ਕੈਲੰਡਰ ਵਿਵਾਦ–ਅਗਿਆਨਤਾ ਦੀ ਦੇਣ

0
389

ਕੈਲੰਡਰ ਵਿਵਾਦ–ਅਗਿਆਨਤਾ ਦੀ ਦੇਣ

ਸਰਵਜੀਤ ਸਿੰਘ ਸੈਕਰਾਮੈਂਟੋ

ਡਾ. ਸੁਖਦਿਆਲ ਸਿੰਘ ਜੀ, ਸਾਬਕਾ ਮੁਖੀ ਇਤਿਹਾਸ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਜੀ ਦੀ ਲੇਖ ਲੜੀ, ‘ਬਿਕਰਮੀ ਸੰਮਤ ਅਤੇ ਨਾਨਕ ਸ਼ਾਹੀਸੰਮਤ ਦਾ ਇਤਿਹਾਸਕ ਪਿਛੋਕੜ’ ਚੜਦੀ ਕਲਾ ਵਿੱਚ 26 ਦਸੰਬਰ 2015 ਈ. ਤੋਂ 8 ਜਨਵਰੀ 2016 ਈ. ਤੱਕ ਲਗਾਤਾਰ 14 ਕਿਸ਼ਤਾਂ ਵਿੱਚ ਛਪਿਆ ਸੀ।ਇਸ ਲੇਖ ਲੜੀ ਰਾਹੀਂ ਵਿਦਵਾਨ ਲੇਖਕ ਨੇ ਵੱਖ–ਵੱਖ ਸਮੇਂ ’ਤੇ ਹੋਏ ਰਾਜਿਆਂ–ਮਹਾਰਾਜਿਆਂ ਵੱਲੋਂ ਆਪਣੇ ਨਾਮ ’ਤੇ ਜਾਂ ਆਪਣੇ ਰਾਜ ਸਮੇਂ ਵਾਪਰੀ ਕਿਸੇਇਤਿਹਾਸ ਘਟਨਾ ਨੂੰ ਮੁਖ ਰੱਖ ਕੇ, ਵੱਖ–ਵੱਖ ਸੰਮਤਾਂ ਦਾ ਕਿਵੇਂ ਆਰੰਭ ਕੀਤਾ, ਇਸ ਸੰਬੰਧੀ ਆਪਣੀ ਖੋਜ ਸਾਂਝੀ ਕੀਤੀ ਹੈ। ਇਤਿਹਾਸਿਕ ਪੱਖੋਂ ਇਹ ਜਾਣਕਾਰੀਠੀਕ ਵੀ ਹੋ ਸਕਦੀ ਹੈ ਪਰ ਸਾਡੀ ਸਮੱਸਿਆ ਇਹ ਨਹੀਂ ਹੈ ਕਿ ਕਿਹੜਾ ਸੰਮਤ ਕਿਸ ਨੇ ਆਰੰਭ ਕੀਤਾ ਸੀ। ਸਾਡੀ ਸਮੱਸਿਆ ਇਹ ਹੈ ਕਿ ਬਿਕ੍ਰਮੀ ਸਾਲ ਦੀਲੰਬਾਈ ਕਿੰਨੀ ਹੈ ? ਕਿਉਂਕਿ ਸਾਲ ਦੀ ਲੰਬਾਈ, ਸੂਰਜ ਦੁਵਾਲੇ ਧਰਤੀ ਦੇ ਇੱਕ ਚੱਕਰ ਪੂਰਾ ਕਰਨ ਦੇ ਸਮੇਂ ਨੂੰ ਮੰਨਿਆ ਗਿਆ ਹੈ। ਹੁਣ ਜੇ ਕੈਲੰਡਰ ਦੇ ਸਾਲਦੀ ਲੰਬਾਈ ਉਸ ਸਮੇਂ ਤੋਂ ਵੱਧ–ਘੱਟ ਹੋਵੇਗੀ ਤਾਂ ਸਮੱਸਿਆਵਾਂ ਆਉਣਗੀਆਂ। ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਇਨਸਾਨ ਨੇ ਆਪਣੀ ਸਹੂਲਤ ਲਈ ਹੀਕੈਲੰਡਰ ਨੂੰ ਆਰੰਭ ਕੀਤਾ ਸੀ। ਜਿਓ–ਜਿਓ ਇਨਸਾਨ ਦੀ ਜਾਣਕਾਰੀ ’ਚ ਵਾਧਾ ਹੁੰਦਾ ਗਿਆ ਤਾਂ ਕੈਲੰਡਰ ’ਚ ਸੋਧ ਵੀ ਹੁੰਦੀ ਰਹੀ। ਇਸੇ ਵਿਕਾਸ ਦੀ ਹੀ ਦੇਣਹੈ ‘ਨਾਨਕਸ਼ਾਹੀ ਕੈਲੰਡਰ’।

ਕੋਈ ਸਮਾਂ ਸੀ ਜਦੋਂ ਇਨਸਾਨ ਨੂੰ ਦਿਨ ਦੇ ਚਾਨਣ ਅਤੇ ਰਾਤ ਦੇ ਅੰਧੇਰੇ ਦਾ ਹੀ ਗਿਆਨ ਸੀ। ਇਸ ਪਿਛੋਂ ਇਨਸਾਨ ਨੂੰ ਚੰਦ ਦੇ ਵਧਣ–ਘਟਣ ਅਤੇ ਚਾਨਣੀ–ਹਨੇਰੀ ਰਾਤ ਦਾ ਵੀ ਗਿਆਨ ਹੋਇਆ ਹੋਵੇਗਾ। ਖਿਆਲ ਕਰੋ ਕਿ ਮੌਜੂਦਾ ਪ੍ਰਚਲਿਤ ਸੰਮਤਾਂ ਦੇ ਆਰੰਭ ਤੋਂ ਪਹਿਲਾਂ, ਜਦੋਂ ਕਿਸੇ ਸਿਆਣੇ ਨੇ ਚੰਦ ਦੇ ਮੱਸਿਆ ਤੋਂਪੁੰਨਿਆ ਤੱਕ ਚਾਨਣੇ ਪੱਖ (ਸੁਦੀ ਪੱਖ) ਅਤੇ ਪੁੰਨਿਆਂ ਤੋਂ ਮੱਸਿਆ ਤੱਕ ਦੇ ਹਨੇਰੇ ਪੱਖ (ਵਦੀ ਪੱਖ) ਦੀ ਗਿਣਤੀ ਕਰਕੇ ਕੈਲੰਡਰ ਦਾ ਮੁੱਢ ਬੰਨਿਆਂ ਹੋਵੇਗਾ ਤਾਂਇਨਸਾਨ ਦੇ ਜੀਵਨ ਵਿੱਚ ਕਿੰਨੀ ਤਬਦੀਲੀ ਆਈ ਹੋਵੇਗੀ। ਇਸ ਵਿਚ ਕੋਈ ਸ਼ੱਕ ਨਹੀਂ ਕਿ ਸਭ ਤੋਂ ਪਹਿਲਾਂ ਚੰਦ ਅਧਾਰਿਤ ਕੈਲੰਡਰ ਹੀ ਹੋਂਦ ਵਿਚ ਆਇਆਸੀ। ਜਿਓ–ਜਿਓ ਮਨੁੱਖ ਨੇ ਤਰੱਕੀ ਕੀਤੀ ਅਤੇ ਮੌਸਮ ਸਬੰਧੀ ਜਾਣਕਾਰੀ ਵਿਚ ਵਾਧਾ ਹੋਇਆ ਤਾਂ ਸੂਰਜੀ ਕੈਲੰਡਰ ਹੋਂਦ ਵਿਚ ਆ ਗਏ। ਅੱਜ ਵੀ ਚੰਦ ਅਧਾਰਿਤਕੈਲੰਡਰ ਦਾ ਸ਼ੁੱਧ ਰੂਪ ਹਿਜਰੀ ਕੈਲੰਡਰ, ਇਸਲਾਮ ਧਰਮ ਵਿਚ ਪ੍ਰਚਲਿਤ ਹੈ। ਹਿੰਦੂ ਧਰਮ ਵਿਚ ਚੰਦਰ ਸੂਰਜੀ ਬਿਕ੍ਰਮੀ ਕੈਲੰਡਰ ਅਤੇ ਸੂਰਜੀ ਬਿਕ੍ਰਮੀ ਕੈਲੰਡਰ (ਦੋਵੇਂ) ਪ੍ਰਚਲਿਤ ਹਨ। ਸਿੱਖ ਧਰਮ ਵਿੱਚ ਚੰਦਰ–ਸੂਰਜੀ ਬਿਕ੍ਰਮੀ, ਸੂਰਜੀ ਬਿਕ੍ਰਮੀ ਅਤੇ ਸੀ. ਈ. (ਸਾਂਝਾ ਸੰਨ) ਕੈਲੰਡਰ ਪ੍ਰਚਲਿਤ ਹੈ। ਭਾਵੇਂ ਇਹ ਕੋਈਧਾਰਮਿਕ ਵਿਸ਼ਾ ਨਹੀਂ ਹੈ ਫਿਰ ਵੀ ਇਸ ਦਾ ਧਰਮ ਨਾਲ ਗੂੜਾ ਸਬੰਧ ਹੈ।

“Today each of major religions has its own calendar which is used to programme its religious, and it is almost as true to say that each calendar has its religion.” (E. G. Richards, ‘Mapping Time’- Page 6)

ਡਾ ਸੁਖਦਿਆਲ ਸਿੰਘ ਜੀ ਆਪਣੇ ਲੇਖ ਦਾ ਆਰੰਭ, ਨਾਨਕਸ਼ਾਹੀ ਕੈਲੰਡਰ ਦੀ ਲੋੜ ਅਤੇ 2010 ਵਿੱਚ ਕੀਤੀ ਗਈ ਕਥਿਤ ਸੋਧ ਕਾਰਨ ਪੈਦਾ ਹੋਏ ਵਿਵਾਦ ਦਾਇਸ਼ਾਰੇ ਮਾਤਰ ਜ਼ਿਕਰ ਕਰਕੇ ਇਕ ਸਵਾਲ ਤੋਂ ਆਰੰਭ ਕਰਦੇ ਹਨ ਕਿ, ‘ਇਹ ਵਿਵਾਦ ਕਿਉਂ ਪੈਦਾ ਹੋਇਆ ?’ ਇਸ ਦਾ ਪਹਿਲਾ ਕਾਰਨ ਤਾਂ ਆਪ ਨੇ ਇਹਦੱਸਿਆ ਹੈ ਕਿ ਗੁਰਪੁਰਬਾਂ ਦੀਆਂ ਤਾਰੀਖਾਂ ਦਾ ਵੱਖ–ਵੱਖ ਹੋਣਾ, ਅੱਗੜ–ਪਿੱਛੜ ਹੋਣਾ ਅਤੇ ਤਿੰਨ–ਚਾਰ ਤਰ੍ਹਾਂ ਦੇ ਕੈਲੰਡਰਾਂ ਦੀ ਵਰਤੋਂ ਅਤੇ ਦੂਜਾ ਕਾਰਨਬਿਕਰਮੀ ਕੈਲੰਡਰ/ਸੰਮਤ ਦਾ ਵਿਰੋਧ। ਵਿਦਵਾਨ ਲੇਖਕ ਵੱਲੋਂ ਬਿਆਨ ਕੀਤਾ ਗਿਆ ਪਹਿਲਾ ਕਾਰਨ ਨਾਨਕ ਸ਼ਾਹੀ ਕੈਲੰਡਰ ਦੀ ਲੋੜ ਦਾ ਇਕ ਕਾਰਨ ਹੈ।ਲੇਖਕ ਵੱਲੋਂ ਦੱਸਿਆ ਗਿਆ ਦੂਜਾ ਕਾਰਨ, ਜੋ ਮੈਂ ਅੱਜ ਪਹਿਲੀ ਵਾਰੀ ਪੜ੍ਹਿਆ ਹੈ, ਲੇਖਕ ਦੀ ਆਪਣੀ ਉਪਜ ਹੈ। ਆਪ ਹੀ ਸਵਾਲ ਕਰਕੇ, ਉਸ ਦਾ ਬਹੁਤ ਹੀਵਿਸਥਾਰ ਨਾਲ ਜਵਾਬ ਦੇਣਾ, ਅਸਲ ਮੁੱਦੇ ਨਾਲ ਨਿਆਂ ਨਹੀਂ ਮੰਨਿਆ ਜਾ ਸਕਦਾ। ਅਸਲ ਮੁੱਦਾ ਹੈ: ‘ਨਾਨਕਸ਼ਾਹੀ ਕੈਲੰਡਰ ਦੀ ਲੋੜ ਕਿਓ ?’ ਨਾ ਕਿ ਬਿਕ੍ਰਮੀਸੰਮਤ ਅਤੇ ਸਾਕਾ ਸੰਮਤ ਦਾ ਆਰੰਭ ਕਿਵੇਂ ਅਤੇ ਕਦੋਂ ਹੋਇਆ ਸੀ ? ਬਿਕ੍ਰਮੀ ਕੈਲੰਡਰ ਦੀ ਥਾਂ ਨਾਨਕਸ਼ਾਹੀ ਕੈਲੰਡਰ ਦੀ ਲੋੜ, ਬਿਕ੍ਰਮੀ ਕੈਲੰਡਰ ਦਾ ਵਿਰੋਧ ਨਹੀਂਸਗੋਂ ਬਿਕ੍ਰਮੀ ਕੈਲੰਡਰ ਦੀਆਂ ਤਕਨੀਕੀ ਖ਼ਾਮੀਆਂ ਹਨ। ਜਿਨ੍ਹਾਂ ਦਾ ਵਿਦਵਾਨ ਲੇਖਕ ਨੇ ਆਪਣੀ ਲੇਖ ਲੜੀ (14 ਕਿਸ਼ਤਾਂ) ਵਿੱਚ ਜ਼ਿਕਰ ਹੀ ਨਹੀਂ ਕੀਤਾ। ਕੀਇਹ ਜ਼ਿਕਰ ਨਾ ਕਰਨਾ, ਕਿਤੇ ਵਿਦਵਾਨ ਇਤਿਹਾਸਕਾਰ ਦਾ ਕੈਲੰਡਰ ਗਿਆਨ ਦੀ ਮੁੱਢਲੀ ਜਾਣਕਾਰੀ ਤੋਂ ਕੋਰਾ ਹੋਣਾ ਹੀ ਤਾਂ ਨਹੀਂ ਹੈ ?

ਗੁਰੂ ਕਾਲ ਵੇਲੇ ਸੂਰਜੀ ਬਿਕ੍ਰਮੀ (Solar Bikrami) ਅਤੇ ਚੰਦਰ–ਸੂਰਜੀ ਬਿਕ੍ਰਮੀ (Luni-Solar Bikrami) ਕੈਲੰਡਰ ਪ੍ਰਚਲਿਤ ਸਨ। ਵਿਚਾਰ ਨੂੰ ਅੱਗੇਤੋਰਨ ਤੋਂ ਪਹਿਲਾਂ; ਆਓ, ਕੈਲੰਡਰ ਦੀ ਬੁਨਿਆਦੀ ਬਣਤਰ ਨੂੰ ਸਮਝੀਏ। ਧਰਤੀ ਸੂਰਜ ਦੇ ਦੁਵਾਲੇ ਘੁੰਮਦੀ ਹੈ, ਇਸ ਦਾ ਇੱਕ ਚੱਕਰ 365.2422 ਦਿਨਾਂ ’ਚਪੂਰਾ ਹੁੰਦਾ ਹੈ ਇਸ ਨੂੰ ਰੁੱਤੀ ਸਾਲ (Tropical year ) ਕਿਹਾ ਜਾਂਦਾ ਹੈ। ਸੂਰਜੀ ਬਿਕ੍ਰਮੀ ਕੈਲੰਡਰ (ਸੂਰਜੀ ਸਿਧਾਂਤ) ਦੇ ਸਾਲ ਦੀ ਲੰਬਾਈ 365.2587 ਦਿਨ ਹੈ। ਇਹ ਲੰਬਾਈ, ਰੁੱਤੀ ਸਾਲ ਦੀ ਲੰਬਾਈ ਤੋਂ ਲਗਭਗ 24 ਮਿੰਟ ਵੱਧ ਹੈ। ਜਿਸ ਕਾਰਨ 60 ਸਾਲ ਪਿੱਛੋਂ (2460=1440 ਮਿੰਟ ਭਾਵ) ਇਕ ਦਿਨ ਦਾ ਫ਼ਰਕ ਪੈਜਾਂਦਾ ਹੈ। ਚੰਦ ਧਰਤੀ ਦੇ ਦੁਵਾਲੇ ਘੁੰਮਦਾ ਹੈ ਇਹ ਚੱਕਰ 29.53 ਦਿਨਾਂ ਵਿੱਚ ਪੂਰਾ ਹੁੰਦਾ ਹੈ। ਚੰਦ ਦੇ ਸਾਲ ਦੇ 12 ਮਹੀਨੇ ਜਾਂ 354.37 ਦਿਨ ਹੁੰਦੇ ਹੈ। ਇਸਤੋਂ ਸਪੱਸ਼ਟ ਹੈ <ਿ/>ਕ ਚੰਦ ਦਾ ਸਾਲ ਸੂਰਜੀ ਸਾਲ ਤੋਂ ਲਗਭਗ 11 ਦਿਨ ਛੋਟਾ ਹੁੰਦਾ ਹੈ। ਹੁਣ ਜਦੋਂ ਇਕ ਸਾਲ ਵਿਚ 11 ਦਿਨ ਅਤੇ ਦੋ ਸਾਲਾਂ ਵਿਚ 22 ਦਿਨ, ਚੰਦ ਦਾ ਸਾਲ ਸੂਰਜੀ ਸਾਲ ਤੋਂ ਪਿਛੇ ਰਹਿ ਜਾਂਦਾ ਹੈ ਤਾਂ ਚੰਦ ਦੇ ਸਾਲ ਵਿਚ ਇਕ ਵਾਧੂ ਮਹੀਨਾ ਜੋੜ ਦਿੱਤਾ ਜਾਂਦਾ ਹੈ ਉਸ ਸਾਲ ਚੰਦ ਦੇ ਸਾਲ ਦੇ 13 ਮਹੀਨੇ ਜਾਂ 385/385 ਦਿਨ ਹੁੰਦੇ ਹਨ। ਸੰਨ 2015 ਈ. ਵਿਚ ਚੰਦ ਦੇ ਸਾਲ ਦੇ 13 ਮਹੀਨੇ (ਹਾੜ ਦੇ ਦੋ ਮਹੀਨੇ) ਸਨ। ਸੰਨ 2018 ਵਿੱਚ ਜੇਠ, ਸੰਨ 2020ਵਿੱਚ ਅੱਸੂ, ਸੰਨ 2023 ਵਿੱਚ ਸਾਵਣ, ਸੰਨ 2026 ਵਿੱਚ ਜੇਠ, ਸੰਨ 2029 ਵਿੱਚ ਚੇਤ, ਸੰਨ 2031 ਵਿੱਚ ਭਾਂਦੋ ਦਾ ਮਹੀਨਾ ਦੋ ਵਾਰੀ ਆਵੇਗਾ। ਤੇਰ੍ਹਵੇਂ ਮਹੀਨੇਨੂੰ ਮਲ ਮਾਸ ਕਿਹਾ ਜਾਂਦਾ ਹੈ ਇਸ ’ਚ ਕੋਈ ਸ਼ੁਭ ਕੰਮ ਨਹੀਂ ਕੀਤਾ ਜਾਂਦਾ। ਇਸ ਮਹੀਨੇ ਜਾਂ ਇਸ ਤੋਂ ਪਿਛੋਂ ਆਉਣ ਵਾਲੇ ਦਿਹਾੜੇ ਪੱਛੜ ਜਾਂਦੇ ਹਨ। ਇਹੀਕਾਰਨ ਹੈ ਕਿ ਹਰ ਸਾਲ ਗੁਰਪੁਰਬਾਂ ਦੀਆਂ ਤਾਰੀਖਾਂ ਬਦਲਦੀਆਂ ਰਹਿੰਦੀਆਂ ਹਨ। ਜਿਸ ਨਾਲ ਡਾ ਸੁਖਦਿਆਲ ਸਿੰਘ ਜੀ ਵੀ ਸਹਿਮਤ ਹਨ। ਹੁਣ ਸਵਾਲਪੈਦਾ ਹੁੰਦਾ ਹੈ ਕਿ ਜੇ ਚੰਦ ਦੇ ਕੈਲੰਡਰ ਨੂੰ ਵੀ ਖਿੱਚ–ਧੂਹ ਕੇ ਸੂਰਜੀ ਕੈਲੰਡਰ ਦੇ ਨੇੜੇ–ਤੇੜੇ ਹੀ ਰੱਖਣਾ ਹੈ ਤਾਂ ਕਿਉਂ ਨਾ ਸੂਰਜੀ ਕੈਲੰਡਰ ਹੀ ਅਪਣਾਇਆ ਜਾਵੇ ?

ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੀ ਤਾਰੀਖ ਸਬੰਧੀ ਜਿੱਥੇ ਉਨ੍ਹਾਂ ਇਸ ਲੇਖ ਲੜੀ ਵਿੱਚ ਕਈ ਵਾਰ ਜ਼ਿਕਰ ਕੀਤਾ ਹੈ ਉੱਥੇ ਹੀ ਉਹ ਆਪਣੀ ਕਿਤਾਬ (ਸ਼ਿਰੋਮਣੀ ਸਿੱਖ ਇਤਿਹਾਸ: 1469–1708) ਵਿੱਚ ਲਿਖਦੇ ਹਨ: ‘ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦੀ ਸਰਬ ਪਰਮਾਣਿਤ ਮਿਤੀ ਪੋਹ ਸੁਦੀ ਸੱਤਮੀ, ਸੰਮਤ1723 ਬਿ. ਹੈ। ਈਸਵੀ ਸੰਨ ਦੇ ਅਨੁਸਾਰ ਇਹ ਮਿਤੀ 22 ਦਸੰਬਰ 1666 ਈ. ਬਣਦੀ ਹੈ ਪਰ ਮਹੀਨੇ ਦੀ ਤਾਰੀਖ ਹਰ ਸਾਲ ਬਦਲ ਜਾਂਦੀ ਹੈ। ਇਸ ਕਰਕੇਈਸਵੀ ਸਾਲ ਦੇ ਮਹੀਨਿਆਂ ਦੇ ਅਨੁਸਾਰ ਗੁਰੂ ਜੀ ਦੇ ਜਨਮ ਦੀ ਇਕ ਮਿਤੀ ਨਿਸ਼ਚਿਤ ਨਹੀਂ ਕੀਤੀ ਜਾਂ ਸਕਦੀ।… ਹੁਣ ਨਾਨਕ ਸ਼ਾਹੀ ਕੈਲੰਡਰ ਅਨੁਸਾਰ 5ਜਨਵਰੀ ਪੱਕੇ ਤੌਰ ਤੇ ਅਪਣਾ ਲਏ ਜਾਣ ਨਾਲ ਇਤਿਹਾਸਕ ਨਿਰਣਿਆਂ ਦਾ ਤਾਂ ਭੋਗ ਹੀ ਪਾ ਦਿੱਤਾ ਗਿਆ ਹੈ। ਇਸ ਨਾਨਕਸ਼ਾਹੀ ਕੈਲੰਡਰ ਨੇ ਇਤਹਾਸ ਨੂੰ ਪੁੱਠਾਗੇੜਾ ਦੇਣਾ ਸ਼ੁਰੂ ਕਰ ਦਿੱਤਾ ਹੈ।’ (ਪੰਨਾ 220)

ਡਾ ਸੁਖਦਿਆਲ ਸਿੰਘ ਜੀ! ਇਹ ਠੀਕ ਹੈ ਕਿ ਜਿਸ ਦਿਨ ਗੁਰੂ ਗੋਬਿੰਦ ਸਿੰਘ ਜੀ ਜਨਮ ਹੋਇਆ ਸੀ ਉਸ ਦਿਨ ਚੰਦ ਦੇ ਕੈਲੰਡਰ ਦੀ ਪੋਹ ਸੁਦੀ 7 ਸੀ। ਇਸੇਤਾਰੀਖ ਨੂੰ ਜਦੋਂ ਅੰਗਰੇਜੀ ਕੈਲੰਡਰ ਵਿੱਚ ਲਿਖਿਆ ਗਿਆ ਤਾਂ ਇਹ 22 ਦਸੰਬਰ (ਜੂਲੀਅਨ) ਲਿਖੀ ਗਈ ਪਰ ਸਵਾਲ ਪੈਦਾ ਹੁੰਦਾ ਹੈ ਕਿ, ਕੀ ਜੂਲੀਅਨਕੈਲੰਡਰ ਕਦੇ ਆਪਣੇ ਦੇਸ਼ ਵਿਚ ਲਾਗੂ ਹੋਇਆ ਸੀ ? ਜਿਹੜਾ ਕੈਲੰਡਰ ਕਦੇ ਲਾਗੂ ਹੀ ਨਹੀਂ ਹੋਇਆ ਉਸ ਦੀਆਂ ਤਾਰੀਖ ਤਾਂ ਲਿਖ ਰਹੇ ਹੋ ਪਰ ਜਿਹੜਾਕੈਲੰਡਰ ਲਾਗੂ ਸੀ ਉਸ ਦੀ ਤਾਰੀਖ ਦਾ ਜ਼ਿਕਰ ਕਰਨਾ ਵੀ ਯੋਗ ਨਹੀਂ ਸਮਝਿਆ; ਕਿਉਂ ? ਕੀ ਇਹ ਸੱਚ ਨਹੀਂ ਹੈ ਕਿ ਉਸ ਦਿਨ ਸੂਰਜੀ ਬਿਕ੍ਰਮੀ ਕੈਲੰਡਰ ਦੀ23 ਪੋਹ ਸੀ ? ਪੋਹ ਸੁਦੀ 7 ਜਾਂ 23 ਪੋਹ, ਉਸ ਵੇਲੇ ਦੇ ਸਰਕਾਰੀ ਕੈਲੰਡਰ, ਹਿਜਰੀ ਕੈਲੰਡਰ ਦੇ ਰਜਬ ਮਹੀਨੇ ਦੀ 5 ਤਾਰੀਖ ਬਣਦੀ ਹੈ ਅਤੇ ਯੂਲੀਅਨ ਵਿੱਚ22 ਦਸੰਬਰ। ਜੇ ਇੰਗਲੈਂਡ ਨੇ ਵੀ ਜੂਲੀਅਨ ਕੈਲੰਡਰ ਦੀ ਸੋਧ ਨੂੰ 1582 ਈ. ਵਿੱਚ ਹੀ ਮਾਨਤਾ ਦੇ ਦਿੱਤੀ ਹੁੰਦੀ ਤਾਂ ਇਹ ਤਾਰੀਖ 1 ਜਨਵਰੀ 1667 ਈ. ਹੋਣੀਸੀ। ਕੈਲੰਡਰ ਕਮੇਟੀ ਨੇ ਸੂਰਜੀ ਬਿਕ੍ਰਮੀ ਕੈਲੰਡਰ ਦੀਆਂ ਤਾਰੀਖਾਂ ਨੂੰ ਮੁਖ ਰੱਖਿਆ ਹੈ। 23 ਪੋਹ, ਜੋ ਸਦਾ ਵਾਸਤੇ ਹੀ ਨਾਨਕਸ਼ਾਹੀ ਕੈਲੰਡਰ ਮੁਤਾਬਕ 5ਜਨਵਰੀ ਨੂੰ ਆਵੇਗੀ। ਹੁਣ ਤੁਸੀਂ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਇਹ ਸਪੱਸ਼ਟ ਕਰੋ ਕਿ ਨਾਨਕਸ਼ਾਹੀ ਕੈਲੰਡਰ ਨੇ ਇਤਿਹਾਸ ਨੂੰ ਪੁੱਠਾ ਗੇੜ ਕਿਵੇਂ ਦਿੱਤਾ ਹੈ ?

ਡਾ ਸੁਖਦਿਆਲ ਸਿੰਘ ਜੀ ਅੱਗੇ ਲਿਖਦੇ ਹਨ: ‘ਨਾਨਕਸ਼ਾਹੀ ਕੈਲੰਡਰ ਬਾਰੇ ਵਿਵਾਦ ਛਿੜਨ ਦਾ ਦੂਜਾ ਵੱਡਾ ਕਾਰਨ ਹੈ ਬਿਕਰਮੀ (ਬਿਕ੍ਰਮੀ) ਸੰਮਤ ਦੀ ਵਿਰੋਧਤਾਕਰਨ ਦਾ। ਅਸੀਂ ਨਾਨਕਸ਼ਾਹੀ ਕੈਲੰਡਰ ਨੂੰ ਬਿਕਰਮੀ ਸੰਮਤ ਦੀ ਵਿਰੋਧਤਾ ਵਿਚ ਜਾਰੀ ਕੀਤਾ ਹੈ। ਬਿਕਰਮੀ ਸੰਮਤ ਦੀ ਵਿਰੋਧਤਾ ਵੀ ਇਸ ਦੇ ਸਿਰਜਨਹਾਰਾਂ ਦੀਇਤਿਹਾਸ ਤੋਂ ਅਣਜਾਣਤਾ ਹੀ ਦਰਸਾਉਂਦੀ ਹੈ। ਕਿਹਾ ਜਾਂਦਾ ਹੈ ਕਿ ਬਿਕਰਮੀ ਸੰਮਤ ਹਿੰਦੂਆਂ ਦਾ ਜਾਂ ਬ੍ਰਾਹਮਣਾਂ ਦਾ ਜਾਰੀ ਕੀਤਾ ਹੋਇਆ ਹੈ। ਇਹ ਕਿਸੇ ਉਜੈਨ (ਮੱਧ ਭਾਰਤ) ਦੇ ਰਾਜੇ ਵੱਲੋਂ ਆਪਣੇ ਨਾਂ ’ਤੇ ਜਾਰੀ ਕੀਤਾ ਗਿਆ ਸੰਮਤ ਹੈ ਇਸ ਲਈ ਸਿੱਖ ਇਸ ਨੂੰ ਕਿਉਂ ਮੰਨਣ ?’ (ਕਿਸ਼ਤ ਪਹਿਲੀ) ਦੂਜੇ ਪਾਸੇ ਆਪ ਹੀਲਿਖਦੇ ਹਨ: ‘ਬ੍ਰਾਹਮਣ ਵਰਗ ਨੇ ਬਿਕਰਮੀ ਸੰਮਤ ਨੂੰ ਬੰਦ ਨਹੀਂ ਕੀਤਾ ਸਗੋਂ ਇਸ ਨੂੰ ਆਪਣੇ ਹਿੱਤਾਂ ਅਨੁਸਾਰ ਢਾਲ ਲਿਆ ਹੈ। ਇਸ ਅਨੁਸਾਰ ਉਨ੍ਹਾਂ ਨੇ ਤਿੰਨਪੱਖਾਂ ਤੋਂ ਬਿਕਰਮੀ ਸੰਮਤ ਦਾ ਬ੍ਰਾਹਮਣੀ ਕਰਨ ਕਰ ਲਿਆ ਹੈ। ਇਕ ਪੱਖ ਤਾਂ ਇਹ ਹੈ ਕਿ ਉਨ੍ਹਾਂ ਨੇ ਇਸ ਸੰਮਤ ਨੂੰ ਸ਼ੁਰੂ ਕਰਨ ਦਾ ਸੇਹਰਾ ਉਜੈਨ ਦੇ ਹਿੰਦੂਰਾਜਿਆਂ ਦੇ ਸਿਰ ਬੰਨ ਦਿੱਤਾ ਹੈ। ਦੂਜਾ ਇਹ ਬਿਕ੍ਰਮੀ ਸੰਮਤ ਦੇ ਦੋਵੇਂ ਤਰ੍ਹਾਂ ਦੇ ਮਹੀਨਿਆਂ ਨੂੰ ਚੇਤ ਤੋਂ ਹੀ ਸ਼ੁਰੂ ਕਰ ਦਿੱਤਾ ਹੈ। ਤੀਜਾ ਇਹ ਕਿ ਬ੍ਰਾਹਮਣਾਂ ਨੇਸੰਗਰਾਂਦਾਂ ਨਾਲ ਜਾਂ ਚਾਨਣੇ ਪੱਖ ਦੀ ਪੰਚਮੀ, ਦਸਵੀਂ ਅਤੇ ਪੂਰਨਮਾਸ਼ੀ ਨਾਲ ਬ੍ਰਾਹਮਣ ਮੱਤ ਦੀਆਂ ਮਿਥਿਹਾਸਕ ਕਥਾਵਾਂ ਜੋੜ ਦਿੱਤੀਆਂ ਹਨ।’ (ਕਿਸ਼ਤ ਤੀਜੀ)… ‘ਗੁਰੂ ਨਾਨਕ ਸਾਹਿਬ ਦਾ ਸਮਾਂ ਇਸਲਾਮੀ ਸਾਮਰਾਜ ਦਾ ਸਮਾਂ ਸੀ। ਇਸ ਸਮੇਂ ਸਰਕਾਰੀ ਤੌਰ ’ਤੇ ਸਿਰਫ ਹਿਜਰੀ ਸੰਮਤ ਹੀ ਪ੍ਰਚਲਿਤ ਸੀ। ਬ੍ਰਾਹਮਣਵਾਦਵੱਲੋਂ ਬਿਕਰਮੀ ਸੰਮਤ ਨੂੰ ਪੂਰੀ ਤਰ੍ਹਾਂ ਬ੍ਰਾਹਮਣਵਾਦੀ ਰੰਗਤ ਦੇ ਕੇ ਅਪਣਾਇਆ ਹੋਇਆ ਸੀ।’ (ਕਿਸ਼ਤ ਚੌਥੀ)

ਵੀਚਾਰ: ਹੁਣ ਜਦੋਂ ਲੇਖਕ ਆਪ ਹੀ ਆਪਣੇ ਪਹਿਲੇ ਲਿਖਤੀ ਬਿਆਨ ਦੇ ਉਲਟ, ਇਹ ਮੰਨਦਾ ਹੈ ਕਿ ਮੌਜੂਦਾ ਬਿਕ੍ਰਮੀ ਕੈਲੰਡਰ ਦਾ ਗੁਰੂ ਨਾਨਕ ਸਾਹਿਬ ਜੀ ਦੇਸਮੇਂ ਤੋਂ ਪਹਿਲਾਂ ਹੀ ਬ੍ਰਾਹਮਣੀ ਕਰਨ ਹੋ ਚੁੱਕਾ ਸੀ ਤਾਂ ਸਵਾਲ ਪੈਦਾ ਹੁੰਦਾ ਹੈ ਕਿ ਸਿੱਖਾਂ ਨੂੰ ਪਿਛਲੀਆਂ ਕਈ ਸਦੀਆਂ ਦੇ ਇਤਹਾਸ ਨੂੰ ਪੁੱਠਾ ਗੇੜਾ ਦੇ ਕੇ ਬਿਕ੍ਰਮੀਕੈਲੰਡਰ ਦਾ ਪੰਜਾਬੀ–ਕਰਨ ਕਰਨਾ ਚਾਹੀਦਾ ਹੈ ਜਾਂ ਸਮੇਂ ਦਾ ਹਾਣੀ ਆਪਣਾ ਕੈਲੰਡਰ ਬਣਾ ਲੈਣਾ ਚਾਹੀਦਾ ਹੈ ? ਮੰਨ ਲਓ, ਡਾ ਸੁਖਦਿਆਲ ਸਿੰਘ ਜੀ ਵਰਗੇਵਿਦਵਾਨ, ਮੌਜੂਦਾ ਬਿਕ੍ਰਮੀ ਕੈਲੰਡਰ ਦੇ ਪੂਰੀ ਤਰ੍ਹਾਂ ਹੋ ਚੁੱਕੇ ਬ੍ਰਾਹਮਣੀ ਕਰਨ ਨੂੰ ਰੱਦ ਕਰਕੇ ਇਸ ਨੂੰ ਪੰਜਾਬੀਅਤ ਦੀ ਪੁੱਠ ਚਾੜ੍ਹਨ ਵਿੱਚ ਸਫਲ ਵੀ ਹੋ ਜਾਂਦੇ ਹਨਤਾਂ ਵੀ ਬਿਕ੍ਰਮੀ ਸੰਮਤ ਦੀਆਂ, ਉਨ੍ਹਾਂ ਤਕਨੀਕੀ ਖ਼ਾਮੀਆਂ ਦਾ ਕੀ ਕੀਤਾ ਜਾਵੇਗਾ ਜਿਨ੍ਹਾਂ ਤੋਂ ਵਿਦਵਾਨ ਲੇਖਕ ਖ਼ੁਦ ਅਣਜਾਣ ਹੈ ?

ਨਾਨਕਸ਼ਾਹੀ ਕੈਲੰਡਰ ਦੀ ਲੋੜ ਦਾ ਮੁੱਖ ਕਾਰਨ ਹੈ ਬਿਕ੍ਰਮੀ ਕੈਲੰਡਰ ਦੇ ਸਾਲ ਦੀ ਲੰਬਾਈ ਦਾ ਰੁੱਤੀ ਸਾਲ (Tropical year ) ਦੀ ਲੰਬਾਈ ਤੋਂ ਵੱਧ ਹੋਣਾ।ਜਿਸ ਕਾਰਨ ਗੁਰਬਾਣੀ ਵਿੱਚ ਦਰਜ ਮਹੀਨਿਆਂ ਦਾ ਰੁੱਤਾਂ ਨਾਲੋਂ ਸਬੰਧ ਹੋਲੀ–ਹੋਲੀ ਟੁੱਟ ਰਿਹਾ ਹੈ। ਆਓ, ਇਸ ਨੁਕਤੇ ਨੂੰ ਗੁਰਬਾਣੀ ਦੀ ਪਾਵਨ ਪੰਗਤੀ ਦੀਉਦਾਹਰਣ ਨਾਲ ਸਮਝੀਏ:

‘‘ਰਥੁ ਫਿਰੈ ਛਾਇਆ ਧਨ ਤਾਕੈ ਟੀਡੁ ਲਵੈ ਮੰਝਿ ਬਾਰੇ ॥’’ (ਤੁਖਾਰੀ ਬਾਰਹਮਾਹਾ, ਮ: ੧/੧੧੦੮) ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਪਾਵਨ ਪੰਗਤੀ (ਬਾਰਹਮਾਹ, ਤੁਖਾਰੀ) ਦੇ ਅਰਥ ਫਰੀਦਕੋਟੀ ਟੀਕੇ ਮੁਤਾਬਕ: ‘ਬਹੁੜੋ ਜਬ ਅਸਾੜ ਮਹੀਨੇ ਮੈਂ ਸੂਰਜ ਕਾ ਰੱਥ ਫਿਰਤਾ ਹੈ ਅਰਥਾਤ ਉਤ੍ਰਾਇਣ ਦਖਯਾਇਣ ਕੋਹੋਤਾਂ ਹੈ ਤਬ ਇਸਤ੍ਰੀਆਂ ਬਿ੍ਰਛਾਦਿਕੋਂ ਕੀ ਛਾਯਾ ਕੌ ਤਕਤੀ ਹੈ ਔਰ ਉਜਾੜੋਂ ਕੇ ਬੀਚ ਬਿੰਡੇ ਬੋਲਤੇ ਹੈ’। ਉਪਰੋਕਤ ਪਾਵਨ ਪੰਗਤੀ ਦਾ ਭਾਵ ਹੈ ਕਿ ਜਦੋਂ ਸੂਰਜਵੱਧ ਤੋਂ ਵੱਧ ਉੱਤਰ ਵੱਲ ਗਿਆ ਹੁੰਦਾ ਹੈ, ਉਸ ਦਿਨ ਉੱਤਰੀ ਅਰਧ ਗੋਲੇ ਵਿੱਚ, ਦਿਨ ਦੀ ਲੰਬਾਈ ਵੱਧ ਤੋਂ ਵੱਧ ਹੁੰਦੀ ਹੈ। ਇਕ ਖਾਸ ਸਮੇਂ ’ਤੇ ਸੂਰਜ ਵਾਪਸਦੱਖਣ ਨੂੰ ਮੁੜਦਾ ਹੈ ਅਤੇ ਦਿਨ ਛੋਟਾ ਹੋਣਾ ਆਰੰਭ ਹੋ ਜਾਂਦਾ ਹੈ। ਪੰਜਾਬ ਵਿਚ ਇਸ ਦਿਨ ਵਰਖਾ ਰੁੱਤ ਦਾ ਆਰੰਭ ਮੰਨਿਆ ਜਾਂਦਾ ਹੈ। ਇਸ ਨੂੰ ਸੂਰਜ ਦਾ ਰੱਥਫਿਰਨਾ ਕਹਿੰਦੇ ਹਨ। ਗਰੈਗੋਰੀਅਨ ਕੈਲੰਡਰ ਮੁਤਾਬਕ ਇਹ ਘਟਨਾ 21 ਜੂਨ ਨੂੰ ਕਿਸੇ ਵੇਲੇ ਵਾਪਰਦੀ ਹੈ। ਸੰਨ 1469 ਈ: ਵਿੱਚ ਇਹ ਘਟਨਾ 12 ਜੂਨ (ਜੂਲੀਅਨ)/ 21 ਜੂਨ (ਗਰੈਗੋਰੀਅਨ) ਨੂੰ ਵਾਪਰੀ ਸੀ ਇਸ ਮੁਤਾਬਕ ਉਸ ਦਿਨ 16 ਹਾੜ ਸੀ। ਸੰਨ 1699 ਈ: ਵਿੱਚ ਇਹ ਘਟਨਾ 11 ਜੂਨ (ਜੂਲੀਅਨ)/ 21 ਜੂਨ (ਗਰੈਗੋਰੀਅਨ) ਮੁਤਾਬਕ 13 ਹਾੜ ਨੂੰ ਵਾਪਰੀ ਸੀ। ਸੰਨ 2016 ਈ: ਵਿੱਚ 7 ਹਾੜ ਨੂੰ ਰੱਥ ਫਿਰੇਗਾ, ਸੰਨ 2516 ਈ. ਵਿਚ 31 ਜੇਠ (ਸੂਰਜੀਸਿਧਾਂਤ) ਨੂੰ ਅਤੇ ਸੰਨ 3016 ਈ: ਵਿੱਚ 22 ਜੇਠ (ਸੂਰਜੀ ਸਿਧਾਂਤ) ਨੂੰ ਸੂਰਜ ਦਾ ਰੱਥ ਫਿਰੇਗਾ, ਪਰ ਇਹ ਪੰਗਤੀ ਪੜ੍ਹੀ ਜਾਵੇਗੀ ਹਾੜ ਦੇ ਮਹੀਨੇ ਵਿਚ।ਨਾਨਕਸ਼ਾਹੀ ਕੈਲੰਡਰ ਮੁਤਾਬਕ ਸੰਮਤ 535 ਨਾਨਕਸ਼ਾਹੀ ਵਿੱਚ ਰੱਥ 7 ਹਾੜ ਨੂੰ ਫਿਰਿਆਂ ਸੀ, ਸੰਮਤ 1035 ਨਾਨਕਸ਼ਾਹੀ ਵਿੱਚ ਵੀ ਰੱਥ 7 ਹਾੜ ਨੂੰ ਫਿਰੇਗਾਅਤੇ ਸੰਮਤ 1535 ਨਾਨਕਸ਼ਾਹੀ ਵਿੱਚ ਵੀ ਰੱਥ 7 ਹਾੜ ਨੂੰ ਹੀ ਫਿਰੇਗਾ।