ਸਰਬਜੀਤ ਸਿੰਘ ਸੈਕਰਾਮੈਂਟੋ ਵੱਲੋਂ ਹਰਜਿੰਦਰ ਸਿੰਘ ਦਿਲਗੀਰ ਦੀ ਚਣੌਤੀ ਪ੍ਰਵਾਨ
ਡਾ ਦਿਲਗੀਰ ਜੀ, ਤੁਹਾਨੂੰ ਯਾਦ ਹੋਵੇਗਾ ਕਿ ਪਿਛਲੇ ਸਾਲ (ਸਤੰਬਰ 2022 ਈ:) ਵਿੱਚ, ਮੈਂ ਤੁਹਾਡਾ ਚੈਲੰਜ ਪ੍ਰਵਾਨ ਕੀਤਾ ਸੀ। ਤੂਹਾਨੁੰ ਦੋ ਵਾਰ ਯਾਦ ਪੱਤਰ ਵੀ ਭੇਜਿਆ ਸੀ। ਪਰ ਤੁਸੀ ਦੜ ਵੱਟ ਗਏ ਸੀ। ਸਾਂਝੇ ਸੱਜਣਾਂ ਨੇ ਵੀ ਤੁਹਾਡੇ ਨਾਲ ਸੰਪਰਕ ਕੀਤਾ ਸੀ। ਪਰ ਤੁਸੀਂ ਚੁੱਪ ਰਹਿਣ ਵਿਚ ਹੀ ਭਲਾਈ ਸਮਝੀ ਸੀ।
ਡਾ: ਦਿਲਗੀਰ ਜੀ ! ਅੱਜ ਫੇਰ (ਜਨਵਰੀ 7, 2023 ਈ:) ਤੁਹਾਡੀ ਇਕ ਪੋਸਟ
(ਝੂਠ ਨਾ ਬੋਲ ਪਾਂਡੇ !, ਕੁਫ਼ਰ ਨਾ ਤੋਲੋ ਭੇਡੋ !! ਬਕਵਾਸ ਨਾ ਕਰੋ !!!)
ਸਾਂਝੇ ਸੱਜਣਾਂ ਰਾਹੀਂ ਪ੍ਰਾਪਤ ਹੋਈ ਹੈ। ਜਿਸ ਵਿੱਚ ਤੁਸੀਂ ਮੇਰਾ ਨਾਮ ਵੀ ਲਿਖਿਆ ਹੈ, “ਉਨ੍ਹਾਂ ਨੇ ਕੀ ਸਿੱਖਿਆ ? ਇਸ ਦਾ ਪੁਰੇਵਾਲ ਨਾਲ, ਸਰਬਜੀਤ ਸੈਕਰਾਮੈਂਟੋ ਨਾਲ, ਕੁਲਦੀਪ ਸਿੰਘ ਸ਼ੇਰੇ ਪੰਜਾਬ ਨਾਲ, ਪੰਥਪ੍ਰੀਤ ਨਾਲ ਜਾਂ ਪੁਰੇਵਾਲ ਦੀਆਂ ਹੋਰ ਸੰਗਤਾਂ ਨਾਲ ਕੋਈ ਸਬੰਧ ਨਹੀਂ। ਖ਼ੈਰ ਉਨ੍ਹਾਂ ਦੀ ਖ਼ੁਸ਼ੀ; ਉਹ ਜਿਸ ਨੂੰ ਪੁਰਬ ਮਨਾਉਣਾ ਸਮਝਦੇ ਹਨ ਕਰੀ ਜਾਣ”।
ਇਸ ਵਿੱਚ ਤੁਸੀਂ ਇਹ ਵੀ ਲਿਖਿਆ ਹੈ, “[ਮੈਂ 5 ਲੱਖ ਰੁਪੈ ਦਾ ਈਨਾਮ ਦੇਵਾਂਗਾ ਜਿਹੜਾ ਇਹ ਸਾਬਿਤ ਕਰ ਦੇਵੇ ਕਿ ਭਾਰਤ ਸਰਕਾਰ ਦੇ ਸਾਕਾ ਕੈਲੰਡਰ ਤੇ ਪੁਰੇਵਾਲ ਦੇ ਕੈਲੰਡਰ ਵਿਚ (ਸੰਗਰਾਂਦਾ ਦੇ ਘਟਾਏ ਦਿਨ ਤੋਂ ਇਲਾਵਾ) ਕੋਈ 1% ਵੀ ਫ਼ਰਕ ਹੈ। ਸਾਰਾ ਨਕਲ ਹੈ]”.
ਡਾ: ਦਿਲਗੀਰ ਜੀ, ਅੱਜ ਫੇਰ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਜੇ ਤੁਹਾਡੇ ਵਿੱਚ ਸਮਰੱਥਾ ਹੈ ਤਾਂ ਆਓ ਮੈਦਾਨ ਵਿੱਚ ਅਤੇ ਕਰੋ ਵਿਚਾਰ ਕਰਨ ਦਾ ਸੱਦਾ ਪ੍ਰਵਾਨ।
ਤੁਹਾਡੇ ਹੁੰਗਾਰੇ ਦੀ ਉਡੀਕ ਵਿੱਚ
ਸਰਵਜੀਤ ਸਿੰਘ ਸੈਕਰਾਮੈਂਟੋ
7 ਜਨਵਰੀ 2023 ਈ:
ਨੋਟ:- ਇਹ ਸੁਨੇਹਾ ਡਾ. ਦਿਲਗੀਰ ਨੂੰ (hsdilgeer@yahoo.com) ਰਾਹੀ ਭੇਜ ਦਿੱਤਾ ਹੈ ਸਾਂਝੇ ਸੱਜਣਾਂ ਨੂੰ ਬੇਨਤੀ ਹੈ ਕਿ ਉਹ ਵੀ ਮੇਰਾ ਸੁਨੇਹਾ ਦਿਲਗੀਰ ਤਾਈਂ ਪੁੱਜਦਾ ਕਰ ਦੇਣ।
- ਡਾ: ਹਰਜਿੰਦਰ ਸਿੰਘ ਦਿਲਗੀਰ ਵੱਲੋਂ ਕਿਰਪਾਲ ਸਿੰਘ ਬਠਿੰਡਾ ਨੂੰ ਪੱਤਰ
On Sat, Jan 7, 2023 at 8:27 PM Dr. Harjinder Singh Dilgeer <hsdilgeer@yahoo.com <mailto:hsdilgeer@yahoo.com>> wrote:
Ask Sarbjit Sacramento to present proof.
H.S. Dilgeer
- ਕਿਰਪਾਲ ਸਿੰਘ ਬਠਿੰਡਾ ਵੱਲੋਂ ਡਾ ਦਿਲਗੀਰ ਨੂੰ ਪੱਤਰ
On Sun, Jan 8, 2023 at 9:38 AM Kirpal Singh <kirpalsinghbathinda@gmail.com> wrote:
ਡਾ: ਦਿਲਗੀਰ ਸਾਹਿਬ ਜੀ ! ਤੁਸੀਂ ਚੈਲੰਜ ਕੀਤਾ ਹੈ ਕਿ ਜਿਹੜਾ ਵਿਅਕਤੀ ਇਹ ਸਿੱਧ ਕਰ ਦੇਵੇ ਕਿ ਨਾਨਕਸ਼ਾਹੀ ਕੈਲੰਡਰ ਸਾਕਾ ਕੈਲੰਡਰ ਦੀ ਨਕਲ ਨਹੀਂ ਹੈ ਉਸ ਨੂੰ ਤੁਸੀਂ ੫ ਲੱਖ ਰੁਪਏ ਇਨਾਮ ਦੇਵੋਗੇ। ਸਰਬਜੀਤ ਸਿੰਘ ਸੈਕਰਾਮੈਂਟੋ ਨੇ ਤੁਹਾਡਾ ਚੈਲੰਜ ਪ੍ਰਵਾਨ ਕਰ ਲਿਆ ਹੈ ਇਸ ਲਈ ਉਹ ਮੇਰੇ ਕਹਿਣ ’ਤੇ ਓਨਾ ਚਿਰ ਕੋਈ ਸਬੂਤ ਨਹੀਂ ਦੇਵੇਗਾ ਜਿਨਾਂ ਚਿਰ (੧) ਇਨਾਮ ਦੇਣ ਵਾਲੇ ਗਰੰਟਰ ਦਾ ਤੁਸੀਂ ਨਾਮ ਨਹੀਂ ਦਸਦੇ ਅਤੇ ਗਰੰਟਰ ਇਨਾਮ ਦੇਣ ਦੀ ਗਰੰਟੀ ਕਬੂਲ ਨਹੀਂ ਕਰ ਲੈਂਦਾ। (੨) ਭਾਰਤ ’ਚ ਬਿਕ੍ਰਮੀ ਕੈਲੰਡਰ ਕਈ ਤਰ੍ਹਾਂ ਦੇ ਹਨ ਉਸੇ ਤਰ੍ਹਾਂ ਸਾਕਾ ਕੈਲੰਡਰ ਵੀ ਕਈ ਤਰ੍ਹਾਂ ਦੇ ਹਨ। ਜਿਵੇਂ ਕਿ ਇੱਕ ਸਾਕਾ ਕੈਲੰਡਰ ਦਾ ਤੁਸੀਂ ਜਿਕਰ ਕਰਦੇ ਹੋ ਕਿ ਨਾਨਕਸ਼ਾਹੀ ਕੈਲੰਡਰ ਉਸ ਦੀ ਨਕਲ ਹੈ। ਦੂਸਰਾ ਸਾਕਾ ਕੈਲੰਡਰ ਉਹ ਹੈ ਜਿਸ ਦਾ ਜਿਕਰ ਕੇ ਐੱਸ ਸੁਦਰਸ਼ਨ ਕਰ ਰਿਹਾ ਹੈ ਕਿ ਸਿੱਖ ਪਹਿਲਾਂ ਹੀ ਪੁਰਾਣੇ ਸਾਕਾ ਕੈਲੰਡਰ ਅਨੁਸਾਰ ਗੁਰਪੁਰਬ ਅਤੇ ਹੋਰ ਤਿਉਹਾਰ ਮਨਾ ਰਹੇ ਹਨ ਇਸ ਲਈ ਉਹ ਨਾਨਕਸ਼ਾਹੀ ਕੈਲੰਡਰ ਨੂੰ ਮਾਨਤਾ ਨਹੀਂ ਦੇਣਗੇ। (ਪੜ੍ਹੋ ਉਸ ਦੀ ਮੀਡੀਏ ’ਚ ਛਪੀ ਇੰਟਰਵਿਊ) ਇਸ ਲਈ ਤੁਹਾਨੂੰ ਚਾਹੀਦਾ ਹੈ ਕਿ ਜਿਸ ਕੈਲੰਡਰ ਦੀ ਤੁਸੀਂ ਨਕਲ ਦੱਸ ਰਹੇ ਹੋ ਉਸ ਦੇ ੫ ਸਾਲਾਂ ਦੇ ਕੈਲੰਡਰ ਭੇਜੇ ਜਾਣ ਤਾ ਕਿ ਪਤਾ ਲੱਗ ਸਕੇ ਕਿ ਉਸ ’ਚ ਮਹੀਨੇ ਦੀ ਪਹਿਲੀ ਤਾਰੀਖ਼ ਅਤੇ ਸਾਲ ਦੀ ਪਹਿਲੀ ਤਾਰੀਖ਼ ਕਿਸ ਹਿਸਾਬ ਨਾਲ ਨਿਸਚਿਤ ਕੀਤੀ ਜਾਂਦੀ ਹੈ ਅਤੇ ਲੀਪ ਸਾਲ ਕਿਸ ਹਿਸਾਬ ਨਾਲ ਆਉਂਦਾ ਹੈ ?
ਕਿਰਪਾਲ ਸਿੰਘ ਬਠਿੰਡਾ
- ਕਿਰਪਾਲ ਸਿੰਘ ਬਠਿੰਡਾ ਵੱਲੋਂ ਡਾ: ਦਿਲਗੀਰ ਨੂੰ ਪੱਤਰ
Kirpal Singh kirpalsinghbathinda@gmail.com wrote
Attachments
9:01 AM (4 hours ago)
to Harjinder hsdilgeer@yahoo.com
ਡਾ: ਦਿਲਗੀਰ ਜੀ ਤੁਸੀਂ ਵੀ ਉਸ ਭਲਵਾਨ ਵਰਗੇ ਹੋ ਜੋ ਆਪਣੇ ਦਰਵਾਜੇ ਦੀ ਅੰਦਰੋਂ ਚੰਗੀ ਤਰ੍ਹਾਂ ਕੁੰਡੀ ਬੰਦ ਕਰਕੇ ਥੋਹੜੀ ਜੀ ਖਿੜਕੀ ਖੋਲ੍ਹ ਕੇ ਥਾਪੀਆਂ ਮਾਰਨ ਲੱਗ ਜਾਂਦਾ ਹੈ ਕਿ ਆਓ ਜੇ ਕਿਸੇ ’ਚ ਹਿੰਮਤ ਹੈ ਤਾਂ ਮੇਰੇ ਨਾਲ ਘੋਲ ਕਰਕੇ ਵੇਖੇ। ਜੇ ਮੇਰੀ ਕੋਈ ਢੂਹੀ ਲਾ ਦੇਵੇ ਤਾਂ ਮੈਂ ਉਸ ਨੂੰ ੫ ਲੱਖ ਰੁਪਏ ਇਨਾਮ ਦੇਵਾਂਗਾਂ। ਪਰ ਜਦੋਂ ਕੋਈ ਉਸ ਭਲਵਾਨ ਦੀ ਚਣੌਤੀ ਪ੍ਰਵਾਨ ਕਰ ਲਵੇ ਤਾਂ ਝੱਟ ਖਿੜਕੀ ਬੰਦ ਕਰਕੇ ਅੰਦਰੇ ਹੀ ਸਾਹ ਘੁੱਟ ਕੇ ਬੈਠ ਜਾਂਦਾ ਹੈ ਤਾ ਕਿ ਬਾਹਰ ਕਿਸੇ ਨੂੰ ਪਤਾ ਵੀ ਨਾ ਲੱਗੇ ਕਿ ਅੰਦਰ ਕੋਈ ਭਲਵਾਨ ਬੈਠਾ ਹੈ। ਕੁਝ ਸਮੇਂ ਬਾਅਦ ਜਦੋਂ ਸਾਹ ਰੋਕੀ ਬੈਠੇ ਉਸ ਭਲਵਾਨ ਦਾ ਦਮ ਘੁੱਟਣ ’ਤੇ ਆ ਜਾਂਦਾ ਹੈ ਤਾਂ ਫਿਰ ਥੋਹੜੀ ਜਿਹੀ ਖਿੜਕੀ ਖੋਲ੍ਹ ਕੇ ਆਲੇ ਦੁਆਲੇ ਵੇਖ ਕੇ ਕਿ ਬਾਹਰ ਕੋਈ ਹੈ ਤਾਂ ਨਹੀਂ; ਪੂਰੀ ਤਸੱਲੀ ਕਰਨ ਉਪ੍ਰੰਤ ਫਿਰ ਲਲਕਰਾ ਮਾਰ ਦਿੰਦਾ ਹੈ ਕਿ ਆਓ ਜੇ ਕਿਸੇ ਹਿੰਮਤ ਹੈ ਤਾਂ ਮੇਰੇ ਨਾਲ ਘੋਲ ਕਰਕੇ ਵਿਖਾਵੇ।
ਠੀਕ ਉਸ ਭਲਵਾਨ ਵਾਂਗ ਤੁਸੀਂ ਵੀ ਜਵਾਬ ਦੇਣ ਦੀ ਸਮਰੱਥਾ ਰੱਖਣ ਵਾਲਿਆਂ ਨੂੰ ਆਪਣੀ ਫੇਸ ਬੁੱਕ ਤੋਂ ਬਲਾਕ ਕਰਕੇ ਨਾਨਕਸ਼ਾਹੀ ਕੈਲੰਡਰ ਵਿਰੁੱਧ ਆਪਣੀ ਭੜਾਸ ਕੱਢਦੇ ਹੋਏ ਇਨਾਮ ਦੇਣ ਦਾ ਐਲਾਨ ਕਰ ਦਿੰਦੇ ਹੋ। ਦੂਸਰੇ ਪਾਸੇ ਤੁਹਾਥੋਂ ਇਨਾਮ ਜਿੱਤਣ ਦਾ ਚਾਹਵਾਨ ਵੀ ਬੜਾ ਸ਼ਿਕਾਰੀ ਹੈ ਉਸ ਨੇ ਵੀ ਤੁਹਾਡੇ ਘਰ ਦੇ ਆਲੇ ਦੁਆਲੇ ਬੜੇ ਸੈਟਾਲਾਈਟ ਫਿੱਟ ਕਰ ਰੱਖੇ ਹਨ ਜਦੋਂ ਹੀ ਤੁਸੀਂ ਖਿੜਕੀ ਖੋਲ੍ਹਣ ਦੀ ਹਿੰਮਤ ਕਰਦੇ ਹੋ ਤਾਂ ਉਹ ਝੱਟ ਤੁਹਾਡੇ ਅੱਗੇ ਆ ਖਲੋਂਦਾ ਹੈ ਤੇ ਤੁਹਾਨੂੰ ਫਿਰ ਆਪਣਾ ਸਾਹ ਰੋਕ ਕੇ ਬੈਠਣਾ ਪੈਂਦਾ ਹੈ।
ਆਪ ਜੀ ਨੂੰ ਬੇਨਤੀ ਹੈ ਕਿ ਅੱਜ ਕੱਲ੍ਹ ਬੜੇ ਸੰਚਾਰ ਸਾਧਨ ਹਨ ਜਿਨ੍ਹਾਂ ਰਾਹੀਂ ਤੁਸੀਂ ਸਾਂਝੇ ਮੰਚ ’ਤੇ ਆਹਮਣੇ ਸਾਹਮਣੇ ਬੈਠ ਕੇ ਆਪਣੇ ਗਿਆਨ ਦਾ ਪ੍ਰਗਟਾਵਾ ਕਰ ਸਕਦੇ ਹੋ ਜਿਸ ਵਿੱਚੋਂ ਸਾਡੇ ਵਰਗੇ ਦਰਸ਼ਕ ਵੀ ਕੁਝ ਸਿੱਖ ਸਕਦੇ ਹਨ। ਸਪੋਕਸਮੈਨ ਟੀਵੀ, ਸਾਂਝਾ ਟੀਵੀ ਕੈਨੇਡਾ, ਸਿੰਘ ਨਾਦ ਟੀਵੀ ਜਾਂ ਗੁਰਪਰਸਾਦ.ਕਾਮ (https://gurparsad.com/) , ਖ਼ਾਲਸਾ ਨਿਊਜ਼.ਓਆਰਜੀ (http://khalsanews.org/) ਵੈੱਬਸਾਈਟਸ ਆਦਿਕ ਤੁਹਾਡੀ ਸੇਵਾ ਲਈ ਅੱਗੇ ਆ ਸਕਦੇ ਹਨ। ਸਪੋਕਸਮੈਨ ਅਖ਼ਬਾਰ ’ਚ ਛਪੀ ਖ਼ਬਰ ਤੁਸੀਂ ਪੜ੍ਹ ਹੀ ਲਈ ਹੋਣੀ ਹੈ; ਜੇ ਨਹੀਂ ਪੜ੍ਹੀ ਤਾਂ ਤੁਹਾਡੀ ਸਹੂਲਤ ਲਈ ਇਸ ਮੇਲ ਰਾਹੀਂ ਭੇਜੀ ਜਾ ਰਹੀ ਹੈ ਪੜ੍ਹਨ ਅਤੇ ਮੈਦਾਨ ’ਚ ਉੱਤਰਨ ਦੀ ਹਿੰਮਤ ਕਰ ਹੀ ਲਵੋ ਜੀ।
ਕਿਰਪਾਲ ਸਿੰਘ ਬਠਿੰਡਾ


 
                                    



