਹ ਜਾਨੀ॥ (੬੫੫) ਜਿਨ੍ਹਾਂ ਨੇ ਪ੍ਰੇਮਾਂ ਭਗਤੀ ਭਾਵ ਖਲਕਤ ਵਿੱਚ ਵਸਦੇ ਰੱਬੀ ਪਿਆਰ ਨੂੰ ਜਾਣ ਲਿਆ ਹੈ, ਉਹ ਖ਼ਾਲਸੇ ਹਨ। ਦੇਖੋ ! ਅੱਜ ਸਾਡੇ ਬਹੁਤੇ ਭਾਈ, ਕੇਵਲ ਤੇ ਕੇਵਲ ਪੰਜ ਕਕਾਰੀ ਬਾਣਾਧਾਰੀਆਂ ਨੂੰ ਹੀ ਖ਼ਾਲਸਾ ਸਮਝਦੇ ਜਾਂ ਆਖਦੇ ਤੇ ਬਾਕੀ ਹੋਰਾਂ ਨੂੰ ਨਹੀਂ, ਭਾਂਵੇਂ ਉਹ ਗੁਰਬਾਣੀ ਦੇ ਅਤਿਅਤ ਰਸੀਏ ਵੀ ਕਿਉਂ ਨਾ ਹੋਣ। ਗੁਰਬਾਣੀ ਅਨੁਸਾਰ ਤਾਂ- ਸਰਬ ਧਰਮ ਮਹਿ, ਸ੍ਰੇਸਟਿ ਧਰਮ॥ ਹਰਿ ਕੋ ਨਾਮਿ ਜਪਿ, ਨਿਰਮਲ ਕਰਮ॥ (ਸੁਖਮਨੀ) ਭਾਵ ਰੱਬ ਦਾ ਨਾਮ ਜਪਣਾ ਅਤੇ ਨਿਰਮਲ ਕਰਮ ਕਰਨੇ ਹੀ ਸਰਬ ਸਾਂਝਾ ਸ੍ਰੇਸ਼ਟ ਧਰਮ ਹੈ। ਐਸੇ ਸਰਬ ਸਾਂਝੇ ਧਰਮ ਦਾ ਧਾਰਨੀ ਖ਼ਾਲਸਾ ਕਿਉਂ ਨਹੀਂ ਹੋ ਸਕਦਾ ? ਗੁਰਬਾਣੀ ਤਾਂ ਪ੍ਰੇਮਾ ਭਗਤੀ ਕਰਨ ਵਾਲਿਆਂ ਨੂੰ ਖ਼ਾਲਸਾ ਬਿਆਨ ਰਹੀ ਹੈ। ਜੇ ਹਿਰਦੇ ਵਿੱਚ ਪ੍ਰੇਮ ਦੀ ਬਜਾਏ ਦਵੈਤ ਹੈ ਤਾਂ ਉਹ ਖ਼ਾਲਸਾ ਨਹੀਂ ਹੋ ਸਕਦਾ। ਖ਼ਾਲਸੇ ਦਾ ਮਤਲਬ ਹੈ ਖ਼ਾਲਸ, ਮਿਲਾਵਟ ਰਹਿਤ, ਜਿਸ ਦਾ ਅਕਾਲ ਪੁਰਖ ਨਾਲ ਸਿੱਧਾ ਸਬੰਧ ਹੈ। ਅੱਜ ਆਪਣੇ ਆਪ ਨੂੰ ਖ਼ਾਲਸਾ ਕਹਿਣ ਵਾਲਿਆਂ ਵਿੱਚ, ਬ੍ਰਾਹਮਣੀ ਕਰਮਕਾਂਢਾਂ ਦੀ ਮਿਲਾਵਟ ਅਤੇ ਅਕਾਲ ਪੁਰਖ ਨਾਲ ਸਿੱਧੇ ਸਬੰਧ ਦੀ ਥਾਂ, ਸਾਧਾਂ ਤੇ ਸੰਪ੍ਰਦਾਈਆਂ ਨਾਲ ਗੂੜਾ ਸਬੰਧ ਵੀ ਹੈ, ਜੋ ਬਹੁਤੇ ਹੰਕਾਰ ਤੇ ਗੁੱਸੇ ਨਾਲ ਭਰੇ ਪੀਤੇ ਰਹਿੰਦੇ ਹਨ। ਅੰਮ੍ਰਿਤ ਛੱਕ ਕੇ ਵੀ, ਉਨ੍ਹਾਂ ਅੰਦਰੋਂ, ਜਾਤ-ਪਾਤ ਦਾ ਅਭਿਮਾਨ ਨਹੀਂ ਗਿਆ ਕਿ ਅਸੀਂ ਜੱਟ, ਰਾਮਗੜੀਏ ਹਾਂ, ਫਲਾਨੇ ਤਾਂ ਮਜ਼ਬੀ ਅਤੇ ਰਵਿਦਾਸੀਏ ਹਨ। ਕੀ ਅਜਿਹੇ ਲੋਕ ਗੁਰੂ ਦੇ ਖ਼ਾਲਸੇ-ਸਿੱਖ ਹੋ ਸਕਦੇ ਹਨ ? ਕਦਾਚਿੱਤ ਵੀ ਨਹੀਂ। ਗੁਰੂ ਨੇ ਤਾਂ ਇਕੋ ਸੰਗਤ ਪੰਗਤ ਵਿੱਚ ਬੈਠਾਇਆ, ਛਕਾਇਆ ਅਤੇ ਇਕੋ ਬਾਟੇ ਵਿੱਚ ਰੱਬੀ ਬਾਣੀ ਦਾ ਅੰਮ੍ਰਿਤ ਪਿਲਾ ਕੇ, ਜਾਤ-ਪਾਤ ਅਤੇ ਸੁੱਚ-ਭਿੱਟ ਖਤਮ ਕਰ ਦਿੱਤੀ ਸੀ। ਕੀ ਅੱਜ ਖ਼ਾਲਸਾ ਕਹਾਉਣ ਵਾਲਿਆਂ ਨੇ ਜਾਤ-ਪਾਤ ਦੀ ਵੀਚਾਰ ਛੱਡ ਦਿੱਤੀ ਅਤੇ ਜਾਤ ਪਾਤ ਤੋਂ ਉੱਪਰ ਉੱਠ ਕੇ ਰਿਸ਼ਤੇਦਾਰੀਆਂ ਕਾਇਮ ਕੀਤੀਆਂ ਹਨ ? ਕੀ ਜੱਟ ਖਾਲਸੇ ਨੇ ਆਪਣੀ ਧੀ ਦਾ ਰਿਸ਼ਤਾ ਚਮਿਆਰ ਖਾਲਸੇ ਦੇ ਪੁੱਤਰ ਨੂੰ ਕੀਤਾ ਹੈ ? ਜਦਕਿ ਜੱਟ ਚਮਿਆਰ ਵਾਲਾ ਜਾਤ-ਪਾਤੀ ਵਿਤਕਰਾ ਬ੍ਰਾਹਮਣ ਦੀ ਉਪਜ ਅਤੇ ਗੁਰਮਤਿ ਅਨੁਸਾਰ ਰੱਬ ਦੇ ਪੈਦਾ ਕੀਤੇ ਇਸਤ੍ਰੀ-ਪੁਰਸ਼ਾਂ ਦੀ ਇੱਕ ਹੀ ਮਨੁੱਖਾ ਜਾਤ ਹੈ।
ਅੱਜ ਦਾ ਖ਼ਾਲਸਾ ਅੱਗ, ਤੇਲ ਜਾਂ ਘਿਓ ਦੀ ਜੋਤ ਦੀ ਪੂਜਾ ਕਰ ਰਿਹਾ ਹੈ, ਜੋ ਹੱਥੀਂ ਬਾਲੀ ਤੇ ਬੁਝ ਵੀ ਜਾਂਦੀ ਹੈ। ਗੁਰੂ ਤਾਂ ਉਸ ਜੋਤ ਦੀ ਗੱਲ ਕਰਦੇ ਹਨ ਜੋ ਸਭ ਵਿੱਚ ਸਭ ਥਾਂ ਸਦੀਵ ਜਗਦੀ ਅਤੇ ਚਾਨਣ ਕਰਦੀ ਹੈ- ਸਭਿ ਮਹਿ ਜੋਤਿ, ਜੋਤਿ ਹੈ ਸੋਇ॥ ਤਿਸੁ ਦੈ ਚਾਨਣ, ਸਭਿ ਮਹਿ ਚਾਨਣ ਹੋਇ॥ (੬੬੩) ਅੱਜ ਦਾ ਖ਼ਾਲਸਾ ਸ਼ਹੀਦਾਂ ਦੀਆਂ ਮੜ੍ਹੀਆਂ ਉੱਤੇ ਜੋਤਾਂ-ਦੀਵੇ ਜਗਾ ਰਿਹਾ ਹੈ। ਤੀਰਥਾਂ ਤੇ ਯਾਤਰਾ ਕਰਦਿਆਂ, ਵੇਹਲੜਾਂ ਨੂੰ ਕੁਥਾਂਏਂ ਦਾਨ ਕਰ ਰਿਹਾ ਹੈ। ਕੀੜੀਆਂ, ਜੂੰਆਂ, ਸੱਪਾਂ ਆਦਿਕ ਤੇ ਤਾਂ, ਥਾਂ-ਥਾਂ ਦਇਆ ਕਰ ਰਿਹਾ ਹੈ ਪਰ ਆਪਣੇ ਹੀ ਧਰਮ ਭਾਈਆਂ ਦਾ ਹੱਕ ਮਾਰ ਕੇ, ਲੋੜਵੰਦ ਕਾਮਿਆਂ ਦਾ ਖੂਨ ਪੀ ਰਿਹਾ ਹੈ। ਨੰਗੇ ਪੈਰੀਂ ਚੱਲਣ, ਚਾਲੀਸੇ ਕੱਟਣ, ਗਿਣਤੀ ਮਿਣਤੀ ਦੇ ਪਾਠ ਅਤੇ ਸੰਪਟ ਪਾਠਾਂ ਦੇ ਜਪ ਤਪ ਕਰ ਰਿਹਾ ਹੈ। ਕੀ ਐਸਾ ਵਿਸ਼ਵਾਸ਼ੀ ਤੇ ਕਰਮਕਾਂਡੀ ਸਿੱਖ ਖ਼ਾਲਸਾ ਹੋ ਸਕਦਾ ਹੈ ? ਕਦਾਚਿੱਤ ਨਹੀਂ। ਅੱਜ ਦਾ ਖਾਲਸਾ ਭਰਮ ਦਾ ਰੋਗੀ ਹੈ ਜਿਵੇਂ ਕਿ ਸੰਗ੍ਰਾਂਦ ਦਾ ਦਿਨ ਪਵਿਤ੍ਰ ਹੈ, ਬਿੱਲੀ ਰਸਤਾ ਕੱਟ ਗਈ, ਦਿਸ਼ਾ ਦਾ ਭਰਮ ਕਿ ਇੱਧਰ ਨੂੰ ਮੂੰਹ ਕਰਕੇ ਹੀ ਪਾਠ ਰੱਖਣਾ ਹੈ, ਓਧਰ ਨਹੀਂ। ਰੋਟੀ ਕੇਵਲ ਤੱਪੜਾਂ ਤੇ ਬੈਠ ਕੇ ਖਾਣਾ ਹੀ ਧਰਮ ਅਤੇ ਕੁਰਸੀਆਂ ਮੇਜਾਂ ਤੇ ਖਾਣ ਨਾਲ ਧਰਮ ਟੁੱਟ ਜਾਵੇਗਾ। ਗੁਰੂ ਮਹਾਂਰਾਜ ਦੀ ਸਵਾਰੀ ਅੱਗੇ ਬੂੰਦ ਬੂੰਦ ਪਾਣੀ ਛਿਟਕਣਾ ਕਿ ਧਰਤੀ ਪਵਿਤ੍ਰ ਹੋਵੇ ਜਦਕਿ ਜਦੋਂ ਰਸਤੇ ਕੱਚੇ ਹੁੰਦੇ ਸਨ, ਓਦੋਂ ਧੂੜ ਬੈਠਾਉਣ ਲਈ ਅਜਿਹਾ ਪਾਣੀ ਛਿੜਕਾਉ ਕੀਤਾ ਜਾਂਦਾ ਸੀ। ਅੱਜ ਪੱਕੇ ਘਰਾਂ, ਪੱਕੀਆਂ ਸੜਕਾਂ ਅਤੇ ਕਾਰਾਂ ਉੱਤੇ ਪਾਣੀ ਛਿੜਕਣਾ ਭਰਮ ਰੋਗ ਦਾ ਪ੍ਰਤੀਕ ਹੈ। ਕ੍ਰਿਪਾਨ ਉੱਤਰ ਗਈ, ਕੰਘਾ ਡਿੱਗ ਪਿਆ, ਕਛਹਿਰਾ ਦੋਹਾਂ ਪੈਰਾਂ ਚੋਂ ਇਕੱਠਾ ਲਹਿ ਗਿਆ ਤਾਂ ਅੰਮ੍ਰਿਤ ਟੁੱਟ ਗਿਆ ਦਾ ਭਰਮ, ਮਾਸ ਖਾਣ ਜਾਂ ਨਾ ਖਾਣ ਦਾ ਭਰਮ, ਕ੍ਰਿਪਾਨ ਸਰੀਰ ਤੋਂ ਦੂਰ ਹੋ ਜਾਣ ਦਾ ਭਰਮ, ਜਦਕਿ ਮਾਨਸਿਕ ਤੌਰ ਤੇ ਯੁਧ ਲਈ ਤਿਆਰ ਕਰਨ ਦਾ ਉਦਮ ਨਹੀਂ ਕੀਤਾ ਜਾਂਦਾ। ਕੀ ਕ੍ਰਿਰਪਾਨਧਾਰੀ ਹੋ ਕੇ ਦੇਸ਼-ਵਿਦੇਸ਼ ਦਾ ਹਵਾਈ ਸਫਰ, ਘੋਲ-ਕੁਸ਼ਤੀ ਜਾਂ ਕਬੱਡੀ ਆਦਿਕ ਖੇਡਾਂ ਖੇਡ ਸਕਦੇ ਹਾਂ ? ਜੇ ਨਹੀਂ, ਤਾਂ ਸਰੀਰ ਤੋਂ ਕਿਰਪਾਨ ਦੂਰ ਕਰਨਾ, ਭਰਮ ਕਿਵੇਂ ? ਨ੍ਹਾਉਣ ਵੇਲੇ ਕਦੇ ਕ੍ਰਿਪਾਨ ਸਿਰ ਤੇ, ਕਦੇ ਲੱਕ ਨਾਲ ਬੰਨਣਾ, ਕੀ ਭਰਮ ਹੈ ਜਾਂ ਮਰਿਆਦਾ ? ਕੀ ਕੋਈ ਫੌਜੀ ਜਾਂ ਸਕੂਲ ਦਾ ਵਿਦਿਆਰਥੀ ਵਰਦੀ ਸਮੇਤ ਨ੍ਹਾਉਂਦਾ ਹੈ ?
ਖ਼ਾਲਸਾ ਸ਼ਬਦ ਔਰਤ ਤੇ ਮਰਦ ਦੋਹਾਂ ਲਈ ਸਾਂਝਾ- ਔਰਤ ਲਈ ਕਿਤੇ ਖ਼ਾਲਸੀ ਸ਼ਬਦ ਨਹੀਂ ਵਰਤਿਆ ਗਿਆ, ਫਿਰ ਪੰਜਾਂ ਪਿਆਰਿਆਂ ਦਾ ਪ੍ਰਸ਼ਾਦ ਅਤੇ ਪੰਜਾਂ ਪਿਆਰਿਆਂ ਵਿੱਚ ਸ਼ਾਮਲ ਹੋਣ ਦੀ ਸੇਵਾ ਖ਼ਾਲਸਾ ਔਰਤ ਲਈ ਕਿਉਂ ਨਹੀਂ ਦਿੱਤੀ ਜਾਂਦੀ ? ਔਰਤ ਮਾਂ ਹੈ ਜਿਸ ਨੇ ਬੱਚੇ ਨੂੰ ਜਨਮ ਦਿੱਤਾ ਹੈ, ਉਹ ਖਾਲਸਾ ਦੀ ਜਿੰਮੇਵਾਰੀ ਤੋਂ ਦੂਰ ਕਿਵੇਂ ਹੋ ਗਈ ? ਸੰਪ੍ਰਦਾਈ ਅਤੇ ਡੇਰੇਦਾਰ ਔਰਤ ਨੂੰ ਗਲੀਚ ਕਹਿੰਦੇ ਹਨ ਕਿ ਉਸ ਨੂੰ ਮਾਂਹਵਾਰੀ ਆਉਂਦੀ ਹੈ, ਜਰਾ ਸੋਚੋ ਆਦਮੀ ਦੇ ਮਨ ਵਿੱਚ ਵੀ ਤਾਂ ਬੁਰੇ ਵਿਚਾਰ ਆਉਂਦੇ ਹੀ ਰਹਿੰਦੇ ਹਨ, ਫਿਰ ਆਦਮੀ ਕਿਵੇਂ ਪਵਿਤ੍ਰ ਰਹਿ ਗਿਆ ਅਤੇ ਔਰਤ ਮਲੀਨ ਹੋ ਗਈ ? ਜਦਕਿ ਮਹਾਂਵਾਰੀ ਕੁਦਰਤੀ ਕਿਰਿਆ ਹੈ ਅਤੇ ਵਿਕਾਰੀ ਮਨੁੱਖਾ ਵਿਚਾਰ ਨਿੱਜ ਕਮਜੋਰੀ ।
ਸੋ, ਜੋ ਪ੍ਰਾਣੀ ਅਜਿਹੇ ਭਰਮਾਂ ਤੋਂ ਉਪਰ ਉੱਠ, ਪ੍ਰੇਮਾ ਭਗਤੀ ਕਰੇ ਉਹ ਖਾਲਸਾ ਹੈ ਅਤੇ ਜੋ ਪੰਜ ਕਕਾਰ ਧਾਰਨ ਕਰਕੇ ਖੰਡੇ ਦੀ ਪਾਹੁਲ ਪੰਜਾਂ ਸਿੰਘਾਂ ਤੋਂ ਗੁਰਬਾਣੀ ਦੇ ਨਾਮ ਅੰਮ੍ਰਿਤ ਰਾਹੀਂ ਲਵੇ, ਉਹ ਫੌਜੀ ਖ਼ਾਲਸਾ ਹੈ। ਅੱਜ ਦਾ ਫੌਜੀ ਖ਼ਾਲਸਾ ਸ਼ਸਤਰ ਵਿਦਿਆ ਤੋਂ ਵਿਹੂਣਾ ਹੈ ਕਿਉਂਕਿ ਉਹ ਸ਼ਸ਼ਤਰਾਂ ਦੀ ਸੁਜੋਗ ਵਰਤੋਂ ਕਰਨ ਦੀ ਥਾਂ ਸ਼ਸਤਰਾਂ ਦੀ ਪੂਜਾ ਕਰਨ ਲੱਗ ਪਿਆ ਹੈ। ਖ਼ਾਲਸੇ ਨੂੰ ਸਮੇਂ ਅਨੁਸਾਰ ਅਧੁਨਿਕ ਸ਼ਸ਼ਤਰਾਂ ਨੂੰ ਵੀ ਸਿੱਖਣਾ ਚਾਹੀਦਾ ਹੈ, ਨਾਂ ਕਿ ਇਕੱਲੇ ਕ੍ਰਿਪਾਨ ਪਹਿਨ ਕੇ ਹੀ ਸ਼ਸ਼ਤ੍ਰਧਾਰੀ ਯੋਧਾ ਹੋਣ ਦਾ ਭਰਮ ਪਾਲਣਾ ਹੈ।
ਅੰਮ੍ਰਿਤ ਦੀ ਵਿਆਖਿਆ- ਅੰਮ੍ਰਿਤ ਸੰਸਕ੍ਰਿਤ ਦਾ ਸ਼ਬਦ ਹੈ ਜਿਸ ਦੇ ਪ੍ਰਕਰਣ ਅਨੁਸਾਰ ਵੱਖ-ਵੱਖ ਅਰਥ ਹਨ ਪਰ ਮੂਲ ਅਰਥ ਪ੍ਰਮੇਸ਼ਰ ਦਾ ਨਾਮ ਹੀ ਹੈ ਜਿਵੇਂ-ਅੰਮ੍ਰਿਤ ਨਾਮੁ ਪ੍ਰਮੇਸਰੁ ਤੇਰਾ, ਜੋ ਸਿਮਰੈ, ਸੋ ਜੀਵੈ॥ (੬੧੬) ਅੰਮ੍ਰਿਤ ਬਾਣੀ ਅਮਿਉ ਰਸੁ, ਅੰਮ੍ਰਿਤੁ ਹਰਿ ਕਾ ਨਾਉ॥ (੯੬੩) ਅੰਮ੍ਰਿਤ ਹਰਿ ਕਾ ਨਾਮੁ ਹੈ, ਮੇਰੀ ਜਿੰਦੜੀਏ, ਅੰਮ੍ਰਿਤ ਗੁਰਮਤਿ ਪਾਇ ਰਾਮ॥(੫੩੮) ਅੰਮ੍ਰਿਤੁ ਨਾਮੁ ਨਿਧਾਨ ਹੈ, ਮਿਲਿ ਪੀਵਹੁ ਭਾਈ॥ (੩੧੮) ਅੰਮ੍ਰਿਤ ਸਬਦੁ, ਅੰਮ੍ਰਿਤ ਹਰਿ ਬਾਣੀ॥ ਸਤਿਗੁਰਿ ਸੇਵਿਐ, ਰਿਦੈ ਸਮਾਣੀ॥ ਨਾਨਕ, ਅੰਮ੍ਰਿਤ ਨਾਮ ਸਦਾ ਸੁਖ ਦਾਤਾ, ਪੀ ਅੰਮ੍ਰਿਤੁ ਸਭ ਭੁਖ ਲਹਿ ਜਾਵਣਿਆ॥ (੧੧੮) ਆਦਿ ਤੋਂ ਇਲਾਵਾ ਹੋਰ ਪਦਾਰਥਾਂ ਨੂੰ ਵੀ ਅੰਮ੍ਰਿਤ ਕਿਹਾ ਗਿਆ ਹੈ ਜਿਵੇਂ ਮੱਖਣ- ਰਸਨਾ ਨਾਮਿ ਜਪਹੁ ਤਬ ਮਥੀਐ, ਇਨਿ ਬਿਧਿ ਅੰਮ੍ਰਿਤ ਪਾਵਹੁ॥ (੭੨੮) ਦੁੱਧ- ਸੋਇਨ ਕਟੋਰੀ ਅੰਮ੍ਰਿਤ ਭਰੀ॥(੧੧੬੩) ਮਿਠਾਸ- ਗੁਰਮੁਖਿ ਅੰਮ੍ਰਿਤ ਬਾਣੀ ਬੋਲਹਿ॥ (੬੯) ਸੁਵਾਦਿਸ਼ਟ ਭੋਜਨ-ਜਿਹ ਪ੍ਰਸਾਦਿ, ਛਤਹੀ ਅੰਮ੍ਰਿਤ ਖਾਹਿ॥ (੨੬੯) ਅਮਰ-ਹਰਿ ਅੰਮ੍ਰਿਤ ਸਜਣ ਮੇਰਾ॥ (ਗੁਰੂ ਗ੍ਰੰਥ) ਪ੍ਰਮੇਸ਼ਰ ਤੇ ਪ੍ਰਮੇਸ਼ਰ ਦਾ ਨਾਮ ਅਮਰ ਹੈ, ਜੋ ਇਸ ਨੂੰ ਜਪਦੇ ਤੇ ਧਾਰਦੇ ਹਨ ਉਹ ਵੀ ਅਮਰ ਹੋ ਜਾਂਦੇ ਹਨ ਪਰ ਇਹ ਪਦਵੀ ਗੱਲੀਂ ਬਾਤੀਂ ਨਹੀਂ ਪਾਈ ਜਾ ਸਕਦੀ ਜਿਵੇਂ- ਖਾਂਡ ਖਾਂਡ ਕਹੈ ਜਿਹਬਾ ਨਾ ਸਵਾਦ ਮੀਠੋ ਆਵੈ, ਅਗਨਿ ਅਗਨਿ ਕਹੈ ਸੀਤ ਨਾ ਬਿਨਾਸ ਹੈ। ਅਮਰ ਅਮਰ ਕਹੈ ਪਾਈਐ ਨਾ ਅਮਰ ਪਦ, ਜਉ ਲਉ ਜਿਹਵਾ ਕੈ ਸੁਰਸ ਅੰਮ੍ਰਿਤ ਨਾ ਚਾਖੀਐ।। (ਭਾ.ਗੁ) ਅੰਮ੍ਰਿਤ ਕਿੱਥੇ ਹੈ ਅਤੇ ਕਿੱਥੋਂ ਮਿਲਦਾ ਹੈ ? ਅੰਮ੍ਰਿਤ ਸਾਡੇ ਅੰਦਰ ਹੈ ਜਿਸ ਨੂੰ ਸ਼ਬਦ ਗੁਰੂ ਦੁਆਰਾ ਪ੍ਰਾਪਤ ਕੀਤੀ ਜਾ ਸਕਦਾ ਹੈ- ਸਬਦੁ ਗੁਰ ਪੀਰਾ ਗਹਿਰ ਗੰਭੀਰਾ॥ ਬਿਨਿ ਸਬਦੈ ਜਗੁ ਬਉਰਾਨੰ॥ (੬੩੫) ਭੇਖ ਤੋਂ ਉੱਪਰ ਉੱਠ ਕੇ ਸ਼ੁਭ ਗੁਣ ਧਾਰਨ ਕਰਕੇ ਹੀ ਅੰਮ੍ਰਿਤ ਪੀਣਾ ਹੈ।
ਅੰਮ੍ਰਿਤ ਬਾਰੇ ਗੁਰਬਾਣੀ ਉਪਦੇਸ਼
ਜਿਸੁ ਜਲ ਨਿਧਿ ਕਾਰਣਿ ਤੁਮ ਜਗਿ ਆਏ, ਸੋ ਅੰਮ੍ਰਿਤ ਗੁਰ ਪਾਹੀਂ ਜੀਉ॥ ਛੋਡਹੁ ਵੇਸੁ ਭੇਖੁ ਚਤੁਰਾਈ, ਦੁਬਿਧਾ ਇਹੁ ਫਲੁ ਨਾਹੀਂ ਜੀਉ॥੧॥ ਮਨ ਰੇ ! ਥਿਰ ਰਹੁ, ਮਤੁ ਕਤ ਜਾਹੀ ਜੀਉ॥ ਬਾਹਰਿ ਢੂਢਤ ਬਹੁਤ ਦੁਖ ਪਾਵਹਿ, ਘਰਿ ਅੰਮ੍ਰਿਤੁ ਘਟ ਮਾਹੀ ਜੀਉ॥(੫੯੮)
ਅੰਦਰੁ ਅੰਮ੍ਰਿਤਿ ਭਰਪੂਰ ਹੈ, ਚਾਖਿਆਂ ਸਾਦ ਜਾਪੈ॥ (੧੦੯੨) ਆਦਿ।
ਸੋ, ਗੁਰਬਾਣੀ ਅਨੁਸਾਰ ਪ੍ਰਮੇਸ਼ਰ ਦਾ ਨਾਮ, ਚੰਗੇ ਗੁਣ, ਚੰਗਾ ਭੋਜਨ, ਸਫਲ ਸੇਵਾ ਅਤੇ ਰੱਬ ਦੀ ਸਿਫਤ ਸਲਾਹ ਹੀ ਅੰਮ੍ਰਿਤ ਹੈ, ਜੋ ਸਾਡੇ ਹਿਰਦੇ ਵਿੱਚੋਂ ਹੋਣੀ ਹੈ, ਜਿਸ ਦੀ ਪ੍ਰਾਪਤੀ ਗੁਰੂ ਗਿਆਨ ਦੁਆਰਾ ਹੁੰਦੀ ਹੈ ਪਰ ਅੱਜ ਅਸੀਂ ਮਨ ਮਰਜੀ ਦੇ ਅੰਮ੍ਰਿਤ ਪੀ ਰਹੇ ਹਾਂ ਜਿਵੇਂ ਕਿ ਚਰਨ ਅੰਮ੍ਰਿਤ-ਧਰਮ ਅਸਥਾਨਾਂ ਦੇ ਬਾਹਰ ਪੈਰ ਧੋਣ ਵਾਲੇ ਚੁਬੱਚੇ ਚੋਂ ਪੈਰਾਂ ਦੇ ਧੋਣ (ਗੰਦੇ ਪਾਣੀ), ਕਿਸੇ ਘੜੇ ਜਾਂ ਸ਼ੀਸੀ ਬੋਤਲ ਵਿੱਚ ਪਾ ਰੱਖੇ ਅਤੇ ਸਰੋਵਰਾਂ ਦੇ ਪਾਣੀ ਨੂੰ ਅੰਮ੍ਰਿਤ ਸਮਝ ਪੀ ਰਹੇ ਹਾਂ। ਜੇ ਅਸੀਂ ਗੁਰੂ ਦਾ ਅੰਮ੍ਰਿਤ ਛਕਦੇ ਹਾਂ ਤਾਂ ਉਸ ਵਿੱਚ ਵੀ ਵੰਡੀਆਂ ਪਾ ਰਹੇ ਹਾਂ, ਜਿਵੇਂ ਕਿ ਕਿੱਥੋਂ ਅੰਮ੍ਰਿਤ ਛੱਕਿਆ ਹੈ ? ਨਿਹੰਗਾਂ, ਭਿੰਡਰਾਂਵਾਲਿਆਂ, ਰਾੜੇਵਾਲਿਆਂ, ਪਹੇਵੇ ਵਾਲਿਆਂ, ਫਲਾਨੇ ਸੰਤਾਂ, ਮਿਸ਼ਨਰੀ ਕਾਲਜਾਂ ਅਤੇ ਸ਼੍ਰੋਮਣੀ ਕਮੇਟੀ ਤੋਂ ਆਦਿਕ। ਗੁਰੂ ਤੋਂ ਛੱਕਿਆ ਕੋਈ ਵਿਰਲਾ ਹੀ ਕਹਿੰਦਾ ਹੈ ? ਫਿਰ ਇਹ ਸਭ ਮਰਯਾਦਾ ਵੀ ਵੱਖਰੀ-ਵੱਖਰੀ ਦ੍ਰਿੜ ਕਰਵਾਉਂਦੇ ਹਨ ਐਸਾ ਕਿਉਂ ? ਕੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਵੱਖਰੀ-ਵੱਖਰੀ ਮਰਯਾਦਾ ਦ੍ਰਿੜ ਕਰਵਾਈ ਸੀ ? ਜਰਾ ਸੋਚੋ ! ਜਦੋਂ ਖ਼ਾਲਸਾ ਪੰਥ ਇੱਕ ਹੈ ਫਿਰ ਖ਼ਾਲਸੇ ਪੰਥ ਦੀ ਮਰਯਾਦਾ ਵੀ ਇੱਕ ਹੀ ਹੋਣੀ ਚਾਹੀਦੀ ਹੈ।
ਨੋਟ-ਕੇਵਲ ਸ੍ਰੋਮਣੀ ਕਮੇਟੀ ਅਤੇ ਸਿੱਖ ਮਿਸ਼ਨਰੀ ਕਾਲਜ ਹੀ ਸਿੱਖ ਰਹਿਤ ਮਰਯਾਦਾ ਦ੍ਰਿੜ ਕਰਵਾਉਂਦੇ ਹਨ।
ਅੰਮ੍ਰਿਤ ਇੱਕ ਪ੍ਰਣ ਹੈ-ਸਿੱਖ ਗੁਰੂ ਅੱਗੇ ਪ੍ਰਣ ਕਰਦਾ ਹੈ ਕਿ ਉਹ ਕਿਰਤਮ ਦੀ ਥਾਂ ਅਕਾਲ ਦੀ ਪੂਜਾ ਕਰੇਗਾ, ਨਾਮ ਜਪੇਗਾ ਅਤੇ ਧਰਮ ਦੀ ਕਿਰਤ ਕਰਦਾ ਹੋਇਆ ਵੰਡ ਛਕੇਗਾ। ਮਨੁੱਖਤਾ ਦੀ ਸੇਵਾ ਕਰਦਾ ਹੋਇਆ ਪਰਉਪਕਾਰੀ ਜੀਵਨ ਜੀਵੇਗਾ, ਜਾਤਿ-ਪਾਤਿ ਨੂੰ ਨਹੀਂ ਮੰਨੇਗਾ। ਕਿਸੇ ਦੇਹਧਾਰੀ ਸਾਧ ਸੰਤ ਦੀ ਥਾਂ ਗੁਰੂ ਗ੍ਰੰਥ ਸਾਹਿਬ ਨੂੰ ਹੀ ਸੀਸ ਨਿਵਾਏਗਾ, ਬੁਰੇ ਕਰਮਾਂ ਦਾ ਤਿਆਗ ਕਰੇਗਾ। ਕੇਸਾਂ ਦੀ ਬੇਅਦਬੀ ਅਤੇ ਪਰਾਈ ਇਸਤ੍ਰੀ ਜਾਂ ਮਰਦ ਦਾ ਸੰਗ ਨਹੀਂ ਕਰੇਗਾ। ਜਗਤ ਜੂਠ ਤਮਾਕੂ ਨਹੀਂ ਪੀਵੇਗਾ, ਗੁਲਾਮੀ ਦੀ ਨਿਸ਼ਾਨੀ ਹਲਾਲ ਕੀਤਾ ਕੁੱਠਾ ਮਾਸ ਨਹੀਂ ਖਾਏਗਾ। ਸਰੀਰਕ ਸਫਾਈ ਨੂੰ ਮੁੱਖ ਰੱਖ ਨਿੱਤ ਇਸ਼ਨਾਨ ਕਰੇਗਾ ਪਰ ਬ੍ਰਾਹਮਣ ਵਾਲੀ ਸੁੱਚ ਭਿੱਟ ਨਹੀਂ ਰੱਖੇਗਾ। ਪੰਜ ਕਕਾਰੀ ਵਰਦੀ ਧਾਰਨ ਕਰਕੇ ਗੁਰਬਾਣੀ ਦਾ ਪਾਠ ਨਿਤਾਪ੍ਰਤੀ ਕਰਕੇ ਵਿਚਾਰੇਗਾ। ਸ਼ਸ਼ਤ੍ਰ ਵਿਦਿਆ ਦਾ ਅਭਿਆਸ ਜਾਰੀ ਰੱਖਦਾ ਮਜ਼ਲੂਮਾਂ ਦੀ ਰੱਖਿਆ ਕਰੇਗਾ। ਏਕ ਪਿਤਾ ਏਕਸ ਕੇ ਹਮ ਬਾਰਿਕ।। ਮਹਾਂਵਾਕ ਅਨੁਸਾਰ ਸਾਰੇ ਸੰਸਾਰ ਨੂੰ ਆਪਣਾ ਪ੍ਰਵਾਰ ਸਮਝੇਗਾ। ਗੁਰਬਾਣੀ ਨੂੰ ਮੂਰਤੀਆਂ ਦੀ ਤਰ੍ਹਾਂ ਧੂਫਾਂ ਧੁਖਾ ਕੇ ਜਾਂ ਜੋਤਾਂ ਬਾਲ ਕੇ ਨਹੀਂ ਪੂਜੇਗਾ ਸਗੋਂ ਗੁਰੂਆਂ ਭਗਤਾਂ ਦੇ ਰੱਬੀ ਗਿਆਨ ਨੂੰ ਵਿਚਾਰ ਨਾਲ ਸਮਝ ਕੇ ਸਮੁੱਚੇ ਸੰਸਾਰ ਵਿੱਚ ਵੰਡਦਾ ਹੋਇਆ ਆਪਣਾ ਅੰਮ੍ਰਿਤਧਾਰੀ ਜੀਵਨ ਸਫਲ ਕਰੇਗਾ।
ਗੁਰੂ ਜੀ ਨੇ ਐਸਾ ਪਰਉਪਕਾਰੀ ਖ਼ਾਲਸਾ ਪੰਥ ਸਾਜਿਆ ਸੀ । ਜਰਾ ਆਪਣੇ ਮਨਾਂ ਵਿੱਚ ਵਿਚਾਰੋ ਕਿ ਅਸੀਂ ਗੁਰੂ ਜੀ ਦੇ ਖਾਲਸੇ ਹਾਂ ? ਤੇ ਫਿਰ ਇਹ ਅਲੱਗ-ਅਲੱਗ ਮਰਿਆਦਾ ਰੂਪ ਵੰਡੀਆਂ ਸਾਡੇ ਵਿੱਚ ਕਿਵੇਂ ਪੈ ਗਈਆਂ ? ਸਿੱਖ ਧਰਮ ਵਿਗਿਆਨਕ, ਅਧੁਨਿਕ ਅਤੇ ਸਾਰੇ ਸੰਸਾਰ ਦਾ ਧਰਮ ਹੈ, ਜਿਸ ਨੂੰ ਸੰਸਾਰ ਦਾ ਕੋਈ ਵੀ ਮਨੁੱਖ ਧਾਰਨ ਕਰ ਸਕਦਾ ਹੈ। ਵੈਸਾਖੀ ਦੇ ਪੁਰਬ ਤੇ ਐਸੇ ਉਪਰਾਲੇ ਕਿਉਂ ਨਹੀਂ ਕੀਤੇ ਜਾਂਦੇ ? ਦੇਖੋ ! ਈਸਾਈਆਂ ਨੇ ਦੁਨੀਆਂ ਦੀ ਹਰੇਕ ਭਾਸ਼ਾ ਵਿੱਚ ਪਵਿਤਰ ਬਾਈਬਲ ਦਾ ਗਿਆਨ ਵੰਡ ਦਿੱਤਾ ਹੈ। ਕੈਸੀ ਭਾਵਨਾ ਹੈ ਉਨ੍ਹਾਂ ਵਿੱਚ ਪਰ ਅਸੀਂ ਪੰਜਾਬੀ ਅਤੇ ਵਰਲਡ ਭਾਸ਼ਾ ਅੰਗ੍ਰੇਜੀ ਵਿੱਚ ਵੀ ਐਸਾ ਨਹੀਂ ਕਰ ਸਕੇ। ਜਰਾ ਧਿਆਨ ਦਿਉ ! ਗੁਰੂ ਗ੍ਰੰਥ ਸਹਿਬ ਜੀ ਵਿੱਚ ਐਸੀ ਭਾਵਨਾ ਪਹਿਲਾਂ ਹੀ ਦਰਸਾਈ ਗਈ ਹੈ ਅਤੇ ਅਨੇਕਾਂ ਭਾਸ਼ਾਵਾਂ ਗੁਰਬਾਣੀ ਵਿੱਚ ਵਰਤੀਆਂ ਗਈਆਂ ਹਨ ਜੋ ਸਰਬਸਾਂਝੀਵਾਲਤਾ ਦਾ ਪ੍ਰਤੀਕ ਹਨ। ਸਾਨੂੰ ਗੁਰਬਾਣੀ ਤੋਂ ਸੇਧ ਲੈ ਕੇ ਚੱਲਣਾ ਚਾਹੀਦਾ ਹੈ, ਨਾਂ ਕਿ ਕਿਸੇ ਵੰਡਪਾਉ ਸਾਧ-ਸੰਤ, ਸੰਪਰਦਾ-ਟਕਸਾਲ ਜਾਂ ਸੰਸਥਾ ਆਦਿਕ ਤੋਂ। ਗੁਰੂ ਜੀ ਸਦਾ ਲਈ ਸਾਨੂੰ ਗੁਰੂ ਗ੍ਰੰਥ ਦੇ ਲੜ ਲਾਉਂਦੇ ਹਨ ਤੇ ਸਾਨੂੰ ਲੱਗੇ ਰਹਿੰਣਾ ਚਾਹੀਦਾ ਹੈ। ਇਹੀ ਵੈਸਾਖੀ, ਅੰਮ੍ਰਿਤ, ਖਾਲਸਾ ਸਾਜਨ ਦਿਵਸ ਦਾ ਅਸਲੀ ਸੰਦੇਸ਼ ਵਿਲੱਖਣਤਾ ਤੇ ਮਹਾਨਤਾ ਕਹੀ ਜਾ ਸਕਦੀ ਹੈ।
ਕੀ ਅਕਾਲ ਪੁਰਖ ਜੂਨਾਂ ਵਿੱਚ ਆਉਂਦਾ ਹੈ ?
ਗੁਰਚਰਨ ਸਿੰਘ ਹੇਵਰਡ
ਪ੍ਰਸ਼ਨ: ਕੀ ਸਿੱਖ ਧਰਮ ਅਨੁਸਾਰ ਅਕਾਲ ਪੁਰਖ ਜੂਨਾਂ ਵਿੱਚ ਆਉਂਦਾ ਹੈ ? ਜੇ ਕਰ ਉੱਤਰ ਨਾਂਹ ਵਿੱਚ ਹੈ ਤਾਂ ਗੁਰੂ ਗ੍ਰੰਥ ਸਾਹਿਬ ਵਿੱਚ ਗੁਰ ਅਰਜਨ ਦੇਵ ਜੀ ਬਾਰੇ ਐਸਾ ਕਿਉਂ ਆਖਿਆ ਹੈ ਕਿ “ਗੁਰ ਅਰਜਨ ਪਰਤਖ੍ਹ ਹਰਿ ?’
ਉੱਤਰ: ਜਿੱਥੋਂ ਤੱਕ ਪ੍ਰਭੂ ਦੇ ਜੂਨਾਂ ਵਿੱਚ ਆਉਣ ਦਾ ਸਵਾਲ ਹੈ ਗੁਰੂ ਗ੍ਰੰਥ ਸਾਹਿਬ `ਚ ਸ਼ੁਰੂ ਵਿੱਚ ਹੀ, ਮੰਗਲਾ ਚਰਨ (ਮੂਲ ਮੰਤਰ) ਵਿੱਚ ਗੁਰੂ ਨਾਨਕ ਦੇਵ ਜੀ ਨੇ ਅਜੂਨੀ ਆਖਦਿਆਂ ਸਪਸ਼ਟ ਕਰ ਦਿੱਤਾ ਹੈ ਕਿ ਵਾਹਿਗੁਰੂ ਜੂਨਾਂ ਵਿੱਚ ਨਹੀਂ ਆਉਂਦਾ। ਗੁਰੂ ਗ੍ਰੰਥ ਸਾਹਿਬ ਵਿੱਚ ਪਰਮਾਤਮਾ ਨੂੰ ਵਿਅਕਤੀ ਨਹੀਂ, ਸ਼ਕਤੀ ਆਖਦਿਆਂ ਹੋਇਆਂ ਉਸ ਬਾਰੇ ਇੰਝ ਆਖਿਆ ਹੈ: ਰੂਪੁ ਨ ਰੇਖ ਨ ਰੰਗੁ ਕਿਛੁ ਤ੍ਰਿਹੁ ਗੁਣ ਤੇ ਪ੍ਰਭ ਭਿੰਨ ॥ ਤਿਸਹਿ ਬੁਝਾਏ ਨਾਨਕਾ ਜਿਸੁ ਹੋਵੈ ਸੁਪ੍ਰਸੰਨ ॥੧॥ {ਪੰਨਾ 283}
(ਅਰਥ:- ਪ੍ਰਭੂ ਦਾ ਨ ਕੋਈ ਰੂਪ ਹੈ, ਨ ਚਿਹਨ-ਚੱਕ੍ਰ ਅਤੇ ਨ ਕੋਈ ਰੰਗ। ਪ੍ਰਭੂ ਮਾਇਆ ਦੇ ਤਿੰਨ ਗੁਣਾਂ ਤੋਂ ਬੇ-ਦਾਗ਼ ਹੈ। ਹੇ ਨਾਨਕ! ਪ੍ਰਭੂ ਆਪਣਾ ਆਪ ਉਸ ਮਨੁੱਖ ਨੂੰ ਸਮਝਾਉਂਦਾ ਹੈ ਜਿਸ ਉਤੇ ਆਪ ਤੱਰੁਠਦਾ ਹੈ। 1)
ਪ੍ਰਭੂ ਬਾਰੇ ਕੇਵਲ ਇੱਨਾ ਹੀ ਨਹੀਂ ਆਖਿਆ ਕਿ ਉਹ ਅਜੂਨੀ ਭਾਵ ਜੂਨਾਂ ਵਿੱਚ ਨਹੀਂ ਆਉਂਦਾ ਬਲਕਿ ਉਸ ਬਾਰੇ ਅਜੇਹਾ ਆਖਣ ਅਥਵਾ ਸਮਝਣ ਵਾਲੇ ਨੂੰ ਮੁਖ਼ਾਤਬ ਕਰਦਿਆਂ ਆਖਿਆ ਹੈ, “ਸੋ ਮੁਖੁ ਜਲਉ ਜਿਤੁ ਕਹਹਿ ਠਾਕੁਰੁ ਜੋਨੀ” ॥ ਭਾਵ ਹੇ ਰੱਬ ਬਾਰੇ ਅਜੇਹਾ ਆਖਣ ਵਾਲਿਆ ਸੜ ਜਾਏ ਤੇਰਾ ਉਹ ਮੂੰਹ ਜਿਸ ਦੀ ਰਾਹੀਂ ਤੂੰ ਆਖਦਾ ਹੈਂ ਕਿ ਮਾਲਕ-ਪ੍ਰਭੂ ਜੂਨਾਂ ਵਿੱਚ ਆਉਂਦਾ ਹੈ।
ਹਜ਼ੂਰ ਵਾਹਿਗੁਰੂ ਬਾਰੇ ਆਪਣਾ ਦ੍ਰਿਸ਼ਟੀਕੋਣ ਸਪਸ਼ਟ ਕਰਦਿਆਂ ਫ਼ਰਮਾਉਂਦੇ ਹਨ, “ਜਨਮਿ ਨ ਮਰੈ ਨ ਆਵੈ ਨ ਜਾਇ ॥ ਨਾਨਕ ਕਾ ਪ੍ਰਭੁ ਰਹਿਓ ਸਮਾਇ ॥” ਕਿ ਹੇ ਭਾਈ ! ਨਾਨਕ ਦਾ ਪਰਮਾਤਮਾ ਸਭ ਥਾਈਂ ਵਿਆਪਕ ਹੈ, ਉਹ ਨਾਹ ਜੰਮਦਾ ਹੈ ਨਾਹ ਮਰਦਾ ਹੈ, ਨਾਹ ਆਉਂਦਾ ਹੈ ਨਾਹ ਜਾਂਦਾ ਹੈ। (1136)
ਜਿੱਥੋਂ ਤੱਕ “ਭਨਿ ਮਥੁਰਾ ਕਛੁ ਭੇਦੁ ਨਹੀ ਗੁਰੁ ਅਰਜੁਨੁ ਪਰਤਖ੍ਯ੍ਯ ਹਰਿ ॥” ਪੰਗਤੀ ਦਾ ਸਵਾਲ ਹੈ, ਇਹ ਪੰਗਤੀ ਭੱਟਾਂ ਦੇ ਸਵਈਏ ਵਿਚ, ਮਥੁਰਾ ਭੱਟ ਦੇ ਉਚਾਰਣ ਸਵਈਏ ਵਿੱਚ ਦਰਜ ਹੈ। ਪੂਰਾ ਸਵਈਆ ਇਸ ਤਰ੍ਹਾਂ ਹੈ:- ਕਲਿ ਸਮੁਦ੍ਰ ਭਏ ਰੂਪ ਪ੍ਰਗਟਿ ਹਰਿ ਨਾਮ ਉਧਾਰਨੁ ॥ ਬਸਹਿ ਸੰਤ ਜਿਸੁ ਰਿਦੈ ਦੁਖ ਦਾਰਿਦ੍ਰ ਨਿਵਾਰਨੁ ॥ ਅਰਥ:- ਕਲਜੁਗ ਦੇ ਸਮੁੰਦਰ ਤੋਂ ਤਾਰਨ ਲਈ ਗੁਰੂ ਅਰਜੁਨ ਦੇਵ ਜੀ ਹਰੀ ਦਾ ਨਾਮ-ਰੂਪ ਪ੍ਰਗਟ ਹੋਏ ਹਨ, ਆਪ ਦੇ ਹਿਰਦੇ ਵਿੱਚ ਸੰਤ (ਸ਼ਾਂਤੀ ਦਾ ਸੋਮਾ ਪ੍ਰਭੂ ਜੀ) ਵੱਸਦੇ ਹਨ, ਆਪ ਦੁੱਖਾਂ ਦਰਿਦ੍ਰਾਂ ਦੇ ਦੂਰ ਕਰਨ ਵਾਲੇ ਹਨ।
ਨਿਰਮਲ ਭੇਖ ਅਪਾਰ ਤਾਸੁ ਬਿਨੁ ਅਵਰੁ ਨ ਕੋਈ ॥ ਮਨ ਬਚ ਜਿਨਿ ਜਾਣਿਅਉ ਭਯਉ ਤਿਹ ਸਮਸਰਿ ਸੋਈ ॥ ਅਰਥ:- ਉਸ (ਗੁਰੂ ਅਰਜੁਨ) ਤੋਂ ਬਿਨਾ ਕੋਈ ਹੋਰ ਨਹੀਂ ਹੈ, ਆਪ ਅਪਾਰ ਹਰੀ ਦਾ ਨਿਰਮਲ ਰੂਪ ਹਨ। ਜਿਸ (ਮਨੁੱਖ) ਨੇ ਮਨ ਤੇ ਬਚਨਾਂ ਕਰਕੇ ਹਰੀ ਨੂੰ ਪਛਾਤਾ ਹੈ, ਉਹ ਹਰੀ ਵਰਗਾ ਹੀ ਹੋ ਗਿਆ ਹੈ।
ਧਰਨਿ ਗਗਨ ਨਵ ਖੰਡ ਮਹਿ, ਜੋਤਿ ਸ੍ਵਰੂਪੀ ਰਹਿਓ ਭਰਿ ॥ ਭਨਿ ਮਥੁਰਾ ਕਛੁ ਭੇਦੁ ਨਹੀ, ਗੁਰੁ ਅਰਜੁਨੁ ਪਰਤਖ੍ਯ੍ਯ ਹਰਿ ॥੭॥੧੯॥ {ਪੰਨਾ 1409} ਅਰਥ:- (ਗੁਰੂ ਅਰਜੁਨ ਹੀ) ਜੋਤਿ-ਰੂਪ ਹੋ ਕੇ ਧਰਤੀ ਅਕਾਸ਼ ਤੇ ਨੌ ਖੰਡਾਂ ਵਿੱਚ ਵਿਆਪ ਰਿਹਾ ਹੈ। ਹੇ ਮਥੁਰਾ ! ਆਖਿ—ਗੁਰੂ ਅਰਜੁਨ ਸਾਖਿਆਤ ਅਕਾਲ ਪੁਰਖ ਹੈ। ਕੋਈ ਫ਼ਰਕ ਨਹੀਂ ਹੈ।
ਭੱਟਾਂ ਦੇ ਸਵਈਆਂ ਵਿੱਚ ਕੇਵਲ ਗੁਰੂ ਅਰਜਨ ਦੇਵ ਜੀ ਬਾਰੇ ਹੀ ਅਜੇਹਾ ਨਹੀਂ ਆਖਿਆ ਗਿਆ ਬਲਕਿ ਗੁਰੂ ਅਮਰਦਾਸ ਜੀ ਦੀ ਉਪਮਾਂ ਕਰਦਿਆਂ ਹੋਇਆਂ ਵੀ ਭੱਟ ਕੀਰਤ ਜੀ ਆਖਦੇ ਹਨ:- ਆਪਿ ਨਰਾਇਣੁ ਕਲਾ ਧਾਰਿ, ਜਗ ਮਹਿ ਪਰਵਰਿਯਉ ॥ ਨਿਰੰਕਾਰਿ ਆਕਾਰੁ ਜੋਤਿ, ਜਗ ਮੰਡਲਿ ਕਰਿਯਉ ॥ {ਪੰਨਾ ੧੩੯੫}ਅਰਥ:- (ਗੁਰੂ ਅਮਰਦਾਸ) ਆਪ ਹੀ ਨਰਾਇਣ-ਰੂਪ ਹੈ, ਜੋ ਆਪਣੀ ਸੱਤਾ ਰਚ ਕੇ ਜਗਤ ਵਿੱਚ ਪ੍ਰਵਿਰਤ ਹੋਇਆ ਹੈ। ਨਿਰੰਕਾਰ ਨੇ (ਗੁਰੂ ਅਮਰਦਾਸ ਜੀ ਦਾ) ਅਕਾਰ-ਰੂਪ ਹੋ ਕੇ (ਰੂਪ ਧਾਰ ਕੇ) ਜਗਤ ਵਿੱਚ ਜੋਤਿ ਪ੍ਰਗਟਾਈ ਹੈ।
ਕੇਵਲ ਭੱਟਾਂ ਨੇ ਹੀ ਸਤਿਗੁਰੂ ਜੀ ਦੀ ਉਪਮਾ ਕਰਦਿਆਂ ਇੰਝ ਨਹੀਂ ਆਖਿਆ ਬਲਕਿ ਗੁਰ ਸਾਹਿਬਾਨ ਨੇ ਵੀ ਵਾਹਿ ਗੁਰੂ ਦੀ ਸਿਫਤ ਸਾਲਾਹ ਕਰਦਿਆਂ ਪ੍ਰਭੂ ਦੇ ਗੁਣਾਂ ਵਿੱਚ ਹੀ ਲੀਨ ਹੋਣ ਵਾਲਿਆਂ ਬਾਰੇ ਫ਼ਰਮਾਇਆ ਹੈ:- ਹਰਿ ਕਾ ਸੇਵਕੁ, ਸੋ ਹਰਿ ਜੇਹਾ ॥ ਭੇਦੁ ਨ ਜਾਣਹੁ, ਮਾਣਸ ਦੇਹਾ ॥ ਜਿਉ ਜਲ ਤਰੰਗ ਉਠਹਿ ਬਹੁ ਭਾਤੀ, ਫਿਰਿ ਸਲਲੈ ਸਲਲ ਸਮਾਇਦਾ ॥ (ਪੰਨਾ 1076) (ਹੇ ਭਾਈ ! ਪਰਮਾਤਮਾ ਦੀ ਭਗਤੀ ਕਰਨ ਵਾਲਾ ਮਨੁੱਖ ਪਰਮਾਤਮਾ ਵਰਗਾ ਹੀ ਹੋ ਜਾਂਦਾ ਹੈ। ਉਸ ਦਾ ਮਨੁੱਖਾ ਸਰੀਰ (ਵੇਖ ਕੇ ਪਰਮਾਤਮਾ ਨਾਲੋਂ ਉਸ ਦਾ) ਫ਼ਰਕ ਨਾਹ ਸਮਝੋ। (ਸਿਮਰਨ ਕਰਨ ਵਾਲਾ ਮਨੁੱਖ ਇਉਂ ਹੀ ਹੈ) ਜਿਵੇਂ ਕਈ ਕਿਸਮਾਂ ਦੀਆਂ ਪਾਣੀ ਦੀਆਂ ਲਹਰਾਂ ਉੱਠਦੀਆਂ ਹਨ, ਮੁੜ ਪਾਣੀ ਵਿੱਚ ਪਾਣੀ ਦਾ ਰੂਪ ਹੋ ਕੇ ਰਲ ਜਾਂਦਾ ਹੈ।)
NANAKSHAHI CALENDER
SGPC NEED TO REVIEW THEIR DECISION TO RESTORE IT BACK IN OUR SYSTEM
Brig J S Ahuja(Retd.)-9885723618 Jagjit.ahuja@gmail.com
Brief History
The task of having Nanak Shahi Calendar was mooted by SGPC sometime in the year around 2000.A Committee of 11 members consisting of Sikh Historians, Learned Persons and Calendar Experts was constituted by Singh Sahib Giani Joginder Singh ji, Jathedar Akal Takhat Sahib on 08 January 2003 to take a final decision. This committee had number of sittings and it was finally approved on 28 March 2003 to develop a Calendar with the following features-
13. In the Nanakshahi Calendar, apart from the dates of Sangrand, the dates of Masaya and Puranmashi will also be shown.
This job was entrusted to S. Pal Singh, resident of Canada,who has been considered as an authority on this subject. He had done lot of work on different Calendars in other parts of the world .The following organizations of repute were also associated in developing this Calendar –
· Guru Nanak Dev University Amritsar
This calendar was officially accepted and became part of Jantri’sand wall calendars published by SGPC. It was also being quoted in the publications from the Vaisakhi of the year 2003 onwards. However the calendar was initially planned up to Samvat 551 corresponding to year 2020, may be to give enough time to test the usage of this calendar, developed on scientific lines. All the Gurpurabs and Sangrand days were finalized and published in the Jantri’s accordingly
Present Status
Than in the year 2009 or may be earlier, voices were being raised against this Calendar to go back to the old Bikrami Calendar based on Lunar System. This forced SGPC to reconsider and reverse its decision for the best reasons known to them. Finally the SGPC modified its decision by changing the dates in the Nanak Shahi Calendar Samvat 542 to Lunar System corresponding to the Vaisakh of the year 2010 .Though we had tried our best through various institutions, organizations and people who matter to persuade the President SGPC, not to take this step backward but failed for the reasons best known to them.
Rather it should have been a matter of pride and praise for the steps taken by Shiromani Gurudwara Prabandhak Committee, Sri Amritsar that Sikhs across the world are having their own universal tropical calendar based on Sun and Weather.