Guru Granth Sahib (Page No. 22-26)

0
419

(ਪੰਨਾ ਨੰਬਰ 22-26)

ਸਿਰੀ ਰਾਗੁ, ਮਹਲਾ ੧ ॥

ਭਰਮੇ ਭਾਹਿ ਨ ਵਿਝਵੈ ; ਜੇ, ਭਵੈ ਦਿਸੰਤਰ ਦੇਸੁ ॥ ਅੰਤਰਿ ਮੈਲੁ ਨ ਉਤਰੈ ; ਧ੍ਰਿਗੁ ਜੀਵਣੁ, ਧ੍ਰਿਗੁ ਵੇਸੁ ॥ ਹੋਰੁ ਕਿਤੈ, ਭਗਤਿ ਨ ਹੋਵਈ ; ਬਿਨੁ, ਸਤਿਗੁਰ ਕੇ ਉਪਦੇਸ (ਉਪਦੇਸ਼) ॥੧॥ ਮਨ ਰੇ ! ਗੁਰਮੁਖਿ, ਅਗਨਿ ਨਿਵਾਰਿ ॥ ਗੁਰ ਕਾ ਕਹਿਆ, ਮਨਿ ਵਸੈ ; ਹਉਮੈ ਤ੍ਰਿਸਨਾ (ਤ੍ਰਿਸ਼ਨਾ) ਮਾਰਿ ॥੧॥ ਰਹਾਉ ॥ ਮਨੁ ਮਾਣਕੁ ਨਿਰਮੋਲੁ ਹੈ, ਰਾਮ ਨਾਮਿ ਪਤਿ ਪਾਇ ॥ ਮਿਲਿ ਸਤਸੰਗਤਿ, ਹਰਿ ਪਾਈਐ ; ਗੁਰਮੁਖਿ, ਹਰਿ ਲਿਵ ਲਾਇ ॥ ਆਪੁ ਗਇਆ, ਸੁਖੁ ਪਾਇਆ ; ਮਿਲਿ ਸਲਲੈ, ਸਲਲ ਸਮਾਇ ॥੨॥ ਜਿਨਿ, ਹਰਿ ਹਰਿ ਨਾਮੁ ਨ ਚੇਤਿਓ ; ਸੁ, ਅਉਗੁਣਿ ਆਵੈ ਜਾਇ ॥ ਜਿਸੁ, ਸਤਗੁਰੁ ਪੁਰਖੁ ਨ ਭੇਟਿਓ ; ਸੁ, ਭਉਜਲਿ ਪਚੈ ਪਚਾਇ ॥ ਇਹੁ (ਇਹ) ਮਾਣਕੁ ਜੀਉ, ਨਿਰਮੋਲੁ ਹੈ ; ਇਉ (ਇਉਂ), ਕਉਡੀ ਬਦਲੈ ਜਾਇ ॥੩॥ ਜਿੰਨਾ (ਜਿਨ੍ਹਾਂ), ਸਤਿਗੁਰੁ ਰਸਿ ਮਿਲੈ ; ਸੇ, ਪੂਰੇ ਪੁਰਖ ਸੁਜਾਣ ॥ ਗੁਰ ਮਿਲਿ, ਭਉਜਲੁ ਲੰਘੀਐ ; ਦਰਗਹ (ਦਰਗਾ) ਪਤਿ ਪਰਵਾਣੁ ॥ ਨਾਨਕ ! ਤੇ ਮੁਖ (ਮੁੱਖ) ਉਜਲੇ; ਧੁਨਿ ਉਪਜੈ, ਸਬਦੁ ਨੀਸਾਣੁ (ਸ਼ਬਦ ਨੀਸ਼ਾਣ) ॥੪॥੨੨॥

ਸਿਰੀ ਰਾਗੁ, ਮਹਲਾ ੧ ॥

ਵਣਜੁ ਕਰਹੁ (ਕਰੋ), ਵਣਜਾਰਿਹੋ! ਵਖਰੁ ਲੇਹੁ (‘ਲੇਹਉ’ ਵਾਙ) ਸਮਾਲਿ (ਸਮ੍ਹਾਲ)॥ ਤੈਸੀ ਵਸਤੁ ਵਿਸਾਹੀਐ ; ਜੈਸੀ, ਨਿਬਹੈ ਨਾਲਿ ॥ ਅਗੈ (ਅੱਗੈ), ਸਾਹੁ (ਸ਼ਾਹ) ਸੁਜਾਣੁ ਹੈ ; ਲੈਸੀ ਵਸਤੁ ਸਮਾਲਿ (ਸਮ੍ਹਾਲ) ॥੧॥ ਭਾਈ ਰੇ ! ਰਾਮੁ ਕਹਹੁ, ਚਿਤੁ ਲਾਇ ॥ ਹਰਿ ਜਸੁ, ਵਖਰੁ ਲੈ ਚਲਹੁ ; ਸਹੁ (ਥੋੜਾ ‘ਸ਼ਾਹ’ ਵਾਙ) ਦੇਖੈ ਪਤੀਆਇ ॥੧॥ ਰਹਾਉ ॥ ਜਿਨਾ (ਜਿਨ੍ਹਾਂ), ਰਾਸਿ ਨ ਸਚੁ ਹੈ ; ਕਿਉ (ਕਿਉਂ), ਤਿਨਾ (ਤਿਨ੍ਹਾਂ) ਸੁਖੁ ਹੋਇ ? ॥ ਖੋਟੈ ਵਣਜਿ ਵਣੰਜਿਐ ; ਮਨੁ ਤਨੁ ਖੋਟਾ ਹੋਇ ॥ ਫਾਹੀ ਫਾਥੇ ਮਿਰਗ ਜਿਉ (ਜਿਉਂ) ; ਦੂਖੁ ਘਣੋ, ਨਿਤ ਰੋਇ ॥੨॥ ਖੋਟੇ, ਪੋਤੈ ਨਾ ਪਵਹਿ (ਪਵਹਿਂ) ; ਤਿਨ, ਹਰਿ ਗੁਰ ਦਰਸੁ ਨ ਹੋਇ ॥ ਖੋਟੇ, ਜਾਤਿ ਨ ਪਤਿ ਹੈ ; ਖੋਟਿ ਨ ਸੀਝਸਿ ਕੋਇ ॥ ਖੋਟੇ ਖੋਟੁ ਕਮਾਵਣਾ ; ਆਇ ਗਇਆ, ਪਤਿ ਖੋਇ ॥੩॥ ਨਾਨਕ ! ਮਨੁ ਸਮਝਾਈਐ ; ਗੁਰ ਕੈ ਸਬਦਿ ਸਾਲਾਹ ॥ ਰਾਮ ਨਾਮ ਰੰਗਿ ਰਤਿਆ (ਰੱਤਿਆਂ) ; ਭਾਰੁ ਨ ਭਰਮੁ ਤਿਨਾਹ (ਤਿਨ੍ਹਾਂ) ॥ ਹਰਿ ਜਪਿ ਲਾਹਾ ਅਗਲਾ ; ਨਿਰਭਉ ਹਰਿ, ਮਨ ਮਾਹ (ਮਾਂਹ) ॥੪॥੨੩॥

ਸਿਰੀ ਰਾਗੁ, ਮਹਲਾ ੧, ਘਰੁ ੨ ॥

ਧਨੁ ਜੋਬਨੁ ਅਰੁ ਫੁਲੜਾ ; ਨਾਠੀਅੜੇ, ਦਿਨ ਚਾਰਿ ॥ ਪਬਣਿ ਕੇਰੇ, ਪਤ ਜਿਉ (ਪੱਤ ਜਿਉਂ) ; ਢਲਿ ਢੁਲਿ (ਢਲ਼-ਢੁਲ਼) ਜੁੰਮਣਹਾਰ ॥੧॥ ਰੰਗੁ ਮਾਣਿ ਲੈ, ਪਿਆਰਿਆ ! ਜਾ ਜੋਬਨੁ ਨਉ ਹੁਲਾ ॥ ਦਿਨ ਥੋੜੜੇ ਥਕੇ (ਥੱਕੇ), ਭਇਆ ਪੁਰਾਣਾ ਚੋਲਾ (ਚੋਲ਼ਾ) ॥੧॥ ਰਹਾਉ ॥ ਸਜਣ ਮੇਰੇ ਰੰਗੁਲੇ (ਰੰਗੁ+ਲੇ), ਜਾਇ ਸੁਤੇ ਜੀਰਾਣਿ (ਸੁੱਤੇ ਜੀਰਾਣ) ॥ ਹੰ ਭੀ ਵੰਞਾ ਡੁਮਣੀ (ਡੁੰਮਣੀ); ਰੋਵਾ (ਰੋਵਾਂ) ਝੀਣੀ ਬਾਣਿ ॥੨॥ ਕੀ ਨ ਸੁਣੇਹੀ (ਸੁਣੇਹੀਂ) ? ਗੋਰੀਏ ! ਆਪਣ ਕੰਨੀ ਸੋਇ ॥ ਲਗੀ ਆਵਹਿ (ਆਵਹਿਂ, ਆਵੈਂ) ਸਾਹੁਰੈ ; ਨਿਤ (ਨਿੱਤ) ਨ ਪੇਈਆ ਹੋਇ ॥੩॥ ਨਾਨਕ ! ਸੁਤੀ (ਸੁੱਤੀ) ਪੇਈਐ ; ਜਾਣੁ, ਵਿਰਤੀ ਸੰਨਿ (ਵਿ+ਰਤੀ ਸੰਨ੍ਹ) ॥ ਗੁਣਾ (ਗੁਣਾਂ) ਗਵਾਈ ਗੰਠੜੀ, ਅਵਗਣ ਚਲੀ ਬੰਨਿ (ਚੱਲੀ ਬੰਨ੍ਹ) ॥੪॥੨੪॥

ਸਿਰੀ ਰਾਗੁ, ਮਹਲਾ ੧, ਘਰੁ ਦੂਜਾ ੨ ॥

ਆਪੇ ਰਸੀਆ, ਆਪਿ ਰਸੁ ; ਆਪੇ ਰਾਵਣਹਾਰੁ ॥ ਆਪੇ ਹੋਵੈ ਚੋਲੜਾ, ਆਪੇ ਸੇਜ ਭਤਾਰੁ ॥੧॥ ਰੰਗਿ ਰਤਾ (ਰੱਤਾ), ਮੇਰਾ ਸਾਹਿਬੁ ; ਰਵਿ ਰਹਿਆ ਭਰਪੂਰਿ ॥੧॥ ਰਹਾਉ ॥ ਆਪੇ ਮਾਛੀ, ਮਛੁਲੀ (ਮਛੁ+ਲੀ) ; ਆਪੇ ਪਾਣੀ ਜਾਲੁ ॥ ਆਪੇ ਜਾਲ ਮਣਕੜਾ (ਮਣਕ+ੜਾ), ਆਪੇ ਅੰਦਰਿ ਲਾਲੁ (ਥੋੜਾ ‘ਲਾੱਲ’ ਵਾਙ)॥੨॥ ਆਪੇ ਬਹੁ ਬਿਧਿ ਰੰਗੁਲਾ (ਰੰਗੁ+ਲਾ), ਸਖੀਏ ! ਮੇਰਾ ਲਾਲੁ ॥ ਨਿਤ (ਨਿੱਤ) ਰਵੈ ਸੋਹਾਗਣੀ ; ਦੇਖੁ, ਹਮਾਰਾ ਹਾਲੁ ॥੩॥ ਪ੍ਰਣਵੈ ਨਾਨਕੁ ਬੇਨਤੀ ; ਤੂ ਸਰਵਰੁ, ਤੂ ਹੰਸੁ ॥ ਕਉਲੁ ਤੂ ਹੈ (ਤੂੰ ਹੈਂ), ਕਵੀਆ ਤੂ ਹੈ (ਤੂੰ ਹੈਂ); ਆਪੇ ਵੇਖਿ ਵਿਗਸੁ ॥੪॥੨੫॥

ਸਿਰੀ ਰਾਗੁ, ਮਹਲਾ ੧, ਘਰੁ ੩ (ਤੀਜਾ) ॥

ਇਹੁ (ਇਹ) ਤਨੁ ਧਰਤੀ, ਬੀਜੁ ਕਰਮਾ ਕਰੋ ; ਸਲਿਲ ਆਪਾਉ, ਸਾਰਿੰਗਪਾਣੀ (ਸਾਰਿੰਗ+ਪਾਣੀ) ॥ ਮਨੁ ਕਿਰਸਾਣੁ, ਹਰਿ ਰਿਦੈ ਜੰਮਾਇ ਲੈ ; ਇਉ (ਇਉਂ) ਪਾਵਸਿ, ਪਦੁ ਨਿਰਬਾਣੀ ॥੧॥ ਕਾਹੇ ਗਰਬਸਿ, ਮੂੜੇ (ਮੂੜ੍ਹੇ) ! ਮਾਇਆ ? ॥ ਪਿਤ, ਸੁਤੋ ਸਗਲ ਕਾਲਤ੍ਰ (ਕਾੱਲਤ੍ਰ) ਮਾਤਾ ; ਤੇਰੇ, ਹੋਹਿ (ਹੋਹਿਂ) ਨ ਅੰਤਿ ਸਖਾਇਆ ॥ ਰਹਾਉ ॥ ਬਿਖੈ ਬਿਕਾਰ ਦੁਸਟ (ਦੁਸ਼ਟ), ਕਿਰਖਾ ਕਰੇ ; ਇਨ ਤਜਿ, ਆਤਮੈ ਹੋਇ ਧਿਆਈ ॥ ਜਪੁ ਤਪੁ ਸੰਜਮੁ, ਹੋਹਿ (ਹੋਹਿਂ) ਜਬ ਰਾਖੇ ; ਕਮਲੁ ਬਿਗਸੈ, ਮਧੁ ਆਸ੍ਰਮਾਈ ॥੨॥ ਬੀਸ ਸਪਤਾਹਰੋ (ਸਪਤਾਹ+ਰੋ), ਬਾਸਰੋ ਸੰਗ੍ਰਹੈ ; ਤੀਨਿ ਖੋੜਾ, ਨਿਤ ਕਾਲੁ ਸਾਰੈ ॥ ਦਸ ਅਠਾਰ ਮੈ (ਮੈਂ, ਮਹਿਂ ), ਅਪਰੰਪਰੋ ਚੀਨੈ ; ਕਹੈ ਨਾਨਕੁ, ਇਵ, ਏਕੁ ਤਾਰੈ ॥੩॥੨੬॥

ਸਿਰੀ ਰਾਗੁ, ਮਹਲਾ ੧, ਘਰੁ ੩ (ਤੀਜਾ) ॥

ਅਮਲੁ ਕਰਿ ਧਰਤੀ, ਬੀਜੁ ਸਬਦੋ (ਸ਼ਬਦੋ) ਕਰਿ ; ਸਚ (ਸੱਚ) ਕੀ ਆਬ, ਨਿਤ (ਨਿੱਤ) ਦੇਹਿ (ਦੇਹ) ਪਾਣੀ ॥ ਹੋਇ ਕਿਰਸਾਣੁ, ਈਮਾਨੁ ਜੰਮਾਇ ਲੈ ; ਭਿਸਤੁ, ਦੋਜਕੁ (ਭਿਸ਼ਤ, ਦੋਜ਼ਕ), ਮੂੜੇ ! ਏਵ ਜਾਣੀ ॥੧॥ ਮਤੁ ਜਾਣਸਹਿ (ਜਾਣਸਹਿਂ, ਜਾਣਸੈਂ) ! ਗਲੀ (ਗੱਲੀਂ) ਪਾਇਆ ॥ ਮਾਲ ਕੈ ਮਾਣੈ, ਰੂਪ ਕੀ ਸੋਭਾ ; ਇਤੁ ਬਿਧੀ, ਜਨਮੁ ਗਵਾਇਆ ॥੧॥ ਰਹਾਉ ॥ ਐਬ ਤਨਿ ਚਿਕੜੋ (ਚਿੱਕੜੋ), ਇਹੁ ਮਨੁ ਮੀਡਕੋ ; ਕਮਲ ਕੀ ਸਾਰ, ਨਹੀ (ਨਹੀਂ ) ਮੂਲਿ ਪਾਈ ॥ ਭਉਰੁ (ਭੌਰ) ਉਸਤਾਦੁ, ਨਿਤ ਭਾਖਿਆ ਬੋਲੇ ; ਕਿਉ (ਕਿਉਂ) ਬੂਝੈ ? ਜਾ, ਨਹ ਬੁਝਾਈ (ਜਾਂ, ਨਾ ਬੁਝਾਈ) ॥੨॥ ਆਖਣੁ ਸੁਨਣਾ, ਪਉਣ ਕੀ ਬਾਣੀ ; ਇਹੁ ਮਨੁ ਰਤਾ (ਰੱਤਾ) ਮਾਇਆ ॥ ਖਸਮ ਕੀ ਨਦਰਿ, ਦਿਲਹਿ (ਦਿਲਹ, ਥੋੜਾ ‘ਦਿਲਾ..’ ਵਾਙ ਲਮਕਾਅ ਕੇ) ਪਸਿੰਦੇ ; ਜਿਨੀ (ਜਿਨ੍ਹੀਂ) ਕਰਿ ਏਕੁ ਧਿਆਇਆ ॥੩॥ ਤੀਹ ਕਰਿ ਰਖੇ (ਰੱਖੇ), ਪੰਜ ਕਰਿ ਸਾਥੀ ; ਨਾਉ ਸੈਤਾਨੁ (ਸ਼ੈਤਾਨ), ਮਤੁ, ਕਟਿ (ਕੱਟ) ਜਾਈ ॥ ਨਾਨਕੁ ਆਖੈ, ਰਾਹਿ (ਰਾਹ) ਪੈ ਚਲਣਾ; ਮਾਲੁ ਧਨੁ, ਕਿਤ ਕੂ ਸੰਜਿਆਹੀ (ਸੰਜਿਆ+ਹੀ) ? ॥੪॥੨੭॥

ਸਿਰੀ ਰਾਗੁ, ਮਹਲਾ ੧, ਘਰੁ ੪ (ਚੌਥਾ) ॥

ਸੋਈ ਮਉਲਾ (ਮੌਲ਼ਾ), ਜਿਨਿ ਜਗੁ ਮਉਲਿਆ (ਮੌਲ਼ਿਆ); ਹਰਿਆ ਕੀਆ ਸੰਸਾਰੋ ॥ ਆਬ, ਖਾਕੁ (ਖ਼ਾਕ), ਜਿਨਿ (ਜਿਨ੍ਹ) ਬੰਧਿ ਰਹਾਈ ; ਧੰਨੁ ਸਿਰਜਣਹਾਰੋ ॥੧॥ ਮਰਣਾ, ਮੁਲਾ (ਮੁੱਲਾਂ) ! ਮਰਣਾ ॥ ਭੀ, ਕਰਤਾਰਹੁ (ਕਰਤਾਰੋਂ) ਡਰਣਾ ॥੧॥ ਰਹਾਉ ॥ ਤਾ, ਤੂ ਮੁਲਾ (ਤਾਂ, ਤੂੰ ਮੁੱਲਾਂ) ; ਤਾ, ਤੂ ਕਾਜੀ (ਤਾਂ, ਤੂੰ ਕਾਜ਼ੀ) ; ਜਾਣਹਿ ਨਾਮੁ ਖੁਦਾਈ (ਖ਼ੁਦਾਈ) ॥ ਜੇ, ਬਹੁਤੇਰਾ ਪੜਿਆ ਹੋਵਹਿ (ਪੜ੍ਹਿਆ ਹੋਵਹਿਂ, ਹੋਵੈਂ) ; ਕੋ ਰਹੈ ਨ, ਭਰੀਐ ਪਾਈ ॥੨॥ ਸੋਈ ਕਾਜੀ (ਕਾਜ਼ੀ), ਜਿਨਿ (ਜਿਨ੍ਹ) ਆਪੁ ਤਜਿਆ ; ਇਕੁ ਨਾਮੁ ਕੀਆ ਆਧਾਰੋ ॥ ਹੈ ਭੀ ਹੋਸੀ, ਜਾਇ ਨ ਜਾਸੀ ; ਸਚਾ ਸਿਰਜਣਹਾਰੋ ॥੩॥ ਪੰਜ ਵਖਤ, ਨਿਵਾਜ ਗੁਜਾਰਹਿ (ਨਿਵਾਜ਼ ਗੁਜ਼ਾਰਹਿਂ, ਗੁਜ਼ਾਰੈਂ) ; ਪੜਹਿ (ਪੜ੍ਹਹਿਂ, ਪੜ੍ਹੈਂ) ਕਤੇਬ ਕੁਰਾਣਾ ॥ ਨਾਨਕੁ ਆਖੈ, ਗੋਰ ਸਦੇਈ (ਸੱਦੇਈ) ; ਰਹਿਓ ਪੀਣਾ ਖਾਣਾ ॥੪॥੨੮॥

ਸਿਰੀ ਰਾਗੁ, ਮਹਲਾ ੧, ਘਰੁ ੪ ॥

ਏਕੁ ਸੁਆਨੁ, ਦੁਇ ਸੁਆਨੀ ਨਾਲਿ ॥ ਭਲਕੇ ਭਉਕਹਿ (ਭਉਂਕਹਿਂ, ਭੌਂਕੈਂ), ਸਦਾ ਬਇਆਲਿ ॥ ਕੂੜੁ ਛੁਰਾ, ਮੁਠਾ (ਮੁੱਠਾ) ਮੁਰਦਾਰੁ ॥ ਧਾਣਕ ਰੂਪਿ ਰਹਾ (ਰਹਾਂ), ਕਰਤਾਰ ! ॥੧॥ ਮੈ, ਪਤਿ ਕੀ ਪੰਦਿ ; ਨ ਕਰਣੀ ਕੀ ਕਾਰ ॥ ਹਉ (ਹੌਂ), ਬਿਗੜੈ ਰੂਪਿ ਰਹਾ (ਰਹਾਂ) ਬਿਕਰਾਲ ॥ ਤੇਰਾ ! ਏਕੁ ਨਾਮੁ, ਤਾਰੇ ਸੰਸਾਰੁ ॥ ਮੈ, ਏਹਾ ਆਸ, ਏਹੋ ਆਧਾਰੁ ॥੧॥ ਰਹਾਉ ॥ ਮੁਖਿ (ਮੁੱਖ) ਨਿੰਦਾ ਆਖਾ (ਆਖਾਂ), ਦਿਨੁ ਰਾਤਿ ॥ ਪਰ ਘਰੁ ਜੋਹੀ (ਜੋਹੀਂ), ਨੀਚ ਸਨਾਤਿ ॥ ਕਾਮੁ ਕ੍ਰੋਧੁ, ਤਨਿ ਵਸਹਿ (ਵਸੈਂ) ਚੰਡਾਲ ॥ ਧਾਣਕ ਰੂਪਿ ਰਹਾ (ਰਹਾਂ), ਕਰਤਾਰ ! ॥੨॥ ਫਾਹੀ ਸੁਰਤਿ, ਮਲੂਕੀ ਵੇਸੁ ॥ ਹਉ ਠਗਵਾੜਾ (ਹੌਂ ਠੱਗਵਾੜਾ), ਠਗੀ ਦੇਸੁ (ਠੱਗੀਂ ਦੇਸ਼) ॥ ਖਰਾ ਸਿਆਣਾ, ਬਹੁਤਾ ਭਾਰੁ ॥ ਧਾਣਕ ਰੂਪਿ ਰਹਾ (ਰਹਾਂ), ਕਰਤਾਰ ! ॥੩॥ ਮੈ ਕੀਤਾ ਨ ਜਾਤਾ, ਹਰਾਮਖੋਰੁ (ਹਰਾਮਖ਼ੋਰ)॥ ਹਉ (ਹੌਂ), ਕਿਆ ਮੁਹੁ ਦੇਸਾ (ਮੁੰਹ ਦੇਸਾਂ) ? ਦੁਸਟੁ (ਦੁਸ਼ਟ) ਚੋਰੁ ॥ ਨਾਨਕੁ ਨੀਚੁ, ਕਹੈ ਬੀਚਾਰੁ ॥ ਧਾਣਕ ਰੂਪਿ ਰਹਾ (ਰਹਾਂ), ਕਰਤਾਰ ! ॥੪॥੨੯॥

ਸਿਰੀ ਰਾਗੁ, ਮਹਲਾ ੧, ਘਰੁ ੪ ॥

ਏਕਾ ਸੁਰਤਿ, ਜੇਤੇ ਹੈ ਜੀਅ (ਹੈਂ ਜੀ.., ਥੋੜੀ ਲਮਕਾਅ ਕੇ) ॥ ਸੁਰਤਿ ਵਿਹੂਣਾ, ਕੋਇ ਨ ਕੀਅ (ਕੀ.., ਥੋੜੀ ਲਮਕਾਅ ਕੇ) ॥ ਜੇਹੀ ਸੁਰਤਿ, ਤੇਹਾ ਤਿਨ ਰਾਹੁ (ਰਾਹ)॥ ਲੇਖਾ ਇਕੋ, ਆਵਹੁ ਜਾਹੁ (‘ਆਵੋ’, ਥੋੜਾ ‘ਜਾਉ’ ਵਾਙ)॥੧॥ ਕਾਹੇ, ਜੀਅ (ਜੀ.., ਥੋੜੀ ਲਮਕਾਅ ਕੇ, ਭਾਵ ਜੀਵ)! ਕਰਹਿ ਚਤੁਰਾਈ (ਕਰਹਿਂ ਚਤੁ+ਰਾਈ) ? ॥ ਲੇਵੈ ਦੇਵੈ, ਢਿਲ (ਢਿੱਲ) ਨ ਪਾਈ ॥੧॥ ਰਹਾਉ ॥ ਤੇਰੇ ਜੀਅ (ਜੀ..) , ਜੀਆ (ਜੀਆਂ) ਕਾ ਤੋਹਿ (ਥੋੜਾ ‘ਤੋਹ’ ਵਾਙ)॥ ਕਿਤ ਕਉ, ਸਾਹਿਬ ! ਆਵਹਿ ਰੋਹਿ (‘ਆਵੈਂ ਰੋਹ’ ਭਾਵ ਗ਼ੁੱਸੇ ’ਚ) ? ॥ ਜੇ, ਤੂ ਸਾਹਿਬ ! ਆਵਹਿ ਰੋਹਿ (ਆਵੈਂ ਰੋਹ) ॥ ਤੂ ਓਨਾ ਕਾ (ਤੂੰ, ਓਨ੍ਹਾਂ ਕਾ), ਤੇਰੇ ਓਹਿ (ਓਹ)॥੨॥ ਅਸੀ ਬੋਲਵਿਗਾੜ (ਅਸੀਂ ਬੋਲ+ਵਿਗਾੜ), ਵਿਗਾੜਹ (ਵਿਗਾੜਹਂ, ਵਿਗਾੜੈਂ) ਬੋਲ ॥ ਤੂ (ਤੂੰ)! ਨਦਰੀ ਅੰਦਰਿ, ਤੋਲਹਿ (ਤੋਲਹਿਂ) ਤੋਲ ॥ ਜਹ (ਜ੍ਹਾਂ) ਕਰਣੀ, ਤਹ (ਤ੍ਹਾਂ) ਪੂਰੀ ਮਤਿ ॥ ਕਰਣੀ ਬਾਝਹੁ (ਬਾਝੋਂ), ਘਟੇ ਘਟਿ ॥੩॥ ਪ੍ਰਣਵਤਿ ਨਾਨਕ, ਗਿਆਨੀ ਕੈਸਾ ਹੋਇ ? ॥ ਆਪੁ ਪਛਾਣੈ, ਬੂਝੈ ਸੋਇ ॥ ਗੁਰ ਪਰਸਾਦਿ, ਕਰੇ ਬੀਚਾਰੁ ॥ ਸੋ ਗਿਆਨੀ, ਦਰਗਹ (ਦਰਗਾ) ਪਰਵਾਣ ॥੪॥੩੦॥

ਸਿਰੀ ਰਾਗੁ, ਮਹਲਾ ੧, ਘਰੁ ੪ ॥

ਤੂ ਦਰੀਆਉ, ਦਾਨਾ ਬੀਨਾ ; ਮੈ ਮਛੁਲੀ (ਮੈਂ ਮਛੁ+ਲੀ), ਕੈਸੇ ਅੰਤੁ ਲਹਾ (ਲਹਾਂ) ? ॥ ਜਹ ਜਹ ਦੇਖਾ (ਜ੍ਹਾਂ ਜ੍ਹਾਂ ਦੇਖਾਂ), ਤਹ ਤਹ ਤੂ ਹੈ (ਤ੍ਹਾਂ ਤ੍ਹਾਂ ਤੂੰ ਹੈਂ) ; ਤੁਝ ਤੇ ਨਿਕਸੀ, ਫੂਟਿ ਮਰਾ (ਮਰਾਂ) ॥੧॥ ਨ ਜਾਣਾ ਮੇਉ, ਨ ਜਾਣਾ ਜਾਲੀ (ਜਾਲ਼ੀ)॥ ਜਾ (ਜਾਂ), ਦੁਖੁ ਲਾਗੈ ; ਤਾ (ਤਾਂ), ਤੁਝੈ ਸਮਾਲੀ (ਸਮ੍ਹਾਲੀਂ )॥੧॥ ਰਹਾਉ ॥ ਤੂ (ਤੂੰ) ਭਰਪੂਰਿ, ਜਾਨਿਆ ਮੈ ਦੂਰਿ ॥ ਜੋ ਕਛੁ ਕਰੀ (ਕਰੀਂ ), ਸੁ ਤੇਰੈ ਹਦੂਰਿ ॥ ਤੂ ਦੇਖਹਿ (ਤੂੰ ਦੇਖਹਿਂ); ਹਉ ਮੁਕਰਿ ਪਾਉ (ਹੌਂ ਮੁੱਕਰ ਪਾਉਂ) ॥ ਤੇਰੈ ਕੰਮਿ, ਨ ਤੇਰੈ ਨਾਇ (ਨਾਇਂ) ॥੨॥ ਜੇਤਾ ਦੇਹਿ (ਦੇਂਹ); ਤੇਤਾ, ਹਉ ਖਾਉ (ਹੌਂ ਖਾਉਂ) ॥ ਬਿਆ ਦਰੁ ਨਾਹੀ (ਨਾਹੀਂ), ਕੈ ਦਰਿ ਜਾਉ (ਜਾਉਂ) ? ॥ ਨਾਨਕੁ, ਏਕ ਕਹੈ ਅਰਦਾਸਿ ॥ ਜੀਉ ਪਿੰਡੁ ਸਭੁ, ਤੇਰੈ ਪਾਸਿ ॥੩॥ ਆਪੇ ਨੇੜੈ, ਦੂਰਿ ਆਪੇ ਹੀ ; ਆਪੇ ਮੰਝਿ ਮਿਆਨੁੋ (ਮਿਆਨੋ)॥ ਆਪੇ ਵੇਖੈ, ਸੁਣੇ ਆਪੇ ਹੀ ; ਕੁਦਰਤਿ ਕਰੇ ਜਹਾਨੁੋ (ਜਹਾਨੋ)॥ ਜੋ ਤਿਸੁ ਭਾਵੈ, ਨਾਨਕਾ ! ਹੁਕਮੁ ਸੋਈ ਪਰਵਾਨੁੋ (ਪਰਵਾਨੋ)॥੪॥੩੧॥

ਸਿਰੀ ਰਾਗੁ, ਮਹਲਾ ੧, ਘਰੁ ੪ ॥

ਕੀਤਾ, ਕਹਾ ਕਰੇ ? ਮਨਿ ਮਾਨੁ ॥ ਦੇਵਣਹਾਰੇ ਕੈ ਹਥਿ, ਦਾਨੁ ॥ ਭਾਵੈ ਦੇਇ, ਨ ਦੇਈ ਸੋਇ ॥ ਕੀਤੇ ਕੈ ਕਹਿਐ, ਕਿਆ ਹੋਇ ? ॥੧॥ ਆਪੇ ਸਚੁ, ਭਾਵੈ ਤਿਸੁ ਸਚੁ ॥ ਅੰਧਾ ਕਚਾ (ਕੱਚਾ), ਕਚੁ-ਨਿਕਚੁ (ਕੱਚ-ਨਿਕੱਚ) ॥੧॥ ਰਹਾਉ ॥ ਜਾ ਕੇ, ਰੁਖ ਬਿਰਖ ਆਰਾਉ ॥ ਜੇਹੀ ਧਾਤੁ, ਤੇਹਾ ਤਿਨ ਨਾਉ (ਨਾਉਂ) ॥ ਫੁਲੁ (ਫੁੱਲ) ਭਾਉ, ਫਲੁ (ਫਲ਼) ਲਿਖਿਆ ਪਾਇ ॥ ਆਪਿ ਬੀਜਿ, ਆਪੇ ਹੀ ਖਾਇ ॥੨॥ ਕਚੀ (ਕੱਚੀ) ਕੰਧ, ਕਚਾ (ਕੱਚਾ) ਵਿਚਿ ਰਾਜੁ ॥ ਮਤਿ ਅਲੂਣੀ, ਫਿਕਾ (ਫਿੱਕਾ) ਸਾਦੁ ॥ ਨਾਨਕ ! ਆਣੇ ਆਵੈ ਰਾਸਿ ॥ ਵਿਣੁ ਨਾਵੈ (ਨਾਵੈਂ), ਨਾਹੀ ਸਾਬਾਸਿ (ਨਾਹੀਂ ਸ਼ਾਬਾਸ਼) ॥੩॥੩੨॥

ਸਿਰੀ ਰਾਗੁ, ਮਹਲਾ ੧, ਘਰੁ ੫ ॥

ਅਛਲ (ਅ+ਛਲ਼), ਛਲਾਈ ਨਹ ਛਲੈ (ਨਾ ਛਲ਼ੈ); ਨਹ ਘਾਉ, ਕਟਾਰਾ ਕਰਿ ਸਕੈ ॥ ਜਿਉ (ਜਿਉਂ) ਸਾਹਿਬੁ ਰਾਖੈ, ਤਿਉ (ਤਿਉਂ) ਰਹੈ ; ਇਸੁ ਲੋਭੀ ਕਾ ਜੀਉ ਟਲ-ਪਲੈ ॥੧॥ ਬਿਨੁ ਤੇਲ, ਦੀਵਾ ਕਿਉ (ਕਿਉਂ) ਜਲੈ ? ॥੧॥ ਰਹਾਉ ॥ ਪੋਥੀ ਪੁਰਾਣ ਕਮਾਈਐ ॥ ਭਉ ਵਟੀ (ਵੱਟੀ), ਇਤੁ ਤਨਿ ਪਾਈਐ ॥ ਸਚੁ ਬੂਝਣੁ, ਆਣਿ ਜਲਾਈਐ ॥੨॥ ਇਹੁ ਤੇਲੁ, ਦੀਵਾ ਇਉ (ਇਉਂ) ਜਲੈ॥ ਕਰਿ ਚਾਨਣੁ ; ਸਾਹਿਬ, ਤਉ (ਤੌ) ਮਿਲੈ ॥੧॥ ਰਹਾਉ ॥ ਇਤੁ ਤਨਿ ਲਾਗੈ, ਬਾਣੀਆ ॥ ਸੁਖੁ ਹੋਵੈ, ਸੇਵ ਕਮਾਣੀਆ ॥ ਸਭ ਦੁਨੀਆ, ਆਵਣ ਜਾਣੀਆ ॥੩॥ ਵਿਚਿ ਦੁਨੀਆ, ਸੇਵ ਕਮਾਈਐ ॥ ਤਾ, ਦਰਗਹ (ਤਾਂ, ਦਰਗਾ) ਬੈਸਣੁ ਪਾਈਐ ॥ ਕਹੁ ਨਾਨਕ ! ਬਾਹ (ਬਾਂਹ) ਲੁਡਾਈਐ ॥੪॥੩੩॥